Announcement - Sach Kahoon Punjabi
ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਸੀਆਂ ਲਈ ਵੱਡਾ ਐਲਾਨ
ਕਿਹਾ, ਚੋਣਾਂ ਜਿੱਤੇ ਤਾਂ ਮੁਫ਼ਤ ਬਿਜਲੀ ਅਤੇ ਔਰਤਾਂ ਦੀ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ
ਨਵੀਂ ਦਿੱਲੀ (ਏਜੰਸੀ)। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Kejriwal ਨੇ ਐਤਵਾਰ ਨੂੰ ਐਲਾਨ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਫਿਰ ਸੱਤਾ ‘ਚ ਆਉਂਦੀ ਹੈ, ਤਾਂ ਡੀ. ਟੀ. ਸੀ. ਦੀਆਂ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫਰ ਅਤੇ 200 ਯੂਨਿਟ ਤਕ ਮੁਫ਼ਤ ਬਿਜਲੀ ਦੀ ਯੋਜਨਾ ਅਗਲੇ 5 ਸਾਲ ਤਕ ਜਾਰੀ ਰਹੇਗੀ। ਕੇਜਰੀਵਾਲ ਨੇ ਜੀ. ਟੀ. ਕਰਨਾਲ ਰੋਡ ‘ਤੇ ਸਥਿਤ ਸਿਰਸਪੁਰ ‘ਚ 1164 ਬਿਸਤਰੇ ਵਾਲੇ ਵਿਸ਼ੇਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿਚ ਇਹ ਐਲਾਨ ਕੀਤਾ। ‘ਆਪ’ ਮੁਖੀ ਨੇ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਮੇਰੀ ਆਲੋਚਨਾ ਕਰਦੀਆਂ ਰਹਿੰਦੀਆਂ ਹਨ ਕਿ ਮੈਂ ਲੋਕਾਂ ਨੂੰ ਸਭ ਕੁਝ ਮੁਫਤ ਦਿੰਦਾ ਹਾਂ। ਉਹ ਕਹਿੰਦੀਆਂ ਹਨ ਕਿ ਅਜਿਹਾ ਕਰਨ ਨਾਲ ਸਰਕਾਰ ਘਾਟੇ ਵਿਚ ਚਲੀ ਜਾਵੇਗੀ।  ਹੁਣ ਅਸੀਂ ਔਰਤਾਂ ਲਈ ਡੀ. ਟੀ. ਸੀ. ਬੱਸ ਦੇ ਸਫਰ ਨੂੰ ਵੀ ਮੁਫ਼ਤ ਕਰ ਦਿੱਤਾ ਹੈ।
ਵਿਰੋਧੀ ਪਾਰਟੀਆਂ ਨੇ ਇਸਦੇ ਲਈ ਵੀ ਸਾਡੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਔਰਤਾਂ ਲਈ ਡੀ.ਟੀ.ਸੀ. ਬੱਸ ਦੀ ਯਾਤਰਾ ਮੁਫਤ ਕਰਨ ਲਈ 140 ਕਰੋੜ ਰੁਪਏ ਖਰਚ ਕੀਤੇ, ਜਦੋਂਕਿ ਗੁਜਰਾਤ ਦੇ ਮੁੱਖ ਮੰਤਰੀ ਨੇ 190 ਕਰੋੜ ਰੁਪਏ ਦਾ ਜਹਾਜ਼ ਸਿਰਫ ਆਪਣੀ ਨਿੱਜੀ ਵਰਤੋਂ ਲਈ ਖਰੀਦਿਆ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਆਪਣੇ ਲਈ ਜਹਾਜ਼ ਨਹੀਂ ਖਰੀਦਿਆ। ਮੈਂ ਆਪਣੀਆਂ ਭੈਣਾਂ ਲਈ ਬੱਸ ਦਾ ਕਿਰਾਇਆ ਮੁਆਫ਼ ਕਰ ਦਿੱਤਾ। ਅਸੀਂ ਫਾਲਤੂ ਖਰਚ ‘ਤੇ ਬੱਚਤ ਕਰ ਕੇ ਮੁਫ਼ਤ ਸਹੂਲਤਾਂ ਦਿੱਤੀਆਂ ਹਨ। ਅਸੀਂ 24 ਘੰਟੇ ਮੁਫ਼ਤ ਬਿਜਲੀ ਦੇ ਰਹੇ ਹਾਂ। ਜ਼ਿਆਦਾਤਰ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਹਰੇਕ ਸੰਸਦ ਮੈਂਬਰ ਨੂੰ 4 ਹਜ਼ਾਰ ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ
ਪਰ ਜਦੋਂ ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਮਿਲਦੀ ਹੈ,
ਤਾਂ ਇਨ੍ਹਾਂ ਨੇਤਾਵਾਂ ਨੂੰ ਸਮੱਸਿਆ ਹੁੰਦੀ ਹੈ।
ਕਿਹਾ, ਮੈਂ ਆਪਣੇ ਲਈ ਜਹਾਜ਼ ਨਹੀਂ ਖਰੀਦਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੋਬਲ ਪੁਰਸਕਾਰ ਦਾ ਐਲਾਨ ਅੱਜ ਤੋਂ
ਸਟਾਕਹੋਲਮ । ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। 8 ਤਰੀਕ ਨੂੰ ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਸ ਬਾਰੇ ਵਿਚ ਜੇਤੂਆਂ ਦੇ ਨਾਮ ਨੂੰ ਲੈ ਕੈ ਚਰਚਾ ਦੌਰ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਚਰਚਾ ਵਿਚ ਸ਼ਾਂਤੀ ਦੇ ਨੋਬਲ ਪੁਰਸਕਾਰ ਲਈ ਹੇ। ਅਸਲ ਵਿਚ ਸ਼ਾਂਤੀ ਅਤੇ ਸਾਹਿਤ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦੇ ਨਾਲ ਵਿਵਾਦਾਂ ਦਾ ਡੂੰਘਾ ਰਿਸ਼ਤਾ ਰਿਹਾ ਹੈ। ਉੱਥੇ ਵਿਗਿਆਨ ਦੇ ਖੇਤਰ ਵਿਚ ਇਸ ਪੁਰਸਕਾਰ ਨੂੰ ਲੈ ਕੇ ਸ਼ਾਇਦ ਹੀ ਕਦੇ ਵਿਵਾਦ ਪੈਦਾ ਹੋਇਆ ਹੈ। ਸਾਲ 2018 ਅਤੇ 2019 ਲਈ ਵੀਰਵਾਰ ਨੂੰ ਐਲਾਨੇ ਜਾਣ ਵਾਲੇ ਨੋਬਲ ਸਾਹਿਤ ਪੁਰਸਕਾਰਾਂ ਦੇ ਲਈ ਸਵੀਡਿਸ਼ ਅਕੈਡਮੀ ਵਿਚ ਪੁਨਰਗਠਿਤ ਪੈਨਲ ਨੂੰ ਜੇਤੂਆਂ ਦੇ ਬਾਰੇ ਵਿਚ ਬਹਿਸ ਦਾ ਸਾਹਮਣਾ ਕਰਨਾ ਪਵੇਗਾ। ਇਸ ਵਿਚ ਸਾਲ 2019 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੀ ਨਾਮ ਦੀ ਹਿਮਾਇਤ ਕੀਤੀ ਹੈ। ਇਹੀ ਨਹੀਂ ਇਸ ਪੁਰਸਕਾਰ ਲਈ 16 ਸਾਲਾ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਦਾ ਨਾਮ ਵੀ ਚਰਚਾ ਵਿਚ ਹੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਨਾ ਕਿਸਾਨਾਂ ਲਈ ਐਕਸਪੋਰਟ ਸਬਸਿਡੀ ਦਾ ਐਲਾਨ
ਨਵੇਂ ਮੈਡੀਕਲਾਂ ਲਈ 24000 ਹਜ਼ਾਰ ਕਰੋੜ | Narendra Modi
2012-22 ਤੱਕ 75 ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ | Narendra Modi
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦੇ ਮਤੇ ਨੂੰ ਮਨਜ਼ੂਰੀ ਮਿਲੀ ਹੈ ਇਸ ’ਤੇ 24 ਹਜ਼ਾਰ ਕਰੋੜ ਰੁਪਏ ਖਰਚ ਹੋਣਗੇ ਇਸ ਫੈਸਲੇ ਨਾਲ 15 ਹਜ਼ਾਰ 700 ਨਵੇਂ ਮੈਡੀਕਲ ਸੀਟ ਬਣਨਗੀਆਂ ਇਸ ਤੋਂ ਇਲਾਵਾ ਕੈਬਨਿਟ ’ਚ ਕਈ ਹੋਰ ਫੈਸਲੇ ਲਏ ਗਏ ਕੇਂਦਰੀ ਕੈਬਨਿਟ ਨੇ ਅੱਜ ਮੈਡੀਕਲ ਐਜੂਕੇਸ਼ਨ ਦੇ ਵਿਸਥਾਰ, ਗੰਨਾ ਕਿਸਾਨਾਂ ਲਈ ਐਕਸਪੋਰਟ ਸਬਸਿਡੀ ਸਮੇਤ ਕਈ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ। (Narendra Modi)
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬੀ ਧਰਤੀ, ਲੋਕ ਘਰਾਂ ’ਚੋਂ ਨਿੱਕਲੇ ਬਾਹਰ
ਮੀਟਿੰਗ ’ਚ 24,000 ਕਰੋੜ ਰੁਪਏ ਦੇ ਖਰਚ ਨਾਲ 75 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣ ਨੂੰ ਮਨਜ਼ੂਰੀ ਦਿੱਤੀ ਇਹ ਮੈਡੀਕਲ ਕਾਲਜ ਅਗਲੇ 3 ਸਾਲਾਂ ’ਚ ਖੋਲ੍ਹੇ ਜਾਣਗੇ ਤੇ ਇਸ ਲਈ ਉਨ੍ਹਾਂ ਇਲਾਕਿਆਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਮੈਡੀਕਲ ਕਾਲਜ ਨਹੀਂ ਹੈ ਇਸ ਤੋਂ ਇਲਾਵਾ ਗੰਨਾ ਕਿਸਾਨਾਂ ਨੂੰ ਐਕਸਪੋਰਟ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈਠ ਜੋ ਸਿੱਧੇ ਕਿਸਾਨਾਂ ਦੇ ਖਾਤੇ ’ਚ ਭੇਜੀ ਜਾਵੇਗੀ ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਤੇ ਪਿਊਸ਼ ਗੋਇਲ ਨੇ ਮੀਟਿੰਗ ’ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਜਾਵੜੇਕਰ ਨੇ ਦੱਸਿਆ ਕਿ ਪਿਛਲੇ 5 ਸਾਲਾਂ ’ਚ 82 ਮੈਡੀਕਲ ਕਾਲਜ ਮਨਜ਼ੂਰ ਕੀਤੇ ਗਏ ਤੇ ਹੁਣ ਅਗਲੇ 3 ਸਾਲਾਂ ’ਚ 75 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਪੇਂਡੂ ਇਲਾਕਿਆਂ ’ਚ ਵੀ ਡਾਕਟਰਾਂ ਦੀ ਉਪਲੱਬਧਾ ਜ਼ਿਆਦਾ ਹੋਵੇਗੀ।
ਜਾਵੜੇਕਰ ਨੇ ਦੱਸਿਆ, ‘ਗੰਨਾ ਕਿਸਾਨਾਂ ਨੂੰ 60 ਲੱਖ ਮੀਟ੍ਰਿਕ ਟਨ ਸ਼ੱਕਰ ਨਿਰਯਾਤ ਕਰਨ ਲਈ ਐਕਸਪੋਰਟ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈ ਸਰਕਾਰ ਵੱਲੋਂ ਦੱਸਿਆ ਗਿਆ ਕਿ 286 ਬਿਲੀਅਨ ਡਾਲਰ ਦਾ ਐਫਡੀਆਈ ਭਾਰਤ ’ਚ ਆਇਆ ਹੈ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਸ ਦੌਰਾਨ ਦੱਸਿਆ ਕਿ ਕੋਲ ਮਾਈਨਿੰਗ ਤੇ ਉਸ ਦੇ ਸੇਲ ਲਈ 100 ਫੀਸਦੀ ਐਫਡੀਆਈ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਨਾਲ ਹੀ ੳਸ ਨਾਲ ਜੁੜੇ ਕੰਮਾਂ ਜਿਵੇਂ ਕੋਲੇ ਦੀ ਧੁਆਈ ਆਦਿ ’ਚ ਵੀ 100 ਫੀਸਦੀ ਦੀ ਐਫਡੀਆਈ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ’ਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਸ਼ੁਰੂ, ਸੋਨੀਆ ਨੇ ਕਿਹਾ- ਰਾਜੀਵ ਨੇ ਬਿੱਲ ਲਿਆਂਦਾ ਸੀ
ਭਾਰਤ ਨੂੰ ਕੰਪਨੀਆਂ ਮੈਨਿਊਫੈਕਚਰਿੰਗ ਯੂੁਨਿਟ ਬਣਾਉਣਾ ਚਾਹੁੰਦੇ ਹਨ ਪਰ ਕਾਨੂੰਨ ’ਚ ਕੁਝ ਮੁਸ਼ਕਲ ਸਨ, ਜਿਸ ਨੂੰ ਅੱਜ ਕਾਫ਼ੀ ਸੌਖਾ ਕੀਤਾ ਗਿਆ ਹੈ ਇਸ ਤੋਂ ਵੱਡੀ ਮਾਤਰਾ ’ਚ ਵਿਦੇਸ਼ ਤੋਂ ਨਿਵੇਸ਼ ਆਵੇਗਾ ਇਸ ਨਾਲ ਆਰਥਿਕ ਤਰੱਕੀ ਵੀ ਵਧੇਗੀ, ਨਾਲ ਹੀ ਵੱਡੇ ਤੌਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਇਸ ਲਈ ਸਭ ਤੋਂ ਪਹਿਲਾਂ ਬਦਲਾਅ ਕਾਂਟ੍ਰੈਕਟ ਮੈਨਿਊਫੈਕਚਰਿੰਗ ’ਚ 100 ਫੀਸਦੀ ਐਫਡੀਆਈ ਦੀ ਮਨਜ਼ੂਰੀ ਦਿੱਤੀ ਹੈ ਬਾਹਰ ਦੇ ਲੋਕ ਭਾਰਤ ’ਚ ਆ ਕੇ ਆਪਣਾ ਸਮਾਨ ਬਣਵਾ ਸਕਦੇ ਹਨ। ਕੇਂਦਰੀ ਮੰਤਰੀ ਮੰਡਲ ਨੇ 60 ਲੱਖ ਟਨ ਚੀਨੀ ਦੇ ਬਰਾਮਦ ਭਾਵ ਐਕਸਪੋਰਟ ਕਰਨ ’ਤੇ 6,268 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਸਤਾਵ ਪ੍ਰਵਾਨ ਕੀਤਾ ਹੈ ਦੇਸ਼ ’ਚ 162 ਲੱਖ ਟਨ ਖੰਡ ਦਾ ਸਟਾਕ ਹੈ, ਜਿਸ ’ਚੋਂ 40 ਲੱਖ ਟਨ ਬਫਰ ਸਟਾਕ ਹੈ ਅਤੇ ਬਾਕੀ 60 ਲੱਖ ਟਨ ਖੰਡ ਨੂੰ ਵਿਦੇਸ਼ਾਂ ’ਚ ਭੇਜਿਆ ਜਾਵੇਗਾ ਮੰਤਰੀ ਨੇ ਕਿਹਾ ਕਿ ਸਬਸਿਡੀ ਦਾ ਪੈਸਾ ਸਿੱਧਾ ਕਿਸਾਨਾਂ ਦੇ ਖਾਤਿਆਂ ’ਚ ਆਵੇਗਾ। (Narendra Modi)
ਉਮੀਦਵਾਰੀ ਦਾ ਨਹੀਂ ਹੋਇਆ ਐਲਾਨ, 7 ਕਾਂਗਰਸੀ ਲੀਡਰਾਂ ਨੇ ਸ਼ੁਰੂ ਕਰ ਦਿੱਤੈ ਚੋਣ ਪ੍ਰਚਾਰ !
ਕਈ ਥਾਂਵਾਂ ‘ਤੇ ਖੁਦ ਕਾਂਗਰਸ ਦੇ ਮੰਤਰੀ ਕਰਨ ਵਿੱਚ ਲਗੇ ਹੋਏ ਹਨ ਰੈਲੀਆਂ
ਚੰਡੀਗੜ (ਅਸ਼ਵਨੀ ਚਾਵਲਾ)। ਦਿੱਲੀ ਵਿਖੇ ਕਾਂਗਰਸ ਦੀ ਸਕ੍ਰਿਨਿੰਗ ਕਮੇਟੀ ਤੋਂ ਲੈ ਕੇ ਕੇਂਦਰੀ ਚੋਣ ਕਮੇਟੀ ਉਮੀਦਵਾਰਾਂ ਨੂੰ ਲੈ ਕੇ ਮੱਥਾ-ਪੱਚੀ ਕਰਨ ਵਿੱਚ ਲਗੀ ਹੋਈ ਹੈ ਅਤੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਤਾਂ ਕਿ ਇਹ ਫੈਸਲਾ ਕੀਤਾ ਜਾਵੇ ਕਿ ਕਿਹੜੇ ਲੀਡਰ ਨੂੰ ਚੋਣ ਮੈਦਾਨ ਵਿੱਚ ਉਤਾਰਿਆਂ ਜਾਵੇ ਜਾਂ ਫਿਰ ਨਹੀਂ ਉਤਾਰੀਆਂ ਜਾਵੇ। ਇਸੇ ਮੀਟਿੰਗਾਂ ਦੇ ਦੌਰ ਵਿੱਚ ਕੋਈ ਵੀ ਫੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਦੇ 7 ਕਾਂਗਰਸੀ ਲੀਡਰਾਂ ਨੇ ਖ਼ੁਦ ਮੁਖ਼ਤਿਆਰੀ ਦਿਖਾਉਂਦੇ ਹੋਏ ਹੀ ਆਪਣੇ ਆਪ ਨੂੰ ਕਾਂਗਰਸ ਦਾ ਸੰਭਾਵੀ ਉਮੀਦਵਾਰ ਐਲਾਨਦੇ ਹੋਏ ਚੋਣ ਪ੍ਰਚਾਰ ਤੱਕ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ 7 ਲੋਕ ਸਭਾ ਹਲਕੇ ਵਿੱਚ ਰੋਜ਼ਾਨਾ ਸਵੇਰੇ ਤੋਂ ਲੈ ਕੇ ਦੇਰ ਰਾਤ ਤੱਕ ਮੀਟਿੰਗਾਂ ਦੇ ਦੌਰ ਤੋਂ ਲੈ ਕੇ ਰੈਲੀਆਂ ਤੱਕ ਕੀਤੀ ਜਾ ਰਹੀਆਂ ਹਨ।
ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਇਨਾਂ ਖ਼ੁਦ ਮੁਖ਼ਤਿਆਰੀ ਉਮੀਦਵਾਰਾਂ ਦੇ ਹੱਕ ਵਿੱਚ ਪੰਜਾਬ ਦੇ ਕਈ ਕੈਬਨਿਟ ਮੰਤਰੀ ਤੱਕ ਮੀਟਿੰਗਾਂ ਕਰਨ ਵਿੱਚ ਲਗੇ ਹੋਏ ਹਨ। ਜਿਸ ਤੋਂ ਇੰਜ ਲਗ ਰਿਹਾ ਹੈ ਕਿ ਪੰਜਾਬ ਵਿੱਚ ਨਾ ਸਿਰਫ਼ ਕੇਂਦਰੀ ਚੋਣ ਕਮੇਟੀ ਦੀ ਕੋਈ ਵੁਕਤ ਹੈ, ਸਗੋਂ ਕੇਂਦਰੀ ਚੋਣ ਕਮੇਟੀ ਵਲੋਂ ਕੀਤੀ ਜਾਣ ਵਾਲੀ ਟਿਕਟਾਂ ਦੀ ਵੰਡ ਦਾ ਇੰਤਜ਼ਾਰ ਤੱਕ ਨਹੀਂ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੇ ਫੈਸਲੇ ਨੂੰ ਲੈ ਕੇ ਪਿਛਲੇ 20 ਦਿਨਾਂ ਤੋਂ ਦਿੱਲੀ ਵਿਖੇ ਸਕ੍ਰਿਨਿੰਗ ਕਮੇਟੀ ਦੀਆਂ ਲਗਾਤਾਰ ਮੀਟਿੰਗਾਂ ਕਰਦੇ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀਂ ਹੈ। ਸਕ੍ਰਿਨਿੰਗ ਕਮੇਟੀ ਵਲੋਂ ਫੈਸਲਾ ਕਰਨ ਤੋਂ ਬਾਅਦ ਸੂਚੀ ਨੂੰ ਕੇਂਦਰੀ ਚੋਣ ਕਮੇਟੀ ਕੋਲ ਭੇਜਿਆ ਜਾਏਗਾ, ਜਿਥੋਂ ਕਿ ਉਮੀਦਵਾਰ ਦੇ ਨਾਅ ਦਾ ਐਲਾਨ ਕਰਦੇ ਹੋਏ ਉਸ ਲੀਡਰ ਨੂੰ ਚੋਣ ਪ੍ਰਚਾਰ ਕਰਨ ਲਈ ਹਰੀ ਝੰਡੀ ਦੇ ਦਿੱਤੀ ਜਾਏਗੀ।
ਕਾਂਗਰਸ ਉਮੀਦਵਾਰਾਂ ਦੀ ਚੋਣ ਲਈ ਬਣੀ ਸਕ੍ਰਿਨਿੰਗ ਕਮੇਟੀ ਵਲੋਂ ਅਜੇ ਤੱਕ ਸੂਚੀ ਫਾਈਨਲ ਨਹੀਂ ਕੀਤੀ ਗਈ ਹੈ, ਜਦੋਂ ਕਿ ਕੇਂਦਰੀ ਚੋਣ ਕਮੇਟੀ ਨੂੰ ਸੂਚੀ ਭੇਜਣਾ ਤਾਂ ਦੂਰ ਦੀ ਗਲ ਹੈ। ਜਿਥੋਂ ਕਿ ਉਮੀਦਵਾਰਾਂ ਦੇ ਨਾਅ ਦਾ ਐਲਾਨ ਹੋਣਾ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ਮੁਕੰਮਲ ਹੋਣ ਦਾ ਇੰਤਜ਼ਾਰ ਕਰਨ ਦੀ ਥਾਂ ‘ਤੇ 7 ਕਾਂਗਰਸੀ ਲੀਡਰਾਂ ਅਤੇ ਮੌਜੂਦਾ ਸੰਸਦ ਮੈਂਬਰਾਂ ਨੇ ਖ਼ੁਦ ਹੀ ਸੰਭਾਵੀ ਉਮੀਦਵਾਰ ਐਲਾਨ ਕਰਦੇ ਹੋਏ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪ-ਟਕਸਾਲੀ ਗਠਜੋੜ ਦੀਆਂ ਸੀਟਾਂ ਦਾ ਐਲਾਨ 7 ਨੂੰ : ਭਗਵੰਤ ਮਾਨ
‘ਆਪ ਦੇ ਦੋ ਨਵੇਂ ਉਮੀਦਵਾਰਾਂ ਦਾ ਐਲਾਨ ਕੱਲ੍ਹ’
ਸੰਗਰੂਰ,ਨਰੇਸ਼ ਕੁਮਾਰ
ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਖੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਹੋ ਚੁੱਕਿਆ ਹੈ ਅਤੇ ਗਠਜੋੜ ਸੀਟਾਂ ਦੀ ਵੰਡ ਦਾ ਫੈਸਲਾ 7 ਮਾਰਚ ਨੂੰ ਕਰਕੇ ਚੰਡੀਗੜ੍ਹ ‘ਚ ਐਲਾਨ ਕਰ ਦੇਵੇਗਾ ਆਮ ਆਦਮੀ ਪਾਰਟੀ ਦੇ ਨਵੇਂ 2 ਉਮੀਦਵਾਰਾਂ ਦਾ ਐਲਾਨ ਬੁੱਧਵਾਰ ਨੂੰ ਕਰ ਦਿੱਤਾ ਜਾਵੇਗਾ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮਾਨ ਨੇ ਕਿਹਾ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨਾਲ ਗਠਜੋੜ ਸਬੰਧੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ ਅਤੇ ਹੁਣ ਟਕਸਾਲੀ ਆਗੂ ਆਪਣੀ ਕੋਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਸਪੱਸ਼ਟ ਕਰ ਦੇਣਗੇ ਕਿ ਉਹ ਕਿਹੜੀਆਂ ਸੀਟਾਂ ‘ਤੇ ਚੋਣ ਲੜਨਾ ਚਾਹੁੰਦੇ ਹਨ ਅਤੇ ਇਸ ਸਬੰਧੀ ਸਾਰਾ ਐਲਾਨ 7 ਮਾਰਚ ਨੂੰ ਚੰਡੀਗੜ੍ਹ ਵਿਖੇ ਕਰ ਦਿੱਤਾ ਜਾਵੇਗਾ  ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ 5 ਉਮੀਦਵਾਰ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ ਜਦੋਂ ਕਿ 2 ਨਵੇਂ ਉਮੀਦਵਾਰਾਂ ਦਾ ਐਲਾਨ 6 ਮਾਰਚ ਨੂੰ ਕੀਤਾ ਜਾਵੇਗਾ ਮਾਨ ਨੇ ਭਾਰਤੀ ਹਵਾਈ ਫੌਜ਼ ਵੱਲੋਂ ਪਾਕਿਸਤਾਨ ‘ਚ ਜਾ ਕੇ ਕੀਤੀ ਏਅਰ ਸਟ੍ਰਾਈਕ ਸਬੰਧੀ ਕਿਹਾ ਕਿ ਭਾਰਤ ਦੀ ਫੌਜ ਦੁਨੀਆਂ ਦੀਆਂ ਤਾਕਤਵਰ ਫੌਜਾਂ ਵਿੱਚ ਸ਼ਾਮਿਲ ਹੈ ਪਰ ਮੋਦੀ ਸਰਕਾਰ ਭਾਰਤੀ ਫੌਜ ਦੀ ਕਾਰਵਾਈ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਅਤੇ ਫੌਜ ਨੂੰ ਆਪਣੇ ਫੈਸਲੇ ਲੈਣ ਦੀ ਖੁਦਮੁਖ਼ਤਿਆਰੀ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਦੀ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਹਨ ਕਿਉਂਕਿ ਨਾ ਤਾਂ ਸੂਬੇ ਵਿੱਚ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਨਾ ਹੀ ਨੌਜਵਾਨਾਂ ਨੂੰ ਸਮਾਰਟ ਫੋਨ ਮਿਲੇ ਹਨ ਅਤੇ ਨਾ ਹੀ ਕੋਈ ਸਰਕਾਰੀ ਸਕੀਮ ਦਾ ਲਾਭ ਮਿਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜਟ ਦੇ ਐਲਾਨ ਤੇ ਹਕੀਕਤਾਂ
ਪੰਜਾਬ ਸਰਕਾਰ ਦਾ 2019-20 ਦਾ ਬਜਟ ਵੀ ਕੇਂਦਰੀ ਬਜਟ ਵਾਂਗ ‘ਚੋਣਾਂ’ ਦੇ ਪਰਛਾਵੇਂ ਤੋਂ ਨਹੀਂ ਬਚ ਸਕਿਆ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਦੀ ਵਿੱਤੀ ਮਾਮਲਿਆਂ ਪ੍ਰਤੀ ਸਮਝ ਰਵਾਇਤੀ ਸਿਆਸਤ ਅੱਗੇ ਕੋਈ ਰੰਗ ਨਹੀਂ ਵਿਖਾ ਸਕੀ ਸਬਸਿਡੀਆਂ ਤੇ ਰਾਹਤਾਂ ਦੇ ਵਿਰੋਧੀ ਮੰਨੇ ਜਾਂਦੇ ਮਨਪ੍ਰੀਤ ਬਾਦਲ ਨੇ ਆਪਣੇ ਲਗਾਤਾਰ ਤਿੰਨ ਬਜਟਾਂ ‘ਚ ਨਾ ਸਿਰਫ ਰਾਹਤਾਂ ਵਾਲੇ ਨਵੇਂ ਐਲਾਨ ਕੀਤੇ ਸਗੋਂ ਉਨ੍ਹਾਂ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਦਾ ਬਜਟ ‘ਚ ਉਚੇਚੇ ਤੌਰ ‘ਤੇ ਪ੍ਰਸੰਸਾ ਵੀ ਕੀਤੀ ਜਿਸ ਦਾ ਕਦੇ ਉਹ ਅਕਾਲੀ-ਭਾਜਪਾ ਸਰਕਾਰ ‘ਚ ਖ਼ਜਾਨਾ ਵਜੀਰ ਹੁੰਦਿਆਂ ਵਿਰੋਧ ਕਰਦੇ ਰਹੇ ਸਨ ਸਰਕਾਰ ਨੇ ਖੁੱਲ੍ਹਦਿਲੀ ਵਿਖਾਉਂਦਿਆਂ ਪੈਟਰੋਲ ‘ਤੇ 5 ਰੁਪਏ ਤੇ ਡੀਜ਼ਲ ਇੱਕ ਰੁਪਏ ਸਸਤਾ ਕੀਤਾ ਹੈ ਪਰ ਸੂਬੇ ਦੀ ਆਰਥਿਕ ਸਿਹਤ ਨਾਸਾਜ਼ ਹੋਣ ਕਰਕੇ ਅਜਿਹੀ ਰਿਆਇਤ ਦੀ ਆਗਿਆ ਨਹੀਂ ਦਿੰਦੀ ਸੂਬੇ ‘ਚ ਤੇਲ ਕੀਮਤਾਂ ਨਾਲੋਂ ਵੀ ਜ਼ਿਆਦਾ ਵੱਡੇ ਮੁੱਦੇ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਤੇ ਉਦਯੋਗਾਂ ਨੂੰ ਬਚਾਉਣ ਦੇ ਹਨ ਬਿਨਾ ਸ਼ੱਕ ਤੇਲ ਕੀਮਤਾਂ ‘ਚ ਕਟੌਤੀ ਜਾਇਜ਼ ਹੈ ਪਰ ਸਰਕਾਰ ਨੇ ਇਸ ਦਾ ਬੋਝ ਝੱਲਣ ਲਈ ਕੀ ਪ੍ਰਬੰਧ ਕੀਤਾ ਹੈ ਇਸ ਦਾ ਕਿਧਰੇ ਵੀ ਜਿਕਰ ਨਹੀਂ ਕੀਤਾ।
ਬਜਟ ਦਾ ਸਿੱਧਾ ਜਿਹਾ ਅਰਥ ਹੁੰਦਾ ਹੈ ਕਿ ਖਰਚਿਆਂ ਤੇ ਆਮਦਨ ਦਾ ਸੰਤੁਲਨ ਬਿਠਾਇਆ ਜਾਵੇ ਖਜ਼ਾਨਾ ਮੰਤਰੀ ਨੇ ਸਰਕਾਰੀ ਖਰਚਿਆਂ ਨੂੰ ਘਟਾਉਣ ਬਾਰੇ ਵੀ ਕੋਈ ਕਦਮ ਨਹੀਂ ਉਠਾਇਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੀਆਈਪੀ ਕਲਚਰ ਖਤਮ ਕਰਨ ਤੇ ਖਰਚੇ ਘਟਾਉਣ ਬਰੇ ਜੋ ਐਲਾਨ ਕੀਤੇ ਸਨ ਉਸ ਦੀ ਪਾਲਣਾ ਹੁੰਦੀ ਨਜ਼ਰ ਨਹੀਂ ਆ ਰਹੀ  ਛੋਟੇ ਕਿਸਾਨਾਂ ਲਈ ਕਰਜ਼ਾ ਮੁਆਫੀ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਪਰ ਖੇਤ ਮਜ਼ਦੂਰਾਂ ਤੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਰੁਝਾਨ ਜਾਰੀ ਹੈ, ਜਿਸ ਤੋਂ ਜਾਹਿਰ ਹੈ ਕਿ ਖੇਤੀ ਸੰਕਟ ਨਾਲ ਨਜਿੱਠਣ ਲਈ ਅਜੇ ਕਾਫੀ ਕੁਝ ਕਰਨਾ ਪਵੇਗਾ ਇਸ ਵੇਲੇ ਦੁਆਬੇ ਦਾ ਆਲੂ ਉਤਪਾਦਕ ਕਿਸਾਨ ਜਿਣਸ ਦੀਆਂ ਘੱਟ ਕੀਮਤਾਂ ਕਰਕੇ ਪ੍ਰੇਸ਼ਾਨ ਹੈ ਪੰਜਾਬ ਦੇ ਅੱਧੀ ਦਰਜ਼ਨ ਜ਼ਿਲ੍ਹਿਆਂ ‘ਚ ਅਵਾਰਾ ਪਸ਼ੂਆਂ ਦਾ ਸਮੱਸਿਆ ਕਿਸਾਨਾਂ ਲਈ ਸਰੀਰਕ, ਮਾਨਸਿਕ ਤੇ ਆਰÎਥਕ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਇਨ੍ਹਾਂ ਪਸ਼ੂਆਂ ਲਈ ਗਊਸ਼ਾਲਾਵਾਂ ਖੋਲ੍ਹਣ ਜਿਸ ਦਾ ਬਜਟ ‘ਚ ਜ਼ਿਕਰ ਨਹੀਂ ਸ਼ਹਿਰੀਆਂ ਲਈ ਨਰੇਗਾ ਦੀ ਤਰਜ ‘ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਪਰ 90 ਕਰੋੜ ਦੀ ਰਾਸ਼ੀ ਇਸ ਸਕੀਮ ਵਾਸਤੇ ਨਾਕਾਫ਼ੀ ਹੈ ਨੌਜਵਾਨਾ ਨੂੰ ਵਿਦੇਸ਼ਾਂ ਭੇਜਣ ਦੇ ਨਾਂਅ ‘ਤੇ ਠੱਗਿਆ ਜਾ ਰਿਹਾ ਹੈ ਨੌਜਵਾਨ ਨੂੰ ਠੱਗ ਏਜੰਟਾਂ ਤੋਂ ਬਚਾਉਣ ਲਹੀ ਕੋਈ ਢਾਂਚਾ ਉਸਾਰਨ ਦੀ ਜ਼ਰੂਰਤ ਸੀ ਸਿਹਤ ਤੇ ਸਿੱਖਿਆ ਲਈ ਕੇਂਦਰੀ ਸਕੀਮਾਂ ਨੂੰ ਹੀ ਪੇਸ਼ ਕੀਤਾ ਗਿਆ ਹੈ ਸੂਬੇ ਨੂੰ ਆਰਥਿਕ ਮੰਦਹਾਲੀ ‘ਚੋਂ ਕੱਢਣ ਲਈ ਕੋਈ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਬਜਟ ‘ਚੋਂ ਉੱਭਰ ਕੇ ਨਹੀਂ ਆਉਂਦਾ  ਸੰਤੁਲਿਤ ਤੇ ਠੋਸ ਨੀਤੀਆਂ ਲਈ ਚੁਣਾਵੀ ਮਜ਼ਬੂਰੀਆਂ ਤੋਂ ਬਾਹਰ ਆਉਣਾ ਜ਼ਰੂਰੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਬਜਟ ਸੈਸ਼ਨ : ਬਜਟ ਪੜ੍ਹ ਰਹੇ ਮਨਪ੍ਰੀਤ ਬਾਦਲ ਨੇ ਕੀਤੇ ਇਹ ਵੱਡੇ ਐਲਾਨ
ਚੰਡੀਗੜ੍ਹ। ਵਿਧਾਨ ਸਭਾ ‘ਚ ਮਨਪ੍ਰੀਤ ਬਾਦਲ ਵਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8969 ਕਰੋੜ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਸਾੜਨ ਲਈ 28 ਹਜ਼ਾਰ ਮਸ਼ੀਨਾਂ ਵੰਡੀਆਂ ਗਈਆਂ ਅਤੇ ਇਸ ਸਾਲ ਇਸ ਦੇ ਲਈ 375 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਪੰਜਾਬ ‘ਚ ਨਸ਼ਿਆਂ ਦੇ ਖਾਤਮੇ ਲਈ ਸਿਹਤ ਮੰਤਰੀ ਜਿੰਨੀ ਰਕਮ ਮੰਗਣਗੇ, ਸਰਕਾਰ ਦੇਵੇਗੀ।
ਸਰਕਾਰ ਨੇ 1 ਲੱਖ, 13 ਹਜ਼ਾਰ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਹੈ। ਸਰਕਾਰ ਸ਼ਹਿਰੀ ਇਲਾਕਿਆਂ ‘ਚ ‘ਮੇਰਾ ਕੰਮ, ਮੇਰਾ ਮਾਨ’ ਸਕੀਮ ਲਈ 90 ਕਰੋੜ ਰੁਪਿਆ ਰੱਖਿਆ। ਗੰਨਾ ਉਤਪਾਦਕਾਂ ਲਈ 355 ਕਰੋੜ ਦਾ ਐਲਾਨ ਕੀਤਾ ਗਿਆ ਹੈ। ਡੇਅਰੀ ਉਤਪਾਦਕਾਂ ਲਈ 30 ਕਰੋੜ ਰੁਪਏ ਰੱਖੇ ਗਏ ਹਨ। ਡੇਰਾਬੱਸੀ ‘ਚ ਵੇਰਕਾ ਮਿਲਕ ਪਲਾਂਟ ਲਈ 62 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾ ਕਿਹਾ ਕਿ ਸਪੋਰਟਸ ਪਾਲਿਸੀ ਤਹਿਤ 18 ਕਰੋੜ ਦੇ ਇਨਾਮ ਦਿੱਤੇ ਗਏ। ਅੰਮ੍ਰਿਤਸਰ ਨੂੰ ਆਈਕੋਨਿਕ ਸਿਟੀ ਬਣਾਉਣ ਲਈ 10 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ।
ਹੁਸ਼ਿਆਰਪੁਰ ‘ਚ ਫੂਡ ਸਟਰੀਟ ਕਾਇਮ ਕੀਤੀ ਜਾਵੇਗੀ। ਜਲਿਆਂਵਾਲਾ ਬਾਗ ਸਮਾਗਮ ਸਮਾਰੋਹ ਲਈ 5 ਕਰੋੜ ਰੁਪਿਆ ਮਨਜ਼ੂਰ ਕੀਤਾ ਗਿਆ ਹੈ। ਬਜਟ ‘ਚ ਆਸ਼ੀਰਵਾਦ ਸਕੀਮ ਲਈ 100 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਮਨਰੇਗਾ ਲਈ 500 ਕਰੋੜ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ। ਪੇਂਡੂ ਵਿਕਾਸ ਲਈ 4109 ਕਰੋੜ ਦਾ ਪ੍ਰਸਤਾਵ ਰੱਖਿਆ ਗਿਆ ਹੈ। Punjab Budget
ਪੰਜਾਬੀ ਯੂਨੀਵਰਸਿਟੀ ਨੂੰ 5 ਕਰੋੜ ਦੀ ਗ੍ਰਾਂਟ ਦਿੱਤੀ ਗਈ ਹੈ। ਸਮਾਜਿਕ ਪੈਨਸ਼ਨ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਭੂਮੀਹੀਣ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇਗਾ। ਸਮਾਰਟ ਵਿਲੇਜ ਕੰਪੇਨ ਲਈ 2600 ਕਰੋੜ ਰੁਪਿਆ ਜਾਰੀ ਕੀਤਾ ਗਿਆ ਹੈ। ਮੋਹਾਲੀ ਤੇ ਮੋਗਾ ‘ਚ 2 ਨਵੇਂ ਇੰਟੀਗ੍ਰੇਟਿਡ ਹਸਪਤਾਲ ਬਣਾਉਣ ਦੀ ਤਜਵੀਜ਼| ਮਾਲੇਰਕੋਟਲਾ ‘ਚ ਕੁੜੀਆਂ ਦੇ ਸਕੂਲ ਲਈ 5 ਕਰੋੜ ਦਾ ਐਲਾਨ ਕੀਤਾ ਗਿਆ ਹੈ। Punjab Budget
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ: ਅੱਜ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਕਾਮਿਆਂ ਲਈ ਵੱਡਾ ਐਲਾਨ ਕੀਤਾ।। ਉਨ੍ਹਾਂ ਮੁਤਾਬਕ ਜੇ ਕਾਰਜਕਾਲ ਦੌਰਾਨ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਲਈ 2.5 ਲੱਖ ਰੁਪਏ ਤੋਂ ਵਧਾ ਕੇ 6 ਲੱਖ ਰੁਪਏ ਦੀ ਸਹਾਇਤਾ ਦੀ ਵਿਵਸਥਾ ਕੀਤੀ ਗਈ ਹੈ, ਗ੍ਰੈਚਿਉਟੀ ਦੀ ਹੱਦ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। 21 ਹਜ਼ਾਰ ਰੁਪਏ ਤਕ ਆਮਦਨ ਵਾਲੇ ਕਾਮਿਆਂ ਦਾ ਬੋਨਸ 3500 ਰੁਪਏ ਤੋਂ ਦੂਣਾ ਕਰਕੇ 7 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਮਹਿਲਾਵਾਂ ਦੇ ਵਿਕਾਸ ਲਈ ਵੀ ਵੱਡੇ ਐਲਾਨ ਕੀਤੇ ਗਏ ਹਨ। ਹੁਣ ਤਕ 6 ਕਰੋੜ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਇਸ ਨੂੰ ਵਧਾ ਕੇ 8 ਕਰੋੜ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਘਰੇਲੂ ਕੰਮ ਕੰਮਗੀਰਾਂ ਲਈ ਪ੍ਰਧਨ ਮੰਤਰੀ ਕਿਰਤ ਯੋਗੀ ਮਾਨਧਨ ਨਾਂ ਤੋਂ ਮਜ਼ਦੂਰਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਸਕੀਮ ਨਾਲ 10 ਕਰੋੜ ਅਸੰਗਠਿਤ ਮਜ਼ਦੂਰਾਂ ਨੂੰ ਲਾਹਾ ਮਿਲੇਗਾ। ਇਸ ਦੇ ਤਹਿਤ ਇੱਕ ਹਜ਼ਾਰ ਰੁਪਏ ਤਕ ਦੀ ਪੈਨਸ਼ਨ ਮਿਲੇਗੀ। ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦੇ ਤਹਿਤ ਹਰ ਮਹੀਨੇ 15 ਹਜ਼ਾਰ ਰੁਪਏ ਦੀ ਕਮਾਈ ਕਰਨ ਵਾਲੇ ਮਜ਼ਦੂਰਾਂ ਨੂੰ ਹਰ ਮਹੀਨੇ 100 ਰੁਪਏ ਜਮ੍ਹਾ ਕਰਾਉਣੇ ਪੈਣਗੇ। 60 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਮਜ਼ਦੂਰਾਂ ਨੂੰ ਪ੍ਰਤੀ ਮਹੀਨਾ 3 ਹਜ਼ਾਰ ਰੁਪਏ ਦੀ ਪੈਨਸ਼ਨ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਜਟ ਵਿੱਚ ਹਵਾਈ ਸੇਵਾਵਾਂ ਲਈ ਵੀ ਅਹਿਮ ਐਲਾਨ ਕੀਤਾ ਗਿਆ। ਗੋਇਲ ਮੁਤਾਬਕ ਦੇਸ਼ ਵਿੱਚ 100 ਤੋਂ ਵੱਧ ਹਵਾਈ ਅੱਡੇ ਬਣ ਚੁੱਕੇ ਹਨ। 5 ਸਾਲਾਂ ਵਿੱਚ ਹਵਾਈ ਯਾਤਰੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੂਬੇ ਅੰਦਰ ਚੋਣ ਰੈਲੀਆਂ ਦੇ ਐਲਾਨ ਤੋਂ ਬਾਅਦ ਪੰਜਾਬ ਦਾ ਸਿਆਸੀ ਮੈਦਾਨ ਭਖਣਾ ਸ਼ੁਰੂ
ਅਕਾਲੀ-ਭਾਜਪਾ ਤੋਂ ਬਾਅਦ ਆਪ ਵੱਲੋਂ ਰੈਲੀਆਂ ਦਾ ਐਲਾਨ
ਪਟਿਆਲਾ | ਦੇਸ਼ ਅੰਦਰ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੀਆਂ ਚੋਣ ਰੈਲੀਆਂ ਰਾਹੀਂ ਸਿਆਸਤ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅੰਦਰ ਅਗਲੇ ਕੁਝ ਦਿਨਾਂ ਬਾਅਦ ਵੱਖ-ਵੱਖ ਪਾਰਟੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਰਾਹੀਂ ਰਾਜਸੀ ਪਾਰਾ ਭਖਣ ਦੇ ਰਾਹੇ ਪੈ ਗਿਆ ਹੈ। ਇਸੇ ਮਹੀਨੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਰੈਲੀਆਂ ਕਰਕੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਟਟੋਲਿਆ ਜਾਵੇਗਾ, ਉੱਥੇ ਹੀ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ।
ਜਾਣਕਾਰੀ ਅਨੁਸਾਰ ਦੇਸ਼ ਅੰਦਰ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੀਆਂ ਨੀਤੀਆਂ ਤੇ ਵਿਕਾਸ ਕਾਰਜਾਂ ਦੇ ਦਾਅਵਿਆਂ ਰਾਹੀਂ ਆਪਣੇ ਪੱਖ ‘ਚ ਕਰਨ ਲਈ ਜ਼ੋਰ ਅਜਮਾਈ ਸ਼ੁਰੂ ਕਰ ਦਿੱਤੀ ਹੈ। ਉਂਜ ਭਾਵੇਂ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਵੱਲੋਂ ਚੜ੍ਹਦੇ ਨਵੇਂ ਸਾਲ ਹੀ ਪੰਜਾਬ ਅੰਦਰ ਰੈਲੀ ਕਰਕੇ ਆਪਣੀਆਂ ਚੋਣ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰੈਲੀ ‘ਚ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਾਂਗਰਸ ‘ਤੇ ਸਭ ਤੋਂ ਵੱਧ ਤੀਰ ਚਲਾਏ ਗਏ ਹਨ। ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਤਿੰਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਰੈਲੀ ਮਾਲਵਾ ਦੇ ਗੜ੍ਹ ਬਰਨਾਲਾ ਵਿਖੇ 20 ਜਨਵਰੀ ਨੂੰ ਕੀਤੀ ਜਾ ਰਹੀ ਹੈ। ਇੱਥੋਂ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਤਿੰਨਾਂ ਸੀਟਾਂ ‘ਤੇ ਕਬਜ਼ਾ ਕੀਤਾ ਸੀ। ਇਸ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਆਗੂਆਂ ਵੱਲੋਂ ਕਮਰ ਕੱਸ ਲਈ ਗਈ ਹੈ। ਇਸ ਤੋਂ ਇਲਾਵਾ ਅਜੇ ਦੂਜੀਆਂ ਰੈਲੀਆਂ ਦੀ ਤਾਰੀਖ ਤੈਅ ਨਹੀਂ ਕੀਤੀ ਗਈ, ਪਰ ਅਗਲੀ ਇੱਕ ਰੈਲੀ ਹੁਸ਼ਿਆਰਪੁਰ ਤੇ ਇੱਕ ਮਾਝੇ ਖੇਤਰ ‘ਚ ਕੀਤੀ ਜਾਵੇਗੀ। ਸੂਬਾਈ ਆਗੂ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਰੈਲੀਆਂ ਨੂੰ ਲੈ ਕੇ ਆਪ ਵਰਕਰਾਂ ਵਿੱਚ ਉਤਸ਼ਾਹ ਹੈ। ਆਪ ਵੱਲੋਂ ਅਕਾਲੀ ਦਲ ਤੋਂ ਬਾਗੀ ਹੋਏ ਰਣਜੀਤ ਸਿੰਘ ਬ੍ਰਹਮੁਪਰਾ ਗਰੁੱਪ ਨਾਲ ਵੀ ਸਾਂਝ ਪਾਉਣ ਲਈ ਪਰ ਤੋਲੇ ਜਾ ਰਹੇ ਹਨ। ਇੱਧਰ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਵੀ ਸੂਬੇ ਅੰਦਰ ਰੈਲੀਆਂ ਕਰਕੇ ਲੋਕਾਂ ਦੇ ਰੁਖ ਨੂੰ ਜਾਣਿਆ ਜਾਵੇਗਾ। ਕਾਂਗਰਸ ਦੇ ਇੱਕ ਆਗੂ ਦਾ ਕਹਿਣਾ ਸੀ ਕਿ ਪੰਜਾਬ ਅੰਦਰ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਤੋਂ ਇਲਾਵਾ ਹੋਰ ਚੋਟੀ ਦੇ ਆਗੂ ਪੰਜਾਬ ਦੀਆਂ ਰੈਲੀਆਂ ਅੰਦਰ ਸ਼ਿਰਕਤ ਕਰਨਗੇ। ਇੱਧਰ ਸੂਬੇ ਅੰਦਰ ਉੱਭਰ ਰਹੇ ਚੌਥੇ ਧੜ੍ਹੇ ਵੱਲੋਂ ਵੀ ਆਪਣੀਆਂ ਸਰਗਰਮੀਆਂ ਆਰੰਭਣ ਦੀ ਗੱਲ ਆਖੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੱਤੀਸਗੜ੍ਹ ‘ਚ 12 ਨਵੰਬਰ ਤੋਂ, ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ, ਰਾਜਸਥਾਨ ਤੇ ਤੇਲੰਗਾਨਾ ‘ਚ 7 ਦਸੰਬਰ ਨੂੰ
ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਪੈਣਗੀਆਂ ਵੋਟਾਂ
11 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਏਜੰਸੀ, ਨਵੀਂ ਦਿੱਲੀ
ਚੋਣ ਕਮਿਸ਼ਨ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਅੱਜ ਐਲਾਨ ਕਰ ਦਿੱਤਾ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਦੋ ਗੇੜਾਂ ‘ਚ 12 ਤੇ 20 ਨਵੰਬਰ ਨੂੰ, ਮੱਧ ਪ੍ਰਦੇਸ਼ ਤੇ ਮਿਜ਼ੋਰਮ ‘ਚ ਇੱਕ ਗੇੜ ‘ਚ 28 ਨਵੰਬਰ ਨੂੰ ਤੇ ਰਾਜਸਥਾਨ ਤੇ ਤੇਲੰਗਾਨਾ ‘ਚ ਇੱਕ ਗੇੜ ‘ਚ 7 ਦਸੰਬਰ ਨੂੰ ਹੋਣਗੀਆਂ ਸਾਰੇ ਸੂਬਿਆਂ ‘ਚ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ ਮੁੱਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ ਇਸ ਦੇ ਨਾਲ ਹੀ ਪੰਜ ਸੂਬਿਆਂ ‘ਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਚੋਣਾਂ ‘ਚ ਨਵੀਂ ਵੀ ਵੀ ਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਸ੍ਰੀ ਰਾਵਤ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਇਲਾਕਿਆਂ ਦੀਆਂ 18 ਸੀਟਾਂ ਲਈ ਵੋਟਾਂ 12 ਨਵੰਬਰ ਨੂੰ ਤੇ ਬਾਕੀ 72 ਸੀਟਾਂ ਲਈ ਵੋਟਾਂ 20 ਨਵੰਬਰ ਨੂੰ ਪੈਣਗੀਆਂ ਸ੍ਰੀ ਰਾਵਤ ਨੇ ਦੱਸਿਆ ਕਿ ਮੱਧ ਪ੍ਰਦੇਸ਼ ‘ਚ ਸਾਰੀਆਂ 230 ਸੀਟਾਂ ਲਈ ਵੋਟਾਂ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਪਵਾਈਆਂ ਜਾਣਗੀਆਂ ਮਿਜ਼ੋਰਮ ਦੀਆਂ ਸਾਰੀਆਂ 50 ਸੀਟਾਂ ਲਈ ਵੀ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਹੀ ਵੋਟਾਂ ਪਾਈਆਂ ਜਾਣਗੀਆਂ
ਰਾਜਸਥਾਨ ਦੀ 200 ਮੈਂਬਰੀ ਵਿਧਾਨ ਸਭਾ ਲਈ ਵੋਟਾਂ 7 ਦਸੰਬਰ ਨੂੰ ਪਾਈਆਂ ਜਾਣਗੀਆਂ ਤੇਲੰਗਾਨਾ ‘ਚ ਵੀ ਇਸੇ ਦਿਨ ਸਾਰੀਆਂ 119 ਸੀਟਾਂ ਲਈ ਵੋਟਿੰਗ ਹੋਵੇਗੀ ਇਨ੍ਹਾਂ ਸਾਰੇ ਸੂਬਿਆਂ ‘ਚ ਗਿਣਤੀ 11 ਦਸੰਬਰ ਨੂੰ ਹੋਵੇਗੀ ਤੇਲੰਗਾਨਾ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਅਪਰੈਲ-ਮਈ ‘ਚ ਲੋਕ ਸਭਾ ਚੋਣਾਂ ਨਾਲ ਹੋਣਗੀਆਂ ਸਨ, ਪਰ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਮੰਤਰੀ ਮੰਡਲ ਨੇ ਬੀਤੀ 6 ਸਤੰਬਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਰਾਜਪਾਲ ਨੇ ਸਵੀਕਾਰ ਕਰ ਲਿਆ ਸੀ ਇਸ ਦੇ ਮੱਦੇਨਜ਼ਰ ਉੱਥੇ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ
ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਦੀ ਸਮਾਂ ਬਦਲੀ ‘ਤੇ ਉੱਠੇ ਸਵਾਲ
ਕਮਿਸ਼ਨ ਨੇ ਅੱਜ ਸਾਢੇ 12 ਵਜੇ ਪ੍ਰੈੱਸ ਕਾਨਫਰੰਸ ਕੀਤੀ ਸੀ ਪਰ ਕੁਝ ਦੇਰ ਬਾਅਦ ਅਚਾਨਕ ਸੂਚਨਾ ਦਿੱਤੀ ਕਿ ਹੁਣ ਪ੍ਰੈੱਸ ਕਾਨਫਰੰਸ ਤਿੰਨ ਵਜੇ ਹੋਵੇਗੀ ਇਸ ਦਰਮਿਆਨ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਕੇ ਇਸ ‘ਤੇ ਇਤਰਾਜ਼ਗੀ ਪ੍ਰਗਟਾਈ ਤੇ ਮੀਡੀਆ ‘ਚ ਇਹ ਕਿਆਸ ਅਰਾਈਆਂ ਸ਼ੁਰੂ ਹੋ ਗਈ ਕਿ ਕਮਿਸ਼ਨ ਨੇ ਸ੍ਰੀ ਮੋਦੀ ਦੀ ਇੱਕ ਵਜੇ ਰਾਜਸਥਾਨ ‘ਚ ਹੋਣ ਵਾਲੀ ਰੈਲੀ ਨੂੰ ਦੇਖਦਿਆਂ ਪ੍ਰੈੱਸ ਕਾਨਫਰੰਸ ਦਾ ਸਮਾਂ ਬਦਲ ਦਿੱਤਾ ਪਰ ਚੋਣ ਕਮਿਸ਼ਨਰ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ
ਪਾਰਟੀਆਂ ਦੀ ਮੌਜ਼ੂਦਾ ਸਥਿਤੀ
ਰਾਜਸਥਾਨ ਕੁੱਲ ਸੀਟਾਂ 200
ਪਾਰਟੀ   ਸੀਟਾਂ
ਭਾਜਪਾ    163
ਕਾਂਗਰਸ  21
ਹੋਰ         16
ਮੱਧ ਪ੍ਰਦੇਸ਼ ਕੁੱਲ ਸੀਟਾਂ 230
ਪਾਰਟੀ     ਸੀਟਾਂ
ਭਾਜਪਾ       166
ਕਾਂਗਰਸ     57
ਹੋਰ            7
ਤੇਲੰਗਾਨਾ ਕੁੱਲ ਸੀਟਾਂ 119
ਪਾਰਟੀ         ਸੀਟਾਂ
ਪੀਆਰਐਸ   90
ਕਾਂਗਰਸ        13
ਭਾਜਪਾ           5
ਹੋਰ               11
ਛੱਤੀਸਗੜ੍ਹ ਕੁੱਲ ਸੀਟਾਂ 90
ਪਾਰਟੀ        ਸੀਟਾਂ
ਭਾਜਪਾ          49
ਕਾਂਗਰਸ        39
ਹੋਰ                2
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ ਨਗਰ ਨਿਗਮ ਅਤੇ ਸਾਰੀਆਂ ਨਗਰ ਕੌਂਸਲਾਂ ਲਈ ਫੰਡਾਂ ਦਾ ਐਲਾਨ
ਜਲਦੀ ਬਣੇਗਾ ਹਲਵਾਰਾ ਵਿਖੇ ਸਿਵਲ ਹਵਾਈ ਅੱਡਾ
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਾਸੀਆਂ ਨੂੰ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਲਈ 1469 ਕਰੋੜ ਰੁਪਏ ਦਾ ਐਲਾਨ
ਲੁਧਿਆਣਾ, (ਰਾਮ ਗੋਪਾਲ ਰਾਏਕੋਟੀ)। ਅਜਾਦੀ ਦਿਹਾੜੇ ‘ਤੇ ਸਵੇਰੇ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੁਧਿਆਣਾ ਵਿੱਚ ਮੌਜੂਦਾ ਸਮੇਂ ਸਪਲਾਈ ਕੀਤੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਬਜਾਏ 24 ਘੰਟੇ ਨਹਿਰੀ ਜਲ ਦੀ ਸਪਲਾਈ ਮੁਹੱਈਆ ਦੇ ਪ੍ਰਾਜੈਕਟ ਵਾਸਤੇ 1469 ਕਰੋੜ ਰੁਪਏ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਬਾਹਰੀ ਫੰਡਾਂ ਲਈ ਵਿਸ਼ਵ ਬੈਂਕ/ਏ.ਡੀ. ਬੈਂਕ ਨੂੰ ਭੇਜਿਆ ਗਿਆ ਹੈ। (Ludhiana Municipal Corporation)
ਮੁੱਖ ਮੰਤਰੀ ਵੱਲੋਂ ਜਲ ਸਪਲਾਈ, ਉਦਯੋਗਾਂ, ਸਿਹਤ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਵੱਖ-ਵੱਖ ਕਾਰਜਾਂ ਵਾਸਤੇ ਲੁਧਿਆਣਾ ਜ਼ਿਲੇ ਲਈ 3600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹਲਵਾਰਾ ਵਿਖੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ‘ਤੇ ਸਿਵਲ ਇਨਕਲੇਵ ਦੀ ਸਥਾਪਨਾ ਲਈ ਵੀ ਸਿਧਾਂਤਕ ਪ੍ਰਵਾਨਗੀ ਹਾਸਲ ਹੋ ਗਈ ਹੈ ਅਤੇ ਸੂਬਾ ਸਰਕਾਰ ਇਸ ਮਸਲੇ ਦੀ ਭਾਰਤ ਸਰਕਾਰ ਕੋਲ ਪੈਰਵੀ ਕਰ ਰਹੀ ਹੈ। (Ludhiana Municipal Corporation) ਮੁੱਖ ਮੰਤਰੀ ਨੇ ਆਖਿਆ ਕਿ ਲੁਧਿਆਣਾ ਵਿਖੇ ਸਥਾਪਤ ਕੀਤੀ ਜਾਣੀ ਅਤਿ-ਆਧੁਨਿਕ ਸਾਈਕਲ ਵੈਲੀ ਦੇ ਹਿੱਸੇ ਵਜੋਂ ਹੀਰੋ ਸਾਈਕਲ ਪਾਰਕ ਦੇ ਵਿਕਾਸ ਲਈ 350 ਕਰੋੜ ਰੁਪਏ ਰੱਖੇ ਗਏ ਹਨ ਜਦਕਿ ਓਸਵਾਲ ਇੰਟੇਗ੍ਰੇਟਿਡ ਬਿਜ਼ਨਸ ਪਾਰਕ ਲਈ ਵੀ ਹੋਰ 250 ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨਾਂ ਪ੍ਰੋਜੈਕਟਾਂ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਹੀ ਸੂਬੇ ਦੇ ਸਨਅਤੀ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। (Ludhiana Municipal Corporation)
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿੰਡ ‘ਚ ਮਜ਼ਦੂਰ ਦੇ ਮਕਾਨ ਦੀ ਛੱਡ ਡਿੱਗੀ, ਇੱਕ ਦੀ ਮੌਤ
ਮੁੱਖ ਮੰਤਰੀ ਨੇ ਆਖਿਆ ਕਿ ਲਾਡੋਵਾਲ ਵਿਖੇ 100 ਏਕੜ ਰਕਬੇ ਵਿੱਚ ਸਥਾਪਤ ਕੀਤੇ ਜਾਣ ਵਾਲੇ ਮੈਗਾ ਫੂਡ ਪਾਰਕ ‘ਤੇ 117 ਕਰੋੜ ਰੁਪਏ ਖਰਚੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਬਹਾਦਰਕੇ ਰੋਡ ‘ਤੇ ਸਥਾਪਤ ਕੀਤੇ ਜਾ ਰਹੇ 15 ਐਮ.ਐਲ.ਡੀ. ਸੀ.ਈ.ਟੀ.ਪੀ. ਲਈ 23 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਵਿਕਾਸ ਕੰਮਾਂ ਵੀ ਲਈ 483 ਕਰੋੜ ਰੁਪਏ ਦਾ ਐਲਾਨ ਕੀਤਾ ਹੈ। (Ludhiana Municipal Corporation)
ਇੱਕ ਹੋਰ ਅਹਿਮ ਫੈਸਲੇ ਵਿੱਚ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਵਰਗੀ ਸਰਦਾਰ ਬੇਅੰਤ ਸਿੰਘ ਦੀ ਯਾਦ ਵਿੱਚ ਦੋਰਾਹਾ ਵਿਖੇ 30 ਬਿਸਤਰਿਆਂ ਦੀ ਸਮਰੱਥਾ ਵਾਲਾ ਹਸਪਤਾਲ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਸਾਰਗੜੀ ਦੀ ਪ੍ਰਸਿੱਧ ਜੰਗ ਵਿੱਚ ਹਿੱਸਾ ਲੈਣ ਵਾਲੇ 36 ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਵਰ ਸਿੰਘ ਦੀ ਯਾਦ ਵਿੱਚ ਪਿੰਡ ਝੋਰੜਾਂ ਵਿਖੇ 10 ਬਿਸਤਰਿਆਂ ਦੀ ਸਮਰਥਾ ਵਾਲੀ ਮਿੰਨੀ ਪੀ.ਐਚ.ਸੀ. ਦੀ ਸਥਾਪਨਾ ਲਈ 64 ਲੱਖ ਰੁਪਏ ਮੁਹੱਈਆ ਕਰਵਾਏ ਜਾਣਗੇ। (Ludhiana Municipal Corporation)
ਨਰਸਰੀ ਤੋਂ ਪੀ.ਐਚ.ਡੀ. ਤੱਕ ਦੇਣੀ ਐ ਮੁਫ਼ਤ ਸਿੱਖਿਆ ਅਤੇ ਕਿਤਾਬਾਂ
ਪਿਛਲੇ ਸਾਲ ਵਾਂਗ ਇਸ ਸਾਲ ਵਿੱਦਿਅਕ ਸੈਸ਼ਨ ਦੀ ਵੀ ਭਰਨੀ ਪੈ ਰਹੀ ਐ ਲੜਕੀਆਂ ਨੂੰ ਫੀਸ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸੂਬੇ ਦੀਆਂ ਧੀਆਂ ਨੂੰ ਮੁਫ਼ਤ ਨਰਸਰੀ ਤੋਂ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਹੀ ਭੁੱਲ ਗਈ ਹੈ, ਜਿਸ ਕਾਰਨ ਇੱਕ ਸਾਲ ਨਹੀਂ, ਸਗੋਂ ਇਸ ਵਾਰ ਦੂਜਾ ਸਾਲ ਸ਼ੁਰੂ ਹੋ ਚੁੱਕਾ ਹੈ, ਜਦੋਂ  ਲੜਕੀਆਂ ਨੂੰ ਸਕੂਲ ਤੋਂ ਲੈ ਕੇ ਕਾਲਜ ਤੱਕ ਦਾਖਲੇ ਸਣੇ ਮਹੀਨੇਵਾਰ ਫੀਸ ਤੱਕ ਫੀਸ ਭਰਨੀ ਪੈ ਰਹੀ ਹੈ।
ਆਪਣੇ ਚੋਣ ਵਾਅਦੇ ਅਨੁਸਾਰ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਹਿਲੇ ਬਜਟ ਸੈਸ਼ਨ ਦੌਰਾਨ 20 ਜੂਨ 2017 ਨੂੰ ਵਿਧਾਨ ਸਭਾ ਅੰਦਰ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਲੜਕੀਆਂ ਨੂੰ ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਦੀ ਪੜ੍ਹਾਈ ਮੁਫ਼ਤ ਕਰਵਾਉਣ ਦੇ ਨਾਲ ਹੀ ਕਿਤਾਬਾਂ ਵੀ ਮੁਫ਼ਤ ਦਿੱਤੀ ਜਾਣਗੀਆਂ। ਇਸ ਐਲਾਨ ਤੋਂ ਬਾਅਦ ਪੰਜਾਬ ਦੀਆਂ ਧੀਆਂ ਨੇ ਖੁਸ਼ ਹੁੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਤੱਕ ਕਰ ਦਿੱਤਾ ਸੀ ਪਰ ਪਿਛਲੇ ਸਾਲ ਜੁਲਾਈ 2017 ਵਿੱਚ ਸ਼ੁਰੂ ਹੋਏ ਕਾਲਜਾ ਵਿੱਚ ਵਿਦਿਅਕ ਸੈਸ਼ਨ ਤੱਕ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੜਕੀਆਂ ਨੇ ਦਾਖਲਾ ਅਤੇ ਫੀਸ ਇਸ ਉਮੀਦ ਨਾਲ ਭਰ ਦਿੱਤਾ ਸੀ ਕਿ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਨਾਂ ਨੂੰ ਮੁਫ਼ਤ ਸਿੱਖਿਆ ਜਰੂਰ ਮਿਲ ਜਾਏਗੀ।
ਹੁਣ ਉੱਚ ਸਿੱਖਿਆ ਵਿਭਾਗ ਨੇ ਉਨਾਂ ਦੀ ਇਸ ਉਮੀਦ ਨੂੰ ਤੋੜਦੇ ਹੋਏ ਇਸ ਸਾਲ 2018 ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਇਸ ਸਾਲ ਵੀ ਲੜਕੀਆਂ ਨੂੰ ਦਾਖ਼ਲਾ ਦੇ ਨਾਲ ਹੀ ਫੀਸ ਭਰਨੀ ਪੈ ਰਹੀ ਹੈ
ਨਹੀਂ ਕੋਈ ਜਾਣਕਾਰੀ ਤਾਂ ਨੋਟੀਫਿਕੇਸ਼ਨ ਕਿਵੇਂ ਹੋਵੇ ਜਾਰੀ : ਰਜੀਆ ਸੁਲਤਾਨਾ
ਉਚੇਰੀ ਸਿੱਖਿਆ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇਹ ਐਲਾਨ ਕੀਤਾ ਸੀ ਕਿ ਲੜਕੀਆਂ ਨੂੰ ਕਾਲਜਾਂ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਏਗੀ। ਇਸ ਲਈ ਉਨ੍ਹਾਂ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਅਮਰਿੰਦਰ ਸਿੰਘ ਇਹੋ ਜਿਹੇ ਕੋਈ ਆਦੇਸ਼ ਉਨ੍ਹਾਂ ਨੂੰ ਕਰਨਗੇ ਤਾਂ ਹੀ ਉਹ ਇਸ ਸਬੰਧੀ ਕਾਰਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।