Singer - Sach Kahoon Punjabi
ਗਾਇਕ ਨੂੰ ਫਿਰੌਤੀ ਲਈ ਧਮਕੀ ਦੇਣ ਵਾਲਾ ਮੁੱਖ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ
(ਗੁਰਤੇਜ ਜੋਸ਼ੀ) ਮਲੇਰਕੋਟਲਾ। ਮਾਲੇਰਕੋਟਲਾ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲੇ ਇੱਕ ਮੁੱਖ ਮੁਲਜ਼ਮ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੁਲਜ਼ਮ ਨੂੰ ਤਕਨੀਕੀ ਜਾਂਚ ਦੇ ਸਹਿਯੋਗ ਨਾਲ ਇੱਕ ਗੁਪਤ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਤੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਿਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ, ਜੋ ਕਿ ਪ੍ਰਸਿੱਧ ਗਾਇਕ ਦਾ ਲੰਬੇ ਸਮੇਂ ਤੋਂ ਪ੍ਰਸੰਸਕ ਹੈ। (Amritsar News)
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਤੇ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ਪੁਲਿਸ ਦੀ ਟੀਮ ਨੇ ਮਹਿਤਾਬ ਦਾ ਪਤਾ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਉਸਨੂੰ ਅੰਮਿ੍ਰਤਸਰ ਦੇ ਗੁੱਜਰਪੁਰਾ ਇਲਾਕੇ ਵਿੱਚ ਇੱਕ ਛੁਪਣਗਾਹ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਥੇ ਉਹ ਨਵੀਆਂ ਯੋਜਨਾਵਾਂ ਬਣਾ ਰਿਹਾ ਸੀ। ਜਬਰੀ ਕਾਲਾਂ ਕਰਨ ਲਈ ਵਰਤੇ ਗਏ ਉਸ ਦੇ ਮੋਬਾਈਲ ਨੰਬਰ ਦੀ ਪਿਛਲੀ ਐਫਆਈਆਰਜ ਵਿੱਚ ਤਕਨੀਕੀ ਸਬੂਤਾਂ ਨਾਲ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਥਾਣਾ ਸਿਟੀ ਅਹਿਮਦਗੜ੍ਹ ਵਿਖੇ 387,506 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੱਚੇ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਦਰਦਨਾਕ ਮੌਤ
ਫੜੇ ਗਏ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਾਇਆ ਜਾਵੇਗਾ ਕਿ ਕੀ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਗਾਇਕਾਂ ਨੂੰ ਵੀ ਅਜਿਹੀਆਂ ਕਾਲਾਂ ਕੀਤੀਆਂ ਸਨ। ਐਸਐਸਪੀ ਖੱਖ ਨੇ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਮਾਲੇਰਕੋਟਲਾ ਪੁਲਿਸ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ। Amritsar News
ਦੁਖਦ ਖ਼ਬਰ : ਗਾਇਕ ਤੇ ਸੰਗੀਤਕਾਰ ਰਿੰਕੂ ਥਿੰਦ ਦੀ ਹੋਈ ਅਚਾਨਕ ਮੌਤ
ਕਲਾਕਾਰਾਂ ਨੇ ਪ੍ਰਗਟਾਇਆ ਅਫ਼ਸੋਸ | Singer
ਫ਼ਿਰੋਜ਼ਪੁਰ (ਸੱਤਪਾਲ ਥਿੰਦ)। ਫ਼ਿਰੋਜ਼ਪੁਰ ਦੇ ਜੰਮਪਲ ਗਾਇਕ (Singer) ਤੇ ਸੰਗੀਤਕਾਰ ਰਿੰਕੂ ਥਿੰਦ (ਉਪਕਾਰ ਸਿੰਘ) ਦੀ ਮਾਮੂਲੀ ਬਿਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਓਹ 41 ਵਰ੍ਹਿਆਂ ਦੇ ਸਨ, ਦਾ ਅੱਜ ਇਥੇ ਅੰਤਮ ਸੰਸਕਾਰ ਕਰ ਦਿੱਤਾ ਗਿਆ। ਜਿੱਥੇ ਓਹਨਾ ਨੂੰ ਰਿਸ਼ਤੇਦਾਰਾਂ ਅਤੇ ਨੇੜਲੇ ਦੋਸਤਾਂ ਵੱਲੋਂ ਅੰਤਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੀਤਕਾਰ ਗਾਮਾ ਸਿੱਧੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਓਹਨਾ ਨੂੰ ਲੀਵਰ ਇੰਨਫੈਕਸ਼ਨ ਹੋ ਗਈ ਜਿਸ ਕਾਰਨ ਹਸਪਤਾਲ ਵਿਚ ਓਹਨਾ ਦੀ ਮੌਤ ਹੋ ਗਈ। ਓਹਨਾ ਦੱਸਿਆ ਕਿ ਜਿੱਥੇ ਰਿੰਕੂ ਥਿੰਦ ਨੇ ਕਈ ਗੀਤ ਗਾਏ ਓਥੇ ਓਸਨੇ ਕੁਲਵਿੰਦਰ ਬਿੱਲਾ, ਹਰਜੀਤ ਹਰਮਨ, ਜੀਵਨ ਮਾਨ, ਸੁਖਵਿੰਦਰ ਪੰਛੀ, ਰਣਜੋਧ ਜੋਧੀ, ਗੁਰਜੰਟ ਭੁੱਲਰ, ਗੁਰਜੀਤ ਭੁੱਲਰ ਆਦਿ ਗਾਇਕਾਂ ਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ। ਰਿੰਕੂ ਦੇ ਵੱਡੇ ਭਰਾ ਓਂਕਾਰ ਥਿੰਦ ਵੀ ਗਾਇਕ ਹਨ।
ਰਿੰਕੂ ਥਿੰਦ ਜੋ ਸੰਗੀਤਕ ਦੁਨੀਆ ਵਿਚ ਮਿਸਟਰ ਯੂ ਆਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਆਪਣੇ ਪਿੱਛੇ ਇੱਕ ਬੇਟਾ, ਪਤਨੀ ਅਤੇ ਬਜ਼ੁਰਗ ਮਾਂ ਬਾਪ ਛੱਡ ਗਿਆ। ਅੱਜ ਸਥਾਨਕ ਜ਼ੀਰਾ ਗੇਟ ਦੇ ਸ਼ਮਸ਼ਾਨ ਘਾਟ ਵਿਖੇ ਰਿੰਕੂ ਥਿੰਦ ਦਾ ਅੰਤਮ ਸੰਸਕਾਰ ਕੀਤਾ ਗਿਆ ਜਿੱਥੇ ਓਸਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਓਸਦੇ ਸੰਗੀਤਕ ਮਿੱਤਰ ਓਸ ਨੂੰ ਅੰਤਮ ਵਿਦਾਇਗੀ ਦੇਣ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ : ਪੁਲਿਸ ਨੇ ਗੁੰਮ ਹੋਇਆ ਬੱਚਾ ਲੱਭ ਕੇ ਕੀਤਾ ਪਰਿਵਾਰ ਹਵਾਲੇ
ਰਿੰਕੂ ਦੀ ਮੌਤ ‘ਤੇ ਗੀਤਕਾਰ,ਅਮਰਦੀਪ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਹਰਿੰਦਰ ਭੁੱਲਰ, ਅਵਤਾਰ ਭੁੱਲਰ, ਸੰਗਦਿਲ ਸੰਤਾਲੀ, ਅਰਸ਼ ਸਿੱਧੂ, ਭਿੰਦੇਸ਼ਾਹ ਰਾਜੋਵਾਲੀਆ, ਧਰਮਵੀਰ ਥਾਂਦੀ, ਗੈਰੀ ਢਿੱਲੋਂ, ਤਰਸੇਮ ਅਰਮਾਨ, ਨਸੀਬ ਰੰਧਾਵਾ, ਨਵੀ ਫਿਰੋਜ਼ਪੁਰ ਵਾਲਾ, ਰਾਜਦੀਪ ਲਾਲੀ , ਰਣਜੋਧ ਜੋਧੀ, ਜੈਲਾ ਸੰਧੂ, ਕਮਲ ਦ੍ਰਾਵਿੜ, ਰਾਜਾ ਧਾਲੀਵਾਲ, ਮਹਾਂਵੀਰ ਝੋਕ, ਗੁਰਜੰਟ ਭੁੱਲਰ, ਲਾਡੀ ਝੋਕ, ਵਿਜੇ ਅਟਵਾਲ, ਪਰਮਿੰਦਰ ਹਾਂਡਾ, ਮਨਮੀਤ ਸਿੰਘ ਮਿੱਠੂ , ਰਿੰਕੂ ਗਰੋਵਰ ਪ੍ਰਧਾਨ ਨਗਰ ਕੌਂਸਲ, ਕਸ਼ਮੀਰ ਭੁੱਲਰ, ਸਤਨਾਮ ਸਿੰਘ, ਬੋਹੜ ਬੀਕਾਨੇਰੀਆ, ਮਰਕਸ ਭੱਟੀ, ਡਾਲੀ ਆਦਿ (ਸਾਰੇ ਐਮ ਸੀ), ਪਿੰਟਾ ਥਿੰਦ, ਗੁਰਮੀਤ ਕੌੜਾ, ਨਿਸ਼ਾਨ ਸ਼ਹਿਰੀਆ, ਅਕਾਲੀ ਆਗੂ ਕੰਵਲਜੀਤ ਸਿੰਘ ਸੰਧੂ, ਗੋਲਡ ਦੀਪ,ਐਡੀਟਰ ਸੁਖਚੈਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਿਰ ਸਨ
ਸਰਕਾਰਾਂ ਸਾਹਮਣੇ ਝੋਲੀ ਅੱਡਦਾ ਤੁਰ ਗਿਆ ਈਦੂ ਸ਼ਰੀਫ਼
ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸ਼ਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ
ਉੱਚੀ ਹੇਕ ਲਾਉਣ ਵਾਲੇ ਈਦੂ ਸ਼ਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ ਦੀਆਂ ਮਿੱਠੀਆਂ ਧੁਨਾਂ ਤੇ ਈਦੂ ਸਰੀਫ਼ ਤੇ ਗਾਏ ਗੀਤ ਹਮੇਸ਼ਾ ਹੀ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਰਹਿਣਗੇ। ਕੁਝ ਸਾਲ ਪਹਿਲਾ ਮਿਲੇ ਸ੍ਰੋਮਣੀ ਢਾਡੀ ਪੁਰਸਕਾਰ ਮੌਕੇ ਈਦੂ ਸਰੀਫ਼ ਵੱਲੋਂ ਉਕਤ ਸਮੇਂ ਦੇ ਵਜੀਰਾਂ ਅੱਗੇ ਆਪਣੇ ਪੁੱਤਰਾਂ ਲਈ ਝੋਲੀ ਅੱਡ ਕੇ ਮੰਗੇ ਰੁਜ਼ਗਾਰ ਦੀ ਮੰਗ ਕਈ ਸਾਲ ਬੀਤਣ ਦੇ ਬਾਵਜੂਦ ਪੂਰੀ ਨਾ ਹੋਈ। ਸੂਫੀ ਢਾਡੀ ਇੰਦੂ ਸਰੀਫ਼ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਚੰਗਾ ਮਾਣ ਮਿਲਿਆ ਹੈ। ਈਦੂ ਸਰੀਫ਼ ਦੀ ਮੌਤ ਤੋਂ ਬਾਅਦ ਉਸ ਵੱਲੋਂ ਅਪਣਾਏ ਰਵਾਇਤੀ ਸੱਭਿਆਚਾਰ ਅਤੇ ਉਸਦੇ ਚਾਹੁਣ ਵਾਲਿਆਂ ਨੂੰ ਵੱਡੀ ਸੱਟ ਵੱਜੀ ਹੈ।
ਇਕੱਤਰ ਵੇਰਵਿਆਂ ਮੁਤਾਬਿਕ 75 ਸਾਲਾਂ ਦੇ ਮੁਹੰਮਦ ਸ਼ਰੀਫ਼ ਈਦੂ ਦੇ ਪਿਤਾ ਈਦੂ ਪਟਿਆਲਾ ਘਰਾਣਾ ਨਾਲ ਜੁੜੇ ਹੋਏ ਗਾਇਕ ਸਨ, ਜਿਸ ਕਰਕੇ ਉਨ੍ਹਾਂ ਨੂੰ ਸੰਗੀਤ ਦੀ ਗੁੜਤੀ ਵਿਰਸੇ ‘ਚੋਂ ਹੀ ਮਿਲੀ। ਉਨ੍ਹਾਂ ਨੇ ਆਪਣੇ ਪਿਤਾ ਦੇ ਨਾਮ ‘ਈਦੂ’ ਨੂੰ ਆਪਣਾ ਤਖ਼ੱਲਸ ਬਣਾ ਲਿਆ ਅਤੇ ਢੱਡ-ਸਾਰੰਗੀ ਨਾਲ ਲੋਕ ਰੰਗ ਗਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਈਦੂ ਸ਼ਰੀਫ਼ ਪੰਜਾਬੀ ਕਵਿਤਾ ਤੇ ਗਾਇਕੀ ਦੇ ਅਨੂਠੇ ਰੂਪ, ਅਲਬੇਲੇ ਛੰਦ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਤਰਜ਼ ‘ਕਲੀ’ ਨੂੰ ਸਾਰੰਗੀ ਦੀਆਂ ਸੁਰਾਂ ਦੇ ਸਹਾਰੇ ਗਾਉਣ ਵਾਲੇ ਉੱਘੇ ਢਾਡੀ ਸਨ। 12 ਮਾਰਚ 2016 ‘ਚ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਸ੍ਰੋਮਣੀ ਢਾਡੀ ਪੁਰਸਕਾਰ ਦੇ ਕੇ ਨਵਾਜਿਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਵਿਖੇ ਹੋਏ।
‘ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ੍ਹ ਨੂੰ ਹੋਰ’ ਗੀਤ ਦੇ ਬੋਲ ਖੁਦ ਈਦੂ ਸ਼ਰੀਫ਼ ‘ਤੇ ਹੀ ਢੁਕੇ
ਸਮਾਗਮ ਦੌਰਾਨ ਸ੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ਮੌਕੇ ਈਦੂ ਸਰੀਫ਼ ਵੱਲੋਂ ਉਸ ਸਮੇਂ ਦੇ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰਨਾਂ ਅਧਿਕਾਰੀਆਂ ਅੱਗੇ ਧੰਨਵਾਦ ਕਰਦਿਆਂ ਝੋਲੀ ਅੱਡ ਕੇ ਫਰਿਆਦ ਲਾਈ ਗਈ ਸੀ ਕਿ ਉਨ੍ਹਾਂ ਦੇ ਪੁੱਤਰਾਂ ‘ਚੋਂ ਕਿਸੇ ਨੂੰ ਸਰਕਾਰੀ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਈਦੂ ਸਰੀਫ਼ ਦੀ ਇਸ ਫਰਿਆਦ ਨੂੰ ਬੂਰ ਨਹੀਂ ਪਿਆ। ਈਦੂ ਸਰੀਫ਼ ਦੇ ਪੁੱਤਰ ਸੁੱਖੀ ਖਾਨ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਉੁਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਗੁਰਬਤ ਕਾਰਨ ਉਸਦੇ ਪਿਤਾ ਦਾ ਇਲਾਜ ਵੀ ਨਹੀਂ ਹੋ ਸਕਿਆ। ਚੰਡੀਗੜ੍ਹ ਦੇ ਗਵਰਨਰ ਵੱਲੋਂ ਲਾਈ ਗਈ ਪੈਨਸ਼ਨ ਵੀ ਬੰਦ ਹੋ ਗਈ।
ਉਸ ਨੇ ਦੱਸਿਆ ਕਿ ਉਹ ਅਤੇ ਉਸਦੇ ਭਰਾ ਭਾਵੇਂ ਆਪਣੇ ਪਿਤਾ ਕੋਲੋਂ ਸਰੰਗੀ ਅਤੇ ਰਵਾਇਤੀ ਗਾਇਕੀ ਦੇ ਗੁਰ ਸਿੱਖ ਕੇ ਅੱਗੇ ਆਪਣੇ ਖਾਨਦਾਨ ਦੀ ਇਸ ਪਿਰਤ ਨੂੰ ਪੂਰਾ ਕਰ ਰਹੇ ਹਨ, ਪਰ ਉਨ੍ਹਾਂ ਦਾ ਭਵਿੱਖ ਵੀ ਧੁੰਦਲਾ ਹੈ। ਉਸ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਸਾਫ਼ੀ ਸੁਥਰੀ ਗਾਇਕੀ ਵਾਲਿਆਂ ਦਾ ਹਸ਼ਰ ਅਜਿਹਾ ਹੀ ਹੁੰਦਾ ਹੈ। ਈਦੂ ਸਰੀਫ਼ ਨੂੰ ਨਾਟਕ ਸੰਗੀਤ ਅਕੈਡਮੀ ਵੱਲੋਂ ਵੀ ਸਾਲ 2006 ‘ਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।  ਦੱਸਣਯੋਗ ਹੈ ਕਿ ਈਦੂ ਸਰੀਫ਼ ਵੱਲੋਂ ਗਾਇਆ ਗੀਤ ਜਿੰਦਗੀ ਦੇ ਰੰਗ ਸੱਜਣਾ
ਅੱਜ ਹੋਰ ਤੇ ਕੱਲ ਨੂੰ ਹੋਰ ਉਨ੍ਹਾਂ ਦੀ ਖੁਦ ਦੀ ਜਿੰਦਗੀ ‘ਤੇ ਹੀ ਢੁੱਕ ਗਿਆ। ਈਦੂ ਸਰੀਫ਼ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਕੋਈ ਉਸਦੀ ਸਾਰ ਲੈਣ ਵਾਲਾ ਨਾ ਰਿਹਾ। ਈਦੂ ਸਰੀਫ਼ ਵੱਲੋਂ ਸਾਰੰਗੀ ਦੀਆਂ ਧੁਨਾਂ ‘ਤੇ ਗਾਏ ਗੀਤ ‘ਤੇਰੀਆਂ ਬੇਰੰਗ ਚਿੱਠੀਆਂ, ਢੋਲਾ, ਦੁੱਲੀ ਭੱਟੀ, ਹੀਰ ਆਦਿ ਅੱਜ ਵੀ ਉਸਦੇ ਚਾਹੁਣ ਵਾਲਿਆਂ ਦੇ ਦਿਲਾਂ ਦੇ ਰਾਜ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੋਮਣੀ ਢਾਡੀ ਗਾਇਕ ਈਦੂ ਸਰੀਫ਼ ਅਤੇ ਉਸਦੀ ਸਾਰੰਗੀ ਸਦਾ ਲਈ ਹੋਈ ਸਪੁਰਦ-ਏ-ਖਾਕ
ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਸ੍ਰੋਮਣੀ ਸੂਫੀ ਢਾਡੀ ਗਾਇਕ ਮੁਹੰਮਦ ਈਦੂ ਸਰੀਫ਼ ਅਤੇ ਉਸ ਦੀ ਸਾਰੰਗੀ ਅੱਜ ਸਦਾ ਲਈ ਸਪੁਰਦ-ਏ-ਖਾਕ ਹੋ ਗਈ। ਉਂਜ ਸਰੰਗੀ ਦੀਆਂ ਮਿੱਠੀਆਂ ਧੁਨਾਂ ਤੇ ਈਦੂ ਸਰੀਫ਼ ਤੇ ਗਾਏ ਗੀਤ ਹਮੇਸਾਂ ਹੀ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਦੀ ਗਵਾਹੀ ਭਰਦੇ ਰਹਿਣਗੇ। ਕੁਝ ਸਾਲ ਪਹਿਲਾ ਮਿਲੇ ਸ੍ਰੋਮਣੀ ਢਾਡੀ ਪੁਰਸਕਾਰ ਮੌਕੇ ਈਦੂ ਸਰੀਫ਼ ਵੱਲੋਂ ਉਕਤ ਸਮੇਂ ਦੇ ਵਜੀਰਾਂ ਅੱਗੇ ਆਪਣੇ ਪੁੱਤਰਾਂ ਲਈ ਝੋਲੀ ਅੱਡ ਕੇ ਮੰਗੇ ਰੁਜ਼ਗਾਰ ਦੀ ਮੰਗ ਕਈ ਸਾਲ ਬੀਤਣ ਦੇ ਬਾਵਜੂਦ ਵੀ ਪੂਰੀ ਨਾ ਹੋਈ।
ਸ੍ਰੋਮਣੀ ਢਾਡੀ ਅਵਾਰਡ ਮੌਕੇ ਮੰਤਰੀਆਂ ਅੱਗੇ ਝੋਲੀ ਅੱਡ ਕੇ ਵੀ ਈਦੂ ਸਰੀਫ਼ ਦੇ ਕਿਸੇ ਜੀਅ ਨੂੰ ਨਾ ਮਿਲਿਆ ਰੁਜ਼ਗਾਰ
ਸੂਫੀ ਢਾਡੀ ਇੰਦੂ ਸਰੀਫ਼ ਨੂੰ ਦੇਸ਼ਾਂ ਵਿਦੇਸਾਂ ਚੋਂ ਵੀ ਚੰਗਾ ਮਾਣ ਮਿਲਿਆ ਹੈ।
ਈਦੂ ਸਰੀਫ਼ ਦੀ ਮੌਤ ਤੋਂ ਬਾਅਦ ਉਸ ਵੱਲੋਂ ਅਪਣਾਏ ਰਵਾਇਤੀ ਸੱਭਿਆਚਾਰ ਅਤੇ ਉਸਦੇ ਚਾਹੁਣ ਵਾਲਿਆ ਨੂੰ ਵੱਡੀ ਸੱਟ ਵੱਜੀ ਹੈ।
ਇਕੱਤਰ ਵੇਰਵਿਆ ਮੁਤਾਬਿਕ 75 ਸਾਲਾ ਦੇ ਮੁਹੰਮਦ ਸ਼ਰੀਫ਼ ਈਦੂ ਦੇ ਪਿਤਾ ਈਦੂ ਪਟਿਆਲਾ ਘਰਾਣਾ ਨਾਲ ਜੁੜੇ ਹੋਏ ਗਾਇਕ ਸਨ,
ਜਿਸ ਕਰਕੇ ਉਨ੍ਹਾਂ ਨੂੰ ਸੰਗੀਤ ਦੀ ਗੁੜਤੀ ਵਿਰਸੇ ‘ਚੋਂ ਹੀ ਮਿਲੀ।
ਉਨ੍ਹਾਂ ਨੇ ਆਪਣੇ ਪਿਤਾ ਦੇ ਨਾਮ ‘ਈਦੂ’ ਨੂੰ ਆਪਣਾ ਤਖ਼ੱਲਸ ਬਣਾ ਲਿਆ ਅਤੇ ਢੱਡ-ਸਾਰੰਗੀ ਨਾਲ ਲੋਕ ਰੰਗ ਗਾ ਕੇ ਪ੍ਰਸਿੱਧੀ ਪ੍ਰਾਪਤ ਕੀਤੀ।
ਈਦੂ ਸ਼ਰੀਫ਼ ਪੰਜਾਬੀ ਕਵਿਤਾ ਤੇ ਗਾਇਕੀ ਦੇ ਅਨੂਠੇ ਰੂਪ, ਅਲਬੇਲੇ ਛੰਦ ਅਤੇ ਦਿਲਾਂ ਨੂੰ ਧੂਹ ਪਾਉਣ ਵਾਲੀ ਤਰਜ ‘ਕਲੀ’ ਨੂੰ ਸਾਰੰਗੀ ਦੀਆਂ ਸੁਰਾਂ ਦੇ ਸਹਾਰੇ ਗਾਉਣ ਵਾਲੇ ਉੱਘੇ ਢਾਡੀ ਸਨ। 12 ਮਾਰਚ 2016 ‘ਚ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਸ੍ਰੋਮਣੀ ਢਾਡੀ ਪੁਰਸਕਾਰ ਦੇਕੇ ਨਵਾਜਿਆ ਗਿਆ ਸੀ। ਪੰਜਾਬੀ ਯੂਨੀਵਰਸਿਟੀ ਵਿਖੇ ਹੋਏ ਸਮਾਗਮ ਦੌਰਾਨ ਸ੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ਮੌਕੇ ਈਦੂ ਸਰੀਫ਼ ਵੱਲੋਂ ਉਸ ਸਮੇਂ ਦੇ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਮੇਤ ਹੋਰਨਾ ਅਧਿਕਾਰੀਆਂ ਅੱਗੇ ਧੰਨਵਾਦ ਕਰਦਿਆ ਝੋਲੀ ਅੱਡ ਕੇ ਫਰਿਆਦ ਲਾਈ ਗਈ ਸੀ ਕਿ ਉਨ੍ਹਾਂ ਦੇ ਪੁੱਤਰਾਂ ਚੋਂ ਕਿਸੇ ਨੂੰ ਸਰਕਾਰੀ ਰੁਜ਼ਗਾਰ ਦੇ ਕੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ, ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਈਦੂ ਸਰੀਫ਼ ਦੀ ਇਸ ਫਰਿਆਦ ਨੂੰ ਬੂਰ ਨਹੀਂ ਪਿਆ।
ਉੱਚੀ ਹੇਕ ਲਾਉਣ ਵਾਲੇ ਈਦੂ ਸਰੀਫ਼ ਲਈ ਗੁਰਬਤ ਦੀ ਜਿੰਦਗੀ ਬਣੀ ਮੌਤ ਦਾ ਕਾਰਨ
ਈਦੂ ਸਰੀਫ਼ ਦੇ ਪੁੱਤਰ ਸੁੱਖੀ ਖਾਨ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆ ਦੱਸਿਆ ਕਿ ਉੁਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੁਜ਼ਗਾਰ ਨਹੀਂ ਮਿਲਿਆ।
ਉਸ ਨੇ ਦੱਸਿਆ ਕਿ ਗੁਰਬਤ ਕਾਰਨ ਉਸਦੇ ਪਿਤਾ ਦਾ ਇਲਾਜ਼ ਵੀ ਨਹੀਂ ਹੋ ਸਕਿਆ।
ਚੰਡੀਗੜ੍ਹ ਦੇ ਗਵਰਨਰ ਵੱਲੋਂ ਲਾਈ ਗਈ ਪੈਨਸ਼ਨ ਵੀ ਬੰਦ ਹੋ ਗਈ।
ਉਸ ਨੇ ਦੱਸਿਆ ਕਿ ਉਹ ਅਤੇ ਉਸਦੇ ਭਰਾਂ ਭਾਵੇਂ ਆਪਣੇ ਪਿਤਾ ਕੋਲੋਂ ਸਰੰਗੀ ਅਤੇ ਰਵਾਇਤੀ ਗਾਇਕੀ ਦੇ ਗੁਰ ਸਿੱਖ ਕੇ ਅੱਗੇ ਆਪਣੇ ਖਾਨਦਾਨ ਦੀ ਇਸ ਪਿਰਤ ਨੂੰ ਪੂਰਾ ਕਰ ਰਹੇ ਹਨ
ਪਰ ਉਨ੍ਹਾਂ ਦਾ ਭਵਿੱਖ ਵੀ ਧੁੰਦਲਾ ਹੈ।
ਉਸ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਸਾਫ਼ੀ ਸੁਥਰੀ ਗਾਇਕੀ ਵਾਲਿਆ ਦਾ ਹਸਰ ਅਜਿਹਾ ਹੀ ਹੁੰਦਾ ਹੈ।
ਇੰਦੂ ਸਰੀਫ਼ ਨੂੰ ਨਾਟਕ ਸੰਗੀਤ ਅਕੈਡਮੀ ਵੱਲੋਂ ਵੀ ਸਾਲ 2006 ‘ਚ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਈਦੂ ਸਰੀਫ਼ ਵੱਲੋਂ ਗਾਇਆ ਗੀਤ ਜਿੰਦਗੀ ਦੇ ਰੰਗ ਸੱਜਣਾ, ਅੱਜ ਹੋਰ ਤੇ ਕੱਲ ਨੂੰ ਹੋਰ ਉਨ੍ਹਾਂ ਦੀ ਖੁਦ ਦੀ ਜਿੰਦਗੀ ਤੇ ਹੀ ਢੁੱਕ ਗਿਆ।
ਈਦੂ ਸਰੀਫ਼ ਪਿਛਲੇ ਲਗਭਗ ਪੰਜ ਸਾਲਾਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਕੋਈ ਉਸਦੀ ਸਾਰ ਲੈਣ ਵਾਲਾ ਨਾ ਰਿਹਾ।
ਈਦੂ ਸਰੀਫ਼ ਵੱਲੋਂ ਸਾਰੰਗੀ ਦੀਆਂ ਧੁਨਾ ਤੇ ਗਾਏ ਗੀਤ ‘ਤੇਰੀਆ ਬੇਰੰਗ ਚਿੱਠੀਆਂ, ਢੋਲਾ, ਦੁੱਲੀ ਭੱਟੀ, ਹੀਰ ਆਦਿ ਅੱਜ ਵੀ ਉਸਦੇ ਚਾਹੁਣ ਵਾਲਿਆ ਦੇ ਦਿਲਾਂ ਦੇ ਰਾਜ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਗਾਇਕ ਜਸਦੇਵ ਯਮਲਾ ਜੱਟ ਨਹੀਂ ਰਹੇ
ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ
ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁੱਤਰ ਜਸਦੇਵ ਯਮਲਾ ਜੱਟ ਅੱਜ 15 ਸਤੰਬਰ ਨੂੰ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਪਰਿਵਾਰ ਵੱਲੋਂ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਡੀਐੱਮਸੀ ਹਸਪਤਾਲ ਲਿਜਾਣ ਨੂੰ ਕਿਹਾ ਗਿਆ ਪੰ੍ਰਤੂ ਰਸਤੇ ‘ਚ ਹੀ ਉਹ ਪ੍ਰਾਣ ਤਿਆਗ ਗਏ। ਦੇਸ਼-ਵਿਦੇਸ਼ ‘ਚ ਆਪਣੀ ਤੂੰਬੀ ਦੀ ਵਿਲੱਖਣ ਟੁਣਕਾਰ ਤੇ ਅੰਦਾਜ਼ ਕਾਰਨ ਉਹ ਜਾਣੇ ਪਛਾਣੇ ਗਾਇਕ ਬਣੇ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ‘ਚ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
ਜਸਦੇਵ ਯਮਲਾ ਨੇ ਹਮੇਸ਼ਾ ਹੀ ਆਪਣੇ ਪਿਤਾ ਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ। ਹਿੰਦ-ਪਾਕਿ ਦੀ ਸਾਂਝੀ ਲੋਕ ਸੰਗੀਤ ਦੀ ਵਿਰਾਸਤ ਨੂੰ ਸਹੇਜਣ ਵਾਲੀ ਗਾਇਕ ਜੋੜੀ ਜਸਦੇਵ ਯਮਲਾ ਤੇ ਉਨ੍ਹਾਂ ਦੀ ਪਤਨੀ ਸਰਬਜੀਤ ਚਿਮਟੇਵਾਲੀ ਨੇ ਪਿਛਲੇ ਸਮੇਂ ਕਾਫੀ ਮਾੜਾ ਸਮਾਂ ਦੇਖਿਆ ਹੈ।
ਕਿਉਂਕਿ ਜਸਦੇਵ ਦੀ ਬਿਮਾਰੀ ਕਾਰਨ ਉਸ ਨੂੰ ਡੀਐੱਮਸੀ ਹੀਰੋਹਾਰਟ ਇੰਸਟੀਚਿਊਟ ‘ਚ ਦਾਖ਼ਲ ਰੱਖਣਾ ਪਿਆ ਪਰ ਆਰਥਿਕ ਤੰਗੀ ਕਾਰਨ ਉਹ ਹਸਪਤਾਲ ਦੇ ਖਰਚ ਝੱਲਣ ਦੀ ਹਾਲਤ ਵਿੱਚ ਨਹੀਂ ਸਨ। ਕਿਸੇ ਨਾਮਵਰ ਗਾਇਕ ਜਾਂ ਸਰਕਾਰ ਵੱਲੋਂ ਕੋਈ ਮੱਦਦ ਵੀ ਨਾ ਮਿਲੀ। ਜਸਦੇਵ ਪ੍ਰਸਿੱਧੀ ਵਾਹਵਾ ਖੱਟ ਗਿਆ ਪਰ ਪੈਸੇ ਵੱਲੋਂ ਮਾਰ ਖਾ ਗਿਆ। ਲਾਲ ਚੰਦ ਯਮਲਾ ਜੱਟ ਦੇ ਚੌਥੇ ਬੇਟੇ ਜਸਦੇਵ ਤੇ ਨੂੰਹ ਸਰਬਜੀਤ ਨੇ ਯਮਲਾ ਜੱਟ ਦੀ ਰਵਾਇਤ ਨੂੰ ਜਿੰਦਾ ਰੱਖਿਆ।
ਇਨ੍ਹਾਂ ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਪ੍ਰੋਗਰਾਮ ਪੇਸ਼ ਕਰਕੇ ਯਮਲਾ ਜੱਟ ਦੀ ਵਿਰਾਸਤ ਨੂੰ ਜਿੰਦਾ ਰੱਖਿਆ। ਕੁਝ ਮਹੀਨੇ ਪਹਿਲਾਂ ਅਮਰੀਕਾ ‘ਚ ਉਸਤਾਦ ਯਮਲਾ ਦੀ ਯਾਦ ‘ਚ ਰੱਖੇ ਮੇਲੇ ਵਿਚ ਗਾ ਕੇ ਪਰਤੇ ਤੇ ਜਸਦੇਵ ਗੰਭੀਰ ਬਿਮਾਰ ਹੋ ਗਏ ਦਸ ਦਿਨ ਜੀਟੀਬੀ ਹਸਪਤਾਲ ‘ਚ ਰਹੇ ਫੇਰ ਹਾਲਤ ਵਿਗੜੀ ਤਾਂ ਡੀਐੱਮਸੀ ਲਿਆਉਣਾ ਪਿਆ, ਇੱਥੋਂ ਕੁਝ ਠੀਕ ਹੋਏ ਪਰ ਬਿਮਾਰੀ ਘਰ ਕਰ ਗਈ ਸੀ ਤੇ ਬੀਤੇ ਦਿਨ ਰਾਤ ਨੂੰ ਫੇਰ ਤਬੀਅਤ ਬਿਗੜ ਗਈ ਤੇ ਡੀਐੱਮਸੀ ਪੁੱਜਣ ਤੋਂ ਪਹਿਲਾਂ ਹੀ ਪ੍ਰਾਣ ਤਿਆਗ ਗਏ।
ਜਸਦੇਵ ਦੇ ਅਚਨਚੇਤ ਚਲਾਣੇ ‘ਤੇ ਪੰਜਾਬੀ ਸੱਭਿਆਚਾਰ ਜਗਤ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਉਨ੍ਹਾਂ ਪਰਿਵਾਰਕ ਵਿਰਾਸਤ ਨੂੰ ਸੰਭਾਲਣ ਤੇ ਅੱਗੇ ਵਧਾਉਣ ‘ਚ ਆਪਣੇ ਭਤੀਜਿਆਂ ਸੁਰੇਸ਼ ਤੇ ਵਿਜੈ ਯਮਲਾ ਜੱਟ ਨੂੰ ਸਿੱਖਿਅਤ ਕਰਕੇ ਸੰਗੀਤ ਜਗਤ ਨੂੰ ਸੌਂਪਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਇਕ ਬਲਕਾਰ ਸਿੱਧੂ ਨੂੰ ਮਿਲੀ ਧਮਕੀ, ਫੇਸਬੁੱਕ ਅਕਾਊਂਟ ਹੈਕ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਗਾਇਕ ਬਲਕਾਰ (Balkar Sidhu) ਸਿੱਧੂ ਤੋਂ ਵੀ ਫਿਰੌਤੀ ਮੰਗੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦਿੱਤੇ ਜਾਣਗੇ। ਬਲਕਾਰ (Balkar Sidhu) ਸਿੱਧੂ ਨੇ ਦੱਸਿਆ ਕਿ ਪਰਮੀਸ਼ ਵਰਮਾ ‘ਤੇ ਹਮਲਾ ਹੋਣ ਦੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਮੋਬਾਇਲ ‘ਤੇ ਫੋਨ ਆਇਆ ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਉਸ ਦਾ ਫੇਸਬੁੱਕ ਅਕਾਊਂਟ ਹੈਕ ਕਰ ਲਿਆ ਹੈ।
ਉਸ ਨੇ ਅਜਿਹਾ ਨਾ ਕਰਨ ਲਈ ਲੱਖ ਰੁਪਏ ਦੀ ਫਿਰੌਤੀ ਮੰਗੀ ਫੋਨ ਕਰਨ ਵਾਲੇ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਉਸ ਦੀ ਗੱਲ ਨਹੀਂ ਮੰਨੀ ਗਈ ਤਾਂ ਉਹ ਬਲਕਾਰ ਸਿੱਧੂ ਨੂੰ ਫੇਸਬੁੱਕ ‘ਤੇ ਅਸ਼ਲੀਲ ਮੈਸੇਜ਼ ਪਾ ਦੇਵੇਗਾ। ਫਿਲਹਾਲ ਇਸ ਸਬੰਧੀ ਬਲਕਾਰ ਸਿੱਧੂ ਨੇ ਸਟੇਟ ਸਾਈਬਰ ਸੈੱਲ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤ ‘ਚ ਬਲਕਾਰ ਸਿੱਧੂ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਪਿਛਲੇ ਇੱਕ ਹਫ਼ਤੇ ਤੋਂ ਵਾਰ-ਵਾਰ ਫੋਨ ਕਰਕੇ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ। (Balkar Sidhu)
Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ
ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ
ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬਿਦਿਸ਼ਾ ਪ੍ਰਸਿੱਧ ਟੀਵੀ ਪਸਨੇਲਿਟੀ ਸੀ ਅਤੇ ਕਈ ਸਟੇਜ਼ ਸ਼ੋਅ ਵੀ ਹੋਸਟ ਕਰ ਚੁੱਕੀ ਸੀ।
ਜਾਣਕਾਰੀ ਮੁਤਾਬਕ, ਬਿਦਿਸ਼ਾ ਬੇਜਬਰੂਆ ਦੇ ਪਿਤਾ ਨੇ ਥਾਣੇ ਵਿੱਚ ਦੱਸਿਆ ਸੀ ਕਿ ਨਿਤੀਸ਼ ਝਾ ਉਸ ਦੀ ਬੇਟੀ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਸੀ। ਉਸ ਕਾਰਨ ਹੀ ਉਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਪਤੀ ਖਿਲਾਫ਼ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਿਦਿਸ਼ਾ ਅਤੇ ਨਿਸ਼ੀਤ 17 ਤਾਰੀਖ਼ ਨੂੰ ਹੀ ਗੁਰੂਗ੍ਰਾਮ ਆਏ ਸਨ।
ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਦੇ ਬੀ ਬਲਾਕ ਦੇ ਇੱਕ ਫਲੈਟ ਵਿੱਚ ਦੋਵੇਂ ਰਹਿ ਰਹੇ ਸਨ। ਨਿਸ਼ਿਤ ਕਿਸੇ ਨਿੱਜੀ ਕੰਪਨੀ ਵਿੱਚ ਬਤੌਰ ਸੇਲਜਮੈਨ ਮੈਨੇਜਰ ਕੰਮ ਕਰਦਾ ਹੈ। ਇਸ ਮਾਮਲੇ ਵਿੱਚ ਕਈ ਪੇਚ ਹਨ, ਜਿਨ੍ਹਾਂ ਦਾ ਸੁਲਝਣਾ ਅਜੇ ਬਾਕੀ ਹੈ। ਮਸਲਨ, ਗੁਰੂਗ੍ਰਾਮ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ 2 ਦਿਨ ਪਹਿਲਾਂ ਗੁਰੂਗ੍ਰਾਮ ਸ਼ਿਫ਼ਟ ਹੋਏ ਜੋੜੇ ਵਿੱਚ ਕੀ ਵਿਵਾਦ ਸੀ ਕਿ ਬਿਦਿਸ਼ਾ ਨੇ ਖੁਦਕੁਸ਼ੀ ਕਰ ਲਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।