Voters - Sach Kahoon Punjabi
ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਲਈ ਖੁਸ਼ਖਬਰੀ
ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਨੂੰ 19 ਅਪ੍ਰੈਲ ਦੀ ਵਿਸ਼ੇਸ਼ ਛੁੱਟੀ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਨੂੰ ਇਨਾਂ ਸੂਬਿਆਂ ਵਿਚ ਵੋਟਿੰਗ ਵਾਲੇ ਦਿਨ ਯਾਨੀ 19 ਅਪ੍ਰੈਲ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ। Special Holiday
ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਰਾਜਸਥਾਨ ਅਤੇ ਜੰਮੂ-ਕਸ਼ਮੀਰ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 19-04-2024 (ਸ਼ੁੱਕਰਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। Special Holiday
ਇਹ ਵੀ ਪੜ੍ਹੋ: ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ, ਵਿਧਾਇਕਾਂ ਨੂੰ ਆਦੇਸ਼ ਜਾਰੀ
ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ। ਇਸ ਤੋਂ ਇਲਾਵਾ 19 ਅਪ੍ਰੈਲ ਨੂੰ ਚੋਣਾਂ ਦੇ ਮੱਦੇਨਜ਼ਰ ਜ਼ਿਲਾ ਪਠਾਨਕੋਟ, ਫਾਜ਼ਿਲਕਾ ਅਤੇ ਮੁਕਤਸਰ ਸਾਹਿਬ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿੱਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਰਹੇਗੀ ਅਤੇ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਵੀ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ ਕਿੰਨੀ ਹੈ ਵੋਟਰਾਂ ਦੀ ਕੁੱਲ ਗਿਣਤੀ, ਜਾਣੋ
ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ 15006 ਨਵੇਂ ਵੋਟਰਾਂ ਨਾਲ ਕੁੱਲ 647291 ਵੋਟਰ
ਇਸ ਵਾਰ 33 ਥਰਡ ਜੈਂਡਰ ਦੇ ਵੋਟਰ ਵੀ ਪਾਉਣਗੇ ਵੋਟ
ਚੰਡੀਗੜ੍ਹ (ਐੱਮ ਕੇ ਸ਼ਾਇਨਾ) ਚੰਡੀਗੜ੍ਹ ’ਚ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕੁੱਲ 647291 ਵੋਟਰ ਵੋਟ ਪਾ ਸਕਣਗੇ, ਜਿਨ੍ਹਾਂ ਲਈ 614 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਵਾਰ 15006 ਨਵੇਂ ਵੋਟਰ ਬਣੇ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ। ਜ਼ਿਆਦਾਤਰ ਵੋਟਰ 30 ਤੋਂ 39 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਦੀ ਗਿਣਤੀ 62629 ਹੈ, ਜਿਨ੍ਹਾਂ ਵਿਚੋਂ 79150 ਔਰਤਾਂ ਹਨ। 85 ਸਾਲ ਤੋਂ ਵੱਧ ਉਮਰ ਦੇ 4799 ਵੋਟਰ ਸ਼ਹਿਰ ਵਿਚ ਮੌਜੂਦ ਹਨ। Lok Sabha Elections
ਇਹ ਵੀ ਪੜ੍ਹੋ: ਚੋਣ ਜ਼ਾਬਤਾ ਲਾਗੂ : ਰਾਜਨੀਤਿਕ ਪਾਰਟੀਆਂ ਦੇ ਲੱਗੇ ਬੋਰਡ ਉਤਾਰੇ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 29 ਸਾਲ ਦੀ ਉਮਰ ਵਰਗ ਦੇ 125401 ਵੋਟਰ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 66870 ਪੁਰਸ਼ ਅਤੇ 58331 ਮਹਿਲਾ ਵੋਟਰ ਹਨ। 40 ਤੋਂ 49 ਸਾਲ ਉਮਰ ਵਰਗ ਦੇ ਕੁੱਲ 138956 ਵੋਟਰ ਹਨ, ਜਿਨ੍ਹਾਂ ਵਿਚ 68430 ਔਰਤਾਂ ਸ਼ਾਮਲ ਹਨ। ਇਸ ਵਾਰ ਕੁੱਲ 33 ਥਰਡ ਜੈਂਡਰ ਦੇ ਵੋਟਰ ਵੀ ਸੂਚੀ ਵਿਚ ਸ਼ਾਮਲ ਹਨ।
ਪੋਰਟਲ ’ਤੇ ਜਾ ਕੇ ਵੋਟਰ ਸੂਚੀ ਵਿਚ ਆਪਣਾ ਨਾਂਅ ਚੈੱਕ ਕਰ ਸਕਦੇ
ਚੰਡੀਗੜ੍ਹ ਵਾਸੀ ਪੋਰਟਲ ’ਤੇ ਜਾ ਕੇ ਵੋਟਰ ਸੂਚੀ ਵਿਚ ਆਪਣਾ ਨਾਂਅ ਚੈੱਕ ਕਰ ਸਕਦੇ ਹਨ ਜਾਂ ਹੈਲਪ ਨੰਬਰ 1950 ’ਤੇ ਸੰਪਰਕ ਕਰ ਸਕਦੇ ਹਨ। ਵੋਟਰ ਨੂੰ ਲੋਕ ਸਭਾ ਚੋਣਾਂ ਦੀ ਮਿਤੀ ਤੋਂ 10 ਦਿਨ ਪਹਿਲਾਂ ਫਾਰਮ 6 ਆਪਣੇ ਨਜ਼ਦੀਕੀ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਉਣਾ ਹੋਵੇਗਾ। ਇਸ ਸਬੰਧੀ ਦਿੱਤੀ ਗਈ ਕਿਸੇ ਵੀ ਸ਼ਿਕਾਇਤ ਦਾ 100 ਮਿੰਟਾਂ ਵਿਚ ਨਿਪਟਾਰਾ ਕੀਤਾ ਜਾਵੇਗਾ। ਇਸ ਵਾਰ ਕੁੱਲ ਵੋਟਰਾਂ ਵਿਚ 335060 ਪੁਰਸ਼, 312198 ਔਰਤਾਂ ਅਤੇ 33 ਥਰਡ ਜੈਂਡਰ ਸ਼ਾਮਲ ਹਨ।
ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ
ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਗਿਆ ਹੈ, ਹੁਣ ਚੁਣਾਵੀ ਨਗਾਰਾ ਵੱਜ ਚੁੱਕਾ ਹੈ, ਸਿਆਸੀ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ, ਲੁਭਾਉਣ ਤੇ ਆਪਣੇ ਪੱਖ ’ਚ ਵੋਟਿੰਗ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਦਾਅ-ਪੇਚ ਚਲਾਉਣਗੇ, ਇਨ੍ਹਾਂ ਲੁਭਾਉਣੇ ਵਾਅਦਿਆਂ ਦਰਮਿਆਨ ਇੱਕ ਦਿਨ ਦਾ ਰਾਜੇ ਭਾਵ ਵੋਟਰ ਨੂੰ ਸਾਵਧਾਨ ਤੇ ਜਾਗਰੂਕ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ ਚੋਣ ਵੋਟਰਾਂ ਦੇ ਹੱਥ ’ਚ ਇੱਕੋ-ਇੱਕ ਪਰ ਬਹੁਤ ਹੀ ਕਾਰਗਰ ਸੰਵਿਧਾਨਕ ਅਧਿਕਾਰ ਹੁੰਦਾ ਹੈ, ਜਿਸ ਦੇ ਸਹਾਰੇ ਉਹ ਨੁਮਾਇੰਦਿਆਂ ਦਾ ਹੀ ਨਹੀਂ।
ਕੌਮੀ ਏਕਤਾ ਦਾ ਟੀਚਾ ਹੈ ਵੋਟਰ
ਰਾਸ਼ਟਰ ਦਾ ਭਵਿੱਖ ਨਿਰਧਾਰਤ ਕਰਦੇ ਹਨ ਇਸ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਵੋਟਰ ਕਿਸੇ ਲੋਭ-ਲਾਲਚ ’ਚ ਨਾ ਆਉਣ ਤੇ ਦੇਸ਼-ਹਿੱਤ ’ਚ ਹਿੱਸੇਦਾਰੀ ਪਾਉਣ ਭਿ੍ਰਸ਼ਟਾਚਾਰ ਨੂੰ ਤਿਆਗ ਕੇ ਇਮਾਨਦਾਰੀ ਤੇ ਪਾਰਦਰਸ਼ੀ ਮਾਹੌਲ ਦਾ ਸੰਚਾਰ ਕਰਨ ਇਸ ਸਮੇਂ ਸਭ ਕੁਝ ਬਾਅਦ ’ਚ, ਪਹਿਲਾਂ ਦੇਸ਼ ਹਿੱਤ ਦੀ ਰੱਖਿਆ ਤੇ ਉਸ ਦੀ ਮਾਣ-ਮਰਿਆਦਾ ਹੈ, ਕੌਮੀ ਏਕਤਾ ਦਾ ਟੀਚਾ ਹੈ ਵੋਟਰ ਇਸੇ ਟੀਚੇ ਨਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੂੰ ਫੈਸਲਾਕੰਨ ਮੋੜ ਦੇ ਸਕਣਗੇ ਵੋਟਰ ਨੂੰ ਜਾਗਰੂਕ ਹੋ ਕੇ ਚੁਣਾਵੀ ਪ੍ਰਕਿਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਬਣਾਉਣ ’ਚ ਸਹਿਯੋਗ ਕਰਨਾ ਹੋਵੇਗਾ ਭਾਰਤੀ ਲੋਕਤੰਤਰ ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਹੈ ਤੇ ਸਮੇਂ ਨਾਲ ਪਰਿਪੱਕ ਵੀ ਹੋਇਆ ਹੈ ਬਾਵਜ਼ੂਦ ਇਸ ਦੇ ਲੋਕਤੰਤਰ ਕਈ ਕਮੀਆਂ ਤੇ ਅਸਮਾਨਤਾਵਾਂ ਦਾ ਵੀ ਸ਼ਿਕਾਰ ਹੈ।
ਮੁੱਖ ਤੌਰ ’ਤੇ ਚੋਣ ਪ੍ਰਕਿਰਿਆ ’ਚ ਕਈ ਖਾਮੀਆਂ ਰੂਪੀ ਸੁਰਾਖ਼ ਹਨ, ਸਭ ਤੋਂ ਵੱਡੇ ਲੋਕਤੰਤਰ ਦਾ ਸਭ ਤੋਂ?ਵੱਡਾ ਸੁਰਾਖ਼ ਚੋਣਾਂ ਦੀ ਨਿਰਪੱਖਤਾ ਤੇ ਪਾਰਦਸ਼ਿਤਾ ਨੂੰ ਲੈ ਕੇ ਹੈ ਖਰੀਦ-ਫਰੋਖ਼ਤ, ਨਸ਼ਾ ਤੇ ਵੋਟਰਾਂ ਨੂੰ ਲੁਭਾਉਣ ਤੇ ਖਿੱਚਣ ਦਾ ਦੋਸ਼ ਵੀ ਲੋਕਤੰਤਰ ’ਤੇ ਵੱਡੇ ਦਾਗ ਹਨ ਚੋਣ ਸੁਧਾਰਾਂ ਵੱਲ ਅਸੀਂ ਚਾਹ ਕੇ ਵੀ ਬਹੁਤ ਤੇਜ਼ੀ ਨਾਲ ਨਹੀਂ ਜਾ ਰਹੇ ਹਾਂ ਚੋਣ ਕਮਿਸ਼ਨ ਵਰਗੀ ਵੱਡੀ ਤੇ ਮਜ਼ਬੂਤ ਸੰਸਥਾ ਦੀ ਮੌਜ਼ੂਦਗੀ ਤੋਂ ਬਾਅਦ ਵੀ ਚੋਣਾਂ ’ਚ ਪੈਸੇ ਦੇ ਦਮ ’ਤੇ, ਬਾਹੂਬਲ ਦਾ ਸੱਤਾ ’ਤੇ ਅਸਰ ਘੱਟ ਹੋਣ ਦੀ ਬਜਾਇ ਵਧਦਾ ਹੀ ਜਾ ਰਿਹਾ ਹੈ ਇਹ ਸਾਡੇ ਪ੍ਰਜਾਤੰਤਰ ਸਾਹਮਣੇ ਸਭ ਤੋਂ ਵੱਡਾ ਸੰਕਟ ਹੈ ਇਸ ਲਈ ਪੰਜ ਸੂਬਿਆਂ ’ਚ ਸਿਆਸੀ ਪਾਰਟੀਆਂ ਤੇ ਵੋਟਰਾਂ ਦੀ ਹੀ ਨਹੀਂ, ਚੋਣ ਕਮਿਸ਼ਨ ਦੀ ਵੀ ਪ੍ਰੀਖਿਆ ਹੋਵੇਗੀ।
ਇਹ ਵੀ ਪੜ੍ਹੋ : ਰੋਹਿਤ ਦੇ ਤੂਫਾਨ ’ਚ ਉੱਡਿਆ ਅਫਗਾਨਿਸਤਾਨ, ਭਾਰਤ ਨੇ 8 ਵਿਕਟਾਂ ਨਾਲ ਹਰਾਇਆ
ਵੋਟਰ ਦੀ ਵੱਡੀ ਜਿੰਮੇਵਾਰੀ ਦਾ ਇਹ ਇੱਕ ਦਿਨ ‘ਨਵੇਂ ਭਾਰਤ-ਮਜ਼ਬੂਤ ਭਾਰਤ’ ਦਾ ਨਿਰਮਾਣ ਕਰਨ ਦਾ ਅਧਾਰ ਹੈ ਪਰ ਬਦਕਿਸਮਤੀ ਹੀ ਹੈ ਕਿ ਵੋਟਰ ਆਪਣੀ ਕੀਮਤੀ ਵੋਟ ਨੂੰ ਕੁਝ ਕੁ ਚਾਂਦੀ ਦੇ ਟੁਕੜਿਆਂ ’ਚ ਵੇਚ ਦਿੰਦਾ ਹੈ, ਭਾਈਚਾਰੇ-ਜਾਤੀ ਦੇ ਨਜ਼ਰੀਏ ’ਚ ਯੋਗ-ਅਯੋਗ ਦੀ ਪਛਾਣ ਹੀ ਗੁਆ ਦਿੰਦਾ ਹੈ, ਉਹ ਵੋਟਰ ਭਲਾ ਯੋਗ ਉਮੀਦਵਾਰ ਨੂੰ ਕਿਵੇਂ ਸਦਨ ’ਚ ਭੇਜ ਸਕੇਗਾ? ਨਵੇਂ-ਨਵੇਂ ਅਗਵਾਈਕਾਰ ਉੱਭਰ ਰਹੇ ਹਨ ਪਰ ਸਾਰਿਆਂ ਨੇ ਦੇਸ਼-ਸੇਵਾ ਦੇ ਨਾਂਅ ’ਤੇ ਸਵੈ-ਸੇਵਾ ’ਚ ਹੀ ਸੁੱਖ ਮੰਨ ਰੱਖਿਆ ਹੈ ਆਧੁਨਿਕ ਯੁੱਗ ’ਚ ਨੈਤਿਕਤਾ ਜਿੰਨੀ ਜ਼ਰੂਰੀ ਹੋ ਗਈ ਹੈ ਉਸ ਦੇ ਸੰਪੂਰਨ ਹੋਣ ਦੀਆਂ ਸੰਭਾਵਨਾਵਾਂ ਨੂੰ ਓਨਾ ਹੀ ਮੁਸ਼ਕਲ ਕਰ ਦਿੱਤਾ ਗਿਆ ਹੈ ਅਜਿਹਾ ਲੱਗਦਾ ਹੈ।
ਮੰਨੋ ਅਜਿਹੇ ਤੱਤ ਪੂਰੀ ਤਰ੍ਹਾਂ ਛਾ ਗਏ ਹਨ ਕਿ ਖਾਓ, ਪੀਓ ਤੇ ਮੌਜ ਕਰੋ ਸਭ ਕੁਝ ਸਾਡਾ ਹੈ ਅਸੀਂ ਹੀ ਸਾਰੀਆਂ ਚੀਜ਼ਾਂ ਦੇ ਮਾਪਦੰਡ ਹਾਂ ਤੇ ਫੈਸਲਾਕੰੁਨ ਹਾਂ ਸਾਨੂੰ ਲੁੱਟ-ਖਸੁੱਟ ਕਰਨ ਦਾ ਪੂਰਾ ਅਧਿਕਾਰ ਹੈ ਅਸੀਂ ਸਮਾਜ ’ਚ, ਰਾਸ਼ਟਰ ’ਚ, ਸੰਤੁਲਨ ਤੇ ਸੰਜਮ ਨਹੀਂ ਰਹਿਣ ਦੇਵਾਂਗੇ ਇਹੀ ਆਧੁਨਿਕ ਸੱਭਿਅਤਾ ਦਾ ਐਲਾਨ-ਪੱਤਰ ਹੈ ਜਿਸ ’ਤੇ ਲੱਗਦਾ ਹੈ ਕਿ ਅਸੀਂ ਸਾਰਿਆਂ ਨੇ ਹਸਤਾਖਰ ਕੀਤੇ ਹਨ ਭਲਾ ਇਨ੍ਹਾਂ ਹਾਲਾਤਾਂ ਵਿਚਕਾਰ ਪੰਜ ਸੂਬਿਆਂ ਦੀਆਂ ਚੋਣਾਂ ’ਚ ਸਾਨੂੰ ਅਸਲ ਜਿੱਤ ਕਿਵੇਂ ਹਾਸਲ ਹੋ ਸਕੇਗੀ? ਆਖਰ ਜਿੱਤ ਤਾਂ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ ਤੇ ਸੱਚਾਈ ਇਨ੍ਹਾਂ ਕਥਿਤ ਤੌਰ ’ਤੇ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਦਾਗੀ ਉਮੀਦਵਾਰਾਂ ਕੋਲ ਨਹੀਂ ਹੈ ਕਿਸੇ ਲੋਕਤੰਤਰ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਦੇਖ ਕੇ ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਨਾਗਰਿਕ, ਮੌਜ਼ੂਦਾ ਹਾਲਤ ’ਚ ਵੋਟਰ, ਕਿੰਨੇ ਸਮਝਦਾਰ ਤੇ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਲਾਰੈਂਸ ਬਿਸਨੋਈ ਦੇ ਭਾਣਜੇ ਸਚਿਨ ਬਿਸਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦੱਸੇ ਗੁੱਝੇ ਭੇਦ
ਇਸੇ ਸਮਝਦਾਰੀ ਦਾ ਸਬੂਤ ਵੋਟਰਾਂ ਨੂੰ ਦੇਣਾ ਹੈ ਅਧਾਰ ਉਨ੍ਹਾਂ ਕੋਲ ਹੈ ਹੀ ਉਨ੍ਹਾਂ ਨੇ ਸ਼ਾਸਨ ਦੇਖਿਆ ਹੈ, ਮਾਹੌਲ ਭੋਗਿਆ ਹੈ, ਨੀਤੀ ਤੇ ਨਿਯਮਾਂ ਦੀ ਅਣਦੇਖੀ ਦੇਖੀ ਹੈ, ਆਪਣੇ ਨੁਮਾਇੰਦਿਆਂ ਨੂੰ ਪਰਖਿਆ ਵੀ ਹੈ ਤੇ ਵਿਰੋਧੀਆਂ ਨੂੰ ਨੇੜਿਓਂ ਜਾਣਿਆ ਵੀ ਹੈ ਉਹ ਭਲੀ-ਭਾਂਤੀ ਮਹਿਸੂਸ ਕਰ ਸਕਦੇ ਹਨ ਕਿ ਸੰਵੇਦਨਸ਼ੀਲਤਾ ਤੇ ਰਾਸ਼ਟਰ ਹਿੱਤ ਦੀ ਉਮੀਦ ਉਹ ਕਿਨ੍ਹਾਂ ਤੋਂ ਕਰ ਸਕਦੇ ਹਨ, ਕੌਣ ਉਨ੍ਹਾਂ ਦਾ ਖੁਦ ਦਾ, ਉਨ੍ਹਾਂ ਦੇ ਪਰਿਵਾਰ, ਸਮਾਜ ਤੇ ਸੂਬੇ ਦਾ ਭਲਾ ਕਰਨ ਵਾਲਾ ਹੈ, ਕਿਸ ਦੇ ਹੱਥ ’ਚ ਸ਼ਾਸਨ ਦੀ ਕਮਾਨ ਸੌਂਪ ਕੇ ਉਹ ਬੇਫ਼ਿਕਰ ਹੋ ਸਕਦੇ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਲੋਕ ਛੇਤੀ ਚੰਗਾ ਦੇਖਣ ਲਈ ਬੇਤਾਬ ਹਨ, ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਲੋਕਤੰਤਰ ਨੂੰ ਦਾਗਦਾਰ ਬਣਾਉਣ ਵਾਲੇ ਅਪਰਾਧ ਤੇ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਜੋ ਕੋਈ ਸੁਧਾਰ ਦੀ ਚੁਣੌਤੀ ਮਨਜ਼ੂਰ ਕਰਕੇ ਸਾਹਮਣੇ ਆਉਂਦਾ ਹੈ।
ਨਵਾਂ ਸੂਰਜ ਚੜ੍ਹਾਉਣ ’ਚ ਵੋਟਰ ਹੀ ਰੀੜ੍ਹ ਦੀ ਹੱਡੀ ਹੈ
ਉਸ ਨੂੰ ਰਸਤੇ ’ਚੋਂ ਹਟਾ ਦਿੱਤਾ ਜਾਂਦਾ ਹੈ ਪਰ ਇਸ ਵਾਰ ਪ੍ਰਧਾਨ ਮੰਤਰੀ ਨੇ ਖੁਦ ਇੱਕ ਨਵਾਂ ਰਸਤਾ ਬਣਾਉਣ, ਲੋਕਤੰਤਰ ਨੂੰ ਮਜ਼ਬੂਤ ਬਣਾਉਣ ਤੇ ਚੋਣ ਦੀਆਂ ਕਮੀਆਂ ਨੂੰ ਦੂਰ ਕਰਨ ਦੀ ਮਿਥੀ ਹੈ, ਇਸ ਲਈ ਇੱਕ ਨਵਾਂ ਸੂਰਜ ਤਾਂ ਚੜ੍ਹੇਗਾ ਪਰ ਇਹ ਨਵਾਂ ਸੂਰਜ ਚੜ੍ਹਾਉਣ ’ਚ ਵੋਟਰ ਹੀ ਰੀੜ੍ਹ ਦੀ ਹੱਡੀ ਹੈ ਵੋਟਰ ਨੂੰ ਦੂਰਗਾਮੀ ਤੇ ਪਰਿਪੱਕ ਹੋਣਾ ਹੋਵੇਗਾ, ਜਾਣਕਾਰ ਹੋਣਾ ਹੋਵੇਗਾ ਤਾਂ ਹੀ ਲੋਕਤੰਤਰ ਮਜ਼ਬੂਤ ਹੋ ਸਕੇਗਾ ਤੇ ਚੋਣ ਦੇ ਮਹਾਂਸੰਗਰਾਮ ’ਚ ਸਮਰੱਥ ਤੇ ਇਮਾਨਦਾਰ ਨੁਮਾਇੰਦੇ ਚੁਣੇ ਜਾ ਸਕਣਗੇ ਜਦੋਂਕਿ ਕਈ ਵੋਟਰਾਂ ਨੂੰ ਆਪਣੇ ਹਿੱਤਾਂ ਦਾ ਗਿਆਨ ਨਹੀਂ ਹੈ ਵੋਟਰ ਦੀ ਇਹ ਗਲਤੀ ਤੇ ਗੈਰ-ਜ਼ਿੰਮੇਵਾਰੀ ਆਜ਼ਾਦੀ ਦੇ ਅੰਮਿ੍ਰਤਕਾਲ ’ਚ ਰੁਕਾਵਟ, ਇਸ ਲਈ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ਕਸੌਟੀ ’ਤੇ ਹਨ ਇਹ ਚੋਣਾਂ ਇਸ ਲਈ ਵੀ ਮਹੱਤਵਪੂਰਨ ਹਨ ਕਿ ਇਨ੍ਹਾਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਦੇ ਪਰਛਾਵੇਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। (Voters)
ਇਹ ਵੀ ਪੜ੍ਹੋ : ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ
ਇਨ੍ਹਾਂ ਪੰਜ ਸੂਬਿਆਂ ਤੋਂ ਲੋਕ ਸਭਾ ’ਚ 83 ਤੇ ਰਾਜ ਸਭਾ ’ਚ 34 ਸਾਂਸਦ ਚੁਣ ਕੇ ਆਉਂਦੇ ਹਨ, ਇਸ ਲਈ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਚੋਣਾਂ ਨੂੰ ਹਲਕੇ ’ਚ ਨਹੀਂ ਲੈ ਰਹੀ ਇਨ੍ਹਾਂ ਚੋਣਾਂ ਦੇ ਨਤੀਜੇ ਆਮ-ਚੋਣਾਂ ਲਈ ਹਵਾ ਬਣਾਉਣ-ਵਿਗਾੜਨ ਦਾ ਅਧਾਰ ਹੋਣਗੇ, ਇਸ ਲਈ ਕੌਮੀ ਪਾਰਟੀਆਂ ਆਪਣੇ ਕਮਾਨ ਸਜਾਉਣ ਲੱਗੀਆਂ ਹਨ ਪਰ ਵੋਟਰ ਇਸ ਸਜਾਵਟੀ ਮਾਹੌਲ ’ਚ ਆਪਣੀ ਬੁੱਧੀ ਤੇ ਸਮਝ ਨੂੰ ਨਵੇਂ ਖੰਭ ਤੇ ਮਾਹੌਲ ਦੇ ਕੇ ਖੁਦ ਦੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਨ ਖੁਦ ਦੇ ਹੋਣ ਦਾ ਅਹਿਸਾਸ ਕਰਵਾਉਣ ਜਾਣ-ਬੁੱਝ ਕੇ ਤਾਂ ਕੋਈ ਵੋਟਰ ਗਲਤੀ ਨਹੀਂ ਕਰਦਾ, ਪਰ ਬਹਿਕਾਵੇ, ਲੋਭ, ਜਾਤ-ਪਾਤ ’ਚ ਤੇ ਕਦੇ-ਕਦੇ ਅਗਿਆਨ ਕਾਰਨ ਨੁਮਾਇੰਦੇ ਦੀ ਚੋਣ ’ਚ ਉਨ੍ਹਾਂ ਤੋਂ ਗਲਤੀ ਹੋ ਜਾਂਦੀ ਹੈ ਤੇ ਗਲਤ, ਅਪਰਾਧੀ ਤੇ ਅਪਰਿਪੱਕ ਨੁਮਾਇੰਦਾ ਚੁਣ ਲਿਆ ਜਾਂਦਾ ਹੈ।
ਇਹ ਗਲਤੀ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਰ ਪੰਜ ਸਾਲ ਉਨ੍ਹਾਂ ਨੂੰ ਇਹ ਕਹਿਣ ਦਾ ਨੈਤਿਕ ਹੱਕ ਨਹੀਂ ਰਹੇਗਾ ਕਿ ਉਨ੍ਹਾਂ ਦਾ ਨੁਮਾਇੰਦਾ ਜਾਂ ਸਰਕਾਰ ਚੰਗਾ ਨਹੀਂ ਕਰ ਰਹੇ ਹਨ ਚੋਣਾਂ ਲੋਕਤੰਤਰ ਪ੍ਰਣਾਲੀ ਦਾ ਸਭ ਤੋਂ ਮਜ਼ਬੂਤ ਪੈਰ ਹੁੰਦਾ ਹੈ, ਇਹ ਇੱਕ ਯੱਗ ਹੁੰਦਾ ਹੈ ਕੌਮ ਦੇ ਹਰੇਕ ਨੌਜਵਾਨ ਦੇ ਸੰਵਿਧਾਨ ਅਨੁਸਾਰ ਪਵਿੱਤਰ ਵੋਟ ਦੇ ਅਧਿਕਾਰ ਦੇ ਇਸਤੇਮਾਲ ਦਾ ਦੁਰਲੱਭ ਮੌਕਾ ਹੈ ਸੱਤਾ ਦੇ ਸਿੰਘਾਸਣ ’ਤੇ ਹੁਣ ਕੋਈ ਰਾਜਪੁਰੋਹਿਤ ਜਾਂ ਰਾਜਗੁਰੂ ਨਹੀਂ ਬੈਠਦਾ ਸਗੋਂ ਜਨਤਾ ਆਪਣੇ ਹੱਥਾਂ ਨਾਲ ਤਿਲਕ ਲਾ ਕੇ ਨਾਇਕ ਚੁਣਦੀ ਹੈ ਪਰ ਪੰਜ ਸੂਬਿਆਂ ’ਚ ਜਨਤਾ ਤਿਲਕ ਕਿਸ ਨੂੰ ਲਾਵੇ, ਇਸ ਲਈ ਸਾਰੇ ਤਰ੍ਹਾਂ ਦੇ ਪ੍ਰਯੋਗ ਅਪਣਾਏ ਜਾਣਗੇ। (Voters)
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਮਾਡਿਊਲ ਦੇ ਤਿੰਨ ਮੈਂਬਰ 2 ਪਿਸਤੌਲਾਂ ਸਮੇਤ ਕਾਬੂ
ਹਰ ਸਿਆਸੀ ਪਾਰਟੀ ਆਪਣੇ ਲੋਕ-ਲੁਭਾਉਣੇ ਵਾਅਦਿਆਂ ਤੇ ਐਲਾਨਾਂ ਨੂੰ ਹੀ ਗੀਤਾ ਦਾ ਸਾਰ ਤੇ ਨਿੰਮ ਦਾ ਪੱਤਾ ਦੱਸੇਗੀ, ਜੋ ਸਾਰੀਆਂ ਸਮੱਸਿਆਵਾਂ ਮਿਟਾ ਦੇਵੇਗਾ ਤੇ ਸਾਰੇ ਰੋਗਾਂ ਦੀ ਦਵਾਈ ਹੈ ਪਰ ਅਜਿਹਾ ਹੁੰਦਾ ਤਾਂ ਅਜ਼ਾਦੀ ਦੇ ਅੰਮਿ੍ਰਤਕਾਲ ਤੱਕ ਪਹੁੰਚ ਜਾਣ ਤੋਂ ਬਾਅਦ ਵੀ ਦੇਸ਼ ਤੇ ਸੂਬੇ ਤੇ ਉਸ ਦੇ ਨਾਗਰਿਕ ਗਰੀਬੀ, ਮਹਿੰਗਾਈ, ਭਿ੍ਰਸ਼ਟਾਚਾਰ, ਅਫ਼ਸਰਸ਼ਾਹੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿਹਤ ਸਮੱਸਿਆਵਾਂ ਨਾਲ ਨਹੀਂ ਜੂਝਦੇ ਦਿਖਾਈ ਦਿੰਦੇ ਇਸ ਲਈ ਵੋਟਰ ਜੇਕਰ ਬਿਨਾ ਬੁੱਧੀ ਦੇ ਅੱਖਾਂ ਬੰਦ ਕਰਕੇ ਵੋਟ ਕਰੇਗਾ ਤਾਂ ਨਤੀਜਾ ਉਸ ਪੰਗਤੀ ਨੂੰ ਸਾਰਥਿਕ ਕਰੇਗਾ ਕਿ ‘ਜੇਕਰ ਅੰਨ੍ਹਾ ਅੰਨ੍ਹੇ ਨੂੰ ਅਗਵਾਈ ਦੇਵੇਗਾ ਤਾਂ ਦੋਵੇਂ ਖੂਹ ’ਚ ਡਿੱਗਣਗੇ’ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ’ਚ ਵੋਟਰ ਚਾਹੇ ਤਾਂ ਖੁਦ ਨੂੰ ਤੇ ਆਪਣੇ ਨੁਮਾਇੰਦੇ ਨੂੰ ਖੂਹ ’ਚ ਡਿੱਗਣ ਤੋਂ ਬਚਾ ਕੇ ਕੌਮ ਨੂੰ ਖੁਸ਼ਹਾਲ ਤੇ ਆਦਰਸ਼ ਲੋਕਤੰਤਰ ਦੇ ਸਕਦਾ ਹੈ। (Voters)
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ 11 ਵਜੇ ਤੱਕ ਹੋਈ ਵੋਟਿੰਗ ‘ਚ ਜਲਾਲਾਬਾਦ ਹਲਕਾ 29 ਫੀਸਦੀ ਨਾਲ ਅੱਗੇ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਤੇ ਵੋਟਰ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰਦੇ ਦੇਖੇ ਗਏ
ਵੋਟਿੰਗ ‘ਚ ਜਲਾਲਾਬਾਦ ਹਲਕੇ ਦੇ ਵੋਟਰ ਅੱਗੇ
ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ 11 ਵਜੇ ਤੱਕ ਹੋਈ ਵੋਟਿੰਗ ‘ਚ ਜਲਾਲਾਬਾਦ ਹਲਕਾ 29 ਫੀਸਦੀ ਨਾਲ ਅੱਗੇ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਤੇ ਵੋਟਰ ਸਵੇਰ ਤੋਂ ਹੀ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਪਾਉਣ ਦੀ ਉਡੀਕ ਕਰਦੇ ਦੇਖੇ ਗਏ। (Voting)
ਜਲਾਲਾਬਾਦ ਹਲਕੇ ‘ਚ ਲਗਭਗ ਹਰ ਬੂਥ ‘ਤੇ ਵੋਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸੁਰੱਖਿਆ ਪੱਖ ਤੋਂ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਸਵੇਰ ਤੋਂ ਲੈ ਕੇ 11 ਵਜੇ ਤੱਕ ਦੀ ਹੋਈ ਵੋਟਿੰਗ ‘ਚ ਜਲਾਲਾਬਾਦ ‘ਚ 29 ਫੀਸਦੀ, ਦਾਖਾ ‘ਚ 23.76 ਫੀਸਦੀ, ਮੁਕੇਰੀਆਂ ‘ਚ 23.5 ਫੀਸਦੀ ਅਤੇ ਫਗਵਾੜਾ ‘ਚ 17.5 ਫੀਸਦੀ ਵੋਟਿੰਗ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਿਆਣਾ ਕਾਂਗਰਸ ਵੱਲੋਂ ਵੋਟਰਾਂ ਨੂੰ ਵੱਡੇ ਗੱਫ਼ਿਆਂ ਦੀ ਪੇਸ਼ਕਸ਼
ਹਰ ਜ਼ਿਲ੍ਹੇ ‘ਚ ਬਣੇਗੀ ਇੱਕ ਯੂਨੀਵਰਸਿਟੀ ਤੇ ਇੱਕ ਮੈਡੀਕਲ ਕਾਲਜ
ਸੱਚ ਕਹੂੰ ਨਿਊਜ਼/ਚੰਡੀਗੜ੍ਹ।  ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ ਕਾਂਗਰਸ ਨੇ ਇਸ ‘ਸੰਕਲਪ ਪੱਤਰ 2019’ ਨਾਂਅ ਦਿੱਤਾ ਹੈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਪੈਣਗੀਆਂ ਜਦੋਂਕਿ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ ।
ਕਾਂਗਰਸ ਨੇ ਆਪਣੇ ਐਲਾਨਨਾਮਾ ਪੱਤਰ ‘ਚ ਔਰਤਾਂ ਦੇ ਵਿਸ਼ਿਆਂ ‘ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਜਾਰੀ ਐਲਾਨਨਾਮੇ ਪੱਤਰ ‘ਚ ਸਰਕਾਰੀ ਤੇ ਨਿੱਜੀ ਨੌਕਰੀਆਂ ‘ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਵਾਅਦਾ ਕੀਤਾ ਗਿਆ ਹੈ ਕਾਂਗਰਸ ਨੇ ਚੁਣਾਵੀ ਐਲਾਨਨਾਮੇ ‘ਚ ਕਿਸਾਨਾਂ ਤੇ ਗਰੀਬ ਲੋਕਾਂ ਲਈ ਕਰਜ਼ਾ ਮਾਫ਼ੀ ਦਾ ਵਾਅਵਾ ਵੀ ਕੀਤਾ ਹੈ ।
ਕੁਮਾਰੀ ਸ਼ੈਲਜਾ ਨੇ ਅਨੁਸੂਚਿਤ ਜਾਤੀ ਤੇ ਬੇਹੱਦ ਪੱਛੜਾ ਵਰਗ ਭਾਈਚਾਰੇ ਨਾਲ ਸਬੰਧਿਤ ਜਮਾਤ ਪਹਿਲੀ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ 12 ਹਜ਼ਾਰ ਰੁਪਏ ਸਾਲਾਨਾ ਤੇ ਜਮਾਤ 11 ਤੋਂ 12 ਦੇ ਵਿਦਿਆਰਥੀਆਂ ਲਈ 15 ਅਜ਼ਾਰ ਰੁਪਏ ਸਾਲਾਨਾ ਵਜੀਫ਼ਾ ਦੇਣ ਦਾ ਵੀ ਵਾਅਦਾ ਕੀਤਾ ਹੈ ਕਾਂਗਰਸ ਨੇ ਹਰਿਆਣਾ ‘ਚ ਨਸ਼ੀਲੀ ਦਵਾਈਆਂ ਦੇ ਖਤਰੇ ਨੂੰ ਰੋਕਣ ਲਈ ਐਸਟੀਐਫ ਦੇ ਗਠਨ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਪਾਰਟੀ ਹਰਿਆਣਾ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਚ ਹੋਏ ਕਥਿੱਤ ਘਪਲਿਆਂ ਦੀ ਜਾਂਚ ਲਈ ਵਿਸ਼ੇਸ਼ ਪੈਨਲ ਦਾ ਗਠਨ ਕਰੇਗੀ ਐਲਾਨਨਾਮਾ ਪੱਤਰ ਜਾਰੀ ਕਰਨ ਦੌਰਾਨ ਹਰਿਆਣਾ ਦੇ ਕਾਂਗਰਸ ਇੰਚਾਰਜ਼ ਗੁਲਾਮ ਨਬੀ ਅਜ਼ਾਦ, ਸੂਬਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਮੌਜ਼ੂਦ ਸਨ।
ਔਰਤਾਂ ਲਈ ਖੋਲ੍ਹਿਆ ਪਿਟਾਰਾ
ਔਰਤਾਂ ਨੂੰ ਸਰਕਾਰੀ ਨੌਕਰੀਆਂ ‘ਚ ਮਿਲੇਗਾ 33 ਫੀਸਦੀ ਰਾਖਵਾਂਕਰਨ
ਪੰਚਾਇਤ ਰਾਜ ਸੰਸਥਾਵਾਂ ‘ਚ ਔਰਤਾਂ ਨੂੰ ਮਿਲੇਗਾ 500 ਫੀਸਦੀ ਰਾਖਵਾਂਕਰਨ
ਨਗਰ ਪਾਲਿਕਾ, ਨਗਰ ਨਿਗਮ ਤੇ ਨਗਰ ਪ੍ਰੀਸ਼ਦਾਂ ‘ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ
ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਚ ਔਰਤਾਂ ਕਰ ਸਕਣਗੀਆਂ ਮੁਫ਼ਤ ‘ਚ ਸਫ਼ਰ
ਗਰਭਵਤੀ ਔਰਤਾਂ ਨੂੰ ਬੱਚੇ ਦੇ ਜਨਮ ‘ਤੇ ਹਰ ਮਹੀਨੇ ਮਿਲਣਗੇ 3500 ਰੁਪਏ, 5 ਸਾਲ ਦਾ ਹੋਣ ਤੱਕ 5 ਹਜ਼ਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ
ਵਿਧਵਾ, ਅਪਾਹਿਜ਼, ਤਲਾਕਸ਼ੁਦਾ ਤੇ ਅਣਵਿਆਹੁਤਾ ਔਰਤਾਂ ਨੂੰ ਹਰ ਮਹੀਨੇ 5100 ਰੁਪਏ ਪੈਨਸ਼ਨ ਮਿਲੇਗੀ
ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀਆਂ ਔਰਤਾਂ ਨੂੰ ਹਰ ਮਹੀਨੇ ਚੁੱਲ੍ਹਾ ਖਰਚ ਵਜੋਂ ਮਿਲਣਗੇ 2000 ਰੁਪਏ
ਚੋਣ ਵਾਅਦਿਆਂ ‘ਤੇ ਇੱਕ ਝਾਤ
ਹਰ ਮਹੀਨੇ 300 ਯੂਨਿਟ ਤੱਕ ਬਿਜਲੀ ਹੋਵੇਗੀ ਫ੍ਰੀ, 300 ਯੂਨਿਟ ਤੋਂ ਵੱਧ ਹੋਣ ‘ਤੇ ਅੱਧਾ ਹੋਵੇਗਾ ਰੇਟ
ਅਨੁਸੂਚਿਤ ਜਾਤੀ ਲਈ ਅਨੁਸੂਚਿਤ ਜਾਤੀ ਕਮਿਸ਼ਨ ਦਾ ਮੁੜ ਗਠਨ ਹੋਵੇਗਾ
ਹਰਿਆਣਾ ‘ਚ ਪੱਛੜੀਆਂ ਜਾਤੀਆਂ ਦੀ ਮੌਜ਼ੂਦਾ ਕ੍ਰੀਮੀ ਲੇਅਰ ਨੂੰ 6 ਲੱਖ ਤੋਂ ਵਧਾ ਕੇ 8 ਲੱਖ ਕੀਤਾ ਜਾਵੇਗਾ
ਹਰ ਸਰਕਾਰੀ ਸੰਸਥਾਨ ‘ਚ ਬਣੇਗਾ ਫ੍ਰੀ ਵਾਈ-ਫਾਈ ਜੋਨ
ਅਧਿਆਪਕਾਂ ਦੀ ਭਰਤੀ ਲਈ ਚੱਲੇਗਾ ਵਿਸ਼ੇਸ਼ ਅਭਿਆਨ
ਹਰ ਪਰਿਵਾਰ ‘ਚ ਇੱਕ ਨੌਕਰੀ ਪੱਕੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
ਨਵੀਂ ਦਿੱਲੀ, ਏਜੰਸੀ। ਵੀਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸਭਾ ਅਤੇ ਰਾਜਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਦੇ 61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਮਤਦਾਨ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸਰਕਾਰ ਪਹਿਲੇ ਦਿਨ ਤੋਂ ਹੀ ਸਮਾਜ ਦੇ ਆਖਰੀ ਵਿਅਕਤੀ ਤੱਕ ਸੁਵਿਧਾਵਾਂ ਪਹੁੰਚਾਉਣ ਲਈ ਸਮਰਪਿਤ ਹੈ। ਉਹਨਾ ਕਿਹਾ ਕਿ ਮਹਾਤਮਾ ਗਾਂਧੀ ਦੀ ਜਯੰਤੀ ਦੇ 150ਵੀਂ ਜਯੰਤੀ ਤੋਂ ਬਾਅਦ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਵੋਟ ਦੇਣ ਲਈ ਲੋਕ ਭਿਆਨਕ ਗਰਮੀ ‘ਚ ਵੀ ਲਾਇਨਾਂ ‘ਚ ਖੜ੍ਹੇ ਰਹੇ। ਇਸ ਵਾਰ ਮਹਿਲਾਵਾਂ ਦੀ ਹਿੱਸੇਦਾਰੀ ਵਧੀ ਹੈ ਅਤੇ ਲਗਭਗ ਪੁਰਸ਼ਾਂ ਦੇ ਬਰਾਬਰ ਰਹੀ ਹੈ। ਇਸ ਲਈ ਸਾਰੇ ਵੋਟਰ ਵਧਾਈ ਦੇ ਪਾਤਰ ਹਨ।
ਲੋਕ ਸਭਾ ਦੇ ਨਵੇਂ ਸਪੀਕਰ ਨੂੰ ਵੀ ਮੈਂ ਉਹਨਾਂ ਦੇ ਇਸ ਫਰਜ ਲਈ ਵਧਾਈ ਦਿੰਦਾ ਹਾਂ। ਚੋਣ ਪ੍ਰਕਿਰਿਆ ਲਈ ਚੋਣ ਕਮਿਸ਼ਨ ਨੂੰ ਵਧਾਈ ਦਿੰਦਾ ਹਾਂ। ਇਸ ਲੋਕ ਸਭਾ ‘ਚ ਲਗਭਗ ਅੱਧੇ ਸਾਂਸਦ ਪਹਿਲੀ ਵਾਰ ਚੁਣੇ ਗਏ ਹਨ। ਇਸ ‘ਚ 78 ਮਹਿਲਾ ਸਾਂਸਦਾਂ ਦਾ ਚੁਣਿਆ ਜਾਣਾ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦਾ ਹੈ। ਉਹਨਾ ਅੱਗੇ ਕਿਹਾ ਕਿ ਸਰਕਾਰ ਪਹਿਲੇ ਦਿਨ ਤੋਂ ਹੀ ਸਾਰੇ ਦੇਸ਼ਵਾਸੀਆਂ ਦਾ ਜੀਵਨ ਸੁਧਾਰਨ, ਕੁਸ਼ਾਸਨ ਤੋਂ ਪੈਦਾ ਹੋਈਆਂ ਮੁਸੀਬਤਾਂ ਨੂੰ ਦੂਰ ਕਰਨ ਅਤੇ ਸਮਾਜ ਦੀ ਆਖਰੀ ਪੰਕਤੀ ‘ਚ ਖੜ੍ਹੇ ਵਿਅਕਤੀ ਤੱਕ ਸਾਰੀਆਂ ਜ਼ਰੂਰੀ ਸਹੂਲਤਾਂ ਪਹੁੰਚਾਉਣ ਦੇ ਟੀਚੇ ਪ੍ਰਤੀ ਸਮਰਪਿਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੀ ਰਾਤਾਂ ਦੀ ਨੀਂਦ Àੁੱਡਦੀ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਵੋਟਰ ਜਾਗਰੂਕ ਹੋ ਗਿਆ ਹੈ ਕਿ ਪਿਛਲੇ ਸਮੇਂ ਵੋਟਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤਾਂ ਹੁਣ ਵੋਟ ਕਿਉਂ ਪਾਈ ਜਾਵੇ? ਪਿਛਲੇ ਸਮੇਂ ਵਿਚ ਪੰਜਾਬ ਅੰਦਰ ਤੀਜੀ ਸਿਆਸੀ ਧਿਰ ‘ਆਪ’ ਪਾਰਟੀ ਆਉਣ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੰਨਾ ਕੁ ਜਾਗਰੂਕ ਕਰ ਦਿੱਤਾ ਹੈ ਕਿ ਲੋਕ ਆਪਣਾ ਹੱਕ ਸਮਝਦਿਆਂ ਹੁਣ ਉਮੀਦਵਾਰਾਂ ਨੂੰ ਬੇਝਿਜਕ ਸੁਆਲ ਕਰ ਰਹੇ ਹਨ। ਇਸ ਤੀਜੀ ਧਿਰ ਨੇ ਆਉਂਦਿਆਂ ਹੀ ਪੰਜਾਬ ਵਿਚ ਆਪਣੀ ਧਾਕ ਜਮਾ ਲਈ ਸੀ ਤੇ ਲੋਕਾਂ ਨੇ ਵੀ ਪੰਜਾਬ ਦੇ ਭਲੇ ਦਿਨਾਂ ਦੀ ਆਸ ਕਰਦਿਆਂ ਇਸ ਪਾਰਟੀ ਨੂੰ ਜੀ ਆਇਆਂ ਕਿਹਾ ਪਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਪਾਰਟੀ ਵਿਚ ਪੈਦਾ ਹੋਈ ਧੜੇਬੰਦੀ ਅਤੇ ਆਪਸੀ ਫੁੱਟ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਭਾਵੇਂ ਇਹ ਪਾਰਟੀ ਪੂਰੀ ਤਰ੍ਹਾਂ ਆਪਣਾ ਵਿਕਾਸ ਤਾਂ ਨਹੀਂ ਕਰ ਸਕੀ ਪਰ ਇਸ ਧਿਰ ਨੇ ਜੋ ਵੋਟਰਾਂ ਵਿਚ ਜਾਗਰੂਕਤਾ ਪੈਦਾ ਕੀਤੀ ਹੈ, ਇਸ ਨਾਲ ਥੋੜ੍ਹੇ ਸਮੇਂ ਵਿਚ ਹੀ ਸਟੇਜ਼ਾਂ ‘ਤੇ ਝੂਠ ਦੇ ਪੁਲੰਦੇ ਬੋਲਦਿਆਂ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਹੁਣ ਸਟੇਜ਼ ‘ਤੇ ਲੋਕਾਂ ਨਾਲ ਵਾਅਦਾ ਕਰਨ ਲੱਗਿਆਂ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪਵੇਗਾ ਕਿ ਆਉਂਦੇ ਪੰਜ ਸਾਲਾਂ ਨੂੰ ਫਿਰ ਇਨ੍ਹਾਂ ਲੋਕਾਂ ਦੀ ਕਚਹਿਰੀ ਵਿਚ ਹਾਜ਼ਰੀ ਭਰਨੀ ਪਵੇਗੀ। ਲੋਕ ਹੁਣ ਕਸਬਿਆਂ-ਪਿੰਡਾਂ ਵਿਚ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਜਾਣ ‘ਤੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿਛਲੇ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਸੰਗਤ ‘ਤੇ ਗੋਲੀ ਚਲਾ ਕੇ ਦੋ ਨੌਜਵਾਨਾਂ ਨੂੰ ਮਾਰ ਦੇਣ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਕਤਲ ਕੇਸ ਨਾ ਦਰਜ ਕਰਨ ‘ਤੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਇਆ ਜਾ ਰਿਹਾ ਹੈ। ਹੁਣ ਲੋਕ ਸਭਾ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉੁਮੀਦਵਾਰਾਂ ਨੂੰ ਪਿੰਡਾਂ, ਕਸਬਿਆਂ ਸ਼ਹਿਰਾਂ ਵਿਚ ਜਿੱਥੇ ਬੇਅਦਬੀ ਦੇ ਸੁਆਲਾਂ ਦੀ ਝੜੀ ਲੱਗ ਜਾਂਦੀ ਹੈ, ਉੱਥੇ ਹੀ ਸੰਗਤਾਂ ਵੱਲੋਂ ਰੋਸ ਵਜੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਜਾ ਰਹੀਆਂ ਹਨ। ਇਸ ਦਾ ਵੋਟਰਾਂ ਵੱਲੋਂ ਜਿਆਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੁਲਸ ਮਹਿਕਮੇ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਸਨ।
ਇੱਥੇ ਹੁਣ ਵੋਟਰਾਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੁਆਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਆਪਣੀ ਸਿਆਸੀ ਜ਼ਿੰਦਗੀ ਵਿਚ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸੀ ਪੱਤੇ ਸੰਜ਼ਮ ਨਾਲ ਆਪਣੀ ਬੁੱਕਲ ਵਿਚ ਹੀ ਰੱਖਦੇ ਸਨ ਤੇ ਹਰ ਗੱਲ ਹੱਸ ਕੇ ਟਾਲ ਦੇਣ ਵਾਲੇ ਸ਼ਖਸ ਹਨ ਪਰ ਹੁਣ ਉਹ ਵੀ ਕਾਲੀਆਂ ਝੰਡੀਆਂ ਤੋਂ ਖਫਾ ਹੋ ਕੇ ਇਹ ਬਿਆਨ ਦੇ ਰਹੇ ਹਨ ਕਿ ‘ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣ ਦਾ ਕੀ ਮਤਲਬ?’ ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡਾਂ ਵਿਚ ਲੋਕਾਂ ਵੱਲੋਂ ਵਿਖਾਈਆਂ ਜਾਣ ਵਾਲੀਆਂ ਕਾਲੀਆਂ ਝੰਡੀਆਂ ਤੋਂ ਬਾਦਲ ਪਰਿਵਾਰ ਹੁਣ ਤ੍ਰਹਿਣ ਲੱਗ ਪਿਆ ਹੈ। ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 2017 ਸਮੇਂ ਸਟੇਜਾਂ Àੁੱਪਰ ਸਪੀਕਰਾਂ ਵਿਚ ਐਲਾਨੇ ਗਏ ਵੱਡੇ-ਵੱਡੇ ਵਾਅਦੇ ਘਰ-ਘਰ ਨੌਕਰੀ, ਮੋਬਾਇਲ ਫੋਨ, ਇੱਕ ਹਫਤੇ ਵਿਚ ਚਿੱਟੇ ਦੇ ਵਪਾਰੀਆਂ ਨੂੰ ਜੇਲ੍ਹਾਂ ਵਿਚ ਸੁੱਟਣਾ, ਸਰਕਾਰੀ ਤੇ ਗੈਰ-ਸਰਕਾਰੀ ਕਿਸਾਨੀ ਕਰਜ਼ਿਆਂ ‘ਤੇ ਲੀਕ ਫੇਰਨੀ ਆਦਿ ਵਾਅਦੇ ਵਫਾ ਨਾ ਹੋਣ ‘ਤੇ ਹੁਣ ਕਾਂਗਰਸੀ ਉਮੀਦਵਾਰਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਾਣ ‘ਤੇ ਪਸੀਨੇ ਆਉਣੇ ਸ਼ੁਰੂ ਹੋ ਰਹੇ ਹਨ। ‘ਆਪ’ ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਵਿਚ ਆਪਣਾ ਕਾਫੀ ਅਧਾਰ ਬਣਾ ਲਿਆ ਸੀ ਤੇ ਸੱਤਾਧਾਰੀ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਆਪਣੀ ਸਿਆਸੀ ਥਾਂ ਬਣਾ ਲਈ ਸੀ। ਇਸ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਗਰੁਰ ਹਲਕੇ ਵਿਚ ਆਪਣੇ ਐਮਪੀ ਕੋਟੇ ਦੇ ਫੰਡਾਂ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ਜਨਤਕ ਕਰਦਿਆਂ ਸਮੇਤ ਵਿਆਜ ਸਾਰੇ ਰੁਪਏ ਸੰਗਰੂਰ ਹਲਕੇ ਵਿਚ ਹੀ ਲਾਏ ਜਾਣ ਦਾ ਦਾਅਵਾ ਕੀਤਾ ਹੈ ਤੇ ਮੁੜ ਦੁਬਾਰਾ ਸੰਗਰੂਰ ਤੋਂ ਚੋਣ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ ਦਲ-ਬਦਲੂ ਲੀਡਰਾਂ ਨੂੰ ਵੀ ਵੋਟਰਾਂ ਦੇ ਦਰਵਾਜ਼ੇ ‘ਤੇ ਜਾਣ ਵੇਲੇ ਸ਼ਰਮਸਾਰ ਹੋਣਾ ਪੈ ਰਿਹਾ ਹੈ। ਚੋਣਾਂ ਦੇ ਇਸ ਮੌਸਮ ਵਿਚ ਕਈ ਬਰਸਾਤੀ ਡੱਡੂ ਛਾਲਾਂ ਮਾਰ ਕੇ ਇੱਧਰ ਤੋਂ ਉੱਧਰ ਜਾ ਰਹੇ ਹਨ। ਉਨ੍ਹਾਂ ਦੇ ਇਸ ਵਰਤਾਰੇ ਨੂੰ ਵੀ ਸੂਝਵਾਨ ਵੋਟਰ ਪਸੰਦ ਨਹੀਂ ਕਰ ਰਹੇ, ਕਿਉਂਕਿ ਇਹ ਦਲ-ਬਦਲੂ ਪਹਿਲਾਂ ਜਿਸ ਪਾਰਟੀ ਦੇ ਸੋਹਲੇ ਗਾਉਂਦੇ ਨਹੀਂ ਸੀ ਥੱਕਦੇ ਹੁਣ ਉਸੇ ਹੀ ਪਾਰਟੀ ਨੂੰ ਸਟੇਜਾਂ ‘ਤੇ ਚੜ੍ਹ ਕੇ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਜਦੋਂ ਕਦੇ ਲੋਕਾਂ ਨੂੰ ਅਜਿਹੇ ਲੀਡਰਾਂ ਦਾ ਭਾਸ਼ਣ ਸੁਣਨ ਨੂੰ ਮਿਲਦਾ ਹੈ ਤਾਂ ਲੋਕ ਚਟਕਾਰੇ ਲੈ-ਲੈ ਕੇ ਗੱਲਾਂ ਕਰਦੇ ਹਨ, ਪਰ ਇਨ੍ਹਾਂ ਦੀ ਸਿਹਤ ‘ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਦਾ। ਕਿਉਂਕਿ ਹੁਣ ਇਨ੍ਹਾਂ ਦੀ ਅਜਿਹੀ ਕਾਰਵਾਈ ਸਾਡੇ ਲੋਕਤੰਤਰ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ।
ਨਥਾਣਾ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਗਤਾਰ ਸਮਾਲਸਰ
ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ ‘ਤੇ ਜਿੱਥੇ ਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ ਦੇਸ਼ ਵਿੱਚ ਸਿਆਸੀ ਟੁੱਟ-ਭੱਜ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜ-ਪੰਜ ਸਾਲ ਤੱਕ ਆਪਣੇ ਜ਼ਿਲ੍ਹਿਆਂ ਵਿੱਚੋਂ ਗਾਇਬ ਰਹਿਣ ਵਾਲੇ ਸਿਆਸੀ ਆਗੂਆਂ ਨੂੰ ਹੁਣ ਫਿਰ ਆਪਣੇ ਵੋਟਰਾਂ ਦਾ ਹੇਜ ਜਾਗਿਆ ਹੈ। ਪਿਛਲੇ ਪੰਜ ਸਾਲਾਂ ਦੌਰਾਨ ਆਰਥਿਕ, ਸਮਾਜਿਕ, ਰੁਜ਼ਗਾਰ ਅਤੇ ਵਿਕਾਸ ਦੇ ਮੁੱਦਿਆਂ ਤੋਂ ਭਟਕੀ ਦੇਸ਼ ਦੀ ਸਿਆਸਤ ਕੇਵਲ ਜਾਤੀਵਾਦ ਵਿੱਚ ਉਲਝੀ ਰਹੀ ਹੈ।
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹਰ ਰਾਜਨੀਤਿਕ ਪਾਰਟੀ ਵੱਲੋਂ ਕਿਸੇ ਨਾ ਕਿਸੇ ਖੇਤਰ ਵਿੱਚ ਪ੍ਰਸਿੱਧੀ ਖੱਟ ਚੁੱਕੀਆਂ ਮਸ਼ਹੂਰ ਹਸਤੀਆਂ ਨੂੰ ਵੀ ਹੁਣ ਆਪਣੀਆਂ-ਆਪਣੀਆਂ ਪਾਰਟੀਆਂ ਵਿੱਚ ਸ਼ਾਮਲ ਕਰਨ ਦਾ ਦੌਰ ਤੇਜ਼ ਹੋ ਰਿਹਾ ਹੈ ਪਰ ਆਮ ਵੋਟਰਾਂ ਨੂੰ ਇਨ੍ਹਾਂ ਪ੍ਰਸਿੱਧ ਹਸਤੀਆਂ ਦਾ ਕੋਈ ਲਾਭ ਪਹੁੰਚਦਾ ਹੈ ਜਾਂ ਨਹੀਂ ਇਹ ਵਿਚਾਰਨਯੋਗ ਪਹਿਲੂ ਹੈ। ਦੇਸ਼ ਦੀ ਸਿਆਸਤ ਵਿੱਚ ਪਹਿਲਾਂ ਵੀ ਫ਼ਿਲਮੀ ਹਸਤੀਆਂ ਜਾਂ ਕ੍ਰਿਕਟਰਾਂ ਨੂੰ ਸਿਆਸੀ ਪਾਰਟੀਆਂ ਨੇ ਆਪਣੇ ਮਨੋਰਥ ਲਈ ਵਰਤਿਆ ਹੈ ਪਰ ਸਮਾਂ ਦੱਸਦਾ ਹੈ ਕਿ ਬਾਹਰੋਂ ਆ ਕੇ ਚੋਣ ਲੜਨ ਅਤੇ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਲੋਕ ਅਜਿਹੀ ਪਰਵਾਜ਼ ਭਰਦੇ ਹਨ ਕਿ ਵੋਟਰਾਂ ਦੀ ਉਡੀਕ ਲੰਮੀ ਹੋ ਜਾਂਦੀ ਹੈ। ਫ਼ਿਲਮ ਸਟਾਰ ਧਰਮਿੰਦਰ ਨੇ ਜਦੋਂ ਰਾਜਸਥਾਨ ਦੇ ਬੀਕਾਨੇਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਸਿਰ-ਮੱਥੇ ‘ਤੇ ਬਿਠਾਇਆ। ਭਾਰੀ ਬਹੁਮਤ ਨਾਲ ਉਨ੍ਹਾਂ ਨੂੰ ਜਿੱਤ ਦਿਵਾਈ ਪਰ ਫਿਰ ਸਮਾਂ ਅਜਿਹਾ ਵੀ ਆਇਆ ਜਦੋਂ ਲੋਕਾਂ ਨੂੰ ਮੈਂਬਰ ਪਾਰਲੀਮੈਂਟ ਦੇ ਗੁੰਮ ਹੋ ਜਾਣ ਦੇ ਪੋਸਟਰ ਛਪਵਾ ਕੇ ਕੰਧਾਂ ‘ਤੇ ਲਾਉਣੇ ਪਏ ਸਨ। ਇਸੇ ਤਰ੍ਹਾਂ ਮਰਹੂਮ ਵਿਨੋਦ ਖੰਨਾ ਵੀ ਭਾਜਪਾ ਦੀ ਟਿਕਟ ‘ਤੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਲਗਾਤਾਰ ਜਿੱਤਦੇ ਰਹੇ ਪਰ ਜਿੱਤਣ ਤੋਂ ਬਾਅਦ ਆਪਣੇ ਵੋਟਰਾਂ ਨੂੰ ਕਦੇ ਮੂੰਹ ਵੀ ਨਾ ਵਿਖਾਏ ਜਾਣ ਦੇ ਚਰਚੇ ਵੀ ਆਮ ਲੋਕਾਂ ਵਿੱਚ ਚਲਦੇ ਰਹੇ। ਹੇਮਾ ਮਾਲਿਨੀ ਨੇ ਮੇਰਠ ਤੋਂ ਚੋਣ ਲੜੀ ਤਾਂ ਲੋਕ ਬਹੁਤ ਖੁਸ਼ ਹੋਏ ਕਿ ਇੱਕ ਪ੍ਰਸਿੱਧ ਫ਼ਿਲਮੀ ਹਸਤੀ ਨੂੰ ਐਨਾ ਨੇੜੇ ਤੋਂ ਵੇਖਣ ਦਾ ਸੁਭਾਗ ਮਿਲਿਆ ਪਰ ਲੋਕਾਂ ਦੀਆਂ ਇਹ ਖੁਸ਼ੀਆਂ ਵੀ ਚੋਣਾਂ ਹੋਣ ਤੋਂ ਤੁਰੰਤ ਬਾਅਦ ਖੰਬ ਲਾ ਗਈਆਂ। ਇਸੇ ਤਰ੍ਹਾਂ ਹੋਰ ਵੀ ਅਨੇਕ ਉਦਾਹਰਨ ਹਨ ਜਦੋਂ ਪਾਰਟੀਆਂ ਵੱਲੋਂ ਆਪਣੇ ਮਨੋਰਥ ਸਿੱਧ ਕਰਨ ਲਈ ਪ੍ਰਸਿੱਧ ਹਸਤੀਆਂ ਨੂੰ ਵਰਤਿਆ ਗਿਆ ਹੈ ਪਰ ਚੋਣਾਂ ਜਿੱਤਣ ਤੋਂ ਬਾਅਦ ਅਜਿਹੇ ਲੋਕਾਂ ਦਾ ਵੋਟਰਾਂ ਨਾਲ ਮੇਲ-ਮਿਲਾਪ ਰੱਖਣ ਦਾ ਨਤੀਜਾ ਜ਼ੀਰੋ ਨਿੱਕਲਿਆੈ। ਇਹ ਵੀ ਸੱਚ ਹੈ ਕਿ ਹਰ ਲੀਡਰ ਚੋਣ ਜਿੱਤਣ ਤੋਂ ਬਾਅਦ ਵਿਖਾਈ ਨਹੀਂ ਦਿੰਦਾ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਸੁਪਨੇ ਸਿੱਧ ਕਰਨ ਲਈ ਲੋਕਲ ਆਗੂਆਂ ਨੂੰ ਛੱਡ ਕੇ ਕਿਸੇ ਪ੍ਰਸਨੈਲਿਟੀ ਨੂੰ ਲੋਕਾਂ ਸਾਹਮਣੇ ਲਿਆਉਣਾ ਆਮ ਵੋਟਰਾਂ ਨਾਲ ਜ਼ਿਆਦਤੀ ਵਾਲੀ ਗੱਲ ਹੈ। ਅਸੀਂ ਜਾਣਦੇ ਹਾਂ ਕਿ ਇਸ ਲਈ ਸਭ ਤੋਂ ਵੱਡਾ ਦੋਸ਼ੀ ਕੋਈ ਹੋਰ ਨਹੀਂ ਸਗੋਂ ਖੁਦ ਵੋਟਰ ਹੈ ਜੋ ਇਹ ਗੱਲ ਵੀ ਨਹੀਂ ਸਮਝ ਸਕਦਾ ਕਿ ਇਹ ਮੇਲ-ਮਿਲਾਪ ਸਿਰਫ਼ ਵੋਟਾਂ ਤੱਕ ਸੀਮਤ ਰਹੇਗਾ। ਦੇਸ਼ ਵਿੱਚ ਹੋਣ ਜਾ ਰਹੀਆਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਇਹ ਕੁਝ ਦੇਖਣ ਨੂੰ ਮਿਲ ਰਿਹਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਕਿਸੇ ਖੇਤਰ ਵਿੱਚ ਪ੍ਰਸਿੱਧੀ ਹਾਸਲ ਕਰਨਾ ਅਤੇ ਸਿਆਸਤ ਵਿੱਚ ਨਿਪੁੰਨ ਹੋਣਾ ਦੋਵੇਂ ਅਲੱਗ-ਅਲੱਗ ਗੱਲਾਂ ਹਨ। ਜ਼ਰੂਰੀ ਨਹੀਂ ਕਿ ਫ਼ਿਲਮੀ ਪਰਦੇ ਜਾਂ ਸਟੇਜ ‘ਤੇ ਆਪਣੀ ਕਲਾ ਨਾਲ ਲੋਕਾਂ ਨੂੰ ਕੀਲਣ ਵਾਲਾ ਅਦਾਕਾਰ ਸਿਆਸੀ ਪਿੜ ਵਿੱਚ ਵੀ ਕਾਮਯਾਬ ਹੋਵੇਗਾ।
ਇੱਕ ਮੈਂਬਰ ਪਾਰਲੀਮੈਂਟ ਨੇ ਉਸ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਨਾਲ-ਨਾਲ ਆਪਣੇ ਕੋਟੇ ਵਿੱਚ ਮਿਲੀ ਗਰਾਂਟ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਹੋਰ ਗਰਾਂਟਾਂ ਹਾਸਲ ਕਰਕੇ ਉਸ ਖੇਤਰ ਦਾ ਵਿਕਾਸ ਕਰਨਾ ਹੁੰਦਾ ਹੈ। ਸਵਾਲ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਸਿਆਸਤ ਦਾ ਊੜਾ-ਐੜਾ ਵੀ ਨਹੀਂ ਆਉਂਦਾ ਉਹ ਲੋਕਾਂ ਦੀਆਂ ਉਮੀਦਾਂ ‘ਤੇ ਖਰੇ Àੁੱਤਰ ਸਕਦੇ ਹਨ? ਸਿਆਸੀ ਪਾਰਟੀਆਂ ਤਾਂ ਆਪਣੇ ਨਿੱਜ ਲਈ ਇਨ੍ਹਾਂ ਨੂੰ ਵਰਤ ਲੈਂਦੀਆਂ ਹਨ ਪਰ ਇੱਥੇ ਆਮ ਵੋਟਰ ਦਾ ਫਰਜ਼ ਕੀ ਹੈ ਇਹ ਸਭ ਤੋਂ ਜ਼ਿਆਦਾ ਵਿਚਾਰਨ ਵਾਲੀ ਗੱਲ ਹੈ। ਕਿਸੇ ਚਿਹਰੇ ਨੂੰ ਵੇਖ ਕੇ ਆਪਣੀ ਬੇਸ਼ਕੀਮਤੀ ਵੋਟ ਦਾ ਘਾਣ ਕਰ ਲੈਣਾ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਜਾਪਦੀ।
ਪੰਜ ਸਾਲ ਲੋਕਾਂ ਦੀ ਮੁਸ਼ਕਲਾਂ ਨੂੰ ਭੁੱਲਣ ਵਾਲੀਆਂ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੇ ਦੌਰ ਦੌਰਾਨ ਨਵੀਆਂ-ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਂਦਾ ਹੈ। ਸੱਤਾ ‘ਤੇ ਕਾਬਜ਼ ਹੋਣ ਲਈ ਪਾਰਟੀਆਂ ਵੱਲੋਂ ਕੀਤੇ ਜਾਂਦੇ ਇਨ੍ਹਾਂ ਵਾਅਦਿਆਂ ‘ਤੇ ਹੁਣ ਯਕੀਨ ਕਿੰਨਾ ਕੁ ਕਰਨਾ ਹੈ ਇਹ ਲੋਕਾਂ ਨੂੰ ਸੋਚਣ ਦੀ ਲੋੜ ਹੈ। ਸਿਆਸੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸੰਨ 1971 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਦੇਸ਼ ਵਿੱਚੋਂ ਗਰੀਬੀ ਹਟਾਓ ਦਾ ਨਾਅਰਾ ਦੇ ਕੇ ਸੱਤਾ ਹਾਸਲ ਕੀਤੀ ਸੀ। ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਹੁਣ 2019 ਵਿੱਚ ਕਰੀਬ ਅੱਧੀ ਸਦੀ ਬਾਅਦ ਉਹੀ ਕਾਂਗਰਸ ਪਾਰਟੀ ਫਿਰ ਇਹ ਮੰਨ ਰਹੀ ਹੈ ਕਿ ਗਰੀਬੀ ਪੱਖੋਂ ਦੇਸ਼ ਅਜੇ ਵੀ ਕਾਫੀ ਪਛੜਿਆ ਹੋਇਆ ਹੈ। ਇਸ ਸਮੇਂ ਦੌਰਾਨ ਕਰੀਬ 36 ਸਾਲ ਦੇਸ਼ ਦੀ ਸੱਤਾ ‘ਤੇ ਕਾਬਜ਼ ਰਹਿਣ ਵਾਲੀ ਪਾਰਟੀ ਜਦੋਂ ਦੇਸ਼ ‘ਚੋਂ ਗਰੀਬੀ ਨਹੀਂ ਹਟਾ ਸਕੀ ਤਾਂ ਕੀ ਇਹ ਹੁਣ ਸੰਭਵ ਹੈ?
ਅੱਜ ਦੇਸ਼ ਦੇ ਲੋਕਾਂ ਨੂੰ ਅਜਿਹੇ ਜੁਮਲਿਆਂ ਵਿੱਚ ਫਸਾ ਕੇ ਵੋਟਾਂ ਹਾਸਲ ਕਰਨ ਦਾ ਸਮਾਂ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਪੈਸੇ ਦੇ ਲਾਲਚ ਵਿੱਚ ਉਲਝਾ ਕੇ ਉਨ੍ਹਾਂ ਨੂੰ ਅਪਾਹਜ ਕਰਨ ਦੀ ਲੋੜ ਹੈ ਸਗੋਂ ਲੋੜ ਤਾਂ ਇਸ ਗੱਲ ਦੀ ਹੈ ਕਿ ਲੋਕਾਂ ਨੂੰ ਰੁਜ਼ਗਾਰ ਦੇ ਕੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਇਆ ਜਾਵੇ। ਗਰਾਊਂਡ ਪੱਧਰ ਦੇ ਵਿਕਾਸ ਦੀਆਂ ਯੋਜਨਾਵਾਂ ਲਿਆ ਕੇ ਉਨ੍ਹਾਂ ਦਾ ਦਿਲ ਜਿੱਤਿਆ ਜਾਵੇ। ਵਿਦੇਸ਼ਾਂ ਵੱਲ ਭੱਜ ਰਹੀ ਨੌਜਵਾਨ ਪੀੜ੍ਹੀ ਲਈ ਮੁਲਕ ਵਿੱਚ ਹੀ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ। ਸਿੱਖਿਆ ਢਾਂਚੇ ਨੂੰ ਹੀ ਰੁਜ਼ਗਾਰਮੁਖੀ ਬਣਾਇਆ ਜਾਵੇ। ਭਾਜਪਾ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਨ ਦੀ ਗੱਲ ਆਪਣੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤੀ ਗਈ ਸੀ ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਜੇਕਰ ਕਿਸਾਨਾਂ-ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਹੀ ਪੂਰਾ ਮੁੱਲ ਮਿਲਣਾ ਯਕੀਨੀ ਬਣਾ ਦਿੱਤਾ ਜਾਵੇ ਤਾਂ ਸਰਕਾਰਾਂ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਭੇਜਣ ਦੀ ਜਰੂਰਤ ਹੀ ਨਾ ਰਹੇ। ਪਰ ਸੱਚ ਇਹ ਵੀ ਹੈ ਕਿ ਜੇ ਸਰਕਾਰਾਂ ਇਹ ਸਭ ਕੁਝ ਕਰ ਦੇਣਗੀਆਂ ਤਾਂ ਫਿਰ ਹਰ ਪੰਜਾਂ ਸਾਲਾਂ ਬਾਅਦ ਦੇਸ਼ ਦੇ ਵੋਟਰਾਂ ਨੂੰ ਕਿਹੜਾ ਲਾਲਚ ਦੇ ਕੇ ਵੋਟਾਂ ਲਈਆਂ ਜਾਣਗੀਆਂ? ਚੁਨਾਵੀ ਵਾਅਦਿਆਂ ਦੇ ਇਸ ਮੌਸਮ ਵਿੱਚ ਆਮ ਵੋਟਰ ਦੀ ਭੂਮਿਕਾ ਸਾਰਥਿਕ ਹੋਣੀ ਜਰੂਰੀ ਹੈ।
ਐਲਨਾਬਾਦ, ਸਰਸਾ (ਹਰਿਆਣਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਕਮਿਸ਼ਨ ਵੱਲੋਂ ਲੱਡੂ, ਜਲੇਬੀਆਂ ਸਮੇਤ ਹੋਰ ਵਸਤਾਂ ਦੇ ਭਾਅ ਤੈਅ
ਮਾਨਸਾ(ਸੁਖਜੀਤ ਮਾਨ) | ਲੋਕ ਸਭਾ ਚੋਣਾਂ ਮੌਕੇ ਚੋਣ ਕਮਿਸ਼ਨ ਦੀ ਅੱਖ ਉਮੀਦਵਾਰਾਂ ਦੇ ਲੱਡੂ/ਜਲੇਬੀਆਂ ‘ਤੇ ਵੀ ਰਹੇਗੀ ਕੌਣ ਕਿੰਨੇ ਲੱਡੂ ਵੰਡਦਾ ਹੈ ਤੇ ਕਿੰਨੇ ਪਕੌੜੇ ਕਿਸ ਉਮੀਦਵਾਰ ਵੱਲੋਂ ਤਲੇ ਗਏ ਇਹ ਸਭ ਦਾ ਖਰਚਾ ਉਮੀਦਵਾਰਾਂ ਦੇ ਖਾਤੇ ‘ਚ ਚੜ੍ਹੇਗਾ ਵੋਟਰਾਂ ਅਤੇ ਸਮਰਥਕਾਂ ਵੱਲੋਂ ਉਮੀਦਵਾਰਾਂ ਨੂੰ ਪਾਏ ਜਾਂਦੇ ਹਾਰ ਵੀ ਖਰਚੇ ‘ਚ ਗਿਣੇ ਜਾਣਗੇ ਚੋਣ ਜਾਬਤਾ ਲਾਗੂ ਹੋਣ ਦੇ ਨਾਲ ਚੋਣ ਕਮਿਸ਼ਨ ਨੇ ਵੱਖ-ਵੱਖ ਚੀਜ਼ਾਂ ਦੇ ਰੇਟਾਂ ਦੀ ਸੂਚੀ ਵੀ ਬਕਾਇਦਾ ਤੌਰ ‘ਤੇ ਜਾਰੀ ਕਰ ਦਿੱਤੀ ਹੈ
171 ਵਸਤਾਂ ਦੀ ਜਾਰੀ ਕੀਤੀ ਇਸ ਸੂਚੀ ‘ਚ ਪੀਣ ਵਾਲੇ ਪਾਣੀ ਤੋਂ ਲੈ ਕੇ ਇਕੱਠ ਜੁਟਾਉਣ ਵਾਲੇ ਕਲਾਕਾਰਾਂ ਦਾ ਖਰਚਾ ਵੀ ਦਰਸਾਇਆ ਗਿਆ ਹੈ ਸੂਚੀ ਮੁਤਾਬਿਕ ਸਿਰੋਪੇ ਦੀ ਕੀਮਤ 90 ਰੁਪਏ ਰੱਖੀ ਗਈ ਹੈ ਚੋਣਾਂ ਸਬੰਧੀ ਇਕੱਠ ‘ਚ ਨਾਮਜ਼ਦਗੀ ਮਗਰੋਂ ਉਮੀਦਵਾਰ ਦੀ ਹਾਜ਼ਰੀ ਵਿਚ ਮੋਹਤਬਰਾਂ ਦੇ ਸਿਰੋਪੇ ਪਾਏ ਜਾਣਗੇ ਤਾਂ ਉਨ੍ਹਾਂ ਦਾ ਪ੍ਰਤੀ ਸਿਰੋਪਾ 90 ਰੁਪਏ ਉਮੀਦਵਾਰ ਦੇ ਚੋਣ ਖਰਚੇ ਵਿੱਚ ਜੁੜ ਜਾਵੇਗਾ
ਇਸ ਤੋਂ ਇਲਾਵਾ ਫੁੱਲਾਂ ਦੇ ਹਾਰ ਦੀ ਕੀਮਤ 10 ਰੁਪਏ ਤੇ 15 ਰੁਪਏ ਤੈਅ ਕੀਤੀ ਹੈ ਖੁਰਾਕੀ ਪਦਾਰਥਾਂ ‘ਚੋਂ ਵੇਸਨ ਦੀ ਬਰਫ਼ੀ 200 ਰੁਪਏ ਪ੍ਰਤੀ ਕਿੱਲੋ, ਖੋਏ ਦੀ ਬਰਫ਼ੀ ਦਾ ਭਾਅ 250 ਰੁਪਏ ਤੈਅ ਕੀਤਾ ਹੈ ਜਦੋਂਕਿ ਜਲੇਬੀ 140 ਰੁਪਏ ਤੇ ਪਕੌੜੇ 150 ਰੁਪਏ ਕਿੱਲੋ ਹੋਣਗੇ
ਸਾਦੀ ਰੋਟੀ ਵਾਲੀ ਥਾਲ਼ੀ ਦੀ ਕੀਮਤ 70 ਰੁਪਏ ਰੱਖੀ ਗਈ ਹੈ ਜਦੋਂਕਿ ਚਾਹ ਦੇ ਕੱਪ ਦੀ ਅੱਠ ਰੁਪਏ ਤੇ ਕੌਫੀ ਦੇ ਕੱਪ ਦੀ ਕੀਮਤ 12 ਰੁਪਏ ਹੈ ਟਰਾਂਸਪੋਰਟ ਸਬੰਧੀ ਵੱਡੀ ਬੱਸ ਦੇ 4500 ਰੁਪਏ ਤੇ ਮਿੰਨੀ ਬੱਸ ਦੇ 3000 ਰੁਪਿਆ ਕਿਰਾਇਆ ਰੱਖਿਆ ਗਿਆ ਹੈ ਰੇਹੜੇ ਦਾ ਇੱਕ ਚੱਕਰ 60 ਰੁਪਏ ‘ਚ ਪਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਿਆਦਾਂ ਕਰ-ਕਰ ਹਾਰੇ ਪਰ ਸਰਕਾਰ ਦੇ ਨਹੀਂ ਮੁੱਕਦੇ ਲਾਰੇ | Barnala News
ਜਾਨਾਂ ਦਾ ਖੌਅ ਬਣਦੇ ਜਾ ਰਹੇ ਨੇ ਟੁੱਟੇ ਪੁਲ ਤੇ ਸੜਕਾਂ | Barnala News
ਬਰਨਾਲਾ, (ਜੀਵਨ ਰਾਮਗੜ੍ਹ/ਰਜਿੰਦਰ ਕੁਮਾਰ)। ਜਦੋਂ ਸਰਕਾਰਾਂ ਲਈ ਪਿੰਡਾਂ ਦੇ ਲੋਕ ਸਿਰਫ਼ ਵੋਟਾਂ ਬਣਕੇ ਰਹਿ ਜਾਣ ਫਿਰ ਵਿਕਾਸ ਝੁਰਦਾ ਹੈ। ਸਮੱਸਿਆਵਾਂ ਵੋਟਾਂ ਵੇਲੇ ਮੁੱਦਾ ਬਣਦੀਆਂ ਨੇ ਪਰ ਮਸਲਾ ਹੱਲ ਨਹੀਂ ਹੁੰਦਾ। ਪ੍ਰਸ਼ਾਸਨਿਕ ਅਧਿਕਾਰੀ ਹਾਕਮਾਂ ਤੱਕ ਗੱਲ ਪਹੁੰਚਾਉਣ ਦਾ ਦਮ ਭਰਕੇ ਸੁਰਖ਼ੁਰੂ ਹੋ ਜਾਂਦੇ ਨੇ ਪਰ ਫਾਈਲਾਂ ਘੱਟਾ ਢੋਂਹਦੀਆਂ ਨੇ। ਜਦੋਂ ਸਮੱਸਿਆ ਜਾਨਲੇਵਾ ਬਣ ਜਾਂਦੀ ਹੈ ਤਾਂ ਹਾਕਮ ਸੱਥਰ ‘ਤੇ ਸਿਰ ਸੁੱਟ ਕੇ ਮੁਆਵਜ਼ਾ ਦੇਣ ਆਉਂਦੇ ਹਨ ਪ੍ਰੰਤੂ ਸਮੱਸਿਆ ਭਖ਼ਵੇਂ ਮੁੱਦੇ ਲਈ ਸੁਰੱਖਿਅਤ ਰੱਖੀ ਜਾਂਦੀ ਹੈ ਸ਼ਾਇਦ ਵੋਟਾਂ ਲਈ। ਇਹ ਸਭ ਬਰਨਾਲਾ ਜ਼ਿਲ੍ਹੇ ਦੇ ਸੱਤ ਪਿੰਡਾਂ ਨੂੰ ਜੋੜਦੇ ਇੱਕ ਨਹਿਰ ਦੇ ਧਸੇ ਪੁਲ਼ ਹੇਠਲੀ ਹਕੀਕਤ ਹੈ। ਜਿੱਥੇ ਅਕਾਲੀ ਹਕੂਮਤ ਨੇ ਵੀ ਵੋਟਾਂ ਲਈਆਂ ਤੇ ਕਾਂਗਰਸ ਨੇ ਵੀ। ਇਸੇ ਖਸਤਾ ਹਾਲ ਪੁਲ਼ ‘ਤੇ ਖੜ੍ਹ ਕੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਨੇ ਵੀ ਪ੍ਰਸ਼ਾਸਨ ਨੂੰ ਝਾੜ ਪਾਈ ਸੀ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ ਸਪਾਈਸ ਜੈੱਟ ਦੇ ਜਹਾਜ਼ ਨੂੰ ਲੱਗੀ ਅੱਗ
ਇਸੇ ਕਾਰਨ ਹੀ ਲੰਘੇ ਦਿਨ ਇੱਕ ਮਹਿਲਾ ਵੀ ਮੌਤ ਦੇ ਮੂੰਹ ਜਾ ਪਈ। ਬਠਿੰਡਾ ਬ੍ਰਾਂਚ ਨਹਿਰ ‘ਤੇ ਮੂੰਮ ਤੇ ਛੀਨੀਵਾਲ ਖੁਰਦ ਵਿਚਕਾਰਲੇ ਪੁਲ਼ ਦੀ ਅਹਿਮੀਅਤ ਨੂੰ ਜਾਣਿਆਂ ਪਤਾ ਲੱਗਦਾ ਹੈ ਕਿ ਇਹ ਪੁਲ਼ 7 ਪਿੰਡਾਂ ਨੂੰ ਆਪਸ ‘ਚ ਜੋੜਦਾ ਹੈ। ਪਿੰਡਾਂ ਦੀਆਂ ਪੈਲ਼ੀਆਂ ਪੁਲ਼ ਤੋਂ ਪਾਰ ਹੋਣ ਕਾਰਨ ਲੋਕਾਂ ਨੂੰ ਇਸੇ ਪੁਲ਼ ਤੋਂ ਗੁਜ਼ਰਨਾ ਪੈਂਦਾ ਹੈ। ਲੋਕਾਂ ਨੇ ਫਰਿਆਦ ਕਰ-ਕਰ ਕੇ ਦੇਖ ਲਈ ਪਰ ਸੰਵਰਿਆ ਕੁਝ ਵੀ ਨਹੀਂ। ਪੀੜਤ ਪਿੰਡਾਂ ਦੇ ਵਸਨੀਕਾਂ ਪਿਆਰਾ ਸਿੰਘ, ਸਵਰਨਜੀਤ ਸਿੰਘ, ਹਰਨੇਕ ਸਿੰਘ, ਸੁਰਜੀਤ ਸਿੰਘ, ਰਜਿੰਦਰ ਸਿੰਘ, ਓਮ ਪ੍ਰਕਾਸ਼ ਦੀਵਾਨਾਂ ਭਜ਼ਨ ਸਿੰਘ, ਗੁਰਦੇਵ ਸਿੰਘ ਆਦਿ ਨੇ ਦੱਸਿਆ ਇਹ ਪੁਲ਼ ਪਿਛਲੇ 10 ਸਾਲ ਤੋਂ ਲਗਾਤਾਰ ਟੁੱਟ ਰਿਹਾ ਹੈ ਤੇ ਧਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਜ਼ਾਰਤ ਸਮੇਂ ਉਨ੍ਹਾਂ ਨੇ ਮੰਤਰੀਆਂ ਤੱਕ ਇਸ ਸਮੱਸਿਆ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਪ੍ਰੰਤੂ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਡੇਢ ਸਾਲ ਤੋਂ ਹੁਣ ਸੂਬੇ ‘ਚ ਕਾਂਗਰਸ ਸੱਤਾ ‘ਚ ਹੈ। (Barnala News)
ਚਿੱਠੀਆਂ ਤੇ ਮੰਗ ਪੱਤਰ ਇਸ ਸਰਕਾਰ ‘ਤੇ ਵੀ ਕੋਈ ਅਸਰ ਨਾ ਕਰ ਸਕੇ। ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਸਬੰਧੀ ਬਾਖ਼ੂਬੀ ਪਤਾ ਹੈ ਪ੍ਰੰਤੂ ਹਮਦਰਦੀ ਦੇ ਸਿਵਾ ਕੱਖ ਨਹੀਂ ਸੰਵਾਰਿਆ। ਪਿੰਡ ਵਾਸੀਆਂ ਕਿਹਾ ਇਸ ਦੀ ਤਰਸਯੋਗ ਹਾਲਤ ਕਾਰਨ ਪਿੰਡਾਂ ਦੇ ਲੋਕਾਂ ਨੂੰ 10 ਤੋਂ 15 ਕਿੱਲੋਮੀਟਰ ਵੱਧ ਸਫ਼ਰ ਤੈਅ ਕਰਕੇ ਇਧਰੋਂ ਉਧਰ ਜਾਣਾ ਆਉਣਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾਂ ਹੈ ਕਿ ਉਨ੍ਹਾਂ ਦੇ ਪਿੰਡਾਂ ਦੇ ਲੋਕਾਂ ਨੂੰ ਸਿਆਸੀ ਸਿਰਫ਼ ਵੋਟਾਂ ਵੇਲੇ ਵਰਤਦੇ ਨੇ ਤੇ ਫਿਰ ਕੋਈ ਮੂੰਹ ਨਹੀਂ ਦਿਖਾਉਂਦਾ। ਪੁਲ਼ ਦੇਖ ਕੇ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਉਹ ਪਾਕਿਸਤਾਨ ਦੇ ਬਾਰਡਰ ‘ਤੇ ਵਸਦੇ ਹੋਣ। ਇੱਕ ਸਰਕਾਰ ਲਈ ਸੱਤ ਪਿੰਡਾਂ ਦੇ ਜਿੰਦਗੀ ਕੋਈ ਮਾਇਨੇ ਨਹੀਂ ਰੱਖਦੀ ਹੋਣੀਂ ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਰਿਆਂ ‘ਤੇ ਮੁਆਵਜ਼ੇ ਦੇਣ ਦੀ ਬਜਾਇ ਸਰਕਾਰ ਨੂੰ ਮਨੁੱਖੀ ਜਾਨਾਂ ਪ੍ਰਤੀ ਫਿਕਰਮੰਦ ਹੋਣਾ ਚਾਹੀਦਾ ਹੈ। (Barnala News)
ਰਾਸ਼ਟਰਪਤੀ ਚੋਣ:ਵੋਟਰ ਚੋਣ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ ਆਪਣੀ ਕਲਮ
ਖਾਸ ਕਿਸਮ ਦੇ ਮਾਰਕਰ ਨਾਲ ਹੀ ਲੱਗੇਗਾ ਨਿਸ਼ਾਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ‘ਚ ਵੋਟ ਦੇਣ ਵਾਲੇ ਸਾਂਸਦਾਂ ਤੇ ਵਿਧਾਇਕਾਂ ਨੂੰ ਮਤਦਾਨ ਕੇਂਦਰ ਦੇ ਅੰਦਰ ਆਪਣੀ ਕਲਮ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਵਿਸ਼ੇਸ਼ ਰੂਪ ‘ਚ ਡਿਜ਼ਾਇਨ ਕੀਤਾ ਗਿਆ ਮਾਰਕਰ ਹੀ ਬੇਲਟ ਪੇਪਰ ‘ਤੇ ਨਿਸ਼ਾਨ ਲਗਾਏਗਾ ਹਰਿਆਣਾ ‘ਚ ਪਿਛਲੇ ਸਾਲ ਰਾਜ ਸਭਾ ਚੋਣਾਂ ਦੌਰਾਨ ਪੈਦਾ ਹੋਏ ਸਿਆਹੀ ਵਿਵਾਦ ਤੋਂ ਬਾਅਦ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਤੇ ਉੱਪ ਰਾਸ਼ਟਰਪਤੀ ਚੋਣਾਂ ‘ਚ ਵੋਟ ਪਾਉਣ ਲਈ ਵਿਸ਼ੇਸ਼ ਕਲਮਾਂ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ ਹੈ
ਚੋਣ ਕਮਿਸ਼ਨ ਨੇ ਬੈਂਗਨੀ ਸਿਆਹੀ ਯੁਕਤ ਵਿਸ਼ੇਸ਼ ਕ੍ਰਮਕ ਵਾਲੀ ਕਲਮਾਂ ਦੀ ਸਪਲਾਈ ਕਰੇਗਾ ਸੋਮਵਾਰ ਨੂੰ ਚੋਣਾਂ ‘ਚ ਕੇਵਲ ਕਮਿਸ਼ਨ ਦੁਆਰਾ ਉਪਲੱਬਧ ਕਰਾਈ ਗਈ ਮਤਦਾਨ ਸਮੱਗਰੀ ਦੀ ਵਰਤੋਂ ਨੂੰ ਹੀ ਸੁਨਿਸ਼ਚਿਤ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ ਕਮਿਸ਼ਨ ਦੇ ਇੱਕ ਬੁਲਾਰੇ ਨੇ ਨਵੇਂ ਕਾਨੂੰਨ ਦੇ ਬਾਰੇ ‘ਚ ਦੱਸਿਆ ਕਿ ਮਤਦਾਨ ਕੇਂਦਰ ‘ਚ ਦਾਖਲੇ ਤੋਂ ਪਹਿਲਾਂ ਚੋਣ ਕਰਮੀ ਵੋਟਰਾਂ ਤੋਂ ਉਨ੍ਹਾਂ ਦੀ ਨਿੱਜੀ ਕਲਮ ਲੈ ਲੈਣਗੇ ਤੇ ਵੋਟ ਪੱਤਰ ‘ਤੇ ਨਿਸ਼ਾਨ ਲਗਾਉਣ ਲਈ ਵਿਸ਼ੇਸ਼ ਕਲਮ ਦੇਣਗੇ ਉਨ੍ਹਾਂ ਦੱਸਿਆ ਕਿ ਮਤਦਾਨ ਕੇਂਦਰ ਤੋਂ ਬਾਹਰ ਆਉਣ ‘ਤੇ ਵਿਸ਼ੇਸ਼ ਕਲਮ ਵਾਪਸ ਲੈ ਲਈ ਜਾਵੇਗੀ ਤੇ ਚੋਣ ਕਰਮੀ ਨਿੱਜੀ ਕਲਮ ਵਾਪਸ ਦੇ ਦੇਣਗੇ
ਮੈਸੂਰ ਪੇਂਟਸ ਐਂਡ ਵਾਰਨਿਸ ਲਿਮਟਿਡ ਤੋਂ ਇਹ ਵਿਸ਼ੇਸ਼ ਕਲਮ ਖਰੀਦੀ ਗਈ ਹੈ ਇਹ ਕੰਪਨੀ ਕਮਿਸ਼ਨ ਨੂੰ ਨਾ ਮਿਟਣ ਵਾਲੀ ਸਿਆਹੀ ਦੀ ਸਪਲਾਈ ਕਰਦੀ ਹੈ  ਚੋਣ ਕਮਿਸ਼ਨ ਨੇ ਪਹਿਲੀ ਵਾਰ ਵਿਸ਼ੇਸ਼ ਪੋਸਟਰ ਤਿਆਰ ਕੀਤਾ ਹੈ, ਜਿਸ ‘ਚ ਵੋਟਰਾਂ ਨੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ ਸਭ ਕੁਝ ਲਿਖਿਆ ਹੋਵੇਗਾ ਪਾਰਟੀ ਦੇ ਮੈਬਰਾਂ ਨੂੰ ਕਿਸੇ ਉਮੀਦਵਾਰ ਦੇ ਹੱਕ ‘ਚ ਵੋਟ ਦੇਣ ਲਈ ਕਿਸੇ ਤਰ੍ਹਾਂ ਦਾ ਵ੍ਹਿਪ ਜਾਂ ਨਿਰਦੇਸ਼ ਜਾਰੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਗੁਪਤ ਵੋਟ ਪੱਤਰ ਹੈ ਸਾਂਸਦਾਂ ਨੂੰ ਹਰੇ ਰੰਗ, ਜਦਕਿ ਵਿਧਾਇਕਾਂ ਨੂੰ ਗੁਲਾਬੀ ਰੰਗ ਦੇ ਵੋਟ ਪੱਤਰ ਦਿੱਤੇ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਵਿਸ ਵੋਟਰਾਂ ਲਈ ਪਹਿਲੀ ਵਾਰ ਇਸਤੇਮਾਲ ਹੋਵੇਗਾ ਇਲੈਕਟ੍ਰਾਨਿਕ ਸਿਸਟਮ
ਮੁੱਖ ਚੋਣ ਦਫ਼ਤਰ ਵੱਲੋਂ ਸਬੰਧਿਤ ਦੋ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਚਾਰ ਰਿਟਰਨਿੰਗ ਅਫਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ
ਚੰਡੀਗੜ੍ਹ, ਸੱਚ ਕਹੂੰ ਨਿਊਜ਼. 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੂਬੇ ਵਿਚ ਪਹਿਲੀ ਵਾਰ ਚਾਰ ਵਿਧਾਨ ਸਭਾ ਹਲਕਿਆਂ ਵਿਚ ਮੁਲਾਜ਼ਮ ਵੋਟਰਾਂ (Voters) ਲਈ ਇਲੈਕਟ੍ਰੋਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਰਾਂਹੀ ਵੋਟਾਂ ਪਵਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਸੈਕਟਰ 17 ਸਥਿੱਤ ਮੁੱਖ ਚੋਣ ਦਫਤਰ, ਪੰਜਾਬ ਵਿਖੇ ਸਬੰਧਤ 4 ਵਿਧਾਨ ਸਭਾ ਹਲਕੇ, ਜਿਨ੍ਹਾਂ ਵਿਚ ਆਤਮ ਨਗਰ, ਲੁਧਿਆਣਾ ਪੂਰਬੀ, ਲੁਧਿਆਣਾ ਉੱਤਰੀ ਤੇ ਜਲੰਧਰ ਪੱਛਮੀ (ਰਾਖਵਾਂ) ਸ਼ਾਮਲ ਹਨ, ਦੇ ਰਿਟਰਨਿੰਗ ਅਫਸਰਾਂ ਅਤੇ ਜ਼ਿਲ੍ਹਾ ਚੋਣ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਸ੍ਰੀ ਵੀ ਕੇ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਸੇਵਾ ਨਿਭਾਉਂਦੇ ਅਫਸਰਾਂ/ਜਵਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ ਪਹਿਲੀ ਵਾਰ ਆਨਲਾਈਨ ਵੋਟਾਂ ਭੇਜਣ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਲੈਕਟ੍ਰਾਨਿਕਲੀ ਟਰਾਂਸਮਿਸ਼ਨ ਪੋਸਟਲ ਬੈਲਟ ਸਿਸਟਮ ਕਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਧੀ ਸੁਰੱਖਿਅਤ ਅਤੇ ਇਸ ਦੀਆਂ ਪੰਜ ਪੱਧਰੀ ਸਕਿਊਰਟੀ ਪਰਤਾਂ ਹਨ।
ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ
ਉਨਾਂ ਦਸਿਆ ਕਿ ਇਸ ਨਾਲ ਇਨ੍ਹਾਂ ਚਾਰ ਹਲਕਿਆਂ ਦੇ ਸਬੰਧਿਤ ਸਰਵਿਸ ਵੋਟਰ ਆਪਣੀਆਂ-ਆਪਣੀਆਂ ਥਾਵਾਂ ਤੋਂ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਸਬੰਧੀ ਅੱਜ ਇਨ੍ਹਾਂ ਚਾਰ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਤੇ ਜ਼ਿਲ੍ਹਾ ਅਫਸਰਾਂ ਨੂੰ ਵਿਸਤਾਰ ਵਿਚ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੇਣ ਲਈ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ (ਆਈ ਟੀ) ਵੀ ਐਨ ਸ਼ੁਕਲਾ ਅਤੇ ਉਨਾਂ ਦੀ ਤਿੰਨ ਮੈਂਬਰੀ ਟੀਮ ਉੱਚੇਚੇ ਤੌਰ ‘ਤੇ ਆਈ। ਮੁੱਖ ਚੋਣ ਅਫਸਰ ਨੇ ਵਿਸਤਾਰ ਵਿਚ ਜਾਣਕਾਰੀ ਦਿੰਦੇ ਦਸਿਆ ਕਿ ਇਸ ਸਿਸਟਮ ਵਿਚ ਬੈਲਟ ਇਲੈਕਟ੍ਰਾਨਿਕਲੀ ਵੋਟਰ ਕੋਲ ਜਾਵੇਗਾ ਪਰੰਤੁ ਉਸਦੀ ਵਾਪਸੀ ਪਹਿਲਾਂ ਵਾਂਗ ਪੋਸਟਲ ਸਿਸਟਮ ਨਾਲ ਹੋਵੇਗੀ। ਉਨਾਂ ਦਸਿਆ ਕਿ ਅਗਲੇ ਪੜਾਅ ਵਿਚ ਚੋਣ ਕਮਿਸ਼ਨ ਦਾ ਇਹ ਟੀਚਾ ਹੈ ਕਿ ਦੋਵਾਂ ਪਾਸਿਓਂ ਇਲੈਕਟ੍ਰਨਿਕਲੀ  ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇ।
ਇਸ ਟ੍ਰੇਨਿੰਗ ਦੌਰਾਨ ਵਧੀਕ ਮੁੱਖ ਚੋਣ ਅਫਸਰ ਸਿਬਨ ਸੀ, ਵਧੀਕ ਮੁੱਖ ਚੋਣ ਅਫਸਰ ਡੀ ਲਾਕੜਾ, ਲਧਿਆਣਾ ਦੇ ਜਿਲਾ ਚੋਣ ਅਫਸਰ ਰਵੀ ਭਗਤ, ਜਲੰਧਰ ਜਿਲਾ ਚੋਣ ਅਫਸਰ ਕਮਲ ਕਿਸ਼ੋਰ ਯਾਦਵ, ਆਤਮ ਨਗਰ ਦੇ ਰਿਟਰਨਿੰਗ ਅਫਸਰ ਸ਼ਿਖਾ ਭਗਤ, ਲੁਧਿਆਣਾ ਪੁਰਵੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਸੁਰਭੀ ਮਲਿਕ, ਲੁਧਿਆਣਾ ਉੱਤਰੀ ਦੇ ਰਿਟਰਨਿੰਗ ਅਫਸਰ ਸ੍ਰੀਮਤੀ ਲਵਜੀਤ ਕੌਰ ਕਲਸੀ ਅਤੇ ਜਲੰਧਰ ਪੱਛਮੀ ਦੇ ਰਿਟਰਨਿੰਗ ਅਫਸਰ ਹਰਵੀਰ ਸਿੰਘ ਸ਼ਾਮਲ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ