Punjabi Language - Sach Kahoon Punjabi
Indian languages: ਭਾਰਤੀ ਭਾਸ਼ਾਵਾਂ ਦੀ ਵਰਤੋਂ
Indian languages: ਮਹਾਂਰਾਸ਼ਟਰ ਸਰਕਾਰ ਨੇ ਸੂਬੇ ਦੇ ਸਰਕਾਰੀ ਦਫਤਰਾਂ ’ਚ ਮਰਾਠੀ ਬੋਲੀ ਦੀ ਵਰਤੋਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਪਿਛਲੇ ਸਾਲ ਪੰਜਾਬ ਸਰਕਾਰ ਨੇ ਵੀ ਦੁਕਾਨਦਾਰਾਂ/ਵਪਾਰੀਆਂ, ਕਾਰੋਬਾਰੀਆਂ ਨੂੰ ਵੀ ਆਪਣੇ ਅਦਾਰਿਆਂ/ਦੁਕਾਨਾਂ ਦੇ ਬੋਰਡ ਪੰਜਾਬੀ ’ਚ ਲਿਖਣ ਦੀ ਅਪੀਲ ਕੀਤੀ ਸੀ ਅਸਲ ’ਚ ਦੇਸ਼ ਦਾ ਵਿਕਾਸ ਦੇਸ਼ ਦੀ ਸੰਸਕ੍ਰਿਤੀ ਨੂੰ ਸੰਭਾਲਣ ਨਾਲ ਹੀ ਸੰਭਵ ਹੈ ਭਾਵੇਂ ਅੰਗਰੇਜ਼ੀ ਸਮੇਤ ਹੋਰਨਾਂ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਚੰਗੀ ਗੱਲ ਹੈ ਪਰ ਮਾਂ-ਬੋਲੀ ਦਾ ਸਥਾਨ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਇਸ ਵਿਗਿਆਨਕ ਸੱਚ ਨੂੰ ਸਵੀਕਾਰ ਕੀਤਾ ਸੀ ਕਿ ਕਿਸੇ ਦੇਸ਼ ਦੀ ਹੋਂਦ, ਪਛਾਣ ਤੇ ਤਰੱਕੀ ਦਾ ਆਧਾਰ ਉੱਥੋਂ ਦੀਆਂ ਭਾਸ਼ਾਵਾਂ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ। Indian languages
ਇਹ ਖਬਰ ਵੀ ਪੜ੍ਹੋ : Farmers News: 14 ਫਰਵਰੀ ਨੂੰ ਮੀਟਿੰਗ ’ਚ ਕੋਈ ਗੱਲ ਨਾ ਬਣੀ, ਤਾਂ 25 ਫਰਵਰੀ ਨੂੰ ਹੋਵੇਗਾ ਮੁੜ ਦਿੱਲੀ ਕੂਚ: ਪੰਧੇਰ
ਆਪਣੀ ਮਾਂ-ਬੋਲੀ ਤੋਂ ਵੱਖ ਹੋ ਕੇ ਕਿਸੇ ਦੇਸ਼ ਦੀ ਹੋਂਦ ਹੀ ਨਹੀਂ ਰਹਿ ਜਾਂਦੀ ਇਸ ਲਈ ਸੰਵਿਧਾਨ ’ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ, ਖੇਤਰਾਂ ’ਚ ਬੋਲੀਆਂ ਜਾਣ ਵਾਲੀਆਂ 22 ਰਾਸ਼ਟਰੀ ਭਾਸ਼ਾਵਾਂ ਦੇਸ਼ ਦੀ ਵੰਨ-ਸੁਵੰਨੀ ਸੰਸਕ੍ਰਿਤੀ ਦਾ ਆਧਾਰ ਹਨ ਭਾਵੇਂ ਸੂਬਾ ਸਰਕਾਰਾਂ ਆਪਣੀ-ਆਪਣੀ ਬੋਲੀ ਦੇ ਵਿਕਾਸ ਲਈ ਹੁਕਮ ਜਾਰੀ ਕਰਦੀਆਂ ਹਨ ਪਰ ਇਹ ਲੋਕਾਂ ਦੀ ਵੀ ਆਪਣੀ ਸਮਝ ਤੇ ਫਰਜ਼ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਮਾਂ-ਬੋਲੀ ਦੇ ਮਹੱਤਵ ਨੂੰ ਸਮਝ ਕੇ ਬੋਲੀ ਨੂੰ ਅਪਣਾਉਣ ਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਫਰਾਂਸ, ਜਰਮਨ, ਇਟਲੀ ਸਮੇਤ ਦੁਨੀਆ ਦੇ ਵਿਕਸਿਤ ਮੁਲਕਾਂ ਨੇ ਅੰਗਰੇਜ਼ੀ ਭਾਸ਼ਾ ਤੱਕ ਸੀਮਿਤ ਨਾ ਰਹਿ ਕੇ ਆਪਣੀਆਂ ਰਾਸ਼ਟਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਸਹੀ ਫੈਸਲੇ ਲਏ ਹਨ। Indian languages
Earn Money Punjabi: ਪੰਜਾਬੀ ਭਾਸ਼ਾ ਦੇ ਹੋ ਚੰਗੇ ਜਾਣਕਾਰ ਤਾਂ ਹੋ ਜਾਓ ਖੁਸ਼, ਪੰਜ ਤਰੀਕਿਆਂ ਨਾਲ ਹੋ ਸਕਦੀ ਐ ਚੰਗੀ ਕਮਾਈ
Earn Money Punjabi: ਪੰਜਾਬੀ ਬੋਲਣ ਵਾਲੇ ਲੋਕ ਸੋਚਦੇ ਹਨ ਕਿ ਉਨ੍ਹਾਂ ਲਈ ਕਰੀਅਰ ਦੇ ਬਦਲ ਘੱਟ ਹਨ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਕਿ ਟੀਚਿੰਗ ਲਾਈਨ ਜਾਂ ਟਿਊਸ਼ਨ ਪੜ੍ਹਾਉਣ ਤੋਂ ਇਲਾਵਾ ਉਹ ਕਿਸ ਖੇਤਰ ਵਿੱਚ ਕੰਮ ਕਰ ਸਕਦੇ ਹਨ? ਜੇਕਰ ਪੰਜਾਬੀ ਭਾਸ਼ਾ ਲਿਖਣੀ ਤੇ ਚੰਗੀ ਪੰਜਾਬੀ ਬੋਲਣੀ ਜਾਣਦੇ ਹੋ ਤਾਂ ਤੁਹਾਡੇ ਕੋਲ ਨੌਕਰੀ ਦੇ ਮੌਕਿਆਂ ਦੀ ਕੋਈ ਕਮੀ ਨਹੀਂ ਹੈ।
ਪੰਜਾਬੀ ਟਾਈਪਿਸਟ: ਕਈ ਪ੍ਰਾਈਵੇਟ ਅਤੇ ਸਰਕਾਰੀ ਵਿਭਾਗਾਂ ਵਿੱਚ ਪੰਜਾਬੀ ਟਾਈਪਿਸਟ ਦੀ ਲੋੜ ਹੁੰਦੀ ਹੈ। ਇਸ ਲਈ ਜੇਕਰ ਤੁਹਾਡੀ ਪੰਜਾਬੀ ਚੰਗੀ ਹੈ (ਪੰਜਾਬੀ ਬੋਲਣੀ ਲਿਖਣੀ ਤੇ ਪੜ੍ਹਨੀ ਵਧੀਆ ਆਉਂਦੀ ਹੈ) ਤਾਂ ਤੁਸੀਂ ਪੰਜਾਬੀ ਟਾਈਪਿੰਗ ਸਿੱਖ ਕੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹੋ। Earn Money Punjabi
ਕੰਟੈਂਟ ਰਾਈਟਰ ਜਾਂ ਕਾਪੀ ਐਡੀਟਰ : ਇੱਕ ਕੰਟੈਂਟ ਰਾਈਟਰ ਜਾਂ ਕਾਪੀ ਐਡੀਟਰ ਬਣ ਕੇ, ਤੁਸੀਂ ਸੋਸ਼ਲ ਮੀਡੀਆ ਕਾਪੀ, ਮਾਰਕੀਟਿੰਗ ਕਾਪੀ, ਬਲੌਗ ਕਾਪੀ ਲਿਖ ਜਾਂ ਪ੍ਰਕਾਸ਼ਿਤ ਕਰ ਸਕਦੇ ਹੋ। ਇਸ ਲਈ ਜੇਕਰ ਪੰਜਾਬੀ ਚੰਗੀ ਹੈ ਤਾਂ ਤੁਸੀਂ ਇਸ ਨਾਲ ਸਬੰਧਤ ਕੋਰਸ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਚੰਗੀ ਤਨਖਾਹ ਮਿਲਦੀ ਹੈ।
Earn Money Punjabi
ਪੰਜਾਬੀ ਪੱਤਰਕਾਰੀ: ਜੇਕਰ ਤੁਹਾਡੀ ਪੰਜਾਬੀ ਭਾਸ਼ਾ ’ਤੇ ਚੰਗੀ ਕਮਾਂਡ ਹੈ ਅਤੇ ਤੁਸੀਂ ਪੰਜਾਬੀ ਪੱਤਰਕਾਰੀ ਦਾ ਕੋਰਸ ਕੀਤਾ ਹੈ, ਤਾਂ ਤੁਸੀਂ ਨਿਊਜ਼ ਐਂਕਰ, ਨਿਊਜ਼ ਐਡੀਟਰ, ਨਿਊਜ਼ ਲੇਖਕ ਅਤੇ ਰਿਪੋਰਟਰ ਬਣ ਸਕਦੇ ਹੋ। ਇਸ ਖੇਤਰ ਵਿੱਚ ਕਰੀਅਰ ਵਿੱਚ ਚੰਗਾ ਵਾਧਾ ਹੋਵੇਗਾ।
ਸਰਕਾਰੀ ਭਾਸ਼ਾ ਅਧਿਕਾਰੀ: ਤੁਸੀਂ ਇੱਕ ਸਰਕਾਰੀ ਭਾਸ਼ਾ ਅਧਿਕਾਰੀ ਬਣ ਕੇ ਚੰਗਾ ਨਾਮ ਕਮਾ ਸਕਦੇ ਹੋ। ਇਸ ਲਈ ਜੇਕਰ ਤੁਹਾਡੀ ਪੰਜਾਬੀ ਭਾਸ਼ਾ ਚੰਗੀ ਹੈ ਅਤੇ ਤੁਸੀਂ ਯੋਗ ਹੋ ਤਾਂ ਤੁਸੀਂ ਰਾਸ਼ਟਰੀ ਬੈਂਕਿੰਗ ਸੰਸਥਾਵਾਂ ਵਿੱਚ ਸਰਕਾਰੀ ਭਾਸ਼ਾ ਅਧਿਕਾਰੀ ਦੇ ਅਹੁਦੇ ’ਤੇ ਕੰਮ ਕਰ ਸਕਦੇ ਹੋ। ਇਸ ਵਿੱਚ ਨਾਂਅ ਅਤੇ ਪੈਸਾ ਦੋਵੇਂ ਹੀ ਚੰਗੇ ਹਨ। ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਸਰਕਾਰੀ ਭਾਸ਼ਾ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ।
ਸਪੀਚ ਰਾਈਟਰ: ਅੱਜ-ਕੱਲ੍ਹ ਹਰ ਸਿਆਸਤਦਾਨ ਆਪਣੇ ਲਈ ਭਾਸ਼ਣ ਲੇਖਕ ਨਿਯੁਕਤ ਕਰਦਾ ਹੈ। ਜੇਕਰ ਤੁਹਾਡੀ ਪੰਜਾਬੀ ਚੰਗੀ ਹੈ ਤਾਂ ਤੁਸੀਂ ਭਾਸ਼ਣ ਲੇਖਕ ਬਣ ਕੇ ਆਪਣਾ ਕਰੀਅਰ ਬਣਾ ਸਕਦੇ ਹੋ। ਤੁਸੀਂ ਕਿਸੇ ਵੀ ਸਰਕਾਰੀ ਖੇਤਰ, ਇਸ਼ਤਿਹਾਰਬਾਜ਼ੀ ਏਜੰਸੀਆਂ ਜਾਂ ਕਾਰਪੋਰੇਟ ਵਿੱਚ ਭਾਸ਼ਣ ਲੇਖਕ ਦੀ ਨੌਕਰੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ।
ਪੰਜਾਬੀ ਭਾਸ਼ਾ ਦਾ ਮਾਣ ਤੇ ਹਕੀਕਤ
ਪੰਜਾਬੀ ਭਾਸ਼ਾ ਦਾ ਮਾਣ ਤੇ ਹਕੀਕਤ
ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਦੇ ਸਕੂਲਾਂ ’ਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਤੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਲਾਜ਼ਮੀ ਬਣਾਉਣ ਲਈ ਸਖ਼ਤ ਫੈਸਲਾ ਲਿਆ ਹੈ ਪੰਜਾਬੀ ਭਾਸ਼ਾ ’ਚ ਕੰਮ ਨਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਦੋ ਲੱਖ ਤੱਕ ਦਾ ਕਰਨ ਦਾ ਫੈਸਲਾ ਕੀਤਾ ਹੈ ਵਰਤਮਾਨ ਸਿਆਸੀ ਸਿਸਟਮ ’ਚ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰੀ ਤੰਤਰ ਅਤੇ ਕਾਨੂੰਨ ਦੀ ਬਹੁਤ ਵੱਡੀ ਅਹਿਮੀਅਤ ਹੈ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕਾਨੂੰਨਾਂ ’ਤੇ ਪਹਿਰੇਦਾਰੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਕਾਨੂੰਨ 2008 ਪਹਿਲਾਂ ਹੀ ਮੌਜੂਦ ਹੈ, ਜਿਸ ਨੂੰ ਕਦੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਅਜਿਹੀਆਂ ਸ਼ਿਕਾਇਤਾਂ ਦਾ ਕਦੇ ਵੱਡਾ ਅਸਰ ਨਹੀਂ ਹੁੰਦਾ ਸਗੋਂ ਕੁਝ ਦਿਨਾਂ ’ਚ ਗੱਲ ਆਈ-ਗਈ ਕਰ ਦਿੱਤੀ ਜਾਂਦੀ ਹੈ
ਅਸਲ ’ਚ ਭਾਸ਼ਾ ਹੁਣ ਸਿਆਸੀ ਮੁੱਦਾ ਨਹੀਂ ਰਿਹਾ ਜਿਸ ਨਾਲ ਕਿਸੇ ਸਰਕਾਰ ਨੂੰ ਟੁੱਟਣ ਦਾ ਖ਼ਤਰਾ ਹੋਵੇ ਇਹ ਮਹਿੰਗੀ ਬਿਜਲੀ ਵਰਗਾ ਮੁੱਦਾ ਨਹੀਂ ਭਾਸ਼ਾ ਪ੍ਰਤੀ ਨਿੱਜੀ ਵਚਨਬੱਧਤਾ ਵੀ ਇੰਨੀ ਵੱਡੀ ਪੱਧਰ ’ਤੇ ਨਹੀਂ ਕਿ ਆਮ ਵਿਅਕਤੀ ਕਾਨੂੰਨੀ ਚਾਰਾਜੋਈ ਵਾਸਤੇ ਘਰ ਫੂਕ ਤਮਾਸ਼ਾ ਵੇਖਦਾ ਫ਼ਿਰੇ ਸੰਸਥਾਈ ਯਤਨ ਵੀ ਬਹੁਤ ਘੱਟ ਨਜ਼ਰ ਆਉਂਦੇ ਹਨ ਜੇਕਰ ਲੇਖਕ ਜਥੇਬੰਦੀਆਂ ਸਰਕਾਰ ਤੱਕ ਪਹੁੰਚ ਕਰਦੀਆਂ ਹਨ ਤਾਂ ਸਿਵਾਏ ਭਰੋਸੇ ਤੋਂ ਵੱਧ ਕੁਝ ਵੀ ਨਹੀਂ ਮਿਲਦਾ ਇਹ ਵੀ ਹਕੀਕਤ ਹੈ ਕਿ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਸਿਰਫ਼ ਕਾਨੂੰਨੀ ਸਖ਼ਤੀ ਹੀ ਕਾਫ਼ੀ ਨਹੀਂ ਸਗੋਂ ਇਹ ਸਰਕਾਰਾਂ ਤੇ ਸਿਆਸੀ ਸਿਸਟਮ ਲਈ ਇੱਕ ਵੱਡੀ ਸੱਭਿਆਚਾਰਕ ਜ਼ਰੂਰਤ ਹੋਣੀ ਚਾਹੀਦੀ ਹੈ ਜੋ ਹਾਲ ਦੀ ਘੜੀ ਨਾਂਹ ਦੇ ਬਰਾਬਰ ਹੈ
ਅੱਜ ਪੰਜਾਬੀ ਭਾਸ਼ਾ ਨੂੰ ਵਾਧੂ ਜਿਹਾ ਮੰਨ ਕੇ ਅੰਗਰੇਜ਼ੀ ’ਤੇ ਜ਼ੋਰ ਹੈ ਇਹੀ ਹਾਲ ਹਿੰਦੀ ਦਾ, ਹਿੰਦੀ ਭਾਸ਼ੀ ਸੂਬਿਆਂ ’ਚ ਹੈ ਅੰਗਰੇਜ਼ੀ ਦੀ ਆਪਣੀ ਅੰਤਰਰਾਸ਼ਟਰੀ ਮਹੱਤਤਾ ਹੈ ਜੋ ਸਿੱਖਣੀ ਬਣਦੀ ਹੈ ਪਰ ਆਪਣੀ ਭਾਸ਼ਾ ਪ੍ਰਤੀ ਬੇਰੁਖੀ ਤੇ ਆਗਿਆਨਤਾ ਕਿਸੇ ਵੀ ਦੇਸ਼/ਕੌਮ ਦੀ ਤਰੱਕੀ ’ਚ ਵੱਡੀ ਰੁਕਾਵਟ ਹੈ ਸਾਡੇ ਦੇਸ਼ ’ਚ ਮਾਂ-ਬੋਲੀ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਜਰਮਨਾਂ, ਜਪਾਨੀਆਂ, ਰੂਸੀਆਂ ਜਾਂ ਚੀਨੀਆਂ ਵਰਗੀ ਨਜ਼ਰ ਨਹੀਂ ਆਉਂਦੀ ਦੇਸ਼ ਦੇ ਬਹੁਤੇ ਸਿਆਸਤਦਾਨ ਤੇ ਉੱਚ ਅਫ਼ਸਰ ਭਾਰਤੀ ਭਾਸ਼ਾਵਾਂ ਨੂੰ ਬੋਲਣ ’ਚ ਆਪਣੀ ਹੇਠੀ ਮੰਨਦੇ ਹਨ ਅਸਲ ’ਚ ਪੰਜਾਬੀ ਭਾਸ਼ਾ ਦਾ ਵਿਕਾਸ ਨਾ ਤਾਂ ਅੰਗਰੇਜ਼ੀ ਤੇ ਹਿੰਦੀ ਦੇ ਵਿਰੋਧ ’ਚ ਸੰਭਵ ਹੈ ਤੇ ਨਾ ਕਾਨੂੰਨੀ ਸਖ਼ਤੀ ਹੀ ਇਸ ਦਾ ਇੱਕ-ਇੱਕੋ ਹੱਲ ਹੈ ਹੋਰ ਭਾਸ਼ਾਵਾਂ ਸਿੱਖਣਾ ਗੁਨਾਹ ਨਹੀਂ ਸਗੋਂ ਆਪਣੀ ਮਾਂ-ਬੋਲੀ ਤੋਂ ਮੁਨਕਰ ਹੋਣਾ ਗੁਨਾਹ ਹੈ
ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਲੰਮੇ ਸਮੇਂ ਲਈ ਨੀਤੀਆਂ ਤੇ ਪ੍ਰੋਗਰਾਮ ਬਣਾਵੇ ਨਾ ਕਿ ਵਕਤੀ ਜਾਂ ਚੁਣਾਵੀ ਮੌਸਮ ਤੱਕ ਸੀਮਿਤ ਐਲਾਨਾਂ ਤੋਂ ਬਾਅਦ ਗੱਲ ਆਈ-ਗਈ ਹੋਵੇ ਪੰਜਾਬੀ ਦੀ ਗੱਲ ਕਿਸੇ ਪਾਰਟੀ ਦੇ ਸਿਰਫ਼ ਚੋਣ ਮਨੋਰਥ ਪੱਤਰ ’ਚ ਨਹੀਂ ਹੋਣੀ ਚਾਹੀਦੀ ਸਗੋਂ ਇਹ ਸੂਬੇ ਦੀ ਸੱਭਿਆਚਾਰ ਨੀਤੀ ਦਾ ਅਟੁੱਟ ਮੰਗ ਹੋਵੇ ਸੱਚਾਈ ਇਹ ਹੈ ਕਿ ਸਰਕਾਰਾਂ ਲਈ ਕੋਈ ਸੱਭਿਆਚਾਰ ਨੀਤੀ ਹੈ ਨਹੀਂ ਜੇਕਰ ਹੁਣ ਚੰਨੀ ਸਰਕਾਰ ਨੇ ਫੈਸਲਾ ਲਿਆ ਹੈ ਤਾਂ ਇਸ ਦੀ ਸਫ਼ਲਤਾ ਉਦੋਂ ਹੀ ਸਾਹਮਣੇ ਆਵੇਗੀ ਜਦੋਂ ਵਿਰੋਧੀ ਪਾਰਟੀਆਂ ਵੀ ਬੋਲੀ ਦੇ ਮਸਲੇ ਨੂੰ ਸੱਭਿਆਚਾਰਕ ਤੇ ਗੈਰ-ਸਿਆਸੀ ਨਜ਼ਰੀਏ ਤੋਂ ਵੇਖਣਗੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬੀ ਭਾਸ਼ਾ ਸਬੰਧੀ ਪ੍ਰਸਤਾਵ ਸਰਵਸੰਮਤੀ ਨਾਲ ਪਾਸ
ਪੰਜਾਬੀ ਭਾਸ਼ਾ ਸਬੰਧੀ ਵਿਧਾਨ ਸਭਾ ‘ਚ ਹੋਈ ਬਹਿਸ
ਚੰਡੀਗੜ, ਸੱਚ ਕਹੂੰ ਨਿਊਜ਼ ਪੰਜਾਬ ਵਿਧਾਨ ਸਭਾ ‘ਚ ਅੱਜ ਬਜਟ ‘ਤੇ ਬਹਿਸ ਹੋਈ ਇਸ ਦੌਰਾਨ ਪੰਜਾਬੀ ਭਾਸ਼ਾ ਨੂੰ ਯੋਗ ਸਥਾਨ ਦੇਣ ਤੇ ਪ੍ਰਫੁਲਤ ਕਰਨ ਲਈ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਇਹ ਮਤਾ ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਸੀ ਉਹਨਾਂ ਵੱਲੋਂ ਪੇਸ਼ ਕੀਤੇ ਗਏ ਮਤੇ ‘ਚ ਉਹਨਾਂ ਕਿਹਾ ਕਿ ਇਹ ਸਦਨ ਪੰਜਾਬ ਦੀ ਮਾਤ-ਭਾਸ਼ਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਰਾਜ ਸਰਕਾਰ ਵੱਲੋਂ ਚੁੱਕੇ ਹਰ ਸਾਰਥਕ ਕਦਮ ਦਾ ਸਵਾਗਤ ਕਰਦਾ ਹੈ ਅਤੇ ਲੋਕ ਮਹੱਤਤਾ ਦੀ ਹਰ ਜਗ੍ਹਾ ਤੇ ਜਾਣਕਾਰੀ ਲਈ ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਵਿਚੋਂ ਪੰਜਾਬੀ ਭਾਸ਼ਾ ਨੂੰ ਪਹਿਲਾ ਸਥਾਨ ਦੇਣ ਲਈ ਜਾਰੀ ਕੀਤੀ ਅਧਿਸੂਚਨਾ ਲਈ ਰਾਜ ਸਰਕਾਰ ਦੀ ਸ਼ਲਾਘਾ ਕਰਦਾ ਹੈ।
ਇਹ ਸਦਨ ਇਹ ਵੀ ਸਿਫ਼ਾਰਸ਼ ਕਰਦਾ ਹੈ ਕਿ ਰਾਜ ਸਰਕਾਰ ਕਿਸੇ ਵੀ ਵਿਅਕਤੀ ਜਾਂ ਅਦਾਰੇ ਵੱਲੋਂ ਪੰਜਾਬੀ ਭਾਸ਼ਾ ਦੇ ਪਸਾਰ ਵਿਰੁੱਧ ਕੀਤੇ ਜਾਣ ਵਾਲੇ ਕਿਸੇ ਤਰ੍ਹਾਂ ਦੇ ਕੰਮਾਂ ਜਾਂ ਕਦਮਾਂ ਨੂੰ ਰੋਕਣ ਲਈ ਲੋੜੀਂਦੇ ਕਾਨੂੰਨ ਸਮੇਤ ਯੋਗ ਪ੍ਰਬੰਧ ਕਰੇ। ਇਹ ਸਦਨ ਇਹ ਵੀ ਸਿਫ਼ਾਰਸ਼ ਕਰਦਾ ਹੈ ਕਿ ਰਾਜ ਸਰਕਾਰ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਦਸਵੀਂ ਜਮਾਤ ਤੱਕ ਜਰੂਰੀ ਵਿਸ਼ੇ ਵਜੋਂ ਪੜ੍ਹਾਉਣ ਲਈ ਜਰੂਰੀ ਕਦਮ ਚੁੱਕੇ”।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ‘ਚ 14 ਤੋਂ 21 ਫਰਵਰੀ ਤੱਕ ਵੱਖ-ਵੱਖ ਥਾਂ ਮਨਾਇਆ ਜਾਵੇਗਾ ਇਹ ਉਤਸਵ
16 ਅਤੇ 17 ਮਾਰਚ ਨੂੰ ਕਰਵਾਏ ਜਾਣ ਵਾਲੇ ‘ਅੰਤਰ ਰਾਸ਼ਟਰੀ ਫਿਲਮ ਉਤਸਵ-2020’ ਦੀ ਰੂਪ ਰੇਖਾ ਵੀ ਕੀਤੀ ਤਿਆਰ
14 ਫਰਵਰੀ, 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ ਦਾ ਉਦਘਾਟਨੀ  ਸਮਾਰੋਹ ਹੋਵੇਗਾ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ‘ਪੰਜਾਬੀ ਬੋਲੀ ਅਤੇ ਸਭਿਆਚਾਰਕ ਉਤਸਵ’  (Cultural Festival) ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਉਤਸਵ-2020 ਚੰਡੀਗੜ ਤੋਂ ਲੈ ਕੇ ਪਟਿਆਲਾ ਅਤੇ ਲੁਧਿਆਣਾ ਸਣੇ ਕਈ ਥਾਂਵਾਂ ‘ਤੇ ਮਨਾਇਆ ਜਾਏਗਾ, ਜਿਸ ਦੇ ਤਹਿਤ ਵੱਡੇ ਪੱਧਰ ‘ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਲਗਭਗ ਰੂਪ ਰੇਖਾ ਵੀ ਤੈਅ ਕਰ ਲਈ ਗਈ ਹੈ।
ਸਰਕਾਰ ਵਲੋਂ ਲਏ ਗਏ ਫੈਸਲੇ ਅਨੁਸਾਰ ਸਰਕਾਰ ਵਲੋਂ ‘ਪੰਜਾਬੀ ਬੋਲੀ ਅਤੇ ਸਭਿਆਚਾਰਕ ਉਤਸਵ’ 14 ਤੋਂ 21 ਫਰਵਰੀ ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਉਲੀਕੇ ਗਏ ਪ੍ਰੋਗਰਾਮਾਂ ਬਾਰੇ ਉਨਾਂ ਦੱਸਿਆ ਕਿ 14 ਫਰਵਰੀ, 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬੀ ਬੋਲੀ ਅਤੇ ਸਭਿਆਚਾਰ ਉਤਸਵ ਦਾ ਉਦਘਾਟਨੀ  ਸਮਾਰੋਹ ਹੋਵੇਗਾ। ਜਿਸ ਵਿੱਚ ਡਾ. ਸੁਰਜੀਤ ਪਾਤਰ ਅਤੇ ਡਾ. ਵਰਿਆਮ ਸਿੰਘ ਸੰਧੂ ਦੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਨੌਤੀਆਂ ਅਤੇ ਹੱਲ ਸਬੰਧੀ ਭਾਸ਼ਣ ਕਰਵਾਏ ਜਾਣਗੇ। ਉਸ ਉਪਰੰਤ ਪੰਜਾਬੀ ਸਭਿਆਚਾਰ ਨਾਲ ਸਬੰਧਤ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ ਅਤੇ ਪੰਜਾਬੀ ਬੋਲੀ ਦੇ ਵਿਕਾਸ ਲਈ ਕੰਮ ਕਰਨ ਵਾਲੀਆਂ 11 ਅਹਿਮ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਇਸ ਤੋਂ ਅਗਲੇ ਦਿਨ 15 ਫਰਵਰੀ ਨੂੰ ਪੰਜਾਬ ਆਰਟ ਕੌਂਸਲ, ਸੈਕਟਰ -16, ਚੰਡੀਗੜ ਵਿਖੇ ਪੰਜਾਬੀ ਕਵੀ ਦਰਬਾਰ ਅਤੇ ਗੀਤ/ਗਜ਼ਲਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਉਪਰੰਤ ਨਾਮਵਰ ਕਵੀਆਂ ਦਾ ਸਨਮਾਨ ਕੀਤਾ ਜਾਵੇਗਾ।17 ਫਰਵਰੀ, 2020 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੱਕ ਅੰਤਰ ਰਾਸ਼ਟਰੀ ਪੱਧਰ ਦਾ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਅਤੇ ਵਿਚਾਰ ਚਰਚਾ ਹੋਵੇਗੀ। ਇਸ ਉਪਰੰਤ ਨਾਮਵਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਇਸੇ ਲੜੀ ਦੇ ਤਹਿਤ ਮਿਤੀ 18 ਫਰਵਰੀ, 2020 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੈਂਪਸ (ਕਲਾ ਭਵਨ) ਵਿੱਚ ਵੱਖ-ਵੱਖ 4 ਯੂਨੀਵਰਸਿਟੀਆਂ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ) ਦੇ ਇਨਾਮ ਜੇਤੂ ਟੀਮਾਂ ਦਾ ਨਾਟਕ ਮੁਕਾਬਲਾ ਕਰਵਾਇਆ ਜਾਵੇਗਾ। ਇਸ ਉਪਰੰਤ ‘ਪੰਜਾਬ ਸੰਗੀਤ ਅਤੇ ਨਾਟਕ ਅਕਾਦਮੀ’ ਵੱਲੋਂ ‘ਲੂਣਾ’ ਨਾਟਕ ਦੀ ਪੇਸ਼ਕਾਰੀ ਕੀਤੀ ਜਾਵੇਗੀ। 19 ਫਰਵਰੀ, 2020 ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਪੰਜਾਬ ਨਾਲ ਸਬੰਧਤ ਲੋਕ ਨਾਚ/ਲੋਕ ਗੀਤ ਪੇਸ਼ ਕੀਤੇ ਜਾਣਗੇ।
ਇਸ ਉਤਸਵ ਦੇ ਆਖਰੀ ਦਿਨ 21 ਫਰਵਰੀ, 2020 ਨੂੰ ਪੰਜਾਬ ਆਰਟ ਕੌਂਸਲ ਵੱਲੋਂ ਪੰਜਾਬ ਸਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬ ਆਰਟ ਕੌਂਸਲ ਚੰਡੀਗੜ ਵਿਖੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਵਖਰੇ ਤੌਰ ਤੇ ਪ੍ਰੋਗਰਾਮ (ਪੰਜਾਬੀ ਗੀਤ/ਬਾਲ ਗੀਤਾਂ ਦਾ ਗਾਇਣ ਆਦਿ ) ਕਰਵਾਏ ਕੀਤੇ ਜਾਣਗੇ।
ਇਨਾਂ ਪ੍ਰੋਗਰਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਪਟਿਆਲਾ ਵਿਖੇ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਖੋਜ ਪਰਚੇ ਪੜੇ ਜਾਣਗੇ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਮੀਟਿੰਗ ਵਿਚ ਪੰਜਾਬੀ ਬੋਲੀ ਨੂੰ ਸਮਰਪਿਤ 16 ਅਤੇ 17 ਮਾਰਚ ਨੂੰ ਕਰਵਾਏ ਜਾਣ ਵਾਲੇ ‘ਅੰਤਰ ਰਾਸ਼ਟਰੀ ਫਿਲਮ ਉਤਸਵ-2020’ ਬਾਰੇ ਰੂਪ ਰੇਖਾ ਬਾਰੇ ਵਿਚਾਰ ਕੀਤਾ ਗਿਆ
ਜਿਸ ਦੇ ਤਹਿਤ ਇਸ 2 ਦਿਨਾਂ ਦੇ ‘ਅੰਤਰ-ਰਾਸ਼ਟਰੀ ਪੰਜਾਬੀ ਫਿਲਮ ਮੇਲੇ ਦੌਰਾਨ ਕੁਝ ਉਘੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ ਇਹਨਾਂ ਫਿਲਮਾਂ ਨਾਲ ਸਬੰਧਤ ਪ੍ਰੋਡਿਉਸਰ/ਡਾਇਰੈਕਟਰ/ਕਲਾਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦਾ ਉਦਘਾਟਨ  16 ਮਾਰਚ ਨੂੰ ਚਰਨਜੀਤ ਸਿੰਘ ਚੰਨੀ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੋਜ਼ਗਾਰ ਉੱਤਪਤੀ ਵਿਭਾਗ ਮੰਤਰੀ ਕਰਨਗੇ।17 ਮਾਰਚ, 2020 ਨੂੰ ਸਮਾਪਤੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀ ਫਿਲਮ ਉਦਯੋਗ ਵਿੱਚ ਅਹਿਮ ਰੋਲ ਅਦਾ ਕਰਨ ਵਾਲੀਆਂ ਸ਼ਖਸ਼ੀਅਤਾਂ ਦਾ ਸਨਮਾਨ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐੱਮਏ ਬੀਐੱਡ ਨੌਜਵਾਨ, ਨਹੀਂ ਕੋਈ ਪੱਕਾ ਰੁਜ਼ਗਾਰ ਪਰ ਪੰਜਾਬੀ ਭਾਸ਼ਾ ਦਾ ਕਰ ਰਿਹੈ ਪ੍ਰਚਾਰ
ਸਾਈਕਲ ਰਾਹੀਂ ਸਕੂਲਾਂ ‘ਚ ਜਾ ਕੇ ਵਿਦਿਆਰਥੀਆਂ ਨੂੰ ਵੰਡ ਰਿਹੈ ਸ਼ੁੱਧ ਲਿਖਾਈ ਦੇ ਗੁਰ
ਪਿੰਡਾਂ ‘ਚ ਖੁੰਡਾਂ ਤੇ ਸੱਥਾਂ ‘ਚ ਬੈਠੇ ਲੋਕਾਂ ਨੂੰ ਵੀ ਕਰਦੈ ਪੰਜਾਬੀ ਲਈ ਜਾਗਰੂਕ
ਸੁਖਜੀਤ ਮਾਨ, ਮਾਨਸਾ
ਮਾਨਸਾ ਦੇ ਤੇਜਿੰਦਰ ਸਿੰਘ ਦੀ ਯੋਗਤਾ ਐੱਮਏ ਕੰਪਿਊਟਰ, ਐੱਮਏ ਹਿਸਟਰੀ, ਐੱਮਏ ਐਜੂਕੇਸ਼ਨ ਤੇ ਬੀਐੱਡ ਹੈ ਪਰ ਕੋਈ ਪੱਕਾ ਰੁਜ਼ਗਾਰ ਨਹੀਂ ਘਰ ‘ਚ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾ ਕੇ ਹੀ ਉਹ ਆਪਣੀ ਕਬੀਲਦਾਰੀ ਰੋੜ੍ਹ ਰਿਹਾ ਹੈ ਤੰਗੀ ਤੁਰਸ਼ੀ ਦੇ ਬਾਵਜ਼ੂਦ ਉਸਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ ਦਿਨ ‘ਚ ਕਰੀਬ 50-60 ਕਿੱਲੋਮੀਟਰ ਸਾਈਕਲ ਚਲਾ ਕੇ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਸ਼ੁੱਧ ਲਿਖਾਈ ਤੋਂ ਇਲਾਵਾ ਪੰਜਾਬੀ ਵਿਆਕਰਨ ਦਾ ਗਿਆਨ ਇਹ ਹਿੰਮਤੀ ਨੌਜਵਾਨ ਵੰਡ ਰਿਹਾ ਹੈ
‘ਸੱਚ ਕਹੂੰ’ ਨਾਲ ਗੱਲਬਾਤ ਦੌਰਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2003 ਤੋਂ ਦੇਸ਼ ਭਰ ‘ਚ ਪੰਜਾਬੀ ਦੇ ਪ੍ਰਸਾਰ ਲਈ ਕੰਮ ਕਰ ਰਿਹਾ ਹੈ ਪੰਜਾਬ ਦੇ ਸਕੂਲਾਂ ਤੋਂ ਇਲਾਵਾ ਉਹ ਬਾਲੀਵੁੱਡ ਦੇ ਸਿਤਾਰਿਆਂ ਦੀਆਂ ਕਲਾਸਾਂ ਵੀ ਜੂਹੂ ਬੀਚ ‘ਤੇ ਜਾ ਕੇ ਹਰ ਸਾਲ ਲਾਉਂਦਾ ਹੈ ਸ਼ਾਹਰੁਖ ਖਾਨ, ਰਿਤਿਕ ਰੌਸ਼ਨ ਤੇ ਕਬੀਰ ਬੇਦੀ ਖਾਸ ਤੌਰ ‘ਤੇ ਉਸ ਕੋਲ ਕਲਾਸਾਂ ਲਾਉਂਦੇ ਹਨ ਉਸਦੀ ਪਤਨੀ ਜਸਵੀਰ ਕੌਰ ਇਸ ਕੰਮ ‘ਚ ਉਸਦਾ ਖਾਸ ਸਹਿਯੋਗ ਕਰ ਰਹੀ ਹੈ ਜਦੋਂ ਉਹ ਲੰਮੇ ਰੂਟ ‘ਤੇ ਚਲਾ ਜਾਂਦਾ ਹੈ ਤਾਂ ਪਿੱਛੋਂ ਜਸਵੀਰ ਕੌਰ ਹੀ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ
ਉਸਨੇ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਜਾਂਦੇ ਨਤੀਜਿਆਂ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ‘ਚੋਂ ਫੇਲ੍ਹ ਹੁੰਦੇ ਹਨ, ਜਿਸਦਾ ਮੁੱਖ ਕਾਰਨ ਵਿਦਿਆਰਥੀਆਂ ਦੀ ਸ਼ੁੱਧ ਲਿਖਾਈ ਤੇ ਸ਼ੁੱਧ ਵਿਆਕਰਨ ਨਾ ਹੋਣਾ ਹੈ ਸਾਈਕਲ ਰਾਹੀਂ ਹੀ ਸਕੂਲਾਂ ‘ਚ ਜਾਣ ਸਬੰਧੀ ਪੁੱਛਣ ‘ਤੇ ਉਸਨੇ ਦੱਸਿਆ ਕਿ ਸਾਈਕਲ ਦੀ ਸਵਾਰੀ ਕਾਰਨ ਇੱਕ ਤਾਂ ਉਸਦਾ ਕੋਈ ਖਰਚਾ ਨਹੀਂ ਹੁੰਦਾ ਤੇ ਸਾਈਕਲ ਪ੍ਰਦੂਸ਼ਣ ਵੀ ਪੈਦਾ ਨਹੀਂ ਕਰਦਾ ਪਰ ਸਭ ਤੋਂ ਵੱਡਾ ਫਾਇਦਾ ਸਾਈਕਲ ‘ਤੇ ਜਾਣ ਵੇਲੇ ਉਹ ਕਿਸੇ ਵੀ ਪਿੰਡ ਦੀ ਸੱਥ ਤੇ ਖੁੰਡਾਂ ਆਦਿ ‘ਤੇ ਬੈਠੇ ਲੋਕਾਂ ਨੂੰ ‘ਪੰਜਾਬੀ ਮੁਹਾਰਨੀ’ ਦੇ ਪਰਚੇ ਬੜੀ ਅਸਾਨੀ ਨਾਲ ਵੰਡ ਸਕਦਾ ਹੈ ਜਦੋਂ ਕਿ ਬੱਸ ਆਦਿ ‘ਤੇ ਜਾਣ ਨਾਲ ਅਜਿਹਾ ਸੰਭਵ ਨਹੀਂ ਹੁੰਦਾ
ਤੇਜਿੰਦਰ ਸਿੰਘ ਵੱਲੋਂ ਆਪਣੇ ਇਸ ਯਤਨ ਸਦਕਾ ਹੁਣ ਪੰਜਾਬ ਦਿਵਸ ਨੂੰ ਸਮਰਪਿਤ ਯਾਤਰਾ 12 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਦੌਰਾਨ ਉਹ ਮਾਨਸਾ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ 22 ਜ਼ਿਲ੍ਹਿਆਂ ਦੇ 80 ਵੱਡੇ ਸ਼ਹਿਰਾਂ ਤੇ 2000 ਤੋਂ ਵੱਧ ਪਿੰਡਾਂ ‘ਚ ਪੰਜਾਬੀ ਦਾ ਹੋਕਾ ਦੇਵੇਗਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਰਾਹ ‘ਚ ਪੈਂਦੇ ਹਰ ਪਿੰਡ ‘ਚ ਪੰਜਾਬੀ ਮਾਂ ਬੋਲੀ ਜਾਗ੍ਰਿਤੀ ਤਖਤੀ, ਮੁੱਖ ਸੜਕ ‘ਤੇ ਪੈਂਦੇ ਸਕੂਲਾਂ ‘ਚ ਪੰਜਾਬੀ ਸੋਹਣੀ ਤੇ ਸ਼ੁੱਧ ਲਿਖਾਈ ਜਮਾਤਾਂ, ਸੱਥਾਂ, ਬੱਸ ਅੱਡਿਆਂ ‘ਤੇ ਪੰਜਾਬੀ ਪੈਂਤੀ ਅੱਖਰੀ ਅਤੇ ਮੁਹਾਰਣੀ ਦਾ ਪਰਚਾ ਵੰਡਿਆ ਜਾਵੇਗਾ ਉਸਨੇ ਦੱਸਿਆ ਕਿ ਉਹ 1 ਨਵੰਬਰ ਨੂੰ ਚੰਡੀਗੜ੍ਹ ਪਹੁੰਚੇਗਾ ਜਿੱਥੋਂ ਮਾਨਸਾ ਦੀ ਵਾਪਸੀ ਹੋਵੇਗੀ ਇਸ ਸਫਰ ਦੌਰਾਨ ਉਸ ਵੱਲੋਂ ਰੋਜ਼ਾਨਾ 150 ਕਿੱਲੋਮੀਟਰ ਪੈਂਡਾ ਤੈਅ ਕੀਤਾ ਜਾਵੇਗਾ
ਇਨ੍ਹਾਂ ਅੱਖਰਾਂ ਤੋਂ ਅਣਜਾਣ ਨੇ ਜ਼ਿਆਦਾ ਵਿਦਿਆਰਥੀ
ਤੇਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਪ੍ਰਤੀ ਉਸ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੇ ਤਜ਼ਰਬੇ ਵਜੋਂ ਹੁਣ ਤੱਕ ਜੋ ਮੁੱਖ ਗੱਲ ਸਾਹਮਣੇ ਆਈ ਹੈ ਉਸ ਮੁਤਾਬਿਕ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਦੇ ਕੁੱਝ ਅੱਖਰਾਂ ਦੀ ਵਰਤੋਂ ਤੋਂ ਅਣਜਾਣ ਹਨ ਉਨ੍ਹਾਂ ਦੱਸਿਆ ਕਿ ਇਕੱਲੇ ਪ੍ਰਾਇਮਰੀ ਵਰਗ ‘ਚ ਹੀ ਨਹੀਂ ਉੱਚ ਕਲਾਸਾਂ ‘ਚ ਵੀ ਕੁਝ ਅਜਿਹਾ ਹੀ ਹਾਲ ਹੈ ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਜ ਤੇ ਝ, ਗ ਤੇ ਘ, ਬ ਤੇ ਭ, ਡ ਤੇ ਢ ਅਤੇ ਨ ਤੇ ਣ ‘ਚ ਫਰਕ ਨਹੀਂ ਪਤਾ ਅਜਿਹਾ ਨਾ ਪਤਾ ਹੋਣ ਕਾਰਨ ਹੀ ਕਈ ਵਿਦਿਆਰਥੀ ਪਾਣੀ ਨੂੰ ਪਾਨੀ ਲਿਖਦੇ ਹਨ
ਹੋਰ ਨੌਜਵਾਨਾਂ ਦੀ ਟੀਮ ਕੀਤੀ ਜਾਵੇਗੀ ਤਿਆਰ
ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੰਜਾਬੀ ਭਾਸ਼ਾ ਦੇ ਇਸ ਕਾਰਜ ਲਈ ਹੋਰ ਨੌਜਵਾਨਾਂ ਦੀ ਟੀਮ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਤੇਜ਼ੀ ਨਾਲ ਇਸਦਾ ਪ੍ਰਚਾਰ-ਪ੍ਰਸਾਰ ਹੋ ਸਕੇ ਉਨ੍ਹਾਂ ਆਖਿਆ ਕਿ ਇਸ ਕੰਮ ਲਈ ਨੌਜਵਾਨ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਹੀ ਘਰਾਂ ਤੋਂ ਕਰਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ‘ਚ ਮਾਨਵ-ਜਾਤੀ ਦੇ ਅੰਗ-ਸੰਗ ਮੌਖਿਕ ਜਾਂ ਸ਼ਬਦੀ ਰੂਪ ‘ਚ ਮਨੁੱਖੀ ਕਦਰਾਂ-ਕੀਮਤਾਂ ਦੀ ਅਗਵਾਈ ਕਰਦਾ ਰਹਿੰਦਾ ਹੈ
ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਵੀ ਇਹੋ ਗੱਲ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਜੀਵਨ ਦੀ ਸੋਝੀ ਕਰਾਉਣ ਲਈ ਤੇ ਸਮਾਜਿਕ-ਸੱਚ ਦੀ ਪ੍ਰਮਾਣਿਕਤਾ ਨੂੰ ਸਾਰਥਿਕ-ਪਰਿਪੇਖਤਾ ਦੇਣ ਲਈ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਪੂਰਵ ਮੁਗਲ-ਕਾਲ, ਮੁਗਲ-ਕਾਲ, ਪਿਛਲੇਰੇ ਮੁਗਲ-ਕਾਲ, ਸਿੱਖ-ਰਾਜ ਕਾਲ ਤੇ ਅੰਗਰੇਜ਼-ਕਾਲ ‘ਚ ਸਰਕਾਰੀ ਸਰਪ੍ਰਸਤੀ ਰਾਹੀਂ ਨਹੀਂ ਹੋ ਸਕਿਆ ਇਸ ਗੱਲੋਂ ਪੰਜਾਬੀ ਭਾਸ਼ਾ ਨੂੰ ਬਣਦੀ ਮਾਣਤਾ ਨਹੀਂ ਮਿਲ ਸਕੀ ਸਮਾਜਿਕ ਲਹਿਰਾਂ ਦੇ ਪ੍ਰਭਾਵ ਹੇਠ ਸੂਫ਼ੀ-ਕਾਵਿ-ਧਾਰਾ, ਗੁਰਮਤਿ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ, ਬੀਰ ਰਸ ਕਾਵਿ-ਧਾਰਾ ਨੇ ਹੀ ਪੰਜਾਬੀ ਦੇ ਵਿਰਸੇ ਨੂੰ ਭਰਪੂਰ ਕੀਤਾ
ਅੰਗਰੇਜ਼-ਯੁੱਗ ਦੇ ਅਧੋਗਤੀ-ਕਾਲ ਦੌਰਾਨ ਭਾਵ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆ ‘ਚ ਪੰਜਾਬੀ ਦੇ ਵਿਦਵਾਨ ਅਤੇ ਸੂਝਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਹੱਕ ‘ਚ ਆਵਾਜ਼ ਉਠਾ ਕੇ ਪੰਜਾਬੀ ਸਾਹਿਤ ਦਾ ਆਧੁਨਿਕ-ਯੁੱਗ ਸਿਰਜਣ ਵਿੱਚ ਸਲਾਹੁਣਯੋਗ ਪ੍ਰਾਰੰਭ ਕੀਤਾ, ਜਿਨ੍ਹਾਂ ‘ਚ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ, ਪ੍ਰੋ. ਈਸ਼ਵਰ ਚੰਦਰ ਨੰਦਾ, ਪ੍ਰੋ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਲਾਲ ਕਿਰਪਾ ਸਾਗਰ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਨ੍ਹ ਸਿੰਘ ਨਾਭਾ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ
ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਜੰਥੇਬੰਦਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਜਦੋਂ ਅਸੀਂ ਬੀਤੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਡਾ ਸਿਰ ਉੱਚਾ ਕਰਦੀ ਹੈ ਕਿ ਇਸ ਕਾਰਜ ਲਈ ਹਿੰਦੂ, ਮੁਸਲਮਾਨ ਅਤੇ ਸਿੱਖ ਲੇਖਕਾਂ ਨੇ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ ਹੈ ਉਸ ਵੇਲੇ ਦੇਸ਼ ਗੁਲਾਮ ਹੋਣ ਕਾਰਨ, ਦੇਸ਼ ਪਿਆਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪ੍ਰਧਾਨ ਸੀ ਜਿਸ ਕਾਰਨ ਪੰਜਾਬੀਆਂ ਤੇ ਪੰਜਾਬੀ ਲੇਖਕਾਂ ਨੇ ਜਲਸਿਆਂ ਅਤੇ ਕਾਨਫਰੰਸਾ ‘ਚ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਲਈ ਪ੍ਰੇਰਤ ਕਰਨ ਲਈ ਪੰਜਾਬੀ ਕਵਿਤਾ ਰਾਹੀਂ ਉਭਾਰਿਆ ਤੇ ਜਗਾਇਆ
ਅਜਿਹੇ ਹਾਲਾਤਾਂ  ਕਰਨ ਹੀ ਪੰਜਾਬੀ ਬੋਲੀ ਦੀ ਹਰ ਪੱਖੋਂ ਉੱਨਤੀ ਲਈ ਤੇ ਪੰਜਾਬੀਆਂ ਨੂੰ ਮਾਤ-ਭਾਸ਼ਾ ਦਾ ਦਰਜਾ ਦਿਵਾਉਣ ਲਈ ਅਕਤੂਬਰ, 1962 ਵਿੱਚ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ‘ਚ ਪੰਜਾਬੀ ਸਾਹਿਤਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਟੀ ਦੇ ਪੰਜਾਬੀ ਲੇਖਕ ਤੇ ਵਿਦਵਾਨ ਸ਼ਾਮਲ ਹੋਏ ਇੰਜ ਪੰਜਾਬੀ ਸਾਹਿਤ ਸਭਾ ਦੀ ਨੀਂਹ ਅੰਮ੍ਰਿਤਸਰ ਵਿੱਚ ਰੱਖੀ ਗਈ ਇਸ ਦੇ ਫਲਸਰੂਪ 12 ਨਵੰਬਰ, 1962 ਨੂੰ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਹਾਲ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ
ਲੋਕਾਂ ਅੰਦਰ ਇੱਕ ਚੇਤਨਾ ਜਗਾਉਣ ਲਈ ਲਾਲਾ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ 25 ਅਕਤੂਬਰ, 1927 ਨੂੰ ਅੰਮ੍ਰਿਤਸਰ ‘ਚ ਪਹਿਲੀ ਸੂਬਾ ਪੰਜਾਬੀ ਕਾਨਫਰੰਸ ਕੀਤੀ ਗਈ ਪੰਜਾਬੀ ਭਾਸ਼ਾ ਦੀ ਹਰਮਨਪਿਆਰਤਾ ਵਿਗਸਣ ਦੇ ਸਿੱਟੇ ਵੱਜੋਂ ਇਸ ਕਾਨਫਰੰਸ ਤੋਂ ਮਗਰੋਂ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਪ੍ਰਸਿੱਧ ਪੰਜਾਬੀ ਨਾਟਕ ‘ਸੁਭੱਦਰਾ’ ਇਸ ਰੰਗ-ਮੰਚ ‘ਤੇ ਖੇਡਿਆ ਗਿਆ
ਕਾਨਫਰੰਸ ਦੀ ਸਫ਼ਲਤਾ ਕਾਰਨ 23 ਸਤੰਬਰ, 1928 ਨੂੰ ਸ਼ਿਮਲੇ ਅੰਦਰ ਸ਼ਾਹਾਨਾ ਕਵੀ ਦਰਬਾਰ ਹੋਇਆ ਸਾਹਿਤਕ ਜਥੇਬੰਦੀਆਂ ਦੀ ਪਿੱਠ-ਭੂਮੀ ਨੂੰ ਬਲ ਮਿਲਿਆ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ, ਪੰਜਾਬ ਟੈਕਸਟ ਬੁੱਕ ਕਮੇਟੀ ਲਾਹੌਰ, ਸੈਂਟਰਲ ਪੰਜਾਬੀ ਸਭਾ ਪੰਜਾਬ, ਸਿੱਖ ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਆਦਿ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਜ਼ਾਦੀ ਤੋਂ ਪਹਿਲਾਂ ਬਹੁਤ ਸ਼ਿੱਦਤ ਨਾਲ ਯੋਗਦਾਨ ਪਾਇਆ ਉਪਰੋਕਤ ਸਾਹਿਤਕ ਪਿਛੋਕੜ ‘ਤੇ ਪੰਛੀ-ਝਾਤ ਪਾਉਣ ਨਾਲ ਇਹ ਤਸੱਲੀ ਬੱਝਦੀ ਹੈ ਕਿ ਪੰਜਾਬੀ ਲੇਖਕਾਂ ਨੇ ਆਪਣੀ ਮਾਂ-ਬੋਲੀ ਪ੍ਰਤੀ ਫ਼ਰਜ਼ਾਂ ਨੂੰ ਪਛਾਣਦੇ ਹੋਏ, ਸਾਡੇ ਲਈ ਅਜਿਹੀ ਭੂਮੀ ਤਿਆਰ ਕੀਤੀ ਜਿਸ ਦਾ ਸਿੱਟਾ ਅਜੋਕੀਆਂ ਸਾਹਿਤ ਸਭਾਵਾਂ ਦੀ ਗਿਣਤੀ ‘ਚ ਉਤਸ਼ਾਹ ਜਨਕ ਵਾਧਾ ਹੋਣਾ ਹੈ
ਆਜ਼ਾਦੀ ਪਿੱਛੋਂ ਜਿੱਥੇ ਸਮੇਂ-ਸਮੇਂ ਹੋਰ ਸਾਹਿਤਕ-ਜਥੇਬੰਦੀਆਂ ਨੇ ਆਪਣੀਆਂ ਸਾਹਿਤਕ-ਸਰਗਰਮੀਆਂ ਰਾਹੀਂ ਪੰਜਾਬੀ ਭਾਸ਼ਾ ਦੀ Àੁੱਨਤੀ ਲਈ ਯਤਨ ਜਾਰੀ ਰੱਖੇ, ਉੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦਾ ਨਾਂਅ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਹੜੀ 7 ਅਗਸਤ, 1953 ਨੂੰ ਹੋਂਦ ਵਿੱਚ ਆਈ ਇਸ ਸਭਾ ਦੀ ਪਹਿਲੀ ਪੁਸਤਕ 1956 ‘ਚ ‘ਪੰਖੜੀਆਂ’ ਛਪੀ ਇਸ ਪਿੱਛੋਂ ‘ਏਨੀ ਮੇਰੀ ਬਾਤ’ (1960) ‘ਕੌਲਫੁਲ’ (1962) ‘ਮਹਾਨ ਬੱਚੇ’ (1967), ‘ਕੂੜ ਨਿਖੁੱਟੇ’ (1979), ‘ਕਥਨਾਵਲੀ’ (1978) ‘ਕਤਰਾ-ਕਤਰਾ ਸੋਚ’ (ਕਹਾਣੀ ਸੰਗ੍ਰਹਿ), ‘ਕਿਰਨਾਂ ਦੇ ਰੰਗ’ ‘ਲਾਲੀ ਹਰਿਆਲੀ’ ਆਦਿ ਪੁਸਤਕਾਂ ਪ੍ਰਕਾਸ਼ਨ ਹੋਣਾ, ਇੱਕ ਮਾਅਰਕੇ ਦੀ ਗੱਲ ਸੀ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 24 ਅਪਰੈਲ, 1954 ਨੂੰ ਹੋਂਦ ‘ਚ ਆਈ ਜਿਸਦੇ ਪ੍ਰਧਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਕਲਾ-ਪਾਰਖੂ ਵੀ ਰਹੇ ਇਸ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਹੱਦ ਉਪਰਾਲੇ ਕੀਤੇ ਕਿੰਨੀਆਂ ਹੀ ਗੋਸ਼ਟੀਆਂ, ਪੁਸਤਕਾਂ ਦਾ ਪ੍ਰਕਾਸ਼ਨ, ਸਨਮਾਨ, ਸੈਮੀਨਾਰ ਤੇ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਪੰਜਾਬੀ ਅਨੁਵਾਦ ਕਰਾ ਕੇ ਹੋਰ ਸਭਾਵਾਂ ਨੂੰ ਉਤਪੰਨ ਹੋਣ ‘ਚ ਪ੍ਰੇਰਨਾ ਦਿੱਤੀ ਇੰਜ ਪੰਜਾਬੀ ਸਾਹਿਤ ਸਭਾਵਾਂ ਦੀ ਸਥਾਪਨਾ ਵਧਦੀ ਰਹੀ
ਪੰਜਾਬੀ ਸਾਹਿਤ ਸਭਾਵਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਤੇ ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਦੇ ਤੌਰ ‘ਤੇ ਬਣਦੀ ਥਾਂ ਦੁਆਉਣ ਲਈ ਅਤੇ ਲੇਖਕਾਂ ਦੀ ਜਥੇਬੰਧਕ ਆਵਾਜ਼ ਨੂੰ ਬੁਲੰਦ ਕਰਾਉਣ ਲਈ ਪਿੰ੍ਰ. ਸੰਤ ਸਿੰਘ ਸੇਖੋਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੋੜ੍ਹੀ ਗੱਡ ਕੇ ਇੱਕ ਸ਼ਾਨਦਾਰ ਇਤਿਹਾਸਕ ਕੰਮ ਕੀਤਾ ਜਿਸ ਨਾਲ ਇਸ ਸਮੇਂ ‘ਚ ਸਥਾਪਤ ਲਗਪਗ 104 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ ਤੇ ਇਸ ਤੋਂ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲਗਭਗ 148 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਕਾਰਜਸ਼ੀਲ ਹਨ
….ਚਲਦਾ
ਮਨਮੋਹਨ ਸਿੰਘ ਦਾਊਂ
ਮੋ: 81907-00503
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।