Draupadi Murmu - Sach Kahoon Punjabi
Operation Sindoor Pilot: ਰਾਸ਼ਟਰਪਤੀ ਨਾਲ ਨਜ਼ਰ ਆਈ ਆਪ੍ਰੇਸ਼ਨ ਸੰਧੂਰ ਦੀ ਪਾਇਲਟ
ਰਾਫੇਲ ’ਚ ਉਡਾਣ ਭਰਨ ਗਏ ਸਨ ਰਾਸ਼ਟਰਪਤੀ ਮੁਰਮੂ
Operation Sandhura Pilot: ਅੰਬਾਲਾ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਸਵੇਰੇ ਅੰਬਾਲਾ ਏਅਰ ਫੋਰਸ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ਉਡਾਇਆ। ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਨਾਲ ਰਾਸ਼ਟਰਪਤੀ ਦੀ ਇੱਕ ਤਸਵੀਰ ਵੀ ਸਾਹਮਣੇ ਆਈ। ਪਾਕਿਸਤਾਨ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਸ਼ਿਵਾਂਗੀ ਨੂੰ ਫੜਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸ਼ਿਵਾਂਗੀ ਇੱਕ ਜੰਗੀ ਕੈਦੀ ਸੀ ਤੇ ਆਪ੍ਰੇਸ਼ਨ ਸੰਧੂਰ ਦੌਰਾਨ ਉਸ ਦਾ ਲੜਾਕੂ ਜਹਾਜ਼ ਡੇਗ ਦਿੱਤਾ ਗਿਆ ਸੀ। ਪਬਲਿਕ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ 10 ਮਈ ਨੂੰ ਪਾਕਿਸਤਾਨ ਦੇ ਦਾਅਵੇ ਦੀ ਤੱਥਾਂ ਦੀ ਜਾਂਚ ਕੀਤੀ, ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। Operation Sandhura Pilot
ਇਹ ਖਬਰ ਵੀ ਪੜ੍ਹੋ : ਕਾਲਾਂਵਾਲੀ ਤੇ ਹਾਂਸੀ ਸਮੇਤ ਇਨ੍ਹਾਂ ਜ਼ਿਲ੍ਹਿਆਂ ’ਚ ਵਧਣਗੀਆਂ ਜ਼ਮੀਨਾਂ ਦੀਆਂ ਕੀਮਤਾਂ! ਜਾਣੋ ਕਾਰਨ
ਕੰਮ ਕਰਨ ਸਬੰਧੀ ਸੱਭਿਆਚਾਰ ਬਦਲੇ ਤਾਂ ਕਿ ਛੇਤੀ ਹੋਵੇ ਨਿਆਂ
District Courts: ਜ਼ਿਲ੍ਹਾ ਅਦਾਲਤਾਂ ਦੇ ਰਾਸ਼ਟਰੀ ਸੰਮੇਲਨ ਦੀ ਸਮਾਪਤੀ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੈਂਡਿੰਗ ਮਾਮਲਿਆਂ ਅਤੇ ਨਿਆਂ ’ਚ ਦੇਰੀ ਦਾ ਜ਼ਿਕਰ ਕਰਦਿਆਂ ਅਦਾਲਤਾਂ ਨੂੰ ਤਾਰੀਕ ’ਤੇ ਤਾਰੀਕ ਦੇਣ ਅਤੇ ਸਟੇਅ ਦਾ ਸੱਭਿਆਚਾਰ ਬਦਲਣ ਦੀ ਨਸੀਹਤ ਦਿੱਤੀ ਹੈ ਇਸ ਕਾਰਨ ਪੈਂਡਿੰਗ ਮਾਮਲਿਆਂ ਦੀ ਗਿਣਤੀ ਅਦਾਲਤਾਂ ’ਚ ਵਧਦੀ ਜਾਂਦੀ ਹੈ ਇਹ ਗਿਣਤੀ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਤੱਕ ’ਚ ਹੈ ਵਿਡੰਬਨਾ ਹੈ ਕਿ ਇਸ ਵਿਸ਼ੇ ’ਤੇ ਖੂਬ ਚਰਚਾ ਹੁੰਦੀ ਹੈ।
ਡੀ. ਵਾਈ. ਚੰਦਰਚੂੜ ਨੇ ਸਪੱਸ਼ਟੀਕਰਨ ਦਿੱਤਾ ਕਿ 28 ਫੀਸਦੀ ਜੱਜਾਂ ਅਤੇ 27 ਫੀਸਦੀ ਕਰਮਚਾਰੀਆਂ ਦੀ ਕਮੀ
ਚਿੰਤਾ ਜਤਾਈ ਜਾਂਦੀ ਹੈ ਪਰ ਸਮੱਸਿਆ ਦੇ ਹੱਲ ਲਈ ਠੋਸ ਪਹਿਲ ਨਾ ਸਰਕਾਰ ਦੇ ਪੱਧਰ ’ਤੇ ਹੁੰਦੀ ਹੈ ਤੇ ਨਾ ਹੀ ਅਦਾਲਤਾਂ ਦੇ ਪੱਧਰ ’ਤੇ ਜਿਸ ਕਰਕੇ ਸਮੱਸਿਆ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਰਾਸ਼ਟਰਪਤੀ ਨੇ ਆਪਣੇ ਸੰਬੋਧਨ ’ਚ ਸਫੈਦ ਅਤੇ ਕਾਲੇ ਕੋਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਫੈਦ ਕੋਟ ਪਹਿਨੇ ਡਾਕਟਰ ਨੂੰ ਦੇਖ ਰੋਗੀ ਦਾ ਬੀਪੀ ਵਧ ਜਾਂਦਾ ਹੈ, ਉਸੇ ਤਰ੍ਹਾਂ ਆਮ ਆਦਮੀ ਅਦਾਲਤ ’ਚ ਕਾਲੇ ਕੋਟ ਨੂੰ ਦੇਖ ਕੇ ਘਬਰਾ ਜਾਂਦਾ ਹੈ ਸੁਪਰੀਮ ਕੋਰਟ ਦੇ ਮੁੱਖ ਜੱਜ ਡੀ. ਵਾਈ. ਚੰਦਰਚੂੜ ਨੇ ਸਪੱਸ਼ਟੀਕਰਨ ਦਿੱਤਾ ਕਿ 28 ਫੀਸਦੀ ਜੱਜਾਂ ਅਤੇ 27 ਫੀਸਦੀ ਕਰਮਚਾਰੀਆਂ ਦੀ ਕਮੀ ਹੈ।
ਹਰ 10 ਲੱਖ ਦੀ ਅਬਾਦੀ ’ਤੇ ਜੱਜਾਂ ਦੀ ਗਿਣਤੀ 10 ਤੋਂ ਵਧਾ ਕੇ 50 ਕਰਨ ਦੀ ਸਿਫਾਰਿਸ਼
ਤੁਰੰਤ ਨਿਆਂ ਲਈ ਇਨ੍ਹਾਂ ਕਮੀਆਂ ਦੀ ਪੂੂਰਤੀ ਜ਼ਰੂਰੀ ਹੈ ਸਾਡੇ ਇੱਥੇ ਗਿਣਤੀ ਦੇ ਆਦਰਸ਼ ਅਨੁਪਾਤ ’ਚ ਕਰਮਚਾਰੀਆਂ ਦੀ ਕਮੀ ਦਾ ਰੋਣਾ ਅਕਸਰ ਰੋਇਆ ਜਾਂਦਾ ਹੈ ਅਜਿਹਾ ਸਿਰਫ਼ ਅਦਾਲਤ ’ਚ ਹੋਵੇ, ਅਜਿਹਾ ਨਹੀਂ ਹੈ ਪੁਲਿਸ, ਸਿੱਖਿਆ ਅਤੇ ਸਿਹਤ ਵਿਭਾਗਾਂ ’ਚ ਵੀ ਗੁਣਵੱਤਾਪੂਰਨ ਸੇਵਾਵਾਂ ਮੁਹੱਈਆ ਨਾ ਕਰਵਾਉਣ ਦਾ ਇਹੀ ਬਹਾਨਾ ਹੈ ਜੱਜਾਂ ਦੀ ਕਮੀ ਕੋਈ ਨਵੀਂ ਗੱਲ ਨਹੀਂ ਹੈ, 1987 ’ਚ ਕਾਨੂੰਨ ਕਮਿਸ਼ਨ ਨੇ ਹਰ 10 ਲੱਖ ਦੀ ਅਬਾਦੀ ’ਤੇ ਜੱਜਾਂ ਦੀ ਗਿਣਤੀ 10 ਤੋਂ ਵਧਾ ਕੇ 50 ਕਰਨ ਦੀ ਸਿਫਾਰਿਸ਼ ਕੀਤੀ ਸੀ ਫਿਲਹਾਲ ਇਹ ਗਿਣਤੀ 17 ਕਰ ਦਿੱਤੀ ਗਈ ਹੈ ਅਦਾਲਤਾਂ ਦਾ ਸੰਸਥਾਗਤ ਢਾਂਚਾ ਵੀ ਵਧਾਇਆ ਗਿਆ ਹੈ ਨਿਆਂਇਕ ਸਿਧਾਂਤ ਦਾ ਤਕਾਜ਼ਾ ਤਾਂ ਇਹੀ ਹੈ ਕਿ ਇੱਕ ਤਾਂ ਸਜ਼ਾ ਮਿਲਣ ਤੋਂ ਪਹਿਲਾਂ ਕਿਸੇ ਨੂੰ ਅਪਰਾਧੀ ਨਾ ਮੰਨਿਆ ਜਾਵੇ। District Courts
ਦੋਸ਼ ਦਾ ਸਾਹਮਣਾ ਕਰ ਰਹੇ ਵਿਅਕਤੀ ਦਾ ਫੈਸਲਾ ਤੈਅ ਸਮਾਂ-ਹੱਦ ’ਚ ਹੋਵੇ
ਦੂਜਾ ਦੋਸ਼ ਦਾ ਸਾਹਮਣਾ ਕਰ ਰਹੇ ਵਿਅਕਤੀ ਦਾ ਫੈਸਲਾ ਤੈਅ ਸਮਾਂ-ਹੱਦ ’ਚ ਹੋਵੇ ਪਰ ਮਾੜੀ ਕਿਸਮਤ ਨੂੰ ਸਾਡੇ ਇੱਥੇ ਅਜਿਹਾ ਸੰਭਵ ਨਹੀਂ ਹੋ ਰਿਹਾ ਹੈ ਇਸ ਦੀ ਇੱਕ ਵਜ੍ਹਾ ਅਦਾਲਤਾਂ ਅਤੇ ਜੱਜਾਂ ਦੀ ਕਮੀ ਜ਼ਰੂਰ ਹੈ, ਪਰ ਇਹ ਅੰਸ਼ਿਕ ਸੱਚ ਹੈ, ਪੂਰਨ ਨਹੀਂ ਮਾਮਲਿਆਂ ਦੇ ਲੰਮਾ ਖਿੱਚਣ ਦੀ ਇੱਕ ਵਜ੍ਹਾ ਅਦਾਲਤਾਂ ਦਾ ਕੰਮ ਸੱਭਿਆਚਾਰ ਵੀ ਹੈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਰਾਜੇਂਦਰਮਲ ਲੋਢਾ ਨੇ ਕਿਹਾ ਵੀ ਸੀ ਕਿ ਜੱਜ ਭਾਵੇਂ ਹੀ ਤੈਅ ਦਿਨ ਹੀ ਕੰਮ ਕਰਨ, ਪਰ ਜੇਕਰ ਉਹ ਕਦੇ ਛੁੱਟੀ ’ਤੇ ਜਾਣ ਤੋਂ ਅਗਾਊਂ ਸੂਚਨਾ ਜ਼ਰੂਰ ਦੇਣ ਤਾਂ ਕਿ ਉਨ੍ਹਾਂ ਦੀ ਥਾਂ ਬਦਲਵਾਂ ਪ੍ਰਬੰਧ ਕੀਤਾ ਜਾ ਸਕੇ। District Courts
Read This : Canada Murder: ਪੰਜਾਬੀ ਨੌਜਵਾਨ ਦਾ ਕੈਨੇਡਾ ’ਚ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਹ ਪਰ ਕਈ ਵਾਰ ਅਦਾਲਤਾਂ ਦੇ ਜੱਜ ਕਿਸੇ ਕਾਰਨ ਵੱਸ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਅਚਾਨਕ ਛੁੱਟੀ ’ਤੇ ਚਲੇ ਜਾਂਦੇ ਹਨ ਫਿਰ, ਮਾਮਲੇ ਦੀ ਤਾਰੀਕ ਅੱਗੇ ਵਧਾਉਣੀ ਪੈਂਦੀ ਹੈ ਇਹੀ ਆਦਤ ਵਕੀਲਾਂ ’ਚ ਵੀ ਦੇਖਣ ’ਚ ਆਉਂਦੀ ਹੈ ਹਾਲਾਂਕਿ ਵਕੀਲ ਆਪਣੇ ਜੂਨੀਅਰ ਵਕੀਲ ਤੋਂ ਅਕਸਰ ਇਸ ਕਮੀ ਦੀ ਬਦਲਵੀਂ ਪੂਰਤੀ ਕਰ ਲੈਂਦੇ ਹਨ ਪਰ ਵਕੀਲ ਜਦੋਂ ਮਾਮਲੇ ਦਾ ਠੀਕ ਤਰ੍ਹਾਂ ਅਧਿਐਨ ਨਹੀਂ ਕਰ ਸਕਦੇ ਜਾਂ ਮਾਮਲੇ ਨੂੰ ਮਜ਼ਬੂੂਤੀ ਦੇਣ ਲਈ ਕਿਸੇ ਦਸਤਾਵੇਜੀ ਸਬੂਤ ਨੂੰ ਲੱਭ ਰਹੇ ਹੁੰਦੇ ਹਨ ਤਾਂ ਉਹ ਬਿਨਾਂ ਕਿਸੇ ਠੋਸ ਕਾਰਨ ਦੇ ਤਾਰੀਕ ਅੱਗੇ ਪਾਉਣ ਦੀ ਅਰਜ਼ੀ ਲਾ ਦਿੰਦੇ ਹਨ।
ਕਈ ਮਾਮਲਿਆਂ ’ਚ ਗਵਾਹਾਂ ਦੀ ਜ਼ਿਆਦਾ ਗਿਣਤੀ ਵੀ ਮਾਮਲੇ ਨੂੰ ਲੰਮਾ ਖਿੱਚਣ ਦਾ ਕੰਮ ਕਰਦੀ
ਤਰੀਕ ਵਧਣ ਦਾ ਆਧਾਰ ਹੜਤਾਲਾਂ ਵੀ ਹਨ ਅਜਿਹੇ ’ਚ ਹੜਤਾਲਾਂ ਸਭਾ ਕਰਕੇ ਅਦਾਲਤਾਂ ਕੰਮਕਾਜ ਨੂੰ ਮੁਅੱਤਲ ਕਰ ਦਿੰਦੀਆਂ ਹਨ ਲਿਹਾਜ਼ਾ ਸਖਤਾਈ ਵਰਤਦਿਆਂ ਸਖ਼ਤ ਨਿਯਮ ਕਾਇਦੇ ਬਣਾਉਣ ਦਾ ਜ਼ਿਆਦਾਤਰ ਵਕਫ਼ਾ 15 ਦਿਨ ਤੋਂ ਜ਼ਿਆਦਾ ਦਾ ਨਾ ਹੋਵੇ, ਦੂਜਾ ਜੇਕਰ ਕਿਸੇ ਮਾਮਲੇ ਦਾ ਹੱਲ ਸਮਾਂ-ਹੱਦ ’ਚ ਨਹੀਂ ਹੋ ਰਿਹਾ ਹੈ ਤਾਂ ਅਜਿਹੇ ਮਾਮਲਿਆਂ ਨੂੰ ਵਿਸ਼ੇਸ਼ ਮਾਮਲਿਆਂ ਦੀ ਸ੍ਰੇਣੀ ’ਚ ਲਿਆ ਕੇ ਉਸ ਦਾ ਹੱਲ ਤੁਰੰਤ ਅਤੇ ਲਗਾਤਾਰ ਸੁਣਵਾਈ ਦੀ ਪ੍ਰਕਿਰਿਆ ਤਹਿਤ ਹੋਵੇ ਅਜਿਹਾ ਹੁੰਦਾ ਹੈ, ਤਾਂ ਮਾਮਲਿਆਂ ਨੂੰ ਨਿਪਟਾਉਣ ’ਚ ਤੇਜ਼ੀ ਆ ਸਕਦੀ ਹੈ ਕਈ ਮਾਮਲਿਆਂ ’ਚ ਗਵਾਹਾਂ ਦੀ ਜ਼ਿਆਦਾ ਗਿਣਤੀ ਵੀ ਮਾਮਲੇ ਨੂੰ ਲੰਮਾ ਖਿੱਚਣ ਦਾ ਕੰਮ ਕਰਦੀ ਹੈ। District Courts
ਮੈਡੀਕਲ ਪ੍ਰੀਖਣ ਨਾਲ ਸਬੰਧਿਤ ਡਾਕਟਰ ਨੂੰ ਅਦਾਲਤ ’ਚ ਸਬੂਤ ਦੇ ਰੂਪ ’ਚ ਹਾਜ਼ਰ ਹੋਣ ’ਚ ਛੋਟ ਦਿੱਤੀ ਜਾਵੇ
ਇਸ ਤਰ੍ਹਾਂ ਮੈਡੀਕਲ ਪ੍ਰੀਖਣ ਨਾਲ ਸਬੰਧਿਤ ਡਾਕਟਰ ਨੂੰ ਅਦਾਲਤ ’ਚ ਸਬੂਤ ਦੇ ਰੂਪ ’ਚ ਹਾਜ਼ਰ ਹੋਣ ’ਚ ਛੋਟ ਦਿੱਤੀ ਜਾਵੇ ਕਿਉਂਕਿ ਡਾਕਟਰ ਗਵਾਹੀ ਦੇਣ ਤੋਂ ਪਹਿਲਾਂ ਆਪਣੀ ਰਿਪੋਰਟ ਨੂੰ ਪੜ੍ਹਦੇ ਹਨ ਅਤੇ ਫਿਰ ਉਸ ਇਬਾਰਤ ਨੂੰ ਜ਼ੁਬਾਨੀ ਬੋਲਦੇ ਹਨ ਪਰ ਜ਼ਿਆਦਾਤਰ ਡਾਕਟਰ ਆਪਣੇ ਰੁਝੇਵਿਆਂ ਕਾਰਨ ਪਹਿਲੀ ਤਾਰੀਕ ਨੂੰ ਅਦਾਲਤ ’ਚ ਹਾਜ਼ਰ ਨਹੀਂ ਹੁੰਦੇ, ਲਿਹਾਜ਼ਾ ਡਾਕਟਰ ਨੂੰ ਗਵਾਹ ਤੋਂ ਮੁਕਤ ਰੱਖਣਾ ਸਹੀ ਹੈ ਇਸ ਨਾਲ ਰੋਗੀ ਵੀ ਸਿਹਤ ਸੇਵਾ ਤੋਂ ਵਾਂਝੇ ਨਹੀਂ ਹੋਣਗੇ ਅਤੇ ਮਾਮਲਾ ਬੇਵਜ੍ਹਾ ਪੈਂਡਿੰਗ ਨਹੀਂ ਹੋਵੇਗਾ ਅਦਾਲਤਾਂ ’ਚ ਮੁਕੱਦਮਿਆਂ ਦੀ ਗਿਣਤੀ ਵਧਾਉਣ ’ਚ ਸੂਬਾ ਸਰਕਾਰਾਂ ਦਾ ਰਵੱਈਆ ਵੀ ਜਿੰਮੇਵਾਰ ਹੈ। District Courts
ਕਈ ਕਰਮਚਾਰੀ ਸੇਵਾ ਮੁਕਤੀ ਤੋਂ ਬਾਅਦ ਵੀ ਬਕਾਏ ਦੇ ਭੁਗਤਾਨ ਲਈ ਅਦਾਲਤਾਂ ’ਚ ਜਾਂਦੇ ਹਨ
ਤਨਖਾਹ ਵਿਸੰਗਤੀਆਂ ਸਬੰਧੀ ਇੱਕ ਹੀ ਤਰ੍ਹਾਂ ਦੇ ਕਈ ਮਾਮਲੇ ਉੱਪਰ ਦੀਆਂ ਅਦਾਲਤਾਂ ’ਚ ਵਿਚਾਰਅਧੀਨ ਹਨ ਇਨ੍ਹਾਂ ’ਚ ਕਈ ਤਾਂ ਅਜਿਹੇ ਮਾਮਲੇ ਹਨ, ਜਿਨ੍ਹਾਂ ’ਚ ਸਰਕਾਰਾਂ ਆਦਰਸ਼ ਅਤੇ ਪਾਰਦਰਸ਼ੀ ਨਿਯੋਕਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ ਹਨ ਨਤੀਜੇ ਵਜੋਂ ਜੋ ਅਸਲ ਹੱਕਦਾਰ ਹਨ, ਉਨ੍ਹਾਂ ਨੂੰ ਅਦਾਲਤ ਦੀ ਸ਼ਰਨ ’ਚ ਜਾਣਾ ਪੈਂਦਾ ਹੈ ਕਈ ਕਰਮਚਾਰੀ ਸੇਵਾ ਮੁਕਤੀ ਤੋਂ ਬਾਅਦ ਵੀ ਬਕਾਏ ਦੇ ਭੁਗਤਾਨ ਲਈ ਅਦਾਲਤਾਂ ’ਚ ਜਾਂਦੇ ਹਨ ਜਦੋਂਕਿ ਇਨ੍ਹਾਂ ਮਾਮਲਿਆਂ ਨੂੰ ਕਾਰਜਪਾਲਿਕਾ ਆਪਣੇ ਪੱਧਰ ’ਤੇ ਨਿਪਟਾ ਸਕਦੀ ਹੈ ਇਸੇ ਤਰ੍ਹਾਂ ਪੰਚਾਇਤ ਅਹੁਦਾ ਅਧਿਕਾਰੀਆਂ ਅਤੇ ਮਾਲੀਆ ਮਾਮਲਿਆਂ ਦਾ ਹੱਲ ਮਾਲੀਆ ਕੋਰਟਾਂ ’ਚ ਨਾ ਹੋਣ ਕਾਰਨ ਕੋਰਟਾਂ ’ਚ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ। District Courts
ਜੀਵਨ ਬੀਮਾ, ਹਾਦਸਾ ਬੀਮਾ ਤੇ ਬਿਜਲੀ ਬਿੱਲਾਂ ਦਾ ਵਿਭਾਗ ਪੱਧਰ ’ਤੇ ਨਾ ਨਜਿੱਠਣਾ ਵੀ ਅਦਾਲਤਾਂ ’ਤੇ ਬੋਝ ਵਧਾ ਰਹੇ ਹਨ ਕਈ ਪ੍ਰਾਂਤਾਂ ਦੇ ਭੂ-ਮਾਲੀਆ ਕਾਨੂੰਨ ਵਿਸੰਗਤੀਪੂਰਨ ਹਨ ਇਨ੍ਹਾਂ ’ਚ ਨਜਾਇਜ਼ ਕਬਜ਼ੇ ਨੂੰ ਜਾਇਜ਼ ਦੱਸਣ ਦੇ ਉਪਾਅ ਹਨ ਜਦੋਂਕਿ ਜਿਸ ਵਿਅਕਤੀ ਕੋਲ ਦਸਤਾਵੇਜੀ ਸਬੂਤ ਹਨ, ਉਹ ਭਟਕਦਾ ਰਹਿੰਦਾ ਹੈ ਇਨ੍ਹਾਂ ਵਿਸੰਗਤੀਪੂਰਨ ਧਾਰਾਵਾਂ ਨੂੰ ਹਟਾ ਕੇ ਨਜਾਇਜ਼ ਕਬਜ਼ਿਆਂ ਨਾਲ ਸਬੰਧਿਤ ਮਾਮਲਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ ਪਰ ਨੌਕਰਸ਼ਾਹੀ ਅਜਿਹੇ ਕਾਨੂੰਨਾਂ ਦਾ ਵਜੂੂਦ ਬਣਾਈ ਰੱਖਣਾ ਚਾਹੁੰਦੀ ਹੈ, ਕਿਉਂਕਿ ਇਨ੍ਹਾਂ ਦੇ ਬਣੇ ਰਹਿਣ ’ਤੇ ਹੀ ਇਨ੍ਹਾਂ ਦਾ ਰੋਹਬ-ਰੁਤਬਾ ਅਤੇ ਆਰਥਿਕ ਹਿੱਤ ਯਕੀਨੀ ਰਹਿੰਦੇ ਹਨ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
ਰਾਜਪਾਲ ਤੇ ਸਰਕਾਰਾਂ ਤਾਲਮੇਲ ਬਣਾਉਣ
Draupadi Murmu
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਸਰਕਾਰ ਵੱਲੋਂ ਰਾਜਪਾਲ ਨੂੰ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਦੇ ਅਹੁਦੇ ਤੋਂ ਹਟਾਉਣ ਦੇ ਬਿੱਲ ਨੂੰ ਬਿਨਾਂ ਦਸਤਖਤ ਕੀਤੇ ਵਾਪਸ ਭੇਜ ਦਿੱਤਾ ਹੈ ਭਾਵੇਂ ਇਹ ਘਟਨਾ ਚੱਕਰ ਪੰਜਾਬ ਸਰਕਾਰ ਲਈ ਝਟਕਾ ਹੈ ਪਰ ਹੋਰਨਾਂ ਰਾਜਾਂ ਲਈ ਵੀ ਸੰਦੇਸ਼ ਹੈ ਕਿ ਰਾਜਪਾਲ ਤੇ ਚੁਣੀ ਹੋਈ ਸਰਕਾਰ ਦੋਵਾਂ ਨੂੰ ਤਾਲਮੇਲ, ਸਹਿਯੋਗ ਤੇ ਭਰੋਸੇ ਨਾਲ ਆਪਸੀ ਰਿਸ਼ਤੇ ਨੂੰ ਮਜ਼ਬੂਤ ਬਣਾਉਣਾ ਪਵੇਗਾ ਰਾਜਪਾਲ ਤੇ ਸਰਕਾਰ ਅੜੀ ਵਾਲਾ ਰਵੱਈਆ ਛੱਡ ਕੇ ਸੂਬੇ ਦੇ ਹਿੱਤ ’ਚ ਸਹੀ ਨੀਤੀ ਤੇ ਨੀਅਤ ਨਾਲ ਕੰਮ ਕਰਨ ਤਾਂ ਫਾਲਤੂ ਦੇ ਵਿਵਾਦਾਂ ਤੋਂ ਬਚਿਆ ਜਾ ਸਕਦਾ ਹੈ ਅਸਲ ’ਚ ਰਾਜਪਾਲ ਨੂੰ ਸਟੇਟ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਬਾਹਰ ਕਰਨ ਲਈ ਪੱਛਮੀ ਬੰਗਾਲ ਨੇ ਅਜਿਹੀ ਸ਼ੁਰੂਆਤ ਕੀਤੀ ਕਿ ਵੇਖਾ-ਵੇਖੀ ਤਾਮਿਲਨਾਡੂ ਤੇ ਪੰਜਾਬ ਅੰਦਰ ਵੀ ਰਾਜਪਾਲ ਖਿਲਾਫ ਬਿੱਲ ਪਾਸ ਕੀਤੇ ਗਏ। (Draupadi Murmu)
Read This : ਮਹਿਲਾਵਾਂ ’ਤੇ ਅੱਤਿਆਚਾਰ ਰੁਕੇ
ਇਸ ਵਿਵਾਦ ਦਾ ਸੂਤਰ ਸੂਬਿਆਂ ਤੇ ਕੇਂਦਰ ’ਚ ਵੱਖ-ਵੱਖ ਪਾਰਟੀ/ਗਠਜੋੜ ਦੀ ਸਰਕਾਰ ਦਾ ਹੋਣਾ ਹੈ ਸੂਬਾ ਸਰਕਾਰਾਂ ਨੂੰ ਇਹ ਗਿਲਾ ਹੁੰਦਾ ਹੈ ਕਿ ਰਾਜਪਾਲ ਆਪਣੇ ਸਿਆਸੀ ਪਿਛੋਕੜ ਅਨੁਸਾਰ ਸਰਕਾਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਬਣਦੇ ਹਨ ਹੁਣ ਰਾਸ਼ਟਰਪਤੀ ਦੇ ਤਾਜ਼ਾ ਫੈਸਲੇ ਨਾਲ ਸੂਬਾ ਸਰਕਾਰਾਂ ਨੂੰ ਇਹ ਤਾਂ ਸਮਝਣਾ ਹੀ ਪੈਣਾ ਹੈ ਕਿ ਉਹ ਰਾਜਪਾਲ ਨੂੰ ਮਨਮਰਜ਼ੀ ਨਾਲ ਯੂਨੀਵਰਸਿਟੀ ਪ੍ਰਸ਼ਾਸ਼ਨ ਤੋਂ ਪਾਸੇ ਨਹੀਂ ਕਰ ਸਕਦੇ ਦੂਜੇ ਪਾਸੇ ਰਾਜਪਾਲ ਵੀ ਸਿੱਖਿਆ ਵਰਗੇ ਮਹੱਤਵਪੂਰਨ ਖੇਤਰ ’ਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਤੋਂ ਗੁਰੇਜ਼ ਰੱਖਣ ਸਿਧਾਂਤਕ ਤੇ ਸੰਵਿਧਾਨਕ ਵਿਸਸਥਾ ਇਹੀ ਕਹਿੰਦੀ ਹੈ ਕਿ ਰਾਜਪਾਲ ਦਾ ਅਹੁਦਾ ਸੰਵਿਧਾਨਕ ਹੈ ਤੇ ਉਨ੍ਹਾਂ ਨੇ ਸਰਕਾਰ ਦੀ ਨਿਗਰਾਨੀ ਨਿਰਪੱਖਤਾ ਨਾਲ ਕਰਨੀ ਹੈ। (Draupadi Murmu)
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹਿਸਾਰ ਪਹੁੰਚੇ
ਹਿਸਾਰ (ਸ਼ਿਆਮ ਸੁੰਦਰ ਸਰਦਾਨਾ)। ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਹਿਸਾਰ ਪਹੁੰਚ ਗਏ ਹਨ। ਉਨ੍ਹਾਂ ਦਾ ਇੱਥੇ ਪਹੰੁਚਣ ’ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਉਹ ਅੱਜ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ 25ਵੇਂ ਦੀਕਸ਼ਾਂਤ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋ ਰਹੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਕਰੀਬ ਪੌਣੇ ਇੱਕ ਵਜੇ ਐੱਚਯੂਐੱਲ ਦੇ ਖੇਡ ਗਰਾਊਂਡ ਵਿੱਚ ਲੈਂਡ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਾਤਾਵਰਨ ਦਾ ਸੰਕਟ ਅਤੇ ਦ੍ਰੋਪਦੀ ਮੁਰਮੂ ਦਾ ਸੰਕਲਪ
ਵਾਤਾਵਰਨ ਦਾ ਸੰਕਟ ਅਤੇ ਦ੍ਰੋਪਦੀ ਮੁਰਮੂ ਦਾ ਸੰਕਲਪ
ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਰੂਪ ’ਚ ਦੇਸ਼ ਦੇ ਸਰਵਉੱਚ ਅਹੁਦੇ ’ਤੇ, ਪਹਿਲੇ ਨਾਗਰਿਕ ਦੇ ਆਸਣ ’ਤੇ ਇੱਕ ਵਿਅਕਤੀ ਨਹੀਂ, ਨਿਰਪੱਖਤਾ ਅਤੇ ਨੈਤਿਕਤਾ, ਵਾਤਾਵਰਨ ਅਤੇ ਕੁਦਰਤ, ਜ਼ਮੀਨ ਅਤੇ ਜਨਜਾਤੀਅਤਾ ਦੇ ਮੁੱਲ ਬਿਰਾਜਮਾਨ ਹੋਏ ਹਨ ਅਜ਼ਾਦ ਭਾਰਤ ’ਚ ਪੈਦਾ ਹੋ ਕੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੀ ਬੇਲਾ ’ਚ ਇੱਕ ਅਜਿਹਾ ਵਿਅਕਤੀਤਵ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਦੇ ਆਸਣ ’ਤੇ ਬਿਰਾਜਮਾਨ ਹੋਏ ਹਨ, ਜਿਸ ਨਾਲ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ ਉਨ੍ਹਾਂ ਦੇ ਸਹੁੰ ਚੁੱਕਣ ਨਾਲ ਦੇਸ਼ ਦੇ ਜਨਜਾਤੀ ਅਤੇ ਬਨਵਾਸੀ ਭਾਈਚਾਰੇ ਦਾ ਸਿਰ ਜਿਸ ਤਰ੍ਹਾਂ ਮਾਣ ਨਾਲ ਉੱਚਾ ਉੱਠਿਆ ਹੈ, ਉਹ ਭਾਰਤੀ ਰਾਸ਼ਟਰ ਦੀ ਨਵੀਂ ਤਾਕਤ ਅਤੇ ਭਾਰਤੀ ਰਾਜਨੀਤੀ ਦੇ ਨਵੇਂ ਵਿਸਥਾਰ ਵੱਲ ਇਸ਼ਾਰਾ ਕਰਦਾ ਹੈ
ਨਿਸ਼ਚਿਤ ਹੀ ਆਦਿਵਾਸੀ ਭਾਈਚਾਰੇ ਦਾ ਰਾਸ਼ਟਰ ਦੀ ਮੁੂਲ ਧਾਰਾ ’ਚ ਵਿਸਥਾਰ ਹੋਵੇਗਾ ਸਹੁੰ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ’ਚ ਰਾਸ਼ਟਰਪਤੀ ਮੁਰਮੂ ਨੇ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਨੂੰ ਯਾਦ ਕੀਤਾ, ਜਿਸ ਨੂੰ ਅਸੀਂ ਕੁਝ ਹੀ ਦਿਨਾਂ ’ਚ ਮਨਾਉਣ ਵਾਲੇ ਹਾਂ ਉਨ੍ਹਾਂ ਕਿਹਾ, ਮੇਰਾ ਸੁਭਾਗ ਹੈ ਕਿ ਅਜ਼ਾਦੀ ਦੇ 75ਵੇਂ ਸਾਲ ’ਚ ਮੈਨੂੰ ਇਹ ਜਿੰਮੇਵਾਰੀ ਮਿਲੀ ਹੈ ਇਹ ਤੈਅ ਹੈ ਕਿ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾਉਣ ਅਤੇ ਅਜ਼ਾਦੀ ਨੂੰ ਨਵੇਂ ਸਿਖ਼ਰ ਦੇਣ ਵਿਚ ਮੁਰਮੂ ਦਾ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਸਥਾਪਿਤ ਹੋਣਾ ਸ਼ੁੱਭ ਅਤੇ ਮਾਣਮੱਤਾ ਹੈ, ਜਿਸ ਨਾਲ ਮਜ਼ਬੂਤ ਅਤੇ ਨਵੇਂ ਭਾਰਤ ਦੇ ਨਿਰਮਾਣ ਦਾ ਆਧਾਰ ਤਿਆਰ ਹੋ ਸਕੇਗਾ ਇਸ ਨਾਲ ਉਸ ਸੰਕਲਪ ਅਤੇ ਉਨ੍ਹਾਂ ਸੁਫ਼ਨਿਆਂ ਨੂੰ ਇੱਕ ਨਵਾਂ ਮੁਕਾਮ ਮਿਲਿਆ ਹੈ, ਜੋ ਅਜ਼ਾਦੀ ਦੀ ਲੜਾਈ ਦੀ ਸਭ ਤੋਂ ਮੁੱਖ ਭਾਵਨਾ ਸੀ ਸਾਡੇ ਅਜ਼ਾਦੀ ਘੁਲਾਟੀਆਂ ਨੇ ਜਿਸ ਲਈ ਆਪਣਾ ਸਰਵਉੱਚ ਬਲੀਦਾਨ ਦਿੱਤਾ
ਮੁਰਮੂ ਦੇ ਰਾਸ਼ਟਰਪਤੀ ਬਣਨ ਨਾਲ ਦੇਸ਼ ਦੀਆਂ ਵਾਤਾਵਰਨ ਅਤੇ ਕੁਦਰਤ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਦੀ ਨਿਗ੍ਹਾ ਨਾਲ ਸਕਾਰਾਤਮਕ ਮਾਹੌਲ ਬਣ ਸਕੇਗਾ ਇਸ ਗੱਲ ਦਾ ਸੰਕੇਤ ਮੁਰਮੂ ਨੇ ਬਤੌਰ ਰਾਸ਼ਟਰਪਤੀ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ ਉਸ ਤੋਂ ਪਹਿਲਾਂ ਨਿਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਆਖਰੀ ਰਾਸ਼ਟਰ-ਸੰਬੋਧਨ ’ਚ ਵਾਤਾਵਰਨ ਦੇ ਮੁੱਦੇ ਨੂੰ ਚੁੱਕਿਆ ਇਹ ਇੱਕ ਸ਼ੁੱਭ ਸੰਕੇਤ ਅਤੇ ਸ਼ੁਰੂਆਤ ਹੈ ਕਿ ਦੋਵਾਂ ਰਾਸ਼ਟਰਪਤੀਆਂ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਅਤੇ ਸ਼ੁਰੂਆਤ ਦੇ ਇਸ ਇਤਿਹਾਸਕ ਮੌਕੇ ਦਾ ਇਸਤੇਮਾਲ ਕਰਦਿਆਂ ਵਾਤਾਵਰਨ ਦੀ ਭਖ਼ਦੀ ਸਮੱਸਿਆ ਦੇ ਸਵਾਲ ਨੂੰ ਮਹੱਤਵਪੂਰਨ ਢੰਗ ਨਾਲ ਰੇਖਾਂਕਿਤ ਕੀਤਾ 14ਵੇਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਪਹਿਲੇ ਨਾਗਰਿਕ ਦੇ ਰੂਪ ’ਚ ਜੇਕਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਕੋਈ ਇੱਕ ਸਲਾਹ ਦੇਣੀ ਹੋਵੇ ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹਾਂਗਾ ਕਿ ਕੁਦਰਤ ਮਾਤਾ ਡੂੰਘੀ ਤਕਲੀਫ਼ ਵਿਚ ਹੈ ਅਤੇ ਜਲਵਾਯੂ ਸੰਕਟ ਇਸ ਸਮੁੱਚੇ ਗ੍ਰਹਿ ਦੇ ਭਵਿੱਖ ਨੂੰ ਖਤਰੇ ’ਚ ਪਾ ਸਕਦਾ ਹੈ
ਧਿਆਨ ਰਹੇ ਪਿਛਲੇ ਹੀ ਮਹੀਨੇ ਵਿਸ਼ਵ ਬੈਂਕ ਵੱਲੋਂ ਜਾਰੀ ਕੀਤੀ ਗਈ ਐਨਵਾਇਰਮੈਂਟ ਪਰਫਾਰਮੈਂਸ ਇੰਡੈਕਸ 2022 ’ਚ ਭਾਰਤ ਸਭ ਤੋਂ ਹੇਠਲੀ ਲਾਈਨ ਦੇ ਦੇਸ਼ਾਂ ’ਚ ਸ਼ਾਮਲ ਸੀ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਾਤਾਵਰਨ ਸੁਰੱਖਿਆ ਦੇ ਮਾਮਲੇ ’ਚ ਅਸੀਂ ਬਹੁਤ ਪਿੱਛੇ ਹਾਂ ਅਤੇ ਸਾਨੂੰ ਬਹੁਤ ਕੁਝ ਕਰਨਾ ਹੈ ਬਿਹਤਰ ਹੋਵੇਗਾ ਕਿ ਨਾਗਰਿਕ ਅਤੇ ਸਰਕਾਰ ਦੋਵੇਂ ਇਸ ਮਾਮਲੇ ’ਚ ਤਾਲਮੇਲ ਬਣਾਈ ਰੱਖਦੇ ਹੋਏ ਤੇਜ਼ੀ ਨਾਲ ਅੱਗੇ ਵਧਣ ਅਤੇ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕਰਨ
ਨਵੀਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਨਵਾਸੀ ਭਾਈਚਾਰੇ ਨਾਲ ਜੁੜੇ ਹਨ, ਉਨ੍ਹਾਂ ਨੇ ਕੁਦਰਤ ਅਤੇ ਵਾਤਾਵਰਨ ਦੇ ਸੰਕਟਾਂ ਨੂੰ ਨੇੜਿਓਂ ਦੇਖਿਆ ਹੈ, ਇਹ ਭਾਰਤ ਦੀ ਵਿਕਰਾਲ ਹੁੰਦੀ ਸਮੱਸਿਆ ਹੈ,
ਜਿਸ ਦਾ ਗਹਿਰਾਉਣਾ ਜੀਵਨ ਨੂੰ ਹਨ੍ਹੇਰੇ ’ਚ ਧੱਕਣਾ ਹੈ, ਇਸ ਲਈ ਉਹ ਇਸ ਸਮੱਸਿਆ ਦੇ ਦਰਦ ਨੂੰ ਡੂੰਘਾਈ ਨਾਲ ਮਹਿਸੂਸ ਕਰਦੇ ਹਨ, ਤਾਂ ਹੀ ਤਾਂ ਉਨ੍ਹਾਂ ਕਿਹਾ ਕਿ ਮੇਰਾ ਤਾਂ ਜਨਮ ਉਸ ਜਨਜਾਤੀ ਪਰੰਪਰਾ ਵਿਚ ਹੋਇਆ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਜੀਵਨ ਨੂੰ ਅੱਗੇ ਵਧਾਇਆ ਹੈ ਮੈਂ ਜੰਗਲ ਅਤੇ ਤਲਾਬਾਂ ਦੇ ਮਹੱਤਵ ਨੂੰ ਆਪਣੇ ਜੀਵਨ ਵਿਚ ਮਹਿਸੂਸ ਕੀਤਾ ਹੈ ਅਸੀਂ ਕੁਦਰਤ ਤੋਂ ਜ਼ਰੂਰੀ ਵਸੀਲੇ ਲੈਂਦੇ ਹਾਂ ਅਤੇ ਓਨੀ ਹੀ ਸ਼ਰਧਾ ਨਾਲ ਕੁਦਰਤ ਦੀ ਸੇਵਾ ਵੀ ਕਰਦੇ ਹਾਂ ਜਲ, ਜੰਗਲ ਅਤੇ ਜ਼ਮੀਨ ਇਨ੍ਹਾਂ ਤਿੰਨਾਂ ਤੱਤਾਂ ਨਾਲ ਧਰਤੀ ਅਤੇ ਕੁਦਰਤ ਦਾ ਨਿਰਮਾਣ ਹੁੰਦਾ ਹੈ ਜੇਕਰ ਇਹ ਤੱਤ ਨਾ ਹੋਣ ਤਾਂ ਧਰਤੀ ਅਤੇ ਕੁਦਰਤ ਇਨ੍ਹਾਂ ਤਿੰਨ ਤੱਤਾਂ ਬਿਨ ਅਧੂਰੀ ਹੈ ਵਿਸ਼ਵ ’ਚ ਜ਼ਿਆਦਾਤਰ ਖੁਸ਼ਹਾਲ ਦੇਸ਼ ਉਹੀ ਮੰਨੇ ਜਾਂਦੇ ਹਨ ਜਿੱਥੇ ਇਨ੍ਹਾਂ ਤਿੰੰਨਾਂ ਤੱਤਾਂ ਦੀ ਭਰਪੂਰਤਾ ਹੈ ਭਾਰਤ ਵੀ ਇਸੇ ਭਰਪੂਰਤਾ ਦਾ ਦੇਸ਼ ਹੈ,
ਪਰ ਇਨ੍ਹਾਂ ਦੀ ਭਰਪੂਰਤਾ ਦੀ ਅਣਦੇਖੀ ਕਾਰਨ ਕਈ ਸਮੱਸਿਆਵਾਂ ਵਿਕਾਸ ਦਾ ਵੱਡਾ ਅੜਿਕਾ ਬਣਦੀਆਂ ਜਾ ਰਹੀਆਂ ਹਨ ਗੱਲ ਇਨ੍ਹਾਂ ਬੁਨਿਆਦੀ ਤੱਤਾਂ ਜਾਂ ਵਸੀਲਿਆਂ ਦੀ ਉਪਲੱਬਧਤਾ ਤੱਕ ਸੀਮਿਤ ਨਹੀਂ ਹੈ ਆਧੁਨਿਕੀਕਰਨ ਦੇ ਇਸ ਦੌਰ ’ਚ ਇਨ੍ਹਾਂ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਹੈ ਤਾਂ ਇਹ ਤੱਤ ਵੀ ਖਤਰੇ ’ਚ ਪੈ ਗਏ ਹਨ ਕਈ ਸ਼ਹਿਰ ਪਾਣੀ ਦੀ ਕਮੀ ਨਾਲ ਪ੍ਰੇਸ਼ਾਨ ਹਨ ਤੁਸੀਂ ਹੀ ਦੱਸੋ ਕਿ ਕਿੱਥੇ ਗੁਆਚ ਗਿਆ ਉਹ ਆਦਮੀ ਜੋ ਖੁਦ ਨੂੰ ਕਟਵਾ ਕੇ ਰੁੱਖਾਂ ਨੂੰ ਵੱਢਣ ਤੋਂ ਰੋਕਦਾ ਸੀ? ਗੋਚਰ ਭੂਮੀ ਦਾ ਇੱਕ ਟੁਕੜਾ ਵੀ ਕਿਸੇ ਨੂੰ ਖੋਹਣ ਨਹੀਂ ਦਿੰਦਾ ਸੀ ਜਿਸ ਲਈ ਪਾਣੀ ਦੀ ਇੱਕ ਬੂੰਦ ਵੀ ਜੀਵਨ ਜਿੰਨੀ ਕੀਮਤੀ ਸੀ ਕਤਲਖਾਨਿਆਂ ’ਚ ਵੱਢੀਆਂ ਜਾਂਦੀਆਂ ਗਾਵਾਂ ਦੀਆਂ ਚੀਕਾਂ ਜਿਸ ਨੂੰ ਬੇਚੈਨ ਕਰ ਦਿੰਦੀਆਂ ਸਨ ਜੋ ਜੰਗਲੀ ਪਸ਼ੂ-ਪੰਛੀਆਂ ਨੂੰ ਖਦੇੜ ਕੇ ਆਪਣੀਆਂ ਬਸਤੀਆਂ ਬਣਾਉਣ ਦਾ ਬੌਣਾ ਸਵਾਰਥ ਨਹੀਂ ਪਾਲਦਾ ਸੀ
ਹੁਣ ਉਹੀ ਮਨੁੱਖ ਆਪਣੇ ਸਵਾਰਥ ਅਤੇ ਸੁਵਿਧਾਵਾਦ ਲਈ ਸਹੀ ਤਰੀਕੇ ਨਾਲ ਕੁਦਰਤ ਦੀ ਸੁਰੱਖਿਆ ਨਹੀਂ ਕਰ ਰਿਹਾ ਹੈ ਅਤੇ ਉਸ ਕਾਰਨ ਵਾਰ-ਵਾਰ ਕੁਦਰਤੀ ਆਫ਼ਤਾਂ ਕਹਿਰ ਵਰ੍ਹਾ ਰਹੀਆਂ ਹਨ ਰੇਗਿਸਤਾਨ ’ਚ ਹੜ੍ਹ ਦੀ ਗੱਲ ਅਜੀਬ ਹੈ, ਪਰ ਅਸੀਂ ਰਾਜਸਥਾਨ ’ਚ ਕਈ ਸ਼ਹਿਰਾਂ ’ਚ ਹੜ੍ਹ ਦੀ ਭਿਆਨਕ ਸਥਿਤੀ ਨੂੰ ਦੇਖਿਆ ਹੈ ਜਦੋਂ ਮਨੁੱਖ ਧਰਤੀ ਦੀ ਸੁਰੱਖਿਆ ਨਹੀਂ ਕਰ ਰਿਹਾ ਤਾਂ ਧਰਤੀ ਵੀ ਆਪਣਾ ਗੁੱਸਾ ਕਈ ਕੁਦਰਤੀ ਆਫ਼ਤਾਂ ਦੇ ਰੂਪ ’ਚ ਦਿਖਾ ਰਹੀ ਹੈ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਸ਼ੁੱਧ ਪਾਣੀ, ਸ਼ੁੱਧ ਹਵਾ, ਉਪਜਾਊ ਜ਼ਮੀਨ, ਸ਼ੁੱਧ ਵਾਤਾਵਰਨ ਅਤੇ ਸ਼ੁੱਧ ਬਨਸਪਤੀਆਂ ਨਹੀਂ ਮਿਲ ਸਕਣਗੀਆਂ ਇਨ੍ਹਾਂ ਸਭ ਬਿਨਾਂ ਸਾਡਾ ਜੀਵਨ ਜਿਉਣਾ ਮੁਸ਼ਕਲ ਹੋ ਜਾਵੇਗਾ ਨਿਸ਼ਚਿਤ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ’ਤੇ ਮੁਰਮੂ ਦੀ ਸੁਚੇਤਤਾ ਅਤੇ ਚੌਕਸੀ ਨਾਲ ਦੇਸ਼ ਇੱਕ ਵੱਡੀ ਰਾਹਤ ਮਹਿਸੂਸ ਕਰੇਗਾ
ਬੇਸ਼ੱਕ ਰਾਸ਼ਟਰਪਤੀ ਸਾਡੇ ਦੇਸ਼ ਦੇ ਸੰਵਿਧਾਨਕ ਮੁਖੀ ਹਨ ਅਤੇ ਉਹ ਸ਼ਾਸਨ ਦੇ ਰੋਜ਼ਮਰਾ ਦੇ ਕੰਮਕਾਜ ਤੋਂ ਉੱਪਰ ਹੁੰਦੇ ਹਨ ਇਸ ਦੇ ਬਾਵਜੂਦ, ਜੇਕਰ ਇੱਕ ਤੋਂ ਬਾਅਦ ਇੱਕ ਦੋਵਾਂ ਰਾਸ਼ਟਰਪਤੀਆਂ ਨੇ ਕੁਦਰਤ ਅਤੇ ਵਾਤਾਵਰਨ ਦੇ ਮਸਲੇ ਨੂੰ ਆਪਣੇ ਭਾਸ਼ਣ ਵਿਚ ਸ਼ਾਮਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਤਾਂ ਇਹ ਬਿਨਾ ਵਜ੍ਹਾ ਨਹੀਂ ਹੋ ਸਕਦਾ ਵਾਤਾਵਰਨ ਅੱਜ ਐਨਾ ਵੱਡਾ ਮਸਲਾ ਹੁੰਦਾ ਜਾ ਰਿਹਾ ਹੈ ਕਿ ਹਰ ਮਨੁੱਖ ਦੇ ਜੀਵਨ ਨੂੰ ਪ੍ਰਤੱਖ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ ਆਪਣੀ ਸ਼ੁਰੂਆਤ ’ਚ ਹੀ ਮੁਰਮੂ ਨੇ ਜਤਾ ਦਿੱਤਾ ਕਿ ਉਹ ਭਾਰਤ ਦੀਆਂ ਸਮੱਸਿਆਵਾਂ ਦੇ ਹੱਲ ਦਾ ਯਤਨ ਕਰਨਗੇ, ਰਾਸ਼ਟਰ ਦੇ ਇਸ ਸਰਵਉੱਚ ਅਹੁਦੇ ਲਈ ਜਿਨ੍ਹਾਂ ਗੁਣਾਂ ਦੀ ਲੋੜ ਹੁੰਦੀ ਹੈ ਉਹ ਇਨ੍ਹਾਂ ’ਚ ਦਿਸਦੇ ਹਨ
ਅਜਿਹੇ ਵਿਅਕਤੀ ਦੀ ਚੋਣ ’ਚ ਸਰਵਸੰਮਤੀ ਨਹੀਂ ਬਣੀ ਤਾਂ ਇਸ ’ਚ ਰਾਜਨੀਤਿਕ ਪਾਰਟੀਆਂ ਦੀਆਂ ਮਜ਼ਬੂਰੀਆਂ ਹੋਣਗੀਆਂ ਮੁਰਮੂ ਲਈ ਉਹ ਕੋਈ ਚੁਣੌਤੀ ਨਹੀਂ ਦੇ ਸਕੇ ਉਨ੍ਹਾਂ ਨੇ ਸਿਰਫ਼ ਆਪਣੀਆਂ ਮਜ਼ਬੂਰੀਆਂ ਨੂੰ ਰਸਮ ਮਾਤਰ ਦਿੱਤੀ ਮੁਰਮੂ ਦਾ ਸਿੱਖਿਆ ਅਤੇ ਰਾਜਨੀਤਿਕ ਜੀਵਨ ਸਦਾ ਪ੍ਰਸੰਸਾਯੋਗ ਰਿਹਾ ਹੈ, ਵਿਅਕਤੀਗਤ ਜੀਵਨ ਕਈ ਸੰਕਟਾਂ ਅਤੇ ਚੁਣੌਤੀਆਂ ਦਾ ਗਵਾਹ ਬਣਿਆ ਹੈ ਅੱਜ ਇਸ ਆਦਰਸ਼ ਮਹਿਲਾ ’ਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਚਾਹੇ ਉਸ ਨੇ ਕਿਸੇ ਚਿੰਨ੍ਹ ਦੀ ਅੰਗੂਠੀ ਪਹਿਨੀ ਹੋਈ ਹੋਵੇ ਮੁਰਮੂ ਦੀ ਚੋਣ ਰਾਸ਼ਟਰਪਤੀ ਦੇ ਆਸਣ ’ਤੇ ਨੈਤਿਕ ਮੁੱਲਾਂ ਦਾ ਬਿਰਾਜਮਾਨ ਹੋਣਾ ਹੈ
ਇਹ ਦੇਸ਼ ਲਈ ਸ਼ੁੱਭ ਸੰਕੇਤ ਹੈ ਹਰ ਚੋਣ, ਚਾਹੇ ਉਹ ਪਾਰਟੀ ਦੇ ਰੂਪ ’ਚ ਹੋਵੇ ਜਾਂ ਵਿਅਕਤੀ ਦੇ ਰੂਪ ’ਚ, ਆਮ ਲੋਕਾਂ ’ਚ ਸਦਾ ਨਵੀਆਂ ਉਮੀਦਾਂ ਜਗਾਉਂਦੀ ਹੈ ਅਤੇ ਉਮੀਦਾਂ ਦੀ ਪੂੂਰਤੀ ਜੇਤੂ ਦਾ ਟੀਚਾ ਹੁੰਦਾ ਹੈ ਅਤੇ ਉਸ ਨੂੰ ਕਸੌਟੀ ’ਤੇ ਖਰਾ ਉੱਤਰਨ ਲਈ ਖੁਦ ਨੂੰ ਪੇਸ਼ ਕਰਨਾ ਹੁੰਦਾ ਹੈ ਇਸ ਕਿਰਦਾਰ ਦੇ ਪ੍ਰਗਟਾਵੇ ਵਿਚ ਉਸ ਨੂੰ ਆਪਣੇ ਦੇਸ਼ ਦੀ ਸੰਸਕ੍ਰਿਤੀ ਅਤੇ ਮਾਣ ਦੀ ਰੱਖਿਆ ਕਰਨੀ ਹੁੰਦੀ ਹੈ ਸੁਚੇਤਤਾ ਦਾ ਤੀਜਾ ਨੇਤਰ ਸਦਾ ਖੁੱਲ੍ਹਾ ਰੱਖਣਾ ਹੁੰਦਾ ਹੈ ਸੰਯਮ ਅਤੇ ਨਿਆਂ ਉਨ੍ਹਾਂ ਦੇ ਜੀਵਨ ਦਾ ਪ੍ਰਤੀਕ ਬਣ ਜਾਂਦੇ ਹਨ ਉਦੋਂ ਕਿਤੇ ‘ਮਹਾਂਮਹਿਮ’ ਦਾ ਸੰਬੋਧਨ ਸੰਪੂਰਨਤਾ ਨਾਲ ਸਾਰਥਿਕ ਹੁੰਦਾ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦ੍ਰੋਪਦੀ ਮੁਰਮੂ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸਵਾਗਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਦੀ ਉਮੀਦਵਾਰ ਦ੍ਰੋਪਦੀ ਮੁਰਮੂ (Draupadi Murmu) ਦਾ ਅੱਜ ਦੁਪਹਿਰ ਬਾਅਦ ਰਾਜਧਾਨੀ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਚੋਣਾਂ ਲਈ ਰਾਸ਼ਟਰਪਤੀ ਚੋਣਾਂ ਲਈ ਭਾਜਪਾ ਦੀ ਪ੍ਰਬੰਧਨ ਟੀਮ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸੇਖਾਵਤ, ਕੇਂਦਰੀ ਜਨਜਾਤੀ ਮਾਮਲਿਆਂ ਦੇ ਮੰਤਰੀ ਅਰਜੁਨ ਮੁੰਡਾ, ਕੇਂਦਰੀ ਸੱਭਿਆਚਾਰ ਤੇ ਸੰਸਦੀ ਕਾਰਜ ਸੂਬਾ ਮੰਤਰੀ ਰਾਮ ਮੇਘਵਾਲ ਤੇ ਭਾਜਪਾ ਜਨਰਲ ਸਕੱਤਰ ਤਰੁਣ ਚੁੱਘ ਦੇ ਨਾਲ ਸ੍ਰੀਮਤੀ ਮੁਰਮੂ ਭੁਵਨੇਸ਼ਵਰ ਤੋਂ ਜਹਾਜ਼ ਰਾਹੀਂ ਪਹੁੰਚੇ। ਹਵਾਈ ਅੱਡੇ ’ਤੇ ਦਿੱਲੀ ਸੂਬਾ ਭਾਜਪਾ ਦੇ ਮੁੱਖ ਆਦੇਸ਼ ਗੁਪਤਾ, ਸਾਂਸਦ ਮਨੋਜ ਤਿਵਾੜ ਤੇ ਰਮੇਸ਼ ਬਿਥੂੜੀ ਸਮੇਤ ਪਾਰਟੀ ਦੇ ਤਮਾਮ ਆਗੂਆਂ ਨੇ ਸ੍ਰੀਮਤੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ।
ਸੂਤਰਾਂ ਅਨੁਸਾਰ ਸ੍ਰੀਮਤੀ ਮੁਰਮੂ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਉੜੀਸਾ ਦੀ ਰਹਿਣ ਵਾਲੀ ਸ੍ਰੀਮਤੀ ਮੁਰਮੂ ਨੂੰ ਬੀਜੂ ਜਨਤਾ ਦਲ ਦਾ ਸਮਰਥਨ ਮਿਲਿਆ ਹੈ। ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਵਾਈਐਸਆਰ ਕਾਂਗਰਸ ਨੇ ਵੀ ਉਨ੍ਹਾਂ ਨੂੰ ਸਮਰਥਨ ਦੇਣ ਦਾ ਸੰਕੇਤ ਦਿੱਤਾ ਹੈ। ਸ਼੍ਰੀਮਤੀ ਮੁਰਮੂ, ਜੋ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣਨ ਦੀ ਰਾਹ ‘ਤੇ ਹਨ,ਉਨ੍ਹਾਂ ਨੂੰ ਕੁਝ ਹੋਰ ਪਾਰਟੀਆਂ ਤੋਂ ਵੀ ਸਮਰਥਨ ਮਿਲਣ ਦੀ ਉਮੀਦ ਹੈ। ਸ਼੍ਰੀਮਤੀ ਮੁਰਮੂ ਨੂੰ ਬੁੱਧਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਕਮਾਂਡੋਜ਼ ਦਾ Z+ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ