Inauguration - Sach Kahoon Punjabi
ਐਗਰੀ ਐਕਸਪੋ : ਕੇਂਦਰੀ ਮੰਤਰੀ ਵੱਲੋਂ ਉਦਘਾਟਨ
ਮੇਲੇ ‘ਚ ਕਿਸਾਨੀ ਨਾਲ ਸਬੰਧਿਤ 200 ਤੋਂ ਜ਼ਿਆਦਾ ਕੰਪਨੀਆਂ ਲੈ ਰਹੀਆਂ ਨੇ ਹਿੱਸਾ
ਜਸਵੰਤ ਰਾਏ/ਜਗਰਾਓਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ 14ਵੇਂ ਪੀਡੀਐਫਏ ਅੰਤਰਰਾਸ਼ਟਰੀ ਡੇਅਰੀ ਤੇ ਐਗਰੀ ਐਕਸਪੋ ਦਾ ਅਗਾਜ਼ ਸਥਾਨਕ ਪਸ਼ੂ ਮੰਡੀ ਜੀ.ਟੀ ਰੋਡ ਵਿਖੇ ਹੋਇਆ। ਤਿੰਨ ਰੋਜ਼ਾ ਚੱਲਣ ਵਾਲੇ ਇਸ ਪਸ਼ੂ ਮੇਲੇ ਦਾ ਉਦਘਾਟਨ ਕੇਂਦਰੀ ਮੰਤਰੀ ਸ੍ਰੀ ਗਿਰੀਰਾਜ ਸਿੰਘ ਅਤੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਝੰਡਾ ਲਹਿਰਾ ਕੇ ਕੀਤਾ, ਜਿਸ ਵਿੱਚ ਡੇਰਾ ਸੱਚਾ ਸੌਦਾ ਸਲਾਬਤਪੁਰਾ ਦੇ ਪਸ਼ੂ ਵੀ ਹਿੱਸਾ ਲਿਆ। ਇਸ ਮੇਲੇ ਵਿੱਚ ਕਿਸਾਨੀ ਨਾਲ ਸਬੰਧਿਤ 200 ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜੋ ਕਿ ਕਿਸਾਨਾਂ ਨੂੰ ਆਧੁਨਿਕ ਤਕਨੀਕ ਦੀਆਂ ਜਾਣਕਾਰੀਆਂ ਦੇਣਗੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸ੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨ  ਦੀ ਆਮਦਨ ਨੂੰ ਵਧਾਉਣ ਲਈ ਮੋਦੀ ਸਰਕਾਰ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ‘ਚ ਡੇਅਰੀ ਕਿਸਾਨਾਂ ਲਈ ਵੀ ਅਜਿਹੀਆਂ ਨੀਤੀਆਂ ਲਿਆਂਦੀਆਂ ਜਾਣਗੀਆਂ, ਜਿਸ ਨਾਲ ਦੋ ਪਸ਼ੂਆਂ ਦੇ ਮਾਲਕ ਕਿਸਾਨ ਦੀ ਆਮਦਨ ਵੀ 3 ਲੱਖ ਤੱਕ ਹੋਵੇਗੀ ਤੇ ਭਾਰਤ ‘ਚ ਪਸ਼ੂ ਧਨ ਨੂੰ ਕਿਸਾਨ ਦਾ ਸਭ ਤੋਂ ਲਾਹੇਵੰਦ ਧੰਦਾ ਬਣਾਇਆ ਜਾਵੇਗਾ  ਉਨ੍ਹਾਂ ਪੀ.ਡੀ.ਐਫ.ਏ. ਵੱਲੋਂ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ‘ਚ ਪੰਜਾਬ ਵਿਚ ਡੇਅਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਕੰਮਾਂ ਦੀ ਸ਼ਲਾਘਾ ਵੀ ਕੀਤੀ ।
ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਾਖੜ ਨੇ ਪੰਜਾਬ ਦੇ ਡੇਅਰੀ ਕਿਸਾਨਾਂ ਹੱਕ ‘ਚ ਬੋਲਦਿਆਂ ਦੁੱਧ ਦਾ ਮੰਡੀਕਰਨ ਨਿਸ਼ਚਿਤ ਕਰਨ, ਡੇਅਰੀ ਮਸ਼ੀਨਰੀ ‘ਤੇ ਵੀ ਕਿਸਾਨਾਂ ਨੂੰ ਸਬਸਿਡੀ ਦੇਣ ਅਤੇ ਫੂਡ ਸੇਫਟੀ ਸਕਿਊਰਟੀ ਤਹਿਤ ਪੰਜਾਬ ਵਿਚ ਦੁੱਧ ਦੀ ਮਿਲਾਵਟ ਚੈਕ ਕਰਨ ਲਈ ਹੋਰ ਲੈਬਾਂ ਖੋਲ੍ਹਣ ਦੀ ਮੰਗ ਵੀ ਰੱਖੀ।
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਪੰਜਾਬ ਪੁੱਜਣ ‘ਤੇ ਸਨਮਾਨਿਤ ਵੀ ਕੀਤਾ
ਉਨ੍ਹਾਂ ਕਮਿਸ਼ਨ ਵੱਲੋਂ ਪੀ.ਡੀ.ਐਫ.ਏ. ਨੂੰ ਹਰ ਸਹਿਯੋਗ ਭਰੋਸਾ ਦਿੱਤਾ ਇਸ ਮੌਕੇ ਪੀ.ਡੀ.ਐਫ.ਏ. ਵੱਲੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦਾ ਪੰਜਾਬ ਪੁੱਜਣ ‘ਤੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਮੇਲੇ ‘ਚ ਪੂਰੇ ਦੇਸ਼ ਤੋਂ ਕਿਸਾਨ ਪੁੱਜੇ ਹਨ ਤੇ ਕਿਸਾਨਾਂ ‘ਚ ਮੇਲੇ ਲਈ ਭਾਰੀ ਉਤਸ਼ਾਹ ਹੈ ਇਸ ਮੌਕੇ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈਵੀਰ ਜਾਖੜ, ਸੈਕਟਰੀ ਰਾਜ ਕਮਲ ਚੌਧਰੀ, ਡੇਅਰੀ ਡਾਇਰੈਕਟਰ ਇੰਦਰਜੀਤ ਸਿੰਘ, ਰਾਜਪਾਲ ਸਿੰਘ ਕੁਲਾਰ, ਬਲਵੀਰ ਸਿੰਘ ਨਵਾਂ ਸ਼ਹਿਰ, ਰਣਜੀਤ ਸਿੰਘ ਲੰਗੇਆਣਾ, ਹਰਿੰਦਰ ਸਿੰਘ ਸਾਹਪੁਰ, ਰੇਸ਼ਮ ਸਿੰਘ ਭੁੱਲਰ, ਪਰਮਿੰਦਰ ਸਿੰਘ ਘੁਡਾਣੀ, ਸਰਪੰਚ ਸੁਖਪਾਲ ਸਿੰਘ ਵਰਪਾਲ, ਗੁਰਮੀਤ ਸਿੰਘ ਰੋਡੇ, ਸੁਖਜਿੰਦਰ ਸਿੰਘ ਘੁੰਮਣ, ਦਰਸ਼ਨ ਸਿੰਘ ਸੋਂਡਾ, ਡਾ. ਜੇ.ਐਸ.ਭੱਟੀ, ਕੁਲਦੀਪ ਸਿੰਘ ਸੇਰੋਂ ਆਦਿ ਹਾਜ਼ਰ ਸਨ
ਡੇਰਾ ਸੱਚਾ ਸੌਦਾ ਦੇ ਪਸ਼ੂ ਵੀ ਲੈ ਰਹੇ ਹਨ ਹਿੱਸਾ।
ਇਸ 14ਵੇਂ ਪੀਡੀਐਫਏ ਅੰਤਰਰਾਸ਼ਟਰੀਏ ਡੇਅਰੀ ਤੇ ਐਗਰੀ ਐਕਸਪੋ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸੱਚਾ ਸੌਦਾ ਰੂਹਾਨੀ ਧਾਮ ਸਲਾਬਤਪੁਰਾ ਦੇ ਪਸ਼ੂ ਵੀ ਇਨ੍ਹਾਂ ਹੋਣ ਵਾਲੇ ਵੱਖ-ਵੱਖ ਅੰਤਰਾਸ਼ਟਰੀ ਪਸ਼ੂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਜੋ ਕਿ ਜਿੰਮੇਵਾਰ ਸੇਵਾਦਾਰ ਸੁਖਦੇਵ ਸਿੰਘ ਇੰਸਾਂ ਪੱਖੋਂ, ਪਰਮਿੰਦਰ ਇੰਸਾਂ (ਪੰਮਾ), ਗੁਰਜੀਤ ਇੰਸਾਂ, ਮੂਬਲ ਇੰਸਾਂ, ਜੋਤੀ ਇੰਸਾਂ, ਨਿੱਕਾ ਇੰਸਾਂ, ਜਗਰੂਪ ਇੰਸਾਂ, ਸੁਰਜੀਤ ਇੰਸਾਂ ਅਤੇ ਹੋਰ ਸੇਵਾਦਾਰਾਂ ਦੀ ਦੇਖ-ਰੇਖ ਹੇਠ ਪਹਿਲਾਂ ਵੀ ਕਈ ਇਨਾਮ ਵੀ ਜਿੱਤਕੇ ਮੇਲੇ ‘ਚ ਆਉਣ ਵਾਲੇ ਮੰਤਰੀਆਂ ਵੱਲੋਂ ਸਨਮਾਨਿਤ ਹੋ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਰੂਰ (ਗੁਰਪ੍ਰੀਤ ਸਿੰਘ)। ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੁੜ ਕੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਾਪਤੀਆਂ ਦਰਜ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਖੇਡਾਂ ਜਿੱਥੇ ਸਾਡੇ ਸਰੀਰ ਨੂੰ ਨਿਰੋਗ ਰੱਖਣ ਲਈ ਲਾਹੇਵੰਦ ਹੁੰਦੀਆਂ ਹਨ ਉਥੇ ਹੁਨਰਮੰਦ ਖਿਡਾਰੀ ਆਪਣੀ ਖੇਡ ਪ੍ਰਤਿਭਾ ਨਾਲ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀ ਪਹਿਚਾਣ ਵੀ ਬਣਾ ਲੈਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਅੱਜ ਗੁਰੂ ਨਾਨਕ ਬੈਡਮਿੰਟਨ ਹਾਲ ਵਿਖੇ ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਬੈਡਮਿੰਟਨ ਦੇ ਅੰਤਰਾਸ਼ਟਰੀ ਅੰਪਾਇਰ ਸ. ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ 5 ਰੋਜ਼ਾ ਜ਼ਿਲਾ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਉਦਘਾਟਨ ਕਰਦਿਆਂ ਕੀਤਾ। (Badminton Championship)
ਇਹ ਵੀ ਪੜ੍ਹੋ : ਅੰਮ੍ਰਿਤਸਰ ਸਮੇਤ ਇਨ੍ਹਾਂ ਸ਼ਹਿਰਾਂ ’ਚ ਮੌਸਮ ਹੋਇਆ ਖਰਾਬ, ਮੀਂਹ ਦਾ ਅਲਰਟ
ਸ੍ਰੀ ਥੋਰੀ ਨੇ 9 ਸਤੰਬਰ ਤੱਕ ਚਲਣ ਵਾਲੀ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਭਾਗ ਲੈਣ ਵੇਲੇ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੱਤੀਆ। ਉਨਾਂ ਨੇ 14 ਸਾਲ ਤੋਂ ਘੱਟ ਉਮਰ ਵਰਗ ਅਤੇ 17 ਸਾਲ ਤੋਂ ਘੱਟ ਉਮਰ ਵਰਗ ਦੇ  ਖੇਡ ਮੁਕਾਬਲਿਆਂ ਦਾ ਆਗਾਜ਼ ਕਰਦਿਆਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤੀ ਇਮਾਨਦਾਰ ਰਹਿਣ ਅਤੇ ਨਸ਼ਾ ਰਹਿਤ ਜਿੰਦਗੀ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਨੌਜਵਾਨ ਖਿਡਾਰੀ ਸਾਡੇ ਦੇਸ਼ ਅਤੇ ਸੂਬੇ ਦਾ ਭਵਿੱਖ ਹਨ ਅਤੇ ਖਿਡਾਰੀਆਂ ਨੂੰ ਦੇਸ਼ , ਰਾਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਮੰਤਵ ਨਾਲ ਖੇਡਾਂ ਨੂੰ ਸਮਰਪਿਤ ਰਹਿ ਕੇ ਭਾਗ ਲੈਣ ਦੀ ਲੋੜ ਹੈ।ਇਸ ਮੌਕੇ ਜ਼ਿਲਾ ਖੇਡ ਅਫ਼ਸਰ ਯੋਗਰਾਜ, ਜ਼ਿਲਾ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੀਵ ਸ਼ਰਮਾ, ਜੁਆਇੰਟ ਸਕੱਤਰ ਗੁਰਦੀਪ ਸਿੰਘ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ। (Badminton Championship)
ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ
ਪੰਜ ਵਿਦਿਆਰਥੀ ਭੁੱਖ ਹੜ੍ਹਤਾਲ ‘ਤੇ ਡਟੇ
ਸੱਚ ਕਹੂੰ ਨਿਊਜ਼, ਪਟਿਆਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ‘ਤੇ ਡਟੇ ਵਿਦਿਆਰਥੀਆਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ। ਇਸ ਭੁੱਖ ਹੜ੍ਹਤਾਲ ‘ਤੇ ਪੰਜ ਵਿਦਿਆਰਥੀ ਡਟੇ ਹਨ। ਇੱਧਰ 24 ਘੰਟੇ ਹੋਸਟਲ ਵਾਲੀ ਮੰਗ ਨੂੰ ਲੈ ਯੂਨੀਵਰਸਿਟੀ ਪ੍ਰਸ਼ਾਸਨ ਅਜੇ ਮਾਹੌਲ ਸਾਜਗਾਰ ਨਾ ਹੋਣ ਦੀ ਦੁਹਾਈ ਦੇ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੀ 18 ਤਾਰੀਖ ਤੋਂ ਡੀਐੱਸਓ ਜਥੇਬੰਦੀ ਦਾ ਸੰਘਰਸ ਚੱਲ ਰਿਹਾ ਹੈ। ਹੁਣ ਇਸ ਸੰਘਰਸ਼ ਨੂੰ ਲੈ ਕੇ ਛੇ ਜਥੇਬੰਦੀਆਂ ਦਾ ਫਰੰਟ ਹੋਂਦ ਵਿੱਚ ਆ ਗਿਆ ਹੈ। ਅੱਜ ਵਿਦਿਆਰਥੀਆਂ ਵੱਲੋਂ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਪੰਜ ਬੈਠੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚ ਡੀਐਸਓ ਦੀ ਆਗੂ ਗਗਨਦੀਪ ਕੌਰ, ਮਮਤਾ, ਅਮਨਦੀਪ ਕੌਰ, ਗੁਰਮੀਤ ਸਿੰਘ ਤੇ ਪੀਐਸਯੂ ਤੋਂ ਹਰਦੀਪ ਸਿੰਘ ਸ਼ਾਮਲ ਹਨ।
ਜਥੇਬੰਦੀ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਪੀਯੂ ਪ੍ਰਸ਼ਾਸਨ ਹੋਸਟਲ ਦੀ ਮੰਗ ਤੋਂ ਕਿਨਾਰਾ ਕਰ ਰਿਹਾ ਹੈ ਜਦਕਿ ਲੜਕੀਆਂ ਦੀ ਮੁੱਖ ਮੰਗ ਇਹ ਹੀ ਹੈ। ਉਨ੍ਹਾਂ ਕਿਹਾ ਕਿ ਉਹ ਭੁੱਖ ਹੜ੍ਹਤਾਲ ਤੋਂ ਉਦੋਂ ਤੱਕ ਨਹੀਂ ਉੱਠਣਗੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਉਹ ਯੂਨੀਵਰਸਿਟੀ ਨੂੰ ਮੁੰਡਿਆਂ ਦੇ ਬਰਾਬਰ ਫੀਸਾਂ ਅਦਾ ਕਰ ਰਹੀਆਂ ਹਨ, ਇਸ ਲਈ ਉਹ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੀਆਂ ਹਨ। ਇੱਧਰ ਵਿਦਿਆਰਥੀਆਂ ਦੇ ਧਰਨੇ ‘ਤੇ ਵੱਖ-ਵੱਖ ਪ੍ਰੋਫੈਸਰਾਂ ਸਮੇਤ ਹੋਰ ਬੁੱਧੀਜੀਵੀਆਂ ਵੱਲੋਂ ਆਪਣੇ ਲੈਕਚਰ ਦਿੱਤੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰੂਗ੍ਰਾਮ-ਫਰੀਦਾਬਾਦ ਤੋਂ ਬਾਅਦ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣਿਆ ਬਹਾਦੁਰਗੜ੍ਹ
ਬਹਾਦਰਗੜ੍ਹ, (ਸੱਚ ਕਹੂੰ ਨਿਊਜ਼)। ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ‘ਤੇ ਅੱਜ ਮੈਟਰੋ ਟ੍ਰੇਨ ਦੀ ਆਵਾਜਾਈ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਬਹਾਦਰਗੜ੍ਹ ਹੁਣ ਹਰਿਆਣਾ ਦਾ ਤੀਜਾ ਮੈਟਰੋ ਸਿਟੀ ਬਣ ਗਿਆ ਹੈ। 11.183 ਕਿਲੋਮੀਟਰ ਲੰਮੀ ਬਹਾਦਰਗੜ੍ਹ-ਮੁੰਡਕਾ ਮੈਟਰੋ ਲਾਈਨ ‘ਤੇ ਸਥਾਪਤ ਕੀਤੇ ਗਏ ਕੁੱਲ 7 ਏਲੀਵੇਟਿਡ ਸਟੇਸ਼ਨਾਂ ‘ਚ ਹਰਿਆਣਾ ‘ਚ ਤਿੰਨ ਸਟੇਸ਼ਨ-ਸਿਟੀ ਪਾਰਕ, ਬੱਸ ਸਟੈਂਡ-ਮਾਡਰਨ ਇੰਡਸਟਰੀਅਲ ਏਰੀਆ ਅਤੇ ਦਿੱਲੀ ਖੇਤਰ ‘ਚ ਟੀਕਰੀ ਬਾਰਡਰ, ਟੀਕਰੀ ਕਲਾਂ, ਘੇਵਰਾ ਅਤੇ ਮੁੰਡਕਾ ਉਦਯੋਗਿਕ ਖੇਤਰ ਚਾਰ ਸਟੇਸ਼ਨ ਸ਼ਾਮਲ ਹਨ।
2028 ਕਰੋੜ ਰੁਪਏ ਲਾਗਤ ਨਾਲ ਬਣੀ ਮੈਟਰੋ ਰੇਲਵੇ ਲਾਈਨ ਦੇ ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਥ ਬਲਾਕ (ਨਵੀਂ ਦਿੱਲੀ) ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਹਰਿਆਣਾ ‘ਚ ਮੈਟਰੋ ਰੇਲ ਤੰਤਰ ਦੇ ਵਿਸਥਾਰ ਨਾਲ ਹਰਿਆਣਾ ਸੂਬੇ ਦੇ ਬਹੁਮੁਖੀ ਵਿਕਾਸ ਵੱਲ ਜ਼ਿਆਦਾ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ‘ਚ ਸੋਨੀਪਤ (ਹਰਿਆਣਾ), ਮੇਰਠ (ਉੱਤਰ ਪ੍ਰਦੇਸ਼) ਅਤੇ ਅਲਵਰ (ਰਾਜਸਥਾਨ) ਤੱਕ ਰਿਜਨਲ ਰੇਪਿਡ ਟਰਾਂਸਪੋਰਟ ਪ੍ਰਣਾਲੀ ਨੂੰ ਵਿਕਸਤ ਕਰਕੇ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ ਰੇਲ ਲਾਈਨ ਤੰਤਰ ਨੂੰ ਤੇਜ਼ੀ ਨਾਲ ਵਿਥਸਾਰ ਦਿੱਤਾ ਜਾ ਰਿਹਾ ਹੈ ਅਤੇ ਇਹ ਜਲਦ ਹੀ ਸੰਘਾਈ, ਬੀਜਿੰਗ, ਲੰਦਨ ਅਤੇ ਨਿਊਯਾਰਕ ਤੋਂ ਬਾਅਦ ਸੰਪੂਰਨ ਵਿਸ਼ਵ ‘ਚ ਪੰਜਵੇਂ ਸਥਾਨ ਦਾ ਮੈਟਰੋ ਰੇਲ ਲਾਈਨ ਤੰਤਰ ਹੋਵੇਗਾ।
ਬਹਾਦਰਗੜ੍ਹ ਮੈਟਰੋ ਨੂੰ ਦੱਸਿਆ ਗੇਟਵੇ ਆਫ ਡਿਵੈਲਪਮੈਂਟ
ਬਹਾਦਰਗੜ੍ਹ ਨੂੰ ਗੇਟਵੇ ਆਫ ਹਰਿਆਣਾ ਦੀ ਸੰਘਿਆ ਦਿੰਦਿਆਂ ਪੀਐਮ ਨੇ ਕਿਹਾ ਕਿ ਬਹਾਦਰਗੜ੍ਹ-ਮੁੰਡਕਾ ਮੈਟਰੋ ਰੇਲ ਲਾਈਨ ਬਣਨ ਨਾਲ ਇਹ ਸ਼ਹਿਰ ਗੇਟਵੇ ਆਫ ਡਿਵੈਲਪਮੈਂਟ ਬਣਨ ਵੱਲ ਅੱਗੇ ਵਧਿਆ ਹੈ। ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ‘ਚ ਕੇਂਦਰ ਦੀਆਂ ਵੱਖ-ਵੱਖ ਨਿਰਮਾਣ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
ਸੱਦਾ ਪੱਤਰ ‘ਤੇ ਭਖ ਗਈ ਰਾਜਨੀਤੀ, ਬਾਦਲਾਂ ਨੂੰ ਨਹੀਂ ਜਾਣਗੇ ਸੱਦਾ ਪੱਤਰ
ਬਠਿੰਡਾ ਵਿਖੇ ਹੋਣ ਵਾਲੇ ਸਮਾਗਮ ਲਈ ਚੁਨਿੰਦਾ ਲੋਕਾਂ ਨੂੰ ਜਾਣਗੇ ਸੱਦਾ ਪੱਤਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਰੱਖਣ ਕਾਰਨ ਨਰਾਜ਼ ਹੋਈ ਸੂਬਾ ਸਰਕਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ) ਬਠਿੰਡਾ ਵਿਖੇ ਕੌਮੀ ਮਾਰਗਾਂ ਦੇ ਉਦਘਾਟਨ ਨੂੰ ਲੈ ਕੇ ਸੂਬਾ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਹੀ ਆਪਸੀ ਜੰਗ ਛਿੜ ਗਈ ਹੈ। ਸੂਬਾ ਸਰਕਾਰ ਇਸ ਸਮਾਗਮ ਲਈ ਸੁਖਬੀਰ ਬਾਦਲ ਜਾਂ ਫਿਰ ਪਰਕਾਸ਼ ਸਿੰਘ ਬਾਦਲ ਨੂੰ ਸੱਦਾ ਪੱਤਰ ਨਹੀਂ ਭੇਜੇਗੀ, ਜਿਸ ਪਿੱਛੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਸਿਆਸੀ ਰੈਲੀ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਪ੍ਰੋਜੈਕਟ ਦੇ ਉਦਘਾਟਨ ਮੌਕੇ ਰੈਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਸੰਬੋਧਨ ਕਰਵਾਉਂਦੇ ਹੋਏ ਸੂਬਾ ਸਰਕਾਰ ਤੇ ਕਾਂਗਰਸ ‘ਤੇ ਹਮਲਾ ਬੋਲਣ ਦੀ ਤਿਆਰੀ ਕਰ ਲਈ ਹੈ। ਨਿਤਿਨ ਗਡਕਰੀ ਸਰਕਾਰੀ ਸਮਾਗਮ ਤੋਂ ਤੁਰੰਤ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਭਾਗ ਲੈਣ ਲਈ ਜਾਣਗੇ, ਜਿਹੜੀ ਕਿ ਸੂਬਾ ਸਰਕਾਰ ਨੂੰ ਪਰੇਸ਼ਾਨ ਕਰ ਰਹੀਂ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਤੋਂ ਜੀਰਕਪੁਰ ਤੇ ਬਠਿੰਡਾ ਤੋਂ ਅੰਮ੍ਰਿਤਸਰ ਕੌਮੀ ਮਾਰਗ ਦਾ ਉਦਘਾਟਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਹਿਲਾਂ 10 ਮਈ ਨੂੰ ਕਰਨਾ ਸੀ, ਜਿਸ ਨੂੰ ਕਿ ਬਾਅਦ ਵਿੱਚ 14 ਮਈ ਨੂੰ ਕਰ ਦਿੱਤਾ ਗਿਆ ਹੈ।
ਹੁਣ ਸਰਸਾ ਵਿੱਚੋਂ ਪੈਦਾ ਹੋਣਗੇ ਕੌਮਾਂਤਰੀ ਖਿਡਾਰੀ,ਐੱਮਐੱਸਜੀ ਭਾਰਤੀ ਖੇਡ ਪਿੰਡ ਦਾ ਸ਼ੁੱਭ ਆਰੰਭ
ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤਾ ਉਦਘਾਟਨ
23 ਏਕੜਾਂ ‘ਚ ਫੈਲਿਆ ਖੇਡ ਪਿੰਡ
26 ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ
ਆਨੰਦ ਭਾਰਗਵ, ਸਰਸਾ: ਖੇਡਾਂ ‘ਚ ਭਾਰਤ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਲਈ ਤੇ ਓਲੰਪਿਕ ਖੇਡਾਂ ‘ਚ ਦੇਸ਼ ਦੀ ਝੋਲੀ ‘ਚ ਵੱਧ ਤੋਂ ਵੱਧ ਮੈਡਲ ਦਿਵਾਉਣ ਦੇ ਮਕਸਦ ਨਾਲ ਡੇਰਾ ਸੱਚਾ ਸੌਦਾ ਨੇ ਅੱਜ ਖੇਡ ਜਗਤ ਨੂੰ ‘ਐੱਮਐੱਸਜੀ ਭਾਰਤੀ ਖੇਡ ਪਿੰਡ’ ਵਜੋਂ ਇੱਕ ਅਨਮੋਲ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਦਾ ਉਦਘਾਟਨ ਕੀਤਾ। ਲਗਭਗ 23 ਏਕੜਾਂ ‘ਚ ਫੈਲੇ ਇਸ ਖੇਡ ਪਿੰਡ ‘ਚ ਦੋ ਦਰਜਨ ਤੋਂ ਵੱਧ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਾਏ ਗਏ ਹਨ, ਜਿੱਥੇ ਇਕੱਠੇ ਵੱਖ-ਵੱਖ ਖੇਡਾਂ ਦੇ ਖਿਡਾਰੀ ਅਭਿਆਸ ਕਰ ਸਕਣਗੇ। ਖੇਡਾਂ ਦੇ ਮਾਹਿਰ ਕੋਚਾਂ ਦੇ ਨਾਲ-ਨਾਲ ਖੁਦ ਪੂਜਨੀਕ ਗੁਰੂ ਜੀ ਸਮੇਂ-ਸਮੇਂ ‘ਤੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਟਿੱਪਸ ਦੇਣਗੇ।
ਇੱਕ ਹੀ ਥਾਂ ਮਿਲਣਗੀਆਂ ਵੱਖ-ਵੱਖ ਖੇਡਾਂ ਲਈ ਸਹੂਲਤਾਂ
ਖੇਡ ਪਿੰਡ ਕੰਪਲੈਕਸ ‘ਚ ਕੌਮਾਂਤਰੀ ਪੱਧਰ ਦਾ ਕ੍ਰਿਕਟ ਸਟੇਡੀਅਮ, ਲਾੱਨ ਟੈਨਿਸ ‘ਚ ਕਲੇ ਕੋਰਟ ਤੇ ਸਿੰਥਟਿਕ ਕੋਰਟ, ਰੋਲਰ ਸਕੇਟਿੰਗ ਸਟੇਡੀਅਮ, ਵਾਲੀਬਾਲ, ਹਾਕੀ, ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਜਿਮਨਾਸਟਿਕ, ਗਨ ਸ਼ੂਟਿੰਗ, ਨੈੱਟਬਾਲ ਸਟੇਡੀਅਮਾਂ ਦਾ ਨਿਰਮਾਣ ਕੀਤਾ ਗਿਆ ਹੈ ਇਨ੍ਹਾਂ ਤੋਂ ਇਲਾਵਾ ਇੱਥੇ ਮਲਟੀਪਰਪਜ਼ ਹਾਲ ਦੀ ਸਹੂਲਤ ਵੀ ਮੁਹੱਈਆ ਕੀਤੀ ਗਈ ਹੈ, ਜਿਸ ‘ਚ ਯੋਗਾ ਅਭਿਆਸ, ਬੈਡਮਿੰਟਨ, ਵਾਲੀਬਾਲ ਤੇ ਤੀਰਅੰਦਾਜ਼ੀ ਖੇਡ ਹੋਣਗੇ।
ਆਲ ਪਰਪਜ਼ ਪੂਲ :
ਖੇਡ ਪਿੰਡ ‘ਚ ਆਲ ਪਰਪਜ਼ ਪੂਲ ਵੀ ਬਣਾਇਆ ਗਿਆ ਹੈ, ਜਿਸ ‘ਚ ਇਕੱਠੇ ਸਵੀਮਿੰਗ, ਵਾਟਰ ਪੋਲੋ, ਤੇ ਡਾਈਵਿੰਗ ਦੇ ਖੇਡ ਹੋ ਸਕਣਗੇ ਇਸ ਤੋਂ ਇਲਾਵਾ ਆਲ ਜੰਪਿੰਗ ਇਵੈਂਟ ਫੈਸਲਿਟੀ ‘ਚ ਲਾਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਤੇ ਆਲ ਥ੍ਰੋਇੰਗ ਫੈਸਲਿਟੀ ਵੀ ਖਿਡਾਰੀਆਂ ਨੂੰ ਮੁਹੱਈਆ ਕਰਵਾਈ ਗਈ ਹੈ। ਇੱਕ ਵੱਡਾ ਜੂਡੋ ਹਾਲ ਵੀ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਇੱਥੇ ਅਨੇਕ ਖੇਡਾਂ ਲਈ ਬਿਹਤਰ ਸਹੂਲਤ ਮੁਹੱਈਆ ਹੈ।
ਸਟੈਂਡਰਡ ਟਰੈਕ ਦੀ ਵੀ ਮਿਲੇਗੀ ਸਹੂਲਤ
ਖੇਡ ਪਿੰਡ ‘ਚ ਖਿਡਾਰੀਆਂ ਲਈ 400 ਮੀਟਰ (ਸਟੈਂਡਰਡ ਟਰੈਕ) ਦਾ ਟਰੈਕ ਦਾ ਬਣਾਇਆ ਗਿਆ ਹੈ, ਜਿਸ ‘ਤੇ ਖਿਡਾਰੀ ਲਗਾਤਾਰ ਅਭਿਆਸ ਕਰ ਸਕਣਗੇ ਟਰੈਕ ‘ਚ ਖਿਡਾਰੀ 100, 200, 400, 800 ਮੀਟਰ ਸਮੇਤ ਹਰ ਤਰ੍ਹਾਂ ਦੀ ਦੌੜ ਦਾ ਅਭਿਆਸ ਕਰ ਸਕਣਗੇ।
ਡੇਰਾ ਸੱਚਾ ਸੌਦਾ ਨੇ ਦੇਸ਼ ਨੂੰ ਦਿੱਤੇ ਹਜ਼ਾਰਾਂ ਖਿਡਾਰੀ
ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਹੁਣ ਤੱਕ ਵੱਖ-ਵੱਖ ਖੇਡਾਂ ਦੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਹਜ਼ਾਰਾਂ ਖਿਡਾਰੀ ਦੇਸ਼ ਨੂੰ ਦੇ ਚੁੱਕਾ ਹੈ ਖਿਡਾਰੀਆਂ ਨੇ ਯੋਗਾ, ਰੋਲਰ ਸਕੇਟਿੰਗ ਹਾਕੀ, ਜੂਡੋ ਆਦਿ ਖੇਡਾਂ ‘ਚ ਵਿਸ਼ਵ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਪੂਜਨੀਕ ਗੁਰੂ ਜੀ ਖੁਦ 32 ਨੈਸ਼ਨਲ ਗੇਮਜ਼ ਖੇਡਦੇ ਰਹੇ ਹਨ ਤੇ ਆਪਣੇ ਰੁਝੇਵੇਂ ਸਮੇਂ ‘ਚੋਂ ਸਮਾਂ ਕੱਢ ਕੇ ਖਿਡਾਰੀਆਂ ਨੂੰ  ਖੇਡ ਸਬੰਧੀ ਟਿੱਪਸ ਦੱਸਦੇ ਰਹਿੰਦੇ ਹਨ, ਇਸ ਲਈ ਖਿਡਾਰੀ ਉਨ੍ਹਾਂ ਨੂੰ ‘ਪਾਪਾ ਕੋਚ’ ਕਹਿ ਕੇ ਵੀ ਸੰਬੋਧਨ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਪੱਛੜਾ ਕਹਾਉਣ ਵਾਲੇ ਸਰਸਾ ਖੇਤਰ ‘ਚ ਕ੍ਰਿਕਟ, ਤੈਰਾਕੀ, ਰੋਲਰ ਸਕੇਟਿੰਗ ਹਾਕੀ ਤੇ ਹੋਰ ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ ਬਣਵਾਏ ਹਨ, ਜਿਨ੍ਹਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਤੋਂ ਹਜ਼ਾਰਾਂ ਖਿਡਾਰੀ ਉੱਭਰ ਕੇ ਸਾਹਮਣੇ ਆਏ ਹਨ।
ਵਰਤਮਾਨ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ‘ਚ ਕੁੱਲ 1029 ਖਿਡਾਰੀ ਹਨ, ਜਿਨ੍ਹਾਂ ‘ਚੋਂ 524 ਲੜਕੇ ਤੇ 505 ਲੜਕੀਆਂ ਹਨ। ਸੰਸਥਾਨ ਦੇ 5 ਖਿਡਾਰੀਆਂ ਨੂੰ ਹਰਿਆਣਾ ਦਾ ਸਭ ਤੋਂ ਵੱਡਾ ਖੇਡ ਐਵਾਰਡ ‘ਭੀਮ ਐਵਾਰਡ’ ਮਿਲ ਚੁੱਕਿਆ ਹੈ।
ਕੌਮੀ ਪੱਧਰ ‘ਤੇ 943 ਗੋਲਡ ਮੈਡਲ ਮਿਲੇ ਹਨ ਜਦੋਂਕਿ ਸੀਬੀਐਸਈ ਪੱਧਰ ‘ਤੇ 735 ਗੋਲਡ ਤੇ 1181 ਸਿਲਵਰ ਮੈਡਲ ਮਿਲ ਚੁੱਕੇ ਹਨ ਸੰਸਥਾਨ ਦੇ 102 ਖਿਡਾਰੀ ਖੇਡਾਂ ਰਾਹੀਂ ਵੱਖ-ਵੱਖ ਸਰਕਾਰੀ ਸੇਵਾਵਾਂ ‘ਚ ਤਾਇਨਾਤ ਹੈ। ਖੇਡਾਂ ਨੂੰ ਉਤਸ਼ਾਹ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪੂਜਨੀਕ ਗੁਰੂ ਜੀ ਖਿਡਾਰੀਆਂ ਨੂੰ ਸ਼ੁੱਧ ਸੋਨੇ, ਚਾਂਦੀ ਤੇ ਹੀਰੇ ਦੇ ਮੈਡਲ ਪ੍ਰਦਾਨ ਕਰਦੇ ਹਨ ਹੁਣ ਤੱਕ 5 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਮੈਡਲ ਵਜੋਂ ਖਿਡਾਰੀਆਂ ਨੂੰ ਦਿੱਤਾ ਜਾ ਚੁੱਕਿਆ ਹੈ।
ਪੂਜਨੀਕ ਗੁਰੂ ਜੀ ਨੇ ਦਿੱਤਾ ਬੇਸ਼ਕੀਮਤੀ ਤੋਹਫ਼ਾ
ਪੂਜਨੀਕ ਗੁਰੂ ਜੀ ਨੇ ਖੇਡ ਪਿੰਡ ਦਾ ਨਿਰਮਾਣ ਕਰਵਾ ਕੇ ਖਿਡਾਰੀਆਂ ਨੂੰ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ। ਪੂਜਨੀਕ ਗੁਰੂ ਜੀ ਦੇ ਇਨ੍ਹਾਂ ਸ਼ਲਾਘਾਯੋਗ ਯਤਨਾਂ ਸਦਕਾ ਖੇਡਾਂ ਨੂੰ ਉਤਸ਼ਾਹ ਮਿਲੇਗਾ। ਪੂਜਨੀਕ ਗੁਰੂ ਜੀ ਦੇ ਅਸ਼ੀਰਵਾਦ ਨਾਲ ਭਾਰਤੀ ਰੇਲਵੇ ਦੀ ਹਾਕੀ ਟੀਮ ਲਗਾਤਾਰ ਤੀਜੀ ਵਾਰ ਚੈਂਪੀਅਨ ਬਣੀ ਹੈ। ਮੈਂ ਖੁਦ ਵੀ ਇੱਥੇ ਸਮੇਂ-ਸਮੇਂ ‘ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਆਉਂਦਾ ਰਹਾਂਗਾ।
ਕੋਚ ਦੇਵੇਂਦਰ ਸਿੰਘ, ਭਾਰਤੀ ਰੇਲਵੇ ਹਾਕੀ ਟੀਮ
ਇਨ੍ਹਾਂ ਸੰਸਥਾਨਾਂ ਤੋਂ ਹੁਣ ਤੱਕ 107 ਕੌਮਾਂਤਰੀ ਖਿਡਾਰੀ, 6120 ਕੌਮੀ ਪੱਧਰ ਦੇ ਖਿਡਾਰੀ ਨਿਕਲ ਚੁੱਕੇ ਹਨ ਵੱਖ-ਵੱਖ ਖੇਡਾਂ ‘ਚ ਵਿਸ਼ਵ ਕੱਪ ‘ਚ 31 ਗੋਲਡ, 19 ਸਿਲਵਰ ਤੇ 13 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹੈ। ਏਸ਼ੀਅਨ ਗੇਮਜ਼ ‘ਚ 22 ਗੋਲਡ, 40 ਸਿਲਵਰ ਤੇ 33 ਮੈਡਲ ਮਿਲੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।