Raised - Sach Kahoon Punjabi
ਪਿਆਜ ਤੇ ਲਸਣ ਤੋਂ ਬਾਅਦ ਆਲੂ ਨੇ ਵੀ ਸਿਰ ਚੁੱਕਿਆ
ਲਸਣ 200 ਰੁਪਏ,  ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ
ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ
ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ  ਪਿਛਲੇ ਇੱਕ ਮਹੀਨੇ ਵਿੱਚ ਲਸਣ, ਪਿਆਜ, ਆਲੂ ਦੇ ਭਾਅ ਲੱਗਭੱਗ ਦੁੱਗਣੇ ਹੋ ਗਏ ਹਨ ਤਾਂ ਉਥੇ ਹੀ ਗੋਭੀ, ਗਾਜਰ, ਖੀਰਾ,  ਪੱਤਾ ਗੋਭੀ, ਭਿੰਡੀ ਅਤੇ ਟਮਾਟਰ ਦੇ ਭਾਅ ਉਥੇ ਦੇ ਉਥੇ ਹੀ ਹਨ ਜਦੋਂ ਕਿ ਮਟਰ ਦੇ ਭਾਅ ਘੱਟ ਹੀ ਹਨ
ਪਿਛਲੇ ਇੱਕ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਪਿਆਜ, ਭਿੰਡੀ, ਅਰਬੀ, ਕਰੇਲਾ, ਆਲੂ ਅਤੇ ਲਸਣ ਦੇ ਰੇਟਾਂ ਵਿੱਚ ਉਤਾਰ-ਚੜਾਵ ਆਇਆ ਹੈ ਸਬਜੀ ਵਿਕਰੇਤਾ ਗੌਰਵ ਅਰੋੜਾ ਨੇ ਦੱਸਿਆ ਕਿ ਪਿਆਜ ਕੁਝ ਸਮਾਂ ਪਹਿਲਾਂ 30 ਰੁਪਏ ਕਿੱਲੋ ਸੀ ਜੋ ਕਿ ਅੱਜ 100 ਰੁਪਏ ਕਿੱਲੋ ਹੋ ਗਿਆ ਹੈ ਇਸੇ ਤਰ੍ਹਾਂ ਲਸਣ ਦੇ ਭਾਅ ਕੁੱਝ ਸਮੇਂ ਪਹਿਲਾਂ 120 ਰੁਪਏ ਪ੍ਰਤੀ ਕਿੱਲੋ ਸਨ ਜੋ ਵਧਕੇ 200 ਰੁਪਏ ਪ੍ਰਤੀ ਕਿੱਲੋ ਹੋ ਗਏ ਹਨ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪਿਆਜ ਅਤੇ ਲਸਣ ਦੇ ਭਾਅ ਵਿੱਚ ਉਤਾਰ ਚੜਾਵ ਆ ਰਿਹਾ ਹੈ ਲੋਕਾਂ ਦੀ ਸਮਝ ਵਿੱਚ ਨਹੀਂ ਆ ਰਿਹਾ ਕਿ ਆਲੂ ਅਤੇ ਪਿਆਜ ਦੀ ਨਵੀਂ ਫਸਲ ਆਉਣ ਦੇ ਬਾਅਦ ਵੀ ਰੇਟਾਂ ਵਿੱਚ ਤੇਜੀ ਜਾਰੀ ਹੈ ਤੇ ਇਹਨਾਂ ‘ਚ ਕਮੀ ਕਦੋਂ ਆਵੇਗੀ ਆਲੂ ਦੀ ਫਸਲ ਵਾਲੇ ਖੇਤਰ ਵਿੱਚ 10-12 ਦਿਨ ਪਹਿਲਾਂ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਿਸ ਕਰਕੇ ਆਲੂਆਂ ਦੇ ਰੇਟਾਂ ਵਿੱਚ ਕਮੀ ਆਉਣਾ ਸੰਭਵ ਨਹੀਂ ਹੈ
ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ
ਇਸੇ ਤਰ੍ਹਾਂ ਪਿਆਜ ਬੀਜਣ ਵਾਲੇ ਖੇਤਰ ਜੋਧਪੁਰ ਅਤੇ ਝਾਲਾਵਾੜ ਵਿੱਚ ਵੀ ਗੜੇਮਾਰੀ ਹੋਣ ਕਾਰਨ ਫਸਲ ਖ਼ਰਾਬ ਹੋ ਗਈ ਜਦੋਂ ਕਿ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਪਿਆਜ ਵਿੱਚ ਅਜੇ ਸਮਾਂ ਲੱਗੇਗਾ, ਇਸ ਕਾਰਨ ਪਿਆਜ ਦੇ ਰੇਟਾਂ ਵਿੱਚ ਵੀ ਅਜੇ ਤੇਜੀ ਜਾਰੀ ਰਹੇਗੀ ਬਾਜ਼ਾਰ ਵਿੱਚ ਭਾਅ ਵਿੱਚ ਤੇਜੀ ਨੂੰ ਵੇਖਦੇ ਹੋਏ ਅਤੇ ਆਉਣ ਵਾਲੀ ਨਵੀਂ ਫਸਲ ਵਿੱਚ ਵੀ ਦੇਰੀ ਦੇ ਚਲਦੇ ਸਟਾਕਿਸਟ ਵੀ ਆਪਣਾ ਸਟਾਕ ਬਾਜ਼ਾਰ ਵਿੱਚ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵੇਚਣ ਲਈ ਕੱਢ ਰਹੇ ਹਨ ਇਸ ਕਾਰਨ ਵੀ ਬਾਜ਼ਾਰ ਵਿੱਚ ਤੇਜੀ ਬਣੀ ਹੋਈ ਹੈ ਰੇਟਾਂ ਵਿੱਚ ਤੇਜੀ ਕਾਰਨ ਹੋਟਲਾਂ ਅਤੇ ਢਾਬਿਆਂ ਵਿੱਚ ਵੀ ਸਲਾਦ ਵਿੱਚੋਂ ਪਿਆਜ ਗਾਇਬ ਹੋ ਗਿਆ ਹੈ ਇੱਕ ਕਹਾਵਤ ਹੈ ਕਿ ਗਰੀਬ ਗੰਢੇ ਨਾਲ ਰੋਟੀ ਖਾਕੇ ਹੀ ਕੰਮ ਚਲਾ ਲਵੇਗਾ ਪਰ ਹੁਣ ਕਾਰਨ ਜੋ ਵੀ ਹੋਵੇ ਗਰੀਬ ਦੀ ਥਾਲੀ ‘ਚ ਹੁਣ ਰੋਟੀ ਨਾਲ ਪਿਆਜ ਨਹੀਂ ਰਿਹਾ ਸਗੋਂ ਹੁਣ ਪਿਆਜ ਸ਼ਾਹੀ ਘਰਾਣਿਆਂ ਦੀ ਥਾਲੀ ਦੀ ਸ਼ੋਭਾ ਵਧਾਉਣ ਲਈ ਹੀ ਰਹਿ ਗਿਆ ਹੈ
ਸਬਜੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ
ਇਸ ਸਬੰਧੀ ਕੁਝ ਔਰਤਾਂ ਪੂਜਾ, ਸੁਮਨ, ਰਮਨ, ਨੀਰੂ, ਰਾਜਰਾਣੀ, ਮਮਤਾ, ਪਿੰਕੀ, ਕੈਲਾਸ਼, ਕਸ਼ਿਸ਼, ਪ੍ਰੇਮਲਤਾ, ਸਿਮਰਨ, ਜੋਤੀ ਆਦਿ ਨੇ ਕਿਹਾ ਕਿ ਸਬਜੀਆਂ ਦੇ ਦਿਨੋ-ਦਿਨ ਵੱਧਦੇ ਰੇਟਾਂ ਨੇ ਰਸੋਈ ਦਾ ਬਜਟ ਵਿਗਾੜ ਰੱਖਿਆ ਹੈ ਪਹਿਲਾਂ ਪਿਆਜ, ਲਸਣ ਅਤੇ ਹੁਣ ਆਲੂ ਦੇ ਰੇਟਾਂ ਵਿੱਚ ਵਾਧਾ ਹੋਣ ਨਾਲ ਰਸੋਈ ਦੀ ਮਹਿਕ ‘ਤੇ ਅਸਰ ਪਵੇਗਾ ਉਹਨਾਂ ਕਿਹਾ ਕਿ ਆਲੂ ਤਾਂ ਹਰ ਸਬਜੀ ਦੇ ਨਾਲ ਬਣਦਾ ਹੈ ਤੇ ਉਂਜ ਵੀ ਆਲੂ ਬੱਚਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਪਰ ਵਧਦੇ ਰੇਟਾਂ ਨੇ ਇਸ ਦੀ ਵੀ ਸਬਜੀ ਤੋਂ ਦੂਰੀ ਬਣਾ ਦਿੱਤੀ ਹੈ
ਸਬਜੀਆਂ ਦੇ ਥੋਕ ਅਤੇ ਰਿਟੇਲ ਭਾਅ
ਸਬਜੀ           ਥੋਕ     ਰਿਟੇਲ
ਆਲੂ            20     25
ਪਿਆਜ            95    100
ਗਾਜਰ             17     20
ਮਟਰ                23       30
ਬੰਦਗੋਭੀ          15    20
ਫੁੱਲਗੋਭੀ          15    20
ਲਸਣ                180  200
ਸ਼ਿਮਲਾ ਮਿਰਚ       27   35
ਮਿਰਚ                   23    30
ਅਰਬੀ                50      60
ਭਿੰਡੀ                  55      60
ਹਰਾ ਪਿਆਜ            42    50
ਮੂਲੀ                       5       10
ਪਾਲਕ                   8    10
ਮੇਥੀ                    8     10
ਸ਼ਕਰਚੰਗੀ              22     30
ਖੀਰਾ                     32   40
ਤੋਰੀ                       40    50
ਲੋਕੀ                       20   30
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਭਾਸ਼ਣ ਦੇਣਗੇ। ਉੱਧਰ ਲੋਕ ਸਭਾ ‘ਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਚਿਟਫੰਡ ਬਿੱਲ 2019 ‘ਤੇ ਚਰਚਾ ਅਤੇ ਉਸ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਇਨ ਬਿੱਲ 2019 ‘ਤੇ ਚਰਚਾ ਹੋ ਸਕਦੀ ਹੈ। ਇਸ ਨੂੰ Rajya Sabha ਦੁਆਰਾ ਪਾਸ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਜਸਭਾ ‘ਚ ਪਾਰਟੀ ਨੇਤਾਵਾਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਉਠਾਇਆ।
ਉਹਨਾਂ ਕਿਹਾ ਕਿ ਸਾਡੇ ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।  ਇਸ ਦੇ ਜਵਾਬ ‘ਚ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਫੈਸਲੇ ‘ਚ ਕੁਝ ਵੀ ਰਾਜਨੀਤਿਕ ਨਹੀਂ ਹੈ। ਸੁਰੱਖਿਆ ਵਾਪਸ ਲਈ ਗਈ ਹੈ। ਗ੍ਰਹਿ ਮੰਤਰਾਲੇ ਦਾ ਇੱਕ ਨਿਰਧਾਰਿਤ ਪੈਟਰਨ ਅਤੇ ਪ੍ਰੋਟੋਕਾਲ ਹੈ। ਇਸ ਦਾ ਫੈਸਲਾ ਕਿਸੇ ਨੇਤਾ ਦੁਆਰਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ।
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rajya Sabha
ਹੇਠਲੇ ਪੱਧਰ ਦੇ ਖਿਡਾਰੀਆਂ ਨੂੰ ਉਭਾਰਿਆ ਜਾਵੇਗਾ : ਖੇਡ ਮੰਤਰੀ ਸੰਦੀਪ ਸਿੰਘ
ਸਾਧਨ ਮੁਹੱਈਆਂ ਕਰਵਾਉਣ ਅਤੇ ਤਕਨੀਕਾਂ ‘ਤੇ ਦਿੱਤਾ ਜਾਵੇਗਾ ਜ਼ੋਰ
ਅਸ਼ਵਨੀ ਚਾਵਲਾ/ਚੰਡੀਗੜ੍ਹ ।(ਖਾਸ ਮੁਲਾਕਾਤ) ਕਿਸਮਤ ਦੇ ਧਨੀ ਰਹੇ ਸੰਦੀਪ ਸਿੰਘ ਹਾਕੀ ਖਿਡਾਰੀ ਤੋਂ ਸ਼ੁਰੂਆਤ ਕਰਕੇ ਅੱਜ ਹਰਿਆਣਾ ਦੇ ਖੇਡ ਮੰਤਰੀ ਬਣ ਗਏ ਹਨ ਬੈਸਟ ਫ਼ਲਿੱਕਰ ਦੇ ਤੌਰ ‘ਤੇ ਉੱਭਰੇ ਸੰਦੀਪ ਸਿੰਘ ਨੂੰ 2003 ‘ਚ ਯੁਵਰਾਜ ਸਿੰਘ ਦੇ ਜ਼ਖਮੀ ਹੋਣ ‘ਤੇ ਅਚਾਨਕ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਅਤੇ ਉਸ ਸਮੇਂ ਉਹ ਸਿਰਫ਼ 18 ਸਾਲ ਦੇ ਸਨ।  ਸਾਰਿਆਂ ਤੋਂ ਨੌਜਵਾਨ ਖਿਡਾਰੀ ਦੇ ਤੌਰ ‘ਤੇ ਸਾਹਮਣੇ ਆਏ ਸੰਦੀਪ ਸਿੰਘ ਹਾਕੀ ਇੰਡੀਆ ਦੇ ਕਪਤਾਨ ਵੀ ਬਣੇ ਇੱਕ ਸਮੇਂ ਗੋਲੀ ਲੱਗਣ  ਦੀ ਵਜ੍ਹਾ ਨਾਲ ਉਹ ਪੈਰਾਲਿਸਿਸ ਦਾ ਸ਼ਿਕਾਰ ਹੋਏ ਅਤੇ ਡਾਕਟਰਾਂ ਨੇ ਖਿਡਾਰੀ ਦੇ ਤੌਰ ‘ਤੇ ਕਰੀਅਰ ਖਤਮ ਹੋਣ ਦਾ ਐਲਾਨ ਤੱਕ ਕਰ ਦਿੱਤਾ ਇਸ ਦੌਰ ‘ਚੋਂ ਲੜ ਕੇ ਉੱਭਰੇ ਸੰਦੀਪ ਨੇ ਸਿਰਫ਼ ਵਾਪਸੀ ਨਹੀਂ ਕੀਤੀ ਸਗੋਂ ਮੈਦਾਨ ‘ਤੇ ਕਈ ਗੋਲ ਕੀਤੇ।
ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਸੰਦੀਪ ਸਿੰਘ ਨੂੰ ਹਰਿਆਣਾ ‘ਚ ਡੀਐਸਪੀ ਲਾਇਆ ਅਤੇ ਹੁਣ ਉਹ ਵਿਧਾਨ ਸਭਾ ਹਲਕਾ ਪਿਹੋਵਾ ਤੋਂ ਚੋਣਾਂ ਜਿੱਤ ਕੇ  ਮੰਤਰੀ ਮੰਡਲ ‘ਚ ਰਾਜ ਮੰਤਰੀ ਬਣਾਏ ਗਏ ਹਨ ਸੰਦੀਪ ਸਿੰਘ ਨੂੰ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਹਨ ਉਨ੍ਹਾਂ ਨੇ  ਖੇਡ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਬਾਦ ‘ਸੱਚ ਕਹੂੰ’ ਦੇ ਚੰਡੀਗੜ੍ਹ ਤੋਂ ਬਿਓਰੋ ਚੀਫ਼ ਅਸ਼ਵਨੀ ਚਾਵਲਾ ਨਾਲ ਗੱਲਬਾਤ ‘ਚ ਆਪਣਾ ਪਲਾਨ ਦੱਸਣ ਦੇ ਨਾਲ ਰੋਡ ਮੈਪ ਦਾ ਜ਼ਿਕਰ ਕੀਤਾ ਪੇਸ਼ ਹਨ ।
ਖਾਸ ਮੁਲਾਕਾਤ ਦੇ ਕੁਝ ਅੰਸ਼ :
1. ਖਿਡਾਰੀ ਤੋਂ ਖੇਡ ਮੰਤਰੀ ਬਣ ਕੇ ਕਿਵੇਂ ਲੱਗ ਰਿਹਾ ਹੈ?
-ਬਹੁਤ ਚੰਗਾ ਲੱਗ ਰਿਹਾ ਹੈ ਹੁਣ ਮੈਨੂੰ ਸਰਕਾਰ ‘ਚ ਰਹਿੰਦੇ ਹੋਏ ਹਰਿਆਣਾ ਦੇ ਖਿਡਾਰੀਆਂ ਲਈ ਕੰਮ ਕਰਨ ਦਾ ਮੌਕਾ ਮਿਲਿਆ ਹੈ  ਇਸ ਲਈ ਮੈਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵੀ ਸ਼ੁਕਰਗੁਜਾਰ ਹਾਂ, ਜਿਨ੍ਹਾਂ ਨੇ ਮੈਨੂੰ ਖੇਡ ਵਿਭਾਗ ਦੇ ਕਾਬਲ ਸਮਝਦੇ ਹੋਏ ਇਸ ਦਾ ਕਾਰਜਭਾਰ ਮੈਨੂੰ ਸੌਂਪਿਆ
2. ਹੁਣ ਕੀ-ਕੀ ਤਰਜ਼ੀਹ ਰਹੇਗੀ ?
ਹੁਣ ਤਾਂ ਸ਼ੁਰੂਆਤ ਕਰ ਰਹੇ ਹਾਂ ਦਿਲ ਅਤੇ ਦਿਮਾਗ ‘ਚ ਬਹੁਤ ਕੁਝ ਹੈ, ਜਿਸ ਦੇ ਜ਼ਰੀਏ ਹਰਿਆਣਾ ਦੇ ਖਿਡਾਰੀਆਂ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਾਂ ਜਲਦ ਹੀ ਉਨ੍ਹਾਂ ਚੀਜ਼ਾਂ ‘ਤੇ ਕੰਮ ਕਰਨਾ ਸ਼ੁਰੂ ਕਰਾਂਗੇ, ਜਿਨ੍ਹਾਂ ਦੀ ਮੈਨੂੰ ਬਤੌਰ ਖਿਡਾਰੀ ਰਹਿੰਦੇ ਕਾਫ਼ੀ ਘਾਟ ਮਹਿਸੂਸ ਰਹਿੰਦੀ ਸੀ ਪੇਂਡੂ ਇਲਾਕੇ ‘ਚ ਕਾਫ਼ੀ ਜ਼ਿਆਦਾ ਪ੍ਰਭਾਵਸ਼ਾਲੀ ਖਿਡਾਰੀ ਅੱਜ ਮੌਜ਼ੂਦ ਹਨ ਪਰ ਉਨ੍ਹਾਂ ਨੂੰ ਸਹੀ ਮੌਕਾ ਅਤੇ ਸਾਧਨ ਨਾ ਮਿਲਣ ਕਾਰਨ ਉਹ ਅੱਗੇ ਨਹੀਂ ਵਧ ਰਹੇ ਇਸ ਲਈ ਮੈਂ ਪਿੰਡ ਤੱਕ ਪਹੁੰਚ ਕੇ ਉਸ ਗਰਾਸ ਰੂਟ ਤੋਂ ਖਿਡਾਰੀਆਂ ਨੂੰ ਪੈਦਾ ਕਰਕੇ ਅੱਗੇ ਲੈ ਕੇ ਆਵਾਂਗਾ, ਜੋ ਕਿ ਨਾ ਸਿਰਫ਼ ਹਰਿਆਣਾ ਦਾ ਨਾਂਅ ਰੋਸ਼ਨ ਕਰਨਗੇ ਸਗੋਂ ਦੇਸ਼ ਦਾ ਨਾਂਅ ਵੀ ਓਲੰਪਿਕਸ ‘ਚ ਚਮਕਾਉਣਗੇ
3 ਮੈਡਲ ਟੇਲੀ ‘ਚ ਹਰਿਆਣਾ ਕਾਫ਼ੀ ਅੱਗੇ ਰਿਹਾ ਹੈ, ਹੁਣ ਅੱਗੇ ਕੀ ਟਾਰਗੇਟ ਰਹਿਣਗੇ?
ਮੈਂ ਹਰਿਆਣਾ ਨੂੰ ਇੱਕ ਮੈਡਲ ਦੇ ਰੂਪ ‘ਚ ਅੱਗੇ ਲੈ ਕੇ ਆਉਣਾ ਚਾਹੁੰਦਾ ਹਾਂ ਅਤੇ ਪੂਰੇ ਦੇਸ਼ ‘ਚ ਹਰਿਆਣਾ ਇੱਕ ਅਜਿਹਾ ਸੂਬਾ ਬਣਦਾ ਦੇਖਣਾ ਚਾਹੁੰਦਾ ਹਾਂ, ਜਿਸ ਕੋਲ ਦੂਜੇ ਸੂਬਿਆਂ ਤੋਂ ਜ਼ਿਆਦਾ ਮੈਡਲ ਹੋਣ ਇਸ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਗਰਾਸ ਰੂਟ ‘ਚ ਜਾ ਕੇ ਖਿਡਾਰੀਆਂ ਨੂੰ ਪੈਦਾ ਕਰਨਾ ਹੋਵੇਗਾ ਉਸ ਤੋਂ ਬਾਅਦ ਹੀ ਅੱਗੇ ਆਉਣ ਵਾਲੇ ਸਾਲਾਂ ‘ਚ ਹਰਿਆਣਾ ਦੇ ਨੌਜਵਾਨ ਇਸ ਕਦਰ ਤਿਆਰ ਹੋਣਗੇ ਕਿ ਉਨ੍ਹਾਂ ਸਾਹਮਣੇ ਗੁਆਂਢੀ ਸੂਬਾ ਤਾਂ ਦੂਰ ਦੂਜੇ ਦੇਸ਼ਾਂ ਦੇ ਖਿਡਾਰੀ ਵੀ ਖੜ੍ਹੇ ਨਹੀਂ ਹੋ ਸਕਣਗੇ
4 ਕਿਹੜੀ-ਕਿਹੜੀ ਖੇਡ ‘ਤੇ ਤੁਹਾਡਾ ਫੋਕਸ ਰਹੇਗਾ?
ਹਰਿਆਣਾ ‘ਚ ਹਾਲੇ ਤੱਕ ਕਬੱਡੀ, ਕੁਸ਼ਤੀ, ਵਾਲੀਬਾਲ, ਫੁੱਟਬਾਲ ਅਤੇ ਹਾਕੀ ਵਰਗੀਆਂ ਖੇਡਾਂ ‘ਤੇ ਹੀ ਜ਼ਿਆਦਾ ਫੋਕਸ ਕੀਤਾ ਗਿਆ ਹੈ ਬਲਕਿ ਓਲੰਪਿਕਸ ‘ਚ ਤਾÎਈਕਵਾਂਡੋ ਸਮੇਤ ਅਜਿਹੀਆਂ ਕਈ ਖੇਡਾਂ ਹਨ ਜਿਨ੍ਹਾਂ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ ਹਰਿਆਣਾ ਦੇ ਹਰ ਖਿਡਾਰੀ ਨੂੰ ਹਰ ਗੇਮ ਪ੍ਰਤੀ ਆਕਰਸ਼ਿਤ ਕੀਤਾ ਜਾਵੇਗਾ, ਤਾਂ ਕਿ ਉਹ ਆਪਣੀ ਫਿਟਨਸ ਅਤੇ ਰੁਚੀ ਅਨੁਸਾਰ ਗੇਮ ਨੂੰ ਅਪਣਾਉਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਗੇਮ ‘ਚ ਹਰਿਆਣਾ ਦਾ ਨਾਂਅ ਰੌਸ਼ਨ ਕਰ ਸਕੇ
5 ਨਵੇਂ ਖਿਡਾਰੀਆਂ ਨੂੰ ਲੈ ਕੇ ਨਵਾਂ ਕੀ ਪਲਾਨ ਹੈ?
ਜੇਕਰ ਅਸੀਂ ਉੱਚ ਦਰਜੇ ਅਤੇ ਲੰਮੇ ਸਮੇਂ ਤੱਕ ਟਿਕਣ ਵਾਲੇ ਖਿਡਾਰੀ ਚਾਹੁੰਦੇ ਹਾਂ ਤਾਂ ਸਾਨੂੰ 8 ਸਾਲ ਦੀ ਉਮਰ ਤੋਂ ਹੀ ਖਿਡਾਰੀਆਂ ਨੂੰ ਤਿਆਰ ਕਰਨਾ ਸ਼ੁਰੂ ਕਰਨਾ ਪਵੇਗਾ, ਕਿਉਂਕਿ ਜੇਕਰ 8 ਸਾਲ ਦੇ ਇੱਕ ਛੋਟੇ ਬੱਚੇ ਨੂੰ ਖੇਡ ਦੇ ਮੈਦਾਨ ‘ਚ ਉਤਾਰ ਕੇ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਨੌਜਵਾਨ ਹੋਣ ਤੱਕ ਖਿਡਾਰੀ ਪੂਰੀ ਤਰ੍ਹਾਂ ਦੂਜੇ ਦੇਸ਼ਾਂ ਦੇ ਖਿਡਾਰੀਆਂ ਨੂੰ ਟੱਕਰ ਦੇਣ ਲਈ ਤਿਆਰ ਹੋ ਜਾਵੇਗਾ
6 ਕਦੋਂ ਤੋਂ ਤੁਸੀਂ ਕੰਮ ਸ਼ੁਰੂ ਕਰਨ ਜਾ ਰਹੇ ਹੋ?
ਕਦੋਂ ਤੋਂ ਨਹੀਂ, ਸਗੋਂ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣੇ ਮੈਂ ਸਟਾਫ਼ ਨਾਲ ਜਾਣ ਪਛਾਣ ਕਰਨ ਤੋਂ ਬਾਅਦ ਖੇਡ ਵਿਭਾਗ ਦੇ ਅਧਿਕਾਰੀਆਂ ਦੀ ਕੱਲ੍ਹ ਹੀ ਮੀਟਿੰਗ ਬੁਲਾਈ ਹੈ ਮੈਂ ਤਾਂ ਅੱਜ ਹੀ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਸੀ, ਪਰ ਵਿਭਾਗ ਦੇ ਡਾਇਰੈਕਟਰ ਨੂੰ ਦਿੱਲੀ ਜਾਣ ਕਰਕੇ ਮੀਟਿੰਗ ਸੰਭਵ ਨਹੀਂ ਹੋ ਸਕੀ ਜਿਵੇਂ ਹੀ ਉਹ ਮੁੜਨਗੇ, ਤਾਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ
ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ)
ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ ਸਨੌਰ, ਘਨੌਰ ਤੇ ਸ਼ੁਤਰਾਣਾ ਵਿਧਾਨ ਸਭਾ ਹਲਕਿਆਂ ਦੇ ਕਈ ਪਿੰਡਾਂ ਵਿੱਚ ਘੱਗਰ, ਮਾਰਕੰਡਾ ਤੇ ਟਾਂਗਰੀ ਵੱਲੋਂ ਮਚਾਈ ਤਬਾਹੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਨ੍ਹਾਂ ਇਲਾਕਿਆਂ ਦੇ ਦੌਰੇ ‘ਤੇ ਪੁੱਜੇ ਸਨ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਤੇ ਬਾਦਸ਼ਾਹਪੁਰ ਦਾ ਦੌਰਾ ਕਰਕੇ ਜਿੱਥੇ ਬਰਸਾਤੀ ਤੇ ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ, Àੁੱਥੇ ਹੀ ਇਨ੍ਹਾਂ ਇਲਾਕਿਆਂ ਦੇ ਕਿਸਾਨਾਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇਗਾ। ਸ੍ਰੀਮਤੀ ਪਰਨੀਤ ਕੌਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਕਿਹਾ ਕਿ ਮੁੱਖ ਮੰਤਰੀ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਮਸਲੇ ਦੇ ਸਥਾਈ ਹੱਲ ਲਈ ਸਬੰਧਤ ਵਿਭਾਗਾਂ, ਇਲਾਕਾ ਨਿਵਾਸੀਆਂ ਤੇ ਕਿਸਾਨਾਂ ਪਾਸੋਂ ਫੀਡ ਬੈਕ ਪ੍ਰਾਪਤ ਕਰਕੇ ਇਸ ਮਸਲੇ ਦੇ ਹੱਲ ਲਈ ਪਲਾਨ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਥਾਵਾਂ ‘ਤੇ ਪੁਲ, ਸਾਈਫਨ, ਕਾਜਵੇਅ ਤੇ ਪੁਲੀਆਂ ਦੀ ਲੋੜ ਹੋਵੇਗੀ ਉਹ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਬਰਸਾਤੀ ਪਾਣੀ ਨੂੰ ਪੂਰਾ ਲਾਂਘਾ ਦੇਣ ਲਈ ਜਿੱਥੇ ਬਰਸਾਤੀ, ਨਦੀ ਨਾਲਿਆਂ ਅਤੇ ਡਰੇਨਾਂ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਨਿਸ਼ਾਨਦੇਹੀ ਕਰਕੇ ਸਫਾਈ ਤੇ ਪੁਟਾਈ ਕਰਵਾਈ ਜਾਵੇਗੀ, Àੁੱਥੇ ਹੀ ਬਰਸਾਤੀ ਪਾਣੀ ਦੇ ਲਾਂਘੇ ਵਾਲੇ ਸਥਾਨਾਂ ‘ਤੇ ਹੋਏ ਨਜਾਇਜ ਕਬਜ਼ੇ ਵੀ ਹਟਾਏ ਜਾਣਗੇ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੇ ਲਾਂਘੇ ਲਈ ਬਣੇ ਸਰੋਤਾਂ ‘ਤੇ ਨਜਾਇਜ਼ ਕਬਜਾ ਪਾਇਆ ਗਿਆ ਉਸ ਲਈ ਨਜਾਇਜ਼ ਕਾਬਜ਼ਕਾਰ ਦੇ ਨਾਲ-ਨਾਲ ਸਬੰਧਤ ਵਿਭਾਗ ਵੀ ਇਸ ਲਈ ਜਿੰਮੇਵਾਰ ਹੋਵੇਗਾ। ਪਟਿਆਲਾ ਦੇ ਡੇਰਾਬਸੀ ਤੋਂ ਲੈ ਕੇ ਖਨੌਰੀ ਤੱਕ ਦੇ ਖੇਤਰ ਦਾ ਵਿਸ਼ੇਸ਼ ਜਾਇਜਾ ਲੈ ਕੇ ਪੂਰਾ ਪਲਾਨ ਤਿਆਰ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਇੰਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਨਾ ਝੱਲਣੀ ਪਵੇ। ਉਨ੍ਹਾਂ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਹੜ੍ਹ ਰਾਹਤ ਕਾਰਜਾਂ ਲਈ ਉਨ੍ਹਾਂ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਘੱਗਰ ਦੇ ਸਥਾਈ ਹੱਲ ਲਈ ਸੈਂਟਰਲ ਵਾਟਰ ਕਮਿਸ਼ਨ ਰਾਹੀਂ ਕੰਮ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਘੱਗਰ ਦੀ ਮਾਰ ਲਈ ਸੰਸਦ ਵਿਚ ਮੁੱਦਾ ਉਠਾਉਣ ਲਈ ਅਰਜ਼ੀ ਲਾਈ ਜਾ ਚੁੱਕੀ ਹੈ ਅਤੇ ਆਉਂਦੇ ਕੁਝ ਦਿਨਾਂ ਅੰਦਰ ਇਹ ਮੁੱਦਾ ਸੰਸਦ ਵਿੱਚ ਉਠਾਇਆ ਜਾਵੇਗਾ।
ਉਨ੍ਹਾਂ ਪਿੰਡ ਜੋਧਪੁਰ, ਬੁਧਮੋਰ, ਰੋਹੜਜਗੀਰ, ਇਬਰਾਹਮਪੁਰ, ਅਦਾਲਤੀਵਾਲਾ, ਜੰਡ ਮੰਗੌਲੀ, ਊਟਸਰ, ਸਿਰਕੱਪੜਾ, ਬੀਬੀਪੁਰ, ਚਪਰਾਹੜ, ਸਮਾਨਪੁਰ, ਬੱਲੋਪੁਰ, ਸੰਜਰਪੁਰ, ਨਨਹੇੜੀ, ਖੇੜੀ ਪਿੰਡਾਂ ‘ਚ ਆਏ ਪਾਣੀ ਦੇ ਸਥਾਈ ਹੱਲ ਲਈ ਅਧਿਕਾਰੀਆਂ ਨੂੰ ਇਸ ਦਾ ਖਾਕਾ ਤਿਆਰ ਕਰਨ ਦੀ ਵੀ ਹਦਾਇਤ ਕੀਤੀ। ਇਸ ਦੌਰੇ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਹਲਕਾ ਸਨੌਰ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿਘ ਊਟਸਰ ਵੀ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਭਾ ਜੇਲ੍ਹ ਅੰਦਰ ਡੇਰਾ ਸ਼ਰਧਾਲੂ ਦੇ ਹੋਏ ਕਤਲ ਨੇ ਖੜ੍ਹੇ ਕੀਤੇ ਸੁਆਲ
ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼
ਪੰਜਾਬ ਦੇ ਖੁਫੀਆ ਤੰਤਰ ਦੀ ਵੀ ਖੁੱਲ੍ਹੀ ਪੋਲ, ਆਖਰ ਕਿਸ ਦੇ ਇਸ਼ਾਰੇ ‘ਤੇ ਦਿੱਤਾ ਗਿਆ ਇਸ ਕਤਲ ਨੂੰ ਅੰਜਾਮ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅੰਦਰ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਬੇਰਹਿਮੀ ਨਾਲ ਕੀਤੇ ਗਏ ਕਤਲ ਨਾਲ ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ, ਉੱਥੇ ਪੰਜਾਬ ਦੇ ਖੁਫੀਆ ਤੰਤਰ ਦੇ ਵੀ ਸੁਆਲ ਖੜ੍ਹੇ ਹੋਏ ਹਨ। ਇੱਧਰ ਇਸ ਕਤਲ ਕਾਂਡ ਨੂੰ ਮ੍ਰਿਤਕ ਦੇ ਪਰਿਵਾਰ ਤੇ ਸਾਧ-ਸੰਗਤ ਵੱਲੋਂ ਇੱਕ ਸਾਜਿਸ਼ ਤਹਿਤ ਅੰਜਾਮ ਦਿੱਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਹਿਲਾਂ ਵੀ ਨਾਭਾ ਦੀ ਅਤੀ ਸਰੁੱਖਿਅਤ ਨਾਭਾ ਜੇਲ੍ਹ ਜਿੱਥੇ ਕਿ ਕੁਝ ਸਾਲ ਪਹਿਲਾਂ ਨਵੰਬਰ 2016 ਗੈਂਗਸਟਰ ਵਿੱਕੀ ਗੋਡਰ ਸਮੇਤ ਹੋਰਨਾਂ ਨੂੰ ਪੁਲਿਸ ਦੀ ਵਰਦੀ ‘ਚ ਉਨ੍ਹਾਂ ਦੇ ਸਾਥੀਆਂ ਵੱਲੋਂ ਹਮਲਾ ਕਰਕੇ ਛੁਡਾ ਲਿਆ ਜਾਂਦਾ ਹੈ ਤੇ ਇਸ ਮਾਮਲੇ ਨੇ ਵੀ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹੀ ਸੀ। ਹੁਣ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਦਿਨ ਦਿਹਾੜੇ ਬਿੱਟੂ ਦੇ ਕਤਲ ਨੇ ਜੇਲ੍ਹ ਅੰਦਰ ਕਿੰਨੀ ਕੁ ਸੁਰੱਖਿਆ ਹੈ, ਨੂੰ ਸਭ ਦੇ ਸਾਹਮਣੇ ਬਿਆਨ ਕਰ ਦਿੱਤਾ ਹੈ।
ਜੇਲ੍ਹ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨਲਾਇਕੀ ਇਹ ਹੈ ਕਿ ਜੇਕਰ ਜੇਲ੍ਹ ਅੰਦਰ ਕੰਸਟਰੱਕਸ਼ਨ ਦਾ ਕੰਮ ਚੱਲ ਰਿਹਾ ਸੀ ਤਾਂ ਉੱਥੋਂ ਪਹਿਲਾਂ ਕੈਂਦੀਆਂ ਜਾਂ ਬੰਦੀਆਂ ਨੂੰ ਕਿਧਰੇ ਹੋਰ ਸ਼ਿਫ਼ਟ ਕਰਨਾ ਚਾਹੀਦਾ ਸੀ। ਦੂਜਾ ਕੰਟਰੱਕਸ਼ਨ ਵਾਲੀ ਥਾਂ ਵੱਲ ਜਾਣ ਲਈ ਕਿਉਂ ਕਿਸੇ ਕੈਂਦੀ ਨੂੰ ਜੇਲ੍ਹ ਪ੍ਰਸ਼ਾਸਨ ਨੇ ਰੋਕਿਆ ਨਹੀਂ। ਸੁਆਲ ਇਹ ਵੀ ਖੜ੍ਹੇ ਹੋ ਰਹੇ ਹਨ ਕਿ ਇਹ ਬਿੱਟੂ ਦਾ ਕਤਲ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਤਾਂ ਨਹੀਂ? ਕੀ ਕਿਤੇ ਸਮਾਜ ਵਿਰੋਧੀਆਂ ਵੱਲੋਂ ਪੰਜਾਬ ਦੀ ਸ਼ਾਂਤੀ ਨੂੰ ਲਾਬੂ ਲਾਉਣ ਦੀ ਕੋਸ਼ਿਸ਼ ਤਾਂ ਨਹੀਂ? ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਨੇ ਪੰਜਾਬ ਦੇ ਖੁਫ਼ੀਆਂ ਤੰਤਰ ‘ਤੇ ਵੀ ਸੁਆਲ ਖੜ੍ਹੇ ਕਰ ਦਿੱਤੇ ਹਨ ਕਿ ਜੇਲ੍ਹ ਅੰਦਰ ਐਨੀ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦਾ ਪਲਾਨ ਚੱਲ ਰਿਹਾ ਸੀ, ਪਰ ਉਨ੍ਹਾਂ ਨੂੰ ਭਿਣਕ ਨਹੀਂ ਪਈ। ਜੇਕਰ ਬਿੱਟੂ ਕਿਸੇ ਸੰਵੇਦਨਸ਼ੀਲ ਮਾਮਲੇ ‘ਚ ਹਵਾਲਾਤੀ ਸੀ ਤਾਂ ਫਿਰ ਉਸ ਦੀ ਸੁਰੱਖਿਆ ਨੂੰ ਟਿੱਚ ਕਿਉਂ ਜਾਣਿਆ ਗਿਆ। ਜੇਲ੍ਹ ‘ਚ ਬੰਦ ਜਿਸ ਕੈਦੀ ਅਤੇ ਬੰਦੀ ਵੱਲੋਂ ਇਸ ਡੇਰਾ ਸ਼ਰਧਾਲੂ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਇਸ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਹੈ ਅਤੇ ਉਨ੍ਹਾਂ ਵੱਲੋਂ ਕਿਸ ਦੇ ਇਸ਼ਾਰੇ ‘ਤੇ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ।
ਇਨ੍ਹਾਂ ਸਾਰੇ ਸੁਆਲਾਂ ਨੇ ਪੰਜਾਬ ਸਰਕਾਰ ਸਮੇਤ ਜੇਲ੍ਹ ਮੰਤਰੀ ਦੀ ਕਾਰਗੁਜਾਰੀ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਕਿ ਜੇਕਰ ਜੇਲ੍ਹਾਂ ਅੰਦਰ ਹੀ ਕਤਲਾਂ ਨੂੰ ਅੰਜਾਮ ਦਿੱਤੇ ਜਾਣ ਲੱਗੇ ਤਾਂ ਫਿਰ ਬਾਹਰ ਕਿੱਥੋਂ ਸੁਰੱਖਿਆ ਦੀ ਆਸ ਕੀਤੀ ਜਾ ਸਕਦੀ ਹੈ। ਇੱਧਰ ਬਿੱਟੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਨੂੰ ਵੱਡੀ ਸਾਜਿਸ਼ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੁਲਾਕਾਤ ਲਈ ਜਾਂਦੇ ਸਨ, ਤਾਂ ਬਿੱਟੂ ਨਾਲ 10 ਮੁਲਾਜ਼ਮਾਂ ਦੇ ਸਾਏ ਹੇਠ ਮੁਲਾਕਾਤ ਕਰਵਾਈ ਜਾਂਦੀ ਸੀ ਤਾਂ ਫਿਰ ਜੇਲ੍ਹ ਅੰਦਰ ਜੇਕਰ ਉਹ ਆਪਣੀ ਬੈਰਕ ਤੋਂ ਬਾਹਰ ਜਾਂਦਾ ਹੈ ਤਾਂ ਫਿਰ ਉਸ ਨਾਲ ਕੋਈ ਸੁਰੱਖਿਆ ਮੁਲਾਜ਼ਮ ਕਿਉਂ ਨਹੀਂ ਸੀ? ਉਂਜ ਭਾਵੇਂ ਮੁੱਖ ਮੰਤਰੀ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਹਨ ਤੇ ਜੇਲ੍ਹ ਮੰਤਰੀ ਵੱਲੋਂ ਵੀ ਇਨ੍ਹਾਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਗੱਲ ਆਖੀ ਗਈ ਹੈ, ਪਰ ਜੇਲ੍ਹ ‘ਚ ਹੋਏ ਇਸ ਕਤਲ ਨੇ ਕੈਂਦੀਆਂ ਦੀ ਸੁਰੱਖਿਆ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਮਾਮਲੇ ਸਬੰਧੀ ਆਈਜੀ ਪਟਿਆਲਾ ਜੋਨ ਏ. ਐਸ. ਰਾਏ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਤੇ ਮੁੱਖ ਮੰਤਰੀ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜੇਕਰ ਇਸ ਮਾਮਲੇ ਵਿੱਚ ਹੋਰ ਵੀ ਕੋਈ ਅਣਗਹਿਲੀ ਸਾਹਮਣੇ ਆਈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਯੁਕਤ ਰਾਸ਼ਟਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਤੋਨੀਓ ਗੁਤਾਰੇਸ ਨੂੰ ਫੋਨ ‘ਤੇ ਗੱਲਬਾਤ ਦੌਰਾਨ ਕਸ਼ਮੀਰ ਦਾ ਮੁੱਕਾ ਚੁੱਕਿਆ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰੀਕ ਨੇ ਇਸ ‘ਤੇ ਵਿਸਥਾਰ ਵੇਰਵਾ ਦਿੱਤੇ ਬਿਨਾ ਇਹ ਜਾਣਕਾਰੀ ਦਿੱਤੀ ਭਾਰਤ ਨੇ ਖਾਨ ਨੂੰ ਸਖ਼ਤ ਜਵਾਬ ਦਿੰਦਿਆਂ ਪਾਕਿਸਤਾਨ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਤੇ ਕਸ਼ਮੀਰ ਨੂੰ ਭਾਰਤ ਦਾ ਅਹਿਮ ਅੰਗ ਦੱਸਣ ‘ਤੇ ਸੰਯੁਕਤ ਰਾਸ਼ਟਰ ਦੀ ਰਾਇ ਪੁੱਛਣ ‘ਤੇ ਦੁਜਾਰੀਕ ਨੇ ਕਿਹਾ, ਕਸ਼ਮੀਰ ‘ਤੇ ਸਾਡੇ ਰੁਖ ਨੂੰ ਦੂਹਰਾਇਆ ਗਿਆ ਹੈ ਸੁਰੱਖਿਆ ਪ੍ਰੀਸ਼ਦ ਦੇ ਆਦੇਸ਼ ਅਨੁਸਾਰ ਇੱਕ ਨਿਗਰਾਨ ਸਮੂਹ ਹੈ ਉਨ੍ਹਾਂ ਦਾ ਇਸ਼ਾਰਾ ਭਾਰਤ ਤੇ ਪਾਕਿਸਤਾਨ ‘ਚ ਸੰਯੁਕਤ ਰਾਸ਼ਟਰ ਫੌਜ ਨਿਗਰਾਨ ਸਮੂਹ (ਯੂਐਨਐਮਓਜੀਆਈਪੀ) ਵੱਲ ਸੀ ਦੁਜਾਰੀਕ ਨੇ ਦੱਸਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਜਨਰਲ ਸਕੱਤਰ ਨਾਲ ਗੱਲ ਕਰਨਾ ਚਾਹੁੰਦੇ ਸਨ ਉਨ੍ਹਾਂ ਕਿਹਾ ਕਿ ਇਹ ਆਮ ਹੈ ਕਿ ਜਨਰਲ ਸਕੱਤਰ ਸਰਕਾਰਾਂ ਤੇ ਰਾਸ਼ਟਰਾਂ ਦੇ ਮੁਖੀਆਂ ਨਾਲ ਗੱਲ ਕਰਦੇ ਹਨ ਤੇ ਜਿਵੇਂ ਕਿ ਮੈਂ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਫੋਨ ‘ਤੇ ਗੱਲਬਾਤ ਹੋਈ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਸ਼ਮੀਰ ਮੁੱਦਾ ਚੁੱਕਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਖਾਨ ਨੇ ਹਾਲ ਹੀ ‘ਚ ਟਵੀਟ ਕਰਦਿਆਂ ਕਿਹਾ ਸੀ, ਕਸ਼ਮੀਰੀਆਂ ਨੂੰ ਉਨ੍ਹਾਂ ਦੇ ਭਵਿੱਖ ਦਾ ਫੈਸਲਾ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨਾਂ ਨੇ ਪ੍ਰਸ਼ਾਸਨ ਨੂੰ ਫੜਾਈਆਂ ਟਰੈਕਟਰਾਂ ਦੀਆਂ ਚਾਬੀਆਂ
ਸੰਗਰੂਰ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਤੇਲ ਕੀਮਤਾਂ ਤੋਂ ਵੈਟ ਘਟਾਉਣ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਵੱਲੋਂ ਟਰੈਕਟਰਾਂ ਤੇ ਚੜ੍ਹ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸ਼ਾਸਨ ਨੂੰ ਆਪੋ-ਆਪਣੇ ਟਰੈਕਟਰਾਂ ਦੀਆਂ ਚਾਬੀਆਂ ਫੜਾ ਦਿੱਤੀਆਂ ਗਈਆਂ ਕਿਸਾਨ ਮੰਗ ਕਰ ਰਹੇ ਸਨ ਕਿ ਤੇਲ ਕੀਮਤਾਂ ਵੱਧ ਹੋਣ ਕਾਰਨ ਉਹ ਖੇਤੀ ਖਰਚੇ ਚੁੱਕਣ ਤੋਂ ਬੇਵੱਸ ਹਨ
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਪੰਜਾਬ ਵਿੱਚ ਗੁਆਂਢੀ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਹਨ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੈਟ ਘਟਾ ਕੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰੇ ਅਤੇ ਕਿਸਾਨਾਂ ਨੂੰ ਟੈਕਸ ਮੁਕਤ ਡੀਜ਼ਲ ਦਿੱਤਾ ਜਾਵੇ
ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਹਾਲੇ ਤਾਈਂ ਪੂਰਾ ਨਹੀਂ ਕੀਤਾ ਗਿਆ, ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਜਲਦੀ ਦਿਵਾਇਆ ਜਾਵੇ, ਬੇਸਹਾਰਾ ਪਸ਼ੂ ਜਿਹੜੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ, ਉਨ੍ਹਾਂ ਦੀ ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾਵੇ  ਇਸ ਉਪਰੰਤ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਐਸ.ਡੀ.ਐਮ. ਸੰਗਰੂਰ ਦੇ ਹਵਾਲੇ ਕਰ ਦਿੱਤੀਆਂ ਅਤੇ ਕਿਹਾ ਕਿ ਕਿਸਾਨ ਵੱਧ ਤੇਲ ਕੀਮਤਾਂ ਕਾਰਨ ਖੇਤੀ ਖਰਚੇ ਚੁੱਕਣ ਤੋਂ ਅਸਮਰਥ ਹਨ ਪ੍ਰੀਤਮ ਸਿੰਘ ਬਲਾਕ ਪ੍ਰਧਾਨ ਸੰਗਰੂਰ, ਬਲਵਿੰਦਰ ਸਿੰਘ ਬਡਰੁੱਖਾਂ, ਕਰਮ ਸਿੰਘ ਘਾਬਦਾਂ, ਹਰਜੀਤ ਸਿੰਘ ਕਲੌਦੀ, ਨਾਜਰ ਸਿੰਘ ਚੰਗਾਲ, ਭਰਪੂਰ ਸਿੰਘ ਬਡਰੁੱਖਾਂ, ਗੁਰਜੀਤ ਸਿੰਘ ਬਡਰੁੱਖਾਂ ਆਦਿ ਕਿਸਾਨ ਵੀ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀ ਟੂ : ਭਾਜਪਾ ਵੱਲੋਂ ਹਮਲਾ ਕਰਦਿਆਂ ਕਾਂਗਰਸ ਦਾ ਪੋਸਟਰ ਜਾਰੀ
ਰਾਹੁਲ ਗਾਂਧੀ ਨੇ ਮੰਗਵਾਈ ਮਾਮਲੇ ਦੀ ਸਾਰੀ ਰਿਪੋਰਟ
ਰਾਜਸਥਾਨ ਚੋਣਾਂ ਕਰਕੇ ਕਾਂਗਰਸ ਨੂੰ ਲੈਣਾ ਪੈ ਸਕਦੈ ਸਖ਼ਤ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਮੀ-ਟੂ ਵਿੱਚ ਫਸੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈ.ਏ.ਐਸ. ਮਹਿਲਾ ਨੂੰ ਐਸ.ਐਮ.ਐਸ. ਦਾ ਮਾਮਲਾ ਰਾਜਸਥਾਨ ਵਿੱਚ ਵੱਡਾ ਮੁੱਦਾ ਬਣ ਗਿਆ ਹੈ। ਰਾਜਸਥਾਨ ਵਿੱਚ ਭਾਜਪਾ ਵੱਲੋਂ ਕਾਂਗਰਸ ‘ਤੇ ਤੇਜ਼ ਹਮਲੇ ਕਰਦੇ ਹੋਏ ਬਕਾਇਦਾ ਪੋਸਟਰ ਤੱਕ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਦੇ ਇਸ ਮੰਤਰੀ ਨੂੰ ਨਾ ਹਟਾਉਣ ਪਿੱਛੇ ਰਾਹੁਲ ਗਾਂਧੀ ਤੋਂ ਮਜ਼ਬੂਰੀ ਤੱਕ ਪੁੱਛ ਲਈ ਹੈ, ਜਿਸ ਤੋਂ ਬਾਅਦ ਰਾਜਸਥਾਨ ਕਾਂਗਰਸ ਨੇ ਜਲਦ ਹੀ ਇਸ ਮੁੱਦੇ ਨੂੰ ਨਿਪਟਾਉਣ ਦਾ ਗੁਹਾਰ ਲਗਾਈ ਹੈ ਤਾਂ ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਰਿਪੋਰਟ ਮੰਗ ਲਈ ਹੈ ਕਿ ਆਖ਼ਰਕਾਰ ਸਾਰਾ ਮਾਮਲਾ ਕੀ ਹੈ ?
ਜਾਣਕਾਰੀ ਅਨੁਸਾਰ ਕੁਝ ਹਫ਼ਤੇ ਪਹਿਲਾਂ ਕਥਿਤ ਤੌਰ ‘ਤੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈ.ਏ.ਐਸ. ਮਹਿਲਾ ਨੂੰ ਗਲਤ ਤਰੀਕੇ ਦੇ ਐਸ.ਐਮ.ਐਸ ਭੇਜੇ ਗਏ ਸਨ, ਜਿਸ ਤੋਂ ਬਾਅਦ ਉਕਤ ਮਹਿਲਾ ਅਫ਼ਸਰ ਵੱਲੋਂ ਮੰਤਰੀ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਦੁਬਾਰਾ ਐਸ.ਐਮ.ਐਸ. ਭੇਜਣ ‘ਤੇ ਮਹਿਲਾ ਅਧਿਕਾਰੀ ਨੇ ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਅਧਿਕਾਰੀ ਤੋਂ ਮੁਆਫ਼ੀ ਮੰਗਣ ਦੇ ਆਦੇਸ਼ ਵੀ ਜਾਰੀ ਕੀਤੇ ਸਨ। ਕੁਝ ਹਫ਼ਤੇ ਪਹਿਲਾਂ ਦਾ ਮਾਮਲਾ ਪਿੱਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਕਾਫ਼ੀ ਜਿਆਦਾ ਚਰਚਿਤ ਹੋਣ ਦੇ ਨਾਲ ਹੀ ਦੇਸ਼ ਪੱਧਰੀ ਮੁਹਿੰਮ ਮੀ-ਟੂ ਨਾਲ ਜੁੜ ਗਿਆ ਹੈ।
ਇਸ ਮਾਮਲੇ ਵਿੱਚ ਕਾਂਗਰਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਕਰਕੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਹਨੂੰ ਵੱਡਾ ਮੁੱਦਾ ਬਣਾ ਲਿਆ ਹੈ ਇਸ ਮੁਹਿੰਮ ਲਈ ਬਕਾਇਦਾ ਪੋਸਟਰ ਜਾਰੀ ਕਰਦੇ ਹੋਏ ਰਾਹੂਲ ਗਾਂਧੀ ਤੋਂ ਕਾਰਵਾਈ ਨਾ ਕਰਨ ਦੀ ਮਜ਼ਬੂਰੀ ਤੱਕ ਪੁੱਛੀ ਗਈ ਹੈ। ਰਾਜਸਥਾਨ ਵਿੱਚ ਇਸ ਮੁਹਿੰਮ ਦੇ ਅਸਰ ਨੂੰ ਦੇਖਦੇ ਹੋਏ ਰਾਜਸਥਾਨ ਕਾਂਗਰਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਰਾਹੂਲ ਗਾਂਧੀ ਨੂੰ ਬੇਨਤੀ ਕੀਤੀ ਹੈ ਤਾਂ ਕਿ ਇਸ ਦਾ ਬੂਰਾ ਅਸਰ ਉਨਾਂ ਦੇ ਸੂਬੇ ਦੀਆਂ ਚੋਣਾਂ ਵਿੱਚ ਨਾ ਪਵੇ। ਰਾਹੁਲ ਗਾਂਧੀ ਨੇ ਇਸ ਮਾਮਲੇ ਦੀ ਰਿਪੋਰਟ ਪੰਜਾਬ ਕਾਂਗਰਸ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗ ਲਈ ਹੈ  ਰਾਹੂਲ ਗਾਂਧੀ ਦੇ ਮੂਡ ਅਤੇ ਰਾਜਸਥਾਨ ਵਿਖੇ ਬਣੇ ਮੁੱਦੇ ਦੇ ਕਾਰਨ ਚਰਨਜੀਤ ਸਿੰਘ ਚੰਨੀ ਦੀ ਛੁੱਟੀ ਲਗਭਗ ਤੈਅ ਮੰਨੀ ਜਾ ਰਹੀਂ ਹੈ।
ਆਸ਼ਾ ਕੁਮਾਰੀ ਵੱਲੋਂ ਪੀੜਤ ਮਹਿਲਾ ਅਧਿਕਾਰੀ ਦੇ ਖਿਲਾਫ਼ ਭੁਗਤਣਾ ਮੰਦਭਾਗਾ : ਅਕਾਲੀ ਦਲ
ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਉਪਿੰਦਰਜੀਤ ਕੌਰ ਨੇ ਕਿਹਾ ਹੈ ਕਿ ਇੱਕ ਔਰਤ ਵਜੋਂ ਆਸ਼ਾ ਕੁਮਾਰੀ ਨੂੰ ਪੀੜਤ ਨਾਲ ਖੜ੍ਹਨਾ ਚਾਹੀਦਾ ਸੀ ਅਤੇ ਦੋਸ਼ੀ ਮੰਤਰੀ ਨੂੰ ਕਲੀਨ ਚਿੱਟ ਦੇਣ ਦੀ ਬਜਾਇ ਉਸ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਇਸ ਮਾਮਲੇ ‘ਤੇ ਸ਼ਿਕਾਇਤ ਕੀਤੇ ਜਾਣ ਦੀ ਉਡੀਕ ਕਰਨ ਦੀ ਥਾਂ ਆਸ਼ਾ ਕੁਮਾਰੀ ਨੂੰ ਖੁਦ ਪਹਿਲਕਦਮੀ ਕਰਦਿਆਂ ਇਸ ਮੁੱਦੇ ਦਾ ਨੋਟਿਸ ਲੈਣਾ, ਮੁੱਢਲੀ ਜਾਂਚ ਕਰਵਾਉਣੀ ਅਤੇ ਉਸ ਮੰਤਰੀ ਨੂੰ  ਮੁਅੱਤਲ ਕੀਤੇ ਜਾਣ ਦੀ ਸਿਫਾਰਿਸ਼ ਕਰਨੀ ਚਾਹੀਦੀ ਸੀ, ਜਿਸ ਨੇ ਪਾਰਟੀ ਦੀ ਬਦਨਾਮੀ ਕਰਵਾਈ ਹੈ ।
ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਮਹਿਲਾ ਆਗੂਆਂ ਨੂੰ ਮਹਿਲਾ ਅਧਿਕਾਰੀਆਂ ਦੇ ਸਮਰਥਨ ਵਿਚ ਆਉਣਾ ਚਾਹੀਦਾ ਹੈ ਜੇਕਰ ਆਵਾਜ਼ ਉਠਾਉਣ ਵਾਲੀਆਂ ਇਹਨਾਂ ਔਰਤਾਂ ਨੂੰ ਵੀ ਅਜਿਹੇ ਬਹਾਨਿਆਂ ਨਾਲ ਦਬਾ ਦਿੱਤਾ ਜਾਵੇ ਕਿ ਇਸ ਸਬੰਧੀ ਲਿਖ਼ਤੀ ਸ਼ਿਕਾਇਤ ਨਹੀਂ ਆਈ ਜਾਂ ਇਸ ਮਸਲੇ ਬਾਰੇ ਪੀੜਤ ਅਤੇ ਅੱਤਿਅਚਾਰੀ ਵਿਚਕਾਰ ਰਾਜ਼ੀਨਾਮਾ ਹੋ ਚੁੱਕਿਆ ਹੈ ਤਾਂ ਔਰਤਾਂ ਦੀ ਸੁਰੱਖਿਆ ਲਈ ਹਰ ਥਾਂ ਖਤਰਾ ਪੈਦਾ ਹੋ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ
ਸੰਯੁਕਤ ਰਾਸ਼ਟਰ, ਏਜੰਸੀ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ‘ਤੇ ਓਸਾਮਾ ਬਿਨ ਲਾਦੇਨ ਅਤੇ ਹਾਫਿਜ਼ ਸਈਅਦ ਵਰਗੇ ਅੱਤਵਾਦੀਆਂ ਨੂੰ ਪਨਾਹ ਦੇਣ ਸਬੰਧੀ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਆਪਣੇ ਸੰਬੋਧਨ ‘ਚ ਕਿਹਾ ਕਿ ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ ਹੈ। ਸ੍ਰੀ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਲਈ ਮਹਾਂ ਸਭਾ ਤੋਂ ਬਿਨਾ ਮੁਲਾਕਾਤ ਕਰਨ ਦਾ ਇੱਕ ਚੰਗਾ ਮੌਕਾ ਸੀ ਪਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਨੇ ਤੀਜੀ ਵਾਰ ਇਸ ਮੌਕੇ ਗਵਾ ਦਿੱਤਾ।
ਨਵੀਂ ਦਿੱਲੀ ਨੇ ਸ਼ਾਂਤੀ ‘ਤੇ ਰਾਜਨੀਤੀ ਨੂੰ ਪਹਿਲ ਦਿੱਤੀ: ਕੁਰੈਸ਼ੀ
ਮਹਾਸਭਾ ਦੀ ਬੈਠਕ ਤੋਂ ਬਿਨਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਹੋਣ ਵਾਲੀ ਗੱਲਬਾਤ ਰੱਦ ਕੀਤੇ ਜਾਣ  ‘ਤੇ ਸ੍ਰੀ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸਾਰੇ ਮੁੱਦਿਆਂ ‘ਤੇ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਨਵੀਂ ਦਿੱਲੀ ਨੇ ਸ਼ਾਂਤੀ ‘ਤੇ ਰਾਜਨੀਤੀ ਨੂੰ ਪਹਿਲ ਦਿੰਦੇ ਹੋਏ ਗੱਲਬਾਤ ਰੱਦ ਕਰ ਦਿੱਤੀ। ਇਸ ਤੋਂ ਪਹਿਲਾਂ 21 ਸਤੰਬਰ ਨੂੰ ਭਾਰਤ ਨੇ ਪਾਕਿਸਤਾਨ ਨਾਲ ਨਿਊਯਾਰਕ ‘ਚ ਹੋਣ ਵਾਲੀ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ। ਭਾਰਤ ਨੇ ਸੁਰੱਖਿਆ ਕਰਮੀਆਂ ਦੀ ਹੱਤਿਆ ਤੋਂ ਇਲਾਵਾ ਪਾਕਿਸਤਾਨ ਦੁਆਰਾ ਅੱਤਵਾਦੀਆਂ ਨੂੰ ਸਨਮਾਨਿਤ ਕਰਨ ਲਈ ਉਹਨਾਂ ‘ਤੇ 30 ਡਾਕ ਟਿਕਟ ਜਾਰੀ ਕੀਤੇ ਜਾਣ ਤੋਂ ਬਾਅਦ ਗੱਲਬਾਤ ਰੱਦ ਕਰਨ ਦਾ ਇਹ ਫੈਸਲਾ ਲਿਆ ਸੀ।
ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਸਲਾਮਾਬਾਦ ਅਖੰਡਤਾ ਸਮਾਨਤਾ ਅਤੇ ਆਪਸੀ ਸਨਮਾਨ ਦੇ ਆਧਾਰ ‘ਤੇ ਨਵੀਂ ਦਿੱਲੀ ਨਾਲ ਸਬੰਧ ਚਾਹੁੰਦਾ ਹੈ। ਅਸੀਂ ਗੰਭੀਰ ਅਤੇ ਵਿਆਪਕ ਗੱਲਬਾਤ ਰਾਹੀਂ ਵਿਵਾਦਾਂ ਦਾ ਹੱਲ ਚਾਹੁੰਦੇ ਹਾਂ ਜਿਸ ‘ਚ ਚਿੰਤਾ ਦੇ ਸਾਰੇ ਮੁੱਦੇ ਸ਼ਾਮਲ ਹੋਣ। ਸ੍ਰੀ ਕੁਰੈਸ਼ੀ ਨੇ ਕਸ਼ਮੀਰ ਮਾਮਲੇ ਨੂੰ ਉਠਾਉਂਦੇ ਹੋਏ ਕਿਹਾ ਕਿ ਇਹ ਅਨਸੁਲਝਿਆ ਵਿਵਾਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਾਈ ਸ਼ਾਂਤੀ ਦੇ ਰਸਤੇ ‘ਚ ਸਭ ਤੋਂ ਵੱਡੀ ਰੁਕਾਵਟ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਨੇ ‘ਆਪ’ ਵਲੰਟੀਅਰਾਂ ਤੋਂ ਮਾਈਕ ਖੋਹ ਕੇ ਬਾਹਰ ਕਢਵਾਇਆ
ਹੋਟਲ ਦੇ ਬਾਹਰ ਲਾਏ ‘ਸੁਖਪਾਲ ਖਹਿਰਾ ਮੁਰਦਾਬਾਦ’ ਦੇ ਨਾਅਰੇ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਪਣੀ ਸਾਖ਼ ਬਣਾਉਣ ਵਿੱਚ ਰੁੱਝੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਵਿਖੇ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਉਸ ਦੀ ਮੌਜ਼ੂਦਗੀ ‘ਚ ਆਪਣੇ ਆਗੂ ਅਰਵਿੰਦ ਕੇਜਰੀਵਾਲ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਸਥਿਤੀ ਇਹ ਬਣ ਗਈ ਕਿ ਅੱਗ ਭਬੂਕਾ ਹੋਏ ਖਹਿਰਾ ਨੂੰ ਖੁਦ ਉੱਠ ਕੇ ਉਨ੍ਹਾਂ ਕੋਲੋਂ ਮਾਈਕ ਖੋਹਣਾ ਪਿਆ ਅਤੇ ਪੁਲਿਸ ਤੋਂ ਉਨ੍ਹਾਂ ਵਲੰਟੀਅਰਾਂ ਨੂੰ ਹੋਟਲ ਦੇ ਪਿਛਲੇ ਦਰਵਾਜਿਓਂ ਬਾਹਰ ਕਢਵਾ ਦਿੱਤਾ।
ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਅੱਜ ਸੰਗਰੂਰ ਦੇ ਸ਼ਿਵਾਲਿਕ ਹੋਟਲ ਵਿਖੇ ਮੀਟਿੰਗ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਆਖ ਕੇ ਸੱਦੀ ਗਈ ਸੀ ਪਰ ਉਸ ਵਿੱਚ ਸਿਰਫ਼ ਖਹਿਰੇ ਦੇ ਸਮਰਥਕ ਜਿਨ੍ਹਾਂ ਦੀ ਗਿਣਤੀ 150 ਦੇ ਕਰੀਬ ਸੀ, ਉਹ ਹੀ ਪੁੱਜੇ। ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਪਾਰਟੀ ਤੋਂ ਬਾਗ਼ੀ ਹੋਏ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਖਾਲਸਾ ਵੀ ਉਸ ਨਾਲ ਸੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਕੋਈ ਹੋਰ ਸੀਨੀਅਰ ਆਗੂ ਉੱਥੇ ਨਾ ਪਹੁੰਚਿਆ ਹੋਟਲ ਦੇ ਇੱਕ ਹਾਲ ਵਿੱਚ ਮੀਟਿੰਗ ਚੱਲ ਰਹੀ ਸੀ ਜਿੱਥੇ ਖਹਿਰਾ ਨੇ ਮਾਈਕ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਪਹਿਲਾਂ ਮਾਈਕ ਤੋਂ ਸਿਰਫ਼ ਖਹਿਰਾ ਸਮਰਥਕ ਦੋ ਤਿੰਨ ਬੁਲਾਰਿਆਂ ਨੇ ਸੰਬੋਧਨ ਕੀਤਾ ਪਰ ਜਿਉਂ ਹੀ ਆਮ ਆਦਮੀ ਪਾਰਟੀ ਦੇ ਸੰਗਰੂਰ ਦੇ ਸੀਨੀਅਰ ਆਗੂ ਇੰਦਰਪਾਲ ਸਿੰਘ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਆਉਣ ਸਾਰ ਸਟੇਜ ਤੋਂ ਇਹ ਆਖ਼ ਦਿੱਤਾ ਕਿ ਅਰਵਿੰਦ ਕੇਜਰੀਵਾਲ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆਗੂ ਹਨ। ਜਿਨ੍ਹਾਂ ਨੇ ਆਪਣੀ ਜੀਅ ਤੋੜ ਮਿਹਨਤ ਨਾਲ ਪਾਰਟੀ ਖੜ੍ਹੀ ਕੀਤੀ ਹੈ। ਇੰਦਰਪਾਲ ਨੇ ਪਾਰਟੀ ਦੇ ਬਾਗੀ ਵਿਧਾਇਕਾਂ ਵੱਲ ਇਸ਼ਾਰਾ ਕਰਦਿਆਂ ਆਖਿਆ ਕੀ ਉਹ ਅਰਵਿੰਦ ਕੇਜਰੀਵਾਲ ਵਾਂਗ ਕੰਮ ਕਰ ਸਕਦੇ ਹਨ। ਏਨਾ ਕਹਿਣ ਦੀ ਦੇਰ ਸੀ ਕਿ ਹਾਲ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ ਅਤੇ ਖਹਿਰਾ ਦੇ ਕੁਝ ਸਮਰਥਕਾਂ ਨੇ ਉੱਠ ਕੇ ਇੰਦਰਪਾਲ ਨੂੰ ਬੋਲਣੋਂ ਹਟਾਉਣ ਦਾ ਯਤਨ ਕੀਤਾ ਪਰ ਉਹ ਬੋਲਦੇ ਰਹੇ ਅਤੇ ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪੰਡਾਲ ਵਿੱਚ ਬੈਠੇ ਕੇਜਰੀਵਾਲ ਸਮਰਥਕਾਂ ਨੇ ਵੀ ਇੰਦਰਪਾਲ ਦਾ ਸਾਥ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਨਾਲ ਸਾਰਾ ਹਾਲ ਗੂੰਜਾ ਦਿੱਤਾ। ਹਾਲਾਤ ਬੇਵਸ ਹੋਣ ਪਿੱਛੋਂ ਖਹਿਰਾ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਇੰਦਰਪਾਲ ਤੋਂ ਮਾਇਕ ਖੋਹ ਲਿਆ ਅਤੇ ਖਹਿਰੇ ਦੇ ਸੁਰੱਖਿਆ ਵਾਸਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਸਾਰੇ ਕੇਜਰੀਵਾਲ ਸਮਰਥਕਾਂ ਨੂੰ ਹੋਟਲ ਦੇ ਪਿਛਲੇ ਗੇਟ ਰਾਹੀਂ ਬਾਹਰ ਕੱਢ ਕੇ ਅੰਦਰੋਂ ਕੁੰਡਾ ਬੁੰਦ ਕਰ ਦਿੱਤਾ। ਉਨ੍ਹਾਂ ਹੋਟਲ ਦੇ ਬਾਹਰ ਖੜ੍ਹ ਕੇ ਖਹਿਰਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। (Bhagwant Maan)
ਇਹ ਵੀ ਪੜ੍ਹੋ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਵਿਜੀਲੈਂਸ ਦਫ਼ਤਰ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ ਸਵੇਰ ਤੋਂ ਖਹਿਰੇ ਦੀ ਉਡੀਕ ਵਿੱਚ ਸਾਂ। ਉਨ੍ਹਾਂ ਆਖਿਆ ਕਿ ਸਾਰੇ ਵਲੰਟੀਅਰਾਂ ਨੂੰ ਇਹ ਸੱਦਾ ਭੇਜਿਆ ਗਿਆ ਸੀ ਕਿ ਆਮ ਆਮੀ ਪਾਰਟੀ ਦੀ ਮੀਟਿੰਗ ਹੈ ਪਰ ਜਦੋਂ ਅਸੀਂ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਰਵਿੰਦ ਕੇਜਰੀਵਾਲ ਦੀ ਸ਼ਲਾਘਾ ਕੀਤੀ ਜਿਹੜੀ ਖਹਿਰਾ ਅਤੇ ਉਸ ਦੇ ਸਮਰਥਕਾਂ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਕਈ ਪਾਰਟੀ ਆਗੂਆਂ ਨੂੰ ਬਾਹਰ ਕੱਢ ਦਿੱਤਾ। (Bhagwant Maan)
ਇਸ ਮੌਕੇ ਤੇ ਮੌਜ਼ੂਦ ਆਪ ਦੇ ਇੱਕ ਹੋਰ ਆਗੂ ਗੁਰਦੀਪ ਸਿੰਘ ਫੱਗੂਵਾਲਾ ਨੇ ਕਿਹਾ ਕਿ ਖਹਿਰਾ ਵਲੰਟੀਅਰਾਂ ਨੂੰ ਅਵਾਜ਼ ਨੂੰ ਦਬਾ ਕੇ ਕਿਹੜੇ ਲੋਕਤੰਤਰ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਨਾਲ ਡਟ ਕੇ ਖੜ੍ਹੀ ਤੇ ਖੜ੍ਹੀ ਰਹੇਗੀ, ਵਿਰੋਧੀਆਂ ਦੇ ਮਨਸੂਬੇ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਦੂਜੇ ਪਾਸੇ ਸੁਖਪਾਲ ਖਹਿਰੇ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਮੀਟਿੰਗ ਆਮ ਆਦਮੀ ਪਾਰਟੀ ਵੱਲੋਂ ਹੀ ਰੱਖੀ ਗਈ ਸੀ ਪਰ ਕੁਝ ਲੋਕਾਂ ਨੂੰ ਇਹ ਮਨਜ਼ੂਰ ਨਹੀਂ। ਉਸ ਨੇ ਕਿਹਾ ਕਿ ਹਰੇਕ ਜਥੇਬੰਦੀ ‘ਚ ਪੰਜ-ਸੱਤ ਫੀਸਦੀ ਅਜਿਹੇ ਆਗੂ ਹੁੰਦੇ ਹਨ ਜਿਹੜਾ ਪਾਰਟੀ ਦਾ ਮਾਹੌਲ ਖਰਾਬ ਕਰਦੇ ਹਨ।
ਖਹਿਰਾ ਖਿਲਾਫ਼ ਪਾਰਟੀ ਕਰ ਰਹੀ ਹੈ ਸਖ਼ਤ ਕਾਰਵਾਈ : ਚੀਮਾ | Bhagwant Maan
ਸੰਗਰੂਰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਖੁਦ ਮੁਖ਼ਤਿਆਰ ਬਣ ਕੇ ਪਾਰਟੀ ਦੀ ਸਾਖ ਨਾ ਖਰਾਬ ਕਰਨ ਪਾਰਟੀਆਂ ਖੁਦ ਮੁਖ਼ਤਿਆਰੀ ਨਾਲ ਨਹੀਂ ਚਲਦੀਆਂ ਹੁੰਦੀਆਂ ਹਨ, ਸਾਰੇ ਵਲੰਟੀਅਰਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ।
ਚੀਮਾ ਨੇ ਕਿਹਾ ਕਿ ਸਾਨੂੰ ਅੱਜ ਪਤਾ ਲੱਗਿਆ ਹੈ ਕਿ ਸੁਖਪਾਲ ਖਹਿਰੇ ਨੇ ਅੱਜ ਵਲੰਟੀਅਰਾਂ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਲੀਡਰਾਂ ਨੂੰ ਇਸ ਕਰਕੇ ਮੀਟਿੰਗ ਵਿੱਚੋਂ ਬਾਹਰ ਕਢਵਾ ਦਿੱਤਾ ਕਿ ਉਹ ਪਾਰਟੀ ਦੇ ਮੋਹਰੀ ਆਗੂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਨਾਅਰੇ ਲਾ ਰਹੇ ਸਨ। ਉਨ੍ਹਾਂ ਕਿਹਾ ਕਿ ਖਹਿਰੇ ਦੀ ਇਹ ਗੱਲ ਬਹੁਤ ਗਲਤ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਪਾਰਟੀ ਹਾਈਕਮਾਂਡ ਨੂੰ ਵੀ ਲਿਖ ਕੇ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਖਹਿਰੇ ਦੇ ਖਿਲਾਫ਼ ਕੋਈ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ। ਚੀਮਾ ਨੇ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਕੇ ਰਹੇ ਹਾਂ ਕਿ ਸੁਖਪਾਲ ਖਹਿਰਾ ਗਲਤ ਹੱਥਾਂ ਵਿੱਚ ਖੇਡ ਰਿਹਾ ਹੈ। ਆਰ.ਐਸ.ਐਸ. ਨੇ ਬੈਂਸ ਭਰਾਵਾਂ ਦੇ ਰਾਹੀਂ ਸੁਖਪਾਲ ਖਹਿਰੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਯੋਜਨਾ ਉਲੀਕੀ ਹੋਈ ਹੈ ਪਰ ਇਸ ਨੂੰ ਕਿਸੇ ਵੀ ਹਾਲਤ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।
ਸੰਯੁਕਤ ਰਾਸ਼ਟਰ (ਏਜੰਸੀ)। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਫਲਸਤੀਨੀ ਸੰਕਟ ਨਾਲ ਜੋੜ ਕੇ ਪੇਸ਼ ਕੀਤਾ ਪਾਕਿਸਤਾਨ ਨੇ ਪ੍ਰੀਸ਼ਦ ‘ਚ ਕਿਹਾ ਕਿ ਵਿਸ਼ਵ ਇਨ੍ਹਾਂ ਮੁੱਦਿਆਂ ‘ਤੇ ਗੱਲ ਨਹੀਂ ਕਰ ਰਿਹਾ ਅਜਿਹੀ ਬੇਹੱਦ ਖਰਾਬ ਸਥਿਤੀਆਂ ਨੂੰ ਬਸ ਵੇਖਦਾ ਜਾ ਰਿਹਾ ਹੈ। ਸੁਰੱਖਿਆ ਪ੍ਰੀਸ਼ਦ ‘ਚ ਇੱਕ ਖੁੱਲ੍ਹੀ ਚਰਚਾ ‘ਚ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਕੱਲ੍ਹ ਕਿਹਾ ਕਿ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਚੁਣੌਤੀਆਂ ਅਜਿਹੇ ਸਮੇਂ ਵਧ ਰਹੀਆਂ ਹਨ ਜਦੋਂ ਕੌਮਾਂਤਰੀ ਵਿਵਸਥਾ ਦੀ ਬੁਨਿਆਦ ਹਿੱਲ ਰਹੀ ਹੈ। (Pakistan)
ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਮੁਸ਼ਕਲ ਸਮਕਾਲੀਨ ਚੁਣੌਤੀਆਂ ‘ਤੇ ਹੋਈ ਚਰਚਾ ਦੌਰਾਨ ਉਨ੍ਹਾਂ ਨੇ ਕਿਹਾ ਕਿ, ਫਲਸਤੀਨੀ ਅਤੇ ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਵਾਲੀਆਂ ਤਾਕਤਾਂ ਦੇ ਹੱਥੋਂ ਭਿਆਨਕ ਮਨੁੱਖੀ ਅਧਿਕਾਰ ਉਲੰਘਣਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਵਿਸ਼ਵ ਅਜਿਹੀ ਖਰਾਬ ਸਥਿਤੀਆਂ ਦਾ ਹੱਲ ਕੱਢਣ ਦੀ ਬਜਾਇ ਤਮਾਸ਼ਬੀਨ ਬਣਿਆ ਹੋਇਆ ਹੈ ਪ੍ਰਤੀਨਿਧ ਨੇ ਕਿਹਾ ਕਿ ਅਫਰੀਕਾ ਤੋਂ ਲੈ ਕੇ ਅਫਗਾਨਿਸਤਾਨ ਤੱਕ ਪੂਰੇ ਵਿਸ਼ਵ ‘ਚ ਸੰਘਰਸ਼ ਤੇਜ਼ੀ ਨਾਲ ਫੈਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸੀਰੀਆ, ਲੀਬੀਆ ਅਤੇ ਯਮਨ ‘ਚ ਗ੍ਰਹਿ ਯੁੱਧ ਅਤੇ ਗੁੱਟਾਂ ‘ਚ ਲੜਾਈਆਂ ਅਤੇ ਜ਼ਿਆਦਾ ਖਤਰਨਾਕ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਮਨੁੱਖੀ ਪਲਾਇਨ ਰਿਕਾਰਡ ਪੱਧਰ ‘ਤੇ ਪਹੁੰਚਦਾ ਜਾ ਰਿਹਾ ਹੈ (Pakistan)
Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ
ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ ‘ਚ ਸਵੀਕਾਰ ਕਰਨ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਵੱਲ ਇਸ਼ਾਰਾ ਕਰਦਿਆਂ ਲੋਧੀ ਨੇ ਕਿਹਾ ਕਿ ਯੇਰੂਸ਼ਲਮ ਦੇ ਦਰਜੇ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਹੀ ਅਸਥਿਰ ਪੱਛਮੀ ਏਸ਼ੀਆ ‘ਚ ਹੋਰ ਜ਼ਿਆਦਾ ਅਸ਼ਾਂਤੀ ਅਤੇ ਉਥਲ-ਪੁਥਲ ਹੋਣ ਦੇ ਖਤਰੇ ਨੂੰ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ  ਅਤੇ ਜਿਵੇਂ ਕਿ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟਾਰੇਸ ਨੇ ਕੋਰੀਆਈ ਦੀਪ ‘ਚ ਆਗਾਹ ਕੀਤਾ ਹੈ ਕਿ ਅਸੀਂ ਜਾਣੇ-ਅਣਜਾਣੇ ਤਬਾਹੀ ਵੱਲ ਵਧ ਰਹੇ ਹਾਂ ਠੀਕ ਇਸੇ ਸਮੇਂ ਫਲਸਤੀਨ ਅਤੇ ਕਸ਼ਮੀਰ ‘ਤੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਵੀ ਗਹਿਰਾਉਂਦੇ ਜਾ ਰਹੇ ਹਨ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ ‘ਤੇ ਹਮੇਸ਼ਾਂ ਕਸ਼ਮੀਰ ਦੇ ਮੁੱਦੇ ਨੂੰ ਚੁੱਕਦਾ ਰਹਿੰਦਾ ਹੇ ਹਾਲਾਂਕਿ ਲਗਾਤਾਰ ਦੂਜੇ ਸਾਲ ਵੀ ਕੋਈ ਵੀ ਦੇਸ਼ ਉਸਦੇ ਸਮਰਥਨ ‘ਚ ਸਾਹਮਣੇ ਨਹੀਂ ਆਇਆ। (Pakistan)
ਨਵੀਂ ਦਿੱਲੀ: ਸੰਸਦ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ। ਰਾਜ ਸਭਾ ਵਿੱਚ ਭੀੜ ਵੱਲੋਂ ਕੁੱਟ ਕੇ ਮਾਰਨ ਅਤੇ ਦਲਿੱਤਾਂ ‘ਤੇ ਹਮਲੇ ‘ਤੇ ਚਰਚਾ ਹੋਵੇਗੀ। ਉੱਥੇ, ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਵਿੱਚ ਜੰਮ ਕੇ ਹੰਗਾਮਾ ਕੀਤਾ ਸੀ। ਨਰਾਜ਼ ਹੋ ਕੇ ਮਾਇਆਵਤੀ ਰਾਜ ਸਭਾ ‘ਚੋਂ ਬਾਹਰ ਚਲੀ ਗਈ ਸੀ। ਉਨ੍ਹਾਂ ਦੀ ਹਮਾਇਤ ਵਿੱਚ ਕਾਂਗਰਸ ਅਤੇ ਤ੍ਰਿਣਮੂਲ ਸਾਂਸਦਾਂ ਨੇ ਵੀ ਵਾਕਆਊਟ ਕੀਤਾ ਸੀ। ਮਾਇਆਵਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਲਾਲੂ ਨੇ ਕਿਹਾ, ਅਸੀਂ ਮਾਇਆਵਤੀ ਨੂੰ ਰਾਜ ਸਭਾ ਭੇਜਾਂਗੇ
ਇਸ ਦਰਮਿਆਨ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਅਸੀਂ ਮਾਇਆਵਤੀ ਦੀ ਹਮਾਇਤ ਕਰਦੇ ਹਾਂ। ਜੇਕਰ ਉਹ ਚਾਹੁੰਦੀ ਹੈ ਕਿ ਉਹ ਮੁੜ ਰਾਜ ਸਭਾ ਜਾਵੇ, ਤਾਂ ਅਸੀਂ ਉਸ ਨੂੰ ਭੇਜ ਸਕਦੇ ਹਾਂ। ਮਾਇਆਵਤੀ ਖਿਲਾਫ਼ ਭਾਜਪਾ ਮੰਤਰੀਆਂ ਦਾ ਵਿਹਾਰ ਦੱਸਦਾ ਹੈ ਕਿ ਭਾਜਪਾ ਐਂਟੀ ਦਲਿਤ ਪਾਰਟੀ ਹੈ।
ਸਹਾਰਨਪੁਰ ਦਾ ਮੁੱਦਾ ਉਠਾਉਂਦੇ ਹੀ ਹੋਇਆ ਹੰਗਾਮਾ
ਮਾਇਆਵਤੀ ਨੇ ਕਿਹਾ ਕਿ ਸਹਾਰਨਪੁਰ ਵਿੱਚ ਹਿੰਸਾ ਨੂੰ ਜਾਤੀ ਹਿੰਸਾ ਦਾ ਨਾਂਅ ਦਿੱਤਾ ਗਿਆ ਹੈ, ਜਦੋਂਕਿ ਇਹ ਦਲਿੱਤਾਂ ਨੂੰ ਡਰਾਉਣ-ਧਮਕਾਉਣ ਦੀ ਕਾਰਵਾਈ ਸੀ। ਇਸ ‘ਤੇ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੰਸਦੀ ਕਾਰਜ ਰਾਜ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਸਹਾਰਨਪੁਰ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਮਾਇਆਵਤੀ ਦਲਿੱਤਾਂ ਦੇ ਨਾਂਅ ‘ਤੇ ਸਿਆਸਤ ਖੇਡ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।