NDA - Sach Kahoon Punjabi
CP Radhakrishnan: ਸੀਪੀ ਰਾਧਾਕ੍ਰਿਸ਼ਨਨ ਹੋਣਗੇ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ, ਜੇਪੀ ਨੱਡਾ ਨੇ ਕੀਤਾ ਐਲਾਨ
CP Radhakrishnan: ਨਵੀਂ ਦਿੱਲੀ, (ਆਈਏਐਨਐਸ) ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਦੇ ਨਾਂਅ ਦਾ ਐਲਾਨ ਕੀਤਾ ਹੈ। ਨੱਡਾ ਨੇ ਕਿਹਾ ਕਿ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਹੋਣਗੇ, ਜੋ ਇਸ ਸਮੇਂ ਮਹਾਂਰਾਸ਼ਟਰ ਦੇ ਰਾਜਪਾਲ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਅਸੀਂ ਐਨਡੀਏ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਮੰਗੇ ਗਏ। ਇਸ ਤੋਂ ਬਾਅਦ ਸਾਰਿਆਂ ਨੇ ਐਨਡੀਏ ਦੇ ਉਮੀਦਵਾਰ ਵਜੋਂ ਸੀਪੀ ਰਾਧਾਕ੍ਰਿਸ਼ਨਨ ਦੇ ਨਾਂਅ ਨੂੰ ਮਨਜ਼ੂਰੀ ਦੇ ਦਿੱਤੀ। ਉਹ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ ਅਤੇ ਤਾਮਿਲਨਾਡੂ ਤੋਂ ਹਨ।”
ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੇ ਸੀਪੀ ਰਾਧਾਕ੍ਰਿਸ਼ਨਨ ਦੇ ਨਾਂਅ ਦਾ ਸਮਰਥਨ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਸਾਨੂੰ ਉਪ ਰਾਸ਼ਟਰਪਤੀ ਲਈ NDA ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ ਦਾ ਪੂਰਾ ਸਮਰਥਨ ਹੈ। ਅਸੀਂ ਸੜਕ ਤੋਂ ਲੈ ਕੇ ਸਦਨ ਤੱਕ NDA ਦੇ ਨਾਲ ਹਾਂ।” ਤੁਹਾਨੂੰ ਦੱਸ ਦੇਈਏ ਕਿ ਚੰਦਰਪੁਰ ਪੋਨੂਸਾਮੀ ਰਾਧਾਕ੍ਰਿਸ਼ਨਨ ਨੂੰ 31 ਜੁਲਾਈ 2024 ਨੂੰ ਮਹਾਂਰਾਸ਼ਟਰ ਦੇ ਰਾਜਪਾਲ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਲਗਭਗ ਡੇਢ ਸਾਲ ਝਾਰਖੰਡ ਦੇ ਰਾਜਪਾਲ ਵਜੋਂ ਸੇਵਾ ਨਿਭਾਈ।
ਇਹ ਵੀ ਪੜ੍ਹੋ: Satluj River: ਸਤਲੁਜ ’ਚ ਪਾਣੀ ਦਾ ਪੱਧਰ ਵਧਣ ਕਾਰਨ 6400 ਏਕੜ ਫਸਲ ਪ੍ਰਭਾਵਿਤ
ਇਸ ਤੋਂ ਇਲਾਵਾ, ਉਨ੍ਹਾਂ ਨੇ ਤੇਲੰਗਾਨਾ ਦੇ ਰਾਜਪਾਲ ਦਾ ਵਾਧੂ ਚਾਰਜ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲਿਆ ਹੈ। 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਜਨਮੇ, ਸੀਪੀ ਰਾਧਾਕ੍ਰਿਸ਼ਨਨ ਨੇ 1974 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਵਲੰਟੀਅਰ ਵਜੋਂ ਆਪਣਾ ਰਾਜਨੀਤਿਕ ਕਰੀਅਰ ਸ਼ੁਰੂ ਕੀਤਾ ਅਤੇ ਭਾਰਤੀ ਜਨ ਸੰਘ ਦੀ ਰਾਜ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ। 1996 ਵਿੱਚ, ਉਨ੍ਹਾਂ ਨੂੰ ਭਾਜਪਾ ਤਾਮਿਲਨਾਡੂ ਦਾ ਸਕੱਤਰ ਨਿਯੁਕਤ ਕੀਤਾ ਗਿਆ।
ਇਸ ਤੋਂ ਬਾਅਦ, ਉਹ 1998 ਅਤੇ 1999 ਵਿੱਚ ਕੋਇੰਬਟੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਇਸ ਤੋਂ ਇਲਾਵਾ, ਉਨ੍ਹਾਂ ਨੇ 2004 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸੰਸਦੀ ਵਫ਼ਦ ਦੇ ਹਿੱਸੇ ਵਜੋਂ ਭਾਸ਼ਣ ਦਿੱਤਾ ਅਤੇ ਤਾਈਵਾਨ ਦੀ ਪਹਿਲੀ ਸੰਸਦੀ ਫੇਰੀ ਵਿੱਚ ਵੀ ਹਿੱਸਾ ਲਿਆ। ਉਹ 2004 ਤੋਂ 2007 ਤੱਕ ਭਾਜਪਾ ਤਾਮਿਲਨਾਡੂ ਦੇ ਸੂਬਾ ਪ੍ਰਧਾਨ ਰਹੇ। ਉਹ 2020 ਤੋਂ 2022 ਤੱਕ ਭਾਜਪਾ ਕੇਰਲ ਦੇ ਆਲ ਇੰਡੀਆ ਇੰਚਾਰਜ ਰਹੇ। ਉਨ੍ਹਾਂ ਨੂੰ 18 ਫਰਵਰੀ 2023 ਨੂੰ ਝਾਰਖੰਡ ਦਾ ਰਾਜਪਾਲ ਵੀ ਨਿਯੁਕਤ ਕੀਤਾ ਗਿਆ ਸੀ। CP Radhakrishnan
NDA Meeting: NDA ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਚੁਣਿਆ ਆਪਣਾ ਨੇਤਾ
ਨਵੀਂ ਦਿੱਲੀ (ਏਜੰਸੀ)। ਲੋਕ ਸਭਾ ਚੋਣਾਂ ‘ਚ ਬਹੁਮਤ ਹਾਸਲ ਕਰਨ ਤੋਂ ਬਾਅਦ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀਆਂ 15 ਘਟਕ ਪਾਰਟੀਆਂ ਦੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ’ਤੇ ਅਹਿਮ ਬੈਠਕ ਹੋਈ, ਜਿਸ ‘ਚ ਸਾਰੀਆਂ ਪਾਰਟੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੋਦੀ ਨੂੰ ਗਠਜੋੜ ਦਾ ਆਗੂ ਚੁਣਿਆ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦਾ ਸਮਰਥਨ ਕੀਤਾ। Narendra Modi
ਇਹ ਵੀ ਪੜ੍ਹੋ: ਨਗਰ ਕੌਂਸਲ ਦਾ ਜੇਈ ਰਿਸ਼ਵਤ ਲੈਂਦਾ ਕਾਬੂ, ਛੇ ਜਣਿਆਂ ਖਿਲਾਫ਼ ਪਰਚਾ
ਮੋਦੀ ਦੀ ਅਗਵਾਈ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ, ਭਾਜਪਾ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਗੱਠਜੋਡ਼ ਦੇ ਦੂਜੇ ਸਭ ਤੋਂ ਘਟਕ ਦਲ ਤੇਲੁਗੁ ਦੇਸ਼ਮ ਪਾਰਟੀ ਦੇ ਆਗੂ ਅਤੇ ਚੰਦਰਬਾਬੂ ਨਾਇਡੂ, ਜਨਤਾ ਦਲ ਯੂ ਦੇ ਨਿਤਿਸ਼ ਕੁਮਾਰ, ਰਾਜੀਵ ਰੰਜਨ ਸਿੰਘ ਅਤੇ ਸੰਜੈ ਝਾ, ਲੋਜਪਾ ਰਾਮਵਿਲਾਸ ਦੇ ਚਿਰਾਗ ਪਾਸਵਾਨ, ਸਿਵਸੈਨਾ ਦੇ ਆਗੂ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਜਨਤਾ ਦਲ ਸੇਕੁਲਰ ਦੇ ਆਗੂ ਐਚਡੀ ਕੁਮਾਰ ਸਵਾਮੀ,
ਹਿੰਦੂਸਤਾਨੀ ਅਵਾਮ ਪਾਰਟੀ ਦੇ ਜੀਤਨਰਾਮ ਮਾਂਝੀ, ਅਪਣਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ, ਜਨਸੈਨਾ ਪਾਰਟੀ ਦੇ ਪਵਨ ਕਲਿਆਣ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਨੀਲ ਤਟਕਰੇ ਅਤੇ ਪ੍ਰਫੁੱਲਤ ਪਟੇਲ, ਰਾਸ਼ਟਰੀ ਲੋਕ ਦਲ ਦੇ ਜੈਅੰਤ ਚੌਧਰੀ, ਯੂਪੀਪੀਐਲ ਦੇ ਪ੍ਰਮੋਦ ਬੋਡ਼ੋ, ਅਸਮ ਗਣ ਪ੍ਰੀਸ਼ਦ ਦੇ ਅਤੁਲ ਬੋਰਾ, ਐਸਕੇਐਮ ਦੇ ਇਂਦਰ ਹਾਂਗ ਸੂਬਾ, ਆਲ ਝਾਰਖੰਡ ਸਟੂਡੈਂਟਸ ਯੂਨੀਅਨ ਦੇ ਸੁਦੇਸ਼ ਮਹਤੋ ਸ਼ਾਮਲ ਹੋਏ। Narendra Modi
ਛੇ ਦਹਾਕਿਆਂ ਬਾਅਦ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਮਜ਼ਬੂਤ ​​ਲੀਡਰਸ਼ਿਪ ਚੁਣੀ
ਇਹ ਮੀਟਿੰਗ ਕਰੀਬ ਡੇਢ ਘੰਟਾ ਚੱਲੀ ਜਿਸ ਵਿੱਚ ਸਹਿਯੋਗੀ ਪਾਰਟੀਆਂ ਨੇ ਮੋਦੀ ਦੀ ਅਗਵਾਈ ਹੇਠ ਨਵੀਂ ਐਨ.ਡੀ.ਏ ਸਰਕਾਰ ਦੇ ਗਠਨ ਲਈ ਸਮਰਥਨ ਪੱਤਰ ਸੌਂਪਦਿਆਂ ਮਤਾ ਪਾਸ ਕੀਤਾ ਕਿ 140 ਕਰੋੜ ਦੇਸ਼ ਵਾਸੀਆਂ ਨੂੰ ਐਨ.ਡੀ.ਏ ਦੀਆਂ ਲੋਕ ਭਲਾਈ ਨੀਤੀਆਂ ਦਾ ਲਾਭ ਹੋਇਆ ਹੈ। ਪਿਛਲੇ 10 ਸਾਲਾਂ ਵਿੱਚ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਰ ਖੇਤਰ ਵਿੱਚ ਵਿਕਾਸ ਕਰਦੀ ਨਜ਼ਰ ਆ ਰਹੀ ਹੈ। ਬਹੁਤ ਲੰਬੇ ਵਕਫ਼ੇ, ਲਗਭਗ ਛੇ ਦਹਾਕਿਆਂ ਬਾਅਦ ਭਾਰਤ ਦੇ ਲੋਕਾਂ ਨੇ ਲਗਾਤਾਰ ਤੀਜੀ ਵਾਰ ਪੂਰਨ ਬਹੁਮਤ ਨਾਲ ਇੱਕ ਮਜ਼ਬੂਤ ​​ਲੀਡਰਸ਼ਿਪ ਨੂੰ ਚੁਣਿਆ ਹੈ। Narendra Modi
ਨਵੀਂ ਦਿੱਲੀ। ਲੋਕ ਸਭਾ ਚੋਣਾਂ 2024 ’ਚ ਐਨਡੀਏ ਦੀ ਸ਼ਾਨਦਾਰ ਪ੍ਰਦਰਸ਼ਨ ਤੋਂ ਪੀਐਮ ਮੋਦੀ ਖੁਸ਼ ਨਜ਼ਰ ਆਏ। ਐਨਡੀਏ ਦੀ ਤੀਜੀ ਵਾਰ ਸਰਕਾਰ ਬਣਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਭਾਜਪਾ ਹੈੱਡਕੁਆਰਟਰ ਪਹੁੰਚੇ। ਉਨ੍ਹਾਂ ਨੇ ਭਾਰਤ ਮਾਤਾ ਦੀ ਜੈ ਨਾਲ ਭਾਸ਼ਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਖਿਆ ਕਿ, ਮੈਂ ਇਸ ਆਸ਼ੀਰਵਾਦ ਲਈ ਦੇਸ਼ ਦੇ ਸਾਰੇ ਲੋਕਾਂ ਦਾ ਰਿਣੀ ਹਾਂ। ਅੱਜ ਦਾ ਦਿਨ ਬਹੁਤ ਸ਼ੁਭ ਹੈ। ਇਸ ਸ਼ੁੱਭ ਦਿਨ ‘ਤੇ ਐਨਡੀਏ ਦੀ ਲਗਾਤਾਰ ਤੀਜੀ ਵਾਰ ਸਰਕਾਰ ਬਣਨਾ ਤੈਅ ਹੈ। Election Update
ਉਨ੍ਹਾਂ ਕਿਹਾ- ਦੇਸ਼ ਵਾਸੀਆਂ ਨੇ ਐਨਡੀਏ ਅਤੇ ਭਾਜਪਾ ‘ਤੇ ਪੂਰਾ ਭਰੋਸਾ ਜਤਾਇਆ ਹੈ। ਅੱਜ ਦੀ ਜਿੱਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ। ਇਹ ਵਿਕਸਤ ਭਾਰਤ ਦੇ ਵਾਅਦੇ ਦੀ ਜਿੱਤ ਹੈ। ਇਹ ਸਭ ਕਾ ਸਾਥ, ਸਬਕਾ ਵਿਕਾਸ ਮੰਤਰ ਦੀ ਜਿੱਤ ਹੈ। ਇਹ 140 ਕਰੋੜ ਭਾਰਤੀਆਂ ਦੀ ਜਿੱਤ ਹੈ। ਅੱਜ ਮੈਂ ਦੇਸ਼ ਦੇ ਚੋਣ ਕਮਿਸ਼ਨ ਨੂੰ ਵੀ ਵਧਾਈ ਦੇਵਾਂਗਾ। ਚੋਣ ਕਮਿਸ਼ਨ ਨੇ ਦੁਨੀਆ ਦੀ ਸਭ ਤੋਂ ਵੱਡੀ ਚੋਣ ਇੰਨੀ ਕੁਸ਼ਲਤਾ ਨਾਲ ਕਰਵਾਈ। Election Update
ਪੀ.ਐੱਮ ਮੋਦੀ ਨੇ ਐਕਸ ’ਤੇ ਕੀਤਾ ਟਵਿਟ
ਭਾਜਪਾ ਦਫਤਰ ਪਹੁੰਚਣ ਤੋਂ ਪਹਿਲਾਂ ਪੀ.ਐੱਮ ਮੋਦੀ ਐਕਸ ’ਤੇ ਲਿਖਿਆ- ਜਨਤਾ ਨੇ ਲਗਾਤਾਰ ਤੀਜੀ ਵਾਰ ਐਨਡੀਏ ਵਿੱਚ ਭਰੋਸਾ ਜਤਾਇਆ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਲਿਖਿਆ- ਮੈਂ ਇਸ ਪਿਆਰ ਲਈ ਜਨਤਾ ਨੂੰ ਸਲਾਮ ਕਰਦਾ ਹਾਂ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪਿਛਲੇ ਦਹਾਕਿਆਂ ਵਿੱਚ ਕੀਤੇ ਚੰਗੇ ਕੰਮਾਂ ਨੂੰ ਜਾਰੀ ਰੱਖਾਂਗੇ। ਮੈਂ ਸਾਡੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਸਲਾਮ ਕਰਦਾ ਹਾਂ। ਸ਼ਬਦ ਕਦੇ ਵੀ ਉਨ੍ਹਾਂ ਦੇ ਅਸਾਧਾਰਣ ਯਤਨਾਂ ਦੇ ਨਾਲ ਇਨਸਾਫ਼ ਨਹੀਂ ਕਰ ਸਕਣਗੇ। Election Update
ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ ‘ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ ‘ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 23 ਮਈ ਨੂੰ ਆਉਣਗੇ ਇਨ੍ਹਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ‘ਤੇ ਵੋਟਾਂ ਪੈਣਗੀਆਂ। ਇਸ ਤੋਂ ਇਲਾਵਾ ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਛੱਤੀਸਗੜ੍ਹ ਦੀ ਇੱਕ, ਜੰਮੂ ਕਸ਼ਮੀਰ ਦੀਆਂ ਦੋ, ਮਹਾਂਰਾਸ਼ਟਰ ਦੀਆਂ ਸੱਤ, ਮਣੀਪੁਰ ਦੀਆਂ ਦੋ, ਮੇਘਾਲਿਆ ਦੀਆਂ ਦੋ, ਨਗਾਲੈਂਡ-ਮਿਜ਼ੋਰਮ ਦੀ ਇੱਕ-ਇੱਕ, ਤੇਲੰਗਾਨਾ ਦੀਆਂ 17, ਉਤਰ ਪ੍ਰਦੇਸ਼ ਦੀਆਂ ਅੱਠ, ਉਤਰਾਖੰਡ ਦੀਆਂ ਪੰਜ ਤੇ ਪੱਛਮੀ ਬੰਗਾਲ ਦੀਆਂ ਦੋ ਸੀਟਾਂ ‘ਤੇ ਵੋਟਾਂ ਪੈਣਗੀਆਂ। ਯੂਪੀ ਤੇ ਆਂਧਰਾ ਪ੍ਰਦੇਸ਼ ‘ਚ ਭਾਜਪਾ ਤੇ ਕਾਂਗਰਸ ਤੋਂ ਵੱਖ ਦੋ ਮਹਾਂਗਠਜੋੜ ਵੀ ਮੈਦ ਮੈਦਾਨ ‘ਚ ਹਨ ਪਹਿਲੇ ਗੇੜ ‘ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਪਰਚਾ ਦਾਖਲ ਕੀਤਾ ਹੈ। ਦੇਸ਼ ਦੀ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਲਈ ਪਹਿਲਾ ਗੇੜ ਬੇਹੱਦ ਹੀ ਮਹੱਤਵਪੂਰਨ ਹੈ, ਕਿਉਂਕਿ ਪਹਿਲੇ ਗੇੜ ‘ਚ ਐਨਡੀਏ 90 ਸੀਟਾਂ ‘ਤੇ ਚੋਣ ਲੜ ਰਿਹਾ ਹੈ, ਜਦੋਂਕਿ 89 ਸੀਟਾਂ ‘ਤੇ ਯੂਪੀਏ ਦੇ ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੈ।
ਮਹਾਂਗਠਜੋੜ : 8 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਹੈ
ਉੱਤਰ ਪ੍ਰਦੇਸ਼ ‘ਚ ਮਹਾਂਗਠਜੋੜ ਪਹਿਲੇ ਗੇੜ ‘ਚ ਸਾਰੀਆਂ 8 ਸੀਟਾਂ ‘ਤੇ ਚੋਣ ਲੜ ਰਹੀ ਹੈ 8 ਸੀਟਾਂ ‘ਚੋਂ 4 ਸੀਟਾਂ ‘ਤੇ ਬੀਐਸਪੀ, 2 ਸੀਟਾਂ ‘ਤੇ ਆਰਐਲਡੀ, 2 ਸੀਟਾਂ ‘ਤੇ ਐਸਪੀ ਦੇ ਉਮੀਦਵਾਰ ਮੈਦਾਨ ‘ਚ ਹਨ ।
ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ
ਪਹਿਲੇ ਗੇੜ ‘ਚ ਐਨਡੀਏ ਨੇ 91 ‘ਚੋਂ 90 ਸੀਟਾਂ ‘ਤੇ ਉਮੀਦਵਾਰ ਉਤਾਰੇ ਹਨ ਆਂਧਰਾ ਪ੍ਰਦੇਸ਼ ਦੀ 1 ਸੀਟ ਅਜਿਹੀ ਹੈ, ਜਿੱਥੇ ਐਨਡੀਏ ਦਾ ਉਮੀਦਵਾਰ ਮੈਦਾਨ ‘ਚ ਨਹੀਂ ਹੈ ਐਨਡੀਏ ‘ਚ 90 ਸੀਟਾਂ ‘ਚੋਂ 83 ‘ਤੇ ਭਾਜਪਾ ਦੇ ਉਮੀਦਵਾਰ ਮੈਦਾਨ ‘ਚ ਹਨ ਅਸਾਮ ਦੀ ਇੱਕ ਸੀਟ ‘ਤੇ ਸਹਿਯੋਗੀ ਅਸਾਮ ਗਣ ਪ੍ਰੀਸ਼ਦ, ਬਿਹਾਰ ਦੀਆਂ 2 ਸੀਟਾਂ ‘ਤੇ ਐਲਜੇਪੀ, 1 ਸੀਟ ‘ਤੇ ਜੇਡੀਯੂ, ਮਹਾਂਰਾਸ਼ਟਰ ਦੀਆਂ ਦੋ ਸੀਟਾਂ ‘ਤੇ ਸ਼ਿਵਸੈਨਾ ਤੇ ਇੱਕ ਸੀਟ ‘ਤੇ ਐਨਡੀਪੀਪੀ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜੀਵ ਰੰਜਨ ਤਿਵਾੜੀ
ਕਿਹਾ ਜਾਂਦਾ ਹੈ ਕਿ ਰਾਜਨੀਤੀ ਸੰਭਾਵਨਾਵਾਂ ਦੀ ਖੇਡ ਹੈ ਰਾਜਨੀਤੀ ਵਿਚ ਕਦੋ ਕੀ ਹੋ ਜਾਵੇ, ਕੋਈ ਨਹੀਂ ਜਾਣਦਾ ਹਾਲੇ ਕੁਝ ਦਿਨ ਪਹਿਲਾਂ ਤੱਕ ਕੇਂਦਰ ਦੀ ਐਨਡੀਏ ਸਰਕਾਰ ‘ਚ ਬੈਠੇ ਰਾਲੋਸਪਾ ਆਗੂ ਉਪੇਂਦਰ ਕੁਸ਼ਵਾਹਾ ਹੁਣ ਵਿਰੋਧੀ ਪਾਲ਼ੇ ਯੂਪੀਏ ਦਾ ਹਿੱਸਾ ਬਣ ਗਏ ਹਨ ਹੁਣ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰ ਰਹੇ ਹਨ ਇਨ੍ਹਾਂ ਤੋਂ ਇਲਾਵਾ ਕੇਂਦਰ ‘ਚ ਮੰਤਰੀ ਤੇ ਲੋਜਪਾ ਆਗੂ ਰਾਮਵਿਲਾਸ ਪਾਸਵਾਨ ਵੀ ਸਰਕਾਰ ਨੂੰ ਤੇਵਰ ਦਿਖਾਉਣ ਲੱਗੇ ਹਨ ਪਾਸਵਾਨ ਨੂੰ ਰਾਜਨੀਤੀ ਦਾ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਪਾਸਵਾਨ ਨੂੰ ਇਹ ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਕੇਂਦਰ ‘ਚ ਅਗਲੀ ਸਰਕਾਰ ਕਿਸਦੀ ਬਣਨ ਵਾਲੀ ਹੈ, ਉਸੇ ਹਿਸਾਬ ਨਾਲ ਉਨ੍ਹਾਂ ਦਾ ਵਿਵਹਾਰ ਬਣਨ-ਵਿਗੜਨ ਲੱਗਦਾ ਹੈ ਖੈਰ, ਕੇਂਦਰ ‘ਚ ਸੱਤਾਧਾਰੀ ਐਨਡੀਏ ਵਿਚ ਬੇਚੈਨੀ ਵਧ ਗਈ ਹੈ ਇਸਦੀ ਵਜ੍ਹਾ ਸਪੱਸ਼ਟ ਹੈ ਕਿ ਉਸਦੇ ਸਹਿਯੋਗ ਇੱਕ-ਇੱਕ ਕਰਕੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਸਾਥ ਛੱਡ ਕੇ ਯੂਪੀਏ ਦਾ ਹਿੱਸਾ ਬਣਦੇ ਜਾ ਰਹੇ ਹਨ  ਬਿਨਾ ਸ਼ੱਕ, ਯੂਪੀਏ ਮਜ਼ਬੂਤ ਹੋ ਰਿਹਾ ਹੈ ਸੁਭਾਵਿਕ ਹੈ, ਯੂਪੀਏ ਦੀ ਮਜ਼ਬੂਤੀ ‘ਚ ਹੀ ਐਨਡੀਏ ਦੀ ਬੇਚੈਨੀ ਲੁਕੀ ਹੈ ਦਿਲਚਸਪ ਇਹ ਹੈ ਕਿ ਜੋ ਸਹਿਯੋਗੀ ਐਨਡੀਏ ਦਾ ਸਾਥ ਛੱਡ ਰਹੇ ਹਨ ਉਹ ਭਾਜਪਾ ‘ਤੇ ਆਲ੍ਹਾ ਆਗੂਆਂ ‘ਤੇ ਗਜ਼ਬ ਦੇ ਭਾਵਨਾਤਮਕ ਦੋਸ਼ ਲਾ ਰਹੇ ਹਨ ਯਕੀਨੀ ਤੌਰ ‘ਤੇ ਇਸ ਤਰ੍ਹਾਂ ਦੇ ਦੋਸ਼ ਆਉਣ ਵਾਲੀਆਂ ਚੋਣਾਂ ‘ਚ ਭਾਜਪਾ ਲਈ ਨੁਕਸਾਨਦੇਹ ਸਾਬਤ ਹੋਣਗੇ ਉਦਾਹਰਨ ਦੇ ਤੌਰ ‘ਤੇ ਉਪੇਂਦਰ ਕੁਸ਼ਵਾਹਾ ਨੂੰ ਹੀ ਲੈ ਲਓ ਉਨ੍ਹਾਂ ਕਿਹਾ ਕਿ ਐਨਡੀਏ ‘ਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲ ਰਿਹਾ ਸੀ ਤਾਜ਼ਾ ਮਾਮਲਾ ਉਪੇਂਦਰ ਕੁਸ਼ਵਾਹਾ ਦਾ ਹੀ ਹੈ, ਇਸ ਲਈ ਪਹਿਲਾਂ ਚਰਚਾ ਇਸੇ ‘ਤੇ ਹੋਣੀ ਚਾਹੀਦੀ ਹੈ।
ਬਿਹਾਰ ਵਿਚ ਉਪੇਂਦਰ ਕੁਸ਼ਵਾਹਾ ਦਾ ਅਸਰ ਠੀਕ-ਠਾਕ ਮੰਨਿਆ ਜਾਂਦਾ ਹੈ ਹੁਣ ਉਹ ਯੂਪੀਏ ਦੇ ਸਹਿਯੋਗੀ ਬਣ ਗਏ ਹਨ ਇਹ ਐਨਡੀਏ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਜੋ ਵੋਟਾਂ ਐਨਡੀਏ ਦੇ ਪੱਖ ਵਿਚ ਸਨ ਜੇਕਰ ਉਹ ਪ੍ਰਭਾਵਿਤ ਹੁੰਦੀਆਂ ਹਨ ਤਾਂ ਜ਼ਾਹਿਰ ਹੈ ਕਿ ਇਹ ਬੀਜੇਪੀ-ਜੇਡੀਯੂ ਗਠਜੋੜ ਲਈ ਨੁਕਸਾਨਦੇਹ ਹੋਵੇਗਾ ਕੁਸ਼ਵਾਹਾ ਨੇ ਕਿਹਾ ਬੀਜੇਪੀ-ਜੇਡੀਯੂ ਦੇ ਨਾਲ ਉਨ੍ਹਾਂ ਦਾ ਅਪਮਾਨ ਹੋ ਰਿਹਾ ਸੀ ਕੁਸ਼ਵਾਹਾ ਦੇ ਦਬਾਅ ਵਾਲੇ ਬਿਆਨ ਤੇ ਤੇਵਰ, ਦੋਵਾਂ ਦੀ ਬੀਜੇਪੀ ਨੇ ਅਣਦੇਖੀ ਕੀਤੀ ‘ਜਾਣਾ ਹੈ ਤਾਂ ਜਾਓ’ ਵਾਲਾ ਰੁਖ਼ ਅਪਣਾਇਆ ਇਸ ਵਿਚ ਬੀਜੇਪੀ ਤੋਂ ਜ਼ਿਆਦਾ ਜੇਡੀਯੂ ਅਤੇ ਖਾਸਕਰ ਨੀਤੀਸ਼ ਕੁਮਾਰ ਨੇ ਉਪੇਂਦਰ ਕੁਸ਼ਵਾਹਾ ਨੂੰ ਐਨਡੀਏ ਤੋਂ ਵੱਖ ਹੋਣ ਦੇਣ ‘ਚ ਵੱਡੀ ਭੂਮਿਕਾ ਨਿਭਾਈ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਐਮਐਲਏ, ਐਮਐਲਸੀ ਗਠਜੋੜ ਵਿਚ ਨਹੀਂ ਗਏ ਹਨ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਦੇ ਬਾਦ ਤੋਂ ਮਹਾਂਗਠਜੋੜ ਵਿਚ ਕਾਂਗਰਸ ਦਾ ਵਜ਼ਨ ਵਧਿਆ ਹੈ, ਇਹ ਦਿਸਣ ਲੱਗਾ ਹੈ ਬਿਹਾਰ ਵਿਚ ਵੀ ਪਾਰਟੀ ਪੱਧਰ ‘ਤੇ ਅਤੇ ਰਾਜਨੀਤਿਕ ਹਲਕੇ ਵਿਚ ਸਾਰੇ ਇਹ ਮਹਿਸੂਸ ਕਰ ਰਹੇ ਹਨ ਪਰ ਬਿਹਾਰ ਦੀ ਗੱਲ ਕਰੀਏ ਤਾਂ ਕੁਝ ਹੀ ਸਾਲ ਪਹਿਲਾਂ ਇੱਥੇ ਕਮਜ਼ੋਰ ਪਈ ਕਾਂਗਰਸ ਨੂੰ ਮਹਾਂਗਠਜੋੜ ਨੇ ਫਿਰ ਤੋਂ ਉੱਠ ਖੜ੍ਹੇ ਹੋਣ ਤੇ ਅੱਗੇ ਵਧਣ ਦੀ ਤਾਕਤ ਦਿੱਤੀ ਸੀ ਅਤੇ ਇਹ ਤਾਕਤ ਫਿਰ ਤੋਂ ਉਸਨੂੰ ਮਿਲੀ ਹੈ ਜੀਤਨਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਬਹੁਤ ਵੱਡੀ ਤਾਕਤ ਲੈ ਕੇ ਬੇਸ਼ੱਕ ਹੀ ਨਹੀਂ ਜੁੜੇ ਹਨ ਪਰ ਜੁੜ ਕੇ ਇੱਕ ਹੋਏ ਹਨ ਤਾਂ ਇੱਕ ਚੁਣੌਤੀ ਵਜੋਂ ਇਹ ਗਠਜੋੜ ਆਵੇਗਾ ਜੇਕਰ ਰਾਮਵਿਲਾਸ ਪਾਸਵਾਨ ਵੀ ਲੋਜਪਾ ਨਰਾਜ਼ਗੀ ਦਾ ਸੰਕੇਤ ਦੇਣ ਲੱਗੇ ਹਨ ਤਾਂ ਇਹ ਬੀਜੇਪੀ ਲਈ ਖ਼ਤਰੇ ਦੀ ਘੰਟੀ ਜ਼ਰੂਰ ਹੈ ਜਿਸ ਰਾਮਵਿਲਾਸ ਪਾਸਵਾਨ ਦੇ ਦਬਾਅ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੇਂਦਰ ਸਰਕਾਰ ਤੋਂ ਪਲਟਵਾਇਆ, ਉਹੀ ਹੁਣ ਨੌਜਵਾਨ ਤੇ ਕਿਸਾਨ ਨਾਲ ਜੁੜੇ ਮੁੱਦੇ ਨੂੰ ਚੁੱਕ ਕੇ ਮੋਦੀ ਸਰਕਾਰ ਦੀਆਂ ਹੀ ਮੁਸ਼ਕਲਾਂ ਵਧਾਉਣ ਲੱਗੇ ਹਨ ਬੀਤੇ ਦਿਨੀਂ ਐਨਡੀਏ ਗਠਜੋੜ ਨੂੰ ਨਾਜ਼ੁਕ ਮੋੜ ‘ਤੇ ਦੱਸਣ ਵਾਲੇ ਲੋਕ ਜਨਸ਼ਕਤੀ ਪਾਰਟੀ ਆਗੂ (ਐਲਜੇਪੀ) ਚਿਰਾਗ ਪਾਸਵਾਨ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਰੀਫ਼ ਕਰਕੇ ਬਿਹਾਰ ਵਿਚ ਰਾਜਨੀਤਿਕ ਹਲਚਲ ਨੂੰ ਹਵਾ ਦੇ ਦਿੱਤੀ ਹੈ ਪਾਸਵਾਨ ਦੇ ਇਸ ਬਿਆਨ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ ਪਾਸਵਾਨ ਨੇ ਰਾਹੁਲ ਦੀ ਜੰਮ ਕੇ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਅੰਦਰ ਸਕਾਰਾਤਮਕ ਬਦਲਾਅ ਆਇਆ ਹੈ ਉਨ੍ਹਾਂ ਨੇ ਕਿਸਾਨਾਂ ਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਵਧੀਆ ਤਰੀਕੇ ਨਾਲ ਚੁੱਕਿਆ ਹੈ ਪਾਸਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਲੰਮੇ ਸਮੇਂ ਬਾਅਦ ਜਿੱਤੀ ਹੈ ਜੇਕਰ ਤੁਸੀਂ ਕਿਸੇ ਦੀ ਅਲੋਚਨਾ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ‘ਤੇ ਉਨ੍ਹਾਂ ਦੀ ਤਰੀਫ਼ ਵੀ ਕਰਨੀ ਚਾਹੀਦੀ ਹੈ ਚਿਰਾਗ ਪਾਸਵਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੁੱਦਿਆਂ ਨੂੰ ਸਹੀ ਢੰਗ ਨਾਲ ਚੁੱਕਿਆ ਜਿਸ ਤਰ੍ਹਾਂ ਉਨ੍ਹਾਂ ਬੇਰੁਜ਼ਗਾਰੀ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਜਨਤਾ ਦੇ ਸਾਹਮਣੇ ਚੁੱਕਿਆ, ਉਹ ਚੰਗਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਲੋਕਾਂ ਨੂੰ ਫਿਰ ਤੋਂ ਆਪਣਾ ਫੋਕਸ ਪੂਰੀ ਤਰ੍ਹਾਂ ਵਿਕਾਸ ‘ਤੇ ਕਰਨਾ ਚਾਹੀਦਾ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਿਰਾਗ ਪਾਸਵਾਨ ਨੇ ਸੂਬੇ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਵੀ ਫੈਸਲਾ ਨਾ ਹੋਣ ‘ਤੇ ਨਰਾਜ਼ਗੀ ਪ੍ਰਗਟਾਈ ਸੀ ਚਿਰਾਗ ਪਾਸਵਾਨ ਦੇ ਇਨ੍ਹਾਂ ਟਵੀਟ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਗਠਜੋੜ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਆਰਐਲਐਸਪੀ ਦੇ ਐਨਡੀਏ ਤੋਂ ਨਾਤਾ ਤੋੜਨ ਤੋਂ ਬਾਦ ਚਿਰਾਗ ਦੇ ਇਸ ਬਿਆਨ ਦੇ ਵੀ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ ਚਿਰਾਗ ਨੇ ਇੱਕ ਟਵੀਟ ਵਿਚ ਲਿਖਿਆ ਸੀ ਕਿ ਟੀਡੀਪੀ ਤੇ ਆਰਐਲਐਸਪੀ ਦੇ ਐਨਡੀਏ ਗਠਜੋੜ ਤੋਂ ਜਾਣ ਤੋਂ ਬਾਦ ਇਹ ਗਠਜੋੜ ਨਾਜ਼ੁਕ ਮੋੜ ਤੋਂ ਗੁਜ਼ਰ ਰਿਹਾ ਹੈ ਅਜਿਹੇ ਸਮੇਂ ‘ਚ ਬੀਜੇਪੀ ਗਠਜੋੜ ਵਿਚ ਫ਼ਿਲਹਾਲ ਬਚੇ ਹੋਏ ਸਾਥੀਆਂ ਦੀਆਂ ਚਿੰਤਾਵਾਂ ਨੂੰ ਸਮਾਂ ਰਹਿੰਦੇ ਸਨਮਾਨਪੂਰਵਕ ਤਰੀਕੇ ਨਾਲ ਦੂਰ ਕਰੇ ਇਸ ਤੋਂ ਬਾਦ ਇੱਕ ਹੋਰ ਟਵੀਟ ਕਰਦੇ ਹੋਏ ਚਿਰਾਗ ਨੇ ਨੁਕਸਾਨ ਦੇ ਸੰਕੇਤ ਦਿੱਤੇ ਸਨ ਚਿਰਾਗ ਦੇ ਸੰਕੇਤ ਬੇਹੱਦ ਗੰਭੀਰ ਤੇ ਭਾਵਪੂਰਨ ਹਨ ਇਸਨੂੰ ਐਨਡੀਏ ਦੇ ਕਰਤਾ-ਧਰਤਾ ਕਿੰਨਾ ਸਮਝਦੇ ਹਨ, ਇਹ ਉਨ੍ਹਾਂ ‘ਤੇ ਨਿਰਭਰ ਕਰਦਾ ਹੈ।
ਤਿੰਨ ਸੂਬਿਆਂ ‘ਚ ਸੱਤਾ ਗੁਆਉਣ ਤੋਂ ਬਾਅਦ ਭਾਜਪਾ ਦੇ ਸਾਹਮਣੇ 2019 ਦਾ ਰਣ ਮੁਸ਼ਕਲ ਹੋ ਗਿਆ ਹੈ ਆਪਣੀ ਟੀਮ ਨੂੰ ਇੱਕਜੁਟ ਰੱਖ ਕੇ ਉਹ ਸੱਤਾ ‘ਚ ਵਾਪਸੀ ਦਾ ਸੁਫ਼ਨਾ ਪੂਰਾ ਕਰ ਸਕੇਗੀ ਪਰ ਹਾਲੀਆ ਸਮੇਂ ‘ਚ ਉਸਨੇ ਕਈ ਅਹਿਮ ਸਾਥੀ ਗੁਆ ਦਿੱਤੇ ਹਨ ਉਤੋਂ ਉੱਤਰ ਪ੍ਰਦੇਸ਼ ਦੇ ਹਾਲਾਤ ਵੀ ਦਿੱਕਤ ਪੈਦਾ ਕਰ ਰਹੇ ਹਨ ਦਿੱਲੀ ਦੀ ਸੱਤਾ ਦਾ ਦਰਵਾਜ਼ਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ, ਪਰ ਇੱਥੇ ਸਪਾ-ਬਸਪਾ ਦਾ ਗਠਜੋੜ ਬਣਦਾ ਦਿਸ ਰਿਹਾ ਹੈ ਅਜਿਹਾ ਹੋਇਆ ਤਾਂ 30 ਸੀਟਾਂ ਆਉਣੀਆਂ ਵੀ ਮੁਸ਼ਕਲ ਹੋ ਜਾਣਗੀਆਂ ਦਿੱਲੀ ਵਿਚ ਦੁਬਾਰਾ ਕਿਵੇਂ ਕਮਲ ਖਿੜ ਸਕੇਗਾ, ਇਹ ਭਾਜਪਾ ਲਈ ਸਭ ਤੋਂ ਵੱਡਾ ਸਵਾਲ ਬਣ ਕੇ ਉੱਭਰ ਰਿਹਾ ਹੈ ਲੋਕਸਭਾ ਚੋਣਾਂ ‘ਚ ਹਾਲੇ ਥੋੜ੍ਹਾ ਸਮਾਂ ਹੈ ਪਰ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਖੇਤਰੀ ਪਾਰਟੀਆਂ ‘ਚ ਖਾਸ ਤੌਰ ‘ਤੇ ਜੋਸ਼ ਹੈ ਤੇ ਉਹ ਆਪਣੀ ਪੋਜੀਸ਼ਨਿੰਗ ਵਿਚ ਜੁਟ ਗਈਆਂ ਹਨ ਦੇਸ਼ ਦੇ ਦੋਵਾਂ ਮੁੱਖ ਸਿਆਸੀ ਗਠਜੋੜਾਂ ਵਿਚ ਸਾਫ਼ ਦਿਸ ਰਹੀ ਤਣਾਤਣੀ ਦਾ ਮੁੱਖ ਕਾਰਨ ਇਹੀ ਹੈ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ‘ਚ ਉਥਲ-ਪੁਥਲ ਜ਼ਿਆਦਾ ਹੈ ਸ਼ਿਵਸੈਨਾ ਤਾਂ ਸਾਲਾਂ ਤੋਂ ਵੱਖ ਰਾਗ ਅਲਾਪਦੀ ਆ ਰਹੀ ਹੈ।
ਉੱਤਰ ਪ੍ਰਦੇਸ਼ ‘ਚ ਵੀ ਭਾਜਪਾ ਦੀਆਂ ਮੁਸ਼ਕਲਾਂ ਵਧਾਉਣ ਦੀ ਤਿਆਰੀ ਚੱਲ ਰਹੀ ਹੈ ਇੱਥੇ ਵੀ ਸਪਾ-ਬਸਪਾ-ਕਾਂਗਰਸ-ਰਾਲੋਦ ਦੇ ਗਠਜੋੜ ਦੀਆਂ ਚਰਚਾਵਾਂ ਹਨ ਹਾਲਾਂਕਿ ਹਾਲੇ ਤੱਕ ਇਸ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਦੇਰ-ਸਵੇਰ ਕੋਈ ਨਾ ਕੋਈ ਠੋਸ ਫੈਸਲਾ ਹੋ ਹੀ ਜਾਵੇਗਾ ਫ਼ਿਲਹਾਲ, ਇਹ ਕਹਿ ਸਕਦੇ ਹਾਂ ਕਿ ਬਿਹਾਰ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਮਹਾਂਰਾਸ਼ਟਰ ਵਿਚ ਭਾਜਪਾ ਨੂੰ ਘੇਰਨ ਦੀ ਯੂਪੀਏ ਦੁਆਰਾ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਯੂਪੀਏ ਆਪਣੇ ਮਨਸੂਬੇ ਵਿਚ ਕਿੰਨਾ ਕਾਮਯਾਬ ਹੁੰਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਜੋ ਵੀ ਸਹਿਯੋਗੀ ਐਨਡੀਏ ਦਾ ਸਾਥ ਛੱਡ ਕੇ ਜਾ ਰਹੇ ਹਨ ਉਹ ਭਾਜਪਾ ਦੀਆਂ ਮੁਸ਼ਕਲਾਂ ਵਧਾਉਣਗੇ ਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਰਟੀ ਕਾਰਜਕਾਰਨੀ ‘ਚ ਲਿਆ ਫੈਸਲਾ
ਪਟਨਾ: ਬਿਹਾਰ ‘ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) ‘ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ ‘ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ ‘ਚ ਮਤਾ ਪਾਸ ਕਰਕੇ ਰਸਮੀ ਤੌਰ ‘ਤੇ ਰਾਜਗ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ
ਇਸ ਫੈਸਲੇ ਤੋਂ ਬਾਅਦ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਚ ਜਦਯੂ ਕੋਟ ਤੋਂ ਵੀ ਮੰਤਰੀ ਬਣਾਏ ਜਾਣਗੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੌਮੀ ਜਨਤਾ ਦਲ (ਰਾਜਦ) ਤੇ ਕਾਂਗਰਸ ਨਾਲ ਮਹਾਂਗਠਜੋੜ ਤੋਂ ਨਾਤਾ ਤੋੜ ਕੇ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜਦਯੂ ਨੇ ਸਰਕਾਰੀ ਬਣਾਈ ਸੀ ਇਸ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਨਿਤਿਸ਼ ਕੁਮਾਰ ਨੂੰ ਰਾਜਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ
ਪਟਨਾ: ਬਿਹਾਰ ‘ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਜੇਡੀਯੂ, ਬੇਜੇਪੀ ਤੇ ਐਲਜੇਪੀ ਦੇ ਕੁੱਲ 26 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ
ਐਨਡੀਏ ਦੇ 12 ਤੇ ਜਦਯੂ ਦੇ 14 ਮੰਤਰੀ ਸ਼ਾਮਲ
ਜੇਡੀਯੂ ਦੇ ਸੀਨੀਅਰ ਆਗੂ ਲਲਨ ਸਿੰਘ, ਸਰਵਨ ਕੁਮਾਰ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜੇਡੀਯੂ ਵੱਲੋਂ ਜੈ ਕੁਮਾਰ ਸਿੰਘ, ਵਿਜੇਂਦਰ ਪ੍ਰਸਾਦ ਯਾਦਵ, ਮਹੇਸ਼ਵਰ ਹਜਾਰੀ ਵਰਵੇ ਸੀਨੀਅਰ ਆਗੂਆਂ ਨੇ ਵੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕੀ ਇਹ ਸਾਰੇ ਆਗੂ ਸੀਐੱਮ ਨਿਤਿਸ਼ ਕੁਮਾਰ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ ਨਵੀਂਂ ਕੈਬਨਿਟ ਵਿੱਚ ਐਨਡੀਏ ਦੇ 12 ਅਤੇ ਜੇਡੀਯੂ ਦੇ 14 ਵਿਧਾਇਕ ਸ਼ਾਮਲ ਹਨ।
ਉਪ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ, ਗਰਿਮਾ ਬਰਕਰਾਰ ਰੱਖਾਂਗੇ : ਵੈਂਕੱਈਆ
ਨਾਇਡੂ ਨੇ ਭਰਿਆ ਨਾਮਜ਼ਦਗੀ ਪੱਤਰ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐੱਮ ਵੈਂਕੱਈਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਾ ਲਏ ਜਾਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਪ੍ਰਤੀ ਅੱਜ ਧੰਨਵਾਦ ਪ੍ਰਗਟ ਕੀਤਾ ਤੇ ਦੇਸ਼ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਉੱਚ ਸੰਵਿਧਾਨਕਿ ਅਹੁਦੇ ਦੀ ਮਰਿਆਦਾ ਤੇ ਗਰਿਮਾ ਨੂੰ ਬਰਕਰਾਰ ਰੱਖਣਗੇ
ਨਾਇਡੂ ਨੇ ਇੱਥੇ ਰਾਜ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਦੇ ਸ਼ਰੀਫ ਸਾਹਮਣੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਅਮਿਤ ਸ਼ਾਹ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ ਤੇ ਰਾਮ ਵਿਲਾਸ ਪਾਸਵਾਨ ਸ਼ਾਮਲ ਸਨ ਬਾਅਦ ‘ਚ ਨਾਇਡੂ ਨੇ ਸੰਸਦ ਭਵਨ ਕੰਪਲੈਕਸ ‘ਚ ਪ੍ਰੈਸਕਾਨਫਰੰਸ ‘ਚ ਕਿਹਾ ਕਿ ਉਨ੍ਹਾਂ ਵਰਕਰਾਂ, ਵਿਧਾਇਕ, ਸਾਂਸਦ, ਮੰਤਰੀ ਵਜੋਂ ਕੰਮ ਕੀਤਾ ਤੇ ਜਨਤਾ ਲਈ ਕੰਮ ਕਰਨਾ ਉਨ੍ਹਾਂ ਦਾ ਟੀਚਾ ਰਿਹਾ ਹੈ
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਜਨਤਾ ਦਰਮਿਆਨ ਕੰਮ ਕਰਨ ਤੋਂ ਬਾਅਦ ਹੁਣ ਨਵੀਂ ਜ਼ਿੰਮੇਵਾਰੀ ਸੰਭਾਲਣੀ ਪਵੇਗੀ ਉਨ੍ਹਾਂ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਸੰਸਦੀ ਲੋਕਤੰਤਰ ਹੈ ਉਪ ਰਾਸ਼ਟਰਪਤੀ ਅਹੁਦੇ ਦੇ ਆਪਣੇ ਫਰਜ਼ ਹਨ ਤੇ ਕਾਰਜ ਦੀਆਂ ਮਰਿਆਦਾਵਾਂ ਹਨ ਨਾਇਡ ਨੇ ਕਿਹਾ ਕਿ ਉਨ੍ਹਾਂ ਮੰਤਰੀ ਪਰਿਸ਼ਦ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਪੰਜ ਅਗਸਤ ਨੂੰ ਰਾਸ਼ਟਰਪਤੀ ਚੋਣਾਂ ‘ਚ ਜੇਕਰ ਉਹ ਜੇਤੂ ਹੋਏ ਤਾਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਵੀ ਤਿਆਗ ਪੱਤਰ ਦੇ ਦੇਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।