Bhagwant Singh Mann - Sach Kahoon Punjabi

ਪੰਜਾਬ ਦੇ ਲੋਕ 2027 ’ਚ ‘ਆਪ’ ਨੂੰ 100 ਸੀਟਾਂ ਦੇ ਕੇ ਕੇਂਦਰ ਵਿੱਚ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦਾ ਮੁੱਢ ਬੰਨ੍ਹਣਗੇ: ਭਗਵੰਤ ਸਿੰਘ ਮਾਨ
ਨਵੀਂ ਦਿੱਲੀ/ਪੰਜਾਬ। ਆਮ ਆਦਮੀ ਪਾਰਟੀ (ਆਪ) ਦੀ ਜੰਤਰ-ਮੰਤਰ ਵਿਖੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਜਨਤਕ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅਦਾਲਤ ਦਾ ਹਾਲੀਆ ਫੈਸਲਾ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ਹੈ ਅਤੇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ’ਆਪ’ ਪਾਰਟੀ ਇੱਕ ਕੌਮੀ ਤਾਕਤ ਵਜੋਂ ਮਜ਼ਬੂਤੀ ਨਾਲ ਉਭਰ ਕੇ ਸਾਹਣਣੇ ਆਈ ਹੈ। ਸਿੱਧੀ ਰਾਜਨੀਤਿਕ ਚੁਣੌਤੀ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਇਸ ਤਾਨਾਸ਼ਾਹੀ ਸ਼ਾਸਨ ਨੂੰ ਮਾਤ ਦੇਣ ਲਈ 2027 ਵਿੱਚ ‘ਆਪ’ ਦੀ ਝੋਲੀ ਘੱਟੋ-ਘੱਟ 100 ਸੀਟਾਂ ਪਾਏਗਾ। ਉਨ੍ਹਾਂ ਕਿਹਾ ਕਿ ਇਸ ਤਾਨਾਸ਼ਾਹੀ ਵਿਰੁੱਧ ਜਿੱਤ ਦਾ ਆਗਾਜ਼ ਪੰਜਾਬ ਤੋਂ ਹੋਵਗਾ। ਇਹ ਆਖਦਿਆਂ ਕਿ ਸਾਲ 2027 ਦੇਸ਼ ਭਰ ਵਿੱਚ ਬਦਲਾਅ ਦਾ ਮੁੱਢ ਬੰਨ੍ਹੇਗਾ, ਉਨ੍ਹਾਂ ਕਿਹਾ ਕਿ ਜਿਸ ਦਿਸ਼ਾ ਵੱਲ ਪੰਜਾਬ ਮਾਰਚ ਕਰਦਾ ਹੈ, ਪੂਰਾ ਦੇਸ਼ ਵੀ ਉਸ ਪਾਸੇ ਵੱਲ ਹੋ ਜਾਂਦਾ ਹੈ ਕਿਉਂ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਕਿਸੇ ਵੀ ਤਾਨਾਸ਼ਾਹੀ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚੰਗੀ ਤਰ੍ਹਾਂ ਜਾਣਦਾ ਹੈ।

ਜੀ.ਐਸ.ਟੀ. ਦਾ ਬਕਾਇਆ ਰੋਕਣ ਅਤੇ ਪੰਜਾਬ ਲਈ ਐਲਾਨੀ ਗਈ 1,600 ਕਰੋੜ ਰੁਪਏ ਦੀ ਹੜ੍ਹ ਰਾਹਤ ਰਾਸ਼ੀ ਜਾਰੀ ਨਾ ਕਰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬੇਇਨਸਾਫ਼ੀ ਦਾ ਜਵਾਬ ਲੋਕ ਆਪਣੇ ਫਤਵੇ ਨਾਲ ਦੇਣਗੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਵਾਲੀ ਰਾਜਨੀਤੀ ਪੰਜਾਬ ਨੂੰ ਦਬਾ ਨਹੀਂ ਸਕਦੀ ਅਤੇ ਕਿਹਾ ਕਿ ਦੇਸ਼ ਭਰ ਵਿੱਚ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ, ਸਗੋਂ ਭਾਰਤ ਦੇ ਸੰਵਿਧਾਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਲਈ ਇੱਕ ਵੱਡੀ ਲੋਕ ਲਹਿਰ ਹੈ।

ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਆਗੂਆਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲ ਹੀ ਵਿੱਚ ਆਏ ਅਦਾਲਤੀ ਫੈਸਲੇ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਸੱਚਾਈ ਦੀ ਇਤਿਹਾਸਕ ਜਿੱਤ ’ਤੇ ’ਆਪ’ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਕਿਹਾ ਕਿ ਕੱਲ੍ਹ ਦਾ ਦਿਨ ਭਾਰਤੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਪਲ ਵਜੋਂ ਯਾਦ ਰੱਖਿਆ ਜਾਵੇਗਾ, ਇੱਕ ਅਜਿਹਾ ਦਿਨ ਜਦੋਂ ਸੱਚਾਈ ਦੀ ਜਿੱਤ ਹੋਈ। ਮੈਂ ਪੂਰੀ ’ਆਪ’ ਟੀਮ, ਗੁਪਤ ਰੂਪ ਵਿੱਚ ਸਮਰਥਨ ਦੇਣ ਵਾਲਿਆਂ ਅਤੇ ਮੋਹਰਲੀ ਕਤਾਰ ‘ਚ ਰਹਿ ਕੇ ਕੰਮ ਕਰਨ ਵਾਲੇ ਹਰ ਇੱਕ ਸਾਥੀ ਨੂੰ ਅਦਾਲਤ ਤੋਂ ਮਿਲੀ ਇਸ ਵੱਡੀ ਜਿੱਤ ’ਤੇ ਵਧਾਈ ਦਿੰਦਾ ਹਾਂ।

ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਵੀ ’ਆਪ’ ’ਤੇ ਕੋਈ ਸੰਕਟ ਆਉਂਦਾ ਹੈ ਤਾਂ ਪਾਰਟੀ ਦੋ ਜਾਂ ਚਾਰ ਗੁਣਾ ਹੋਰ ਮਜ਼ਬੂਤ ਹੋ ਕੇ ਉੱਭਰਦੀ ਹੈ। ਮੈਨੂੰ ਨਹੀਂ ਪਤਾ ਕਿਉਂ, ਪਰ ਕਿਸਮਤ ਜਾਂ ਪਰਮਾਤਮਾ ਸਾਨੂੰ ਹਮੇਸ਼ਾ ਉਸੇ ਮੰਚ (ਜੰਤਰ-ਮੰਤਰ) ’ਤੇ ਲਿਆ ਖੜ੍ਹਾ ਕਰਦਾ ਹੈ, ਜਿੱਥੋਂ ਸਾਡੀ ’ਆਪ’ ਪਾਰਟੀ ਜਨਮੀ ਸੀ । ਅੱਜ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ, ਪਰ ਸਾਨੂੰ ਨਹੀਂ ਪਤਾ ਸੀ ਕਿ ਜੱਜ ਵੱਲੋਂ ਅਜਿਹਾ ਫੈਸਲਾ ਆਵੇਗਾ। ਅੱਜ ਸਾਡੇ ਕੋਲ ਪੂਰੇ ਦੇਸ਼ ਨੂੰ ਇਹ ਦੱਸਣ ਦਾ ਮੌਕਾ ਹੈ ਕਿ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ। ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਸਨੂੰ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ। ਤੁਸੀਂ ਜਿੱਥੇ ਵੀ ਬੋਲਦੇ ਹੋ, ਉਹੀ ਸੱਚ ਬੋਲਦੇ ਹੋ। ਝੂਠ ਬੋਲਣ ਵਾਲਿਆਂ ਨੂੰ ਯਾਦ ਰੱਖਣਾ ਪੈਂਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਕੀ ਕਿਹਾ ਸੀ।

Read Also : ਸਰਸਾ ਨੂੰ ਵੱਡਾ ਤੋਹਫ਼ਾ, ਤਿੰਨ ਏਕੜ ਜ਼ਮੀਨ ’ਚ ਲੱਗੇਗਾ ਪਲਾਂਟ, ਕਿਸਾਨਾਂ ਦੀ ਬੱਲੇ! ਬੱਲੇ!

ਨੀਤੀਗਤ ਤਬਦੀਲੀਆਂ ’ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਅਜਿਹੇ ਕਈ ਮੌਕੇ ਆਏ ਜਿੱਥੇ ਜੀਐਸਟੀ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਨੂੰ ਲਾਗੂ ਕਰ ਦਿੱਤਾ ਗਿਆ। ਪਹਿਲਾਂ ਕਈ ਫੈਸਲਿਆਂ ਦਾ ਵਿਰੋਧ ਹੋਇਆ ਅਤੇ ਬਾਅਦ ਵਿੱਚ ਇਸ ਦਾ ਉਲਟ ਹੋਇਆ। ਪਹਿਲਾਂ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਬਿਆਨ ਦਿੱਤੇ ਗਏ, ਜਦਕਿ ਹੁਣ ਕੀਮਤਾਂ ਹੋਰ ਕਿਤੇ ਜ਼ਿਆਦਾ ਵੱਧ ਹਨ। ਇਸ ਸਭ ਦੇ ਬਾਵਜੂਦ ਵੀ ਇਸ ਨੂੰ ਮਾਸਟਰਸਟ੍ਰੋਕ ਕਿਹਾ ਜਾ ਰਿਹਾ ਹੈ। ਸੱਚ ਅਤੇ ਝੂਠ ਵਿੱਚ ਇਹੀ ਫ਼ਰਕ ਹੈ।

ਪਾਰਟੀ ਦੇ ਸਥਾਪਨਾ ਦੇ ਸਿਧਾਂਤਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਨਿੰਮ ਦੇ ਰੁੱਖ ਹੇਠ, ਜਿੱਥੇ ਸਾਡੀ ਪਾਰਟੀ ਦੀ ਨੀਂਹ ਰੱਖੀ ਗਈ ਸੀ, ਅਸੀਂ ਇਸ ਦੇਸ਼ ਦੀ ਰਾਜਨੀਤੀ ‘ਚ ਬਦਲਾਅ ਲਿਆਉਣ ਅਤੇ ਇਸ ਵਿੱਚ ਇਮਾਨਦਾਰੀ ਭਰਨ ਦੇ ਆਪਣੇ ਵਾਅਦੇ ਨੂੰ ਨਵਿਆਉਂਦੇ ਹਾਂ। ਪਹਿਲਾਂ ਪਾਰਟੀਆਂ ਦੇ ਮੈਨੀਫੈਸਟੋ ਸਿਰਫ਼ ਨਫ਼ਰਤ ਅਤੇ ਧਰਮ ਸਬੰਧੀ ਬਿਆਨਾਂ ਨਾਲ ਭਰੇ ਹੁੰਦੇ ਸਨ। ਅਰਵਿੰਦ ਕੇਜਰੀਵਾਲ ਨੇ ਦੂਜੀਆਂ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਵਿੱਚ ਸਕੂਲ, ਹਸਪਤਾਲ, ਬਿਜਲੀ, ਰੋਜ਼ਗਾਰ ਅਤੇ ਬੁਨਿਆਦੀ ਢਾਂਚੇ ਬਾਰੇ ਲਿਖਣ ਲਈ ਮਜਬੂਰ ਕੀਤਾ, ਕਿਉਂ ਕਿ ਇਸ ਤੋਂ ਪਹਿਲਾਂ ਤਾਂ ਉਹ ਸਿਰਫ਼ ਧਰਮ ਅਤੇ ਜਾਤ ਬਾਰੇ ਹੀ ਬਿਆਨ ਦਿੰਦੇ ਰਹਿੰਦੇ ਸਨ।

ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਾਡੇ ਨੇਤਾ ਹਨ। ਉਨ੍ਹਾਂ ਨੇ ਦਿਖਾਇਆ ਹੈ ਕਿ ਜੇਕਰ ਇਸ ਦੇਸ਼ ਦੇ 140 ਕਰੋੜ ਨਾਗਰਿਕ ਕੁਝ ਕਰਨ ਦਾ ਫੈਸਲਾ ਕਰਦੇ ਹਨ ਤਾਂ ਇਹ ਜ਼ਮੀਨੀ ਪੱਧਰ ‘ਤੇ ਸਪੱਸ਼ਟ ਦਿਸਦਾ ਹੈ। ਜੋ ਸੱਚ ਲਈ ਖੜ੍ਹੇ ਹਨ, ਪਰਮਾਤਮਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੈ ।

ਆਪ ਵਰਕਰਾਂ ਨੂੰ ਇਹ ਸੰਦੇਸ਼ ਫੈਲਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੇਸ਼ ਭਰ ਵਿੱਚ ਜਾ ਕੇ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸੱਚ ਦੀ ਜਿੱਤ ਹੈ। ਸਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਵੇਂ ਸਾਜ਼ਿਸ਼ਾਂ ਰਚੀਆਂ ਗਈਆਂ ਸਨ। ਜਦੋਂ ਸਰਕਾਰੀ ਹਸਪਤਾਲਾਂ ਵਿੱਚ ਸੁਧਾਰ ਹੋਇਆ ਤਾਂ ਨਿੱਜੀ ਸੈਕਟਰਾਂ ਤੋਂ ਦਬਾਅ ਆਇਆ। ਜਦੋਂ ਸਰਕਾਰੀ ਸਕੂਲਾਂ ਵਿੱਚ ਸੁਧਾਰ ਹੋਇਆ ਅਤੇ ਬੱਚੇ ਨਿੱਜੀ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਜਾਣ ਲੱਗੇ ਤਾਂ ਡੋਨੇਸ਼ਨਾਂ ਲੈਣ ਵਾਲਿਆਂ ਨੂੰ ਖ਼ਤਰਾ ਮਹਿਸੂਸ ਹੋਣ ਲੱਗਾ। ਜਦੋਂ ਬਿਜਲੀ ਮੁਫ਼ਤ ਕੀਤੀ ਗਈ, ਦਵਾਈਆਂ ਮੁਫ਼ਤ ਕੀਤੀਆਂ ਗਈਆਂ, ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿ ਅਤੇ ਬਜਟ 300 ਕਰੋੜ ਤੋਂ ਵਧ ਕੇ 60,000 ਕਰੋੜ ਰੁਪਏ ਹੋ ਗਿਆ ਤਾਂ ਵਿਰੋਧੀਆਂ ਲਈ ਚੋਣਾਂ ‘ਚ ਸਾਹ ਲੈਣਾ ਕਰਨਾ ਮੁਸ਼ਕਲ ਹੋ ਗਿਆ। ਇਸ ਲਈ ਉਨ੍ਹਾਂ ਨੇ ਜਾਣਬੁੱਝ ਕੇ ਕੋਈ ਘੁਟਾਲਾ ਦਿਖਾਉਣ ਅਤੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੂੰ ਜੇਲ੍ਹ ਭੇਜਣ ਦਾ ਫੈਸਲਾ ਕੀਤਾ, ਜਿਸ ਦੇ ਚਲਦਿਆਂ ਉਨ੍ਹਾਂ ਨੇ ਸਮੁੱਚੀ ਉੱਚ-ਪੱਧਰ ਲੀਡਰਸ਼ਿਪ ਨੂੰ ਜੇਲ੍ਹ ਵਿੱਚ ਡੱਕ ਦਿੱਤਾ।

ਵਾਰ-ਵਾਰ ਅਦਾਲਤੀ ਸੁਣਵਾਈਆਂ ਨਾਲ ਹੁੰਦੀ ਪਰੇਸ਼ਾਨੀ ਬਾਰੇ ਗੱਲ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਦੇਸ਼ ਵਿੱਚ, ਸ਼ਾਇਦ ਸਜ਼ਾ ਓਨੀ ਸਖ਼ਤ ਨਹੀਂ ਹੁੰਦੀ ਜਿੰਨੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਵਾਰ-ਵਾਰ ਅਦਾਲਤ ਦੀਆਂ ਤਾਰੀਖਾਂ ਨਾਲ ਹੁੰਦੀਆਂ ਹਨ। ਤਾਰੀਖ ਤੋਂ ਬਾਅਦ ਇੱਕ ਹੋਰ ਤਾਰੀਖ ਮਿਲਣਾ ਹੀ ਆਪਣੇ ਆਪ ਵਿੱਚ ਇੱਕ ਸਜ਼ਾ ਹੈ।

ਉਨ੍ਹਾਂ ਨੇ ਉਸ ਚੁਣੌਤੀਪੂਰਨ ਦੌਰ ਨੂੰ ਯਾਦ ਕੀਤਾ ਜਦੋਂ ਸੀਨੀਅਰ ਆਗੂ ਜਲੰਧਰ ਜ਼ਿਮਨੀ ਚੋਣ ਸਮੇਂ ਜੇਲ੍ਹ ਵਿੱਚ ਸਨ। ਉਸ ਸਮੇਂ, ਪਾਰਟੀ ਦੀ ਸਮੁੱਚੀ ਉੱਚ-ਪੱਧਰੀ ਅਤੇ ਫੈਸਲੇ ਲੈਣ ਵਾਲੀ ਲੀਡਰਸ਼ਿਪ ਜੇਲ੍ਹ ਦੇ ਅੰਦਰ ਸੀ ਅਤੇ ਫਿਰ ਵੀ, ਸਾਡੀ ਬੈਕਅੱਪ ਟੀਮ ਦੇ ਨਾਲ, ਅਸੀਂ ਆਪਣੀ ਮਿਹਨਤ ਜਾਰੀ ਰੱਖੀ। ਮੁਲਾਕਾਤਾਂ ਦੌਰਾਨ ਅਰਵਿੰਦ ਕੇਜਰੀਵਾਲ ਹਮੇਸ਼ਾ ਪੰਜਾਬ ਬਾਰੇ ਪੁੱਛਦੇ ਸਨ। ਉਹ ਪੁੱਛਦੇ ਸਨ ਕਿ ਕੀ ਮੁਫ਼ਤ ਬਿਜਲੀ ਲੋਕਾਂ ਤੱਕ ਪਹੁੰਚ ਰਹੀ ਹੈ, ਕੀ ਸਿੰਚਾਈ ਦਾ ਕੰਮ ਅੱਗੇ ਵਧ ਰਿਹਾ ਹੈ ਅਤੇ ਨਿਰਦੇਸ਼ ਦਿੰਦੇ ਸਨ ਕਿ ਜੇ ਕੋਈ ਵੀ ਭ੍ਰਿਸ਼ਟ ਪਾਇਆ ਜਾਂਦਾ ਹੈ ਤਾਂ ਉਸਨੂੰ ਜੇਲ੍ਹ ਵਿੱਚ ਡੱਕਿਆ ਜਾਵੇ। ਅਜਿਹੇ ਹਾਲਾਤਾਂ ਦੇ ਬਾਵਜੂਦ ਅਸੀਂ ਜਲੰਧਰ ਜ਼ਿਮਨੀ ਚੋਣ ਅਤੇ ਇੱਕ ਹੋਰ ਐਮ.ਪੀ. ਸੀਟ ਵੱਡੇ ਫਰਕ ਨਾਲ ਜਿੱਤੀ, ਜਿਸ ਨਾਲ ਸਾਨੂੰ ਹੋਰ ਵੀ ਮਜ਼ਬੂਤੀ ਮਿਲੀ।

ਆਜ਼ਾਦੀ ਸੰਘਰਸ਼ ਨਾਲ ਸੰਤੁਲਨ ਬਿਠਾਉਂਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਸਵੈ-ਇੱਛਾ ਨਾਲ ਗ੍ਰਿਫ਼ਤਾਰੀ ਦਿੱਤੀ ਅਤੇ ਕੋਰਟ ਰੂਮ ਵਿੱਚ ਮੀਡੀਆ ਦੇ ਸਾਹਮਣੇ ਅੰਗਰੇਜ਼ੀ ਵਿੱਚ ਆਪਣੀਆਂ ਦਲੀਲਾਂ ਰੱਖੀਆਂ ਤਾਂ ਲਹਿਰ ਨੂੰ ਹੋਰ ਬਲ ਮਿਲਿਆ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਵੀ ਸਾਨੂੰ ਜੇਲ੍ਹ ਤੋਂ ਕਦੇ ਨਾ ਝੁਕਣ ਦੇ ਸੁਨੇਹੇ ਭੇਜੇ। ਉਨ੍ਹਾਂ ਕਿਹਾ ਕਿ ਭਗਵੰਤ, ਕਿਸੇ ਵੀ ਹਾਲਤ ਵਿੱਚ ਨਹੀਂ ਝੁਕਣਾ। ਜਿੱਥੇ ਲੋੜ ਹੋਵੇ ਕਾਰਵਾਈ ਕਰੋ, ਪਰ ਕਿਸੇ ਵੀ ਕੀਮਤ ‘ਤੇ ਝੁਕਣਾ ਨਹੀਂ। ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ ਅਤੇ ਉਸੇ ਤਰ੍ਹਾਂ ਹੋਇਆ ਪਾਰਟੀ ਇੱਕ ਕੌਮੀ ਤਾਕਤ ਵਜੋਂ ਉਭਰ ਕੇ ਸਾਹਮਣੇ ਆਈ ਹੈ।

ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੰਘਾਸਨ ’ਤੇ ਬੈਠੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਿਰਾਏਦਾਰ ਹਨ, ਮਾਲਕ ਨਹੀਂ। ਇਸ ਦੇਸ਼ ਦੀ ਮਿੱਟੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਅਤੇ ਅਸ਼ਫਾਕਉੱਲਾ ਖਾਨ ਦਾ ਖੂਨ ਹੈ। ਇਹ ਦੇਸ਼ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ।

ਉਨ੍ਹਾਂ ਨੇ ਪੰਜਾਬ ਦੇ ਰਾਹ ਵਿੱਚ ਵਿੱਤੀ ਮੁਸ਼ਕਲਾਂ ਖ਼ੜ੍ਹੀਆਂ ਕਰਨ ਦੇ ਹੱਥਕੰਡਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ 8,000 ਕਰੋੜ ਰੁਪਏ ਦੇ ਆਰਡੀਐਫ ਫੰਡ ਕੇਂਦਰ ਨੇ ਰੋਕ ਰੱਖੇ ਹਨ। ਜੀਐਸਟੀ ਦਾ ਬਕਾਇਆ ਜਾਰੀ ਨਹੀਂ ਕੀਤਾ ਗਿਆ। ਜਦੋਂ ਪੰਜਾਬ ਨੂੰ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕਰਨਾ ਪਿਆ ਤਾਂ ਸਿਰਫ਼ 1,600 ਕਰੋੜ ਰੁਪਏ ਦੀ ਟੋਕਨ ਰਾਸ਼ੀ ਐਲਾਨੀ ਗਈ ਅਤੇ ਹੁਣ ਤੱਕ ਉਸ ਵਿੱਚੋਂ 16 ਪੈਸੇ ਵੀ ਨਹੀਂ ਦਿੱਤੇ ਗਏ। ਇਸ ਸਭ ਦੇ ਬਾਵਜੂਦ ਵੀ ਉਹ ਪੰਜਾਬ ਵਿੱਚ ਚੋਣਾਂ ਲੜਨਾ ਚਾਹੁੰਦੇ ਹਨ।

ਦੇਸ਼ ਲਈ ਪੰਜਾਬ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਅਨਾਜ ਦੀ ਲੋੜ ਸੀ ਤਾਂ ਪੰਜਾਬੀਆਂ ਨੇ ਦਿਨ-ਰਾਤ ਮਿਹਨਤ ਕਰਕੇ ਹਰੀ ਕ੍ਰਾਂਤੀ ਲਿਆਂਦੀ ਅਤੇ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ। ਜਦੋਂ ਦੇਸ਼ ਨੂੰ ਆਜ਼ਾਦੀ ਦੀ ਲੋੜ ਸੀ ਤਾਂ 90 ਫੀਸਦ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਜਦੋਂ ਵੀ ਸਰਹੱਦ ’ਤੇ ਪਹਿਲੀ ਗੋਲੀ ਚਲਦੀ ਹੈ ਤਾਂ ਪੰਜਾਬੀ ਨੌਜਵਾਨ ਸੈਨਿਕ ਹਿੱਕ ਤਾਣ ਕੇ ਸਭ ਤੋਂ ਅੱਗੇ ਖੜ੍ਹਦੇ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ। ਅਸੀਂ ਪੰਜਾਬ ‘ਚ ਸਰਕਾਰ ਚਲਾ ਰਹੇ ਹਾਂ ਅਤੇ 2027 ਵਿੱਚ ਵੀ ਅਸੀਂ ਤੁਹਾਨੂੰ ਭਾਰੀ ਬਹੁਮਤ ਨਾਲ ਜਿੱਤ ਦੀਆਂ ਸੀਟਾਂ ਦਾ ਸੈਂਕੜਾ ਲਗਾ ਕੇ ਵੱਡਾ ਤੋਹਫ਼ਾ ਦੇਵੇਗਾਂ। ਜਿਸ ਪਾਸੇ ਪੰਜਾਬ ਮਾਰਚ ਕਰਦਾ ਹੈ, ਦੇਸ਼ ਵੀ ਉਸੇ ਰਾਹ ‘ਤੇ ਚਲਦਾ ਹੈ।

ਸੱਚ ‘ਤੇ ਇੱਕ ਕਾਵਿਕ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਝੂਠ ਦੇ ਆਲਮ ਵਿੱਚ ਰਹਿਣ ਵਾਲੇ ਦੂਜਿਆਂ ਨੂੰ ਸੱਚ ਬੋਲਣ ਲਈ ਕਹਿੰਦੇ ਹਨ, ਜਦੋਂ ਕਿ ਉਨ੍ਹਾਂ ਦੇ ਘਰ ਝੂਠ ਦੇ ਮਕਾਨ ਬਣ ਚੁੱਕੇ ਹਨ। ਸੱਚ ਨੂੰ ਕੀਮਤ ਚੁਕਾਉਣੀ ਪੈ ਸਕਦੀ ਹੈ, ਪਰ ਸੱਚ ਦਾ ਸੂਰਜ ਹਮੇਸ਼ਾ ਬੱਦਲਾਂ ਪਿੱਛੇ ਨਹੀਂ ਰਹਿੰਦਾ, ਇਹ ਚੜ੍ਹਦਾ ਹੈ ਅਤੇ ਚਮਕਦਾ ਹੈ ਅਤੇ ਫਿਰ ਕਿਤੇ ਵੀ ਹਨੇਰਾ ਨਹੀਂ ਰਹਿੰਦਾ।

ਐਕਸ ’ਤੇ ਰੈਲੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਜੰਤਰ-ਮੰਤਰ ’ਤੇ ਹੋਇਆ ਵਿਸ਼ਾਲ ਇਕੱਠ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਨਾ ਸਿਰਫ਼ ਦਿੱਲੀ, ਸਗੋਂ ਪੂਰਾ ਦੇਸ਼ ਆਪਣੇ ਲੋਕ ਨੇਤਾ ਅਰਵਿੰਦ ਕੇਜਰੀਵਾਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਭਾਜਪਾ ਨੇ ਆਪਣੀਆਂ ਏਜੰਸੀਆਂ ਦੀ ਵਰਤੋਂ ਕਰਕੇ ‘ਆਪ’ ਨੂੰ ਖਤਮ ਕਰਨ ਦੀ ਜਿਸ ਸਾਜ਼ਿਸ਼ ਰਾਹੀਂ ਕੋਸ਼ਿਸ਼ ਕੀਤੀ, ਉਹ ਹੁਣ ਦੇਸ਼ ਦੇ ਸਾਹਮਣੇ ਬੇਨਕਾਬ ਹੋ ਗਈ ਹੈ। ਲੋਕਤੰਤਰ ਨੂੰ ਦਬਾਅ ਅਤੇ ਡਰ ਨਾਲ ਕੁਚਲਿਆ ਨਹੀਂ ਜਾ ਸਕਦਾ। ਪੰਜਾਬ ਦੀ ਧਰਤੀ ਤੋਂ ਮੈਂ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਬੇਇਨਸਾਫ਼ੀ ਹੋਵੇਗੀ, ਅਸੀਂ ਉੱਥੇ ਮਜ਼ਬੂਤੀ ਅਤੇ ਦ੍ਰਿੜਤਾ ਨਾਲ ਖੜ੍ਹਾਂਗੇ। ਇਹ ਕਿਸੇ ਇੱਕ ਵਿਅਕਤੀ ਦੀ ਲੜਾਈ ਨਹੀਂ; ਇਹ ਭਾਰਤ ਦੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰਾਖੀ ਦੀ ਲੜਾਈ ਹੈ, ਜਿਸ ਲਈ ਸੰਘਰਸ਼ ਜਾਰੀ ਰਹੇਗਾ। ਇਨਕਲਾਬ ਜ਼ਿੰਦਾਬਾਦ।

ਭਗਵੰਤ ਸਿੰਘ ਮਾਨ ਦਾ ਭ੍ਰਿਸ਼ਟਾਚਾਰ ਅੱਗੇ ਨਹੀਂ ਝੁਕਣ ਦਾ ਐਲਾਨ, ਭਵਿੱਖ ਵਿੱਚ ਵੀ ਜਾਰੀ ਰਹੇਗੀ ਲੜਾਈ
ਭਗਵੰਤ ਸਿੰਘ ਮਾਨ ਦੀ ਅਪੀਲ, ਕੋਈ ਮੰਗੇ ਪੈਸੇ ਤਾਂ ਕਰੋਂ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ਫੋਨ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਿਪਟੇਗੀ। ਭਗਵੰਤ ਸਿੰਘ ਮਾਨ ਵਲੋਂ ਪਿਛਲੇ 2 ਸਾਲਾਂ ਦੌਰਾਨ ਕਈ ਵਾਰ ਆਪਣਾ ਇਹ ਸਟੈਂਡ ਆਮ ਜਨਤਾ ਦੇ ਸਾਹਮਣੇ ਰੱਖਿਆ ਹੈ ਅਤੇ ਹੁਣ ਇੱਕ ਵਾਰ ਫਿਰ ਤੋਂ ਤਹਿਸੀਲਦਾਰਾਂ ਵਲੋਂ ਹੜਤਾਲ ਕਰਨ ਦੇ ਮਾਮਲੇ ਵਿੱਚ ਭਗਵੰੰਤ ਸਿੰਘ ਮਾਨ ਵਲੋਂ ਭ੍ਰਿਸ਼ਟ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈਂਦਿਆਂ ਅੱਜ ਸਾਫ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਭਿ੍ਰਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਜੋ ਵੱਢੀਖੋਰੀ ਦੇ ਦੋਸ਼ਾਂ ਵਿੱਚ ਪੁਲਿਸ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।

ਭਗਵੰਤ ਸਿੰਘ ਮਾਨ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ਵੀ ਜਾਰੀ ਕਰ ਦਿੱਤੀ ਹੈ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਪੁਲਿਸ ਜਾਂ ਫਿਰ ਸਿਵਲ ਅਧਿਕਾਰੀ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ‘ਤੇ ਫੋਨ ਜਾਂ ਫਿਰ ਵੱਟਸਐਪ ਕਰਦੇ ਹੋਏ ਉਸ ਅਧਿਕਾਰੀ ਦੇ ਖ਼ਿਲਾਫ਼ ਜਾਣਕਾਰੀ ਦੇ ਸਕਦੇ ਹਨ। ਇਸ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਹੀ ਉਸ ਭ੍ਰਿਸ਼ਟ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਜਾਏਗੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਭਿ੍ਰਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਅਸੀਂ ਸਰਕਾਰ ਦੀ ਬਾਂਹ ਮਰੋੜਨ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭਿ੍ਰਸ਼ਟ ਤੇ ਘਮੰਡੀ ਅਫਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ।

ਭਗਵੰਤ ਸਿੰਘ ਮਾਨ ਨੇ ਸਾਫ ਤੌਰ ਉੱਤੇ ਕਿਹਾ ਕਿ ਪੰਜਾਬ ਵਿੱਚ ਅਧਿਕਾਰੀ ਆਮ ਲੋਕਾਂ ਨੂੰ ਹਰ ਰੋਜ਼ ਖ਼ੱਜਲ਼-ਖ਼ੁਆਰ ਕਰਦੇ ਹਨ ਪਰ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਇਨ੍ਹਾਂ ਵਿਰੁੱਧ ਕਰੜੀ ਕਾਰਵਾਈ ਕਰੇਗੀ। ਇਸ ਵਿੱਚ ਸਿਰਫ਼ ਤਹਿਸੀਲਦਾਰ ਹੀ ਨਹੀਂ ਸਗੋਂ ਪੁਲਿਸ ਅਤੇ ਸਿਵਲ ਦੇ ਅਧਿਕਾਰੀ ਵੀ ਸ਼ਾਮਲ ਹਨ। ਭਗਵੰਤ ਮਾਨ ਦੀ ਸਰਕਾਰ ਕਿਸੇ ਨੂੰ ਵੀ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਆਮ ਜਨਤਾ ਦਾ ਹੱਕ ਬਣਦਾ ਹੈ ਕਿ ਉਹ ਆਪਣੇ ਕੰਮਾਂ ਨੂੰ ਬਿਨਾਂ ਕਿਸੇ ਪੈਸੇ ਤੋਂ ਕਰਵਾਏ।

ਭਗਵੰਤ ਸਿੰਘ ਮਾਨ ਵਲੋਂ ਬੀਤੇ ਹਫ਼ਤੇ ਹੀ ਸਾਫ਼ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕਈ ਅਫਸਰ ਸੂਬਾ ਸਰਕਾਰ ਤੋਂ ਮੋਟੀਆਂ ਤਨਖ਼ਾਹਾਂ ਲੈ ਰਹੇ ਹਨ ਪਰ ਲੋਕਾਂ ਨੂੰ ਸੇਵਾਵਾਂ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਤੰਤਰ ਵਿੱਚ ਲੋਕ ਸਭ ਤੋਂ ਉੱਪਰ ਹਨ ਅਤੇ ਅਧਿਕਾਰੀ ਉਨ੍ਹਾਂ ਪ੍ਰਤੀ ਜਵਾਬਦੇਹ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਬਲੈਕ-ਮੇਲ ਕਰਦੇ ਹੋਏ ਕਈ ਵਿਭਾਗਾਂ ਦੇ ਅਧਿਕਾਰੀ ਛੁੱਟੀ ’ਤੇ ਜਾਣ ਧਮਕੀ ਤੱਕ ਦੇ ਚੁੱਕੇ ਹਨ ਪਰ ਉਹ ਦੱਸਣਾ ਚਾਹੁੰਦੇ ਹਨ ਕਿ ਜਿਹੜੇ ਵੀ ਅਧਿਕਾਰੀ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਸੂਬਾ ਸਰਕਾਰ ਕੋਲ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨ ਹਨ ਜੋ ਪਹਿਲਾਂ ਹੀ ਉਨ੍ਹਾਂ ਦੀ ਜਗ੍ਹਾ ‘ਤੇ ਕੰਮ ਕਰਨ ਦੀ ਉਡੀਕ ਕਰ ਰਹੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਕਿ ਪੰਜਾਬ ਦੇ ਭ੍ਰਿਸ਼ਟ ਅਧਿਕਾਰੀ ਆਪਣੇ ਭ੍ਰਿਸ਼ਟ ਤਰੀਕਿਆਂ ਨਾਲ ਕਈ ਪੀੜ੍ਹੀਆਂ ਤੋਂ ਲੋਕਾਂ ਨੂੰ ਖੱਜਲ ਖੁਆਰ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਗੈਰ ਵਾਜਬ ਅਤੇ ਅਣ-ਉਚਿਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਅਧਿਕਾਰੀਆਂ ਨੂੰ ਆਪਹੁਦਰੀਆਂ ਨਹੀਂ ਕਰਨ ਦੇਵੇਗੀ।

Punjab: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਪ੍ਰਾਈਵੇਟ ਹਸਪਤਾਲਾਂ ਸਬੰਧੀ ਨਵੇਂ ਆਦੇਸ਼ ਜਾਰੀ
Punjab: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਹੁਣ ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਂਟ ਲਈ ਸਰਕਾਰੀ ਹਸਪਤਾਲਾਂ ’ਚ ਨਹੀਂ ਜਾਣਾ ਪਵੇਗਾ। ਹੁਣ ਕਿਡਨੀ ਟਰਾਂਸਪਲਾਂਟ ਲਈ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲ ਆਪਣੇ ਪੱਧਰ ’ਤੇ ਕਮੇਟੀ ਬਣਾ ਕੇ ਮਰੀਜ ਨੂੰ ਨਿਯਮਾਂ ਅਨੁਸਾਰ ਗੁਰਦਾ ਟਰਾਂਸਪਲਾਂਟ ਕਰਨ ਦੀ ਇਜਾਜ਼ਤ ਦੇ ਸਕਣਗੇ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਮਰੀਜ਼ਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ, ਉਥੇ ਕਮੇਟੀ ਦੀ ਮੀਟਿੰਗ ਸਮੇਂ ਸਿਰ ਹੋਣ ਨਾਲ ਕਈ ਅਹਿਮ ਜਾਨਾਂ ਵੀ ਬਚ ਜਾਣਗੀਆਂ।

ਇਹ ਖਬਰ ਵੀ ਪੜ੍ਹੋ : Punjab Highway News: ਪੰਜਾਬ ਦੇ ਇਨ੍ਹਾਂ ਪਿੰਡਾਂ ’ਚੋਂ ਲੰਘੇਗਾ ਨੈਸ਼ਨਲ ਹਾਈਵੇਅ, ਜਮੀਨਾਂ ਕੀਤੀਆਂ ਜਾਣਗੀਆਂ ਐਕੁਆਇਰ, …

ਇਸ ਸਬੰਧੀ ਸਰਕਾਰ ਨੇ ਸੂਬੇ ਭਰ ਭਰ ’ਚ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕਈ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਵਾਨਗੀ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ’ਚ ਕਿਡਨੀ ਟਰਾਂਸਪਲਾਂਟ ਦੇ ਮਾਮਲੇ ਜ਼ਿਆਦਾ ਹੋ ਰਹੇ ਹਨ। ਕਿਡਨੀ ਟਰਾਂਸਪਲਾਂਟ ਦੇ ਨਿਯਮਾਂ ਤਹਿਤ ਮਰੀਜ਼ ਕਿਸੇ ਖੂਨ ਦੇ ਰਿਸ਼ਤੇਦਾਰ ਨੂੰ ਗੁਰਦਾ ਦਾਨ ਕਰ ਸਕਦਾ ਹੈ। ਸਭ ਤੋਂ ਪਹਿਲਾਂ, ਗੁਰਦਾ ਟਰਾਂਸਪਲਾਂਟ ਦੀ ਪ੍ਰਵਾਨਗੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਦਿੱਤੀ ਜਾਂਦੀ ਹੈ। ਕਮੇਟੀ ਦੇ ਚਾਰ ਮੈਂਬਰ ਕੇਸਾਂ ਦੀ ਸੁਣਵਾਈ ਕਰਦੇ ਹਨ। ਇਸ ਦੌਰਾਨ ਕੇਸਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਲੰਮਾ ਸਮਾਂ ਉਡੀਕ ਕਰਨੀ ਪਈ।

Punjab News: ਪੰਜਾਬ ਦਾ ਕਲੇਸ਼ ਮੁੱਕਿਆ, ਰਾਜਪਾਲ ਦੀਆਂ ਸਿਫਤਾਂ
ਰਾਜਪਾਲ ਬਨਾਮ ਮੁੱਖ ਮੰਤਰੀ ਚੈਪਟਰ ਖ਼ਤਮ! ਨਵੇਂ ਰਾਜਪਾਲ ਨਾਲ ਚੰਗਾ ਰਾਬਤਾ | Punjab News

ਸਰਕਾਰ ਦੇ ਕੰਮਾਂ ਦੀ ਰਾਜਪਾਲ ਨੂੰ ਕਾਫ਼ੀ ਸਮਝ, ਚੰਗੇ ਮਾਹੌਲ ’ਚ ਚਲ ਰਹੀ ਐ ਸਰਕਾਰ : ਮਾਨ

ਕਿਹਾ, ਪਿਛਲੇ ਰਾਜਪਾਲ ਨਾਲ ਰਿਸ਼ਤੇ ਨਾਲ ਸਨ ਠੀਕ, ਵਾਰ-ਵਾਰ ਜਾਣਾ ਪੈਂਦਾ ਸੀ ਸੁਪਰੀਮ ਕੋਰਟ

ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੰਜਾਬ ’ਚ ਰਾਜਪਾਲ ਬਨਾਮ ਮੁੱਖ ਮੰਤਰੀ ਵਿਵਾਦ ਦਾ ਚੈਪਟਰ ਖ਼ਤਮ ਹੋ ਗਿਆ ਹੈ, ਕਿਉਂਕਿ ਇਹ ਇਸ਼ਾਰਾ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕਰਦੇ ਹੋਏ ਕੀਤਾ ਗਿਆ ਹੈ। ਭਗਵੰਤ ਮਾਨ ਵੱਲੋਂ ਵੀਰਵਾਰ ਨੂੰ ਜਨਤਕ ਗੁਲਾਬ ਚੰਦ ਕਟਾਰੀਆ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਆਉਣ ਤੋਂ ਬਾਅਦ ਪੰਜਾਬ ’ਚ ਹਾਲਾਤ ਤੇ ਰਿਸ਼ਤੇ ਸੁਖਾਵੇਂ ਹੋ ਗਏ ਹਨ। ਇਸ ਸਮੇਂ ਪੰਜਾਬ ਸਰਕਾਰ ਚੰਗੇ ਤਰੀਕੇ ਨਾਲ ਚੱਲ ਰਹੀ ਹੈ ਤੇ ਰਾਜਪਾਲ ਦਫ਼ਤਰ ਨਾਲ ਕੋਈ ਵਿਵਾਦ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਹੈ। Punjab News

ਇਹ ਖਬਰ ਵੀ ਪੜ੍ਹੋ : Australia News: ਅਸਟਰੇਲੀਆ ਸਰਕਾਰ ਦਾ ਵੱਖਰਾ ਫੈਸਲਾ, ਬੱਚਿਆਂ ਸਬੰਧੀ ਵੱਡੀ ਅਪਡੇਟ, ਜਾਣੋ ਪੂਰਾ ਮਾਮਲਾ

ਜਦੋਂ ਕਿ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਵਾਦ ਹੀ ਚਲਦਾ ਰਹਿੰਦਾ ਸੀ। ਭਗਵੰਤ ਮਾਨ ਨੇ ਮੁਹਾਲੀ ਵਿਖੇ ਇੱਕ ਸਮਾਗਮ ਵਿੱਚ ਭਾਗ ਲੈਣ ਮੌਕੇ ਕਿਹਾ ਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਈ ਵਾਰ ਵਿਧਾਇਕ ਤੇ ਸੰਸਦ ਮੈਂਬਰ ਰਹਿਣ ਦੇ ਨਾਲ ਹੀ ਕੈਬਨਿਟ ਮੰਤਰੀ ਵੀ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਦਾ ਰੋਲ ਵੀ ਨਿਭਾਇਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੇ ਤਜਰਬੇ ਦਾ ਫਾਇਦਾ ਪੰਜਾਬ ਨੂੰ ਮਿਲ ਰਿਹਾ ਹੈ, ਕਿਉਂਕਿ ਰਾਜਪਾਲ ਗੁਲਾਬ ਚੰਦ ਕਟਾਰੀਆ ਕਿਸੇ ਵੀ ਵਿਵਾਦ ’ਚ ਪੈਣ ਦੀ ਥਾਂ ’ਤੇ ਸਰਕਾਰ ਵੱਲੋਂ ਭੇਜੇ ਗਏ ਹਰ ਬਿੱਲ ਨੂੰ ਪਾਸ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਕੰਮ ’ਚ ਕਿਸੇ ਵੀ ਕਿਸਮ ਦੇ ਰੇੜਕਾ ਨਹੀਂ ਪਾਇਆ ਜਾ ਰਿਹਾ ਹੈ। ਗੁਲਾਬ ਚੰਦ ਕਟਾਰੀਆ ਸਮਝਦੇ ਹਨ ਕਿ ਸਰਕਾਰ ਦੇ ਅਹਿਮ ਫੈਸਲੇ ਨੂੰ ਇਜਾਜ਼ਤ ਦੇਣਾ ਕਿੰਨਾ ਜਿਆਦਾ ਜਰੂਰੀ ਹੁੰਦਾ ਹੈ। Punjab News

ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਰਿਸ਼ਤੇ ਚੰਗੇ ਨਹੀਂ ਰਹੇ ਹਨ। ਪੰਜਾਬ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਤੱਕ ਸੱਦਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਉਨਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪੈਂਦਾ ਸੀ। ਪਿਛਲੇ ਰਾਜਪਾਲ ਵੱਲੋਂ ਵਿਧਾਨ ਸਭਾ ’ਚ ਪਾਸ ਬਿੱਲ ਨੂੰ ਹੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ, ਜਿਸ ਕਾਰਨ ਵੀ ਉਨ੍ਹਾਂ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ। ਪਿਛਲੇ ਰਾਜਪਾਲ ਤਾਂ ਲਗਾਤਾਰ ਉਨ੍ਹਾਂ ਨੂੰ ਪੱਤਰ ਹੀ ਲਿਖਦੇ ਰਹਿੰਦੇ ਸਨ, ਕਈ ਵਾਰ ਤੱਕ ਜਨਤਕ ਮੰਚ ਤੋਂ ਮੁੱਖ ਮੰਤਰੀ ਦੇ ਖ਼ਿਲਾਫ਼ ਵੀ ਬੋਲਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਹੁਣ ਪਿਛਲੇ ਕੁਝ ਮਹੀਨੇ ਤੋਂ ਪੰਜਾਬ ’ਚ ਹਾਲਾਤ ਕਾਫ਼ੀ ਜਿਆਦਾ ਚੰਗੇ ਹਨ, ਕਿਉਂਕਿ ਇੱਕ ਚੰਗੇ ਤੇ ਮਾਹਿਰ ਰਾਜਪਾਲ ਵਾਂਗ ਗੁਲਾਬ ਚੰਦ ਕਟਾਰੀਆ ਵੱਲੋਂ ਕੰਮ ਕੀਤਾ ਜਾ ਰਿਹਾ ਹੈ। Punjab News

Ludhiana News: ‘ਆਪ’ ਵਿਧਾਇਕ ਨੇ ਮੁੱਖ ਮੰਤਰੀ ਤੇ ਖੁਦ ਦੇ ਨਾਂਅ ਵਾਲੇ ਨੀਂਹ ਪੱਥਰ ਨੂੰ ਢਾਹਿਆ
ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ’ਚ ਅਫ਼ਸਰਸਾਹੀ ਦੀ ਕਾਰਗੁਜ਼ਾਰੀ ਸਿਰ ਭੰਨਿਆ ਠੀਕਰਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ’ਚ ਕੁੱਝ ਖਾਸ ਨਾ ਕਰ ਸਕਣ ਦਾ ਠੀਕਰਾ ਅਫ਼ਸਰਸਾਹੀ ’ਤੇ ਭੰਨਦਿਆਂ ਇੱਥੇ ਬੁੱਢੇ ਦਰਿਆ ’ਤੇ ਲੱਗੇ ਆਪਣੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂਅ ਵਾਲੇ ਨੀਂਹ ਪੱਥਰ ਨੂੰ ਖੁਦ ਆਪਣੇ ਹੱਥੀ ਢਾਹ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ’ਚ ਅਫ਼ਸਰਸਾਹੀ ਦੀ ਨਾ-ਪੱਖੀ ਕਾਰਗੁਜ਼ਾਰੀ ਤੋਂ ਨਰਾਜ ਹੋ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਬੁੱਢੇ ਦਰਿਆ ਦੀ ਪੁਨਰ-ਸੁਰਜੀਤੀ ਦਾ ਬੀੜਾ ਬੜੇ ਚਾਅ ਨਾਲ ਸ਼ੁਰੂ ਕੀਤਾ ਸੀ, ਜਿਸ ਲਈ ਇਹ ਨੀਂਹ ਪੱਥਰ ਲਾਇਆ ਸੀ। ਜਿਸ ਨੂੰ ਉਨ੍ਹਾਂ ਨੂੰ ਅੱਜ ਆਪਣੇ ਹੱਥੀਂ ਢਾਉਣਾ ਪੈ ਰਿਹਾ ਹੈ। ਕਿਉਂਕਿ ਸਥਾਨਕ ਵੱਖ-ਵੱਖ ਵਿਭਾਗਾਂ ਦੀ ਅਫ਼ਸਰਸਾਹੀ ਉਨ੍ਹਾਂ ਦਾ ਇਸ ’ਚ ਸਾਥ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਭਾਵੇਂ ਸੀਵਰੇਜ ਬੋਰਡ ਹੋਵੇ ਤੇ ਭਾਵੇਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹੋਣ ਇਸ ਮਾਮਲੇ ’ਚ ਨਾਕਾਮ ਸਿੱਧ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦੇ, ਜਿਸ ਕਾਰਨ ਬੁੱਢਾ ਦਰਿਆ ਦਾ ਕੰਮ ਅੱਗੇ ਨਹੀਂ ਵਧ ਰਿਹਾ।

Read This : Ludhiana News: ਜਾਣਕਾਰ ਨੇ ਹੀ ਕੀਤਾ ਸੀ ਸੰਦੀਪ ਕੌਰ ਦਾ ਕਤਲ!

ਜਿਸ ਕਾਰਨ ਸਥਾਨਕ ਤੋਂ ਇਲਾਵਾ ਲਾਗਲੇ ਕਈ ਜ਼ਿਲ੍ਹਿਆਂ ਦੇ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਜੋ ਉਨ੍ਹਾਂ ਲਈ ਕੈਂਸਰ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਲੋਕਾਂ ਦੇ ਪਾਲਤੂ ਪਸ਼ੂ ਵੀ ਬਿਮਾਰੀਆਂ ਦੀ ਚਪੇਟ ’ਚ ਆ ਰਹੇ ਹਨ। ਨੀਂਹ ਪੱਥਰ ਤੋੜਨ ਦਾ ਕਾਰਨ ਦੱਸਿਆ ਵਿਧਾਇਕ ਗੋਗੀ ਨੇ ਕਿਹਾ ਕਿ ਕਿਸੇ ਸਮੇਂ ਉਨ੍ਹਾਂ ਬੜੇ ਚਾਅ ਨਾਲ ਇਹ ਨੀਂਹ ਪੱਥਰ ਰਖਵਾਇਆ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਾਂਅ ਹੈ, ਉਨ੍ਹਾਂ ਦੇ ਨਾਂਅ ਨੂੰ ਕਲੰਕਿਤ ਕਰ ਰਿਹਾ ਹੈ। Ludhiana News

ਕਿਉਂਕਿ ਨੀਂਹ ਪੱਥਰ ਲੱਗਣ ਦੇ ਬਾਵਜੂਦ ਵੀ ਬੁੱਢਾ ਦਰਿਆ ਸਾਫ਼ ਨਹੀਂ ਹੋ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਵੱਖ-ਵੱਖ ਵਿਭਾਗਾਂ ਦਾ ਕੋਈ ਵੀ ਅਧਿਕਾਰੀ ਕੰਮ ਕਰਨ ਨੂੰ ਤਿਆਰ ਨਹੀਂ, ਜਿਸ ਨਾਲ ਸ਼ਹਿਰ ਅੰਦਰ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਜਦਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ’ਤੇ ਭਰੋਸਾ ਕਰ ਕੇ ਸੂਬੇ ਦੀਆਂ ਸਮੱਸਿਆਵਾਂ ਤੇ ਵਿਕਾਸ ਦੀ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਸੀ ਪਰ ਅਫਸਰਾਂ ਦੀ ਨਾ-ਪੱਖੀ ਕਾਰਗੁਜ਼ਾਰੀ ਕਰਕੇ ਲੋਕਾਂ ਦੇ ਜਰੂਰੀ ਕੰਮ ਵੀ ਅੱਜ ਨਹੀਂ ਹੋ ਰਹੇ। ਜਿਸ ਤੋਂ ਦੁਖੀ ਹੋ ਅੱਜ ਉਨ੍ਹਾਂ ਖੁਦ ਦਾ ਲਾਇਆ ਹੋਇਆ ਨੀਹ ਪੱਥਰ ਆਪਣੇ ਹੱਥੀਂ ਹੀ ਤੋੜ ਦਿੱਤਾ ਹੈ। Ludhiana News

ਇਨ੍ਹੀਂ ਦਿਨੀਂ ਪੰਜਾਬ ਦੌਰੇ ’ਤੇ ਰਹਿਣਗੇ ਅਰਵਿੰਦ ਕੇਜਰੀਵਾਲ, ਪੜ੍ਹੋ ਪੂਰੀ ਖਬਰ
2 ਦਿਨ ਲਗਾਤਾਰ ਕਰਨਗੇ ਰੈਲੀਆਂ | Arvind Kejriwal

ਖੰਨਾ ’ਚ 10 ਫਰਵਰੀ ਨੂੰ ਸ਼ੁਰੂ ਹੋਵੇਗੀ ਘਰ-ਘਰ ਰਾਸ਼ਨ ਸਕੀਮ ਦੀ ਕਰਨਗੇ ਸ਼ੁਰੂਆਤ

ਗੋਇੰਦਵਾਲ ਵਿਖੇ 11 ਫਰਵਰੀ ਨੂੰ ਥਰਮਲ ਪਲਾਂਟ ਦਾ ਕੀਤਾ ਜਾਵੇਗਾ ਉਦਘਾਟਨ

10 ਅਤੇ 11 ਫਰਵਰੀ ਨੂੰ ਦੋਵਾਂ ਥਾਈਂ ਕੀਤੀ ਜਾਵੇਗੀ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਰੈਲੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਅਤੇ 11 ਫਰਵਰੀ ਨੂੰ ਲਗਾਤਾਰ ਦੋ ਦਿਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਉਥੇ ਹੀ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਇਨ੍ਹਾਂ ਦੋਵਾਂ ਅਹਿਮ ਮੌਕਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਸਟੇਜ ’ਤੇ ਹਾਜ਼ਰ ਰਹਿਣਗੇ। (Arvind Kejriwal)

ਕੈਬਨਿਟ ਮੰਤਰੀ ਵੱਲੋਂ ਅੱਤਵਾਦੀ ਹਮਲੇ ’ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਮਹੀਨੇ ਜਨਵਰੀ ਵਿੱਚ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਿਆ ਗਿਆ ਸੀ ਦੱਸਣਯੋਗ ਹੈ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਵਰਗਾ ਕੰਮ ਕੀਤਾ ਗਿਆ ਸੀ। ਬੀਤੇ ਡੇਢ ਮਹੀਨੇ ਵਿੱਚ ਇਸ ਥਰਮਲਾ ਪਲਾਂਟ ਨੂੰ ਟੇਕਓਵਰ ਕਰਨ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ 11 ਫਰਵਰੀ ਨੂੰ ਇਸ ਦਾ ਉਦਘਾਟਨ ਵੀ ਤੈਅ ਕਰ ਦਿੱਤਾ ਗਿਆ ਹੈ। ਇਸ ਉਦਘਾਟਨ ਮੌਕੇ ਅਰਵਿੰਦ ਕੇਜਰੀਵਾਲ ਮੌਜ਼ੂਦ ਰਹਿਣਗੇ ਅਤੇ ਖਡੂਰ ਸਾਹਿਬ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। (Arvind Kejriwal)

ਇਸ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਖੰਨਾ ਵਿਖੇ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵੱਡੀ ਰੈਲੀ ਕੀਤੀ ਜਾਵਗੀ। ਪੰਜਾਬ ਸਰਕਾਰ ਵੱਲੋਂ 34 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਦੇ ਘਰ ਵਿੱਚ ਹੀ ਰਾਸ਼ਨ ਭੇਜਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਲਾਭਪਾਤਰੀ ਨੂੰ ਖ਼ੁਦ ਜਾ ਕੇ ਡਿਪੂ ਤੋਂ ਹੀ ਰਾਸ਼ਨ ਲੈਣਾ ਪੈਂਦਾ ਸੀ। ਪੰਜਾਬ ਸਰਕਾਰ ਹਰ ਲਾਭਪਾਤਰੀ ਨੂੰ ਇਸ ਸਕੀਮ ਵਿੱਚ ਇੱਕ ਆਫ਼ਰ ਵੀ ਦੇਵੇਗੀ, ਜਿਸ ਦੇ ਤਹਿਤ ਕੋਈ ਵੀ ਲਾਭਪਾਤਰੀ ਕਣਕ ਜਾਂ ਫਿਰ ਆਟਾ ਦੋਵਾਂ ਵਿੱਚੋਂ ਇੱਕ ਚੀਜ਼ ਲੈ ਸਕੇਗਾ। ਹਰ ਲਾਭਪਾਤਰੀ ਨੂੰ ਦੋਵਾਂ ਵਿੱਚੋਂ ਇੱਕ ਨੂੰ ਹੀ ਚੁਣਨਾ ਪਵੇੇਗਾ ਅਤੇ ਉਸ ਅਨੁਸਾਰ ਹੀ ਉਨ੍ਹਾਂ ਦੇ ਘਰ ਖ਼ੁਦ ਸਰਕਾਰ ਕਣਕ ਜਾਂ ਫਿਰ ਆਟਾ ਪਹੁੰਚਾਵੇਗੀ। (Arvind Kejriwal)

ਮੁੱਖ ਮੰਤਰੀ ਮਾਨ ਪਹੁੰਚੇ ਸੰਗਰੂਰ, ਦਿੱਤੇ ਕਈ ਵੱਡੇ ਤੋਹਫੇ
ਕਾਂਝਲਾ ’ਚ ਜਨਸਭਾ ਨੂੰ ਕਰਨਗੇ ਸੰਬੋਧਿਤ | Bhagwant Singh Mann

ਹਾਕੀ ਐਸਟ੍ਰੋਟਰਡ, ਵੇਟ ਲਿਫਟਿੰਗ ਸੈਂਟਰ ਅਤੇ ਪੇਂਡੂ ਲਾਇਬ੍ਰੇਰੀ ਦਾ ਕੀਤਾ ਉਦਘਾਟਨ | Bhagwant Singh Mann

ਸੰਗਰੂਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਉੱਥੇ ਹਾਕੀ ਐਸਟ੍ਰੋਟਰਡ ਦਾ ਉਦਘਾਟਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੇਟ ਲਿਫਟਿੰਗ ਅਤੇ ਕਾਂਝਲਾ ’ਚ ਪੇਂਡੂ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਇੱਥੇ ਸਾਂਸਦ ਰਹਿੰਦੇ ਹੋਏ ਲੋਕ ਸਭਾ 2022 ਦੀਆਂ ਚੋਣਾਂ ਤੋਂ ਪਹਿਲਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਸੀ। ਜਿਸ ਨੂੰ ਉਹ ਅੱਜ ਪੂਰਾ ਕਰਨ ਵਾਲੇ ਹਨ। ਮੁੱਖ ਮੰਤਰੀ ਮਾਨ ਸਭ ਤੋਂ ਪਹਿਲਾਂ ਸਿੱਧਾ ਲਾਇਬ੍ਰੇਰੀ ਪਹੁੰਚੇ। ਉੱਥੇ ਉਨ੍ਹਾਂ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਤਸ਼ਾਹਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਲਾਇਬ੍ਰੇਰੀ ਦਾ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲਵੋ। ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਹੀ ਡੀਸੀ ਬਣਿਆ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿਰਫ ਪੜ੍ਹਨ ’ਤੇ ਧਿਆਨ ਦੇਣ, ਨੌਕਰੀ ਦੇਣਾ ਉਨ੍ਹਾਂ ਦਾ ਕੰਮ ਹੈ। (Bhagwant Singh Mann)

ਜਨਸਭਾ ਨੂੰ ਕਰਨਗੇ ਸੰਬੋਧਿਤ | Bhagwant Singh Mann

ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਸੰਗਰੂਰ ਦੇ ਕਾਂਝਲਾ ਮੈਦਾਨ ’ਤੇ ਪਹੁੰਚੇ ਹਨ। ਇੱਥੇ ਮੁੱਖ ਮੰਤਰੀ ਜਨਸਭਾ ਨੂੰ ਸੰਬੋਧਿਤ ਕਰਨਗੇ। ਮੁੱਖ ਮੰਤਰੀ ਇਸ ਤੋਂ ਬਾਅਦ ਜਲੰਧਰ ਵੀ ਜਾਣਗੇ। ਜਿੱਥੇ ਉਹ ਜਲੰਧਰ ਦੇ ਮਾਡਲ ਟਾਊਨ ਸਥਿਤ ਦਇਆਨੰਦ ਮਾਡਲ ਸਕੂਲ ’ਚ ਕਰਵਾਏ ਜਾ ਰਹੇ ਲੋਹੜੀ ਦੇ ਪ੍ਰੋਗਰਾਮ ’ਚ ਹਿੱਸਾ ਲੈਣਗੇ। ਉਨ੍ਹਾਂ ਨੂੰ ਉੱਥੇ ਮੁੱਖ ਮਹਿਮਾਨ ਦੇ ਤੌਰ ’ਤੇ ਬੁਲਾਇਆ ਗਿਆ ਹੈ। (Bhagwant Singh Mann)

ਚੰਡੀਗੜ੍ਹ ,ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਭੂਚਾਲ ਦੇ ਝਟਕੇ

ਸ਼ਹੀਦ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਮਿਲੇਗਾ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ
ਪੰਜਾਬ ਸਰਕਾਰ ਦੀ ਨੀਤੀ ਰਹੇਗੀ ਸ਼ਹੀਦਾਂ ਪ੍ਰਤੀ ਇੱਕੋ ਹੀ : ਮੁੱਖ ਮੰਤਰੀ

ਦੇਸ਼ ਦੇ ਸ਼ਹੀਦਾਂ ਪ੍ਰਤੀ ਘਟੀਆ ਮਾਨਸਿਕਤਾ ਲਈ ਕੇਂਦਰ ਸਰਕਾਰ ਦੀ ਆਲੋਚਨਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਆਪਣੀ ਨੀਤੀ ਅਨੁਸਾਰ ਸ਼ਹੀਦ ਫ਼ੌਜੀ ਅੰਮ੍ਰਿਤਪਾਲ ਸਿੰਘ (Amritpal Singh) ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ। ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਪ੍ਰਤੀ ਕੇਂਦਰ ਭਾਵੇਂ ਕੋਈ ਵੀ ਨੀਤੀ ਅਪਣਾਵੇ ਪਰ ਸਾਡੀ ਸਰਕਾਰ ਅਜਿਹੇ ਪੰਜਾਬ ਦੇ ਸੂਰਬੀਰ ਪੁੱਤਰਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ

ਉਨਾਂ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ (Amritpal Singh) ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੈੱਕ ਜਲਦੀ ਹੀ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਇਸ ਸ਼ਹੀਦ ਦੇ ਪਰਿਵਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨਾਂ ਕਿਹਾ ਕਿ ਇਹ ਪੂਰੀ ਤਰਾਂ ਗੈਰ-ਵਾਜਬ ਹੈ ਅਤੇ ਇਸ ਪੰਜਾਬ ਦੇ ਪੁੱਤਰ ਦੀ ਸ਼ਹਾਦਤ ਦਾ ਨਿਰਾਦਰ ਕਰਨਾ ਅਤਿ ਨਿੰਦਣਯੋਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਜਲਦੀ ਹੀ ਇਸ ਮੁੱਦੇ ਨੂੰ ਭਾਰਤ ਸਰਕਾਰ ਕੋਲ ਉਠਾਉਣਗੇ।