Indian Cricket Team - Sach Kahoon Punjabi

T20 World Cup 2026: ਟੀ20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਅੱਜ, ਇਨ੍ਹਾਂ ਖਿਡਾਰੀਆਂ ਦੀ ਜਗ੍ਹਾ ਲਗਭਗ ਪੱਕੀ
ਰਿੰਕੂ ਸਿੰਘ ਤੇ ਵਾਸ਼ਿੰਗਟਨ ਸੁੰਦਰ ’ਚ ਕਿਸ ਨੂੰ ਜਾਵੇਗਾ ਚੁਣਿਆਂ?

T20 World Cup 2026: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ 2026 ਲਈ ਭਾਰਤੀ ਟੀਮ ਦਾ ਐਲਾਨ ਅੱਜ ਕੀਤਾ ਜਾਵੇਗਾ। ਬੀਸੀਸੀਆਈ ਨੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਹੈ, ਜਿੱਥੇ ਮੁੱਖ ਚੋਣਕਾਰ ਅਜੀਤ ਅਗਰਕਰ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦੀ ਮੌਜ਼ੂਦਗੀ ’ਚ ਟੀਮ ਦਾ ਐਲਾਨ ਕਰਨਗੇ। 11 ਜਨਵਰੀ ਤੋਂ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਤੇ ਪੰਜ ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਦਾ ਐਲਾਨ ਵੀ ਇਸੇ ਪ੍ਰੈਸ ਕਾਨਫਰੰਸ ’ਚ ਕੀਤਾ ਜਾਵੇਗਾ। ਚੋਣਕਾਰਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਸ਼ੁਭਮਨ ਗਿੱਲ ਤੇ ਸੰਜੂ ਸੈਮਸਨ ਦੀ ਚੋਣ ਹੈ। ਹਾਲਾਂਕਿ, ਬੀਸੀਸੀਆਈ ਅਨੁਸਾਰ, ਦੋਵੇਂ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ। ਗਿੱਲ ਦੀ ਟੀਮ ’ਚ ਸ਼ਮੂਲੀਅਤ ਸਿਰਫ ਉਸਦੀ ਫਿਟਨੈਸ ਵੱਲੋਂ ਸੀਮਿਤ ਹੈ। ਉਹ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਆਖਰੀ ਦੋ ਟੀ-20 ਮੈਚਾਂ ਲਈ ਉਪਲਬਧ ਨਹੀਂ ਸੀ।

ਇਹ ਖਬਰ ਵੀ ਪੜ੍ਹੋ : Australia Anti Semitic Violence: ਅਸਟਰੇਲੀਆ ਯਹੂਦੀ ਵਿਰੋਧੀ ਹਿੰਸਾ, ਅੰਦਰੂਨੀ ਸੁਰੱਖਿਆ ਤੇ ਲੋਕਤੰਤਰੀ ਸੰਤੁਲਨ ਲਈ …

ਸਵਾਲ : ਕੀ ਆਪਣੀ ਜਗ੍ਹਾ ਬਚਾਉਣ ’ਚ ਕਾਮਯਾਬ ਹੋਣਗੇ ਗਿੱਲ?

ਜਵਾਬ : ਭਾਰਤੀ ਟੀਮ ਦੇ ਉਪ-ਕਪਤਾਨ ਸ਼ੁਭਮਨ ਗਿੱਲ ਇਸ ਸਮੇਂ ਫਾਰਮ ਤੋਂ ਬਾਹਰ ਹੈ। ਉਸਨੇ ਲਗਭਗ ਡੇਢ ਸਾਲ ਤੋਂ ਟੀ-20 ਮੈਚਾਂ ਵਿੱਚ ਅਰਧ ਸੈਂਕੜਾ ਨਹੀਂ ਲਾਇਆ ਹੈ, ਅਤੇ ਪਿਛਲੀਆਂ 18 ਪਾਰੀਆਂ ’ਚ ਫਲਾਪ ਰਹੇ ਹਨ। ਇਸ ਦੇ ਬਾਵਜੂਦ, ਉਸਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਹੈ। ਇਹ ਇਸ ਲਈ ਹੈ ਕਿਉਂਕਿ ਗਿੱਲ ਭਾਰਤੀ ਟੀ-20 ਟੀਮ ਦਾ ਉਪ-ਕਪਤਾਨ ਹੈ, ਅਤੇ ਚੋਣਕਾਰ ਉਸਨੂੰ ਭਵਿੱਖ ਦੇ ਆਲ-ਫਾਰਮੈਟ ਕਪਤਾਨ ਵਜੋਂ ਵੇਖਦੇ ਹਨ। ਗਿੱਲ ਟੈਸਟ ਤੇ ਵਨਡੇ ਟੀਮਾਂ ਦੀ ਕਪਤਾਨੀ ਕਰਦੇ ਹਨ, ਇਸ ਲਈ ਉਸਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਤੋਂ ਬਾਹਰ ਰੱਖਣਾ ਇੱਕ ਆਸਾਨ ਫੈਸਲਾ ਨਹੀਂ ਹੋਵੇਗਾ।

ਸਵਾਲ : ਕਿਸਨੂੰ ਚੁਣਿਆ ਜਾਵੇਗਾ, ਸੁੰਦਰ ਜਾਂ ਰਿੰਕੂ? | T20 World Cup 2026

ਜਵਾਬ : ਭਾਰਤ ਨੇ ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਵਿੱਚ ਵਾਸ਼ਿੰਗਟਨ ਸੁੰਦਰ ਦੀ ਬਜਾਏ ਰਿੰਕੂ ਸਿੰਘ ਨੂੰ ਚੁਣਿਆ, ਤੇ ਰਿੰਕੂ ਨੇ ਪਾਕਿਸਤਾਨ ਵਿਰੁੱਧ ਫਾਈਨਲ ’ਚ ਪਾਕਿਸਤਾਨ ਵਿਰੁੱਧ ਚੌਕਾ ਮਾਰ ਕੇ ਟੀਮ ਨੂੰ ਜਿੱਤ ਵੱਲ ਪਹੁੰਚਾਇਆ। ਹਾਲਾਂਕਿ, ਅਸਟਰੇਲੀਆ ਦੌਰੇ ਦੌਰਾਨ ਹਾਲਾਤ ਬਦਲ ਗਏ, ਤੇ ਦੋਵਾਂ ਖਿਡਾਰੀਆਂ ਨੂੰ ਟੀਮ ’ਚ ਜਗ੍ਹਾ ਮਿਲੀ।

ਜੁਲਾਈ 2024 ’ਚ ਮੁੱਖ ਕੋਚ ਬਣਨ ਤੋਂ ਬਾਅਦ, ਗੌਤਮ ਗੰਭੀਰ ਨੇ ਮਾਹਰ ਖਿਡਾਰੀਆਂ ਦੀ ਬਜਾਏ ਆਲਰਾਊਂਡਰਾਂ ਨੂੰ ਤਰਜੀਹ ਦਿੱਤੀ ਹੈ, ਖਾਸ ਕਰਕੇ ਮੱਧ ਕ੍ਰਮ ’ਚ। ਨਤੀਜੇ ਵਜੋਂ, ਵਾਸ਼ਿੰਗਟਨ ਸੁੰਦਰ, ਜੋ ਬੱਲੇਬਾਜ਼ੀ ਤੇ ਆਫ-ਸਪਿਨ ਦਾ ਵਿਕਲਪ ਪੇਸ਼ ਕਰਦਾ ਹੈ, ਵਰਤਮਾਨ ’ਚ ਰਿੰਕੂ ’ਤੇ ਇੱਕ ਮਜ਼ਬੂਤ ​​ਦਾਅਵਾ ਰੱਖਦਾ ਜਾਪਦਾ ਹੈ।

ਦੂਜੇ ਪਾਸੇ, ਰਿੰਕੂ ਸਿੰਘ ਦੀ ਮੌਜ਼ੂਦਗੀ ਹੇਠਲੇ-ਮੱਧ ਕ੍ਰਮ ’ਚ ਇੱਕ ਵਾਧੂ ਬੱਲੇਬਾਜ਼ੀ ਵਿਕਲਪ ਪ੍ਰਦਾਨ ਕਰਦੀ ਹੈ। ਉਹ ਵੱਡੇ ਸ਼ਾਟ ਖੇਡਣ ’ਚ ਮਾਹਰ ਹਨ ਤੇ ਦਬਾਅ ਵਿੱਚ ਤੇਜ਼ੀ ਨਾਲ ਖੇਡ ਸਕਦੇ ਹਨ। ਹਾਲਾਂਕਿ, ਭਾਰਤੀ ਟੀਮ ਦੇ ਮੱਧਕ੍ਰਮ ਵਿੱਚ ਪਹਿਲਾਂ ਹੀ ਹਾਰਦਿਕ ਪੰਡਯਾ, ਸ਼ਿਵਮ ਦੂਬੇ ਤੇ ਜਿਤੇਸ਼ ਸ਼ਰਮਾ ਵਰਗੇ ਖਿਡਾਰੀਆਂ ਦਾ ਮਾਣ ਹੈ, ਜਿਸ ਕਾਰਨ ਉਸ ਲਈ ਜਗ੍ਹਾ ਲੱਭਣਾ ਮੁਸ਼ਕਲ ਹੋ ਗਿਆ ਹੈ।

ਭਾਰਤੀ ਟੀਮ ਦੀ ਸੰਭਾਵਿਤ ਟੀ20 ਵਿਸ਼ਵ ਕੱਪ ਲਈ ਟੀਮ

ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਜਿਤੇਸ਼ ਸ਼ਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।

ਸੰਭਾਵਿਤ ਰਿਜ਼ਰਵ ਖਿਡਾਰੀ : ਪ੍ਰਸਿਧ ਕ੍ਰਿਸ਼ਨਾ, ਯਸ਼ਸਵੀ ਜਾਇਸਵਾਲ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈੱਡੀ, ਰਿਆਨ ਪਰਾਗ ਤੇ ਈਸ਼ਾਨ ਕਿਸ਼ਨ। T20 World Cup 2026

Shubman Gill: ਕੋਲਕਾਤਾ ’ਚ ਜਖਮੀ ਹੋਏ ਗਿੱਲ ਨੂੰ ਹਸਪਤਾਲ ’ਚੋਂ ਮਿਲੀ ਛੁੱਟੀ
Shubman Gill: ਸਪੋਰਟਸ ਡੈਸਕ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਦੀ ਸੱਟ ਲੱਗਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਤਵਾਰ ਨੂੰ, ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੁੱਡਲੈਂਡਜ਼ ਮਲਟੀਸਪੈਸ਼ਲਿਟੀ ਹਸਪਤਾਲ ’ਚ ਗਿੱਲ ਨੂੰ ਮਿਲਣ ਗਏ। ਭਾਰਤ ਨੂੰ ਈਡਨ ਗਾਰਡਨ ਦੀ ਚੁਣੌਤੀਪੂਰਨ ਪਿੱਚ ’ਤੇ 30 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਮਹਿਮਾਨ ਟੀਮ ਨੂੰ ਦੋ ਮੈਚਾਂ ਦੀ ਲੜੀ ’ਚ 1-0 ਦੀ ਲੀਡ ਮਿਲ ਗਈ ਹੈ।

ਇਹ ਖਬਰ ਵੀ ਪੜ੍ਹੋ : Sheikh Hasina Case: ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਟ੍ਰਿਬਿਊਨਲ ਵੱਲੋਂ ਮੌਤ ਦੀ ਸਜ਼ਾ

ਦੂਜਾ ਟੈਸਟ ਖੇਡਣ ’ਤੇ ਸ਼ੱਕ | Shubman Gill

ਗਿੱਲ ਨੂੰ ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਸਮੇਂ ਸੱਟ ਲੱਗੀ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਉਹ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਸਨ ਤੇ ਦੂਜੀ ਪਾਰੀ ਲਈ ਉਪਲਬਧ ਨਹੀਂ ਸੀ, ਜਦੋਂ ਭਾਰਤੀ ਟੀਮ 93 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟੀਮ ਪ੍ਰਬੰਧਨ ਗਿੱਲ ਦੀ ਫਿਟਨੈਸ ’ਤੇ ਨਜ਼ਰ ਰੱਖ ਰਿਹਾ ਹੈ, ਪਰ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਹ 22 ਨਵੰਬਰ ਨੂੰ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ’ਚ ਖੇਡ ਸਕਣਗੇ ਜਾ ਨਹੀਂ। ਭਾਰਤੀ ਟੀਮ ਮੰਗਲਵਾਰ ਨੂੰ ਗੁਹਾਟੀ ਲਈ ਰਵਾਨਾ ਹੋਵੇਗੀ।

ਪੂਰੇ ਦੋ ਸੈਸ਼ਨ ਵੀ ਨਹੀਂ ਟਿਕ ਸਕੀ ਭਾਰਤੀ ਟੀਮ

ਤੀਜੇ ਦਿਨ, ਦੱਖਣੀ ਅਫਰੀਕਾ ਦੀ ਦੂਜੀ ਪਾਰੀ 153 ਦੌੜਾਂ ’ਤੇ ਆਲ ਆਊਟ ਹੋ ਗਈ, ਜਿਸ ਨਾਲ 123 ਦੌੜਾਂ ਦੀ ਲੀਡ ਮਿਲੀ ਤੇ ਭਾਰਤ ਨੂੰ 124 ਦੌੜਾਂ ਦਾ ਟੀਚਾ ਮਿਲਿਆ। ਦੂਜੀ ਪਾਰੀ ਵਿੱਚ ਭਾਰਤ ਦੀ ਬੱਲੇਬਾਜ਼ੀ ਬਹੁਤ ਮਾੜੀ ਰਹੀ ਤੇ ਟੀਮ ਦੂਜੇ ਸੈਸ਼ਨ ਵਿੱਚ ਹੀ 93 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਦੀ ਬੱਲੇਬਾਜ਼ੀ ਇੰਨੀ ਮਾੜੀ ਸੀ ਕਿ ਛੇ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਭਾਰਤੀ ਬੱਲੇਬਾਜ਼ ਪੂਰੇ ਸਮੇਂ ਸੰਘਰਸ਼ ਕਰਦੇ ਰਹੇ ਤੇ ਦੋ ਪੂਰੇ ਸੈਸ਼ਨਾਂ ਤੱਕ ਬੱਲੇਬਾਜ਼ੀ ਨਹੀਂ ਕਰ ਸਕੇ।

Shikhar Dhawan: ਕ੍ਰਿਕੇਟ ਦੇ ‘ਗੱਬਰ’ ਨੇ ਕੀਤਾ ਇਹ ਵੱਡਾ ਐਲਾਨ!
ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ | Shikhar Dhawan

2022 ’ਚ ਖੇਡਿਆ ਸੀ ਆਖਿਰੀ ਕੌਮਾਂਤਰੀ ਟੂਰਨਾਮੈਂਟ

ਸਪੋਰਟਸ ਡੈਸਕ। Shikhar Dhawan: ਟੀਮ ਇੰਡੀਆ ਦੇ ਓਪਨਰ ਰਹੇ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਸ਼ਨਿੱਚਰਵਾਰ ਸਵੇਰੇ ਅੰਤਰਰਾਸ਼ਟਰੀ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵੀਡੀਓ ਪੋਸ਼ਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਸ਼ਿਖਰ (Shikhar Dhawan) ਪਹਿਲੀ ਵਾਰ 2010 ’ਚ ਅਸਟਰੇਲੀਆ ਖਿਲਾਫ ਇੱਕਰੋਜ਼ਾ ਟੀਮ ’ਚ ਸ਼ਾਮਲ ਹੋਏ ਸਨ। 2022 ’ਚ ਬੰਗਲਾਦੇਸ਼ ਖਿਲਾਫ ਉਨ੍ਹਾਂ ਨੇ ਆਪਣਾ ਆਖਿਰੀ ਇੱਕਰੋਜ਼ਾ ਮੈਚ ਖੇਡਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ ’ਚ ਜਗ੍ਹਾ ਨਹੀਂ ਮਿਲੀ ਸੀ।

ਇੱਕ ਮਿੰਟ 17 ਸੈਕਿੰਡ ਦੀ ਵੀਡੀਓ ’ਚ ਬਚਪਨ ਦੇ 2 ਕੋਚਾਂ ਦਾ ਨਾਂਅ ਲਿਆ

ਸ਼ਿਖਰ ਧਵਨ ਨੇ ਇੱਕ ਮਿੰਟ ਤੇ 17 ਸੈਕਿੰਡ ਦੀ ਵੀਡੀਓ ਪੋਸਟ ਕੀਤੀ। ਇਸ ਵਿੱਚ ਉਨ੍ਹਾਂ ਕਿਹਾ-ਨਮਸ਼ਕਾਰ! ਅੱਜ ਮੈਂ ਇੱਕ ਅਜਿਹੇ ਮੋੜ ’ਤੇ ਖੜ੍ਹਾ ਹਾਂ, ਜਿੱਥੋਂ ਪਿੱਛੇ ਵੇਖਣ ’ਚ ਸਿਰਫ ਯਾਦਾਂ ਵੀ ਨਜ਼ਰ ਆਉਂਦੀਆਂ ਹਨ ਤੇ ਅੱਗੇ ਵੇਖਣ ’ਤੇ ਪੂਰੀ ਦੁਨੀਆ। ਮੇਰੀ ਹਮੇਸ਼ਾ ਤੋਂ ਇੱਕ ਹੀ ਮੰਜਿਲ ਸੀ, ਭਾਰਤੀ ਟੀਮ ਲਈ ਖੇਡਣਾ। ਉਹ ਪੂਰੀ ਵੀ ਹੋਈ। ਇਸ ਲਈ ਮੈਂ ਕਈ ਲੋਕਾਂ ਦਾ ਧੰਨਵਾਦ ਕਰਦਾ ਹਾਂ, ਸਭ ਤੋਂ ਪਹਿਲਾਂ ਮੇਰਾ ਪਰਿਵਾਰ, ਮੇਰੇ ਬਚਪਨ ਦੇ ਕੋਚ ਤਾਰਕ ਸਿਨਹਾ ਜੀ… ਮਦਨ ਸ਼ਰਮਾ ਜੀ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕੇਟ ਸਿੱਖੀ।

ਟੀਮ ਇੰਡੀਆ ’ਚ ਖੇਡਣ ਤੋਂ ਬਾਅਦ ਮੈਨੂੰ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ। ਪਰ ਉਹ ਕਹਿੰਦੇ ਹਨ ਨਾ ਕਹਾਣੀ ’ਚ ਅੱਗੇ ਵਧਣ ਲਈ ਪੰਨੇ ਪਲਟਨਾ ਜ਼ਰੂਰੀ ਹੈ। ਬਸ ਮੈਂ ਵੀ ਅਜਿਹਾ ਹੀ ਕਰਨ ਜਾ ਰਿਹਾ ਹਾਂ। ਮੈਂ ਆਪਣੇ ਕ੍ਰਿਕੇਟ ਦੇ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਤੇ ਸ਼ੁਕਰਗੁਜ਼ਾਰ ਲੈ ਕੇ ਜਾ ਰਿਹਾ ਹਾਂ। ਪਿਆਰ ਦੇ ਸਮਰਥਨ ਲਈ ਧੰਨਵਾਦ! ਜੈ ਹਿੰਦ….

ਸ਼ਿਖਰ ਧਵਨ ਦਾ ਕੌਮਾਂਤਰੀ ਕਰੀਅਰ | Shikhar Dhawan

ਟੈਸਟ ਕਰੀਅਰ

ਸ਼ਿਖਰ ਧਵਨ ਨੇ ਆਪਣੇ ਕੌਮਾਂਤਰੀ ਟੈਸਟ ਕਰੀਅਰ ’ਚ 34 ਟੈਸਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 2315 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕੇਟ ’ਚ ਧਵਨ ਦਾ ਸਟ੍ਰਾਈਕ ਰੇਟ 66.95 ਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ’ਚ 7 ਸੈਂਕੜੇ ਜੜੇ ਹਨ ਤੇ 5 ਅਰਧਸੈਂਕੜੇ ਜੜੇ ਹਨ।

ਟੀ20 ਕਰੀਅਰ

ਸ਼ਿਖਰ ਨੇ ਆਪਣੇ ਟੀ20 ਕਰੀਅਰ ’ਚ 68 ਟੀ20 ਕੌਮਾਂਤਰੀ ਕ੍ਰਿਕੇਟ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 1759 ਦੌੜਾਂ ਬਣਾਈਆਂ ਹਨ। ਇਹ ਮੈਚਾਂ ’ਚ ਉਨ੍ਹਾਂ ਦਾ ਸਟ੍ਰਾਈਕ ਰੇਟ 126.36 ਦਾ ਰਿਹਾ ਹੈ। ਸ਼ਿਖਰ ਨੇ ਟੀ20 ’ਚ ਕੋਈ ਸੈਂਕੜਾ ਨਹੀਂ ਜੜਿਆ ਹੈ, ਉਨ੍ਹਾਂ ਨੇ ਸਿਰਫ 11 ਅਰਧਸੈਂਕੜੇ ਜੜੇ ਹਨ।

ਇੱਕਰੋਜ਼ਾ ਕਰੀਅਰ

ਸ਼ਿਖਰ ਧਵਨ ਨੇ ਇੱਕਰੋਜ਼ਾ ਕਰੀਅਰ ’ਚ 167 ਵਨਡੇ ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 6793 ਦੌੜਾਂ ਬਣਾਈਆਂ ਹਨ। ਵਨਡੇ ’ਚ ਸ਼ਿਖਰ ਧਵਨ ਦਾ ਸਟ੍ਰਾਈਕ ਰੇਟ 91.35 ਦਾ ਰਿਹਾ ਹੈ। ਇੱਕਰੋਜ਼ਾ ’ਚ ਧਵਨ ਨੇ 17 ਸੈਂਕੜੇ ਜੜੇ ਹਨ, ਜਦਕਿ 39 ਅਰਧਸੈਂਕੜਾ ਵਾਲਿਆਂ ਪਾਰੀਆਂ ਖੇਡੀਆਂ ਹਨ।

2010 ’ਚ ਵਨਡੇ ਟੀਮ, 2013 ’ਚ ਟੈਸਟ ਟੀਮ ’ਚ ਮਿਲੀ ਜਗ੍ਹਾ

ਸ਼ਿਖਰ ਨੇ ਆਪਣਾ ਟੀ-20 ਡੈਬਿਊ 2011 ’ਚ ਸ਼੍ਰੀਲੰਕਾ ਖਿਲਾਫ ਕੀਤਾ ਸੀ। ਉਨ੍ਹਾਂ ਨੂੰ 2013 ’ਚ ਟੈਸਟ ਟੀਮ ’ਚ ਜਗ੍ਹਾ ਮਿਲੀ ਸੀ। ਧਵਨ ਨੇ 34 ਟੈਸਟਾਂ ’ਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। 167 ਵਨਡੇ ਮੈਚਾਂ ’ਚ 44.11 ਦੀ ਔਸਤ ਨਾਲ 7436 ਦੌੜਾਂ ਬਣਾਈਆਂ। ਇਸ ਦੇ ਨਾਲ ਹੀ 68 ਟੀ-20 ਮੈਚਾਂ ’ਚ ਉਨ੍ਹਾਂ ਨੇ 27.92 ਦੀ ਔਸਤ ਨਾਲ 1759 ਦੌੜਾਂ ਬਣਾਈਆਂ ਹਨ।

2014 ’ਚ ਪੰਜਾਬ ਕਿੰਗਜ ਲਈ ਖੇਡੇ ਸਨ ਧਵਨ | Shikhar Dhawan

ਸ਼ਿਖਰ ਪਹਿਲੇ ਸੀਜਨ ਤੋਂ ਆਈਪੀਐਲ ਨਾਲ ਜੁੜੇ ਹੋਏ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਆਈਪੀਐਲ ਖੇਡਣ ਜਾਂ ਨਾ ਖੇਡਣ ਬਾਰੇ ਕੁਝ ਨਹੀਂ ਕਿਹਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈਪੀਐਲ ਖੇਡਣਾ ਜਾਰੀ ਰੱਖ ਸਕਦੇ ਹੈ। 2008 ’ਚ ਪਹਿਲੇ ਸੀਜਨ ’ਚ, ਉਨ੍ਹਾਂ ਰਾਜਸਥਾਨ ਰਾਇਲਜ ਦੇ ਖਿਲਾਫ ਦਿੱਲੀ ਲਈ ਆਪਣਾ ਪਹਿਲਾ ਮੈਚ ਖੇਡਿਆ। ਆਖਰੀ ਮੈਚ ਪੰਜਾਬ ਕਿੰਗਜ ਨੇ 2024 ’ਚ ਸਨਰਾਈਜਰਜ ਹੈਦਰਾਬਾਦ ਖਿਲਾਫ਼ ਖੇਡਿਆ ਸੀ। ਇਸ ਸੀਜਨ ’ਚ ਉਹ ਸੱਟ ਕਾਰਨ ਕਈ ਮੈਚ ਨਹੀਂ ਖੇਡ ਸਕੇ।

2012 ’ਚ ਵਿਆਹ, 2023 ’ਚ ਤਲਾਕ | Shikhar Dhawan

ਸ਼ਿਖਰ ਧਵਨ (Shikhar Dhawan) ਨੇ 2012 ’ਚ ਤਲਾਕਸ਼ੁਦਾ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ ਸੀ, ਜੋ ਉਨ੍ਹਾਂ ਤੋਂ 10 ਸਾਲ ਵੱਡੀ ਸੀ। ਆਇਸ਼ਾ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ। ਦੋਵਾਂ ਦੀ ਫੇਸਬੁੱਕ ’ਤੇ ਦੋਸਤੀ ਹੋਈ ਸੀ, ਜੋ ਪਿਆਰ ’ਚ ਬਦਲ ਗਈ। 2014 ’ਚ ਉਨ੍ਹਾਂ ਦੇ ਘਰ ਬੇਟੇ ਜੋਰਾਵਰ ਦਾ ਜਨਮ ਹੋਇਆ। ਸ਼ਿਖਰ ਤੇ ਆਇਸ਼ਾ 2021 ’ਚ ਵੱਖ ਹੋ ਗਏ ਸਨ। ਆਇਸ਼ਾ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸ਼ਟ ’ਚ ਸ਼ਿਖਰ ਤੋਂ ਆਪਣੇ ਤਲਾਕ ਬਾਰੇ ਲਿਖਿਆ ਸੀ। 4 ਅਕਤੂਬਰ 2023 ਨੂੰ ਦਿੱਲੀ ਦੀ ਫੈਮਿਲੀ ਕੋਰਟ ਨੇ ਤਲਾਕ ਨੂੰ ਮਨਜੂਰੀ ਦੇ ਦਿੱਤੀ। ਅਦਾਲਤ ਨੇ ਸਵੀਕਾਰ ਕੀਤਾ ਕਿ ਆਇਸ਼ਾ ਨੇ ਸ਼ਿਖਰ ਨੂੰ ਮਾਨਸਿਕ ਤੌਰ ’ਤੇ ਜੁਲਮ ਕੀਤਾ ਸੀ। ਅਦਾਲਤ ਨੇ ਤਲਾਕ ਦੀ ਪਟੀਸ਼ਨ ’ਚ ਧਵਨ ਦੇ ਦੋਸ਼ਾਂ ਨੂੰ ਇਸ ਆਧਾਰ ’ਤੇ ਮਨਜੂਰ ਕਰ ਲਿਆ ਕਿ ਆਇਸ਼ਾ ਨੇ ਜਾਂ ਤਾਂ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ ਜਾਂ ਆਪਣਾ ਬਚਾਅ ਕਰਨ ’ਚ ਅਸਫਲ ਰਹੀ।

Read This : ਜੇਕਰ ਅਸੀਂ ਆਪਣੀਆਂ ਯੋਜਨਾਵਾਂ ਸਬੰਧੀ ਸਪਸ਼ਟ ਰਹੇ ਤਾਂ ਜਿੱਤ ਪੱਕੀ : ਸ਼ਿਖਰ

ਸ਼ਿਖਰ ਧਵਨ ਦੀਆਂ ਕੁੱਝ ਯਾਦਗਾਰ ਪਾਰੀਆਂ…

ਟੈਸਟ ਡੈਬਿਊ ’ਚ 187 ਦੌੜਾਂ ਦੀ ਪਾਰੀ

ਸ਼ਿਖਰ ਨੂੰ ਕੌਮਾਂਤਰੀ ਕ੍ਰਿਕੇਟ ’ਚ ਡੈਬਿਊ ਕਰਨ ਦੇ ਤਿੰਨ ਸਾਲਾਂ ਬਾਅਦ 2013 ’ਚ ਟੈਸਟ ਟੀਮ ’ਚ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਪਹਿਲੇ ਹੀ ਟੈਸਟ ਮੈਚ ’ਚ ਅਸਟਰੇਲੀਆਈ ਟੀਮ ਖਿਲਾਫ ਮੋਹਾਲੀ ’ਚ 174 ਗੇਂਦਾਂ ’ਚ 187 ਦੌੜਾਂ ਦੀ ਪਾਰੀ ਖੇਡੀ ਸੀ ਤੇ ਇਹ ਉਨ੍ਹਾਂ ਦਾ ਪਹਿਲਾ ਹੀ ਟੈਸਟ ਮੈਚ ਸੀ।

ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਸੈਂਕੜਾ

2013 ’ਚ ਸ਼ਿਖਰ ਧਵਨ ਨੇ ਚੈਂਪੀਅਨਜ਼ ਟਰਾਫੀ ਦੇ ਪਹਿਲੇ ਹੀ ਮੈਚ ’ਚ ਦੱਖਣੀ ਅਫਰੀਕਾ ਖਿਲਾਫ ਸੈਂਕੜਾ ਬਣਾਇਆ ਸੀ। ਇਹ ਉਨ੍ਹਾਂ ਦਾ ਪਹਿਲਾ ਆਈਸੀਸੀ ਟੂਰਨਾਮੈਂਟ ਸੀ। ਜਿਸ ਵਿੱਚ ਧਵਨ ਨੇ 94 ਗੇਂਦਾਂ ਦਾ ਸਾਹਮਣਾ ਕਰਦੇ ਹੋਏ 114 ਦੌੜਾਂ ਦੀ ਪਾਰੀ ਖੇਡੀ ਸੀ।

ਆਖਿਰੀ ਵਿਸ਼ਵ ਕੱਪ ’ਚ ਜਖਮੀ ਹੁੰਦੇ ਹੋਏ ਵੀ ਸੈਂਕੜਾ ਜੜਿਆ

ਸ਼ਿਖਰ ਧਵਨ ਨੇ 2019 ’ਚ ਆਪਣਾ ਆਖਿਰੀ ਵਨਡੇ ਵਿਸ਼ਵ ਕੱਪ ਖੇਡਿਆ ਸੀ। ਅਸਟਰੇਲੀਆ ਖਿਲਾਫ ਜਦੋਂ ਉਹ ਖੇਡਣ ਆਏ ਤਾਂ ਉਨ੍ਹਾਂ ਦਾ ਅੰਗੂਠਾ ਜਖਮੀ ਹੋ ਗਿਆ ਸੀ। ਪਰ ਫਿਰ ਵੀ ਧਵਨ ਨੇ 109 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ਦੀ ਪਾਰੀ ਖੇਡੀ ਸੀ।

ਵਿਸ਼ਵ ਕੱਪ ਤੋਂ ਬਾਅਦ ਰੋਹਿਤ ਦੀ ਪਹਿਲੀ ਪ੍ਰੈਸ ਕਾਨਫਰੰਸ, ਕਿਹਾ- ਫਾਈਨਲ ਦੀ ਹਾਰ ਨੂੰ ਭੁੱਲ ਅੱਗੇ ਵਧਣਾ ਜ਼ਰੂਰੀ, ਜਾਣੋ ਹੋਰ ਕੀ ਕੁਝ ਕਿਹਾ
ਟੀ-20 ਵਿਸ਼ਵ ਕੱਪ ਖੇਡਣ ਦੇ ਵੀ ਦਿੱਤੇ ਸੰਕੇਤ | Rohit Sharma

ਕਿਹਾ ਅਫਰੀਕਾ ਬੱਲੇਬਾਜ਼ਾਂ ਲਈ ਮੁਸ਼ਕਲ ਜਗ੍ਹਾ | Rohit Sharma

ਸੈਂਚੁਰੀਅਨ (ਏਜੰਸੀ)। ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਭਾਰਤੀ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਕਿਹਾ – ਵਿਸ਼ਵ ਕੱਪ ਫਾਈਨਲ ਦੀ ਹਾਰ ਨੂੰ ਭੁੱਲ ਕੇ ਅੱਗੇ ਵਧਣਾ ਜ਼ਰੂਰੀ ਹੈ। ਉਸ ਹਾਰ ਤੋਂ ਬਾਅਦ ਪੂਰੀ ਟੀਮ ਨਿਰਾਸ ਸੀ। ਭਾਰਤੀ ਕਪਤਾਨ ਪਿਛਲੇ ਮਹੀਨੇ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਮਿਲੀ ਹਾਰ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰੋਹਿਤ ਨੇ ਕਿਹਾ – ਅਸੀਂ ਵਿਸ਼ਵ ਕੱਪ ਲਈ ਬਹੁਤ ਮਿਹਨਤ ਕੀਤੀ। 10 ਮੈਚਾਂ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। (Rohit Sharma)

ਫਾਈਨਲ ’ਚ ਵੀ ਬਹੁਤ ਸਾਰੀਆਂ ਚੀਜਾਂ ਚੰਗੀਆਂ ਗਈਆਂ ਪਰ ਅਸੀਂ ਕੀ ਕਹਿ ਸਕਦੇ ਹਾਂ ਕਿ ਕੀ ਗਲਤ ਹੋਇਆ ਅਤੇ ਕੀ ਸਹੀ ਹੋਇਆ। ਤੁਹਾਨੂੰ ਅੱਗੇ ਵਧਣਾ ਪਵੇਗਾ। ਮੈਨੂੰ ਬਾਹਰੋਂ ਬਹੁਤ ਮਦਦ ਮਿਲੀ। ਇੱਕ ਸਾਲ ਦੇ ਜਵਾਬ ’ਚ ਰੋਹਿਤ ਨੇ ਕਿਹਾ ਕਿ ਮੈਂ ਅਗਲੇ 2 ਸਾਲ ਇੱਕ ਬੱਲੇਬਾਜ ਦੇ ਤੌਰ ’ਤੇ ਖੇਡਣ ਲਈ ਤਿਆਰ ਹਾਂ, ਜਿੰਨ੍ਹਾ ਚਿਰ ਮੈਂ ਕਰ ਸਕਦਾ ਹਾਂ। ਇਸ ਦੇ ਨਾਲ ਹੀ ਕੇਐੱਲ ਰਾਹੁਲ ਦੀ ਸਥਿਤੀ ’ਤੇ ਕਪਤਾਨ ਨੇ ਕਿਹਾ – ‘ਮੈਨੂੰ ਰਾਹੁਲ ’ਤੇ ਭਰੋਸਾ ਹੈ। ਉਹ ਚੌਥੇ ਅਤੇ ਪੰਜਵੇਂ ਨੰਬਰ ’ਤੇ ਵਧੀਆ ਬੱਲੇਬਾਜੀ ਕਰਦਾ ਹੈ। ਰਾਹੁਲ ਟੈਸਟ ’ਚ ਵਿਕਟਕੀਪਿੰਗ ਕਰ ਸਕਦੇ ਹਨ। ਮੈਨੂੰ ਨਹੀਂ ਪਤਾ ਕਿ ਰਾਹੁਲ ਕਦੋਂ ਤੱਕ ਅਜਿਹਾ ਕਰ ਸਕਣਗੇ। (Rohit Sharma)

ਵਿਸ਼ਵ ਕੱਪ ਤੋਂ ਬਾਅਦ ਰੋਹਿਤ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ

ਵਿਸ਼ਵ ਕੱਪ ਫਾਈਨਲ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਵਿਸ਼ਵ ਕੱਪ ਤੋਂ ਬਾਅਦ ਉਹ ਪਰਿਵਾਰਕ ਛੁੱਟੀਆਂ ’ਤੇ ਇੰਗਲੈਂਡ ਚਲੇ ਗਏ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ। (Rohit Sharma)

ਹੈਡ ਅਤੇ ਲਾਬੂਸ਼ੇਨ ਦੀਆਂ ਪਾਰੀਆਂ ਕਾਰਨ ਹਾਰਿਆ ਭਾਰਤ | Rohit Sharma

ਇੱਕਰੋਜ਼ਾ ਵਿਸ਼ਵ ਕੱਪ 2023 ਦੇ ਫਾਈਨਲ ’ਚ ਭਾਰਤ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਹਿਮਦਾਬਾਦ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਟੀਮ ਇੰਡੀਆ 240 ਦੌੜਾਂ ’ਤੇ ਆਲ ਆਊਟ ਹੋ ਗਈ। ਅਸਟਰੇਲੀਆਈ ਬੱਲੇਬਾਜਾਂ ਨੇ 43 ਓਵਰਾਂ ’ਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਟ੍ਰੈਵਿਸ ਹੈੱਡ ਨੇ 137 ਦੌੜਾਂ ਦਾ ਸੈਂਕੜਾ ਜੜਿਆ, ਜਦਕਿ ਮਾਰਨਸ ਲੈਬੁਸਗਨ ਨੇ ਨਾਬਾਦ 58 ਦੌੜਾਂ ਬਣਾਈਆਂ। ਉਸ ਤੋਂ ਪਹਿਲਾਂ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ ਜਦਕਿ ਕਪਤਾਨ ਪੈਟ ਕਮਿੰਸ ਅਤੇ ਜੋਸ਼ ਹੇਜਲਵੁੱਡ ਨੇ 2-2 ਵਿਕਟਾਂ ਹਾਸਲ ਕੀਤੀਆਂ। ਟ੍ਰੈਵਿਸ ਹੈੱਡ ‘ਪਲੇਅਰ ਆਫ ਦਾ ਮੈਚ’ ਰਹੇ। (Rohit Sharma)

ਰੋਹਿਤ ਸ਼ਰਮਾ ਦੀਆਂ ਪ੍ਰੈਸ ਕਾਨਫਰੰਸ ਦੀਆਂ ਝਲਕੀਆਂ… | Rohit Sharma

ਦੱਖਣੀ ਅਫਰੀਕਾ ’ਚ ਬੱਲੇਬਾਜ ਕਦੇ ਵੀ ਸੈੱਟ ਮਹਿਸੂਸ ਨਹੀਂ ਕਰ ਸਕਦੇ : ਜਦੋਂ ਵੀ ਤੁਸੀਂ ਬੱਲੇਬਾਜੀ ਕਰ ਰਹੇ ਹੋ, ਚਾਹੇ ਤੁਸੀਂ 100 ਜਾਂ 70-80 ’ਤੇ ਖੇਡ ਰਹੇ ਹੋਵੋ, ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਸੈੱਟ ਨਹੀਂ ਹਨ। ਇੰਗਲੈਂਡ ’ਚ ਵੀ ਇਹੋ ਹਾਲਾਤ ਹਨ। ਇੱਥੇ ਖੇਡਣ ਵਾਲੇ ਲੜਕਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਮੁੰਡਿਆਂ ਨੂੰ ਸਮਝਣਾ ਪਵੇਗਾ ਕਿ ਤੁਹਾਡੀਆਂ ਖੂਬੀਆਂ ਕੀ ਹਨ। ਤੁਹਾਨੂੰ ਦੌੜਾਂ ਬਣਾਉਣ ਲਈ ਵੀ ਦੇਖਣਾ ਪਵੇਗਾ, ਕਿਉਂਕਿ ਇੱਥੇ ਦੌੜਾਂ ਮਹੱਤਵਪੂਰਨ ਹਨ।

ਮਹਿਲਾ ਟੀਮ ਟੈਸਟ ’ਚ ਵੀ ਵਧੀਆ ਪ੍ਰਦਰਸਨ ਕਰ ਰਹੀ ਹੈ : ਅਸੀਂ ਦੱਖਣੀ ਅਫਰੀਕਾ ’ਚ ਬੈਠ ਕੇ ਮਹਿਲਾ ਟੀਮ ਦੇ ਮੈਚ ਵੇਖੇ। ਉਨ੍ਹਾਂ ਨੇ ਇੰਗਲੈਂਡ ਅਤੇ ਅਸਟਰੇਲੀਆ ਨੂੰ ਟੈਸਟ ’ਚ ਹਰਾਇਆ ਸੀ। ਮੈਂ ਸਾਰੇ ਖਿਡਾਰੀਆਂ ਦੀਆਂ ਅੱਖਾਂ ’ਚ ਜਨੂੰਨ ਵੇਖਿਆ, ਖਿਡਾਰੀ ਟੈਸਟ ਕ੍ਰਿਕੇਟ ਖੇਡਣਾ ਚਾਹੁੰਦੇ ਹਨ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕ੍ਰਿਕੇਟ ਖੇਡਣੀ ਚਾਹੀਦੀ ਹੈ ਕਿਉਂਕਿ ਇਹ ਸਭ ਤੋਂ ਔਖਾ ਫਾਰਮੈਟ ਹੈ ਅਤੇ ਇਸ ਤਰ੍ਹਾਂ ਖਿਡਾਰੀਆਂ ਦੇ ਹੁਨਰ ਨੂੰ ਜਾਣਿਆ ਜਾਂਦਾ ਹੈ।

ਅੰਡਰ-19 ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ
ਸ਼ੈਫਾਲੀ ਵਰਮਾ ਬਣੀ ਕਪਤਾਨ

ਕੋਲਕੱਤਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਦੀ ਕਮਾਨ ਸੀਨੀਅਰ ਖਿਡਾਰਨ ਸ਼ੈਫਾਲੀ ਵਰਮਾ ਨੂੰ ਸੌਂਪੀ ਗਈ ਹੈ, ਜਿਸ ਨੇ ਸੀਨੀਅਰ ਟੀਮ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ 14 ਤੋਂ 29 ਜਨਵਰੀ 2023 ਤੱਕ ਦੱਖਣੀ ਅਫਰੀਕਾ ਵਿੱਚ ਹੋਵੇਗਾ।

ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ 14 ਤੋਂ 29 ਜਨਵਰੀ, 2023 ਤੱਕ ਦੱਖਣੀ ਅਫਰੀਕਾ ਵਿੱਚ ਹੋਵੇਗਾ। ਇਸ ਵਿੱਚ 16 ਟੀਮਾਂ ਹੋਣਗੀਆਂ। ਭਾਰਤ ਨੂੰ ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਡੀ ਵਿੱਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਗਰੁੱਪ ਦੀਆਂ ਚੋਟੀ ਦੀਆਂ 3 ਟੀਮਾਂ ਸੁਪਰ ਸਿਕਸ ਰਾਊਂਡ ‘ਚ ਪਹੁੰਚਣਗੀਆਂ।

https://twitter.com/BCCIWomen/status/1599665619791581184?ref_src=twsrc%5Etfw%7Ctwcamp%5Etweetembed%7Ctwterm%5E1599665619791581184%7Ctwgr%5E480dcdf61a566ebf6a1fdb59fb51772688763f65%7Ctwcon%5Es1_c10&ref_url=https%3A%2F%2Fhindi.news24online.com%2Fsports%2Fcricket%2Fwomen-under-19-t20-world-cup-team-india-announced-shefali-verma-captain-brmp%2F101900%2F

ਟੀ-20 ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਮਹਿਲਾ ਟੀਮ

ਸ਼ੈਫਾਲੀ ਵਰਮਾ (ਕਪਤਾਨ), ਸ਼ਵੇਤਾ ਸਹਿਰਾਵਤ (ਉਪ-ਕਪਤਾਨ), ਰਿਚਾ ਘੋਸ਼ (ਵਿਕਟ-ਕੀਪਰ), ਜੀ ਤ੍ਰਿਸ਼ਾ, ਸੌਮਿਆ ਤਿਵਾਰੀ, ਸੋਨੀਆ ਮੇਹਦੀਆ, ਹਰਲੇ ਗਾਲਾ, ਹਰਸ਼ਿਤਾ ਬਸੂ (ਵਿਕਟ-ਕੀਪਰ), ਸੋਨਮ ਯਾਦਵ, ਮੰਨਤ ਕਸ਼ਯਪ, ਅਰਚਨਾ ਦੇਵੀ , ਪਾਰਸ਼ਵੀ ਚੋਪੜਾ , ਤੀਤਾ ਸਾਧੂ , ਫਲਕ ਨਾਜ਼ , ਸ਼ਬਨਮ ਐਮ.ਡੀ.।

ਸਟੈਂਡਬਾਏ ਖਿਡਾਰੀ: ਸ਼ਿਖਾ, ਨਜਲਾ ਸੀਐਮਸੀ, ਯਸ਼ਸ਼੍ਰੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮੁਹੰਮਦ ਸ਼ਮੀ ਸੱਟ ਲੱਗਣ ਕਾਰਨ ਭਾਰਤੀ ਟੀਮ ’ਚੋਂ ਬਾਹਰ
ਕੋਲਕੱਤਾ। ਭਾਰਤੀ ਟੀਮ ਨੂੰ ਬੰਗਲਾਦੇਸ਼ ਲੜੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾ ਵੱਡੇ ਝਟਕਾ ਲੱਗਿਆ ਹੈ। ਭਾਰਤੀ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਮੋਢੇ ਦੀ ਸੱਟ ਕਾਰਨ ਟੀਮ ’ਚੋਂ ਬਾਹਰ ਹੋ ਗਏ ਹਨ। ਉਹ ਹੁਣ ਬੰਗਲਾਦੇਸ਼ ਖਿਲਾਫ ਵਨਡੇ ਸੀਰੀਜ਼ ‘ਚ ਨਹੀਂ ਖੇਡ ਸਕੇਗਾ। ਉਸ ਦੀ ਥਾ ਉਮਰਾਨ ਮਲਿਕ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ‘ਚ ਤਿੰਨ ਵਨਡੇ ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਹੋਵੇਗਾ ਹੈ। ਪਿਛਲੇ ਮਹੀਨੇ ਵੀ ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਸਨ।

https://twitter.com/MdShami11/status/1598928906979274752?ref_src=twsrc%5Etfw%7Ctwcamp%5Etweetembed%7Ctwterm%5E1598928906979274752%7Ctwgr%5E%7Ctwcon%5Es1_c10&ref_url=about%3Asrcdoc

ਟੈਸਟ ਮੈਚਾਂ ਦੀ ਸੀਰੀਜ਼ ’ਚ ਵੀ ਖੇਡਣਾ ਮੁਸ਼ਕਲ

ਸ਼ਮੀ ਦੇ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤ ਦੇ ਉਭਰਦੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਮਰਾਨ ਨੇ ਹਾਲ ਹੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਆਪਣਾ ਵਨਡੇ ਡੈਬਿਊ ਕੀਤਾ ਸੀ। ਉਸ ਨੇ ਤਿੰਨ ਵਨਡੇ ਮੈਚਾਂ ਵਿੱਚ ਤਿੰਨ ਵਿਕਟਾਂ ਲਈਆਂ ਹਨ। ਵਨਡੇ ਤੋਂ ਬਾਅਦ ਟੀਮ ਇੰਡੀਆ ਨੂੰ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਵੀ ਖੇਡਣੀ ਹੈ। ਸ਼ਮੀ ਵੀ ਟੈਸਟ ਟੀਮ ਦਾ ਹਿੱਸਾ ਸਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੱਟ ਤੋਂ ਬਾਅਦ ਟੈਸਟ ਖੇਡ ਸਕੇਗਾ ਜਾਂ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਇੱਕ ਸਾਲ ’ਚ 29 ਖਿਡਾਰੀਆਂ ਨੂੰ ਅਜ਼ਮਾਉਣ ਤੋਂ ਬਾਅਦ ਵੀ ਭਾਰਤ ਵੱਡੇ ਟੂਰਨਾਮੈਂਟ ’ਚ ਹਾਰਿਆ
ਭਾਰਤ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ‘ਚ ਇੰਗਲੈਂਡ ਤੋਂ ਹਾਰ ਕੇ ਬਾਹਰ ਹੋ ਗਿਆ । ਇੰਗਲੈਂਡ ਨੇ 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਿਨਾਂ ਕੋਈ ਵਿਕਟ ਗੁਆਏ 170 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇਕ ਵਾਰ ਫਿਰ ਵੱਡੇ ਟੂਰਨਾਮੈਂਟ ‘ਚ ਦਮ ਕੀਤਾ। ਉਸ ਨੂੰ ਟਰਾਫੀ ਜਿੱਤੇ ਬਿਨਾਂ ਹੀ ਪਰਤਣਾ ਪਿਆ। ICC ਦੇ ਇਸ ਵੱਡੇ ਟੂਰਨਾਮੈਂਟ ‘ਚ ਹਾਰ ਦੇ ਕੀ ਕਾਰਨ ਸਨ? 2021 ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ‘ਚ ਪਾਕਿਸਤਾਨ ਹੱਥੋਂ 10 ਵਿਕਟਾਂ ਦੀ ਹਾਰ ਤੋਂ ਲੈ ਕੇ ਇਸ ਵਿਸ਼ਵ ਕੱਪ ‘ਚ ਇੰਗਲੈਂਡ ਹੱਥੋਂ 10 ਵਿਕਟਾਂ ਦੀ ਹਾਰ ਤੱਕ, ਟੀਮ ਇੰਡੀਆ ਨੇ ਵੱਡੇ ਟੂਰਨਾਮੈਂਟ ‘ਚ ਪਿਛਲੀ ਟਰਾਫੀ ਜਿੱਤਣ ਤੋਂ ਬਾਅਦ ਕਿੰਨੇ ਤਜ਼ਰਬੇ ਕੀਤੇ ਅਤੇ ਕਿਹੜੇ ਟੂਰਨਾਮੈਂਟ ਟੀਮ ਇੰਡੀਆ ਨੇ ਹੁਣ ਤੱਕ ਦਮ ਘੁੱਟਿਆ ਹੈ। ਇਨ੍ਹਾਂ ਸਾਰੇ ਪਹਿਲੂਆਂ ਬਾਰੇ ਅਸੀਂ ਇਸ ਖ਼ਬਰ ਵਿੱਚ ਜਾਣਾਂਗੇ…

ਪਿਛਲੇ ਟੀ-20 ਵਿਸ਼ਵ ਕੱਪ ‘ਚ ਕੀ ਸੀ ਸਥਿਤੀ?

ਪਿਛਲੇ ਸਾਲ ਦਾ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ 2021 ਤੱਕ ਯੂਏਈ ਵਿੱਚ ਖੇਡਿਆ ਗਿਆ ਸੀ। ਪਾਕਿਸਤਾਨ ਨੇ ਇਸ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ ਹਰਾਇਆ ਸੀ। ਪਾਕਿਸਤਾਨ ਨੇ ਭਾਰਤ ਵੱਲੋਂ ਦਿੱਤੇ 152 ਦੌੜਾਂ ਦੇ ਟੀਚੇ ਨੂੰ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਦੂਜੇ ਮੈਚ ਵਿੱਚ ਅਸੀਂ ਨਿਊਜ਼ੀਲੈਂਡ ਤੋਂ ਹਾਰ ਗਏ। ਇਸ ਤੋਂ ਬਾਅਦ ਉਹ 3 ਲੀਗ ਮੈਚ ਜਿੱਤ ਕੇ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

IND vs SA: Hardik Pandya ਦੇ ਨਾ ਹੋਣ ਨਾਲ ਭਾਰਤੀ ਟੀਮ ਨੂੰ ਹੋ ਸਕਦੀ ਹੈ ਮੁਸ਼ਕਲ
ਸ਼ਾਹਬਾਜ਼, ਅਈਅਰ ਦੱਖਣੀ ਅਫਰੀਕਾ ਲੜੀ ਲਈ ਟੀਮ ’ਚ ਸ਼ਾਮਲ

(ਏਜੰਸੀ) ਮੁੰਬਈ। ਦੱਖਣੀ ਅਫਰੀਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ (Hardik Pandya) ਇਸ ਲੜੀ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਦੀਪਕ ਹੁੱਡਾ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ ਟੀ-20 ਲੜੀ ਤੋਂ ਬਾਹਰ ਹੋ ਗਏ ਹਨ ਤੇ ਉਨ੍ਹਾਂ ਦੀ ਥਾਂ ਸ਼੍ਰੇਅਸ ਅਈਅਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਬੀਸੀਸੀਆਈ ਨੇ ਦੱਸਿਆ ਕਿ ਅਈਅਰ ਦੇ ਨਾਲ-ਨਾਲ ਸ਼ਾਹਬਾਜ ਅਹਿਮਦ ਨੂੰ ਵੀ 15 ਮੈਂਬਰੀ ਸਕਵਾਇਡ ’ਚ ਸ਼ਾਮਲ ਕੀਤਾ ਗਿਆ ਹੈ। ਬੋਰਡ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਮੁਹੰਦਮ ਸ਼ਮੀ ਫਿਲਹਾਲ ਕੋਰੋਨ ਤੋਂ ਨਹੀਂ ਉੱਭਰ ਸਕੇ ਤੇ ਚੋਣਕਰਤਾਵਾਂ ਨੇ ਉਸ ਦੀ ਥਾਂ ਉਮੇਸ਼ ਯਾਦਵ ਨੂੰ ਟੀਮ ’ਚ ਥਾਂ ਦਿੱਤੀ ਹੈ। ਭਾਰਤ ਟੀ-20 ਵਿਸ਼ਵ ਕੱਪ ਸਕਵਾਡ ਦੇ ਵਾਧਊ ਖਿਡਾਰੀ ਸ਼ਮੀ ਨੂੰ ਕੋਰੋਨਾ ਹੋਣ ਕਾਰਨ ਉਮੇਸ਼ ਨੂੰ ਆਸਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਲੜੀ ’ਚ ਰੱਖਿਆ ਸੀ। ਓਧਰ ਹਾਰਦਿਕ ਪਾਂਡਿਆ (Hardik Pandya) ਨੂੰ ਤਿੰਨ ਮੈਚਾਂ ’ਚ ਆਰਾਮ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਨੇ ਆਸਰਟਰੇਲੀਆ ਖਿਲਾਫ ਤਿੰਨ ਮੈਚਾਂ ਦੀ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹਾਰਦਿਕ ਪਾਂਡਿਆ ਲਗਾਤਾਰ ਸ਼ਾਨਦਾਰ ਫਾਰਮ ’ਚ ਚੱਲ ਰਹੇ ਹਨ। ਉਹ ਭਾਰਤੀ ਟੀਮ ਦੇ ਅਹਿਮ ਖਿਡਾਰੀ ਬਣ ਗਏ ਹਨ ਤੇ ਉਨ੍ਹਾਂ ਦੀ ਕਮੀ ਦੱਖਣੀ  ਅਫਰੀਕਾ ਦੌਰੇ ’ਤੇ ਜ਼ਰੂਰ ਰੜਕੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੀ ਜੇਲ੍ਹ ਡਾਇਰੀ’ ਦੀਆਂ ਕਾਪੀਆਂ ਉੱਘੀਆਂ ਸਖਸੀਅਤਾਂ ਨੂੰ ਸ਼ੌਂਪੀਆਂ

ਹਾਰਦਿਕ ਪਾਂਡਿਆ ਤੇ ਭੁਵਨੇਸ਼ਵਰ ਕੁਮਾਰ ਕੰਡੀਸ਼ਨਿੰਗ ਸਬੰਧੀ ਕੰਮ ਲਈ ਕੌਮੀ ਕ੍ਰਿਕਟ ਅਕਾਦਮੀ (ਐਨਸੀਏ) ਗਏ ਹਨ, ਜਦੋਂਕਿ ਐਨਸੀਏ ਤੋਂ ਪਰਤੇ ਅਰਸ਼ਦੀਪ ਸਿੰਘ ਤਿਰੂਵਨੰਤਪੁਰਮ ’ਚ ਟੀਮ ਦੇ ਨਾਲ ਜੁੜੇ ਹਨ।

ਦੱਖਣੀ ਅਫਰੀਕਾ ਲਈ ਭਾਰਤੀ ਟੀਮ :

ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ ਉਪ ਕਪਤਾਨ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਦਿਨੇਸ਼ ਕਾਰਤਿਕ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਰਰਾਹ, ਉਮੇਸ਼ ਯਾਦਵ, ਸ਼ੇਅਸ਼ ਅਈਅ, ਸ਼ਾਹਬਾਜ ਅਹਿਮਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ