Indian Women Cricket Team - Sach Kahoon Punjabi

Women's T20 World Cup: ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਇੰਗਲੈਂਡ ਰਵਾਨਾ
Women's T20 World Cup: ਸਪੋਰਟਸ ਡੈਸਕ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਸ਼ਨਿੱਚਰਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਲਈ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਇਸ ਆਈਸੀਸੀ ਈਵੈਂਟ ’ਚ ਪਹਿਲੀ ਵਾਰ ਖਿਤਾਬ ਜਿੱਤਣ ਦੇ ਟੀਚੇ ਨਾਲ ਉੱਤਰੇਗੀ। ਭਾਰਤ ਨੇ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਿਆ ਸੀ, ਤੇ ਹੁਣ ਉਸਦਾ ਟੀਚਾ ਸਭ ਤੋਂ ਛੋਟੇ ਫਾਰਮੈਟ ’ਚ ਵਿਸ਼ਵ ਚੈਂਪੀਅਨ ਬਣਨਾ ਹੋਵੇਗਾ। ਟੀਮ ਦੇ ਸਾਰੇ ਮੈਂਬਰ ਮੁੰਬਈ ਤੋਂ ਇਕੱਠੇ ਇੰਗਲੈਂਡ ਲਈ ਰਵਾਨਾ ਹੋਏ।

12 ਜੂਨ ਤੋਂ ਹੋਵੇਗੀ ਟੂਰਨਾਮੈਂਟ ਦੀ ਸ਼ੁਰੂਆਤ | Women's T20 World Cup

ਮਹਿਲਾ ਟੀ-20 ਵਿਸ਼ਵ ਕੱਪ 12 ਜੂਨ ਤੋਂ 5 ਜੁਲਾਈ ਤੱਕ ਇੰਗਲੈਂਡ ਤੇ ਵੇਲਜ਼ ’ਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ, ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡੇਗੀ। ਇਹ ਲੜੀ 28 ਮਈ ਤੋਂ ਸ਼ੁਰੂ ਹੋਵੇਗੀ। ਭਾਰਤ ਇਸ ਲੜੀ ਨਾਲ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰੇਗਾ।

Read Also : Coal Mine Explosion: ਕੋਲਾ ਖਾਨ ’ਚ ਧਮਾਕਾ, 8 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

ਭਾਰਤ ਤੇ ਪਾਕਿਸਤਾਨ ਇੱਕੋ ਗਰੁੱਪ ’ਚ

ਟੀ-20 ਵਿਸ਼ਵ ਕੱਪ ਲਈ 12 ਟੀਮਾਂ ਨੂੰ ਛੇ-ਛੇ ਦੇ ਦੋ ਸਮੂਹਾਂ ’ਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ 1 ’ਚ ਹੈ। ਗਰੁੱਪ 1 ਨੂੰ, ‘ਗਰੁੱਪ ਆਫ਼ ਡੈਥ’ ਮੰਨਿਆ ਜਾਂਦਾ ਹੈ, ਜਿਸ ’ਚ ਮੌਜੂਦਾ ਹੈਵੀਵੇਟ ਤੇ ਰਵਾਇਤੀ ਭਾਰਤ-ਪਾਕਿਸਤਾਨ ਵਿਰੋਧ ਹੈ।

ਗਰੁੱਪ 1 : ਅਸਟਰੇਲੀਆ, ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਨੀਦਰਲੈਂਡ।

ਗਰੁੱਪ 2 : ਵੈਸਟਇੰਡੀਜ਼, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਆਇਰਲੈਂਡ, ਸਕਾਟਲੈਂਡ।

14 ਜੂਨ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ | Women's T20 World Cup

14 ਜੂਨ ਨੂੰ ਐਜਬੈਸਟਨ ਵਿਖੇ ਭਾਰਤ ਤੇ ਪਾਕਿਸਤਾਨ ਵਿਚਕਾਰ ਗਰੁੱਪ ਪੜਾਅ ਦਾ ਮੈਚ ਖੇਡਿਆ ਜਾਵੇਗਾ। ਦੁਨੀਆ ਭਰ ਦੇ ਕ੍ਰਿਕੇਟ ਪ੍ਰਸ਼ੰਸਕ ਇਸ ਹਾਈ-ਵੋਲਟੇਜ ਮੈਚ ਨੂੰ ਵੇਖਣਗੇ। ਅਸਟਰੇਲੀਆ ਤੇ ਦੱਖਣੀ ਅਫਰੀਕਾ ਵਰਗੇ ਮਜ਼ਬੂਤ ​​ਵਿਰੋਧੀਆਂ ਵਿਰੁੱਧ ਭਾਰਤ ਦੇ ਮੈਚ ਵੀ ਦਿਲਚਸਪ ਹੋਣ ਦੀ ਉਮੀਦ ਹੈ। Women's T20 World Cup

ਹਰਮਨਪ੍ਰੀਤ ਕੌਰ ਦੀ ਕਪਤਾਨੀ ’ਚ ਉੱਤਰੇਗੀ ਟੀਮ ਇੰਡੀਆ

ਭਾਰਤੀ ਮਹਿਲਾ ਟੀਮ ਇਸ ਵਿਸ਼ਵ ਕੱਪ ’ਚ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡੇਗੀ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਮਹੀਨੇ ਦੇ ਸ਼ੁਰੂ ’ਚ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕੱਪ ਲਈ ਚੁਣੀ ਗਈ ਟੀਮ ’ਚ ਅਣਕੈਪਡ ਨੰਦਿਨੀ ਸ਼ਰਮਾ ਤੇ ਵਿਕਟਕੀਪਰ-ਬੱਲੇਬਾਜ਼ ਯਸਤਿਕਾ ਭਾਟੀਆ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤੀਕਾ ਰਾਵਲ ਨੂੰ ਟੀਮ ਤੋਂ ਬਾਹਰ ਰੱਖਿਆ ਗਿਆ ਹੈ, ਜਦੋਂ ਕਿ ਆਲਰਾਊਂਡਰ ਅਮਨਜੋਤ ਕੌਰ ਨੂੰ ਸੱਟ ਕਾਰਨ ਬਾਹਰ ਕੀਤਾ ਗਿਆ ਹੈ।

ਭਾਰਤੀ ਟੀਮ ਨੇ ਇਤਿਹਾਸ ਰਚਣਾ ਹੈ ਤਾਂ ਅਸਟਰੇਲੀਆ ਨੂੰ ਕਰਨਾ ਪਵੇਗਾ ਢੇਰ
ਭਾਰਤ ਮਹਿਲਾ ਟੀਮ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅਸਟਰੇਲੀਆ ਨਾਲ

ਡਰਬੇ, 19 ਜੁਲਾਈ: ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ ‘ਚ ਇਤਿਹਾਸ ਰਚਣ ਤੋਂ ਹੁਣ ਬਸ ਕੁਝ ਕਦਮ ਦੀ ਦੂਰੀ ‘ਤੇ ਹੈ ਪਰ ਉਸ ਤੋਂ ਪਹਿਲਾ ਮਿਤਾਲੀ ਐਂਡ ਕੰਪਨੀ ਨੂੰ ਦੂਜੇ ਸੈਮੀਫਾਈਨਲ ਮੁਕਾਬਲੇ ‘ਚ ਵੀਰਵਾਰ ਨੂੰ ਛੇ ਵਾਰ ਦੀ ਚੈਂਪੀਅਨ ਟੀਮ ਅਸਟਰੇਲੀਆ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ।

ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਖਿਲਾਫ 186 ਦੌੜਾਂ ਦੀ ਆਪਣੀ ਜਬਰਦਸਤ ਜਿੱਤ ਦੀ ਬਦੌਲਤ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ ਪਰ ਦੂਜੇ ਸੈਮੀਫਾਈਨਲ ‘ਚ ਉਸ ਲਈ ਰਾਹ ਕਾਫੀ ਮੁਸ਼ਕਲ ਹੋਣ ਵਾਲੀ ਹੈ। ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਅਸਟਰੇਲੀਆ ਦਾ ਸਾਹਮਣਾ ਕਰੇਗੀ ਜਿਸ ਦੇ ਖਿਲਾਫ ਆਪਣਾ ਪਿਛਲਾ ਰਿਕਾਰਡ ਖਾਸ ਨਹੀਂ ਰਿਹਾ ਹੈ। ਜੇਕਰ ਟੀਮ ਇੰਡੀਆ ਨੂੰ ਪਹਿਲੀ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਕੇ ਇਤਿਹਾਸ ਰਚਣਾ ਹੈ ਤਾਂ ਉਸ ਨੂੰ ਫਾਈਨਲ ਦੀ ਟਿਕਟ ਪਾਉਣ ਲਈ ਇਸ ਚੈਂਪੀਅਨ ਟੀਮ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣਾ ਹੋਵੇਗਾ।

ਇੰਗਲੈਂਡ ਦੀ ਟੀਮ ਨੂੰ 35 ਦੌੜਾਂ ਨਾਲ ਹਰਾ ਚੁੱਕਿਆ ਭਾਰਤ

ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਨੂੰ ਪਹਿਲੇ ਸੈਮੀਫਾਈਨਲ ‘ਚ ਹਰਾ ਕੇ ਫਾਈਨਲ ‘ਚ ਜਗ੍ਹਾ  ਬਣਾ ਚੁੱਕੀ ਹੈ ਜਿਸ ਨੂੰ ਭਾਰਤ ਇਸ ਟੂਰਨਾਮੈਂਟ ‘ਚ ਆਪਣੇ ਪਹਿਲੇ ਹੀ ਮੈਚ ‘ਚ 35 ਦੌੜਾਂ ਨਾਲ ਹਰਾ ਚੁੱਕਿਆ ਹੈ। ਭਾਰਤੀ ਟੀਮ ਇਸ ਸਮੇਂ ਜਬਰਦਸਤ ਲੈਅ ‘ਚ ਹੈ ਅਤੇ ਉਸ ਨੇ ਟੂਰਨਾਮੈਂਟ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।

ਕਪਤਾਨ ਅਤੇ ਸਟਾਰ ਬੱਲੇਬਾਜ਼ ਮਿਤਾਲੀ ਇੱਕ ਰੋਜਾ ‘ਚ ਸਭ ਤੋਂ ਜਿਅਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ ਤਾਂ ਝੂਲਨ ਗੋਸਵਾਮੀ ਤਜ਼ਰਬੇਕਾਰ ਅਤੇ ਸਫਲ ਗੇਂਦਬਾਜ਼ ਹੈ ਟੀਮ ਕੋਲ  ਬਿਹਤਰੀਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ, ਜਿਸ ਨੇ ਹੁਣ ਤੱਕ ਖੁਦ ਨੂੰ ਸਾਬਤ ਕੀਤਾ ਹੈ ਪਰ ਅਸਟਰੇਲੀਆ ਖਿਲਾਫ ਊਸ ਦੀ ਚੁਣੌਤੀ ਸਭ ਤੋਂ ਵੱਡੀ ਹੋਵੇਗੀ ਜਿਸ ਨਾਲ ਪਿਛਲੇ 42 ਮੈਚਾਂ ‘ਚ ਉਸ ਨੇ 34 ਮੈਚ ਗੁਆਏ ਹਨ।

ਭਾਰਤੀ ਟੀਮ 2005 ‘ਚ ਵੀ ਪਹੁੰਚ ਚੁੱਕੀ ਐ ਫਾਈਨਲ ‘ਚ

ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 205 ‘ਚ ਪਹਿਲੀ ਅਤੇ ਇੱਕੋ-ਇੱਕ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਉਸ ਨੂੰ ਫਾਈਨਲ ‘ਚ ਅਸਟਰੇਲੀਆ ਦੇ ਹੱਥੋਂ ਹੀ 98 ਦੌੜਾਂ ਨਾਲ ਹਾਰ ਝੱਲਣੀ ਪਈ ਸੀ।

ਜੇਕਰ ਭਾਰਤੀ ਮਹਿਲਾਵਾਂ ਇਸ ਵਾਰ ਵੀ ਫਾਈਨਲ ਦਾ ਟਿਕਟ ਜਿੱਤਦੀਆਂ ਹਨ ਤਾਂ ਇਹ ਦੂਜਾ ਮੌਕਾ ਹੀ ਹੋਵੇਗਾ ਜਦੋਂ ਉਹ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ‘ਚ ਪਹੁੰਚੇਗੀ।

ਉਂਜ ਗਰੁੱਪ ਗੇੜ ਦੇ ਮੈਚਾਂ ਨੂੰ ਵੇਖੀਏ ਤਾਂ ਅਸਟਰੇਲੀਆ ਨੇ ਸੱਤ ‘ਚੋਂ ਛੇ ਮੈਚ ਜਿੱਤੇ ਅਤੇ ਦੂਜੇ ਸਥਾਨ ‘ਤੇ ਰਹੀ ਜਦੋਂ ਕਿ ਭਾਰਤ ਨੇ ਇੰਨੇ ਮੈਚਾਂ ‘ਚ ਲਗਾਤਾਰ ਚਾਰ ਜਿੱਤੇ ਸਨ ਪਰ ਫਿਰ ਉਸ ਨੂੰ ਦੱਖਣੀ ਅਫਰੀਕਾ ਤੋਂ 115 ਦੌੜਾਂ ਅਤੇ ਅਸਟਰੇਲੀਆ ਤੋਂ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ ਸਗੋਂ ਨਿਊਜੀਲੈਂਡ ‘ਤੇ ਜਿੱਤ ਨਾਲ ਉਸ ਨੇ ਸੈਮੀਫਾਈਨਲ ਦੀ ਟਿਕਟ ਹਾਸਲ ਕਰ ਲਈ ਪਰ ਇੱਕ ਵਾਰ ਫਿਰ ਉਸ ਨੂੰ ਬੀਤੇ ਚੈਂਪੀਅਨ ਟੀਮ ਦਾ ਸਾਹਮਣਾ ਕਰਨਾ ਹੋਵੇਗਾ।

ਸਾਲ 2013 ‘ਚ ਭਾਰਤ ਦੀ ਜ਼ਮੀਨ ‘ਤੇ ਹੋਏ ਪਿਛਲੇ ਵਿਸ਼ਵ ਕੱਪ ਸੈਸ਼ਨ ‘ਚ ਅਸਟਰੇਲੀਆਈ ਟੀਮ ਨੇ ਵੈਸਟਇੰਡੀਜ਼ ਨੂੰ 114 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ ਉਥੇ ਟੂਰਨਾਮੈਂਟ ਦੇ ਲੀਗ ਗੇੜ ‘ਚ ਵੀ ਉਸ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ ਰਿਹਾ ਸੀ ਅਤੇ ਭਾਰਤ ਨੂੰ ਉਸ ਨੇ ਇੱਕਤਰਫਾ ਅੰਦਾਜ਼ ‘ਚ ਅੱਠ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ ਅਜਿਹੇ ‘ਚ ਭਾਰਤੀ ਕ੍ਰਿਕੇਟਰਾਂ ਨੂੰ ਜਿਆਦਾ ਸਾਵਧਾਨ ਰਹਿ ਕੇ ਖੇਡਣਾ ਹੋਵੇਗਾ ਅਤੇ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।