Issues - Sach Kahoon Punjabi
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਭਾਸ਼ਣ ਦੇਣਗੇ। ਉੱਧਰ ਲੋਕ ਸਭਾ ‘ਚ ਤੀਜੇ ਦਿਨ ਦੀ ਕਾਰਵਾਈ ਦੌਰਾਨ ਚਿਟਫੰਡ ਬਿੱਲ 2019 ‘ਤੇ ਚਰਚਾ ਅਤੇ ਉਸ ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਡਿਜਾਇਨ ਬਿੱਲ 2019 ‘ਤੇ ਚਰਚਾ ਹੋ ਸਕਦੀ ਹੈ। ਇਸ ਨੂੰ Rajya Sabha ਦੁਆਰਾ ਪਾਸ ਕੀਤਾ ਜਾ ਚੁੱਕਾ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਜਸਭਾ ‘ਚ ਪਾਰਟੀ ਨੇਤਾਵਾਂ ਸੋਨੀਆ ਗਾਂਧੀ, ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਉਠਾਇਆ।
ਉਹਨਾਂ ਕਿਹਾ ਕਿ ਸਾਡੇ ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।  ਇਸ ਦੇ ਜਵਾਬ ‘ਚ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਫੈਸਲੇ ‘ਚ ਕੁਝ ਵੀ ਰਾਜਨੀਤਿਕ ਨਹੀਂ ਹੈ। ਸੁਰੱਖਿਆ ਵਾਪਸ ਲਈ ਗਈ ਹੈ। ਗ੍ਰਹਿ ਮੰਤਰਾਲੇ ਦਾ ਇੱਕ ਨਿਰਧਾਰਿਤ ਪੈਟਰਨ ਅਤੇ ਪ੍ਰੋਟੋਕਾਲ ਹੈ। ਇਸ ਦਾ ਫੈਸਲਾ ਕਿਸੇ ਨੇਤਾ ਦੁਆਰਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ। ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦਿੱਤੀ ਜਾਂਦੀ ਹੈ ਅਤੇ ਵਾਪਸ ਲੈ ਲਈ ਜਾਂਦੀ ਹੈ।
ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ
ਨੇਤਾਵਾਂ ਦੀ ਸੁਰੱਖਿਆ ਦਾ ਮੁੱਦਾ ਪੱਖਪਾਤ ਪੂਰਨ ਰਾਜਨੀਤਕ ਵਿਚਾਰਾਂ ਤੋਂ ਪਰੇ ਹੋਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Rajya Sabha
ਇਹ ਸੈਸ਼ਨ ਰਾਜ ਸਭਾ ਦਾ 250 ਸੈਸ਼ਨ ਹੋਵੇਗਾ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਸੰਸਦ ਦੇ ਸਰਦ ਰੁੱਤ ਇਜਲਾਸ ਵਿਚ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ ਕਰਨ ਲਈ ਤਿਆਰ ਹੈ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਨੂੰ ਵਿਕਾਸ ਦੇ ਰਾਹ ‘ਤੇ ਲੈ ਜਾਵੇਗਾ। ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਇਥੇ ਸੰਸਦ ਭਵਨ ਕੰਪਲੈਕਸ ਵਿਚ ਕਿਹਾ, ”ਅਸੀਂ ਸਾਰੇ ਮੁੱਦਿਆਂ ‘ਤੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕਰਨਾ ਚਾਹੁੰਦੇ ਹਾਂ। Modi
ਸਭ ਤੋਂ ਵਧੀਆ ਦਲੀਲ ਹੋਣਾ ਜ਼ਰੂਰੀ ਹੈ। ਵਾਦ- ਵਿਵਾਦ, ਸੰਵਾਦ ਹੋਵੇ। ਹਰ ਕੋਈ ਆਪਣੀ ਸੂਝ ਦੀ ਤਾਕਤ ਦੀ ਵਰਤੋਂ ਕਰੇ ਤੇ ਸਦਨ ਦੀ ਵਿਚਾਰ-ਵਟਾਂਦਰੇ ਨੂੰ ਉੱਤਮ ਬਣਾਉਣ ‘ਚ ਯੋਗਦਾਨ ਦੇਵੇ।” ਉਨ੍ਹਾਂ ਕਿਹਾ ਕਿ ਇਹ ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ ਹੈ। ਰਾਜ ਸਭਾ ਦਾ ਇਹ 250 ਵਾਂ ਸੈਸ਼ਨ ਵੀ ਹੈ। ਆਉਣ ਵਾਲੀ 26 ਨਵੰਬਰ ਨੂੰ ਸੰਵਿਧਾਨ ਦਿਵਸ ਹੈ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੈਸ਼ਨ ਲਈ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ ਸੀ। ਇਹ ਪ੍ਰਾਪਤੀਆਂ ਪੂਰੇ ਸਦਨ ਨਾਲ ਸਬੰਧ ਰੱਖਦੇ ਹਨ। Modi
ਸਾਰੇ ਸੰਸਦ ਮੈਂਬਰ ਇਸ ਦੇ ਹੱਕਦਾਰ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਸੈਸ਼ਨ ਦੇਸ਼ ਦੇ ਵਿਕਾਸ ਨੂੰ ਤੇਜ਼ ਕਰੇਗਾ। ਪ੍ਰਧਾਨ ਮੰਤਰੀ ਨੇ ਸਾਰੇ ਸੰਸਦ ਮੈਂਬਰਾਂ ਦੀ ਸਕਾਰਾਤਮਕ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਇਹ ਸੈਸ਼ਨ ਦੇਸ਼ ਦੀ ਵਿਕਾਸ ਯਾਤਰਾ ਨੂੰ ਤੇਜ਼ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਦਿਆਂ ਦੀ ਗੱਲ ਸਿਰਫ਼ ਇੱਕ ਦਿਨ ਹੀ ਕਿਉਂ ਹੋਏ
ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਚੋਣ ਪ੍ਰਚਾਰ ‘ਚ ਸਾਰਥਿਕ ਗੱਲਾਂ ਨਾਂਹ ਦੇ ਬਰਾਬਰ ਤੇ ਨਿੰਦਾ ਪ੍ਰਚਾਰ ‘ਤੇ ਹੀ ਜ਼ੋਰ ਹੈ ਮੁੱਦਿਆਂ ਦੀ ਗੱਲ ਤਾਂ ਸਿਰਫ਼ ਇੱਕ ਦਿਨ ਹੀ ਹੁੰਦੀ ਹੈ ਜਦੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ ਬਾਕੀ ਦੇ ਦਿਨ ਤਾਂ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਹੀ ਲੱਗਦੇ ਹਨ ਜਨਤਾ ਲਈ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵਿਚਲੇ ਵਾਅਦੇ ਹੀ ਹੁੰਦੇ ਹਨ ਭਾਵੇਂ ਇਹਨਾਂ ਵਾਅਦਿਆਂ ‘ਚ ਹਵਾਈ ਘੋੜੇ ਵੀ ਦੌੜਾਏ ਜਾਂਦੇ ਹਨ ਫਿਰ ਵੀ ਜਨਤਾ ਇਹਨਾਂ ਨੂੰ ਵਿਚਾਰਦੀ ਤੇ ਇਸ ਨੂੰ ਚੋਣਾਂ ਦਾ ਸਾਰ ਤੱਤ ਮੰਨਦੀ ਹੈ ਕਿਸੇ ਵੀ ਪਾਰਟੀ ਕੋਲ ਦੂਜੀ ਪਾਰਟੀ ਦੇ ਦਾਅਵਿਆਂ/ ਵਾਅਦਿਆਂ ‘ਤੇ ਕਿੰਤੂ-ਪ੍ਰੰਤੂ ਕਰਨ ਜਾਂ ਮੀਨਮੇਖ ਕੱਢਣ ਦਾ ਸਮਾਂ ਨਹੀਂ ਹੈ ਵਿਰੋਧੀ ਧਿਰ ਵੀ ਰੈਲੀਆਂ ‘ਚ ਏਨੀ ਰੁੱਝੀ ਹੈ ਕਿ ਹੁਣ ਭੀੜ ਇਕੱਠੀ ਕਰਨੀ ਹੀ ਉਸ ਦਾ ਇੱਕੋ-ਇੱਕ ਮੂਲ ਮੰਤਰ ਹੈ ਅੰਕੜਿਆਂ, ਤੱਥਾਂ ਬਾਰੇ ਕਿਸੇ ਕੋਲ ਵਿਹਲ ਹੀ ਨਹੀਂ ਵੱਖ-ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੀ ਪ੍ਰਸਿੱਧੀ ਦੇ ਬਾਵਜੂਦ ਆਮ ਜਨਤਾ ਸਿਆਸੀ ਰੈਲੀਆਂ ਤੇ ਭਾਸ਼ਣਾਂ ਤੋਂ ਦੂਰ ਹੁੰਦੀ ਜਾਂਦੀ ਹੈ ਕਦੇ ਜ਼ਮਾਨਾ ਸੀ ਜਦੋਂ ਅਨਪੜ੍ਹ ਤੇ ਬਜ਼ੁਰਗ ਲੋਕ ਵੀ ਆਪਣੇ ਮਹਿਬੂਬ ਆਗੂ ਨੂੰ ਵੇਖਣ ਲਈ ਲਈ ਸਾਰਾ-ਸਾਰਾ ਦਿਨ ਉਡੀਕਦੇ ਰਹਿੰਦੇ ਸਨ ਰਾਜਨੀਤਕ ਬਰੀਕੀਆਂ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਆਮ ਆਦਮੀ ਦੇ ਦਿਲ ‘ਤੇ ਕੌਮੀ ਆਗੂ ਦੀ ਅਮਿੱਟ ਛਾਪ ਹੁੰਦੀ ਸੀ।
ਹੁਣ ਤਾਂ ਰੈਲੀਆਂ ‘ਚ ਸਿਰਫ਼ ਵਰਕਰ ਹੀ ਪਹੁੰਚਦੇ ਹਨ ਅਤੇ ਰੈਲੀਆਂ ‘ਚ ਇਕੱਠ ਕਰਨ ਲਈ ਪੂਰਾ ਨੈੱਟਵਰਕ ਬਣਾਇਆ ਜਾਂਦਾ ਹੈ ਜਿੱਥੋਂ ਤੱਕ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਸਵਾਲ ਹੈ ਇੱਥੇ ਸੂਬੇ ਦੇ ਮੁੱਦਿਆਂ ਦਾ ਜ਼ਿਕਰ ਘੱਟ ਤੇ ਰਵਾਇਤੀ ਰਾਸ਼ਟਰੀ ਮੁੱਦਿਆਂ ‘ਤੇ ਇੱਕ-ਦੂਜੇ ‘ਤੇ ਚਿੱਕੜ ਵੱਧ ਉਛਾਲਿਆ ਜਾ ਰਿਹਾ ਹੈ ਸੰਵਾਦ ਦੀ ਪਰੰਪਰਾ ਦਾ ਤਾਂ ਇੱਥੇ ਕੋਈ ਸਵਾਲ ਹੀ ਨਹੀਂ ਸੰਵਾਦ ਉੱਥੇ ਸੰਭਵ ਹੀ ਕਿਵੇਂ ਹੋ ਸਕਦਾ ਹੈ ਜਿੱਥੇ ਦਲਬਦਲੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੋਣ ਜਦੋਂ ਕਿਸੇ ਦੀ ਕੋਈ ਠੋਸ ਵਿਚਾਰਧਾਰਾ ਹੀ ਨਾ ਹੋਵੇ ਤਾਂ ਹੀ ਉਹ ਗੱਲ ਕਿਵੇਂ ਕਰ ਸਕੇਗਾ ਚੋਣਾਂ ਦੀ ਦੁਨੀਆ ਵੱਖਰੀ ਹੀ ਦੁਨੀਆ ਬਣ ਗਈ ਹੈ ਜੋ ਅਸਲੀ ਦੁਨੀਆ ਨਾਲੋਂ ਕੱਟੀ ਗਈ ਹੈ ਲੋਕਤੰਤਰ ‘ਚ ਨੇਤਾ ਆਮ ਹੋ ਗਏ ਹਨ ਤੇ ਲੋਕ ਗਾਇਬ ਹੋ ਰਹੇ ਹਨ ਜਿਨ੍ਹਾਂ ਦੇ ਮਸਲਿਆਂ ‘ਤੇ ਚੋਣਾਂ ਲੜੀਆਂ ਜਾ ਰਹੀਆਂ ਹਨ ਅਸਲ ਵਿਚ ਰੈਲੀਆਂ ‘ਚ ਜਨਤਾ ਦੀ ਦਿਲਚਸਪੀ ਘਟਣ ਦੀ ਵਜ੍ਹਾ ਹੀ ਇਹ ਹੈ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਿਸੇ ਸਟਾਰ ਪ੍ਰਚਾਰਕ ਨੇ ਰੈਲੀ ‘ਚ ਕੀ ਬੋਲਣਾ ਹੁੰਦਾ ਹੈ ਭਾਸ਼ਣ ਦੀ ਜ਼ਰੂਰਤ ਉਦੋਂ ਹੁੰਦੀ ਸੀ ਜੋ ਸੂਚਨਾ ਤਕਨਾਲੋਜੀ ਦੀ ਘਾਟ ਹੁੰਦੀ ਸੀ ਤੇ ਲੀਡਰ ਨੂੰ ਦੂਰ-ਦੂਰ ਜਾ ਕੇ ਆਪਣੀ ਗੱਲ ਕਹਿਣੀ ਪੈਂਦੀ ਸੀ ਹੁਣ ਤਾਂ ਤਕਨਾਲੋਜੀ ਇੰਨੀ ਜ਼ਿਆਦਾ ਵਿਕਸਿਤ ਹੈ ਕਿ ਹਜਾਰਾਂ ਕਿਲੋਮੀਟਰ ਦੂਰ ਬੈਠਾ ਆਗੂ ਵੀ ਆਪਣੀ ਗੱਲ ਕਹਿ ਸਕਦਾ ਹੈ ਬਸ਼ਰਤੇ ਉਸ ਦੀ ਗੱਲ ਨਵੀਂ ਤੇ ਸਾਰਥਿਕ ਹੋਵੇ ਪੁਰਾਣੀ ਦੂਸ਼ਣਬਾਜੀ ਲੋਕਾਂ ਨੂੰ ਪਸੰਦ ਨਹੀਂ ਆਉਂਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਣੀ ਦੇ ਮੁੱਦਿਆਂ ਤੇ ਗੱਲਬਾਤ ਰਾਹੀਂ ਕੱਢਣ ਹੱਲ : ਅਮਿਤ ਸ਼ਾਹ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ‘ਚ ਜਿੰਨੇ ਵੀ ਸੂਬੇ ਹਨ, ਉਨ੍ਹਾਂ ‘ਚ ਪਾਣੀ ਕਿਧਰੇ ਨਾ ਕਿਧਰੇ ਗੁੰਝਲਦਾਰ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਰਨਾ ਪਵੇਗਾ ਪੰਜਾਬ ਨੂੰ ਵੱਡਾ ਭਰਾ ਹੋਣ ਦੇ ਨਾਤੇ ਹਰਿਆਣਾ ਨਾਲ ਲਟਕ ਰਹੇ ਪਾਣੀ ਦੇ ਮੁੱਦੇ ਦਾ ਹੱਲ ਮਨ ਨਾਲ ਕਰਨਾ ਪਵੇਗਾ ਕੇਂਦਰ ਸਰਕਾਰ ਇਸ ਮੁੱਦੇ ਦਾ ਹੱਲ ਕੱਢਣ ਲਈ ਪਹਿਲਾਂ ਤੋਂ ਹੀ ਗੰਭੀਰ ਹੈ ਅਮਿਤ ਸ਼ਾਹ ਅੱਜ ਇੱਥੇ ਹਰਿਆਣਾ ਸਰਕਾਰ ਦੀ ਮੇਜ਼ਬਾਨੀ ‘ਚ ਰੱਖੀ ਉੱਤਰੀ ਖੇਤਰ ਪਰਿਸ਼ਦ ਦੀ 29ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉੱਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰੀ ਭਾਰਤੀ ਦੰਡ ਸੰਹਿਤਾ ਤੇ ਅਪਰਾਧਿਕ ਦੰਡ ਸੰਹਿਤਾ ਦੇ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਪੁਰਾਣੇ ਕਾਨੂੰਨਾਂ ‘ਚ ਸੋਧ ਕਰਨ ਲਈ ਮਾੜਾ-ਮੋਟਾ ਬਦਲਾਅ ਕਰ ਰਹੀ ਹੈ। (Amit Shah)
ਇਹ ਵੀ ਪੜ੍ਹੋ : ਕਾਰ ਦੀ ਤਲਾਸੀ ਲੈਣ ’ਤੇ 7 ਕਰੋੜ ਦੀ ਹੈਰੋਇਨ ਸਮੇਤ ਦੋ ਕਾਬੂ
ਕੇਂਦਰੀ ਗ੍ਰਹਿ ਮੰਤਰੀ ਨੇ ਹਾਜ਼ਰ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਕੜੀ ਵਿਚ ਆਪਣੇ-ਆਪਣੇ ਸੂਬਿਆਂ ਨਾਲ ਸਾਰਥਕ ਸਹਿਯੋਗ ਦੇਣ ਲਈ ਭਾਰਤੀ ਪੁਲਿਸ ਸੇਵਾ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਤੁਰੰਤ ਬਣਾਉਣ ਅਤੇ ਆਪਣੇ ਸੁਝਾਅ ਭੇਜਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੇਤੀ ਹੀ ਕੇਂਦਰੀ ਫੋਰੇਂਸਿੰਗ ਵਿਗਿਆਨ ਯੂਨੀਵਰਸਿਟੀ ਸਥਾਪਿਤ ਕਰਨ ਜਾ ਰਹੀ ਹੈ। ਇਸ ਲਈ ਸਾਰੇ ਸੂਬੇ  ਘੱਟੋ-ਘੱਟ ਇੱਕ-ਇੱਕ ਕੇਂਦਰੀ ਫੋਰੇਂਸਿੰਗ ਵਿਗਿਆਨ ਕਾਲਜ ਖੋਲ੍ਹਣ ਦੀ ਪਹਿਲ ਕਰਨ ਉਨਾਂ ਨੇ ਮੁੱਖ ਸਕੱਤਰਾਂ ਨੂੰ ਆਦੇਸ਼ ਦਿੱਤੇ ਕਿ ਉਹ ਪੁਲਿਸ ਵਿਭਾਗ ਨਾਲ  ਜੁੜੇ ਮਾਮਲੇ ਸਿਰਫ ਪੁਲਿਸ ‘ਤੇ ਹੀ ਨਾ ਛੱਡਣ, ਸਗੋਂ ਸੂਬੇ ਦੇ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਅਜਿਹੇ ਮੁੱਦਿਆਂ ਨਾਲ ਸਬੰਧਤ ਅੰਕੜਿਆਂ ਉਨਾਂ ਦੀ ਉਂਗਲੀਆਂ ‘ਤੇ ਹੋਣੇ ਚਾਹੀਦੇ ਹਨ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਨਾਰਕੋਟਿਕਸ ਨਾਲ ਜੁੜੇ ਮਾਮਲਿਆਂ ‘ਤੇ ਜੀਰੋ ਟੋਲਰੈਂਸ ਦੀ ਨੀਤੀ ਹੈ। ਨਸ਼ੀਲੇ ਪਦਾਰਥਾਂ ਦੀ ਤਸੱਕਰੀ ਨਾਲ ਜੁੜੇ ਮਾਮਲਿਆਂ ਦੀਆਂ ਜੜ੍ਹਾਂ ਤਕ ਸਾਨੂੰ ਜਾਣਾ ਪਵੇਗਾ ਤਦ ਹੀ ਅਸੀਂ ਨੌਜੁਆਨਾਂ ਨੂੰ ਨਸ਼ੇ ਤੋਂ ਬਚਾ ਸਕਾਂਗੇ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਦਿਸ਼ਾ ਵਿਚ ਪਹਿਲ ਕੀਤੀ ਹੈ ਅਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੀਟਿੰਗ ਬੁਲਾਈ ਹੈ।ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਯੌਨ ਸ਼ੋਸ਼ਣ ਨਾਲ ਜੁੜੇ ਮਾਮਲਿਆਂ ਵਿਚ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ 6-6 ਮਹੀਨੇ ਤਕ ਅਪਰਾਧੀਆਂ ਨੂੰ ਸਜ਼ਾ ਨਹੀਂ ਹੋ ਰਹੀ। (Amit Shah)
ਇਹ ਵੀ ਪੜ੍ਹੋ : ਪਹਿਲੀ ਅਕਤੂਬਰ ਤੋਂ ਬਦਲ ਰਹੇ ਨੇ ਕਈ ਨਿਯਮ, ਹੋਣਗੇ ਇਹ ਬਦਲਾਅ
ਇਸ ਲਈ ਸਾਰੇ ਸੂਬੇ ਆਪਣੇ ਇੱਥੇ ਡਾਇਰੈਕਟਰ, ਪਬਲਿਕ ਪੋਰੂਸਿਕਿਊਟਰ ਨੂੰ ਨਿਯੁਕਤ ਕਰਨ ਤਾਂ ਜੋ ਅਪਰਾਧਿਕ ਮਾਮਲਿਆਂ ਦੀ ਪੈਰਵੀ ਸਮੇਂ ‘ਤੇ ਤੇ ਠੀਕ ਢੰਗ ਨਾਲ ਹੋ ਸਕੇ। ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਸੂਬੇ ਪੰਜ ਕਿਲੋਮੀਟਰ ਦੇ ਘੇਰੇ ਵਿਚ ਬੈਂਕ ਦੀ ਬ੍ਰਾਂਚ ਖੁਲਵਾਉਣ ਦੀ ਪਹਿਲ ਕਰਨ ਤਾਂ ਜੋ ਸਰਕਾਰ ਦੀ ਸਿੱਧੇ ਲਾਭ ਟਰਾਂਸਫਰ ਯੋਜਨਾਵਾਂ ਦਾ ਪੈਸਾ ਲਾਭਕਾਰੀਆਂ ਦੇ ਖਾਤਿਆਂ ਵਿਚ ਸਿੱਧਾ ਪੁੱਜੇ।
ਕੇਂਦਰੀ ਗ੍ਰਹਿ ਮੰਤਰੀ ਨੇ ਉੱਤਰ ਖੇਤਰੀ ਪਰਿਸ਼ਦ ਦੀ ਮੀਟਿੰਗ ਦੀ ਸਫਲਤਾ ਲਈ ਹਰਿਆਣਾ ਸਰਕਾਰ ਨੂੰ ਵੱਧਾਈ ਦਿੰਦੇ ਹੋਏ ਕਿਹਾ ਕਿ ਇਸ ਮੀਟਿੰਗ ਵਿਚ ਕਈ ਨਵੇਂ ਮੁੱਦੇ ਉੱਭਰ ਕੇ ਆਏ ਹਨ ਤਾਂ 20-25 ਸਾਲਾਂ ਤੋਂ ਪੈਂਡਿੰਗ ਚਲਦੇ ਆ ਰਹੇ ਕਈ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਹੋਇਆ ਹੈ? ਉੱਤਰ ਖੇਤਰੀ ਪਰਿਸ਼ਦ ਦੀ ਅਗਲੀ ਮੀਟਿੰਗ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਦੀ ਬੇਨਤੀ ‘ਤੇ ਜੈਪੁਰ ਵਿਚ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ ਗਈ।ਮੀਟਿੰਗ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ, ਚੰਡੀਗੜ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਜੰਮੂ-ਕਸ਼ਮੀਰ ਦੇ ਰਾਜਪਾਲ ਸਤਯਪਾਲ ਮਲਿਕ, ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਵੀ ਸੰਬੋਧਤ ਕੀਤਾ।
ਰਾਮੇਸ਼ ਠਾਕੁਰ
ਪੂਰੇ ਹਿੰਦੁਸਤਾਨ ਦੀ ਫਿਜਾ ਜਹਿਰਲੀ ਧੁੰਦ, ਪ੍ਰਦੂਸ਼ਣ ਵਾਲੀ ਜਹਿਰਲੀ ਹਵਾਂ ਅਤੇ ਮਾੜੇ ਪ੍ਰਭਾਵ ਵਾਲੇ ਵਾਤਾਵਰਨ ਨਾਲ ਬੇਹਾਲ ਹੈ ਜੀਵਨ ਕਾਤੀ  ਹਵਾ ਇਸ ਸਮੇਂ ਆਦਮੀ ਲਈ ਮੌਤ ਵਾਲੀ ਹਵਾ ਬਣੀ ਹੋਈ ਹੈ ਇਹ ਸਥਿਤੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜੋਰ ਫੜ ਰਹੀ ਹੈ ਬਾਵਜੂਦ ਇਸ ਦੇ ਸਰਕਾਰੀ ਤੰਤਰ ਬੇਖ਼ਬਰ ਹੈ ਦੂਸ਼ਿਤ ਵਾਤਾਵਰਨ ਨੂੰ ਰੋਕਣ ਲਈ ਗੱਲਾਂ ਤਾਂ ਜਰੂਰ ਹੁੰਦੀਆਂ ਹਨ, ਪਰ ਜ਼ਮੀਨ ‘ਤੇ ਕੁਝ ਖਾਸ ਨਹੀਂ ਦਿਖਾਈ ਦਿੰਦਾ ਲਗਾਤਾਰ ਵਧ ਰਹੇ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਨੂੰ ਜਾਣਨ ਲਈ ਫੌਜੀ ਮਾਮਲਿਆਂ ਦੇ ਪੱਤਰਕਾਰ ਰਮੇਸ਼ ਠਾਕੁਰ ਨੇ ਸੈਂਟਰ ਆਫ਼ ਸਾਇੰਸ ਐਂਡ ਐਨਵਾਰਮੈਂਟ ਦੀ ਪ੍ਰਧਾਨ ਸੁਨੀਤਾ ਨਰਾਇਣ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ : –
ਹਿੰਦੁਸਤਾਨ ਦੀ ਆਬੋਹਵਾ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੀ ਹੈ, ਮੁੱਖ ਕਾਰਨ ਕੀ ਹੈ ?
ਹਵਾ ਨੂੰ ਪ੍ਰਦੂਸ਼ਿਤ ਕਰਨ ‘ਚ ਆਵਾਜਾਈ ਦੇ ਸਾਧਨਾ ਅਤੇ ਮਸ਼ੀਨਰੀ ‘ਚ ਵੱਡੀ ਮਾਤਰਾ ‘ਚ ਤੇਲ ਦੀ ਵਰਤੋਂ ਕਰਨਾ ਮੁੱਖ ਕਾਰਨ ਸਾਹਮਣੇ ਆ ਰਿਹਾ ਹੈ ਨਾਲ ਜਿਆਦਾ ਜ਼ਹਿਰਲੀ ਹੈ ਉਦਯੋਗਿਕ ਕਾਰਬਨ ਗੈਸ ਨਾਲ ਹਵਾ ‘ਚ ਜਹਿਰ ਫੈਲ ਰਿਹਾ ਹੈ ਵਾਹਨਾਂ ਦੀ ਗਿਣਤੀ ‘ਚ ਇਜਾਫ਼ਾ ਜੰਗੀਪੱਧਰ ‘ਤੇ ਹੋ ਰਿਹਾ ਹੈ ਸਾਡੀ ਸੰਸਥਾ ਪ੍ਰਦੂਸ਼ਣ ਖਿਲਾਫ਼ ਸਾਲਾਂ ਤੋਂ ਲੜ ਰਹੀ ਹੈ ਉੱਤਰੀ ਭਾਰਤ  ‘ਚ ਇਸ ਸਮੇਂ ਖਤਰਨਾਕ ਸਲਫ਼ਰ ਡਾਇਅਕਸਾਈਡ, ਨਾਈਟਰੋਜਨ ਅਕਸਾਇਡ, ਕਾਰਬਨ ਮੋਨੋਅਕਸਾਇਡ, ਓਜੋਨ, ਸ਼ੀਸ਼ਾ, ਆਰਸੈਨਿਕ, ਡੀਜਲ ਪਾਰਟੀਕੁਲੇਟ ਮੈਟਰ (ਡੀਪੀਐਮ) ਆਦਿ ਪ੍ਰਦੂਸ਼ਣਾਂ ਦੀ ਜਕੜ ‘ਚ ਹੈ ਕਿੰਨਾ ਕਾਰਨਾ ਨਾਲ ਸ਼ਹਿਰ ‘ਚ ਪ੍ਰਦੂਸ਼ਣ ਘੱਟ ਹੋ ਸਕਦਾ ਹੈ, ਇਸ ਸਬੰਧ ‘ਚ ਅਸੀਂ ਕਈ ਵਾਰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਾਣੂ ਕਰਵਾਇਆ ਹੈ ਅਸੀਂ ਤਰੱਕੀ ਦੀ ਗੱਲ ਕਿੰਨੀ ਹੀ ਕਿਉਂ ਨਾ ਕਰੀਏ, ਪਰ ਸਾਡੇ ਕੋਲ ਪ੍ਰਦੂਸ਼ਣ ਨੂੰ ਰੋਕਣ ਦੇ ਇੰਤਜਾਮ ਹੁਣ ਵੀ ਨਾਕਾਫ਼ੀ ਹਨ ਪ੍ਰਦੂਸ਼ਣ ਰੋਕਣ ਲਈ ਇੱਛਾਸ਼ਕਤੀ ਕਿਸੇ ‘ਚ ਨਹੀਂ ਦਿਸਦੀ ।
ਤੁਸੀਂ ਅਤੇ ਤੁਹਾਡੀ ਸੰਸਥਾ ਕਾਫ਼ੀ ਸਾਲਾਂ ਤੋਂ ਪ੍ਰਦੂਸ਼ਣ ਖਿਲਾਫ਼ ਅਵਾਜ਼ ਉਠਾ ਰਹੀ ਹੈ?
ਮਾਈਕਰੋਗ੍ਰਾਂਮ ਪ੍ਰਤੀ ਘਣ ਮੀਟਰ  ‘ਤੇ ਪਹੁੰਚ ਜਾਵੇ, ਜੋ ਤੈਅ ਸੁਰੱਖਿਆ ਮਾਪਦੰਡਾ ਤੋਂ 20 ਗੁਣਾ ਜਿਆਦਾ ਹੋਵੇ ਉੱਥੇ ਦਾ ਜੀਵਨ ਅਸਾਧਾਰਨ ਹੋ ਜਾਂਦਾ ਹੈ ਇਸ ਕੁਤਾਹੀ ਕਾਰਨ ਅਸੀਂ ਕੇਂਦਰ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਇਆ ਹੈ ਹਿੰਦੁਸਤਾਨ ‘ਚ ਫੈਲੀ ਆਟੋਮੋਬਾਇਲ ਇੰਡਸਟਰੀ ਦੇ ਮਾਲਕਾਂ ਨੂੰ ਆਪਣੀ ਕਮਾਈ ਤੋਂ ਇਲਾਵਾ ਕੁਝ ਨਹੀਂ ਦਿਸਦਾ ਵਾਤਾਵਰਨ ਦੀ ਉਨ੍ਹਾਂ ਨੂੰ ਜਰਾ ਵੀ ਚਿੰਤਾ ਨਹੀਂ ਆਬੋਹਵਾ ਨੂੰ ਪ੍ਰਦੂਸ਼ਿਤ ਕਰਨ ‘ਚ ਇਨ੍ਹਾ ਦਾ ਬਹੁਤ ਵੱਡਾ ਹੱਥ ਹੈ ਇਹ ਸਭ ਸਰਕਾਰ ਦੀ ਮਿਲੀਭੁਗਤ ਨਾਲ ਹੁੰਦਾ ਹੈ ਸਰਕਾਰ ਇਨ੍ਹਾਂ ‘ਤੇ ਲਗਾਮ ਲਾਉਣ ‘ਚ ਅੱਜ ਵੀ ਫੇਲ੍ਹ ਹੈ ਹਵਾ ‘ਚ ਇਨ੍ਹਾਂ ਦੇ ਵਾਹਨਾਂ ਨਾਲ ਜੋ ਧੂਆਂ ਨਿਕਲ ਰਿਹਾ ਹੈ ਉਸ ‘ਚ ਇਸ ਸਮੇਂ ਸਲਫ਼ਰ ਦੀ ਮਾਤਰਾ 50ਪੀਪੀਐਮ ਦੇ ਨੇੜੇਤੇੜੇ ਹੈ ਇਸ ਨਾਲ ਦਿਲ, ਸਾਹ, ਅਸਥਮਾ ਅਤੇ ਫੇਫੜਿਆਂ ਸਬੰਧੀ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਪੈਟਰੋਲ ਅਤੇ ਡੀਜਲ ਦੇ ਵਾਹਨਾਂ ‘ਚ ਪੀਐਮ ਕਣਾਂ ਦੀ ਨਿਕਾਸੀ ਜਿਆਦਾ ਹੈ ਇਸ ਲਈ ਅਜਿਹੇ ਵਾਹਨਾਂ ਨੂੰ ਪੂਰੇ ਦੇਸ਼ ‘ਚ ਪਾਬੰਦੀ ਲਾਉਣ ਦੀ ਸਾਡੀ ਮੰਗ ਰਹੀ ਹੈ ਸਿਰਫ਼ ਸੀਐਨਜੀ ਵਾਹਨਾਂ ਨੂੰ ਹੀ ਚਲਾਉਣ ਦੀ ਆਗਿਆ ਦੇਣੀ ਚਾਹੀਦੀ ਹੈ ।
ਪੱਧਰ ਵੀ ਹੌਲੀ-ਹੌਲੀ ਹੇਠਾਂ ਖਿਸਕ ਰਿਹਾ ਹੈ ਦਿਲੀ ਅਤੇ ਨੇੜੇ ਤੇੜੇ ਦੇ ਸੂਬਿਆਂ ਦਾ ਵੀ ਬੁਰਾ ਹਾਲ ਹੈ ?
ਜਿੱਥੇ ਪਾਣੀ ਜਿਆਦਾ ਹੁੰਦਾ ਰਹਿੰਦੀ ਹੈ ਉੱਥੇ ਪ੍ਰਦੂਸ਼ਣ ਘੱਟ ਹੁੰਦਾ ਹੈ ਦਿਲੀ, ਉਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਇਲਾਵਾ ਕੁਝ ਸੂਬਿਆਂ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਹੇਠਾਂ ਜਾ ਰਿਹਾ ਹੈ ਸਾਡੀ ਰਿਪੋਰਟ ‘ਤੇ ਪਹਿਲਾਂ ਦੀ ਕੇਂਦਰ ਸਰਕਾਰ ਨੇ ਪਾਣੀ ਪੱਧਰ ਨਾਪਿਆ ਸੀ, ਜਿਸ ‘ਚ ਪਾਣੀ ਦੀ ਘਾਟ ਨੂੰ ਦਰਸਾਇਆ ਸੀ ਪਰ ਜਤਨ ਨਹੀਂ ਕੀਤੇ ਗਏ ਦਿਲੀ-ਐਨਸੀਆਰ ਦਾ ਲਗਾਤਾਰ ਵਿਸਤਾਰ ਕੀਤਾ ਜਾ ਰਿਹਾ ਹੈ ਪਰ ਇਸ ਗੱਲ ‘ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਕਿ ਧਰਤੀ ਇਹ ਸਭ ਕਿਵੇਂ ਸਹਿਣ ਕਰ ਸਕੇਗੀ ਪਾਣੀ ਦੀ ਘਾਟ ਕਾਰਨ ਅਸੀਂ ਕੰਸਟ੍ਰਸ਼ਨ ਰੁਕਵਾਇਆ ਵੀ ਸੀ ।
ਤੁਹਾਡੀ ਸੰਸਥਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰ ਤੋਂ ਕਾਰਗਰ ਤੰਤਰ ਦੀ ਮੰਗ ਕਰਦੀ ਆ ਰਹੀ ਹੈ ਹੁਣ ਕੀ ਸਥਿਤੀ ਹੈ?
ਪਿਛਲੀ ਅਤੇ ਮੌਜ਼ੂਦਾ ਕੇਂਦਰ ਸਰਕਾਰ ਨੂੰ ਅਸੀਂ ਕਈ ਦੇਸ਼ਾਂ ਦਾ ਹਵਾਲਾ ਦਿੱਤਾ ਹੈ ਜਿੱਥੇ ਪ੍ਰਦੂਸ਼ਣ ਮਨੁੱਖੀ ਯਤਨਾਂ ਨਾਲ ਘੱਟ ਕੀਤਾ ਗਿਆ ਉੱਥੋਂ ਦੀਆਂ ਸਰਕਾਰਾਂ ਨੇ ਆਪਣੀ ਤਕਨੀਕ, ਤੇਜ਼ੀ ਤੇ ਤਤਪਰਤਾ ਨਾਲ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕੀਤਾ ਚੀਨ ‘ਚ ਇੱਕ ਬਾਰ ਬਕਾਇਦਾ ਰੈਡ ਅਲਰਟ ਜਾਰੀ ਕਰਕੇ ਉਦਯੋਗਾਂ, ਉਸਾਰੀਆਂ ਅਤੇ ਵਾਹਨਾਂ ‘ਤੇ ਪਾਬੰਦੀ ਲਾ ਦਿੱਤੀ ਗਈ ਸੀ ਸਾਡੇ ਇੱਥੇ ਸ਼ਹਿਰਾਂ ‘ਚ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਧੜੱ੍ਹਲੇ ਨਾਲ ਨਾਜਾਇਜ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਅਸ਼ਮਾਨੀ ਇਮਾਰਤਾਂ ਬਣਾਉਣ ਨਾਲ ਭੂ-ਜਲ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸਦੀ ਕੋਈ ਵੀ ਪਰਵਾਹ ਨਹੀਂ ਕਰ ਰਿਹਾ ਹੈ ਵਿਗੜਦੀ ਆਬੋਹਵਾ ਨੂੰ ਬਦਰੰਗ ਕਰਨ ‘ਚ ਸਾਡਾ ਸਰਕਾਰੀ ਤੰਤਰ ਖੂਬ ਸਾਥ ਦੇ ਰਿਹਾ ਹੈ ਸਾਨੂੰ ਅਤੀ ਪ੍ਰਤੀਕਿਰਿਆਸ਼ੀਲ ਗੈਸਾਂ ਤੋਂ ਤੌਬਾ ਕਰਨੀ ਪਵੇਗੀ ਗੈਸ ਸਾਡੇ ਲੋਕਾਂ ਵੱਲੋਂ ਤੇਲ ਅਤੇ ਕਚਰਾ ਬਾਲਣ ਨਾਲ ਵਾਤਾਵਰਨ ‘ਚ ਫੈਲਦੀ ਹੈ ਉਕਤ ਤਰੀਕਿਆਂ ਨਾਲ ਹੀ ਅਸੀਂ ਪ੍ਰਦੂਸ਼ਣ ਦੀ ਮਾਰ ਤੋਂ ਬਚ ਪਾਵਾਂਗੇ ।
ਤੁਹਾਡੇ ਮੁਤਾਬਕ ਮਜ਼ਬੂਤ ਬਦਲ ਕੀ ਹੋ ਸਕਦਾ ਹੈ?
ਸਭ ਤੋਂ ਪਹਿਲਾਂ ਕੋਲੇ ਤੋਂ ਬਿਜਲੀ ਬਣਾਉਣ ਵਾਲੇ ਤਾਪ ਬਿਜਲੀਘਰਾਂ ‘ਤੇ ਬੈਨ ਲਾਇਆ ਜਾਣਾ ਚਾਹੀਦਾ ਕਿਉਂਕਿ ਇਸ ਤੋਂ ਨਿਕਲਣ ਵਾਲਾ ਧੂੰਆਂ ਹਵਾ ‘ਚ ਜਹਿਰ ਘੋਲਦਾ ਹੈ ਇਸ ਤੋਂ ਇਲਾਵਾ ਡੀਜਲ ਯੁਕਤ ਵਾਹਨਾਂ ‘ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ ਜਹਿਰਲੀਆਂ ਗੈਸਾਂ ‘ਤੇ ਪਾਬੰਦੀ ਲੱਗੇ ਵਾਹਨ ਰਸ਼ਿਟ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦੀ ਜ਼ਰੂਰਤ ਹੈ ਇੱਕ ਤੋਂ ਜਿਆਦਾ ਵਾਹਨ ਲੈਣ ‘ਤੇ ਰੋਕ ਲੱਗੇ 2002 ‘ਚ ਜਦੋਂ ਅਸੀਂ ਦਿੱਲੀ ‘ਚ ਚੱਲਣ ਵਾਲੀਆਂ ਸਾਰੀਆਂ ਬੱਸਾਂ ‘ਚ ਸੀਐਨਜੀ ਦੀ ਮੰਗ ਕੀਤੀ ਤਾਂ ਚਾਰ ਪਾਸੇ ਹੱਲਾ ਮੱਚ ਗਿਆ ਸੀ ਪਰ ਸੁਪਰੀਮ ਕੋਰਟ ਨੇ ਸਾਡੇ ਪੱਖ ‘ਚ ਫੈਸਲਾ ਸੁਣਾਉਂਦੇ ਹੋਏ ਤਤਕਾਲ ਪ੍ਰਭਾਵ ਨਾਲ ਸਾਰੀਆਂ ਬੱਸਾਂ ਸੀਐਨਜੀ ਨਾਲ ਚੱਲਣ ਦਾ ਫਰਮਾਨ ਜਾਰੀ ਕੀਤਾ ਇਸ ਤੋਂ ਬਾਅਦ ਪ੍ਰਦੂਸ਼ਣ ‘ਚ ਕਾਫ਼ੀ ਫਰਕ ਦੇਖਣ ਨੂੰ ਮਿਲਿਆ ਸੀ ਪ੍ਰਦੂਸ਼ਣ ਘੱਟ ਕਰਨ ਨੂੰ ਲੈ ਕੇ ਅਸੀਂ ਕੇਂਦਰ ਸਰਕਾਰ ਨੂੰ ਇੱਕ ਸੁਝਾਅ ਵਾਲਾ ਖਰੜਾ  ਸੌਂਪਿਆ ਸੀ  ਜੇਕਰ ਉਸ ‘ਤੇ ਅਮਲ ਹੋ ਜਾਵੇ ਤਾਂ ਕਾਫ਼ੀ ਹੱਕ ਤੱਕ ਸਥਿਤੀ ਸੁਧਰ ਸਕਦੀ ਹੈ।
ਕੁਝ ਨਿੱਜੀ ਕੰਪਨੀਆਂ ‘ਤੇ ਵੀ ਤੁਸੀਂ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ?
ਕੁਝ ਸਾਲ ਪਹਿਲਾਂ ਅਸੀਂ ਕੋਕਾ ਕੋਲਾ ਖਿਲਾਫ਼ ਮੁਹਿੰਮ ਚਲਾਈ ਸੀ ਸਰਕਾਰ ਨੂੰ ਅਸੀਂ ਇੱਕ ਰਿਪੋਰਟ ਦਿੱਤੀ ਸੀ ਜਿਸ ‘ਚ ਕੋਲਾ ਕੰਪਨੀ ਵੱਲੋਂ ਪਾਣੀ ਦੀ ਖਪਤ ਦੀ ਗੱਲ ਕਹੀ ਸੀ,ਪਰ ਸਰਕਾਰ ਨੇ ਸਾਡੀ ਗੱਲ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ ਪਰ ਸਾਡੀ ਲੜਾਈ ਜਾਰੀ ਰਹੀ ਆਖ਼ਰ : ਕੋਲਾ ਕੰਪਨੀ ਨੂੰ ਆਪਣੇ ਕਈ ਪ੍ਰੋਜੈਕਟਾਂ ਨੂੰ ਬੰਦ ਕਰਨਾ ਪਿਆ ਸੀ ਦੇਸ਼ ਦੀ ਸਿੰਚਾਈ ਦਾ ਲਗਭਗ 70ਫੀਸਦੀ ਅਤੇ ਘਰੇਲੂ ਜਲ ਖਪਤ ਦਾ 80 ਫੀਸਦੀ ਹਿੱਸਾ ਧਰਤੀ ਹੇਠਲੇ ਪਾਣੀ ਨਾਲ ਪੂਰਾ ਹੁੰਦਾ ਹੈ, ਜਿਸਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ ਪਾਣੀ ਦੀ ਭਰਮਾਰ ਵਾਲੇ ਉਤਰ ਭਾਰਤ ਦੇ ਕਈ ਸੂਬਿਆਂ ‘ਚ ਅੱਜ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਕ ਤੱਕ ਡਿੱਗ ਗਿਆ ਹੈ ਇਹੀ ਨਹੀਂ ਦੇਸ਼ ‘ਚ ਜੋ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਲੱਬਧ ਹੈ ਵੀ ਉਸਨੂੰ ਅੰਨ੍ਹੇਵਾਹ ਅਤੇ ਬੇਰੋਕ-ਟੋਕ ਇਸਤੇਮਾਲ ਦੀ ਵਜ੍ਹਾ ਨਾਲ ਦੂਸ਼ਿਤ ਹੁੰਦਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ ‘ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟਿਆਲਾ ‘ਚ ਹਜ਼ਾਰਾਂ ਏਕੜ ਫ਼ਸਲ ਤਬਾਹ ਹੋਈ ਹੈ ਘੱਗਰ ਦਾ ਪੱਕਾ ਹੱਲ ਕੱਢਣ ਲਈ ਵਿਰੋਧੀ ਪਾਰਟੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਦੋ-ਤਿੰਨ ਸਾਲਾਂ ਬਾਦ ਘੱਗਰ ਦੇ ਪਾਣੀ ਨਾਲ ਭਾਰੀ ਨੁਕਸਾਨ ਹੁੰਦਾ ਹੈ ਮਾਨਸੂਨ ਲੰਘਣ ਤੋਂ ਬਾਦ ਘੱਗਰ ਦੀ ਗੱਲ ਵੀ ਆਈ-ਗਈ ਹੋ ਜਾਵੇਗੀ ਭਾਰੀ ਮੀਂਹ ਕਾਰਨ ਬਠਿੰਡਾ ਤਾਂ ਇੱਕ ਟਾਪੂ ਬਣ ਗਿਆ ਸੀ ਜਿੱਥੇ ਛੇ-ਛੇ ਫੁੱਟ ਤੱਕ ਪਾਣੀ ਜਮ੍ਹਾ ਹੋ ਗਿਆ ਉਸ ਵੇਲੇ ਬਠਿੰਡਾ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਅਤੇ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਰਮਿਆਨ ਤਿੱਖੀ ਸ਼ਬਦੀ ਜੰਗ ਵੀ ਹੋਈ ਪਰ ਵਿਧਾਨ ਸਭਾ ‘ਚ ਪਹੁੰਚ ਕੇ ਅਕਾਲੀ ਦਲ ਨੂੰ ਬਠਿੰਡਾ ਦਾ ਡੋਬਾ ਵੀ ਭੁੱਲ ਗਿਆ ਨਸ਼ਿਆਂ ਤੇ ਖੁਦਕੁਸ਼ੀਆਂ ਦੇ ਮਾਮਲੇ ‘ਚ ਵੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਸਦਨ ‘ਚ ਚੁੱਪ ਵੱਟੀ ਰੱਖੀ ਆਏ ਦਿਨ ਪੰਜਾਬ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ ਹੁਣ ਤਾਂ ਲੜਕੀਆਂ ਦੀ ਵੀ ਨਸ਼ੇ ਨਾਲ ਮੌਤ ਦੀਆਂ ਖ਼ਬਰਾਂ ਆ ਰਹੀਆਂ ਹਨ ਪਰ ਇਸ ਮਾਮਲੇ ‘ਤੇ ਕਿਸੇ ਵੀ ਪਾਰਟੀ ਦੇ ਵਿਧਾਇਕ ਕੋਲ ਨਾ ਤਾਂ ਬੋਲਣ ਦਾ ਸਮਾਂ ਹੈ ਤੇ ਨਾ ਹੀ ਕੋਈ ਇੱਛਾ-ਸ਼ਕਤੀ ਨਜ਼ਰ ਆ ਰਹੀ ਹੈ ਪਿਛਲੇ ਦਿਨੀਂ ਬੱਚਿਆਂ ਦੇ ਨਹਿਰਾਂ ‘ਚ ਡੁੱਬਣ ਦੀਆਂ ਘਟਨਾਵਾਂ ਵਾਪਰੀਆਂ ਹਨ ਲਗਭਗ ਸਾਲ ‘ਚ 30-40 ਮੌਤਾਂ ਨਹਿਰਾਂ ਤੇ ਦਰਿਆਵਾਂ ‘ਚ ਨਹਾਉਣ ਗਏ ਬੱਚਿਆਂ ਦੀਆਂ ਹੁੰਦੀਆਂ ਹਨ ਇਸ ਸਬੰਧੀ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਕਾਰੀਆਂ ਨੂੰ ਕੋਈ ਦਿਸ਼ਾ-ਨਿਰਦੇਸ਼ ਦੇ ਸਕਦੀ ਹੈ ਵਿਰੋਧੀ ਪਾਰਟੀਆਂ ਇਹ ਮਾਮਲਾ ਉਠਾ ਕੇ ਸਰਕਾਰ ਤੋਂ ਮੰਗ ਕਰ ਸਕਦੀਆਂ ਸਨ ਦਰਅਸਲ ਵਿਧਾਨ ਸਭਾ ਜਨਤਾ ਦੀ ਬਿਹਤਰੀ ਲਈ ਕਾਨੂੰਨ ਦਾ ਨਿਰਮਾਣ ਕਰਨ ਵਾਲੀ ਸਭਾ ਹੈ ਜਿੱਥੇ ਲੋਕ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਆਮ ਜਨਤਾ ਦੀ ਖੂਨ-ਪਸੀਨੇ ਦੀ ਕਮਾਈ ਨਾਲ ਇਕੱਠੇ ਕੀਤੇ ਟੈਕਸਾਂ ਰਾਹੀਂ ਕਰੋੜਾਂ ਰੁਪਏ ਖਰਚੇ ਨਾਲ ਚੱਲਣ ਵਾਲੀ ਵਿਧਾਨ ਸਭਾ ‘ਚ ਲੋਕਤੰਤਰ ਦਾ ਤਮਾਸ਼ਾ ਬਣ ਗਿਆ ਹੈ ਜਿੱਥੇ ਚਰਚਾ ਜਾਂ ਬਹਿਸਾਂ ਘੱਟ ਅਤੇ ਰੌਲਾ ਜ਼ਿਆਦਾ ਪੈਂਦਾ ਹੈ ਵਿਧਾਇਕਾਂ ਦੀ ਜਿੰਮੇਵਾਰੀ ਤੇ ਜਵਾਬਦੇਹੀ ਸਿਰਫ਼ ਪਾਰਟੀ ਰਣਨੀਤੀ ਤੱਕ ਸੀਮਿਤ ਹੋ ਗਈ ਹੈ ਹਲਕੇ ਦੇ ਲੋਕਾਂ ਦੀ ਬਾਤ ਕੋਈ ਨਹੀਂ ਪੁੱਛ ਰਿਹਾ  ਵਿਧਾਇਕ ਹਲਕੇ ਦੇ ਦੌਰੇ ਸਮੇਂ ਲੋਕਾਂ ਦੀਆਂ ਸਮੱਸਿਆਵਾਂ ਬੜੇ ਗੌਰ ਨਾਲ ਸੁਣਦੇ ਹਨ ਪਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਹੀ ਸਾਰੇ ਵਿਧਾਇਕਾਂ ਨੂੰ  ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਰਟਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਨੇ ਕਿਹੜਾ ਮੁੱਦਾ ਉਠਾਉਣਾ ਹੈ ਅਤੇ ਤਾਂ ਕਿ ਦੂਜੀ ਪਾਰਟੀ ਘੇਰਿਆ ਜਾ ਸਕੇ ਉਂਜ ਕੋਈ ਵਿਰਲਾ ਵਿਧਾਇਕ ਹੀ ਹੁੰਦਾ ਹੈ ਜਿਹੜਾ ਸੱਤਾ ‘ਚ ਹੋਣ ਦੇ ਬਾਵਜ਼ੂਦ ਹਲਕੇ ਖਾਤਰ ਆਪਣੀ ਹੀ ਸਰਕਾਰ ਦੇ ਮੰਤਰੀ ਖਿਲਾਫ਼ ਧਰਨੇ ਦੀ ਚਿਤਾਵਨੀ ਦਿੰਦਾ ਹੈ ਪਰ ਇਹ ਚੀਜ਼ਾਂ ਦੁਰਲੱਭ ਹੁੰਦੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਵਿਚਾਰੇ ਖੇਤੀ ਮਸਲੇ
ਕਿਸਾਨੀ ਕਰਜ਼ਾ, ਮਹਿੰਗੀ ਬਿਜਲੀ ਅਤੇ ਨਹਿਰੀ ਪਾਣੀ ਰਹੇ ਮੀਟਿੰਗ ਦਾ ਏਜੰਡਾ
ਮਾਨਸਾ (ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਹੈÎੱਡ ਕੁਆਰਟਰ ਗੁਰੂਦੁਆਰਾ ਸਾਹਿਬ ਮਾਨਸਾ ਵਿਖੇ ਹੋਈ। ਇਸ ਮੀਟਿੰਗ ਸਬੰਧੀ ਹਰਦੇਵ ਸਿੰਘ ਕੋਟਧਰਮੂ ਸਕੱਤਰ ਜਨਰਲ ਜਿਲ੍ਹਾ ਮਾਨਸਾ ਨੇ  ਦੱਸਿਆ ਕਿ ਭਾਖੜਾ ਡੈਮ ਵੱਲੋਂ ਚਾਰ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ ਇਹਨਾਂ ਰਾਜਾਂ ਵਿੱਚ ਦਿੱਲੀ 2 ਰੁਪਏ ਪ੍ਰਤੀ ਯੂਨਿਟ, ਹਿਮਾਚਲ ਪ੍ਰਦੇਸ਼ 2.50 ਰੁਪਏ ਪ੍ਰਤੀ ਯੂਨਿਟ, ਹਰਿਆਣਾ 3.00 ਰੁਪਏ ਪ੍ਰਤੀ ਯੂਨਿਟ ਅਤੇ ਪੰਜਾਬ ਵਿੱਚ 7 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 10 ਰੁਪਏ ਪ੍ਰਤੀ ਯੂਨਿਟ ਦਾ ਫਾਲਤੂ ਖਰਚਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰਜ਼ਾ ਮੁਆਫੀ ਦਾ ਇੱਕ ਮਹਿਜ਼ ਡਰਾਮਾ ਹੈ ਜਦੋਂ ਕਿ ਮਾਮੂਲੀ ਪੈਸੇ ਮੁਆਫ ਕਰਕੇ ਬਿਜਲੀ ਬਿੱਲਾਂ ਰਾਹੀਂ ਜੇਬ੍ਹ ਵਿੱਚੋਂ ਵੱਧ ਕਢਵਾਉਣ ਦੀ ਸਕੀਮ ਬਣਾ ਲਈ ਹੈ ਇਸ ਪਾਲਿਸੀ ਨੂੰ ਤੁਰੰਤ ਵਾਪਸ ਲਿਆ ਜਾਵੇ।  ਇਸ ਮੌਕੇ ਜਰਨੈਲ ਸਿੰਘ ਸਤੀਕੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਆਪਰੇਟਿਵ ਬੈਕਾਂ ਨੇ ਕਰਜ਼ੇ ਦੇਣ ਸਮੇਂ ਕਿਸਾਨਾਂ ਤੋਂ ਖਾਲੀ ਚੈਕਾਂ ‘ਤੇ ਦਸਤਖਤ ਕਰਵਾ ਕੇ ਰੱਖ ਲਏ ਸਨ ਉਨ੍ਹਾਂ ਵੱਲੋਂ ਖਾਲੀ ਚੈÎੱਕ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਰਕਮ ਨਾ ਭਰਨ ਦੀ ਸੂਰਤ ਵਿੱਚ ਅਦਾਲਤਾਂ ਵਿੱਚ ਕੇਸ ਦਰਜ ਕਰਵਾਏ ਜਾ ਰਹੇ ਹਨ, ਜਿਸ ਵਿੱਚ ਚੈÎੱਕ ਵੀ ਬੈਂਕ ਮੈਨੇਜਰਾਂ ਵੱਲੋਂ ਖੁਦ ਹੀ ਭਰ ਕੇ ਲਾਏ ਜਾ ਰਹੇ ਹਨ ਜਦ ਕਿ ਕਿਸਾਨਾਂ ਵੱਲੋਂ  ਬੈਂਕ ਨੂੰ ਕਰਜ਼ੇ ਬਦਲੇ ਜ਼ਮੀਨ ਆਡਰਹਿਣ ਦਿੱਤੀ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜੇ ਬਦਲੇ ਜ਼ਮੀਨਾਂ ਦੀਆਂ ਕੁਰਕੀਆਂ ਕਰਨ ਤੋਂ ਪਿੱਛੇ ਹਟਣ ਦਾ ਵਾਅਦਾ ਕੀਤਾ ਹੈ ਤੇ ਜੇਕਰ ਬੈਂਕਾਂ ਨੇ ਕਿਸਾਨਾਂ ਨਾਲ ਇਸੇ ਤਰ੍ਹਾਂ ਧੱਕਾ ਕੀਤਾ ਤਾਂ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ
ਜਗਦੇਵ ਸਿੰਘ (ਸਾਬਕਾ ਫੌਜੀ)
ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ ‘ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ਜਹਾਜ਼ ਵਿੱਚੋਂ ਉੱਤਰਿਆ ਤਾਂ ਮੀਡੀਆ ਅਤੇ ਹੁਕਮਾਂ ਦੇ ਬੱਧੇ ਸੁਰੱਖਿਆ ਕਰਮਚਾਰੀਆਂ ਨੇ ਲੋੜ ਤੋਂ ਵੱਧ ਚਤੁਰ-ਚਲਾਕ ਸਫੈਦ ਪੋਸ਼ਾਂ ਦਾ ਘੜਮੱਸ ਪਿਆ ਦੇਖਿਆ ਸੰਨੀ ਦਿਓਲ ਨਾਲ ਸਾਡਾ ਕੁੱਝ ਲਗਾਓ ਹੈ ਕਿਉਂਕਿ ਉਸਦੀਆਂ ਫਿਲਮਾਂ ਚੰਗੀਆਂ ਅਤੇ ਸੇਧ ਦੇਣ ਵਾਲੀਆਂ ਹਨ ਫਿਲਮਾਂ ਵਿੱਚੋਂ ਉਸ ਨੇ ਇੱਕ ਫਿਲਮ ਸੰਨ 1971 ਵਾਲੀ ਰਾਜਸਥਾਨ ਦੀ ਲੌਂਗੋਵਾਲ ਪੋਸਟ ਵਾਲੀ ਬਾਰਡਰ ਫਿਲਮ ਬਣਾਈ ਸੀ ਅਤੇ ਇਸ ਵਿੱਚ ਉਸ ਨੇ ਉਸ ਵੇਲੇ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਦਾ ਰੋਲ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਬਾਰਡਰ ਫਿਲਮ ਬਣਾ ਕੇ ਸਾਡੀ 23 ਪੰਜਾਬ ਪਲਟਨ ਦੀ ਬਹਾਦਰੀ ਦਾ ਨਮੂਨਾ ਬੜੇ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਇਹ ਫਿਲਮ ਲੋਕਾਂ ਨੇ ਬਹੁਤ ਪਸੰਦ ਕੀਤੀ।
ਭਾਰਤੀ ਫੌਜ ਕਿਸੇ ਇੱਕ ਪਾਰਟੀ ਦੀ ਨਾ ਹੋ ਕੇ ਸਾਰੇ ਦੇਸ਼ ਦੀ ਸਾਂਝੀ ਹੁੰਦੀ ਹੈ ਇਸੇ ਤਰ੍ਹਾਂ ਫਿਲਮੀ ਕਲਾਕਾਰ, ਚੰਗੇ ਗਾਇਕ, ਆਪਣੇ-ਆਪਣੇ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਹਨ ਸੰਨੀ ਦਿਓਲ ਨੂੰ ਵੀ ਕਿਸੇ ਇੱਕ ਪਾਰਟੀ ਵੱਲੋਂ ਚੋਣ ਨਹੀਂ ਲੜਨੀ ਚਾਹੀਦੀ ਸੀ ਇਸ ਨਾਲ ਉਸ ਦੀ ਹਰਮਨਪਿਆਰਤਾ ‘ਤੇ ਬਹੁਤ ਵੱਡਾ ਫਰਕ ਪਵੇਗਾ ਕੁੱਝ ਸੱਤਾ ਦੇ ਭੁੱਖੇ, ਲਾਲਚੀ, ਅੰਨ੍ਹੇ-ਬੋਲੇ ਸਿਆਸਤਦਾਨ ਸੱਤਾ ਹਥਿਆਉਣ ਦੀ ਖਾਤਰ ਕੁੱਝ ਵੀ ਕਰ ਸਕਦੇ ਹਨ ਜਿਵੇਂ ਲੋਕਾਂ ਵਿੱਚ ਨਫ਼ਰਤ ਬੀਜ ਕੇ ਦੰਗੇ-ਫਸਾਦ ਕਰਾਉਣੇ, ਪੂਜਣ ਯੋਗ ਗ੍ਰੰਥਾਂ ਦੀ ਬੇਅਦਬੀ ਕਰਾਉਣਾ ਆਦਿ ਬਾਰਡਰ ਫਿਲਮ ਬਹੁਤ ਚੰਗੀ ਬਣੀ ਸੀ ਪਰੰਤੂ ਕੁੱਝ ਸੱਚਾਈ ਤੋਂ ਪਰ੍ਹੇ ਹੋ ਕੇ ਬਣੀ ਇਸ ਲੜਾਈ ਵਿੱਚ ਅਸੀਂ ਆਪਣਾ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਪਾਕਿਸਤਾਨੀ ਫੌਜ ਦਾ ਵੱਧ ਤੋਂ ਵੱਧ ਨੁਕਸਾਨ ਕਰਕੇ ਭਜਾਇਆ ਸਾਡੀ ਪਲਟਨ ਦੇ 3 ਜਵਾਨ ਸ਼ਹੀਦ ਹੋਏ ਸਨ ਅਤੇ 3 ਟੈਂਕ ਹਮਲੇ ‘ਚ ਤਬਾਹ ਹੋਏ ਸ਼ਹੀਦ ਹੋਣ ਵਾਲੇ ਜਵਾਨਾਂ ਦਾ ਨਾਂਅ ਸ਼ਹੀਦ ਜਗਜੀਤ ਸਿੰਘ, ਸ਼ਹੀਦ ਚਰਨਦਾਸ, ਸ਼ਹੀਦ ਬਿਸ਼ਨ ਦਾਸ ਹੀ ਵੀਰਗਤੀ ਨੂੰ ਪ੍ਰਾਪਤ ਹੋਏ ਸਨ 4 ਤੋਂ 5 ਦਸੰਬਰ 1971 ਦੀ ਦਰਮਿਆਨੀ ਰਾਤ ਨੂੰ ਸਾਡੀ ਇੱਕ ਪਲਾਟੂਨ ਜਿਸ ਦੀ ਕਮਾਂਡ ਲੈਫਟੀਨੈਂਟ ਧਰਮਵੀਰ ਕਰ ਰਹੇ ਸਨ, ਲਗਭਗ ਰਾਤ ਦੇ 8 ਵਜੇ ਕਰੀਬ ਟੈਂਕਾਂ ਦੀ ਲੰਮੀ ਕਤਾਰ ਅਤੇ ਪਾਕਿਸਤਾਨੀ ਫੌਜ ਦਾ ਇੱਕ ਬ੍ਰਿਗੇਡ ਤੂਫਾਨ ਬਣ ਕੇ ਸਾਡੀ ਪੋਸਟ ਵੱਲ ਵਧ ਰਿਹਾ ਸੀ ਲੈਫਟੀਨੈਂਟ ਧਰਮਵੀਰ ਨੇ ਬੜੀ ਸੂਝ-ਬੂਝ ਅਤੇ ਦਲੇਰੀ ਕਰਕੇ ਸਾਰੇ ਜਵਾਨਾਂ ਸਮੇਤ ਝਾੜੀਆਂ ਵਿੱਚ ਪੁਜੀਸ਼ਨਾਂ ਲੈ ਲਈਆਂ ਟੈਂਕਾਂ ਦੀ ਗਿਣਤੀ ਨੇ ਪਾਕਿਸਤਾਨੀ ਫੌਜ਼ ਦੀ ਹਰਕਤ ਬਾਰੇ ਸਾਨੂੰ ਹੁਸ਼ਿਆਰ ਕਰ ਦਿੱਤਾ ਅਸੀਂ 9-10 ਵਜੇ ਦਰਮਿਆਨ ਆਪਣੇ ਮੋਰਚਿਆਂ ਵਿੱਚ ਡਟ ਗਏ ।
ਅਸੀਂ ਦੁਸ਼ਮਣ ਦੀ ਉਡੀਕ ਕਰਨ ਲੱਗ ਪਏ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਸਾਡੇ ‘ਤੇ ਕਈ ਹਮਲੇ ਕੀਤੇ ਪਰੰਤੂ ਅਸੀਂ ਜੈਕਾਰੇ ਛੱਡਦੇ ਰਹੇ ਅਤੇ ਆਪਣੇ ਹਥਿਆਰਾਂ ਨਾਲ ਫਾਇਰ ਕਰਦੇ ਰਹੇ ਪਾਕਿਸਤਾਨੀ ਫੌਜ ਦੇ ਅੱਗੇ ਚੱਟਾਨ ਬਣ ਕੇ ਖੜ੍ਹੇ ਰਹੇ ਪੁਜੀਸ਼ਨਾਂ ਬਦਲ-ਬਦਲ ਕੇ ਫਾਇਰ ਕਰਦੇ ਰਹੇ ਅਤੇ ਗੁਰੂ ਸਾਹਿਬ ਦੇ ਜੈਕਾਰੇ ਲਾਉਂਦੇ ਰਹੇ ਉਸ ਸਮੇਂ ਅਸੀਂ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਸੀ ਅਸੀਂ ਅਜਾਦ ਹੋ ਕੇ ਆਪਣੀ ਡਿਊਟੀ ਨਿਭਾਉਂਦੇ ਰਹੇ ਮੇਰੇ ਕੁੱਝ ਸਾਥੀਆਂ ਦੀ ਉਸ ਸਮੇਂ ਸਰਵਿਸ ਸਿਰਫ 9 ਜਾਂ 10 ਮਹੀਨਿਆਂ ਦੀ ਹੀ ਸੀ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਨਾਇਬ ਸੂਬੇਦਾਰ ਕਰਨੈਲ ਸਿੰਘ ਬਾਜਵਾ, ਚੰਦ ਸਿੰਘ, ਬਲਵੰਤ ਸਿੰਘ ਸਾਡਾ ਹੌਂਸਲਾ ਵਧਾਉਂਦੇ ਰਹੇ ਅਤੇ ਸਾਨੂੰ ਹੱਲਾਸ਼ੇਰੀ ਦਿੰਦੇ ਰਹੇ 5 ਦਸੰਬਰ 1971 ਦੀ ਸਵੇਰ ਨੂੰ ਜਦੋਂ ਕੁੱਝ ਚਾਨਣ ਹੋਇਆ ਤਾਂ ਸਾਡੀ ਬਹਾਦਰ ਏਅਰ ਫੋਰਸ ਦੇ ਪਾਇਲਟ ਜਹਾਜ਼ ਲੈ ਕੇ ਆਏ ਅਤੇ ਉਸਦੇ ਅਗਲੇ ਪਾਸੇ ਜੋ ਟੈਂਕ ਅਤੇ ਗੱਡੀਆਂ ਸਨ, ਉਹਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਪਾਕਿਸਤਾਨੀ ਫੌਜ ਦੇ ਭਾਰੀ ਫਾਇਰ ਦੇ ਨਾਅਰੇ ਟੈਂਕਾਂ ਦੇ ਗੋਲਿਆਂ ਦੇ ਫਾਇਰ, ਸਾਨੂੰ ਆਪਣੇ ਫਰਜ਼ ਤੋਂ ਨਹੀਂ ਹਟਾ ਸਕੇ ।
ਅਸੀਂ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਆਪਣੀ ਇਸ ਅਗਨੀ ਪਰੀਖਿਆ ਵਿੱਚੋਂ ਪੂਰੇ-ਪੂਰੇ ਨੰਬਰ ਪ੍ਰਾਪਤ ਕਰਕੇ ਪਾਸ ਹੋਏ ਅਤੇ ਇਹ ਜੰਗ ਜਿੱਤੀ ਹੁਣ ਮੌਜੂਦਾ ਸਮੇਂ ਵਿੱਚ ਸਾਡੇ ਸਾਥੀਆਂ ਵਿੱਚ ਕੁੱਝ ਸਾਥੀ ਉਮਰ ਦਰਾਜ ਹੋਣ ਕਰਕੇ ਸਾਡਾ ਸਾਥ ਛੱਡ ਗਏ ਹਨ ਜਿਵੇਂ ਕਿ ਉਸ ਸਮੇਂ ਦੇ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੂਬੇਦਾਰ ਰਤਨ ਸਿੰਘ, ਮਥਰਾ ਦਾਸ, ਭਾਗੀਰਾਮ, ਕਰਨੈਲ ਸਿੰਘ ਬਾਜਵਾ, ਗੁਰਤੇਜ ਸਿੰਘ, ਗੁਰਨਾਮ ਸਿੰਘ ਅਤੇ ਕੁੱਝ ਹੋਰ ਵੱਖੋ-ਵੱਖਰੇ ਕਾਰਨਾਂ ਕਰਕੇ ਸਵਰਗਵਾਸ ਹੋ ਚੁੱਕੇ ਹਨ ਲਗਭਗ 17-18 ਫੌਜੀ ਅਸੀਂ ਠੀਕ-ਠਾਕ ਹਾਂ ਮੈਂ ਇੱਕ ਗੱਲ ਰਾਹੀਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਚਰਿੱਤਰ ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕਿ ਜੋ ਪਾਕਿਸਤਾਨੀ ਸੈਨਿਕ ਸਾਡੇ ਏਰੀਏ ਵਿੱਚ ਮਾਰੇ ਜਾ ਚੁੱਕੇ ਸਨ, ਸਾਨੂੰ ਕੁਲਦੀਪ ਸਿੰਘ ਚਾਂਦਪੁਰੀ ਵੱਲੋਂ ਖਾਸ ਹੁਕਮ ਦਿੱਤੇ ਗਏ ਸਨ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਕੋਈ ਠੇਡੇ ਨਹੀਂ ਮਾਰੇਗਾ ਨਾ ਹੀ ਗਾਲੀ-ਗਲੋਚ ਕਰੇਗਾ ਬਲਕਿ ਬੜੇ ਸਨਮਾਨ ਦੇ ਨਾਲ ਉਹਨਾਂ ਨੂੰ ਦਫਨਾਇਆ ਜਾਵੇਗਾ ਅਤੇ ਸਾਡੇ ਸਾਥੀਆਂ ਨੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇੰਝ ਹੀ ਕੀਤਾ ਜਦੋਂਕਿ ਹੁਣ ਜੇਕਰ ਕੋਈ ਸਾਡਾ ਹਿੰਦੋਸਤਾਨੀ ਜਵਾਨ ਸ਼ਹੀਦ ਹੋ ਕੇ ਪਾਕਿਸਤਾਨ ਵੱਲ ਚਲਾ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਨਾਲ ਬਰਬਰਤਾ ਕੀਤੀ ਜਾਂਦੀ ਹੈ ਮੇਰੇ ਇੱਕ ਕਾਬਲ ਦੋਸਤ ਸੂਬੇਦਾਰ ਚਰਨ ਸਿੰਘ, ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਕੀਰਤੀ ਚੱਕਰ ਨਾਲ ਨਵਾਜਿਆ ਗਿਆ, ਨੇ ਵੀ ਆਪਣੀ ਸੂਝ-ਬੂਝ ਅਤੇ ਵੀਰਤਾ ਦਿਖਾਉਂਦੇ ਹੋਏ ਲਗਭਗ 40-43 ਖੂੰਖਾਰ ਵਿਦੇਸ਼ੀ ਅੱਤਵਾਦੀ ਜੋ ਕਿ ਭਾਰਤ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਸਨ ਅਤੇ ਰਸਤਾ ਭਟਕ ਗਏ ਸਨ ਤਾਂ ਉਸ ਨੇ ਬੜੀ ਬਹਾਦਰੀ ਨਾਲ ਉਹਨਾਂ ਨੂੰ ਜਾਨੋ ਮਾਰ ਦਿੱਤਾ ਸੀ।
ਹੁਣ ਇਹਨਾਂ ਗੱਲਾਂ ਨੂੰ ਬੰਦ ਕਰਦੇ ਹੋਏ ਮੈਂ ਫਿਰ ਸੰਨੀ ਦਿਓਲ ਬਾਰੇ ਗੱਲ ਕਰਨਾ ਚਾਹੁੰਦਾ ਹਾਂ ਕਿ ਜੇਕਰ ਸੰਨੀ ਦਿਓਲ ਜੀ ਤੁਹਾਡੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਐਨੀ ਨਜ਼ਦੀਕੀ ਹੈ ਤਾਂ ਤੁਸੀਂ ਨਰਿੰਦਰ ਮੋਦੀ ਨੂੰ ਆਪਣੇ ਕੀਤੇ ਹੋਏ ਵਾਅਦੇ ਯਾਦ ਦਿਵਾਓ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਨਾ, ਸਾਬਕਾ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਸਕੀਮ ਲਾਗੂ ਕਰਨਾ, ਇਹ ਵਾਅਦੇ ਪੂਰੇ ਕੀਤੇ ਜਾਣ ਅਤੇ 5 ਸਾਲਾਂ ਵਿੱਚ ਜੋ ਜਵਾਨ ਪਾਕਿਸਤਾਨੀ ਫੌਜ ਵੱਲੋਂ ਕਾਇਰਤਾ ਪੂਰਵਕ ਕੀਤੇ ਹਮਲਿਆਂ ਨਾਲ ਸ਼ਹੀਦ ਹੋਏ ਹਨ ਉਹਨਾਂ ਨੂੰ 1-1 ਕਰੋੜ ਰੁਪਏ ਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿਵਾਈ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਕਣਕਾਂ ਸੜ ਗਈਆਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਮੁਆਵਜਾ ਦਿੱਤਾ ਜਾਵੇ ।
ਸੰਨੀ ਦਿਓਲ ਵੱਲੋਂ ਬੋਲਿਆ ਗਿਆ ਡਾਇਲਾਗ  ‘ਯੇ ਢਾਈ ਕਿੱਲੋ ਕਾ ਹਾਥ’ ਇਹ ਸਿਰਫ ਫਿਲਮ ਇੰਸਟਰੀ ਨੂੰ ਹੀ ਜਰੂਰਤ ਹੈ ਜਦੋਂ ਕਿ ਦੇਸ਼ ਨੂੰ ਜਨਰਲ ਹਰਬਖਸ਼ ਸਿੰਘ, ਜਗਜੀਤ ਸਿਘ ਅਰੋੜਾ, ਲੌਂਗੋਵਾਲ ਦੀ ਲੜਾਈ ਲੜਨ ਵਾਲੇ ਸੈਨਿਕਾਂ ਦੀ ਸਖਤ ਜਰੂਰਤ ਹੈ ਸਾਡੀ ਮੌਜੂਦਾ ਭਾਰਤੀ ਫੌਜ ਅਤੇ ਏਅਰ ਫੋਰਸ ਅਤੇ ਹੋਰ ਬਾਕੀ ਸੁਰੱਖਿਆ ਫੋਰਸਾਂ ਬਹੁਤ ਹੀ ਕਾਬਲ ਹਨ ਇਸ ਲਈ ਇਹਨਾਂ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ ਕੁੱਝ ਸਮਾਂ ਪਹਿਲਾਂ ਪੁਲਵਾਮਾ ਵਿੱਚ ਸਾਡੇ 40 ਸੈਨਿਕ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਉਸ ਤੋਂ ਬਾਅਦ ਵੀ ਇਹ ਸਭ ਕੁੱਝ ਜਾਰੀ ਹੈ ਫੌਜ ‘ਤੇ ਸਿਆਸਤ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਣਾ ਚਾਹੀਦਾ ਹੈ ਫੌਜ ਦੀ ਬਹਾਦਰੀ ਕਾਰਨ ਹੀ ਅਸੀਂ ਘਰਾਂ ‘ਚ ਸੁਖ ਨਾਲ ਬੈਠ ਕੇ ਦੋ ਵਕਤ ਦੀ ਰੋਟੀ ਖਾ ਰਹੇ ਹਾਂ ਸਿਆਸਤ ਕਰਨ ਲਈ ਹੋਰ ਬਥੇਰੇ ਮੁੱਦੇ ਹਨ, ਜਿਨ੍ਹਾਂ ਦਾ ਹੱਲ ਨੇੜਲੇ ਭਵਿੱਖ ‘ਚ ਹੁੰਦਾ ਹਾਲੇ ਨਜ਼ਰ ਨਹੀਂ ਆ ਰਿਹਾ।
ਘੱਲ ਖੁਰਦ (ਫਿਰੋਜਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿੰਦਰ ਸਿੰਘ ਖੁੱਡੀ ਕਲਾਂ
ਸੂਬੇ ‘ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ ‘ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ।
ਉਮੀਦਵਾਰਾਂ ਵੱਲੋਂ ਚੋਣ ਰੈਲੀਆਂ ਅਤੇ ਜਲਸਿਆਂ ਦਾ ਦੌਰ ਸਿਖਰਾਂ ‘ਤੇ ਹੈ ਪਰ ਇਹਨਾਂ ਰੈਲੀਆਂ ਅਤੇ ਜਲਸਿਆਂ ਦੌਰਾਨ ਸੂਬੇ ਦੇ ਗੰਭੀਰ ਮੁੱਦਿਆਂ ਦੀ ਗੱਲਬਾਤ ਘੱਟ ਹੀ ਚਲਦੀ ਹੈ ਰਾਜਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਨੇ ਗੰਭੀਰ ਮੁੱਦੇ ਤਾਂ ਇੱਕ ਤਰ੍ਹਾਂ ਨਾਲ ਹਾਸ਼ੀਏ ‘ਤੇ ਹੀ ਧੱਕ ਦਿੱਤੇ ਹਨ ਰਾਜਸੀ ਨੇਤਾਵਾਂ ਵੱਲੋਂ ਵੋਟਰਾਂ ਦਾ ਫਤਵਾ ਹਾਸਲ ਕਰਨ ਲਈ ਗੰਭੀਰ ਮੁੱਦਿਆਂ ‘ਤੇ ਉਂਗਲ ਧਰ ਕੇ ਉਹਨਾਂ ਦੇ ਹੱਲ ਲਈ ਯਤਨ ਕਰਨ ਦੇ ਵਾਅਦੇ ਦੇਣ ਦੀ ਬਜਾਏ ਮਿਹਣਿਆਂ ਦਾ ਦੌਰ ਭਾਰੂ ਹੈ ਹਰ ਰਾਜਸੀ ਪਾਰਟੀ ਦੂਜੀ ਪਾਰਟੀ ਨੂੰ ਚੋਰ ਤੇ ਨਿਕੰਮੀ ਸਿੱਧ ਕਰਨ ‘ਤੇ ਤੁਲੀ ਹੋਈ ਹੈ ਸਫਲਤਾਵਾਂ ਅਤੇ ਪ੍ਰਾਪਤੀਆਂ ਨੂੰ ਆਪੋ-ਆਪਣੇ ਨਾਂਅ ਕਰਨ ਦਾ ਦੌਰ ਸਿਖਰਾਂ ‘ਤੇ ਹੈ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਲੋਕ ਸਰਕਾਰੀ ਗ੍ਰਾਂਟਾਂ ਵੰਡਣ ਨੂੰ ਹੀ ਆਪਣੀ ਪ੍ਰਾਪਤੀ ਦੱਸੀ ਜਾ ਰਹੇ ਹਨ ਲੋਕਾਂ ਦਾ ਪੈਸਾ ਲੋਕਾਂ ‘ਚ ਵੰਡਣਾ ਕਿਹੜੀ ਮਾਅਰਕੇ ਵਾਲੀ ਗੱਲ ਹੈ ਇਸ ਮਾਮਲੇ ‘ਚ ਵੀ ਇਹਨਾਂ ਲੋਕਾਂ ਵੱਲੋਂ ਦੂਜੇ ਉਮੀਦਵਾਰਾਂ ਨੂੰ ਕਟਹਿਰੇ ‘ਚ ਖੜ੍ਹੇ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਨੁਮਾਇੰਦਗੀ ਕਰ ਰਿਹਾ ਹਰ ਉਮੀਦਵਾਰ ਖੁਦ ਨੂੰ ਦੁੱਧ ਧੋਤਾ ਤੇ ਦੂਜੇ ਨੂੰ ਪਲੀਤ ਸਿੱਧ ਕਰਨ ਦੀ ਤਾਕ ਵਿੱਚ ਰਹਿੰਦਾ ਹੈ ।
ਸੂਬਾ ਅੱਜ ਬੇਰੁਜ਼ਗਾਰੀ ਤੋਂ ਲੈ ਕੇ ਕਿਸਾਨ/ਮਜ਼ਦੂਰ ਦੀ ਆਰਥਿਕ ਮੰਦਹਾਲੀ, ਨਸ਼ਿਆਂ ਦਾ ਪਸਾਰਾ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਤੇ ਤਮਾਮ ਹੋਰਸ ਸਮੱਸਿਆਵਾਂ ਜਿਵੇਂ ਕਿ ਪਾਣੀ ਦੇ ਅੰਤਰ ਰਾਜੀ ਝਗੜਿਆਂ ਨਾਲ ਜੂਝ ਰਿਹਾ ਹੈ ਬੇਰੁਜ਼ਗਾਰੀ ਦੇ ਵਿਆਪਕ ਹੋ ਰਹੇ ਆਲਮ ਨੇ ਸੂਬੇ ਦੀ ਤਸਵੀਰ ਹੀ ਤਬਦੀਲ ਕਰਕੇ ਰੱਖ ਦਿੱਤੀ ਹੈ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਦਾ ਪਰਵਾਸ ਸਿਖਰਾਂ ‘ਤੇ ਹੈ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀਆਂ ਦਾ ਵਣਜ ਹੋ ਰਿਹਾ ਹੈ ਮਾਪੇ ਕਮਜ਼ੋਰ ਆਰਥਿਕਤਾ ਦੀ ਚੱਕੀ ਵਿੱਚ ਪਿਸ ਕੇ ਵੀ ਲਾਡਲਿਆਂ ਨੂੰ ਜਹਾਜ਼ ਚੜ੍ਹਾਉਣ ਲਈ ਮਜਬੂਰ ਹਨ ਪਰ ਰਾਜਸੀ ਪਾਰਟੀਆਂ ਹਨ ਕਿ ਇਹਨਾਂ ਨੂੰ ਪਰਵਾਸੀ ਬਣ ਰਹੀ ਨੌਜਵਾਨੀ ਦਾ ਕੋਈ ਫਿਕਰ ਹੀ ਨਹੀਂ ਰੁਜ਼ਗਾਰ ਦੇ ਮੁੱਦੇ ‘ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਤੋਂ ਸਿਵਾਏ ਕੱਖ ਪੱਲੇ ਨਹੀਂ ਪਾਇਆ ਜਾ ਰਿਹਾ ਚੋਣ ਮਨੋਰਥ ਪੱਤਰ ਵਿੱਚ ਕੀਤੇ ਜਾਂਦੇ ਰੁਜ਼ਗਾਰ ਦੇ ਵਾਅਦੇ ਕਿਸੇ ਵੀ ਸਰਕਾਰ ਨੇ ਵਫਾ ਨਹੀਂ ਕੀਤੇ ਹਤਾਸ਼ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਅਤੇ ਨੌਜਵਾਨਾਂ ਦਾ ਨਸ਼ਿਆਂ ਦੇ ਚੁੰਗਲ ਵਿੱਚ ਫਸਣਾ ਰਾਜਸੀ ਲੋਕਾਂ ਲਈ ਫਿਕਰਮੰਦੀ ਦੀ ਬਜਾਏ ਫਾਇਦੇ ਦਾ ਸੌਦਾ ਬਣ ਗਿਆ ਇੱਕ ਚੋਣ ਮੁੱਦਾ ਬਣ ਗਿਆ ਨਸ਼ਿਆਂ ਦੀ ਰੋਕਥਾਮ ਦੇ ਹਮਾਮ ‘ਚ ਸਾਰੇ ਹੀ ਰਾਜਸੀ ਲੋਕ ਨੰਗੇ ਹਨ ਨਸ਼ਿਆਂ ਦੇ ਮੁੱਦੇ ‘ਤੇ ਮਿਹਣਿਆਂ ਦਾ ਦੌਰ ਭਾਰੂ ਹੈ ਰਾਜਸੀ ਲੋਕ ਇਸ ਬੁਰਾਈ ਲਈ ਇੱਕ-ਦੂਜੇ ਨੂੰ ਜਿੰਮੇਵਾਰ ਦੱਸ ਕੇ ਲੋਕਾਂ ‘ਚ ਸੱਚੇ ਹੋਣ ਦੀ ਦੌੜ ‘ਚ ਹਨ ਸ਼ਰੇਆਮ ਇੱਕ-ਦੂਜੇ ਸਿਰ ਠੁਣਾਂ ਤਾਂ ਭੰਨ੍ਹਿਆ ਜਾ ਰਿਹਾ ਹੈ ਪਰ ਆਪਣੇ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਗੱਲ ਕਿਸੇ ਵੀ ਨੇਤਾ ਦੀ ਜ਼ੁਬਾਨ ‘ਤੇ ਨਹੀਂ ਸਾਰੇ ਦਾ ਸਾਰਾ ਜੋਰ ਇੱਕ-ਦੂਜੇ ਨੂੰ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ ਦੂਜਿਆਂ ਖਿਲ਼ਾਫ ਸਬੂਤ ਜੁਟਾਉਣ ‘ਤੇ ਤਾਂ ਮਿਹਨਤ ਕੀਤੀ ਜਾ ਰਹੀ ਹੈ ਪਰ ਆਪਣੀ ਸਕਾਰਾਤਮਕ ਭੂਮਿਕਾ ਬਾਰੇ ਕਿਸੇ ਕੋਲ ਦੱਸਣ ਨੂੰ ਕੁੱਝ ਨਹੀਂ ।
ਕਿਸਾਨਾਂ ਅਤੇ ਮਜ਼ਦੂਰਾਂ ਦੀ ਆਰਥਿਕ ਮੰਦਹਾਲੀ ਸਭ ਹੱਦਾਂ-ਬੰਨੇ ਪਾਰ ਕਰ ਰਹੀ ਹੈ ਪਰ ਅਫਸੋਸ ਰਾਜਸੀ ਲੋਕਾਂ ਲਈ ਇਹ ਅੱਜ ਵੀ ਚੋਣ ਮੁੱਦੇ ਤੋਂ ਵੱਧ ਨਹੀਂ ਕਿਸਾਨ ਖੁਦਕੁਸ਼ੀਆਂ ਦੇ ਅਲਮ ‘ਚ ਸਾਰੇ ਨੇਤਾ ਇੱਕ-ਦੂਜੇ ਨੂੰ ਬੇਪਰਦ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਖੁਦ ਲੋਕਾਂ ਦੀ ਹਮਦਰਦੀ ਵਸੂਲਣ ਦੀ ਤਾਕ ਵਿੱਚ ਹਨ ਸੱਤਾ ਦਾ ਅਨੰਦ ਮਾਣ ਚੁੱਕੀਆਂ ਜਾਂ ਮਾਣ ਰਹੀਆਂ ਕਈ ਪਾਰਟੀਆਂ ਅਤੇ ਲੋਕ ਵੀ ਕਿਸਾਨ ਖੁਦਕੁਸ਼ੀਆਂ ਦਾ ਠੁਣਾ ਇੱਕ-ਦੂਜੇ ਸਿਰ ਭੰਨ੍ਹਦੇ ਨਜ਼ਰ ਆ ਰਹੇ ਹਨ ਪਤਾ ਨਹੀਂ ਉਹ ਇਹ ਕਿਉਂ ਭੁੱਲ ਰਹੇ ਹਨ ਕਿ ਉਹਨਾਂ ਦੀ ਸੱਤਾ ਦੌਰਾਨ ਵੀ ਕਿਸਾਨ ਖੁਦਕੁਸ਼ੀਆਂ ਦਾ ਆਲਮ ਇਹੋ ਹੀ ਸੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਘਟਦਾ ਨਜ਼ਰ ਨਹੀਂ ਆ ਰਿਹਾ ਪਰ ਰਾਜਸੀ ਲੋਕ ਹਨ ਕਿ ਇੱਕ-ਦੂਜੇ ਨੂੰ ਭੰਡਣ ਤੋਂ ਇਲਾਵਾ ਕੋਈ ਠੋਸ ਅਤੇ ਸਾਰਥਿਕ ਕਦਮ ਨਹੀਂ ਚੁੱਕ ਰਹੇ ਕਈ ਸੂਬਾਈ ਜਾਂ ਫਿਰ ਕੇਂਦਰੀ ਸੱਤਾ ਦਾ ਸੁਖ ਭੋਗ ਰਹੇ ਨੇਤਾ ਵੀ ਖੁਦ ਦੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਬਜਾਏ ਦੂਜਿਆਂ ਨੂੰ ਦੋਸ਼ ਦੇਣ ‘ਤੇ ਜਿਆਦਾ ਜੋਰ ਲਾ ਰਹੇ ਹਨ ਪ੍ਰਦੂਸ਼ਣ ਨੇ ਸੂਬੇ ਨੂੰ ਚੌਤਰਫਾ ਘੇਰਿਆ ਹੋਇਆ ਹੈ ਮਿੱਟੀ, ਪਾਣੀ ਤੇ ਹਵਾ ਦੇ ਪ੍ਰਦੂਸ਼ਣ ਦੀ ਬਦੌਲਤ ਸੂਬੇ ‘ਚ ਬਿਮਾਰੀਆਂ ਦੀ ਭਰਮਾਰ ਹੈ ਸਿਹਤ ਸੇਵਾਵਾਂ ਦੇ ਮੰਦੜੇ ਹਾਲ ਹਨ ਕਿਧਰੇ ਮਿਆਰੀ ਇਲਾਜ਼ ਉਪਲੱਬਧ ਨਹੀਂ ਮਹਿੰਗੇ ਇਲਾਜਾਂ ਦੀ ਬਦੌਲਤ ਲੋਕ ਇਲਾਜ਼ ਖੁਣੋਂ ਮਰ ਰਹੇ ਹਨ ਸੂਬੇ ਦਾ ਸਿੱਖਿਆ ਤੰਤਰ ਲੀਹੋਂ ਲੱਥਿਆ ਪਿਆ ਹੈ ਸਕੂਲਾਂ ਅਤੇ ਕਾਲਜਾਂ ‘ਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ।
ਸੂਬੇ ‘ਚ ਸਮੱਸਿਆਵਾਂ ਦੀ ਭਰਮਾਰ ਹੈ ਪਰ ਸਿਆਸੀ ਲੋਕ ਬੜੀ ਚਤੁਰਾਈ ਨਾਲ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾ ਕੇ ਹੋਰ ਪਾਸੇ ਲਾਉਣ ਵਿੱਚ ਕਾਮਯਾਬ ਹੋ ਰਹੇ ਹਨ ਵਿਚਾਰੇ ਭੋਲੇ-ਭਾਲੇ ਲੋਕ ਇਹਨਾਂ ਸਿਆਸੀ ਆਗੂਆਂ ਦੀਆਂ ਚਿਕਣੀਆਂ-ਚੋਪੜੀਆਂ ਗੱਲਾਂ ਸੁਣ ਕੇ ਖੁਸ਼ ਹੋ ਰਹੇ ਹਨ ਇੱਕ ਆਗੂ ਵੱਲੋਂ ਦੂਜੇ ਨੂੰ ਸੋਚੀ-ਸਮਝੀ ਚਾਲ ਤਹਿਤ ਲਾਏ ਰਗੜਿਆਂ ਤੋਂ ਖੁਸ਼ ਹੋ ਕੇ ਕਹਿਣਗੇ, ਬਈ ਨਜ਼ਾਰਾ ਲਿਆ’ਤਾ ਸਾਡਾ ਵਾਸਤਾ ਆਪਣੀਆਂ ਸਮੱਸਿਆਵਾਂ ਦੇ ਹੱਲ ਨਾਲ ਹੋਣਾ ਚਾਹੀਦਾ ਹੈ ਲੋਕਾਂ ਦਾ ਮਨੋਰੰਜਨ ਕਰਨਾ ਰਾਜਸੀ ਆਗੂਆਂ ਦਾ ਕੰਮ ਨਹੀਂ ਲੋਕਾਂ ਦੀ ਜਾਗਰੂਕਤਾ ਹੀ ਰਾਜਸੀ ਆਗੂਆਂ ਨੂੰ ਅਸਲੀ ਮੁੱਦਿਆਂ ਬਾਰੇ ਸੋਚਣ ਲਈ ਮਜ਼ਬੂਰ ਕਰ ਸਕਦੀ ਹੈ ਸਾਡਾ ਵਾਸਤਾ ਕਿਸੇ ਇੱਕ ਆਗੂ ਦੇ ਮੂੰਹੋਂ ਦੂਜੇ ਆਗੂ ਦੀਆਂ ਬੁਰਾਈਆਂ ਸੁਣਨ ਨਾਲ ਬਿਲਕੁਲ ਨਹੀਂ ਹੋਣਾ ਚਾਹੀਦਾ ਰਾਜਸੀ ਆਗੂਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਮਿਹਣਿਆਂ ਦੀ ਰਾਜਨੀਤੀ ਬਹੁਤੀ ਦੇਰ ਚੱਲਣ ਵਾਲੀ ਨਹੀਂ ।
ਸ਼ਕਤੀ ਨਗਰ, ਬਰਨਾਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ‘ਚ ਦੇਰੀ ਤੇ  ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ ‘ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ਅਲੋਪ ਹੁੰਦਾ ਜਾ ਰਿਹਾ ਤੇ ਰਣਨੀਤੀ (ਅਸਲ ‘ਚ ਪੈਂਤਰਾ) ਸ਼ਬਦ ਆਮ ਹੋ ਗਿਆ ਕਿਸੇ ਵੀ ਪਾਰਟੀ ਕੋਲ ਮੁੱਦਿਆਂ ‘ਤੇ ਮਜ਼ਬੁਤ ਨੀਤੀ ਜਾਂ ਰੁਖ਼ ਨਹੀਂ ਕਿ ਉਹ ਜਿਸ ਵੀ ਮਰਜ਼ੀ ਉਮੀਦਵਾਰ ਨੂੰ ਟਿਕਟ ਫੜ੍ਹਾ ਦੇਵੇ ਅਤੇ ਉਹ ਉਮੀਦਵਾਰ ਚੋਣ ਜਿੱਤ ਜਾਵੇ ਜਿੱਥੋਂ ਤੱਕ ਪੰਜਾਬ ਦੀ ਗੱਲ, ਕਾਂਗਰਸ ਨੇ ਆਪਣੇ ਦੋ ਹਲਕਿਆਂ (ਬਠਿੰਡਾ ਤੇ ਫਿਰੋਜ਼ਪੁਰ) ਲਈ ਉਮੀਦਵਾਰਾਂ ਦਾ ਐਲਾਨ ਨਾਮਜ਼ਦਗੀ ਪੱਤਰ ਭਰਨ ਤੋਂ ਸਿਰਫ਼ ਦੋ ਦਿਨ ਪਹਿਲਾਂ ਕੀਤਾ ਅਕਾਲੀ ਦਲ ਨੇ ਨਾਮਜ਼ਦਗੀ ਦਾ ਇੱਕ ਦਿਨ ਗੁਜ਼ਰ ਜਾਣ ‘ਤੇ ਵੀ ਇਹਨਾਂ ਦੋ ਸੀਟਾਂ ‘ਤੇ ਉਮੀਦਵਾਰ ਤੈਅ ਨਹੀਂ ਕੀਤੇ ਉੱਧਰ ਭਾਜਪਾ ਵੀ ਨਾਮਜ਼ਦਗੀ (22 ਅਪਰੈਲ) ਵਾਲੇ ਦਿਨ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਪੰਜਾਬ ਵਿਚਲੀਆਂ ਤਿੰਨ ਸੀਟਾਂ ‘ਚੋਂ ਸਿਰਫ਼ ਇੱਕ (ਅੰਮ੍ਰਿਤਸਰ) ਤੋਂ ਹਰਦੀਪ ਪੁਰੀ ਦਾ ਐਲਾਨ ਕਰ ਸਕੀ ਹੈ ਦੋ ਸੀਟਾਂ ਹੁਸ਼ਿਆਰਪੁਰ ਤੇ ਗੁਰਦਾਸਪੁਰ ‘ਚ ਅਜੇ ਭਾਜਪਾ ਦੁਵਿਧਾ ‘ਚ ਚੱਲ ਰਹੀ ਹੈ ਦਿੱਲੀ ਅੰਦਰ ਵੀ ਕਾਂਗਰਸ ਤੇ ਭਾਜਪਾ ਦਾ ਇਹੋ ਹਾਲ ਹੈ ਕਾਂਗਰਸ ਨੇ ਦਿੱਲੀ ‘ਚ ਨਾਮਜ਼ਦਗੀ (16 ਅਪਰੈਲ) ਦੇ ਸੱਤ ਦਿਨ ਗੁਜ਼ਰ ਜਾਣ ਤੋਂ ਬਾਦ ਸ਼ੀਲਾ ਦੀਕਸ਼ਿਤ ਸਮੇਤ ਪੰਜ ਉਮੀਦਵਾਰ ਐਲਾਨੇ ਹਨ ਦੂਜੇ ਪਾਸੇ ਭਾਜਪਾ ਨੇ ਵੀ ਦਿੱਲੀ ਤੋਂ ਚਾਰ ਉਮੀਦਵਾਰ 6 ਦਿਨਾਂ ਬਾਦ ਐਲਾਨੇ ਹਨ ਦਰਅਸਲ ਦੋਵੇਂ ਪਾਰਟੀਆਂ ਇੱਕ-ਦੂਜੇ ਦੇ ਉਮੀਦਵਾਰ ਦਾ ਚਿਹਰਾ ਵੇਖਦੀਆਂ ਹਨ ਰਾਜਨੀਤੀ ‘ਚ ਬਰਾਬਰ ਦੀ ਟੱਕਰ ਦਾ ਆਗੂ ਲੱਭਣਾ ਚੁਣਾਵੀ ਰਾਜਨੀਤੀ ਦਾ ਹਿੱਸਾ ਰਿਹਾ ਹੈ, ਪਰ ਤਾਜ਼ਾ ਹਾਲਾਤ ਇਹ ਹਨ ਕਿ ਪਾਰਟੀਆਂ ਕੋਲ ਦਮਦਾਰ ਨੀਤੀਆਂ ਤੇ ਏਜੰਡਾ ਨਹੀਂ ਹੈ ਸਿਆਸੀ ਪਾਰਟੀਆਂ ਲਈ ਚੋਣਾਂ ਲਈ ਵੋਟਰ ਨੂੰ ਪ੍ਰਭਾਵਿਤ ਕਰਨ ਨਾਲੋਂ ਜ਼ਿਆਦਾ ਉਸ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੱਖ-ਵੱਖ ਪਾਰਟੀਆਂ ਕੋਲ ਇੱਕ-ਦੂਜੇ ਦੀਆਂ ਕਮੀਆਂ ਖਿਲਾਫ਼ ਵਾਧੂ ਮਸਾਲਾ ਹੈ ਬੱਸ ਫਰਕ ਚਤਰ-ਚਲਾਕੀ ਦਾ ਹੈ ਜਿਹੜੀ ਪਾਰਟੀ ਦੂਜੀ ਪਾਰਟੀ ਨੂੰ ਭੰਡਣ ‘ਚ ਵੱਧ ਕਾਮਯਾਬ ਹੋ ਗਈ ਉਸ ਦੀ ਹਵਾ ਬਣ ਜਾਂਦੀ ਹੈ ਰਾਜਨੀਤੀ ‘ਚ ਸੱਚਾਈ, ਸਪੱਸ਼ਟਤਾ, ਲੋਕਾਂ ਪ੍ਰਤੀ ਵਚਨਬੱਧਤਾ ਤੇ ਜਿੰਮੇਵਾਰੀ ਘਟ ਗਈ ਹੈ ਇੱਥੇ ਵੋਟਰ ਨੂੰ ਵਧੇਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਜੋ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੇ ਲਿਸ਼ਕਾਏ-ਚਮਕਾਏ ਹੋਏ ਭਾਸ਼ਣਾਂ ਦੇ ਚੱਕਰ ‘ਚ ਨਾ ਪੈ ਕੇ ਪਾਰਟੀ ਤੇ ਉਮੀਦਵਾਰ ਦੀ ਅਸਲੀਅਤ ਨੂੰ ਸਮਝੇ ਵੋਟਰ ਨੂੰ ਸੁਚੇਤ ਹੋਣਾ ਪਵੇਗਾ ਨਾ ਗਰੀਬੀ ਮੁੱਕੀ ਹੈ, ਨਾ ਭ੍ਰਿਸ਼ਟਾਚਾਰ ਮੁੱਕਿਆ ਹੈ, ਨਾ ਅੱਤਵਾਦ ਮੁੱਕਿਆ ਹੈ, ਨਾ ਕਿਸੇ ਦੇ ਖਾਤੇ ‘ਚ ਪੰਦਰਾਂ ਲੱਖ ਆਏ ਹਨ, ਨਾ ਕਿਸਾਨਾਂ ਦੀ ਹਾਲਤ ਸੁਧਰੀ ਹੈ, ਬੇਰੁਜ਼ਗਾਰੀ ਦਾ ਹੱਲ ਵੀ ਨਾ ਹੋਇਆ ਫ਼ਿਰ ਵੀ ਮੁੱਖ ਪਾਰਟੀਆਂ ਸੁਧਾਰ ਤੇ ਵਿਕਾਸ ਦਾ ਸਿਹਰਾ ਆਪਣੇ-ਆਪਣੇ ਸਿਰ ਲੈ ਰਹੀਆਂ ਹਨ ਜੇਕਰ ਪਾਰਟੀ ਕੋਲ ਮੁੱਦੇ ਮਜ਼ਬੂਤ ਹੋਣ ਤਾਂ ਉਹ ਰਾਜਨੀਤੀ ਤੋਂ ਅਣਜਾਣ ਫਿਲਮੀ ਸਟਾਰਾਂ ਦੇ ਮਿੰਨਤ-ਤਰਲੇ ਕਿਉਂ ਕੱਢਣ ਸਿਰਫ਼ ਜਿੱਤ ਲਈ ਚੋਣਾਂ ਲੜਨਾ ਰਾਜਨੀਤੀ ਨਹੀਂ ਸਗੋਂ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਕੇ ਲੋਕਾਂ ਦੇ ਦਿਲ ਜਿੱਤਣਾ ਹੀ ਰਾਜਨੀਤੀ ਹੈ ਪਾਰਟੀਆਂ ਦੀ ਚਲਾਕੀ ਲਈ ਵੋਟਰ ਨੂੰ ਹੁਸ਼ਿਆਰ ਹੋਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸਾਨੀ ਸੰਸਦ ਨੇ ਲਿਆ ਫੈਸਲਾ, ਖ਼ੁਦ ਲੜਨਗੇ ਚੋਣਾਂ, ਖ਼ੁਦ ਕਰਨਗੇ ਆਪਣੇ ਮਸਲੇ ਹੱਲ
ਚੰਡੀਗੜ ਵਿਖੇ ਹੋਈ ਕਿਸਾਨੀ ਸੰਸਦ ਵਿੱਚ ਨਕਾਰਿਆ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ
ਕਿਸਾਨੀ ਸੰਸਦ ਵਿੱਚੋਂ ਗਾਇਬ ਰਹੀਂ ਕਾਂਗਰਸ ਪਾਰਟੀ, ਨਹੀਂ ਭੇਜਿਆ ਕੋਈ ਨੁਮਾਇੰਦਾ
ਭਾਜਪਾ ਤੇ ਅਕਾਲੀ ਦਲ ਨੇ ਆਪਣੀ ਪਾਰਟੀ ਨੂੰ ਦੱਸਿਆ ਕਿਸਾਨ ਹਿਤੈਸ਼ੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਰਵਾਇਤੀ ਪਾਰਟੀਆਂ ਵੱਲੋਂ ਕਿਸਾਨ ਪੱਖੀ ਕੋਈ ਨੀਤੀ ਨਾ ਦੇਣ ਤੇ ਸੰਸਦ ‘ਚ ਕਿਸਾਨਾਂ ਦੇ ਹੱਕ ਵਿੱਚ ਕੋਈ ਗੱਲ ਨਹੀਂ ਰੱਖਣ ਤੋਂ ਨਰਾਜ਼ ਹੋਏ ਕਿਸਾਨ ਹੁਣ ਖ਼ੁਦ ਚੋਣਾਂ ਲੜਨਗੇ। ਚੰਡੀਗੜ੍ਹ ਵਿਖੇ ਹੋਏ ਕਿਸਾਨੀ ਸੰਸਦ ਸੰਮੇਲਨ ‘ਚ ਐਲਾਨ ਕਰ ਦਿੱਤਾ ਗਿਆ ਹੈ ਕਿ ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਲੀਡਰ ਖ਼ੁਦ ਚੋਣ ਲੜਨਗੇ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਵਿਧਾਨ ਸਭਾ ‘ਚ ਕਿਸਾਨਾਂ ਦੀ ਗੱਲ ਰੱਖਣਗੇ, ਜਿਸ ਤੋਂ ਬਾਅਦ ਅਗਲੀਆਂ ਲੋਕ ਸਭਾ ਚੋਣਾਂ ‘ਚ ਵੀ ਕਿਸਾਨਾਂ ਵੱਲੋਂ ਉਮੀਦਵਾਰ ਐਲਾਨੇ ਜਾਣਗੇ। ਹਾਲਾਂਕਿ ਕਿਸਾਨੀ ਸੰਸਦ ਤਾਂ ਇਨ੍ਹਾਂ ਲੋਕ ਸਭਾ ਚੋਣਾਂ ‘ਚ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕਰਨਾ ਚਾਹੁੰਦੀ ਸੀ ਪਰ ਸਮਾਂ ਘੱਟ ਹੋਣ ਕਾਰਨ ਇਸ ਫੈਸਲੇ ਨੂੰ ਵਿਧਾਨ ਸਭਾ ਤੋਂ ਲਾਗੂ ਕਰਨ ਬਾਰੇ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨੀ ਮੁੱਦਿਆਂ ‘ਤੇ ਗੰਭੀਰ ਚਰਚਾ ਕਰਨ ਤੇ ਕਿਸਾਨਾਂ ਨਾਲ ਹੋ ਰਹੇ ਵਿਤਕਰੇ ਬਾਰੇ ਚੰਡੀਗੜ੍ਹ ਵਿਖੇ ਵੀਰਵਾਰ ਨੂੰ ਕਿਸਾਨੀ ਸੰਸਦ ਸੱਦੀ ਗਈ ਸੀ, ਜਿਸ ਵਿੱਚ ਕਿਸਾਨੀ ਦੇ ਮਾਹਿਰ ਦਵਿੰਦਰ ਸ਼ਰਮਾ ਨੂੰ ਸਪੀਕਰ ਬਣਾਇਆ ਗਿਆ ਸੀ ਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣਾ-ਆਪਣਾ ਪੱਖ ਰੱਖਣ ਲਈ ਸੱਦਿਆ ਗਿਆ ਸੀ।
ਕਿਸਾਨਾਂ ਦਾ ਸਭ ਤੋਂ ਵੱਡਾ ਸੁਆਲ ਸੀ ਕਿ ਉਨਾਂ ਦੀ ਫਸਲ ਦਾ ਬਣਦਾ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਵੱਡੇ ਵੱਡੇ ਘਰਾਣਿਆਂ ਦੇ ਕਰਜ਼ੇ ਤਾਂ ਮੁਆਫ਼ ਕੀਤੇ ਜਾ ਰਹੇ ਹਨ ਪਰ ਕਿਸਾਨੀ ਕਰਜ਼ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ ਹੈ। ਪੰਜਾਬ ਨੇ ਵੀ ਕਰਜ਼ਾ ਮੁਆਫ਼ੀ ਤਾਂ ਕੀਤੀ ਪਰ ਵਿੱਚ ਧੋਖਾ ਹੀ ਕੀਤਾ ਹੈ, ਕਿਉਂਕਿ ਕਰਜ਼ ਮੁਆਫ਼ੀ ਦੀ ਸਮਾਂ ਤੈਅ ਕਰ ਦਿੱਤੀ ਗਈ ਹੈ।
ਕਿਸਾਨੀ ਸੰਸਦ ਵਿੱਚ ਵੱਡੇ ਪੱਧਰ ‘ਤੇ ਸੁਆਲ ਚੁੱਕੇ ਗਏ ਅਤੇ ਉਨ੍ਹਾਂ ਦੇ ਜੁਆਬ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਤੋਂ ਲਏ ਗਏ ਪਰ ਕਿਸੇ ਤੋਂ ਵੀ ਕਿਸਾਨ ਸੰਤੁਸ਼ਟ ਨਜ਼ਰ ਨਹੀਂ ਆਏ। ਇਸ ਕਿਸਾਨੀ ਸੰਸਦ ‘ਚੋਂ ਕਾਂਗਰਸ ਪਾਰਟੀ ਤਾਂ ਗਾਇਬ ਹੀ ਰਹੀ, ਜਿਸ ਕਾਰਨ ਕਿਸਾਨਾਂ ਨੇ ਕਾਂਗਰਸ ਪਾਰਟੀ ਨੂੰ ਭਗੌੜਾ ਕਰਾਰ ਦਿੰਦੇ ਹੋਏ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਪਾਰਟੀ ਵੀ ਕਹਿ ਦਿੱਤਾ।
ਕਾਂਗਰਸ ਨੇ ਕੀਤਾ ਕਿਸਾਨਾਂ ਨਾਲ ਧੋਖਾ, ਘੱਟ ਕੀਤਾ ਜਾ ਰਿਹਾ ਐ ਕਰਜ਼ਾ ਮੁਆਫ਼ : ਅਕਾਲੀ-ਭਾਜਪਾ
ਅਕਾਲੀ ਦਲ ਵੱਲੋਂ ਕਿਸਾਨੀ ਸੰਸਦ ਵਿੱਚ ਪੁੱਜੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਕਰਜ਼ ਮੁਆਫ਼ੀ ਦਾ ਵਾਅਦਾ 90 ਹਜ਼ਾਰ ਕਰੋੜ ਰੁਪਏ ਦਾ ਕੀਤਾ ਗਿਆ ਸੀ, ਜਦੋਂ ਕਿਸਾਨਾਂ ਦਾ ਸਿਰਫ਼ 2 ਲੱਖ ਰੁਪਏ ਤੱਕ ਦਾ ਹੀ ਕਰਜ਼ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨਾਲ ਧੋਖਾ ਕਰਕੇ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਧੋਖਾ ਕਰਨ ਵਾਲੀ ਕਾਂਗਰਸ ਦਾ ਅੱਜ ਕੋਈ ਵੀ ਨੁਮਾਇੰਦਾ ਇਸ ਕਿਸਾਨੀ ਸੰਸਦ ਵਿੱਚ ਇਸੇ ਕਰਕੇ ਹੀ ਨਹੀਂ ਆਇਆ ਹੈ, ਕਿਉਂਕਿ ਉਨ੍ਹਾਂ ਨੂੰ ਜਵਾਬ ਦੇਣਾ ਕਾਫ਼ੀ ਜਿਆਦਾ ਔਖਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਹੈ, ਕਿਉਂਕਿ ਕਰਜ਼ਾ ਮੁਆਫ਼ੀ ਦਾ ਵਾਅਦਾ ਤਾਂ ਉਨ੍ਹਾਂ ਨੇ ਵੀ ਕੀਤਾ ਸੀ ਪਰ ਉਹ ਨੁਸਖਾ ਤਾਂ ਦੱਸ ਦੇਣ, ਜਿਸ ਰਾਹੀਂ ਕਰਜ਼ ਮੁਆਫ਼ ਕਰਨਾ ਸੀ।
ਕਿਸਾਨਾਂ ਨੂੰ ਪਹੁੰਚਾਇਆ ਗਿਆ 45 ਲੱਖ ਕਰੋੜ ਦਾ ਨੁਕਸਾਨ
ਕਿਸਾਨੀ ਦੇ ਮਾਹਿਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਇੱਕ ਸਟੱਡੀ ਦੇ ਅਨੁਸਾਰ 2001 ਤੋਂ ਲੈ ਕੇ 2017 ਤੱਕ ਕਿਸਾਨਾਂ ਵੱਲੋਂ ਪੈਦਾ ਕੀਤੇ ਜਾ ਰਹੇ ਅਨਾਜ ਦੀਆਂ ਕੀਮਤਾਂ ਵਿੱਚ ਓਨਾ ਵਾਧਾ ਨਹੀਂ ਕੀਤਾ ਗਿਆ ਹੈ, ਜਿੰਨਾ ਉਨ੍ਹਾਂ ਦਾ ਹੱਕ ਬਣਦਾ ਸੀ। ਜਿਸ ਨਾਲ ਕਿਸਾਨਾਂ ਨੂੰ ਇਸ ਸਮੇਂ ਦੌਰਾਨ ਸਿਰਫ਼ ਭਾਰਤ ਵਿੱਚ ਹੀ 45 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਕਿਸਾਨਾਂ ਦੀ ਇਹ ਹਾਲਤ ਹੈ। ਅੱਜ ਪੰਜਾਬ ਸਣੇ ਦੇਸ਼ ਦਾ ਕਿਸਾਨ ਖ਼ੁਦਕੁਸ਼ੀ ਵੱਲ ਜਾ ਰਿਹਾ ਹੈ, ਜਿਸ ਲਈ ਸਰਕਾਰਾਂ ਜਿੰਮੇਵਾਰ ਹਨ।
ਮਾਫਿਆ ਨੂੰ ਸੁੱਟਣਾ ਸੀ ਜੇਲ੍ਹ, ਕਮਾਈ ਆਉਣੀ ਸੀ ਸਰਕਾਰੀ ਖਜ਼ਾਨੇ ‘ਚ : ਕੁਲਤਾਰ ਸੰਧਵਾ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਕਿਸਾਨੀ ਸੰਸਦ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆ ਜਾਂਦੀ ਤਾਂ ਉਨ੍ਹਾਂ ਨੇ ਰੇਤ ਮਾਫਿਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਤੇ ਨਸ਼ਾ ਮਾਫੀਆ ਨੂੰ ਜੇਲ੍ਹ ‘ਚ ਡੱਕ ਦੇਣਾ ਸੀ ਤੇ ਕੰਮ ਨੂੰ ਸਰਕਾਰੀ ਹੱਥਾਂ ‘ਚ ਦਿੰਦੇ ਹੋਏ ਹੋਣ ਵਾਲੀ ਕਰੋੜਾਂ ਰੁਪਏ ਦੀ ਕਮਾਈ ਨਾਲ ਕਿਸਾਨੀ ਕਰਜ਼ ਮੁਆਫ਼ ਕਰਨਾ ਸੀ ਪਰ ਸੱਤਾ ‘ਚ ਨਾ ਆਉਣ ਕਾਰਨ ਅੱਜ ਵੀ ਮਾਫੀਆ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜ਼ਿਆਦਾ ਖ਼ੁਦਕੁਸ਼ੀ ਬੇਰੁਜ਼ਗਾਰੀ ਤੇ ਬਿਮਾਰੀ ਨਾਲ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੁਨੀਆਂ ਦੀ ਪ੍ਰਸਿੱਧ ਫ਼ਾਰਮਾਸਿਊਟੀਕਲ ਤੇ ਸਮੱਗਰੀ ਤਿਆਰ ਕਰਨ ਵਾਲੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ‘ਚ ਹੈ ਵਿਵਾਦ ਅਮਰੀਕਾ ਨਾਲ ਸਬੰਧਤ ਹਨ ਜਿੱਥੇ ਵੱਡੀ ਗਿਣਤੀ ‘ਚ ਔਰਤਾਂ ਨੇ ਕੰਪਨੀ ਵਿਸ਼ੇਸ਼ ਦੇ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦੇ ਦੋਸ਼ ਲਾਏ ਹਨ ਇਹ ਕੰਪਨੀ ਬੱਚਿਆਂ ਲਈ ਵੀ ਪਾਊਡਰ ਬਣਾਉਂਦੀ ਹੈ ਅਮਰੀਕੀ ਅਦਾਲਤ ਨੇ ਕੰਪਨੀ ਨੂੰ ਅਰਬਾਂ ਰੁਪਏ ਦੇ ਜ਼ੁਰਮਾਨੇ ਵੀ ਕੀਤੇ ਹਨ ਪਰ ਸਾਡੇ ਦੇਸ਼ ਲਈ ਇਹ ਮਾਮਲੇ ਸਿਰਫ਼ ਖ਼ਬਰਾਂ ਤੱਕ ਸੀਮਤ ਰਹਿ ਗਏ ਹਨ ਕੇਂਦਰੀ ਸਿਹਤ ਮੰਤਰਾਲਾ ਜੋ ਲੋਕਾਂ ਨੂੰ ਅਰੋਗ ਰੱਖਣ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਰੱਖਦਾ ਹੈ, ਕਾਸਮੈਟਿਕ ਪਦਾਰਥਾਂ ਦੀ ਵਰਤੋਂ ਬਾਰੇ ਆਪਣਾ ਰੁਖ ਸਪੱਸ਼ਟ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਮਹਾਂਨਗਰ ਦਿੱਲੀ ਦੇ ਮੰਨੇ-ਪ੍ਰਮੰਨੇ ਡਾਕਟਰ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਹਰ ਪਾਊਡਰ ‘ਚ ਐਸਬੈਸਟੋਸ ਹੁੰਦਾ ਹੈ ਤੇ ਐਸਬੈਸਟੋਸ ਦੀ ਜ਼ਿਆਦਾ ਮਾਤਰਾ ਨਾਲ ਕੈਂਸਰ ਹੋ ਸਕਦਾ ਹੈ ਪਰ ਪਾਊਡਰ ਦੇ ਖਤਰਨਾਕ ਪ੍ਰਭਾਵਾਂ ਬਾਰੇ ਸਰਕਾਰ ਚੁੱਪ ਹੈ ਅਜਿਹਾ ਲੱਗਦਾ ਹੈ ਜਿਵੇਂ ਦੇਸ਼ ਅੰਦਰ ਕੈਂਸਰ ਨਾਂਅ ਦੀ ਸਮੱਸਿਆ ਹੀ ਨਾ ਹੋਵੇ ਹਕੀਕਤ ਇਹ ਹੈ ਕਿ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਮਰੀਕਾ ਵਰਗੇ ਮੁਲਕਾਂ ‘ਚ ਲੋਕ ਜਾਗਰੂਕ ਹੋ ਕੇ ਆਪਣੀ ਸ਼ਿਕਾਇਤ ਦਰਜ ਕਰਵਾਉਂਦੇ ਹਨ ਤੇ ਅਦਾਲਤੀ ਲੜਾਈ ਵੀ ਲੜ ਰਹੇ ਹਨ, ਪਰ ਸਾਡੇ ਦੇਸ਼ ‘ਚ ਸਿਹਤ ਜਾਂ ਤਾਂ ਮਸਲਾ ਹੀ ਨਹੀਂ ਰਿਹਾ ਜਾਂ ਫਿਰ ਬਿਮਾਰੀਆਂ ਰੋਕਣ ਦੀ ਬਜਾਇ ਬਿਮਾਰੀਆਂ ਦੇ ਇਲਾਜ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਸਿਹਤ ਬੀਮਾ ਯੋਜਨਾਵਾਂ ਨੂੰ ਜਿੰਨਾ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਓਨਾ ਸਿਹਤ ਪ੍ਰਤੀ ਜਾਗਰੂਕਤਾ ‘ਤੇ ਜ਼ੋਰ ਨਹੀਂ ਦਿੱਤਾ ਜਾਂਦਾ ਅਸਲ ‘ਚ ਸਰਕਾਰਾਂ ਨੇ ਇਹ ਨੀਤੀ ਬਣਾ ਲਈ ਹੈ ਕਿ ਵਿਦੇਸ਼ੀ ਤੇ ਮਹਿੰਗੀਆਂ ਵਸਤੂਆਂ ਦੀ ਵਿੱਕਰੀ ਦੇਸ਼ ਅੰਦਰ ਘਟ ਰਹੀ ਗਰੀਬੀ ਦਾ ਸੰਕੇਤ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਸਰਕਾਰ ਕਾਰਾਂ ਦੀ ਵਿੱਕਰੀ ‘ਚ ਵਾਧੇ ਨੂੰ ਵਿਕਾਸ ਮੰਨ ਲੈਂਦੀ ਹੈ ਬਾਹਰਲੇ ਮੁਲਕਾਂ ‘ਚ ਸਰਕਾਰਾਂ ਨੂੰ ਵਿਕਾਸ ਤੋਂ ਵੱਧ ਫ਼ਿਕਰ ਆਪਣੀ ਜਨਤਾ ਦੀ ਸਿਹਤ ਤੇ ਸਮਾਜਿਕ ਸੁਰੱਖਿਆ ਦਾ ਹੈ ਸਾਡੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦਾ ਜਨਤਾ ਪ੍ਰਤੀ ਫਿਕਰ ਚੋਣ ਮਨੋਰਥ ਪੱਤਰ ਤੇ ਚੁਣਾਵੀਂ ਰੈਲੀਆਂ ਤੱਕ ਸੀਮਤ ਹੈ ਜਨਤਾ ਲਈ ਫਿਕਰ ਮਨੁੱਖੀ ਸੱਭਿਆਚਾਰ ਤੇ ਸਰਕਾਰ ਦੀ ਕਾਰਜਸ਼ੈਲੀ ਦਾ ਹਿੱਸਾ ਨਹੀਂ ਬਣ ਸਕਿਆ ਦੇਸ਼ ਅੰਦਰ ਜੋ ਚੀਜ਼ ਮਰਜ਼ੀ ਵਿਕੇ ਉਸ ਦੇ ਚੰਗੇ-ਮਾੜੇ ਅਸਰ ਦੀ ਕੋਈ ਚਿੰਤਾ ਨਹੀਂ ਹੁੰਦੀ ਭਾਰਤੀ ਮੱਧ ਵਰਗ ਬਹੁ-ਰਾਸ਼ਟਰੀ ਕੰਪਨੀਆਂ ਦੇ ਸਮਾਜਿਕ ਆਰਥਿਕ ਏਜੰਡੇ ਦੇ ਚੱਕਰਵਿਊ ‘ਚ ਅਜਿਹਾ ਫਸ ਗਿਆ ਹੈ ਕਿ ਵਿਦੇਸ਼ੀ ਵਸਤੂਆਂ ਦੀ ਖਰੀਦ ਹੀ ਉਸ ਲਈ ਸਮਾਜਿਕ ਤਰੱਕੀ ਤੇ ਆਧੁਨਿਕਤਾ ਦੀ ਨਿਸ਼ਾਨੀ ਬਣ ਗਈ ਹੈ ਜਨਤਾ ਗੁੰਮਰਾਹ ਹੋ ਕੇ ਆਰਥਿਕ ਬਰਬਾਦੀ ਵੱਲ ਧੱਕੀ ਜਾ ਰਹੀ ਹੈ ਜਦੋਂ ਕਿ ਦੇਸ਼ ਦੀ ਪੁਰਾਤਨ ਜੀਵਨਸ਼ੈਲੀ ਮਨੁੱਖ ਦੀ ਸਿਹਤ ਤੇ ਸਮਾਜਿਕ ਮਸਲਿਆਂ ਨੂੰ ਮੁਖਾਤਿਫ਼ ਸੀ ਇਹ ਤਾਂ ਸ਼ੁਕਰ ਹੈ ਚੰਦ ਸਮਾਜ ਸੇਵੀਆਂ ਦਾ ਜੋ ਜਨਤਾ ਦੇ ਹਿੱਤ ‘ਚ ਕਿਤੇ ਨਾ ਕਿਤੇ ਅਵਾਜ਼ ਉਠਾਉਣ ਦੀ ਹਿੰਮਤ ਕਰਦੇ ਹਨ ਪਰ ਸਰਕਾਰੀ ਪੱਧਰ ‘ਤੇ ਇਹਨਾਂ ਜਤਨਾਂ ਨੂੰ ਕੋਈ ਉਤਸ਼ਾਹ ਨਹੀਂ ਮਿਲਦਾ ਸਰਕਾਰਾਂ ਬਿਮਾਰੀਆਂ ਦੀ ਵਜ੍ਹਾ ਪਤਾ ਕਰਨ ਤੇ ਇਹਨਾਂ ਨੂੰ ਰੋਕਣ ਲਈ ਖੋਜ ਦਾ ਢਾਂਚਾ ਮਜ਼ਬੂਤ ਕਰਨ ‘ਤੇ ਜ਼ੋਰ ਦੇਣ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।