Tourism - Sach Kahoon Punjabi
ਰਾਜਸਥਾਨ ’ਚ ਸੈਰ-ਸਪਾਟਾ ਵਿਕਾਸ ਚੱਲ ਰਿਹੈ ਜੋਰਾਂ ’ਤੇ
ਜੈਪੁਰ (ਗੁਰਜੰਟ ਸਿੰਘ ਧਾਲੀਵਾਲ)। Rajasthan News: ਰਾਜਸਥਾਨ ’ਚ, ਸੈਰ-ਸਪਾਟਾ ਖੇਤਰ ਨੂੰ ਜੀਡੀਪੀ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਦੀ ਦਿਸ਼ਾ ’ਚ ਤੇਜੀ ਨਾਲ ਕੰਮ ਚੱਲ ਰਿਹਾ ਹੈ। ਰਾਈਜਿੰਗ ਰਾਜਸਥਾਨ ਇਨਵੈਸਟਮੈਂਟ ਸਮਿਟ ਤੋਂ ਪਹਿਲਾਂ ਸੈਰ-ਸਪਾਟਾ ਖੇਤਰ ਵਿੱਚ ਨਿਵੇਸ਼ ਲਈ 142 ਸਮਝੌਤਿਆਂ ਦਾ ਹੋਣਾ ਜਰੂਰੀ ਹੈ, ਜਿਸ ਨਾਲ ਲਗਭਗ 14000 ਕਰੋੜ ਰੁਪਏ ਦੇ ਨਿਵੇਸ਼ ਤੇ 59000 ਲੋਕਾਂ ਲਈ ਸਿੱਧੇ ਰੁਜਗਾਰ ਦੇ ਦਰਵਾਜੇ ਖੁੱਲ੍ਹਣਗੇ। ਰਾਈਜਿੰਗ ਰਾਜਸਥਾਨ ਪ੍ਰੀ-ਟੂਰਿਜਮ ਸਮਿਟ ਸੈਰ-ਸਪਾਟਾ ਖੇਤਰ ਲਈ ਇੱਕ ਮਹੱਤਵਪੂਰਨ ਕਦਮ ਹੈ। Rajasthan News
ਇਹ ਵੀ ਪੜ੍ਹੋ : Crime: ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ
ਇਹ ਪ੍ਰੀ-ਟੂਰਿਜਮ ਸਮਿਟ ਆਪਣੇ ਆਪ ’ਚ ਮਹੱਤਵਪੂਰਨ ਹੈ ਕਿਉਂਕਿ ਇਸ ’ਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਮੌਜੂਦ ਸਨ। ਵਿੱਤ ਮੰਤਰੀ ਦੇ ਨਾਲ-ਨਾਲ ਦੀਆ ਕੁਮਾਰੀ ਸੈਰ-ਸਪਾਟਾ ਵਿਭਾਗ ਦੀ ਵੀ ਜਿੰਮੇਵਾਰੀ ਸੰਭਾਲ ਰਹੀ ਹੈ। ਅਜਿਹੇ ’ਚ ਦੀਆ ਕੁਮਾਰੀ ਰਾਜਸਥਾਨ ’ਚ ਸੈਰ-ਸਪਾਟੇ ਨੂੰ ਨਵੇਂ ਆਯਾਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਜੋ ਕੇਂਦਰ ਸਰਕਾਰ ਦੇ ਅਭਿਲਾਸ਼ੀ ਪ੍ਰੋਜੈਕਟਾਂ ਨੂੰ ਸਾਕਾਰ ਕਰਨ ਦੇ ਸਮਰੱਥ ਹੋਵੇਗਾ। ਜਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਡਬਲ ਇੰਜਣ ਵਾਲੀ ਸਰਕਾਰ ਕਿਹਾ ਜਾਂਦਾ ਹੈ, ਉਸੇ ਤਰਜ ’ਤੇ ਰਾਜਸਥਾਨ ਵਿੱਚ ਸੈਰ-ਸਪਾਟੇ ਦਾ ਵਿਕਾਸ ਡਬਲ ਇੰਜਣ ਨਾਲ ਵਿਕਾਸ ਦੀਆਂ ਪਟੜੀਆਂ ’ਤੇ ਚੱਲ ਰਿਹਾ ਹੈ।
ਮੁੱਖ ਮੰਤਰੀ ਦਾ ਯਥਾਰਥਵਾਦੀ ਦ੍ਰਿਸ਼ਟੀਕੋਣ | Rajasthan News
ਪ੍ਰੀ-ਸਮਿਟ ਦੌਰਾਨ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਨਿਵੇਸ਼ਕਾਂ ਨੂੰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਪਾਣੀ, ਬਿਜਲੀ ਤੇ ਸੜਕਾਂ ਦੇ ਵਿਕਾਸ ਤੋਂ ਬਿਨਾਂ ਸੈਰ-ਸਪਾਟੇ ਦਾ ਵਿਕਾਸ ਸੰਭਵ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪਾਣੀ, ਬਿਜਲੀ ਤੇ ਸੜਕਾਂ ਦਾ ਵਿਕਾਸ ਸੂਬਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ’ਚ ਸ਼ਾਮਲ ਹੈ। ਜੇਕਰ ਇਹ ਤਿੰਨ ਬੁਨਿਆਦੀ ਲੋੜਾਂ ਪੂਰੀਆਂ ਹੋ ਜਾਣ ਤਾਂ ਸੈਰ-ਸਪਾਟਾ ਆਪਣੇ ਆਪ ਵਿਕਸਿਤ ਹੋ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ’ਚ ਧਾਰਮਿਕ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ’ਤੇ ਜੋਰ ਦਿੱਤਾ। ਜੇਕਰ ਨਿਵੇਸ਼ਕ ਰਾਈਜਿੰਗ ਰਾਜਸਥਾਨ ਪ੍ਰੀ-ਟੂਰਿਜਮ ਸਮਿਟ ’ਚ ਭਜਨ ਲਾਲ ਸ਼ਰਮਾ ਵੱਲੋਂ ਦਿੱਤੇ ਸੰਬੋਧਨ ਵੱਲ ਧਿਆਨ ਦੇਣ ਤਾਂ ਆਉਣ ਵਾਲੇ ਦਿਨਾਂ ’ਚ ਨਿਵੇਸ਼ਕ ਹੀ ਕਹਿਣਗੇ ਕਿ ਰਾਜਸਥਾਨ ਲਾਲ ਫੀਤਾਸਾਹੀ ਤੋਂ ਮੁਕਤ ਹੋ ਗਿਆ ਹੈ। ਇੱਥੋਂ ਦੀ ਸਰਕਾਰ ਦੀ ਹਾਲਤ ਤੇ ਦਿਸ਼ਾ ਟਿਕਾਊ ਵਿਕਾਸ ਵੱਲ ਜਾ ਰਹੀ ਹੈ। Rajasthan News
ਦੀਆ ਕੁਮਾਰੀ ਸੈਰ-ਸਪਾਟੇ ਨੂੰ ਮੁੱਖ ਧਾਰਾ ’ਚ ਲਿਆਉਣ ਦੀ ਆਰਕੀਟੈਕਟ
ਉਪ ਮੁੱਖ ਮੰਤਰੀ ਦੀਆ ਕੁਮਾਰੀ ਰਾਜਸਥਾਨ ਦੇ ਸੈਰ-ਸਪਾਟੇ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਆਰਕੀਟੈਕਟ ਹੈ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੈ ਕਿ ਉਨ੍ਹਾਂ ਦਾ ਸੈਰ-ਸਪਾਟੇ ਨਾਲ ਡੂੰਘਾ ਸਬੰਧ ਹੈ। ਦੀਆ ਕੁਮਾਰੀ ਖੁਦ ਆਪਣੇ ਪੱਧਰ ’ਤੇ ਸੈਰ-ਸਪਾਟੇ ਦੀ ਸੰਭਾਲ ਤੇ ਤਰੱਕੀ ਦੇ ਪਿਛੋਕੜ ਤੋਂ ਆਉਂਦੀ ਹੈ। ਉਹ ਸੈਰ-ਸਪਾਟਾ ਖੇਤਰ ਵਿੱਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਵੀ ਜਾਣੂ ਹੈ। ਇਸ ਤੋਂ ਇਲਾਵਾ, ਉਹ ਜਾਣਦੀ ਹੈ ਕਿ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਖੇਤਰ ਨਾਲ ਜੁੜੇ ਹਿੱਸੇਦਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਕਿਹੜੇ ਵਿਭਾਗਾਂ ਦਾ ਦੌਰਾ ਕਰਨਾ ਪੈਂਦਾ ਹੈ।
ਇਸ ਲਈ ਉਸ ਨੇ ਸਿੰਗਲ ਵਿੰਡੋ ਕਲੀਅਰੈਂਸ ਪ੍ਰਣਾਲੀ ਨੂੰ ਲਾਗੂ ਕਰਨ ’ਤੇ ਜੋਰ ਦਿੱਤਾ ਹੈ। ਉਪ ਮੁੱਖ ਮੰਤਰੀ ਜੀਡੀਪੀ ਵਿੱਚ ਸੈਰ-ਸਪਾਟਾ ਖੇਤਰ ਦਾ ਯੋਗਦਾਨ ਵਧਾਉਣ ਦਾ ਇਰਾਦਾ ਰੱਖਦੇ ਹਨ। ਦੀਆ ਕੁਮਾਰੀ ਨੂੰ ਆਸ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਸੂਬੇ ਦਾ ਸੈਰ-ਸਪਾਟਾ ਦੇਸ਼ ਤੇ ਦੁਨੀਆ ਦੇ ਚੋਟੀ ਦੇ ਸੈਰ-ਸਪਾਟਾ ਸਥਾਨਾਂ ’ਚ ਗਿਣਿਆ ਜਾਵੇਗਾ। ਆਪਣੇ ਸੰਬੋਧਨ ’ਚ ਦੀਆ ਕੁਮਾਰੀ ਨੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਨਾਲ ਹੈ। ਕੇਂਦਰੀ ਨੀਤੀਆਂ ਦੇ ਚੱਲਦਿਆਂ ਰਾਜਸਥਾਨ ’ਚ ਡਬਲ ਇੰਜਣ ਵਾਲੀ ਸਰਕਾਰ ਸਾਰੇ ਨਿਵੇਸ਼ਕਾਂ ਨੂੰ ਸਾਡੇ ਦੇਸ਼ ’ਚ ਆਉਣ ਦਾ ਸੱਦਾ ਦੇ ਰਹੀ ਹੈ।
ਸੈਰ-ਸਪਾਟਾ ਸਕੱਤਰ ਰਵੀ ਜੈਨ ਦੀ ਟੀਮ | Rajasthan News
ਸੈਰ-ਸਪਾਟਾ ਵਿਭਾਗ ਦੇ ਸਕੱਤਰ ਰਵੀ ਜੈਨ ਨੇ ਰਾਜਸਥਾਨ ਦੇ ਨਿਵੇਸ਼ ਮੌਕਿਆਂ ਨੂੰ ਦਰਸ਼ਾਉਂਦੀ ਇੱਕ ਛੋਟੀ ਦਸਤਾਵੇਜੀ ਫਿਲਮ ਦਿਖਾਈ। ਉਨ੍ਹਾਂ ਨਿਵੇਸ਼ਕਾਂ ਨੂੰ ਸੂਬਾ ਸਰਕਾਰ ਦੇ ਇਰਾਦਿਆਂ ਤੇ ਵਿਭਾਗ ਦੀ ਕਾਰਜਸ਼ੈਲੀ ਬਾਰੇ ਦੱਸਿਆ। ਸੈਰ-ਸਪਾਟਾ ਸਕੱਤਰ ਰਵੀ ਜੈਨ ਨੇ ਜਿਸ ਤਰ੍ਹਾਂ ਟੂਰਿਜਮ ਸਮਿਟ ਦੀ ਕਮਾਨ ਸੰਭਾਲੀ ਤੇ ਜਿਸ ਤਰ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਸਾਰੇ ਕਰਮਚਾਰੀ ਆਪਣਾ ਕੰਮ ਚਲਾ ਰਹੇ ਸਨ, ਉਹ ਕਿਸੇ ਵੱਡੇ ਭਾਰਤੀ ਵਿਆਹ ਤੋਂ ਘੱਟ ਨਹੀਂ ਸੀ। ਹਰ ਕਿਸੇ ਦੀ ਕਾਰਜਸ਼ੈਲੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਅਫਸਰਾਂ ਨੂੰ ਵੀ ਭਰੋਸਾ ਹੈ ਕਿ ਉਪ ਮੁੱਖ ਮੰਤਰੀ ਦੀਆ ਕੁਮਾਰੀ ਦੀ ਅਗਵਾਈ ਹੇਠ ਰਾਜਸਥਾਨ ਟੂਰਿਜਮ ਸੈਰ-ਸਪਾਟੇ ਦੇ ਖੇਤਰ ਵਿੱਚ ਉਹ ਰੁਤਬਾ ਤੇ ਆਗੂ ਦਾ ਰੁਤਬਾ ਹਾਸਲ ਕਰਦਾ ਰਹੇਗਾ, ਜਿਸ ਦਾ ਇਹ ਹਮੇਸ਼ਾ ਹੱਕਦਾਰ ਰਿਹਾ ਹੈ।
ਪੰਜਾਬ ’ਚ ਪਹਿਲਾ ਰੰਗਲਾ ਪੰਜਾਬ ਟੂਰਿਜ਼ਮ ਸੰਮੇਲਨ 11 ਸਤੰਬਰ ਤੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ ਹੋਵੇਗਾ ਸੰਮੇਲਨ : Anmol Gagan Mann
ਅੰਮ੍ਰਿਤਸਰ ਵਿੱਚ ਜਨਵਰੀ ਮਹੀਨੇ ਹੋਵੇਗਾ ਰਾਸ਼ਟਰੀ ਪੱਧਰ ਦਾ ਟੂਰਿਜਮ ਮੇਲਾ
(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਦੀ ਸੈਰ ਸਪਾਟਾ ਸਨਅਤ ਨੂੰ ਵੱਡਾ ਹੁਲਾਰਾ ਦੇਣ ਲਈ 11 ਤੋਂ 13 ਸਤੰਬਰ ਤੱਕ ਐਮਟੀ ਯੂਨੀਵਰਸਿਟੀ ਸਾਹਿਬਜਾਦਾ ਅਜੀਤ ਸਿੰਘ ਨਗਰ ’ਚ ਰੰਗਲਾ ਪੰਜਾਬ ਟੂਰਿਜਮ ਸੰਮੇਲਨ ਕਰਵਾਇਆ ਜਾਵੇਗਾ। ਇਹ ਐਲਾਨ ਅੰਮ੍ਰਿਤਸਰ ਦੇ ਸੈਰ-ਸਪਾਟਾ ਸਨਅਤ ਨਾਲ ਸਬੰਧਤ ਕਾਰੋਬਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਮੈਡਮ ਅਨਮੋਲ ਗਗਨ ਮਾਨ (Anmol Gagan Mann) ਨੇ ਕੀਤਾ।
ਇਹ ਵੀ ਪੜ੍ਹੋ: IMD Rain Alert: ਮੌਸਮ ਵਿਭਾਗ ਦਾ ਅਲਰਟ, ਇਨ੍ਹਾਂ ਸੂਬਿਆਂ ‘ਚ ਭਿਆਨਕ ਤੂਫਾਨ ਤੇ ਭਾਰੀ ਮੀਂਹ ਦੀ ਸੰਭਾਵਨਾ
ਉਨ੍ਹਾਂ ਦੱਸਿਆ ਕਿ ਅੱਜ ਮੈਂ ਉਕਤ ਸੰਮੇਲਨ ਲਈ ਮਾਝੇ ਦੇ ਕਾਰੋਬਾਰੀਆਂ ਨੂੰ ਸੱਦਾ ਦੇਣ ਲਈ ਅੰਮ੍ਰਿਤਸਰ ਵਿਖੇ ਆਈ ਹਾਂ। ਉਨ੍ਹਾਂ ਕਿਹਾ ਕਿ ਅੰਮਿ੍ਰਤਸਰ ’ਚ ਲੱਖਾਂ ਯਾਤਰੀ ਰੋਜਾਨਾ ਆਉਂਦੇ ਹਨ ਜੋ ਕਿ ਚੰਗੀ ਗੱਲ ਹੈ ਪਰ ਪੰਜਾਬ ’ਚ ਸਾਡੇ ਕੋਲ ਸੈਰ ਸਪਾਟਾ ਸਨਅਤ ਦੀਆਂ ਹੋਰ ਵੀ ਅਥਾਹ ਸੰਭਾਵਨਾਵਾਂ ਹਨ ਜਿੰਨਾਂ ਬਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਾਣਕਾਰੀ ਨਾਮਾਤਰ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਭਾਗ ਦੀ ਕੋਸ਼ਿਸ਼ ਹੈ ਕਿ ਇਨ੍ਹਾਂ ਸਾਰੀਆਂ ਕੁਦਰਤੀ, ਇਤਿਹਾਸਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਪੰਜਾਬ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਤ ਕੀਤਾ ਜਾਵੇ। (Anmol Gagan Mann)
ਜਨਵਰੀ ’ਚ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਰੰਗਲਾ ਪੰਜਾਬ ਮੇਲਾ ਹੋਵੇਗਾ
ਉਨ੍ਹਾਂ ਦੱਸਿਆ ਕਿ ਇਸ ਲਈ ਵਿਭਾਗ ਉਕਤ ਸਾਰੀਆਂ ਥਾਂਵਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਜਨਵਰੀ ਮਹੀਨੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਪੱਧਰ ਦਾ ਰੰਗਲਾ ਪੰਜਾਬ ਮੇਲਾ ਕਰਵਾਇਆ ਜਾਵੇਗਾ ਜੋ ਕਿ ਕਰੀਬ 15 ਦਿਨ ਚੱਲੇਗਾ ਅਤੇ ਇਸ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੈਰ ਸਪਾਟਾ ਸਨਅਤ ਨਾਲ ਜੁੜੇ ਉਦਮੀਆਂ ਨੂੰ ਵਿਸੇਸ਼ ਤੌਰ ਤੇ ਸੱਦਿਆ ਜਾਵੇਗਾ। (Anmol Gagan Mann)
ਸੰਦੀਪ ਕੰਬੋਜ
ਮੌਜੂਦਾ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਵਿਅਕਤੀ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਜਿਸ ਕਾਰਨ ਸੈਰ-ਸਪਾਟੇ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਸੈਰ-ਸਪਾਟੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਹੀ ਸੰਯੁਕਤ ਰਾਸ਼ਟਰ ਮਹਾਂ ਸਭਾ ਨੇ ਸਾਲ 1980 ਵਿੱਚ ਪੂਰੇ ਵਿਸ਼ਵ ਵਿੱਚ ਸੈਰ-ਸਪਾਟੇ ਨੂੰ ਵਧਾਉਣ ਲਈ ਵਿਸ਼ਵ ਸੈਲਾਨੀ ਦਿਵਸ ਮਨਾਉਣ ਦੀ ਸ਼ੁਰੂਆਤ 27 ਸਤੰਬਰ ਨੂੰ ਹੀ ਕੀਤੀ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ ਵਿਸ਼ਵ ਦੇ ਸਾਰੇ ਦੇਸ਼ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ।
ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੈਰ ਸਪਾਟੇ ਦੇ ਨਾਲ ਉਸਦੇ ਰਾਜਨੀਤਕ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪ੍ਰਤੀ ਵਿਸ਼ਵ ਭਾਈਚਾਰੇ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੈਰ-ਸਪਾਟੇ ਤੋਂ ਆਪਣੀ ਆਮਦਨ ਵਧਾਉਣਾ ਹੁੰਦਾ ਹੈ। ਸੈਰ-ਸਪਾਟੇ ਦੀ ਕਿਸੇ ਵੀ ਦੇਸ਼ ਦੇ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਹਰ ਦੇਸ਼ ਦੀ ਪਹਿਲੀ ਜਰੂਰਤ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ ਹੈ, ਉੱਥੇ ਅੱਜ ਸੈਰ-ਸਪਾਟੇ ਕਾਰਨ ਕਈ ਦੇਸ਼ਾਂ ਦੀ ਅਰਥਵਿਵਸਥਾ ਸੈਰ-ਸਪਾਟਾ ਉਦਯੋਗ ਦੇ ਆਲੇ-ਦੁਆਲੇ ਘੁੰਮਦੀ ਹੈ। ਯੂਰਪੀ ਦੇਸ਼, ਕੰਢੀ ਅਫਰੀਕੀ ਦੇਸ਼, ਪੂਰਬੀ ਏਸ਼ੀਆਈ ਦੇਸ਼, ਕੈਨੇਡਾ ਤੇ ਅਸਟ੍ਰੇਲੀਆ ਆਦਿ ਅਜਿਹੇ ਦੇਸ਼ ਹਨ ਜਿੱਥੇ ਸੈਰ-ਸਪਾਟੇ ਦੇ ਉਦਯੋਗ ਤੋਂ ਪ੍ਰਾਪਤ ਆਮਦਨ ਉੱਥੋਂ ਦੀ ਅਰਥਵਿਵਸਥਾ ਨੂੰ ਮਜਬੂਤ ਕਰਦੀ ਹੈ।
ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਦੇ ਮਹੱਤਵ ਨੂੰ ਸਮਝਾਉਣ ਲਈ ਵੱਖ-ਵੱਖ ਤਰ੍ਹਾਂ ਦੀ ਥੀਮ ਰੱਖੀ ਜਾਂਦੀ ਹੈ। ਜਿਸ ਲਈ ਹਰ ਭਾਈਚਾਰਾ ਜਾਂ ਫਿਰ ਦੇਸ਼ ਸੈਰ-ਸਪਾਟੇ ਨਾਲ ਜੁੜਣ ਲੱਗਦਾ ਹੈ। ਸੰਨ 1980 ਵਿੱਚ ਪਹਿਲੇ ਵਿਸ਼ਵ ਸੈਲਾਨੀ ਦਿਵਸ ਦੇ ਸੰਸਕ੍ਰਿਤ ਧਰੋਹਰ ਦੀ ਸੁਰੱਖਿਆ ਸੈਰ-ਸਪਾਟੇ ਦੇ ਯੋਗਦਾਨ ਨੂੰ ਥੀਮ ਬਣਾਇਆ ਗਿਆ। ਜਿਸ ਨਾਲ ਕਿ ਸੰਸਕ੍ਰਿਤ ਧਰੋਹਰ ਦੇ ਮਹੱਤਵ ਨੂੰ ਸਮਝਿਆ ਜਾ ਸਕਿਆ। 1981 ਵਿੱਚ ਸੈ- ਸਪਾਟਾ ਤੇ ਜੀਵਨ ਦੇ ਗੁਣ ਨੂੰ ਥੀਮ ਬਣਾਇਆ ਗਿਆ ਸੀ। 1982 ਵਿੱਚ ਸੈਰ ਸਪਾਟੇ ਦੇ ਵਿਕਾਸ ਲਈ ਮਹਿਮਾਨ ਅਤੇ ਮੇਜ਼ਬਾਨ ਦੋਵਾਂ ਦੀ ਭੂਮਿਕਾ ਤੈਅ ਕਰਦੇ ਹੋਏ ਥੀਮ ਯਾਤਰਾ ਲਈ ਚੰਗੇ ਮਹਿਮਾਨ ਤੇ ਮੇਜ਼ਬਾਨ ਰੱਖਿਆ। ਇਹੀ ਨਹੀਂ ਸਮੇਂ ਦੇ ਨਾਲ-ਨਾਲ ਵੀ ਸੈਲਾਨੀ ਦਿਵਸ ਦੇ ਥੀਮ ਵਿੱਚ ਬਦਲਾਅ ਕੀਤਾ ਗਿਆ, ਜਿਵੇਂ 1988 ਦਾ ਥੀਮ ਸੀ, ਸੈਰ-ਸਪਾਟਾ ਸਭ ਲਈ ਸਿੱਖਿਆ, 1994 ਦਾ ਥੀਮ ਸੀ ਗੁਣਾਤਮਕ ਸਟਾਫ- ਗੁਣਾਤਮਕ ਸੈਰ-ਸਪਾਟਾ, 2004 ਵਿੱਚ ਖੇਡਾਂ ਨੂੰ ਸੈਰ ਸਪਾਟੇ ਦੇ ਨਾਲ ਜੋੜਦੇ ਹੋਏ ਖੇਡਾਂ ਤੇ ਸੈਰ-ਸਪਾਟਾ ਨੂੰ ਥੀਮ ਬਣਾਇਆ ਗਿਆ, 2010 ਵਿੱਚ ਸੈਰ ਸਪਾਟਾ ਅਤੇ ਜੈਵਿਕ ਵਿਭਿੰਨਤਾ ਨੂੰ ਥੀਮ ਬਣਾਇਆ ਗਿਆ ਸੀ। 2011 ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਨੂੰ  ਜੋੜਣਾ ਥੀਮ ਰੱਖਿਆ ਗਿਆ। 2013 ਲਈ ਥੀਮ ਸੈਰ ਸਪਾਟਾ ਅਤੇ ਪਾਣੀ ਆਪਣੇ ਸਾਂਝੇ ਭਵਿੱਖ ਨੂੰ ਸੁਰੱਖਿਅਤ ਰੱਖਣਾ ਸੀ। 2014 ਲਈ ਥੀਮ ਸੈਰ ਸਪਾਟਾ ਅਤੇ ਕਮਿਊਨਿਟੀ ਵਿਕਾਸ ਰੱਖਿਆ ਗਿਆ।
ਭਾਰਤ ਦੀ ਪੁਰਾਤਨ ਵਿਰਾਸਤ ਜਾਂ ਸੱਭਿਆਚਾਰ ਸਿਰਫ ਦਾਰਸ਼ਨਿਕ ਸਥਾਨ ਲਈ ਨਹੀਂ ਹੁੰਦੀ ਹੈ ਇਸ ਨੂੰ ਆਮਦਨ ਦਾ ਸੋਮਾ ਵੀ ਮੰਨਿਆ ਜਾਂਦਾ ਹੈ ਤੇ ਨਾਲ ਹੀ ਸੈਰ-ਸਪਾਟੇ ਦੇ ਵਿਕਾਸ ਨਾਲ ਕਈ ਲੋਕਾਂ ਦੀ ਰੋਜੀ-ਰੋਟੀ ਜੁੜੀ ਹੁੰਦੀ ਹੈ।ਅੱਜ ਭਾਰਤ ਵਰਗੇ ਦੇਸ਼ਾਂ ਨੂੰ ਦੇਖ ਕੇ ਹੀ ਵਿਸ਼ਵ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਹੀ ਇਤਿਹਾਸਕ ਅਤੇ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਣ ਲੱਗੀ ਹੈ।ਭਾਰਤ ਦੀ ਸੰਸਕ੍ਰਿਤੀ ਅਤੇ ਕੁਦਰਤੀ ਸੁੰਦਰਤਾ ਇੰਨੀ ਜਿਆਦਾ ਹੈ ਕਿ ਸੈਲਾਨੀ ਜਿਆਦਾ ਸਮੇਂ ਤੱਕ ਇੱਥੋਂ ਦੇ ਸੁੰਦਰ ਨਜ਼ਾਰੇ ਦੇਖਣ ਤੋਂ ਦੂਰ ਨਹੀਂ ਰਹਿ ਸਕਦੇ। ਭਾਰਤੀ ਸੈਲਾਨੀ ਵਿਭਾਗ ਨੇ ਸਤੰਬਰ 2002 ਵਿੱਚ ‘ਅਤੁੱਲ ਭਾਰਤ’ ਨਾਂਅ ਨਾਲ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਸੀ। ਇਸ ਅਭਿਆਨ ਦਾ ਉਦੇਸ਼ ਭਾਰਤੀ ਸੈਰ ਸਪਾਟੇ ਨੂੰ ਵਿਸ਼ਵ ਮੰਚ ਤੱਕ ਪਹੁੰਚਾਉਣਾ ਸੀ, ਜੋ ਕਾਫੀ ਹੱਦ ਤੱਕ ਸਫਲ ਹੋਇਆ।
ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਪੰਜਾਬ
ਪੰਜਾਬ ਕਈ ਤਰ੍ਹਾਂ ਦੇ ਸੈਰ-ਸਪਾਟੇ ਤੇ ਮਨੋਰੰਜਨ ਨਾਲ ਭਰਪੂਰ ਸੂਬਾ ਹੈ। ਇਸ ਦੀਆਂ ਨਦੀਆਂ, ਖੇਤਾਂ ਅਤੇ ਜਲਗਾਹਾਂ ਵਾਲੀ ਧਰਤੀ ਕੁਦਰਤੀ ਸੁੰਦਰਤਾ ਦੀ ਅਥਾਹ ਨੁਮਾਇਸ਼ ਪੇਸ਼ ਕਰਦੀ ਹੈ। ਇੱਥੋਂ ਦਾ ਸੱਭਿਆਚਾਰਕ ਖਾਣ-ਪੀਣ, ਰਹਿਣ-ਸਹਿਣ ਅਤੇ ਇਮਾਰਤਸਾਜ਼ੀ ਸਭ ਕੁਝ ਇੱਥੋਂ ਦੀ ਧਾਰਮਿਕ ਵਿਰਾਸਤ ਤੇ ਇਸ ਦੇ ਲੋਕਾਂ ਦੀ ਬਹਾਦਰੀ ਦੇ ਇਤਿਹਾਸ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੰਜਾਬ ਦੀਆਂ ਵੱਖ-ਵੱਖ ਵਿਰਾਸਤੀ ਇਮਾਰਤਾਂ ਅਤੇ ਇੱਥੋਂ ਦਾ ਅਮੀਰ ਸੱਭਿਆਚਾਰ ਕੌਮੀ ਤੇ ਕੌਮਾਂਤਰੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਇੱਕ ਅਜਿਹਾ ਸੂਬਾ ਹੈ, ਜਿਹੜਾ ਤੁਹਾਨੂੰ ਵਿਅਕਤੀਗਤ ਸੈਰ-ਸਪਾਟੇ ਲਈ ਆਕਰਸ਼ਿਤ ਕਰੇਗਾ। ਖਾਣ-ਪੀਣ, ਤੀਰਥ ਸਥਾਨ, ਵਿਰਾਸਤੀ ਥਾਵਾਂ ਤੇ ਪੇਂਡੂ ਰਹਿਣ-ਸਹਿਣ ਤੋਂ ਲੈ ਕੇ ਬਾਜ਼ਾਰਾਂ ਤੱਕ ਦੀ ਖਰੀਦਦਾਰੀ ਲਈ ਹਰੇਕ ਸੈਲਾਨੀ ਲਈ ਇੱਥੇ ਕੁਝ ਨਾ ਕੁਝ ਮੌਜੂਦ ਹੈ। ਪੰਜਾਬ ਦੀ ਜਰਖੇਜ਼ ਧਰਤੀ ਇੱਥੋਂ ਦੇ ਅਨੁਭਵ ਵਿਚ ਹੋਰ ਵੀ ਵਾਧਾ ਕਰਦੀ ਹੈ। ਹਰੇ-ਭਰੇ ਤੇ ਸੁਨਹਿਰੀ ਮੈਦਾਨਾਂ ਤੋਂ ਲੈ ਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਗੁਰਦੁਆਰਾ ਸਾਹਿਬ ਦੀਆਂ ਖੂਬਸੂਰਤ ਇਮਾਰਤਾਂ ਸਿੱਖ ਸੱਭਿਆਚਾਰ ਤੇ ਸਿੱਖ ਧਰਮ ਦੇ ਸਤਿਕਾਰ ਵਿਚ ਸ਼ਾਨ ਨਾਲ ਖੜ੍ਹੀਆਂ ਹਨ।
ਵਿਰਾਸਤੀ ਮਹੱਲ ਇੱਥੋਂ ਦੀਆਂ ਰਿਆਸਤਾਂ ਦੀ ਅਮੀਰੀ ਬਾਰੇ ਆਪ-ਮੁਹਾਰੇ ਹੀ ਗੱਲ ਕਰਦੇ ਹਨ। ਲੰਡਨ ਬੁੱਕ ਆਫ ਵਰਲਡ ਰਿਕਾਰਡਜ਼ ਮੁਤਾਬਿਕ ਅੰਮ੍ਰਿਤਸਰ ਵਿਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰੀ ਦੁਨੀਆ ਵਿਚੋਂ ਸਭ ਤੋਂ ਵੱਧ ਸੈਲਾਨੀ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਤੋਂ ਇਲਾਵਾ ਸੂਬੇ ਵਿਚ ਹੋਰ ਵੀ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਇੱਥੋਂ ਦੀ ਵਿਰਾਸਤ ਨੂੰ ਸੰਭਾਲੇ ਹੋਏ ਹਨ।
ਪੰਜਾਬ ਵਿਚ ਵੱਖ-ਵੱਖ ਮਾਨਤਾਵਾਂ ਨਾਲ ਸਬੰਧਿਤ ਤਿਉਹਾਰਾਂ ਤੇ ਮੇਲਿਆਂ ਦੇ ਰੰਗ ਵੇਖਣ ਨੂੰ ਮਿਲਦੇ ਹਨ। ਮੌਸਮੀ ਤਿਉਹਾਰ, ਧਾਰਮਿਕ ਮੇਲਿਆਂ (ਹੋਲਾ ਮਹੱਲਾ) ਇਸ ਤੋਂ ਇਲਾਵਾ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਓਲੰਪਿਕਸ ਤੇ ਤੀਆਂ ਦਾ ਤਿਉਹਾਰ ਸੈਲਾਨੀਆਂ ਲਈ ਵੱਡੀ ਖਿੱਚ ਦਾ ਕੇਂਦਰ ਬਣਦੇ ਹਨ। ਪੰਜਾਬ ਦਾ ਪੇਂਡੂ ਸੱਭਿਆਚਾਰ ਇਸ ਦਾ ਵੱਡਾ ਮਾਣ ਹੈ।ਇੱਥੋਂ ਦੀ ਅਸਧਾਰਨ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਸੈਲਾਨੀਆਂ ਲਈ ਇੱਕ ਵੱਖਰਾ ਹੀ ਉਤਸ਼ਾਹ ਦੇਖੋਗੇ। ਇਥੋਂ ਦੇ ਵਸਨੀਕਾਂ ਵਲੋਂ ਕੀਤੀ ਜਾਂਦੀ ਮਹਿਮਾਨ ਨਿਵਾਜ਼ੀ ਤਾਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ।
ਪੰਜਾਬ ਦਾ ਖਾਣ-ਪੀਣ ਸਭ ਤੋਂ ਜ਼ਿਆਦਾ ਆਕਰਸ਼ਣ ਪੈਦਾ ਕਰਦਾ ਹੈ। ਦੁੱਧ, ਘਿਓ ਤੇ ਮੱਖਣਾਂ ਵਾਲੀ ਇਸ ਧਰਤੀ ‘ਤੇ ਖਾਣ-ਪੀਣ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਇੱਥੋਂ ਦਾ ਵਿਰਾਸਤੀ ਖਾਣ-ਪੀਣ ਅਤੇ ਉਨ੍ਹਾਂ ਨੂੰ ਬਣਾਉਣ ਦੇ ਵਿਲੱਖਣ ਤਰੀਕੇ ਸੈਲਾਨੀਆਂ ਨੂੰ ਕਾਫੀ ਚੰਗੇ ਲੱਗਦੇ ਹਨ। ਪੰਜਾਬ ਵਿਚ ਤੁਸੀਂ ਜ਼ਿੰਦਗੀ ਨੂੰ ਭਰਪੂਰ ਜਿਉਂਦੇ ਹੋ ਤੇ ਇਹ ਤੁਹਾਡੇ ਘੁੰਮਣ-ਫਿਰਨ ਦੇ ਤਜਰਬੇ ਵਿਚ ਚੋਖਾ ਵਾਧਾ ਕਰਦਾ ਹੈ।
ਗੋਲੂ ਕਾ ਮੋੜ, ਫਿਰੋਜ਼ਪੁਰ
ਸੈਰ ਸਪਾਟੇ ਨੂੰ ਵਿਕਸਤ ਕਰਨ ਲਈ 1200 ਕਰੋੜ ਰੁਪਏ ਦੀ ਵਿਆਪਕ ਯੋਜਨਾ ਤਿਆਰ : ਸਿੱਧੂ
ਵਰਲਡ ਵੈਟਲੈਂਡ ਦਿਵਸ ਦੇ ਮੌਕੇ ਹਰੀਕੇ ਹੈੱਡ ਵਰਕਸ ਵਿਖੇ ਕਰਵਾਇਆ ਵਿਸ਼ੇਸ਼ ਸਮਾਗਮ
ਫਿਰੋਜ਼ਪੁਰ (ਸਤਪਾਲ ਥਿੰਦ) । ਪੰਜਾਬ ਸਰਕਾਰ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ 1200 ਕਰੋੜ ਰੁਪਏ ਖਰਚ ਕਰ ਕੇ ਸੂਬੇ ‘ਚ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿੱਚੋਂ 150 ਕਰੋੜ ਰੁਪਏ ਖਰਚ ਕਰਕੇ ਹਰੀਕੇ ਵੈਟਲੈਂਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੈਰ ਸਪਾਟੇ ਦੇ ਸਥਾਨ ਵਜੋਂ ਉਭਾਰਿਆ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਰਲਡ ਵੈਟਲੈਂਡ ਦਿਵਸ ਦੇ ਮੌਕੇ ‘ਤੇ ਹਰੀਕੇ ਹੈੱਡ ਵਰਕਸ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹਲਕਾ ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਵੀ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਹਰੀਕੇ ਵੈਟਲੈਂਡ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਮਾਹਿਰਾਂ ਵੱਲੋਂ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਗਈ ਹੈ, ਜੋ ਕਿ ਵਾਤਾਵਰਣ ਅਤੇ ਪੰਛੀ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਇੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਸੂਚਨਾ ਸੈਂਟਰ, ਬਰਡ ਵਾਚ ਟਾਵਰ, ਪੰਛੀਆਂ ਦੀਆਂ ਰੱਖਾਂ ਤੇ ਨਿਗਰਾਨੀ ਟਾਵਰ ਤੋਂ ਇਲਾਵਾ ਕੰਟੀਨ ਤੇ ਪਾਰਕਿੰਗ ਆਦਿ ਬਣਾਏ ਜਾ ਰਹੇ ਹਨ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਵਿਰਾਸਤੀ, ਸੱਭਿਆਚਾਰਕ, ਮੈਡੀਕਲ, ਧਾਰਮਿਕ ਅਤੇ ਈਕੋ ਟੂਰੀਜ਼ਮ ਨੂੰ ਬੜਾਵਾ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
– ਹਰੀਕੇ ਵੈਟਲੈਂਡ ਨੂੰ ਪਹਿਲੇ ਨੰਬਰ ਦੀ ਰਮਸਰ ਵੈਟਲੈਂਡ ਦਾ ਦਿੱਤਾ ਗਿਆ ਦਰਜਾ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਮਸਰ ਗਾਈਡਲਾਈਨ ਅਨੁਸਾਰ ਹਰੀਕੇ ਵੈਟਲੈਂਡ ਨੂੰ ਪਹਿਲੇ ਨੰਬਰ ਦੀ ਰਮਸਰ ਵੈਟਲੈਂਡ ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਰੀਕੇ ਵੈੱਟਲੈਂਡ ਵਿਖੇ ਹਰ ਸਾਲ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ, ਇਸ ਸਾਲ ਇੱਥੇ ਰਿਕਾਰਡ ਅਨੁਸਾਰ ਲਗਭਗ 1 ਲੱਖ 25 ਹਜ਼ਾਰ ਪੰਛੀਆਂ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰੀਕੇ ਜਲਗਾਹ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਲਈ 6 ਮਹੀਨਿਆਂ ਅੰਦਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ 3 ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰੀਕੇ ਵੈਟਲੈਂਡ ਵਿਖੇ ਜੰਗਲੀ ਜੜੀ ਬੂਟੀ ਨੂੰ ਹਟਾ ਕੇ ਵਾਟਰ ਲਿੱਲੀ ਅਤੇ ਕਮਲ ਆਦਿ ਦੇ ਬੂਟੇ ਲਾਏ ਜਾਣਗੇ ਅਤੇ ਸੈਲਾਨੀਆਂ ਲਈ ਈ ਰਿਕਸ਼ਾ, ਸਾਈਕਲ ਅਤੇ ਬੋਟਿੰਗ ਆਦਿ ਸਹੂਲਤਾਂ ਤੋਂ ਇਲਾਵਾ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਕ ਗਊਸ਼ਾਲਾ, ਜਿੱਥੇ ਲੋਕ ਆਉਂਦੇ ਨੇ ਸੈਰ ਸਪਾਟੇ ਲਈ
ਗਊਸ਼ਾਲਾ ‘ਚ ਮਨਰੇਗਾ ਤਹਿਤ ਬਣੇ ਪਾਰਕ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਕੌਮੀ ਪੁਰਸਕਾਰ ਲਈ ਚੋਣ
21 ਜੂਨ ਨੂੰ ਨਵੀਂ ਦਿੱਲੀ ‘ਚ ਹੋਣ ਵਾਲੇ ਸਮਾਗਮ ‘ਚ ਅਧਿਕਾਰੀ ਪ੍ਰਾਪਤ ਕਰਨਗੇ ਇਹ ਪੁਰਸਕਾਰ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਸਿਰਫ ਗਊਆਂ ਹੀ ਨਹੀਂ ਸਗੋਂ ਸੰਭਾਲਦੀ ਸਗੋਂ ਇਸ ਖੇਤਰ ਦੇ ਲੋਕਾਂ ਲਈ ਸੈਰ ਸਪਾਟੇ ਲਈ ਵਧੀਆ ਥਾਂ ਵੀ ਬਣੀ ਹੋਈ ਹੈ। ਗਊਸ਼ਾਲਾ ‘ਚ ਬਣਿਆ ਪਾਰਕ, ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦੇ ਆਦਮ ਕੱਦ ਬੁੱਤ ਇੱਥੇ ਆਉਣ ਵਾਲਿਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਇਸ ਪਾਰਕ ਦੀ ਸੁੰਦਰਤਾ ਅਤੇ  ਲੋਕਾਂ ਦੀ ਚਾਹਤ ਬਣਨ ਕਾਰਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਨਾਂਅ ਦੇਸ਼ ਭਰ ‘ਚ ਚਮਕ ਗਿਆ ਹੈ। ਜਿਸਦੇ ਸਿੱਟੇ ਵਜੋਂ ਪ੍ਰੀਸ਼ਦ ਨੂੰ ਦੋ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
21 ਜੂਨ ਨੂੰ ਨਵੀਂ ਦਿੱਲੀ ‘ਚ ਹੋ ਰਹੇ ਇੱਕ ਸਮਾਗਮ ਦੌਰਾਨ ਇਹ ਪੁਰਸਕਾਰ ਮਾਨਸਾ ਦੇ ਅਧਿਕਾਰੀ ਪ੍ਰਾਪਤ ਕਰਨਗੇ। ਇਹ ਪੁਰਸਕਾਰ ਸਕੌਚ ਗਰੁੱਪ ਵੱਲੋਂ ਦਿੱਤਾ ਜਾਵੇਗਾ। ਇਸ ਗਰੁੱਪ ਨੇ ਇਨ੍ਹਾਂ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ ਸਨ। ਉਨ੍ਹਾਂ ਅਰਜੀਆਂ ਦੇ ਅਧਾਰ ‘ਤੇ ਕਾਰਜ਼ਾਂ ਦੀ ਚੋਣ ਮਗਰੋਂ ਹੋਰ ਪ੍ਰਕ੍ਰਿਆ ਮੁਕੰਮਲ ਹੋਣ ਮਗਰੋਂ ਇਸ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। ਇਸ ਗਊਸ਼ਾਲਾ ਤੋਂ ਇਲਾਵਾ ਜ਼ਿਲ੍ਹੇ ‘ਚ ਮਨਰੇਗਾ ਤਹਿਤ ਕਰਵਾਏ ਹੋਰ ਕਾਰਜ਼ ਵੀ ਪੁਰਸਕਾਰ ਲਈ ਸਹਾਈ ਸਿੱਧ ਹੋਏ ਹਨ।
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੂੰ ਇਹ ਪੁਰਸਕਾਰ ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ਤੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਆਵਾਸ ਯਜਨਾ ਤਹਿਤ ਮਕਾਨ ਬਣਾਉਣ, ਪਖਾਨੇ ਬਣਾਵੁਣ ਤੇ ਮਨਰੇਗਾ ਮਜ਼ਦੂਰਾਂ ਨੂੰ 90 ਦਿਨ ਰੁਜ਼ਗਾਰ ਮੁਹੱਈਆ ਕਰਵਾਉਣ ਕਰਕੇ ਮਿਲ ਰਹੇ ਹਨ। ਪਿੰਡ ਖੋਖਰ ਕਲਾਂ ‘ਚ ਬਣੀ ਗਊਸ਼ਾਲਾ ‘ਚ ਸਿਰਫ ਗਊਆਂ ਹੀ ਨਹੀਂ ਰੱਖੀਆਂ ਜਾਂਦੀਆਂ ਸਗੋਂ ਇੱਥੇ ਬਣੇ ਪਾਰਕ, ਝੂਲੇ ਅਤੇ ਊਠ ਦੀ ਸਵਾਰੀ ਆਦਿ ਕਾਰਨ ਇਹ ਸੈਰ ਸਪਾਟੇ ਵਜੋਂ ਵੀ ਪ੍ਰਸਿੱਧ ਹੋਈ ਹੈ। ਇਸ ਥਾਂ ‘ਤੇ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਨੂੰ ਦਰਸਾਉਂਦੇ ਗੇਟ ਵੀ ਬਣਾਏ ਗਏ ਹਨ।
ਇਸ ਪਾਰਕ ਨੂੰ ਮਨਰੇਗਾ ਕਾਰਜਾਂ ਤਹਿਤ 22 ਲੱਖ 81 ਹਜ਼ਾਰ ਰੁਪਏ ਨਾਲ ਬਣਵਾਇਆ ਗਿਆ ਹੈ। ਇਸ ਗਊਸ਼ਾਲਾ ਤੋਂ ਇਲਾਵਾ ਸਵੱਛ ਭਾਰਤ ਮੁਹਿੰਮ ਤਹਿਤ ਬਣਾਏ ਗਏ ਮਕਾਨ, ਸਵੱਛ ਭਾਰਤ ਮੁਹਿੰਮ ਤਹਿਤ ਪਖਾਨੇ, ਮਨਰੇਗਾ ਤਹਿਤ ਮਿਲਿਆ ਰੁਜ਼ਗਾਰ, ਪ੍ਰਧਾਨ ਮੰਤਰੀ ਆਵਸ ਯੋਜਨਾ ਤਹਿਤ ਬਣਾ ਕੇ ਦਿੱਤ।ੇ ਮਕਾਨਾਂ ਦਾ ਵੀ ਪੁਰਸਕਾਰ ਹਾਸਿਲ ਕਰਵਾਉਣ ‘ਚ ਅਹਿਮ ਯੋਗਦਾਨ ਹੈ। ਜ਼ਿਲ੍ਹੇ ਭਰ ‘ਚ 1210 ਮਕਾਨ ਬਣਾ ਕੇ ਦਿੱਤੇ ਗਏ ਹਨ ਜਿੰਨਾਂ ‘ਚ 861.96 ਲੱਖ ਰੁਪਏ ਖਰਚ ਕੀਤੇ ਗਏ ਹਨ।
ਇਸ ਤੋਂ ਇਲਾਵਾ ਮਨਰੇਗਾ ਤਹਿਤ 1210 ਪਰਿਵਾਰਾਂ ਨੂੰ 114.225 ਲੱਖ ਰੁਪਏ ਮਜ਼ਦੂਰਾਂ ਨੂੰ ਦਿੱਤੇ ਗਏ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ‘ਚ ਮਨਰੇਗਾ ਤਹਿਤ ਜੋ ਕੰਮ ਚੱਲ ਰਹੇ ਹਨ। ਉਨ੍ਹਾਂ ‘ਚ ਪਾਰਕ ਬਣਾਉਣਾ, ਗਲੀਆਂ-ਨਾਲੀਆਂ, ਮਕਾਨ, ਪੌਦੇ ਲਾਉਣਾ ਤੇ ਮਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਹੀ ਜ਼ਿਲ੍ਹੇ ਭਰ ‘ਚ ਵਿਕਾਸ ਕਾਰਜ ਸਹੀ ਢੰਗ ਨਾਲ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਮਿਲ ਚੁੱਕੇ ਨੇ ਇਹ ਪੁਰਸਕਾਰ
ਮਾਨਸਾ ਜ਼ਿਲ੍ਹੇ ਨੂੰ ਜ਼ਿਲ੍ਹਾ ਪ੍ਰੀਸ਼ਦ ਤਹਿਤ ਕਰਵਾਏ ਕੰਮਾਂ ਸਬੰਧੀ ਦੋ ਪੁਰਸਕਾਰ 2015-16 ਤੇ 2016-17, ਦੋ ਸਕੌਚ ਪੁਰਸਕਾਰ 2017-18, ਮਨਰੇਗਾ ਤਹਿਤ ਪਿੰਡ ਤਾਮਕੋਟ ਦੀ ਪੰਚਾਇਤ ਨੂੰ 2015 ‘ਚ ਪੁਰਸਕਾਰ, ਗ੍ਰਾਮ ਸਭਾ ਤਹਿਤ ਤਾਮਕੋਟ ਪੰਚਾਇਤ ਨੂੰ 2015-16 ਤੇ 2016-17 ‘ਚ ਪੁਰਸਕਾਰ ਤੋਂ ਇਲਾਵਾ ਸੋਕਪਿਟ ਬਣਾਉਣ ਲਈ ਪਿੰਡ ਮਾਨ ਅਸਪਾਲ ਦੀ ਪੰਚਾਇਤ ਨੂੰ 2017 ‘ਚ ਪੁਰਸਕਾਰ ਮਿਲਿਆ ਸੀ।
ਸਮੁੱਚੇ ਸਟਾਫ ਦਾ ਹੈ ਸਹਿਯੋਗ : ਏਡੀਸੀ (ਵਿਕਾਸ)
ਏਡੀਸੀ ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਇਸ ਪੁਰਸਕਾਰ ਲਈ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੀ  ਚੋਣ ਹੋਣ ‘ਤੇ ਖੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਇਸ ਪ੍ਰਾਪਤੀ ਲਈ ਸਮੁੱਚੇ ਸਟਾਫ ਦਾ ਸਹਿਯੋਗ ਸਦਕਾ ਹੈ, ਜਿਸ ਸਦਕਾ ਹੀ ਇਹ ਪ੍ਰਾਪਤੀ ਮਿਲੀ ਹੈ। ਉਨ੍ਹਾਂ ਖਾਸ ਤੌਰ ‘ਤੇ ਆਖਿਆ ਕਿ ਮਨਰੇਗਾ ਦੇ ਜ਼ਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਦੀ ਖਾਸ ਮਿਹਨਤ ਇਸ ‘ਚ ਸ਼ਾਮਲ ਹੈ।
ਨਵਜੋਤ ਸਿੱਧੂ ਨੇ ਸ਼ੰਭੂ ਸਰਾਏ ਤੋਂ ਸ਼ੁਰੂ ਕੀਤਾ ਚਾਰ ਰੋਜ਼ਾ ਦੌਰਾ
ਰਾਜਪੁਰਾ, (ਜਤਿੰਦਰ ਲੱਕੀ/ਸੱਚ ਕਹੂੰ ਨਿਊਜ਼)। ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਸਮਾਰਕਾਂ ਦੇ ਦਰਵਾਜੇ ਆਮ ਲੋਕਾਂ ਲਈ ਖੋਲ੍ਹਣ ਵਾਸਤੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਸਥਿਤ ਮੁਗਲ ਕਾਲ ਦੀ ਇਤਿਹਾਸਕ ਇਮਾਰਤ ਸ਼ੰਭੂ ਸਰਾਏ ਤੋਂ ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ਦੇ ਚਾਰ ਰੋਜ਼ਾ ਦੌਰੇ ਦੀ ਸ਼ੁਰੂਆਤ ਕੀਤੀ। ਸ੍ਰੀ ਸਿੱਧੂ ਜਿਨ੍ਹਾਂ ਦੇ ਨਾਲ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਗਲਕਾਲ ‘ਚ ਬਣੀ ਇਸ ਸਰਾਏ ਨੂੰ ਹੁਣ ਸ਼ੰਭੂ ਸਰਾਏ ਦਾ ਨਾਂਅ ਦੇ ਦਿੱਤਾ ਗਿਆ ਹੈ ਪਰ ਇਸ ਇਤਿਹਾਸਕ ਅਮਾਨਤ ਨੂੰ ਸਜਾਕੇ ਤੇ ਸੰਵਾਰਕੇ ਇਸਨੂੰ ਸ਼ਾਨਦਾਰ ਵਿਆਹ ਕਰਨ ਵਾਲੀ ਥਾਂ ‘ਚ ਤਬਦੀਲ ਕੀਤਾ ਜਾਵੇਗਾ। ਇਸਦੇ ਲਈ ਸੁੰਦਰ ਰੌਸ਼ਨੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਪਰ ਇਸਦੇ ਅਸਲੀ ਡਿਜਾਈਨ ਤੇ ਢਾਂਚੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 11 ਏਕੜ ਵਿੱਚ ਬਣੀ ਇਸ ਸਰਾਏ ‘ਤੇ 15 ਤੋਂ 20 ਕਰੋੜ ਰੁਪਏ ਖਰਚ ਕਰਕੇ ਇਸਨੂੰ ਕੁਝ ਇਸ ਤਰ੍ਹਾਂ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਪੰਜਾਬੀ ਤੇ ਪ੍ਰਵਾਸੀ ਭਾਰਤੀ ਸ਼ਾਹੀ ਤਰੀਕੇ ਨਾਲ ਵਿਆਹ ਕਰਨ ਲਈ ਜੋ ਰਾਜਸਥਾਨ ਦਾ ਰੁਖ ਕਰਦੇ ਸਨ ਉਹ ਪੰਜਾਬ ਵਿੱਚ ਹੀ ਆਪਣੇ ਸੁਫਨੇ ਪੂਰਾ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਤਿੰਨ ਮੁਗਲਕਾਲੀਨ ਸਰਾਵਾਂ ਹਨ, ਜਿਨ੍ਹਾਂ ‘ਤੇ 60 ਕਰੋੜ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਵਿਆਹ ਸਥਾਨਾਂ ‘ਚ ਤਬਦੀਲ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸ਼ੰਭੂ ਬਾਰਡਰ ਦੇ ਨਜ਼ਦੀਕ ਮੁਗਲ ਸਰਾਏ ਤੋਂ ਇਲਾਵਾ ਦੁਰਾਹਾ ਦੇ ਕੋਲ ਸਰਾਏ ਤੇ ਸਰਾਏ ਲਸ਼ਕਰ ਨੂੰ ਵੈਡਿੰਗ ਡੇਸਟੀਨੇਸ਼ਨ ‘ਚ ਤਬਦੀਲ ਕਰਨ ਤੋਂ ਇਲਾਵਾ ਰਾਜ ‘ਚ ਸੈਰ ਸਪਾਟੇ ਦੀਆਂ 32 ਥਾਂਵਾਂ ‘ਤੇ 591 ਕਰੋੜ ਰੁਪਏ ਖਰਚ ਕਰ ਇਨ੍ਹਾਂ ਨੂੰ ਸੰਵਾਰਿਆ ਜਾਵੇਗਾ।
ਪੱਤਰਕਾਰਾਂ ਨਾਲ ਕੀਤੇ ਗਏ ਇੱਕ ਹੋਰ ਸਵਾਲ ਦੇ ਜਵਾਬ ‘ਚ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਪ੍ਰਤੀ ਜਵਾਬਦੇਹ ਹੈ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿਲੋਂ ਤੋਂ ਇਲਾਵਾ ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਪੀਪੀਸੀਸੀ ਮੈਂਬਰ ਗਗਨਦੀਪ ਸਿੰਘ ਜਲਾਲਪੁਰ, ਗੁਰਦੀਪ ਸਿੰਘ ਉਂਟਸਰ ਮੁੱਖ ਤੌਰ ‘ਤੇ ਮੌਜੂਦ ਸਨ।
ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਸਮਾਪਤ ਹੋਇਆ ਪਲੇਠਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ | Parneet Kaur
ਸੈਰ ਸਪਾਟਾ ਪਾਵੇਗਾ ਪੰਜਾਬ ਦੀ ਆਰਥਿਕਤਾ ‘ਚ ਅਹਿਮ ਯੋਗਦਾਨ : ਸਿੱਧੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਤੇ ਅਵਾਰਡ ਜੇਤੂ ਫ਼ਿਲਮਸਾਜ ਸਾਰਾ ਸਿੰਘ ਵੱਲੋਂ ਕਰਵਾਇਆ ਗਿਆ ਪਲੇਠਾ ਦੋ ਰੋਜ਼ਾ ਆਲਮੀ ਕਲਾ ਮੰਚ ‘ਪੰਜਾਬ ਪਨੋਰਮਾ’ ਇੱਥੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਕਲਾ, ਸੱਭਿਆਚਾਰ, ਵਿਰਾਸਤ, ਪੁਰਾਤਨ ਇਮਾਰਤਾਂ ਦੀ ਸੰਭਾਲ ਤੇ ਸੱਭਿਆਚਾਰ ‘ਤੇ ਗੰਭੀਰ ਚਿੰਤਨ ਮਗਰੋਂ ਸਮਾਪਤ ਹੋ ਗਿਆ। ਇਸ ਦੌਰਾਨ 5 ਦੇਸ਼ਾਂ ਦੇ ਮਿਊਜ਼ੀਅਮਾਂ ਦੇ ਪ੍ਰਤੀਨਿਧੀਆਂ ਸਮੇਤ ਭਾਰਤੀ ਕਲਾਤਮਿਕ ਹਸਤੀਆਂ ਤੇ ਇੱਕ ਦਰਜਨ ਦੇ ਕਰੀਬ ਮੁਲਕਾਂ ਦੀਆਂ ਅਹਿਮ ਕਲਾਵਾਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਦਰਜ ਕਰਵਾਈ।
ਇਸ ਤੋਂ ਪਹਿਲਾਂ ਅੱਜ ਸਵੇਰ ਵੇਲੇ ਵਿਚਾਰ ਚਰਚਾ ਵਾਲੇ ਅਹਿਮ ਸਮਾਰੋਹ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ (Parneet Kaur), ਗਰੀਕ ਦੇ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਤੇ ਕੈਨੇਡਾ ਦੇ ਕੌਂਸਲ ਜਨਰਲ ਮਿਸਟਰ ਕ੍ਰਿਸਟੋਫ਼ਰ ਗਿਬਨਸ ਸਮੇਤ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ, ਯੁਵਰਾਜ ਰਣਇੰਦਰ ਸਿੰਘ, ਕਪੂਰਥਲਾ ਰਿਆਸਤ ਦੇ ਯੁਵਰਾਜ ਸ਼ੱਤਰੂਜੀਤ ਸਿੰਘ ਤੇ ਪਨੋਰਮਾ ਪੰਜਾਬ ਦੀ ਫਾਊਂਡਰ ਡਾਇਰੈਕਟਰ ਸਾਰਾ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਪੰਜਾਬ ਦੀ ਪਹਿਲੀ ਇੰਟਰਨੈਸ਼ਨਲ ਕੰਟੈਂਪਰੇਰੀ ਆਰਟਸ ਫੋਰਮ ਤਹਿਤ ਹੋਏ ਇਸ ਆਲਮੀ ਕਲਾ ਮੰਚ ਦੇ ਉਦਘਾਟਨ ਮੌਕੇ ਸ੍ਰੀਮਤੀ ਪਰਨੀਤ (Parneet Kaur) ਕੌਰ ਨੇ ਕਿਹਾ ਕਿ ਸਾਰਾ ਸਿੰਘ ਇਸ ਸਮਾਰੋਹ ਲਈ ਵਧਾਈ ਦੀ ਪਾਤਰ ਹੈ, ਜਿਸ ਨੇ ਪਟਿਆਲਾ ਦੇ ਮੋਢੀ ਬਾਬਾ ਆਲਾ ਸਿੰਘ ਦੇ ਅਸਥਾਨ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਕੌਮਾਂਤਰੀ ਕਲਾਕਾਰਾਂ ਲਈ ਇਹ ਮੰਚ ਪ੍ਰਦਾਨ ਕੀਤਾ।
ਇਹ ਵੀ ਪੜ੍ਹੋ : ਸੰਗਰੂਰ ’ਚ ਗਊ ਹੱਤਿਆ ਨੂੰ ਲੈ ਕੇ ਤਣਾਅ
ਉਨ੍ਹਾਂ ਕਿਹਾ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ, ਇਸ ਨਾਲ ਪਟਿਆਲਾ ਹੀ ਨਹੀਂ ਸਗੋਂ ਪੰਜਾਬ ਵੀ ਸੈਰ ਸਪਾਟੇ ਦੇ ਕੌਮਾਂਤਰੀ ਨਕਸ਼ੇ ‘ਤੇ ਉੱਭਰੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਹ ਆਮ ਕਿਹਾ ਜਾਂਦਾ ਹੈ ਕਿ ਪੰਜਾਬ ‘ਚ ਕੇਵਲ ‘ਐਗਰੀਕਲਚਰ’ ਹੈ ਪਰ ਇੱਥੇ ਪੇਸ਼ ਹੋਏ ਕਲਾ ਦੇ ਨਮੂਨੇ ਦੇਖ ਕੇ ਤੇ ਪੰਜਾਬ ਸਰਕਾਰ ਵੱਲੋਂ ਸੈਰ ਸਪਾਟੇ ਸਮੇਤ ਕਲਾ, ਵਿਰਾਸਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੇ ਇਸ ਕਥਨ ਨੂੰ ਝੂਠਾ ਸਾਬਤ ਕਰ ਦਿੱਤਾ ਹੈ।   ਗਰੀਸ ਦੇ ਰਾਜਦੂਤ ਸ੍ਰੀ ਰਾਜਦੂਤ ਮਿਸਟਰ ਪੈਨੋਸ ਕੈਲਗ੍ਰੋਪੋਲਸ ਨੇ ਆਪਣੇ ਸੰਬੋਧਨ ‘ਚ ਭਾਰਤ ਤੇ ਪੰਜਾਬ ਦੀ ਗਰੀਕ ਨਾਲ ਅਲੈਗਜੈਂਡਰ ਤੋਂ ਲੈਕੇ ਹੁਣ ਤੱਕ ਦੀ ਪੰਜਾਬ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਪੈਂਥਾਪੋਟਾਮੀਆ ਭਾਵ ਪੰਜ ਦਰਿਆਵਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਗਰੀਸ ਦੀ ਵੀ ਜੀ. ਡੀ. ਪੀ. ‘ਚ ਸੈਰ ਸਪਾਟੇ ਦਾ ਕਾਫ਼ੀ ਹਿੱਸਾ ਹੈ, ਜਿਸ ਲਈ ਗਰੀਸ ਪੰਜਾਬ ਦੀ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ
ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਇਸ ‘ਚ ਅਹਿਮ ਕਦਮ ਸਾਬਤ ਹੋਣਗੇ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਆਪਣੇ ਆਪ ‘ਚ ਇੱਕ ਬ੍ਰਾਂਡ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਰਕਾਰ ਸੂਬੇ ਦੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਤੇ ਇਸ ਨੂੰ ਕੌਮਾਂਤਰੀ ਨਕਸ਼ੇ ‘ਤੇ ਲਿਆਉਣ ਲਈ ਯਤਨਸ਼ੀਲ ਹੈ। ਇਸੇ ਲਈ ਉਹ ਆਈ.ਟੀ.ਬੀ. ਬਰਲਿਨ ਕਾਂਗਰਸ ‘ਚ ਸ਼ਿਕਰਤ ਕਰਨ ਜਾ ਰਹੇ ਹਨ। (Parneet Kaur)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਨੇਹਾ ਲੈ ਕੇ ਪੁੱਜੇ ਉਨ੍ਹਾਂ ਦੇ ਸਪੁੱਤਰ ਯੁਵਰਾਜ ਰਣਇੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਦਾ ਕਿਲ੍ਹਾ ਵਿਸ਼ਵ ਵਿਰਾਸਤ ਦਾ ਹਿੱਸਾ ਹੈ, ਇਥੇ ਉਨ੍ਹਾਂ ਦੇ ਪੁਰਖੇ ਰਹਿੰਦੇ ਰਹੇ ਹਨ ਤੇ ਇਥੇ ਪੁਰਾਤਨ ਪੇਟਿੰਗਜ਼ ਤੇ ਸਿੱਖ ਤੇ ਮੁਗ਼ਲ ਭਵਨ ਨਿਰਮਾਣ ਦੇ ਦਿਲਕਸ਼ ਨਮੂਨੇ ਹਨ, ਜੋ ਕਿ ਵਿਰਾਸਤ ਵਜੋਂ ਸੰਭਾਲੇ ਜਾਣੇ ਜਰੂਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਨੋਰਮਾ ਪੰਜਾਬ ਕਰਵਾਉਣ ‘ਚ ਸਾਰਾ ਸਿੰਘ ਦੀ ਜਿਸ ਤਰ੍ਹਾਂ ਮਦਦ ਕੀਤੀ ਹੈ, ਉਸੇ ਤਰ੍ਹਾਂ ਹੋਰ ਵੀ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਸਰਕਾਰ ਅੱਗੇ ਆਵੇਗੀ। ਪਨੋਰਮਾ ਪੰਜਾਬ ਬਾਰੇ ਮਿਸ ਸਾਰਾ ਸਿੰਘ ਨੇ ਦੱਸਿਆ ਕਿ ਇਸ ਦਾ ਮਕਸਦ ਹੈ ਕਿ ਪੰਜਾਬੀਆਂ ਨੂੰ ਇਹ ਦੱਸਿਆ ਜਾਵੇ ਕਿ ਵਿਦੇਸ਼ਾਂ ‘ਚ ਆਪਣੀ ਸੱਭਿਅਤਾ, ਕਲਾ, ਵਿਰਾਸਤ ਤੇ ਸੱਭਿਆਚਾਰ ਨੂੰ ਕਿਸ ਪ੍ਰਕਾਰ ਸੰਭਾਲਿਆ ਜਾਂਦਾ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ ਨੂੰ ਇਸ ਦੀ ਸਹੀ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ : ਰਾਜਪਾਲ ਤੇ ਸਰਕਾਰ ਦਾ ਟਕਰਾਅ
ਇਸ ਮੌਕੇ ਉੱਘੇ ਭਾਰਤੀ ਫ਼ਿਲਮ ਨਿਰਦੇਸ਼ਕ ਸ੍ਰੀ ਸੁਧੀਰ ਮਿਸ਼ਰਾ ਜੋ ਕਿ 1968-69 ਦੌਰਾਨ ਪਟਿਆਲਾ ਰਹੇ ਸਨ, ਨੇ ਕਿਹਾ ਕਿ ਪਟਿਆਲਵੀਆਂ ਨੂੰ ਮਰਹੂਮ ਅਦਾਕਾਰ ਸ੍ਰੀ ਓਮ ਪੁਰੀ ਨੂੰ ਭੁਲਾਉਣਾ ਨਹੀਂ ਚਾਹੀਦਾ ਤੇ ਉਨ੍ਹਾਂ ਦੀ ਯਾਦ ‘ਚ ਪਟਿਆਲਾ ਵਿਖੇ ਇਕ ਕਲਾ ਮੰਚ ਸ਼ੁਰੂ ਕਰਨਾ ਚਾਹੀਦਾ ਹੈ। ਉੱਘੇ ਭਾਰਤੀ ਫ਼ੈਸ਼ਨ ਡਿਜ਼ਾਇਨਰ ਜੇ. ਜੇ. ਵਲਾਇਆ ਨਾਲ ਕੌਮਾਂਤਰੀ ਪ੍ਰਸਿੱਧੀ ਵਾਲੇ ਫ਼ੈਸ਼ਨ ਰਸਾਲੇ ਵੋਗ ਦੇ ਐਡੀਟਰ ਤੇ ਉੱਘੀ ਪੱਤਰਕਾਰਾ ਜਿਲ ਸਪਾਡਿੰਗ ਨੇ ਚਰਚਾ ਕੀਤੀ। ਜਦੋਂ ਕਿ ਭਾਰਤੀ ਆਰਕੀਟੈਕਚਰ ਸੰਗ੍ਰਿਹਕ ਤੇ ਚਿੰਤਕ ਗੁਰਮੀਤ ਰਾਏ ਤੇ ਕਾਰਥਿਕ ਵੀ. ਕੇ. ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਮਿਊਜਿਕ ਦੀ ਇਰਾਨ ਅਫ਼ਗਾਨਿਸਤਾਨ, ਕਸ਼ਮੀਰ ਤੇ ਪੰਜਾਬ ਰਸਤੇ ਭਾਰਤ ਪੁੱਜਣ ਦੀ ਦਾਸਤਾਨ ‘ਤੇ ਵੀ ਚਰਚਾ ਹੋਈ ਅਤੇ ਕਲਾਸੀਕਲ ਮਿਊਜ਼ਿਕ ਦੀ ਸ਼ਾਮ ਵੇਲੇ ਤੁੰਬਾਕ, ਅਸਰਾਜ, ਸੰਤੂਰ, ਤਬਲਾ ਤੇ ਰਬਾਬ ਦੀ ਦਿਲਕਸ਼ ਪੇਸ਼ਕਾਰੀ ਕੀਤੀ ਗਈ।
Tourism ਵਿਭਾਗ ਨੇ ਚੇਨਈ ‘ਚ ਦਿੱਤਾ ਐਵਾਰਡ
ਸ੍ਰੀਨਗਰ:ਜੰਮੂ ਕਸ਼ਮੀਰ ਟੂਰਿਜ਼ਮ ਵਿਭਾਗ ਨੇ ਚੇਨੱਈ ‘ਚ ਇੰਡੀਅਨ ਇੰਟਰਨੈਸ਼ਨਲ ਟ੍ਰੈਵਲ ਮਾਰਟ ਦੁਆਰਾ ਕਰਵਾਏ ਸਮਾਗਮ ‘ਚ ਸਰਵਸ਼੍ਰੇਸ਼ਠ ‘ਐਡਵੈਂਚਰ ਟੂਰਿਜ਼ਮ ਡੈਸਟੀਨੇਸ਼ਨ ਤੇ ਈਕੋ ਟੂਰਿਜ਼ਮ ਡੈਸਟੀਨੇਸ਼ਨ’ ਦਾ ਐਵਾਰਡ ਮਿਲਿਆ ਹੈ
ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਟੂਰਿਜਮ (ਪ੍ਰਚਾਰ ) ਵਿਭਾਗ ਦੇ ਉਪ ਨਿਦੇਸ਼ਕ ਪੀਰਜ਼ਾਦਾ ਜਹੂਰ ਨੇ ਚੇਨੱਈ ‘ਚ ਇਹ ਪੁਰਸਕਾਰ ਪ੍ਰਾਪਤ ਕੀਤਾ ਟ੍ਰੈਵਲ ਮਾਰਟ ਦੇ ਦੌਰਾਨ ਸੁੰਦਰ ਤਰੀਕੇ ਨਾਲ ਸਜਾਏ ਗਏ
ਸੂਬਿਆਂ ਦੀਆਂ ਸਟਾਲਾਂ ਨੇ ਜ਼ਿਆਦਾਤਰ ਲੋਕਾਂ ਤੇ ਟ੍ਰੈਵਲ ਏਜੰਟਾਂ ਨੂੰ ਆਕਰਸ਼ਿਤ ਕੀਤਾ ਸੀ ਉਨ੍ਹਾਂ ਦੱਸਿਆ ਕਿ ਟੂਰਿਜ਼ਮ ਵਿਭਾਗ ਨੇ ਬੀਤੇ ਤਿੰਨ ਸਾਲਾਂ ‘ਚ ਦੱਖਣੀ ਭਾਰਤੀ ਲੋਕਾਂ ਨੂੰ ਸੂਬੇ ਦੀ ਯਾਤਰਾ ‘ਤੇ ਆਉਣ ਲਈ ਆਕਰਸ਼ਿਤ ਕਰਨ ਲਈ ਬਿਹਤਰ ਕੋਸ਼ਿਸ਼ ਕੀਤੀ ਹੈ ਸੂਬੇ ਦੇ ਕਈ ਟ੍ਰੈਵਲ ਏਜੰਟਾਂ ਨੇ ਵੀ ਇਸ ਪ੍ਰੋਗਰਾਮ ‘ਚ ਹਿੱਸਾ ਲਿਆ ਤੇ ਲੋਕਾਂ ਨੂੰ ਸੂਬੇ ਦੇ ਸੈਲਾਨੀ ਸਥਾਨਾਂ ਬਾਰੇ ਜਾਣਕਾਰੀ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।