Special - Sach Kahoon Punjabi
ਚੰਡੀਗੜ੍ਹ: ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕੀਤਾ।। ਉਨ੍ਹਾਂ ਮੁਤਾਬਕ ਜੇ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ, ਗ੍ਰੈਚਿਉਟੀ ਦੀ ਹੱਦ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। 21 ਹਜ਼ਾਰ ਰੁਪਏ ਤਕ ਆਮਦਨ ਵਾਲੇ ਕਾਮਿਆਂ ਦਾ ਬੋਨਸ 3500 ਰੁਪਏ ਤੋਂ ਦੂਣਾ ਕਰਕੇ 7 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਮਹਿਲਾਵਾਂ ਦੇ ਵਿਕਾਸ ਲਈ ਵੀ ਵੱਡੇ ਐਲਾਨ ਕੀਤੇ ਗਏ ਹਨ। ਹੁਣ ਤਕ 6 ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਸ ਨੂੰ ਵਧਾ ਕੇ 8 ਕਰੋੜ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਘਰੇਲੂ ਕੰਮ ਕੰਮਗੀਰਾਂ ਲਈ ਪ੍ਰਧਨ ਮੰਤਰੀ ਕਿਰਤ ਯੋਗੀ ਮਾਨਧਨ ਨਾਂ ਤੋਂ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ ਨਾਲ 10 ਕਰੋੜ ਅਸੰਗਠਿਤ ਮਜ਼ਦੂਰਾਂ ਨੂੰ ਲਾਹਾ ਮਿਲੇਗਾ। ਇਸ ਦੇ ਤਹਿਤ ਇੱਕ ਹਜ਼ਾਰ ਰੁਪਏ ਤਕ ਦੀ ਪੈਨਸ਼ਨ ਮਿਲੇਗੀ। ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦੇ ਤਹਿਤ ਹਰ ਮਹੀਨੇ 15 ਹਜ਼ਾਰ ਰੁਪਏ ਦੀ ਕਮਾਈ ਕਰਨ ਵਾਲੇ ਮਜ਼ਦੂਰਾਂ ਨੂੰ ਹਰ ਮਹੀਨੇ 100 ਰੁਪਏ ਜਮ੍ਹਾ ਕਰਾਉਣੇ ਪੈਣਗੇ। 60 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਜਟ ਵਿੱਚ ਹਵਾਈ ਸੇਵਾਵਾਂ ਲਈ ਵੀ ਅਹਿਮ ਐਲਾਨ ਕੀਤਾ ਗਿਆ। ਗੋਇਲ ਮੁਤਾਬਕ ਦੇਸ਼ ਵਿੱਚ 100 ਤੋਂ ਵੱਧ ਹਵਾਈ ਅੱਡੇ ਬਣ ਚੁੱਕੇ ਹਨ। 5 ਸਾਲਾਂ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਖਬੀਰ ਬਾਦਲ ਹਾਜ਼ਰ ਹੋ!, ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਤਲਬ
ਸੁਖਬੀਰ ਬਾਦਲ ਨੂੰ ਨੋਟਿਸ ਜਾਰੀ ਕਰਦੇ ਹੋਏ ਦਿੱਤਾ 15 ਦਿਨ ਦਾ ਸਮਾਂ
ਚੰਡੀਗੜ੍ਹ | ਸੁਖਬੀਰ ਬਾਦਲ ਹਾਜ਼ਰ ਹੋ!, ਇਹ ਆਵਾਜ਼ ਆਉਣ ਵਾਲੀ 6 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵਿਖੇ ਸੁਣਾਈ ਦੇਵੇਗੀ, ਕਿਉਂਕਿ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸੁਖਬੀਰ ਬਾਦਲ ਨੂੰ 15 ਦਿਨ ਦਾ ਨੋਟਿਸ ਦਿੰਦੇ ਹੋਏ ਤਲਬ ਕਰ ਲਿਆ ਹੈ। ਸੁਖਬੀਰ ਬਾਦਲ ਨੂੰ ਹੁਣ ਪੰਜਾਬ ਵਿਧਾਨ ਸਭਾ ਦੀ ਇਸ ਕਮੇਟੀ ਅੱਗੇ ਪੇਸ਼ ਹੁੰਦੇ ਹੋਏ ਆਪਣਾ ਪੱਖ ਰਖਣਾ ਪਵੇਗਾ, ਨਹੀਂ ਤਾਂ ਜਿਹੜੇ ਦੋਸ਼ ਉਨ੍ਹਾਂ ‘ਤੇ ਲਗੇ ਹਨ। ਉਨ੍ਹਾਂ ਦੋਸ਼ਾਂ ਨੂੰ ਸੱਚ ਮੰਨਦੇ ਹੋਏ ਸੁਖਬੀਰ ਬਾਦਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਹੋ ਸਕਦੇ ਹਨ।
ਜਾਣਕਾਰੀ ਅਨੁਸਾਰ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਨੇ 23 ਜੂਨ 2017 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਵਿਸ਼ੇਸ਼ ਅਧਿਕਾਰ ਹਨਣ ਦਾ ਪ੍ਰਸਤਾਵ ਪੇਸ਼ ਕਰਦੇ ਹੋਏ ਸੁਖਬੀਰ ਬਾਦਲ ‘ਤੇ ਦੋਸ਼ ਲਗਾਇਆ ਸੀ ਕਿ ਸੁਖਬੀਰ ਬਾਦਲ ਨੇ ਨਾਲ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਖ਼ਿਲਾਫ਼ ਗਲਤ ਅਤੇ ਮਰਿਆਦਾ ਤੋਂ ਬਾਹਰ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਸਗੋਂ ਕਾਗ਼ਜ਼ ਤੱਕ ਸਪੀਕਰ ਰਾਣਾ ਕੇ.ਪੀ. ਸਿੰਘ ਵੱਲ ਸੁੱਟੇ ਸਨ। ਇਸ ਪ੍ਰਸਤਾਵ ਨੂੰ ਪੰਜਾਬ ਵਿਧਾਨ ਸਭਾ ਨੇ ਬਹੁਸੰਮਤੀ ਨਾਲ ਪਾਸ ਕਰਦੇ ਹੋਏ ਵਿਸ਼ੇਸ਼ ਅਧਿਕਾਰ ਹਨਣ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਵਿਸ਼ੇਸ਼ ਅਧਿਕਾਰ ਘਾਣ ਕਮੇਟੀ ਨੇ ਬੀਤੇ ਹਫ਼ਤੇ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਲਈ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਹੈ।   ਮੰਗਲਵਾਰ ਨੂੰ ਹੋਈ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਬਾਦਲ ਨੂੰ ਤਬਲ ਕਰਨ ਸਬੰਧੀ ਨੋਟਿਸ ਜਾਰੀ ਕਰਦੇ ਹੋਏ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੂੰ 15 ਦਿਨਾਂ ਬਾਅਦ 6 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਭੇਜਣਗੇ ਆਪਣੀ ਪਸੰਦ 2-3 ਨਾਂਅ
ਚੰਡੀਗੜ੍ਹ | ਪੰਜਾਬ ਦੇ ਕਾਂਗਰਸੀਆਂ ਨੂੰ ਜਲਦ ਹੀ ਉਨ੍ਹਾਂ ਦੇ ਬਲਾਕ ਪ੍ਰਧਾਨ ਮਿਲ ਜਾਣਗੇ ਪਰ ਬਲਾਕ ਪ੍ਰਧਾਨ ਉਹੀ ਬਣਨਗੇ, ਜਿਨ੍ਹਾਂ ‘ਤੇ ਕਾਂਗਰਸੀ ਵਿਧਾਇਕ ਜਾਂ ਫਿਰ ਕਾਂਗਰਸ ਦੇ ਹਲਕਾ ਇੰਚਾਰਜ ਦੀ ਲਗਾਤਾਰ ਕਿਰਪਾ ਹੋ ਰਹੀ ਹੋਵੇਗੀ। ਪੰਜਾਬ ਕਾਂਗਰਸ ਨੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਬਲਾਕ ਪ੍ਰਧਾਨ ਬਣਾਉਣ ਲਈ ਸੂਚੀਆਂ ਤਿਆਰ ਕਰਕੇ ਭੇਜਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਆਪਣੇ ਆਪਣੇ ਹਲਕੇ ਵਿੱਚੋਂ 2-3 ਨਾਵਾਂ ਦੀ ਸੂਚੀ ਭੇਜਣੀ ਹੈ
ਜਾਣਕਾਰੀ ਪੰਜਾਬ ਕਾਂਗਰਸ ਵਲੋਂ ਬੀਤੇ ਹਫ਼ਤੇ ਜਿਲ੍ਹਾ ਕਾਂਗਰਸ ਪ੍ਰਧਾਨਾਂ ਦੇ ਨਾਂਅ ਦਾ ਐਲਾਨ ਕਰਨ ਤੋਂ ਬਾਅਦ ਹੁਣ ਬਲਾਕ ਪ੍ਰਧਾਨਾਂ ਦੀ ਚੋਣ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਵੱਲੋਂ ਬੀਤੇ ਦਿਨੀਂ ਪੰਜਾਬ ਭਰ ਦੇ ਵਿਧਾਇਕਾਂ ਨੂੰ ਸੁਨੇਹਾ ਭੇਜਦੇ ਹੋਏ ਬਲਾਕ ਪ੍ਰਧਾਨਾ ਦੀ ਸੂਚੀ ਭੇਜਣ ਨੂੰ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਬਲਾਕ ਪ੍ਰਧਾਨ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਉਤਾਰ ਦਿੱਤਾ ਜਾਵੇ। ਪੰਜਾਬ ਕਾਂਗਰਸ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੀ ਕਸਰ ਨਹੀਂ ਛੱਡਣਾ ਚਾਹੁੰਦੀ ਹੈ। ਇਸ ਲਈ ਕਾਂਗਰਸ ਪਾਰਟੀ ਵਲੋਂ ਬਲਾਕ ਪ੍ਰਧਾਨ ਲਾ ਕੇ ਜਿਥੇ ਹਜ਼ਾਰਾ ਕਾਂਗਰਸੀਆਂ ਨੂੰ ਖੁਸ ਕੀਤਾ ਜਾਣਾ ਹੈ ਤਾਂ ਉਥੇ ਹੀ ਉਨ੍ਹਾਂ ਨੂੰ ਹੁਣ ਤੋਂ ਹੀ ਫੀਲਡ ਵਿੱਚ ਉਤਾਰ ਕੇ ਚੋਣ ਦੀ ਤਿਆਰੀ ਵਿੱਚ ਲਾਉਣਾ ਹੈ।
ਪੰਜਾਬ ਕਾਂਗਰਸ ਇਸ ਵਾਰ ਬਲਾਕ ਪ੍ਰਧਾਨ ਦੀ ਚੋਣ ਕਰਵਾਉਣ ਦੀ ਥਾਂ ‘ਤੇ ਸਿੱਧੇ ਹੀ ਲਗਾਉਣਾ ਚਾਹੁੰਦੀ ਹੈ, ਜਿਸ ਕਾਰਨ ਹਰ ਹਲਕੇ ਦੇ ਵਿਧਾਇਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਬਲਾਕ ਵਿੱਚ ਜਿਹੜੇ ਕਾਂਗਰਸੀ ਲੀਡਰ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਲਿਸਟ ਜਲਦ ਹੀ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਭੇਜ ਦੇਣ ਤਾਂ ਕਿ ਵਿਧਾਇਕਾਂ ਅਨੁਸਾਰ ਬਲਾਕ ਪ੍ਰਧਾਨ ਲਗਾਏ ਜਾ ਸਕਣ। ਹਰ ਵਿਧਾਇਕ ਨੂੰ 2 ਜਾਂ ਫਿਰ 3 ਨਾਅ ਭੇਜਣੇ ਹੋਣਗੇ ਤਾਂ ਕਿ ਬਲਾਕ ਪ੍ਰਧਾਨ ਦੀ ਚੋਣ ਕਰਨ ਸਮੇਂ ਹਰ ਤਰ੍ਹਾਂ ਦਾ ਬਦਲ ਸੂਬਾ ਕਾਂਗਰਸ ਕੋਲ ਵੀ ਹੋਵੇ ਪਰ ਆਖ਼ਰੀ ਨਾਂਅ ਤੈਅ ਕਰਨ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਦੀ ਹੀ ਸਹਿਮਤੀ ਲਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਅਗਲੇ 15-20 ਦਿਨਾਂ ਦੇ ਅੰਦਰ ਅੰਦਰ ਇਸ ਕੰਮ ਨੂੰ ਵੀ ਮੁਕੰਮਲ ਕਰ ਲਿਆ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਈਸ਼ਵਰ ਦੇ ਪ੍ਰੇਮ, ਅਨੰਦ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ ਹੁਣ ਸਿਰਫ਼ ਈਸਾਈ ਧਰਮ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ ਇਹ ਤਿਉਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਪ੍ਰਭੂ ਈਸਾ ਮਸੀਹ ਜਾਂ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ ਜੀਸਸ ਕ੍ਰਾਈਸਟ ਇੱਕ ਮਹਾਨ ਵਿਅਕਤੀ ਸੀ ਤੇ ਉਸ ਨੇ ਦੁਨੀਆਂ ਨੂੰ ਪਿਆਰ ਅਤੇ ਇਨਸਾਨੀਅਤ ਦੀ ਸਿੱਖਿਆ ਦਿੱਤੀ ਉਨ੍ਹਾਂ ਨੇ ਲੋਕਾਂ ਨੂੰ ਪ੍ਰੇਮ ਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ ਕ੍ਰਿਸਮਸ ਦੇ ਦਿਨ ਈਸਾਈ ਲੋਕ ਆਪਣੇ ਘਰ ਨੂੰ ਵਧੀਆ ਢੰਗ ਨਾਲ ਸਜਾਉਂਦੇ ਹਨ ਸਾਰੇ ਇੱਕ-ਦੂਜੇ ਨੂੰ ਤੋਹਫ਼ੇ ਦਿੰਦੇ ਹਨ ਇਸ ਦਿਨ ਵਿਹੜੇ ‘ਚ ਕ੍ਰਿਸਮਸ ਟ੍ਰੀ ਲਾਇਆ ਜਾਂਦਾ ਹੈ ਸਦਾਬਹਾਰ ਕ੍ਰਿਸਮਸ ਦਰੱਖਤ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ ਅਨੁਮਾਨਿਤ ਇਸ ਪ੍ਰਥਾ ਦੀ ਸ਼ੁਰੂਆਤ ਪ੍ਰਾਚੀਨ ਕਾਲ ‘ਚ ਮਿਸਰ ਵਾਸੀਆਂ, ਚੀਨੀਆਂ ਅਤੇ ਹਿਬਰੂ ਲੋਕਾਂ ਨੇ ਕੀਤੀ ਸੀ  ਕ੍ਰਿਸਮਸ ਦੀ ਰਾਤ ਸੈਂਟਾ ਕਲਾਜ ਵੱਲੋਂ ਬੱਚਿਆਂ ਲਈ ਤੋਹਫ਼ੇ ਲਿਆਉਣ ਦੀ ਮਾਨਤਾ ਹੈ ਸੈਂਟਾ ਕਲਾਜ ਦੀ ਪ੍ਰਥਾ ਸੰਤ ਨਿਕੋਲਸ ਨੇ ਚੌਥੀ ਜਾਂ ਪੰਜਵੀਂ ਸਦੀ ਤੋਂ ਸ਼ੁਰੂ ਕੀਤੀ ਉਹ ਏਸ਼ੀਆ ਮਾਈਨਰ ਦੇ ਬਿਸ਼ਪ ਸਨ ਉਨ੍ਹਾਂ ਨੂੰ ਬੱਚਿਆਂ ਅਤੇ ਮਲਾਹਾਂ ਨਾਲ ਬੇਹੱਦ ਪਿਆਰ ਸੀ ਉਨ੍ਹਾਂ ਦਾ ਉਦੇਸ਼ ਸੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਦਿਨ ਗਰੀਬ-ਅਮੀਰ ਸਾਰੇ ਖੁਸ਼ ਰਹਿਣ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਇਆ
ਬੰਗਲੁਰੂ, 11 ਦਸੰਬਰ ਭਾਰਤ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ਮੈਦਾਨ ‘ਚ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਮੈਚ ‘ਚ 31 ਦੌੜਾਂ ਨਾਲ ਜੋ ਜਿੱਤ ਹਾਸਲ ਕੀਤੀ ਉਸ ਵਿੱਚ 6 ਅੰਕ ਦਾ ਮਹੱਤਵਪੂਰਨ ਯੋਗਦਾਨ ਰਿਹਾ ਇਸ ਜਿੱਤ ਨਾਲ ਜੁੜੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ 6 ਅੰਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ ਕ੍ਰਿਕਟ ਅੰਕੜਿਆਂ ਦੇ ਮਾਹਿਰ ਸ਼੍ਰੀਕਾਂਤ ਪੋਦਾਰ ਨੇ ਇਸ ਜਿੱਤ ‘ਚ 6 ਅੰਕ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪਹਿਲਾ ਟੈਸਟ 6 ਦਸੰਬਰ ਨੂੰ ਸ਼ੁਰੂ ਹੋਇਆ ਅਤੇ ਭਾਰਤ ਦੀ ਆਸਟਰੇਲੀਆਈ ਧਰਤੀ ‘ਤੇ ਇਹ ਛੇਵੀਂ ਜਿੱਤ ਹੈ
ਸ਼੍ਰੀਕਾਂਤ ਨੇ ਦੱਸਿਆ ਕਿ ਭਾਤ ਦੇ 86 ਸਾਲਾਂ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲੀਆ ‘ਚ ਲੜੀ ਦੇ ਪਹਿਲੇ ਮੈਚ ਜਿੱਤਿਆ ਹੈ ਇਹਨਾਂ 86 ਸਾਲਾਂ ਦਾ ਆਖ਼ਰੀ ਅੰਕ 6 ਹੈ ਆਸਟਰੇਲੀਆ ਦੀਆਂ ਦੋਵੇਂ ਪਾਰੀਆਂ ‘ਚ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ 6 ਵਿਕਟਾਂ ਹਾਸਲ ਕੀਤੀਆਂ ਜੋ ਆਸਟਰੇਲੀਆ ਦੀ ਧਰਤੀ ‘ਤੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਮਾਹਿਰ ਅਨੁਸਾਰ ਪੁਜਾਰਾ ਨੇ ਪਹਿਲੀ ਪਾਰੀ ‘ਚ 123 ਦੌੜਾਂ ਬਣਾਈਆਂ ਜਿਸ ਦਾ ਯੋਗ 6 ਹੈ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ-ਰਹਾਣੇ ਨੇ  ਜੋ ਮਹੱਤਵਪੂਰਨ 87 ਦੌੜਾਂ ਦੀ ਭਾਈਵਾਲੀ ਕੀਤੀ ਉਸ ਦਾ ਯੋਗ 15 ਅਤੇ ਜੋੜ ‘ਤੇ 6 ਬਣਦਾ ਹੈ
ਸ਼੍ਰੀਕਾਂਤ ਅਨੁਸਾਰ ਭਾਰਤ ਪਹਿਲੀ ਪਾਰੀ ‘ਚ ਆਸਟਰੇਲੀਆ ਤੋਂ ਕੀਮਤੀ 15 ਦੌੜਾਂ ਨਾਲ ਅੱਗੇ ਰਿਹਾ ਅਤੇ ਇਸ ਦਾ ਯੋਗ ਵੀ 6 ਬੈਠਦਾ ਹੈ ਭਾਰਤ ਨੇ ਮੈਚ ਦੇ ਆਖ਼ਰੀ ਦਿਨ ਜਿੱਤ ਲਈ 6 ਵਿਕਟਾਂ ਕੱਢੀਆਂ ਅਤੇ ਜਿੱਤ ਹਾਸਲ ਕੀਤੀ ਭਾਰਤ ਨੇ ਮੈਚ 15ਵੇਂ ਸੈਸ਼ਨ ‘ਚ ਜਿੱਤਿਆ ਅਤੇ ਇਸ ਦਾ ਯੋਗ ਵੀ 6 ਹੈ  ਰਿਸ਼ਭ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈਣ ਦਾ ਰਿਕਾਰਡ ਬਣਾਇਆ ਅਤੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਦੇ ਕਰੀਅਰ ਦਾ ਇਹ ਛੇਵਾਂ ਟੈਸਟ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
20 ਵਰ੍ਹਿਆਂ ਦੇ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਦਾ ਭਾਰਤ ਨਾਲ ਖ਼ਾਸ ਰਿਸ਼ਤਾ
90 ਦੇ ਦਹਾਕੇ ਚ ਭਾਰਤ ਤੋਂ ਹਾਂਗਕਾਗ ਗਏ ਸਨ ਅੰਸ਼ੁਮਨ ਦਾ ਮਾਪੇ | Hong Kong
ਦੁਬਈ, (ਏਜੰਸੀ)। ਏਸ਼ੀਆ ਕੱਪ ‘ਚ ਕੁਆਲੀਫਾਈਂਗ ਮੁਕਾਬਲਿਆਂ ਦਾ ਅੜਿੱਕਾ ਪਾਰ ਕਰਕੇ ਹਾਂਗਕਾਂਗ ਦੀ ਟੀਮ ਨੇ ਸ਼ਾਨਦਾਰ ਐਂਟਰੀ ਕੀਤੀ ਹੈ ਇਹ ਟੀਮ ਆਪਣੇ 20 ਸਾਲਾ ਕਪਤਾਨ ਅੰਸ਼ੁਮਨ ਰਥ ਦੀ ਕਪਤਾਨੀ ‘ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਏਸ਼ੀਆ ਕੱਪ ‘ਚ ਪ੍ਰਵੇਸ਼ ਕਰਨ ਵਾਲੀ ਛੇਵੀਂ ਟੀਮ ਬਣੀ ਹਾਂਗਕਾਂਗ ਨੇ ਆਖ਼ਰੀ ਵਾਰ ਏਸ਼ੀਆ ਕੱਪ ‘ਚ 2008 ‘ਚ ਹਿੱਸਾ ਲਿਆ ਸੀ ਇਸ ਤੋਂ ਬਾਅਦ ਇਸ ਵਾਰ ਇਸ ਟੀਮ ਨੂੰ ਇਸ ਟੂਰਨਾਮੈਂਟ ‘ਚ ਖੇਡਣ ਦਾ ਮੌਕਾ ਮਿਲਿਆ ਹੈ ਜਿਸ ਦਾ ਸਿਹਰਾ ਪੂਰੀ ਟੀਮ ਦੇ ਨਾਲ ਕਪਤਾਨ ਅੰਸ਼ੁਮਨ ਨੂੰ ਵੀ ਜਾਂਦਾ ਹੈ। (Hong Kong)
ਅੰਸ਼ੁਮਨ ਵੈਸੇ ਤਾਂ ਹਾਂਗਕਾਂਗ ਤੋਂ ਕ੍ਰਿਕਟ ਖੇਡਦੇ ਹਨ ਪਰ ਉਹਨਾਂ ਦਾ ਭਾਰਤ ਨਾਲ ਖ਼ਾਸ ਨਾਤਾ ਹੈ ਉਹਨਾਂ ਦਾ ਜਨਮ ਵੀ ਹਾਂਗਕਾਂਗ ‘ਚ ਹੋਇਆ ਪਰ ਉਹਨਾਂ ਦੇ ਮਾਤਾ ਪਿਤਾ ਮੂਲ ਰੂਪ ਨਾਲ ਓੜੀਸਾ ਤੋਂ ਹਨ ਅੰਸ਼ੁਮਨ ਦੇ ਮਾਤਾ ਪਿਤਾ 90 ਦੇ ਦਹਾਕੇ ‘ਚ ਹੀ ਹਾਂਗਕਾਂਗ ਚਲੇ ਗਏ ਸਨ ਅਤੇ ਉੱਥੇ ਵੱਸ ਗਏ ਹਾਲਾਂਕਿ ਹਾਂਗਕਾਂਗ ‘ਚ ਪਲੇ ਅੰਸ਼ੁਮਨ ਦਾ ਭਾਰਤ ਨਾਲ ਕਾਫ਼ੀ ਲਗਾਅ ਹੈ ਅਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਇੱਥੇ ਆਉਂਦੇ ਰਹਿੰਦੇ ਹਨ।
2003 ਦੇ ਵਿਸ਼ਵ ਕੱਪ ਚ ਸਚਿਨ ਨੂੰ ਦੇਖ ਕੇ ਮਿਲੀ ਸੀ ਕ੍ਰਿਕਟ ਲਈ ਪ੍ਰੇਰਨਾ
ਅੰਸ਼ੁਮਨ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦੇਖ ਕੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਸਿਰਫ਼ ਛੇ ਸਾਲ ਦੀ ਉਮਰ ‘ਚ 2003 ਦੇ ਵਿਸ਼ਵ ਕੱਪ ‘ਚ ਉਹ ਸਚਿਨ ਤੋਂ ਐਨੇ ਪ੍ਰਭਵਿਤ ਹੋਏ ਕਿ ਉਹਨਾਂ ਧਾਰ ਲਈ ਕਿ ਉਹਨਾਂ ਕ੍ਰਿਕਟ ਹੀ ਖੇਡਣੀ ਹੈ ਉਸ ਵਿਸ਼ਵ ਕੱਪ ‘ਚ ਮੈਨ ਆਫ ਦਾ ਸੀਰੀਜ਼ ਰਹੇ ਸਚਿਨ ਨੇ 11 ਮੈਚਾਂ ‘ਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਈਆਂ ਸਨ ਭਾਰਤ ਇਸ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਿਆ ਸੀ ਹਾਂਗਕਾਂਗ ‘ਚ ਅੰਸ਼ੁਮਨ ਦੀ ਤੁਲਨਾ ਧੋਨੀ ਨਾਲ ਕੀਤੀ ਜਾਂਦੀ ਹੈ ਅਸਲ ‘ਚ ਮਾਹੀ ਦੀ ਤਰ੍ਹਾਂ ਉਹ ਵੀ ਵਿਕਟਕੀਪਰ ਬੱਲੇਬਾਜ਼ ਹਨ ਅੰਸ਼ੁਮਨ ਨੇ ਹੁਣ ਤੱਕ ਆਪਣੀ ਟੀਮ ਲਈ ਕੁੱਲ 16 ਇੱਕ ਰੋਜ਼ਾ ਮੈਚ ਖੇਡੇ ਹਨ ਇਸ ਵਿੱਚ ਉਹਨਾਂ 52.57 ਦੀ ਔਸਤ ਨਾਲ 736 ਦੌੜਾਂ ਬਣਾਈਆਂ ਹਨ ਉਹਨਾਂ ਦੇ ਨਾਂਅ ਇੱਕ ਸੈਂਕੜਾ ਵੀ ਹੈ ਅਤੇ ਇੱਕ ਰੋਜ਼ਾ ‘ਚ ਉਹਨਾਂ ਦਾ ਵੱਧ ਸਕੋਰ 143 ਦੌੜਾਂ ਨਾਬਾਦ ਦਾ ਹੈ।
ਰਾਹੁਲ ਗਾਂਧੀ ਖਿਲਾਫ਼ ਭਾਜਪਾ ਨੇ ਦਿੱਤਾ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ
ਪੀਐਮ ਅਤੇ ਰੱਖਿਆ ਮੰਤਰੀ ਖਿਲਾਫ਼ ਕਾਂਗਰਸ ਦੀ ਵੀ ਤਿਆਰੀ | Rahul Gandhi
ਨਵੀਂ ਦਿੱਲੀ, (ਏਜੰਸੀ)। ਰਾਫੇਲ ਡੀਲ ‘ਤੇ ਅੱਜ ਸੰਸਦ ‘ਚ ਜੰਮ ਕੇ ਹੰਗਾਮਾ ਹੋਇਆ ਸੱਤਾਧਾਰੀ ਭਾਜਪਾ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇੱਕ ਦੂਜੇ ‘ਤੇ ਸੰਸਦ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਭਾਜਪਾ ਦੇ 4 ਲੋਕ ਸਭਾ ਮੈਂਬਰਾਂ ਨੇ ਤਾਂ ਕਾਂਗਰਸ ਪ੍ਰਧਾਨ ਰਾਹੁਲ (Rahul Gandhi) ਗਾਂਧੀ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦੇ ਦਿੱਤਾ ਫਿਲਹਾਲ, ਸਪੀਕਰ ਸੁਮਿਤਰਾ ਮਹਾਜਨ ਇਸ ਨੋਟਿਸ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਵੇਖਣ ਤੋਂ ਬਾਅਦ ਫੈਸਲਾ ਕਰੇਗੀ ਉੱਧਰ ਰਾਫੇਲ ਜਹਾਜ਼ ਸੌਦੇ ‘ਤੇ ਕਾਂਗਰਸ ਪਾਰਟੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦੇਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਰਾਫੇਲ ਸੌਦੇ ‘ਤੇ ਸੰਸਦ ਨੂੰ ਗੁਮਰਾਹ ਕੀਤਾ ਹੈ, ਅਜਿਹੇ ‘ਚ ਇਹ ਸਪੱਸ਼ਟ ਤੌਰ ‘ਤੇ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਮਾਮਲਾ ਹੈ।
ਰਾਹੁਲ ‘ਤੇ ਸਦਨ ਨੂੰ ਗੁਮਰਾਹ ਕਰਨ ਦਾ ਦੋਸ਼ | Rahul Gandhi
ਭਾਜਪਾ ਦੇ 4 ਸਾਂਸਦਾ, ਨਿਸ਼ੀਕਾਂਤ ਦੁਬੇ, ਅਨੁਰਾਗ ਠਾਕੁਰ ਦੁਸ਼ਯੰਤ ਸਿੰਘ ਅਤੇ ਪ੍ਰਲਾਦ ਜੋਸ਼ੀ ਨੇ ਰਾਹੁਲ ਗਾਂਧੀ ਖਿਲਾਫ਼ ਵਿਸ਼ੇਸ਼ ਅਧਿਕਾਰ ਉਲੰਘਣਾ ਦਾ ਨੋਟਿਸ ਦਿੱਤਾ ਹੈ। ਇਨ੍ਹਾਂ ਸਾਸਦਾਂ ਨੇ ਕਾਂਗਰਸ ਪ੍ਰਧਾਨ ‘ਤੇ ਸੰਸਦ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਭਾਜਪਾ ਸਾਂਸਦਾਂ ਦਾ ਕਹਿਣਾ ਹੇ ਕਿ ਗਾਂਧੀ ਨੇ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਖਿਲਾਫ਼ ‘ਝੂਠੇ’ ਦੋਸ਼ ਲਾ ਕੇ ਸਦਨ ਨੂੰ ਗੁਮਰਾਹ ਕੀਤਾ ਹੈ।
ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਕੀਤਾ ਗੁਮਰਾਹ : ਕਾਂਗਰਸ | Rahul Gandhi
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ‘ਤੇ ਸੰਸਦ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਆਗੂ ਆਨੰਦ ਸ਼ਰਮਾ ਨੇ ਸੰਸਦ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਨੇ ਸੰਸਦ ਨੂੰ ਗੁਮਰਾਹ ਕੀਤਾ ਫਰਾਂਸ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਸਕਿਊਰਟੀ ਡਿਫੇਂਸ ਅਤੇ ਆਪ੍ਰੇਸ਼ਨ ਸਮਰੱਥਾ ਨਾਲ ਜੁੜੀਆਂ ਸੂਚਨਾਵਾਂ ਨੂੰ ਗੁਪਤ ਦੱਸਿਆ ਹੈ।
ਰਾਹੁਲ ਨੇ ਚੁੱਕਿਆ ਸੀ ਰਾਫੇਲ ਡੀਲ ਦਾ ਮੁੱਦਾ | Rahul Gandhi
ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਬੇਭਰੋਸਗੀ ਮਤੇ ‘ਤੇ ਬਹਿਸ ਦੌਰਾਨ ਆਪਣੇ ਭਾਸ਼ਣ ‘ਚ ਫਰਾਂਸ ਨਾਲ ਰਾਫੇਲ ਡੀਲ ‘ਚ ਸੇਕ੍ਰੇਸੀ ਕਲਾਜ ਦਾ ਮੁੱਦਾ ਚੁੱਕਿਆ ਸੀ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ‘ਤੇ ਮੋਦੀ ‘ਤੇ ਇਸ ਡੀਲ ਨਾਲ ‘ਇੱਕ ਉਦਯੋਗਪਤੀ’ ਨੂੰ ਫਾਇਦਾ ਪਹੁੰਚਾਉਣ ਦਾ ਵੀ ਦੋਸ਼ ਲਾਇਆ ਸੀ।
ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਪਹਿਲਕਦਮੀ
ਸੈਰ ਸਪਾਟਾ ਵਿਭਾਗ ਦਾ ਸਾਰਾ ਦਫਤਰੀ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਆਦੇਸ਼ | Navjot Singh Sidhu
ਦੋਵੇਂ ਵਿਭਾਗਾਂ ਨਾਲ ਸਬੰਧਤ ਹਰ ਸਾਈਨ ਬੋਰਡ ‘ਤੇ ਪੰਜਾਬੀ ਭਾਸ਼ਾ ਲਿਖਣੀ ਲਾਜ਼ਮੀ ਬਣਾਉਣ ਲਈ ਕਿਹਾ
ਚੰਡੀਗੜ, (ਸੱਚ ਕਹੂੰ ਬਿਊਰੋ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਸ਼ੇਸ਼ ਪਹਿਲਕਦਮੀ ਕਰਦਿਆਂ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਦਾ ਸਾਰਾ ਦਫਤਰੀ ਕੰਮ-ਕਾਰ ਪੰਜਾਬੀ ਭਾਸ਼ਾ ਵਿੱਚ ਕਰਨਾ ਲਾਜ਼ਮੀ ਕਰਨ ਦੇ ਆਦੇਸ਼ ਦਿੱਤੇ ਹਨ। ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਹਿਤੈਸ਼ੀ ਵੱਲੋਂ ਸੱਦੀ ਗਈ ‘ਪੰਚਾਇਤ’ ਦੌਰਾਨ ਇਸ ਸਬੰਧੀ ਐਲਾਨ ਕੀਤਾ ਸੀ ਅਤੇ ਅੱਜ ਉਨਾਂ ਦੋਵੇਂ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਲਿਖ ਕੇ ਸਾਰਾ ਕੰਮ-ਕਾਰ ਪੰਜਾਬੀ ਭਾਸ਼ਾ ਵਿੱਚ ਲਾਜ਼ਮੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। (Navjot Singh Sidhu)
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿੱਧੂ ਨੇ ਦੋਵਾਂ ਵਿਭਾਗਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਨੂੰ ਉਤਸ਼ਾਹਤ ਤੇ ਪ੍ਰਫੁੱਲਤ ਕਰਨਾ ਉਨਾਂ ਦਾ ਮੁੱਢਲਾ ਫਰਜ਼ ਹੈ ਅਤੇ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਵਿਭਾਗ ਦਾ ਸਾਰਾ ਦਫਤਰੀ ਕੰਮ-ਕਾਰ ਪੰਜਾਬੀ ਮਾਂ ਬੋਲੀ ਵਿੱਚ ਕੀਤਾ ਜਾਵੇ। ਇਸੇ ਤਰਾਂ ਉਨਾਂ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਦੋਵਾਂ ਵਿਭਾਗ ਨਾਲ ਸਬੰਧਤ ਹਰ ਸਾਈਨ ਬੋਰਡ ਉਪਰ ਪੰਜਾਬੀ ਭਾਸ਼ਾ ਵਿੱਚ ਲਿਖਣਾ ਯਕੀਨੀ ਬਣਾਇਆ ਜਾਵੇ। (Navjot Singh Sidhu)
ਹੁਕਮਾਂ ਦੀ ਉਲੰਘਣਾ ਕਰਨ ‘ਤੇ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਹੋਵੇਗੀ ਵਿਭਾਗੀ ਕਾਰਵਾਈ
ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਨੂੰ ਲਿਖੇ ਪੱਤਰ ਵਿੱਚ ਸ. ਸਿੱਧੂ ਨੇ ਕਿਹਾ ਕਿ ਜੇਕਰ ਉਕਤ ਆਦੇਸ਼ਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਸਬੰਧਤ ਅਧਿਕਾਰੀ/ਕਰਮਚਾਰੀ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਕੈਬਨਿਟ ਮੰਤਰੀ ਸਿੱਧੂ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਜਾਬੀ ਸਾਡੀ ਪਹਿਚਾਣ ਤੇ ਗੈਰਤ ਹੈ ਅਤੇ ਜੇਕਰ ਇਸ ਨੂੰ ਗੁਆ ਬੈਠਾਂਗੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ, ਇਸ ਲਈ ਮਾਂ ਬੋਲੀ ਦਾ ਰੁਤਬਾ ਬਹਾਲ ਕਰਨਾ ਅਤੇ ਇਸ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। (Navjot Singh Sidhu)
ਲਿੰਬਾਰਾਮ ਲਈ 5 ਲੱਖ ਦੀ ਖ਼ਾਸ ਮੱਦਦ ਮਨਜ਼ੂਰ
ਏਜੰਸੀ, (ਜੈਪੁਰ) ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ੇਨ ਸਾਬਕਾ ਅੰਤਰਰਾਸ਼ਟਰੀ ਤੀਰੰਦਾਜ਼ ਅਤੇ ਅਰਜੁਨ ਪੁਰਸਕਾਰ ਜੇਤੂ ਲਿੰਬਾ ਰਾਮ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਖ਼ਾਸ ਵਿੱਤੀ ਮੱਦਦ ਨੂੰ ਮਨਜ਼ੂਰੀ ਦਿੱਤੀ ਹੈ। ਲਿੰਬਾ ਰਾਮ ਨਸਾਂ ਸੰਬੰੀਧ ਬੀਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਜੈਪੁਰ ‘ਚ ਚੱਲ ਰਿਹਾ ਹੈ ਉਹ ਰਾਜਸਥਾਨ ਸਰਕਾਰ ਲਈ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਖਿਡਾਰੀਆਂ ਲਈ ਪੰਡਿਤ ਦੀਨ ਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਕੋਸ਼ ਯੋਜਨਾ ਦੇ ਤਹਿਤ ਨਿਰਧਾਰਤ ਚਾਰ ਲੱਖ ਰੁਪਏ ਦੀ ਹੱਦ ਤੋਂ ਜ਼ਿਆਦਾ ਮੱਦਦ ਦਿੱਤੀ ਗਈ ਹੈ ਰਾਠੌੜ ਇਸ ਖ਼ਜਾਨੇ ਦੇ ਮੁਖੀ ਹਨ ਅਤੇ ਉਹਨਾਂ ਨੇ ਇਸ ਨਿਰਧਾਰਤ ਸ਼ਰਤ ‘ਚ ਢਿੱਲ ਦਿੰਦੇ ਹੋਏ ਇਹ ਮੱਦਦ ਮਨਜ਼ੂਰ ਕੀਤੀ ਹੈ ਲਿੰਬਾ ਰਾਮ ਦੀ ਵਿਧਵਾ ਮਾਂ, ਵਿਧਵਾ ਭੈਣ ਅਤੇ ਉਸਦੇ ਬੱਚੇ, ਵਿਧਵਾ ਸੱਸ ਅਤੇ ਬੇਰੁਜ਼ਗਾਰ ਭਰਾ ਉਹਨਾਂ ‘ਤੇ ਨਿਰਭਰ ਹੈ ਅਧਿਕਾਰੀਆਂ ਦੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਹੀ ਇਹ ਮੱਦਦ ਮਨਜ਼ੂਰ ਕੀਤੀ ਗਈ।
ਭਾਣਾ ਮੰਨ ਲੰਘ ਗਏ ਮੰਜ਼ਿਲਾਂ ਜੋ ਭਾਰੀਆਂ
ਸਾਕਾ ਸਰਹੰਦ ‘ਤੇ ਵਿਸ਼ੇਸ਼ | Apocalypse Sirhind
ਹਕੀਮ ਅੱਲ੍ਹਾ ਯਾਰ ਖਾਂ ਯੋਗੀ ਭਾਵੇਂ ਬੁਨਿਆਦੀ ਰੂਪ ਵਿਚ ਸਿੱਖ ਨਹੀਂ ਸੀ ਪਰ ਉਸ ਦੀ ਸ਼ਾਇਰਾਨਾ ਕਲਮ ਸਿੱਖੀ ਦੇ ਉਸ ਜਜ਼ਬੇ ਤੋਂ ਕੁਰਬਾਨ ਜਾਂਦੀ ਹੈ ਜਿਹੜਾ ਹੱਕ ਤੇ ਸੱਚ ਦੀ ਸਲਾਮਤੀ ਲਈ (ਸ਼ਹਾਦਤ ਦੇ ਰੂਪ ਵਿਚ) ਮੌਤ ਨੂੰ ਗਲੇ ਲਾਉਣ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਇਸੇ ਕਰਕੇ ਹੀ ਉਸ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਮੁੱਠੀ ਕੁ ਭਰ ਸਿਦਕੀ ਸਿੱਖਾਂ ਦੇ ਅਣਖ਼ੀ ਲਹੂ ਨਾਲ ਰੰਗੀ ਹੋਈ ਚਮਕੌਰ ਸਾਹਿਬ ਦੀ ਧਰਤੀ ਹਿੰਦੋਸਤਾਨ ਦੇ ਕਿਸੇ ਇਤਿਹਾਸਕ-ਮਿਥਿਹਾਸਕ ਤੀਰਥ ਸਥਾਨ ਤੋਂ ਘੱਟ ਨਜ਼ਰ ਨਹੀਂ ਆਉਂਦੀ।ਆਪਣੀ ਸ਼ਰਧਾਮਈ ਭਾਵਨਾ ਤਹਿਤ ਉਹ ਲਿਖਦਾ ਹੈ:- (Apocalypse Sirhind)
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ।
ਕਟਾਏ ਬਾਪ ਨੇ ਬੱਚੇ ਜਹਾਂ, ਖ਼ੁਦਾ ਕੇ ਲਿਯੇ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ,
ਯਹੀ ਸੇ ਬਨ ਸਿਤਾਰੇ ਗਏ ਸਮਾ ਕੇ ਲਿਯੇ।
ਇਸ ਕਵੀ ਦੇ ਇਨ੍ਹਾਂ ਸ਼ਰਧਾਮਈ ਅਤੇ ਸਤਿਕਾਰਤ ਬੋਲਾਂ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਕਲਗੀਧਰ ਪਾਤਸ਼ਾਹ ਅਤੇ ਉਨ੍ਹਾਂ ਦੇ ਸਿੱਖ ਕਿਸੇ ਖਾਹ-ਮ-ਖਾਹ (ਬਿਨਾਂ ਕਿਸੇ ਠੋਸ ਕਾਰਨ) ਦੀ ਲੜਾਈ ਦੇ ਹੱਕ ਵਿਚ ਨਹੀਂ ਸਨ ਪਰ ਉਸ ਵਕਤ ਦੀ ਰਜਵਾੜਾਸ਼ਾਹੀ ਅਤੇ ਮੁਗ਼ਲੀਆ ਸਲ਼ਤਨਤ ਦੀਆਂ ਆਪਹੁਦਰੀਆਂ ਤੇ ਘਾਤਕ ਨੀਤੀਆਂ ਨੂੰ ਠੱਲ੍ਹ ਪਾਉਣ ਹਿੱਤ ਉਨ੍ਹਾਂ ਨੇ ਪਰਿਵਾਰ ਅਤੇ ਖ਼ਾਲਸਾ ਫ਼ੌਜ ਅੰਦਰ ‘ਮੁਹਿ ਮਰਨੇ ਕਾ ਚਾਉ ਹੈ’ ਦੀ ਬਿਰਤੀ ਨੂੰ ਬਲਵਾਨ ਬਣਾਈ ਰੱਖਿਆ। ਇਸ ਬਿਰਤੀ ਦੀ ਹੀ ਗਵਾਹੀ ਭਰਦਾ ਹੈ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ। ਪੋਹ ਮਹੀਨੇ ਦੀ ਠੰਢੀ-ਠਾਰ ਰੁੱਤ ਵਿਚ ਕੁੱਝ ਕੁ ਦਿਹਾੜਿਆਂ ਦੀ ਵਿੱਥ ਨਾਲ ਵਾਪਰੇ ਸਿੱਖ ਇਤਿਹਾਸ ਦੇ ਇਨ੍ਹਾਂ ਦੋ ਮਹਾਨ ਸਾਕਿਆਂ ਵਿਚ ਜਿੱਥੇ ਗੁਰੂ ਕੇ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਿਖਾ ਕੇ ਮੌਤ ਨੂੰ ਗਲੇ ਲਾਇਆ ਹੈ, ਉੱਥੇ ਗੁਰੂ-ਪਰਿਵਾਰ ਨੇ ਵੀ (ਸੌਖੇ ਪਰ ਸਿਧਾਂਤਹੀਣ ਜੀਵਨ ਨੂੰ ਪ੍ਰਵਾਨ ਨਾ ਕਰਦਿਆਂ) ‘ਸੀਸ ਦੀਆ ਪਰ ਸਿਰਰੁ ਨ ਦੀਆ’ ਦੀ ਅਣਖੀਲੀ ਰਿਵਾਇਤ ਨੂੰ ਕਾਇਮ ਰੱਖਿਆ।
ਮੁਗ਼ਲ ਹਕੂਮਤ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮੇਂ ਤੱਕ ਘੇਰਾ ਪਾਈ ਰੱਖਿਆ। ਆਪਣਾ ਮਨਸੂਬਾ (ਗੁਰੁ ਸਾਹਿਬ ਨੂੰ ਜਿਉਂਦਾ ਫੜ ਕੇ ਬਾਦਸ਼ਾਹ ਸਾਹਮਣੇ ਪੇਸ਼ ਕਰਨ ਅਤੇ ਇਨਾਮ ਹਾਸਲ ਕਰਨ ਦਾ) ਪੂਰਾ ਨਾ ਹੁੰਦਿਆਂ ਦੇਖ ਕੇ ਹਾਕਮ ਧਿਰ ਕਿਲ੍ਹੇ ਨੂੰ ਖਾਲੀ ਕਰਵਾਉਣ ਵਿਚ ਹੀ ਭਲਾ ਸਮਝਣ ਲੱਗੀ। ਹਾਕਮ ਧਿਰ ਨੇ ਇਸ ਬਾਬਤ ਕਈ ਹੱਥਕੰਡੇ ਵੀ ਅਪਣਾਏ ਪਰ ਉਹ ਸਭ ਨਾਕਾਮਯਾਬ ਰਹੇ। ਭਾਵੇਂ ਗੁਰੂ ਸਾਹਿਬ ਇਸ ਲੜਾਈ ਨੂੰ ਕਿਸੇ ਸਿੱਟੇ (ਜਿੱਤ-ਹਾਰ) ‘ਤੇ ਪਹੁੰਚਾਉਣ ਤੋਂ ਪਹਿਲਾਂ ਕਿਲ੍ਹੇ ਨੂੰ ਖਾਲੀ ਕਰਨ ਦੇ ਹੱਕ ਵਿਚ ਨਹੀਂ ਸਨ। (Apocalypse Sirhind)
ਇਹ ਵੀ ਪੜ੍ਹੋ : Moose Wala ਦੇ ਕਾਤਲਾਂ ਦੇ ਘਰਾਂ ਨੂੰ ਪੁਲਿਸ ਨੇ ਘੇਰਿਆ, ਪੰਜਾਬ ਤੇ ਹਰਿਆਣਾ ’ਚ NIA ਦੇ ਛਾਪੇ
ਪਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਕਿਲ੍ਹਾ ਖਾਲੀ ਕਰਨ ਲਈ ਰਜ਼ਾਮੰਦ ਕਰ ਲਿਆ। 20 ਦਸੰਬਰ 1704 ਈ. ਦੀ ਸਿਆਲੀ ਰਾਤ ਨੂੰ ਕਲਗੀਧਰ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੱਖਾਂ ਨੂੰ ਲੈ ਕੇ ਕਿਲ੍ਹੇ ‘ਚੋਂ ਬਾਹਰ ਆ ਗਏ। ਹਨ੍ਹੇਰੀ ਰਾਤ ਦਾ ਸਫ਼ਰ ਮੁਕਾਉਂਦੀ ਹੋਈ ਖ਼ਾਲਸੇ ਦੀ ਇਹ ਫ਼ੌਜ ਸਰਸਾ ਨਦੀ ‘ਤੇ ਪਹੁੰਚ ਗਈ। ਸਰਸਾ ਨਦੀ ਨੂੰ ਪਾਰ ਕਰਦਿਆਂ ਹੀ ਗੁਰੂ ਪਰਿਵਾਰ ਵਿਚ ਵਿਛੋੜਾ ਪੈ ਗਿਆ। ਮਾਤਾ ਗੁਜ਼ਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਸਾਹਿਬ ਅਤੇ ਸਿੱਖਾਂ ਤੋਂ ਵੱਖ ਹੋ ਕੇ ਕਿਸੇ ਔਝੜੇ ਰਾਹ ਪੈ ਗਏ। (Apocalypse Sirhind)
ਇੱਧਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਦੋ ਸਾਹਿਬਜ਼ਾਦਿਆਂ ਅਤੇ 40 ਕੁ ਸਿੱਖਾਂ ਨੂੰ ਨਾਲ ਲੈ ਕੇ ਰੋਪੜ ਦੇ ਇਲਾਕੇ ਵਿਚ ਪਹੁੰਚ ਗਏ। ਇਸ ਇਲਾਕੇ ਵਿਚ ਆ ਕੇ ਪਾਤਸ਼ਾਹ ਆਉਣ ਵਾਲੇ ਸੰਕਟ (ਪਿੱਛਾ ਕਰ ਰਹੀਆਂ ਮੁਗ਼ਲ ਫ਼ੌਜਾਂ) ਦਾ ਸਾਹਮਣਾ ਕਰਨ ਦੀ ਵਿਉਂਤਬੰਦੀ ਕਰਨ ਲੱਗੇ। ਇਸ ਵਿਉਂਤਬੰਦੀ ਤਹਿਤ ਗੁਰੂ ਸਾਹਿਬ ਅਤੇ ਸਿੰਘਾਂ ਨੇ ਦੁਸ਼ਮਣ ਨਾਲ ਦੋ ਹੱਥ ਕਰਨ ਦੀ ਠਾਣ ਲਈ ਅਤੇ ਇਸ ਮਨੋਰਥ ਦੀ ਸਿੱਧੀ ਵਾਸਤੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਬੁੱਧੂ ਚੰਦ ਦੀ ਕੱਚੀ ਹਵੇਲੀ (ਗੜ੍ਹੀ) ਦੀ ਚੋਣ ਕੀਤੀ ਗਈ।
ਹਵੇਲੀ ਦੀ ਮੋਰਚਾਬੰਦੀ ਕਰਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਮੁਗ਼ਲਾਂ ਦੇ ਟਿੱਡੀ ਦਲ ਨਾਲ ਲੋਹਾ ਲੈਣ ਲਈ ਤਿਆਰ-ਬਰ-ਤਿਆਰ ਹੋ ਗਏ। ਦੂਸਰੇ ਪਾਸੇ ਸਰਹੰਦ ਦੇ ਸੂਬੇਦਾਰ ਅਤੇ ਉਸ ਦੇ ਲਾਮ-ਲਸ਼ਕਰ ਨੇ ਇਸ ਹਵੇਲੀ ਨੂੰ ਬਾਹਰੋਂ ਪੂਰੀ ਤਰ੍ਹਾਂ ਨਾਲ ਘੇਰ ਲਿਆ। 22 ਦਸੰਬਰ ਵਾਲੇ ਦਿਨ ਇਸ ਸਥਾਨ ‘ਤੇ ਸੰਸਾਰ ਦਾ ਅਨੋਖਾ ਯੁੱਧ ਸ਼ੁਰੂ ਹੋਇਆ।ਸਿੱਖਾਂ ਦੀ ਤਾਦਾਦ ਭਾਵੇਂ ਅੱਧੇ ਕੁ ਸੈਂਕੜੇ ਤੱਕ ਵੀ ਨਹੀਂ ਸੀ ਪਹੁੰਚਦੀ ਪਰ ਗੁਰੂ ਸਾਹਿਬ ਦੇ ਪਿਆਰ ਅਤੇ ਵਿਹਾਰ ਕਾਰਨ ਚੜ੍ਹਦੀ ਕਲਾ ਅਤੇ ਪੂਰੇ ਜਲਾਲ ਵਿਚ ਸੀ। ਵਿਲੱਖਣ ਅਤੇ ਕਾਰਗ਼ਰ ਰਣਨੀਤੀ ਤਹਿਤ ਦਸਮੇਸ਼ ਪਿਤਾ ਜੀ ਪੰਜ-ਪੰਜ ਸਿੰਘਾਂ ਦਾ ਜਥਾ ਬਣਾ ਕੇ ਮੈਦਾਨ-ਏ-ਜੰਗ ਵਿਚ ਜੂਝਣ ਲਈ ਭੇਜਦੇ ਰਹੇ, ਜੋ ਜੈਕਾਰਿਆਂ ਦੀ ਗੂੰਜ ਨਾਲ ਦੁਸ਼ਮਣਾਂ ‘ਤੇ ਜਾ ਪੈਂਦਾ ਅਤੇ ਕਈਆਂ ਨੂੰ ਮੌਤ ਦੇ ਮੂੰਹ ਵਿਚ ਪਾ ਕੇ ਆਪ ਸ਼ਹੀਦ ਹੋ ਜਾਂਦਾ। ਇਨ੍ਹਾਂ ਜਥਿਆਂ ਵਿਚ ਗੁਰੂ ਕੇ ਲਾਲਾਂ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੂਝਾਰ ਸਿੰਘ) ਦਾ ਜਥਾ ਵੀ ਬੇਮਿਸਾਲ ਹੌਂਸਲੇ ਨਾਲ ਲੜਿਆ ਅਤੇ ਸ਼ਹਾਦਤ ਦਾ ਜਾਮ ਪੀ ਗਿਆ। (Apocalypse Sirhind)
ਸਰਸਾ ਨਦੀਂ ਦੇ ਕਿਨਾਰੇ ਤੋਂ ਵਿੱਛੜੇ ਗੁਰੂ ਪਰਿਵਾਰ ਦੇ ਇੱਕ ਹਿੱਸੇ ਨੂੰ ਗੰਗੂ ਗ਼ੱਦਾਰ ਦੀ ਗ਼ੱਦਾਰੀ ਦਾ ਸ਼ਿਕਾਰ ਹੋਣਾ ਪਿਆ। ਗੁਰੂ ਕੇ ਗ੍ਰਹਿ ਵਿਖੇ ਸਾਲਾਂਬੱਧੀ ਰਸੋਈਏ ਦੀ ਡਿਊਟੀ ਨਿਭਾਉਣ ਵਾਲਾ ਗੰਗੂ ਜਦੋਂ ਮਾਤਾਗੁਜ਼ਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ) ਨੂੰ ਮਿਲਿਆ ਤਾਂ ਮਾਤਾ ਜੀ ਨੇ ਔਖੀ ਘੜੀ ਵਿਚ ਕਿਸੇ ਆਪਣੇ ਦੇ ਮਿਲਾਪ ਲਈ ਅਕਾਲ-ਪੁਰਖ਼ ਦੀ ਸ਼ੁਕਰਗੁਜ਼ਾਰੀ ਕੀਤੀ। ਪਰ ਜਿਸ ਨੂੰ ਮਾਤਾ ਜੀ ਨੇ ਆਪਣਾ ਸਮਝਿਆ ਸੀ ਉਸ ਦਾ ਵਿਹਾਰ ਤਾਂ ਸਤ-ਬਿਗਾਨਿਆਂ ਤੋਂ ਵੀ ਘਟੀਆ ਹੋ ਨਿੱਬੜਿਆ। ਲਾਲਚ ਵਿਚ ਆ ਕੇ ਉਸ ਨੇ ਮੋਰਿੰਡੇ ਦੇ ਥਾਣੇ ਵਿਚ ਦਾਦੀ-ਪੋਤਿਆਂ ਦੀ ਮੁਖ਼ਬਰੀ ਕਰ ਦਿੱਤੀ। ਸਿੱਟੇ ਵਜੋਂ ਮੋਰਿੰਡੇ ਦੇ ਥਾਣੇਦਾਰ ਜਾਨੀ ਖਾਂ ਅਤੇ ਮਾਨੀ ਖਾਂ ਨੇ ਬਜ਼ੁਰਗ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ।
ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਬਿਰਧ ਮਾਂ ਅਤੇ ਉਸ ਦੇ ਮਾਸੂਮ ਪੋਤਿਆਂ ਦੀ ਹਵਾਲ਼ਗੀ ਨੂੰ ਆਪਣੀ ਜਿੱਤ ਸਮਝ ਲਿਆ ਅਤੇ ਉਨ੍ਹਾਂ ਨੂੰ ਦੀਨ ਕਬੂਲ ਕਰਵਾਉਣ ਦੀਆਂ ਵਿਉਂਤਾਂ ਬਣਾਉਣ ਲੱਗਾ। ਪਰ ਇਹ ਕੇਵਲ ਉਸ ਦਾ ਭਰਮ ਹੀ ਨਿੱਕਲਿਆ ਜਦੋਂ 9 ਸਾਲ ਅਤੇ 7 ਸਾਲ ਦੇ ਬੱਚਿਆਂ ਨੇ ਉਸ ਦੇ ਕਿਸੇ ਵੀ ਮਨਸੂਬੇ (ਲਾਲਚ, ਡਰਾਵੇ ਅਤੇ ਝੂਠ) ਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਗੋਂ ਦਲੇਰਾਨਾ ਦਲੀਲਾਂ ਦੇ ਕੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਭਾਵੇਂ ਸੂਬਾ ਸਰਹੰਦ ਦੇ ਕੁਝ ਸਰਕਾਰੀ ਕਰਿੰਦਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਧਰਮ ਤੋਂ ਥਿਰਕਾਉਣ ਲਈ ਆਪਣੀ ਵੱਖਰੀ ਵਾਹ ਲਾਈ ਪਰ ਉਨ੍ਹਾਂ ਦੀ ਦ੍ਰਿੜ੍ਹਤਾ ਅੱਗੇ ਉਨ੍ਹਾਂ ਕਰਿੰਦਿਆਂ ਦੀ ਕੋਈ ਪੇਸ਼ ਨਾ ਗਈ। (Apocalypse Sirhind)
ਆਪਣੇ ਪੱਖ ਦੀ ਕੋਈ ਵੀ ਗੱਲ ਨਾ ਬਣਦੀ ਦੇਖ ਕੇ ਸੂਬਾ ਸਰਹੰਦ ਅਤੇ ਉਸ ਦੇ ਅਹਿਲਕਾਰਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਮੁਤਾਬਕ ਹੀ 26 ਦਸੰਬਰ 1704 ਈ. ਨੂੰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਦਿੱਲੀ ਦੇ ਸਰਕਾਰੀ ਜ਼ੱਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਨੇ ਗੁਰੂ ਕੇ ਦੋਹਾਂ ਲਾਲਾਂ ਨੂੰ ਖੜ੍ਹਾ ਕਰਕੇ ਕੰਧ ਦੀ ਉਸਾਰੀ ਆਰੰਭ ਕਰ ਦਿੱਤੀ। ਜਦੋਂ ਕੰਧ ਛਾਤੀ ਤੱਕ ਪਹੁੰਚੀ ਤਾਂ ਦੋਵੇਂ ਮਾਸੂਮ ਜਿੰਦਾਂ ਬੇਹੋਸ਼ ਹੋ ਗਈਆਂ ਅਤੇ ਕੰਧ ਡਿੱਗ ਗਈ। 27 ਦਸੰਬਰ ਦੀ ਸਵੇਰ ਨੂੰ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਦੋਵੇਂ ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਮਾਤਾ ਗੁਜ਼ਰ ਕੌਰ ਜੀ ਵੀ ਸੱਚਖੰਡ ਨੂੰ ਪਿਆਨਾ ਕਰ ਗਏ। ਇਸ ਤਰ੍ਹਾਂ ਪੋਹ ਦੇ ਅਤਿ ਸਰਦੀਲੇ ਮਹੀਨੇ ਵਿਚ ਸ੍ਰੀ ਗੁਰੂ ਗੋਬਿੰਦ ਦੇ ਪਰਿਵਾਰ ਦਾ ਇੱਕ ਵਡੇਰਾ ਹਿੱਸਾ ਅਤੇ ਜਾਨ ਤੋਂ ਪਿਆਰੇ ਸਿੱਖ ਅਕਾਲ-ਪੁਰਖ ਦੇ ਭਾਣੇ ਨੂੰ ਮੰਨਦੇ ਹੋਏ ਭਾਰੀਆਂ ਮੰਜ਼ਿਲਾਂ ਨੂੰ ਸਰ ਕਰ ਗਏ ਤੇ ਪਿੱਛੇ ਛੱਡ ਗਏ ਹੱਕ ਤੇ ਸੱਚ ‘ਤੇ ਡਟ ਕੇ ਪਹਿਰਾ ਦੇਣ ਦਾ ਸੁਨੇਹਾ (Apocalypse Sirhind)
ਜ਼ਬਰਦਸਤ ਸੁਰੱਖਿਆ ਪ੍ਰਬੰਧ
ਰਜਨੀਸ਼ ਰਵੀ, ਜਲਾਲਾਬਾਦ: ਅੱਜ ਇੱਥੇ ਐਫ਼ਸੀਆਈ ਵਿਭਾਗ ਵੱਲੋਂ ਐਫ਼ਸੀਆਈ ਮਜ਼ਦੂਰਾਂ ਤੋਂ ਸਪੈਸ਼ਲ ਰੇਲਗੱਡੀ ਲੋਡ ਕਰਵਾਉਣ ਕਰਕੇ ਤਣਾਅ ਦਾ ਮਾਹੌਲ ਬਣ ਗਿਆ।
ਜਿਕਰਯੋਗ ਹੈ ਕਿ ਐਫ਼ਸੀਆਈ ਦੇ ਕਾਮੇ ਜੋ 30 ਸਾਲ ਤੋਂ ਇੱਥੇ ਕੰਮ ਕਰ ਰਹੇ ਸਨ ਹੁਣ ਵਿਭਾਗ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕੰਮ ਠੇਕੇ ‘ਤੇ ਦੇ ਦਿੱਤਾ। ਜਿਸ ਕਾਰਨ ਇਨ੍ਹਾਂ ਮਜ਼ਦੂਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਪੈਸ਼ਲ ਗੱਡੀ ਲੋਡ ਕਰਨ ਮੌਕੇ ਇਨ੍ਹਾਂ ਮਜ਼ਦੂਰਾਂ ਨੇ ਜਬ਼ਰਦਸਤ ਨਾਅਰੇਬਾਜ਼ੀ ਕੀਤੀ ਅਤੇ ਮੌਕੇ ‘ਤੇ ਤਣਾਅ ਵਾਲਾ ਮਾਹੌਲ ਬਣ ਗਿਆ।
ਐਫ਼ਸੀਆਈ ਵਰਕਰ ਬਲਵੰਤ ਸਿੰਘ ਫਲੀਆਂਵਾਲਾ, ਮਹਿੰਦਰ ਸਿੰਘ ਜੰਮੂ ਬਸਤੀ, ਪ੍ਰਤੀਮ ਸਿੰਘ ਪ੍ਰਧਾਨ, ਸਨਾਤਨ ਢਾਲ, ਕਸ਼ਮੀਰ ਚੰਦ ਅਤੇ ਰੇਸ਼ਮ ਸਿੰਘ ਸਰਪੰਚ ਨੇ ਦੱਸਿਆ ਕਿ ਉਹ ਪਿਛਲੇ 25-30 ਸਾਲਾਂ ਤੋਂ ਐਫ਼ਸੀਆਈ ਦੀ ਪੱਕੀ ਲੇਬਰ ਵਜੋਂ ਲੇਬਰ ਰੇਲ ਹੈੱਡ ਜਲਾਲਾਬਾਦ ‘ਤੇ ਕੰਮ ਕਰਦੇ ਆ ਰਹੇ ਹਨਉਂ ਅੱਜ ਵੀ ਜਦੋਂ ਉਹ ਸਪੈਸ਼ਲ ਲੋਡ ਕਰਨ ਵਾਲੇ ਜਾ ਰਹੇ ਸਨ ਤਾ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇਹ ਕੰਮ ਸਾਡਾ ਹੈ ਅਤੇ ਸਾਨੂੰ ਹੀ ਦਿੱਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।