Contribution - Sach Kahoon Punjabi
ਡਾ. ਸ਼੍ਰੀਨਾਥ ਸਹਾਏ
ਦੇਸ਼ ਦੀ ਰਾਜਨੀਤੀ ‘ਚ ਯੂਪੀ ਦੀ ਮਹੱਤਤਾ ਕਿਸੇ ਤੋਂ ਲੁਕੀ ਨਹੀਂ ਹੈ ਅਜਿਹੇ ‘ਚ ਸਭ ਦੀ ਨਿਗ੍ਹਾ ਯੂਪੀ ‘ਚ ਆਖ਼ਰੀ ਦੋ ਗੇੜ ਦੀਆਂ ਚੋਣਾਂ ‘ਤੇ ਹੈ ਇੱਥੇ ਭਾਜਪਾ ਗਠਜੋੜ ਅਤੇ ਕਾਂਗਰਸ ਵਿਚਕਾਰ ਆਖ਼ਰੀ ਗੇੜ ‘ਚ ਛਿੜੀ ਜ਼ੁਬਾਨੀ ਜੰਗ ਤੋਂ ਉਤਸ਼ਾਹਿਤ ਹੈ ਪਾਰਟੀ ਦਾ ਮੰਨਣਾ ਹੈ ਕਿ ਜੇਕਰ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰ ਇੱਕ-ਦੂਜੇ ਦੀਆਂ ਵੋਟਾਂ ਤੋੜਦੇ ਹਨ ਤਾਂ ਪੂਰਵਾਂਚਲ ‘ਚ ਭਾਜਪਾ ਦੀ ਪੁਰਾਣੀ ਤਾਕਤ ਨਾ ਸਿਰਫ਼ ਬਣੀ ਰਹੇਗੀ, ਸਗੋਂ ਕਈ ਸੀਟਾਂ ‘ਤੇ ਉਸਦਾ ਵੋਟ ਫੀਸਦੀ ਵਧ ਸਕਦਾ ਹੈ ਹਾਲਾਂਕਿ ਜ਼ਮੀਨੀ ਪੱਧਰ ‘ਤੇ ਬਣ ਰਹੇ ਸਮੀਕਰਨ ਉਮੀਦਵਾਰਾਂ ਦੀ ਜਾਤੀ ਤੇ ਨਿੱਜੀ ਸ਼ਖਸੀਅਤ ਦੀ ਤਸਵੀਰ ਬਦਲਣ ‘ਚ  ਸਮਰੱਥ ਹਨ ਨਤੀਜੇ ਅਣਉਮੀਦੇ ਹੋਣ ਦੀ ਸੰਭਾਵਨਾ ਸਾਰੀਆਂ ਪਾਰਟੀਆਂ ਨੂੰ ਹੈ ਦਿੱਲੀ ਦੀ ਸੱਤਾ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ ਪੀਐਮ ਮੋਦੀ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਨੂੰ ਬੇਤਾਬ ਦਿਖਾਈ ਦੇ ਰਹੇ ਹਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਸਿਆਸੀ ਕਿਸਮਤ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਇੱਜਤ ਬਚਾਉਣ ‘ਚ ਲੱਗੇ ਹੋਏ ਹਨ ਉੱਤਰ ਪ੍ਰਦੇਸ਼ ‘ਚ ਛੇਵੇਂ ਗੇੜ ਦੀਆਂ ਚੋਣਾਂ ਹੋ ਗਈਆਂ ਹਨ ਸੱਤਵੇਂ ‘ਚ 13 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ।
ਇਨ੍ਹਾਂ ‘ਚ ਸੁਲਤਾਨਪੁਰ, ਸਾਵਰਬਸਤੀ ਤੇ ਅੰਬੇਡਕਰਨਗਰ ਅਵਧ ਦੀਆਂ ਸੀਟਾਂ ਹਨ ਬਾਕੀ 24 ਸੀਟਾਂ ਪੂਰਵਾਂਚਲ ਦੀਆਂ ਪੂਰਵਾਂਚਲ ਦੀਆਂ ਆਜਮਗੜ, ਵਾਰਾਣਸੀ ਤੇ ਗੋਰਖ਼ਪੁਰ ਸੀਟਾਂ ‘ਤੇ ਸਭ ਦੀਆਂ ਨਜ਼ਰਾਂ ਹਨ ਗਠਜੋੜ ਤਹਿਤ ਬਸਪਾ ਇਨ੍ਹਾਂ 27 ਸੀਟਾਂ ‘ਚੋਂ 16 ‘ਤੇ ਚੋਣਾਂ ਲੜ ਰਹੀ ਹੈ ਬਾਕੀ 11 ‘ਤੇ ਸਪਾ ਨੇ ਆਪਣੇ ਉਮੀਦਵਾਰ ਉਤਾਰੇ ਹਨ ਬਸਪਾ ਦੀਆਂ ਸਾਰੀਆਂ ਉਮੀਦਾਂ ਇਨ੍ਹਾਂ 16 ਸੀਟਾਂ ‘ਤੇ ਟਿਕੀਆਂ ਹਨ ਵਜ੍ਹਾ, 2009 ਦੀਆਂ ਲੋਕ ਸਭਾ ਚੋਣਾਂ ‘ਚ ਬਸਪਾ ਨੇ ਹੁਣ ਤੱਕ ਦੀਆਂ ਸਭ ਜਿਆਦਾ 21 ਸੀਟਾਂ ‘ਚੋਂ 11 ‘ਤੇ ਜਿੱਤ ਦਰਜ ਕੀਤੀ ਸੀ ਇਹੀ ਨਹੀਂ, 2014 ਦੀਆਂ ਲੋਕ ਸਭਾ ਚੋਣਾਂ ‘ਚ ਜਦੋਂ ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਾ, ਪਾਰਟੀ ਦੇ 12 ਉਮੀਦਵਾਰ ਨੰਬਰ ਦੋ ‘ਤੇ ਸਨ ਆਖ਼ਰੀ ਦੋ ਗੇੜਾਂ ‘ਚ ਜ਼ਿਆਦਾਤਰ ਉਨ੍ਹਾਂ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ ਜੋ ਭਾਜਪਾ ਦੇ ਖਾਤੇ ‘ਚ ਰਹੀਆਂ ਹਨ ਇਸ ਲਈ ਭਾਜਪਾ ਦੀਆਂ ਜਿੰਨੀਆਂ ਵੀ ਸੀਟਾਂ ਘੱਟ ਹੋਣਗੀਆਂ ਉਸਦਾ ਕੇਂਦਰ ਦਾ ਖਾਤਾ ਕਮਜ਼ੋਰ ਹੋਵੇਗਾ 80 ਸੀਟਾਂ ‘ਚੋਂ 53 ਸੀਟਾਂ ‘ਤੇ ਚੋਣਾਂ ਹੋ ਚੁੱਕੀਆਂ ਹਨ ਜਦੋਂਕਿ 27 ਸੀਟਾਂ ‘ਤੇ ਚੋਣਾਂ ਹੋਣੀਆਂ ਹਨ ਹਾਲੇ ਤੱਕ ਜੋ ਵੀ ਫੀਡਬੈਕ ਜ਼ਮੀਨੀ ਪੱਧਰ ਤੋਂ ਸਿਆਸੀ ਪਾਰਟੀਆਂ ਨੂੰ ਮਿਲੀ ਹੈ ਉਸ ਤੋਂ ਕੋਈ ਵੀ ਪਾਰਟੀ ਪੂਰੀ ਤਰ੍ਹਾਂ  ਭਰੋਸੇ ‘ਚ ਨਹੀਂ ਹੈ ਬੀਤੀਆਂ 2014 ਲੋਕ ਸਭਾ ਚੋਣਾਂ ‘ਚ ਜੇਕਰ ਅਸੀਂ Àੁੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਜਿੱਥੇ ਭਾਜਪਾ ਨੇ ਉੱਤਰ ਪ੍ਰਦੇਸ਼ ‘ਚ ਕੁੱਲ 80 ‘ਚੋਂ 73 ਸੀਟਾਂ ਹਾਸਲ ਕਰਕੇ 44 ਫੀਸਦੀ ਵੋਟਾਂ ਨਾਲ ਆਪਣੀ ਜਿੱਤ ਦਰਜ ਕੀਤੀ ਸੀ, ਉੱਥੇ ਬਸਪਾ ਨੂੰ 19 ਫੀਸਦੀ ਤੇ ਸਪਾ ਨੂੰ 20 ਫੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ ਸੀ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ  ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੀ ਭਾਜਪਾ ਦੇ ਅੰਦਰੋਂ ਦਲਿਤ ਬਚਾਉਣ ਦੀ ਅਵਾਜ਼ ਆ ਰਹੀ ਹੈ ਹਾਲ ਹੀ ‘ਚ ਭਾਜਪਾ ਦੇ ਪੰਜ ਸਾਂਸਦਾਂ ਜਿਨ੍ਹਾਂ ‘ਚ ਛੋਟੇ ਲਾਲ, ਉਦਿਤਰਾਜ, ਜਿਯੋਤਿਰਬਾ ਫੂਲੇ ਆਦਿ ਨੇ ਦਲਿਤਾਂ ਲਈ ਕੁਝ ਕਰਨ ਦੀ ਪ੍ਰਧਾਨ ਮੰਤਰੀ ਨੂੰ ਅਪੀਲ ਵੀ ਕੀਤੀ ਹੈ।
ਇਸਦਾ ਸਿੱਧਾ ਮਤਲਬ ਹੈ ਕਿ ਰਾਜਨੀਤੀ ਇੱਕ ਵਾਰ ਫਿਰ ਪਾਸਾ ਲੈਣ ਨੂੰ ਉਤਾਰੂ ਹੈ ਜਿਸਦੇ ਕੇਂਦਰ ਇਸ ਵਾਰ ਦਲਿਤ ਹੋਣਗੇ ਇੱਥੇ ਇਹ ਗੱਲ ਇਸ ਲਈ ਮਹੱਤਵਪੂਰਨ ਹੋ ਜਾਂਦੀ ਹੈ ਕਿ 2014 ‘ਚ ਹਾਸ਼ੀਏ ‘ਤੇ ਆ ਗਈ ਬਹੁਜਨ ਸਮਾਜ ਪਾਰਟੀ ਨੇ ਆਪਣੇ ਦਲਿਤ ਵੋਟ ਬੈਂਕ ਨੂੰ ਹੁਣ ਦੁਬਾਰਾ ਜਿਉਂਦਾ ਕਰ ਲਿਆ ਹੈ ਤੇ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਦ ਇਹ ਗਠਜੋੜ ਓਬੀਸੀ ਤੇ ਦਲਿਤਾਂ ਨੂੰ ਰਿਝਾਉਣ ‘ਚ ਕਾਮਯਾਬ ਦਿਸ ਰਿਹਾ ਹੈ ਸਿਆਸੀ ਮਾਹਿਰਾਂ ਅਨੁਸਾਰ ਗਠਜੋੜ ਦੀਆਂ ਵੋਟਾਂ ਦੀ ਸ਼ੇਅਰਿੰਗ ਚੰਗੀ ਤਰ੍ਹਾਂ ਹੋ ਗਈ ਤਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਿਰਾਉਣਾ ਮੁਸ਼ਕਲ ਨਹੀਂ ਹੋਵੇਗਾ ਇਹੀ ਗੱਲ ਬਸਪਾ ਸੁਪਰੀਮੋ ਮਾਇਆਵਤੀ ਲਗਾਤਾਰ ਕਹਿ ਰਹੀ ਹਨ ਪਰ, ਗਠਜੋੜ ਦੀ ਤਾਕਤ ਨੂੰ ਕਈ ਪੱਧਰਾਂ ‘ਤੇ ਚੁਣੌਤੀ ਮਿਲ ਰਹੀ ਹੈ ਪਹਿਲਾ, ਪਾਰਟੀ ਦਾ ਟਿਕਟ ਵੰਡਣ ਦਾ ਮੈਕੇਨਿਜ਼ਮ ਚੁਣੌਤੀਆਂ ਪੇਸ਼ ਕਰ ਰਿਹਾ ਹੈ ਕਈ ਸੀਟਾਂ ‘ਤੇ ਕਾਂਗਰਸ ਦੇ ਦਮਦਾਰ ਉਮੀਦਵਾਰ ਬਸਪਾ ਉਮੀਦਵਾਰਾਂ ਦੀ ਬੈਚੇਨੀ ਦਾ ਕਾਰਨ ਬਣੇ ਹੋਏ ਹਨ ਉੱਥੇ, ਕਈ ਸੀਟਾਂ ‘ਤੇ ਭਾਜਪਾ ਨੇ ਉਮੀਦਵਾਰ ਬਦਲ ਕੇ ਤੇ ਬਸਪਾ-ਸਪਾ ਦੇ ਲੋਕਾਂ ਨੂੰ ਪਾਰਟੀ ਨਾਲ ਜੋੜ ਕੇ ਚੁਣੌਤੀਆਂ ਵਧਾਈਆਂ ਹਨ ਅਜਿਹੇ ‘ਚ ਬਸਪਾ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾ ਸਕਣਾ ਸੌਖਾ ਨਜ਼ਰ ਨਹੀਂ ਆ ਰਿਹਾ ਵਿਧਾਨ ਸਭਾ ਦੀਆਂ ਗੋਪਾਲਪੁਰ, ਸਗੜੀ, ਮੁਬਾਰਕਪੁਰ, ਆਜ਼ਮਗੜ੍ਹ, ਮੇਂਹਨਗਰ ਸੀਟਾਂ ਆਜਮਗੜ ਸੰਸਦੀ ਹਲਕੇ ‘ਚ ਆਉਂਦੀਆਂ ਹਨ ।
ਭਾਜਪਾ ਦੀ ਟਿਕਟ ‘ਤੇ ਦਿਨੇਸ਼ ਲਾਲ ਯਾਦਵ (ਨਿਰਹੁਆ) ਚੋਣ ਮੈਦਾਨ ‘ਚ ਹਨ, ਤਾਂ ਦੂਜੇ ਪਾਸੇ ਸਪਾ-ਬਸਪਾ ਗਠਜੋੜ ਦੇ ਸੂਤਰਧਾਰ ਅਖਿਲੇਸ਼ ਯਾਦਵ ਇਸ ਸੀਟ ਤੋਂ ਚੋਣ ਲੜ ਰਹੇ ਹਨ ਇਸ ਹਲਕੇ ‘ਚ 19 ਫੀਸਦੀ ਯਾਦਵ, 16 ਫੀਸਦੀ ਦਲਿਤ ਤੇ 14 ਫੀਸਦੀ ਮੁਸਲਮਾਨ ਹਨ ਆਜ਼ਮਗੜ ਦੀ ਜਨਤਾ ਲਹਿਰ ਦੇ ਉਲਟ ਚਲਦੀ ਹੈ ਇਸ ਸੀਟ ਦਾ ਇਤਿਹਾਸ ਰਿਹਾ ਹੈ ਲਹਿਰ ਦੇ ਉਲਟ ਚੱਲਣ ਦਾ 2014 ‘ਚ ਮੋਦੀ ਲਹਿਰ ‘ਚ ਵੀ ਇੱਥੋਂ ਦੀ ਜਨਤਾ ਨੇ ਮੁਲਾਇਮ ਸਿੰਘ ਯਾਦਵ ਨੂੰ ਚੁਣਿਆ ਸੀ 1978 ‘ਚ ਕਾਂਗਰਸ ਵਿਰੋਧੀ ਲਹਿਰ ‘ਚ ਇੱਥੇ ਕਾਂਗਰਸ ਦੀ ਮੋਹਸੀਨਾ ਕਿਦਵਈ ਨੂੰ ਜਿੱਤ ਮਿਲੀ ਸੀ ਵੀ. ਪੀ. ਸਿੰਘ ਦੀ ਲਹਿਰ ‘ਚ ਇੱਥੋਂ ਦੀ ਜਨਤਾ ਨੇ ਬਸਪਾ ਨੂੰ ਜਿਤਾਇਆ ਸੀ ਰਾਜਨੀਤੀ ਦੇ ਜਾਣਕਾਰਾਂ ਮੁਤਾਬਕ ਆਜ਼ਮਗੜ ਦੇ ਚੁਣਾਵੀ ਸਮੀਕਰਨ ਨੂੰ ਸਮਝਣਾ ਹੋਵੇ, ਤਾਂ ਐਵੇਂ ਸਮਝੋ, ਯਾਦਵ, ਦਲਿਤ, ਮੁਸਲਿਮ ‘ਚੋਂ ਕਿਸੇ ਦੋ ਨੂੰ ਜੋ ਆਪਣੇ ਪੱਖ ‘ਚ ਕਰਨ ‘ਚ ਕਾਮਯਾਬ ਰਿਹਾ, ਜਿੱਤ ਉਸਦੀ 1962 ਤੋਂ ਲਗਾਤਾਰ ਇਸ ਸੀਟ ‘ਤੇ ਜਾਂ ਤਾਂ ਯਾਦਵ ਉਮੀਦਵਾਰ ਜੇਤੂ ਹੋਇਆ ਹੈ ਜਾਂ ਦੂਜੇ ਨੰਬਰ ‘ਤੇ ਰਿਹਾ ਹੈ ਉਂਜ ਇਸ ਵਾਰ ਇੱਕ ਯਾਦਵ ਦੀ ਟੱਕਰ ਦੂਜੇ ਯਾਦਵ ਨਾਲ ਹੈ ਹੁਣ ਤੱਕ ਹੋਈਆਂ 14 ਆਮ ਚੋਣਾਂ ਤੇ ਦੋ ਉਪ ਚੋਣਾਂ ‘ਚੋਂ ਬਾਰਾਂ ਵਾਰ ਯਾਦਵ ਜਾਤੀ ਦੇ ਉਮੀਦਵਾਰ ਲੋਕਸਭਾ ਪਹੁੰਚੇ ਤਿੰਨ ਵਾਰ ਮੁਸਲਿਮ ਉਮੀਦਵਾਰਾਂ ਨੇ ਕਾਮਯਾਬੀ ਹਾਸਲ ਕੀਤੀ ।ਉੱਤਰ ਪ੍ਰਦੇਸ਼ ‘ਚ ਛੇਵੇਂ ਤੇ ਸੱਤਵੇਂ ਗੇੜ ਦੀਆਂ ਵੋਟਾਂ ‘ਚ ਆਉਣ ਵਾਲੀ ਸਥਿਤੀ ਦਾ ਜਾਇਜ਼ਾ ਸਪੱਸ਼ਟ ਤੌਰ ‘ਤੇ ਲਿਆ ਜਾ ਸਕਦਾ ਹੈ।
ਇਹ ਯੂਪੀ ਦੇ ਪੂਰਵੀ ਹਿੱਸੇ ‘ਚ ਪੈਣ ਵਾਲਾ ਇੱਕ ਬਹੁਤ ਵੱਡਾ ਅਬਾਦੀ ਘਣੱਤਵ ਦਾ ਖੇਤਰ ਹੈ ਅਤੇ ਪਰੰਪਰਿਕ ਤੌਰ ‘ਤੇ ਸਪਾ ਅਤੇ ਬਸਪਾ ਦੋਵਾਂ ਦਾ ਗੜ੍ਹ ਰਿਹਾ ਹੈ ਉਨ੍ਹਾਂ ਦਾ ਇਕੱਠੇ ਆਉਣਾ ਗਠਜੋੜ ਨੂੰ ਬਹੁਤ ਮਜ਼ਬੂਤ ਸਥਿਤੀ ‘ਚ ਲੈ ਆਇਆ ਹੈ, ਜਿਵੇਂ ਕਿ ਪਿਛਲੇ ਸਾਲ ਗੋਰਖ਼ਪੁਰ ਤੇ ਫੂਲਪੁਰ ਉਪ ਚੋਣਾਂ ‘ਚ ਹੋਇਆ ਸੀ, ਜਿੱਥੇ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਡਿਪਟੀ ਸੀਐਮ ਕੇਸ਼ਵ ਯਾਦਵ ਮੌਰੀਆ ਦੀ ਸੀਟ ਗਠਜੋੜ ਨੇ ਜਿੱਤ ਲਈ ਸੀ ਗੱਲ ਇਹ ਹੈ ਕਿ ਯੂਪੀ ‘ਚ ਆਖ਼ਰੀ ਦੋ ਗੇੜਾਂ ਦੀਆਂ ਚੋਣਾਂ ਸੂਬੇ ‘ਚ ਮਹਾਂਗਠਜੋੜ, ਕਾਂਗਰਸ ਤੇ ਭਾਜਪਾ ਦੀ ਕਿਸਮਤ ਦੇ ਨਾਲ-ਨਾਲ ਦੇਸ਼ ਦਾ ਭਵਿੱਖ ਵੀ ਲਿਖਣਗੀਆਂ ਇਸ ਵਾਰ ਦੀਆਂ ਚੋਣਾਂ ਇਸ ਲਈ ਵੀ ਦਿਲਚਸਪ ਹਨ ਕਿਉਂਕਿ ਇਹ ਚੋਣਾਂ ਹਰ ਮੋੜ, ਹਰ ਫੇਜ਼ ‘ਚ ਵੱਖ-ਵੱਖ ਮੁੱਦਿਆਂ ‘ਤੇ ਲੜੀਆਂ ਜਾ ਰਹੀਆਂ ਹਨ ਕਿਤੇ ਧਰਮ, ਜਾਤੀ ਤੇ ਕਿਸਾਨ ਤਾਂ ਕਿਤੇ ਰਾਸ਼ਟਰਵਾਦ ‘ਤੇ ਲੜੀਆਂ ਜਾ ਰਹੀਆਂ ਹਨ ਇਨ੍ਹਾਂ ਨਤੀਜਿਆਂ ਦਾ ਅਸਰ ਸਿੱਧੇ ਤੌਰ ‘ਤੇ ਕਈ ਖੇਤਰੀ ਪਾਰਟੀਆਂ ਦੇ ਭਵਿੱਖ ਤੇ ਕਈ ਆਗੂਆਂ ਦੇ ਕਰੀਅਰ ‘ਤੇ ਪਵੇਗਾ 2019 ਦੀਆਂ ਲੋਕ ਸਭਾ ਚੋਣਾਂ ‘ਚ ਕਈ ਰਾਊਂਡ ਦੀ ਵੋਟਿੰਗ ਹੋ ਚੁੱਕੀ ਹੈ ਹੁਣ ਸਿਰਫ਼ ਕੁਝ ਹੀ ਦਿਨਾਂ ‘ਚ 23 ਮਈ ਨੂੰ ਨਤੀਜਾ ਵੀ ਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ ‘ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵੀ ਸਾਹਿਤ ਲੋਕ ਮੁਖੀ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਰੂਪ ‘ਚ ਮਾਨਵ-ਜਾਤੀ ਦੇ ਅੰਗ-ਸੰਗ ਮੌਖਿਕ ਜਾਂ ਸ਼ਬਦੀ ਰੂਪ ‘ਚ ਮਨੁੱਖੀ ਕਦਰਾਂ-ਕੀਮਤਾਂ ਦੀ ਅਗਵਾਈ ਕਰਦਾ ਰਹਿੰਦਾ ਹੈ
ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਵੀ ਇਹੋ ਗੱਲ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ ਜੀਵਨ ਦੀ ਸੋਝੀ ਕਰਾਉਣ ਲਈ ਤੇ ਸਮਾਜਿਕ-ਸੱਚ ਦੀ ਪ੍ਰਮਾਣਿਕਤਾ ਨੂੰ ਸਾਰਥਿਕ-ਪਰਿਪੇਖਤਾ ਦੇਣ ਲਈ ਪੰਜਾਬੀ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਪੂਰਵ ਮੁਗਲ-ਕਾਲ, ਮੁਗਲ-ਕਾਲ, ਪਿਛਲੇਰੇ ਮੁਗਲ-ਕਾਲ, ਸਿੱਖ-ਰਾਜ ਕਾਲ ਤੇ ਅੰਗਰੇਜ਼-ਕਾਲ ‘ਚ ਸਰਕਾਰੀ ਸਰਪ੍ਰਸਤੀ ਰਾਹੀਂ ਨਹੀਂ ਹੋ ਸਕਿਆ ਇਸ ਗੱਲੋਂ ਪੰਜਾਬੀ ਭਾਸ਼ਾ ਨੂੰ ਬਣਦੀ ਮਾਣਤਾ ਨਹੀਂ ਮਿਲ ਸਕੀ ਸਮਾਜਿਕ ਲਹਿਰਾਂ ਦੇ ਪ੍ਰਭਾਵ ਹੇਠ ਸੂਫ਼ੀ-ਕਾਵਿ-ਧਾਰਾ, ਗੁਰਮਤਿ ਕਾਵਿ-ਧਾਰਾ, ਕਿੱਸਾ ਕਾਵਿ-ਧਾਰਾ, ਬੀਰ ਰਸ ਕਾਵਿ-ਧਾਰਾ ਨੇ ਹੀ ਪੰਜਾਬੀ ਦੇ ਵਿਰਸੇ ਨੂੰ ਭਰਪੂਰ ਕੀਤਾ
ਅੰਗਰੇਜ਼-ਯੁੱਗ ਦੇ ਅਧੋਗਤੀ-ਕਾਲ ਦੌਰਾਨ ਭਾਵ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆ ‘ਚ ਪੰਜਾਬੀ ਦੇ ਵਿਦਵਾਨ ਅਤੇ ਸੂਝਵਾਨ ਲੇਖਕਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਹੱਕ ‘ਚ ਆਵਾਜ਼ ਉਠਾ ਕੇ ਪੰਜਾਬੀ ਸਾਹਿਤ ਦਾ ਆਧੁਨਿਕ-ਯੁੱਗ ਸਿਰਜਣ ਵਿੱਚ ਸਲਾਹੁਣਯੋਗ ਪ੍ਰਾਰੰਭ ਕੀਤਾ, ਜਿਨ੍ਹਾਂ ‘ਚ ਭਾਈ ਵੀਰ ਸਿੰਘ, ਬਾਵਾ ਬੁੱਧ ਸਿੰਘ, ਪ੍ਰੋ. ਈਸ਼ਵਰ ਚੰਦਰ ਨੰਦਾ, ਪ੍ਰੋ. ਤੇਜਾ ਸਿੰਘ, ਪ੍ਰੋ. ਪੂਰਨ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੜੀ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫਿਰੋਜ਼ਦੀਨ ਸ਼ਰਫ, ਲਾਲ ਕਿਰਪਾ ਸਾਗਰ, ਗਿਆਨੀ ਹੀਰਾ ਸਿੰਘ ਦਰਦ, ਭਾਈ ਕਾਨ੍ਹ ਸਿੰਘ ਨਾਭਾ, ਚਰਨ ਸਿੰਘ ਸ਼ਹੀਦ, ਨਾਨਕ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸਫ਼ੀਰ ਆਦਿ ਦੇ ਨਾਂਅ ਲਏ ਜਾ ਸਕਦੇ ਹਨ
ਲੇਖਕਾਂ ਵੱਲੋਂ ਪੰਜਾਬੀ ਸਾਹਿਤ ਨੂੰ ਜੰਥੇਬੰਦਕ ਤੌਰ ‘ਤੇ ਉਤਸ਼ਾਹਿਤ ਕਰਨ ਲਈ ਜਦੋਂ ਅਸੀਂ ਬੀਤੇ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ ਤਾਂ ਇਹ ਗੱਲ ਸਾਡਾ ਸਿਰ ਉੱਚਾ ਕਰਦੀ ਹੈ ਕਿ ਇਸ ਕਾਰਜ ਲਈ ਹਿੰਦੂ, ਮੁਸਲਮਾਨ ਅਤੇ ਸਿੱਖ ਲੇਖਕਾਂ ਨੇ ਬਹੁਤ ਹਾਂ-ਪੱਖੀ ਭੂਮਿਕਾ ਨਿਭਾਈ ਹੈ ਉਸ ਵੇਲੇ ਦੇਸ਼ ਗੁਲਾਮ ਹੋਣ ਕਾਰਨ, ਦੇਸ਼ ਪਿਆਰ ਅਤੇ ਦੇਸ਼ ਭਗਤੀ ਦਾ ਜਜ਼ਬਾ ਪ੍ਰਧਾਨ ਸੀ ਜਿਸ ਕਾਰਨ ਪੰਜਾਬੀਆਂ ਤੇ ਪੰਜਾਬੀ ਲੇਖਕਾਂ ਨੇ ਜਲਸਿਆਂ ਅਤੇ ਕਾਨਫਰੰਸਾ ‘ਚ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਲਈ ਪ੍ਰੇਰਤ ਕਰਨ ਲਈ ਪੰਜਾਬੀ ਕਵਿਤਾ ਰਾਹੀਂ ਉਭਾਰਿਆ ਤੇ ਜਗਾਇਆ
ਅਜਿਹੇ ਹਾਲਾਤਾਂ  ਕਰਨ ਹੀ ਪੰਜਾਬੀ ਬੋਲੀ ਦੀ ਹਰ ਪੱਖੋਂ ਉੱਨਤੀ ਲਈ ਤੇ ਪੰਜਾਬੀਆਂ ਨੂੰ ਮਾਤ-ਭਾਸ਼ਾ ਦਾ ਦਰਜਾ ਦਿਵਾਉਣ ਲਈ ਅਕਤੂਬਰ, 1962 ਵਿੱਚ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ‘ਚ ਪੰਜਾਬੀ ਸਾਹਿਤਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਟੀ ਦੇ ਪੰਜਾਬੀ ਲੇਖਕ ਤੇ ਵਿਦਵਾਨ ਸ਼ਾਮਲ ਹੋਏ ਇੰਜ ਪੰਜਾਬੀ ਸਾਹਿਤ ਸਭਾ ਦੀ ਨੀਂਹ ਅੰਮ੍ਰਿਤਸਰ ਵਿੱਚ ਰੱਖੀ ਗਈ ਇਸ ਦੇ ਫਲਸਰੂਪ 12 ਨਵੰਬਰ, 1962 ਨੂੰ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਹਾਲ ਵਿੱਚ ਇੱਕ ਵਿਸ਼ਾਲ ਕਵੀ ਦਰਬਾਰ ਹੋਇਆ
ਲੋਕਾਂ ਅੰਦਰ ਇੱਕ ਚੇਤਨਾ ਜਗਾਉਣ ਲਈ ਲਾਲਾ ਧਨੀ ਰਾਮ ਚਾਤ੍ਰਿਕ ਦੀ ਪ੍ਰਧਾਨਗੀ ਹੇਠ 25 ਅਕਤੂਬਰ, 1927 ਨੂੰ ਅੰਮ੍ਰਿਤਸਰ ‘ਚ ਪਹਿਲੀ ਸੂਬਾ ਪੰਜਾਬੀ ਕਾਨਫਰੰਸ ਕੀਤੀ ਗਈ ਪੰਜਾਬੀ ਭਾਸ਼ਾ ਦੀ ਹਰਮਨਪਿਆਰਤਾ ਵਿਗਸਣ ਦੇ ਸਿੱਟੇ ਵੱਜੋਂ ਇਸ ਕਾਨਫਰੰਸ ਤੋਂ ਮਗਰੋਂ ਪ੍ਰੋ. ਈਸ਼ਵਰ ਚੰਦਰ ਨੰਦਾ ਦਾ ਪ੍ਰਸਿੱਧ ਪੰਜਾਬੀ ਨਾਟਕ ‘ਸੁਭੱਦਰਾ’ ਇਸ ਰੰਗ-ਮੰਚ ‘ਤੇ ਖੇਡਿਆ ਗਿਆ
ਕਾਨਫਰੰਸ ਦੀ ਸਫ਼ਲਤਾ ਕਾਰਨ 23 ਸਤੰਬਰ, 1928 ਨੂੰ ਸ਼ਿਮਲੇ ਅੰਦਰ ਸ਼ਾਹਾਨਾ ਕਵੀ ਦਰਬਾਰ ਹੋਇਆ ਸਾਹਿਤਕ ਜਥੇਬੰਦੀਆਂ ਦੀ ਪਿੱਠ-ਭੂਮੀ ਨੂੰ ਬਲ ਮਿਲਿਆ ਪੰਜਾਬੀ ਸਾਹਿਤ ਸਭਾ ਅੰਮ੍ਰਿਤਸਰ, ਪੰਜਾਬ ਟੈਕਸਟ ਬੁੱਕ ਕਮੇਟੀ ਲਾਹੌਰ, ਸੈਂਟਰਲ ਪੰਜਾਬੀ ਸਭਾ ਪੰਜਾਬ, ਸਿੱਖ ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਆਦਿ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਜ਼ਾਦੀ ਤੋਂ ਪਹਿਲਾਂ ਬਹੁਤ ਸ਼ਿੱਦਤ ਨਾਲ ਯੋਗਦਾਨ ਪਾਇਆ ਉਪਰੋਕਤ ਸਾਹਿਤਕ ਪਿਛੋਕੜ ‘ਤੇ ਪੰਛੀ-ਝਾਤ ਪਾਉਣ ਨਾਲ ਇਹ ਤਸੱਲੀ ਬੱਝਦੀ ਹੈ ਕਿ ਪੰਜਾਬੀ ਲੇਖਕਾਂ ਨੇ ਆਪਣੀ ਮਾਂ-ਬੋਲੀ ਪ੍ਰਤੀ ਫ਼ਰਜ਼ਾਂ ਨੂੰ ਪਛਾਣਦੇ ਹੋਏ, ਸਾਡੇ ਲਈ ਅਜਿਹੀ ਭੂਮੀ ਤਿਆਰ ਕੀਤੀ ਜਿਸ ਦਾ ਸਿੱਟਾ ਅਜੋਕੀਆਂ ਸਾਹਿਤ ਸਭਾਵਾਂ ਦੀ ਗਿਣਤੀ ‘ਚ ਉਤਸ਼ਾਹ ਜਨਕ ਵਾਧਾ ਹੋਣਾ ਹੈ
ਆਜ਼ਾਦੀ ਪਿੱਛੋਂ ਜਿੱਥੇ ਸਮੇਂ-ਸਮੇਂ ਹੋਰ ਸਾਹਿਤਕ-ਜਥੇਬੰਦੀਆਂ ਨੇ ਆਪਣੀਆਂ ਸਾਹਿਤਕ-ਸਰਗਰਮੀਆਂ ਰਾਹੀਂ ਪੰਜਾਬੀ ਭਾਸ਼ਾ ਦੀ Àੁੱਨਤੀ ਲਈ ਯਤਨ ਜਾਰੀ ਰੱਖੇ, ਉੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦਾ ਨਾਂਅ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜਿਹੜੀ 7 ਅਗਸਤ, 1953 ਨੂੰ ਹੋਂਦ ਵਿੱਚ ਆਈ ਇਸ ਸਭਾ ਦੀ ਪਹਿਲੀ ਪੁਸਤਕ 1956 ‘ਚ ‘ਪੰਖੜੀਆਂ’ ਛਪੀ ਇਸ ਪਿੱਛੋਂ ‘ਏਨੀ ਮੇਰੀ ਬਾਤ’ (1960) ‘ਕੌਲਫੁਲ’ (1962) ‘ਮਹਾਨ ਬੱਚੇ’ (1967), ‘ਕੂੜ ਨਿਖੁੱਟੇ’ (1979), ‘ਕਥਨਾਵਲੀ’ (1978) ‘ਕਤਰਾ-ਕਤਰਾ ਸੋਚ’ (ਕਹਾਣੀ ਸੰਗ੍ਰਹਿ), ‘ਕਿਰਨਾਂ ਦੇ ਰੰਗ’ ‘ਲਾਲੀ ਹਰਿਆਲੀ’ ਆਦਿ ਪੁਸਤਕਾਂ ਪ੍ਰਕਾਸ਼ਨ ਹੋਣਾ, ਇੱਕ ਮਾਅਰਕੇ ਦੀ ਗੱਲ ਸੀ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 24 ਅਪਰੈਲ, 1954 ਨੂੰ ਹੋਂਦ ‘ਚ ਆਈ ਜਿਸਦੇ ਪ੍ਰਧਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗੇ ਪੰਜਾਬੀ ਕਲਾ-ਪਾਰਖੂ ਵੀ ਰਹੇ ਇਸ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਇਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਹੱਦ ਉਪਰਾਲੇ ਕੀਤੇ ਕਿੰਨੀਆਂ ਹੀ ਗੋਸ਼ਟੀਆਂ, ਪੁਸਤਕਾਂ ਦਾ ਪ੍ਰਕਾਸ਼ਨ, ਸਨਮਾਨ, ਸੈਮੀਨਾਰ ਤੇ ਹੋਰ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਪੰਜਾਬੀ ਅਨੁਵਾਦ ਕਰਾ ਕੇ ਹੋਰ ਸਭਾਵਾਂ ਨੂੰ ਉਤਪੰਨ ਹੋਣ ‘ਚ ਪ੍ਰੇਰਨਾ ਦਿੱਤੀ ਇੰਜ ਪੰਜਾਬੀ ਸਾਹਿਤ ਸਭਾਵਾਂ ਦੀ ਸਥਾਪਨਾ ਵਧਦੀ ਰਹੀ
ਪੰਜਾਬੀ ਸਾਹਿਤ ਸਭਾਵਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਤੇ ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਦੇ ਤੌਰ ‘ਤੇ ਬਣਦੀ ਥਾਂ ਦੁਆਉਣ ਲਈ ਅਤੇ ਲੇਖਕਾਂ ਦੀ ਜਥੇਬੰਧਕ ਆਵਾਜ਼ ਨੂੰ ਬੁਲੰਦ ਕਰਾਉਣ ਲਈ ਪਿੰ੍ਰ. ਸੰਤ ਸਿੰਘ ਸੇਖੋਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੋੜ੍ਹੀ ਗੱਡ ਕੇ ਇੱਕ ਸ਼ਾਨਦਾਰ ਇਤਿਹਾਸਕ ਕੰਮ ਕੀਤਾ ਜਿਸ ਨਾਲ ਇਸ ਸਮੇਂ ‘ਚ ਸਥਾਪਤ ਲਗਪਗ 104 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਹਨ ਤੇ ਇਸ ਤੋਂ ਵੱਖਰੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨਾਲ ਲਗਭਗ 148 ਸਾਹਿਤ ਸਭਾਵਾਂ ਜੁੜੀਆਂ ਹੋਈਆਂ ਕਾਰਜਸ਼ੀਲ ਹਨ
….ਚਲਦਾ
ਮਨਮੋਹਨ ਸਿੰਘ ਦਾਊਂ
ਮੋ: 81907-00503
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।