Cause - Sach Kahoon Punjabi
ਲਗਾਤਾਰ 4 ਘੰਟੇ ਤੋਂ ਜਿਆਦਾ ਸਮਾਂ ਧਰਨੇ ‘ਤੇ ਬੈਠੇ ਰਹੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਅਤੇ ਅਹੁਦੇਦਾਰ
ਪੰਜਾਬ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਤੌਰ ‘ਤੇ ਭਾਜਪਾ ਦੇ ਬਰਾਬਰ ਰਖਦੀ ਐ ਰੁਤਬਾ, 2 ਹਨ ਵਿਧਾਇਕ
ਚੰਡੀਗੜ, (ਅਸ਼ਵਨੀ ਚਾਵਲਾ)। ਆਲ ਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ਼ ਪਾਰਟੀ ਨੂੰ ਸੱਦਾ ਹੀ ਨਹੀਂ ਭੇਜਿਆ ਗਿਆ, ਜਦੋਂਕਿ ਇਸ ਆਲ ਪਾਰਟੀ ਵਿੱਚ ਕਈ ਅਜਿਹੀਆਂ ਪਾਰਟੀਆਂ ਨੇ ਭਾਗ ਲਿਆ ਹੈ, ਜਿਨਾਂ ਦਾ ਇੱਕ ਵੀ ਵਿਧਾਇਕ ਪੰਜਾਬ ਵਿੱਚ ਮੌਜੂਦ ਨਹੀਂ ਹੈ ਪਰ 2 ਵਿਧਾਇਕਾਂ ਵਾਲੀ ਲੋਕ ਇਨਸਾਫ਼ ਪਾਰਟੀ ਨੂੰ ਇਸ ਮੀਟਿੰਗ ਹੀ ਸ਼ਾਮਲ ਹੋਣ ਲਈ ਸੱਦਾ ਪੱਤਰ ਹੀ ਹਾਸਲ ਨਹੀਂ ਕਰ ਸਕੀ।  ਸੱਦੇ ਨਾ ਮਿਲਣ ਦੇ ਬਾਵਜੂਦ ਮੀਟਿੰਗ ਵਿੱਚ ਹਿੱਸਾ ਲੈਣ ਲਈ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਬਲਵਿੰਦਰ ਬੈਂਸ ਦੇ ਨਾਲ ਚੰਡੀਗੜ੍ਹ ਵਿਖੇ ਪੰਜਾਬ ਭਵਨ ਦੇ ਬਾਹਰ ਪੁੱਜ ਗਏ।
ਉਨਾਂ ਨੂੰ ਅੰਦਰ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰਦੇ ਹੋਏ ਪੁਲਿਸ ਨੇ ਇੱਕ ਪਾਸੇ ਖੜੇ ਰਹਿਣ ਦੇ ਆਦੇਸ਼ ਦੇ ਦਿੱਤੇ। ਲੋਕ ਇਨਸਾਫ਼ ਪਾਰਟੀ ਦੇ ਭੜਕੇ ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਬੈਂਸ ਨੇ ਕਾਫ਼ੀ ਜਿਆਦਾ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਪੰਜਾਬ ਭਵਨ ਤੋਂ 200 ਮੀਟਰ ਦੀ ਦੂਰੀ ਤੱਕ ਧੱਕੇ ਨਾਲ ਇੱਕ ਪਾਸੇ ਕਰ ਦਿੱਤਾ। ਇਥੇ ਹੀ ਬੈਰੀਕੇਡ ਲਾ ਕੇ ਰਸਤਾ ਵੀ ਬੰਦ ਕਰ ਦਿੱਤਾ।
ਪਾਰਟੀ ਦੇ 2 ਵਿਧਾਇਕ ਜਿੱਤ ਪ੍ਰਾਪਤ ਕਰਦੇ ਹੋਏ ਇਸ ਸਮੇਂ ਵਿਧਾਨ ਸਭਾ ਦੇ ਮੈਂਬਰ ਹਨ
ਪੁਲਿਸ ਵਲੋਂ ਧੱਕਾ ਮੁੱਕੀ ਕਰਨ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇਣ ਦੇ ਗੁੱਸੇ ਵਿੱਚ ਦੋਵੇਂ ਵਿਧਾਇਕ ਭਰਾਵਾਂ ਨੇ ਆਪਣੀ ਪਾਰਟੀ ਦੇ ਕੁਝ ਸਾਥੀਆਂ ਦੇ ਨਾਲ ਮੌਕੇ ਹੀ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਖ਼ਿਲਾਫ਼ ਕਾਫ਼ੀ ਜਿਆਦਾ ਨਾਅਰੇਬਾਜ਼ੀ ਕੀਤੀ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ 2 ਵਿਧਾਇਕ ਜਿੱਤ ਪ੍ਰਾਪਤ ਕਰਦੇ ਹੋਏ ਇਸ ਸਮੇਂ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਪੰਜਾਬ ਵਿੱਚ ਉਨਾਂ ਦੀ ਪਾਰਟੀ ਚੌਥੇ ਨੰਬਰ ਦੀ ਪਾਰਟੀ ਬਣੀ ਹੋਈ ਹੈ। ਇਸ ਸਮੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਣੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਉਨਾਂ ਦੀ ਪਾਰਟੀ ਦਾ ਹੀ ਨੰਬਰ ਆ ਰਿਹਾ ਹੈ।
ਉਨਾਂ ਕਿਹਾ ਕਿ ਭਾਜਪਾ ਕੋਲ ਵੀ 2 ਵਿਧਾਇਕ ਹਨ ਅਤੇ ਉਨਾਂ ਦੀ ਪਾਰਟੀ ਕੋਲ ਵੀ ਦੋ ਵਿਧਾਇਕ ਹਨ। ਇਥੇ ਹੀ ਕਈ ਇਹੋ ਜਿਹੀਆਂ ਪਾਰਟੀਆਂ ਮੀਟਿੰਗ ਵਿੱਚ ਸ਼ਾਮਲ ਹਨ, ਜਿਨਾਂ ਕੋਲ ਇੱਕ ਵੀ ਵਿਧਾਇਕ ਨਹੀਂ ਹੈ ਪਰ ਫਿਰ ਵੀ ਉਨਾਂ ਦੀ ਪਾਰਟੀ ਨੂੰ ਨਾ ਸਿਰਫ਼ ਸੱਦਾ ਦਿੱਤਾ ਗਿਆ ਉਨਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਣਬੂਝ ਕੇ ਉਨਾਂ ਨੂੰ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣ ਦੇ ਰਹੇ ਕਿਉਂਕਿ ਉਨਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਅੰਦਰ ਪਾਣੀਆਂ ਨੂੰ ਲੈ ਕੇ ਨਾ ਸਿਰਫ਼ ਪ੍ਰਾਈਵੇਟ ਬਿਲ ਪੇਸ਼ ਕੀਤਾ ਗਿਆ ਸੀ, ਸਗੋਂ ਰਾਜਸਥਾਨ ਨੂੰ ਜਾ ਰਹੇ ਪਾਣੀ ਦੇ ਪੈਸੇ ਦੀ ਅਦਾਇਗੀ ਲੈਣ ਬਾਰੇ ਵੀ ਕਿਹਾ ਗਿਆ ਸੀ।
ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਪਾਣੀ ਦਾ ਕਾਫ਼ੀ ਜਿਆਦਾ ਮਾੜਾ ਹਾਲ ਹੈ ਅਤੇ ਸਰਕਾਰ ਦੀ ਸ਼ਹਿ ‘ਤੇ ਕਈ ਵੱਡੀ ਫੈਕਟਰੀਆਂ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਖਰਾਬ ਕਰਨ ਵਿੱਚ ਲਗੀ ਹੋਈਆ ਹਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਪਰ ਹੁਣ ਉਹ ਇਸ ਮਾਮਲੇ ਵਿੱਚ ਕੋਈ ਕਠੋਰ ਕਦਮ ਪੁੱਟਣ ਦੀ ਥਾਂ ‘ਤੇ ਸਿਰਫ਼ ਦਿਖਾਵਾ ਕਰਨ ਵਾਲੀ ਕਾਰਵਾਈ ਹੀ ਕਰ ਰਹੇ ਹਨ। ਜਿਸ ਕਾਰਨ ਪਾਣੀਆਂ ਦਾ ਖ਼ਾਤਮਾ ਹੋਣ ਦਾ ਸਾਰਾ ਦੋਸ਼ ਉਨਾਂ ਦੇ ਸਿਰ ‘ਤੇ ਹੀ ਆਏਗਾ।
ਚੋਣ ਕਮਿਸ਼ਨ ਅਨੁਸਾਰ ਮਾਨਤਾ ਪ੍ਰਾਪਤ ਨਹੀਂ ਐ ਪਾਰਟੀ : ਅਮਰਿੰਦਰ ਸਿੰਘ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਵਿੱਚ ਮਾਨਤਾ ਪ੍ਰਾਪਤ ਪਾਰਟੀਆਂ ਨੂੰ ਹੀ ਆਲ ਪਾਰਟੀ ਮੀਟਿੰਗ ਵਿੱਚ ਸੱਦਾ ਦਿੱਤਾ ਗਿਆ ਸੀ। ਲੋਕ ਇਨਸਾਫ਼ ਪਾਰਟੀ ਇਸ ਸਮੇਂ ਚੋਣ ਕਮਿਸ਼ਨ ਵਿੱਚ ਮਾਨਤਾ ਪ੍ਰਾਪਤ ਪਾਰਟੀ ਨਹੀਂ ਹੈ, ਜਿਸ ਕਾਰਨ ਹੀ ਉਨਾਂ ਨੂੰ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸਿਆਸਤ ਨਹੀਂ ਕੀਤੀ ਜਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਿੱਡੀ ਦਲ ਬਣਿਆ ਕਿਸਾਨ ਦੀ ਮੌਤ ਦਾ ਕਾਰਨ
ਖ਼ਰਾਬ ਫ਼ਸਲ ਦੇਖ ਕੇ ਦਿਲ ਦਾ ਦੌਰਾ ਪੈਣ ਨਾਲ ਮੌਤ | Grasshopper
ਬਾੜਮੇਰ (ਏਜੰਸੀ)। ਰਾਜਸਥਾਨ ਦੇ ਬਾੜਮੇਰ ਅਤੇ ਜੈਸਲਮੇਰ ‘ਚ ਟਿੱਡੀਆਂ Grasshopper ਸਿਰਫ਼ ਫਸਲ ਨੂੰ ਨੁਕਸਾਨ ਨਹੀਂ ਪਹੁੰਚ ਰਹੀਆਂ ਸਗੋਂ ਕਿਸਾਨਾਂ ਦੀ ਮੌਤ ਦਾ ਕਾਰਨ ਵੀ ਬਣ ਰਹੀਆਂ ਹਨ। ਬਾਲੋਤਰਾ ‘ਚ ਕਿਟਨੌੜ ਪਿੰਡ ਦੇ ਰਹਿਣ ਵਾਲੇ ਕਿਸਾਨ ਭਾਗਾਰਾਮ (38) ਨੇ ਜਦੋਂ ਆਪਣੀ ਫਸਲ ‘ਤੇ ਟਿੱਡੀਆਂ ਦਾ ਹਮਲਾ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਲਦੀ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਦਰਦਨਾਕ ਘਟਨਾ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਘਟਨਾ ਤੋਂ ਬਾਅਦ ਰੈਵੇਨਿਊ ਅਫ਼ਸਰਾਂ ਦੀ ਇੱਕ ਟੀਮ ਫਸਲ ਦੇ ਨੁਕਸਾਨ ਦਾ ਨਿਰੀਖਣ ਕਰਨ ਪੁੱਜੀ। ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਅਨੁਸਾਰ ਭਾਗਾਰਾਮ ਨੇ ਕੁਝ ਲੱਖ ਰੁਪਏ ਦਾ ਕਰਜ਼ ਲਿਆ ਸੀ ਅਤੇ ਆਪਣੀ 50 ਵੀਘਾ ਜ਼ਮੀਨ ‘ਤੇ ਜ਼ੀਰਾ ਬੀਜਿਆ ਸੀ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਟਿੱਡੀਆਂ ਨੇ ਉਸ ਦੀ ਫਸਲ ਨੂੰ ਖਰਾਬ ਕਰ ਦਿੱਤਾ। ਫਸਲ ਦਾ ਨੁਕਸਾਨ ਦੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਬਾਲੋਤਰਾ ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਹਾਲਾਂਕਿ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਟਿੱਡੀਆਂ ਸਾਰੀ ਫਸਲ ਬਰਬਾਦ ਨਹੀਂ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਭਾਗਾਰਾਮ ਕਰਜ਼ ਕਾਰਨ ਪਰੇਸ਼ਾਨ ਸੀ।
ਫਸਲ ਦਾ ਨੁਕਸਾਨ ਦੇਖ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਫਸਲ ਦੀ ਬਰਬਾਦੀ ਹੋਈ ਤਾਂ ਉਹ ਜ਼ਿਆਦਾ ਪਰੇਸ਼ਾਨ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀ ਦੁਸ਼ਮਣ ਬਣੀ ਕੇਂਦਰ ਤੇ ਸੂਬਾ ਸਰਕਾਰ : Harpal Cheema
ਕਿਹਾ, 7 ਜਨਵਰੀ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
ਲਹਿਰਾਗਾਗਾ  (ਤਰਸੇਮ ਸਿੰਘ ਬਬਲੀ) ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਨਵੇਂ ਸਾਲ ਦੇ ਸ਼ੁਰੂ ਵਿੱਚ ਹੀ ਲੋਕਾਂ ਨੂੰ ਮਹਿੰਗਾਈ ਦਾ ਤੋਹਫਾ ਦੇ ਕੇ ਝਟਕਾ ਦਿੱਤਾ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Cheema) ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 31 ਦਸੰਬਰ ਨੂੰ ਰੇਲ ਕਿਰਾਇਆ ਵਧਾਉਣ ਤੋਂ ਬਾਅਦ 1 ਜਨਵਰੀ ਨੂੰ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਦਰਾਂ ‘ਚ ਵਾਧੇ ਦੇ ਨਾਲ ਹੀ ਬੱਸ ਕਿਰਾਏ ਵੀ ਵਧਾ ਦਿੱਤੇ ਹਨ
ਉਨ੍ਹਾਂ ਕਿਹਾ ਕਿ ਕੀਮਤ ਵਧਣ ਤੋਂ ਬਾਅਦ ਗੈਸ ਕੰਪਨੀਆਂ ਵੱਲੋਂ ਬਿਨਾਂ ਸਬਸਿਡੀ ਵਾਲਾ ਆਮ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁ, ਵਪਾਰਕ ਸਿਲੰਡਰ ਦੀ 29.50 ਰੁਪਏ, 5 ਕਿੱਲੋ ਵਾਲੇ ਛੋਟੇ ਸਿਲੰਡਰ ਵਿੱਚ 7 ਰੁ ਦਾ ਵਾਧਾ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਰੇਲਵੇ ਵਿਭਾਗ ਨੇ 1 ਜਨਵਰੀ ਤੋਂ ਰੇਲ ਕਿਰਾਏ ਵਿੱਚ ਵਾਧਾ ਕਰਦਿਆਂ ਐਕਸਪ੍ਰੈੱਸ ਗ਼ੈਰ-ਏ.ਸੀ. ਰੇਲ ਗੱਡੀਆਂ ਲਈ ਕਿਰਾਇਆ 2 ਪੈਸੇ ਅਤੇ ਏ.ਸੀ. ਸ਼੍ਰੇਣੀਆਂ ਲਈ 4 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਦਿਆਂ ਘਰੇਲੂ ਖ਼ਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਕੀਤੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਬੱਸਾਂ ਦਾ ਆਮ ਕਿਰਾਇਆ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ
ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀਆਂ ਦੁਸ਼ਮਣ ਬਣੀਆਂ ਪੰਜਾਬ ਦੀਆਂ ਸਰਕਾਰਾਂ
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਰਥਿਕ ਮੰਦੀ ਦਾ ਸ਼ਿਕਾਰ ਲੋਕਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ ਜੋ ਨਿੱਤ ਦਿਨ ਉਨ੍ਹਾਂ ਦੀਆਂ ਰੋਜਮਰਾ ਦੀਆਂ ਵਸਤੂਆਂ ਦੇ ਰੇਟਾਂ ਵਿੱਚ ਵਾਧਾ ਕਰਕੇ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਕਰ ਰਹੀਆਂ ਹਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰਾਂ ਦੇ ਲੋਕ ਮਾਰੂ ਫੈਸਲਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸੰਘਰਸ਼ ਵੀ ਕਰ ਰਹੀ ਹੈ ਜਿਸ ਤਹਿਤ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਧਰਨੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਜਸਵੀਰ ਸਿੰਘ ਕੁਦਨੀ ਹਲਕਾ ਇੰਚਾਰਜ ਲਹਿਰਾ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਲੇਹਲ ਕਲਾਂ, ਹਰਦੀਪ ਸਿੰਘ ਕਲੇਰ, ਧਰਮਜੀਤ ਸਿੰਘ ਚੰਗਾਲੀਵਾਲਾ, ਹਰਪ੍ਰੀਤ ਸਿੰਘ ਪੀਤੂ ਛਾਹੜ, ਜਗਤਾਰ ਸਿੰਘ ਹਰੀਕਾ ਆਦਿ ਹਾਜਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੰਬਿਤ ਪਏ ਮਾਮਲਿਆਂ ਦਾ ਕਾਰਨ ਵਧਦੀ ਹੋਈ ਜਨਸੰਖਿਆ: Justice Rajan Gupta
Justice Rajan Gupta ਨੇ ਕੀਤਾ ਬਾਰ ਲਾਇਬਰੇਰੀ ਦਾ ਉਦਘਾਟਨ
ਨਾਭਾ, (ਤਰੁਣ ਕੁਮਾਰ ਸ਼ਰਮਾ) । ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਜਸਟਿਸ ਰਾਜਨ ਗੁਪਤਾ ਨੇ ਅੱਜ ਨਾਭਾ ਦੇ ਕਚਿਹਰੀ ਕੰਪਲੈਕਸ ਵਿਖੇ ਬਾਰ ਲਾਇਬਰੇਰੀ ਦਾ ਉਦਘਾਟਨ ਕੀਤਾ। ਇਸ ਮੌਕੇ ਜਸਟਿਸ ਰਾਜਨ ਗੁਪਤਾ ਨੇ ਕਿਹਾ ਕਿ ਬਾਰ ਲਾਇਬਰੇਰੀ ਵਿੱਚ ਵਕੀਲ ਭਾਈਚਾਰਾ ਜਿੱਥੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਸਕਦੇ ਹਨ ਉਥੇ ਈ ਕੋਰਟਸ ਨਾਲ ਲੈਸ ਲਾਇਬਰੇਰੀ ਦਾ ਲਾਹਾ ਵੀ ਵਕੀਲ ਭਾਈਚਾਰੇ ਨੂੰ ਪ੍ਰਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਵਕੀਲਾਂ ਨੂੰ ਆਪਣੇ ਹੱਕ ਦੇ ਕੇਸਾਂ ਸੰਬੰਧੀ ਉਚੇਰੀ ਅਦਾਲਤਾਂ ਦੇ ਕੇਸਾਂ ਲਈ ਲੰਮਾ ਸਮਾਂ ਕਿਤਾਬਾਂ ਲੱਭਣੀਆਂ ਪੈਦੀਆਂ ਸਨ ਪਰੰਤੂ ਅੱਜ ਦੇ ਸਮੇਂ ਵਿੱਚ ਈ ਕੋਰਟਸ ਰਾਹੀਂ ਵਕੀਲਾਂ ਨੂੰ ਇਸ ਵਿੱਚ ਸਹਿਜਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਸਮੇਂ ਦੀ ਬਚਤ ਵੀ ਹੋ ਜਾਂਦੀ ਹੈ। ਉਨ੍ਹਾਂ ਅਦਾਲਤਾਂ ਵਿੱਚ ਲੰਬਿਤ ਪਏ ਮਾਮਲਿਆਂ ਸੰਬੰਧੀ ਕਿਹਾ ਕਿ ਇਸ ਦਾ ਕਾਰਨ ਵਧਦੀ ਹੋਈ ਜਨਸੰਖਿਆ ਨੂੰ ਸਮਝਿਆ ਜਾ ਸਕਦਾ ਹੈ। ਵਧਦੀ ਹੋਈ ਜਨਸੰਖਿਆ ਕਾਰਨ ਹਸਪਤਾਲ, ਸਰਕਾਰੀ ਦਫਤਰਾਂ ਸਮੇਤ ਕਈ ਅਦਾਰਿਆਂ ਵਿੱਚ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿੱਚ ਪੈਂਡਿੰਗ ਪਏ ਮਾਮਲਿਆਂ ਸੰਬੰਧੀ ਹਾਈਕੋਰਟ ਦੀ ਨਿਗਰਾਨ ਕਮੇਟੀ ਬਣਾਈ ਹੋਈ ਹੈ ਜੋ ਸਮੇਂ-ਸਮੇਂ ‘ਤੇ ਲੰਮੇ ਸਮੇਂ ਤੋਂ ਪਂੈਡਿੰਗ ਮਾਮਲਿਆਂ ‘ਤੇ ਨਿਗ੍ਹਾਂ ਰੱਖਦੀ ਹੈ ਤਾਂ ਜੋ ਪ੍ਰਾਰਥੀ ਨੂੰ ਸਮੇਂ ਸਿਰ ਇਨਸਾਫ ਮਿਲ ਜਾਵੇ। ਉਨ੍ਹਾਂ ਕਿਹਾ ਕਿ ਦੁਰਾਚਾਰ ਦੇ ਕੇਸਾਂ ਨਾਲ ਨਿਪਟਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਹਿਲਾਂ ਹੀ ਫਾਸਟ ਟ੍ਰੈਕ ਕੋਰਟਾਂ ਚੱਲ ਰਹੀਆਂ ਹਨ। ਇਸ ਮੌਕੇ ਬਾਰ ਐਸੋਸੀਏਸ਼ਨ ਨਾਭਾ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਜਸਟਿਸ ਰਾਜਨ ਗੁਪਤਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਸ਼ੈਸ਼ਨਜ ਜੱਜ ਪਟਿਆਲਾ ਰਜਿੰਦਰ ਅਗਰਵਾਲ, ਏਸੀਜੀਐਮ ਤ੍ਰਿਪਤਜੋਤ ਕੌਰ, ਐਸਡੀਜੇਐਮ ਨਾਭਾ ਮਾਨੀ ਅਰੋੜਾ, ਜੇਐਮਆਈ ਸੀ ਸਤਵਿੰਦਰ ਕੌਰ, ਜੇਐਮਆਈ ਸੀ ਮਹਿਮਾ ਭੁਲੇਰ, ਗਿਆਨ ਸਿੰਘ ਮੱਗੋ ਪ੍ਰਧਾਨ ਬਾਰ ਐਸ਼ੋਸੀਏਸ਼ਨ, ਹਰਜਿੰਦਰ ਸਿੰਘ ਜਨਰਲ ਸਕੱਤਰ ਆਦਿ ਸਮੇਤ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
Factory Fire: ਭੀੜੀਆਂ ਗਲੀਆਂ ਕਾਰਨ ਜ਼ਿਆਦਾ ਮੌਤਾਂ ਹੋਈਆਂ
ਦਿੱਲੀ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਨੇ ਦੱਸਿਆ ਜ਼ਿਆਦਾ ਮੌਤਾਂ ਦਾ ਕਾਰਨ
ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਅਨਾਜ ਮੰਡੀ ‘ਚ ਸਥਿਤ ਇੱਕ ਇਮਾਰਤ ‘ਚ ਐਤਵਾਰ ਨੂੰ ਅੱਗ ਲੱਗਣ ਕਰਕੇ 43 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਅਨੁਸਾਰ ਜਿਸ ਇਲਾਕੇ ‘ਚ ਅੱਗ ਲੱਗੀ, ਉਹ ਸੰਘਣੀ ਆਬਾਦੀ ਵਾਲਾ ਹੈ। ਨਾਲ ਹੀ ਉਥੇ ਗਲੀਆਂ ਵੀ ਕਾਫੀ ਭੀੜੀਆਂ ਹਨ। ਅਜਿਹੇ ‘ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ‘ਚ ਸਮਾਂ ਲੱਗ ਗਿਆ। ਇਸੇ ਕਾਰਨ ਮੌਤਾਂ ਦੀ ਗਿਣਤੀ ‘ਚ ਵਾਧਾ ਹੋਇਆ। ਵਿਭਾਗ ਦੇ ਚੀਫ ਫਾਇਰ ਅਫਸਰ ਅਤੁਲ ਗਰਗ ਅਨੁਸਾਰ ਉਹਨਾਂ ਨੂੰ ਅੱਗ ਦੀ ਜਾਣਕਾਰੀ ਸਵੇਰੇ 5:20 ਵਜੇ ਮਿਲੀ। ਇਸ ‘ਚ ਇਹ ਨਹੀਂ ਦੱਸਿਆ ਗਿਆ ਸੀ ਕਿ ਅੱਗ ਜਿਸ ਇਮਾਰਤ ‘ਚ ਲੱਗੀ ਉਸ ‘ਚ ਫੈਕਟਰੀ ਚੱਲ ਰਹੀ ਸੀ ਅਤੇ ਉਥੇ ਲੋਕ ਫਸੇ ਹਨ। ਅਫਸਰਾਂ ਅਨੁਸਾਰ ਭੀੜੀਆਂ ਗਲੀਆਂ ਅਤੇ ਉਲਝੀਆਂ ਬਿਜਲੀ ਦੀਆਂ ਤਾਰਾਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਉਹਨਾਂ ਦੀਆਂ ਪਾਈਪਾਂ ਇਮਾਰਤ ਤੱਕ ਨਹੀਂ ਪਹੁੰਚ ਸਕੀਆਂ। Factory Fire
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ
ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) ਤੇ ਲਵਪ੍ਰੀਤ (17) ਸਥਿਆਲੀ ਨਹਿਰ ਦੇ ਕਿਨਾਰੇ ਸੈਲਫੀ ਲੈ ਰਹੀਆਂ ਸਨ ਕਿ ਫੋਨ ਨਹਿਰ ‘ਚ ਡਿੱਗ ਪਿਆ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇੱਕ ਲੜਕੀ ਪਾਣੀ ਦੀ ਤੇਜ਼ ਧਾਰ ‘ਚ ਰੁੜ ਗਈ ਤੇ ਦੂਜੀ ਉਸਨੂੰ ਬਚਾਉਣ ਦਾ ਯਤਨ ਕਰਦੀ ਹੋਈ ਰੁੜ੍ਹ ਗਈ
ਸੈਲਫੀ ਲੈਣ ਦਾ ਇਹ ਰੁਝਾਨ ਸਾਰੀ ਦੁਨੀਆਂ ਵਿੱਚ ਇੱਕ ਸਨਕ ਤੇ ਇੱਕ ਜਨੂੰਨ ਬਣਦਾ ਜਾ ਰਿਹਾ ਹੈ ਸੈਲਫੀ ਮੌਤਾਂ ਬਾਰੇ ਗੰਭੀਰ ਅਧਿਐਨ ਤੋਂ ਬਾਦ ਇਹ ਗੱਲ ਸਾਹਮਣੇ ਆਈ ਕਿ ਚੱਲਦੀ ਟਜੇਨ ਦੇ ਸਾਹਮਣੇ ਖੜ੍ਹ ਕੇ ਸੈਲਫੀ ਲੈਣ ਦੀ ਪ੍ਰਵਿਰਤੀ, ਨਦੀਆਂ, ਦਰਿਆਵਾਂ ਅਤੇ ਕਿਸ਼ਤੀਆਂ ‘ਤੇ ਸੈਲਫੀ ਲੈਣ ਦੀ ਸਨਕ ਉੱਚੀਆ ਇਮਾਰਤਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਸੈਲਫੀ ਖਿੱਚਣ ਦਾ ਜਨੂੰਨ ਅਤੇ ਹੋਰ ਖਤਰਾ  ਮੁੱਲ ਲੈਣ ਵਾਲੀਆਂ ਚੀਜਾਂ ਨੌਜਵਾਨਾਂ ਨੂੰ ਸੈਲਫੀ ਲੈਣ ਲਈ ਪ੍ਰੇਰਤ ਕਰਦੀਆਂ ਹਨ
ਰੋਮ ਦੀ 18 ਸਾਲਾ ਲੜਕੀ ਅੰਨਾ ਉਰਸ ਵੀ ਟਰੇਨ ‘ਤੇ ਸੈਲਫੀ ਲੈਂਦੀ ਹੋਈ ਬਿਜਲੀ ਦੇ ਕਰੰਟ ਨਾਲ ਮੌਤ ਦਾ ਸ਼ਿਕਾਰ ਹੋਈ ਰੂਸ ਦੇ ਰਾਏਜਨ ਰੀਜਨ ਦੇ ਰੇਲਵੇ ਬ੍ਰਿਜ ‘ਤੇ ਬਿਜਲੀ ਦੀ ਤਾਰ ਨਾਲ ਟਕਰਾ ਕੇ ਤਿੰਨ ਬੰਦੇ ਮਰੇ ਇੰਡੋਨੇਸ਼ੀਆ ਵਿੱਚ ਸਿੰਗਾਪੁਰ ਦਾ ਇੱਕ ਨਾਗਰਿਕ ਸੈਲਫੀ ਲੈਣ ਸਮੇਂ ਨਦੀ ‘ਚ ਡੁੱਬ ਕੇ ਮਰ ਗਿਆ ਸਤੰਬਰ 2015 ‘ਚ ਤਾਜ ਮਹਿਲ ਦੀਆਂ ਪੌੜੀਆਂ ਤੋਂ ਤਿਲ੍ਹਕ ਕੇ ਇੱਕ ਸੈਲਾਨੀ ਦੀ ਮੌਤ ਦੀ ਹੋਈ ਸੀ ਉਸ ਸਮੇਂ ਉਹ ਸੈਲਫੀ ਲੈਣ ਦੇ ਜਨੂੰਨ ‘ਚ ਸਭ ਕੁਝ ਭੁੱਲ ਚੁੱਕਿਆ ਸੀ
ਇਸੇ ਮਹੀਨੇ ਤਾਮਿਲਨਾਡੂ ਦੇ ਕੌਲੀ ਹਿਲਜ਼ ਤੋਂ ਇੱਕ ਸੈਲਾਨੀ ਸੈਲਫੀ ਦੇ ਚੱਕਰ ‘ਚ 60 ਫੁੱਟ ਥੱਲੇ ਡਿੱਗ ਪਿਆ ਨਵੰਬਰ 15 ‘ਚ ਗੁਜਰਾਤ ਵਿਖੇ ਨਰਮਦਾ ਨਦੀ ‘ਚ ਦੋ ਇੰਜੀਨੀਅਰਿੰਗ ਦੇ ਵਿਦਿਆਰਥੀ ਵੀ ਸੈਲਫੀ ਦੀ ਚਾਹਤ ‘ਚ ਡੁੱਬੇ ਸਨ ਸੋ, ਸੈਲਫੀ ਦੇ ਜਨੂੰਨ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ
ਸੈਲਫੀ ਦਾ ਰੁਝਾਨ ਕੋਈ ਨਵਾਂ ਨਹੀਂ ਹੈ, ਜੇ ਇਸ ਦੇ ਪਿਛੋਕੜ ‘ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਪਹਿਲੀ ਸੈਲਫੀ 1939 ‘ਚ ਰੋਬਰਟ ਕਾਰਨਸਿਬਸ ਵੱਲੋਂ ਲਈ ਗਈ ਸੀ ਸੰਨ 2000 ‘ਚ ਫੇਸਬੁੱਕ ਹੋਂਦ ‘ਚ ਆਉਣ ਤੋਂ ਪਹਿਲਾਂ ਸੋਸ਼ਲ ਨੈਟਵਰਕਿੰਗ ਮਾਯਾਂ ਸਪੇਸ ‘ਤੇ ਫੋਟੋਆਂ ਪਾਉਣਾ ਆਮ ਗੱਲ ਹੋ ਗਈ ਸੀ 2005 ‘ਚ ਫੋਟੋਗਰਾਫਰ ਜਿਮ ਕ੍ਰਾਸ ਨੇ ਸੈਲਫੀ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ
2006 ਤੋਂ ਬਾਦ ਜਿਉਂ-ਜਿਉਂ ਫੇਸਬੁੱਕ ਹਰਮਨਪਿਆਰੀ ਹੁੰਦੀ ਗਈ ਓਵੇਂ-ਓਵੇਂ ਸੈਲਫੀ ਦਾ ਰੁਝਾਨ ਵੀ ਵਧਦਾ ਗਿਆ ਇਹ ਰੁਝਾਨ ਹੌਲੀ-ਹੌਲੀ ਜਨੂੰਨ ਅਤੇ ਸਨਕ ਦਾ ਰੂਪ ਧਾਰਨ ਕਰਨ ਲੱਗਾ ਹੈ ਇੱਕ ਰਿਪੋਰਟ ਅਨੁਸਾਰ 2015 ਵਿੱਚ 2400 ਕਰੋੜ ਸੈਲਫੀ ਫੋਟੋਆਂ ਗੂਗਲ ‘ਤੇ ਅਪਲੋਡ ਹੋਈਆਂ ਇਹ ਸੈਲਫੀ ਖਿੱਚਣ ਦਾ ਰੁਝਾਨ 25 ਵਰ੍ਹਿਆਂ ਤੱਕ ਦੇ ਨੌਜਵਾਨਾਂ ਅਤੇ ਕਿਸ਼ੋਰਾਂ ‘ਚ ਜ਼ਿਆਦਾ ਹੈ ਦਿਲਚਸਪ ਤੱਥ ਹੈ ਕਿ ਸੈਲਫੀ ਲੈਣ ਪੱਖੋਂ ਔਰਤਾਂ ਦੀ ਦਿਲਚਸਪੀ ਮਰਦਾਂ ਤੋਂ ਜ਼ਿਆਦਾ ਹੈ
ਗੁੜਗਾਉਂ ਦੇ ਕੰਲੋਬੀਆ ਏਸ਼ੀਆ ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ.ਆਸ਼ੀਸ਼ ਮਿੱਤਲ ਮੁਤਾਬਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਚੰਗੀ ਤਸਵੀਰ ਲੈਣ ਦੀ ਚਾਹਤ ‘ਚ ਨੌਜਵਾਨ ਆਪਣੀ ਜਾਨ ਨੂੰ ਜੋਖਮ ‘ਚ ਪਾ ਦਿੰਦੇ ਹਨ ਜਨੂੰਨ ਤੇ ਆਦਤ ‘ਚ ਫਰਕ ਕਰਨਾ ਜ਼ਰੂਰੀ ਹੈ ਨੌਜਵਾਨਾਂ ਚਾਹੀਦਾ ਹੈ ਕਿ ਖ਼ਤਰਨਾਕ ਸਥਾਨਾਂ ‘ਤੇ ਸੈਲਫੀ ਲੈਣ ਦਾ ਜੋਖਮ ਨਾ ਉਠਾਇਆ ਜਾਵੇ ਆਪਣੇ ਆਪ ਨੂੰ ਸਰਵੋਤਮ ਵਿਖਾਉਣ ਵਾਲੀ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ ਝੀਲਾਂ, ਨਦੀਆਂ, ਨਹਿਰਾਂ, ਰੇਲ ਗੱਡੀਆਂ, ਚੱਲਦੀਆਂ ਬੱਸਾਂ, ਕਾਰਾਂ, ਜਹਾਜਾਂ, ਉੱਚੀਆਂ ਥਾਵਾਂ ‘ਤੇ ਸੈਲਫੀਆਂ ਖਿੱਚਣ ਤੋਂ ਬਚਣਾ ਚਾਹੀਦਾ ਹੈ
ਸੈਲਫੀ ਨੂੰ ਸਨਕ ਨਹੀਂ ਬਣਨ ਦੇਣਾ ਚਾਹੀਦਾ ਇਹ ਹਲਕਾ ਫੁਲਕਾ ਸ਼ੌਕ ਹੀ ਠੀਕ ਹੈ ਇਹ ਮੁਕਾਬਲਾ ਨਹੀਂ ਬਣਨਾ ਚਾਹੀਦਾ ਹੈ ਸਮੇਂ ਦੀ ਮੰਗ ਹੈ ਕਿ ਇਸ ਪੱਖੋਂ ਬੱਚਿਆਂ ਨੂੰ ਸਮਝਾਇਆ ਜਾਵੇ
ਡਾ. ਹਰਜਿੰਦਰ ਵਾਲੀਆ
ਮੋ: 98723-14380
ਮੁਖੀ, ਪੱਤਰਕਾਰੀ ਵਿਭਾਗ
ਪੰਜਾਬੀ ਯੂਨੀਵਰਸਿਟੀ ਪਟਿਆਲਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।