Organic Farming - Sach Kahoon Punjabi

ਆਰਗੈਨਿਕ ਖੇਤੀ ਵੱਡੀ ਜ਼ਰੂਰਤ
ਆਰਗੈਨਿਕ ਖੇਤੀ ਨੂੰ?ਪੁਰਾਤਨ ਖੇਤੀ ਕਹਿ ਦੇਈਏ ਤਾਂ ਗਲਤ ਨਹੀਂ ਹੋਵੇਗਾ ਅੱਜ ਦੀ ਨਵੀਂ ਪੀੜ੍ਹੀ ਲਈ ਆਰਗੈਨਿਕ ਖੇਤੀ ਅਜੂਬਾ ਜਾਂ ਕੋਈ ਨਵੀਂ ਚੀਜ਼ ਹੈ ਪਰ ਪੁਰਾਣੇ ਸਮੇਂ ’ਚ ਇਹ ਚੀਜ਼ ਆਮ ਅਤੇ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ ਅੱਜ ਆਰਗੈਨਿਕ ਖੁਰਾਕੀ ਵਸਤਾਂ ਦੀ ਖਰੀਦ ਲਈ ਵਿਰਲੀਆਂ ਦੁਕਾਨਾਂ ਹਨ ਅਸਲ ’ਚ ਪੁਰਾਤਨ ਖੇਤੀ ਸ਼ੁੱਧ ਖੇਤੀ ਸੀ ਜਿਸ ’ਚ ਜ਼ਹਿਰੀਲੇ ਤੱਕ ਨਹੀਂ ਸਨ ਲੋਕ ਸ਼ੁੱਧ ਤੇ ਤਾਕਤਵਰ ਖੁਰਾਕ ਖਾਂਦੇ ਸਨ ਤੇ ਸਿਹਤਮੰਦ ਰਹਿੰਦੇ ਸਨ ਉਸ ਸਮੇਂ ਲੋਕ ਬਿਮਾਰੀਆਂ ਤੋਂ ਰਹਿਤ ਤਾਂ ਸਨ ਹੀ ਪਰ ਨਾਲ-ਨਾਲ ਸਰੀਰਕ ਤੌਰ ’ਤੇ ਮਜ਼ਬੂਤ ਵੀ ਸਨ। (Organic Farming)

ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖ ਨੇ ਵਧੀ ਅਬਾਦੀ ਦੀਆਂ ਲੋੜਾਂ ਮੁਤਾਬਕ ਅਨਾਜ, ਸਬਜ਼ੀਆਂ ਤੇ ਫਲਾਂ ਦੀ ਪੈਦਾਵਾਰ ਤਾਂ ਵਧਾ ਲਈ ਹੈ ਪਰ ਸਾਰਾ ਖਾਣ-ਪੀਣ ਜ਼ਹਿਰੀਲਾ ਕਰ ਲਿਆ ਹੈ ਅੱਜ ਹਸਪਤਾਲਾਂ ਦੀ ਭਰਮਾਰ ਹੈ ਫਿਰ ਵੀ ਹਸਪਤਾਲ ’ਚ ਭੀੜ ਹੈ ਡਾਕਟਰ ਪੂਰੇ ਨਹੀਂ ਆ ਰਹੇ ਮੈਡੀਕਲ ਕਾਲਜ ਵਧ ਰਹੇ ਹਨ, ਵਿਦੇਸ਼ਾਂ ’ਚੋਂ ਨੌਜਵਾਨ ਡਾਕਟਰੀ ਦੀਆਂ ਪੜ੍ਹਾਈਆਂ ਕਰ ਰਹੇ ਹਨ ਇਸ ਦੇ ਬਾਵਜ਼ੂਦ ਡਾਕਟਰ ਘੱਟ ਤੇ ਮਰੀਜ਼ ਜ਼ਿਆਦਾ ਹਨ ਪੀਜੀਆਈ ਦਿੱਲੀ ਤੇ ਚੰਡੀਗੜ੍ਹ ਵਰਗੇ ਹਸਪਤਾਲਾਂ ’ਚ ਤਾਂ ਲੋਕ ਅੱਧੀ ਰਾਤ ਨੂੰ ਹੀ ਕਤਾਰਾਂ ’ਚ ਲੱਗ ਜਾਂਦੇ ਹਨ ਬਿਨਾ ਸ਼ੱਕ ਸਰਕਾਰ ਮੈਡੀਕਲ ਸਹੂਲਤਾਂ ਦੇ ਕੇ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਭਗਵਾਨ ਅੱਗੇ ਕੀਤੀ ਕੁਦਰਤੀ ਆਫ਼ਤ ਰੋਕਣ ਦੀ ਅਰਦਾਸ

ਪਰ ਇਹ ਤਾਂ ਲੋਕਾਂ ਨੂੰ ਵੀ ਸੋਚਣਾ ਪਵੇਗਾ ਕਿ ਆਖਰ ਬਿਮਾਰੀਆਂ ਦੇ ਵਾਧੇ ਲਈ ਲੋਕਾਂ ਦੀ ਆਪਣੀ ਕਿੰਨੀ ਭੂਮਿਕਾ ਹੈ ਇੱਕ ਸਰੀਰਕ ਕੰਮ-ਕਾਜ ਨਹੀਂ ਰਿਹਾ ਉੱਤੋਂ ਜ਼ਹਿਰੀਲੀ ਖੁਰਾਕ ਨੇ ਸਰੀਰ ਨੂੰ ਖੋਖਲਾ ਕਰ ਦਿੱਤਾ ਇਸ ਲਈ ਜ਼ਰੂਰੀ ਹੈ ਲੋਕ ਆਪਣੇ ਵਿਰਸੇ ਨਾਲ ਜ਼ਹਿਰ ਮੁਕਤ ਖੇਤੀ ਤੇ ਖੁਰਾਕੀ ਪਦਾਰਥਾਂ?ਨਾਲ ਜੁੜਨ ਕਿਸਾਨਾਂ ਲਈ ਤਾਂ ਇਹ ਜ਼ਰੂਰੀ ਹੋਵੇ ਕਿ ਘੱਟੋ-ਘੱਟ ਆਪਣੇ ਪਰਿਵਾਰ ਲਈ ਤਾਂ ਜ਼ਹਿਰ ਮੁਕਤ ਖੇਤੀ ਕਰਨ ਅਸਲ ’ਚ ਜ਼ਹਿਰ ਮੁਕਤ ਖੇਤੀ ਦੇਸ਼ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ’ਚ ਵੱਡਾ ਰੋਲ ਨਿਭਾ ਸਕਦੀ ਹੈ ਜਿੰਨੀ ਬਿਮਾਰੀ ਘੱਟ ਹੋਵੇਗੀ ਉਨਾਂ ਹੀ ਲੋਕਾਂ ਦੀ ਜੇਬ੍ਹ ’ਚ ਪੈਸਾ ਵੱਧ ਹੋਵੇਗਾ ਆਰਗੈਨਿਕ ਖੇਤੀ ਜਿਣਸਾਂ ਦੀ ਕੌਮਾਂਤਰੀ ਬਜ਼ਾਰਾਂ ’ਚ ਮੰਗ ਜ਼ਿਆਦਾ ਹੈ ਜ਼ਹਿਰ ਮੁਕਤ ਖੁਰਾਕ ਸਿਹਤਮੰਤ ਖਿਡਾਰੀ, ਸਿਹਤਮੰਦ ਮੁਲਾਜ਼ਮ ਪੈਦਾ ਕਰੇਗੀ।

ਜੋ ਰਾਸ਼ਟਰ ਦੇ ਨਿਰਮਾਣ ’ਚ ਵਧੀਆ ਭੂਮਿਕਾ ਨਿਭਾਉਣਗੇ ਜਦੋਂ ਤੋਂ ਦੇਸ਼ ’ਚ ਬਹੁ ਰਾਸ਼ਟਰੀ ਕੰਪਨੀਆਂ ਦਾ ਦਬਦਬਾ ਵਧਿਆ ਹੈ ਉਦੋਂ ਤੋਂ ਖੇਤੀ ਤੇ ਬਾਗਬਾਨੀ ਲਈ ਕੀਟਨਾਸ਼ਕਾਂ ਦੀਆਂ ਵਿਦੇਸ਼ੀ ਦਵਾਈਆਂ ਦੀ ਵਰਤੋਂ ਜ਼ਿਆਦਾ ਹੋਣ ਲੱਗੀ ਹੈ ਸਿੱਕਮ ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਤਾਮਿਲਨਾਡੂ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੇ ਇਸ ਦਿਸ਼ਾ ’ਚ ਸਫ਼ਲ ਪ੍ਰਯੋਗ ਕੀਤੇ ਹਨ ਇਸ ’ਚ ਕੀਟਨਾਸ਼ਕਾਂ ਦੀ ਥਾਂ ਤਿੰਨ ਦਿਨ ਪੁਰਾਣੀ ਲੱਸੀ ਦਾ ਛਿੜਕਾਅ, ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਾਫ਼ੀ ਲਾਹੇਵੰਦ ਸਾਬਤ ਹੋਈ ਆਂਧਰਾ ਪ੍ਰਦੇਸ਼ ਦੇ 19 ਜ਼ਿਲ੍ਹਿਆਂ ’ਚ ਕਿਸਾਨਾਂ ਨੇ ਕੀਟਨਾਸ਼ਕਾਂ ਦੇ ਬਿਨਾਂ ਆਰਗੈਨਿਕ ਦੀ ਸਫ਼ਲ ਖੇਤੀ ਕਰਕੇ ਤੇ ਪੈਦਾਵਾਰ ਪਹਿਲਾਂ ਤੋਂ ਵੀ ਵਧਾ ਕੇ ਇਹ ਸਾਬਤ ਕਰ ਦਿੱਤਾ ਕਿ ਕੀਟਨਾਸ਼ਕ ਦਵਾਈਆਂ ਤੋਂ ਬਿਨਾ ਵੀ ਖੇਤੀ ਕੀਤੀ ਜਾ ਸਕਦੀ ਹੈ।

ਆਰਗੈਨਿਕ ਖੇਤੀ ਹੀ ਸਮੱਸਿਆ ਦਾ ਹੱਲ
ਦੇਸ਼ ਅੰਦਰ ਵਧ ਰਹੀਆਂ ਬਿਮਾਰੀਆਂ, ਵਧ ਰਹੇ ਖੇਤੀ ਲਾਗਤ ਖਰਚੇ, ਵਾਤਾਵਰਨ ’ਚ ਵਧ ਰਿਹਾ ਗੰਧਲਾਪਣ ਆਦਿ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਆਰਗੈਨਿਕ ਖੇਤੀ ਹੈ। ਕਿਸਾਨ ਖਾਸ ਕਰਕੇ ਪੰਜਾਬ ਦਾ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ’ਤੇ ਇੰਨਾ ਜਿਆਦਾ ਨਿਰਭਰ ਹੋ ਗਿਆ ਹੈ ਕਿ ਆਮ ਕਿਸਾਨ ਹੀ ਗੱਲਾਂ ਕਰਦੇ ਵੇਖੇ ਜਾਂਦੇ ਹਨ ਕਿ ਕਿਹੜਾ ਕੀਟਨਾਸ਼ਕ ਜਿਆਦਾ ਅਸਰਦਾਰ ਹੈ। ਹਰ ਕਿਸਾਨ ਅਜਿਹੇ ਕੀਟਨਾਸ਼ਕ ਖਰੀਦਣ ’ਚ ਦਿਲਚਸਪੀ ਰੱਖਦਾ ਹੈ ਜੋ ਵੱਧ ਤੋਂ ਵੱਧ ਤੇਜ਼ ਜਾਂ ਅਸਰਦਾਇਕ ਹੋਵੇ। ਇਸ ਰੁਝਾਨ ਨੇ ਫਸਲਾਂ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਤੇ ਲੋਕ ਸਬਜੀਆਂ ਅਨਾਜ ਦੇ ਰੂਪ ’ਚ ਜ਼ਹਿਰ ਹੀ ਖਾ ਰਹੇ ਹਨ। ਦੂਜੇ ਪਾਸੇ ਕੀਟਨਾਸ਼ਕ ਤੇ ਖਾਦਾਂ ਦੇ ਮਹਿੰਗੇ ਹੋਣ ਕਾਰਨ ਲਾਗਤ ਖਰਚੇ ਵਧ ਰਹੇ ਹਨ ਕਿਸਾਨ ਕਰਜ਼ਾਈ ਹੋ ਰਿਹਾ ਹੈ।

Organic Farming ਹੀ ਸਮੱਸਿਆ ਦਾ ਹੱਲ

ਖਾਦਾਂ ਦੇ ਕੀਟਨਾਸ਼ਕਾਂ ਦਾ ਖਹਿੜਾ ਛੱਡੇ ਬਿਨਾ ਲਾਗਤ ਖਰਚੇ ਘਟਦੇ ਨਜ਼ਰ ਨਹੀਂ ਆ ਰਹੇ ਅੱਜ ਤੋਂ 40-50 ਸਾਲ ਪਹਿਲਾਂ ਫਸਲਾਂ ਦਾ ਝਾੜ ਘੱਟ ਸੀ ਪਰ ਕਿਸਾਨ ਖੁਸ਼ ਵੱਧ ਸੀ ਖਰਚੇ ਘੱਟ ਸਨ, ਵਾਤਾਵਰਨ ਸ਼ੁੱਧ ਸੀ, ਕਿਸਾਨ ਆਪ ਵੀ ਸ਼ੁੱਧ ਖਾਂਦਾ ਸੀ ਤੇ ਦੂਜਿਆਂ ਲਈ ਗੁਣਕਾਰੀ ਫਸਲਾਂ ਬੀਜਦਾ ਸੀ। ਬਿਨਾ ਸ਼ੱਕ ਆਰਗੈਨਿਕ ਲਈ ਮੰਡੀਕਰਨ ਸੌਖਾ ਨਹੀਂ ਪਰ ਸ਼ੁਰੂਆਤ ਤਾਂ ਕਰਨੀ ਹੀ ਪੈਣੀ ਹੈ। ਜੇਕਰ ਕਿਸਾਨ ਆਪਣੇ ਪਰਿਵਾਰ ਲਈ ਹੀ ਆਰਗੈਨਿਕ ਦੀ ਸ਼ੁਰੂਆਤ ਕਰਨਗੇ ਤਾਂ ਤਬਦੀਲੀ ਜ਼ਰੂਰ ਆਵੇਗੀ। ਕੋਈ ਰਾਹ ਲੱਭਦਾ ਹੈ ਤੇ ਕਿਸੇ ਦੇ ਤੁਰਨ ਨਾਲ ਰਾਹ ਬਣਦਾ ਹੈ। ਬਹੁਤ ਸਾਰੇ ਮਿਹਨਤੀ ਤੇ ਵੱਖਰੇ ਤੁਰਨ ਵਾਲੇ ਕਿਸਾਨਾਂ ਨੇ ਆਰਗੈਨਿਕ ਖੇਤੀ ਲਈ ਆਪਣਾ ਹੀ ਮੰਡੀ-ਪ੍ਰਬੰਧ ਬਣਾ ਲਿਆ ਹੈ।

ਜਾਗਰੂਕ ਖਪਤਕਾਰ Organic ਸਬਜੀਆਂ ਖਰੀਦਣ ਲਈ ਰੋਜ਼ਾਨਾ ਹੀ ਕਈ-ਕਈ ਕਿਲੋਮੀਟਰ ਤੱਕ ਪਹੁੰਚ ਕਰਦੇ ਹਨ

ਉਹਨਾਂ ਦੀਆਂ ਸਬਜੀਆਂ, ਫਲ, ਦੁੱਧ, ਘਿਓ ਲੈਣ ਵਾਲਿਆਂ ਦਾ ਆਪਣੀ ਹੀ ਮੰਡੀ ਹੈ ਸੂਚਨਾ ਤਕਨੀਕ ਰਾਹੀਂ ਉਨ੍ਹਾਂ ਨੇ ਆਪਣੇ ਖੇਤੀ ਉਤਪਾਦਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਤੇ ਫਸਲਾਂ ਦੇ ਰੇਟ ਆਮ ਫਸਲਾਂ ਨਾਲੋਂ ਤਿੰਨ ਗੁਣਾਂ ਲੈਣ ਲੱਗੇ ਹਨ। ਜਾਗਰੂਕਤਾ ਵਧਣ ਨਾਲ ਖਪਤਕਾਰ ਆਰਗੈਨਿਕ ਖੇਤੀ ਕਰਨ ਵਾਲਿਆਂ ਨੂੰ ਲੱਭਣ ਲੱਗੇ ਹਨ। ਇਹ ਵੀ ਸੱਚਾਈ ਹੈ ਕਿ ਆਰਗੈਨਿਕ ਖੇਤੀ ਕਰਨ ਵਾਲੇ ਭਾਵੇਂ ਥੋੜ੍ਹੇ ਹਨ ਪਰ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਜਾਗਰੂਕ ਖਪਤਕਾਰ ਆਰਗੈਨਿਕ ਸਬਜੀਆਂ ਖਰੀਦਣ ਲਈ ਰੋਜ਼ਾਨਾ ਹੀ ਕਈ-ਕਈ ਕਿਲੋਮੀਟਰ ਤੱਕ ਪਹੁੰਚ ਕਰਦੇ ਹਨ। ਇਹ ਨਹੀਂ ਕਿ ਕੋਈ ਵੀ ਜਾਗਰੂਕ ਨਹੀਂ, ਸਗੋਂ ਲੋਕਾਂ ਨੂੰ ਅਜੇ ਆਰਗੈਨਿਕ ਚੀਜਾਂ ਓਨੀ ਮੁਹੱਈਆ ਵੀ ਨਹੀਂ ਹੋ ਰਹੀਆਂ। ਜੇਕਰ ਆਰਗੈਨਿਕ ਉਤਪਾਦ ਆਮ ਮਿਲਣਗੇ ਤਾਂ ਖਪਤਕਾਰਾਂ ’ਚ ਖਰੀਦ ਲਈ ਦਿਲਚਸਪੀ ਵੀ ਵਧੇਗੀ। (Organic Farming)

ਸਫ਼ਲ ਕਿਸਾਨ ਖੇਤੀ ਤੇ ਤਕਨੀਕ ਮਾਹਿਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੰਮੀਦਾਰਾਂ ਦੇ ਨਾਲ ਨਾਲ ਬੇਜ਼ਮੀਨੇ ਲੋਕਾਂ ਨੂੰ ਵੀ ਆਪਣੇ ਘਰਾਂ ’ਚ ਆਰਗੈਨਿਕ ਸਬਜੀਆਂ ਲਈ ਅਜਿਹੀ ਤਕਨੀਕ ਤੇ ਵਿਧੀ ਦੱਸੀ ਹੈ। ਜਿਸ ਵਾਸਤੇ ਮਿੱਟੀ ਦੀ ਵੀ ਲੋੜ ਨਹੀਂ ਕੇਂਦਰ ਸਰਕਾਰ ਨੇ ਆਰਗੈਨਿਕ ਖੇਤੀ ਤੇ ਜ਼ੋਰ ਦਿੱਤਾ ਹੈ ਜੇਕਰ ਕਿਸਾਨ ਸਰਕਾਰਾਂ ਤੇ ਖਪਤਕਾਰ ਆਰਗੈਨਿਕ ਦੀ ਮਹੱਤਤਾ ਸਮਝ ਕੇ ਇਸ ਨੂੰ ਅਮਲੀਜਾਮਾ ਪਹਿਨਾਉਣ ਤਾਂ ਮਨੁੱਖ ਦੇ ਨਾਲ-ਨਾਲ ਜ਼ਮੀਨ ਵੀ ਤੰਦਰੁਸਤ ਤੇ ਖੁਸ਼ਹਾਲ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਦੀ ਲੋੜ
ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਦੀ ਲੋੜ

ਜੈਵਿਕ ਖੇਤੀ ਰਿਵਾਇਤੀ ਭਾਰਤੀ ਪ੍ਰਣਾਲੀਆਂ ਨਾਲ ਯੁਕਤ ਇੱਕ ਰਸਾਇਣ ਮੁਕਤ ਖੇਤੀ ਦੀ ਇੱਕ ਵਿਧੀ ਹੈ ਇਹ ਇੱਕ ਅਨੋਖਾ ਮਾਡਲ ਹੈ ਜੋ ਖੇਤੀ-ਈਕੋਲਾਜੀ ’ਤੇ ਨਿਰਭਰ ਕਰਦਾ ਹੈ ਇਸ ਦਾ ਉਦੇਸ਼ ਉਤਪਾਦਨ ਦੀ ਲਾਗਤ ਨੂੰ ਘੱਟ ਕਰਨਾ ਅਤੇ ਸੁਚੱਜੀ ਖੇਤੀ ਨੂੰ ਹੱਲਾਸ਼ੇਰੀ ਦੇਣਾ ਹੈ ਜੈਵਿਕ ਖੇਤੀ ਮਿੱਟੀ ਦੀ ਤਹਿ ’ਤੇ ਸੂਖਮ ਜੀਵਾਂ ਅਤੇ ਗੰਢੋਆਂ ਦੁਆਰਾ ਕਾਰਬਨਿਕ ਪਦਾਰਥਾਂ ਦੇ ਖੰਡਨ ਨੂੰ ਉਤਸ਼ਾਹਿਤ ਕਰਦੀ ਹੈ, ਹੌਲੀ-ਹੌਲੀ ਸਮੇਂ ਦੇ ਨਾਲ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਜੋੜਦੀ ਹੈ

ਹਾਲਾਂਕਿ, ਜੈਵਿਕ ਖੇਤੀ ਵਿਚ, ਜੈਵਿਕ ਖਾਦ, ਵਰਮੀ-ਕੰਪੋਸਟ ਅਤੇ ਗਾਂ ਦੇ ਗੋਹੇ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਲਟੀਵੇਟਿਡ ਖੇਤ ਵਿਚ ਵਰਤਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੈਵਿਕ ਖੇਤੀ ਨਾਲ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਦੀ ਰੱਖਿਆ ਵੀ ਹੁੰਦੀ ਹੈ

ਕਿਉਂਕਿ ਇਸ ਪ੍ਰਣਾਲੀ ਵਿਚ ਜਾਨਲੇਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਹੁੰਦੀ ਹੈ ਜੈਵਿਕ ਤਰੀਕੇ ਨਾਲ ਖੇਤੀ ਨੂੰ ਹੱਲਾਸ਼ੇਰੀ ਦੇਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਆਰਥਿਕ ਸਫ਼ਲਤਾ ਦਾ ਜ਼ਰੀਆ ਵੀ ਹੈ ਇਸ ਵਿਸ਼ੇ ’ਤੇ ਗੁਜ਼ਰਾਤ ਦੇ ਸੂਰਤ ਵਿਚ ਹੋਏ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ

ਉਨ੍ਹਾਂ ‘ਸੂਰਤ ਮਾਡਲ’ ਤੋਂ ਸਿੱਖਿਆ ਲੈਣ ਨੂੰ ਕਿਹਾ ਉੱਥੇ ਹਰ ਪੰਚਾਇਤ ਤੋਂ 75 ਕਿਸਾਨਾਂ ਨੂੰ ਇਸ ਪ੍ਰਣਾਲੀ ਨਾਲ ਖੇਤੀ ਕਰਨ ਲਈ ਚੁਣਿਆ ਗਿਆ ਹੈ ਵਰਤਮਾਨ ਵਿਚ 550 ਤੋਂ ਜ਼ਿਆਦਾ ਪੰਚਾਇਤਾਂ ਦੇ 40 ਹਜ਼ਾਰ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਨੂੰ ਅਪਣਾ ਚੁੱਕੇ ਹਨ ਇਸ ਪ੍ਰਣਾਲੀ ਦੇ ਤਹਿਤ ਕਿਸੇ ਤਰ੍ਹਾਂ ਦੇ ਰਸਾਇਣ ਦੀ ਵਰਤੋਂ ਨਹੀਂ ਹੁੰਦੀ ਹੈ ਅਤੇ ਪਰੰਪਰਾਗਤ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਹੈ ਕਾਰੋਬਾਰੀ ਫ਼ਸਲਾਂ ਦਾ ਰੁਝਾਨ ਵਧਣ ਨਾਲ ਪਾਣੀ ਖ਼ਪਤ ਵੀ ਵਧ ਰਹੀ ਹੈ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਨਿਕਾਸੀ ਨੇ ਪਾਣੀ ਸੰਕਟ ਦੀ ਇੱਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ

ਵਧੇਰੇ ਮਾਤਰਾ ਵਿਚ ਕੀਟਨਾਸ਼ਕਾਂ, ਖਾਦਾਂ ਅਤੇ ਹਾਈਬ੍ਰਿਡ ਬੀਜਾਂ ਅਤੇ ਪਾਣੀ ਦੇ ਇਸਤੇਮਾਲ ਨਾਲ ਮਿੱਟੀ ਦੀ ਪੈਦਾਵਾਰ ਸ਼ਕਤੀ ਵੀ ਖ਼ਤਮ ਹੋ ਰਹੀ ਹੈ ਜਲਵਾਯੂ ਬਦਲਾਅ ਅਤੇ ਧਰਤੀ ਦਾ ਤਾਪਮਾਨ ਵੀ ਪੈਦਾਵਾਰ ’ਤੇ ਨਕਾਰਾਤਮਕ ਅਸਰ ਪਾ ਰਹੇ ਹਨ ਅੱਜ ਬੇਸ਼ੱਕ ਹੀ ਭਾਰਤ ਖੁਰਾਕ ਪਦਾਰਥਾਂ ਦੇ ਮਾਮਲੇ ਵਿਚ ਆਤਮ ਨਿਰਭਰ ਹੋਵੇ, ਪਰ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾਵੇਗਾ, ਤਾਂ ਭਵਿੱਖ ਵਿਚ ਸਾਰੀ ਖੁਰਾਕ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ

ਸਾਡੇ ਦੇਸ਼ ਦੀ ਭੂਗੋਲਿਕ ਵਿਭਿੰਨਤਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਿੱਟੀ ਅਤੇ ਮੌਸਮ ਦੀ ਵਿਭਿੰਨਤਾ ਵੀ ਹੈ ਇਸ ਕਾਰਨ ਖੇਤੀ ਦੇ ਪਰੰਪਰਾਗਤ ਖੇਤੀ ਭਾਵ ਕੁਦਰਤੀ ਦੇ ਅਨੁਕੂਲ ਖੇਤੀ ਨਾਲ ਅਸੀਂ ਮਿੱਟੀ, ਪਾਣੀ, ਸਿਹਤ ਅਤੇ ਵਾਤਾਵਰਨ ਨੂੰ ਸੁਰੱਖਿਅਤ ਕਰ ਸਕਾਂਗੇ ਅਤੇ ਇਸ ਕੰਮ ਵਿਚ ਸਾਡੇ ਖੇਤੀ ਖੋਜਕਾਰਾਂ ਅਤੇ ਤਕਨੀਕੀ ਮਾਹਿਰ ਮੱਦਦਗਾਰ ਹੋ ਸਕਦੇ ਹਨ ਇਸ ਦੇ ਵਿਆਪਕ ਪ੍ਰਸਾਰ ਲਈ ਹੁਣ ਤੱਕ ਦੇ ਤਜ਼ਰਬਿਆਂ ਨੂੰ ਕਿਸਾਨਾਂ ਤੱਕ ਲਿਜਾਣ ਦੀ ਲੋੜ ਹੈ ਕੇਂਦਰ ਅਤੇ ਰਾਜ ਸਰਕਾਰਾਂ ਦੇ ਪੱਧਰ ’ਤੇ ਪਰੰਪਰਾਗਤ ਖੇਤੀ ਨੂੰ ਹੱਲਾਸ਼ੇਰੀ ਦੇਣ ਲਈ ਜ਼ਿਆਦਾ ਸਰਗਰਮੀ ਦੀ ਲੋੜ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ