Games - Sach Kahoon Punjabi
Punjab School Education Board: ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਬੋਰਡ ਦੇਵੇਗਾ ਜ਼ਿਆਦਾ ਅੰਕ, ਆ ਗਈ ਵੱਡੀ ਖਬਰ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਕੂਲਾਂ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ, ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਵਿਭਾਗ ਨੇ 8ਵੀਂ, 10ਵੀਂ ਤੇ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵਧੇਰੇ ਅੰਕ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਸਾਲ 2024-25 ’ਚ 68ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤੇ ਸੂਬਾ ਪੱਧਰ ’ਤੇ ਜਿੱਤ ਹਾਸਲ ਕੀਤੀ ਹੈ। ਸਬੰਧਤ ਪੱਤਰ ’ਚ ਕਿਹਾ ਗਿਆ ਹੈ ਕਿ ਇਹ ਫੈਸਲਾ ਖੇਡ ਸੰਚਾਲਨ ਨੀਤੀ 2013 ਅਨੁਸਾਰ ਲਿਆ ਗਿਆ ਹੈ। ਇਸ ਨਾਲ ਵਿਦਿਆਰਥੀਆਂ ਨੂੰ ਖੇਡਾਂ ’ਚ ਹਿੱਸਾ ਲੈਣ ਦਾ ਉਤਸ਼ਾਹ ਮਿਲੇਗਾ। Punjab News
ਇਹ ਖਬਰ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜੇਲ੍ਹ ਸੁਰੱਖਿਆ ਢਾਂਚੇ ਨੂੰ ਕੀਤਾ ਮਜ਼ਬੂਤ, ਕੈਦੀਆਂ ਦੇ ਮੁੜ-ਵਸੇਬੇ ਸਬੰਧੀ ਪਹਿਲਕਦਮੀਆਂ ਵਿੱਚ ਵਾਧਾ
ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬਿਹਤਰ ਪ੍ਰਦਰਸ਼ਨ ਕਰ ਸਕਣਗੇ। ਜੇਤੂ ਖਿਡਾਰੀ ਬਾਰੇ ਜਾਣਕਾਰੀ ਸਪੋਰਟਸ ਮਾਰਕਸ ਐਂਟਰੀ ਪੋਰਟਲ ’ਤੇ ਆਨਲਾਈਨ ਭਰੀ ਜਾਵੇਗੀ। ਇਹ ਉਹ ਪੋਰਟਲ ਹੈ ਜਿਸ ’ਤੇ ਅਧਿਆਪਕਾਂ ਨੂੰ ਪੇਪਰ ਡਿਊਟੀਆਂ ਸੌਂਪੀਆਂ ਜਾਂਦੀਆਂ ਹਨ। ਇਸ ਪੋਰਟਲ ’ਤੇ ਵਿਦਿਆਰਥੀਆਂ ਦੇ ਉੱਚ ਖੇਡਾਂ ਦੇ ਅੰਕਾਂ ਬਾਰੇ ਜਾਣਕਾਰੀ ਵੀ ਉਪਲਬਧ ਹੈ। ਇਸ ਦੇ ਨਾਲ ਹੀ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਜੇਤੂ ਖਿਡਾਰੀ ਵਧੇਰੇ ਖੇਡ ਅੰਕਾਂ ਦਾ ਲਾਭ ਨਹੀਂ ਲੈ ਸਕਦਾ ਹੈ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਹੋਵੇਗੀ। Punjab News
ਹੱਡ ਚੀਰਵੀਂ ਠੰਢ ਕਾਰਨ ਜਰਖੜ ਖੇਡਾਂ ਦੋ ਹਫਤਿਆਂ ਲਈ ਮੁਲਤਵੀਂ
(ਰਘਬੀਰ ਸਿੰਘ) ਲੁਧਿਆਣਾ। 19 ਤੋਂ 21 ਜਨਵਰੀ ਤੱਕ ਹੋਣ ਵਾਲੀਆਂ ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 2 ਹਫਤੇ ਲਈ ਮੁਲਤਵੀਂ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਖੇਡਾਂ ਫਰਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਹੋਣਗੀਆਂ। ਇਸ ਸਬੰਧੀ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ । (Jarkhar Games Postponed)
ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਸਟ ਜਰਖੜ ਦੀ ਜ਼ਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਬੰਧੀ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਠੰਢ ਵਧਣ, ਸਕੂਲਾਂ ਵਿੱਚ ਬੱਚਿਆਂ ਦੀਆਂ 21 ਜਨਵਰੀ 2024 ਤੱਕ ਛੁੱਟੀਆਂ ਵਧਣ ਅਤੇ ਬੱਚਿਆਂ ਦੇ ਹੋ ਰਹੇ ਸਲਾਨਾ ਇਮਤਿਹਾਨਾਂ ਕਾਰਨ ਜਰਖੜ ਖੇਡਾਂ ਨੂੰ ਅੱਗੇ ਪਾਉਣਾ ਪਿਆ। (Jarkhar Games Postponed)
ਖੇਡਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ
ਉਹਨਾਂ ਆਖਿਆ ਕੋਕਾ ਕੋਲਾ, ਏਵਨ ਸਾਈਕਲ ਅਤੇ ਹੋਰ ਕੰਪਨੀਆਂ ਵੱਲੋਂ ਜਰਖੜ ਖੇਡਾਂ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਨਾਇਬ ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ, ਹਾਕੀ ਸੀਨੀਅਰ (ਮੁੰਡੇ ਕੁੜੀਆਂ) ਹਾਕੀ ਸਬ ਜੂਨੀਅਰ ਮੁੰਡੇ, ਵਾਲੀਬਾਲ, ਗੱਦੇ ਵਾਲੀਆਂ ਕੁਸ਼ਤੀਆਂ, ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਫੁੱਟਬਾਲ, ਕਬੱਡੀ ਤੋ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਰੱਸਾਕਸ਼ੀ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਆਦਿ ਦੇ ਮੁਕਾਬਲੇ ਹੋਣਗੇ ਜੋ ਕਿ ਫਰਵਰੀ ਮਹੀਨੇ ਤਰੀਕਾਂ ਨਿਰਧਾਰਤ ਹੋਣ ਤੋਂ ਬਾਅਦ ਸਾਰੇ ਮੁਕਾਬਲਿਆਂ ਦੇ ਰੂਪ ਰੇਖਾ ਉਲੀਕੀ ਜਾਵੇਗੀ।
ਇਹ ਵੀ ਪੜ੍ਹੋ: ਮਾਲ ਮੰਤਰੀ ਵੱਲੋਂ ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਲਗਾਏ ਕੈਂਪ ਦਾ ਲਿਆ ਜਾਇਜ਼ਾ
ਇਸ ਮੌਕੇ ਇੰਸਪੈਕਟਰ ਬਲਬੀਰ ਸਿੰਘ ਹੀਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਪਹਿਲਵਾਨ ਹਰਮੇਲ ਸਿੰਘ ਕਾਲਾ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਬਾਕਸਿੰਗ ਕੋਚ, ਜਸਮੇਲ ਸਿੰਘ ਨੋਕਵਾਲ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ ਆਦਿ ਹਾਜ਼ਰ ਸਨ।
67ਵੀਆਂ ਨੈਸ਼ਨਲ ਖੇਡਾਂ ’ਚ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਨੇ ਗੋਲਡ ਮੈਡਲ ਜਿੱਤ ਕੇ ਮਾਰੀ ਬਾਜ਼ੀ
(ਅਨਿਲ ਲੁਟਾਵਾ) ਅਮਲੋਹ। 67ਵੀਆਂ ਨੈਸ਼ਨਲ ਖੇਡਾਂ ਵਿੱਚ 19 ਸਾਲਾਂ ਲੜਕੇ ਅਤੇ ਲੜਕੀਆਂ ਦੇ ਹਾਕੀ ਦੇ ਮੁਕਾਬਲੇ ਜਲੰਧਰ ਵਿਖੇ ਹੋਏ। ਲੜਕਿਆਂ ਦੀ ਟੀਮ ਦਾ ਫ਼ਾਈਨਲ ਮੁਕਾਬਲਾ ਉੱਤਰ ਪ੍ਰਦੇਸ਼ ਦੀ ਟੀਮ ਨਾਲ ਹੋਇਆ ਜਿਸ ਨੂੰ ਪੰਜਾਬ ਦੀ ਟੀਮ ਨੇ ਉੱਤਰ ਪ੍ਰਦੇਸ਼ ਨੂੰ 2-0 ਗੋਲਾਂ ਨਾਲ ਹਰਾਇਆ, ਜਦੋਂਕਿ ਕੁੜੀਆਂ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਮੱਧ ਪ੍ਰਦੇਸ਼ ਦੀ ਟੀਮ ਨੂੰ 2-0 ਗੋਲਾਂ ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆਂ। National Games
ਇਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੀਆਂ ਟੀਮਾਂ ਦੀ ਸਲੈਕਸ਼ਨ ਵਿੱਚ ਸਕੂਲ ਆਫ ਐਮੀਨੈਂਸ ਅਮਲੋਹ ਦੇ ਡੀ.ਪੀ.ਈ. ਦਵਿੰਦਰ ਸਿੰਘ ਰਹਿਲ ਸਿਲੈਕਸ਼ਨ ਅਬਜਰਵਰ ਵਜੋਂ ਨਿਯੁਕਤ ਹੋਏ ਸਨ ਜਿਨ੍ਹਾਂ ਦੀ ਸਹੀ ਚੋਣ ਨੇ ਇਨ੍ਹਾਂ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਨੂੰ ਗੋਲਡ ਮੈਡਲ ਦਿਵਾਇਆ। ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ ਭਾਰਦਵਾਜ, ਹਰਿੰਦਰ ਸਿੰਘ ਗਰੇਵਾਲ, ਮੈਨੇਜਰ ਰਹਿੰਦਰ ਸਿੰਘ ਬਠਿੰਡਾ, ਗੁਰਿੰਦਰ ਸਿੰਘ ਸੰਘਾ, ਕੋਚ ਰਾਜਵੰਤ ਸਿੰਘ ਅਤੇ ਰਣਧੀਰ ਸਿੰਘ ਦੀ ਮਿਹਨਤ ਸਦਕਾ ਪੰਜਾਬ ਨੂੰ ਗੋਲਡ ਮੈਡਲ ਮਿਲਿਆ।
ਇਹ ਵੀ ਪੜ੍ਹੋ: ਬਾਰ ਐਸੋਸੀਏਸਨ ਨੇ ਵਕੀਲ ਭਾਈਚਾਰੇ ਨਾਲ ਮਨਾਈ ਧੀਆਂ ਦੀ ਲੋਹੜੀ
ਇਸ ਮੌਕੇ ਪ੍ਰਿੰਸੀਪਲ ਇਕਬਾਲ ਸਿੰਘ ਰਜਿੰਦਰ ਸਿੰਘ ਟਿਵਾਣਾ, ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ, ਡੀ ਐਮ ਸਪੋਰਟਸ ਜਸਬੀਰ ਸਿੰਘ, ਮਨੀਸ਼ ਕੁਮਾਰ ਕੋਚ, ਲਵਪ੍ਰੀਤ ਸਿੰਘ ਕੋਚ, ਯਾਦਵਿੰਦਰ ਸਿੰਘ ਯਾਦੂ ਕੋਚ, ਜਸਬੀਰ ਸਿੰਘ ਮਠਾੜੂ ਦਲਵੀਰ ਸਿੰਘ ਸੰਧੂ, ਮਨਜਿੰਦਰ ਸਿੰਘ, ਅਮਰੀਕ ਸਿੰਘ, ਇਸਵਰ ਚੰਦਰ, ਮਨਦੀਪ ਸਿੰਘ, ਬਲਵਿੰਦਰ ਸਿੰਘ, ਮਨਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਸਲਾਣੀ, ਰੰਜੂ ਬਾਲਾ, ਮੀਨਾਕਸ਼ੀ, ਸੁਖਵਿੰਦਰ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਕਿਰਨਦੀਪ ਕੌਰ, ਕਿਰਨ, ਕੁਲਵਿੰਦਰ ਕੌਰ ਅਤੇ ਨਿਸ਼ਾ ਰਾਣੀ ਆਦਿ ਨੇ ਟੀਮ ਦਾ ਸਵਾਗਤ ਕੀਤਾ।  National Games
ਬਲਾਕ ਪੱਧਰੀ ਖੇਡਾਂ ਦੇ ਆਖ਼ਰੀ ਦਿਨ ਚਾਰ ਹਜ਼ਾਰ ਖਿਡਾਰੀਆਂ ਦੇ ਹੋਏ ਦਿਲਚਸਪ ਮੁਕਾਬਲੇ
ਐਥਲੈਟਿਕਸ, ਖੋ-ਖੋ, ਰੱਸਾਕਸ਼ੀ, ਵਾਲੀਬਾਲ ਸ਼ੂਟਿੰਗ, ਵਾਲੀਬਾਲ, ਫੁੱਟਬਾਲ ਤੇ ਕਬੱਡੀ ਦੇ ਹੋਏ ਮੁਕਾਬਲੇ (Sports News)
(ਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰ ’ਤੇ ਚੱਲ ਰਹੇ ਮੁਕਾਬਲਿਆਂ ਦੇ ਅੱਜ ਆਖ਼ਰੀ ਦਿਨ ਚਾਰ ਹਜ਼ਾਰ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਦਿਲਚਸਪ ਮੁਕਾਬਲੇ ਹੋਏ। ਅੱਜ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ (Sports News) ਉਨ੍ਹਾਂ ਦੱਸਿਆ ਕਿ ਬਲਾਕ ਭੁਨਰਹੇੜੀ ਵਿਖੇ ਫੁੱਟਬਾਲ ਵਿੱਚ ਅੰਡਰ-14 ਵਿੱਚ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ, ਜੀ.ਐਮ.ਐਸ ਬਹਿਲ ਸਕੂਲ ਨੇ ਦੂਸਰਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਤੀਸਰਾ ਸਥਾਨ, ਅੰਡਰ-17 ਲੜਕੇ ਗੇਮ ਵਿੱਚ ਵੀ ਅਕਾਲ ਅਕੈਡਮੀ ਬਲਬੇੜਾ ਨੇ ਪਹਿਲਾ ਸਥਾਨ ਅਤੇ ਸੰਤ ਮਾਈਕਲ ਸਕੂਲ ਨੇ ਦੂਸਰਾ ਸਥਾਨ, ਅੰਡਰ-21 ਲੜਕੇ ਗੇਮ ਵਿੱਚ ਮਸੀਂਗਣ ਕਲੱਬ ਨੇ ਪਹਿਲਾਂ ਸਥਾਨ, ਟੈਗੋਰ ਇੰਟਰਨੈਸ਼ਨਲ ਸਕੂਲ ਨੇ ਦੂਸਰਾ ਸਥਾਨ ਅਤੇ ਸਰਕਾਰੀ ਸੀ. ਸਕੈ. ਮਸੀਂਗਣ ਸਕੂਲ ਨੇ ਤੀਸਰਾ ਸਥਾਨ, ਅੰਡਰ 21-30 ਵਿੱਚ ਮਸ਼ੀਨਗਨ ਕਲੱਬ ਨੇ ਪਹਿਲਾਂ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਰਿਸ਼ਵਤਖੋਰੀ ਦੇ ਮਾਮਲੇ ’ਚ ਪਾਵਰਕੌਮ ਦਾ ਜੇਈ ਗ੍ਰਿਫ਼ਤਾਰ
ਬਲਾਕ ਸਮਾਣਾ ਵਿਖੇ ਫੁੱਟਬਾਲ ਵਿੱਚ ਅੰਡਰ-17 ਲੜਕੇ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ, ਅੰਡਰ-14 ਲੜਕੇ ਵਿੱਚ ਫ਼ਤਿਹਗੜ੍ਹ ਛੰਨਾ ਅਤੇ ਅੰਡਰ-21 ਲੜਕੀਆਂ ਵਿੱਚ ਅਕਾਲ ਅਕੈਡਮੀ ਸਕੂਲ ਦੀ ਟੀਮ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਲੌਂਗ ਜੰਪ ਵਿੱਚ ਅੰਡਰ-14 ਲੜਕਿਆਂ ਵਿੱਚ ਰਜਨੀ ਦੇਵੀ ਨੇ ਪਹਿਲਾਂ, ਰੰਜਨਜੋਤ ਨੇ ਦੂਸਰਾ ਅਤੇ ਕਾਜੋਲ ਨੇ ਤੀਸਰਾ ਸਥਾਨ ਹਾਸਲ ਕੀਤਾ। ਬਲਾਕ ਘਨੌਰ ਵਿਖੇ ਅੰਡਰ-17 ਲੜਕੇ ਕਬੱਡੀ (ਸਰਕਲ ਸਟਾਈਲ) ਗੇਮ ਵਿੱਚ ਮਜੋਲੀ ਪਿੰਡ ਨੇ ਪਹਿਲਾ ਸਥਾਨ, ਸੀ.ਸੈ. ਸਕੂਲ ਕਪੂਰੀ ਨੇ ਦੂਜਾ ਸਥਾਨ, ਅੰਡਰ-20 ਲੜਕੇ ਵਿੱਚ ਸਨੋਲੀਆਂ ਕਲੱਬ ਨੇ ਪਹਿਲਾਂ ਸਥਾਨ ਅਤੇ ਲੋਕ ਭਲਾਈ ਕਲੱਬ ਨੇ ਦੂਜਾ ਸਥਾਨ ਹਾਸਲ ਕੀਤਾ।
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਵਿਦਿਆਰਥੀ ਰਿਸ਼ਾਤ ਨੇ ਜਿੱਤਿਆ ਕਾਂਸੀ ਤਮਗਾ
ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿੱਪ 2022-23
ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ (Shah Satnam Ji Boys College) ਦੇ ਵਿਦਿਆਰਥੀ ਰਿਸ਼ਾਂਤ ਨੇ ਸੀਨੀਅਰ ਨੈਸ਼ਨਲ ਐਕ੍ਰੋਬੇਟਿਕਸ ਜਿਮਨਾਸਟਿਕ ਚੈਂਪੀਅਨਸ਼ਿਪ 2022-23 ’ਚ ਕਾਂਸੀ ਤਮਗਾ ਜਿੱਤਿਆ। ਕਾਲਜ ਦੇ ਪਿ੍ਰੰਸੀਪਲ ਡਾ. ਦਿਲਾਵਰ ਸਿੰਘ ਇੰਸਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਉਸ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਕਾਲਜ ਦੇ ਪਿ੍ਰੰਸੀਪਲ ਨੇ ਦੱਸਿਆ ਕਿ ਸਰੀਰਕ ਸਿੱਖਿਆ ਵਿਭਾਗ ਦੇ ਵਿਦਿਆਰਥੀ ਰਿਸ਼ਾਂਤ ਨੇ ਟੀਮ ਚੈਂਪੀਅਨਸ਼ਿਪ ’ਚ ਚਾਂਦੀ ਤੇ ਵਿਅਕਤੀਗਤ ਮੁਕਾਬਲੇ ’ਚ ਕਾਂਸੀ ਤਮਗਾ ਜਿੱਤਿਆ। ਇਹ ਚੈਂਪੀਅਨਸ਼ਿਪ ਰਾਈ ਸੋਨੀਪਤ ’ਚ 26 ਮਾਰਚ ਤੋਂ 28 ਮਾਰਚ ਤੱਕ ਚੱਲੀ। ਕਾਲਜ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਹੈ।
ਇਹ ਵਿਦਿਆਰਥੀ ਤੇ ਸਟਾਫ਼ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਕਾਲਜ ਸਟਾਫ਼ ਤੋਂ ਡਾ. ਅਨਿਲ ਬੈਨੀਵਾਲ, ਸੁਮਿਤ ਸਿੰਗਲਾ, ਪਵਨ ਕੁਮਾਰ, ਸੰਦੀਪ ਕੁਮਾਰ, ਅਮਿਤ ਬੁੱਲਾ, ਰਾਜਬੀਰ, ਡਾ. ਰਮੇਸ਼ ਕੁਮਾਰ ਨੋਖਵਾਲ ਸਮੇਤ ਹੋਰ ਕਾਲਜ ਲੈਕਚਰਾਰਾਂ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਖੇਡਾਂ ਹੁੰਦੀਆਂ ਨੇ ਵਿਅਕਤੀਤਵ ਵਿਕਾਸ ਦਾ ਸ਼ੀਸ਼ਾ
ਖੇਡਾਂ ਹੁੰਦੀਆਂ ਨੇ ਵਿਅਕਤੀਤਵ ਵਿਕਾਸ ਦਾ ਸ਼ੀਸ਼ਾ
ਆਧੁਨਿਕ ਯੁੱਗ ਵਿਕਾਸ ਅਤੇ ਤਕਨੀਕ ਦਾ ਯੁੱਗ ਹੈ ਵਿਕਾਸ ਅਤੇ ਤਕਨੀਕ ਦੇ ਇਸ ਯੁੱਗ ਨੇ ਮਨੁੱਖ ਨੂੰ ਇੱਕ ਪਾਸੇ ਜਿੱਥੇ ਢੇਰ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਇਸ ਯੁੱਗ ਨੇ ਮਨੁੱਖ ਨੂੰ ਤਣਾਅ ਵੀ ਦਿੱਤਾ ਹੈ ਭੱਜ-ਦੌੜ ਭਰੀ ਇਸ ਜ਼ਿੰਦਗੀ ’ਚ ਹਰ ਕਿਤੇ ਤਣਾਅ ਹੀ ਤਣਾਅ ਹੈ, ਕਿਤੇ ਵੀ ਸਕੂਨ ਅਤੇ ਸ਼ਾਂਤੀ ਨਹੀਂ ਹੈ ਖੁਸ਼ੀ ਦੀ ਵੱਡੀ ਘਾਟ ਹੈ ਖੇਡਾਂ (Games) ਸਾਨੂੰ ਖੁਸ਼ੀ ਵੀ ਦਿੰਦੀਆਂ ਹਨ ਅਤੇ ਸਾਡਾ ਤਣਾਅ ਵੀ ਘੱਟ ਕਰਦੀਆਂ ਹਨ ਤਣਾਅ ਨੂੰ ਦੂਰ ਕਰਨ, ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ, ਆਤਮ-ਕੰਟਰੋਲ ਕਰਨ, ਇਮਾਨਦਾਰੀ, ਸੱਚਾਈ, ਨਿਰਪੱਖਤਾ, ਸਹਿਯੋਗ, ਸਹਿਣਸ਼ੀਲਤਾ, ਭਾਈਚਾਰੇ, ਸਦਭਾਵਨਾ ਦੀ ਭਾਵਨਾ ਨੂੰ ਵਿਕਸਿਤ ਕਰਨ ਦਾ ਕੰਮ ਕਰਦੀਆਂ ਹਨ। ਖੇਡਾਂ ਖੇਡਾਂ ਜ਼ਰੀਏ ਅਸੀਂ ਆਪਣੀ ਪ੍ਰਤਿਭਾ, ਆਪਣੇ ਵੇਗਾਂ ਦਾ ਸਹੀ ਪ੍ਰਬੰਧਨ ਅਤੇ ਕੰਟਰੋਲ ਕਰ ਸਕਦੇ ਹਾਂ ਬੱਚਿਆਂ ਲਈ ਤਾਂ ਖੇਡਾਂ ਇੱਕ ਪ੍ਰਾਣ ਤੱਤ ਦੇ ਰੂਪ ’ਚ ਕੰਮ ਕਰਦੀਆਂ ਹਨ ਅਤੇ ਕੋਈ ਵੀ ਬੱਚਾ ਬਿਨਾਂ ਖੇਡੇ ਨਹੀਂ ਰਹਿ ਸਕਦਾ ਹੈ ਇਹ ਖੇਡ ਹੀ ਹੁੰਦੀਆਂ ਹਨ ਜਿਨ੍ਹਾਂ ਨਾਲ ਕੋਈ ਵੀ ਅਨੰਦ, ਫੁਰਤੀ ਪ੍ਰਾਪਤ ਕਰ ਸਕਦਾ ਹੈ।
ਖੇਡਾਂ ਵਿਅਕਤੀ ਨੂੰ ਸਿਰਜਣਸ਼ੀਲ ਬਣਾਉਂਦੀਆਂ ਹਨ ਖੇਡਾਂ ਨਾਲ ਵਿਅਕਤੀ ’ਚ ਹਿੰਮਤ, ਤਾਲਮੇਲ ਦੀ ਭਾਵਨਾ, ਸਹਿ-ਹੋਂਦ ਦੀ ਭਾਵਨਾ ਆਦਿ ਦਾ ਵਿਕਾਸ ਹੁੰਦਾ ਹੈ ਖੇਡਾਂ ਸਾਡੇ ਸੋਚਣ ਦੇ ਪੱਧਰ, ਵਿਹਾਰ ਅਤੇ ਸੁਭਾਅ ’ਚ ਥੋੜ੍ਹਾ-ਬਹੁਤ ਬਦਲਾਅ ਲਿਆਉਂਦੀਆਂ ਹਨ ਖੇਡਾਂ ਨਾਲ ਅਸੀਂ ਜੀਵਨ ’ਚ ਸਮਾਯੋਜਿਤ ਹੋਣਾ ਸਿੱਖਦੇ ਹਾਂ ਅਸਲ ਵਿਚ ਖੇਡਾਂ ਵਿਅਕਤੀਤਵ ਦੇ ਵਿਕਾਸ ਦਾ ਸ਼ੀਸ਼ਾ ਹੁੰਦੀਆਂ ਹਨ ਸੱਚ ਤਾਂ ਇਹ ਹੈ ਕਿ ਖੇਡਾਂ ਸਾਡੇ ਜੀਵਨ ਦੀ ਲੋੜ ਹਨ ਇਹ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਇਹ ਬਿਡੰਬਨਾ ਦੀ ਗੱਲ ਹੈ ਕਿ ਅੱਜ ਖੇਡਾਂ ਨੂੰ ਘੱਟ ਅਤੇ ਪੜ੍ਹਾਈ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਸਮਾਜ ’ਚ ਇਹ ਕਹਾਵਤ ਪ੍ਰਚਲਿਤ ਹੋਈ, ‘ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਡੋਗੇ ਕੁੱਦੋਗੇ ਹੋਵੋਗੇ ਖਰਾਬ’ ਇਹ ਅਤਿਅੰਤ ਦੁਖਦਾਈ ਹੈ ਕਿ ਅੱਜ-ਕੱਲ੍ਹ ਦੇ ਮਾਤਾ-ਪਿਤਾ, ਮਾਪੇ ਖੇਡਾਂ ਨੂੰ ਸਿੱਖਿਆ ’ਚ ਅੜਿੱਕਾ ਮੰਨਦੇ ਹਨ ਅਤੇ ਖੇਡਾਂ ’ਤੇ ਜ਼ੋਰ ਨਹੀਂ ਦਿੰਦੇ, ਸਗੋਂ ਪੜ੍ਹਾਈ ’ਤੇ ਜ਼ੋਰ ਦਿੰਦ ਹਨ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਾਡੇ ਇੱਥੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹਨ।
ਓਲੰਪਿਕ ’ਚ ਸਾਡੇ ਦੇਸ਼ ਨੇ ਇੱਕੋ-ਇੱਕ ਗੋਲਡ ਮੈਡਲ ਜੈਵਲਿਨ ਥ੍ਰੋ ’ਚ ਜਿੱਤਿਆ ਅੱਜ ਖੇਡਾਂ ਨੂੰ ਹੱਲਾਸ਼ੇਰੀ ਦੇਣ ਦੀਆਂ ਯਕੀਨੀ ਨੀਤੀਆਂ ਨਾ ਹੋਣ ਕਾਰਨ, ਖੇਡ ਦੇ ਮੈਦਾਨਾਂ ’ਚ ਕੰਕਰੀਟ ਦੇ ਜੰਗਲ ਉੱਗ ਆਏ ਹਨ ਸਕੂਲਾਂ ਕੋਲ ਕੋਈ ਪਲੇਅ ਗਰਾਊਂਡ ਬਚਿਆ ਹੀ ਨਹੀਂ ਹੈ ਨਾ ਖੇਡਾਂ ਦਾ ਸਾਮਾਨ ਹੈ ਅਤੇ ਨਾ ਖੇਡਾਂ ਲਈ ਪੈਸਾ, ਕੋਚ, ਹੱਲਾਸ਼ੇਰੀ ਦੀ ਕੋਈ ਵਿਸ਼ੇਸ਼ ਵਿਵਸਥਾ ਹੀ ਮੁਹੱਈਆ ਹੈ ਅੱਜ ਖੇਡਾਂ ਪ੍ਰਤੀ ਜੇਕਰ ਉਦਾਸੀਨਤਾ ਹੈ ਤਾਂ ਉਸ ਦਾ ਇੱਕ ਕਾਰਨ ਗਰੀਬੀ ਵੀ ਹੈ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਕਿਸੇ ਪੈਸਾ ਕਮਾਉਣ ਵਾਲੇ ਕੰਮ ’ਚ ਲਾਉਣਾ ਚੰਗਾ ਸਮਝਦੇ ਹਾਂ ਅਸੀਂ ਖੇਡਾਂ ਨੂੰ ਮਹੱਤਵ ਨਹੀਂ ਦਿੰਦੇ ਅਸੀਂ ਉਨ੍ਹਾਂ ਨੂੰ ਖੇਡਾਂ ਦੀ ਕੋਚਿੰਗ ਦਿਵਾਉਣ ਦੀ ਬਜਾਇ ਕਿਸੇ ਵਪਾਰਕ ਸਿੱਖਿਆ ਕੇਂਦਰ ’ਚ ਭਰਤੀ ਕਰਵਾਉਣਾ ਕਿਤੇ ਜਿਆਦਾ ਸਹੀ ਸਮਝਦੇ ਹਾਂ ਅੱਜ ਖੇਡ ਜਗਤ ’ਚ ਚੀਨ, ਜਾਪਾਨ, ਰੂਸ, ਅਮਰੀਕਾ ਵਰਗੇ ਦੇਸ਼ ਅੱਗੇ ਹਨ ਤਾਂ ਉਸ ਦਾ ਕਾਰਨ ਇਹ ਹੈ ਕਿ ਇਹ ਦੇਸ਼ ਖੇਡਾਂ ਨੂੰ ਖੇਡਾਂ ਸਮਝ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੀ ਸਹੀ ਵਿਵਸਥਾ ਕਰਦੇ ਹਨ, ਖੇਡਾਂ ’ਤੇ ਪੜ੍ਹਾਈ ਤੋਂ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅੱਜ ਭਾਰਤ ਵੱਖ-ਵੱਖ ਖੇਤਰਾਂ ’ਚ ਵਿਕਾਸ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ ਭਾਰਤ ਦੀ ਅਰਥਵਿਵਸਥਾ ਬਹੁਤ ਚੰਗੀ ਸਥਿਤੀ ’ਚ ਹੈ ਜੇਕਰ ਅਸੀਂ ਸਾਡੇ ਭਾਰਤ ਨੂੰ ਹੋਰ ਵਿਕਸਿਤ ਦੇਸ਼ਾਂ ਵਾਂਗ ਵਿਕਸਿਤ ਬਣਾਉਣਾ ਹੈ ਤਾਂ ਸਾਨੂੰ ਖੇਡਾਂ ਵੱਲ ਲੋੜੀਂਦਾ ਅਤੇ ਸਮਾਂ ਰਹਿੰਦੇ ਧਿਆਨ ਦੇਣਾ ਹੋਵੇਗਾ।
ਇਹ ਬਿਡੰਬਨਾ ਹੀ ਹੈ ਕਿ ਇੱਕ ਅਰਬ ਤੀਹ ਕਰੋੜ ਦੀ ਆਬਾਦੀ ਵਾਲੇ ਦੇਸ਼ ’ਚ 15 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਖੇਡਣ ਦੀ ਸੁਵਿਧਾ ਹੈ ਖੇਡਾਂ ਨੂੰ ਸਿਹਤ ਅਤੇ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ, ਨੌਜਵਾਨਾਂ ਨੂੰ ਖੇਡਾਂ ’ਚ ਬਿਨਾਂ ਭੇਦਭਾਵ ਅਤੇ ਰਾਜਨੀਤੀ ਦੇ ਖੇਡਣ ਦੇ ਮੌਕੇ ਮਿਲਣੇ ਚਾਹੀਦੇ ਹਨ ਅੱਜ ਖੇਡਾਂ ਪ੍ਰਤੀ ਲੋਕਾਂ ਦੇ ਦਿ੍ਰਸ਼ਟੀਕੋਣ ਨੂੰ ਬਦਲਣ ਅਤੇ ਜਾਗਰੂਕਤਾ ਲਿਆਉਣ ਦੀ ਵੀ ਜ਼ਰੂਰਤ ਹੈ ਖੇਡਾਂ ਦੀ ਅਣਦੇਖੀ ਕਰਕੇ ਭਾਰਤ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਸਕਦਾ ਫੁੱਟਬਾਲ, ਕ੍ਰਿਕਟ, ਹਾਕੀ, ਟੈਨਿਸ, ਬੈਡਮਿੰਟਨ, ਵਾਲੀਬਾਲ, ਬਾਸਕਟਬਾਲ, ਕਬੱਡੀ ਵਰਗੀਆਂ ਆਊਟਡੋਰ ਖੇਡਾਂ ਸਰੀਰਕ ਵਿਕਾਸ ਲਈ ਬਿਹਤਰ ਹਨ ਸਾਨੂੰ ਆਪਣੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਖੇਡਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਬੱਚਿਆਂ ਦੇ ਸਰੀਰਕ ਵਿਕਾਸ ਲਈ ਆਊਟਡੋਰ ਖੇਡਾਂ ਸਹੀ ਹਨ, ਕਿਉਂਕਿ ਇਸ ਨਾਲ ਬੱਚਿਆਂ ਦੀ ਚੰਗੀ ਭੱਜ-ਦੌੜ, ਕਸਰਤ ਹੋ ਜਾਂਦੀ ਹੈ ਜੇਕਰ ਥਾਂ ਦੀ ਕਮੀ ਹੋਵੇ ਜਾਂ ਖੇਡਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੋਵੇ ਤਾਂ ਬੈਡਮਿੰਟਨ ਚੰਗਾ ਬਦਲ ਹੈ ਇਸ ਨਾਲ ਚੰਗੀ ਐਕਸਰਸਾਈਜ਼ ਹੋ ਜਾਂਦੀ ਹੈ ਦੱਸਣਾ ਚਾਹਾਂਗਾ ਕਿ ਭਾਰਤ ’ਚ ਖੇਡਾਂ ਪ੍ਰਾਚੀਨ ਕਾਲ ਤੋਂ ਆਧੁਨਿਕ ਕਾਲ ਤੱਕ ਬਦਲਾਅ ਦੀਆਂ ਵੱਖ-ਵੱਖ ਅਵਸਥਾਵਾਂ ’ਚੋਂ ਲੰਘੀਆਂ ਹਨ ਕਬੱਡੀ, ਸ਼ਤਰੰਜ, ਖੋ-ਖੋ, ਕੁਸ਼ਤੀ, ਗੁੱਲੀ ਡੰਡਾ, ਤੀਰਅੰਦਾਜ਼ੀ, ਗਦਾ ਆਦਿ ਪਰੰਗਰਾਗਤ ਖੇਡਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਸੰਪਰਕ ’ਚ ਆਉਣ ਨਾਲ ਭਾਰਤ ’ਚ ਕ੍ਰਿਕਟ, ਜੂਡੋ, ਟੈਨਿਸ, ਬੈਡਮਿੰਟਨ ਆਦਿ ਖੇਡਾਂ ਦਾ ਵੀ ਖੂਬ ਰੁਝਾਨ ਪੈਦਾ ਹੋਇਆ ਹੈ ਅੱਜ ਭਾਰਤੀ ਕ੍ਰਿਕਟ ਜ਼ਿਆਦਾ ਪਸੰਦ ਕਰਦੇ ਹਨ ਤਾਂ ਯੂਰਪੀ ਦੇਸ਼ਾਂ ’ਚ ਫੁੱਟਬਾਲ ਪ੍ਰਤੀ ਦੀਵਾਨਗੀ ਹੈ।
ਭਾਰਤ ਦੇ ਪ੍ਰਾਚੀਨ ਗ੍ਰੰਥ ਰਮਾਇਣ ਅਤੇ ਮਹਾਂਭਾਰਤ ’ਚ ਚੌਪੜ, ਧੂਤਕ੍ਰੀੜਾ, ਰਥਦੌੜ, ਨਿਸ਼ਾਨੇਬਾਜ਼ੀ ਮੁਕਾਬਲਿਆਂ ਆਦਿ ਦਾ ਜਿਕਰ ਮਿਲਦਾ ਹੈ ਗੁੱਲੀ ਡੰਡਾ, ਗੋਲੀਆਂ, ਘੋੜਾ ਪਛਾੜ, ਪਿੱਠੂ, ਲੰਗੜੀ ਟੰਗ, ਗੀਟੇ, ਲੁੱਡੋ, ਤਾਸ਼, ਤੀਰਅੰਦਾਜ਼ੀ ਵੀ ਖੇਡਾਂ ਹੀ ਹਨ ਖੋ-ਖੋ ਭਾਰਤੀ ਉਪ ਮਹਾਂਦੀਪ ’ਚ ਪ੍ਰਚਲਿੱਤ ਇੱਕ ਪਰੰਪਰਾਗਤ ਖੇਡ ਹੈ ਲੁਕਣਮੀਚੀ, ਚੋਰ ਸਿਪਾਹੀ, ਰੱਸਾਕਸੀ, ਰੱਸਾ ਟੱਪਣਾ, ਲੱਟੂ, ਪਿੱਠੂ ਜਾਂ ਸੈਵਨ ਸਟੋਨਸ, ਮਿਊਜ਼ੀਕਲ ਚੇਅਰ ਵੀ ਖੇਡਾਂ ਹੀ ਹਨ ਪਰ ਅਸੀਂ ਇਨ੍ਹਾਂ ਨੂੰ ਭੁੱਲਂਦੇ ਜਾ ਰਹੇ ਹਾਂ ਇਹ ਬਿਡੰਬਨਾ ਹੀ ਹੈ ਕਿ ਅੱਜ ਸਾਡੇ ਪਿੰਡਾਂ ’ਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਬੱਡੀ, ਗੁੱਲੀ ਡੰਡਾ, ਚੋਰ ਸਿਪਾਹੀ, ਜਿਨ੍ਹਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਖਰਚ ਨਹੀਂ ਸੀ, ਅਤੇ ਜੋ ਸਭ ਤੋਂ ਪਹੰੁਚ ਵਾਲੀਆਂ ਖੇਡਾਂ ਦੀ ਸ੍ਰੇਣੀ ’ਚ ਆਉਂਦੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਆਧੁਨਿਕ ਚਕਾਚੌਂਧ ਅਤੇ ਟੈਲੀਵਿਜ਼ਨ ਦੇ ਵਪਾਰਕ ਪ੍ਰਚਾਰ-ਪ੍ਰਸਾਰ ਵਿਚਕਾਰ ਕਿਤੇ ਗੁਆਚ ਜਿਹੀਆਂ ਗਈਆਂ ਹਨ ਬੱਚਿਆਂ ਦੀਆਂ ਪਸੰਦੀਦਾ ਖੇਡਾਂ ਚੋਰ-ਸਿਪਾਹੀ, ਲੁਕਣਮੀਚੀ, ਖੋ-ਖੋ ਆਦਿ ਵੀ ਸਿਮਟਦੀਆਂ ਜਾ ਰਹੀਆਂ ਹਨ ਬੱਚੇ ਹੁਣ ਖੇਡਾਂ ਦੀ ਅਣਦੇਖੀ ਕਰਕੇ ਟੀ.ਵੀ. ਦੇਖਣਾ, ਮੋਬਾਇਲ ’ਤੇ ਗੇਮ ਖੇਡਣਾ ਜ਼ਿਆਦਾ ਪਸੰਦ ਕਰਨ ਲੱਗੇ ਹਨ।
ਖਿਡਾਰੀਆਂ ਦਾ ਚਰਿਤਿ੍ਰਕ, ਮਾਨਸਿਕ ਅਤੇ ਸਰੀਰਕ ਵਿਕਾਸ ਕਰਨ ਵਾਲੀਆਂ ਹੋਰ ਪੇਂਡੂ ਖੇਡਾਂ ਦੌੜ, ਕੁਸ਼ਤੀ, ਤੈਰਾਕੀ, ਰੱਸਾਕਸੀ, ਉੱਚੀ ਛਾਲ, ਨਿਸ਼ਾਨੇਬਾਜ਼ੀ, ਰੱਸੀ ਟੱਪਣਾ, ਗੁੱਲੀ ਡੰਡਾ ਆਦਿ ਨਾ ਜਾਣੇ ਕਿੰਨੀਆਂ ਚੰਗੀਆਂ, ਬਿਹਤਰੀਨ ਖੇਡਾਂ ਜੋ ਬੱਚਿਆਂ ਦਾ ਸਰੀਰਕ ਅਤੇ ਗਜ਼ਬ ਦਾ ਮਾਨਸਿਕ ਵਿਕਾਸ ਕਰਦੀਆਂ ਸਨ, ਉਹ ਸਾਰੀਆਂ ਸਮੇਂ ਦੇ ਨਾਲ ਸਿਮਟਦੀਆਂ ਜਾ ਰਹੀਆਂ ਹਨ ਅਸਲ ਵਿਚ ਪਾਰੰਪਰਿਕ ਖੇਡਾਂ ’ਚ ਗਿਰਾਵਟ ਦੇ ਅੱਜ ਕਈ ਕਾਰਨ ਹਨ, ਜਿਨ੍ਹਾਂ ’ਚ ਅੱਜ ਦੀ ਭੌਤਿਕਵਾਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਸਮੇਂ ਦੀ ਘਾਟ, ਕ੍ਰਿਕਟ, ਹਾਕੀ, ਬੈਡਮਿੰਟਨ ਆਦਿ ਆਧੁਨਿਕ ਖੇਡਾਂ ਦੀ ਤੇਜ਼ੀ ਨਾਲ ਵਧਦੀ ਹਰਮਨਪਿਆਰਤਾ, ਇੰਡੋਰ, ਵੀਡੀਓ ਗੇਮ ’ਚ ਵਧਦੀ ਰੂਚੀ, ਦੂਰਦਰਸ਼ਨ, ਮਲਟੀਪਲੈਕਸ ਸੰਸਕ੍ਰਿਤੀ, ਮੋਬਾਇਲ ਸੰਸਕ੍ਰਿਤੀ ਆਦਿ ਦਾ ਵਿਆਪਕ ਪ੍ਰਭਾਵ ਆਦਿ ਕਾਰਨ ਵਿਸ਼ੇਸ਼ ਹਨ।
ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਪਰੰਪਰਾਗਤ ਖੇਡਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣੀ ਹੋਵੇਗੀ, ਬੱਚਿਆਂ ਨੂੰ ਖੇਡਾਂ ਖੇਡਣ ਲਈ ਉਤਸ਼ਾਹਿਤ ਕਰਨਾ ਹੋਵੇਗਾ, ਖੇਡਾਂ ਦੇ ਬਜਟ ਵੱਲ ਵੀ ਧਿਆਨ ਦੇਣਾ ਹੋਵੇਗਾ, ਸਿੱਖਿਆ ਦੇ ਨਾਲ ਜੇਕਰ ਸਹਿ-ਸਿੱਖਿਆ ਗਤੀਵਿਧੀਆਂ ’ਚ ਖੇਡਾਂ ਨੂੰ ਵਿਆਪਕ ਪੱਧਰ ’ਤੇ ਸਥਾਨ ਦਿੱਤਾ ਜਾਵੇ, ਤਾਂ ਅਸੀਂ ਖੇਡਾਂ ਦੇ ਖੇਤਰ ’ਚ ਅੱਗੇ ਵਧ ਸਕਦੇ ਹਾਂ ਖੇਡਾਂ ਨੂੰ ਵਿਕਾਸ ਦਾ ਇੱਕ ਅੰਗ ਬਣਾ ਕੇ ਹੀ ਅਸੀਂ ਭਾਰਤੀ ਵਿਸ਼ਵ ਦੇ ਹੋਰ ਵਿਕਸਿਤ ਦੇਸ਼ਾਂ ਨਾਲ ਖੜ੍ਹੇ ਹੋ ਸਕਦੇ ਹਾਂ ਸਿੱਖਿਆ ਦੇ ਨਾਲ ਖੇਡਾਂ ਵੀ ਜ਼ਰੂਰੀ ਹਨ ਸਾਨੂੰ ਖੇਡਾਂ ਪ੍ਰਤੀ ਆਪਣੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ ਅਤੇ ਖੇਡਾਂ ਨੂੰ ਮਹੱਤਵ ਦੇਣਾ ਹੋਵੇਗਾ।
ਸੁਨੀਲ ਕੁਮਾਰ ਮਹਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋ ਨਿੱਬੜਿਆ
ਵੱਖ-ਵੱਖ ਸਕੂਲਾਂ ਕਾਲਜਾਂ ਵੱਲੋਂ ਕੀਤੇ ਮਾਰਚ ਪਾਸਟ ਨੇ ਦਰਸ਼ਕਾਂ ਦਾ ਮਨ ਮੋਹਿਆ
ਹਾਕੀ, ਕਬੱਡੀ, ਵਾਲੀਬਾਲ ਦੇ ਖਿਡਾਰੀਆਂ ਨੇ ਦਿਖਾਏ ਜੌਹਰ
ਸੱਚ ਕਹੂੰ ਨਿਊਜ਼/ਲੁਧਿਆਣਾ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਈਆਂ ਜਾ ਰਹੀਆਂ 33ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋ ਨਿੱਬੜਿਆ ਭਾਰੀ ਬਰਸਾਤ ਤੋਂ ਬਾਅਦ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਜਿਹੇ ਨਿੱਕਲੇ ਦਿਨ ਦੀ ਦੁਪਹਿਰ ਨੂੰ ਜਿਉਂ ਹੀ ਵੱਖ-ਵੱਖ ਸਕੂਲਾਂ ਦੇ ਮਾਰਚ ਪਾਸਟ ਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਉਦਘਾਟਨੀ ਸਮਾਰੋਹ ਨੂੰ ਬੇਹੱਦ ਲਾਜਵਾਬ ਬਣਾਇਆ।
ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ, ਕਲਗੀਧਰ ਅਕੈਡਮੀ ਦੁੱਗਰੀ, ਭੁੱਟਾ ਇੰਜੀਨੀਅਰ ਕਾਲਜ ਤੇ ਹੋਰ ਇਲਾਕੇ ਦੇ ਸਕੂਲੀ ਬੱਚਿਆਂ ਤੇ ਵੱਖ-ਵੱਖ ਟੀਮਾਂ ਵੱਲੋਂ ਕੀਤੇ ਮਾਰਚ ਪਾਸਟ ‘ਤੇ ਅੱਜ ਮੁੱਖ ਮਹਿਮਾਨ ਸ਼੍ਰੀ ਵਨੀਤ ਸ਼ਰਮਾ ਜੀ. ਐੱਮ. ਕੋਕਾ ਕੋਲਾ, ਹਰਚਰਨ ਸਿੰਘ ਭੁੱਲਰ ਜੁਆਇੰਟ ਡਾਇਰੈਕਟਰ ਵਿਜੀਲੈਂਸ, ਪ੍ਰੀਤਮ ਸਿੰਘ ਗਰੇਵਾਲ ਸਾਬਕਾ ਮੇਅਰ ਹੰਸਲੋ ਇੰਗਲੈਂਡ, ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਸੰਗਤ ਮਾਤਾ ਸਾਹਿਬ ਕੌਰ ਤੇ ਹੋਰ ਮਹਿਮਾਨਾਂ ਨੇ ਸਲਾਮੀ ਲਈ ਇਸ ਮੌਕੇ ਖਿਡਾਰੀਆਂ ਵੱਲੋਂ ਕਰਨਵੀਰ ਕੌਰ ਸਿਆੜ੍ਹ ਅਤੇ ਕੋਚਾਂ ਵੱਲੋਂ ਕਬੱਡੀ ਕੋਚ ਜਸਵੰਤ ਸਿੰਘ ਨੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਤੇ ਓਲੰਪਿਕ ਮਸ਼ਾਲ ਨੂੰ ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰੀਤੂ ਰਾਣੀ ਤੇ ਅੰਤਰਰਾਸ਼ਟਰੀ ਖਿਡਾਰਨਾਂ ਸੁਖਮਨੀ, ਨਰਿੰਦਰ ਕੌਰ ਤੇ ਹਰਦੀਪ ਕੌਰ ਨੇ ਜਗਾਇਆ ਤੇ ਖੇਡਾਂ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਸ਼ੂਰੂ ਹੋਈ।
ਜਦਕਿ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਸੰਜੇ ਓਬਰਾਏ ਮੈਨੇਜਰ ਐੱਸ. ਪੀ. ਐੱਸ. ਹਸਪਤਾਲ ਲੁਧਿਆਣਾ, ਅਲੋਕ ਮੁਖਰਜੀ ਕੋਕਾ-ਕੋਲਾ, ਦਲਜੀਤ ਸਿੰਘ ਭੱਟੀ, ਮਾਰਕਿਟ ਮੈਨੇਜਰ ਕੋਕਾ-ਕੋਲਾ, ਅਜਮੇਰ ਕੌਰ ਗਰੇਵਾਲ ਯੂਕੇ, ਗੁਰਮੀਤ ਕੌਰ ਗਰੇਵਾਲ ਧਰਮ ਪਤਨੀ ਮੋਹਿੰਦਰ ਪ੍ਰਤਾਪ ਗਰੇਵਾਲ, ਸੰਦੀਪ ਕੁਮਾਰ ਐੱਸਪੀ ਪੰਜਾਬ ਪੁਲਿਸ, ਅਥਲੀਟ ਹਰਭਜਨ ਸਿੰਘ ਗਰੇਵਾਲ ਆਦਿ ਹੋਰ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ ਉਦਘਾਟਨੀ ਸਮਾਰੋਹ ਮੌਕੇ ਸਿੱਖਿਆ ਤੇ ਖੇਡਾਂ ‘ਚ ਵਧੀਆ ਮੱਲਾਂ ਮਾਰਨ ਵਾਲਿਆਂ ਜਗਜੀਤ ਸਿੰਘ, ਕਮਲਪ੍ਰੀਤ ਕੌਰ, ਇਮਰਾਨਦੀਪ ਸਿੰਘ ਸਿਆੜ੍ਹ, ਅਮਨਦੀਪ ਕੌਰ ਆਦਿ ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਭਲਕੇ ਨਾਇਬ ਸਿੰਘ ਗਰੇਵਾਲ ਆਲ ਓਪਨ ਕਬੱਡੀ ਕੱਪ ਹੋਵੇਗਾ
ਕਬੱਡੀ ਨਿਰੋਲ ਇੱਕ ਪਿੰਡ ਓਪਨ ਯਾਦਗਾਰੀ ਕਬੱਡੀ ਕੱਪ ‘ਚ ਖੇਡੇ ਮੈਚਾਂ ‘ਚ ਬੱਸੀਆਂ ਨੇ ਕਨੇਚ ਨੂੰ, ਕੰਗਨਵਾਲ ਨੇ ਜੱਸੋਵਾਲ ਸੂਦਾਂ ਨੂੰ, ਚੱਕ ਭਾਈਕਾ ਨੇ ਕੈਂਡ ਨੂੰ, ਛਪਾਰ ਨੇ ਬਰਕਤਪੁਰਾ ਨੂੰ, ਤਲਵਡੀ ਰਾਇ ਨੇ ਕਟ੍ਹਾਰੀ ਨੂੰ, ਕਰਪਾਲ ਸਰ ਮਹੋਲੀ ਨੇ ਕਨੇਚ ਨੂੰ, ਬਨਭੌਰਾ ਨੇ ਸਰੀਂਹ ਨੂੰ ਹਰਾਇਆ ਅਮਰਜੀਤ ਗਰੇਵਾਲ ਵਾਲੀਬਾਲ ਕੱਪ ਸ਼ੂਟਿੰਗ ‘ਚ ਗੰਢੂਆਂ ਨੇ ਗਿੱਲਾਂ ਨੂੰ ਹਰਾਇਆ ਮੋਹਿੰਦਰਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ ‘ਚ ਸ਼ਾਹਬਾਦ ਮਾਰਕੰਡਾ ਨੇ ਜਗਤਾਰ ਇਲੈਵਨ ਨੂੰ 10-3 ਨਾਲ, ਸੰਗਰੂਰ ਨੇ ਰਾਮਪੁਰ ਨੂੰ 5-4 ਨਾਲ, ਅੰਮ੍ਰਿਤਸਰ ਨੇ
ਅਮਰਗੜ੍ਹ ਨੂੰ 8-1 ਨਾਲ, ਜਰਖੜ ਅਕੈਡਮੀ ਨੇ ਸ਼ਾਹਬਾਦ ਮਾਰਕੰਡਾ ਨੂੰ 4-0 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਤੂ ਮੁੱਖ ਅਟੈਕਰ ਅਮਿਤ ਇੰਸਾਂ ਨੇ ਜਿੱਤ ‘ਚ ਨਿਭਾਈ ਅਹਿਮ ਭੂਮਿਕਾ
ਸੱਚ ਕਹੂੰ ਨਿਊਜ਼/ਕਾਠਮੰਡ। ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਚੱਲ ਰਹੀਆਂ 13ਵੇਂ ਦੱਖਣੀ ਏਸ਼ੀਆਈ ਖੇਡਾਂ ਦੇ ਵਾਲੀਬਾਲ ਪੁਰਸ਼ ਵਰਗ ‘ਚ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਚੈਂਪੀਅਨਸ਼ਿਪ ਆਪਣੇ ਨਾਂਅ ਕੀਤੀ ਭਾਰਤੀ ਟੀਮ ਨੂੰ ਜਿੱਤ ਦਿਵਾਉਣ ‘ਚ ਭਾਰਤੀ ਟੀਮ ਦੇ ਮੁੱਖ ਅਟੈਕਰ ਅਮਿਤ ਇੰਸਾਂ ਦੀ ਮੁੱਖ ਭੂਮਿਕਾ ਰਹੀ ਅਮਿਤ ਇੰਸਾਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀ ਹਨ ।ਐਤਵਾਰ ਤੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ‘ਚ ਸ਼ੁਰੂ ਹੋਈਆਂ ਏਸ਼ੀਆਈ ਖੇਡਾਂ ‘ਚ ਸੱਤ ਏਸ਼ੀਆਈ ਦੇਸ਼ਾਂ ਦੀਆਂ ਟੀਮਾਂ ਵੱਖ-ਵੱਖ ਖੇਡਾਂ ‘ਚ ਹਿੱਸਾ ਲੈ ਰਹੀਆਂ ਹਨ।
ਪੁਰਸ਼ਾਂ ਦੀ ਭਾਰਤੀ ਵਾਲੀਬਾਲ ਟੀਮ ਨੇ ਸੈਮੀਫਾਈਨਲ ‘ਚ ਸ੍ਰੀਲੰਕਾ ਨੂੰ 3-1 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਫਾਈਨਲ ‘ਚ ਚਾਰ ਸੈੱਟ ਹੋਏ ਪਹਿਲਾ ਸੈੱਟ 20-25 ਦੇ ਫਰਕ ਨਾਲ ਹਾਰਨ ਤੋਂ ਬਾਅਦ ਅਗਲੇ ਤਿੰਨ ਸੈੱਟਾਂ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 25-15, 25-17 ਅਤੇ 29-27 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਜ਼ਿਕਰਯੋਗ ਹੈ। ਕਿ ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਅਦਾਰੇ ਦੇ ਖਿਡਾਰੀ ਅਤੇ ਵਰਤਮਾਨ ‘ਚ ਭਾਰਤੀ ਵਾਲੀਬਾਲ ਟੀਮ ‘ਚ ਖੇਡ ਰਹੇ ਅਮਿਤ ਇੰਸਾਂ ਇਸ ਤੋਂ ਪਹਿਲਾਂ ਵੀ ਵਾਲੀਬਾਲ ਦੇ ਅਨੇਕਾਂ ਕੌਮਾਂਤਰੀ ਟੂਰਨਾਮੈਂਟਾਂ ‘ਚ ਹਿੱਸਾ ਲੈ ਚੁੱਕਾ ਹੈ । ਅਮਿਤ ਇੰਸਾਂ ਤੀਜੀ ਏਸ਼ੀਅਨ ਪੁਰਸ਼ (ਅੰਡਰ-23) ਵਾਲੀਬਾਲ ਚੈਂਪੀਅਨਸ਼ਿਪ, 2018 ‘ਚ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਵੀ ਭਾਰਤੀ ਟੀਮ ਦਾ ਹਿੱਸਾ ਸਨ ਇਸ ਤੋਂ ਇਲਾਵਾ ਬ੍ਰਿਕਸ ਗੇਮਜ਼ ‘ਚ ਵੀ ਬ੍ਰਾਂਜ ਤਮਗਾ ਜਿੱਤ ਚੁੱਕਾ ਹੈ।
ਇਨ੍ਹਾਂ ਨੇ ਦਿੱਤੀ ਵਧਾਈ
ਅਮਿਤ ਇੰਸਾਂ ਦੀ ਸ਼ਾਨਦਾਰ ਪ੍ਰਾਪਤੀ ‘ਤੇ ਐਮਐਸਜੀ ਖੇਡ ਪਿੰਡ ਦੇ ਖੇਡ ਇੰਚਾਰਜ਼ ਚਰਨਜੀਤ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਐਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਬੁਆਇਜ਼ ਸਿੱਖਿਆ ਸੰਸਥਾਨ ਦੇ ਖੇਡ ਇੰਚਾਰਜ ਅਜਮੇਰ ਇੰਸਾਂ, ਸਕੂਲ ਪ੍ਰਿੰਸੀਪਲ ਆਰਕੇ ਧਵਨ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਇੰਸਾਂ, ਵਾਲੀਬਾਲ  ਕੋਚ ਅਮਿਤ ਬੁੱਲਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਉੱਧਰ ਜੇਤੂ ਬਣੀ ਭਾਰਤੀ ਟੀਮ ‘ਚ ਸ਼ਾਮਲ ਅਮਿਤ ਇੰਸਾਂ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਉਨ੍ਹਾਂ ਦੀ ਕੋਚਿੰਗ ਨੂੰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
22 ਜ਼ਿਲ੍ਹਿਆਂ ਦੀਆਂ 3600 ਖਿਡਾਰਨਾਂ ਲੈ ਰਹੀਆਂ ਮੁਕਾਬਲੇ ‘ਚ ਹਿੱਸਾ
ਸੁਖਜੀਤ ਮਾਨ/ਮਾਨਸਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ। 14 ਤੋਂ 17 ਨਵੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ ਪੰਜਾਬ  ਸੰਜੇ ਕੁਮਾਰ ਨੇ ਝੰਡਾ ਲਹਿਰਾ ਕੇ ਕੀਤਾ।
ਇਸ ਮੌਕੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੜਕੀਆਂ ਵੱਲੋਂ ਇਨ੍ਹਾਂ ਖੇਡਾਂ ਵਿਚ ਭਾਗ ਲੈਣਾ ਬਹੁਤ ਹੀ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਅਤੇ ਖੇਡਾਂ ਦਾ ਖੇਤਰ ਲੜਕੀਆਂ ਦੀ ਬਹਾਦਰੀ ਅਤੇ ਹਿੰਮਤ ਦਾ ਪ੍ਰਤੀਕ ਹੈ ਜਿਸ ਵਿਚ ਲੜਕੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਪੰਜਾਬ ਰਾਜ ਖੇਡਾਂ ਵਿਚ ਵੱਡੀ ਗਿਣਤੀ ਵਿਚ ਖਿਡਾਰਨਾਂ ਜੋਸ਼ੋ ਖਰੋਸ਼ ਨਾਲ ਭਾਗ ਲੈ ਰਹੀਆਂ ਹਨ ਜੋ ਕਿ ਸ਼ਲਾਘਾਯੋਗ ਹੈ। ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ  ਬਿਕਰਮ ਮੋਫ਼ਰ ਨੇ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਕੌਮੀ ਪੱਧਰ ਦੀਆਂ ਖੇਡਾਂ ਵਾਂਗ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਲਿਆਉਣ ਲਈ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਨ੍ਹਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੰਦਗੀ ਵਿਚ ਆਤਮ ਨਿਰਭਰ ਬਣਨ ਅਤੇ ਆਪਣੇ ਜੀਵਨ ਨੂੰ ਚੰਗੀ ਦਿਸ਼ਾ ਵੱਲ ਲਿਜਾਣ।
ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ  ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ‘ਚ  3600 ਖਿਡਾਰਨਾਂ ਅਤੇ 400 ਕੋਚ 22 ਜ਼ਿਲ੍ਹਿਆਂ ਤੋਂ ਭਾਗ ਲੈ ਰਹੇ ਹਨ। ਇਹ ਖਿਡਾਰਨਾਂ 21 ਖੇਡਾਂ ਜਿਨ੍ਹਾਂ ਵਿਚ ਐਥਲੈਟਿਕਸ, ਤੀਰ ਅੰਦਾਜੀ, ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਫੁਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਫੈਂਸਿੰਗ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਇਲ) ਸ਼ਾਮਲ ਹਨ ਆਦਿ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ। ਸਮਾਗਮ ਦੀ ਸ਼ੁਰੂਆਤ 22 ਜ਼ਿਲ੍ਹਿਆਂ ਦੀਆਂ 3600 ਖਿਡਾਰਨਾਂ ਵੱਲੋਂ ਮਾਰਚ ਪਾਸਟ ‘ਚ ਭਾਗ ਲੈ ਕੇ ਕੀਤੀ ਗਈ। ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੋੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ। ਇਸ ਮੌਕੇ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਗੀਤ ਗਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ, ਕਾਂਗਰਸ ਜ਼ਿਲ੍ਹਾ ਪ੍ਰਧਾਨ ਡਾ. ਮੰਜੂ ਬਾਲਾ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਤੋਂ ਇਲਾਵਾ ਜ਼ਿਲ੍ਹਾ ਖੇਡ ਅਫ਼ਸਰ  ਹਰਪਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਮੁੱਚੇ ਅਧਿਕਾਰੀ ਹਾਜ਼ਰ ਸਨ।
ਕੌਮੀ ਪੱਧਰ ਦੇ ਖਿਡਾਰੀਆਂ ਨੇ ਪਾਇਆ ਅਹਿਮ ਯੋਗਦਾਨ
ਜੂਡੋ ‘ਚ ਕੌਮੀ ਪੱਧਰ ਤੇ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਨੇ ਸਮੂਹ ਖਿਡਾਰੀਆਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਦੀ ਸਹੁੰ ਚੁਕਾਈ ਜੂਡੋ ਵਿਚ ਕੌਮੀ ਪੱਧਰ ਤੇ ਤਗਮੇ ਜਿੱਤਣ ਵਾਲੀ ਜੀਵਨਜੋਤ ਕੌਰ, ਤਿੰਨ ਵਾਰ ਕੌਮੀ ਪੱਧਰ ਐਥਲੈਟਿਕਸ ਵਿਚ ਤਮਗੇ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ, ਚਾਰ ਵਾਰ ਕੌਮੀ ਖੇਡਾਂ ਵਿਚ ਭਾਗ ਲੈਣ ਵਾਲੀ ਫੁੱਟਬਾਲ ਦੀ ਖਿਡਾਰਨ ਅਮ੍ਰਿਤਪਾਲ ਕੌਰ ਅਤੇ ਸਕੂਲ ਕੌਮੀ ਤਮਗਾ ਜੇਤੂ ਅਤੇ ਬਾਕਸਿੰਗ ਵਿਚ ਜੂਨੀਅਰ ਨੈਸ਼ਨਲ ਵਿਚ ਭਾਗ ਲੈਣ ਵਾਲੀ ਖਿਡਾਰਨ ਇਕਬਾਲ ਕੌਰ ਨੇ ਮਸ਼ਾਲ ਜਗਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਸਾਰੇ ਜ਼ਿਲ੍ਹਿਆਂ ਦੇ ਮਾਰਚ ਪਾਸਟ ਦੀ ਸਕੂਲ ਕੌਮੀ ਖੇਡਾਂ ਵਿਚ ਬਾਸਕਿਟਬਾਲ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਖਿਡਾਰਨ ਪ੍ਰਭਦੀਪ ਕੌਰ ਨੇ ਅਗਵਾਈ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਗੇਮਾਂ ਦਾ ਵਧਦਾ ਰੁਝਾਨ ਬੇਹੱਦ ਖ਼ਤਰਨਾਕ
ਗੀਤਾ ਜੋਸਨ
ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ਅੱਜ-ਕੱਲ੍ਹ ਬਹੁਤ ਸਾਰੇ ਕੰਮ ਇੰਟਰਨੈੱਟ ਦੇ ਜ਼ਰੀਏ ਹੀ ਹੋ ਜਾਂਦੇ ਹਨ। ਲੋਕ ਆਪਣੇ ਮੋਬਾਇਲ ਵਿਚ ਬਹੁਤ ਸਾਰੇ ਐਪਸ ਡਾਊਨਲੋਡ ਕਰਕੇ ਉਹਨਾਂ ਦੇ ਜ਼ਰੀਏ ਆਪਣਾ ਕੰਮ ਘਰ ਬੈਠੇ ਹੀ ਕਰ ਲੈਂਦੇ ਹਨ। ਹੁਣ ਬਹੁਤ ਸਾਰੇ ਕੰਮ ਜਿਵੇਂ ਬਿਜਲੀ ਦਾ ਬਿੱਲ ਭਰਨਾ ਆਦਿ ਹੁਣ ਘਰ ਬੈਠੇ ਹੀ ਹੋ ਜਾਂਦੇ ਹਨ। ਇਸ ਤਰ੍ਹਾਂ ਜਿੱਥੇ ਲੋਕਾਂ ਦੇ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ, ਉਥੇ ਹੀ ਇੰਟਰਨੈੱਟ ਦੀ ਗ਼ਲਤ  ਵਰਤੋਂ ਨਾਲ ਇਸ ਦੇ ਨੁਕਸਾਨ ਵੀ ਬਹੁਤ ਹੋਏ ਹਨ।
ਇੰਟਰਨੈੱਟ ਉੱਤੇ ਬਹੁਤ ਸਾਰੀਆਂ ਆਨਲਾਈਨ ਗੇਮਾਂ ਹਨ ਜਿਵੇਂ ਬਲੂ ਵ੍ਹੇਲ, ਕੈਂਡੀ ਕਰੱਸ਼, ਪਬਜੀ ਆਦਿ। ਇਹ ਸਾਰੀਆਂ ਗੇਮਾਂ ਇੰਟਰਨੈੱਟ ਉੱਤੇ ਆਨਲਾਈਨ ਖੇਡੀਆਂ ਜਾਂਦੀਆਂ ਹਨ। ਇਹ ਗੇਮਾਂ ਬਹੁਤ ਪ੍ਰਚੱਲਿਤ ਹੋ ਗਈਆਂ ਹਨ। ਬੱਚੇ ਅਤੇ ਨੌਜਵਾਨ ਇਹਨਾਂ ਗੇਮਾਂ ਨੂੰ ਬਹੁਤ ਸ਼ੌਂਕ ਨਾਲ ਖੇਡਦੇ ਹਨ। ਕਈ ਬੱਚੇ ਤਾਂ ਅਜਿਹੇ ਵੀ ਨੇ ਜੋ ਅੱਧੀ-ਅੱਧੀ ਰਾਤ  ਨੂੰ ਵੀ ਇਹਨਾਂ ਗੇਮਾਂ ‘ਤੇ ਲੱਗੇ ਰਹਿੰਦੇ ਹਨ। ਖੇਡਾਂ ਦਾ ਜੇ ਅਰਥ ਦੱਸੀਏ ਤਾਂ ਖੇਡ ਉਹ ਹੈ ਜੋ ਅਸੀਂ ਆਪਣੇ ਕੰਮ-ਕਾਜ ਤੋਂ ਬਾਅਦ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਮਨੋਰੰਜਨ ਲਈ ਅਤੇ ਆਪਣੇ ਮਨ ਨੂੰ ਸ਼ਾਂਤੀ ਦੇਣ ਲਈ ਜੋ ਕੰਮ ਕਰਦੇ ਹਾਂ ਉਸ ਨੂੰ ਖੇਡ ਕਹਿੰਦੇ ਹਨ। ਖੇਡਾਂ ਘਰ ਦੇ ਅੰਦਰ ਅਤੇ ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਵੀ ਹੁੰਦੀਆਂ ਹਨ। ਪਰ ਅੱਜ ਦੇ ਬੱਚੇ ਅਤੇ ਨੌਜਵਾਨ ਇਹਨਾਂ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਖੇਡਣ ਦੀ ਬਜਾਏ ਆਨਲਾਈਨ ਖੇਡਾਂ ਖੇਡਣਾ ਹੀ ਪਸੰਦ ਕਰਦੇ ਹਨ, ਜੋ ਕਿ ਬਹੁਤ ਗਲਤ ਹੈ। ਇਹ ਗੇਮਾਂ ਜਿੱਥੇ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਨੂੰ ਕਮਜ਼ੋਰ ਕਰ ਰਹੀਆਂ ਹਨ, ਉੱਥੇ ਹੀ ਇਹਨਾਂ ਨੇ ਬੱਚਿਆਂ ਦਾ ਧਿਆਨ ਪੜ੍ਹਾਈ ਵੱਲੋਂ ਹਟਾ ਕੇ ਆਪਣੇ ਵੱਲ ਕਰ ਲਿਆ ਹੈ। ਇਹਨਾਂ ਆਨਲਾਈਨ ਗੇਮਾਂ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੈ ਕਿ ਇਹਨਾਂ ਨੂੰ ਖੇਡਣ ਨਾਲ ਬਹੁਤ ਸਾਰੇ ਬੱਚੇ ਆਤਮਹੱਤਿਆ ਵੀ ਕਰਨ ਲੱਗ ਜਾਂਦੇ ਹਨ। ਇਹਨਾਂ ਆਨਲਾਈਨ ਗੇਮਾਂ ਵਿੱਚ ਕੁੱਝ ਅਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨਾ ਕਿਸੇ ਦੇ ਵੀ ਵੱਸ ਦੀ ਗੱਲ ਨਹੀਂ, ਅਤੇ ਆਖ਼ਰ ਨੂੰ ਉਹ ਬੱਚਾ ਜਾਂ ਨੌਜਵਾਨ ਜੋ ਇਹ ਗੇਮ ਖੇਡਦਾ ਹੈ ਉਹ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ। ਪਹਿਲਾਂ ਸ਼ੁਰੂਆਤ ਵਿੱਚ ਤਾਂ ਕੁੱਝ ਕੁ ਸੌਖੀਆਂ ਤੇ ਅਸਾਨ ਜਿਹੀਆਂ ਚੁਣੌਤੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੌਲੀ-ਹੌਲੀ ਇਹ ਚੁਣੌਤੀਆਂ ਔਖੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਸਟੇਜ ‘ਤੇ ਆ ਕੇ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਤੇ ਆਪਣੇ-ਆਪ ਨੂੰ ਬੱਸ ਗੇਮ ਦੇ ਹਵਾਲੇ ਹੀ ਕਰ ਦਿੰਦੇ ਹਨ।
ਪਿਛਲੇ ਦਿਨੀਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਕਿ ਕਿਸੇ ਪਿੰਡ ਦਾ ਇੱਕ ਨੌਜਵਾਨ ਵੀ ਪਬਜੀ ਗੇਮ ਦਾ ਸ਼ਿਕਾਰ ਹੋ ਗਿਆ। ਇਸ ਨੌਜਵਾਨ ਦੀ ਉਮਰ 18 ਸਾਲ ਦੀ ਸੀ ਤੇ ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੇ ਗੇਮ ਦੇ ਬਹਿਕਾਵੇ ਵਿੱਚ ਆ ਕੇ ਆਪਣੇ ਘਰ ਦੇ ਕੋਲੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੇ-ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਅਜਿਹੀਆਂ ਹੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਪਰ ਇਸ ਤਰ੍ਹਾਂ ਹੋਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਪਿਆਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹਨਾਂ ਦਾ ਬੱਚਾ ਆਪਣੇ ਮੋਬਾਈਲ ਫ਼ੋਨ ਦੀ ਵਰਤੋਂ ਹੱਦੋਂ ਜ਼ਿਆਦਾ ਕਰਨ ਲੱਗੇ ਤਾਂ ਉਸ ਉੱਤੇ ਨਜ਼ਰ ਰੱਖ ਕੇ ਉਸ ਨੂੰ ਸਮਝਾਇਆ ਜਾਵੇ ਕਿ ਇਸ ਤਰ੍ਹਾਂ ਦੀਆਂ ਗੇਮਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਬੱਸ ਨੁਕਸਾਨ ਹੀ ਹੋਣਾ ਹੈ।   ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਇਹ ਜਰੂਰ ਸੋਚਣਾ ਚਾਹੀਦਾ ਹੈ ਕਿ ਜ਼ਿੰਦਗੀ ਤਾਂ ਸਿਰਫ਼ ਇੱਕ ਵਾਰ ਹੀ ਮਿਲੀ ਹੈ ਇਸ ਨੂੰ ਵਧੀਆ ਤਰੀਕੇ ਨਾਲ ਜੀਅ ਕੇ ਕੇ ਤੇ ਚੰਗੀਆਂ ਤਰੱਕੀਆਂ ਕਰਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ ਨਾ ਕਿ ਫਜ਼ੂਲ ਦੀਆਂ ਗੇਮਾਂ ਖੇਡ ਕੇ ਆਪਣਾ ਕੀਮਤੀ ਸਮਾਂ ਖ਼ਰਾਬ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਹਰੇਕ ਗੱਲ ਨੂੰ ਚੰਗੀ ਤਰ੍ਹਾਂ ਸੁਣਨ ਅਤੇ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਉੱਤੇ ਅਮਲ ਵੀ ਕਰਨ। ਕਿਉਂਕਿ  ਜ਼ਿੰਦਗ਼ੀ ਦੇ ਸਭ ਤੋਂ ਵੱਡੇ ਅਧਿਆਪਕ ਅਤੇ ਮਾਰਗਦਰਸ਼ਕ ਮਾਤਾ-ਪਿਤਾ ਹੀ ਹੁੰਦੇ ਹਨ। ਇਸ ਪਿੱਛੇ ਇੱਕ ਖਾਸ ਵਜ੍ਹਾ ਵੀ ਹੁੰਦੀ ਹੈ ਕਿਉਂ ਮਾਤਾ-ਪਿਤਾ ਨੇ ਸਾਰੀ ਉਮਰ ਦੁਨੀਆ ਦੇਖੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਸਾਰੀ ਦੁਨੀਆਂ ਦੀ ਸਮਝ ਹੁੰਦੀ ਹੈ। ਸੋ ਅੱਜ ਲੋੜ ਹੈ ਕਿ ਬੱਚੇ ਅਤੇ ਨੌਜਵਾਨ ਵੀ ਇਸ ਗੱਲ ਨੂੰ ਸਮਝਣ ਕਿ ਇਹਨਾਂ ਗੇਮਾਂ ਵਿੱਚ ਕੁਝ ਨਹੀਂ ਰੱਖਿਆ। ਜੇਕਰ ਨੌਜਵਾਨ ਇਸ ਗੱਲ ਨੂੰ ਸਮਝ ਲੈਣਗੇ ਤਾਂ ਇਹਨਾਂ ਆਨਲਾਈਨ ਗੇਮਾਂ ਨਾਲ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ।
ਮਮਦੋਟ (ਫਿਰੋਜ਼ਪੁਰ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਲਾ ਰਾਏਪੁਰ ਦੀਆਂ ਖੇਡਾਂ ਮੁਅਲਤਵੀ
ਡੇਹਲੋਂ। ਦੁਨੀਆ ਭਰ ‘ਚ ਪੇਂਡੂ ਓਲੰਪਿਕਸ ਦੇ ਨਾਂ ਨਾਲ ਮਸ਼ਹੂਰ ਲਾਗਲੇ ਪਿੰਡ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਕੁਝ ਖਾਸ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ, ਜਦਕਿ ਖੇਡਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਅਗਲੇ ਕੁਝ ਦਿਨਾਂ ‘ਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੇਵਾਲ ਸਪੋਰਟਸ ਪੱਤੀ ਸੁਹਾਵੀਆ ਦੇ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਇਹ ਖੇਡਾਂ ਜੋ ਕਿ 22 ਤੋਂ 24 ਫਰਵਰੀ ਨੂੰ ਹੋਣੀਆਂ ਸਨ ਨੂੰ ਕੁਝ ਕਾਰਨਾਂ ਕਰਕੇ ਅੱਗੇ ਪਾਉਣਾ ਪਿਆ।
ਜ਼ਿਕਰਯੋਗ ਹੈ ਕਿ ਇਹ ਖੇਡਾਂ ਪਹਿਲਾਂ 1 ਤੋਂ 3 ਫਰਵਰੀ ਤੱਕ ਹੋਣੀਆਂ ਸਨ, ਜਿਨ੍ਹਾਂ ਨੂੰ ਮੁਲਤਵੀ ਕਰਕੇ 22 ਤੋਂ 24 ਫਰਵਰੀ ਕਰ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਜਾਣਕਾਰਾਂ ਅਨੁਸਾਰ ਖੇਡਾਂ ਅੱਗੇ ਹੋਣ ਦਾ ਕਾਰਨ ਖਰਾਬ ਮੌਸਮ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਦੱਸਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ(ਅਸ਼ੋਕ ਵਰਮਾ) | ਬਠਿੰਡਾ ਵਿਖੇ ਅੱਜ ਪੰਜਾਬ ਰਾਜ ਖੇਡਾਂ ਲੜਕੀਆਂ (ਅੰਡਰ 14) ਦੀ ਅੱਜ ਰੰਗਾ ਰੰਗ ਅੰਦਾਜ਼ ‘ਚ ਸ਼ੁਰੂਆਤ ਕੀਤੀ ਗਈ। ਇਹ ਖੇਡਾਂ ਪੰਜਾਬ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਜਿੰਨ੍ਹਾਂ ਦੀ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਵੱਲੋਂ ਕੀਤੀ ਜਾ ਰਹੀ ਹੈ
ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸ. ਹਰਜੀਤ ਸਿੰਘ, ਡਿਵੀਜ਼ਨਲ ਕਮਿਸ਼ਨਰ, ਫ਼ਰੀਦਕੋਟ ਨੇ ਇਸ ਮੌਕੇ ਖੇਡ ਵਿਭਾਗ ਦਾ ਝੰਡਾ ਲਹਿਰਾਇਆ ਅਤੇ ਸਮੂਹ ਜ਼ਿਲ੍ਹਿਆਂ ਤੋਂ ਪਹੁੰਚੀਆਂ ਖਿਡਾਰਨਾਂ ਦੇ ਮਾਰਚ ਪਾਸਟ ਨੂੰ ਤੋਂ ਸਲਾਮੀ ਲੈਣ ਉਪਰੰਤ ਦੇ ਖੇਡਾਂ ਦੀ ਸ਼ੁਰੂਆਤ ਕੀਤੀ।ਮੁੱਖ ਮਹਿਮਾਨ ਨੇ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸੂਬੇ ਦੀਆਂ ਖਿਡਾਰਣਾਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ। ਇਸ ਉਪਰੰਤ ਕੌਮੀ ਪੱਧਰ ‘ਤੇ ਤਮਗ਼ੇ ਜੇਤੂ ਖਿਡਾਰਣਾਂ ਗਗਨਦੀਪ ਕੌਰ, ਨੀਤੂ, ਮਨਮੀਤ ਕੌਰ ਅਤੇ ਕੋਮਲ ਨੇ ਖੇਡ ਪਿੜ ਵਿੱਚ ਮਸ਼ਾਲ ਸਥਾਪਤ ਕਰਨ ਦੀ ਰਸਮ ਨਿਭਾਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਖੇਡਾਂ ਬਿਹਤਰ ਜ਼ਰੀਆ ਹਨ। ਉਨ੍ਹਾਂ ਕਿਹਾ ਕਿ ’14 ਸਾਲ ਦੀ ਉਮਰ ਜ਼ਿੰਦਗੀ ਦਾ ਅਜਿਹਾ ਮੋੜ ਹੈ, ਜਿੱਥੋਂ ਕੋਈ ਇਨਸਾਨ ਚੰਗੇ ਜਾਂ ਬੁਰੇ ਰਸਤੇ ਵੱਲ ਮੁੜ ਸਕਦਾ ਹੈ ਇਸ ਲਈ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਲਾਕ, ਜ਼ਿਲ੍ਹਾ ਤੇ ਸੂਬਾਈ ਪੱਧਰ ‘ਤੇ ਟੂਰਨਾਮੈਂਟ ਕਰਾ ਰਹੀ ਹੈ ਤਾਂ ਜੋ ਨੌਜਵਾਨ ਤੰਦਰੁਸਤੀ ਵੱਲ ਲਿਜਾਣ ਵਾਲਾ ਸਹੀ ਰਸਤਾ ਚੁਣਨ ਅਤੇ ਖੇਡਾਂ ਰਾਹੀਂ ਆਪਣੇ ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਲਈ ਇਨਾਮ ਰਾਸ਼ੀ ਵਿੱਚ ਕਾਫੀ ਵਾਧਾ ਕੀਤਾ ਹੈ। ਸ਼੍ਰੀ ਹਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਪੰਜਾਬ ਭਰ ਤੋਂ ਹੁਣ ਤੱਕ 2200 ਖਿਡਾਰਨਾਂ ਪਹੁੰਚੀਆਂ ਹਨ, ਜੋ ਬਾਸਕਿਟਬਾਲ, ਹੈਂਡਬਾਲ, ਫ਼ੁਟਬਾਲ, ਬੈਡਮਿੰਟਨ, ਟੇਬਲ ਟੈਨਿਸ, ਜੂਡੋ, ਬਾਕਸਿੰਗ, ਕਬੱਡੀ, ਵੇਟਲਿਫ਼ਟਿੰਗ, ਵਾਲੀਬਾਲ ਅਤੇ ਖੋਹ-ਖੋਹ ਆਦਿ ਖੇਡਾਂ ਵਿਚ ਹਿੱਸਾ ਲੈਣਗੀਆਂ। ਇਸ ਮੌਕੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ