Real - Sach Kahoon Punjabi

ਬੇਅਦਬੀ ਦੇ ਅਸਲੀ ਦੋਸ਼ੀ ਕੋਈ ਹੋਰ
ਸੇਵਾ ਮੁਕਤ ਜਸਟਿਸ ਜ਼ੋਰਾ ਸਿੰਘ ਨੇ ਕੀਤਾ ਖੁਲਾਸਾ, ਨਹੀਂ ਕੀਤਾ ਡੇਰਾ ਸ਼ਰਧਾਲੂਆਂ ਦਾ ਕੋਈ ਜ਼ਿਕਰ

ਚੰਡੀਗੜ੍ਹ|(ਅਸ਼ਵਨੀ ਚਾਵਲਾ) |  ਬੇਅਦਬੀ ਮਾਮਲਿਆਂ ਦੀ ਜਾਂਚ ਕਰ ਚੁੱਕੇ ਜਸਟਿਸ ਜ਼ੋਰਾ ਸਿੰਘ ਨੇ ਅੱਜ ਕਈ ਅਹਿਮ ਖੁਲਾਸੇ ਕਰਦਿਆਂ ਕਿਹਾ ਕਿ 2015 ‘ਚ ਬਰਗਾੜੀ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਅਸਲੀ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਲਿਆ ਸੀ ਜਸਟਿਸ ਜ਼ੋਰਾ ਸਿੰਘ ਨੇ ਇਸ ਦੌਰਾਨ ਕਿੱਧਰੇ ਵੀ ਡੇਰਾ ਸ਼ਰਧਾਲੂਆਂ ਦਾ ਇਸ ਮਾਮਲੇ ‘ਚ ਹੱਥ ਹੋਣ ਦਾ ਜ਼ਿਕਰ ਨਹੀਂ ਕੀਤਾ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ  ਵੀ ਨਿਰਦੋਸ਼ ਦੱਸਦਿਆਂ ਬੇਅਦਬੀ ਦਾ ਸਾਰਾ ਭਾਂਡਾ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਸਿਰ ਭੰਨ ਦਿੱਤਾ

ਉਹ ਅੱਜ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਆਪਣੀ ਉਸ ਰਿਪੋਰਟ ਬਾਰੇ ਦੱਸ ਰਹੇ ਸਨ, ਜੋ ਉਨ੍ਹਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਸੌਂਪੀ ਸੀ ਉਨ੍ਹਾਂ ਕਿਹਾ ਕਿ ਮੈਂ ਆਪਣੀ ਰਿਪੋਰਟ ‘ਚ ਬੇਅਦਬੀ ਕਰਨ ਵਾਲਿਆਂ ਦਾ 6 ਸ਼ੱਕੀ ਵਿਅਕਤੀਆਂ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਤੋਂ ਪੁਲਿਸ ਨੇ ਕੋਈ ਪੁੱਛਗਿੱਛ ਨਹੀਂ ਕੀਤੀ

ਜੋਰਾ ਸਿੰਘ ਨੇ ਕਿਹਾ ਕਿ ਬੁਰਜ਼ ਜਵਾਹਰ ਸਿੰਘ ਵਾਲਾ ਵਿਖੇ 1 ਜੂਨ 2015 ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕੀਤਾ ਗਿਆ ਸੀ ਤਾਂ ਮੌਕੇ ‘ਤੇ ਗ੍ਰੰਥੀ ਗੁਰੂਦੁਆਰੇ ਨੂੰ ਖੁੱਲ੍ਹਾ ਹੀ ਛੱਡ ਕੇ ਚਲਾ ਗਿਆ ਸੀ, ਜਿੱਥੋਂ ਕਿ ਉਹ 1 ਘੰਟੇ ਤੋਂ ਜ਼ਿਆਦਾ ਸਮਾਂ ਗਾਇਬ ਰਿਹਾ। ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਚੋਰੀ ਬਾਰੇ ਰਿਪੋਰਟ ਤਾਂ ਕਰਵਾਈ ਗਈ ਪਰ ਇਸ ਮਾਮਲੇ ਵਿੱਚ ਐਫ.ਆਈ.ਆਰ ਦਰਜ਼ ਤੋਂ ਲੈ ਕੇ ਸਪੈਸ਼ਲ ਜਾਂਚ ਟੀਮ ਤੱਕ ਨੇ ਸਹੀ ਢੰਗ ਨਾਲ ਜਾਂਚ ਤੱਕ ਨਹੀਂ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਤੋਂ ਬਾਅਦ 2 ਸ਼ੱਕੀ ਵਿਅਕਤੀਆਂ ਨੂੰ ਦੇਖਿਆ ਗਿਆ ਸੀ ਪਰ ਪੰਜਾਬ ਪੁਲਿਸ ਨੇ ਉਨ੍ਹਾਂ ਸ਼ੱਕੀਆਂ ਦਾ ਸਕੈਚ ਹੀ ਤਿਆਰ ਨਹੀਂ ਕਰਵਾਇਆ ਅਤੇ ਨਾ ਹੀ ਗ੍ਰੰਥੀ ਤੋਂ ਪੁੱਛਗਿਛ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਵਿੱਚ ਗ੍ਰੰਥੀ ਗੋਰਾ ਸਿੰਘ, ਰਾਜਵਿੰਦਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਰਣਜੀਤ ਸਿੰਘ ਅਤੇ ਇੱਕ ਟੇਲਰ ਮਾਸਟਰ ਨਾਅ ਦਿੱਤਾ ਗਿਆ ਸੀ ਪਰ ਕਿਸੇ ਵੀ ਪੁਲਿਸ ਅਧਿਕਾਰੀਆਂ ਨੇ ਜਾਂਚ ਦੌਰਾਨ ਇਨਾਂ ਨੂੰ ਸੱਦ ਕੇ ਜਾਂਚ ਵਿੱਚ ਨਾ ਹੀ ਸ਼ਾਮਲ ਕੀਤਾ ਗਿਆ, ਸਗੋਂ ਪੁੱਛ-ਗਿੱਛ ਤੱਕ ਨਹੀਂ ਕੀਤੀ ਗਈ। ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀ ਸਾਰੀ ਰਿਪੋਰਟ ਮੌਕੇ ਦੀ ਸਰਕਾਰ ਨੂੰ ਦੇ ਦਿੱਤੀ ਸੀ ਅਤੇ ਇਸ ਰਿਪੋਰਟ ਵਿੱਚ ਉਨਾਂ ਨੇ ਸ਼ੱਕ ਦੇ ਦਾਇਰੇ ਵਿੱਚ ਕਈ ਵਿਅਕਤੀਆਂ ਦੇ ਨਾਅ ਵੀ ਦਿੱਤੇ ਸਨ ਪਰ ਜਾਂਚ ਟੀਮ ਵਲੋਂ ਜਾਂ ਫਿਰ ਮੌਕੇ ਦੀ ਸਰਕਾਰ ਵਲੋਂ ਇਸ ਰਿਪੋਰਟ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਜੇਕਰ ਸਪੈਸ਼ਲ ਜਾਂਚ ਟੀਮ ਠੀਕ ਢੰਗ ਨਾਲ ਜਾਂਚ ਕੀਤੀ ਹੁੰਦੀ ਤਾਂ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਗ੍ਰਿਫ਼ਤਾਰ ਹੁੰਦੇ ਹੋਏ ਜੇਲ ਵਿੱਚ ਹੁੰਦੇ ਜਦੋਂ ਕਿ ਇਸ ਮਾਮਲੇ ਵਿੱਚ ਨਾ ਹੀ ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਜਾਂਚ ਠੀਕ ਢੰਗ ਨਾਲ ਕੀਤੀ ਗਈ ਹੈ।

ਜਸਟਿਸ ਜੋਰਾ ਸਿੰਘ ਨੇ ਇਥੇ ਇਹ ਵੀ ਦੋਸ਼ ਲਗਾਇਆ ਕਿ ਸਪੈਸ਼ਲ ਜਾਂਚ ਟੀਮ ਸਰਕਾਰ ਦੇ ਦਬਾਅ ਹੇਠ ਕੰਮ ਕਰਦੀ ਆਈ ਹੈ, ਜਿਸ ਕਾਰਨ ਹੀ ਹੁਣ ਤੱਕ ਇਹ ਮਾਮਲਾ ਸੁਲਝ ਨਹੀਂ ਪਾਇਆ ਹੈ।

ਇਥੇ ਹੀ ਜਸਟਿਸ ਜੋਰਾ ਸਿੰਘ ਨੇ ਗੋਲੀ ਮਾਮਲੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਦੋਸ਼ੀ ਨਾ ਠਹਿਰਾਉਂਦੇ ਹੋਏ ਕਿਹਾ ਕਿ ਉਨਾਂ ਨੇ ਤਾਂ ਹੁਕਮਾ ਦੀ ਪਾਲਣਾ ਕੀਤੀ ਸੀ ਅਤੇ ਧਰਨੇ ‘ਤੇ ਬੈਠੇ ਨਿਰਦੋਸ਼ ਲੋਕਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਬਾਰੇ ਮੌਕੇ ਦੀ ਸਰਕਾਰ ਅਤੇ ਗ੍ਰਹਿ ਵਿਭਾਗ ਵਲੋਂ ਆਦੇਸ਼ ਦਿੱਤੇ ਗਏ ਸਨ। ਉਨਾਂ ਇਹ ਵੀ ਕਿਹਾ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਆਦੇਸ਼ ਦੇਣ ਵਾਲੇ ਮੌਕੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬੇਅਦਬੀ ਦਾ ਅਸਲ ਦੋਸ਼ੀ ਕੌਣ?
ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ

ਪੰਜਾਬ ਪੁਲਿਸ ਨੇ 2015 ‘ਚ ਬਰਗਾੜੀ ‘ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਕੋਟਕਪੂਰੇ ਨਾਲ ਸਬੰਧਿਤ ਕੁਝ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਇਨ੍ਹਾਂ ਗ੍ਰਿਫ਼ਤਾਰੀਆਂ ‘ਤੇ ਪੁਲਿਸ ਦੇ ਦਾਅਵਿਆਂ ਨੇ ਪੁਲਿਸ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹੈ . ਪੁਲਿਸ ਦਾਅਵਾ ਕਰ ਰਹੀ ਹੈ ਉਕਤ ਡੇਰਾ ਸ਼ਰਧਾਲੂਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਪਵਿੱਤਰ ਬੀੜ ਦੀ ਬੇਅਦਬੀ ਕੀਤੀ ਹੈ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਤੀਰ-ਤੁੱਕਾ ਛੱਡਣ ਲਈ ਪੁਲਿਸ ਨੇ 2007 ਦੀਆਂ ਘਟਨਾਵਾਂ ਦੀ ਥਿਊਰੀ ਘੜ ਲਈ।

ਪੁਲਿਸ ਨੇ ਮਾਮਲੇ ਦੀ ਪੇਸ਼ੇਵਾਰਾਨਾ ਢੰਗ ਨਾਲ ਜਾਂਚ ਕਰਨ ਦੀ ਬਜਾਏ ਡੇਰਾ ਪ੍ਰੇਮੀਆਂ ਨੂੰ ਹੀ ਆਪਣਾ ਨਿਸ਼ਾਨਾ ਮਿਥ ਲਿਆ 2018 ‘ਚ ਕਿਸੇ ਖਾਸ ਮਿਸ਼ਨ (ਸਾਜਿਸ਼) ਨੂੰ ਸਿਰੇ ਚਾੜ੍ਹਨ ਲਈ ਪੁਲਿਸ ਨੇ 2015 ‘ਚ ਬੇਅਦਬੀ ਸਬੰਧੀ ਆਪਣੇ ਵੱਲੋਂ ਹੀ ਕੀਤੀਆਂ ਗ੍ਰਿਫ਼ਤਾਰੀਆਂ ਨੂੰ ਪਾਸੇ ਰੱਖ ਦਿੱਤਾ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਆਪ ਹੀ ਇਹ ਸ਼ੰਕਾ ਪ੍ਰਗਟ ਕਰ ਚੁੱਕੀ ਸੀ ਕਿ ਬਰਗਾੜੀ ਕਾਂਡ, ਖੰਨਾ ‘ਚ ਦੋ ਡੇਰਾ ਸ਼ਰਧਾਲੂਆਂ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਰਐਸਐਸ ਅਤੇ ਸ਼ਿਵਸੈਨਾ ਦੇ ਆਗੂਆਂ ਦੇ ਕਤਲਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ।

ਪੁਲਿਸ ਬਰਗਾੜੀ ਕਾਂਡ ਦੀ ਗੁੱਥੀ ਨਾ ਸੁਲਝਾਉਣ ਕਰਕੇ ਪੂਰੀ ਤਰ੍ਹਾਂ ਪ੍ਰੇਸ਼ਾਨ

ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਤੇ ਆਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਸਿੱਖ ਧਰਮ ਨਾਲ ਸਬੰਧਤ ਕੁਝ ਚਰਚਿਤ ਵਿਅਕਤੀ ਦਾਅਵਾ ਕਰ ਰਹੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਦਾ ਡੇਰਾ ਸ਼ਰਧਾਲੂਆਂ ਨਾਲ ਕੋਈ ਸਬੰਧ ਹੀ ਨਹੀਂ ਉਹ ਇਸਨੂੰ ਰਾਜਨੀਤਕ ਅਤੇ ਧਾਰਮਿਕ ਸਾਜਿਸ਼ ਕਰਾਰ ਦੇ ਰਹੇ ਹਨ ਇਨ੍ਹਾਂ ਵਾਇਰਲ ਹੋਈਆਂ ਵੀਡੀਓ ਤੋਂ ਇਹ ਤੱਥ ਉੱਭਰ ਕੇ ਆਉਂਦੇ ਹਨ ਕਿ ਆਖ਼ਿਰ ਪੁਲਿਸ ਨੇ ਬਰਗਾੜੀ  ਕਾਂਡ ‘ਚ ਡੇਰਾ ਸ਼ਰਧਾਲੂਆਂ ਨੂੰ ਢਾਈ ਸਾਲ ਬਾਅਦ ਆਪਣੇ ਨਿਸ਼ਾਨੇ ‘ਤੇ ਕਿਉਂ ਲਿਆਂਦਾ? ਇਹ ਤੱਥ ਹਨ ਕਿ ਪੁਲਿਸ ਬਰਗਾੜੀ ਕਾਂਡ ਦੀ ਗੁੱਥੀ ਨਾ ਸੁਲਝਾਉਣ ਕਰਕੇ ਪੂਰੀ ਤਰ੍ਹਾਂ ਪ੍ਰੇਸ਼ਾਨ ਤੇ ਘਬਰਾਈ ਹੋਈ ਸੀ, ਉੱਪਰੋਂ ਸਰਕਾਰੀ ਤੇ ਗੈਰ-ਸਰਕਾਰੀ ਦਬਾਅ ਤੋਂ ਮੁਕਤ ਹੋਣ ਲਈ ਕਿਸੇ ਨਾ ਕਿਸੇ ਸਿਰ ਬੇਅਦਬੀ ਦੇ ਦੋਸ਼ ਮੜ੍ਹ ਕੇ ਆਪਣਾ ਖਹਿੜਾ ਛੁਡਾਉਣਾ ਚਾਹੁੰਦੀ ਸੀ ਪੁਲਿਸ ਦੀ ਹੜਬੜਾਹਟ ਉਦੋਂ ਵੀ ਜ਼ਾਹਿਰ ਹੁੰਦੀ ਹੈ।

ਜਦੋਂ ਉਹ 2015 ‘ਚ ਦੋ ਵਿਅਕਤੀਆਂ ਨੂੰ ਫੜਦੀ ਹੈ ਪਰ ਉਨ੍ਹਾਂ ਦੇ ਦੋਸ਼ੀ ਹੋਣ ਜਾਂ ਦੋਸ਼ੀ ਨਾ ਹੋਣ ਦੇ ਸ਼ਸ਼ੋਪੰਜ ਕਰਕੇ ਅਤੇ ਵਿਰੋਧ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੰਦੀ ਹੈ ਪੁਲਿਸ ਦੀ ਇਹ ਰਣਨੀਤੀ ਰਹੀ ਹੈ ਕਿ ਜੇਕਰ ਦੋਸ਼ੀ ਲੱਭਿਆ ਨਹੀਂ ਜਾਂਦਾ ਤਾਂ ਦਬਾਅ ਨੂੰ ਘਟਾਉਣ ਤੇ ਵਿਰੋਧ ਤੋਂ ਬਚਣ ਲਈ ‘ਦੋਸ਼ੀ ਪੈਦਾ ਕਰੋ’ ਫ਼ਿਰ ਜਾਂਚ ਦਾ ਕੁਹਾੜਾ ਚਲਦਾ ਹੈ ਜਿਸ ‘ਤੇ ਵੀ ਨਿਸ਼ਾਨਾ ਰੱਖ ਲਿਆ ਉਸਨੂੰ ਕੁੱਟ-ਕੁੱਟ ਕੇ ਨਾ ਕੀਤਾ ਹੋਇਆ ਵੀ ਹਰ ਗੁਨਾਹ ਕਬੂਲ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਕੁੱਟਿਆ ਮੁਲਜ਼ਮ ਹੀ ਨਹੀਂ ਜਾਂਦਾ ਉਸ ਦਾ ਭਰਾ, ਪਿਓ, ਪੁੱਤਰ ਵੀ ਰਗੜਿਆ ਜਾਂਦਾ ਹੈ ਕੁੱਟ-ਕੁੱਟ ਕੇ ਜਬਰੀ ਕਬੂਲ ਕਰਾਉਣ ਦਾ ਪੁਲਿਸ ਦਾ ਇਤਿਹਾਸ ਬਹੁਤ ਪੁਰਾਣਾ ਹੈ।

2015 ਦੀਆਂ ਘਟਨਾਵਾਂ ਦਾ ਸਾਜਿਸ਼ਕਾਰ ਭਾਵੇਂ ਕੋਈ ਵੀ ਹੋਵੇ

2015 ਦੀਆਂ ਘਟਨਾਵਾਂ ਦਾ ਸਾਜਿਸ਼ਕਾਰ ਭਾਵੇਂ ਕੋਈ ਵੀ ਹੋਵੇ ਉਸ ਨੂੰ ਸਭ ਤੋਂ ਆਸਾਨ ਕੰਮ ਇਹੀ ਨਜ਼ਰ ਆਇਆ ਹੋਵੇਗਾ ਕਿ ਇਹ ਦੋਸ਼ ਡੇਰਾ ਪ੍ਰੇਮੀਆਂ ਸਿਰ ਮੜ੍ਹ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਹ ਕੰਮ ਸਾਜਿਸ਼ ਤਹਿਤ ਹੋਇਆ ਸੀ ਪਹਿਲਾਂ ਡੇਰਾ ਪ੍ਰੇਮੀਆਂ ਦੇ ਨਾਂਅ ‘ਤੇ ਪੋਸਟਰ ਲਾਏ ਗਏ, ਜਿਨ੍ਹਾਂ ‘ਚ ਲਿਖਿਆ ਸੀ ਕਿ ਡੇਰਾ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਗੇ ਸਾਜਿਸ਼ਕਾਰ ਇਹ ਜਾਣਦਾ ਸੀ ਕਿ ਕਿਸੇ ਨੂੰ ਵੀ ਡੇਰਾ ਪ੍ਰੇਮੀਆਂ ‘ਤੇ ਲਾਏ ਗਏ ਝੂਠੇ ਦੋਸ਼ਾਂ ‘ਤੇ ਇਤਬਾਰ ਨਹੀਂ ਹੋਣਾ ਇਸ ਲਈ ਉਸਨੇ (ਸਾਜਿਸ਼ਕਾਰ) ਬੇਅਦਬੀ ਤੋਂ ਪਹਿਲਾਂ ਪੋਸਟਰਾਂ ‘ਚ ਡੇਰਾ ਪ੍ਰੇਮੀਆਂ ਦਾ ਜ਼ਿਕਰ ਕਰਕੇ ਆਪਣਾ ਕੰਮ ਪੱਕਾ ਕਰਨ ਦਾ ਕਾਲਾ ਕਾਰਨਾਮਾ ਕੀਤਾ।

ਕੁਝ ਘਟਨਾਵਾਂ ਦਾ ਕਾਰਨ ਗੁਰਦੁਆਰਿਆਂ ‘ਚ ਸੇਵਾ ਕਰ ਰਹੇ ਮੁਲਾਜ਼ਮਾਂ ਦੀ ਆਪਸੀ ਰੰਜਿਸ਼

ਬੇਅਦਬੀ ਦੀਆਂ ਘਟਨਾਵਾਂ ਵਾਪਰਨ, ਪੋਸਟਰ ਲੱਗਣ ‘ਤੇ ਡੇਰਾ ਪ੍ਰੇਮੀਆਂ ਨੇ ਨਾ ਸਿਰਫ਼ ਦੋਸ਼ਾਂ ਨੂੰ ਨਕਾਰਿਆ ਸਗੋਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਪਰ ਪੁਲਿਸ ਨੇ ਸਾਜਿਸ਼ਕਾਰੀ ਨੂੰ ਲੱਭਣ ਦੀ ਬਜਾਏ ਸਾਜਿਸ਼ਕਾਰੀ ਦੇ ਵਿਛਾਏ ਜਾਲ ਨੂੰ ਹੀ ਆਪਣੀ ਜਾਂਚ ਦਾ ਆਧਾਰ ਬਣਾ ਲਿਆ ਕਹਿਣ ਦਾ ਮਤਲਬ, ਜੋ ਸਾਜਿਸ਼ ਘੜਨ ਵਾਲੇ ਚਾਹੁੰਦੇ ਸਨ ਪੁਲਿਸ ਉਸੇ ਨੂੰ ਹੀ ਸਹੀ ਸਾਬਤ ਕਰਨ ਤੇ ਡੇਰਾ ਪ੍ਰੇਮੀਆਂ ਨੂੰ ਫਸਾਉਣ ਲਈ ਅੱਗੇ ਵਧਣ ਲੱਗੀ ਪੁਲਿਸ ਨੇ ਬਰਗਾੜੀ ਕਾਂਡ ਤੋਂ ਬਾਦ ਸੂਬੇ ਦੇ ਹੋਰਨਾਂ ਹਿੱਸਿਆਂ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਚ ਹੋਈਆਂ ਗ੍ਰਿਫ਼ਤਾਰੀਆਂ ‘ਤੇ ਵੀ ਸਟੱਡੀ ਨਹੀਂ ਕੀਤੀ ਇਨ੍ਹਾਂ ‘ਚੋਂ ਕੁਝ ਘਟਨਾਵਾਂ ਦਾ ਕਾਰਨ ਗੁਰਦੁਆਰਿਆਂ ‘ਚ ਸੇਵਾ ਕਰ ਰਹੇ ਮੁਲਾਜ਼ਮਾਂ ਦੀ ਆਪਸੀ ਰੰਜਿਸ਼ ਸੀ ਕਿਸੇ ਨੇ ਮੁਲਾਜ਼ਮ ਨੂੰ ਨੀਵਾਂ ਦਿਖਾਉਣ ਲਈ ਤੇ ਕਿਸੇ ਨੇ ਨਿੱਜੀ ਈਰਖਾਵੱਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਧਰਮ ਜਾਂ ਵਿਚਾਰਧਾਰਾ ਦੇ ਆਧਾਰ ‘ਤੇ ਬੇਅਦਬੀ ਦੀ ਘਟਨਾ ਪਿੱਛੇ ਕੋਈ ਮਾਮਲਾ ਹੀ ਨਹੀਂ ਸੀ।

ਪੰਜਾਬ ਦੇ ਡੇਰਾ ਸ਼ਰਧਾਲੂਆਂ ‘ਚ ਵੱਡੀ ਗਿਣਤੀ ਸਿੱਖ ਭਾਈਚਾਰਾ

ਦੂਜੇ ਪਾਸੇ ਜਿੱਥੋਂ ਤੱਕ ਡੇਰਾ ਸ਼ਰਧਾਲੂਆਂ ਦੀ ਵਿਚਾਰਧਾਰਾ, ਭਲਾਈ ਕਾਰਜਾਂ ਨਾਲ ਸਬੰਧਿਤ ਗਤੀਵਿਧੀਆਂ ਤੇ ਸਮਾਜਿਕ ਮੇਲ-ਜੋਲ ਦਾ ਸਬੰਧ ਹੈ ਡੇਰਾ ਸ਼ਰਧਾਲੂਆਂ ਤੇ ਸਿੱਖ ਭਾਈਚਾਰੇ ਨੂੰ ਵੱਖ ਕਰਨ ਦੀ ਗੁੰਜਾਇਸ਼ ਹੀ ਨਹੀਂ ਹੈ ਦੋਵੇਂ ਇੱਕ-ਦੂਜੇ ਦੇ ਵਿਆਹ-ਸ਼ਾਦੀਆਂ ਤੇ ਦੁੱਖ-ਸੁੱਖ ਦੇ ਸਮਾਗਮਾਂ ‘ਚ ਪਰਿਵਾਰਕ ਮੈਂਬਰਾਂ ਵਾਂਗ ਸ਼ਾਮਲ ਹੁੰਦੇ ਹਨ ਪੰਜਾਬ ਦੇ ਡੇਰਾ ਸ਼ਰਧਾਲੂਆਂ ‘ਚ ਵੱਡੀ ਗਿਣਤੀ ਸਿੱਖ ਭਾਈਚਾਰਾ ਹੈ ਜੋ ਸਿੱਖ ਧਰਮ ਦੀ ਮਰਿਆਦਾ ਤੇ ਸੱਭਿਆਚਾਰ ਨਾਲ ਅਟੁੱਟ ਰੂਪ ‘ਚ ਜੁੜਿਆ ਹੋਇਆ ਹੈ।

ਬਹੁਤ ਸਾਰੇ ਡੇਰਾ ਸ਼ਰਧਾਲੁ ਵਿਆਹ ਸ਼ਾਦੀਆਂ ਤੋਂ ਲੈ ਕੇ ਖੁਸ਼ੀ-ਗਮੀ ਦੇ ਹਰ ਮੌਕੇ ‘ਤੇ ਹੋਰ ਸਿੱਖ ਪਰਿਵਾਰਾਂ ਵਾਂਗ ਹੀ ਆਪਣੇ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿਚ ਹੀ ਕਰਦੇ ਹਨ ਪਿੰਡਾਂ-ਸ਼ਹਿਰਾਂ ਦੇ ਬਹੁਤ ਸਾਰੇ ਗੁਰਦੁਆਰਿਆਂ ਦੇ ਨਿਰਮਾਣ ‘ਚ ਡੇਰਾ ਪ੍ਰੇਮੀ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆਏ ਹਨ ਪਰ ਕੁਝ ਸਿਆਸੀ ਤੇ ਗੈਰ-ਸਿਆਸੀ ਲੋਕਾਂ ਨੂੰ ਇਹ ਭਾਈਚਾਰਾ ਤੇ ਅਮਨ-ਚੈਨ ਹਜ਼ਮ ਨਹੀਂ ਹੋ ਰਿਹਾ ਸੀ ਜਿਸ ਦਾ ਸਬੂਤ 2007 ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਵੇਲੇ ਸਾਹਮਣੇ ਆਇਆ ਜਦੋਂ ਡੇਰਾ ਸ਼ਰਧਾਲੂਆਂ ਨੇ ਵਿਆਹ-ਸ਼ਾਦੀ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਦੇ ਅਕਾਲ ਚਲਾਣਾ ਕਰਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਮੰਗੀ।

ਪਰ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਨਾਂਹ ਕਰ ਦਿੱਤੀ ਗਈ ਜੇਕਰ ਉਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਰਿਸ਼ਤਾ ਨਾ ਹੁੰਦਾ ਤਾਂ ਉਹ ਆਪਣੇ ਪਰਿਵਾਰ ਦੇ ਜ਼ਰੂਰੀ ਕਾਰਜਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਉਂ ਮੰਗਦੇ? ਦਰਅਸਲ 2007 ਦੀਆਂ ਘਟਨਾਵਾਂ ਦੇ ਬਾਵਜ਼ੂਦ ਸਾਜਿਸ਼ਕਾਰੀਆਂ ਨੂੰ ਡੇਰਾ ਸ਼ਰਧਾਲੂਆਂ ਅਤੇ ਸਿੱਖ ਸੰਗਤ ਵਿਚਕਾਰ ਕਿਧਰੇ ਵੀ ਕੁੜੱਤਣ ਨਜ਼ਰ ਨਾ ਆਈ ਤਾਂ ਉਹਨਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਉਨ੍ਹਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਬਰਗਾੜੀ ਕਾਂਡ ਦੀ ਸਾਜਿਸ਼ ਘੜੀ ਤੰਗ ਸੋਚ ਵਾਲੇ ਲੋਕਾਂ ਵੱਲੋਂ ਸਮਾਜ ਵਿਚ ਫੁੱਟ ਪਾਉਣ ਲਈ ਬਰਗਾੜੀ ਕਾਂਡ ਦੀ ਸਾਜਿਸ਼ ਘੜ ਕੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੇ ਯਤਨ ਕੀਤੇ ਗਏ।

ਤੀਰ ਤੁੱਕੇ ਦੀ ਬਜਾਏ ਅਸਲੀ ਦੋਸ਼ੀ ਸਾਹਮਣੇ ਲਿਆਉਣ ਦੀ ਲੋੜ

ਕਰੋੜਾਂ ਅਮਨ ਪਸੰਦ ਪੰਜਾਬੀ ਡੇਰਾ ਸੱਚਾ ਸੌਦਾ ਤੇ ਡੇਰਾ ਸ਼ਰਧਾਲੂਆਂ ਦੇ ਵਿਚਾਰਾਂ, ਵਿਹਾਰਾਂ ਤੇ ਇਤਿਹਾਸ ਨੂੰ ਦੇਖਦੇ ਹੋਏ ਬੇਅਦਬੀ ਦੇ ਦੋਸ਼ਾਂ ਨੂੰ ਨਕਾਰ ਰਹੇ ਹਨ ਪੰਜਾਬ ਦੇ ਸਿਆਸਤਦਾਨ ਅਤੇ ਪੁਲਿਸ ਦੇ ਉੱਚ ਅਫ਼ਸਰ ਹਵਾ ‘ਚ ਤਲਵਾਰਾਂ ਮਾਰਨ ਦੀ ਬਜਾਏ ਬਰਗਾੜੀ ਕਾਂਡ ਦੀ ਜਾਂਚ ਗੰਭੀਰਤਾ ਨਾਲ ਕਰਨ ਅਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲੋੜ ਹੈ ਪੰਜਾਬ ਦੇ ਭਲੇ ਲਈ ਜ਼ਮੀਰ ਨੂੰ ਜਗਾਉਣ ਦੀ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ।

ਤਿਲਕਰਾਜ ਸ਼ਰਮਾ

ਅਸਲ ਇਨਸਾਨੀਅਤ
ਦਸੰਬਰ ਮਹੀਨੇ ਦੀ ਸਵੇਰ ਦੀ ਠੰਢ ਹੱਡਾਂ ਨੂੰ ਠਾਰ ਰਹੀ ਸੀ ਇਂਜ ਲੱਗਦਾ ਸੀ ਜਿਵੇਂ ਪਿਛਲੇ ਦਿਨੀਂ ਜੋ ਠੰਢ ਘੱਟ ਪਈ ਸੀ, ਉਸਦਾ ਬਦਲਾ ਅੱਜ ਦੀ ਠੰਢ ਲੈ ਰਹੀ ਹੈ ਬਿਸਤਰਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਦਫ਼ਤਰ ਜਾਣ ਦੀ ਮਜ਼ਬੂਰੀ ਬਿਸਤਰੇ ਨੂੰ ਧੱਕੇ ਨਾਲ ਦੂਰ ਕਰ ਰਹੀ ਸੀ ਦਫ਼ਤਰ ਵੱਲ ਨੂੰ ਵੱਧਦੀ ਹੋਈ ਬੱਸ ਧੁੰਦ ਨਾਲ ਮਸਤੀ ਕਰ ਰਹੀ ਸੀ ਕਦੀ ਧੁੰਦ ਬੱਸ ‘ਤੇ ਹਾਵੀ ਹੋ ਜਾਂਦੀ ਸੀ ਤੇ ਕਦੀ ਬੱਸ ਧੁੰਦ ਦੀ ਛਾਤੀ ਚੀਰ ਅੱਗੇ ਵਧ ਜਾਂਦੀ ਸੀ ਪਰ ਮੇਰੀਆਂ ਅੱਖਾਂ ਅਤੇ ਨੀਂਦ ਵਿਚਲੀ ਲੜਾਈ ‘ਚ ਨੀਂਦ ਜਿੱਤ ਰਹੀ ਸੀ

ਬੱਸ ਦੇ ਸ਼ੋਰ ਨੂੰ ਚੀਰਦੀ ਹੋਈ ਮੇਰੇ ਮੋਬਾਇਲ ਦੀ ਘੰਟੀ ਮੇਰੇ ਕੰਨਾਂ ਤੱਕ ਪਹੁੰਚੀ ਜਦੋਂ ਮੋਬਾਇਲ ਦੀ ਸਕਰੀਨ ‘ਤੇ ਨੰਬਰ ਦੇਖਿਆ ਤਾਂ ਮੇਰੇ ਦਿਮਾਗ ਵਿੱਚ ਬੀਤੇ ਦਿਨ ਦੇ ਅਧੂਰੇ ਛੱਡੇ ਦਫਤਰੀ ਕੰਮਾਂ ਦਾ ਇੱਕ ਦਮ ਖ਼ਿਆਲ ਆ ਗਿਆ, ਕਿਉੁਂਕਿ ਫੋਨ ਦਫਤਰ ਤੋਂ ਆ ਰਿਹਾ ਸੀ ਫੋਨ ਚੁੱਕਦਿਆਂ ਹੀ ਜੋ ਮੈਂ ਸੁਣਿਆ ਉਸ ਨੇ ਅੱਖਾਂ ਦੀ ਨੀਂਦ ਅਤੇ ਠੰਢ ਦੀ ਹੱਡ ਚੀਰਵੀਂ ਠਾਰੀ ਦੋਵਾਂ ਨੂੰ ਭੁਲਾ ਦਿੱਤਾ ਫੋਨ ਰਾਹੀਂ ਮੈਨੂੰ ਪਤਾ ਲੱਗਾ ਕਿ ਸੰਗਰੂਰ ਲਾਗੇ ਇੱਕ ਪਿੰਡ ਵਿੱਚ ਕੋਈ ਨਵਜੰਮੀ ਬੱਚੀ ਲਵਾਰਸ ਛੱਡ ਗਿਆ ਹੈ

ਮੈਂ ਸੋਚ ਰਿਹਾ ਸੀ ਕਿ ਦਸੰਬਰ ਮਹੀਨੇ ਦੀ ਠੰਢ, ਜੋ ਨੌਜਵਾਨਾਂ ਨੂੰ ਹਿਲਾ ਰਹੀ ਹੈ ਇਸ ਠੰਢ ‘ਚ ਉਸ ਬੱਚੀ ਨੇ ਰਾਤ ਕਿਵੇਂ ਕੱਢੀ ਹੋਵੇਗੀ? ਦਫ਼ਤਰ ਪਹੁੰਚ ਕੇ ਮੇਰੀ ਸਭ ਤੋਂ ਪਹਿਲੀ ਤਾਂਘ ਉਸ ਬੱਚੀ ਨੂੰ ਦੇਖਣ ਦੀ ਸੀ, ਜੋ ਇਨਸਾਨ ਦੀ ਮਾੜੀ ਸੋਚ ਦੀ ਸ਼ਿਕਾਰ ਹੋਈ ਸੀ ਬੱਚੇ ਪਿਆਰ ਦੀ ਮੂਰਤ ਤੇ ਮਾਸੂਮ ਹੁੰਦੇ ਹਨ ਉਸ ਦੀ ਮਾਸੂਮੀਅਤ ਜ਼ਮਾਨੇ ਤੋਂ ਸਵਾਲ ਪੁੱਛ ਰਹੀ ਸੀ ਕਿ ਮੇਰੀ ਕੀ ਗਲਤੀ ਸੀ, ਜੋ ਮੈਨੂੰ ਜਨਮ ਲੈਂਦੇ ਹੀ ਮਾਂ ਦੀ ਮਮਤਾ, ਪਿਓ ਦੇ ਲਾਡ ਤੇ ਦਾਦਾ-ਦਾਦੀ ਦੇ ਪਿਆਰ-ਦੁਲਾਰ ਤੋਂ ਦੂਰ ਕਰ ਦਿੱਤਾ ਗਿਆ ਉਸ ਬੱਚੀ ਦੀਆਂ ਚੀਕਾਂ ਸ਼ਾਇਦ ਭੁੱਖ ਲਈ ਸਨ ਪਰ ਇਨ੍ਹਾਂ ਚੀਕਾਂ ‘ਚਂੋ ਇੱਕ ਸਵਾਲ ਉਪਜ ਰਿਹਾ ਸੀ ਕਿ ਮੇਰੀ ਮਾਂ ਦੀਆਂ ਅਜਿਹੀਆਂ ਕੀ ਮਜ਼ਬੂਰੀਆਂ ਹੋਣਗੀਆਂ, ਜਿਨ੍ਹਾਂ ਕਰਕੇ ਉਨ੍ਹਾਂ ਨੇ ਮੈਨੂੰ ਆਪਣੀ ਗੋਦ ਤਂੋ ਦੂਰ ਕਰ ਦਿੱਤਾ? ਕਾਰਨ ਹੋ ਸਕਦਾ ਹੈ ਕਿ ਸਮਾਜਿਕ ਜਾਂ ਆਰਥਿਕ ਹੋਣ ਪਰ ਕੀ ਇਨ੍ਹਾਂ ਕਾਰਨਾਂ ਨੇ ਇਨਸਾਨ ਦੇ ਜ਼ਮੀਰ ਨੂੰ ਏਨਾਂ ਮਜ਼ਬੂਰ ਕਰ ਦਿੱਤਾ ਕਿ ਉਹ ਆਪਣੇ ਢਿੱਡੋਂ ਜੰਮੇ ਨੂੰ ਸੁੱਟਣ ਲਈ ਮਜ਼ਬੂਰ ਹੋ ਗਿਆ

ਬੱਚੀ ਦੀਆਂ ਕਿਲਕਾਰੀਆਂ ਜੇਕਰ ਉਸਦੀ ਮਾਂ ਦੇ ਕੰਨਾਂ ਤੱਕ ਪਹੁੰਚ ਜਾਂਦੀਆਂ ਤਾਂ ਯਕੀਨਨ ਮਾਂ ਦਾ ਕਲੇਜਾ ਵਲੂੰਧਰਿਆ ਜਾਂਦਾ ਡੱਬੇ ਵਾਲਾ ਦੁੱਧ ਭਾਵੇਂ ਉਸ ਬੱਚੀ ਦੀ ਭੁੱਖ ਨੂੰ ਠੱਲ੍ਹ ਰਿਹਾ ਸੀ ਪਰ ਮਮਤਾ ਦੀ ਭੁੱਖ ਨੂੰ ਦੂਰ ਕਰਨ ਲਈ ਮਮਤਾ ਦੀ ਲੋੜ ਸੀ ਦੁੱਧ ਦੀ ਨਹੀਂ ਹਸਪਤਾਲ ਵਿੱਚ ਇੱਕ ਹੋਰ ਮਾਂ ਨੂੰ ਗੁਜਾਰਿਸ਼ ਕੀਤੀ ਗਈ ਕਿ ਇਸ ਬੱਚੀ ਨੂੰ ਦੁੱਧ ਪਿਆ ਦੇਵੇ ਬੇਗਾਨੀ ਮਾਂ ਦੀ ਗੋਦੀ ਵਿੱਚ ਆ ਕੇ ਬੱਚੀ ਇਵੇਂ ਮਹਿਸੂਸ ਕਰ ਰਹੀ ਸੀ, ਜਿਵਂੇ ਆਪਣੀ ਮਾਂ ਦੀ ਮਮਤਾ ਦੀ ਛਾਂ ਹੇਠ ਆ ਗਈ ਹੋਵੇ ਪਰ ਉਹ ਨੰਨ੍ਹੀ ਜਾਨ ਇਹ ਨਹੀਂ ਜਾਣਦੀ ਸੀ ਕਿ ਇਸ ਮਮਤਾ ਦਾ ਸਹਾਰਾ ਬੱਸ ਚੰਦ ਕੁ ਪਲਾਂ ਦਾ ਹੈ ਜਿੱਥੇ ਉਸ ਬੱਚੀ ਦੇ ਆਪਣਿਆਂ ਨੇ ਮਮਤਾ ਤੋਂ ਦੂਰ ਕਰ ਦਿੱਤਾ ਉੱਥੇ ਬੇਗਾਨੀ ਮਮਤਾ ‘ਤੇ ਕੀ ਹੱਕ ਹੈ?

ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਇਸ ਬੱਚੀ ਦੇ ਘਰ ਦੇ ਸਨ ਜਿਨ੍ਹਾਂ ਨੇ ਉਸਤੋਂ ਉਸਦੀ ਮਾਂ ਦੇ ਦੁੱਧ ਦਾ ਹੱਕ ਵੀ ਖੋਹ ਲਿਆ ਤੇ ਦੁਜੇ ਪਾਸੇ ਕੁਝ ਜੋੜੇ ਜਿਨ੍ਹਾਂ ਦੀ ਆਪਣੀ ਕੋਈ ਔਲਾਦ ਹੀ ਨਹੀਂ ਸੀ ਤੇ ਉਹ ਇਸ ਬੱਚੀ ਨੂੰ ਗੋਦ ਲੈਣ ਲਈ ਤਰਲੋ ਮੱਛੀ ਹੋ ਰਹੇ ਸਨ ਅਜਿਹੇ ਹਲਾਤ ‘ਚ ਇਹ ਸਵਾਲ ਵੀ ਮਨ ਵਿੱਚ ਉੱਠ ਰਿਹਾ ਸੀ ਕਿ ਅਸਲ ਮਮਤਾ ਦਾ ਨਾਂਅ ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ?

ਸ਼ਾਮੀ ਘਰ ਵਾਪਸ ਆਉਂਦੇ ਹੋਏ ਵੀ ਮੇਰੀ ਸੋਚ ‘ਤੇ ਉਸ ਬੱਚੀ ਦੀ ਮਾਸੂਮੀਅਤ ਹਾਵੀ ਸੀ ਕਿ ਅਚਾਨਕ ਮੇਰੇ ਸਾਹਮਣੇ ਅਜਿਹਾ ਮੰਜ਼ਰ ਆ ਗਿਆ ਜਿਸਨੇ ਮੇਰੇ ਦਿਮਾਗ ਵਿੱਚ ਇਹ ਖਿਆਲ ਲਿਆ ਕਿ ਖੜ੍ਹਾ ਕਰ ਦਿੱਤਾ ਕਿ ਜਾਨਵਰਾਂ ਵਿੱਚ ਇਨਸਾਨਾਂ ਤੋ ਵੱਧ ਮਮਤਾ ਹੁੰਦੀ ਹੈ

ਮੇਰੀ ਨਿਗ੍ਹਾ ਇੱਕ ਗਾਂ ‘ਤੇ ਪਈ ਜੋ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਸੀ ਅਤੇ ਦੂਜੇ ਜਾਨਵਰਾਂ ਤੋਂ ਉਸਨੂੰ ਬਚਾਅ ਵੀ ਰਹੀ ਸੀ ਮੈਂ ਉਸ ਬੱਚੀ ਅਤੇ ਗਾਂ ਦੇ ਬੱਚੇ ਵਿੱਚ ਤੁਲਣਾ ਕਰ ਰਿਹਾ ਸੀ ਕਿ ਕਿਵੇਂ ਇੱਕ ਇਨਸਾਨ ਜਿਸਨੂੰ ਇਸ ਸ੍ਰਿਸ਼ਟੀ ਦੀ ਸਭ ਤੋਂ ਸਮਝਦਾਰ ਅਤੇ ਸੂਝਵਾਨ ਸਿਰਜਣਾ ਮੰਨਿਆ ਗਿਆ ਹੈ, ਉਸਦੇ ਬੱਚੇ ਲਵਾਰਸ ਕਰਕੇ ਸੁੱਟ ਦਿੱਤੇ ਜਾਂਦੇ ਹਨ ਤੇ ਦੂਜੇ ਪਾਸੇ ਉਹ ਜਾਨਵਰ ਜਿਨ੍ਹਾਂ ਬਾਰੇ ਇਹ ਧਾਰਨਾ ਹੈ ਕਿ ਇਨ੍ਹਾਂ ‘ਚ ਸਮਝ ਨਹੀ ਹੁੰਦੀ, ਉਹ ਆਪਣੇ ਬੱਚਿਆਂ ਨੂੰ ਆਪਣੀਆਂ ਨਜ਼ਰਾਂ ਤੋਂ ਇੱਕ ਪੱਲ ਵੀ ਦੂਰ ਨਹੀਂ ਹੋਣ ਦਿੰਦੇ

ਗਾਂ ਦਾ ਆਪਣੇ ਬੱਚੇ ਨਾਲ ਪਿਆਰ ਦੇਖ ਕੇ ਅਹਿਸਾਸ ਹੋਇਆ ਕਿ ਬੇਸ਼ੱਕ ਇਨਸਾਨ ਬਹੁਤ ਸਮਝਦਾਰ ਹੈ ਪਰ ਆਪਣੇ ਬੱਚਿਆਂ ਨਾਲ ਪਿਆਰ ਦੇ ਮਾਮਲੇ ‘ਚ ਹਾਰ ਗਿਆ ਹੈ ਸ਼ਾਇਦ ਇਹ ਸਾਡੀ ਇਨਸਾਨੀ ਸਿਆਣਪ ਹੀ ਹੈ ਜਿਸ ਕਰਕੇ ਅੱਜ ਇੱਕ ਇਨਸਾਨ ਆਪਣੇ ਨਵ-ਜੰਮੇ ਬੱਚੇ ਨੂੰ ਬਾਹਰ ਸੁੱਟਣ ਲੱਗਿਆਂ ਵੀ ਉਸਦੇ ਹੱਥ ਨਹੀਂ ਕੰਬਦੇ ਜੇਕਰ ਅਸੀਂ ਆਪਣੀ ਇਸ ਸਮਝ ਨੂੰ ਇਨਸਾਨੀਅਤ ਦਾ ਨਾਂਅ ਦਿੰਦੇ ਹਾਂ ਤਾਂ ਅੱਜ ਸਾਨੂੰ ਇਨਸਾਨ ਹੋਣ ‘ਤੇ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਮੈਨੂੰ ਇੰਜ ਜਾਪ ਰਿਹਾ ਸੀ ਕਿ ਉਹ ਗਾਂ ਮੈਨੂੰ ਟਿੱਚਰ ਕਰਕੇ ਪੁੱਛ ਰਹੀ ਹੋਵੇ ਕਿ ਅਸਲ ਇਨਸਾਨੀਅਤ ਕਿਸ ਵਿੱਚ ਹੈ, ਇਨਸਾਨਾਂ ਵਿੱਚ ਜਾਂ ਜਾਨਵਰਾਂ ਵਿੱਚ?

ਹਰਪ੍ਰੀਤ ਸਿੰਘ

ਪੀ.ਸੀ.ਐਂਡ ਪੀ.ਐੱਨ.ਡੀ.ਟੀ ਕੋ-ਆਰਡੀਨੇਟਰ

ਦਫ਼ਤਰ ਸਿਵਲ ਸਰਜਨ, ਸੰਗਰੂਰ

ਮੋ: 94636 78694

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।