Accept - Sach Kahoon Punjabi
ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ
ਕੈਪਟਨ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜ਼ੂਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅਸਤੀਫ਼ੇ ਦੀ ਕਾਰਵਾਈ ਸੰਪੂਰਨ ਕਰਨ ਲਈ ਮੁੱਖ ਮੰਤਰੀ ਨੇ ਅਸਤੀਫ਼ਾ ਰਾਜਪਾਲ ਨੂੰ ਭੇਜ ਦਿੱਤਾ ਹੈ।
ਕੈਪਟਨ ਤੇ ਸਿੱਧੂ ਦਰਮਿਆਨ ਲੰਮੇ ਸਮੇਂ ਤੋਂ ਜਾਰੀ ਖਿੱਚੋਤਾਣ ਤੋਂ ਬਾਅਦ ਅੱਜ ਮੁੱਖ ਮੰਤਰੀ ਨੇ ਕੌੜਾ ਘੁੱਟ ਭਰ ਆਪਣੀ ਪਾਰਟੀ ਦੇ ਸਭ ਤੋਂ ਸਿਰਕੱਢ ਨੇਤਾ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਦੋਵਾਂ ਦੇ ਰਿਸ਼ਤਿਆਂ ਵਿੱਚ ਖਟਾਸ ਲੋਕ ਸਭਾ ਚੋਣਾਂ ਤੋਂ ਬਾਅਦ ਕਾਫੀ ਵਧ ਗਈ ਸੀ। ਕੈਪਟਨ ਨੇ ਸਿੱਧੂ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵਿਭਾਗ ਦੀ ਨਾਕਾਮੀ ਕਰਕੇ ਹੀ ਕਾਂਗਰਸ ਸ਼ਹਿਰੀ ਸੀਟਾਂ ‘ਤੇ ਹਾਰੀ ਹੈ।
ਇਸ ਤੋਂ ਬਾਅਦ ਸਿੱਧੂ ਨੇ ਸਰਕਾਰ ਤੋਂ ਕਿਨਾਰਾ ਕਰ ਲਿਆ ਸੀ ਅਤੇ ਫਿਰ ਮੁੱਖ ਮੰਤਰੀ ਨੇ ਬੀਤੀ 6 ਜੂਨ ਨੂੰ ਕੈਬਨਿਟ ਦੀ ਰੱਦੋ-ਬਦਲ ਕਰ ਦਿੱਤੀ। ਜਿਸ ਵਿੱਚ ਸਿੱਧੂ ਤੋਂ ਉਨ੍ਹਾਂ ਦਾ ਪੁਰਾਣਾ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ।
ਕੈਪਟਨ ਦੀ ਇਸ ਕਾਰਵਾਈ ‘ਤੇ ਸਿੱਧੂ ਖਾਸੇ ਨਾਰਾਜ਼ ਹੋ ਗਏ ਅਤੇ ਬੀਤੀ 10 ਜੂਨ ਨੂੰ ਪਾਰਟੀ ਹਾਈਕਮਾਨ ਕੋਲ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਪੇਸ਼ ਕੀਤੀ ਸੀ ਅਤੇ ਨਾਲ ਹੀ ਆਪਣਾ ਅਸਤੀਫ਼ਾ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਸਿੱਧੂ ਨੇ ਆਪਣੇ ਅਸਤੀਫ਼ੇ ਦਾ ਖੁਲਾਸਾ 14 ਜੁਲਾਈ ਨੂੰ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਸੀ।
ਇਸ ਤੋਂ ਅਗਲੇ ਦਿਨ ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭਿਜਵਾ ਦਿੱਤਾ ਸੀ। ਇਸ ਦੌਰਾਨ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ ਜਿਸ ਕਾਰਨ ਮੁੱਖ ਮੰਤਰੀ ਦੇ ਖੇਮੇ ਵਿੱਚੋਂ ਉਨ੍ਹਾਂ ‘ਤੇ ਲਗਾਤਾਰ ਸ਼ਬਦੀ ਹਮਲੇ ਜਾਰੀ ਸਨ। ਹਾਲਾਂਕਿ, ਕੈਪਟਨ ਉਦੋਂ ਦਿੱਲੀ ਗਏ ਹੋਏ ਸਨ ਅਤੇ 17 ਜੁਲਾਈ ਨੂੰ ਵਾਪਸ ਪਰਤੇ। ਕੈਪਟਨ ਨੇ ਦਿੱਲੀ ਤੋਂ ਪਰਤਣ ਤੋਂ ਦੋ ਦਿਨ ਬਾਅਦ ਸਿੱਧੂ ਦੇ ਅਸਤੀਫ਼ੇ ‘ਤੇ ਫੈਸਲਾ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਯੂਸਮਾਨ ਨਹੀਂ ਸਵੀਕਾਰ, ਖ਼ੁਦ ਦੀ ਸਿਹਤ ਬੀਮਾ ਦੇਵੇਗੀ ਸਰਕਾਰ
ਪੰਜਾਬ ਸਰਕਾਰ ਨੇ ਤਿਆਰ ਕੀਤੀ ਸਕੀਮ, 15 ਅਗਸਤ ਨੂੰ ਕੀਤਾ ਜਾਵੇਗਾ ਐਲਾਨ
ਪੰਜਾਬ ‘ਚ 45 ਲੱਖ ਪਰਿਵਾਰਾਂ ਨੂੰ ਮਿਲੇਗਾ ਫਾਇਦਾ, 500 ਕਰੋੜ ਰੁਪਏ ਆਏਗਾ ਸਾਲਾਨਾ ਖ਼ਰਚ
ਕੇਂਦਰ ਸਰਕਾਰ ਤੋਂ ਲਿਆ ਜਾਏਗਾ 14 ਲੱਖ 90 ਹਜ਼ਾਰ ਲੋਕਾਂ ਲਈ 90 ਕਰੋੜ ਰੁਪਏ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਕੇਂਦਰ ਸਰਕਾਰ ਦੀ ਸਿਹਤ ਬੀਮਾ ਸਕੀਮ ‘ਆਯੂਸਮਾਨ’ ਪੰਜਾਬ ਵਿੱਚ ਲਾਗੂ ਨਹੀਂ ਹੋਵੇਗੀ। ਪੰਜਾਬ ਸਰਕਾਰ ਆਪਣੇ ਪੱਧਰ ‘ਤੇ ਵੱਖਰੀ ਸਿਹਤ ਬੀਮਾ ਐਲਾਨ ਕਰਨ ਜਾ ਰਹੀ ਹੈ, ਜਿਸ ਤਹਿਤ ਨਾ ਸਿਰਫ਼ ਪੰਜਾਬੀਆਂ ਦਾ 5 ਲੱਖ ਰੁਪਏ ਤੱਕ ਦਾ ਬੀਮਾ ਹੋਵੇਗਾ, ਸਗੋਂ ਇਸ ‘ਚ 45 ਲੱਖ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਜਦੋਂ ਕਿ ਕੇਂਦਰ ਸਰਕਾਰ ਦੀ ‘ਆਯੂਸਮਾਨ’ ਸਕੀਮ ਹੇਠ ਸਿਰਫ਼ 14 ਲੱਖ 90 ਹਜ਼ਾਰ ਪਰਿਵਾਰਾਂ ਨੂੰ ਹੀ ਫਾਇਦਾ ਹੋਣਾ ਸੀ।
ਇਸ ਸਕੀਮ ‘ਤੇ ਪੰਜਾਬ ਸਰਕਾਰ ਦਾ ਕੁੱਲ 500 ਕਰੋੜ ਰੁਪਏ ਖ਼ਰਚ ਆਏਗਾ। ਆਯੂਸਮਾਨ ਸਕੀਮ ਹੇਠ ਕੇਂਦਰ ਸਰਕਾਰ ਤੋਂ ਸਿਹਤ ਬੀਮਾ ਸਬੰਧੀ ਮਿਲਣ ਵਾਲੀ 90 ਕਰੋੜ ਰੁਪਏ ਦੀ ਗ੍ਰਾਂਟ ਨੂੰ ਵੀ ਪੰਜਾਬ ਸਰਕਾਰ ਛੱਡਣ ਨਹੀਂ ਜਾ ਰਹੀ ਹੈ, ਇਸ ਨੂੰ ਵੀ ਕੇਂਦਰ ਸਰਕਾਰ ਤੋਂ ਲਿਆ ਜਾਏਗਾ। 500 ਕਰੋੜ ਰੁਪਏ ਦੀ ਸਕੀਮ ‘ਚ ਪੰਜਾਬ ਦਾ 80 ਫੀਸਦੀ ਹਿੱਸਾ ਹੋਣ ਕਾਰਨ ਸਰਕਾਰ ਆਯੂਸਮਾਨ ਸਕੀਮ ਦੀ ਬਜਾਇ ਆਪਣਾ ਵੱਖਰਾ ਨਾਂਅ ਦੇਣ ਜਾ ਰਹੀ ਹੈ। ਇਸ ਸਬੰਧੀ ਐਲਾਨ ਮੁੱਖ ਮੰਤਰੀ ਅਮਰਿੰਦਰ ਸਿੰਘ 15 ਅਗਸਤ ਨੂੰ ਕਰਨ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਕਾਂਗਰਸ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਜਰੂਰਤਮੰਦ ਪਰਿਵਾਰਾਂ ਨੂੰ ਸਿਹਤ ਬੀਮਾ ਦਿੱਤਾ ਜਾਏਗਾ ਤੇ ਇਹ ਸਿਹਤ ਬੀਮਾ 5 ਲੱਖ ਰੁਪਏ ਤੱਕ ਹੋਵੇਗਾ। ਇਸੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਹੈ। ਪਹਿਲਾਂ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਸਕੀਮ ‘ਆਯੂਸਮਾਨ’ ਤਹਿਤ ਆਪਣੇ ਇਸ ਵਾਅਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ‘ਚ ਕੇਂਦਰ ਸਰਕਾਰ ਵੱਲੋਂ ਆਪਣੇ ਸੋਸ਼ਲ ਸਰਵੇਖਣ ਅਨੁਸਾਰ ਸਿਰਫ਼ 14 ਲੱਖ 90 ਹਜ਼ਾਰ ਨੂੰ ਹੀ ਫਾਇਦਾ ਦੇਣ ਤੱਕ ਸੀਮਤ ਰੱਖਿਆ ਹੈ। ਜਦੋਂ ਕਿ ਕਾਂਗਰਸ ਨੇ 45 ਲੱਖ ਪਰਿਵਾਰਾਂ ਨੂੰ ਇਸ ਦਾ ਫਾਇਦਾ ਦੇਣ ਦਾ ਵਾਅਦਾ ਕੀਤਾ ਹੋਇਆ ਸੀ। ਇਸ ਲਈ ਕੇਂਦਰ ਸਰਕਾਰ ਦੀ ਆਯੂਸਮਾਨ ਤੋਂ ਬਾਹਰ ਰਹਿਣ ਵਾਲੇ 30 ਲੱਖ 10 ਹਜ਼ਾਰ ਪਰਿਵਾਰਾਂ ਨੂੰ ਪੰਜਾਬ ਸਰਕਾਰ ਆਪਣੀ ਜੇਬ ‘ਚੋਂ ਬੀਮਾ ਕਰਵਾਉਣ ਜਾ ਰਹੀ ਹੈ।
ਇਸ ਦੇ ਨਾਲ ਹੀ ਕੇਂਦਰ ਸਰਕਾਰ 14 ਲੱਖ 90 ਹਜ਼ਾਰ ਪਰਿਵਾਰਾਂ ‘ਤੇ ਖ਼ਰਚ ਹੋਣ ਵਾਲੇ 150 ਕਰੋੜ ਰੁਪਏ ‘ਚੋਂ 60:40 ਦੇ ਅਨੁਪਾਤ ਅਨੁਸਾਰ ਸਿਰਫ਼ 90 ਕਰੋੜ ਹੀ ਕੇਂਦਰ ਸਰਕਾਰ ਦੇ ਰਹੀ ਹੈ, ਜਦੋਂ ਕਿ ਬਾਕੀ ਰਹਿੰਦੇ 60 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਆਪਣੀ ਜੇਬ ‘ਚੋਂ ਹੀ ਪਾਉਣੇ ਪੈ ਰਹੇ ਹਨ। 500 ਕਰੋੜ ਰੁਪਏ ਦੇ ਖ਼ਰਚ ‘ਚ ਸਿਰਫ਼ 20 ਫੀਸਦੀ ਕੇਂਦਰ ਸਰਕਾਰ ਦਾ ਹਿੱਸਾ ਹੋਣ ਕਾਰਨ ਪੰਜਾਬ ਸਰਕਾਰ ਨੇ ਇਸ ਬੀਮਾ ਸਕੀਮ ਨੂੰ ਆਪਣੇ ਅਨੁਸਾਰ ਨਵਾਂ ਨਾਂਅ ਦੇਣ ਦਾ ਫੈਸਲਾ ਕਰ ਲਿਆ ਹੈ, ਜਿਸ ਸਬੰਧੀ ਆਖ਼ਰੀ ਐਲਾਨ 15 ਅਗਸਤ ਨੂੰ ਕਰ ਲਿਆ ਜਾਏਗਾ।
ਭਗਤ ਪੂਰਨ ਸਿੰਘ ਦੀ ਥਾਂ ‘ਤੇ ਗੁਰੂ ਨਾਨਕ ਦੇਵ ਜੀ
ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਗਤ ਪੂਰਨ ਸਿੰਘ ਦੇ ਨਾਂਅ ਨੂੰ ਆਪਣੀ ਸਕੀਮ ‘ਚ ਵਰਤੋਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ, ਇਸ ਲਈ ‘ਗੁਰੂ ਨਾਨਕ ਦੇਵ ਜੀ ਸਰਵ ਹਿੱਤਕਾਰੀ ਸਿਹਤ ਬੀਮਾ ਯੋਜਨਾ’ ਰੱਖਣ ਬਾਰੇ ਵਿਚਾਰ ਹੋ ਰਿਹਾ ਹੈ। ਇਸ ਨਾਂਅ ਨਾਲ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਏਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਵੋਟ ਬੈਂਕ ‘ਤੇ ਵੀ ਸੱਟ ਮਾਰੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਸੱਦਾ ਪੱਤਰ ਸਵੀਕਾਰ ਕਰਕੇ ਸਿੱਧੂ ਨੇ ਕੀਤਾ ਹੈਰਾਨ
(Navjot Sidhu)
ਚੰਡੀਗੜ, ਅਸ਼ਵਨੀ ਚਾਵਲਾ
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ (Navjot Sidhu) ਇਮਰਾਨ ਖਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਸਮਾਰੋਹ ‘ਚ  ਸ਼ਾਮਲ ਹੋਣ ਲਈ ਜਾ ਰਹੇ ਹਨ। ਨਵਜੋਤ ਸਿੱਧੂ ਨੇ ਇਮਰਾਨ ਖਾਨ ਵਲੋਂ ਭੇਜੇ ਗਏ ਸੱਦੇ ਪੱਤਰ ਨੂੰ ਸਵੀਕਾਰ ਕਰ ਲਿਆ ਹੈ। ਨਵਜੋਤ ਸਿੱਧੂ ਬਤੌਰ ਨਾ ਸਿਰਫ਼ ਲੀਡਰ ਸਗੋਂ ਕਿਸੇ ਸੂਬੇ ਦੇ ਪਹਿਲੇ ਕੈਬਨਿਟ ਮੰਤਰੀ ਹਨ, ਜਿਨਾਂ ਨੇ ਪਾਕਿਸਤਾਨ ‘ਚ ਹੋ ਰਹੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਲਈ ਹਾਮੀ ਭਰ ਦਿੱਤੀ ਹੈ।
ਪਾਕਿਸਤਾਨ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ 11 ਅਗਸਤ ਨੂੰ ਹੋਣ ਜਾ ਰਹੀਂ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਖ਼ੁਦ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਦਰਜਨ ਸ਼ਖਸੀਅਤਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਹੈ। ਇਨਾਂ ਵਿੱਚ ਕ੍ਰਿਕੇਟਰ ਸੁਨੀਲ ਗਵਾਸਕਰ, ਕਪਿਲ ਦੇਵ, ਨਵਜੋਤ ਸਿੱਧੂ ਅਤੇ ਅਮਿਰ ਖਾਨ ਵੀ ਸ਼ਾਮਲ ਹਨ। ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਿਸੇ ਵੀ ਲੀਡਰ ਜਾਂ ਫਿਰ ਖਿਡਾਰੀ ਨੇ ਹੁਣ ਤੱਕ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਾਮੀ ਨਹੀਂ ਭਰੀ ਹੈ ਪਰ ਨਵਜੋਤ ਸਿੱਧੂ ਨੇ ਬੁੱਧਵਾਰ ਰਾਤ ਨੂੰ ਇਮਰਾਨ ਖਾਨ ਦਾ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਹਾਮੀ ਭਰ ਦਿੱਤੀ ਹੈ। (Navjot Sidhu)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Navjot Sidhu, Imran Khan, Sworn, Ceremony, Accept, Invitation
ਸਮੇਂ ਦਾ ਮੁੱਲ ਪਹਿਚਾਣੋ
ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ ‘ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ ‘ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ ‘ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ ‘ਚ ਸਫਲਤਾ ਦੇ ਝੰਡੇ ਗੱਡਦੇ ਹੋਏ ਮਾਰਗਦਰਸ਼ੀ ਅਤੇ ਪ੍ਰੇਰਨਾ ਦਾ ਪੁੰਜ ਬਣ ਜਾਂਦੇ ਹਨ ਦੂਜੇ ਪਾਸੇ ਅਜਿਹੇ ਲੋਕਾਂ ਦੀ ਗਿਣਤੀ 90 ਫੀਸਦੀ ਤੋਂ ਜ਼ਿਆਦਾ ਹਨ, ਜਿਨ੍ਹਾਂ ਦਾ ਜ਼ਿਆਦਾਤਰ ਸਮਾਂ ਵਿਅਰਥ ਗੁਜ਼ਰ ਜਾਂਦਾ ਹੈ ਇਸ ‘ਚ ਵੀ ਜ਼ਿਆਦਤਰ ਸਮਾਂ ਸੌਣ, ਬੇਵਜ੍ਹਾ ਬੋਲਣ ਮਤਲਕ ਬਕਵਾਸ ਕਰਨ ਅਤੇ ਸੁਣਨ ‘ਚ ਗੁਜ਼ਰ ਜਾਂਦਾ ਹੈ।
ਅਸੀਂ ਇੰਨਾ ਜ਼ਿਆਦਾ ਬੋਲਦੇ ਅਤੇ ਸੁਣਦੇ ਹਾਂ ਜਿਸ ਦੀ ਸਾਨੂੰ ਜ਼ਰੂਰਤ ਹੀ ਨਹੀਂ ਹੁੰਦੀ ਪਰ ਬੋਲਣਾ ਅਤੇ ਸੁਣਨਾ ਅਤੇ ਫਾਲਤੂ ਦੇ ਕੰਮਾਂ ‘ਚ ਰੁਝੇ ਰਹਿਣਾ ਆਦਮੀ ਦੀ ਫਿਤਰਤ ‘ਚ ਮੁੱਖ ਹੁੰਦਾ ਹੈ ਅਤੇ ਅਜਿਹੇ ‘ਚ ਉਸ ਨੂੰ ਉਹ ਸਾਰੇ ਕੰਮ ਬੇਕਾਰ ਲੱਗਦੇ ਹਨ ਜੋ ਇਸ ਤੋਂ ਇਲਾਵਾ ਹਨ ਗਿਆਨਇੰਦਰੀਆਂ ਅਤੇ ਕਰਮਇੰਦਰੀਆਂ ਦੇ ਬੇਵਜ੍ਹਾ ਇਸਤੇਮਾਲ ਨਾਲ ਇਨ੍ਹਾਂ ਦੀ ਕਾਰਜ ਸਮਰੱਥਾ ਦਾ ਘਾਣ ਹੁੰਦਾ ਹੈ ਅਤੇ ਜੀਵਨ ਦੇ ਆਖਰੀ ਪੜਾਅ ਤੱਕ ਪਹੁੰਚਦੇ-ਪਹੁੰਚਦੇ ਇਹ ਜਵਾਬ ਦੇਣ ਲੱਗ ਜਾਂਦੀਆਂ ਹਨ।
ਜਦੋਂ ਇਨ੍ਹਾਂ ਦੀ ਸਹੀ ਅਤੇ ਸਾਰਥਕ ਵਰਤੋਂ ਕੀਤੀ ਜਾਵੇ ਤਾਂ ਉਮਰ ਭਰ ਇਨ੍ਹਾਂ ਦੀ ਸਮਰੱਥਾ ਬਣੀ ਰਹਿੰਦੀ ਹੈ ਹਰ ਵਿਅਕਤੀ ਦੇ ਜੀਵਨ ‘ਚ 70 ਫੀਸਦੀ ਸਮਾਂ ਅਜਿਹਾ ਹੁੰਦਾ ਹੈ, ਜਿਸ ਬਾਰੇ ਜੇਕਰ ਇਹ ਜਾਣ ਲਿਆ ਤਾਂ ਨਿਹਾਲ ਹੋ ਜਾਵੇ, ਜੇਕਰ ਜਿਆਦਾਤਰ ਲੋਕਾਂ ‘ਚ ਨਾ ਜਾਣਨ ਦੀ ਜਗਿਆਸਾ ਹੁੰਦੀ ਹੈ ਨਾ ਕੁਝ ਕਰ ਸਕਣ ਦੀ ਲਲਕ ਬਹੁਤ ਸਾਰੇ ਲੋਕ ਪਸ਼ੂਆਂ ਵਾਂਗ ਹੀ ਜਿਉਂਦੇ ਹਨ ਇਨ੍ਹਾਂ ਲਈ ਜ਼ਿੰਦਗੀ ਸਿਰਫ ਖਾਣ-ਪੀਣ ਅਤੇ ਸੌਣ ਤੱਕ ਹੀ ਸੀਮਤ ਰਿਹਾ ਕਰਦੀ ਹੈ ਇਸ ਤੋਂ ਇਲਾਵਾ ਉਨ੍ਹਾਂ ਦੇ ਜੀਵਨ ਦਾ ਕੋਈ ਟੀਚਾ ਨਹੀਂ ਹੈ ਅਤੇ ਇਸ ਖਾਣ-ਪੀਣ ਅਤੇ ਆਪਣੇ-ਪਰਾਏ ਦੇ ਚੱਕਰ ‘ਚ ਜ਼ਿਆਦਾਤਰ ਲੋਕ ਆਪਣੀ ਸਾਰੀ ਨੈਤਿਕਤਾ ਅਤੇ ਮਨੁੱਖੀ ਮੁੱਲਾਂ ਨੂੰ ਭੁਲਾ ਦਿੰਦੇ ਹਨ ਜੋ ਸਮਾਂ ਸਾਡੇ ਸਾਹਮਣੇ ਹੈ ਉਸ ਬਾਰੇ ਜਾਣ ਕੇ ਪੂਰੀ-ਪੂਰੀ ਵਰਤੋਂ ਕਰ ਲਈ ਜਾਵੇ ਤਾਂ ਸਾਡੀ ਜ਼ਿੰਦਗੀ ਸੁਨਹਿਰੀ ਹੋ ਜਾਵੇਗੀ ਅਤੇ ਇਸ ਦਾ ਲਾਭ ਨਾ ਸਿਰਫ ਸਾਨੂੰ, ਸਗੋਂ ਉਨ੍ਹਾਂ ਸਾਰਿਆਂ ਨੂੰ ਪ੍ਰਾਪਤ ਹੁੰਦਾ ਹੈ ਜੋ ਸਾਡੇ ਸੰਪਰਕ ‘ਚ ਇੱਕ ਵਾਰ ਵੀ ਆ ਜਾਂਦੇ ਹਨ।
ਜੀਵਨ ‘ਚ ਆਉਣ ਵਾਲੇ ਅਜਿਹੇ ਸਾਰੇ ਮੌਕਿਆਂ ਪ੍ਰਤੀ ਜਾਗਰੂਕ ਰਹਿਣ ਦੀ ਜ਼ਰੂਰਤ ਹੈ ਇਨ੍ਹਾਂ ਮੌਕਿਆਂ ਨੂੰ ਸ਼ਕਤੀ  ਬਣਾਉਣ ਦਾ ਜ਼ਰੀਆ ਬਣਾ ਕੇ ਅਸੀਂ ਦੁਨੀਆ ‘ਚ ਭਾਵੇਂ ਜੋ ਕੁਝ ਕਰ ਸਕਣ ਦੀ ਸਮਰੱਥਾ ਰੱਖ ਸਕਦੇ ਹਾਂ ਗੱਲ ਭਾਵੇਂ ਸਫਰ ਦੀ ਹੋਵੇ, ਕਿਤੇ ਇੰਤਜ਼ਾਰ ਦੀ ਹੋਵੇ ਜਾਂ ਉਨ੍ਹਾਂ ਪਲਾਂ ਦੀ ਜਦੋਂ ਸਾਡੇ ਕੋਲ ਕੋਈ ਦੂਜਾ ਕੰਮ ਨਾ ਹੋਵੇ ਇਨ੍ਹਾਂ ਮੌਕਿਆਂ ‘ਤੇ ਆਤਮਚਿੰਤਨ ਕਰੋ ਅਤੇ ਉਨ੍ਹਾਂ ਦਾ ਰਚਨਾਤਮਕ ਪ੍ਰਵਿਰਤੀਆਂ ਲਈ ਇਸਤੇਮਾਲ ਕਰੋ ਕਈ ਵਾਰ ਮੀਟਿੰਗਾਂ, ਸਭਾਵਾਂ ਅਤੇ ਸਮਾਰੋਹਾਂ ਦਾ ਦੇਰੀ ਨਾਲ ਸ਼ੁਰੂ ਹੋਣਾ, ਬੱਸ ਜਾਂ ਰੇਲ ਦੇਰੀ ਨਾਲ ਆਉਣਾ, ਕਿਤੇ ਕੰਮ ਲਈ ਜਾਣ ‘ਚ ਲੰਮੇ ਸਮੇਂ ਤੱਕ ਇੰਤਜ਼ਾਰ ਕਰਦੇ ਰਹਿਣ ਦੀ ਮਜ਼ਬੂਰੀ ਜਾਂ ਹੋਰ ਕੋਈ ਅਜਿਹਾ ਸਮਾਂ, ਜਿਸ ਬਾਰੇ ਸਾਨੂੰ ਇਹ ਕਹਿਣਾ ਪੈਂਦਾ ਹੈ ਕਿ ਸਮਾਂ ਕੱਢ ਰਹੇ ਹਾਂ ਜਾਂ ਇੰਤਜ਼ਾਰ ਕਰ ਰਹੇ ਹਾਂ, ਇਸ ਦੀ ਵਰਤੋਂ ਆਪਣੇ ਹੱਕ ‘ਚ ਸ਼ਕਤੀ ਬਣਾਉਣ ਲਈ ਜ਼ਰੂਰੀ ਹੋ ਸਕਦਾ ਹੈ ਜੀਵਨ ‘ਚ ਸਫਰ ਦੇ ਮੌਕੇ ਹੋਣ ਜਾਂ ਕਿਤੇ ਵੀ ਕਿਸੇ ਕੰਮ ਲਈ ਇੰੰਤਜ਼ਾਰ ਦੀ ਮਜ਼ਬੂਰੀ, ਇਨ੍ਹਾਂ ਪਲਾਂ ‘ਚ ਵਿਹਲੇ ਨਾ ਰਹੋ, ਨਾ ਹੀ ਟਾਈਮ ਪਾਸ ਕਰੋ ਇਨ੍ਹਾਂ ਮੌਕਿਆਂ ਦਾ ਮਹੱਤਵ ਸਮਝੋ ਅਤੇ ਇ੍ਹਨਾਂ ਦੀ ਸਹੀ ਵਰਤੋਂ ਕਰੋ।
ਕੁਝ ਨਹੀਂ ਤਾਂ ਇਨ੍ਹਾਂ ਪਲਾਂ ਨੂੰ ਸਾਧਨਾ ਦਾ ਜ਼ਰੀਆ ਬਣਾਓ ਅਤੇ ਭਗਵਾਨ ਦਾ ਮੰਤਰ ਦਾ ਮਨ ਹੀ ਮਨ ਲਗਾਤਾਰ ਜਾਪ ਕਰਦੇ ਰਹੋ ਇਹ ਤਾਂ ਆਮ ਆਦਮੀ ਘਰ-ਗ੍ਰਹਿਸਥੀ ਦੇ ਕੰਮਾਂ ਦੀ ਘੁੰਮਣਘੇਰੀ ਹੋਣ ਦੀ ਵਜ੍ਹਾ ਨਾਲ ਸਾਧਨਾ ਜਾਂ ਭਗਵਾਨ ਨੂੰ ਯਾਦ ਲਈ ਸਮਾਂ ਨਹੀਂ ਕੱਢ ਸਕਦਾ ਹੈ ਪਰ ਸਫਰ ਅਤੇ ਇੰਤਜਾਰ ਇਹ ਦੋ ਅਜਿਹੇ ਸ਼ੁੱਭ ਮੌਕੇ ਹਨ, ਜਿਨ੍ਹਾਂ ਦੀ ਸਹੀ ਵਰਤੋਂ ਕੀਤਾ ਜਾਣਾ ਸੰਭਵ ਹੈ ਇਨ੍ਹਾਂ ਮੌਕਿਆਂ ‘ਚ ਭਗਵਾਨ ਨੂੰ ਯਾਦ ਦਾ ਫਾਇਦਾ ਇਹ ਹੋਵੇਗਾ ਕਿ ਅਸੀਂ ਫਾਲਤੂ ਦੀਆਂ ਚਰਚਾਵਾਂ, ਨਿੰਦਾ ਅਤੇ ਆਲੋਚਨਾਵਾਂ ਆਦਿ ਤੋਂ ਦੂਰ ਰਹਿ ਸਕਾਂਗੇ ਅਤੇ ਦੂਜਾ ਭਗਵਾਨ ਦੀ ਸ਼ਕਤੀ ਆਉਣੀ ਸ਼ੁਰੂ ਹੋ ਜਾਵੇਗੀ, ਜਿਸ ਦਾ ਲਾਭ ਸਾਨੂੰ ਪੂਰੀ ਜ਼ਿੰਦਗੀ ਆਪਣੇ ਆਪ ਪ੍ਰਾਪਤ ਹੁੰਦੀ ਰਹਿੰਦੀ ਹੈ ਸਿਰਫ ਇਨ੍ਹਾਂ ਪਲਾਂ ਦੀ ਇਮਾਨਦਾਰੀ ਨਾਲ ਈਸ਼ਵਰ ਯਾਦ ‘ਚ ਹੀ ਵਰਤੋਂ ਕਰ ਲਈ ਜਾਵੇ ਤਾਂ ਸਫਲਤਾ ‘ਚ ਇਹ ਖੂਬ ਮੱਦਦਗਾਰ ਹੋ ਸਕਦੇ ਹਨ, ਇਹ ਕਈ ਸਾਧਕਾਂ ਦਾ ਤਜ਼ਰਬਾ ਹੈ ਇਸੇ ਤਰ੍ਹਾਂ ਸਿਹਤ ਲਾਭ ਦੇ ਆਸਨ ਅਤੇ ਵਿਦਵਾਨ ਲੋਕਾਂ ਨਾਲ ਸਤਿੰਸਗ ਜਾਂ ਚਰਚਾ ਵੀ ਕੀਤੀ ਜਾ ਸਕਦੀ ਹੈ।
ਕੁਝ ਨਹੀਂ ਤਾਂ ਇਨ੍ਹਾਂ ਪਲਾਂ ‘ਚ ਵਿਚਾਰਹੀਨ ਦੀ ਸਥਿਤੀ ਲਿਆਉਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਵੀ ਵਿਅਕਤੀ ਸਿਰਫ ਪੰਜ-ਦਸ ਮਿੰਟਾਂ ਲਈ ਵੀ ਵਿਚਾਰ ਰਹਿਤ ਹੋ ਜਾਵੇ ਤਾਂ ਉਸ ਨੂੰ ਅਸੀਮ ਮਾਨਸਿਕ ਸ਼ਾਂਤੀ ਦਾ ਅਹਿਸਾਸ ਹੋਵੇਗਾ ਇਹ ਵੀ ਅਦਭੁੱਤ ਹੈ ਇਹ ਵੀ ਨਾ ਕਰ ਸਕੋ ਤਾਂ ਆਪਣੀ ਰੁਚੀ ਦੇ ਕੰਮਾਂ ਦਾ ਚਿੰਤਨ ਕਰੋ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਬਾਰੇ ਚਰਚਾ ਕਰੋ ਜਾਂ ਵਿਹਾਰ ‘ਚ ਲਿਆਓ ਇਸ ਨਾਲ ਵੀ ਬੌਧਿਕ, ਮਾਨਸਿਕ ਅਤੇ ਅਧਿਆਤਮਕ ਸ਼ਕਤੀ ਵਧਣ ਲੱਗਦੀ ਹੈ ਇਸ ਨਾਲ ਸਰੀਰਕ ਥਕਾਨ ਵੀ ਦੂਰ ਹੁੰਦੀ ਹੈ ਵੱਡੇ-ਵੱਡੇ ਲੋਕ ਜਿਨ੍ਹਾਂ ਦਾ ਜ਼ਿਆਦਾਤਰ ਸਮਾਂ ਸਫਰ ‘ਚ ਗੁਜ਼ਰਦਾ ਹੈ, ਉਹ ਇਸੇ ਤਰ੍ਹਾਂ ਸਾਧਨਾ ਨਾਲ ਮਾਰਗ ਖੋਜ ਲੈਂਦੇ ਹਨ, ਜਦੋਂਕਿ ਅਜਿਹਾ ਨਹੀਂ ਕਰਨ ਵਾਲੇ ਲੋਕ ਇੰਤਜ਼ਾਰ ਕਰਦੇ-ਕਰਦੇ ਇੰਨਾ ਥੱਕ ਜਾਂਦੇ ਹਨ।
ਕਿ ਉਨ੍ਹਾਂ ਨੂੰ ਹਰ ਥੋੜ੍ਹੀ-ਥੋੜ੍ਹੀ ਦੇਰ ‘ਚ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਾਰ-ਵਾਰ ਸਮੇਂ ਦਾ ਇੰਤਜ਼ਾਰ ਕਰਦੇ ਹਨ ਇਹ ਸਥਿਤੀਆਂ ਮਨੁੱਖ ਨੂੰ ਕਮਜ਼ੋਰ ਹੀ ਕਰਦੀਆਂ ਹਨ ਅਤੇ ਇਸ ਨਾਲ ਚਿੜਚਿੜਾਪਨ ਵਧ ਜਾਂਦਾ ਹੈ ਜੋ ਬੇਵਜ੍ਹਾ ਕਿਸੇ ਨਾ ਕਿਸੇ ਤਣਾਅ ਤੇ ਬਿਮਾਰੀ ਨੂੰ ਜਨਮ ਦਿੰਦਾ ਹੈ ਇਨ੍ਹਾਂ ਸਾਰੀਆਂ ਸਥਿਤੀਆਂ ਤੋਂ ਬਚਣ ਦਾ ਇੱਕੋ-ਇੱਕ ਇਹੀ ਉਪਾਅ ਹੈ ਕਿ ਜਿੱਥੇ ਇੰਤਜ਼ਾਰ ਕਰਨਾ ਪਵੇ, ਲੰਮਾ ਸਫਰ ਹੋਵੇ ਅਤੇ ਸਾਡੇ ਕੋਲ ਕੋਈ ਕੰਮ ਨਾ ਹੋਵੇ ਤਾਂ ਇਸੇ ਤਰ੍ਹਾਂ ਦੀ ਸਾਧਨਾ ਕਰੋ ਛੋਟੇ-ਛੋਟੇ ਸਮੇਂ ਦੀ ਵਰਤੋਂ ਕਰਦਿਆਂ ਸ਼ਕਤੀ ਬਚਾਉਣ ਦੀ ਆਦਤ ਪੈ ਜਾਣ ‘ਤੇ ਅਸੀਂ ਕਿਸੇ ਵੀ ਹਾਲਤ ‘ਚ ਕਿਤੇ ਵੀ ਰਹੀਏ, ਨਾ ਕਦੇ ਤਣਾਅ ਹੋਵੇਗਾ, ਨਾ ਖਿੱਝ ਜਾਂ ਗੁੱਸੇ ਦੀ ਸਥਿਤੀ ਆਵੇਗੀ ਸਗੋਂ ਅਜਿਹੇ ਮੌਕੇ ਜਦੋਂ ਵੀ ਆਉਣਗੇ, ਆਨੰਦ ਦੇਣਗੇ ਸਮਾਂ ਦਾ ਆਪਣੇ ਹੱਕ ‘ਚ ਇਸਤੇਮਾਲ ਕਰ ਲੈਣ ਦੀ ਕਲਾ ਸਿੱਖ ਜਾਣ ‘ਤੇ ਜੀਵਨ ਦੇ ਕਈ ਸਾਰੇ ਆਨੰਦ ਵਧਦਾ ਜਾਂਦਾ ਹੈ ਅਤੇ ਇਸ ਨਾਲ ਸ਼ਖਸੀਅਤ ਦੀ ਸਫਲਤਾ ਨੂੰ ਉੱਚਾਈਆਂ ਮਿਲਣ ਲੱਗਦੀਆਂ ਹਨ।
ਵੈਨੇਜ਼ਏਲਾ ਰਾਸ਼ਟਰਪਤੀ ਚੋਣ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ : ਸੂਲੀਵਾਨ
ਬਿਊਨਸ ਆਇਰਸ (ਏਜੰਸੀ)। ਅਮਰੀਕਾ ਵੈਨੇਜ਼ਏਲਾ ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੂਲੀਵਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਸਰਗਰਮੀ ਨਾਲ ਵੈਨੇਜ਼ਏਲਾ ‘ਤੇ ਤੇਲ ਨਾਲ ਸਬੰਧਿਤ ਪਾਬੰਦੀ ਲਾਉਣ ‘ਤੇ ਵਿਚਾਰ ਕਰ ਰਿਹਾ ਹੈ । ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ‘ਚ ਸੋਮਵਾਰ ਨੂੰ ਹੋਣ ਵਾਲੀ ਜੀ-20 ਸ਼ਿਖਰ ਸੰਮੇਲਨ ਦੀ ਮੀਟਿੰਗ ‘ਚ ਵੈਨੇਜ਼ਏਲਾ ਦੇ ਰਾਸ਼ਟਰਪਤੀ ਚੋਣਾਂ ਸਬੰਧੀ ਚਰਚਾ ਕੀਤੀ ਜਾਵੇਗੀ ਆਰਥਿਕ ਸੰਕਟ ਅਤੇ ਖੁਰਾਕੀ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਲੈਟਿਨ ਅਮਰੀਕੀ ਦੇਸ਼ ਵੈਨੇਜ਼ਏਲਾ ‘ਚ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਈਆਂ ਹਨ।
ਇਸ ਚੋਣ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਛੇ ਸਾਲਾ ਕਾਰਜਕਾਲ ਲਈ ਮੈਦਾਨ ‘ਚ ਹਨ ਮੁੱਖ ਵਿਰੋਧੀ ਪਾਰਟੀਆਂ ਨੇ ਇਸ ਚੋਣ ਦਾ ਬਾਈਕਾਟ ਕੀਤਾ ਹੈ ਸ੍ਰੀ ਮਾਦੁਰੋ ਦੇ ਦੋ ਵੱਡੇ ਵਿਰੋਧੀ ਆਗੂਆਂ ਨੂੰ ਚੋਣ ਲੜਨ ਸਬੰਧੀ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਮਾਹਿਰਾਂ ਮੁਤਾਬਕ ਸਾਬਕਾ ਬੱਸ ਡਰਾਈਵਰ ਮਾਦੁਰੋ ਦੀ ਇਸ ਚੋਣ ‘ਚ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ ਜ਼ਿਕਰਯੋਗ ਹੈ ਕਿ ਸੰਕਟਗ੍ਰਸਤ ਵੈਨੇਜ਼ਏਲਾ ਦੇ ਲੱਖਾਂ ਨਾਗਰਿਕ ਦੇਸ਼ ਛੱਡ ਕੇ ਕੋਲੰਬੀਆ ਅਤੇ ਬ੍ਰਾਜ਼ੀਲ ਤੋਂ ਇਲਾਵਾ ਹੋਰ ਦੇਸ਼ਾਂ ‘ਚ ਜਾ ਰਹੇ ਹਨ।
ਸਿਮਰਤੀ ਨੂੰ ਸੂਚਨਾ ਪ੍ਰਸਾਰਨ, ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਵਾਧੂ ਚਾਰਜ
ਐਮ ਵੈਂਕੱਈਆ ਨਾਇਡੂ ਦਾ ਅਸਤੀਫ਼ਾ ਮਨਜ਼ੂਰ
ਨਵੀਂ ਦਿੱਲੀ: ਐੱਮ ਵੈਂਕੱਈਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ
ਉਨ੍ਹਾਂ ਦੀ ਜਗ੍ਹਾ ਕੱਪੜਾ ਮੰਤਰੀ ਸਿਮਰਤੀ ਇਰਾਨੀ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਤੇ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ
ਰਾਸ਼ਟਰਪਤੀ ਭਵਨ ਵੱਲੋਂ ਇੱਥੇ ਜਾਰੀ ਇੱਕ ਨੋਟਿਸ ਦੇ ਅਨੁਸਾਰ ਮੁਖਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ‘ਤੇ ਸੂਚਨਾ ਤੇ ਪ੍ਰਸਾਰਨ ਤੇ ਸ਼ਹਿਰੀ ਵਿਕਾਸ ਮੰਤਰੀ ਅਹੁਦੇ ਤੋਂ ਸ੍ਰੀ ਨਾਇਡੂ ਦਾ ਅਸਤੀਫ਼ਾ ਤੁਰੰਭ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ ਦਾ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਸੋਮਵਾਰ ਰਾਤ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਮੁਖਰਜੀ ਨੇ ਸ੍ਰੀਮਤੀ ਇਰਾਨੀ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਤੇ ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਵਾਧੂ ਇੰਚਾਰਜ਼ ਸੌਂਪਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।