Ravichandran Ashwin - Sach Kahoon Punjabi
IND vs BAN: ਟੀਮ ਇੰਡੀਆ ਨੇ ਵੱਡੇ ਫਰਕ ਨਾਲ ਜਿੱਤਿਆ ਚੈੱਨਈ ਟੈਸਟ, ਅਸ਼ਵਿਨ ਦਾ ਦੋਹਰਾ ਪ੍ਰਦਰਸ਼ਨ
ਭਾਰਤੀ ਟੀਮ ਵੱਲੋਂ 3 ਬੱਲੇਬਾਜ਼ਾ ਨੇ ਸੈਂਕੜੇ ਜੜੇ
ਦੂਜੀ ਪਾਰੀ ’ਚ ਬੰਗਲਾਦੇਸ਼ ਨੂੰ 234 ’ਤੇ ਆਲਆਊਟ ਕੀਤਾ
ਬੰਗਲਾਦੇਸ਼ ਵੱਲੋਂ ਕਪਤਾਨ ਸ਼ਾਂਤੋ ਨੇ ਅਰਧਸੈਂਕੜਾ ਜੜਿਆ
ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੇਨਈ ਦੇ ਚੈਪੌਕ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਚੌਥੇ ਦਿਨ ਹੀ 280 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 2 ਟੈਸਟ ਮੈਚਾਂ ਦੀ ਸੀਰੀਜ਼ ’ਚ ਹੁਣ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਦੂਜਾ ਮੁਕਾਬਲਾ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤ ’ਚ ਪਹਿਲਾ ਟੈਸਟ ਜਿੱਤਣ ਦੇ ਹੀਰੋ ਰਵਿੰਚੰਦਰਨ ਅਸ਼ਵਿਨ ਰਹੇ, ਉਨ੍ਹਾਂ ਨੇ 6 ਵਿਕਟਾਂ ਹਾਸਲ ਕੀਤੀਆਂ। ਪਹਿਲੀ ਪਾਰੀ ’ਚ ਅਸ਼ਵਿਨ ਨੇ ਮੁਸ਼ਕਲ ਸਮੇਂ ’ਚ 113 ਦੌੜਾਂ ਵੀ ਬਣਾਈਆਂ ਸਨ। IND vs BAN
Read This : Test Cricket: ਭਾਰਤ ਪਹਿਲਾ ਟੈਸਟ ਮੈਚ ਜਿੱਤਣ ਤੋਂ 6 ਵਿਕਟਾਂ ਦੂਰ, ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਹੋਈ ਖਤਮ
ਬੰਗਲਾਦੇਸ਼ ਵੱਲੋਂ ਕਪਤਾਨ ਨਜਮੁਲ ਹਸਨ ਸ਼ਾਂਤੋ ਨੇ (82) ਦੌੜਾਂ ਬਣਾ ਕੇ ਅਰਧਸੈਂਕੜਾ ਜੜਿਆ। ਬੰਗਲਾਦੇਸ਼ੀ ਟੀਮ ਨੇ ਅੱਜ 158/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸ਼ਾਂਤੋ ਨੇ 51 ਜਦਕਿ ਸ਼ਾਕਿਬ ਅਲ ਹਸਨ ਨੇ 5 ਦੌੜਾਂ ਤੋਂ ਆਪਣੀ-ਆਪਣੀ ਪਾਰੀ ਨੂੰ ਅੱਗੇ ਵਧਾਇਆ। ਸ਼ਾਂਤੋ 82 ਤੇ ਸ਼ਾਕਿਬ 25 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦੂਜੀ ਪਾਰੀ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਤੇ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 376 ਦੌੜਾਂ ਬਣਾਈਆਂ ਸਨ। ਜਵਾਬ ’ਚ ਬੰਗਲਾਦੇਸ਼ ਦੀ ਪਹਿਲੀ ਪਾਰੀ 149 ਦੌੜਾਂ ’ਤੇ ਆਲਆਊਟ ਹੋ ਗਈ ਸੀ। IND vs BAN
Rohit Sharma : ਰਿਟਾਇਰਮੈਂਟ ’ਤੇ ਕਪਤਾਨ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ
ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਆਪਣੇ ਟੈਸਟ ਕਰੀਅਰ ਦੇ 100ਵੇਂ ਮੈਚ ’ਚ ਰਵੀਚੰਦਰਨ ਅਸ਼ਵਿਨ (51 ਦੌੜਾਂ ’ਤੇ ਚਾਰ ਵਿਕਟਾਂ ਅਤੇ 77 ਦੌੜਾਂ ’ਤੇ ਪੰਜ ਵਿਕਟਾਂ) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ ਕੁਲਦੀਪ ਯਾਦਵ ਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜੀ ਦੀ ਮਦਦ ਨਾਲ ਭਾਰਤ ਨੇ ਸ਼ਨਿੱਚਰਵਾਰ ਨੂੰ ਇੰਗਲੈਂਡ ਨੂੰ ਪੰਜਵਾਂ ਤੇ ਆਖਿਰੀ ਮੈਚ ਪਾਰੀ ਤੇ 64 ਦੌੜਾਂ ਹਰਾ ਦਿੱਤਾ। ਪੰਜਵੇਂ ਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਹੀ ਭਾਰਤੀ ਟੀਮ ਨੇ ਇਹ ਮੈਚ ਆਪਣੇ ਨਾਂਅ ਕਰ ਲਿਆ। ਇੰਗਲੈਂਡ ਨੂੰ ਇੱਕ ਪਾਰੀ ਅਤੇ 64 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 4-1 ਨਾਲ ਆਪਣੇ ਨਾਂਅ ਕਰ ਲਈ। (Rohit Sharma)
Brijendra Chaudhary Resignation : ਚੋਣਾਂ ਤੋਂ ਪਹਿਲਾਂ ਬੀਜੇਪੀ ਨੂੰ ਵੱਡਾ ਝਟਕਾ, ਹਿਸਾਰ ਤੋਂ ਬੀਜੇਪੀ ਸਾਂਸਦ ਬ੍ਰਿ.
ਇਸ ਨਾਲ ਭਾਰਤ ਨਿਊਜੀਲੈਂਡ ਨੂੰ ਪਿੱਛੇ ਛੱਡ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਹਿਮਾਲਿਆ ਦੀਆਂ ਖੂਬਸੂਰਤ ਵਾਦੀਆਂ ’ਚ ਘਿਰੀ ਧਰਮਸ਼ਾਲਾ ਦੇ ਮੈਦਾਨ ’ਤੇ ਇੰਗਲੈਂਡ ਨੇ ਪਹਿਲੀ ਪਾਰੀ ’ਚ 218 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ’ਚ ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ ’ਚ 477 ਦੌੜਾਂ ਬਣਾਈਆਂ। ਭਾਰਤੀ ਟੀਮ ਨੇ 259 ਦੌੜਾਂ ਦੀ ਅਹਿਮ ਬੜ੍ਹਤ ਹਾਸਲ ਕੀਤੀ ਤੇ ਦੂਜੀ ਪਾਰੀ ’ਚ ਇੰਗਲੈਂਡ ਦੀ ਪਾਰੀ 195 ਦੌੜਾਂ ’ਤੇ ਸਮੇਟ ਦਿੱਤੀ ਤੇ ਮੈਚ ਦੇ ਨਾਲ-ਨਾਲ ਸੀਰੀਜ ’ਤੇ ਵੀ ਕਬਜਾ ਕਰ ਲਿਆ। (Rohit Sharma)
ਇਸ ਮੈਚ ’ਚ ਰਵਿਚੰਦਰਨ ਅਸ਼ਵਿਨ ਤੇ ਕੁਲਦੀਪ ਦੀਆਂ ਗੇਂਦਾਂ ਦਾ ਜਾਦੂ ਇੰਗਲੈਂਡ ਦੀ ਬੇਸਬਾਲ ਕ੍ਰਿਕਟ ’ਤੇ ਛਾ ਗਿਆ। ਅਸ਼ਵਿਨ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ ਚਾਰ ਵਿਕਟਾਂ ਲਈਆਂ ਸਨ ਜਦਕਿ ਦੂਜੀ ਪਾਰੀ ’ਚ ਪੰਜ ਵਿਕਟਾਂ ਲੈ ਕੇ ਆਪਣੇ 100ਵੇਂ ਟੈਸਟ ਨੂੰ ਯਾਦਗਾਰ ਬਣਾਇਆ। ਉਹ 100ਵੇਂ ਟੈਸਟ ’ਚ 9 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਕਾਰਨਾਮਾ ਸ੍ਰੀਲੰਕਾ ਨੇ ਆਪਣੇ 100ਵੇਂ ਟੈਸਟ ’ਚ ਅੱਠ ਵਿਕਟਾਂ ਹਾਸਲ ਕਰਕੇ ਕੀਤਾ ਸੀ। ਦੂਜੇ ਸਿਰੇ ’ਤੇ ਉਨ੍ਹਾਂ ਨੂੰ ਕੁਲਦੀਪ ਦਾ ਪੂਰਾ ਸਾਥ ਮਿਲਿਆ। ਪਹਿਲੀ ਪਾਰੀ ’ਚ ਪੰਜ ਵਿਕਟਾਂ ਲੈਣ ਵਾਲੇ ਕੁਲਦੀਪ ਨੇ ਦੂਜੀ ਪਾਰੀ ’ਚ 40 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ ਤੇਜ ਗੇਂਦਬਾਜਾਂ ਲਈ ਬੇਅਸਰ ਰਹੀ ਪਿੱਚ ’ਤੇ ਇੱਕੋ ਓਵਰ ’ਚ ਦੋ ਵਿਕਟਾਂ ਲੈ ਕੇ ਢਾਈ ਦਿਨਾਂ ’ਚ ਮੈਚ ਨੂੰ ਸਮੇਟਣ ਦਾ ਸੰਕੇਤ ਦਿੱਤਾ। (Rohit Sharma)
ਚੋਣ ਕਮਿਸ਼ਨਰ ਅਰੁਣ ਗੋਇਲ ਦੇ ਅਸਤੀਫ਼ੇ ’ਤੇ ਖੜਗੇ ਨੇ ਦਿੱਤਾ ਵੱਡਾ ਬਿਆਨ
ਜੋ ਰੂਟ (84) ਨੇ ਇੱਕ ਸਿਰੇ ’ਤੇ ਖੇਡਦੇ ਹੋਏ ਸਖਤ ਸੰਘਰਸ਼ ਕੀਤਾ ਪਰ ਦੂਜੇ ਸਿਰੇ ’ਤੇ ਉਨ੍ਹਾਂ ਨੂੰ ਆਪਣੇ ਸਾਥੀ ਬੱਲੇਬਾਜਾਂ ਤੋਂ ਉਮੀਦ ਅਨੁਸਾਰ ਸਹਿਯੋਗ ਨਹੀਂ ਮਿਲਿਆ। ਜੌਨੀ ਬ੍ਰੇਸਟੋ (39) ਤੋਂ ਇਲਾਵਾ ਟੌਮ ਹਾਰਟਲੀ (20) ਤੇ ਸ਼ੋਏਬ ਬਸ਼ੀਰ (13) ਨੇ ਵਿਕਟ ’ਤੇ ਬਣੇ ਰਹਿਣ ਦੀ ਇੱਛਾ ਜਾਹਰ ਕੀਤੀ ਪਰ ਬੇਰਹਿਮ ਭਾਰਤੀ ਗੇਂਦਬਾਜਾਂ ਸਾਹਮਣੇ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ ਤੇ ਰੂਟ ਦੀ ਗੇਂਦ ਨਾਲ ਕੁਲਦੀਪ ਦੀ ਗੇਂਦ ’ਤੇ ਬੁਮਰਾਹ ਦੇ ਹੱਥੋਂ ਕੈਚ ਹੋ ਗਏ। ਦੂਜੀ ਪਾਰੀ ਦਾ ਬੰਡਲ 49ਵੇਂ ਓਵਰ ’ਚ ਹੀ ਬਰਾਬਰ ਹੋ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਦੇ ਗੇਂਦਬਾਜਾਂ ਨੇ ਖੇਡ ਦੇ ਪਹਿਲੇ ਅੱਧੇ ਘੰਟੇ ’ਚ ਦੋ ਟੇਲ ਵਿਕਟਾਂ ਲੈ ਕੇ ਭਾਰਤ ਦੀ ਪਾਰੀ ਦਾ ਅੰਤ ਕਰ ਦਿੱਤਾ। ਕੁਲਦੀਪ ਯਾਦਵ (30) ਜੇਮਸ ਐਂਡਰਸਨ ਦੇ ਟੈਸਟ ਕਰੀਅਰ ਦਾ 700ਵਾਂ ਸ਼ਿਕਾਰ ਬਣੇ ਜਦਕਿ ਜਸਪ੍ਰੀਤ ਬੁਮਰਾਹ (20) ਨੂੰ ਸ਼ੋਏਬ ਬਸ਼ੀਰ ਨੇ ਸਟੰਪ ਆਊਟ ਕੀਤਾ। (Rohit Sharma)
ਕਪਤਾਨ ਰੋਹਿਤ ਸ਼ਰਮਾ ਨੇ ਰਿਟਾਇਰਮੈਂਟ ਨੂੰ ਲੈ ਕੇ ਦਿੱਤਾ ਵੱਡਾ ਬਿਆਨ | Rohit Sharma
ਦੂਜੇ ਪਾਸੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੈਚ ਖਤਮ ਹੋਣ ਤੋਂ ਬਾਅਦ ਵੱਡਾ ਬਿਆਨ ਦਿੱਤਾ। ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਇਸ ਸਮੇਂ ਚੰਗੀ ਕ੍ਰਿਕੇਟ ਖੇਡ ਰਹੇ ਹਨ ਤੇ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਉਹ ਠੀਕ ਨਹੀਂ ਹਨ ਤਾਂ ਸੰਨਿਆਸ ਲੈ ਲੈਣਗੇ। ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ ’ਚ 44 ਤੋਂ ਜ਼ਿਆਦਾ ਦੀ ਔਸਤ ਨਾਲ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੈ ਬੱਲੇ ਨਾਲ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਜੜਿਆ ਹੈ। (Rohit Sharma)
IND vs ENG ਧਰਮਸ਼ਾਲਾ ਟੈਸਟ : ਤੀਜੇ ਦਿਨ ਲੰਚ ਤੱਕ ਇੰਗਲੈਂਡ ਮੁਸ਼ਕਲ ਵਿੱਚ, ਪਾਰੀ ਦੀ ਹਾਰ ਤੋਂ ਬਚਣ ਲਈ ਅਜੇ ਵੀ 156 ਦੌੜਾਂ ਦੀ ਜ਼ਰੂਰਤ
ਅਸ਼ਵਿਨ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ | IND vs ENG
ਪਹਿਲੀ ਪਾਰੀ ’ਚ ਭਾਰਤ 477 ਦੌੜਾਂ ’ਤੇ ਆਲਆਊਟ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਭਾਰਤੀ ਟੀਮ ਦੀ ਪਹਿਲੀ ਪਾਰੀ 477 ਦੌੜਾਂ ’ਤੇ ਆਲਆਊਟ ਹੋਈ। ਜਿਸ ਵਿੱਚ ਓਪਨਰ ਯਸ਼ਸਵੀ ਜਾਇਸਵਾਲ ਨੇ (57), ਕਪਤਾਨ ਰੋਹਿਤ ਨੇ (103), ਸ਼ੁਭਮਨ ਗਿੱਲ ਨੇ (110), ਡੈਬਿਊ ਕਰ ਰਹੇ ਦੇਵਦੱਤ ਨੇ (60), ਜਦਕਿ ਸਰਫਰਾਜ਼ ਖਾਨ ਨੇ (56) ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ 30 ਤੇ ਜਸਪ੍ਰੀਤ ਬੁਮਰਾਹ ਨੇ 20 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਨੇ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਜਿਮੀ ਐਂਡਰਸਨ ਤੇ ਟਾਮ ਹਾਰਟਲੇ ਨੇ 2-2 ਵਿਕਟਾਂ ਲਈਆਂ। ਭਾਰਤੀ ਟੀਮ ਨੂੰ ਪਹਿਲੀ ਪਾਰੀ ’ਚ 260 ਦੌੜਾਂ ਦੀ ਬੜ੍ਹਤ ਮਿਲੀ ਸੀ। (IND vs ENG)
ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’
ਦੂਜੀ ਪਾਰੀ ’ਚ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਓਪਨਰ ਬੱਲੇਬਾਜ਼ ਬੇਨ ਡਕੇਟ ਸਿਰਫ 2 ਦੌੜਾਂ ਬਣਾ ਕੇ ਅਸ਼ਵਿਨ ਦਾ ਸ਼ਿਕਾਰ ਬਣ ਗਏ। ਪਹਿਲੀ ਪਾਰੀ ’ਚ ਅਰਧਸੈਂਕੜਾ ਜੜਨ ਵਾਲੇ ਜੈਕ ਕ੍ਰਾਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਹੁਣ ਲੰਚ ਤੱਕ ਇੰਗਲੈਂਡ ਟੀਮ ਨੇ ਸਿਰਫ 103 ਦੌੜਾਂ ’ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤ ਵੱਲੋਂ ਦੂਜੀ ਪਾਰੀ ’ਚ ਅਸ਼ਵਿਲ ਨੇ 4 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਕੁਲਦੀਪ ਯਾਦਵ ਨੂੰ 1 ਵਿਕਟ ਮਿਲੀ ਹੈ। ਅਸ਼ਵਿਨ ਨੇ ਬੇਨ ਡਕੇਟ, ਜੈਕ ਕ੍ਰਾਲੀ, ਓਲੀ ਪੋਪ ਤੇ ਕਪਤਾਨ ਸਟੋਕਸ ਨੂੰ ਆਊਟ ਕੀਤਾ ਹੈ। ਜਦਕਿ ਕੁਲਦੀਪ ਯਾਦਵ ਨੇ ਖਤਰਨਾਕ ਹੋ ਰਹੇ ਜੌਨੀ ਬੇਅਰਸਟੋ ਨੂੰ ਆਊਟ ਕੀਤਾ। ਇੰਗਲੈਂਡ ਨੂੰ ਅਜੇ ਵੀ ਪਾਰੀ ਦੀ ਹਾਰ ਤੋਂ ਬਚਣ ਲਈ 156 ਦੌੜਾਂ ਦੀ ਜ਼ਰੂਰਤ ਹੈ। ਜਦਕਿ ਉਸ ਦੀਆਂ ਸਿਰਫ 5 ਵਿਕਟਾਂ ਬਾਕੀ ਹਨ। ਕ੍ਰੀਜ ’ਤੇ ਜੋ ਰੂਟ 34 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਨਾਲ ਹੁਣ ਲੰਚ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਬੇਨ ਫੋਕਸ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। (IND vs ENG)
IND vs ENG : ਧਰਮਸ਼ਾਲਾ ਟੈਸਟ ’ਚ ਕਪਤਾਨ ਰੋਹਿਤ ਤੋਂ ਬਾਅਦ ਸ਼ੁਭਮਨ ਗਿੱਲ ਦਾ ਵੀ ਸੈਂਕੜਾ, ਲੰਚ ਤੱਕ ਭਾਰਤ ਮਜ਼ਬੂਤ
ਸ਼ੁਭਮਨ ਤੇ ਕਪਤਾਨ ਰੋਹਿਤ ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | IND vs ENG
ਰੋਹਿਤ ਦਾ ਟੈਸਟ ’ਚ 12ਵਾਂ ਤੇ ਸ਼ੁਭਮਨ ਗਿੱਲ ਦਾ ਚੌਥਾ ਸੈਂਕੜਾ | IND vs ENG
ਦੋਵਾਂ ਬੱਲੇਬਾਜ਼ਾਂ ਵਿਚਕਾਰ 160 ਦੌੜਾਂ ਦੀ ਸਾਂਝੇਦਾਰੀ | IND vs ENG
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਆਖਿਰੀ ਮੈਚ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੂਜੇ ਦਿਨ ਭਾਰਤੀ ਟੀਮ ਨੇ ਮੈਚ ’ਤੇ ਆਪਣਾ ਸ਼ਿਕੰਜਾ ਕਸ ਲਿਆ ਹੈ। ਪਹਿਲੇ ਦਿਨ ਭਾਰਤੀ ਟੀਮ ਨੇ ਇੰਗਲੈਂਡ ਨੂੰ ਸਿਰਫ 218 ਦੌੜਾਂ ’ਤੇ ਆਲਆਊਟ ਕਰਨ ਤੋਂ ਬਾਅਦ ਦੂਜੇ ਦਿਨ ਦੇ ਲੰਚ ਤੱਕ 264 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਭਾਰਤੀ ਟੀਮ ਦੀ ਇੰਗਲੈਂਡ ’ਤੇ ਬੜ੍ਹਤ 46 ਦੌੜਾਂ ਦੀ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਰੋਹਿਤ ਸ਼ਰਮਾ 102 ਦੌੜਾਂ ਬਣਾ ਕੇ ਨਾਬਾਦ ਹਨ ਜਦਕਿ ਸ਼ੁਭਮਨ ਗਿੱਲ 101 ਦੌੜਾਂ ਬਣਾ ਕੇ ਨਾਬਾਦ ਹਨ। (IND vs ENG)
ਰੂਸ ‘ਚ ਫਸੇ 7 ਪੰਜਾਬੀਆਂ ਸਬੰਧੀ ਵਿਧਾਨ ਸਭਾ ‘ਚ ਉੱਠੀ ਮੰਗ
ਭਾਰਤੀ ਟੀਮ ਦੀ ਇੱਕੋ-ਇੱਕ ਵਿਕਟ ਯਸ਼ਸਵੀ ਜਾਇਸਵਾਲ ਦੇ ਰੂਪ ’ਚ ਡਿੱਗੀ ਹੈ। ਜੋ ਕੱਲ੍ਹ 57 ਦੌੜਾਂ ਬਣਾ ਕੇ ਸ਼ੋਏਬ ਬਸ਼ੀਰ ਦਾ ਸ਼ਿਕਾਰ ਬਣੇ ਸਨ। ਮੈਚ ਦੇ ਦੂਜੇ ਦਿਨ ਲਗਾਤਾਰ ਤੀਜਾ ਸੈਸ਼ਨ ਭਾਰਤੀ ਟੀਮ ਦੇ ਨਾਂਅ ਗਿਆ ਹੈ। ਦੱਸ ਦੇਈਏ ਕਿ ਪਹਿਲੇ ਦਿਨ ਭਾਰਤੀ ਟੀਮ ਨੇ ਇੰਗਲੈਂਡ ਨੂੰ 218 ਦੌੜਾਂ ’ਤੇ ਆਲਆਊਟ ਕੀਤਾ ਸੀ, ਜਿਸ ਵਿੱਚ ਕੁਲਦੀਪ ਯਾਦਵ ਨੇ 5, ਰਵਿਚੰਦਰਨ ਅਸ਼ਵਿਨ ਨੇ 4 ਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਹਾਸਲ ਕੀਤੀ ਸੀ। ਰੋਹਿਤ ਨੇ ਅੱਜ ਆਪਣਾ 12ਵਾਂ ਟੈਸਟ ਸੈਂਕੜਾ ਪੂਰਾ ਕੀਤਾ, ਜਦਕਿ ਸ਼ੁਭਮਨ ਗਿੱਲ ਨੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ ਹੈ। (IND vs ENG)
ਸ਼ੁਭਮਨ ਗਿੱਲ ਜੜਿਆ ਟੈਸਟ ਕਰੀਅਰ ਦਾ ਚੌਥਾ ਸੈਂਕੜਾ | IND vs ENG
ਸ਼ੁਭਮਨ ਗਿੱਲ ਨੇ ਸ਼ੋਏਬ ਬਸ਼ੀਰ ਖਿਲਾਫ ਚੌਕਾ ਜੜ ਕੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ। ਇਹ ਉਨ੍ਹਾਂ ਦੇ ਟੈਸਟ ਕਰੀਅਰ ਦਾ ਚੌਥਾ ਸੈਂਕੜਾ ਸੀ। ਭਾਰਤ ’ਚ ਸ਼ੁਭਮਨ ਗਿੱਲ ਦੇ ਨਾਂਅ 3 ਸੈਂਕੜੇ ਹਨ, ਜਦੋਂ ਕਿ ਉਨ੍ਹਾਂ ਦੂਜਾ ਸੈਂਕੜਾ ਇੰਗਲੈਂਡ ਖਿਲਾਫ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ਦੇ ਮੈਦਾਨ ’ਚ ਵੀ ਇਸ ਹੀ ਸੀਰੀਜ਼ ’ਚ ਇੰਗਲੈਂਡ ਖਿਲਾਫ ਆਪਣਾ ਪਹਿਲਾ ਸੈਂਕੜਾ ਵੀ ਜੜਿਆ ਸੀ। ਅੱਜ ਵਾਲਾ ਸੈਂਕੜਾ ਉਨ੍ਹਾਂ ਦਾ ਇੰਗਲੈਂਡ ਖਿਲਾਫ ਦੂਜਾ ਸੈਂਕੜਾ ਹੈ। (IND vs ENG)
IND vs ENG : ਧਰਮਸ਼ਾਲਾ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਰੋਹਿਤ-ਜਾਇਸਵਾਲ ਦੇ ਅਰਧਸੈਂਕੜੇ
ਇੰਗਲੈਂਡ ਪਹਿਲੀ ਪਾਰੀ ’ਚ 218 ਦੌੜਾਂ ਬਣਾ ਕੇ ਆਲਆਊਟ | IND vs ENG
ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 83 ਦੌੜਾਂ ਪਿੱਛੇ | IND vs ENG
ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 4 ਜਦਕਿ ਕੁਲਦੀਪ ਨੇ ਹਾਸਲ ਕੀਤੀਆਂ 5 ਵਿਕਟਾਂ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਟੈਸਟ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਇੱਕ ਸਮੇਂ ਇੰਗਲੈਂਡ ਨੂੰ ਓਪਨਰ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿੱਤੀ, ਪਰ ਦੂਜੇ ਸੈਸ਼ਨ ਦੇ ਸ਼ੁਰੂ ਹੁੰਦੇ ਹੀ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਇੰਗਲੈਂਡ ਨੂੰ 218 ਦੌੜਾਂ ’ਤੇ ਆਲਆਊਟ ਕਰ ਦਿੱਤਾ, ਰਵਿਚੰਦਰਨ ਅਸ਼ਵਿਨ ਨੇ 4, ਕੁਲਦੀਪ ਯਾਦਵ ਨੇ 5, ਜਦਕਿ ਰਵਿੰਦਰ ਜਡੇਜ਼ਾ ਨੇ 1 ਵਿਕਟ ਹਾਸਲ ਕੀਤੀ। ਇੰਗਲੈਂਡ ਵੱਲੋਂ ਸਿਰਫ ਓਪਨਰ ਬੱਲੇਬਾਜ਼ ਜੈਕ ਕ੍ਰਾਲੀ ਨੇ 71 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਜੌਨੀ ਬੇਅਰਸਟੋ ਨੇ 29 ਦੌੜਾਂ ਬਣਾਇਆਂ, ਕਪਤਾਨ ਬੇਨ ਸਟੋਕਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਹਰਿਦੁਆਰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ’ਚ ਲੱਗੀ ਅੱਗ
ਇੰਗਲੈਂਡ ਨੇ ਆਪਣੀਆਂ ਆਖਿਰੀ 5 ਵਿਕਟਾਂ ਸਿਰਫ 8 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ। ਜਵਾਬ ’ਚ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਜਬਰਦਸਤ ਸ਼ੁਰੂੂਆਤ ਕੀਤੀ ਤੇ ਕਪਤਾਨ ਰੋਹਿਤ ਸ਼ਰਮਾ ਤੇ ਯਸ਼ਸਵੀ ਜਾਇਸਵਾਲ ਵਿਚਕਾਰ ਪਹਿਲੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਹੋਈ, ਜਾਇਸਵਾਲ ਨੂੰ ਬੇਨ ਫੋਕਸ ਨੇ ਸਟੰਪ ਆਊਟ ਕੀਤਾ, ਪਰ ਇਸ ਤੋਂ ਪਹਿਲਾਂ ਜਾਇਸਵਾਲ ਆਪਣਾ ਅਰਧਸੈਂਕੜਾ ਬਣਾ ਚੁੱਕੇ ਸਨ, ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (57 ਨਾਬਾਦ), ਜਦਕਿ ਸ਼ੁਭਮਨ ਗਿੱਲ (26 ਨਾਬਾਦ) ਦੌੜਾਂ ਬਣਾਂ ਕੇ ਨਾਬਾਦ ਪਵੇਲੀਅਨ ਪਰਤੇ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 135 ਦੌੜਾਂ ਬਣਾ ਲਈਆਂ ਹਨ, ਟੀਮ ਇੰਗਲੈਂਡ ਦੇ ਸਕੋਰ ਤੋਂ 83 ਦੌੜਾਂ ਪਿੱਛੇ ਹੈ ਤੇ ਉਸ ਦੀਆਂ 9 ਵਿਕਟਾਂ ਬਾਕੀ ਹਨ। (IND vs ENG)
ਜਾਇਸਵਾਲ ਦੀਆਂ ਟੈਸਟ ਕ੍ਰਿਕੇਟ ’ਚ 1000 ਦੌੜਾਂ ਪੂਰੀਆਂ | IND vs ENG
ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਆਪਣੇ ਟੈਸਟ ਕ੍ਰਿਕੇਟ ਕਰੀਅਰ ’ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਜਾਇਸਵਾਲ ਨੇ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ’ਚ 1000 ਦੌੜਾਂ ਬਣਾਉਣ ਦੇ ਮਾਮਲੇ ’ਚ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਹਿਲੇ ਸਥਾਨ ’ਤੇ ਵਿਨੋਕ ਕਾਂਬਲੀ ਹਨ। ਕਾਂਬਲੀ ਨੇ ਟੈਸਟ ਦੀਆਂ 14 ਪਾਰੀਆਂ ’ਚ 1000 ਦੌੜਾਂ ਬਣਾਇਆਂ ਸਨ, ਜਦਕਿ ਜਾਇਸਵਾਲ ਨੇ ਇਹ ਕਾਰਨਾਮਾ 16 ਪਾਰੀਆਂ ’ਚ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਜਾਇਸਵਾਲ ਨੇ ਸ਼ੋਏਬ ਬਸ਼ੀਰ ਦੇ ਇੱਕ ਓਵਰ ’ਚ 3 ਛੱਕੇ ਜੜੇ। ਯਸ਼ਸਵੀ ਨੇ ਤੀਜੀ, ਪੰਜਵੀਂ ਤੇ ਛੇਵੀਂ ਗੇਂਦ ’ਤੇ ਛੱਕੇ ਜੜੇ। (IND vs ENG)
Ravichandran Ashwin : ਅਸ਼ਵਿਨ ਬਣੇ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼, ਕੁੰਬਲੇ ਦਾ ਰਿਕਾਰਡ ਤੋੜਿਆ
ਰੋਹਿਤ ਸ਼ਰਮਾ ਦੀਆਂ ਟੈਸਟ ਮੈਚ ’ਚ 4000 ਦੌੜਾਂ ਪੂਰੀਆਂ
ਰਾਂਚੀ (ਏਜੰਸੀ)। ਭਾਰਤ ਨੂੰ ਇੰਗਲੈਂਡ ਖਿਲਾਫ ਰਾਂਚੀ ਟੈਸਟ ਜਿੱਤਣ ਲਈ 152 ਦੌੜਾਂ ਦੀ ਜ਼ਰੂਰਤ ਹੈ। ਟੀਮ ਨੇ ਤੀਜੇ ਦਿਨ ਸਟੰਪ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 24 ਅਤੇ ਯਸ਼ਸਵੀ ਜਾਇਸਵਾਲ 16 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 145 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਭਾਰਤ ਲਈ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਅਸ਼ਵਿਨ ਹੁਣ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਇਸ ਤੋਂ ਇਲਾਵਾ ਉਹ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਵੀ ਬਣ ਗਏ ਹਨ। ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕੇਟ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਆਓ ਜਾਣਦੇ ਹਾਂ ਤੀਜੇ ਦਿਨ ਦੀ ਖੇਡ ’ਚ ਬਣੇ ਰਿਕਾਰਡ ਬਾਰੇ। (Ravichandran Ashwin)
ਕਿਸਾਨ ਅੰਦੋਲਨ ਦਾ ਅਸਰ : ਏਅਰਪੋਰਟ ’ਤੇ 8 ਗੁਣਾ ਵਧਿਆ ਕਿਰਾਇਆ!
ਭਾਰਤ ’ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ
ਆਫ ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤੀ ਪਿੱਚਾਂ ’ਤੇ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਅਸ਼ਵਿਨ ਨੇ ਆਪਣੇ ਹੀ ਦੇਸ਼ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਨਾਂਅ ਭਾਰਤ ’ਚ 59 ਟੈਸਟ ਮੈਚਾਂ ’ਚ 354 ਵਿਕਟਾਂ ਹਨ, ਜਦਕਿ ਕੁੰਬਲੇ ਦੇ ਨਾਂਅ 63 ਮੈਚਾਂ ’ਚ 350 ਵਿਕਟਾਂ ਹਨ। ਇਸ ਸੂਚੀ ’ਚ ਤੀਜਾ ਨਾਂਅ ਹਰਭਜਨ ਸਿੰਘ ਦਾ ਹੈ। ਹਰਭਜਨ ਨਾਂਅ 265 ਵਿਕਟਾਂ ਹਨ। (Ravichandran Ashwin)
ਘਰ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਗੇਂਦਬਾਜ਼ | Ravichandran Ashwin
ਅਸ਼ਵਿਨ ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਆ ਗਏ ਹਨ। ਇਸ ਸੂਚੀ ’ਚ ਅਸ਼ਵਿਨ ਨੇ ਅਨਿਲ ਕੁੰਬਲੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਘਰੇਲੂ ਮੈਦਾਨਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੇ ਨਾਂਅ ਹੈ। ਉਨ੍ਹਾਂ ਨੇ ਸ੍ਰੀਲੰਕਾ ਦੀਆਂ ਪਿੱਚਾਂ ’ਤੇ 73 ਮੈਚਾਂ ’ਚ 493 ਵਿਕਟਾਂ ਲਈਆਂ ਹਨ। ਮੁਥੱਈਆ ਤੋਂ ਬਾਅਦ ਜੇਮਸ ਐਂਡਰਸਨ ਨੇ ਇੰਗਲੈਂਡ ’ਚ 105 ਮੈਚਾਂ ’ਚ 434 ਵਿਕਟਾਂ ਲਈਆਂ ਹਨ। ਉਥੇ ਹੀ ਸਟੂਅਰਟ ਬ੍ਰਾਡ 398 ਵਿਕਟਾਂ ਨਾਲ ਤੀਜੇ ਸਥਾਨ ’ਤੇ ਹਨ। (Ravichandran Ashwin)
ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼
ਰਾਂਚੀ ਟੈਸਟ ’ਚ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੀ ਦੂਜੀ ਪਾਰੀ ’ਚ 5 ਵਿਕਟਾਂ ਲਈਆਂ। ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਉਹ ਦੂਜੇ ਨੰਬਰ ’ਤੇ ਹਨ। ਉਹ ਇਹ ਕਾਰਨਾਮਾ 27 ਵਾਰ ਕਰ ਚੁੱਕੇ ਹਨ। ਇਸ ਸੂਚੀ ’ਚ ਪਹਿਲਾ ਨਾਂਅ ਮੁਥੱਈਆ ਮੁਰਲੀਧਰਨ ਦਾ ਵੀ ਹੈ। ਮੁਥੱਈਆ ਦੇ ਨਾਂਅ ਸ੍ਰੀਲੰਕਾ ’ਚ 45 ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਹੈ।
ਰੋਹਿਤ ਸ਼ਰਮਾ ਦੀਆਂ ਟੈਸਟ ਮੈਚਾਂ ’ਚ 4000 ਦੌੜਾਂ ਪੂਰੀਆਂ | Ravichandran Ashwin
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ 59 ਮੈਚਾਂ ਅਤੇ 100 ਪਾਰੀਆਂ ’ਚ ਇਹ ਉਪਲਬਧੀ ਹਾਸਲ ਕੀਤੀ ਹੈ। ਉਸ ਤੋਂ ਪਹਿਲਾਂ ਵਰਿੰਦਰ ਸਹਿਵਾਗ, ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਚੇਤੇਸ਼ਵਰ ਪੁਜਾਰਾ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਮੁਹੰਮਦ ਅਜਹਰੂਦੀਨ, ਜੀ ਵਿਸ਼ਵਨਾਥ ਅਤੇ ਗੌਤਮ ਗੰਭੀਰ ਵਰਗੇ ਭਾਰਤੀ ਬੱਲੇਬਾਜਾਂ ਨੇ ਟੈਸਟ ’ਚ 4 ਹਜਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। (Ravichandran Ashwin)
Ravichandran Ashwin : ਅਸ਼ਵਿਨ ਪਰਿਵਾਰਕ ਕਾਰਨਾਂ ਕਰਕੇ ਤੀਜੇ ਟੈਸਟ ਮੈਚ ਤੋਂ ਬਾਹਰ
ਬੀਸੀਸੀਆਈ ਨੇ ਕਿਹਾ, ਖਿਡਾਰੀ ਤੇ ਪਰਿਵਾਰ ਦੀ ਸਿਹਤ ਜ਼ਰੂਰੀ | Ravichandran Ashwin
ਮਾਂ ਦੀ ਵਿਗੜਦੀ ਸਿਹਤ ਕਾਰਨ ਲਈ ਛੁੱਟੀ
ਰਾਜਕੋਟ (ਏਜੰਸੀ)। ਭਾਰਤੀ ਟੀਮ ਦੇ ਸਪਿੰਨਰ ਆਰ ਅਸ਼ਵਿਨ ਆਪਣੀ ਮਾਂ ਦੀ ਖਰਾਬ ਸਿਹਤ ਕਾਰਨ ਇੰਗਲੈਂਡ ਖਿਲਾਫ਼ ਰਾਜਕੋਟ ’ਚ ਖੇਡੇ ਜਾ ਰਹੇ ਤੀਜੇ ਟੈਸਟ ਤੋਂ ਬਾਹਰ ਹੋ ਗਏ ਹਨ। ਸ਼ੁੱਕਰਵਾਰ ਨੂੰ ਬੀਸੀਸੀਆਈ ਨੇ ਪਰਿਵਾਰਕ ਐਮਰਜੈਂਸੀ ਕਾਰਨ ਅਸ਼ਵਿਨ ਦੇ ਜਾਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਆਪਣੀ ਮਾਂ ਦੀ ਵਿਗੜਦੀ ਸਿਹਤ ਬਾਰੇ ਦੱਸਿਆ। ਬੀਸੀਸੀਆਈ ਨੇ ਕਿਹਾ, ਅਸੀਂ ਚੈਂਪੀਅਨ ਕ੍ਰਿਕੇਟਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਦੇ ਹਾਂ। ਖਿਡਾਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਦੀ ਸਿਹਤ ਬਹੁਤ ਮਹੱਤਵਪੂਰਨ ਹੈ। ਬੋਰਡ ਅਸ਼ਵਿਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕਰਦਾ ਹੈ ਕਿਉਂਕਿ ਉਹ ਇਸ ਚੁਣੌਤੀਪੂਰਨ ਸਮੇਂ ’ਚੋਂ ਲੰਘ ਰਹੇ ਹਨ। ਬੋਰਡ ਅਤੇ ਟੀਮ ਅਸ਼ਵਿਨ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਲੋੜ ਮੁਤਾਬਕ ਮਦਦ ਪ੍ਰਦਾਨ ਕਰਨਾ ਜਾਰੀ ਰੱਖੇਗੀ। (Ravichandran Ashwin)
Weather Update : ਮੌਸਮ ਵਿਭਾਗ ਦੀ ਚੇਤਾਵਨੀ, ਫਿਰ ਬਦਲੇਗਾ ਮੌਸਮ ਦਾ ਮਿਜਾਜ
ਰਾਜੀਵ ਸ਼ੁਕਲਾ ਨੇ ਕੀਤਾ ਟਵੀਟ | Ravichandran Ashwin
ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਆਰ ਅਸ਼ਵਿਨ ਲਈ ਟਵੀਟ ਕੀਤਾ ਅਤੇ ਲਿਖਿਆ, ਮੈਂ ਅਸ਼ਵਿਨ ਦੀ ਮਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਸ ਨੂੰ ਰਾਜਕੋਟ ਟੈਸਟ ਛੱਡ ਕੇ ਆਪਣੀ ਮਾਂ ਨਾਲ ਰਹਿਣ ਲਈ ਚੇਨਈ ਜਾਣਾ ਪਿਆ। (Ravichandran Ashwin)
ਵਿਰਾਟ ਵੀ ਪਰਿਵਾਰਕ ਐਮਰਜੈਂਸੀ ਕਾਰਨ ਬਾਹਰ | Ravichandran Ashwin
ਮੀਡੀਆ ਰਿਪੋਰਟਾਂ ਮੁਤਾਬਕ ਵਿਰਾਟ ਕੋਹਲੀ ਪਰਿਵਾਰਕ ਕਾਰਨਾਂ ਕਰਕੇ ਬ੍ਰੇਕ ’ਤੇ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ’ਚ ਹਨ। ਦੂਜੇ ਟੈਸਟ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਸਵਾਲਾਂ ’ਤੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਸੀ ਕਿ ਟੀਮ ਪ੍ਰਬੰਧਨ ਸੀਰੀਜ ਦੇ ਬਾਕੀ ਮੈਚਾਂ ਲਈ ਕੋਹਲੀ ਦੀ ਉਪਲਬਧਤਾ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰੇਗਾ। ਵਿਰਾਟ ਪਰਿਵਾਰਕ ਐਮਰਜੈਂਸੀ ਕਾਰਨ ਹੁਣ ਤੱਕ ਟੈਸਟ ਸੀਰੀਜ ਦਾ ਕੋਈ ਵੀ ਮੈਚ ਨਹੀਂ ਖੇਡ ਸਕੇ ਹਨ। (Ravichandran Ashwin)
ਨੰਬਰ-1 ਟੈਸਟ ਗੇਂਦਬਾਜ਼ ਬਣੇ ਬੁਮਰਾਹ, ਅਸ਼ਵਿਨ ਤੀਜੇ ’ਤੇ ਪਹੁੰਚੇ, ਸਿਖਰਲੇ 10 ਬੱਲੇਬਾਜ਼ਾਂ ’ਚ ਇਕਲੌਤੇ ਭਾਰਤ ਦੇ ਵਿਰਾਟ ਕੋਹਲੀ
ਰਵਿਚੰਦਰਨ ਅਸ਼ਵਿਨ ਨੂੰ 3 ਸਥਾਨਾਂ ਦਾ ਹੋਇਆ ਨੁਕਸਾਨ | ICC Men’s Test Player Rankings
ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਨੂੰ ਹੋਇਆ ਫਾਇਦਾ
ਸਪੋਰਟਸ ਡੈਸਕ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਨੰਬਰ 1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੂੰ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਸ਼ਾਨਦਾਰ ਗੇਂਦਬਾਜੀ ਦਾ ਫਾਇਦਾ ਮਿਲਿਆ ਹੈ। ਇਸ ਨਾਲ ਆਫ ਸਪਿਨਰ ਰਵੀਚੰਦਰਨ ਅਸ਼ਵਿਨ 2 ਸਥਾਨ ਗੁਆ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਦੂਜੇ ਸਥਾਨ ’ਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਹਨ। ਹੁਣ ਟਾਪ-5 ਟੈਸਟ ਆਲਰਾਊਂਡਰਾਂ ’ਚ 3 ਭਾਰਤੀ ਹਨ। ਜਦਕਿ ਵਿਰਾਟ ਕੋਹਲੀ 2 ਟੈਸਟ ਨਾ ਖੇਡਣ ਦੇ ਬਾਵਜੂਦ ਟਾਪ-10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਬੱਲੇਬਾਜ਼ ਹਨ। (ICC Men’s Test Player Rankings)
ਬੁਮਰਾਹ ਨੇ ਹਾਸਲ ਕੀਤੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ
ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਘਰੇਲੂ ਟੈਸਟ ਸੀਰੀਜ ਦੇ ਪਹਿਲੇ 2 ਮੈਚਾਂ ’ਚ 15 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਪਹਿਲੇ ਟੈਸਟ ’ਚ 6 ਅਤੇ ਦੂਜੇ ’ਚ 9 ਵਿਕਟਾਂ ਲਈਆਂ ਸਨ। ਦੂਜੇ ਮੈਚ ’ਚ ਵੀ ਉਹ ਪਲੇਅਰ ਆਫ ਦ ਮੈਚ ਰਹੇ ਹਨ। ਹੁਣ ਬੁੱਧਵਾਰ ਨੂੰ ਉਹ ਅੰਤਰਰਾਸ਼ਟਰੀ ਕ੍ਰਿਕੇਟ ਪਰਿਸਦ (ਆਈਸੀਸੀ) ਦੀ ਤਾਜਾ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਨੂੰ 3 ਸਥਾਨ ਦਾ ਫਾਇਦਾ ਹੋਇਆ ਹੈ। ਉਹ ਅਸਟਰੇਲੀਆ ਦੇ ਪੈਟ ਕਮਿੰਸ, ਅਸ਼ਵਿਨ ਅਤੇ ਰਬਾਡਾ ਨੂੰ ਪਿੱਛੇ ਛੱਡ ਕੇ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਦੇ ਇਸ ਸਮੇਂ 881 ਰੇਟਿੰਗ ਅੰਕ ਹਨ, ਜੋ ਉਸ ਦੇ ਕਰੀਅਰ ਦਾ ਸਰਵੋਤਮ ਅੰਕ ਹੈ।
ਤਿੰਨੋਂ ਫਾਰਮੈਟਾਂ ’ਚ ਨੰਬਰ-1 ਬਣਨ ਵਾਲੇ ਪਹਿਲੇ ਭਾਰਤੀ ਖਿਡਾਰੀ
ਜਸਪ੍ਰੀਤ ਬੁਮਰਾਹ ਫਿਲਹਾਲ ਇੱਕਰੋਜ਼ਾ ਗੇਂਦਬਾਜਾਂ ’ਚ ਛੇਵੇਂ ਅਤੇ ਟੀ-20 ਗੇਂਦਬਾਜਾਂ ਦੀ ਰੈਂਕਿੰਗ ’ਚ 100ਵੇਂ ਸਥਾਨ ’ਤੇ ਹੈ। ਪਰ ਉਹ ਦੂਜੇ ਦੋ ਫਾਰਮੈਟਾਂ ’ਚ ਵੀ ਪਹਿਲੇ ਨੰਬਰ ’ਤੇ ਰਹਿ ਚੁੱਕੇ ਹਨ। ਬੁਮਰਾਹ ਪਹਿਲੀ ਵਾਰ ਟੈਸਟ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੇ ਹਨ। ਇਸ ਨਾਲ ਉਹ ਤਿੰਨੋਂ ਫਾਰਮੈਟਾਂ ’ਚ ਨੰਬਰ-1 ਸਥਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣੇ ਹਨ। 30 ਸਾਲਾਂ ਬੁਮਰਾਹ ਨੇ 34 ਟੈਸਟਾਂ ’ਚ 155 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 10 ਵਾਰ ਇੱਕ ਪਾਰੀ ’ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ। ਉਨ੍ਹਾਂ ਨੇ 89 ਇੱਕਰੋਜ਼ਾ ਮੈਚਾਂ ’ਚ 149 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 62 ਟੀ-20 ਮੈਚਾਂ ’ਚ 74 ਵਿਕਟਾਂ ਹਨ।
ਅਸ਼ਵਿਨ ਨੂੰ ਹੋਇਆ 12 ਅੰਕਾਂ ਦਾ ਨੁਕਸਾਨ
ਬੁਮਰਾਹ ਤੋਂ ਪਹਿਲਾਂ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੰਬਰ-1 ਟੈਸਟ ਗੇਂਦਬਾਜ ਸਨ। ਉਹ ਪਿਛਲੇ ਸਾਲ ਮਾਰਚ ਤੋਂ ਇਸ ਅਹੁਦੇ ’ਤੇ ਕਾਬਜ ਸਨ, ਉਹ 11 ਮਹੀਨਿਆਂ ਬਾਅਦ ਚੋਟੀ ਦੇ ਅਹੁਦੇ ਤੋਂ ਹਟ ਗਏ। ਅਸ਼ਵਿਨ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਸਿਰਫ 3 ਵਿਕਟਾਂ ਹੀ ਲੈ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ 12 ਅੰਕਾਂ ਦਾ ਨੁਕਸਾਨ ਹੋਇਆ। ਉਹ 841 ਰੇਟਿੰਗ ਅੰਕਾਂ ਨਾਲ ਤੀਜੇ ਨੰਬਰ ’ਤੇ ਹੈ। ਅਸ਼ਵਿਨ ਅਤੇ ਬੁਮਰਾਹ ਤੋਂ ਇਲਾਵਾ ਭਾਰਤ ਤੋਂ ਸਿਰਫ ਰਵਿੰਦਰ ਜਡੇਜਾ ਅਤੇ ਬਿਸ਼ਨ ਸਿੰਘ ਬੇਦੀ ਹੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਸਕੇ ਹਨ। (ICC Men’s Test Player Rankings)
Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ
ਯਸ਼ਸਵੀ ਨੂੰ ਬੱਲੇਬਾਜਾਂ ਦੀ ਰੈਂਕਿੰਗ ’ਚ ਫਾਇਦਾ
ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਦੂਹਰਾ ਸੈਂਕੜਾ ਜੜਨ ਤੋਂ ਬਾਅਦ 37 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ’ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ, ਜੋ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਨਹੀਂ ਖੇਡ ਸਕੇ, ਛੇਵੇਂ ਤੋਂ ਸੱਤਵੇਂ ਸਥਾਨ ’ਤੇ ਚਲੇ ਗਏ ਹਨ। ਉਹ ਚੋਟੀ ਦੇ 10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਹਨ। ਬੱਲੇਬਾਜਾਂ ’ਚ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ, ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਅਤੇ ਇੰਗਲੈਂਡ ਦੇ ਜੋਅ ਰੂਟ ਤੀਜੇ ਨੰਬਰ ’ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਇੱਕ ਸਥਾਨ ਹੇਠਾਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ 14 ਸਥਾਨਾਂ ਦੇ ਫਾਇਦੇ ਨਾਲ 38ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Men’s Test Player Rankings)
ਟਾਪ-5 ਆਲਰਾਊਂਡਰਾਂ ’ਚ 3 ਭਾਰਤੀ | ICC Men’s Test Player Rankings
ਭਾਰਤ ਦੇ ਅਕਸ਼ਰ ਪਟੇਲ ਨੇ ਦੂਜੇ ਟੈਸਟ ’ਚ ਆਪਣੀ ਚੰਗੀ ਬੱਲੇਬਾਜੀ ਦੀ ਬਦੌਲਤ ਆਲਰਾਊਂਡਰ ਰੈਂਕਿੰਗ ’ਚ ਵਾਧਾ ਕੀਤਾ ਹੈ। ਉਹ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨਾਲ ਭਾਰਤ ਦੇ ਰਵਿੰਦਰ ਜਡੇਜਾ ਪਹਿਲੇ ਸਥਾਨ ’ਤੇ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ 3 ਭਾਰਤੀ ਹਨ। ਆਲਰਾਊਂਡਰਾਂ ’ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੀਜੇ ਨੰਬਰ ’ਤੇ ਅਤੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਚੌਥੇ ਨੰਬਰ ’ਤੇ ਹਨ। ਜੋ ਰੂਟ 2 ਸਥਾਨਾਂ ਦੇ ਨੁਕਸਾਨ ਨਾਲ ਛੇਵੇਂ ਨੰਬਰ ’ਤੇ ਖਿਸਕ ਗਏ ਹਨ। (ICC Men’s Test Player Rankings)
ਟੀਮ ਇੰਡੀਆ ਟੈਸਟ ’ਚ ਦੂਜੇ ਨੰਬਰ ’ਤੇ | ICC Men’s Test Player Rankings
ਟੀਮ ਇੰਡੀਆ ਟੈਸਟ ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ। ਡਬਲਯੂਟੀਸੀ ਚੈਂਪੀਅਨ ਅਸਟਰੇਲੀਆ ਅਜੇ ਵੀ ਸਿਖਰ ’ਤੇ ਹੀ ਹੈ। ਟੀਮ ਇੰਡੀਆ ਇੱਕਰੋਜ਼ਾ ਅਤੇ ਟੀ-20 ’ਚ ਨੰਬਰ ਇੱਕ ਹੀ ਟੀਮ ਹੈ। ਇੱਕਰੋਜ਼ਾ ’ਚ ਅਸਟਰੇਲੀਆ ਦੂਜੇ ਅਤੇ ਟੀ-20 ’ਚ ਨਿਊਜੀਲੈਂਡ ਦੂਜੇ ਸਥਾਨ ’ਤੇ ਹੈ। (ICC Men’s Test Player Rankings)
INDvENG : ਕੀ ਭਾਰਤ ’ਚ ਕੰਮ ਕਰੇਗਾ Bazball, ਇੰਗਲੈਂਡ ਲਈ Ashwin ਅਤੇ Jadeja ਸਪਿਨ ਪਿੱਚਾਂ ’ਤੇ ਸਭ ਤੋਂ ਵੱਡੀ ਚੁਣੌਤੀ
19 ਮਹੀਨਿਆਂ ’ਚ 72 ਫੀਸਦੀ ਟੈਸਟ ਜਿੱਤ ਚੁੱਕਿਆ ਇੰਗਲੈਂਡ
ਹੈਦਰਾਬਾਦ (ਏਜੰਸੀ)। ਇੰਗਲੈਂਡ ਦੀ ਕ੍ਰਿਕੇਟ ਟੀਮ ਹੁਣ ਭਾਰਤ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਪਹੁੰਚੇਗੀ। ਸੀਰੀਜ਼ ਦਾ ਟੈਸਟ ਮੈਚ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਪਹਿਲਾ ਮੁਕਾਬਲਾ 3 ਦਿਨਾਂ ਬਾਅਦ ਭਾਵ 25 ਜਨਵਰੀ ਨੂੰ ਸ਼ੁਰੂ ਹੋਣਾ ਹੈ। ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਟੀਮ ਪਿਛਲੇ 19 ਮਹੀਨਿਆਂ ’ਚ ਆਪਣੇ ਅਟੈਕਿੰਗ ਅਪਰੋਚ ਨਾਲ 72 ਫੀਸਦੀ ਟੈਸਟ ਮੁਕਾਬਲੇ ਜਿੱਤ ਚੁੱਕੀ ਹੈ। (INDvENG)
ਜਿਸ ਨੂੰ ‘ਬੈਜਬਾਲ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇੰਗਲੈਂਡ ਟੀਮ ’ਚ ਬੈਜਬਾਲ ਯੁੱਗ ਦੀ ਸ਼ੁਰੂਆਤ ਬੇਨ ਸਟੋਕਸ ਦੇ ਕਪਤਾਨ ਅਤੇ ਬ੍ਰੈਂਡਨ ਮੈਕੁਲਮ ਦੇ ਕੇਚ ਬਣਨ ਤੋਂ ਬਾਅਦ ਹੋਈ ਹੈ। ਇਨ੍ਹਾਂ ਦੋਵਾਂ ਦੀ ਅਗਵਾਈ ’ਚ ਟੀਮ ਪਿਛਲੇ 5 ਟੈਸਟ ਲੜੀਆਂ ’ਚ ਅਜੇਤੂ ਰਹੀ ਹੈ। ਪਰ ਇੰਗਲੈਂਡ ਦੇ ਬੈਜਬਾਲ ਮਾਡਲ ਦੀ ਸਭ ਤੋਂ ਵੱਡੀ ਚੁਣੌਤੀ ਤਾਂ ਹੁਣ ਸ਼ੁਰੂ ਹੋਵੇਗੀ। ਜਦੋਂ ਟੀਮ ਭਾਰਤ ਦੀਆਂ ਸਪਿਨ ਪਿੱਚਾਂ ’ਤੇ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਵਰਗੇ ਵਿਸ਼ਵ ਪੱਧਰੀ ਸਪਿਨਰਾਂ ਦਾ ਸਾਹਮਣਾ ਕਰੇਗੀ। (INDvENG)
ਕੀ ਹੁੰਦਾ ਹੈ ਬੈਜਬਾਲ | INDvENG
ਕ੍ਰਿਕੇਟ ਦੀ ਕਿਤਾਬ ’ਚ ਕੋਈ ਅਧਿਕਾਰਤ ਥਿਊਰੀ ਨਹੀਂ ਹੈ, ਪਰ ਇਸ ਨੂੰ ਇੰਗਲੈਂਡ ਦੀ ਟੈਸਟ ਟੀਮ ਦੀ ਨਵੀਂ ਹਮਲਾਵਰ ਪਹੁੰਚ ਨੂੰ ਦਰਸ਼ਾਉਣ ਲਈ ਨਾਂਅ ਦੇ ਦਿੱਤਾ ਗਿਆ ਹੈ। ਬੈਜਬਾਲ 2 ਸ਼ਬਦਾਂ ਨਾਲ ਮਿਲ ਕੇ ਬਣਿਆ ਹੈ, ਜਿਸ ਵਿੱਚ ਬੈਜ ਅਤੇ ਬਾਲ ਸ਼ਾਮਲ ਹਨ। ‘ਬੈਜ’ ਇੰਗਲੈਂਡ ਦੀ ਟੈਸਟ ਟੀਮ ਦੇ ਹੈਡ ਕੋਚ ਬ੍ਰੈਂਡਨ ਮੈਕੁਲਮ ਦਾ ਉਪਨਾਂਅ ਹੈ ਅਤੇ ‘ਬਾਲ’ ਕ੍ਰਿਕੇਟ ਦਾ ਅਜਿਹਾ ਤੱਤ ਹੈ, ਜਿਸ ਬਿਨ੍ਹਾਂ ਖੇਡ ਸੰਭਵ ਨਹੀਂ ਹੈ। ਇਨ੍ਹਾਂ ਦੋਵਾਂ ਸ਼ਬਦਾਂ ਨੂੰ ਮਿਲਾ ਕੇ ‘ਬੈਜਬਾਲ’ ਬਣਾਇਆ ਗਿਆ। ਮੈਕੁਲਮ ਨਿਊਜੀਲੈਂਡ ਦੇ ਸਾਬਕਾ ਕ੍ਰਿਕੇਟਰ ਹਨ ਅਤੇ ਉਹ ਆਪਣੇ ਕਰੀਅਰ ਦੌਰਾਨ ਬਹੁਤ ਅਟੈਕਿੰਗ ਬੱਲੇਬਾਜ਼ੀ ਕਰਦੇ ਸਨ।
ਓਪਨਿੰਗ ਕਰਦੇ ਹੋਏ ਉਹ ਪਹਿਲੀ ਤੋਂ ਆਖਿਰੀ ਗੇਂਦ ਤੱਕ ਵੱਡੇ ਸ਼ਾਟ ਖੇਡਣ ’ਤੇ ਹੀ ਧਿਆਨ ਦਿੰਦੇ ਸਨ। ਉਨ੍ਹਾਂ ਦੀ ਰਣਨੀਤੀ ਨੂੰ ਹੁਣ ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਟੈਸਟ ਟੀਮ ਨੇ ਅਪਣਾਇਆ ਹੈ। ਟੈਸਟ ’ਚ ਆਮਤੌਰ ’ਤੇ ਟੀਮਾਂ ਸਮਾਂ ਲੈ ਕੇ ਹੌਲੀ ਰਫਤਾਰ ਨਾਲ ਦੌੜਾਂ ਬਣਾਉਂਦੀਆਂ ਹਨ, ਪਰ ਸਟੋਕਸ ਅਤੇ ਮੈਕੁਲਮ ਦੀ ਅਗਵਾਈ ’ਚ ਇੰਗਲੈਂਡ ਦੀ ਟੀਮ ਟੈਸਟ ’ਚ ਵੀ ਬਹੁਤ ਤੇਜ ਦੌੜਾਂ ਬਣਾ ਰਹੀਆਂ ਹਨ। ਜੂਨ 2022 ਤੋਂ ਬਾਅਦ ਟੀਮ ਨੇ ਕਰੀਬ 76 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਇਆਂ ਹਨ। ਇਸ ਦੌਰਾਨ ਬਾਕੀ ਟੀਮਾਂ ਦਾ ਸਟ੍ਰਾਈਕ ਰੇਟ 45 ਤੋਂ 56 ਵਿਚਕਾਰ ਹੀ ਰਿਹਾ ਹੈ।
ਸਭ ਤੋਂ ਸਫਲ ਇੰਗਲਿਸ਼ ਕਪਤਾਨ ਰੂਟ ਤੋਂ ਬਾਅਦ ਸਟੋਕਸ ਨੇ ਸੰਭਾਲੀ ਹੈ ਕਪਤਾਨੀ
ਜੋ ਰੂਟ ਦੀ ਕਪਤਾਨੀ ਛੱਡਣ ਤੋਂ ਬਾਅਦ ਬੇਨ ਸਟੋਕਸ ਨੇ ਇੰਗਲਿਸ਼ ਟੈਸਟ ਟੀਮ ਦੀ ਕਮਾਨ ਸੰਭਾਲੀ ਸੀ। ਰੂਟ ਨੇ ਸਭ ਤੋਂ ਜ਼ਿਆਦਾ 64 ਮੈਚਾਂ ’ਚ ਇੰਗਲੈਂਡ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 27 ਟੈਸਟ ਵੀ ਜਿੱਤੇ, ਜੋ ਹੋਰ ਕਪਤਾਨਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹਨ, ਪਰ ਉਨ੍ਹਾਂ ਦੀ ਕਪਤਾਨੀ ’ਚ ਟੀਮ ਆਖਰੀ 17 ਮੈਚਾਂ ’ਚੋਂ ਸਿਰਫ ਇੱਕ ਹੀ ਜਿੱਤ ਸਕੀ।
5 ਮੈਚ ਡਰਾਅ ਰਹੇ, ਜਦਕਿ ਟੀਮ ਨੂੰ 11 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਰੂਟ ਦੀ ਖਰਾਬ ਫਾਰਮ ਦੀ ਸ਼ੁਰੂਆਤ ਵੀ 2021 ਦੇ ਭਾਰਤ ਦੌਰੇ ਤੋਂ ਹੋਈ ਸੀ, ਜਿੱਥੇ ਟੀਮ ਟੈਸਟ ਸੀਰੀਜ 3-1 ਨਾਲ ਹਾਰ ਗਈ ਸੀ। ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਰੂਟ ਨੇ ਮਈ-2022 ’ਚ ਕਪਤਾਨੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਸਟੋਕਸ ਨੂੰ ਨਵਾਂ ਕਪਤਾਨ ਬਣਾਇਆ ਗਿਆ ਸੀ। ਮਈ ’ਚ ਹੀ ਬ੍ਰੈਂਡਨ ਮੈਕੁਲਮ ਨੂੰ ਵੀ ਇੰਗਲਿਸ਼ ਟੈਸਟ ਟੀਮ ਦੇ ਮੁੱਖ ਕੋਚ ਦਾ ਅਹੁਦਾ ਮਿਲਿਆ ਸੀ।
18 ’ਚੋਂ 13 ਟੈਸਟ ਮੈਚ ਜਿੱਤੇ, ਇੱਕ ਵੀ ਸੀਰੀਜ ਨਹੀਂ ਹਾਰੀ
ਸਟੋਕਸ ਅਤੇ ਮੈਕੁਲਮ ਦੀ ਜੋੜੀ ਦੇ ਬਣਨ ਨਾਲ ਇੰਗਲੈਂਡ ਨੇ ਬੱਲੇਬਾਜੀ ’ਚ ਹਮਲਾਵਰ ਰੁਖ ਅਪਣਾਇਆ, ਜਿਸ ਨੂੰ ਹੁਣ ਬੇਸਬਾਲ ਕਿਹਾ ਜਾ ਰਿਹਾ ਹੈ ਅਤੇ ਬੇਸਬਾਲ ਦੇ ਦਮ ’ਤੇ ਇੰਗਲੈਂਡ ਨੇ 18 ’ਚੋਂ 13 ਟੈਸਟ ਜਿੱਤੇ। ਇਸ ਦਾ ਮਤਲਬ ਹੈ ਕਿ ਜਿੱਤ ਦੀ ਪ੍ਰਤੀਸਤਤਾ 72.2 ਫੀਸਦੀ ਸੀ। ਟੀਮ ਸਿਰਫ 4 ਮੈਚ ਹਾਰੀ, ਜਦਕਿ ਇੱਕ ਮੈਚ ਡਰਾਅ ਰਿਹਾ। 18 ਮਹੀਨਿਆਂ ਅੰਦਰ ਸਟੋਕਸ ਇੰਗਲੈਂਡ ਦੇ ਟਾਪ-10 ਟੈਸਟ ਕਪਤਾਨਾਂ ’ਚ ਵੀ ਸ਼ਾਮਲ ਹੋ ਗਏ। ਬੇਸਬਾਲ ਰਣਨੀਤੀ ਦਾ ਪਾਲਣ ਕਰਦੇ ਹੋਏ, ਇੰਗਲੈਂਡ ਨੇ ਦੱਖਣੀ ਅਫਰੀਕਾ, ਨਿਊਜੀਲੈਂਡ, ਅਸਟਰੇਲੀਆ ਅਤੇ ਪਾਕਿਸਤਾਨ ਖਿਲਾਫ ਕੁੱਲ 5 ਸੀਰੀਜ ਖੇਡੀਆਂ। ਟੀਮ ਨੇ 3 ਸੀਰੀਜ ਜਿੱਤੀਆਂ, ਜਦਕਿ ਅਸਟਰੇਲੀਆ ਅਤੇ ਨਿਊਜੀਲੈਂਡ ਖਿਲਾਫ ਸੀਰੀਜ ਡਰਾਅ ਰਹੀ। ਇਸ ਸਮੇਂ ਦੌਰਾਨ ਟੀਮ ਨੇ ਭਾਰਤ ਅਤੇ ਆਇਰਲੈਂਡ ਵਿਰੁੱਧ ਇੱਕ-ਇੱਕ ਟੈਸਟ ਜਿੱਤਿਆ ਹੈ।
ਨਿਊਜੀਲੈਂਡ ’ਚ ਮਿਲੀ ਚੁਣੌਤੀ
ਇੰਗਲੈਂਡ ਨੂੰ ਨਿਊਜੀਲੈਂਡ, ਦੱਖਣੀ ਅਫਰੀਕਾ, ਪਾਕਿਸਤਾਨ ਅਤੇ ਭਾਰਤ ਖਿਲਾਫ ਪਹਿਲੇ 10 ’ਚੋਂ 9 ਟੈਸਟ ਜਿੱਤਣ ’ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਟੀਮ ਨੇ ਆਪਣੀ ਹਮਲਾਵਰ ਪਹੁੰਚ ਨੂੰ ਬਰਕਰਾਰ ਰੱਖਿਆ ਅਤੇ ਲਗਾਤਾਰ ਮੈਚ ਜਿੱਤੇ, ਪਰ ਨਿਊਜੀਲੈਂਡ ਖਿਲਾਫ ਨਿਊਜੀਲੈਂਡ ਅਤੇ ਅਸਟਰੇਲੀਆ ਖਿਲਾਫ ਘਰੇਲੂ ਮੈਦਾਨ ’ਤੇ ਸੀਰੀਜ ਜਿੱਤ ਨਹੀਂ ਸਕੀ। ਇੰਗਲੈਂਡ ਦੀ ਹਮਲਾਵਰ ਬੱਲੇਬਾਜੀ ਬਾਰੇ ਇੱਕ ਹੋਰ ਤੱਥ ਇਹ ਸੀ ਕਿ ਟੀਮ ਨੇ ਆਪਣੇ ਪਹਿਲੇ 10 ਟੈਸਟ ਫਲੈਟ ਪਿੱਚਾਂ ’ਤੇ ਖੇਡੇ। ਜਦੋਂ ਕਿ ਬੱਲੇਬਾਜਾਂ ਲਈ ਬਹੁਤ ਮਦਦਗਾਰ ਸੀ ਅਤੇ ਗੇਂਦਬਾਜਾਂ ਲਈ ਕੋਈ ਨਹੀਂ, ਨਿਊਜੀਲੈਂਡ ਦੀਆਂ ਪਿੱਚਾਂ ਤੇਜ ਗੇਂਦਬਾਜਾਂ ਲਈ ਮਦਦਗਾਰ ਸਨ, ਜਿਸ ਨਾਲ ਗੇਂਦਬਾਜਾਂ ਨੂੰ ਮਦਦ ਮਿਲੀ। ਉਨ੍ਹਾਂ ਨੇ ਇੱਕ-ਇੱਕ ਟੈਸਟ ਮੈਚ ਜਿੱਤਿਆ।
ਭਾਰਤ ਹੀ ਹੈ ਬੇਸਬਾਲ ਦੀ ਸਭ ਤੋਂ ਵੱਡੀ ਚੁਣੌਤੀ
ਹੁਣ ਤੱਕ ਬੇਸਬਾਲ ਪਹੁੰਚ ਨੂੰ ਸਿਰਫ ਨਿਊਜੀਲੈਂਡ ਦੀ ਪਿੱਚ ਅਤੇ ਅਸਟਰੇਲੀਆ ਦੇ ਗੇਂਦਬਾਜੀ ਹਮਲੇ ਕਾਰਨ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਟੀਮ ਦੀ ਸਭ ਤੋਂ ਵੱਡੀ ਚੁਣੌਤੀ ਭਾਰਤ ਦੀਆਂ ਸਪਿਨ ਫ੍ਰੈਂਡਲੀ ਪਿੱਚਾਂ, ਇੱਥੋਂ ਦੇ ਹਾਲਾਤ ਅਤੇ ਟੀਮ ਇੰਡੀਆ ਦੇ ਚੋਟੀ ਦੇ ਸਪਿਨਰ ਹਨ। ਇੰਗਲਿਸ਼ ਬੱਲੇਬਾਜ ਸਿਰਫ ਫਲੈਟ ਪਿੱਚਾਂ ’ਤੇ ਹੀ ਖੁੱਲ੍ਹ ਕੇ ਦੌੜਾਂ ਬਣਾਉਣ ’ਚ ਕਾਮਯਾਬ ਰਹੇ ਹਨ, ਜਦਕਿ ਭਾਰਤ ’ਚ ਨਾ ਤਾਂ ਫਲੈਟ ਪਿੱਚਾਂ ਅਤੇ ਨਾ ਹੀ ਕਮਜੋਰ ਗੇਂਦਬਾਜ ਉਪਲਬਧ ਹੋਣਗੇ। ਜੇਕਰ ਅਸੀਂ ਪਿਛਲੇ 3 ਸਾਲਾਂ ਦੇ ਰੁਝਾਨ ’ਤੇ ਨਜਰ ਮਾਰੀਏ ਤਾਂ ਭਾਰਤ ’ਚ ਪਹਿਲੇ ਦਿਨ ਤੋਂ ਹੀ ਗੇਂਦ ਘੁੰਮਣੀ ਸ਼ੁਰੂ ਹੋ ਜਾਂਦੀ ਹੈ। (INDvENG)
ਅਫ਼ਗਾਨਿਸਤਾਨ ’ਚ ਯਾਤਰੀ ਜਹਾਜ਼ ਹਾਦਸਾਗ੍ਰਸਤ, ਕਿਸ ਦੇਸ਼ ਦਾ ਸੀ ਜਹਾਜ
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜਰੀਏ ਤੋਂ ਭਾਰਤ ਸੀਰੀਜ 5-0 ਨਾਲ ਜਿੱਤਣਾ ਚਾਹੇਗਾ ਅਤੇ ਸੰਭਵ ਹੈ ਕਿ ਇਸ ਵਾਰ ਵੀ ਪਹਿਲੇ ਦਿਨ ਤੋਂ ਗੇਂਦ ਟਰਨ ਹੋ ਸਕਦੀ ਹੈ। ਜੋ ਕਿ ਇੰਗਲੈਂਡ ਦੀ ਬੇਸਬਾਲ ਪਹੁੰਚ ਲਈ ਸਭ ਤੋਂ ਚੁਣੌਤੀਪੂਰਨ ਸਾਬਤ ਹੋਵੇਗਾ। ਉਂਝ, ਇੰਗਲੈਂਡ ਪਿਛਲੇ 14 ਸਾਲਾਂ ’ਚ ਭਾਰਤ ’ਚ ਟੈਸਟ ਸੀਰੀਜ ਜਿੱਤਣ ਵਾਲੀ ਇਕਲੌਤੀ ਟੀਮ ਹੈ। ਟੀਮ ਨੇ 2012 ’ਚ ਐਲਿਸਟੇਅਰ ਕੁੱਕ ਦੀ ਕਪਤਾਨੀ ’ਚ 4 ਟੈਸਟ ਸੀਰੀਜ 2-1 ਨਾਲ ਜਿੱਤੀ ਸੀ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਦੋ ਵਾਰ ਭਾਰਤ ਆਈ ਹੈ ਅਤੇ ਸਿਰਫ ਇੱਕ ਮੈਚ ਜਿੱਤੀ ਹੈ। ਜੋਅ ਰੂਟ ਦੀ ਕਪਤਾਨੀ ਹੇਠ ਟੀਮ 2 ਸੀਰੀਜ 4-0 ਅਤੇ 3-1 ਦੇ ਫਰਕ ਨਾਲ ਹਾਰ ਗਈ।
ਜਡੇਜਾ, ਅਸ਼ਵਿਨ ਅਤੇ ਅਕਸਰ ਤੋਂ ਪਾਰ ਪਾਉਣਾ ਆਸਾਨ ਨਹੀਂ | INDvENG
ਭਾਰਤ ਦੀਆਂ ਸਪਿਨ ਪਿੱਚਾਂ ਦਾ ਵੀ ਸਮੇਂ-ਸਮੇਂ ’ਤੇ ਵਿਦੇਸ਼ੀ ਟੀਮਾਂ ਨੂੰ ਪਤਾ ਲੱਗ ਜਾਂਦਾ ਹੈ। ਪਰ ਪਿਛਲੇ 12 ਸਾਲਾਂ ’ਚ ਏਸ਼ੀਆ ’ਚ ਟੀਮ ਇੰਡੀਆ ਦੇ ਦਬਦਬੇ ਦਾ ਸਭ ਤੋਂ ਵੱਡਾ ਕਾਰਨ ਟੀਮ ਦੇ ਵਿਸ਼ਵ ਪੱਧਰੀ ਸਪਿਨਰ ਹਨ। ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਇਨ੍ਹਾਂ ਸਾਲਾਂ ’ਚ ਲਗਾਤਾਰ ਟੀਮ ਦੇ ਚੋਟੀ ਦੇ ਗੇਂਦਬਾਜ ਸਾਬਤ ਹੋਏ। ਦਰਅਸਲ ਏਸ਼ੀਆ ’ਚ ਆਯੋਜਿਤ ਜ਼ਿਆਦਾਤਰ ਸੀਰੀਜ ’ਚ ਇਹ ਦੋਵੇਂ ਖਿਡਾਰੀ ਭਾਰਤ ਲਈ ‘ਪਲੇਅਰ ਆਫ ਦਿ ਟੂਰਨਾਮੈਂਟ’ ਦਾ ਐਵਾਰਡ ਜਿੱਤ ਰਹੇ ਹਨ। (INDvENG)
ਅਸ਼ਵਿਨ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਸਪਿਨਰ ਹਨ, ਭਿੰਨਤਾਵਾਂ ਦੇ ਨਾਲ-ਨਾਲ ਉਹ ਟੈਸਟ ’ਚ ਲਗਾਤਾਰ ਇੱਕੋ ਗੇਂਦ ’ਤੇ ਗੇਂਦਬਾਜੀ ਕਰਨ ਦੀ ਕਾਬਲੀਅਤ ਵੀ ਰੱਖਦੇ ਹਨ। ਉਨ੍ਹਾਂ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਕੁੱਲ ਮਿਲਾ ਕੇ ਉਨ੍ਹਾਂ ਨੇ 95 ਟੈਸਟਾਂ ’ਚ 495 ਵਿਕਟਾਂ ਲਈਆਂ ਹਨ। ਜਡੇਜਾ ਨਾਂ ਏਸ਼ੀਆ ’ਚ 207 ਵਿਕਟਾਂ ਹਨ ਅਤੇ ਉਨ੍ਹਾਂ ਨੇ ਅਸਟਰੇਲੀਆ ਖਿਲਾਫ ਟੀਮ ਇੰਡੀਆ ਦੀ ਪਿਛਲੀ ਘਰੇਲੂ ਟੈਸਟ ਸੀਰੀਜ ’ਚ 22 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ। (INDvENG)
ਅਸ਼ਵਿਨ ਅਤੇ ਜਡੇਜਾ ਨੂੰ ਵੀ ਪਿਛਲੇ 3 ਸਾਲਾਂ ’ਚ ਅਕਸ਼ਰ ਪਟੇਲ ਦਾ ਸਮੱਰਥਨ ਮਿਲਿਆ ਹੈ। ਜਿਨ੍ਹਾਂ ਨੇ ਹੁਣ ਤੱਕ ਖੇਡੇ ਗਏ ਸਿਰਫ 12 ਟੈਸਟਾਂ ’ਚ 50 ਵਿਕਟਾਂ ਲਈਆਂ ਹਨ। ਉਹ 17 ਦੌੜਾਂ ਦੇ ਕੇ ਇੱਕ ਵਿਕਟ ਲੈਂਦੇ ਸਨ ਅਤੇ ਹੁਣ ਤੱਕ 5 ਵਾਰ ਇੱਕ ਪਾਰੀ ’ਚ 5 ਵਿਕਟਾਂ ਲੈ ਚੁੱਕੇ ਹਨ। ਇੰਗਲੈਂਡ ਦੇ ਭਾਰਤ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਸਿਰਫ 3 ਟੈਸਟਾਂ ’ਚ 27 ਵਿਕਟਾਂ ਲਈਆਂ ਸਨ। ਫਿਰ ਅਸ਼ਵਿਨ ਨੇ 4 ਟੈਸਟਾਂ ’ਚ 32 ਵਿਕਟਾਂ ਲਈਆਂ। ਇਨ੍ਹਾਂ ਤੋਂ ਇਲਾਵਾ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਇੰਗਲਿਸ਼ ਟੀਮ ਦੇ ਸਪਿਨਰਾਂ ’ਚ ਤਜਰਬੇ ਦੀ ਕਮੀ | INDvENG
ਇਕ ਪਾਸੇ ਭਾਰਤ ਦੇ ਸਿਰਫ ਦੋ ਸਪਿਨਰਾਂ ਦੇ ਨਾਂਅ 650 ਤੋਂ ਜ਼ਿਅਦਾ ਵਿਕਟਾਂ ਹਨ। ਦੂਜੇ ਪਾਸੇ ਇੰਗਲੈਂਡ ਦੀ ਟੀਮ ’ਚ ਸ਼ਾਮਲ ਸਾਰੇ ਸਪਿਨਰ ਇਕੱਠੇ ਆਪਣੇ ਟੈਸਟ ਕਰੀਅਰ ’ਚ 200 ਵਿਕਟਾਂ ਨਹੀਂ ਲੈ ਸਕੇ ਹਨ। ਖੱਬੇ ਹੱਥ ਦੇ ਸਪਿਨਰ ਜੈਕ ਲੀਚ ਇੰਗਲੈਂਡ ਦੀ ਟੀਮ ’ਚ ਸਭ ਤੋਂ ਤਜਰਬੇਕਾਰ ਹਨ, ਜਿਨ੍ਹਾਂ ਦੇ ਨਾਂਅ 124 ਵਿਕਟਾਂ ਹਨ।
ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਤਾਂ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ।
ਭਾਰਤੀ ਗੇਂਦਬਾਜ਼ ਅਸ਼ਵਿਨ ਨੇ ਨਵਾਂ ਰਿਕਾਰਡ ਬਣਾਇਆ ਹੈ
ਐਂਡਰਸਨ ਨੂੰ ਪਛਾੜ ਕੇ ਅਸ਼ਵਿਨ ਬਣੇ ਟੈਸਟ ‘ਚ ਨੰਬਰ ਇਕ ਗੇਂਦਬਾਜ਼
ਦੁਬਈ (ਏਜੰਸੀ)। ਭਾਰਤ ਦੇ ਮਹਾਨ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ‘ਚ ਨੰਬਰ ਇਕ ਟੈਸਟ ਗੇਂਦਬਾਜ਼ ਬਣ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ਮੁਤਾਬਕ ਅਸ਼ਵਿਨ 864 ਰੇਟਿੰਗ ਅੰਕਾਂ ਨਾਲ ਟੈਸਟ ਗੇਂਦਬਾਜ਼ਾਂ ‘ਚ ਚੋਟੀ ‘ਤੇ ਪਹੁੰਚ ਗਿਆ ਹੈ, ਜਦਕਿ ਪਿਛਲੇ ਹਫਤੇ ਚੋਟੀ ‘ਤੇ ਪਹੁੰਚੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ (859) ਦੂਜੇ ਸਥਾਨ ‘ਤੇ ਪਹੁੰਚ ਗਏ ਹਨ। ਅਸ਼ਵਿਨ ਨੇ ਸਭ ਤੋਂ ਪਹਿਲਾਂ 2015 ‘ਚ ਚੋਟੀ ਦਾ ਟੈਸਟ ਗੇਂਦਬਾਜ਼ ਬਣਨ ਦਾ ਕਾਰਨਾਮਾ ਕੀਤਾ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਨੰਬਰ ਇਕ ‘ਤੇ ਪਹੁੰਚ ਚੁੱਕੇ ਹਨ ।
ਅਸ਼ਵਿਨ ਨੇ ਪਿਛਲੇ ਹਫ਼ਤੇ ਦਿੱਲੀ ਵਿੱਚ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਵਿੱਚ ਕੁੱਲ ਛੇ ਵਿਕਟਾਂ ਲਈਆਂ ਸਨ। ਉਸ ਨੇ ਪਹਿਲੀ ਪਾਰੀ ਵਿੱਚ ਮਾਰਨਸ ਲੈਬੁਸ਼ੇਨ ਅਤੇ ਸਟੀਵ ਸਮਿਥ ਨੂੰ ਆਊਟ ਕਰਨ ਤੋਂ ਬਾਅਦ ਐਲੇਕਸ ਕੈਰੀ ਦਾ ਵਿਕਟ ਲਿਆ। ਦੂਜੀ ਪਾਰੀ ਵਿੱਚ ਉਸ ਨੇ ਸਮਿਥ ਅਤੇ ਮੈਟ ਰੇਨਸ਼ਾਅ ਨੂੰ ਆਊਟ ਕਰਨ ਤੋਂ ਇਲਾਵਾ ਟ੍ਰੈਵਿਸ ਹੈੱਡ ਦਾ ਕੀਮਤੀ ਵਿਕਟ ਲਿਆ। ਦਿੱਲੀ ਟੈਸਟ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਜਿੱਥੇ ਅਸ਼ਵਿਨ ਨੇ ਸਿਖਰਲਾ ਸਥਾਨ ਹਾਸਲ ਕੀਤਾ, ਉਥੇ ਹੀ ਐਂਡਰਸਨ ਵੈਲਿੰਗਟਨ ਵਿੱਚ ਨਿਊਜ਼ੀਲੈਂਡ ਤੋਂ ਇੰਗਲੈਂਡ ਦੀ ਇੱਕ ਦੌੜ ਨਾਲ ਹਾਰ ਤੋਂ ਬਾਅਦ ਦੂਜੇ ਸਥਾਨ ’ਤੇ ਖਿਸਕ ਗਿਆ। ਐਂਡਰਸਨ ਨੇ ਵੈਲਿੰਗਟਨ ਟੈਸਟ ਦੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਲਈਆਂ ਸਨ, ਹਾਲਾਂਕਿ ਦੂਜੀ ਪਾਰੀ ਵਿੱਚ ਉਹ ਇੱਕ ਵੀ ਸਫਲਤਾ ਹਾਸਲ ਨਹੀਂ ਕਰ ਸਕੇ।
ਇਸ ਸੂਚੀ ‘ਚ ਵਿਰਾਟ ਕੋਹਲੀ 17ਵੇਂ ਸਥਾਨ ‘ਤੇ ਹਨ
ਇਸ ਦੌਰਾਨ ਅਸ਼ਵਿਨ ਦਾ ਸਾਥੀ ਆਲਰਾਊਂਡਰ ਰਵਿੰਦਰ ਜਡੇਜਾ ਦਿੱਲੀ ਟੈਸਟ ‘ਚ ਮੈਚ ਜਿੱਤਣ ਵਾਲੇ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਦੀ ਸੂਚੀ ‘ਚ ਅੱਠਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਜਡੇਜਾ (763 ਰੇਟਿੰਗ) ਨੇ ਦਿੱਲੀ ਟੈਸਟ ਵਿੱਚ ਕੁੱਲ 10 ਵਿਕਟਾਂ ਲਈਆਂ, ਖਾਸ ਕਰਕੇ ਦੂਜੀ ਪਾਰੀ ਵਿੱਚ ਸੱਤ ਵਿਕਟਾਂ ਲੈ ਕੇ ਆਸਟਰੇਲੀਆ ਨੂੰ 114 ਦੌੜਾਂ ’ਤੇ ਢੇਰ ਕਰ ਦਿੱਤਾ।
ਆਪਣੇ ਲਗਾਤਾਰ ਪ੍ਰਦਰਸ਼ਨ ਦੀ ਬਦੌਲਤ ਜਡੇਜਾ ਨੇ 460 ਦੀ ਰੇਟਿੰਗ ਦੇ ਨਾਲ ਟੈਸਟ ‘ਚ ਹਰਫਨਮੌਲਾ ਖਿਡਾਰੀਆਂ ਦੀ ਸੂਚੀ ‘ਚ ਨੰਬਰ ਇਕ ਸਥਾਨ ਬਰਕਰਾਰ ਰੱਖਿਆ ਹੈ, ਜਦੋਂਕਿ ਅਸ਼ਵਿਨ 375 ਦੇ ਨਾਲ ਦੂਜੇ ਸਥਾਨ ‘ਤੇ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਦਿੱਲੀ ਟੈਸਟ ‘ਚ ਔਸਤ ਪ੍ਰਦਰਸ਼ਨ ਤੋਂ ਬਾਅਦ ਬੱਲੇਬਾਜ਼ਾਂ ਦੀ ਸੂਚੀ ‘ਚ ਦੋ ਸਥਾਨ ਹੇਠਾਂ ਨੌਵੇਂ ਸਥਾਨ ‘ਤੇ ਖਿਸਕ ਗਿਆ ਹੈ, ਜਦਕਿ ਵਿਰਾਟ ਕੋਹਲੀ ਸੂਚੀ ‘ਚ 17ਵੇਂ ਸਥਾਨ ‘ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਅਸ਼ਵਿਨ ਨੇ ਵੱਡੀ ਉਪਲੱਬਧੀ ਹਾਸਲ ਕੀਤੀ
ਆਸਟ੍ਰੇਲੀਆ ਖਿਲਾਫ 100 ਟੈਸਟ ਵਿਕਟਾਂ ਪੂਰੀਆਂ ਕੀਤੀਆਂ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਦੇ ਤਜ਼ਰਬੇਕਾਰ ਹਰਫਨਮੌਲਾ ਰਵੀਚੰਦਰਨ ਅਸ਼ਵਿਨ ਨੇ ਸ਼ੁੱਕਰਵਾਰ ਨੂੰ ਬਾਰਡਰ-ਗਾਵਸਕਰ ਟਰਾਫੀ ਵਿੱਚ 100 ਵਿਕਟਾਂ ਪੂਰੀਆਂ ਕਰਦੇ ਹੋਏ ਆਪਣੇ ਸ਼ਾਨਦਾਰ ਕੈਰੀਅਰ ਵਿੱਚ ਇੱਕ ਹੋਰ ਉਪਲੱਬਧੀ ਹਾਸਲ ਕੀਤੀ। ਅਸ਼ਵਿਨ ਨੇ ਇੱਥੇ ਅਰੁਣ ਜੇਤਲੀ ਸਟੇਡੀਅਮ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਦੂਜੇ ਟੈਸਟ ਵਿੱਚ ਐਲੇਕਸ ਕੈਰੀ ਨੂੰ ਆਊਟ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਇਸ ਤੋਂ ਪਹਿਲਾਂ ਉਸ ਨੇ ਮਾਰਨਸ ਲੈਬੂਸਚੇਨ ਅਤੇ ਸਟੀਵ ਸਮਿਥ ਦੀਆਂ ਵਿਕਟਾਂ ਲਈਆਂ ਸਨ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ ਇਸ ਸੀਰੀਜ਼ ‘ਚ ਅਸ਼ਵਿਨ ਨੇ ਕੁੱਲ 20 ਮੈਚ ਖੇਡੇ ਹਨ ਅਤੇ 29.38 ਦੀ ਔਸਤ ਨਾਲ 100 ਵਿਕਟਾਂ ਲਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸ਼ਵਿਨ ਨੇ ਪਿਛਲੇ ਹਫਤੇ ਨਾਗਪੁਰ ‘ਚ ਖੇਡੇ ਗਏ ਟੈਸਟ ‘ਚ ਆਪਣੇ 450 ਟੈਸਟ ਵਿਕਟ ਪੂਰੇ ਕੀਤੇ ਸਨ। ਉਸ ਨੇ ਆਪਣੇ ਕਰੀਅਰ ਵਿੱਚ 31 ਵਾਰ ਪੰਜ ਵਿਕਟਾਂ ਲਈਆਂ ਹਨ ਜਦੋਂ ਕਿ ਉਸ ਨੇ ਸੱਤ ਵਾਰ 10 ਵਿਕਟਾਂ ਲਈਆਂ ਹਨ। ਉਹ ਟੈਸਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ਼ਾਂ ਦੀ ਸੂਚੀ ‘ਚ ਅਨਿਲ ਕੁੰਬਲੇ (619) ਤੋਂ ਪਿੱਛੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਦੁਬਈ: ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੇ ਟੈਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ ‘ਚ ਬੁੱੱਧਵਾਰ ਨੂੰ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ‘ਤੇ ਖਿਸਕ ਗਏ। ਸ੍ਰੀਲੰਕਾ ਦੇ ਸਪਿੱਨਰ ਰੰਗਨਾ ਹੈਰਾਥ ਦੂਜੇ ਸਥਾਨ ‘ਤੇ ਪਹੁੰਚ ਗਏ ਹਨ।
ਹੈਰਾਥ ਨੇ ਅਸ਼ਵਿਨ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚਣ ਤੋਂ ਇਲਾਵਾ ਆਪਣੇ ਅਤੇ ਚੋਟੀ ‘ਤੇ ਚੱਲ ਰਹੇ ਰਵਿੰਦਰ ਜਡੇਜਾ ਦਰਮਿਆਨ ਅੰਤਰ ਨੂੰ 32 ਅੰਕ ਤੱਕ ਸੀਮਤ ਕਰ ਦਿੱਤਾ ਹੈ । ਇਸ ਤਰ੍ਹਾਂ ਚੋਟੀ ਦੋ ‘ਤੇ ਦੋ ਖੱਬੇ ਹੱਥ ਦੇ ਸਪਿੱਨਰ ਕਾਬਜ ਹਨ ਟੈਸਟ ਕ੍ਰਿਕਟ ‘ਚ 81 ਮੈਚਾਂ ‘ਚ 384 ਵਿਕਟਾਂ ਨਾਲ ਸਭ ਤੋਂ ਸਫਲ ਖੱਬੇ ਹੱਥ ਦੇ ਸਪਿੱਨਰ 39 ਸਾਲਾਂ ਦੇ ਹੈਰਾਥ ਨੇ ਕੋਲੰਬੋ ‘ਚ ਕੱਲ੍ਹ ਸਮਾਪਤ ਹੋਏ ਮੈਚ ‘ਚ 249 ਦੌੜਾਂ ਦੇ ਕੇ 11 ਵਿਕਟਾਂ ਕੱਢੀਆਂ । ਇੰਗਲੈਂਡ ਦੇ ਜੇਮਸ ਐਂਡਰਸਨ ਅਤੇ ਅਸਟਰੇਲੀਆ ਦੇ ਜੋਸ਼ ਹੇਜ਼ਲਵੁਡ ਸਾਂਝੇ ਚੌਥੇ ਸਥਾਨ ਨਾਲ ਸਰਵੋਤਮ ਰੈਂਕਿੰਗ ਵਾਲੇ ਤੇਜ਼ ਗੇਂਦਬਾਜ਼ ਹਨ।
ਦੱਖਣੀ ਅਫਰੀਕਾ ਦੇ ਸਪਿੱਨਰ ਕੇਸ਼ਵ ਮਹਾਰਾਜ 26ਵੇਂ ਸਥਾਂਨ ‘ਤੇ ਪਹੁੰਚੇ
ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿੱਨਰ ਕੇਸ਼ਵ ਮਹਾਰਾਜ 12 ਸਥਾਨ ਦੇ ਫਾਇਦੇ ਨਾਲ 26ਵੇਂ ਸਥਾਂਨ ‘ਤੇ ਪਹੁੰਚ ਗਏ ਹਨ । ਮਹਾਰਾਜ ਦੇ 543 ਅੰਕ ਹਨ ਅਤੇ 1992 ‘ਚ ਦੇਸ਼ ਦੀ ਟੈਸਟ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਤੋਂ ਸਪਿੱਨਰਾਂ ‘ਚ ਪਾਲ ਹੈਰਿਸ (705), ਪਾਲ ਐਡਮਸ (588) ਅਤੇ ਨਿੱਜੀ ਬੋਏ (545) ਹੀ ਉਨ੍ਹਾਂ ਤੋਂ ਵੱਧ ਅੰਕ ਜੁਟਾ ਪਾਏ ਹਨ। ਜ਼ਿੰਬਾਬਵੇ ਦੇ ਕਪਤਾਨ ਅਤੇ ਲੈੱਗ ਸਪਿੱਨਰ ਗ੍ਰੀਮ ਕ੍ਰੇਮਰ 20 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 53ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ।
ਐਂਡਰਸਨ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ ‘ਚ ਹਾਸ਼ਿਮ ਅਮਲਾ ਦੀ ਚੋਟੀ 10 ‘ਚ ਵਾਪਸੀ ਹੋਈ ਹੈ। ਛੇ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ‘ਤੇ ਹਨ। ਅਸੇਲਾ ਗੁਣਾਰਤਨੇ ਨੇ 19 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 79ਵੀਂ ਰੈਂਕਿੰਗ ਹਾਸਲ ਕੀਤੀ ਹੈ। ਦੱਖਣੀ ਅਫਰੀਕਾ ਦੇ ਵਰਨਨ ਫਿਲੈਂਡਰ ਆਲਰਾਊਂਡਰਾਂ ਦੀ ਸੂਚੀ ‘ਚ ਦੋ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਲਰਾਊਂਡਰਾਂ ਦੀ ਸੂਚੀ ‘ਚ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਚੋਟੀ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।