Climate Change Impact - Sach Kahoon Punjabi

Global Warming Crisis: ਤਪਦੀ ਧਰਤੀ ਅਤੇ ਵਧਦਾ ਸੰਕਟ, ਅਸੀਂ ਕਦੋਂ ਸਮਝਾਂਗੇ?
Global Warming Crisis: ਲਗਾਤਾਰ ਅੰਨ੍ਹੇਵਾਹ ਵਰਤੋਂ ਤੇ ਕੁਦਰਤ ਪ੍ਰਤੀ ਲਾਪਰਵਾਹੀ ਕਾਰਨ ਅੱਜ ਸਾਡੀ ਧਰਤੀ (ਨੀਲਾ ਗ੍ਰਹਿ) ਇੱਕ ਗੰਭੀਰ ਤੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਲਵਾਯੂ ਬਦਲਾਅ ਹੁਣ ਕੋਈ ਭਵਿੱਖ ਦੀ ਗੱਲ ਨਹੀਂ ਰਹੀ, ਸਗੋਂ ਇਹ ਅੱਜ ਦੀ ਹਕੀਕਤ ਬਣ ਚੁੱਕੀ ਹੈ। ਅਸਲ ਵਿਚ ਇਸ ਦਾ ਮੁੱਖ ਕਾਰਨ ਗਲੋਬਲ ਵਾਰਮਿੰਗ ਹੈ, ਜੋ ਕੋਲਾ, ਪੈਟਰੋਲ, ਡੀਜ਼ਲ ਤੇ ਗੈਸ ਵਰਗੇ ਜੈਵ ਈਂਧਣਾਂ ਦੀ ਵਧੇਰੇ ਵਰਤੋਂ, ਵਧ ਰਹੇ ਉਦਯੋਗਾਂ ਤੇ ਪਲਾਸਟਿਕ ਪ੍ਰਦੂਸ਼ਣ ਕਾਰਨ ਹੋ ਰਿਹਾ ਹੈ। ਅਸੀਂ ਵਿਕਾਸ ਦੇ ਨਾਂਅ ’ਤੇ ਜੰਗਲ ਵੱਢ ਦਿੱਤੇ, ਪਹਾੜਾਂ ਨੂੰ ਖੋਖਲਾ ਕਰ ਦਿੱਤਾ ਅਤੇ ਨਦੀਆਂ/ਦਰਿਆਵਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ।

ਇਹ ਖਬਰ ਵੀ ਪੜ੍ਹੋ : Bangladesh Bus Accident: ਬੰਗਲਾਦੇਸ਼ ’ਚ ਬੱਸ ਨਦੀ ’ਚ ਡਿੱਗੀ, 23 ਮੌਤਾਂ

ਤੇਜ਼ੀ ਨਾਲ ਵਧਦੇ ਸ਼ਹਿਰੀਕਰਨ ਅਤੇ ਕੰਕਰੀਟ ਦੇ ਫੈਲਾਅ ਨੇ ਸਾਡੇ ਵਾਤਾਵਰਨ ਤੇ ਧਰਤੀ ਦਾ ਸੰਤੁਲਨ ਬਹੁਤ ਵਿਗਾੜ ਦਿੱਤਾ ਹੈ, ਜਿਸ ਕਾਰਨ ਮੌਸਮ ਦਾ ਚੱਕਰ ਵੀ ਵਿਗੜ ਗਿਆ ਹੈ। ਹੁਣ ਕਿਤੇ ਸਮੇਂ ਤੋਂ ਪਹਿਲਾਂ ਮੀਂਹ ਪੈਂਦਾ ਹੈ, ਕਿਤੇ ਭਿਆਨਕ ਹੜ੍ਹ ਆਉਂਦੇ ਹਨ ਤੇ ਕਿਤੇ ਸੋਕਾ ਪੈਂਦਾ ਹੈ। ਕੰਕਰੀਟ ਕਾਰਨ ਧਰਤੀ ਪਾਣੀ ਨੂੰ ਸੋਖ ਨਹੀਂ ਸਕਦੀ, ਜਿਸ ਕਾਰਨ ਭੂ-ਜਲ ਪੱਧਰ ਲਗਾਤਾਰ ਡਿੱਗ ਰਿਹਾ ਹੈ। ਅੱਜ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਹਾਲ ਦੇ ਸਾਲ ਸਭ ਤੋਂ ਵੱਧ ਗਰਮ ਦਰਜ ਕੀਤੇ ਗਏ ਹਨ, ਜੋ ਬਹੁਤ ਚਿੰਤਾ ਵਾਲੀ ਗੱਲ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂਐੱਮਓ) ਦੀ ਤਾਜ਼ਾ ਰਿਪੋਰਟ ਮੁਤਾਬਕ ਸਾਲ 2011 ਤੋਂ 2025 ਤੱਕ ਦਾ ਸਮਾਂ ਅੱਜ ਤੱਕ ਦਾ ਸਭ ਤੋਂ ਗਰਮ ਦੌਰ ਰਿਹਾ ਹੈ ਅਤੇ 2025 ਦਾ ਤਾਪਮਾਨ ਉਦਯੋਗਿਕ ਯੁੱਗ (1850-1900) ਤੋਂ ਲਗਭਗ 1.43 ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਵਿਗਿਆਨੀਆਂ ਦਾ ਕਹਿਣਾ ਹੈ। Global Warming Crisis

ਕਿ ਜੇਕਰ 2026-27 ਵਿਚ ਅਲ-ਨੀਨੋ ਫਿਰ ਤੋਂ ਸਰਗਰਮ ਹੋਇਆ ਤਾਂ ਤਾਪਮਾਨ ਹੋਰ ਤੇਜ਼ੀ ਨਾਲ ਵਧ ਸਕਦਾ ਹੈ। ਇੱਥੇ ਪਾਠਕਾਂ ਨੂੰ ਦੱਸ ਦੇਈਏ ਕਿ ਅਲ-ਨੀਨੋ ਇੱਕ ਕੁਦਰਤੀ ਪ੍ਰਕਿਰਿਆ ਹੈ, ਜਿਸ ਵਿਚ ਪ੍ਰਸ਼ਾਂਤ ਮਹਾਂਸਾਗਰ ਦਾ ਪਾਣੀ ਅਸਧਾਰਨ ਤਰੀਕੇ ਨਾਲ ਗਰਮ ਹੋ ਜਾਂਦਾ ਹੈ। ਇਸ ਕਾਰਨ ਦੁਨੀਆਂ ਭਰ ਦਾ ਮੌਸਮ ਵਿਗੜ ਜਾਂਦਾ ਹੈ। ਭਾਰਤ ਵਿਚ ਮਾਨਸੂਨ ਕਮਜ਼ੋਰ ਪੈ ਸਕਦਾ ਹੈ ਤੇ ਸੋਕਾ ਪੈ ਸਕਦਾ ਹੈ, ਜਦੋਂਕਿ ਦੱਖਣੀ ਅਮਰੀਕਾ ਵਿਚ ਭਾਰੀ ਮੀਂਹ ਤੇ ਹੜ੍ਹ ਆ ਸਕਦੇ ਹਨ ਅਤੇ ਅਸਟਰੇਲੀਆ ਤੇ ਇੰਡੋਨੇਸ਼ੀਆ ਵਿਚ ਸੋਕਾ ਵਧ ਸਕਦਾ ਹੈ। ਸਮੁੰਦਰ ਦੇ ਗਰਮ ਹੋਣ ਨਾਲ ਸਮੁੰਦਰੀ ਜੀਵਾਂ ’ਤੇ ਅਸਰ ਪੈਂਦਾ ਹੈੈ। ਧਰਤੀ ਦੇ ਗਰਮ ਹੋਣ ਦਾ ਕਾਰਨ ਇਹ ਹੈ ਕਿ ਸੂਰਜ ਤੋਂ ਆਉਣ ਵਾਲੀ ਊਰਜਾ ਤੇ ਪੁਲਾੜ ਵਿਚੋਂ ਵਾਪਸ ਮੁੜਨ ਵਾਲੀ ਗਰਮੀ ਵਿਚਕਾਰ ਸੰਤੁਲਨ ਵਿਗੜ ਗਿਆ ਹੈ। Global Warming Crisis

ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਵਰਗੀਆਂ ਗੈਸਾਂ ਗਰਮੀ ਨੂੰ ਵਾਯੂਮੰਡਲ ਵਿਚ ਰੋਕ ਲੈਂਦੀਆਂ ਹਨ। ਕੀ ਇਹ ਚਿੰਤਾਜਨਕ ਗੱਲ ਨਹੀਂ ਹੈ ਕਿ ਅੱਜ ਕਾਰਬਨ ਡਾਈਆਕਸਾਈਡ ਦਾ ਪੱਧਰ 423 ਪੀਪੀਐੱਮ ਤੱਕ ਪਹੁੰਚ ਗਿਆ ਹੈ, ਜੋ ਲਗਭਗ 20 ਲੱਖ ਸਾਲਾਂ ਵਿਚ ਸਭ ਤੋਂ ਵੱਧ ਹੈ, ਅਤੇ ਮੀਥੇਨ ਦਾ ਪੱਧਰ ਉਦਯੋਗਿਕ ਸਮੇਂ ਤੋਂ ਪਹਿਲਾਂ ਦੀ ਤੁਲਨਾ ਵਿਚ 266 ਫੀਸਦੀ ਵਧ ਚੁੱਕਾ ਹੈ। ਫੈਕਟਰੀਆਂ, ਬਿਜਲੀ ਘਰਾਂ ਅਤੇ ਵਾਹਨਾਂ ਤੋਂ ਨਿੱਕਲਣ ਵਾਲਾ ਧੂੰਆਂ ਇਨ੍ਹਾਂ ਗੈਸਾਂ ਨੂੰ ਵਧਾ ਰਿਹਾ ਹੈ। ਕੋਲਾ, ਪੈਟਰੋਲ ਅਤੇ ਡੀਜ਼ਲ ਸੜਨ ਨਾਲ ਵੀ ਪ੍ਰਦੂਸ਼ਣ ਵਧਦਾ ਹੈ। ਰੁੱਖਾਂ ਦੀ ਕਟਾਈ, ਝੋਨੇ ਦੀ ਖੇਤੀ ਤੇ ਪਸ਼ੂਆਂ ਤੋਂ ਨਿੱਕਲਣ ਵਾਲੀ ਮੀਥੇਨ ਗੈਸ ਵੀ ਤਾਪਮਾਨ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ। ਸ਼ਹਿਰਾਂ ਵਿਚ ਕੰਕਰੀਟ ਤੇ ਲੋਹੇ ਦੀਆਂ ਇਮਾਰਤਾਂ ਵੱਧ ਗਰਮੀ ਸੋਖਦੀਆਂ ਹਨ।

ਜਿਸ ਕਾਰਨ ਹੀਟ ਆਈਲੈਂਡ ਪ੍ਰਭਾਵ ਪੈਦਾ ਹੁੰਦਾ ਹੈ ਅਤੇ ਸ਼ਹਿਰ ਵੱਧ ਗਰਮ ਹੋ ਜਾਂਦੇ ਹਨ। ਇਸ ਵਧਦੀ ਗਰਮੀ (ਗਲੋਬਲ ਵਾਰਮਿੰਗ) ਕਾਰਨ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਸਮੁੰਦਰ ’ਚ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਮੌਸਮ ਅਨਿਯਮਿਤ ਹੋ ਗਿਆ ਹੈ। ਲੋਅ (ਹੀਟਵੇਵ) ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਕਈ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ, ਧਰਤੀ ਦੀ ਵਾਧੂ ਊਰਜਾ ਦਾ ਲਗਭਗ 91 ਫੀਸਦੀ ਹਿੱਸਾ ਮਹਾਂਸਾਗਰ ਸੋਖ ਰਹੇ ਹਨ ਤੇ ਪਿਛਲੇ ਸਾਲ ਭਾਵ 2025 ਵਿਚ ਸਮੁੰਦਰ ਦਾ ਤਾਪਮਾਨ ਰਿਕਾਰਡ ਪੱਧਰ ਤੱਕ ਪਹੁੰਚ ਗਿਆ। Global Warming Crisis

1993 ਦੇ ਮੁਕਾਬਲੇ ਸਮੁੰਦਰ ਦਾ ਪਾਣੀ ਪੱਧਰ ਲਗਭਗ 4.3 ਇੰਚ (11 ਸੈਂਟੀਮੀਟਰ) ਵਧ ਚੁੱਕਾ ਹੈ। ਹਿਮਾਲਿਆ ਦੇ ਗਲੇਸ਼ੀਅਰ ਪਿਘਲਣ ਨਾਲ ਗੰਗਾ ਅਤੇ ਬ੍ਰਹਮਪੁੱਤਰ ਵਰਗੀਆਂ ਨਦੀਆਂ ਦੇ ਸਰੋਤ ਪ੍ਰਭਾਵਿਤ ਹੋ ਰਹੇ ਹਨ ਤੇ ਮੁੰਬਈ ਤੇ ਕੋਲਕਾਤਾ ਵਰਗੇ ਕੰਢੀ ਸ਼ਹਿਰਾਂ ’ਤੇ ਡੁੱਬਣ ਦਾ ਖਤਰਾ ਵਧ ਰਿਹਾ ਹੈ। 2015 ਤੋਂ 2025 ਤੱਕ ਦੇ 11 ਸਾਲ ਸਭ ਤੋਂ ਗਰਮ ਸਾਲ ਰਹੇ ਹਨ ਅਤੇ ਗ੍ਰੀਨ ਹਾਊਸ ਗੈਸਾਂ ਪਿਛਲੇ 8 ਲੱਖ ਸਾਲਾਂ ਵਿਚ ਸਭ ਤੋਂ ਵੱਧ ਪੱਧਰ ਤੱਕ ਪਹੁੰਚ ਚੁੱਕੀਆਂ ਹਨ। ਮਹਾਂਸਾਗਰ ਤੇਜ਼ੀ ਨਾਲ ਗਰਮ ਹੋ ਰਹੇ ਹਨ।

ਸਮੁੰਦਰੀ ਬਰਫ ਘਟ ਰਹੀ ਹੈ ਅਤੇ ਗਲੇਸ਼ੀਅਰ ਪਹਿਲਾਂ ਨਾਲੋਂ ਵੱਧ ਤੇਜ਼ੀ ਨਾਲ ਪਿਘਲ ਰਹੇ ਹਨ। ਸੱਚਾਈ ਇਹ ਹੈ ਕਿ ਧਰਤੀ ਦਾ ਤਾਪਮਾਨ ਵਧਣਾ ਕਿਤੇ ਨਾ ਕਿਤੇ ਮੁੱਖ ਤੌਰ ’ਤੇ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਹੀ ਹੈ। ਜੇਕਰ ਅਸੀਂ ਸਮੇਂ ਸਿਰ ਕਦਮ ਨਾ ਚੁੱਕੇ ਤਾਂ ਭਵਿੱਖ ਵਿਚ ਜੀਵਨ ਬਹੁਤ ਔਖਾ ਹੋ ਜਾਵੇਗਾ। ਇਸ ਲਈ ਲਾਜ਼ਮੀ ਹੈ ਕਿ ਅਸੀਂ ਧਰਤੀ ’ਤੇ ਉਪਲੱਬਧ ਸਾਰੇ ਸਰੋਤਾਂ ਦਾ ਸਮਝਦਾਰੀ ਨਾਲ, ਵਿਵੇਕਪੂਰਨ ਤੇ ਸੀਮਤ ਵਰਤੋਂ ਕਰੀਏ, ਰੁੱਖਾਂ ਨੂੰ ਬਚਾਈਏ, ਪ੍ਰਦੂਸ਼ਣ ਘਟਾਈਏ ਅਤੇ ਆਪਣੀ ਜੀਵਨਸ਼ੈਲੀ ਨੂੰ ਬਦਲੀਏ। ਸਾਨੂੰ ਟਿਕਾਊ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਨੂੰ ਅਪਣਾਉਣਾ ਹੋਵੇਗਾ ਅਤੇ ਕੁਦਰਤ ਨਾਲ ਮਿਲ ਕੇ ਚੱਲਣਾ ਹੋਵੇਗਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਸੁਨੀਲ ਕੁਮਾਰ ਮਹਿਲਾ

ਜਲਵਾਯੂ ਤਬਦੀਲੀ ਦਾ ਅਸਰ
ਜਲਵਾਯੂ ਤਬਦੀਲੀ ਦਾ ਅਸਰ

ਜਲਵਾਯੂ ਤਬਦੀਲੀ ਦੇ ਜਿਸ ਮਾੜੇ ਅਸਰ ਦੇ ਖਤਰਿਆਂ ਦਾ ਡਰ ਪ੍ਰਗਟ ਕੀਤਾ ਜਾ ਰਿਹਾ ਸੀ ਉਹ ਚੀਜਾਂ ਹੁਣ ਸਾਹਮਣੇ ਆ ਰਹੀਆਂ ਹਨ ਮੌਨਸੂਨ ਦੌਰਾਨ ਜਦੋਂ ਜੰਮੂ ਕਸ਼ਮੀਰ ਤੇ ਹਿਮਾਚਲ ’ਚੋਂ ਨਿੱਕਲਣ ਵਾਲੀਆਂ ਨਦੀਆਂ ਉਫਾਨ ’ਤੇ ਰਹਿੰਦੀਆਂ ਸਨ ਪਰ ਕੁਝ ਦਿਨ ਪਹਿਲਾਂ ਵਰਖਾ ਰੁੱਤ ਦੇ ਬਾਵਜੂਦ ਨਦੀਆਂ ’ਚ ਪਾਣੀ ਦਾ ਪੱਧਰ ਹੇਠਾਂ ਚੱਲ ਰਿਹਾ ਸੀ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਮਾਰਚ, ਅਪਰੈਲ ਤੇ ਮਈ ਦੇ ਮਹੀਨੇ ’ਚ ਰਿਕਾਰਡਤੋੜ ਗਰਮੀ ਪੈਣ ਕਾਰਨ ਬਰਫ ਸਮੇਂ ਤੋਂ ਪਹਿਲਾਂ ਹੀ ਪਿਘਲ ਗਈ ਜੇਕਰ ਮੌਨਸੂਨ ਦੇ ਦਿਨਾਂ ’ਚ ਨਦੀਆਂ ’ਚ ਪਾਣੀ ਘੱਟ ਰਹਿੰਦਾ ਹੈ ਤਾਂ ਆਉਣ ਵਾਲੇ ਮਹੀਨਿਆਂ ’ਚ ਖੇਤੀ ਤੇ ਘਰੇਲੂ ਜਰੂਰਤਾਂ ਲਈ ਪਾਣੀ ਦੀ ਕਮੀ ਵੱਡੀ ਸਮੱਸਿਆ ਬਣ ਸਕਦੀ ਹੈ

ਖਾਸ ਕਰਕੇ ਰਾਜਸਥਾਨ ਜਿਹੇ ਸੂਬੇ ’ਚ ਸਤਲੁਜ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਜਲਵਾਯੂ ਤਬਦੀਲੀ ਦਾ ਦੂਜਾ ਮਾੜਾ ਅਸਰ ਜ਼ਰੂਰਤ ਤੋਂ ਵੱਧ ਵਰਖਾ ਹੈ ਰਾਜਸਥਾਨ ਦਾ ਸ੍ਰੀਗੰਗਾਨਗਰ ਵਰਗਾ ਸ਼ਹਿਰ ਜਿੱਥੇ ਕਦੇ ਲੋਕ ਵਰਖਾ ਨੂੰ ਤਰਸਦੇ ਸਨ ਉੱਥੇ ਬੀਤੇ ਦਿਨੀਂ ਇੱਕਦਮ ਭਾਰੀ ਵਰਖਾ ਹੋਈ ਜਿਸ ਨਾਲ ਹੜ੍ਹਾਂ ਜਿਹੇ ਹਾਲਾਤ ਪੈਦਾ ਹੋ ਗਏ ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੂੰ ਸਖਤ ਮੁਸ਼ੱਕਤ ਕਰਨੀ ਪਈ ਆਖ਼ਰ ਮਨੁੱਖ ਨੂੰ ਸਮਝਣਾ ਹੀ ਪੈਣਾ ਹੈ

ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਗਲਤੀਆਂ ਸੁਧਾਰਨੀਆਂ ਹੀ ਪੈਣੀਆਂ ਹਨ ਕੁਦਰਤ ਬਹੁਤ ਬਲਵਾਨ ਹੈ ਤੇ ਕ੍ਰੋਧਿਤ ਹੋਈ ਕੁਦਰਤ ਦਾ ਚਿਹਰਾ ਖੌਫ਼ਨਾਕ ਹੈ ਰੁੱਖਾਂ ਦੇ ਮਹੱਤਵ ਨੂੰ ਸਮਝਣਾ ਹੀ ਪੈਣਾ ਹੈ ਰੁੱਖਾਂ ਦੀ ਧੜਾਧੜ ਕਟਾਈ ਰੋਕਣ ਲਈ ਜਤਨ ਕਰਨੇ ਪੈਣਗੇ ਪਰ ਚਿੰਤਾ ਦੀ ਗੱਲ ਹੈ ਕਿ ਪੰਜਾਬ ਸਮੇਤ ਕਈ ਰਾਜਾਂ ’ਚ ਭ੍ਰਿਸ਼ਟਾਚਾਰ ਕਾਰਨ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਦਾ ਰੁਝਾਨ ਹੈ ਜੰਗਲਾਤ ਵਿਭਾਗ ਦੇ ਹੇਠਲੇ ਮੁਲਾਜ਼ਮ ਤੋਂ ਲੈ ਕੇ ਉਤਾਂਹ ਤੱਕ ਦੇ ਅਧਿਕਾਰੀਆਂ, ਮੰਤਰੀਆਂ ਤੱਕ ਉਂਗਲ ਉੱਠ ਰਹੀ ਹੈ ਇਸ ਮਾੜੇ ਰੁਝਾਨ ਦਾ ਨਤੀਜਾ ਸਭ ਦੇ ਸਾਹਮਣੇ ਆ ਰਿਹਾ ਹੈ

ਕਿਤੇ ਵਰਖਾ ਹੈ ਨਹੀਂ ਤੇ ਕਿਤੇ ਜ਼ਿਆਦਾ ਵਰਖਾ ਨੇ ਤਬਾਹੀ ਲਿਆਂਦੀ ਹੋਈ ਹੈ ਦਰੱਖਤ ਲਾਉਣ ਦਾ ਸੁਨੇਹਾ ਦੇਣ ਵਾਲੀਆਂ ਸਰਕਾਰਾਂ ਨੂੰ ਦਰੱਖਤਾਂ ਦੀ ਅੰਨ੍ਹੇਵਾਹ ਤੇ ਦੋ ਨੰਬਰ ਦੀ ਕਟਾਈ ਰੋਕਣੀ ਪਵੇਗੀ ਇਸੇ ਤਰ੍ਹਾਂ ਨਜਾਇਜ਼ ਮਾਈਨਿੰਗ ’ਤੇ ਵੀ ਕਾਬੂ ਪਾਉਣਾ ਪਵੇਗਾ ਕੁਦਰਤ ਨਾਲ ਖਿਲਵਾੜ ਮਨੁੱਖ ਦੀ ਹੋਂਦ ਲਈ ਖਤਰਾ ਬਣ ਗਿਆ ਹੈ ਉੱਤਰਾਖੰਡ ਦੀ ਤਬਾਹੀ ਦਾ ਦਰਦ ਅੱਜ ਵੀ ਭੁੱਲਿਆ ਨਹੀਂ ਪਰ ਅਜਿਹੀਆਂ ਘਟਨਾਵਾਂ ਤੋਂ ਸਬਕ ਨਹੀਂ ਲਿਆ ਗਿਆ ਕੁਦਰਤ ਦੇ ਦਰੱਖਤ ਮਨੁੱਖਤਾ ਦੇ ਰਾਖੇ ਹਨ ਦਰੱਖਤਾਂ ’ਤੇ ਕੁਹਾੜੀ ਮਨੁੱਖ ਦੇ ਆਪਣੇ ਪੈਰਾਂ ’ਤੇ ਕੁਹਾੜੀ ਹੈ ਸਹਿਯੋਗੀ ਦਰੱਖਤਾਂ ’ਤੇ ਕੁਹਾੜਾ ਨਾ ਚਲਾਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ