Solar Energy - Sach Kahoon Punjabi
Renewable Energy: ਸੂਰਜ, ਪੌਣ ਅਤੇ ਭਵਿੱਖ, ਵਾਤਾਵਰਣ ਸੁਰੱਖਿਆ ਦਾ ਨਵਾਂ ਮੰਤਰ
Renewable Energy: ਅੱਜ ਸਮੁੱਚਾ ਸੰਸਾਰ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ, ਮੌਸਮੀ ਤਬਦੀਲੀ ਅਤੇ ਵਾਤਾਵਰਨੀ ਚੱਕਰ ਵਿੱਚ ਉਲਝਿਆ ਪਿਆ ਹੈ, ਉੱਥੇ ਊਰਜਾ ਸੰਕਟ ਸੰਸਾਰ ਸਾਹਮਣੇ ਨਵੀਂ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਤੇਜੀ ਨਾਲ ਵਧ ਰਹੀ ਅਬਾਦੀ, ਉਦਯੋਗੀਕਰਨ ਅਤੇ ਜੀਵਨ ਸ਼ੈਲੀ ਵਿੱਚ ਹੋ ਰਹੇ ਬਦਲਾਅ ਕਰਕੇ ਊਰਜਾ ਦੀ ਮੰਗ ਵੀ ਤੇਜੀ ਨਾਲ ਵਧੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਕੋਲਾ ਆਦਿ ਕੁਦਰਤੀ ਸਾਧਨਾਂ ’ਤੇ ਨਿਰਭਰਤਾ ਵੀ ਵਧੀ। ਇਹ ਸਾਧਨ ਸੀਮਤ ਹੋਣ ਦੇ ਨਾਲ-ਨਾਲ ਧਰਤੀ ਤੇ ਜੀਵਨ ਲਈ ਘਾਤਕ ਵੀ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਾ, ਪੈਟਰੋਲੀਅਮ ਤੇ ਕੁਦਰਤੀ ਸਾਧਨਾਂ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਪਰੰਤੂ ਇਸ ਦੇ ਨਕਾਰਾਤਮਕ ਪੱਖਾਂ-ਪ੍ਰਦੂਸ਼ਣ, ਤਾਪਮਾਨ ਵਾਧੇ ਤੇ ਕੁਦਰਤੀ ਆਫਤਾਂ- ਨੇ ਧਰਤੀ ਨੂੰ ਦੂਸ਼ਿਤ ਵੀ ਕੀਤਾ ਹੈ। ਧਰਤੀ ਉੱਤੇ ਵਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਖਤਮ ਹੋ ਰਹੇ ਕੁਦਰਤੀ ਸਾਧਨਾਂ ਉੱਤੇ ਨਿਰਭਰਤਾ ਘਟਾਉਣ ਦਾ ਬਦਲ ਹੈ ਨਵਿਆਉਣਯੋਗ ਊਰਜਾ ‘ਸੂਰਜੀ ਅਤੇ ਪੌਣ ਊਰਜਾ’ ਜੋ ਮਨੁੱਖਤਾ ਲਈ ਇੱਕ ਉਮੀਦ ਦੀ ਮਜ਼ਬੂਤ ਕਿਰਨ ਬਣ ਕੇ ਸਾਹਮਣੇ ਆਈ ਹੈ। ਸਵਾਲ ਇਹ ਉੱਠਦਾ ਹੈ ਕਿ ਕੀ ਸੂਰਜੀ ਅਤੇ ਪੌਣ ਊਰਜਾ ਸਾਡੀ ਹਰੀ-ਭਰੀ ਧਰਤੀ ਨੂੰ ਬਚਾ ਸਕਦੀਆਂ ਹਨ?
ਇਹ ਖਬਰ ਵੀ ਪੜ੍ਹੋ : Punjab Police Encounter News: ਰਣਜੀਤ ਸਿੰਘ ਐਨਕਾਉਂਟਰ ਮਾਮਲਾ- ਪਰਿਵਾਰ ਨੇ ਇਨਸਾਫ਼ ਲਈ ਲਾਇਆ ਧਰਨਾ
ਸੰਯੁਕਤ ਰਾਸ਼ਟਰ ਅਤੇ ਜਲਵਾਯੂ ਤਬਦੀਲੀ ਉੱਤੇ ਅੰਤਰ-ਸਰਕਾਰੀ ਪੈਨਲ ਦੀਆਂ ਰਿਪੋਰਟਾਂ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਤੁਰੰਤ ਨਹੀਂ ਘਟਾਇਆ ਗਿਆ ਤਾਂ ਆਉਣ ਵਾਲੇ ਦਹਾਕੇ ਵਿੱਚ ਧਰਤੀ ਦਾ ਤਾਪਮਾਨ 1.5 ਤੋਂ 2 ਡਿਗਰੀ ਸੈਲਸੀਅਸ ਤੋਂ ਵੱਧ ਵਧ ਸਕਦਾ ਹੈ। ਇਹ ਵਾਧਾ ਸਿਰਫ਼ ਅੰਕੜਿਆਂ ਦੀ ਗੱਲ ਤੱਕ ਸੀਮਤ ਨਹੀਂ, ਇਹ ਕੁਦਰਤੀ ਆਫਤਾਂ ਤੇ ਭੋਜਨ ਸੁਰੱਖਿਆ ਉੱਤੇ ਵੱਡਾ ਖ਼ਤਰਾ ਹੋਵੇਗਾ। ਸਾਡੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼, ਜਿੱਥੇ ਵੱਡੀ ਅਬਾਦੀ ਖੇਤੀ ’ਤੇ ਨਿਰਭਰ ਕਰਦੀ ਹੈ, ਲਈ ਇਹ ਤਬਦੀਲੀ ਘਾਤਕ ਸਿੱਧ ਹੋ ਸਕਦੀ ਹੈ।
ਸੋਲਰ ਊਰਜਾ-ਸੂਰਜੀ ਸ਼ਕਤੀ:
ਭਾਰਤ ਦੀ ਭੂਗੋਲਿਕ ਸਥਿਤੀ ਸੋਲਰ ਜਾਂ ਸੂਰਜੀ ਊਰਜਾ ਲਈ ਕਾਫੀ ਉਪਯੋਗੀ ਹੈ। ਇੱਥੇ ਸਾਲ ਵਿੱਚ 300 ਤੋਂ ਵੱਧ ਦਿਨ ਧੁੱਪਾਂ ਵਾਲੇ ਹੁੰਦੇ ਹਨ। ਇਸ ਕਰਕੇ ਸੋਲਰ ਪੈਨਲਾਂ ਰਾਹੀਂ ਬਿਜਲੀ ਉਤਪਾਦਨ ਦੀ ਸੰਭਾਵਨਾ ਦਾ ਖੇਤਰ ਵਿਸ਼ਾਲ ਹੈ। ਤਕਨਾਲੋਜੀ ਵਿੱਚ ਆਈ ਕ੍ਰਾਂਤੀ ਦੇ ਸਿੱਟੇ ਵੱਜੋਂ ਪਿਛਲੇ ਕੁਝ ਸਾਲਾਂ ਵਿੱਚ ਸੂਰਜੀ ਊਰਜਾ ਦੀ ਲਾਗਤ ਵਿੱਚ ਵੱਡੀ ਕਮੀ ਆਈ ਹੈ ਅਤੇ ਜਿੱਥੇ ਇਹ ਕੋਲੇ ਅਤੇ ਹੋਰ ਕਦਰਤੀ ਸਾਧਨਾਂ ਦਾ ਮੁਕਾਬਲਾ ਕਰਨ ਦੇ ਯੋਗ ਹੋਈ ਹੈ, ਉੱਥੇ ਆਮ ਲੋਕਾਂ ਵਿੱਚ ਘੱਟ ਲਾਗਤ ਕਰਕੇ ਹਰਮਨਪਿਆਰੀ ਹੋ ਰਹੀ ਹੈ। ਮੌਜੂਦਾ ਸਮੇਂ ਵਿੱਚ ਭਾਰਤ ਅੰਤਰਰਾਸ਼ਟਰੀ ਸੋਲਰ ਸਮੂਹ ਦੀ ਨੁਮਾਇੰਦਗੀ ਵੀ ਕਰਦਾ ਹੈ।
ਜਿਸ ਵਿੱਚ ਸੌ ਤੋਂ ਵੱਧ ਦੇਸ਼ ਹਨ ਜੋ ਕਰਕ ਅਤੇ ਮੱਕਰ ਰੇਖਾ ਦੇ ਵਿਚਕਾਰ ਸਥਿਤ ਦੇਸ਼ ਹਨ ਅਤੇ ਇੱਥੇ ਸੋਲਰ ਊਰਜਾ ਦੀ ਸੰਭਾਵਨਾ ਵੱਧ ਹੈ। ਇਹ ਸਮੂਹ ਇੱਕ ਸੰਸਥਾ ਮਾਤਰ ਨਹੀਂ, ਸਗੋਂ ਸੂਰਜੀ ਕ੍ਰਾਂਤੀ ਦੀ ਦਿਸ਼ਾ ਵਿੱਚ ਇੱਕ ਸੰਸਾਰ-ਪੱਧਰੀ ਅਭਿਆਨ ਵੀ ਹੈ। ਸੂਰਜੀ ਊਰਜਾ ਦੇ ਲਾਭ ਸਪੱਸ਼ਟ ਹਨ- ਇਹ ਸਾਫ ਅਤੇ ਪ੍ਰਦੂਸ਼ਣ ਮੁਕਤ ਬਿਜਲੀ ਪ੍ਰਦਾਨ ਕਰਨ ਦੇ ਨਾਲ-ਨਾਲ ਕਾਰਬਨ ਨਿਕਾਸ ਨੂੰ ਘਟਾਉਂਦੀ ਹੈ। ਅੱਜ ਸਾਰੇ ਭਾਰਤ ਵਿੱਚ ਛੱਤਾਂ ਉੱਤੇ ਲੱਗੇ ਸੋਲਰ ਪੈੱਨਲ ਘਰ-ਘਰ ਰੌਸ਼ਨੀ ਪਹੁੰਚਾ ਰਹੇ ਹਨ। ਕਿਸਾਨ ਸੋਲਰ ਪੰਪਾਂ ਨਾਲ ਸਿੰਚਾਈ ਕਰ ਰਹੇ ਹਨ। ਇਹ ਸੋਲਰ ਊਰਜਾ ਸਾਨੂੰ ਆਤਮ-ਨਿਰਭਰਤਾ ਵੱਲ ਵੀ ਲੈ ਕੇ ਜਾ ਰਹੀ ਹੈ।
ਪੌਣ ਊਰਜਾ-ਹਵਾ ਦੀ ਸ਼ਕਤੀ: | Renewable Energy
ਪੌਣ ਊਰਜਾ ਵੀ ਨਵਿਆਉਣਯੋਗ ਊਰਜਾ ਦੇ ਮੁੱਖ ਸੋਮਿਆਂ ਵਿੱਚੋਂ ਇੱਕ ਹੈ। ਇਹ ਸਮੁੰਦਰੀ ਕਿਨਾਰਿਆਂ ਤੇ ਪਹਾੜੀ ਖੇਤਰਾਂ ਵਿੱਚ ਜ਼ਿਆਦਾ ਕਾਰਗਰ ਸਿੱਧ ਹੋਈ ਹੈ। ਇਨ੍ਹਾਂ ਖੇਤਰਾਂ ਵਿੱਚ ਲੱਗੇ ਵੱਡੇ-ਵੱਡੇ ਟਰਬਾਈਨ ਕਾਫੀ ਮਾਤਰਾ ਵਿੱਚ ਬਿਜਲੀ ਪੈਦਾ ਕਰਨ ਵਿੱਚ ਸਮਰੱਥ ਹਨ। ਭਾਰਤ ਦਾ ਸਮੁੰਦਰੀ ਕੰਢਾ ਕਾਫੀ ਵਿਸ਼ਾਲ ਹੋਣ ਕਰਕੇ ਪੌਣ ਊਰਜਾ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਸੰਸਾਰ ਵਿੱਚ ਡੈਨਮਾਰਕ ਅਜਿਹਾ ਦੇਸ਼ ਹੈ, ਜਿੱਥੇ ਬਿਜਲੀ ਦੀ ਵੱਡੀ ਪੂਰਤੀ ਪੌਣ ਊਰਜਾ ਤੋਂ ਕੀਤੀ ਜਾਂਦੀ ਹੈ।
ਸਾਡੇ ਦੇਸ਼ ਵਿੱਚ ਤਾਮਿਲਨਾਡੂ ਅਤੇ ਗੁਜਰਾਤ ਰਾਜ ਪੌਣ ਊਰਜਾ ਉਤਪਾਦਨ ਦੇ ਕੇਂਦਰ ਬਣ ਚੁੱਕੇ ਹਨ। ਪੌਣ ਊਰਜਾ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਲਾਗਤ ਬਹੁਤ ਘੱਟ ਅਤੇ ਕਾਰਬਨ ਨਿਕਾਸ ਨਾ-ਮਾਤਰ ਹੈ। ਭਾਵੇਂ ਕਿ ਇਹ ਮੌਸਮੀ ਅਸਥਿਰਤਾ ਨਾਲ ਜੁੜੀ ਹੈ, ਜਿਵੇਂ ਹਵਾ ਦੀ ਗਤੀ ਘੱਟ ਹੋਣ ’ਤੇ ਊਰਜਾ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ ਪਰੰਤੂ ਫਿਰ ਵੀ ਵਾਤਾਵਰਨ ਪੱਖੀ ਹੋਣ ਕਰਕੇ ਕੁਝ ਸਮੇਂ ਤੋਂ ਇਸ ਦਾ ਰੁਝਾਨ ਵਧਿਆ ਹੈ।
ਨਵਿਆਉਣਯੋਗ ਊਰਜਾ ਦੇ ਦੂਜੇ ਪੱਖ:
ਨਵਿਆਉਣਯੋਗ ਊਰਜਾ ਸਿਰਫ਼ ਬਿਜਲਈ ਊਰਜਾ ਉਤਪਾਦਨ ਜਾਂ ਵਾਤਾਵਰਨੀ ਮਸਲੇ ਤੱਕ ਸੀਮਤ ਨਹੀਂ, ਸਗੋਂ ਇਹ ਆਰਥਿਕ ਮੌਕਾ ਵੀ ਪ੍ਰਦਾਨ ਕਰਦੀ ਹੈ। ਜੇਕਰ ਰਾਜਨੀਤਿਕ ਪੱਖੋਂ ਇਸ ਖੇਤਰ ਵੱਲ ਸਕਾਰਾਤਮਕ ਕਦਮ ਚੁੱਕੇ ਜਾਣ ਤਾਂ ਨਵੀਂ ਤਕਨਾਲੋਜੀ, ਰੁਜ਼ਗਾਰ ਦੇ ਸੋਮੇ ਅਤੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਭਾਰਤ ਸਰਕਾਰ ਵੱਲੋਂ ‘ਮੇਕ ਇਨ ਇੰਡੀਆ’ ਪ੍ਰੋਜੈਕਟ ਤਹਿਤ ਸੋਲਰ ਪੈਨਲ ਅਤੇ ਬੈਟਰੀ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰਾਂ ਭਵਿੱਖਤ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵਿਆਉਣਯੋਗ ਊਰਜਾ ਵਿੱਚ ਸਬਸਿਡੀਆਂ, ਟੈਕਸਾਂ ਵਿੱਚ ਛੂਟ ਤੇ ਢੁੱਕਵੀਂ ਨੀਤੀ ਬਣਾਉਣ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਸਫ਼ਲ ਰਹਿੰਦੀਆਂ ਹਨ, ਤਾਂ ਇਸ ਖੇਤਰ ਕਾਫੀ ਤਰੱਕੀ ਦੀ ਸੰਭਾਵਨਾ ਬਣਦੀ ਹੈ।
ਭਵਿੱਖਤ ਦਿਸ਼ਾ: | Renewable Energy
ਭਾਵੇਂ ਕਿ ਭਵਿੱਖ ਸਿਰਫ਼ ਸੂਰਜੀ ਅਤੇ ਪੌਣ ਊਰਜਾ ਤੱਕ ਸੀਮਤ ਨਹੀਂ ਰਹੇਗਾ। ਸਾਡੇ ਸਾਇੰਸਦਾਨ ਹਾਈਡ੍ਰੋਜ਼ਨ ਫ਼ਿਊਲ, ਬਾਇਓ-ਐਨਰਜ਼ੀ ਅਤੇ ਨਿਊਕਲੀਅਰ ਊਰਜਾ ’ਤੇ ਵੀ ਕੰਮ ਕਰ ਰਹੇ ਹਨ। ਪਰੰਤੂ ਮੌਜੂਦਾ ਸਮੇਂ ਵਿੱਚ ਸਭ ਤੋਂ ਵੱਡੀ ਸੰਭਾਵਨਾ ਤੇ ਤੇਜ਼ੀ ਨਾਲ ਵਿਕਾਸ ਸੂਰਜੀ ਅਤੇ ਪੌਣ ਖੇਤਰ ਵਿੱਚ ਹੀ ਦਿਖਾਈ ਦਿੰਦਾ ਹੈ। ਧਰਤੀ ਨੂੰ ਬਚਾਉਣਾ ਅਤੇ ਹਰਿਆ-ਭਰਿਆ ਰੱਖਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਜੇਕਰ ਅਸੀਂ ਅੱਜ ਇਸ ਬਾਬਤ ਫ਼ੈਸਲਾ ਨਹੀਂ ਲੈਂਦੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਸੂਰਜੀ ਅਤੇ ਪੌਣ ਊਰਜਾ ਸਾਨੂੰ ਇੱਕ ਮੌਕਾ ਦਿੰਦੀਆਂ ਹਨ-ਸਾਫ਼, ਸੁਰੱਖਿਅਤ ਅਤੇ ਟਿਕਾਊ ਵਿਕਾਸ ਦਾ।
ਸੂਰਜੀ ਅਤੇ ਪੌਣ ਊਰਜਾ ਧਰਤੀ ਨੂੰ ਬਚਾਉਣ ਦੀ ਦਿਸ਼ਾ ਵਿੱਚ ਮਜ਼ਬੂਤ ਆਧਾਰ ਹਨ। ਭਾਵੇਂ ਇਹ ਆਪਣੇ-ਆਪ ਵਿੱਚ ਸੰਪੂਰਨ ਹੱਲ ਨਹੀਂ, ਪਰ ਬਿਨਾਂ ਇਨ੍ਹਾਂ ਦੇ ਹੱਲ ਸੰਭਵ ਵੀ ਨਹੀਂ। ਜੇਕਰ ਸੰਸਾਰ ਭਰ ਦੀਆਂ ਸਰਕਾਰਾਂ, ਉਦਯੋਗਪਤੀ ਅਤੇ ਨਾਗਰਿਕ ਮਿਲ ਕੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਤਾਂ ਧਰਤੀ ਨੂੰ ਸੰਕਟ ਤੋਂ ਬਚਾਇਆ ਜਾ ਸਕਦਾ ਹੈ। ਹੁਣ ਸਮਾਂ ਹੈ ਕਿ ਅਸੀਂ ਚੋਣ ਕਰੀਏ- ਪੁਰਾਣੀ ਪ੍ਰਦੂਸ਼ਿਤ ਰਾਹ ਜਾਂ ਨਵੀਂ ਹਰੀ ਦਿਸ਼ਾ। ਸੂਰਜ ਅਤੇ ਹਵਾ ਸਾਨੂੰ ਸੱਦਾ ਦੇ ਰਹੇ ਹਨ, ਫ਼ੈਸਲਾ ਸਾਡਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਮੋ. 99880-01978
ਪ੍ਰਿੰਸੀਪਲ ਕੁਸੁਮ ਟਾਕ
ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ
ਜ਼ਿਕਰਯੋਗ ਹੈ ਕਿ ਸਾਲ 2035 ਤੱਕ ਦੇਸ਼ ’ਚ ਸੌਰ ਊਰਜਾ ਦੀ ਮੰਗ ਸੱਤ ਗੁਣਾ ਵਧਣ ਦੀ ਸੰਭਾਵਨਾ ਹੈ ਜੇਕਰ ਇਸ ਮਾਮਲੇ ’ਚ ਅੰਕੜੇ ਇਸੇ ਰੂਪ ’ਚ ਅੱਗੇ ਵਧੇ ਤਾਂ ਇਸ ਨਾਲ ਨਾ ਸਿਰਫ਼ ਦੇਸ਼ ਦੀ ਵਿਕਾਸ ਦਰ ’ਚ ਵਾਧਾ ਹੋਵੇਗਾ ਸਗੋਂ ਭਾਰਤ ਦੇ ਸੁਪਰ ਪਾਵਰ ਬਣਨ ਦੇ ਸੁਫਨੇ ਨੂੰ ਵੀ ਖੰਭ ਲੱਗਣਗੇ ਭਾਰਤ ਦੀ ਅਬਾਦੀ ਕੁਝ ਸਮਾਂ ਪਹਿਲਾਂ ਚੀਨ ਨੂੰ ਵੀ ਪਛਾੜ ਗਈ ਹੈ ਅਜਿਹੇ ’ਚ ਦੁਨੀਆ ਦੇ ਸਭ ਤੋਂ ਵੱਡੇ ਅਬਾਦੀ ਵਾਲੇ ਦੇਸ਼ ਨੂੰ ਬਿਜਲੀ ਦੀ ਜੋ ਮੰਗ ਹੈ, ਉਸ ’ਚ ਸੌਰ ਊਰਜਾ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਰਹੇਗੀ ਦੋ ਟੱੁਕ ਇਹ ਵੀ ਹੈ ਕਿ ਸ਼ੁੱਧ ਵਾਤਾਵਰਨ ਅਤੇ ਹਵਾ ਦੀ ਗੁਣਵੱਤਾ ਵੀ ਸੌਰ ਊਰਜਾ ਲਈ ਕਿਤੇ ਜ਼ਿਆਦਾ ਬਿਹਤਰ ਰਹਿੰਦੀ ਹੈ ਕੋਵਿਡ-19 ਦੇ ਦੌਰ ’ਚ ਜਦੋਂ ਦੇਸ਼ ਲਾਕਡਾਊਨ ’ਚ ਸੀ ਤਾਂ ਹਵਾ ਦੀ ਗੁਣਵੱਤਾ ਅਤੇ ਵਾਤਾਵਰਨ ਸੁਧਾਰ ਸ਼ੁੱਧਤਾ ਵੱਲ ਵਧ ਚੱਲਿਆ ਸੀ ਅਤੇ ਗਰਮੀ ਦੇ ਮਹੀਨਿਆਂ ’ਚ (ਮਾਰਚ ਤੋਂ ਮਈ) ਧਰਤੀ ਨੂੰ 8.3 ਫੀਸਦੀ ਜ਼ਿਆਦਾ ਸੌਰ ਊਰਜਾ ਪ੍ਰਾਪਤ ਹੋਈ ਸੀ। (Solar Energy)
ਯਾਦ ਹੋਵੇ ਕਿ ਭਾਰਤ ਦੀ ਊਰਜਾ ਮੰਗ ਦਾ ਇੱਕ ਵੱਡਾ ਹਿੱਸਾ ਤਾਪ ਊਰਜਾ ਨਾਲ ਸੰਭਵ ਹੁੰਦਾ ਹੈ, ਜਿਸ ਦੀ ਨਿਰਭਰਤਾ ਜੈਵਿਕ ਈਂਧਨ ’ਤੇ ਹੈ ਉਂਜ ਵਿਸ਼ਵ ਭਰ ’ਚ ਸਿਰਫ਼ ਊਰਜਾ ਉਤਪਾਦਨ ’ਚ ਹੀ ਹਰ ਸਾਲ ਲਗਭਗ 20 ਅਰਬ ਟਨ ਕਾਰਬਨ ਡਾਈਆਕਸਾਈਡ ਅਤੇ ਹੋਰ ਦੂਸ਼ਿਤ ਤੱਤ ਨਿੱਕਲਦੇ ਹਨ, ਜੋ ਗਲੋਬਲ ਵਾਰਮਿੰਗ ਲਈ ਵੀ ਜਿੰਮੇਵਾਰ ਹਨ ਜ਼ਾਹਿਰ ਹੈ ਕਿ ਸੌਰ ਊਰਜਾ ਕਾਰਬਨ ਨਿਕਾਸੀ ਦੀ ਦਿਸ਼ਾ ’ਚ ਕਟੌਤੀ ਨੂੰ ਲੈ ਕੇ ਵੀ ਖੜ੍ਹੀ ਚੁਣੌਤੀ ਨੂੰ ਚੁਣੌਤੀ ਦੇ ਰਹੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਸੌਰ ਊਰਜਾ, ਊਰਜਾ ਦਾ ਇੱਕ ਅਜਿਹਾ ਸਵੱਛ ਰੂਪ ਹੈ, ਜੋ ਰਿਵਾਇਤੀ ਊਰਜਾ ਸਰੋਤਾਂ ਦਾ ਬਿਹਤਰੀਨ ਬਦਲ ਹੈ ਵਰਤਮਾਨ ’ਚ ਭਾਰਤ ਈ-ਕਚਰਾ, ਪਲਾਸਟਿਕ ਕਚਰਾ ਸਮੇਤ ਕਈ ਕਚਰਿਆਂ ਦੇ ਨਿਪਟਾਰੇ ਨੂੰ ਲੈ ਕੇ ਮੁਸ਼ਕਲਾਂ ’ਚ ਫਸਿਆ ਹੈ ਅੰਦਾਜ਼ਾ ਹੈ ਕਿ ਸਾਲ 2050 ਤੱਕ ਭਾਰਤ ’ਚ ਸੌਰ ਕਚਰਾ 1.8 ਮਿਲੀਅਨ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ। (Solar Energy)
ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….
ਇਨ੍ਹਾਂ ਸਭ ਤੋਂ ਇਲਾਵਾ ਭਾਰਤ ਨੂੰ ਆਪਣੇ ਘਰੇਲੂ ਟੀਚਿਆਂ ਨੂੰ ਪਹਿਲ ਦੇਣ ਅਤੇ ਵਿਸ਼ਵ ਵਪਾਰ ਸੰਗਠਨ ਦੀਆਂ ਵਚਨਬੱਧਤਾਵਾਂ ਵਿਚਕਾਰ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਸੂਰਜ ਦੀ ਰੌਸ਼ਨੀ ਹੀ ਸੌਰ ਊਰਜਾ ਦਾ ਮੁੱਖ ਸਰੋਤ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਊਰਜਾ ਦਾ ਇਸਤੇਮਾਲ ਕਰ ਰਹੇ ਹਨ ਸੋੌਰ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਯੋਜਨਾਵਾਂ ਵੀ ਚਲਣ ’ਚ ਦੇਖੀਆਂ ਜਾ ਸਕਦੀਆਂ ਹਨ ਬਹੁਤ ਹੀ ਘੱਟ ਕੀਮਤਾਂ ’ਤੇ ਸੌਰ ਊਰਜਾ ਪੈਨਲ ਮੁਹੱਈਆ ਕਰਵਾਏ ਜਾ ਰਹੇ ਹਨ ਸੌਰ ਊਰਜਾ ਲਾਉਣ ’ਤੇ ਯੋਜਨਾ ਦੇ ਤਹਿਤ ਸਬਸਿਡੀ ਦੀ ਵੀ ਤਜਵੀਜ਼ ਲਗਭਗ ਰਹੀ ਹੈ।
ਇਸ ਗੱਲ ਨੂੰ ਵੀ ਸਮਝਣਾ ਸਹੀ ਰਹੇਗਾ ਕਿ ਭਾਰਤ ’ਚ ਹਰ ਪੰਜਵਾਂ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਹਾਲੀਆ ਭੁੱਖਮਰੀ ਵਾਲੇ ਅੰਕੜੇ ਵੀ 107ਵੇਂ ਸਥਾਨ ਦੇ ਨਾਲ ਬਹੁਤ ਨਿਰਾਸ਼ਾ ਨਾਲ ਭਰੇ ਸਨ ਝੁੱਗੀ-ਝੌਂਪੜੀ ਤੋਂ ਲੈ ਕੇ ਕੱਚੇ ਮਕਾਨਾਂ ਦੀ ਗਿਣਤੀ ਵੀ ਇੱਥੇ ਬਹੁ-ਗਿਣਤੀ ’ਚ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ’ਚ ਸਾਢੇ ਛੇ ਕਰੋੜ ਲੋਕ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਅਤੇ ਕਰੋੜਾਂ ਬੇਘਰ ਵੀ ਹਨ ਅਜਿਹੇ ’ਚ ਸੋਲਰ ਪੈਨਲ ਨੂੰ ਸਥਾਪਿਤ ਕਰਨਾ ਵੀ ਆਪਣੀ ਕਿਸਮ ਦੀ ਇੱਕ ਚੁਣੌਤੀ ਹੈ ਭਾਰਤ ਸਰਕਾਰ ਨੇ ਸਾਲ ਪਹਿਲਾਂ ਸਾਲ 2022 ਤੱਕ ਦੋ ਕਰੋੜ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਇਨ੍ਹਾਂ ਮਕਾਨਾਂ ਨੂੰ ਵਾਕਈ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਹੈ ਤਾਂ ਸੋਲਰ ਪੈਨਲ ਲਾਉਣ ਦੇ ਕੰਮ ਵੀ ਆਉਣਗੇ ਦੇਖਿਆ ਜਾਵੇ। (Solar Energy)
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ
ਤਾਂ ਸਰਕਾਰ ਨੇ ਸਾਲ 2022 ਦੇ ਆਖਰ ਤੱਕ ਨਵਿਆਉਣਯੋਗ ਊਰਜਾ ਸਮਰੱਥਾ ਦਾ ਜੋ ਟੀਚਾ ਤੈਅ ਕੀਤਾ ਹੈ ਉਸ ਦਾ ਕੁੱਲ ਜੋੜ 175 ਗੀਗਾਵਾਟ ਹੈ ਜਿਸ ਵਿਚ ਪੌਣ ਊਰਜਾ 60 ਗੀਗਾਵਾਟ, ਬਾਇਓਮਾਸ 10 ਗੀਗਾਵਾਟ, ਜਲ ਬਿਜਲੀ ਪ੍ਰਾਜੈਕਟ ਸਿਰਫ਼ 5 ਗੀਗਾਵਾਟ ਸ਼ਾਮਲ ਹੈ ਜਦੋਂਕਿ ਇਸ ’ਚ ਸੌ ਗੀਗਾਵਾਟ ਸੌਰ ਊਰਜਾ ਨੂੰ ਦੇਖਿਆ ਜਾ ਸਕਦਾ ਹੈ ਹਾਲਾਂਕਿ ਜਿਸ ਔਸਤ ਨਾਲ ਬਿਜਲੀ ਦੀ ਲੋੜ ਵਧ ਰਹੀ ਹੈ, ਉਸ ’ਚ ਸਮੇਂ ਦੇ ਨਾਲ ਕਈ ਗੁਣਾ ਦਾ ਵਾਧਾ ਕਰਦੇ ਰਹਿਣਾ ਹੋਵੇਗਾ ਪਰ ਇਹ ਫਿਰ ਸੰਭਵ ਹੈ ਜਦੋਂ ਸੋਲਰ ਪੈਨਲ ਸਸਤੇ ਤੇ ਟਿਕਾਊ ਹੋਣ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਛੱਤਾਂ ਤੱਕ ਇਹ ਪਹੁੰਚ ਸਕਣ ਨਾਲ ਹੀ ਸੋਲਰ ਪਾਰਕ ਵੀ ਵਧਦੇ ਰਹਿਣ ਚੀਨ ਦੀਆਂ ਕੰਪਨੀਆਂ ਦੇ ਨਾਲ ਭਾਰਤ ਦੀਆਂ ਵਸਤੂਆਂ ਦਾ ਹਮੇਸ਼ਾ ਮੁਕਾਬਲਾ ਰਿਹਾ ਹੈ।
ਭਾਰਤੀ ਘਰੇਲੂ ਨਿਰਮਾਤਾ ਤਕਨੀਕ ਅਤੇ ਆਰਥਿਕ ਤੌਰ ’ਤੇ ਓਨੇ ਮਜ਼ਬੂਤ ਨਹੀਂ ਹਨ, ਅਜਿਹੇ ’ਚ ਦੂਜੇ ਦੇਸ਼ਾਂ ਦੇ ਬਜ਼ਾਰ ’ਤੇ ਨਿਰਭਰਤਾ ਵੀ ਘਟਾਉਣੀ ਹੋਵੇਗੀ ਸੌਰ ਊਰਜਾ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕਿਆਂ ਦੀਆਂ ਵੀ ਤਮਾਮ ਸੰਭਾਵਨਾਵਾਂ ਮੌਜ਼ੂਦ ਹਨ ਅੰਕੜੇ ਦੱਸਦੇ ਹਨ ਕਿ ਇੱਕ ਗੀਗਾਵਾਟ ਸੋਲਰ ਮੈਨਿਊਫੈਕਚਰਿੰਗ ਸੁਵਿਧਾ ਸਿੱਧੇ ਅਤੇ ਅਸਿੱਧੇ ਦੋਵਾਂ ਰੂਪਾਂ ’ਚ ਲਗਭਗ ਚਾਰ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਯੁਕਤ ਬਣਾ ਸਕਦੀ ਹੈ ਇਸ ਤੋਂ ਇਲਾਵਾ ਸੰਚਾਲਨ ਅਤੇ ਰੱਖ-ਰਖਾਅ ’ਚ ਵੀ ਰੁਜ਼ਗਾਰ ਦੇ ਵਾਧੂ ਮੌਕੇ ਲੱਭੇ ਜਾ ਸਕਦੇ ਹਨ ਸਾਲ 2035 ਤੱਕ ਸੰਸਾਰਿਕ ਸੌਰ ਸਮਰੱਥਾ ’ਚ ਭਾਰਤ ਦੀ ਕੁੱਲ ਹਿੱਸੇਦਾਰੀ 8 ਫੀਸਦੀ ਹੋਣ ਦੀ ਜਿੱਥੇ ਸੰਭਾਵਨਾ ਹੈ, ਉੱਥੇ 363 ਗੀਗਾਵਾਟ ਦੀ ਸਮਰੱਥਾ ਨਾਲ ਸੰਸਾਰਿਕ ਆਗੂ ਦੇ ਰੂਪ ’ਚ ਉਭੱਰਨ ਦੀ ਨਵੀਂ ਸੰਭਾਵਨਾ ਵੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੋਚਾਂ ਵੱਲੋਂ ਨਿਭਾਈ ਮੋਹਰੀ ਭੂਮਿਕਾ ਨੂੰ ਸਲਾਹਿਆ
ਅੰਤਰਰਾਸ਼ਟਰੀ ਪਹਿਲ ਦੇ ਅੰਤਰਗਤ ਦੇਖੀਏ ਤਾਂ ਅੰਤਰਰਾਸ਼ਟਰੀ ਸੌਰ ਗਠਜੋੜ ਜਿਸ ਦਾ ਸ਼ੁੱਭ-ਆਰੰਭ ਭਾਰਤ ਅਤੇ ਫਰਾਂਸ ਵੱਲੋਂ 30 ਨਵੰਬਰ 2015 ਨੂੰ ਪੈਰਿਸ ’ਚ ਕੀਤਾ ਗਿਆ ਸੀ ਜਿਸ ਦੀ ਪਹਿਲ ਭਾਰਤ ਨੇ ਕੀਤੀ ਸੀ ਇਹ ਉਹ ਦੌਰ ਸੀ ਜਿੱਥੇ ਪੈਰਿਸ ਜਲਵਾਯੂ ਸੰਮੇਲਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਸੰਗਠਨ ’ਚ 122 ਦੇਸ਼ ਹਨ ਜਿਨ੍ਹਾਂ ਦੀ ਸਥਿਤੀ ਕਰਕ ਅਤੇ ਮਕਰ ਰੇਖਾ ਦੇ ਮੱਧ ’ਚ ਹਨ ਜ਼ਿਕਰਯੋਗ ਹੈ ਕਿ ਸੂਰਜ ਸਾਲ ਭਰ ਇਨ੍ਹਾਂ ਦੋ ਰੇਖਾਵਾਂ ਵਿਚਾਲੇ ਸਿੱਧਾ ਚਮਕਦਾ ਹੈ ਜਿਸ ਨਾਲ ਧੁੱਪ ਅਤੇ ਚਾਨਣ ਦੀ ਮਾਤਰਾ ਸਭ ਤੋਂ ਜ਼ਿਆਦਾ ਦੇਖੀ ਜਾ ਸਕਦੀ ਹੈ ਹਾਲਾਂਕਿ ਵਿਸ਼ੁਵਤ ਰੇਖਾ ’ਤੇ ਇਹੀ ਧੁੱਪ ਅਤੇ ਤਾਪ ਅਨੁਪਾਤ ’ਚ ਸਭ ਤੋਂ ਜਿਆਦਾ ਰਹਿੰਦਾ ਹੈ ਸੌਰ ਊਰਜਾ ਕਦੇ ਨਾ ਖ਼ਤਮ ਹੋਣ ਵਾਲਾ ਇੱਕ ਸਿਲਸਿਲਾ ਹੈ। (Solar Energy)
ਭਾਰਤ ’ਚ ਰਾਜਸਥਾਨ ਦੇ ਥਾਰ ਮਾਰੂਥਲ ’ਚ ਦੇਸ਼ ਦਾ ਹੁਣ ਤੱਕ ਦਾ ਸਰਵਉੱਤਮ ਸੌਰ ਊਰਜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸੌਰ ਊਰਜਾ ਮਿਸ਼ਨ ਦੇ ਟੀਚੇ ’ਤੇ ਨਜ਼ਰ ਮਾਰੀਏ ਤਾਂ 2022 ਤੱਕ ਵੀਹ ਹਜ਼ਾਰ ਮੇਗਾਵਾਟ ਸਮਰੱਥਾ ਵਾਲੇ ਸੌਰ ਗਰਿੱਡ ਦੀ ਸਥਾਪਨਾ ਤੋਂ ਇਲਾਵਾ ਦੋ ਹਜ਼ਾਰ ਮੇਗਾਵਾਟ ਵਾਲੀ ਗੈਰ-ਗਰਿੱਡ ਦੇ ਸੁਚਾਰੂ ਸੰਚਾਲਨ ਦੀ ਨੀਤੀਗਤ ਯੋਜਨਾ ਦਿਸਦੀ ਹੈ ਇਸੇ ਮਿਸ਼ਨ ’ਚ 2022 ਤੱਕ ਹੀ ਦੋ ਕਰੋੜ ਸੌਰ ਲਾਈਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਈ-ਚਾਰਜਿੰਗ ਸਟੇਸ਼ਨ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਗਈ ਹੈ ਇਸ ’ਤੇ ਚੱਲਦਿਆਂ ਸੌਰ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਲਈ ਇਹ ਇੱਕ ਬਿਹਤਰੀਨ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ’ਚ ਆਟੋਮੋਬਾਇਲ ਖੇਤਰ ਨੇ ਵੀ ਸੌਰ ਊਰਜਾ ਨੂੰ ਤੇਜ਼ੀ ਨਾਲ ਅਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਜਿਹੇ ਵਾਹਨ ਬਣਾਏ ਜਾ ਰਹੇ ਜਿਨ੍ਹਾਂ ਨੂੰ ਪੈਟਰੋਲ, ਡੀਜਲ ਦੀ ਬਜਾਇ ਸੌਰ ਊਰਜਾ ਨਾਲ ਚਲਾਇਆ ਜਾ ਸਕੇ। (Solar Energy)
ਇਹ ਵੀ ਪੜ੍ਹੋ : ਅੱਤਵਾਦ ਦਾ ਨਵਾਂ ਕਾਰਾ
ਕਿਸੇ ਵੀ ਯੋਜਨਾ ਨੂੰ ਅੰਜਾਮ ਦੇਣ ਲਈ ਕੌਸ਼ਲ ਵਿਕਾਸ ਇੱਕ ਜ਼ਰੂਰੀ ਪੱਖ ਹੈ ਕਿਸੇ ਵੀ ਦੇਸ਼ ਦਾ ਕੁਸ਼ਲ ਮਨੁੱਖੀ ਵਸੀਲੇ ਵਿਕਾਸਾਤਮਕ ਅਤੇ ਸੁਧਾਰਾਤਮਕ ਯੋਜਨਾ ਲਈ ਪ੍ਰਾਣਵਾਯੂ ਵਾਂਗ ਹੁੰਦਾ ਹੈ ਭਾਰਤ ’ਚ ਜਿੱਥੇ ਇਸ ਦੀ ਘੋਰ ਕਮੀ ਹੈ, ਉੱਥੇ ਲਾਗਤ ਸਬੰਧੀ ਵੀ ਚੁਣੌਤੀ ਲਗਭਗ ਰਹੀ ਹੈ ਜ਼ਿਕਰਯੋਗ ਹੈ ਕਿ ਸੌਰ ਊਰਜਾ ਦੀ ਔਸਤ ਲਾਗਤ ਪ੍ਰਤੀ ਕਿਲੋਵਾਟ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਸਾਰਿਆਂ ਦੇ ਵੱਸ ਦੀ ਗੱਲ ਤਾਂ ਨਹੀਂ ਹੈ ਆਤਮ-ਨਿਰਭਰ ਭਾਰਤ ਦੀ ਯੋਜਨਾ ਨੂੰ ਵੀ ਸੌਰ ਊਰਜਾ ਇੱਕ ਨਵਾਂ ਮੁਕਾਮ ਦੇ ਸਕਦੀ ਹੈ ਉਂਜ ਦੇਖਿਆ ਜਾਵੇ ਤਾਂ ਭਾਰਤ ਨੇ ਸੋਲਰ ਊਰਜਾ ਦੇ ਖੇਤਰ ’ਚ ਕੁਝ ਹੱਦ ਤੱਕ ਕਮਾਲ ਵੀ ਕੀਤਾ ਹੈ ਸਾਲ 2022 ਦੀ ਪਹਿਲੀ ਛਿਮਾਹੀ ’ਚ ਸੌਰ ਊਰਜਾ ਉਤਪਾਦਨ ਦੇ ਚੱਲਦਿਆਂ 1.94 ਕਰੋੜ ਟਨ ਕੋਲੇ ਦੀ ਬੱਚਤ ਹੋਈ ਹੈ ਅਤੇ ਨਾਲ ਹੀ 4.2 ਅਰਬ ਡਾਲਰ ਦੇ ਵਾਧੂ ਖਰਚ ਤੋਂ ਮੁਕਤੀ ਮਿਲੀ ਹੈ।
ਐਨਰਜੀ ਥਿੰਕ ਟੈਂਕ ਐਂਬਰ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਆਫ ਇੰਸਟੀਚਿਊਟ ਫਾਰ ਐਨਰਜੀ ਇਕੋਨਾਮੀ ਐਂਡ ਫਾਇਨੈਂਸ਼ੀਅਲ ਅਨਾਲਸਿਸ ਦੀ ਰਿਪੋਰਟਸ ਤੋਂ ਉਕਤ ਗੱਲ ਦਾ ਖੁਲਾਸਾ ਹੋਇਆ ਹੈ ਇੱਥੇ ਸਪੱਸ਼ਟ ਕਰ ਦੇਈਏ ਕਿ ਸੋਲਰ ਊਰਜਾ ਸਮਰੱਥਾ ਨਾਲ ਲੈਸ ਟਾਪ 10 ਅਰਥਵਿਵਸਥਾਵਾਂ ’ਚ 5 ਏਸ਼ੀਆਈ ਮਹਾਂਦੀਪ ਦੇ ਦੇਸ਼ ਹਨ ਜਿਸ ’ਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਤੇ ਵੀਅਤਨਾਮ ਨੂੰ ਦੇਖਿਆ ਜਾ ਸਕਦਾ ਹੈ ਫਿਲਹਾਲ ਸੌਰ ਊਰਜਾ ਭਵਿੱਖ ਦੀ ਸਿਰਫ ਜ਼ਰੂਰਤ ਨਹੀਂ, ਸਗੋਂ ਜ਼ਰੂਰਤ ਦੀ ਦਿਸ਼ਾ ’ਚ ਇੱਕ ਬਿਹਤਰੀਨ ਊਰਜਾ ਸਰੋਤ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਸਮਰੱਥ ਅਤੇ ਮਜ਼ਬੂਤ ਫਿਰ ਹੋ ਸਕੇਗੀ ਜਦੋਂ ਇਹ ਸਾਰਿਆਂ ਤੱਕ ਪਹੁੰਚ ਬਣਾ ਲਵੇਗੀ। (Solar Energy)
ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ, 3 ਤੋਂ 4 ਗੁਣਾ ਘੱਟ ਰੇਟ ’ਤੇ ਕੀਤੇ ਹਨ ਬਿਜਲੀ ਸਮਝੌਤੇ | Solar Energy
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪਿਛਲੀ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ, ਇਨ੍ਹਾਂ ਸਰਕਾਰਾਂ ਵੱਲੋਂ ਕੀਤੇ ਗਏ ਸੂਰਜੀ ਊਰਜਾ ਸਮਝੌਤੇ ਪੰਜਾਬ ਨੂੰ ਲੁਟਵਾਉਣ ਤੱਕ ਵਾਲੇ ਕੀਤੇ ਗਏ ਸਨ। ਜਿਹੜੀ ਬਿਜਲੀ ਸੂਰਜੀ ਊਰਜਾ ਕੰਪਨੀਆਂ ਤੋਂ ਮੌਜੂਦਾ ਸਰਕਾਰ 2.53 ਪੈਸੇ ਪ੍ਰਤੀ ਯੂਨਿਟ ਲੈ ਕੇ ਆ ਰਹੀ ਹੈ, ਇਹ ਬਿਜਲੀ ਪਿਛਲੀਆਂ ਸਰਕਾਰਾਂ ਨੇ 4 ਰੁਪਏ ਤੋਂ ਲੈ ਕੇ 8 ਰੁਪਏ ਤੱਕ ਖ਼ਰੀਦ ਸਮਝੌਤੇ ਕੀਤੇ ਹੋਏ ਹਨ।
ਪੰਜਾਬ ਨੂੰ ਜਲਦ ਹੀ 1200 ਮੈਗਾਵਾਟ ਬਿਜਲੀ 2.53 ਰੁਪਏ ਦੇ ਹਿਸਾਬ ਨਾਲ ਸਪਲਾਈ ਸ਼ੁਰੂ ਹੋ ਜਾਏਗੀ, ਜਦੋਂਕਿ ਪਿਛਲੀਆਂ ਸਰਕਾਰਾਂ ਵੱਲੋਂ 10 ਤੋਂ 15 ਸਾਲ ਤੱਕ ਦੇ ਖਰੀਦ ਸਮਝੌਤੇ ਕੀਤੇ ਹੋਏ ਸਨ ਪਰ ਹੁਣ ਅਸੀਂ ਉਨਾਂ ਸੂਰਜੀ ਊਰਜਾ ਕੰਪਨੀਆਂ ਨੂੰ ਵੀ ਕਹਿ ਦਿੱਤਾ ਹੈ ਕਿ ਉਹ ਆਪਣੇ ਰੇਟ ਘਟਾਉਣ, ਕਿਉਂਕਿ ਸਰਕਾਰ ਕੋਲ ਹੋਰ ਵੀ ਸਾਧਨ ਹਨ। ਜਿਸ ਕਾਰਨ ਪੁਰਾਣੇ ਸਮਝੌਤੇ ਵੀ ਘੋਖੇ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ। ਪੰਜਾਬ ਦੀ ਬਿਜਲੀ ਸਪਲਾਈ ਦੀ ਭਵਿੱਖ ਲੋੜ ਦੀ ਪੂਰਤੀ ਕਰਨ ਅਤੇ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕੰਟਰੋਲ ਵਾਲੀ ਤੇ ਨਵਿਆਉਣਯੋਗ ਊਰਜਾ ਦੇ ਖੇਤਰ ਦੀ ਮੋਹਰੀ ਕੰਪਨੀ ਸਤਲੁਜ ਜਲ ਵਿਧੁਤ ਨਿਗਮ (ਐੱਸਜੇਵੀਐਨ) ਨਾਲ 1200 ਮੈਗਾਵਾਟ ਸਪਲਾਈ ਲਈ ਬਿਜਲੀ ਖ਼ਰੀਦ ਸਮਝੌਤੇ (ਪੀਪੀਏ) ’ਤੇ ਦਸਤਖ਼ਤ ਕੀਤੇ।
ਪੰਜਾਬ ਨੂੰ ਮਿਲੇਗੀ 1200 ਮੈਗਾਵਾਟ ਸੂਰਜੀ ਊਰਜਾ, 2.53 ਪੈਸੇ ’ਤੇ ਬਿਜਲੀ ਦੀ ਖਰੀਦ ਕਰੇਗਾ ਪੰਜਾਬ : ਭਗਵੰਤ ਮਾਨ
ਮੁੱਖ ਮੰਤਰੀ ਨੇ ਦੱਸਿਆ ਕਿ ਪੀਐੱਸਪੀਸੀਐੱਲ ਨੇ ਪੰਜਾਬ ਤੇ ਦੇਸ਼ ਭਰ ’ਚ ਸਥਿਤ ਸੂਰਜੀ ਊਰਜਾ ਪ੍ਰੋਜੈਕਟਾਂ ਤੋਂ ਬਿਜਲੀ ਦੀ ਖ਼ਰੀਦ ਲਈ ਟੈਂਡਰ ਜਾਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਸਤਲੁਜ ਜਲ ਵਿਧੁਤ ਨਿਗਮ ਗਰੀਨ ਐਨਰਜੀ ਲਿਮਟਿਡ ਨੇ ਬੀਕਾਨੇਰ (ਰਾਜਸਥਾਨ) ਤੇ ਭੁਜ (ਗੁਜਰਾਤ) ਤੋਂ 2.53 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਇਕ ਹਜ਼ਾਰ ਮੈਗਾਵਾਟ ਅਤੇ ਹੁਸ਼ਿਆਰਪੁਰ (ਪੰਜਾਬ) ਤੋਂ 2.75 ਰੁਪਏ ਪ੍ਰਤੀ ਯੁੂਨਿਟ ਦੇ ਹਿਸਾਬ ਨਾਲ 200 ਮੈਗਾਵਾਟ ਬਿਜਲੀ ਸਪਲਾਈ ਕਰਨ ਦੀ ਤਜਵੀਜ਼ ਦਿੱਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੀ ਦਫ਼ਾ ਮੁਕਾਬਲੇ ਦੀ ਬੋਲੀ ਲਈ ਸਵਿੱਸ ਚੈਲੇਂਜ ਵਿਧੀ (ਐੱਸਸੀਐੱਮ) ਲਾਗੂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਕ੍ਰਿਸ਼ਨ ਚੰਦ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 2.59 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲੱਗੀ ਸੀ ਪਰ ਗੱਲਬਾਤ ਕਰਨ ਤੋਂ ਬਾਅਦ ਇਹ ਭਾਅ 2.53 ਰੁਪਏ ’ਤੇ ਆ ਗਿਆ, ਜਿਸ ਨਾਲ ਸਰਕਾਰੀ ਖ਼ਜ਼ਾਨੇ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ 200 ਮੈਗਾਵਾਟ ਬਿਜਲੀ ਸਪਲਾਈ ਲਈ 2.79 ਰੁਪਏ ਪ੍ਰਤੀ ਯੂਨਿਟ ਦੀ ਬੋਲੀ ਲਗਾਈ ਗਈ ਸੀ ਪਰ ਅੰਤ ’ਚ 2.75 ਰੁਪਏ ਪ੍ਰਤੀ ਯੂਨਿਟ ’ਤੇ ਸਹਿਮਤੀ ਬਣੀ। ਇਸ ਨਾਲ ਸਰਕਾਰ ਨੇ 431 ਕਰੋੜ ਰੁਪਏ ਦੀ ਬੱਚਤ ਕੀਤੀ। ਉਨਾਂ ਕਿਹਾ ਕਿ ਟਰਾਂਸਮਿਸ਼ਨ ਖ਼ਰਚੇ ਟਾਲਣ ਲਈ ਇਹ ਪ੍ਰੋਜੈਕਟ ਜਲਦੀ ਸ਼ੁਰੂ ਹੋਣਗੇ।ਉਨ੍ਹਾਂ ਕਿਹਾ ਕਿ 2007 ਤੋਂ 2017 ਤੱਕ ਬਿਜਲੀ ਖ਼ਰੀਦ ਲਈ ਕੋਈ ਵੀ ਸਮਝੌਤਾ ਸੱਤ ਰੁਪਏ ਪ੍ਰਤੀ ਯੂਨਿਟ ਤੋਂ ਘੱਟ ਨਹੀਂ ਕੀਤਾ ਗਿਆ, ਜਦੋਂ ਕਿ ਹੁਣ ਬਹੁਤ ਘੱਟ ਕੀਮਤ ’ਤੇ ਬਿਜਲੀ ਖ਼ਰੀਦ ਲਈ ਸਮਝੌਤਾ ਕੀਤਾ ਗਿਆ ਹੈ।
ਸੂਰਜੀ ਊਰਜਾ ਦੀ ਵਰਤੋਂ ਸੂਬੇ ਲਈ ਬਹੁਤ ਲਾਹੇਵੰਦ ਹੋਵੇਗੀ : ਭਗਵੰਤ ਮਾਨ
ਜਲ ਸਪਲਾਈ ਦੀ ਰਿਮੋਟ ਨਿਗਰਾਨੀ ਤੇ ਸੰਚਾਲਨ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰਵਾਨਗੀ
ਮੁੱਖ ਮੰਤਰੀ ਵੱਲੋਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਲ ਸਪਲਾਈ ਸਕੀਮਾਂ ਲਈ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦੇ ਆਦੇਸ਼
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਸੂਬੇ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਜਲ ਸਪਲਾਈ ਸਕੀਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ। ਵਿਭਾਗ ਦੇ ਕੰਮਕਾਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਥੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲ ਸਪਲਾਈ ਸਕੀਮਾਂ ਲਈ ਸੂਰਜੀ ਊਰਜਾ ਦੀ ਵਰਤੋਂ ਸੂਬੇ ਲਈ ਬਹੁਤ ਲਾਹੇਵੰਦ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਇੱਕ ਪਾਸੇ ਬਿਜਲੀ ਦੀ ਬੱਚਤ ਹੋਵੇਗੀ ਅਤੇ ਦੂਜੇ ਪਾਸੇ ਪਿੰਡਾਂ ਵਿੱਚ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇਗਾ। ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਇਸ ਪਹਿਲਕਦਮੀ ਰਾਹੀਂ ਵਿਭਾਗ 1,508 ਪਿੰਡਾਂ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਸਕੀਮਾਂ ਲਾਗੂ ਕਰਨ ’ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ 60.50 ਕਰੋੜ ਦੀ ਲਾਗਤ ਨਾਲ 8708 ਕਿਲੋਵਾਟ ਬਿਜਲੀ ਪੈਦਾ ਕਰਕੇ ਟਿਕਾਊ ਅਤੇ ਸਵੈ-ਨਿਰਭਰਤਾ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ।
ਇੱਕ ਹੋਰ ਏਜੰਡੇ ’ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਮੁੱਖ ਮੰਤਰੀ ਨੇ 1,731 ਪਿੰਡਾਂ ਵਿੱਚ ਡਿਜੀਟਲ ਵਿਵਸਥਾ (ਡਿਦੀਟਲ ਅਡੈਪਟੇਸ਼ਨ) ਲਈ ਵੀ ਸਹਿਮਤੀ ਦਿੱਤੀ , ਜਿੱਥੇ ਸਕੀਮਾਂ ਨਾਲ ਸਬੰਧਤ ਵੱਖ-ਵੱਖ ਵਿਧੀਆਂ ਨੂੰ ਇੰਟਰਨੈੱਟ ਨਾਲ ਜੋੜਨ (ਇੰਟਰਨੈੱਟ ਆਫ ਥਿੰਗਜ) ਅਤੇ ਜਲ ਸਪਲਾਈ ਦੀ ਦੂਰਵਰਤੀ (ਰਿਮੋਟ) ਨਿਗਰਾਨੀ ਅਤੇ ਸੰਚਾਲਨ ਕੀਤਾ ਜਾਵੇਗਾ।
ਉਨ੍ਹਾਂ ਨੇ 100 ਕਰੋੜ ਰੁਪਏ ਦੀ ਲਾਗਤ ਨਾਲ 93 ਪਿੰਡਾਂ ਅਤੇ 23 ਬਲਾਕਾਂ ਵਿਚ 100 ਫੀਸਦੀ ਤੌਰ ’ਤੇ ਇਸ ਪਾਇਲਟ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਭਗਵੰਤ ਮਾਨ ਨੇ ਵਿਭਾਗ ਨੂੰ ਐਮ.ਗਰਾਮ-ਸੇਵਾ ਦੇ ਰੂਪ ਵਿਚ ਡਿਜੀਟਲ ਪਹਿਲਕਦਮੀ, ਜੋ 100 ਪਿੰਡਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਲਾਂਚ ਕੀਤੀ ਗਈ ਸੀ, ਦੀ ਸ਼ੁਰੂਆਤ ਕਰਨ ਲਈ ਆਖਿਆ ਤਾਂ ਕਿ ਮਾਲੀਆ ਇਕੱਠਾ ਕਰਨ ਅਤੇ ਵਿੱਤੀ ਪ੍ਰਬੰਧਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਸੈਨੇਟਰੀ ਕੰਪਲੈਕਸਾਂ/ਪਲਾਸਟਿਕ ਰਹਿੰਦ-ਖੂੰਹਦ ਲਈ ਕੰਪੋਸਟ ਪਿਟਸ/ਪਿੰਡਾਂ ਦੇ ਛੱਪੜਾਂ ਦੀ ਮੁਰੰਮਤ ਅਤੇ ਸੋਕ ਪਿੱਟਸ ਦੀ ਉਸਾਰੀ ਲਈ 145 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਕਾਰਜ ਚੱਲ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਚੱਲ ਰਹੇ ਪ੍ਰਾਜੈਕਟਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਨਾਂ ਦਾ ਲਾਭ ਮਿਲ ਸਕੇ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਅਤੇ ਹੋਰ ਵੀ ਹਾਜ਼ਰ ਸਨ।
20 ਜ਼ਿਲ੍ਹਿਆਂ ਨੇ 100 ਫੀਸਦੀ ਪੂਰਾ ਕੀਤਾ ਜਲ ਜੀਵਨ ਮਿਸ਼ਨ
ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਜਲ ਜੀਵਨ ਮਿਸ਼ਨ ਤਹਿਤ 99.63 ਫੀਸਦੀ ਪੇਂਡੂ ਪਰਿਵਾਰਾਂ ਕੋਲ ਪਾਣੀ ਦੀ ਟੂਟੀ ਦੇ ਕੁਨੈਕਸ਼ਨ ਹਨ ਅਤੇ 23 ਜ਼ਿਲ੍ਹਿਆਂ ਵਿੱਚੋਂ 20 ਜ਼ਿਲ੍ਹਿਆਂ ਨੇ 100 ਫੀਸਦੀ ਤੌਰ ’ਤੇ ਇਸ ਨੂੰ ਪੂਰਾ ਕਰ ਲਿਆ ਹੈ, ਜਦੋਂਕਿ ਸਫਾਈ ਦੇ ਪੱਖ ਤੋਂ ਵੀ ਸੂਬਾ ‘ਖੁੱਲ੍ਹੇ ਵਿੱਚ ਸੌਚ ਤੋਂ ਮੁਕਤ’ ਹੈ।
ਉਨ੍ਹਾਂ ਕਿਹਾ ਕਿ ਸੂਬਾ ਭਾਰੀ ਧਾਤਾਂ, ਆਰਸੈਨਿਕ, ਫਲੋਰਾਈਡ, ਆਇਰਨ, ਯੂਰੇਨੀਅਮ, ਟੀਡੀਐਸ ਵਰਗੇ ਪਾਣੀ ਦੀ ਗੁਣਵੱਤਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਇਸ ਲਈ ਪਟਿਆਲਾ, ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਫਿਰੋਜਪੁਰ, ਫਾਜ਼ਿਲਕਾ, ਹੁਸ਼ਿਆਰਪੁਰ, ਸ੍ਰੀ ਆਨੰਦਪੁਰ ਸਾਹਿਬ ਵਿੱਚ 1,800 ਤੋਂ ਵੱਧ ਪਿੰਡਾਂ ਨੂੰ ਕਵਰ ਕਰਦੇ ਹੋਏ 2,081 ਕਰੋੜ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੀ ਸਪਲਾਈ ਦੇ ਪ੍ਰਾਜੈਕਟਾਂ ਨੂੰ ਛੇਤੀ ਮੁਕੰਮਲ ਕਰਕੇ ਕਾਰਜਸ਼ੀਲ ਕੀਤਾ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਆਰਸੈਨਿਕ ਅਤੇ ਫਲੋਰਾਈਡ ਪ੍ਰਭਾਵਿਤ ਖੇਤਰਾਂ ਲਈ ਵਿਸ਼ੇਸ਼ ਨਿਵਾਰਨ ਕਾਰਜਾਂ ਨੂੰ ਵੀ ਪ੍ਰਮੁੱਖਤਾ ਨਾਲ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ