Second - Sach Kahoon Punjabi
ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ
ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ Modi
ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਤਾਜ ਹੋਟਲ ਕੋਵ ਰਿਜ਼ਾਰਟ ‘ਚ ਦੂਜੀ ਗੈਰ-ਰਸਮੀ ਬੈਠਕ ਸ਼ੁਰੂ ਹੋ ਗਈ। ਦੋਵਾਂ ਨੇਤਾਵਾਂ ਵਿਚਕਾਰ ਇਹ ਬੈਠਕ 40 ਤੋਂ 50 ਮਿੰਟ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਬੈਠਕ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਕੌਮਾਂਤਰੀ ਤੇ ਖ਼ੇਤਰੀ ਮੁੱਦਿਆ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੋਦੀ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਹੋਟਲ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। Modi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Modi
ਅਣਖੀ ਦੇ ਕਹਾਣੀ ਪੰਜਾਬ ਦੇ ਸੌਵੇਂ ਅੰਕ ਦੇ ਭਾਗ ਦੂਜਾ ਦੀ ਗੱਲ ਕਰਦਿਆਂ..
ਕਹਾਣੀ ਪੰਜਾਬ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਜੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦੁਆਰਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਮਹੱਤਵਪੂਰਨ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਪੰਜਾਬੀ ਨਾਵਲਕਾਰ, ਕਥਾਕਾਰ ਸ੍ਰੀ ਰਾਮ ਸਰੂਪ ਅਣਖੀ ਨੇ ਪੰਜਾਬੀ ਕਥਾ ਸਾਹਿਤ ਨੂੰ ਸਮਰਪਿਤ ਤ੍ਰੈ-ਮਾਸਿਕ ਰਸਾਲਾ ‘ਕਹਾਣੀ ਪੰਜਾਬੀ’ ਦਾ (ਅਕਤੂਬਰ-ਦਸੰਬਰ 1993) ਅੰਕ ਤੋਂ ਸੰਪਾਦਨ ਪ੍ਰਕਾਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦਸਵੇਂ ਅੰਕ ਦੀ ਸੰਪਾਦਕੀ ਵਿਚ ਆਸ ਪ੍ਰਗਟ ਕੀਤੀ ਸੀ ਕਿ ਇਸ ਦੇ ਘੱਟੋ-ਘੱਟ ਸੌ ਅੰਕ ਜਰੂਰ ਛਾਪਾਂਗੇ। (Ankhi Punjab)
ਪਰ ਅਣਖੀ 67ਵਾਂ ਅੰਕ ਆਪਣੇ ਪਾਠਕਾਂ ਦੀ ਝੋਲੀ ਪਾ ਕੇ ਅਚਾਨਕ ਹੀ ਇਸ ਫਾਨੀ ਸੰਸਾਰ ਤੋਂ ਵਿਦਾ ਲੈ ਗਏ। ਪਰ ਉਦੋਂ ਤੱਕ ਕਹਾਣੀ ਪੰਜਾਬ ਪਾਠਕਾਂ ਦਾ ਪਸੰਸੀਦਾ ਰਸਾਲਾ ਬਣ ਚੁੱਕਾ ਸੀ। ਖਾਸ ਕਰਕੇ ਪੰਜਾਬੀ ਕਹਾਣੀ ਦੇ ਵਿਚ ਬਹੁਤ ਸਾਰੀਆਂ ਗੱਲਾਂ ਜੋ ਅਣਖੀ ਦੇ ਮਨ ਵਿਚ ਸੀ ਉਹ ਉਨ੍ਹਾਂ ਨੇ ਲਾਗੂ ਕੀਤੀਆਂ। ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਸਥਾਨ ਮਿਲਿਆ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। ਸਾਲਾਨਾ ਕਹਾਣੀ ਗੋਸ਼ਟੀ ਦਾ ਸਿਲਸਿਲਾ ਜਾਰੀ ਕੀਤਾ ਗਿਆ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਦੀ ਕਮਾਨ ਅਣਖੀ ਜੀ ਦੇ ਲੜਕੇ ਡਾ. ਕਰਾਂਤੀ ਪਾਲ ਨੇ ਸੰਭਾਲੀ ਹੋਈ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਆਪਣਾ ਫਰਜ਼ ਨਿਭਾ ਰਹੇ ਹਨ।
ਇਹ ਵੀ ਪੜ੍ਹੋ : ਮਕਾਨ ਦੀ ਛੱਤ ਡਿੱਗੀ, ਤਿੰਨ ਦੀ ਮੌਤ
1998 ਵਿਚ ਅਣਖੀ ਜੀ ਦੇ ਸਪੁੱਤਰ ਡਾ. ਕਰਾਂਤੀ ਪਾਲ ਅਲੀਗੜ ਮੁਸਲਿਮ ਯੂਨੀਵਰਸਿਟੀ ਅਲੀਗੜ ‘ਚ ਭਾਰਤੀ ਭਾਸ਼ਾਵਾਂ ਦੇ ਵਿਭਾਗ ਵਿਚ ਪੜ੍ਹਾਉਣ ਲਈ ਗਏ। ਜਿਸ ਰਾਹੀਂ ਕਹਾਣੀ ਪੰਜਾਬ ਦੇ ਭਾਰਤੀ ਅਤੇ ਵਿਸ਼ਵ ਦੀਆਂ ਹੋਰ ਭਸ਼ਾਵਾਂ ਦੇ ਰਾਹ ਖੁੱਲ੍ਹ ਗਏ। ਅੱਜ ਕਹਾਣੀ ਪੰਜਾਬ ਵਿਚ ਅਲੀਗੜ ਮੁਸਲਿਮ ਯੂਨੀਵਰਸਿਟੀ ਦੀ ਅਦਬੀ ਫਿਜ਼ਾ ਦੀ ਮਹਿਕ ਵੀ ਬਾਖੂਬੀ ਮਹਿਸੂਸ ਕੀਤੀ ਜਾ ਸਕਦੀ ਹੈ। ਪੰਜਾਬੀ ਪਾਠਕਾਂ ਲਈ ਰਸਾਲੇ ਦਾ ਵੱਖਰਾ ਕੀਰਤੀਮਾਨ ਹੈ। (Ankhi Punjab)
ਜਿਸ ਦੀ ਝਲਕ ਸੌਵੇਂ ਅੰਕ ਦੇ ਭਾਗ ਪਹਿਲਾ ਅਤੇ ਭਾਗ ਦੂਜਾ ਵਿਚ ਵੇਖੀ ਜਾ ਸਕਦੀ ਹੈ। ਸਿਰਫ਼ ਕਥਾ ਸਾਹਿਤ ਹੀ ਨਹੀਂ ਵਿਚਾਰਧਾਰਕ ਅਹਿਮ ਲੇਖਾਂ ਲਈ ਵੀ ਰਸਾਲਾ ਪਾਠਕਾਂ ਅਤੇ ਵਿਦਵਾਨਾਂ ਵਿਚ ਬਹੁਤ ਪ੍ਰਸਿੱਧ ਹੈ। ਭਾਰਤੀ ਭਸ਼ਾਵਾਂ ਦੇ ਕਥਾ ਸਾਹਿਤ ਨੂੰ ਇਸ ਵਿਚ ਵਿਸ਼ੇਸ਼ ਸਥਾਨ ਮਿਲਿਆ ਹੈ। ਇਸ ਅੰਕ ਦੇ ਸੰਪਾਦਕੀ ਵਿਚ ਸੰਵਾਦ ਰਚਾਉਣ ਦਾ ਹੰਭਲਾ ਮਾਰਿਆ ਗਿਆ ਹੈ ਅਤੇ ਸੰਵਾਦ ਦੇ ਤਹਿਤ ਗੁਰਬਖਸ਼ ਸਿੰਘ ਫਰੈਂਕ ਦਾ ਲੇਖ ‘ਇੱਕੀਵੀਂ ਸਦੀ ਵਿਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ’ ਦਰਜ ਹੈ। ਨਾਲ ਹੀ ਅਜਮੇਰ ਸਿੰਘ ਦਾ ਮਹੱਤਵਪੂਰਨ ਲੇਖ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਹਮਲੇ ਸਬੰਧੀ ਖੇਤੀਬਾੜੀ ਮੰਤਰੀ ਨੇ ਕੀਤਾ ਦੌਰਾ
ਵਿਸ਼ੇਸ਼ ਲੇਖ ਦੇ ਅੰਤਰਗਤ ਉਦੈ ਪ੍ਰਕਾਸ਼ ਨੇ ਲੇਖਕ ਅਤੇ ਪ੍ਰਤੀਬੱਧਤਾ ਅਤੇ ਹੇਰਾਲਡ ਪੀਂਟਰ ਨੇ ਕਲਾ ਸੱਚ ਅਤੇ ਰਾਜਨੀਤੀ ਉੱਤੇ ਵਿਸਥਾਰ ਨਾਲ ਗੱਲ ਕੀਤੀ ਹੈ। ਪੀਂਟਰ ਨੇ ਕਲਾ ਸੱਚ ਅਤੇ ਕਲਾ ਦੀ ਭਾਸ਼ਾ ਜਿਹੇ ਮਸਲਿਆਂ ਤੋਂ ਸ਼ੁਰੂ ਕਰਕੇ ਵਿਅੰਗਤਾਮਕ ਤਰੀਕੇ ਨਾਲ ਅਮਰੀਕੀ ਵਿਸ਼ੇਸ਼ ਨੀਤੀ ਦੀ ਆਲੋਚਨਾ ਵੀ ਕੀਤੀ ਹੈ। 31 ਅਕਤੂਬਰ 1984 ਦੇ ਲੇਖ ਵਿਚ ਜਰਨੈਲ ਸਿੰਘ ਨੇ 1984 ਦੇ ਕਤਲੇਆਮ ਦੇ ਦਰਦ ਨੂੰ ਪੇਸ਼ ਕੀਤਾ ਹੈ। ਕਾਪੀਰਾਈਟ ਅਤੇ ਸਾਹਿਤ ਦੀ ਦੁਨੀਆਂ (ਵਿਕਾਸ ਨਰਾਇਣ ਰਾਏ), 1867 ਆਜ਼ਾਦੀ ਦੀ ਪਹਿਲੀ ਜੰਗ (ਵਿਪਨ ਚੰਦਰ) ਅਤੇ ਸਮਾਜਵਾਦ ਉੱਤੇ ਪ੍ਰੋ. ਰਣਧੀਰ ਸਿੰਘ ਦਾ ਮਹੱਤਵਪੂਰਨ ਲੇਖ ਹੈ। ਅਹਿਮਦ ਫ਼ਰਾਜ ਤੋਂ ਪ੍ਰੇਮ ਕੁਮਾਰ ਜੀ ਦੀ ਮੁਲਾਕਾਤ ਹੈ।
ਅਹਿਮਦ ਫ਼ਰਾਜ ਪਾਕਿਸਤਾਨ ਆਧੁਨਿਕ ਉਰਦੂ ਸ਼ਾਇਰੀ ਦਾ ਬਹੁਤ ਵੱਡਾ ਨਾਂਅ, ਅਸ਼ੋਕ ਕੁਮਾਰ ਦਾ ਸੰਪੂਰਨ ਤੇਲਗੂ ਨਾਵਲ ਜਿਗਰੀ ਇਸ ਅੰਕ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਮਹਿਮਾਨ ਕਹਾਣੀਆਂ ਵਿਚ ਖੁਦ ਪ੍ਰਕਾਸ਼ ਅਖਿਲੇਸ਼ ਬਨਵਾਸੀ, ਅਬਦੁਲ ਵਿਸਮਿਲਾ, ਰਾਬਰਟ ਬਰਾਕੋ (ਇਟਲੀ) ਅਤੇ ਪ੍ਰਿਅਵੰਦ ਦੀਆਂ ਕਹਾਣੀਆਂ ਸ਼ਾਮਲ ਹਨ। ਇਹ ਸਾਰੀਆਂ ਉਹ ਕਹਾਣੀਆਂ ਹਨ ਜੋ ਹਿੰਦੀ ਵਿਚ ਚਰਚਿਤ ਅਤੇ ਵਿਸ਼ੇਸ਼ ਸਥਾਨ ਰੱਖਦੀਆਂ ਹਨ।
ਇਹ ਵੀ ਪੜ੍ਹੋ : ਏਸ਼ੀਅਨ ਗੇਮਜ਼; ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
ਪੰਜਾਬੀ ਵਿਚ ਅੰਜਨਾ ਸ਼ਿਵਦੀਪ, ਸਿਮਰਦੀਪ ਸਿੰਘ, ਸੁਖਜੀਤ, ਜਤਿੰਦਰ ਹਾਂਸ, ਵੀਨਾ ਵਰਮਾ, ਬਲਵੀਰ ਪਰਵਾਨਾ, ਮੁਖਤਿਆਰ ਸਿੰਘ, ਪ੍ਰੇਮ ਗੋਰਕੀ, ਅਜਮੇਰ ਸਿੰਘ, ਭਗਵੰਤ ਰਸੂਲਪੁਰੀ, ਮੋਹਨ ਭੰਡਾਰੀ, ਬਲਦੇਵ ਸਿੰਘ ਧਾਲੀਵਾਲ, ਦੇਬਨੀਤ ਸਿੰਘ, ਰਾਜਿੰਦਰ ਰਾਹੀ, ਚੰਦਨ ਨੇਗੀ ਅਤੇ ਬਲਜਿੰਦਰ ਨਸਰਾਲੀ ਦੀਆਂ ਕਹਾਣੀਆਂ ਸ਼ਾਮਲ ਹਨ। ਕਹਾਣੀ ਪੰਜਾਬ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਜੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦੁਆਰਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਮਹੱਤਵਪੂਰਨ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ।
ਸੌਵੇਂ ਅੰਕ ਦੇ ਭਾਗ ਦੂਜਾ ਵਿਚ ਡਾ. ਕਰਾਂਤੀ ਪਾਲ ਦੀ ਸੂਝ-ਬੂਝ ਅਤੇ ਸੰਪਾਦਨ ਦੀ ਕਲਾ ਸਾਫ ਝਲਕਾਰੇ ਮਾਰਦੀ ਹੈ। ਇਨ੍ਹਾਂ ਵਿਸ਼ੇਸ਼ ਅੰਕਾਂ ਤੋਂ ਇਹ ਜਾਹਿਰ ਹੁੰਦਾ ਹੈ ਕਿ ਕਹਾਣੀ ਪੰਜਾਬ ਨੇ ਸੌ ਅੰਕਾਂ ਦਾ ਸਫ਼ਰ ਸਾਰਥਿਕਤਾ ਦੇ ਨਾਲ ਪੂਰਾ ਕੀਤਾ ਹੈ। ਨਿਸ਼ਚਿਤ ਹੀ ਕਈ ਕੀਰਤੀਮਾਨ ਸਿਰਜੇ ਹਨ। ਕਹਾਣੀ ਪੰਜਾਬ ਨੇ ਪੰਜਾਬੀ ਕਥਾ ਸਾਹਿਤ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਕੇ ਰੇਖਾਂਕਿਤ ਕੀਤਾ ਹੈ। ਜੋ ਜਰੂਰੀ ਵੀ ਸੀ। ਭਾਰਤੀ ਅਤੇ ਹੋਰ ਭਸ਼ਾਵਾਂ ਦੇ ਸਾਹਿਤ ਨਾਲ ਸੰਵਾਦ ਰਚਾਉਂਦੇ ਹੋਏ ਪੰਜਾਬੀ ਕਹਾਣੀ ਦੇ ਪ੍ਰਚਾਰ ਤੇ ਪਸਾਰ ਦੇ ਮਿਸ਼ਨ ਵਿਚ ਸੌ ਫੀਸਦੀ ਕਾਮਯਾਬ ਹੋਇਆ ਹੈ।
ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ
ਜਕਾਰਤਾ, ਏਜੰਸੀ । ਭਾਰਤ ਦੀ ਸਟਾਰ ਖਿਡਾਰੀ ਅਤੇ ਪੰਜਵਾਂ ਦਰਜਾ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਓਪਨ ਬੀਡਬਲਯੂਐਫ ਵਰਲਡ ਟੂਰ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਸਿੰਧੂ ਲਈ ਹਾਲਾਂਕਿ ਗੈਰ ਦਰਜਾ ਆਯਾ ਓਹੋਰੀ ਖਿਲਾਫ ਜਿੱਤ ਅਸਾਨ ਨਹੀਂ ਰਹੀ ਅਤੇ ਉਨ੍ਹਾਂ ਨੇ ਇੱਕ ਘੰਟੇ ਤੱਕ ਚੱਲੇ ਤਿੰਨ ਸੈੱਟਾਂ ‘ਚ ਜਾ ਕੇ 11-21, 21-15, 21-15 ਨਾਲ ਜਿੱਤ ਯਕੀਨੀ ਕੀਤੀ। ਵਿਸ਼ਵ ‘ਚ ਪੰਜਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਇਸ ਦੇ ਨਾਲ 21ਵਾਂ ਦਰਜਾ ਪ੍ਰਾਪਤ ਓਹੋਰੀ ਖਿਲਾਫ ਆਪਣਾ ਕਰੀਅਰ ਰਿਕਾਰਡ 7-0 ਪਹੁੰਚਾ ਦਿੱਤਾ ਹੈ।
ਇਸ ਸਾਲ ਮਲੇਸ਼ੀਆ ਓਪਨ ਤੋਂ ਬਾਅਦ ਇਹ ਸਿੰਧੂ ਦੀ ਲਗਾਤਾਰ ਦੂਜੀ ਜਿੱਤ ਵੀ ਹੈ। ਭਾਰਤੀ ਮਹਿਲਾ ਖਿਡਾਰੀ ਹੁਣ ਦੂਜੇ ਗੇੜ ‘ਚ ਡੈਨਮਾਰਕ ਦੀ ਮੀਆ ਬਿਲਸੇਫਲਡ ਨਾਲ ਭਿੜੇਗੀ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-0 ਦਾ ਕਰੀਅਰ ਰਿਕਾਰਡ ਹੈ। ਉਥੇ ਪੁਰਸ਼ ਸਿੰਗਲ ‘ਚ ਵਿਸ਼ਵ ਦੇ ਨੌਵੇਂ ਨੰਬਰ ਦੇ ਭਾਰਤੀ ਖਿਡਾਰੀ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਖਿਲਾਫ 38 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 21-14, 21-13 ਨਾਲ ਅਸਾਨ ਜਿੱਤ ਹਾਸਲ ਕੀਤੀ। ਹਾਲਾਂਕਿ ਬੀ ਸਾਈ ਪ੍ਰਨੀਤ ਅਤੇ ਐਚ ਐਸ ਪ੍ਰਣਅ ਨੂੰ ਪੁਰਸ਼ ਸਿੰਗਲ ਦੇ ਪਹਿਲੇ ਹੀ ਗੇੜ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਨੀਤ ਨੂੰ ਹਾਂਗਕਾਂਗ ਦੇ ਵਾਂਗ ਵਿੰਗ ਦੀ ਵਿਸੇਟ ਨੇ 55 ਮਿੰਟ ਤੱਕ ਚੱਲੇ ਸੰਘਰਸ਼ ‘ਚ 21-15, 13-21, 21-10 ਨਾਲ ਹਰਾਇਆ।
ਪ੍ਰਣਅ ਨੂੰ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਹਰਾਇਆ
ਜਦੋਂਕਿ ਪ੍ਰਣਅ ਨੂੰ ਦੂਜਾ ਦਰਜਾ ਚੀਨੀ ਖਿਡਾਰੀ ਸ਼ੀ ਯੂ ਕੀ ਨੇ ਇੱਕ ਘੰਟੇ 11 ਮਿੰਟ ‘ਚ 19-21, 21-18, 22-20 ਨਾਲ ਹਰਾਇਆ। ਦਿਨ ਦੇ ਹੋਰ ਮੁਕਾਬਲਿਆਂ ‘ਚ ਮਿਕਸਡ ਡਬਲਜ਼ ‘ਚ ਸਾਤਿਵਕਸੇਰਾਜ ਰੈਂਕੀਰੇੱਡੀ ਅਤੇ ਅਸ਼ਵਨੀ ਪੋਨੱਪਾ ਨੂੰ ਮੇਜ਼ਬਾਨ ਇੰਡੋਨੇਸ਼ੀਆ ਦੇ ਟੋਂਟੋਵੀ ਅਹਿਮਦ ਅਤੇ ਬਿੰਨੀ ਆਕਟਾਵਿਨਾ ਕਾਂਡੋ ਹੱਥੋਂ 28 ਮਿੰਟਾਂ ‘ਚ ਲਗਾਤਾਰ ਸੈੱਟਾਂ ‘ਚ 13-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲ ‘ਚ ਸਾਤਿਵਕਸੇਰਾ ਅਤੇ ਚਿਰਾਗ ਸ਼ੇਟੀ ਨੇ ਪਹਿਲੇ ਗੇੜ ‘ਚ ਗੋਹ ਜੇ ਫੇਈ ਅਤੇ ਨੂਰ ਇਜਦੁਨੀ ਨੂੰ 21-19, 18-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ ਸੀ। ਵਿਸ਼ਵ ਦੇ 20ਵੇਂ ਨੰਬਰ ਦੀ ਭਾਰਤੀ ਜੋੜੀ ਦਾ ਹੁਣ ਦੂਜੇ ਗੇੜ ‘ਚ ਇੰਡੋਨੇਸ਼ੀਆ ਦੀ ਟਾਪ ਦਰਜਾ ਮਾਕਰਸ ਫੇਰਨਾਦੀ ਗਿਡੀਯੋਨ ਅਤੇ ਕੇਵਿਨ ਸੰਜਾਇਆ ਸੁਕਾਮੁਲਜੋ ਦੀ ਜੋੜੀ ਨਾਲ ਮੁਕਾਬਲਾ ਹੋਵੇਗਾ।
ਮਿਕਸਡ ਡਬਲਜ਼ ‘ਚ ਪ੍ਰਣਵ ਜੈਰੀ ਚੋਪੜਾ ਅਤੇ ਐਨ ਸਿੱਕੀ ਰੇੱਡੀ ਨੇ ਪਹਿਲੇ ਗੇੜ ‘ਚ ਹਾਲੈਂਡ ਦੇ ਰਾਬਿਨ ਤਾਬੇਲਿੰਗ ਅਤੇ ਸੇਲੇਨਾ ਪਿਏਕ ਨੂੰ 25-23, 16-21, 21-19 ਨਾਲ ਹਰਾ ਕੇ ਦੂਜੇ ਗੇੜ ‘ਚ ਜਗ੍ਹਾ ਬਣਾਈ। ਉਹ ਹੁਣ ਚੀਨ ਦੇ ਝੇਂਗ ਸੀ ਵੇਈ ਅਤੇ ਹੁਆਂਗ ਯਾ ਕਿਓਂਗ ਦੀ ਟਾਪ ਦਰਜਾ ਜੋੜੀ ਨਾਲ ਮੁਕਾਬਲਾ ਕਰਨਗੇ ਹਾਲਾਂਕਿ ਪਹਿਲਾ ਡਬਲਜ਼ ‘ਚ ਪੋਨੱਪਾ ਅਤੇ ਅਨੈ ਸਿੱਕੀ ਰੇੱਡੀ ਨੂੰ ਪਹਿਲੇ ਹੀ ਗੇੜ ‘ਚ ਮਲੇਸ਼ੀਆ ਦੀ ਵਿਵਿਅਨ ਹੂ ਅਤੇ ਯਾਪ ਚੇਂਗਵੇਨ ਤੋਂ 20-22, 22-20, 20-22 ਨਾਲ ਹਰਾ ਝੱਲਣੀ ਪਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਹਲੇਧਾਰ ਮੀਂਹ ਨਾਲ ਮੁੰਬਈ ਹੋਈ ਬੇਹਾਲ
ਮੀਂਹ ਨਾਲ 32 ਵਿਅਕਤੀਆਂ ਦੀ ਮੌਤ ਲੋਕ ਘਰਾਂ ‘ਚੋਂ ਬਾਹਰ ਨਾ ਨਿਕਲਣ : ਮੌਸਮ ਵਿਭਾਗ
44 ਸਾਲਾਂ ‘ਚ ਦੂਜੀ ਵਾਰ ਮੁੰਬਈ ‘ਚ ਅਜਿਹਾ ਮੀਂਹ
ਮੌਨਸੂਨ : ਪੰਜਾਬ-ਹਰਿਆਣਾ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਏਜੰਸੀ
ਮੁੰਬਈ, 2 ਜੁਲਾਈ
ਦੇਸ਼ ਦੀ ਵਪਾਰਕ ਨਗਰੀ ਮੁੰਬਈ ਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ‘ਚ ਮੋਹਲੇਧਾਰ ਮੀਂਹ ਦਾ ਕਹਿਰ ਜਾਰੀ ਹੈ ਅੱਜ ਕੰਧ ਡਿੱਗਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਘੱਟ ਤੋਂ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਮੌਸਮ ਵਿਭਾਗ ਦੇ 24 ਘੰਟਿਆਂ ਅੰਦਰ ਹੋਰ ਮੀਂਹ ਪੈਣ ਦੇ ਅਨੁਮਾਨ ਨਾਲ ਲੋਕਾਂ ਨੂੰ ਲੋੜ ਪੈਣ ‘ਤੇ ਹੀ ਘਰਾਂ ‘ਚੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਮੁੰਬਈ, ਨਵੀਂ ਮੁੰਬਈ, ਠਾਣੇ ਤੇ ਕੋਂਕਣ ਖੇਤਰ ‘ਚ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ‘ਚ ਛੁੱਟੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨ ਵੀ ਸਾਵਧਾਨ ਰਹਿਣ ਦੀ ਲੋੜ ਹੈ ।
ਸੋਮਵਾਰ ਰਾਤ ਨੂੰ ਪੰਜਾਬ, ਰਾਜਸਥਾਨ, ਹਰਿਆਣਾ ਦੇ ਕੁਝ ਜ਼ਿਲ੍ਹਿਆਂ ‘ਚ ਹਨ੍ਹੇਰੀ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਹਾਲਾਂਕਿ ਮੌਸਮ ਵਿਭਾਗ ਦੇ ਅਨੁਸਾਰ ਹਰਿਆਣਾ, ਦਿੱਲੀ, ਰਾਜਸਥਾਨ ‘ਚ 2-3 ਦਿਨ ‘ਚ ਮਾਨਸੂਨ ਪਹੁੰਚਣ ਦੀ ਸੰਭਾਵਨਾ ਹੈ ਓਧਰ ਪੂਨੇ ਦੇ ਅੰਬੇਗਾਂਵ ਸਥਿਤ ਇੱਕ ਕਾਲਜ ਦੀ ਕੰਧ ਡਿੱਗਣ ਨਾਲ ਛੇ ਵਿਅਕਤੀਆਂ ਦੀ ਦੱਬੇ ਜਾਣ ਨਾਲ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ ਮੁੰਬਈ ਨਗਰੀ ਦੇ ਉਪ ਨਗਰ ਮਲਾਡ ਖੇਤਰ ‘ਚ ਭਾਰੀ ਮੋਹਲੇਧਾਰ ਮੀਂਹ ਨਾਲ …
ਮੀਂਹ ਕਾਰਨ ਇੱਕ ਕੰਪਲੈਕਸ ਦੀ ਦੀਵਾਰ ਝੋਪੜੀਆਂ ‘ਤੇ ਡਿੱਗ ਗਈ ਜਿਸ ਦੇ ਹੇਠਾਂ ਦੱਬ ਕੇ ਘੱਟ ਤੋਂ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਮੌਸਮ ਵਿਭਾਗ ਨੇ ਮੁੰਬਈ, ਠਾਣੇ ਤੇ ਪਾਲਘਰ ‘ਚ ਲਗਾਤਾਰ ਭਾਰੀ ਮੀਂਹ ਹੋਣ ਦਾ ਅਨੁਮਾਨ ਪ੍ਰਗਟ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਈਆਂ ਨੇ ਦਿੱਤੀ ਹਮਾਇਤ, ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਰਹੇਗਾ ਜਾਰੀ: ਆਗੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੇ ਨੋਟੀਫਿਕੇਸ਼ਨ ਦੀ ਮੰਗ ਨੂੰ ਲੈ ਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪੰਜ ਕਾਰਕੁੰਨ ਦੂਜੇ ਦਿਨ ਵੀ ਟੈਂਕੀ ਉੱਪਰ ਹੀ ਡਟੇ ਰਹੇ। ਇੱਧਰ ਉਨ੍ਹਾਂ ਦੇ ਦੂਜੇ ਸਾਥੀਆਂ ਵੱਲੋਂ ਟੈਂਕੀ ਦੇ ਹੇਠਾਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਇੱਧਰ ਕਈ ਯੂਨੀਅਨਾਂ ਵੱਲੋਂ ਇਨ੍ਹਾਂ ਬੇਰੁਜ਼ਗਾਰਾਂ ਨੂੰ ਆਪਣੀ ਹਮਾਇਤ ਦਿੱਤੀ ਜਾ ਰਹੀ ਅਤੇ ਪੁਲਿਸ ਵੱਲੋਂ ਇੱਥੇ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ।  ਟੈਂਕੀ ਉੱਪਰ ਚੜ੍ਹੇ ਨੌਜਵਾਨਾਂ ‘ਚ ਜਤਿੰਦਰ ਸਿੰਘ ਜਲਾਲਾਬਾਦ, ਸੁਰਿੰਦਰ ਅਬੋਹਰ, ਸੰਦੀਪ ਸੰਗਰੂਰ, ਕਰਨਵੀਰ ਬਰਨਾਲਾ ਅਤੇ ਜਗਸੀਰ ਸਿੰਘ ਸੰਗਰੂਰ ਸ਼ਾਮਲ ਹਨ। ਇਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਅਤੇ ਸਲਫਾਸ ਦੀਆਂ ਗੋਲੀਆਂ ਫੜੀਆਂ ਹੋਈਆਂ ਹਨ।
ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਹੋਰ ਆਗੂਆਂ ਨੇ ਦੱਸਿਆ ਕਿ ਅੱਜ ਦੂਜੇ ਦਿਨ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇੱਥੇ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਆਪਣਾ ਪੰਜਾਬ ਪਾਰਟੀ ਦੇ ਬੁਲਾਰੇ ਜੋਗਾ ਸਿੰਘ ਚਪੜ ਸਮੇਤ ਹੋਰ ਆਗੂਆਂ ਵੱਲੋਂ ਉਨ੍ਹਾਂ ਦੇ ਧਰਨੇ ਵਿੱਚ ਆਕੇ ਉਨ੍ਹਾਂ ਨੂੰ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਰਕਾਰ ਵੱਲੋਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਨੌਕਰੀ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਉਨਾਂ ਸਮਾਂ ਉਹ ਇੱਥੇ ਹੀ ਸੰਘਰਸ਼ ਕਰਦੇ ਰਹਿਣਗੇ।  ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਰਾਤ ਬਰਾਤੇ ਉਨ੍ਹਾਂ ਨਾਲ ਕੋਈ ਵੀ ਧੱਕਾ ਕੀਤਾ ਤਾਂ ਉਹ ਕੋਈ ਵੀ ਕਦਮ ਚੁੱਕ ਸਕਦੇ ਹਨ। ਇਸ ਮੌਕੇ ਦੀਪ ਅਮਨ ਮਾਨਸਾ, ਅਮਨਦੀਪ ਸਿੰਘ ਬਠਿੰਡਾ, ਕੁਲਵਿੰਦਰ ਸਿੰਘ ਬਠਿੰਡਾ, ਗੁਰਜੰਟ ਸਿੰਘ ਪਟਿਆਲਾ, ਕੁਲਦੀਪ ਵਰਮਾ, ਰਜਨੀ ਪਟਿਆਲਾ, ਸੋਨੀਆ, ਰਮਨਦੀਪ , ਰਾਜਵੀਰ ਸਮੇਤ ਵੱਡੀ ਗਿਣਤੀ ਵਿੱਚ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲੌਰ ਦੀ ਤੀਜੀ ਹਾਰ, ਦਿੱਲੀ ਦੀ ਦੂਜੀ ਜਿੱਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੇਂ ਸੀਜ਼ਨ ‘ਚ ਸਭ ਕੁਝ ਗੁਆਉਣ ਤੋਂ ਬਾਅਦ ਹੋਸ਼ ‘ਚ ਆਈ ਦਿੱਲੀ ਡਾਇਨਾਮੋਜ਼ ਟੀਮ ਨੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਪੱਧਰੀ ਖੇਡ ਵਿਖਾਉਂਦਿਆਂ ਪਹਿਲੇ ਹੀ ਪਲੇਅ ਆਫ ਲਈ ਕੁਆਲੀਫਾਈ ਕਰ ਚੁੱਕੀ ਬੰਗਲੋਰ ਐੱਫਸੀ ਨੂੰ ਇਸ ਸੀਜਨ ਦੀ ਤੀਜੀ ਹਾਰ ਝੱਲਣ ਲਈ ਮਜ਼ਬੁਰ ਕਰ ਦਿੱਤਾ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਣ ਤੌਂ ਬਾਅਦ ਸਨਮਾਨ ਲਈ ਖੇਡ ਰਹੀ ਦਿੱਲੀ ਦੀ ਟੀਮ ਨੇ ਡੇਨੀਅਨ ਲਾਲਿਮਪੁਈਆ ਦੇ ਦੋ ਗੋਲਾਂ ਦੀ ਮੱਦਦ ਨਾਲ ਬੰਗਲੌਰ ਨੂੰ 3-2 ਨਾਲ ਹਰਾਇਆ ਤੇ ਆਪਣੇ ਘਰ ‘ਚ ਇਸ ਸੀਜਨ ਦੀ ਦੂਜੀ ਤੇ ਕੁੱਲ ਤੀਜੀ ਜਿੱਤ ਦਰਜ ਕੀਤੀ। (Hero Indian Super League)
ਇਹ ਵੀ ਪੜ੍ਹੋ : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr. MSG
ਇਸ ਜਿੱਤ ਨਾਲ ਦਿੱਲੀ ਦੇ 16 ਮੇਚਾਂ ‘ਚ 15 ਅੰਕ ਹੋ ਗਏ ਹਨ ੂਅਤੇ ਉਹ ਇੱਕ ਸਥਾਨ ਉੱਪਰ ਉੱਠਦਿਆਂ 10 ਟੀਮਾਂ ਦੀ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਪਹੁੰਚ ਗਈ ਹੈ ਬੰਗਲੋਰ ਦੀ ਟੀਮ 16 ਮੈਚਾਂ ਤੋਂ 31 ਅੰਕ ਲੈ ਕੇ ਅਜੇ ਪਹਿਲੇ ਸਥਾਨ ‘ਤੇ ਹੈ ਪਹਿਲਾ ਹਾਫ 1-1 ਦੀ ਬਰਾਬਰੀ ‘ਤੇ ਸਮਾਪਤ ਹੋਇਆ ਦਿੱਲੀ ਨੂੰ ਕੁਝ ਗੁਆਉਣ ਦਾ ਡਰ ਨਹੀਂ ਸੀ ਪਰ ਅੰਕ ਸੂਚੀ ‘ਚ ਸਨਮਾਨਜਨਕ ਸਥਿਤੀ ਨਾਲ ਸੀਜਨ ਦੀ ਸਮਾਪਤੀ ਕਰਨ ਨੂੰ ਕਾਹਲੀ ਇਸ ਟੀਮ ਨੇ ਤੀਜੇ ਮਿੰਟ ‘ਚ ਬੰਗਲੌਰ ਦੇ ਖਤਰਨਾਕ ਹਮਲੇ ਤੋਂ ੱਿਨਕਲਦਿਆਂ ਨੌਵੇਂ ਮਿੰਟ ‘ਚ ਗੋਲ ਕਰਕੇ ਵਾਧਾ ਹਾਸਲ ਕਰ ਲਿਆ ਦਿੱਨੀ ਲਈ ਇਹ ਗੋਲ ਉਲੀਸ ਡੇਵਿਲਾ ਨੇ ਕੀਤਾ ਰਾਈਟ ਫਲੈਂਕ ਤੋਂ ਨੰਦਕੁਮਾਰ ਸੇਕਰ ਦੇ ਲੋ ਕ੍ਰਾਸ ਨੂੰ ਗੁਰਪ੍ਰੀਤ ਸਿੰਘ ਸੰਧੂ ਨੇ ਰੋਕ ਲਿਆ ਪਰ ਗੇਂਦ ਇਸ ਤੋਂ ਬਾਅਦ ਡੇਵਿਲਾ ਕੋਲ ਪਹਿਲੀ ਤੇ ਉਨ੍ਹਾਂ ਨੇ ਬਿਨਾ ਗਲਤੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ।
ਇਹ ਵੀ ਪੜ੍ਹੋ : ਸਿਆਸਤ ’ਚ ਸੁਧਾਰ ਦੇ ਸੁਝਾਅ
12ਵੇਂ ਮਿੰਟ ‘ਚ ਬੰਗਲੋਰ ਦੇ ਜਿਸਕੋ ਹਰਨਾਂਦੇਜ ਨੂੰ ਪੀਲਾ ਕਾਰਡ ਮਿਲਿਆ 17ਵੇਂ ਮਿੰਟ ‘ਚ ਡੇਵਿਲਾ ਨੇ ਇੱਕ ਵਾਰ ਫਿਰ ਬੰਗਲੋਰ ਲਈ ਖਤਰਾ ਪੈਦਾ ਕੀਤਾ ਪਰ ਇਸ ਵਾਰ ਅਲਬਰਟ ਸੇਰਾਨ ਨੇ ਵਿਚਕਾਰ ਆ ਕੇ ਉਸ ਨੂੰ ਟਾਲ ਦਿੱਤਾ ਇਸ ਦੇ ਦੋ ਮਿੰਟਾਂ ਬਾਅਦ ਹਾਲਾਂਕਿ ਬੰਗਲੋਰ ਨੇ ਇੱਕ ਚੰਗਾ ਹਮਲਾ ਕੀਤਾ ਤੇ ਗੋਲ ਕਰਦਿਆਂ ਸਕੋਰ 1-1 ਕਰ ਦਿੱਤਾ ਇਹ ਗੋਲ ਬੋਇਥਾਂਗ ਹੋਆਕਿਪ ਨੇ ਕੀਤਾ ਇਹ ਗੋਲ ਜਿਸਕੋ ਦੇ ਥਰੂ ਬਾਲ ‘ਤੇ ਹੋਇਆ ਦਿੱਲੀ ਦੇ ਗੋਲਕੀਪਰ ਫ੍ਰਾਂਸਿਸਕੋ ਡੋਰੋਨਸੋਰੋ ਨੇ ਗੇਂਦ ਨੂੰ ਪੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ ਅਤੇ ਗੇਂਦ ਹੋਆਕਿਪ ਕੋਲ ਡਿੱਗੀ ਹੋਆਕਿਪ ਨੇ ਬਿਨਾ ਦੇਰੀ ਕੀਤੇ ਗੇਂਦ ਨੂੰ ਗੋਲ ‘ਚ ਪਾ ਦਿੱਤਾ ਬੰਗਲੋਰ ਨੇ 31ਵੇਂ ਮਿੰਟ ‘ਚ ਦੂਜਾ ਗੋਲ ਕਰਕੇ ਹੀ ਦਿੱਤਾ ਸੀ ਪਰ ਮੀਕੂ ਕਿਸਮਤਵਾਲੇ ਨਹੀਂ ਰਹੇ ਜਿਸਕੋ ਨੇ ਬੰਗਲੌਰ ਲਈ ਇਹ ਚੰਗਾ ਮੂਵ ਬਣਾਇਆ ਸੀ।
ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ
41ਵੇਂ ਮਿੰਟ ‘ਚ ਦਿੱਲੀ ਦੇ ਮਾਰਟੀ ਕ੍ਰਿਸਪੀ ਨੂੰ ਪੀਲਾ ਕਾਰਡ ਮਿਲਿਆ ਦਿੱਲੀ ਨੇ ਦੂਜੇ ਹਾਫ ਦੀ ਸ਼ੁਰੂਆਤ ‘ਚ ਹੀ ਬਦਲਾਅ ਕੀਤਾ 50ਵੇਂ ਮਿੰਟ ‘ਚ ਬੰਗਲੋਰ ਦੇ ਹਰਮਨਜੋਤ ਖਾਬਰਾ ਨੂੰ ਪੀਲਾ ਕਾਰਡ ਮਿਲਿਆ 59ਵੇਂ ਮਿੰਟ ‘ਚ ਹੋਆਕਿਪ ਬਾਹਰ ਹੋ ਗਏ ਤੇ ਉਨਾਂ੍ਹ ਦੀ ਜਗ੍ਹਾ ਛੇਤਰੀ ਨੇ ਲਈ ਛੇਤਰੀ ਦੇ ਆਉਂਦੇ ਹੀ ਬੰਗਲੌਰ ਦੀ ਟੀਮ ਉਤਸ਼ਾਹ ਨਾਲ ਭਰ ਗਈ ਉਸ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਇਸ ਕ੍ਰਮ ‘ਚ ਛੇਤਰੀ ਨੇ 72ਵੇਂ ਮਿੰਟ ‘ਚ ਜਿਸਕੋ ਦੀ ਮੱਦਦ ਨਾਲ ਗੋਲ ਕਰਦਿਆਂ ਬੰਗਲੌਰ ਨੂੰ 2-1 ਨਾਲ ਅੱਗੇ ਕਰ ਦਿੱਤਾ ਛੇਤਰੀ ਨੇ ਜਿਸਕੋ ਦੇ ਪਰਫੈਕਟ ਲਾਂਗ ਥਰੂ ਪਾਸ ‘ਤੇ ਗੋਲ ਕੀਤਾ ਬੰਗਲੋਰ ਦੀ ਟੀਮ ਹਾਲਾਂਕਿ ਇਸ ਵਾਧੇ ਨੂੰ ਜ਼ਿਆਦਾ ਦੇਰ ਤੱਕ ਖੁਸ਼ੀ ਨਹੀਂ ਕਰ ਸਕੇ ਕਿਉਂਕਿ 77ਵੇਂ ਮਿੰਟ ‘ਚ ਗੋਲ ਕਰਦਿਆਂ ਲਾਲਿਮਪੁਈਆ ਨੇ ਸਕੋਰ 2-2 ਕਰ ਦਿੱਤਾ ਇਸ ਗੋਲ ‘ਚ ਨਾਰਾਇਣ ਦਾਸ ਨੇ ਉਸ ਦੀ ਮੱਦਦ ਕੀਤੀ  ਇੱਕ ਗੋਲ ਹੋਰ ਕਰਦਿਆਂ ਦਿੱਲੀ ਨੂੰ 3-2 ਦਾ ਵਾਧਾ ਦਿਵਾਇਆ।
ਗੋਆ ਦੀ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ
ਗੋਆ | ਫੇਰਾਨ ਕੋਰੋਮਿਨਾਸ ਦੇ ਦੋ ਗੋਲਾਂ ਤੇ ਇੱਕ ਏਸਿਸਟ ਦੇ ਦਮ ‘ਤੇ ਐੱਫਸੀ ਗੋਆ ਨੇ ਹੀਰੋ ਇੰਡੀਅਨ ਸੁਪਰ ਲੀਗ ਦੇ ਪੰਜਵੈਂ ਸੀਜ਼ਨ ‘ਚ ਆਪਣੇ ਘਰ ਜਵਾਹਰ ਲਾਲ ਨਹਿਰੂ ਸਟੇਡੀਮਅ ‘ਚ ਖੇਡੇ ਗਏ ਮੈਚ ‘ਚ ਦੋ ਵਾਰ ਦੀ ਜੇਤੂ ਏਟੀਕੇ ਨੂੰ 3-0 ਨਾਂਲ ਹਰਾ ਦਿੱਤਾ ਇਸ ਜਿੱਤ ਨੇ ਗੋਆ ਨੂੰ 10 ਟੀਮਾਂ ਦੀ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਪਹੁੰਚਾ ਦਿੱਤਾ ਤਾਂ ਨਾਲ ਹੀ ਏਟੀਕੇ ਦੀ ਆਖਰੀ-4 ‘ਚ ਜਾਣ ਦੀ ਰਾਹ ਨੂੰ ਬੇਹੱਦ ਮੁਸ਼ਕਲ ਕਰ ਦਿੱਤਾ
ਗੋਆ ਦੀ ਇਹ ਇਸ ਸੀਜਨ ‘ਚ 15 ਮੈਚਾਂ ‘ਚ ਅੱਠਵੀਂ ਜਿੱਤ ਹੈ ਤੇ ਤਿੰਨ ਅੰਕ ਲੈ ਕੇ ਹੁਣ ਉਸ ਦੇ 28 ਅੰਕ ਹੋ ਗਏ ਹਨ ਨਾਲ ਹੀ ਏਟੀਕੇ 16 ਮੈਚਾਂ ‘ਚ 21 ਅੰਕਾਂ ਨਾਂਲ ਛੇਵੇਂ ਸਥਾਨ ‘ਤੇ ਹੈ ਗੋਆ ਨੇ ਮੈਚ ਦੀ ਸ਼ੁਰੂਆਤ ਛੋਟੇ ਪਾਸ ਜ਼ਰੀਏ ਕੀਤੀ ਤੇ ਪਹਿਲੇ ਹੀ ਮਿੰਟ ‘ਚ ਵੇਖਦੇ-ਵੇਖਦੇ ਗੇਂਦ ਸੱਜੇ ਫਲੈਂਕ ‘ਤੇ ਕੋਰੋਮਿਨਾਸ ਕੋਲ ਗਈ ਉਨ੍ਹਾਂ ਨੇ ਅੱਗੇ ਆ ਕੇ ਗੇਂਦ ਜੈਕੀਚੰਦ ਨੂੰ ਦਿੱਤੀ ਤੇ ਜਿਨ੍ਹਾਂ ਨੇ ਪਲਕ ਝਪਕਦੇ ਹੀ ਗੇਂਦ ਨੂੰ ਨੈਟ ‘ਚ ਪਾ ਕੇ ਗੋਆ ਨੂੰ 1-0 ਨਾਲ ਅੱਗੇ ਕਰ ਦਿੱਤ ਇਹ ਗੋਲ ਇੰਨੀ ਛੇਤੀ ਹੋਇਆ ਕਿ ਏਟੀਕੇ ਦੇ ਗੋਲਕੀਪਰ ਅਰਿੰਦਮ ਭੱਟਾਚਾਰਿਆ ਨੂੰ ਪਤਾ ਹੀ ਨਹੀਂ ਚੱਲਿਆ ਨਾਲ ਹੀ ਏਟੀਕੇ ਦੇ ਬਾਕੀ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਨੂੰ ਵੀ ਇਸ ਗੋਲ ਦੀ ਹਵਾ ਨਹੀਂ ਲੱਗੀ ਇਹ ਇਸ ਸੀਜਨ ਦਾ ਅਜੇ ਤੱਕ ਦਾ ਸਭ ਤੋਂ ਤੇਜ਼ ਗੋਲ ਸੀ ਨਾਲ ਹੀ ਆਈਐੱਸਐੱਲ ‘ਚ ਸਭ ਤੋਂ ਤੇਜ਼ ਗੋਲ ਕਰਨ ਦਾ ਰਿਕਾਰਡ ਜੈਰੀ ਦੇ ਨਾਂਅ ਹੈ ਜਿਨ੍ਹਾਂ ਨੇ ਪਿਛਲੇ ਸੀਜਨ ‘ਚ ਜਮਸ਼ੇਦਪੁਰ ਲਈ ਕੇਰਲ ਬਲਾਸਟਰਸ ਖਿਲਾਫ ਇਹ ਗੋਲ ਕੀਤਾ ਸੀ
ਗੋਆ ਦੀ ਹਮਲਾਵਰ ਲਾਈਨ ਹਾਵੀ ਰਹੀ ਤੇ ਉਸ ਨੇ ਲਗਾਤਾਰ ਹਮਲੇ ਕੀਤੇ ਕਿਤੇ ਨਾ ਕਿਤੇ ਫਿਨਿਸ਼ਿੰਗ ‘ਚ ਕਮੀ ਰਹਿਣ ਕਾਰਨ ਉਹ ਪਹਿਲੇ ਹਾਫ ‘ਚ ਦੋ ਹੋਰ ਗੋਲ ਕਰਨ ਦੇ ਬੇਹੱਦ ਕਰੀਬ ਖੁੰਝ ਗਏ ਪਹਿਲੇ ਹਾਫ ‘ਚ ਏਟੀਕੇ ਬੈਕਫੁੱਟ ‘ਤੇ ਹੀ ਰਹੀ ਤੇ ਗੋਲ ਨਹੀਂ ਕਰ ਸਕੀ ਦੂਜੇ ਹਾਫ ‘ਚ ਆਉਂਦੇ ਹੀ ਮੰਡਾਰ ਰਾਓ ਦੇਸਾਈ ਨੇ ਖੱਬੇ ਫਲੈਂਕ ਤੋਂ ਈਦੂ ਬੇਦੀਆ ਨੂੰ ਗੋਲ ਕਰਨ ਦਾ ਮੌਕਾ ਦਿੱਤਾ ਇੱਥੇ ਬੇਦੀਆ ਦੀ ਕਿੱਕ ਪੋਸਟ ਤੋਂ ਬਾਹਰ ਚਲੀ ਗਈ ਪਹਿਲੇ ਹਾਫ ‘ਚ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਅਸਫਲ ਰਹਿਣ ਵਾਲੇ ਕੋਰੋਮਿਨਾਸ ਦੂਜੇ ਹਾਫ ‘ਚ ਸਫਲ ਰਹੇ 52ਵੇਂ ਮਿੰਟ ‘ਚ ਬੇਦੀਆ ਨੇ ਮੰਡਾਰ ਨੂੰ ਗੇਂਦ ਦਿੱਤੀ
ਮੰਡਾਰ ਨੇ ਪੋਸਟ ‘ਤੇ ਨਿਸ਼ਾਨਾ ਲਾਇਆ ਜਿਸ ਨੂੰ ਅਰਿੰਦਮ ਨੇ ਖੱਬੇ ਪਾਸੇ ਡਾਈਵ ਮਾਰ ਕੇ ਰੋਕ ਲਿਆ ਇੱਥੇ ਗੈਂਣ ਕੋਰੋਮਿਨਾਸ ਕੋਲ ਗਈ ਤੇ ਸਾਹਮਣੇ ਖੜ੍ਹੇ ਕੋਰੋ ਮਿਨਾਸ ਇਸ ਵਾਰ ਰਹੇ ਨਹੀਂ ਤੇ ਗੈਂਦ ਨੂੰ ਨੈੱਟ ‘ਚ ਪਾ ਕੇ ਗੋਆ ਨੂੰ ਵਾਧਾ ਦਿਵਾ ਕੇ ਦੁੱਗਣਾ ਕਰ ਗਏ 81ਵੇਂ ਮਿੰਟ ‘ਚ ਗੋਆ ਨੂੰ ਪੈਨਲਈ ਮਿਲੀ ਤੇ ਕੋਰੋ ਇਸ ਮੌਕੇ ਨੂੰ ਅਰਿੰਦਮ ਨੂੰ ਚਕਮਾ ਦੇ ਕੇ ਅਸਾਨੀ ਨਾਲ ਸਫਲ ਰਹੇ ਇੱਥੇ ਮੈਚ ਦਾ ਸਕੋਰ ਗੋਆ ਦੇ ਪੱਖ ‘ਚ 3-0 ਦਾ ਹੋ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲਕਾਤਾ | ਕੇਂਦਰ ਸਰਕਾਰ ਦੀ ਕਥਿੱਤ ‘ਲੋਕ ਵਿਰੋਧੀ’ ਨੀਤੀਆਂ ਖਿਲਾਫ਼ ਕੇਂਦਰੀ ਮਜ਼ਦੂਰ ਸੰਘਾਂ ਵੱਲੋਂ ਦੋ ਰੋਜ਼ਾ ਦੇਸ਼ ਪੱਧਰੀ ਹੜਤਾਲ ਦੇ ਦੂਜੇ ਦਿਨ ਅੱਜ ਪੱਛਮੀ ਬੰਗਾਲ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਪੁਲਿਸ ਨੇ ਦੱਸਿਆ ਕਿ ਹਾਵੜਾ ਜ਼ਿਲ੍ਹੇ ‘ਚ ਸਕੂਲ ਬੱਸਾਂ ‘ਤੇ ਪੱਥਰਬਾਜ਼ੀ ਕੀਤੀ ਗਈ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਾਅਦ ‘ਚ ਪੁਲਿਸ ਘਟਨਾ ਸਥਾਨ ‘ਤੇ ਪਹੁੰਚੀ ਤੇ ਪ੍ਰਦਰਸ਼ਨਕਾਰੀਆਂ ਨੂੰ ਉੱਥੋਂ ਭਜਾ ਦਿੱਤਾ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕੋਲਕਾਤਾ ਦੇ ਜਾਦਵਪੁਰ ‘ਚ ਇੱਕ ਬੱਸ ਸਟੈਂਡ ‘ਤੇ ਰੈਲੀ ਕੱਢਣ ਲਈ ਅੱਜ ਇੱਕ ਵਾਰ ਫਿਰ ਸੀਨੀਅਰ ਮਾਕਪਾ ਆਗੂ ਸੁਜਾਨ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਮੰਗਲਵਾਰ ਨੂੰ ਵੀ ਹੜਤਾਲ ਦੀ ਹਮਾਇਤ ‘ਚ ਰੈਲੀ ਕੱਢਣ ਲਈ ਚੱਕਰਵਰਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਸੀ ਤੇ ਫਿਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਸੀ ਕੂਚਬਿਹਾਰ ਜ਼ਿਲ੍ਹੇ ‘ਚ ਹੜਤਾਲ ਹਮਾਇਤੀਆਂ ਨੇ ਆਟੋ ‘ਤੇ ਪੱਥਰਬਾਜ਼ੀ ਕੀਤੀ, ਜਿਸ ਦੇ ਸਿੱਟੇ ਵਜੋਂ ਡਰਾਈਵਰਾਂ ਨੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸੀਨੀਅਰ ਮਾਕਪਾ ਤੇ ਖੱਬੇਪੱਖੀ ਆਗੂਆਂ ਨੇ ਹੜਤਾਲ ਦੀ ਹਮਾਇਤ ‘ਚ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਜਲੂਸ ਕੱਢੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇ.ਸੀ.ਆਰ. ਰਾਓ ਤੇਲੰਗਾਨਾ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ
ਹੈਦਰਾਬਾਦ ਤੇਲੰਗਾਨਾ ਰਾਸ਼ਟਰ ਕਮੇਟੀ (ਟੀਆਰਐਸ) ਦੇ ਮੁੱਖ ਕੇ. ਚੰਦਰਸ਼ੇਖਰ ਰਾਓ ਨੇ ਦੂਜੀ ਵਾਰ ਤੇਲੰਗਾਨਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਪੰਜ ਸੂਬਿਆਂ ਦੇ ਚੋਣ ਨਤੀਜਿਆਂ ‘ਚ ਤੇਲੰਗਾਨਾ ਸੂਬੇ ਦੇ ਨਤੀਜੇ ਵੀ ਸਾਹਮਣੇ ਆਏ, ਜਿਸ ‘ਚ ਟੀਆਰਐਸ ਨੂੰ ਇੱਕਪਾਸੜ ਜਿੱਤ ਮਿਲੀ ਬੁੱਧਵਾਰ ਨੂੰ ਰਾਓ ਨੂੰ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ ਰਾਜਪਾਲ ਈਐਸਐਲ ਨਰਸਿਮ੍ਹਾ ਨੇ ਰਾਜਭਵਨ ‘ਚ 1:34 ਵਜੇ ਰਾਓ ਨੂੰ ਮੁੱਖ ਮੰਤਰੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਸੱਤ ਦਸੰਬਰ ਨੂੰ ਹੋਈਆਂ ਚੋਣਾਂ ਦੇ ਨਤੀਜੇ 11 ਦਸੰਬਰ ਆਏ 119 ਵਿਧਾਨ ਸਭਾ ਸੀਟਾਂ ਵਾਲੇ ਤਲੰਗਾਨਾ ਰਾਜ ‘ਚ ਟੀਆਰਐਸ ਨੂੰ 88 ਸੀਟਾਂ ਮਿਲੀਆਂ ਰਾਓ ਵੀ ਗਜਵੇਲ ਵਿਧਾਨ ਸਭਾ ਸੀਟ  ਤੋਂ 58.290 ਵੋਟਾਂ ਦੇ ਅੰਤਰ ਨਾਲ ਜਿੱਤੇ ਹਨ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਹਰ ਆਉਣ ਤੋਂ ਬਾਅਦ ਟੀਆਰਐਸ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਉਂਕਿ ਚੋਣ ਕਮਿਸ਼ਨ ਨੂੰ ਰਾਜਪੱਤਰ ਨੋਟੀਫਿਕੇਸ਼ਨ ਜਾਰੀ ਕਰਨਾ ਹੈ, ਇਸ ਲਈ ਪੂਰਨ ਕੈਬਨਿਟ ਦੇ ਗਠਨ ‘ਚ ਕੁਝ ਦਿਨ ਲੱਗ ਸਕਦੇ ਹਨ
ਰੋਜ਼ ਦੀ ਕਮਾਈ 9 ਕਰੋੜ
ਨਵੀਂ ਦਿੱਲੀ (ਏਜੰਸੀ)। ਰਜਨੀਕਾਂਤ ਅਤੇ ਅਕਸ਼ੈ ਕੁਮਾਰ ਸਟਾਰ ‘2.0’ ਨੇ ਵਧੀਆ ਸੱਤ ਦਿਨ ਗੁਜਾਰੇ ਹਨ। ਟਿਕਟ ਖਿਡ਼ਕੀ ਉੱਤੇ ਜੱਮ ਕੇ ਪੈਸਾ ਬਰਸ ਰਿਹਾ ਹੈ। ਬੁੱਧਵਾਰ ਨੂੰ ਵੀ ਇਸ ਨੂੰ 9.50 ਕਰੋਡ਼ ਰੁਪਏ ਮਿਲੇ। ਮੰਗਲਵਾਰ ਨੂੰ ਇਸ ਨੂੰ 11.50 ਕਰੋਡ਼ ਰੁਪਏ ਮਿਲੇ ਸਨ। ਸੋਮਵਾਰ ਇਸ ਫਿਲਮ ਨੇ 13.75 ਕਰੋਡ਼ ਰੁਪਏ ਦੀ ਕਮਾਈ ਹੋਈ ਸੀ। ਕੰਮਕਾਜੀ ਦਿਨ ਇੰਨੀ ਕਮਾਈ ਹੋਣਾ ਅੱਛਾ ਹੈ। ਉਮੀਦ ਹੈ ਕਿ ਫਿਲਮ ਲੰਮੀ ਚੱਲੇਗੀ। ਫਿਲਹਲਾ ਹਿੰਦੀ ਵਿਚ ਇਸ ਦੀ ਕੁਲ ਕਮਾਈ 132 ਕਰੋਡ਼ ਰੁਪਏ ਹੋ ਗਈ।
ਸ਼ੁੱਕਰਵਾਰ ਦੀ ਕਮਾਈ 17.50 ਕਰੋਡ਼ ਰੁਪਏ ਰਹੀ। ਸ਼ਨੀਵਾਰ ਨੂੰ ਇਸ ਨੂੰ 24 ਕਰੋਡ਼ ਰੁਪਏ ਹਾਸਲ ਹੋਏ। ਸੰਡੇ ਨੂੰ ਕਮਾਲ ਹੋਇਆ ਅਤੇ ਇਸ ਨੂੰ 34 ਕਰੋਡ਼ ਰੁਪਏ ਮਿਲੇ। ਚਾਰ ਦਿਨ ਲੰਮਾ ਵੀਕੇਂਡ ਇਸ ਨੂੰ 95 ਕਰੋਡ਼ ਰੁਪਏ ਦੇ ਗਿਆ। ਦੱਸ ਦਈਏ ਕਿ ਇਹ ਫਿਲਮ ਭਾਰਤ ਵਿਚ ਬਣੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ‘ਤੇ 500 ਕਰੋਡ਼ ਰੁਪਏ ਖਰਚ ਕੀਤੇ ਗਏ ਹਨ। ਅਜਿਹੇ ਵਿਚ ਨਿਰਮਾਤਾ ਚਾਅ ਰਹੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਰਕਮ ਰਿਲੀਜ਼ ਤੋਂ ਪਹਿਲਾਂ ਹੀ ਹਾਸਲ ਕਰ ਲਈ ਜਾਵੇ। ਉਹ ਫਿਲਮ ਲਈ ਮਾਹੌਲ ਬਣਾਉਣ ਵਿਚ ਸਫਲ ਵੀ ਹੋਏ ਹਨ। ਖਾਸ ਤੌਰ ਉੱਤੇ ਪਿਛਲੇ 10 ਦਿਨ ਵਿਚ ਇਹ ਖੂਬ ਚਰਚਾ ਵਿਚ ਹੈ। ਇਸ ਨੂੰ ਏਏ ਫਿਲਮ ਨੇ ਰਿਲੀਜ਼ ਕੀਤਾ ਹੈ ਅਤੇ 4000 ਤੋਂ ਜ਼ਿਆਦਾ ਸਕਰੀਨ ਮਿਲੀ ਹੈ। 17 ਆਈਮੈਕਸ 3ਡੀ ਸਕਰੀਨ ਉੱਤੇ ਵੀ ਇਸ ਨੂੰ ਲਗਾਇਆ ਗਿਆ ਹੈ।
ਅਕਸ਼ੈ ਕੁਮਾਰ ਦੀ ਕੋਈ ਫਿਲਮ ਇਨ੍ਹੇ ਵੱਡੇ ਪੈਮਾਨੇ ਉੱਤੇ ਰਿਲੀਜ਼ ਨਹੀਂ ਹੋਈ ਹੈ। ਹਿੰਦੀ ਇਲਾਕੇ ਵਿਚ ਹੀ ਪਹਿਲੇ ਦਿਨ ਦੀ ਕਮਾਈ ਜੇਕਰ 30 ਕਰੋਡ਼ ਰੁਪਏ ਹੁੰਦੀ ਤਾਂ ਅਕਸ਼ੈ ਲਈ ਇਹ ਰਿਕਾਰਡ ਹੁੰਦਾ। ਹਲੇ ਤੱਕ ਕਰੀਬ 370 ਕਰੋਡ਼ ਦੀ ਵਸੂਲੀ ਤਮਾਮ ਅਧਿਕਾਰ ਵੇਚ ਕਰ ਹੋ ਗਈ ਹੈ। ਹਲੇ ਪੂਰੀ ਵਸੂਲੀ ਨਹੀਂ ਹੋਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸਿਨੇਮਾਘਰਾਂ ਤੋਂ ਸੱਤ ਦਿਨ ਵਿਚ ਪੂਰੀ ਲਾਗਤ ਨਿਕਲ ਆਵੇਗੀ। ਦੱਸ ਦਈਏ ਕਿ ਇਸ ਨੂੰ ਹਿੰਦੀ ਇਲਾਕੇ ਵਿਚ ‘ਬਾਹੂਬਲੀ 2’ ਤੋਂ ਜ਼ਿਆਦਾ ਸਕਰੀਨ ਮਿਲ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ, ਸਿੱਖਿਆ ਮੰਤਰੀ ਦੇ ਭਰੋਸੇ ਨੂੰ ਨਕਾਰਿਆ
ਪੂਰੀ ਤਨਖਾਹ ਦਾ ਮਸਲਾ ਹੱਲ ਨਾ ਹੋਣ ਤੱਕ ਜਾਰੀ ਰਹੇਗਾ ਧਰਨਾ
ਪਟਿਆਲਾ| ਸਿੱਖਿਆ ਮੰਤਰੀ ਵੱਲੋਂ ਅਜੇ ਇੱਕ ਦਿਨ ਪਹਿਲਾਂ ਸਾਂਝਾ ਅਧਿਆਪਕ ਮੋਰਚਾ ਦੇ ਧਰਨੇ ਵਿੱਚ ਪੁੱਜ ਕੇ ਮੁੱਖ ਮੰਤਰੀ ਦੇ ਸ਼ਹਿਰ ‘ਚੋਂ ਧਰਨਾ ਚੁਕਾਇਆ ਗਿਆ ਸੀ ਕਿ ਅੱਜ ਪਟਿਆਲਾ ਤੋਂ ਕੁਝ ਦੂਰ ਪਿੰਡ ਮਹਿਮਦਪੁਰ ਦੀ ਮੰਡੀ ਵਿੱਚ ਐਸਐਸਏ ਰਮਸਾ ਅਤੇ ਮਾਡਲ ਤੇ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਪੰਜਾਬ ਸਮੇਤ ਹੋਰ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਉਂਜ ਅੱਜ ਇਨ੍ਹਾਂ ਜਥੇਬੰਦੀਆਂ ਵੱਲੋਂ ਪਟਿਆਲਾ ਅੰਦਰ ਪੁੱਜਣਾ ਸੀ, ਪਰ ਭਾਰੀ ਗਿਣਤੀ ਵਿੱਚ ਪੁੱਜੀ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਅੱਗੇ ਵਧਣ ਨਾ ਦਿੱਤਾ ਗਿਆ ਅਤੇ ਇਨ੍ਹਾਂ ਵੱਲੋਂ ਇੱਥੇ ਮੰਡੀ ਵਿੱਚ ਹੀ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।
ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ 2 ਦਸੰਬਰ ਨੂੰ ਪਟਿਆਲਾ ਵਿਖੇ ਜੋ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਉਸ ਸੱਦੇ ਤਹਿਤ ਹੀ ਅੱਜ ਇੱਥੇ ਆਪਣਾ ਰੋਸ ਪ੍ਰਗਟਾਵਾ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਹਰਜੀਤ ਸਿੰਘ ਜੀਦਾ, ਤਲਵਿੰਦਰ ਸਿੰਘ ਖਰੌੜ, ਰਾਜਵੀਰ ਸਿੰਘ ਸਮਰਾਲਾ ਤੇ ਰਮੇਸ਼ ਮਾਕੜ ਨੇ ਕਿਹਾ ਕਿ ਕੱਲ੍ਹ ਸਿੱਖਿਆ ਮੰਤਰੀ ਵੱਲੋਂ ਧਰਨੇ ‘ਚ ਆ ਕੇ ਮੰਗਾਂ ਬਾਰੇ ਕੀਤਾ ਵਾਅਦਾ ਨਿਗੂਣਾ ਹੈ ਤੇ ਉਸ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਮੀਟਿੰਗਾਂ ਰੱਖ ਕੇ ਹਕੂਮਤ ਵੱਲੋਂ ਮੁੱਕਰਿਆ ਜਾ ਚੁੱਕਾ ਹੈ ਇਸ ਲਈ ਸਾਰੀਆਂ ਮੰਗਾਂ ਦੀ ਪ੍ਰਾਪਤੀ ਖਾਤਰ ਤੇ ਨਿਗੂਣੇ ਭਰੋਸੇ ਨੂੰ ਅਮਲੀ ਜਾਮਾ ਪਹਿਨਾਉਣ ਖ਼ਾਤਰ ਸੰਘਰਸ਼ ਦਾ ਝੰਡਾ ਬੁਲੰਦ ਰੱਖਣਾ ਲਾਜ਼ਮੀ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 21 ਸੂਤਰੀ ਮੰਗ ਪੱਤਰ ‘ਚ ਸਿਰਫ 5178 ਅਧਿਆਪਕਾਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨਾ, ਵਿਕਟੇਮਾਈਜੇਸ਼ਨਾਂ ਰੱਦ ਕਰਨ ਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਹੈ ਜਦਕਿ ਮੋਰਚੇ ਦੀਆਂ ਬਾਕੀ ਸਭਨਾਂ ਮੰਗਾਂ ‘ਤੇ ਚੁੱਪ ਵੱਟੀ ਹੋਈ ਹੈ ਉਨ੍ਹਾਂ ਕਿਹਾ ਕਿ ਜੇਕਰ ਅਜੇ ਮੰਤਰੀ ਨੇ ਮੁੱਖ ਮੰਤਰੀ ਨੂੰ ਬੇਨਤੀ ਹੀ ਕਰਨੀ ਹੈ ਤੇ ਸਾਰਾ ਕੁਝ ਮੁੱਖ ਮੰਤਰੀ ਦੇ ਰਹਿਮੋ-ਕਰਮ ਤੇ ਹੀ ਹੈ ਤਾਂ ਫਿਰ ਮੰਤਰੀ ਦੇ ਕਹਿਣ ‘ਤੇ ਸੰਘਰਸ਼ ਵਾਪਸੀ ਦਾ ਕੋਈ ਅਧਾਰ ਨਹੀਂ ਬਣਦਾ
ਇੱਧਰ ਅੱਜ ਸਵੇਰੇ ਮੋਰਚੇ ਦੇ ਸੂਬਾ ਆਗੂਆਂ ਦੀਦਾਰ ਸਿੰਘ ਮੁੱਦਕੀ ਅਤੇ ਹਰਜੀਤ ਸਿੰਘ ਜੀਦਾ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਸਰਕਾਰ ਦਾ ਮੰਗਾਂ ਬਾਰੇ ਰਵੱਈਆ ਤਾਂ ਇਸੇ ਤੋਂ ਹੀ ਜੱਗ ਜ਼ਾਹਿਰ ਹੁੰਦਾ ਹੈ ਕਿ ਦਾਣਾ ਮੰਡੀ ਚ ਇਕੱਠੇ ਹੋਣ ਤੋਂ ਵੀ ਰੋਕਣ ਲਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਮਗਰੋਂ ਲੋਕਾਂ ਦੇ ਇਕੱਠ ਦੇ ਦਬਾਅ ਕਾਰਨ ਛੱਡਣਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਇੱਕਤਰਫ਼ਾ ਰਹੇ ਦੂਜੇ ਦਿਨ ਦੇ ਮੁਕਾਬਲੇ
ਸੁਧਾਰ ਕਾਲਜ ਜਿੱਤਿਆ ਦੋਵਾਂ ਵਰਗਾਂ ‘ਚ, ਚੰਡੀਗੜ੍ਹ, ਹਰਿਆਣਾ, ਹੈਦਰਾਬਾਦ, ਆਲ ਡਰੀਮਜ਼ ਕਲੱਬ ਟੀਮਾਂ ਨੇ ਵੱਡੇ ਫ਼ਰਕ ਨਾਲ ਜਿੱਤੇ ਆਪਣੇ ਮੈਚ
ਰਾਮ  ਗੋਪਾਲ ਰਾਏਕੋਟੀ\ਰਾਏਕੋਟ, 31 ਅਕਤੂਬਰ
ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ 4 ਪੁਰਸ਼ ਵਰਗ ਤੇ 4 ਮਹਲਾ ਵਗਰ ਕੁਲੱ 8 ਮੈਚ ਖੇਡੇ ਗਏ।
ਮਹਿਲਾ ਵਰਗ ਦਾ ਪਹਿਲਾ ਮੈਚ ਰਾਜਸਥਾਨ ਅਤੇ ਗਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਦੀਆਂ ਟੀਮਾਂ ਵਿਚਕਾਰ ਹੋਇਆ। ਨਿਰਧਾਰਤ ਸਮੇਂ ਤੋਂ ਬਾਅਦ ਵਾਧੂ ਸਮੇਂ ਵਿਚ ਵੀ ਦੋਵਾਂ ਟੀਮਾਂ ਵਲੋਂ ਬਿਨਾਂ ਅੰਕ ਦੇ ਮੈਚ ਸਮਾਪਤ ਹੋਣ ‘ਤੇ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ ਜਿਸ ਵਿਚ ਗੁਰੂ ਹਰਿਗੋਬਿੰਦ ਕਾਲਜ ਜੇਤੂ ਰਿਹਾ।
ਦੂਜਾ ਮੈਚ ਰਗਬੀ ਵਾਰੀਅਰਜ਼ ਚੰਡੀਗੜ ਅਤੇ ਮੱਧ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਹੋਇਆ। ਇਹ ਮੈਚ ਇਕ ਤਰਫਾ ਰਿਹਾ ਅਤੇ ਰਗਬੀ ਵਾਰੀਅਰਜ਼ ਚੰਡੀਗੜ ਨੇ 40-0 ਦੇ ਵੱਡੇ ਫ਼ਰਕ ਜਿੱਤ ਹਾਸਲ ਕੀਤੀ ਤੀਜੇ ਮੈਚ ਵਿਚ ਚੰਡੀਗੜ 12-0 ਦੇ ਫਰਕ ਨਾਲ ਪੰਜਾਬ ਨੂੰ ਹਰਾ ਕੇ ਜੇਤੂ ਰਿਹਾ। ਲੜਕੀਆਂ ਦਾ ਚੌਥਾ ਮੈਚ ਹਰਿਆਣਾ ਵਾਰੀਅਰਜ਼ ਤੇ ਬਲੈਕ ਡਾਟ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਹਰਿਆਣਾ ਵਾਰੀਅਰਜ਼ ਦੀ ਟੀਮ 30-0 ਨਾਲ ਜੇਤੂ ਰਹੀ।
ਇਸੇ ਤਰਾਂ ਮਰਦਾਂ ਦੇ ਵਰਗ ‘ਚ ਆਲ ਡਰੀਮਜ਼ ਕਲੱਬ ਨੇ ਆਧਰਾਂ ਪ੍ਰਦੇਸ਼ ਨੂੰ 40-5 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚ ਵਿਚ ਹੈਦਰਾਬਾਦ ਬਲੈਕ ਆਰਚਰ ਨੇ ਗੁਜਰਾਤ ਦੀ ਟੀਮ ਨੂੰ 83-0 ਦੇ ਵੱਡੇ ਅੰਤਰ ਨਾਲ ਮਾਤ ਦਿੱਤੀ ਜਦਕਿ ਤੀਜੇ ਮੈਚ ਵਿਚ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ,  ਉਤਰਾਖੰਡ ਦੀ ਟੀਮ ਨੂੰ 10-5 ਫਰਕ ਨਾਲ ਹਰਾ ਕੇ ਜੇਤੂ ਰਿਹਾ। ਚੌਥੇ ਮੈਚ ਵਿੱਚ ਚੰਡੀਗੜ ਨੇ ਮੱਧ ਪ੍ਰਦੇਸ਼ ਨੂੰ 25-0 ਦੇ ਫਰਕ ਨਾਲ ਹਰਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।