Institutions - Sach Kahoon Punjabi

ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ
ਸਿੱਖਿਆ ਸੰਸਥਾਵਾਂ ਸਿਆਸੀ ਅਖਾੜੇ ਨਾ ਬਣਨ

ਸਿੱਖਿਆ ਸੰਸਥਾਵਾਂ ਦੀ ਆਪਣੀ ਗਰਿਮਾ ਹੁੰਦੀ ਹੈ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਦਾ ਮੰਦਰ ਵੀ ਕਿਹਾ ਜਾਂਦਾ ਹੈ, ਜਿੱਥੇ ਦੇਸ਼ ਦਾ ਭਵਿੱਖ ਤਿਆਰ ਹੁੰਦਾ ਹੈ ਦੇਸ਼ ਦੇ ਭਵਿੱਖ ਦੀ ਸੋਚ ਅਤੇ ਸੰਸਕਾਰ ਇਨ੍ਹਾਂ ਸਿੱਖਿਆ ਦੇ ਮੰਦਰਾਂ ਵਿਚ ਪੈਦਾ ਹੁੰਦੇ ਹਨ ਪਰ ਇਹ ਦੇਸ਼ ਦੀ ਮਾੜੀ ਕਿਸਮਤ ਹੈ ਕਿ ਇਹ ਸਿੱਖਿਆ ਦੇ ਮੰਦਰ ਸਿਆਸਤ ਦਾ ਅਖਾੜਾ ਬਣਦੇ ਜਾ ਰਹੇ ਹਨ ਬੀਤੀ 15 ਦਸੰਬਰ ਨੂੰ ਦਿੱਲੀ ਪੁਲਿਸ ਜਾਮੀਆ ਯੂਨੀਵਰਸਿਟੀ ਕੈਂਪਸ ਵਿਚ ਵੜ ਗਈ, ਉਹ ਵੀ ਬਿਨਾਂ ਵਾਈਸ ਚਾਂਸਲਰ ਦੀ ਇਜ਼ਾਜਤ ਦੇ ਜੋ ਕਿ ਗੈਰ-ਕਾਨੂੰਨੀ ਹੈ

ਅਤੇ ਪੁਲਿਸ ‘ਤੇ ਵਿਦਿਆਰਥੀਆਂ ਨਾਲ ਕੁੱਟ-ਮਾਰ ਦਾ ਦੋਸ਼ ਲੱਗਾ ਇਸ ਘਟਨਾਕ੍ਰਮ ਦੀ ਵੀਡੀਓ ਖੂਬ ਵਾਇਰਲ ਹੋਈ ਵਿਦਿਆਰਥੀ ਅੰਦੋਲਨ ‘ਤੇ ਉੱਤਰ ਆਏ, ਪ੍ਰੀਖਿਆਵਾਂ ਦਾ ਬਾਈਕਾਟ ਹੋਇਆ ਆਖ਼ਰਕਾਰ ਵਾਈਸ ਚਾਂਸਲਰ ਨੂੰ ਵਿਦਿਆਰਥੀਆਂ ਵਿਚ ਆ ਕੇ ਸਮਝਾਉਣਾ ਪਿਆ ਕਿ ਉਨ੍ਹਾਂ ਪੁਲਿਸ ‘ਤੇ ਐਫ਼ਆਈਆਰ ਦਰਜ਼ ਕਰਨ ਦੇ ਯਤਨ ਕੀਤੇ ਹਨ ਪਰ ਪੁਲਿਸ ਐਫ਼ਆਈਆਰ ਦਰਜ਼ ਨਹੀਂ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਕੇਸ ਕ੍ਰਾਈਮ ਬ੍ਰਾਂਚ ਨੂੰ ਟਰਾਂਸਫ਼ਰ ਕਰ ਦਿੱਤਾ ਪਰ ਕ੍ਰਾਈਮ ਬ੍ਰਾਂਚ ਵੀ ਐਫ਼ਆਈਆਰ ਦਰਜ਼ ਨਹੀਂ ਕਰ ਰਹੀ

ਆਖ਼ਰਕਾਰ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੀ ਮੰਗ ‘ਤੇ ਐਫ਼ਆਈਆਰ ਦਰਜ਼ ਕਰਵਾਉਣ ਲਈ ਕੋਰਟ ਦਾ ਰਸਤਾ ਅਪਣਾਉਣ ਦਾ ਐਲਾਨ ਕੀਤਾ,

ਫਿਰ ਵੀ ਵਿਦਿਆਰਥੀ ਸੰਤੁਸ਼ਟ ਨਹੀਂ ਇਸੇ ਤਰ੍ਹਾਂ ਦਾ ਮਾਮਲਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਹੈ ਜਿੱਥੇ 5 ਜਨਵਰੀ ਨੂੰ ਨਕਾਬਪੋਸ਼ ਭੀੜ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ ਇਸ ਦ੍ਰਿਸ਼ ਨੂੰ ਵੀ ਮੀਡੀਆ ਦੇ ਜ਼ਰੀਏ ਪੂਰੇ ਦੇਸ਼ ਨੇ ਦੇਖਿਆ ਜੇਐਨਯੂ ਭਾਰਤ ਦੀ ਇੱਕੋ-ਇੱਕ ਯੂਨੀਵਰਸਿਟੀ ਹੈ ਜੋ ਦੁਨੀਆਂ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਦੀ ਸੂਚੀ ਵਿਚ ਸਥਾਨ ਰੱਖਦੀ ਹੈ ਸਿੱਖਿਆ ਦੇ ਇਹ ਮੰਦਰ ਹੁਣ ਸਿਆਸਤ ਦਾ ਅਖਾੜਾ ਬਣ ਚੁੱਕੇ ਹਨ ਜਿੱਥੇ ਨਾ ਵਿਦਿਆਰਥੀ ਅਤੇ ਨਾ ਹੀ ਅਧਿਆਪਕ ਖੁਦ ਨੂੰ ਸੁਰੱਖਿਅਤ ਸਮਝਦੇ ਹਨ

ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਡਰ ਦਾ ਮਾਹੌਲ ਹੈ ਅਜਿਹਾ ਮਾਹੌਲ ਕਿਸੇ ਵੀ ਸੂਰਤ ਵਿਚ ਸਿੱਖਿਆ ਲਈ ਠੀਕ ਨਹੀਂ ਵਿਚਾਰਕ ਅਜ਼ਾਦੀ ਅਤੇ ਜਾਗਰੂਕਤਾ ਚੰਗੀ ਗੱਲ ਹੈ ਜਿਸ ‘ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ ਕਿਸੇ ਵੀ ਸਿੱਖਿਆ ਸੰਸਥਾ ਵਿਚ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਦਾ ਪੋਸ਼ਣ ਕਰਨਾ ਗਲਤ ਹੈ

ਹਿੰਸਾ ਅਤੇ ਹਿੰਸਾ ਨੂੰ ਪਨਾਹ ਦੇਣ ਵਾਲੀ ਵਿਚਾਰਧਾਰਾ ਦਾ ਸਮੱਰਥਨ ਕਰਨਾ ਵੀ ਓਨਾ ਹੀ ਗਲਤ ਹੈ ਸਿਆਸੀ ਪਾਰਟੀਆਂ ਨੂੰ ਵੀ ਚਾਹੀਦਾ ਹੈ ਕਿ

ਉਹ ਆਪਣੀ ਸੁਆਰਥ ਪੂਰਤੀ ਲਈ ਵਿਦਿਆਰਥੀਆਂ ਨੂੰ ਮੋਹਰਾ ਨਾ ਬਣਾਉਣ ਅਤੇ ਸਿੱਖਿਆ ਦੇ ਮੰਦਰਾਂ ਦੀ ਗਰਿਮਾ ਨੂੰ ਬਣਾਈ ਰੱਖਣ ਤਾਂ ਕਿ ਸਿੱਖਿਆ ਦੇ ਇਨ੍ਹਾਂ ਮੰਦਰਾਂ ‘ਚੋਂ ਨਿੱਕਲ ਕੇ ਆਉਣ ਵਾਲਾ ਸਾਡੇ ਦੇਸ਼ ਦਾ ਭਵਿੱਖ ਉੱਜਵਲ ਹੋਵੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਖਬਰ ਦਾ ਅਸਰ : ਸਰਕਾਰਾਂ ਨੇ ਸਦਾ ਵਿਸਾਰਿਆ, ਸਮਾਜਿਕ ਸੰਸਥਾਵਾਂ ਨੇ ਸੰਭਾਲਿਆ ਗਰੀਬ ਪਰਿਵਾਰ
72 ਸਾਲਾਂ ਬਾਅਦ ਗਰੀਬ ਪਰਿਵਾਰ ਨੂੰ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ ਨਸੀਬ ਹੋਏ

ਤਰੁਣ ਕੁਮਾਰ ਸ਼ਰਮਾ, ਨਾਭਾ

ਨਾਭਾ ਦੇ ਪਿੰਡ ਰਾਇਮਲ ਮਾਜਰੀ ਵਿਖੇ ਅੱਤ ਦੀ ਗਰੀਬੀ ‘ਚ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੋ ਕੇ ਆਪਣਾ ਸਮਾਂ ਲੰਘਾ ਰਹੇ ਪਰਿਵਾਰ ਦੀ ਕਹਾਣੀ ਨੂੰ ‘ਸੱਚ ਕਹੂੰ’ ਵੱਲੋਂ 20 ਜੁਲਾਈ ਦੇ ਅੰਕ ‘ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਮਾਜਿਕ ਸੰਸਥਾਵਾਂ ਨੇ ਇਸ ਪਰਿਵਾਰ ਵੱਲ ਵਹੀਰਾਂ ਘੱਤ ਲਈਆਂ ਹਨ। ਇਸ ਘਰ ਵਿੱਚ ਇੱਕ ਬਿਰਧ ਮਾਤਾ ਤੇ ਉਸ ਦੇ ਪੁੱਤਰ ਸਮੇਤ ਦੋ ਮੈਂਬਰ ਹਨ ਜੋ ਪਿਛਲੇ 72 ਸਾਲਾਂ ਤੋਂ ਤੇਲ ਦੇ ਦੀਵੇ ਦੀ ਰੌਸ਼ਨੀ ਹੇਠ ਆਪਣੀ ਜਿੰਦਗੀ ਬਤੀਤ ਕਰਦੇ ਆ ਰਹੇ ਸਨ ਤੇ ਪਰਿਵਾਰ ਕੋਲ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਤੱਕ ਨਹੀਂ ਸੀ ਇਸ ਪਰਿਵਾਰ ਦੀ ਮਾੜੀ ਹਾਲਤ ਦੀ ਕਹਾਣੀ ਮੀਡੀਆ ਵਿੱਚ ਆਉਣ ‘ਤੇ ਅੱਜ ਵੀ ਭਾਵੇਂ ਸਰਕਾਰ ਦੀ ਅੱਖ ਤਾਂ ਨਹੀਂ ਖੁੱਲ੍ਹੀ ਪਰੰਤੂ ਸਮਾਜਿਕ ਸੰਸਥਾਵਾਂ ਨੇ ਇਸ ਘਰ ਦੀ ਤੋੜ ਨੂੰ ਖਤਮ ਕਰਕੇ ਰੱਖ ਦਿੱਤਾ ਹੈ।

ਜਿੱਥੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ 72 ਸਾਲਾਂ ਤੋਂ ਬੁਨਿਆਦੀ ਜਰੂਰਤਾਂ ਦੀ ਘਾਟ ਨਾਲ ਦੋ ਚਾਰ ਹੁੰਦੇ ਇਸ ਗਰੀਬ ਘਰ ਵਿੱਚ ਬਿਜਲੀ ਦੀ ਫਿਟਿੰਗ ਕਰਕੇ ਲਾਈਟ ਦਾ ਪੂਰਾ ਪ੍ਰਬੰਧ ਕਰ ਦਿੱਤਾ ਹੈ ਉੱਥੇ ਘਰ ਵਿੱਚ ਪਾਣੀ ਦਾ ਕੁਨੈਕਸ਼ਨ ਵੀ ਚਾਲੂ ਕਰਵਾ ਦਿੱਤਾ ਹੈ। ਸਮਾਜਿਕ ਸੰਸਥਾਵਾਂ ਨੇ ਇਸ ਪਰਿਵਾਰ ਦੇ ਮਹੀਨਾਵਾਰ ਰਾਸ਼ਨ ਦਾ ਇੰਤਜਾਮ ਕਰ ਦਿੱਤਾ ਹੈ ਤਾਂ ਜੋ ਇਹ ਪਰਿਵਾਰ ਮੁੜ ਭੁੱਖਾ ਨਾ ਸੌਂ ਸਕੇ। ਆਪਣੇ ਘਰ ਪਹਿਲੀ ਵਾਰ ਇਹ ਸਹੂਲਤਾਂ ਨੂੰ ਦੇਖ ਕੇ ਬਿਰਧ ਮਾਤਾ ਤੇ ਉਸ ਦੇ ਪੁੱਤਰ ਦੀਆਂ ਅੱਖਾਂ ਵਿੱਚੋਂ ਅੱਥਰੂ ਰੁਕ ਨਹੀਂ ਰਹੇ ਸਨ। ਉਹ ਤੇ ਉਸ ਦਾ ਪੁੱਤਰ ਜਿੱਥੇ ਇਨ੍ਹਾਂ ਸਮਾਜਿਕ ਸੰਸਥਾਵਾਂ ਤੇ ਮੀਡੀਆ ਦੇ ਨਿਭਾਏ ਹਾਂ ਪੱਖੀ ਰੋਲ ਲਈ ਵਾਰ ਵਾਰ ਧੰਨਵਾਦ ਕਰਦੇ ਥੱਕ ਨਹੀਂ ਰਹੇ ਸਨ ਤਾਂ ਇਸ ਮੌਕੇ ਸਮਾਜਿਕ ਸੰਸਥਾਵਾਂ ਦੇ ਆਗੂ ਵੀ ਆਪਣੀਆਂ ਅੱਖਾਂ ਦੀ ਨਮੀ ਨੂੰ ਲੁਕੋ ਨਾ ਸਕੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬ ਦੇ 107 ਵਿੱਦਿਅਕ ਅਦਾਰਿਆਂ ਨੂੰ ਚਿਤਾਵਨੀ
ਸ਼ਰਤਾਂ ਪੂਰੀਆਂ ਨਾ ਹੋਈਆਂ ਤਾਂ ਨਹੀਂ ਕਰਵਾ ਸਕਣਗੇ ਡਿਪਲੋਮੇ ਤੇ ਡਿਗਰੀਆਂ

ਚੰਡੀਗੜ (ਅਸ਼ਵਨੀ ਚਾਵਲਾ) | ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਵਿੱਦਿਅਕ ਕੋਰਸਾਂ ਨੂੰ ਚਲਾਉਣ ਵਾਲੇ ਅਦਾਰਿਆਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਸਾਵਧਾਨ ਕਰਦਿਆਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ (ਪੀ.ਐਸ.ਸੀ.ਏ.ਈ) ਦੇ ਮੈਂਬਰ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੀ.ਐਸ.ਸੀ.ਏ.ਈ 1 ਜਨਵਰੀ, 2020 ਤੋਂ 107 ਵਿੱਦਿਅਕ ਅਦਾਰਿਆਂ ਵੱਲੋਂ ਜਾਰੀ ਕੀਤੀਆਂ ਡਿਗਰੀਆਂ, ਡਿਪਲੋਮੇ ਤੇ ਸਰਟੀਫੀਕੇਟ ਗ਼ੈਰ-ਪ੍ਰਮਾਣਿਤ ਘੋਸ਼ਿਤ ਕਰ ਦਿੱਤੇ ਜਾਣਗੇ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕਾਊਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਐਕਟ, 2017 ਦੀਆਂ ਸ਼ਰਤਾਂ ਤਹਿਤ ਇਸ ਕਾਊਂਸਲ ਦਾ ਗਠਨ ਕੀਤਾ ਗਿਆ ਹੈ। ਇਹ ਕਾਊਂਸਲ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖੇਤੀਬਾੜੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਸਬੰਧੀ ਘੱਟੋ-ਘੱਟ ਮਾਪਦੰਡ ਅਤੇ ਦਿਸ਼ਾ-ਨਿਰਦੇਸ਼ਾਂ ਨੂੰ ਨਿਸ਼ਚਤ ਕਰਨ ਲਈ ਸਮਰੱਥ ਹੈ

ਸ੍ਰੀ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਸਬੰਧੀ ਸਿੱਖਿਆ ਪ੍ਰਦਾਨ ਕਰ ਰਹੇ 25 ਅਦਾਰਿਆਂ ਵੱਲੋਂ ਐਕਟ ਦੀਆਂ ਸ਼ਰਤਾਂ ਦੀ ਪੂਰਤੀ ਹਿੱਤ ਸਟੇਟਸ ਰਿਪੋਰਟ ਜਮਾਂ ਕਰਵਾਈ ਗਈ ਹੈ। ਪਰ ਦੇਖਣ ਵਿੱਚ ਆਇਆ ਹੈ ਕਿ ਇਹ ਅਦਾਰੇ ਐਕਟ ਦੀਆਂ ਨਿਰਧਾਰਤ ਸ਼ਰਤਾਂ ‘ਤੇ ਖਰੇ ਨਹੀਂ ਉੱਤਰਦੇ। ਇਸ ਲਈ ਜੇਕਰ ਇਹ  ਅਦਾਰੇ 31 ਦਸੰਬਰ, 2019 ਤੱਕ ਐਕਟ ਦੀਆਂ ਨਿਸ਼ਚਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਕਾਊਂਸਲ ਵੱਲੋਂ 1 ਜਨਵਰੀ, 2020 ਤੋਂ ਇਨਾਂ ਅਦਾਰਿਆਂ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ।

ਸ੍ਰੀ ਪੰਨੂ ਨੇ ਦੱਸਿਆ ਰਾਜ ਵਿਚ 82 ਅਜਿਹੀਆਂ ਸੰਸਥਾਵਾਂ ਹਨ ਜੋ ਕਿ ਖੇਤੀ ਵਿਗਿਆਨ ਦੇ ਖੇਤਰ ਵਿੱਚ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ, ਪਰ ਇਸ ਸਬੰਧ ਵਿੱਚ ਜਾਰੀ ਨੋਟਿਸ ਦੇ ਬਾਵਜੂਦ, ਇਨਾਂ (82 ਸੰਸਥਾਵਾਂ) ਵੱਲੋਂ ਐਕਟ ਵਿੱਚ ਨਿਰਧਾਰਤ ਸ਼ਰਤਾਂ ਮੁਤਾਬਕ ਆਪੋ-ਆਪਣੀਆਂ ਸਟੇਟਸ ਰਿਪੋਰਟਾਂ ਜਮਾਂ ਨਹੀਂ ਕਰਵਾਈਆਂ। ਉਨਾਂ ਦੱਸਿਆ ਕਿ 1 ਜਨਵਰੀ 2020 ਤੋਂ ÎਿÂਹ ਸੰਸਥਾਵਾਂ ਕਾਊਂਸਲ ਨਾਲ ਜੁੜਨ ਦੇ ਅਧਿਕਾਰ ਨੂੰ ਗਵਾਉਣ ਲਈ ਖੁਦ ਜਿੰਮੇਵਾਰ ਹੋਣਗੀਆਂ।

ਪੰਨੂ ਨੇ ਕਿਹਾ ਕਿ ਇਨਾਂ ਸੰਸਥਾਵਾਂ ਵਿੱਚ ਖੇਤੀਬਾੜੀ ਸਿੱਖਿਆ ਵਿੱਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਲਈ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਉਹ ਇਨਾਂ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਲਈ ਆਪ ਜਿੰਮੇਵਾਰ ਹੋਣਗੇ ਕਿਉਂਕਿ ਐਕਟ ਦੀਆ ਧਾਰਾਵਾਂ ਦੀ ਪਾਲਣਾ ਵਿੱਚ ਅਸਫ਼ਲ ਹੋਣ ਕਰਕੇ ਇਹ ਸੰਸਥਾਵਾਂ ਨਾਨ-ਐਫੀਲੀਏਟਡ/ ਨਾਨ-ਅਪਰੂਵਡ ਮੰਨੀਆਂ ਜਾਣਗੀਆਂ, ਜਿਸ ਕਾਰਨ ਇਹਨਾਂ ਸੰਸਥਾਵਾਂ ਵਲੋਂ ਜਾਰੀ ਕੀਤੇ ਡਿਗਰੀ/ ਡਿਪਲੋਮੇ ਸਰਟੀਫਿਕੇਟ ਨੂੰ ਪ੍ਰਮਾਣਿਤ ਨਹੀਂ ਮੰਨਿਆ ਜਾਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ‘ਚ ਮਾਨਵ-ਜਾਤੀ ਦੇ ਅੰਗ-ਸੰਗ ਮੌਖਿਕ ਜਾਂ ਸ਼ਬਦੀ ਰੂਪ ‘ਚ ਮਨੁੱਖੀ ਕਦਰਾਂ-ਕੀਮਤਾਂ ਦੀ ਅਗਵਾਈ ਕਰਦਾ ਰਹਿੰਦਾ ਹੈ

ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਵੀ ਇਹੋ ਗੱਲ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਜੀਵਨ ਦੀ ਸੋਝੀ ਕਰਾਉਣ ਲਈ ਤੇ ਸਮਾਜਿਕ-ਸੱਚ ਦੀ ਪ੍ਰਮਾਣਿਕਤਾ ਨੂੰ ਸਾਰਥਿਕ-ਪਰਿਪੇਖਤਾ ਦੇਣ ਲਈ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਪੂਰਵ ਮੁਗਲ-ਕਾਲ, ਮੁਗਲ-ਕਾਲ, ਪਿਛਲੇਰੇ ਮੁਗਲ-ਕਾਲ, ਸਿੱਖ-ਰਾਜ ਕਾਲ ਤੇ ਅੰਗਰੇਜ਼-ਕਾਲ ‘ਚ ਸਰਕਾਰੀ ਸਰਪ੍ਰਸਤੀ ਰਾਹੀਂ ਨਹੀਂ ਹੋ ਸਕਿਆ ਇਸ ਗੱਲੋਂ ਪੰਜਾਬੀ ਭਾਸ਼ਾ ਨੂੰ ਬਣਦੀ ਮਾਣਤਾ ਨਹੀਂ ਮਿਲ ਸਕੀ ਸਮਾਜਿਕ ਲਹਿਰਾਂ ਦੇ ਪ੍ਰਭਾਵ ਹੇਠ ਸੂਫ਼ੀ-ਕਾਵਿ-ਧਾਰਾ, ਗੁਰਮਤਿ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ, ਬੀਰ ਰਸ ਕਾਵਿ-ਧਾਰਾ ਨੇ ਹੀ ਪੰਜਾਬੀ ਦੇ ਵਿਰਸੇ ਨੂੰ ਭਰਪੂਰ ਕੀਤਾ

ਅੰਗਰੇਜ਼-ਯੁੱਗ ਦੇ ਅਧੋਗਤੀ-ਕਾਲ ਦੌਰਾਨ ਭਾਵ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆ ‘ਚ ਪੰਜਾਬੀ ਦੇ ਵਿਦਵਾਨ ਅਤੇ ਸੂਝਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਹੱਕ ‘ਚ ਆਵਾਜ਼ ਉਠਾ ਕੇ ਪੰਜਾਬੀ ਸਾਹਿਤ ਦਾ ਆਧੁਨਿਕ-ਯੁੱਗ ਸਿਰਜਣ ਵਿੱਚ ਸਲਾਹੁਣਯੋਗ ਪ੍ਰਾਰੰਭ ਕੀਤਾ, ਜਿਨ੍ਹਾਂ ‘ਚ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ, ਪ੍ਰੋ. ਈਸ਼ਵਰ ਚੰਦਰ ਨੰਦਾ, ਪ੍ਰੋ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਲਾਲ ਕਿਰਪਾ ਸਾਗਰ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਨ੍ਹ ਸਿੰਘ ਨਾਭਾ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ

ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਜੰਥੇਬੰਦਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਜਦੋਂ ਅਸੀਂ ਬੀਤੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਡਾ ਸਿਰ ਉੱਚਾ ਕਰਦੀ ਹੈ ਕਿ ਇਸ ਕਾਰਜ ਲਈ ਹਿੰਦੂ, ਮੁਸਲਮਾਨ ਅਤੇ ਸਿੱਖ ਲੇਖਕਾਂ ਨੇ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ ਹੈ ਉਸ ਵੇਲੇ ਦੇਸ਼ ਗੁਲਾਮ ਹੋਣ ਕਾਰਨ, ਦੇਸ਼ ਪਿਆਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪ੍ਰਧਾਨ ਸੀ ਜਿਸ ਕਾਰਨ ਪੰਜਾਬੀਆਂ ਤੇ ਪੰਜਾਬੀ ਲੇਖਕਾਂ ਨੇ ਜਲਸਿਆਂ ਅਤੇ ਕਾਨਫਰੰਸਾ ‘ਚ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਲਈ ਪ੍ਰੇਰਤ ਕਰਨ ਲਈ ਪੰਜਾਬੀ ਕਵਿਤਾ ਰਾਹੀਂ ਉਭਾਰਿਆ ਤੇ ਜਗਾਇਆ

ਅਜਿਹੇ ਹਾਲਾਤਾਂ  ਕਰਨ ਹੀ ਪੰਜਾਬੀ ਬੋਲੀ ਦੀ ਹਰ ਪੱਖੋਂ ਉੱਨਤੀ ਲਈ ਤੇ ਪੰਜਾਬੀਆਂ ਨੂੰ ਮਾਤ-ਭਾਸ਼ਾ ਦਾ ਦਰਜਾ ਦਿਵਾਉਣ ਲਈ ਅਕਤੂਬਰ, 1962 ਵਿੱਚ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ‘ਚ ਪੰਜਾਬੀ ਸਾਹਿਤਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਟੀ ਦੇ ਪੰਜਾਬੀ ਲੇਖਕ ਤੇ ਵਿਦਵਾਨ ਸ਼ਾਮਲ ਹੋਏ ਇੰਜ ਪੰਜਾਬੀ ਸਾਹਿਤ ਸਭਾ ਦੀ ਨੀਂਹ ਅੰਮ੍ਰਿਤਸਰ ਵਿੱਚ ਰੱਖੀ ਗਈ ਇਸ ਦੇ ਫਲਸਰੂਪ 12 ਨਵੰਬਰ, 1962 ਨੂੰ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਹਾਲ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ

ਲੋਕਾਂ ਅੰਦਰ ਇੱਕ ਚੇਤਨਾ ਜਗਾਉਣ ਲਈ ਲਾਲਾ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ 25 ਅਕਤੂਬਰ, 1927 ਨੂੰ ਅੰਮ੍ਰਿਤਸਰ ‘ਚ ਪਹਿਲੀ ਸੂਬਾ ਪੰਜਾਬੀ ਕਾਨਫਰੰਸ ਕੀਤੀ ਗਈ ਪੰਜਾਬੀ ਭਾਸ਼ਾ ਦੀ ਹਰਮਨਪਿਆਰਤਾ ਵਿਗਸਣ ਦੇ ਸਿੱਟੇ ਵੱਜੋਂ ਇਸ ਕਾਨਫਰੰਸ ਤੋਂ ਮਗਰੋਂ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਪ੍ਰਸਿੱਧ ਪੰਜਾਬੀ ਨਾਟਕ ‘ਸੁਭੱਦਰਾ’ ਇਸ ਰੰਗ-ਮੰਚ ‘ਤੇ ਖੇਡਿਆ ਗਿਆ

ਕਾਨਫਰੰਸ ਦੀ ਸਫ਼ਲਤਾ ਕਾਰਨ 23 ਸਤੰਬਰ, 1928 ਨੂੰ ਸ਼ਿਮਲੇ ਅੰਦਰ ਸ਼ਾਹਾਨਾ ਕਵੀ ਦਰਬਾਰ ਹੋਇਆ ਸਾਹਿਤਕ ਜਥੇਬੰਦੀਆਂ ਦੀ ਪਿੱਠ-ਭੂਮੀ ਨੂੰ ਬਲ ਮਿਲਿਆ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ, ਪੰਜਾਬ ਟੈਕਸਟ ਬੁੱਕ ਕਮੇਟੀ ਲਾਹੌਰ, ਸੈਂਟਰਲ ਪੰਜਾਬੀ ਸਭਾ ਪੰਜਾਬ, ਸਿੱਖ ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਆਦਿ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਜ਼ਾਦੀ ਤੋਂ ਪਹਿਲਾਂ ਬਹੁਤ ਸ਼ਿੱਦਤ ਨਾਲ ਯੋਗਦਾਨ ਪਾਇਆ ਉਪਰੋਕਤ ਸਾਹਿਤਕ ਪਿਛੋਕੜ ‘ਤੇ ਪੰਛੀ-ਝਾਤ ਪਾਉਣ ਨਾਲ ਇਹ ਤਸੱਲੀ ਬੱਝਦੀ ਹੈ ਕਿ ਪੰਜਾਬੀ ਲੇਖਕਾਂ ਨੇ ਆਪਣੀ ਮਾਂ-ਬੋਲੀ ਪ੍ਰਤੀ ਫ਼ਰਜ਼ਾਂ ਨੂੰ ਪਛਾਣਦੇ ਹੋਏ, ਸਾਡੇ ਲਈ ਅਜਿਹੀ ਭੂਮੀ ਤਿਆਰ ਕੀਤੀ ਜਿਸ ਦਾ ਸਿੱਟਾ ਅਜੋਕੀਆਂ ਸਾਹਿਤ ਸਭਾਵਾਂ ਦੀ ਗਿਣਤੀ ‘ਚ ਉਤਸ਼ਾਹ ਜਨਕ ਵਾਧਾ ਹੋਣਾ ਹੈ

ਆਜ਼ਾਦੀ ਪਿੱਛੋਂ ਜਿੱਥੇ ਸਮੇਂ-ਸਮੇਂ ਹੋਰ ਸਾਹਿਤਕ-ਜਥੇਬੰਦੀਆਂ ਨੇ ਆਪਣੀਆਂ ਸਾਹਿਤਕ-ਸਰਗਰਮੀਆਂ ਰਾਹੀਂ ਪੰਜਾਬੀ ਭਾਸ਼ਾ ਦੀ Àੁੱਨਤੀ ਲਈ ਯਤਨ ਜਾਰੀ ਰੱਖੇ, ਉੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦਾ ਨਾਂਅ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਹੜੀ 7 ਅਗਸਤ, 1953 ਨੂੰ ਹੋਂਦ ਵਿੱਚ ਆਈ ਇਸ ਸਭਾ ਦੀ ਪਹਿਲੀ ਪੁਸਤਕ 1956 ‘ਚ ‘ਪੰਖੜੀਆਂ’ ਛਪੀ ਇਸ ਪਿੱਛੋਂ ‘ਏਨੀ ਮੇਰੀ ਬਾਤ’ (1960) ‘ਕੌਲਫੁਲ’ (1962) ‘ਮਹਾਨ ਬੱਚੇ’ (1967), ‘ਕੂੜ ਨਿਖੁੱਟੇ’ (1979), ‘ਕਥਨਾਵਲੀ’ (1978) ‘ਕਤਰਾ-ਕਤਰਾ ਸੋਚ’ (ਕਹਾਣੀ ਸੰਗ੍ਰਹਿ), ‘ਕਿਰਨਾਂ ਦੇ ਰੰਗ’ ‘ਲਾਲੀ ਹਰਿਆਲੀ’ ਆਦਿ ਪੁਸਤਕਾਂ ਪ੍ਰਕਾਸ਼ਨ ਹੋਣਾ, ਇੱਕ ਮਾਅਰਕੇ ਦੀ ਗੱਲ ਸੀ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 24 ਅਪਰੈਲ, 1954 ਨੂੰ ਹੋਂਦ ‘ਚ ਆਈ ਜਿਸਦੇ ਪ੍ਰਧਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਕਲਾ-ਪਾਰਖੂ ਵੀ ਰਹੇ ਇਸ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਹੱਦ ਉਪਰਾਲੇ ਕੀਤੇ ਕਿੰਨੀਆਂ ਹੀ ਗੋਸ਼ਟੀਆਂ, ਪੁਸਤਕਾਂ ਦਾ ਪ੍ਰਕਾਸ਼ਨ, ਸਨਮਾਨ, ਸੈਮੀਨਾਰ ਤੇ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਪੰਜਾਬੀ ਅਨੁਵਾਦ ਕਰਾ ਕੇ ਹੋਰ ਸਭਾਵਾਂ ਨੂੰ ਉਤਪੰਨ ਹੋਣ ‘ਚ ਪ੍ਰੇਰਨਾ ਦਿੱਤੀ ਇੰਜ ਪੰਜਾਬੀ ਸਾਹਿਤ ਸਭਾਵਾਂ ਦੀ ਸਥਾਪਨਾ ਵਧਦੀ ਰਹੀ

ਪੰਜਾਬੀ ਸਾਹਿਤ ਸਭਾਵਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਤੇ ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਦੇ ਤੌਰ ‘ਤੇ ਬਣਦੀ ਥਾਂ ਦੁਆਉਣ ਲਈ ਅਤੇ ਲੇਖਕਾਂ ਦੀ ਜਥੇਬੰਧਕ ਆਵਾਜ਼ ਨੂੰ ਬੁਲੰਦ ਕਰਾਉਣ ਲਈ ਪਿੰ੍ਰ. ਸੰਤ ਸਿੰਘ ਸੇਖੋਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੋੜ੍ਹੀ ਗੱਡ ਕੇ ਇੱਕ ਸ਼ਾਨਦਾਰ ਇਤਿਹਾਸਕ ਕੰਮ ਕੀਤਾ ਜਿਸ ਨਾਲ ਇਸ ਸਮੇਂ ‘ਚ ਸਥਾਪਤ ਲਗਪਗ 104 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ ਤੇ ਇਸ ਤੋਂ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲਗਭਗ 148 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਕਾਰਜਸ਼ੀਲ ਹਨ

….ਚਲਦਾ

ਮਨਮੋਹਨ ਸਿੰਘ ਦਾਊਂ

ਮੋ: 81907-00503

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।