Purpose - Sach Kahoon Punjabi
ਸੰਤਾਂ ਦਾ ਮਕਸਦ ਸੰਸਾਰ ਦਾ ਭਲਾ ਕਰਨਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਇਨਸਾਨ ਨੈਗਟਿਵ ਜ਼ਿਆਦਾ ਸੋਚਦਾ ਹੈ ਤੇ ਪੋਜੀਟਿਵ ਬਹੁਤ ਹੀ ਘੱਟ ਨੈਗਟੀਵਿਟੀ ਨੇ ਇਨਸਾਨ ਨੂੰ ਕਿਤੋਂ ਦਾ ਨਹੀਂ ਛੱਡਿਆ ਹੈ ਇਨਸਾਨ ਕਦੇ ਵੀ ਇਹ ਨਹੀਂ ਸੋਚਦਾ ਕਿ ਇਹ ਮੇਰੇ ਲਈ ਚੰਗਾ ਹੋਵੇਗਾ ਤੇ ਇਸੇ ਸੋਚ ਦੀ ਵਜ੍ਰਾ ਕਾਰਨ ਜ਼ਿਆਦਾਤਰ ਲੋਕ ਦੁਖੀ ਹਨ ਇਸ ਤਰ੍ਹਾਂ ਦੀ ਸੋਚ ਨੂੰ ਕੱਢਣ ਲਈ ਸਤਿਸੰਗ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰ ਦੀ ਰੂਹਾਨੀ ਮਜਲਸ ਦੌਰਾਨ ਫਰਮਾਏ।
ਸਤਿਸੰਗ ‘ਚ ਆਉਣ ਨਾਲ ਬਦਲਦੇ ਹਨ ਵਿਚਾਰ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਤਿਸੰਗ ‘ਚ ਆਉਣ ਨਾਲ ਇਨਸਾਨ ਦੀ ਸੋਚ-ਵਿਚਾਰ ਬਦਲਦੇ ਹਨ ਤੇ ਇਨਸਾਨ ਆਪਣੀ ਸੋਚ ਨੂੰ ਪਵਿੱਤਰ ਕਰਕੇ ਖੁਸ਼ੀਆਂ ਹਾਸਲ ਕਰਦਾ ਹੈ ਸਤਿਸੰਗ ‘ਚ ਰਾਮ ਦਾ ਨਾਮ ਦੱਸਿਆ ਜਾਂਦਾ ਹੈ, ਸੱਚ ਦਾ ਪਾਠ ਪੜ੍ਹਾਇਆ ਜਾਂਦਾ ਹੈ ਜੇਕਰ ਇਨਸਾਨ ਸਤਿਸੰਗ ਸੁਣੇ ਤੇ ਅਮਲ ਕਰੇ ਤਾਂ ਜਨਮਾਂ-ਜਨਮਾਂ ਦੀ ਮੈਲ ਉਤਰ ਜਾਇਆ ਕਰਦੀ ਹੈ ਆਪਣੇ ਹਿਰਦੇ ਦੀ ਸਫ਼ਾਈ ਲਈ ਰਾਮ ਦਾ ਨਾਮ ਬੇਹੱਦ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਰਾਮ ਦਾ ਨਾਮ ਨਹੀਂ ਜਪਦੇ ਉਦੋਂ ਤੱਕ ਤੁਹਾਡਾ ਹਿਰਦਾ ਸਾਫ਼ ਨਹੀਂ ਹੋਵੇਗਾ ਤੇ ਜਦੋਂ ਤੱਕ ਹਿਰਦਾ ਸਾਫ਼ ਨਹੀਂ ਉਦੋਂ ਤੱਕ ਤੁਸੀਂ ਉਸ ਮਾਲਕ ਦੇ ਨੂਰੀ ਸਵਰੂਪ ਨੂੰ ਨਹੀਂ ਜਾਣ ਸਕਦੇ। (Saint Dr MSG)
ਪੀਰ-ਫ਼ਕੀਰ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪੀਰ-ਫ਼ਕੀਰ ਇਸ ਸੰਸਾਰ ‘ਚ ਭਲਾ ਕਰਨ ਆਉਂਦੇ ਹਨ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦੇ ਇਨਸਾਨ ਦੇ ਕਰਮ ਅਜਿਹੇ ਹੁੰਦੇ ਹਨ, ਜੋ ਸੰਤਾਂ ਵੱਲੋਂ ਕਹੀ ਗੱਲ ਵੀ ਬੁਰੀ ਲੱਗਦੀ ਹੈ ਸੰਤਾਂ ਦਾ ਇੱਕ ਹੀ ਕੰਮ ਹੈ ਸਭ ਦਾ ਭਲਾ ਕਰਨਾ ਸਭ ਦੇ ਭਲੇ ਲਈ ਮਾਲਕ ਅੱਗੇ ਪ੍ਰਾਰਥਨਾ ਕਰਨਾ ਜੋ ਇਨਸਾਨ ਪੀਰ-ਫਕੀਰ ਦੇ ਬਚਨਾਂ ਨੂੰ ਸੁਣ ਕੇ 100 ਫੀਸਦੀ ਅਮਲ ਕਰ ਲੈਂਦੇ ਹਨ, ਉਨ੍ਹਾਂ ਦਾ ਭਲਾ ਵੀ ਹੱਥੋਂ-ਹੱਥ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੰਤ ਕਹਿੰਦੇ ਹਨ ਕਿ ਰਾਮ ਦਾ ਨਾਮ ਜਪੋ, ਸਭ ਦਾ ਭਲਾ ਮੰਗੋ, ਪਰਹਿੱਤ ਪਰਮਾਰਥ ਕਰੋ ਤਨ-ਮਨ-ਧਨ ਨਾਲ ਦੀਨ-ਦੁਖੀਆਂ ਦੀ ਮੱਦਦ ਕਰੋ।
ਜਿਵੇਂ ਤੁਸੀਂ ਕੋਈ ਵੀ ਕੰਮ-ਧੰਦਾ ਕਰਕੇ ਕਮਾਈ ਕਰਦੇ ਹੋ, ਉਸ ‘ਚੋਂ ਕੁਝ ਹਿੱਸਾ ਦੀਨ-ਦੁਖੀਆਂ ਦੀ ਮੱਦਦ ‘ਚ ਲਾਓ, ਕਿਸੇ ਬਿਮਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂ ਕਿਸੇ ਅੰਨ੍ਹੇ ਨੂੰ ਸਹਾਰਾ ਦੇ ਦਿੱਤਾ ਤਾਂ ਇਹ ਤਨ ਦੀ ਸੇਵਾ ਹੁੰਦੀ ਹੈ ਇਸ ਤੋਂ ਇਲਾਵਾ ਮਨ ਦੀ ਸੇਵਾ ਬਹੁਤ ਹੀ ਮੁਸ਼ਕਲ ਹੁੰਦੀ ਹੈ ਜਿਵੇਂ ਸਤਿਸੰਗ ‘ਚ ਬੈਠ ਕੇ ਓਪਨ ਮਾਈਂਡ ਨਾਲ ਸਤਿਸੰਗ ਸੁਣਨਾ ਸਤਿਸੰਗ ‘ਚ ਪਹਿਲਾਂ ਤੋਂ ਕੁਝ ਬਣਾ ਕੇ ਨਹੀਂ ਆਉਣਾ ਚਾਹੀਦਾ ਕਿ ਇਹ ਗੱਲ ਮੇਰੇ ‘ਤੇ ਕਹੀ ਜਾਵੇਗੀ ਅਜਿਹਾ ਸੋਚ ਕੇ ਤੁਸੀਂ ਆਪਣੀ ਭਗਤੀ ਖਤਮ ਕਰਦੇ ਰਹਿੰਦੇ ਹਨ।
ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ | Saint Dr MSG
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬਾਰੇ ਕਿਹਾ ਜਾ ਰਿਹਾ ਹੈ ਤਾਂ ਆਪਣੇ ਅੰਦਰ ਦੀ ਕਮੀ ਨੂੰ ਦੂਰ ਕਰੋ ਸੰਤ ਤੁਹਾਨੂੰ ਡਰਾਉਣ-ਧਮਕਾਉਣ ਲਈ ਤੁਹਾਨੂੰ ਮਾੜਾ ਨਹੀਂ ਕਹਿੰਦੇ, ਉਹ ਕੋਈ ਵੀ ਗੱਲ ਕਹਿੰਦੇ ਹਨ ਤਾਂ ਉਸ ‘ਚ ਤੁਹਾਡਾ ਹੀ ਭਲਾ ਹੁੰਦਾ ਹੈ ਪੂਜਨੀਕ ਗੁਰੁ ਜੀ ਨੇ ਫ਼ਰਮਾਇਆ ਕਿ ਇਨਸਾਨ ਹੰਕਾਰ ਕਰ ਲੈਂਦਾ ਹੈ, ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਨੇ ਰਾਮ ਦਾ ਨਾਮ ਜਪਣਾ ਹੈ, ਪਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਸੰਤ ਉਸ ਨੂੰ ਸਿਖਾਉਂਦੇ ਹਨ ਕਿ ਰਾਮ ਦਾ ਨਾਮ ਜਪੋ, ਭਗਤੀ ਕਰੋ, ਉਦੋਂ ਖੁਸ਼ੀਆਂ ਆਉਣਗੀਆਂ ਸੰਤਾਂ ਦਾ ਕੰਮ ਹੁੰਦਾ ਹੈ, ਜੀਵਾਂ ਨੂੰ ਸਮਝਾਉਣਾ।
ਇਹ ਵੀ ਪੜ੍ਹੋ : ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
ਸੰਤ ਇਸ ਦੁਨੀਆ ‘ਚ ਸਭ ਦਾ ਭਲਾ ਕਰਨ ਆਉਂਦੇ ਹਨ, ਸਮਝਾਉਣ ਆਉਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਮਾਜ ਦਾ ਭਲਾ ਕਰਨਾ, ਭਾਵੇਂ ਉਨ੍ਹਾਂ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਸ ਪਰਮਾਤਮਾ ਦੀ ਪਰਜਾ ਕਿਸ ਤਰ੍ਹਾਂ ਸੁਖੀ ਰਹੇ? ਉਸ ਲਈ ਸੰਤ ਮਾਲਕ ਨੂੰ ਪ੍ਰਾਰਥਨਾ ਕਰਦੇ ਹਨ, ਸਿਮਰਨ ਕਰਦੇ ਹਨ ਇੱਥੋਂ ਤੱਕ ਕਿ ਬਹੁਤੇ ਜੀਵਾਂ ਦੇ ਕਰਮ ਵੀ ਚੁੱਕਦੇ ਹਨ ਇਹ ਉਨ੍ਹਾਂ ਦਾ ਫਰਜ਼ ਹੁੰਦਾ ਹੈ ਅਤੇ ਤੁਸੀਂ ਸੰਤਾਂ ਦੇ ਬਚਨਾਂ ਨੂੰ ਸੁਣੋ ਅਤੇ ਅਮਲ ਕਰੋ ਭਾਵ ਉਨ੍ਹਾਂ ਨੂੰ ਮੰਨੋ ਜੋ ਜੀਵ ਰਾਮ ਦਾ ਨਾਮ ਨਹੀਂ ਜਪਦੇ, ਸੰਤਾਂ ਦੀ ਗੱਲ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਦੁੱਖ-ਮੁਸੀਬਤਾਂ, ਪ੍ਰੇਸ਼ਾਨੀਆਂ ਆਉਣ ਲੱਗਦੀਆਂ ਹਨ।
ਸੰਤ ਤੋਂ ਸਿੱਖਣਾ ਚਾਹੀਦਾ ਹੈ | Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਫਕੀਰ ਜੇਕਰ ਅਚਾਨਕ ਵੀ ਕਹਿਣ ਦੇਣ ਤਾਂ ਉਹ ਵਿਅਰਥ ਨਹੀਂ ਹੁੰਦਾ, ਉਸਦਾ ਕੋਈ ਮਤਲਬ ਹੁੰਦਾ ਹੈ ਅਤੇ ਸੰਤ ਜਿਸ ਨੂੰ ਸਿਖਾਉਣ ਉਸ ਤੋਂ 100 ਫੀਸਦੀ ਸਿੱਖਣਾ ਚਾਹੀਦਾ ਹੈ। ਉਸ ਲਈ ਇਸ ਤੋਂ ਵੱਡੀ ਕਿਸਮਤ ਦੀ ਗੱਲ ਕੀ ਹੋ ਸਕਦੀ ਹੈ? ਤਾਂ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਗੱਲਾਂ ਨੂੰ ਦਿਲੋ-ਦਿਮਾਗ ‘ਚ ਵਸਾ ਲੈਣਾ ਚਾਹੀਦਾ ਹੈ ਤਾਂ ਸੰਤਾਂ ਦੀ ਗੱਲ ਸੁਣ ਕੇ ਅਮਲ ਕਰਨਾ ਸਿੱਖੋ ਸਤਿਸੰਗ ‘ਚ ਬੈਠਣਾ ਵੱਡੀ ਗੱਲ ਹੈ, ਤੁਸੀਂ ਸਤਿਸੰਗ ਸੁਣਨ ਆਉਂਦੇ ਹੋ, ਕਈ ਸਤਿਗੁਰੂ-ਰਾਮ ਦੇ ਇਸ਼ਕ ‘ਚ ਆ ਕੇ ਬੈਠਦੇ ਹਨ ਪਰ ਬਹੁਤੇ ਅਜਿਹੇ ਵੀ ਹੁੰਦੇ ਹਨ, ਜੋ ਆਪਣੀਆਂ ਇੱਛਾਵਾਂ ਲੈ ਕੇ ਆਉਂਦੇ ਹਨ, ਜਿਸ ਨੂੰ ਕਹਿੰਦੇ ਹਨ ਮੰਨਤ ਕਿ ਮੇਰਾ ਇਹ ਪੂਰਾ ਹੋ ਜਾਵੇ ਤਾਂ ਮੈਂ ਸਤਿਸੰਗ ਸੁਣਾਂਗਾ ਤਾਂ ਇਸ ‘ਚ ਅਹਿਸਾਨ ਕੀ ਹੈ?
ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ | Saint Dr MSG
ਤੁਸੀਂ ਜ਼ਿਆਦਾ ਸਤਿਸੰਗ ਸੁਣੋਗੇ ਤਾਂ ਜ਼ਿਆਦਾ ਫਾਇਦਾ ਲੈ ਕੇ ਜਾਓਗੇ ਤੁਸੀਂ ਪਰਮਾਤਮਾ ਨੂੰ ਅਜਿਹਾ ਤਾਂ ਨਹੀਂ ਕਹਿ ਸਕਦੇ ਕਿ ਪਰਮਾਤਮਾ! ਮੈਂ ਤੇਰਾ ਸਤਿਸੰਗ ਸੁਣਨ ਆਇਆ ਹਾਂ, ਜੇਕਰ ਮੈਨੂੰ ਇੰਨਾ ਕੁਝ ਮਿਲੇਗਾ ਤਾਂ ਦਸ ਹੋਰ ਸੁਣੂੰਗਾ ਦਸ ਸੁਣੋਗੇ ਤਾਂ ਵੀ ਤੁਹਾਡਾ ਹੀ ਫਾਇਦਾ ਹੋਣ ਵਾਲਾ ਹੈ ਨਾ ਤਾਂ ਤੁਹਾਡੇ ਤੋਂ ਕੋਈ ਪੈਸਾ, ਚੜ੍ਹਾਵਾ ਲਿਆ ਜਾਵੇਗਾ ਇਸ ਲਈ ਸਤਿਸੰਗ ਸੁਣੋ ਤਾਂ ਅਮਲ ਕਰਨਾ ਵੀ ਸਿੱਖੋ, ਸਿਰਫ ਸੁਣਦੇ ਰਹਿਣ ਨਾਲ ਅਜਿਹਾ ਨਹੀਂ ਹੈ ਕਿ ਫਾਇਦਾ ਨਹੀਂ ਹੁੰਦਾ, 100 ਫੀਸਦੀ ਹੁੰਦਾ ਹੈ।
ਸਤਿਸੰਗ ਸੁਣ ਕੇ ਅਮਲ ਕਰਨ ਵਾਲੇ ਦੀ ਆਤਮਾ ਨੂੰ ਅੱਗੇ ਕੋਈ ਰੁਕਾਵਟ ਨਹੀਂ ਹੁੰਦੀ ਬਚਨਾਂ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੁੰਦਾ ਹੈ, ਜੋ ਸੁਣ ਕੇ ਵੀ ਨਹੀਂ ਮੰਨਦੇ ਉਹ ਦੁਖੀ ਹੁੰਦੇ ਰਹਿੰਦੇ ਹਨ, ਉਨ੍ਹਾਂ ਨੂੰ ਤਕਲੀਫ ਆਉਂਦੀ ਰਹਿੰਦੀ ਹੈ ਤਾਂ ਸੰਤਾਂ ਦੇ ਬਚਨ ਸੁਣ ਕੇ ਅਮਲ ਕਰਨਾ ਸਿੱਖੋ ਜੋ ਤੁਹਾਡੀ ਜ਼ਿੰਦਗੀ ਦਾ ਰਸਤਾ ਹੈ, ਉਸ ‘ਤੇ ਚੱਲਣਾ ਸਿੱਖੋ ਸੇਵਾ-ਸਿਮਰਨ ਕਰੋ ਅਤੇ ਮਾਲਕ ਤੋਂ ਮਾਲਕ ਦੀ ਔਲਾਦ ਦਾ ਭਲਾ ਮੰਗਦੇ ਹੋਏ ਅੱਗੇ ਵਧਦੇ ਜਾਓ, ਯਕੀਨਨ ਮਾਲਕ ਤੁਹਾਡਾ ਭਲਾ ਹੀ ਨਹੀਂ ਸਗੋਂ ਤੁਹਾਡੀਆਂ ਆਉਣ ਵਾਲੀਆਂ ਕੁਲਾਂ ਦਾ ਉੱਧਾਰ ਜ਼ਰੂਰ ਕਰੇਗਾ।
ਲੋਕਤੰਤਰ ਦਾ ਅਸਲ ਮਨੋਰਥ ਲੋਕ-ਹਿੱਤ ਸਾਰਥਿਕ ਹੋਵੇ
ਲਲਿਤ ਗਰਗ
ਦੇਸ਼ ਦੇ ਸਾਹਮਣੇ ਰੋਜ਼ਾਨਾ ਨਵੀਆਂ-ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਰਹੀਆਂ ਹਨ, ਜੋ ਸਮੱਸਿਆਵਾਂ ਪਹਿਲਾਂ ਤੋਂ ਸਨ ਉਨ੍ਹਾਂ ਦੇ ਹੱਲ ਵੱਲ ਇੱਕ ਕਦਮ ਵੀ ਅੱਗੇ ਨਹੀਂ ਵਧ ਰਹੇ ਹਾਂ, ਸਗੋਂ ਦੂਰ ਹੁੰਦੇ ਜਾ ਰਹੇ ਹਾਂ ਰੋਜ਼ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਕਰ ਰਹੇ ਹਾਂ ਉਦੋਂ ਅਜਿਹਾ ਲੱਗਦਾ ਹੈ ਕਿ ਪੁਰਾਣੀਆਂ ਸਮੱਸਿਆਵਾਂ ਪਿੱਠਭੂਮੀ ‘ਚ ਚਲੀਆਂ ਗਈਆਂ ਪਰ ਹਕੀਕਤ ‘ਚ ਉਹ ਵਧ ਰਹੀਆਂ ਹਨ ਅਸੀਂ ਜਿਸ ਲੋਕਤੰਤਰ ‘ਚ ਜੀਅ ਰਹੇ ਹਾਂ ਉਹ ਲੋਕ-ਸੁਖ ਦਾ ਲੋਕਤੰਤਰ ਹੈ ਜਾਂ ਲੋਕ-ਦੁੱਖ ਦਾ? ਅਸੀਂ ਜੋ ਅਜ਼ਾਦੀ ਭੋਗ ਰਹੇ ਹਾਂ ਉਹ ਨੈਤਿਕ ਅਜ਼ਾਦੀ ਹੈ ਜਾਂ ਅਰਾਜਕ? ਅਸੀਂ ਵਿਹਾਰ ਦੀ ਪਵਿੱਤਰਤਾ ਅਤੇ ਪਾਰਦਰਸ਼ਿਤਾ ਦੀ ਬਜਾਇ ਗਲਤ ਵਿਹਾਰ ਅਤੇ ਅਨੈਤਿਕਤਾ ਦੀ ਕਾਲਖ਼ ਦਾ ਲੋਕਤੰਤਰ ਬਣਾ ਰੱਖਿਆ ਹੈ ਅਜਿਹਾ ਲੱਗਦਾ ਹੈ ਕਿ ਧਨਤੰਤਰ ਅਤੇ ਸੱਤਾਤੰਤਰ ਨੇ ਜਨਤੰਤਰ ਨੂੰ ਬੰਦੀ ਬਣਾ ਰੱਖਿਆ ਹੈ ਸਾਡੀ ਨਿਆਂ ਵਿਵਸਥਾ ਕਿੰਨੀ ਵੀ ਨਿਰਪੱਖ ਤੇ ਪ੍ਰਭਾਵਸ਼ਾਲੀ ਹੋਵੇ, ਫ਼੍ਰਾਂਸਿਸ ਬੇਕਨ ਨੇ ਠੀਕ ਕਿਹਾ ਸੀ ਕਿ ‘ਇਹ ਅਜਿਹੀ ਨਿਆਂ ਵਿਵਸਥਾ ਹੈ ਜਿਸ ‘ਚ ਇੱਕ ਵਿਅਕਤੀ ਨੂੰ ਤੰਗ ਕਰਨ ਵਾਲੇ ਦਸ ਅਪਰਾਧੀ ਦੋਸ਼ਮੁਕਤ ਅਤੇ ਰਿਹਾਅ ਹੋ ਸਕਦੇ ਹਨ’।
ਰੋਮਨ ਦਾਰਸ਼ਨਿਕ ਸਿਸਰੋ ਨੇ ਕਿਹਾ ਸੀ ਕਿ ‘ਮਨੁੱਖ ਦਾ ਕਲਿਆਣ ਹੀ ਸਭ ਤੋਂ ਵੱਡਾ ਕਾਨੂੰਨ ਹੈ’ ਪਰ ਸਾਡੇ ਦੇਸ਼ ਦੇ ਕਾਨੂੰਨ ਅਤੇ ਸ਼ਾਸਨ ਵਿਵਸਥਾ ਨੂੰ ਦੇਖਦੇ ਹੋਏ ਅਜਿਹਾ ਪ੍ਰਤੀਤ ਨਹੀਂ ਹੁੰਦਾ, ਆਮ ਆਦਮੀ ਸਜ਼ਾ ਦਾ ਜੀਵਨ ਜਿਊਣ ਨੂੰ ਮਜ਼ਬੂਰ ਹੈ ਸਮਾਜਿਕ ਨਿਆਂ ਲਈ ਸਮਾਜਿਕ ਏਕਤਾ ਭੰਗ ਨਹੀਂ ਕੀਤਾ ਜਾ ਸਕਦੀ ਨਹੀਂ ਤਾਂ ਫਿਰ ਰਹਿ ਕੀ ਜਾਵੇਗਾ ਸਾਡੇ ਕੋਲ ਟਮਾਟਰ, ਪਿਆਜ਼ ਦੇ ਅਸਮਾਨ ਛੂੰਹਦੇ ਭਾਅ ਰੋਜ਼ਾਨਾ ਕੋਈ ਨਾ ਕੋਈ ਕਾਰਨ ਮਹਿੰਗਾਈ ਨੂੰ ਵਧਾ ਕੇ ਸਾਨੂੰ ਸਭ ਨੂੰ ਹੋਰ ਧੱਕਾ ਲਾ ਜਾਂਦਾ ਹੈ ਤੇ ਕੋਈ ਨਾ ਕੋਈ ਟੈਕਸ, ਚਾਰਜ਼ ਸਾਡੀ ਆਮਦਨ ਨੂੰ ਹੋਰ ਸੁੰਗੜਾ ਜਾਂਦਾ ਹੈ ਜਾਨਲੇਵਾ ਪ੍ਰਦੂਸ਼ਣ ਲੋਕਾਂ ਦੇ ਸਾਹਾਂ ਨੂੰ ਅੜਿੱਕਾ ਲਾ ਰਿਹਾ ਹੈ, ਪਰ ਅਸੀਂ ਕਿਸੇ ਸਥਾਈ ਹੱਲ ਦੀ ਬਜਾਇ ਨਵੇਂ ਨਿਯਮ ਅਤੇ ਕਾਨੂੰਨ ਥੋਪ ਕੇ ਜੀਵਨ ਨੂੰ ਮੁਸ਼ਕਲ ਬਣਾ ਰਹੇ ਹਾਂ।
ਆਮ ਚੋਣਾਂ ਤੋਂ ਠੀਕ ਪਹਿਲਾਂ ਬੇਰੁਜ਼ਗਾਰੀ ਨਾਲ ਜੁੜੇ ਅੰਕੜਿਆਂ ‘ਤੇ ਅਧਾਰਿਤ ਰਿਪੋਰਟ ਲੀਕ ਹੋ ਗਈ ਸੀ ਅਤੇ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਦੀ ਸ਼ੁਰੂਆਤ ‘ਚ ਸਰਕਾਰ ਵੱਲੋਂ ਜਾਰੀ ਅੰਕੜਿਆਂ ‘ਚ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ ਪਰ ਸਵਾਲ ਹੈ ਕਿ ਰੁਜ਼ਗਾਰ ਨੂੰ ਲੈ ਕੇ ਸਰਕਾਰ ਨੇ ਕੀ ਸਾਰਥਿਕ ਕਦਮ ਚੁੱਕੇ ਹਨ? ਕੋਰੇ ਸਰਵੇ ਕਰਵਾਉਣ ਜਾਂ ਕਮੇਟੀਆਂ ਬਣਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ   ਅਕਸਰ ਬੇਰੁਜ਼ਗਾਰੀ, ਮਹਿੰਗਾਈ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਵਰਗੀਆਂ ਵੱਡੀਆਂ ਸਮੱਸਿਆਵਾਂ ਦੀ ਭਿਆਨਕ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਕਮੇਟੀਆਂ ਬਣ ਜਾਂਦੀਆਂ ਹਨ ਜੋ ਸਿਰਫ਼ ਤੱਥਾਂ ਦਾ ਸਰਵੇ ਕਰਦੀਆਂ ਹਨ ਕਿ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਤੇ ਕਿੰਨੇ ਬੇਰੁਜ਼ਗਾਰ ਰਹਿ ਗਏ ਪਰ ਸਵਾਲ ਇਹ ਹੈ ਕਿ ਕੀ ਇਹ ਕਮੇਟੀਆਂ ਜਾਂ ਸਰਵੇ ਰੁਜ਼ਗਾਰ ਦੇ ਨਵੇਂ ਮੌਕੇ ਉਪਲੱਬਧ ਕਰਾਉਣ ਦੀ ਦਿਸ਼ਾ ‘ਚ ਟੁੱਟਦੇ ਨੌਜਵਾਨ ਸੁਫ਼ਨਿਆਂ ‘ਤੇ ਵਿਰਾਮ ਲਾਉਣ ਦਾ ਕੋਈ ਜਰੀਆ ਬਣਦੇ ਹਨ? ਲੋਕਤੰਤਰ ਦੀ ਲੋਕ ਚਾਹੇ ਉਹ ਨੌਜਵਾਨ ਹੋਵੇ ਜਾਂ ਬਜ਼ੁਰਗ, ਉਸ ‘ਤੇ ਵਿਵਸਥਾ ਦੀ ਕੋਈ ਦਇਆ ਨਹੀਂ, ਸੰਵੇਦਨਾ ਨਹੀਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਸੱਤਾ ‘ਤੇ ਕਾਬਿਜ਼ ਪਾਰਟੀ ਸਭ ਤੋਂ ਪਹਿਲਾਂ ਆਪਣਾ ਹੀ ਸੁਖ, ਆਪਣੀ ਸੁਰੱਖਿਆ ਅਤੇ ਆਪਣੀ ਹੀ ਸਥਿਰਤਾ ਸੁਰੱਖਿਅਤ ਕਰਦੀ ਹੈ ਸੱਤਾਧਾਰੀ ਲੋਕਾਂ ਨੂੰ ਨਾ ਗੈਸ ਦਾ ਸੰਕਟ, ਨਾ ਉਸਦੀ ਕੀਮਤ ਵਧਣ ਵਧਾਉਣ ਦਾ ਸੰਕਟ, ਉਨ੍ਹਾਂ ਲਈ ਨਾ ਆਧਾਰ ਕਾਰਡ ਲਈ ਕਤਾਰ ‘ਚ ਖੜ੍ਹਾ ਹੋ ਕੇ ਕਾਰਡ ਬਣਾਉਣ ਦਾ ਸੰਕਟ, ਨਾ ਰਾਸ਼ਨ ਕਾਰਡ, ਵੋਟਰਾਂ ਦੀ ਪਛਾਣ ਪੱਤਰ, ਪਾਸਪੋਰਟ, ਪੈਨ ਕਾਰਡ, ਆਈਡੀ ਕਾਰਡ ਬਣਾਉਣ ਦਾ ਸੰਕਟ ਨਾ ਚਲਾਨ ਕੱਟਣ ਦਾ ਡਰ, ਨਾ ਚਲਾਨ ਭਰਨ ਦਾ ਸੰਕਟ ਇਹ ਕਿਹੋ-ਜਿਹੀ ਲੋਕਤੰਤਰੀ ਵਿਵਸਥਾ ਹੈ ਜਿਸ ‘ਚ ਜਨ-ਧਨ ‘ਤੇ ਕੁਝ ਲੋਕ ਸੁਖ-ਸੁਵਿਧਾਵਾਂ ਨੂੰ ਭੋਗਦੇ ਹਨ ਜਦੋਂ ਕਿ ਆਮ ਆਦਮੀ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਨੂੰ ਜਿਊਣ ਨੂੰ ਮਜ਼ਬੂਰ ਹੈ।
ਮੋਦੀ ਸਰਕਾਰ ਆਪਣੀਆਂ ਉਪਲੱਬਧੀਆਂ ਦਾ ਚਾਹੇ ਜਿੰਨਾ ਮਰਜ਼ੀ ਬਖਿਆਨ ਕਰੇ, ਸੱਚ ਇਹ ਹੈ ਕਿ ਆਮ ਆਦਮੀ ਦੀਆਂ ਮੁਸੀਬਤਾਂ ਅਤੇ ਤਕਲੀਫ਼ਾਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਇਸਦੀ ਬਜਾਇ ਰੋਜ਼ ਨਵੀਆਂ-ਨਵੀਆਂ ਸਮੱਸਿਆਵਾਂ ਉਸਦੇ ਸਾਹਮਣੇ ਖੜ੍ਹੀਆਂ ਹੁੰਦੀਆਂ ਜਾ ਰਹੀਆਂ ਹਨ, ਜੀਵਨ ਇੱਕ ਮੁਸ਼ਕਲ ਬੁਝਾਰਤ ਬਣਦਾ ਜਾ ਰਿਹਾ ਹੈ ਜੇਕਰ ਸਾਡੇ ਸੱਤ ਦਹਾਕਿਆਂ ਤੋਂ ਜ਼ਿਆਦਾ ਵੱਡੇ ਲੋਕਤੰਤਰ ‘ਚ ਅੱਜ ਵੀ ਆਮ ਆਦਮੀ ਮਜ਼ਬੂਰ ਹੈ, ਪ੍ਰੇਸ਼ਾਨ ਹੈ, ਸਮੱਸਿਆ ਤੋਂ ਪੀੜਤ ਹੈ ਤਾਂ ਇਹ ਮਜ਼ਬੂਰੀਆਂ, ਪ੍ਰੇਸ਼ਾਨੀਆਂ, ਸਮੱਸਿਆਵਾਂ ਕਿਸਨੇ ਪੈਦਾ ਕੀਤੀਆਂ ਹਨ? ਅਮੀਰਾਂ ਲਈ ਤਾਂ ਸਰਕਾਰੀ ਖਜ਼ਾਨੇ ਅਤੇ ਸੁਵਿਧਾਵਾਂ ਹੀ ਨਹੀਂ, ਬੈਂਕਾਂ ਦੇ ਕਰਜ-ਕਪਾਟ ਖੁੱਲ੍ਹੇ ਹਨ, ਪਰ ਆਮ ਆਦਮੀ, ਦੇਸ਼ ਦੇ ਨੌਜਵਾਨਾਂ ਨੂੰ ਕਿੰਨਾ ਕਰਜ ਤੇ ਕਿੰਨਾ ਧਨ ਅਸਾਨੀ ਨਾਲ ਮਿਲ ਰਿਹਾ ਹੈ, ਇਹ ਸਵਾਲ ਮੰਥਨ ਦਾ ਹੈ ਕਰਜੇ ਦਾ ਧਨ ਜਨ ਦੇ ਕਲਿਆਣ ਅਤੇ ਆਰਥਿਕ ਮਜ਼ਬੂਤੀ ਲਈ ਕਿੰਨਾ ਲਾਇਆ ਜਾਂਦਾ ਹੈ? ਸਰਕਾਰਾਂ ਕੋਲ ਸ਼ਕਤੀ ਦੇ ਕਈ ਸਰੋਤ ਹਨ, ਪਰ ਇਸ ਸ਼ਕਤੀ ਨਾਲ ਕਿਨ੍ਹਾਂ ਦਾ ਕਲਿਆਣ ਹੋ ਰਿਹਾ ਹੈ? ਕਿਹੋ ਜਿਹਾ ਵਚਿੱਤਰ ਲੋਕਤੰਤਰ ਹੈ ਜਿਸ ‘ਚ ਆਗੂ ਅਤੇ ਨੌਕਰਸ਼ਾਹਾਂ ਦਾ ਇੱਕ ਸਾਂਝਾ ਸੰਸਕਰਨ ਸਿਰਫ਼ ਇਸ ਗੱਲ ਲਈ ਬਣਿਆ ਹੈ ਕਿ ਨਿਆਂ ਦੀ ਮੰਗ ਦਾ ਜਵਾਬ ਕਿੰਨੇ ਅੰਨਿਆਂਪੂਰਨ ਤਰੀਕੇ ਨਾਲ ਦਿੱਤਾ ਜਾ ਸਕੇ ਮਹਿੰਗਾਈ ਦੇ ਵਿਰੋਧ ਦਾ ਜਵਾਬ ਮਹਿੰਗਾਈ ਵਧਾ ਕੇ ਦਿਓ, ਰੁਜ਼ਗਾਰ ਦੀ ਮੰਗ ਦਾ ਜਵਾਬ ਨਵੀਂਆਂ ਨੌਕਰੀਆਂ ਦੀ ਬਜਾਇ ਨੌਕਰੀਆਂ ‘ਚ ਛਾਂਟੀ ਕਰਕੇ ਦਿਓ, ਕਾਨੂੰਨ ਵਿਵਸਥਾ ਦੀ ਮੰਗ ਦਾ ਜਵਾਬ ਵਿਰੋਧ ਨੂੰ ਕੁਚਲ ਕੇ ਹੰਝੂ ਗੈਸ, ਜਲ-ਤੋਪ ਤੇ ਡੰਡੇ-ਗੋਲੀ ਨਾਲ ਦਿਓ ਆਗੂ ਅਤੇ ਨੌਕਰਸ਼ਾਹ ਸਿਰਫ਼ ਖੁਦ ਦੀ ਹੀ ਨਾ ਸੋਚਣ, ਆਪਣੇ ਪਰਿਵਾਰ ਦੀ ਹੀ ਨਾ ਸੋਚਣ, ਜਾਤੀ ਦੀ ਹੀ ਨਾ ਸੋਚਣ, ਪਾਰਟੀ ਦੀ ਹੀ ਨਾ ਸੋਚਣ, ਰਾਸ਼ਟਰ ਦੀ ਵੀ ਸੋਚਣ ਕੀ ਅਸੀਂ ਲੋਕਤੰਤਰ ਨੂੰ ਅਰਾਜਕਤਾ ਵੱਲ ਧੱਕਣਾ ਚਾਹੁੰਦੇ ਹਾਂ? ਅਗਵਾਈ ਅੱਜ ਚੁਣੌਤੀਪੂਰਨ ਜ਼ਰੂਰ ਹੈ, ਪਰ ਸਭ ਤੋਂ ਵੱਡਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਜਨਤਾ ਖੁਸ਼ ਰਹੇ, ਭਾਰ ਮੁਕਤ ਰਹੇ, ਸੁਖੀ ਰਹੇ ਤੇ ਲੱਗੇ ਕਿ ਇਹ ਜਨਤਾ ਦੇ ਸੁਖ ਦਾ ਲੋਕਤੰਤਰ ਹੈ।
ਵਿਕਾਸ ਦੀਆਂ ਲੰਮੀਆਂ-ਚੌੜੀਆਂ ਗੱਲਾਂ ਹੋ ਰਹੀਆਂ ਹਨ, ਵਿਕਾਸ ਹੋ ਵੀ ਰਿਹਾ ਹੈ, ਦੇਸ਼ ਕਈ ਸਮੱਸਿਆਵਾਂ ਦੇ ਹਨ੍ਹੇਰੇ ‘ਚੋਂ ਬਾਹਰ ਵੀ ਆ ਰਿਹਾ ਹੈ ਆਮ ਜਨਤਾ ਦੇ ਚਿਹਰੇ ‘ਤੇ ਮੁਸਕਾਨ ਵੀ ਦੇਖਣ ਨੂੰ ਮਿਲ ਰਹੀ ਹੈ, ਪਰ ਬੇਰੁਜ਼ਗਾਰੀ, ਮਹਿੰਗਾਈ, ਪ੍ਰਦੂਸ਼ਣ, ਨਾਰੀ ਸੁਰੱਖਿਆ ਕਿਉਂ ਨਹੀਂ ਯਕੀਨੀ ਹੋ ਪਾ ਰਹੀ ਹੈ? ਭਾਰਤ ‘ਚ ਵੀ ਵਿਕਾਸ ਦੀਆਂ ਗੱਲਾਂ ਬਹੁਤ ਹੋ ਰਹੀਆਂ ਹਨ, ਸਰਕਾਰ ਰੁਜ਼ਗਾਰ ਦੀ ਦਿਸ਼ਾ ‘ਚ ਵੀ ਆਸ ਅਤੇ ਸੰਭਾਵਨਾ ਭਰੀ ਖੁਦ ਨੂੰ ਜ਼ਾਹਿਰ ਕਰ ਰਹੀ ਹੈ ਇਹ ਚੰਗੀ ਗੱਲ ਹੈ, ਪਰ ਜਦੋਂ ਨੌਜਵਾਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ‘ਚ ਨਿਰਾਸ਼ਾ ਹੀ ਪਾਈ ਜਾਂਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਗੱਲ ਸਿਰਫ਼ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਹਾਸਲ ਕਰਨ ਦੀ ਨਹੀਂ ਹੈ ਸਗੋਂ ਆਪਣੀ ਮਿਹਨਤ, ਸਿੱਖਿਆ, ਯੋਗਤਾ ਤੇ ਇੱਛਾ ਦੇ ਅਨੁਰੂਪ ਰੁਜ਼ਗਾਰ ਪ੍ਰਾਪਤ ਕਰਨ ਦੀ ਹੈ ਅਜਿਹਾ ਰੁਜ਼ਗਾਰ ਮਿਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਉੱਚ ਸਿੱਖਿਆ ਅਤੇ ਤਕਨੀਕੀ ਖੇਤਰ ‘ਚ ਮੁਹਾਰਤ ਪ੍ਰਾਪਤ ਨੌਜਵਾਨਾਂ ਦੀ ਲੰਮੇ ਸਮੇਂ ਦੀ ਸਖ਼ਤ ਮਿਹਨਤ ਤੋਂ ਬਾਦ ਵੀ ਜੇਕਰ ਉਸ ਅਨੁਰੂਪ ਰੁਜ਼ਗਾਰ ਨਹੀਂ ਮਿਲਦਾ ਤਾਂ ਇਹ ਸ਼ਾਸਨ ਦੀ ਨਾਕਾਮੀ ਦਾ ਪ੍ਰਤੀਕ ਹੈ ਡਾਕਟਰ, ਸੀਏ, ਵਕੀਲ, ਐਸਬੀਏ ਅਜਿਹੇ ਪਤਾ ਨਹੀਂ ਕਿੰਨੇ ਉੱਚ ਡਿਗਰੀ ਹੋਲਡਰ ਨੌਜਵਾਨ ਪੇਟ ਭਰਨ ਲਈ ਮਜ਼ਦੂਰੀ ਜਾਂ ਅਜਿਹੇ ਹੀ ਛੋਟੇ-ਮੋਟੇ ਕੰਮਾਂ ਲਈ ਮਜ਼ਬੂਰ ਹੋ ਰਹੇ ਹਨ, ਇਹ ਸ਼ਾਸਨ ਵਿਵਸਥਾ ਦੀਆਂ ਨੀਤੀਆਂ ‘ਤੇ ਇੱਕ ਵੱਡਾ ਸਵਾਲ ਹੈ ਸਾਨੂੰ ਰਾਸ਼ਟਰੀ ਪੱਧਰ ‘ਤੇ ਸੋਚਣਾ ਚਾਹੀਦਾ ਹੈ ਨਹੀਂ ਤਾਂ ਇਨ੍ਹਾਂ ਤ੍ਰਾਸਦੀਆਂ ਨਾਲ ਦੇਸ਼ ਤਬਾਹ ਹੁੰਦਾ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੋਗਾ ਦਾ ਮਕਸਦ ਰਾਜਨੀਤੀ ਨਹੀਂ, ਸਗੋਂ ਨਿਰੋਗੀ ਕਰਨਾ ਹੈ
ਰਮੇਸ਼ ਠਾਕੁਰ
ਬੀਤੇ ਸ਼ੁੱਕਰਵਾਰ ਨੂੰ ਪੰਜਵਾਂ ਅੰਤਰਰਾਸ਼ਟਰੀ ਯੋਗ ਦਿਵਸ ਮੁਕੰਮਲ ਹੋਇਆ। ਸਰਕਾਰੀ ਅਮਲੇ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਯੋਗ ਦਿਵਸ ਦੀ ਸਫਲਤਾ ਦੀ ਜ਼ਿੰਮੇਦਾਰੀ ਆਯੂਸ਼ ਮੰਤਰਾਲੇ ‘ਤੇ ਸੀ। ਇਸ ਨੂੰ ਲੈ ਕੇ ਲਗਭਗ ਮਹੀਨਾ ਭਰ ਪਹਿਲਾਂ ਤੋਂ ਮੰਤਰਾਲਾ ਤਿਆਰੀਆਂ ‘ਚ ਜੁਟਿਆ ਸੀ। ਦਿਵਸ ਦਾ ਵੱਡਾ ਪ੍ਰੋਗਰਾਮ ਰਾਂਚੀ ਵਿੱਚ ਰੱਖਿਆ ਗਿਆ ਜਿੱਥੇ ਪ੍ਰਧਾਨ ਮੰਤਰੀ ਦੀ ਮੌਜ਼ੂਦਗੀ ਰਹੀ। ਯੋਗ ਦਿਵਸ ਲਈ ਇਸ ਵਾਰ ਕੀ ਵਿਸ਼ੇਸ਼ ਇੰਤਜਾਮ ਸਨ, ਨੂੰ ਲੈ ਕੇ ਆਯੂਸ਼ ਮੰਤਰੀ ਸ਼੍ਰੀਪਾਦ ਯੇੱਸੋ ਨਾਇਕ ਨਾਲ ਰਮੇਸ਼ ਠਾਕੁਰ ਨੇ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:
‘ਤਿਆਰੀਆਂ ਦੇ ਲਿਹਾਜ਼ ਤੋਂ ਇਸ ਵਾਰ ਮੰਤਰਾਲੇ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਰਹੀਆਂ?
ਪੰਜਵਾਂ ਯੋਗ ਦਿਵਸ ਵੀ ਪਹਿਲਾਂ ਵਾਂਗ ਸਫਲ ਰਿਹਾ। ਯੋਗ ਮਨੁੱਖੀ ਜੀਵਨ ਦੀ ਸਿਹਤ ਨਾਲ ਸਿੱਧਾ ਸਬੰਧ ਰੱਖਦਾ ਹੈ। ਅਸੀਂ ਇਸ ਮੁਹਿੰਮ ਨੂੰ ਜਨ-ਜਾਗਰਣ ਵਿੱਚ ਤਬਦੀਲ ਕਰਨਾ ਚਾਹੁੰਦੇ ਹਾਂ। ਪਹਿਲੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਪ੍ਰੋਗਰਾਮ ਦਿੱਲੀ ਵਿੱਚ ਕੀਤਾ ਗਿਆ ਸੀ ਜਿਸ ਵਿੱਚ 15 ਹਜ਼ਾਰ ਲੋਕ ਸ਼ਾਮਿਲ ਹੋਏ ਸਨ, ਦੂਜਾ ਚੰਡੀਗੜ੍ਹ ਵਿੱਚ ਹੋਇਆ ਜਿਸ ਵਿੱਚ 36 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ। ਉਂਜ ਹੀ ਤੀਸਰੇ, ਚੌਥੇ ਤੇ ਪੰਜਵੇਂ ਪ੍ਰੋਗਰਾਮ ਵਿੱਚ ਲੋਕਾਂ ਨੇ ਵਧ- ਚੜ੍ਹਕੇ ਹਿੱਸਾ ਲਿਆ। ਇਸ ਵਾਰ ਦਾ ਸਾਮੂਹਿਕ ਯੋਗ ਅਭਿਆਸ ਪ੍ਰੋਗਰਾਮ ਰਾਂਚੀ ਵਿੱਚ ਕੀਤਾ ਗਿਆ ਇਸ ਵਿੱਚ 51 ਹਜਾਰ ਲੋਕ ਸ਼ਾਮਿਲ ਹੋਏ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਯੂਸ਼ ਮੰਤਰਾਲੇ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਸਖ਼ਤ ਮਿਹਨਤ ਕੀਤੀ, ਜਿਸਦਾ ਨਤੀਜਾ ਸਾਹਮਣੇ ਹੈ।
ਰਾਂਚੀ ਤੋਂ ਇਲਾਵਾ ਦੇਸ਼ ਦੀਆਂ ਦੂਜੀਆਂ ਥਾਵਾਂ  ਦੀ ਕਿਹੋ-ਜਿਹੀ ਰਿਪੋਰਟ ਆਈ?
ਪ੍ਰਧਾਨ ਮੰਤਰੀ ਦੀ ਆਗਿਆ-ਅਨੁਸਾਰ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਨੇਤਾਵਾਂ ਨੂੰ ਆਪਣੇ – ਆਪਣੇ ਜਿਲ੍ਹਿਆਂ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਮੰਤਰੀ ਅਤੇ ਵਿਧਾਇਕਾਂ ਨੇ ਆਪਣੇ-ਆਪਣੇ ਚਾਰਜ ਵਾਲੇ ਖੇਤਰਾਂ ਵਿੱਚ ਰਹਿ ਕੇ ਯੋਗ ਅਭਿਆਸ ਪ੍ਰੋਗਰਾਮ ਕੀਤਾ। ਮੰਤਰੀਆਂ ਨੇ ਆਪਣੇ ਚਾਰਜ ਵਾਲੇ ਖੇਤਰਾਂ ਵਿੱਚ ਵਰਕਰਾਂ ਅਤੇ ਆਮ ਲੋਕਾਂ ਦੇ ਨਾਲ ਯੋਗ ਵਿੱਚ ਹਿੱਸਾ ਲਿਆ। ਪੁਰਾਣੇ ਦਿੱਗਜ ਮੰਤਰੀਆਂ ਤੋਂ ਲੈ ਕੇ ਨਵੇਂ ਅਤੇ ਪਹਿਲੀ ਵਾਰ ਮੰਤਰੀ ਬਣੇ ਸਾਰੇ ਇਸ ਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਕੰਮ ਦੀ ਜਿੰਮੇਵਾਰੀ ਸੰਗਠਨ ਮਹਾਮੰਤਰੀਆਂ ਨੂੰ ਸੌਂਪੀ ਗਈ ਸੀ। 21 ਤਰੀਕ ਤੋਂ ਪਹਿਲਾਂ ਸਾਰੇ ਮੰਤਰੀਆਂ ਨੇ ਯੋਗ ਦਿਵਸ ਦੀਆਂ ਤਿਆਰੀਆਂ ਦਾ ਬਕਾਇਦਾ ਜਾਇਜਾ ਵੀ ਲਿਆ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਜ਼ਰੂਰੀ ਦਿਸ਼-ਾਨਿਰਦੇਸ਼ ਦਿੱਤੇ ਸਨ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਾਰੇ ਪਾਰਟੀ ਵਰਕਰਾਂ ਨੂੰ ਯੋਗ ਕਰਨ ਨੂੰ ਕਹਿਣ।
ਪ੍ਰੋਗਰਾਮ ‘ਚ ਖਰਚ ਵੀ ਕਾਫ਼ੀ ਆਇਆ ਹੋਵੇਗਾ?
ਸਾਮੂਹਿਕ ਯੋਗ ਅਭਿਆਸ ‘ਤੇ ਲਗਭਗ 50 ਕਰੋੜ ਦੇ ਆਸ-ਪਾਸ ਖਰਚ ਦਾ ਅਨੁਮਾਨ ਲਾਇਆ ਹੈ। ਇਸ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਟੀ-ਸ਼ਰਟਾਂ ਮੁਹੱਈਆ ਕਰਵਾਈਆਂ ਗਈਆਂ। ਯੋਗ ਦਾ ਬਜਟ ਸਿਹਤ ਬਜਟ ਨਾਲ ਅਟੈਚ ਹੈ। ਸਾਮੂਹਿਕ ਯੋਗ ਅਭਿਆਸ ਲਈ ਦੇਸ਼ ਦੇ ਅਣਗਿਣਤ ਐਨਜੀਓ ਨੂੰ ਸ਼ਾਮਿਲ ਕੀਤਾ ਗਿਆ ਸੀ। ਆਯੁਰਵੇਦ, ਕੁਦਰਤੀ ਚਿਕਿਤਸਾ, ਯੂਨਾਨੀ, ਬਾਬਾ ਰਾਮਦੇਵ ਦੀ ਪੂਰੀ ਟੀਮ ਅਤੇ ਹੋਮੀਓਪੈਥੀ ਸਾਰੀਆਂ ਸਿਹਤ ਵਿਧਾਵਾਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ। ਪੰਜਵੇਂ ਯੋਗ ਪ੍ਰੋਗਰਾਮ ਲਈ ਜਨ-ਸਮੂਹ ਦਾ ਉਮੜਨਾ ਦੱਸਦਾ ਹੈ ਕਿ ਸਿਹਤ ਦੇ ਪ੍ਰਤੀ ਲੋਕ ਕਿੰਨੇ ਜਾਗਰੂਕ ਹੋ ਰਹੇ ਹਨ। ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੇ 13 ਕਰੋੜ ਲੋਕਾਂ ਨੇ ਯੋਗ ਨੂੰ ਨਿਯਮਿਤ ਤੌਰ ‘ਤੇ ਅਪਣਾ ਲਿਆ ਹੈ। ਭਾਰਤ ਸਰਕਾਰ ਦੇ ਮਾਧਿਅਮ ਨਾਲ ਪੂਰੇ ਸੰਸਾਰ ਵਿੱਚ ਯੋਗ ਦੀ ਅਲਖ ਜਾਗੀ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
ਯੋਗ ‘ਤੇ ਹੁਣ ਸਿਆਸੀ ਰੰਗ ਵੀ ਚੜ੍ਹਨ ਲੱਗਾ ਹੈ?
ਇਹ ਇਸ ਲਈ ਕਹਿ ਸਕਦੇ ਹਾਂ ਕਿ ਵਿਰੋਧੀ ਪਾਰਟੀਆਂ ਯੋਗ ਦਿਵਸ ਦੇ ਦਿਨ ਖੁਦ ਨੂੰ ਦੂਰ ਰੱਖਦੀਆਂ ਹਨ। ਜ਼ਿਆਦਾ ਰੂਚੀ ਨਹੀਂ ਲੈਂਦੀਆਂ। ਜਦੋਂ ਕਿ ਕਾਇਦਾ ਤਾਂ ਇਹੀ ਬਣਦਾ ਹੈ ਸਿਹਤ ਨਾਲ ਜੁੜੀ ਚੀਜਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ ਹੈ। ਮੋਦੀ ਸਰਕਾਰ ਯੋਗ ਦੇ ਮਾਧਿਅਮ ਨਾਲ ਪੂਰੇ ਭਾਰਤ ਨੂੰ ਅਰੋਗ ਕਰਨਾ ਚਾਹੁੰਦੀ ਹੈ। ਸਮਾਜ ਵਿੱਚ ਇੱਕ ਸਿਹਤਮੰਦ ਸੁਨੇਹੇ ਦਾ ਪ੍ਰਚਾਰ ਹੋ ਰਿਹਾ ਹੈ। ਪਾਰਟੀ ਨਾਲ ਜੁੜਨ ਵਾਲੇ ਨਵੇਂ ਲੋਕ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਉਨ੍ਹਾਂ ਦੇ ਨਾਲ ਯੋਗ ਕਰਦੇ ਹਨ ਜੋ ਉਨ੍ਹਾਂ ਦਾ ਨਿੱਜੀ ਮਸਲਾ ਕਿਹਾ ਜਾਵੇਗਾ। ਪਰ ਇੰਨਾ ਤੈਅ ਹੈ ਇਸਦੀ ਆੜ ਵਿੱਚ ਸਾਡਾ ਰਾਜਨੀਤੀ ਕਰਨ ਦਾ ਕੋਈ ਵੀ ਮਕਸਦ ਨਹੀਂ ਹੈ।
ਹੁਣ ਤੱਕ ਸੰਭਾਲੇ ਗਏ ਅਹੁਦੇ
1988-90:  ਜਨਰਲ ਸਕੱਤਰ, ਭਾਜਪਾ ਗੋਆ  ਪ੍ਰਦੇਸ਼
1990-95: ਪ੍ਰਧਾਨ, ਭਾਰਤੀ ਜਨਤਾ ਪਾਰਟੀ, ਗੋਆ
1995-96: ਨੇਤਾ, ਭਾਜਪਾ ਵਿਧਾਇਕ ਦਲ
1999: 13ਵੀਂ ਲੋਕ ਸਭਾ ਲਈ ਚੁਣੇ ਗਏ
2001:  ਕੇਂਦਰੀ ਰਾਜ ਮੰਤਰੀ, ਖੇਤੀਬਾੜੀ
2004: 14ਵੀਂ ਲੋਕ ਸਭਾ ਲਈ ਮੁੜ ਚੁਣੇ ਗਏ
2007:  ਮੈਂਬਰ, ਸੰਸਦ ਮੈਂਬਰ ਸਥਾਨਕ ਖੇਤਰੀ ਵਿਕਾਸ ਯੋਜਨਾ ਦੇ ਮੈਂਬਰ ਕਮੇਟੀ
2009: 15ਵੀਂ ਲੋਕ ਸਭਾ ਲਈ ਮੁੜ ਚੁਣੇ ਗਏ
2012-13:  ਮੈਂਬਰ, ਲੋਕ ਲੇਖਾ ਕਮੇਟੀ
2014:  ਕੇਂਦਰੀ ਰਾਜ ਮੰਤਰੀ (ਆਜਾਦ ਚਾਰਜ) ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਆਯੂਸ਼ ਮੰਤਰਾਲਾ; ਕੇਂਦਰੀ ਰਾਜ ਮੰਤਰੀ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ
2019:  ਕੇਂਦਰੀ ਰਾਜ ਮੰਤਰੀ (ਆਜਾਦ   ਚਾਰਜ) ਰੱਖਿਆ ਮੰਤਰਾਲਾ
ਪਹਿਲੀ ਵਾਰ ਕਿਸੇ ਸਰਕਾਰ ਨੇ ਯੋਗ ਨੂੰ ਉਤਸ਼ਾਹ ਦੇਣ ਲਈ ਇੱਕ ਮੰਤਰਾਲੇ ਦਾ ਗਠਨ ਕੀਤਾ ਹੈ, ਜਿਸਦਾ ਨਾਂਅ ਆਯੂਸ਼ ਮੰਤਰਾਲਾ ਹੈ ਅਤੇ ਉਸਦਾ ਮਾਣ ਸਾਨੂੰ ਪ੍ਰਾਪਤ ਹੈ। ਆਯੂਸ਼ ਮੰਤਰਾਲੇ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਸੰਚਾਲਨ ਦਾ ਕੰਮ ਦਿੱਤਾ ਹੈ। ਅੱਜ ਯੋਗ ਦਿਵਸ ਦੇਸ਼ ਵਿੱਚ ਹੀ ਨਹੀਂ, ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਯੋਗ ਨੇ ਲੋਕਾਂ ਦੀ ਜੀਵਨਸ਼ੈਲੀ ਵਿੱਚ ਇੱਕ ਵੱਡਾ ਸਕਾਰਾਤਮਿਕ  ਬਦਲਾਅ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:‘ਐੱਮਐੱਸਜੀ ਭਾਰਤੀ ਖੇਡ ਪਿੰਡ’ ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ  ਓਲੰਪਿਕ ਮੈਡਲ ਗਲ ‘ਚ ਹੋਵੇ ਤੇ ਤਿਰੰਗਾ ਲਹਿਰਾਉਂਦਾ ਰਿਹਾ ਹੋਵੇ ਇਹੀ ਹਰ ਖਿਡਾਰੀ ਦਾ ਟੀਚਾ ਹੋਵੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀਆਂ ਨੂੰ ਇੱਥੇ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਖਿਡਾਰੀ ਜਨੂੰਨੀ ਹੋਣਗੇ ਤੇ ਮਿਹਨਤ ਕਰਨਗੇ ਉਹ ਜ਼ਰੂਰ ਸਫ਼ਲ ਹੋਣਗੇ।
ਖਿਡਾਰੀਆਂ ਨੂੰ ਅਧਿਆਤਮ ਨਾਲ ਜੋੜਿਆ ਜਾਵੇਗਾ ਤੇ ਡਰੱਗ (ਨਸ਼ਾ) ਲੈਣ ਵਾਲੇ ਖਿਡਾਰੀਆਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੋਵੇਗੀ। ਖਿਡਾਰੀਆਂ ਨੂੰ ਬ੍ਰਹਮਚਾਰਿਆ ਦਾ ਪਾਲਣ ਕਰਨ ਤੇ ਸੌ ਫੀਸਦੀ ਅਨੁਸ਼ਾਸਨ ‘ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
ਚੋਟੀ ਦੇ ਕੋਚ ਤੇ ਖਿਡਾਰੀ ਸਿਖਲਾਈ ਦੇਣ ਲਈ ਤਿਆਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਪਿੰਡ ‘ਚ ਕੌਮਾਂਤਰੀ ਪੱਧਰ ਦੇ ਖਿਡਾਰੀ ਮੁੱਕੇਬਾਜ਼ ਵਿਜੇਂਦਰ ਸਿੰਘ, ਮਨੋਜ ਕੁਮਾਰ, ਗੰਨ ਸ਼ੂਟਿੰਗ ਖਿਡਾਰੀ ਤੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ, ਸੰਧੂ, ਸੋਢੀ, ਠਾਕੁਰ ਸਿੰਘ, ਰੇਲਵੇ ਟੀਮ ਦੇ ਹਾਕੀ ਕੋਚ ਦੇਵੇਂਦਰ ਸਮੇਤ ਹੋਰ ਵੀ ਖਿਡਾਰੀ ਸਿਖਲਾਈ ਦੇਣ ਲਈ ਤਿਆਰ ਹਨ।
ਖੇਡ ਪਿੰਡ ‘ਚ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਜੋ ਖਿਡਾਰੀ ਤਕਨੀਕ, ਪਾਵਰ ਤੇ ਸਪੀਡ ਨੂੰ ਫਾਲੋ ਕਰਨਗੇ ਤੇ ਜਨੂੰਨੀ ਹੋਣਗੇ ਉਹ ਓਲੰਪਿਕ ‘ਚ ਮੈਡਲ ਜ਼ਰੂਰ ਜਿੱਤਣਗੇ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖੇਡ ਤੇ ਪੜ੍ਹਾਈ ਇੱਕ-ਦੂਜੇ ਦੇ ਲਈ ਸੰਜੀਵਨੀ ਹੈ। ਜੇਕਰ ਤੁਸੀਂ ਪੜ੍ਹਾਈ ਕਰਦੇ ਥੱਕ ਗਏ ਹੋ ਤਾਂ ਖੇਡ ਲਓ ਤੇ ਫਰੈਸ਼ ਹੋ ਜਾਓਗੇ ਤੇ ਜੇਕਰ ਖੇਡ ਕੇ ਆਏ ਹੋ ਪੜ੍ਹਾਈ ਕਰੋ।
ਚੰਗੇ ਖਿਡਾਰੀਆਂ ਦੀ ਤਿਆਰ ਹੋ ਰਹੀ ਹੈ ਪਨੀਰੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਸਿੱਖਿਆ ਸੰਸਥਾਨਾਂ ‘ਚ ਚੰਗੇ ਖਿਡਾਰੀਆਂ ਦੀ ਪਨੀਰੀ ਤਿਆਰ ਹੋ ਰਹੀ ਹੈ ਤੇ ਬਾਹਰੋਂ ਵੀ ਚੰਗੇ ਖਿਡਾਰੀ ਲਿਆਵਾਂਗੇ।
ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਦੋਂ ਗੇਮ ਲਈ ਹੈ ਤਾਂ ਈਮਾਨਦਾਰੀ ਨਾਲ ਖੇਡੋ ਖੇਡ ਦੇ ਮੈਦਾਨ ਨੂੰ ਪੂਜਾ ਦੇ ਸਥਾਨ ਦੀ ਤਰ੍ਹਾਂ ਮੰਨੋ ਟੈਲੇਂਟ ਨੂੰ ਇੰਨਾ ਉਠਾ ਦਿਓ ਕਿ ਹਰ ਕੋਈ ਸਲਾਮ ਕਰੇ ਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਿਸ਼ ਦੀ ਲੋੜ ਹੀ ਨਾ ਪਵੇ।
ਖਿਡਾਰੀ ਯੋਗਾ ਨਾਲ ਕਰਨ ਸ਼ੁਰੂਆਤ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਖਿਡਾਰੀ ਯੋਗਾ ਦੇ ਨਾਲ ਸ਼ੁਰੂਆਤ ਕਰੇ, ਨਾਮ ਸ਼ਬਦ ਦਾ ਜਾਪ ਕਰੇ ਤਾਂ ਉਸਦੀ ਪਾਵਰ ਟਾੱਨ ਹੋ ਜਾਂਦੀ ਹੈ ਤੇ ਪੁਲ ਜਾਂ ਬਰੇਕ ਨਹੀਂ ਹੁੰਦੀ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਥੋਂ ਦੇ ਖਿਡਾਰੀਆਂ ਨੇ ਮਿਹਨਤ ਕੀਤੀ ਤੇ ਪਰਮਾਤਮਾ ਦੀ ਕਿਰਪਾ ਹੋਈ, ਜਿਸ ਕਾਰਨ ਪਿੰਡ ‘ਚ ਰਹਿਣ ਵਾਲੇ ਖਿਡਾਰੀ ਵੀ ਵਿਸ਼ਵ ‘ਚ, ਏਸ਼ੀਆ ‘ਚ ਆਪਣੇ ਮਾਤਾ-ਪਿਤਾ ਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ।
ਇੱਥੋਂ ਦੇ ਖਿਡਾਰੀਆਂ ਤੇ ਕੋਚਾਂ ਨੂੰ ਖੇਡ ਸਬੰਧੀ ਟਿੱਪਸ ਦੱਸਦੇ ਰਹੇ ਹਾਂ ਤੇ ਜੋ ਖਿਡਾਰੀ ਖੇਡਾਂ ‘ਚ ਕੁਝ ਕਰ ਗੁਜ਼ਰਨ ਦਾ ਜਨੂੰਨ ਰੱਖਣਗੇ, ਉਨ੍ਹਾਂ ਨੂੰ ਕੋਚਿੰਗ ਵੀ ਦੇਵਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।