Women - Sach Kahoon Punjabi
(ਸੁਖਜੀਤ ਮਾਨ) ਬਠਿੰਡਾ। ਹਾੜੀ ਦੀ ਵਾਢੀ ਮੌਕੇ ਕਿਸਾਨ ਖੇਤਾਂ ਦੇ ਕੰਮ ‘ਚ ਰੁੱਝੇ ਹੋਣ ਕਾਰਨ ਔਰਤਾਂ ਨੇ ਮੋਰਚੇ ‘ਚ ਭਾਰੀ ਸਮੂਲੀਅਤ ਸ਼ੁਰੂ ਕਰ ਦਿੱਤੀ ਹੈ । 4 ਅਪ੍ਰੈਲ ਤੋਂ ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚੇ ਵਿੱਚ ਅੱਜ ਦੀ ਸਟੇਜ ਦੀ ਕਾਰਵਾਈ ਵੀ ਔਰਤਾਂ ਵੱਲੋਂ ਚਲਾਈ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਕਿਸਾਨ ਹਾੜੀ ਦੀ ਵਾਢੀ ਅਤੇ ਤੂੜੀ ਤੰਦ ਸਾਂਭਣ ਲੱਗੇ ਹੋਏ ਇਸ ਕਰਕੇ ਮੋਰਚੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੋਰ ਵੀ ਵਧਾਈ ਜਾਵੇਗੀ। Kisan Morcha
ਮਹਿਲਾ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਗੈਸ ਪਾਈਪ ਲਾਈਨ, ਗੜੇ ਮਾਰੀ ਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਭਿਆਨਕ ਬਿਮਾਰੀ ਕਾਰਨ ਨੁਕਸਾਨੇ ਪਸ਼ੂਆਂ ਦੇ ਮੁਆਵਜੇ ਸਬੰਧੀ, ਟੇਲਾਂ ’ਤੇ ਪਾਣੀ ਦੀ ਸਮੱਸਿਆ, ਭਾਰਤ ਮਾਲਾ ਸੜਕ ਦਾ ਪੂਰਾ ਮੁਆਵਜ਼ਾ ਆਦਿ ਮੰਗਾਂ ਦੇ ਹੱਲ ਸਬੰਧੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਦਮ ਪਰਖਿਆ ਜਾ ਰਿਹਾ ਹੈ ।
25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ
ਉਹਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਲੱਗਦਾ ਹੈ ਕਿ ਅੱਕ ਥੱਕ ਕੇ ਕਿਸਾਨ ਨਮੋਸ਼ ਹੋ ਕੇ ਘਰ ਨੂੰ ਵਾਪਸ ਚਲੇ ਜਾਣਗੇ ਪਰ ਹੁਣ ਮੋਰਚੇ ਦੀ ਜਿੱਤ ਤੱਕ ਔਰਤਾਂ ਵੱਲੋਂ ਲਗਾਤਾਰ ਯੋਗਦਾਨ ਪਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਰਹੇਗਾ।
ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀ ਚਾਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮਾਹੌਲ ਵਿਗਾੜਨ ਵਾਲੇ ਭਾਜਪਾ ਆਗੂਆਂ ਜਾਂ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਬਠਿੰਡਾ ਜ਼ਿਲ੍ਹੇ ਵਿੱਚ ਵੀ ਭਾਜਪਾ ਆਗੂਆਂ ਦੇ ਵਿਰੋਧ ਦੌਰਾਨ ਕੱਲ ਮੌੜ ਮੰਡੀ ਤੇ ਇਸ ਤੋਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨਾਲ ਤਣਾਅ ਵਾਲਾ ਮਾਹੌਲ ਬਣ ਰਿਹਾ ਹੈ ਇਸ ਨੂੰ ਦੇਖਦਿਆਂ ਐਸ ਐਸ ਪੀ ਬਠਿੰਡਾ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਜਿਲ੍ਹੇ ਦੇ ਐਸਪੀਜ਼ ਅਤੇ ਡੀਐਸਪੀਜ਼ ਸ਼ਾਮਲ ਸਨ ।
ਇਹ ਵੀ ਪੜ੍ਹੋ: ਸੈਲਫੀ ਲੈਣ ਦੇ ਚੱਕਰ ’ਚ ਨੌਜਵਾਨ ਦੀ ਗਈ ਜਾਨ
ਕਿਸਾਨਾਂ ਦੀ ਤਰਫੋਂ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਟੀਮ ਅਤੇ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂ ਸ਼ਾਮਲ ਸਨ। ਮੀਟਿੰਗ ਦੌਰਾਨ ਐਸਐਸਪੀ ਨੇ ਵਿਸ਼ਵਾਸ਼ ਦਵਾਇਆ ਕਿ ਅੱਗੇ ਤੋਂ ਅਜਿਹਾ ਤਣਾਅ ਵਾਲਾ ਮਾਹੌਲ ਨਹੀਂ ਬਣਨ ਦਿੱਤਾ ਜਾਵੇਗਾ ਜਿਸ ਦੀ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਨਾ ਬਣੇ। Kisan Morcha
ਧਰਨੇ ਦੌਰਾਨ ਸਟੇਜ ਦੀ ਕਾਰਵਾਈ ਪਰਮਜੀਤ ਕੌਰ ਪਿੱਥੋ ਨੇ ਚਲਾਈ। ਅੱਜ ਦੇ ਇਕੱਠ ਨੂੰ ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਪਾਲ ਕੌਰ ਘੁੰਮਣ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ,ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਅਜੈ ਪਾਲ ਸਿੰਘ ਘੁੱਦਾ ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਹੋਰ ਬਲਾਕ ਦੇ ਆਗੂ ਵੀ ਸਨ। ਗਾਇਕ ਹਰਬੰਸ ਸਿੰਘ ਘਣੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।
ਸਰਕਾਰ ਔਰਤਾਂ ਤੇ ਲੜਕੀਆਂ ਲਈ ਸਹੂਲਤਾਂ ਤੇ ਰੁਜ਼ਗਾਰ ਦਾ ਖੋਲ੍ਹ ਰਹੀ ਐ ਇੱਕ ਹੋਰ ਰਾਹ
ਪੰਜਾਬ ’ਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹੇ ਜਾਣਗੇ: ਡਾ. ਬਲਜੀਤ ਕੌਰ | Government Employment
ਕਿਹਾ, ਆਂਗਣਵਾੜੀ ਵਰਕਰਾਂ ਦੀਆਂ 6000 ਅਸਾਮੀਆਂ ਜਲਦ ਭਰੀਆਂ ਜਾਣਗੀਆਂ
ਦੋਰਾਹਾ/ਲੁਧਿਆਣਾ (ਰਘਬੀਰ ਸਿੰਘ)। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1000 ਨਵੇਂ ਆਂਗਣਵਾੜੀ ਕੇਂਦਰ ਖੋਲ੍ਹਣ ਦੇ ਨਾਲ-ਨਾਲ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 6000 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਕਰ ਲਈ ਜਾਵੇਗੀ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। (Government Employment)
ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਨਵੇਂ ਆਂਗਣਵਾੜੀ ਸੈਂਟਰ ਖੋਲ੍ਹਣ ਦੇ ਨਾਲ-ਨਾਲ ਮੌਜੂਦਾ ਇਮਾਰਤਾਂ ਦੀ ਮੁਰੰਮਤ ਦਾ ਕੰਮ ਵੀ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਿਭਾਗ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਰਕਰਾਂ ਨੂੰ ਸਮਾਰਟ ਫੋਨ ਵੀ ਸੌਂਪੇਗੀ। ਉਨ੍ਹਾਂ ਅੱਗੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ 8.2 ਕਰੋੜ ਰੁਪਏ ਦਾ ਮਾਣ ਭੱਤਾ ਵੀ ਕੁਝ ਦਿਨਾਂ ਵਿੱਚ ਜਾਰੀ ਕਰ ਦਿੱਤਾ ਜਾਵੇਗਾ। ਡਾ. ਬਲਜੀਤ ਕੌਰ ਜ਼ਿਲ੍ਹਾ ਹੈੱਡਕੁਆਰਟਰ ਤੋਂ 21 ਕਿਲੋਮੀਟਰ ਦੂਰ ਦੋਰਾਹਾ ਵਿਖੇ ਇੱਕ ਬਿਰਧ ਆਸ਼ਰਮ ਦਾ ਦੌਰਾ ਕਰਨ ਉਪਰੰਤ ਸਮਾਗਮ ਵਿੱਚ ਗੱਲਬਾਤ ਕਰ ਰਹੇ ਸਨ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਰਾਜ ਵਿੱਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਖਾਸ ਕਰਕੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀਆਂ ਔਰਤਾਂ ਦੀ ਭਲਾਈ ਅਤੇ ਆਂਗਣਵਾੜੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਮੌਕੇ ਐੱਸਪੀ ਖੰਨਾ ਡਾ. ਪ੍ਰਗਿਆ ਜੈਨ, ਐੱਸਡੀਐੱਮ ਜਸਲੀਨ ਕੌਰ ਭੁੱਲਰ, ਡੀਐੱਸਪੀ ਸਮਰਾਲਾ ਹਰਸਿਮਰਤ ਸਿੰਘ ਅਤੇ ਹੋਰ ਹਾਜ਼ਰ ਸਨ।
ਆਈਏਐਸ ਦੇ ਅੰਬਰ ’ਤੇ ਛਾਈਆਂ ਔਰਤਾਂ
IAS Topper
ਸਿਵਲ ਸੇਵਾ ਪ੍ਰੀਖਿਆ ’ਚ ਕਿਸੇ ਲੜਕੀ ਦਾ ਟੌਪ (IAS Topper) ਕਰਨਾ ਹੁਣ ਨਾ ਤਾਂ ਨਵੀਂ ਤੇ ਨਾ ਹੀ ਅਸਚਰਜ ਭਰੀ ਗੱਲ ਹੈ ਹਾਲ ਦੇ ਸਾਲਾਂ ਤੋਂ ਦੇਸ਼ ਦੀ ਸਰਵਉੱਚ ਪ੍ਰੀਖਿਆ ’ਚ ਔਰਤਾਂ ਦਾ ਪੱਲੜਾ ਸਾਲ-ਦਰ-ਸਾਲ ਭਾਰੀ ਹੰੁਦਾ ਜਾ ਰਿਹਾ ਹੈ ਬੀਤੇ 23 ਮਈ 2023 ਨੂੰ ਸਿਵਲ ਸੇਵਾ ਪ੍ਰੀਖਿਆ 2022 ਦੇ ਐਲਾਨੇ ਨਤੀਜਿਆਂ ’ਚ ਪਹਿਲੀਆਂ ਚਾਰ ਟੌਪਰ ਔਰਤਾਂ ਹਨ ਜੋ 2014 ਦੀ ਸਿਵਲ ਸੇਵਾ ਪ੍ਰੀਖਿਆ ਦਾ ਹੂ-ਬ-ਹੂ ਨਤੀਜਾ ਹੈ ਜ਼ਿਕਰਯੋਗ ਹੈ ਕਿ 4 ਜੁੁਲਾਈ 2015 ਨੂੰ ਸੰਘ ਲੋਕ ਸੇਵਾ ਆਯੋਗ ਵੱਲੋਂ ਸਾਲ 2014 ਦੀ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਸਨ।
ਜਿਨ੍ਹਾਂ ’ਚ ਟੌਪ ’ਤੇ 2022 ਵਾਂਗ ਲੜਕੀਆਂ ਹੀ ਸਨ ਅਤੇ ਪਿਛਲੇ ਸਾਲ ਭਾਵ 2021 ਦੇ ਨਤੀਜਿਆਂ ’ਚ ਵੀ ਲੜਕੀਆਂ ਹੀ ਛਾਈਆਂ ਸਨ ਹਾਲੀਆ ਨਤੀਜਿਆਂ ’ਚ ਕੁੱਲ 933 ਦੇ ਮੁਕਾਬਲੇ 320 ਔਰਤਾਂ ਦੀ ਚੋਣ ਹੋਈ ਹੈ ਇਸ ਵਾਰ ਵੀ ਜਿਸ ਤਰ੍ਹਾਂ ਰੈਂਕਿੰਗ ’ਚ ਸਿਖ਼ਰਲੇ ਸਥਾਨਾਂ ’ਤੇ ਲੜਕੀਆਂ ਦਾ ਕਬਜ਼ਾ ਹੋਇਆ ਹੈ ਇਹ ਸਿਵਲ ਸੇਵਾ ਪ੍ਰੀਖਿਆ ਦੇ ਇਤਿਹਾਸ ’ਚ ਇੱਕ ਅਨੋਖੀ ਮਿਸਾਲ ਹੈ ਪਹਿਲੇ 25 ’ਚ 14 ’ਤੇ ਲੜਕੀਆਂ ਦਾ ਹੋਣਾ ਇਸ ਨੂੰ ਪੁਖਤਾ ਕਰਦਾ ਹੈ।
ਖਾਸ ਇਹ ਵੀ ਹੈ ਕਿ ਬੀਤੇ ਕਈ ਸਾਲਾਂ ਤੋਂ ਹਿੰਦੀ (IAS Topper) ਮੀਡੀਅਮ ਦੇ ਨਤੀਜੇ ਨਿਰਾਸ਼ਾ ਨਾਲ ਭਰੇ ਰਹੇ ਪਰ ਇਸ ਮਾਮਲੇ ’ਚ ਵੀ ਆਸ ਵਧੀ ਹੈ ਹਿੰਦੀ ਦੇ ਨਤੀਜੇ ਸੁਧਰਨ ਨਾਲ ਇਸ ਮੀਡੀਅਮ ਦੇ ਮੁਕਾਬਲੇਬਾਜ਼ਾਂ ਨੂੰ ਪ੍ਰੀਖਿਆ ਪ੍ਰਤੀ ਸਕਾਰਾਤਮਕ ਬਲ ਜ਼ਰੂਰ ਮਿਲੇਗਾ ਬਿ੍ਰਟਿਸ਼ ਯੁੱਗ ਤੋਂ ਇਸਪਾਤੀ ਸੇਵਾ ਦੇ ਰੂਪ ’ਚ ਜਾਣੀ ਜਾਣ ਵਾਲੀ ਸਿਵਲ ਸੇਵਾ ਵਰਤਮਾਨ ਭਾਰਤ ’ਚ ਕਿਤੇ ਜ਼ਿਆਦਾ ਸਨਮਾਨ ਅਤੇ ਭਾਰਯੁਕਤ ਮੰਨੀ ਜਾਂਦੀ ਹੈ ਅਤੇ ਇਹ ਸਮੇਂ ਨਾਲ ਬਦਲਾਅ ਦੇ ਦੌਰ ’ਚੋਂ ਵੀ ਲੰਘਦੀ ਰਹੀ ਹੈ ਅਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਵੱਡਾ ਫੇਰਬਦਲ ਸਾਲ 1979 ਦੀ ਪ੍ਰੀਖਿਆ ’ਚ ਦੇਖਿਆ ਜਾ ਸਕਦਾ ਹੈ ਜੋ ਕੋਠਾਰੀ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਅਧਾਰਿਤ ਸੀ ਇੱਥੋਂ ਹੀ ਸਿਵਲ ਸੇਵਾ ਪ੍ਰੀਖਿਆ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ ਨੂੰ ਸਮੇਟਦੇ ਹੋਏ।
ਇਹ ਵੀ ਪੜ੍ਹੋ : ਕਾਇਮ ਰਹੇ ਸੰਸਦ ਦੀ ਮਰਿਆਦਾ
ਤਿੰਨ-ਪੱਧਰੀ ਹੋ ਗਈ ਅਤੇ ਇਸ ਬਦਲੇ ਪੈਟਰਨ ਦੇ ਪਹਿਲੇ ਟਾਪਰ ਓੜੀਸਾ ਦੇ ਡਾ. ਹਸ਼ੁਕਰਸ਼ ਪਾਂਡਾ ਹੋਏ ਅਤੇ ਇਸੇ ਸਾਲ ਤੋਂ ਹਿੰਦੀ ਮੀਡੀਅਮ ਦਾ ਚਲਣ ਵੀ ਸ਼ੁਰੂ ਹੋਇਆ ਪ੍ਰਸ਼ਾਸਨਿਕ ਸੇਵਾ ਨੂੰ ਲੈ ਕੇ ਹਮੇਸ਼ਾ ਤੋਂ ਹੀ ਨੌਜਵਾਨਾਂ ’ਚ ਖਿੱਚ ਰਹੀ ਹੈ ਨਾਲ ਹੀ ਦੇਸ਼ ਦੀ ਸੇਵਾ ਦਾ ਵੱਡਾ ਮੌਕਾ ਵੀ ਇਸ ਦੇ ਜ਼ਰੀਏ ਦੇਖਿਆ ਜਾਂਦਾ ਰਿਹਾ ਹੈ ਲੱਖਾਂ ਲੜਕੇ-ਲੜਕੀਆਂ ਇਸ ਨੂੰ ਆਪਣੇ ਕੈਰੀਅਰ ਦਾ ਜ਼ਰੀਆ ਚੁਣਦੇ ਹਨ ਬੀਤੇ ਸਾਲਾਂ ਤੋਂ ਸਿਵਲ ਸੇਵਾ ਦੇ ਨਤੀਜੇ ਲੜਕੀਆਂ ਦੀ ਗਿਣਤੀ ’ਚ ਤੇਜ਼ੀ ਲਏ ਹੋਏ ਹਨ ਇਸ ਵਾਰ ਦੇ ਨਤੀਜੇ ਤਾਂ ਵਾਧੇ ਦੀ ਹੱਦ ਹੈ ਯਕੀਨਨ ਇਹ ਦੇਸ਼ ਦੀਆਂ ਉਨ੍ਹਾਂ ਤਮਾਮ ਲੜਕੀਆਂ ਨੂੰ ਹਿੰਮਤ ਅਤੇ ਤਾਕਤ ਦੇਣ ਦਾ ਕੰਮ ਕਰਨਗੇ ਜੋ ਮਿਹਨਤ ਦੇ ਬੱੁੱਤੇ ਮੁਕਾਮ ਹਾਸਲ ਕਰਨ ਦਾ ਸੁਫਨਾ ਦੇਖ ਰਹੀਆਂ ਹਨ ਇਹ ਜ਼ਿਆਦਾ ਖਾਸ ਇਸ ਲਈ ਵੀ ਹੈ ਕਿਉਂਕਿ ਇਸ ਵਾਰ ਦੀਆਂ ਪਹਿਲੇ 4 ’ਚੋਂ 3 ਟੌਪਰ ਦਿੱਲੀ ਯੂਨੀਵਰਸਿਟੀ ਤੋਂ ਹਨ।
ਇਹ ਵੀ ਪੜ੍ਹੋ : ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ
ਪੜਤਾਲ ਦੱਸਦੀ ਹੈ ਕਿ ਬੀਤੇ ਇੱਕ ਦਹਾਕੇ ’ਚ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਔਰਤ ਦੀ ਤਰੱਕੀ ਦੇ ਪ੍ਰਤੀਕ ਰਹੇ ਹਨ ਯਾਦ ਹੋਵੇ ਕਿ ਸਾਲ 2010, 2011 ਅਤੇ 2012 ’ਚ ਲਗਾਤਾਰ ਲੜਕੀਆਂ ਨੇ ਇਸ ਪ੍ਰੀਖਿਆ ’ਚ ਸਿਖ਼ਰਲਾ ਸਥਾਨ ਹਾਸਲ ਕੀਤਾ ਜਦੋਂ ਕਿ 2013 ’ਚ ਗੌਰਵ ਅਗਰਵਾਲ ਨੇ ਟੌਪ ਕਰਕੇ ਇਸ ਕ੍ਰਮ ਨੂੰ ਤੋੜਿਆ ਤੇ 2014 ’ਚ ਮੁੜ ਨਾ ਸਿਰਫ਼ ਲੜਕੀਆਂ ਸਿਖਰਲੇ ਸਥਾਨ ’ਤੇ ਆਈਆਂ ਸਗੋਂ ਪਹਿਲੇ ਤੋਂ ਲੈ ਕੇ ਚੌਥੇ ਸਥਾਨ ਤੱਕ ਦਾ ਦਬਦਬਾ ਬਣਾਈ ਰੱਖਣ ’ਚ ਕਾਮਯਾਬ ਰਹੀਆਂ।
ਸਾਲ 2015 ’ਚ ਟੀਨਾ ਡਾਬੀ ਅਤੇ ਸਾਲ 2016 ’ਚ ਨੰਦਨੀ ਕੇ. ਆਰ. ਨੇ ਟੌਪ ਕਰਕੇ ਹੋਂਦ ਨੂੰ ਬਣਾਈ ਰੱਖਿਆ ਸਾਲ 2021 ਦੇ ਨਤੀਜਿਆਂ ’ਚ ਲੜਕੀਆਂ ਆਪਣਾ ਝੰਡਾ ਲਹਿਰਾਉਂਦੇ ਹੋਏ ਸਿਖ਼ਰ ਤਿੰਨ ’ਚ ਰਹੀਆਂ ਸਾਲ 2008 ਦਾ ਨਤੀਜਾ ਵੀ ਸ਼ੁਭਰਾ ਸਕਸੈਨਾ ਦੇ ਰੂਪ ’ਚ ਲੜਕੀਆਂ ਦੇ ਹੀ ਟੌਪਰ ਹੋਣ ਦਾ ਨਤੀਜਾ ਹੈ ਰੌਚਕ ਇਹ ਵੀ ਹੈ ਕਿ ਬੀਤੇ ਕੁਝ ਸਾਲਾਂ ਤੋਂ ਲੜਕੀਆਂ ਦੀ ਇਸ ਪ੍ਰੀਖਿਆ ’ਚ ਨਾ ਸਿਰਫ਼ ਗਿਣਤੀ ਵਧੀ ਹੈ ਸਗੋਂ ਟੌਪਰ ਬਣਨ ਦੀ ਪਰੰਪਰਾ ਵੀ ਕਾਇਮ ਹੈ ਜੋ ਨਵੇਂ ਯੁੱਗ ਦੀ ਪਰਿਪੱਕਤਾ ਵੀ ਹੈ ਅਤੇ ਬਦਲਾਅ ਦੀ ਕਸੌਟੀ ਵੀ ਸਾਲਾਂ ਤੋਂ ਇਹ ਰਿਹਾ ਹੈ ਕਿ ਔਰਤਾਂ ਦੀ ਤਰੱਕੀ ਅਤੇ ਵਿਕਾਸ ਸਬੰਧੀ ਕਿਹੜਾ ਰਸਤਾ ਬਣਾਇਆ ਜਾਵੇ।
ਇਹ ਵੀ ਪੜ੍ਹੋ : ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ
ਅਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਸ ’ਤੇ ਕਈ ਤਰ੍ਹਾਂ ਦੀ ਯੋਜਨਾਬੰਦੀ ਕੀਤੀ ਗਈ ਜਿਸ ਵਿਚ ਔਰਤ ਸ਼ਕਤੀਕਰਨ ਨੂੰ ਦੇਖਿਆ ਜਾ ਸਕਦਾ ਹੈ ਸਿੱਖਿਆ ਅਤੇ ਮੁਕਾਬਲੇ ਦੇ ਖੇਤਰ ’ਚ ਜਿਸ ਤਰ੍ਹਾਂ ਲੜਕੀਆਂ ਅੱਗੇ ਵਧੀਆਂ ਹਨ ਇਸ ਤੋਂ ਤਾਂ ਲੱਗਦਾ ਹੈ ਕਿ ਉਨ੍ਹਾਂ ’ਤੇ ਕੀਤੀ ਗਈ ਚਿੰਤਾ ਕਾਮਯਾਬੀ ਵੱਲ ਝੁਕਣ ਲੱਗੀ ਹੈ ਪ੍ਰਸ਼ਾਸਨਿਕ ਸੇਵਾ ਦੇ ਖੇਤਰ ’ਚ ਇਸ ਤਰ੍ਹਾਂ ਦਾ ਵਾਧਾ ਔਰਤ-ਮਰਦ ਸਮਾਨਤਾ ਦੇ ਦਿ੍ਰਸ਼ਟੀਕੋਣ ਨੂੰ ਵੀ ਪੋਸ਼ਣ ਦੇਣ ਦਾ ਕੰਮ ਕਰੇਗਾ, ਨਾਲ ਹੀ ਸ਼ਕਤੀਕਰਨ ਦੇ ਰਸਤੇ ’ਚ ਪੈਦਾ ਅੜਿੱਕਿਆਂ ਨੂੰ ਵੀ ਦੂਰ ਕਰੇਗਾ ਜਿਵੇਂ ਕਿ ਇਸ ਵਾਰ ਦੀਆਂ ਚੁਣੀਆਂ ਲੜਕੀਆਂ ਨੇ ਵੀ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ ਇਸ ਤੋਂ ਇਲਾਵਾ ਸਮਾਜ ’ਚ ਲੜਕੀਆਂ ਪ੍ਰਤੀ ਕਮਜ਼ੋਰ ਪੈ ਰਹੀ ਸੋਚ ਨੂੰ ਵੀ ਮਜ਼ਬੂਤੀ ਮਿਲੇਗੀ ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੱੁਟਣ ਦੋਵਾਂ ਦੀ ਹਮੇਸ਼ਾ ਤੋਂ ਗਵਾਹ ਰਹੀ ਹੈ।
ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬੁਣਨ ਦੀ ਥਾਂ ਇਲਾਹਬਾਦ ਰਹੀ ਹੈ ਜਦੋਂ ਕਿ ਹੁਣ ੳੱੁਥੇ ਹਾਲਾਤ ਬਿਹਤਰ ਨਹੀਂ ਹਨ ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ ਦਾ ਇੱਕ ਕੇਂਦਰ ਲੰਦਨ ਦੇ ਨਾਲ ਇਲਾਹਬਾਦ ਸੀ ਜੋ ਸਿਵਲ ਸੇਵਕਾਂ ਦੇ ਉਤਪਾਦਨ ਦਾ ਸਥਾਨ ਸੀ ਪਿਛਲੇ ਕਈ ਸਾਲਾਂ ਤੋਂ ਹਿੰਦੀ ਮੀਡੀਅਮ ਦਾ ਨਤੀਜਾ ਵੀ ਨਿਹਾਇਤ ਕਮਜ਼ੋਰ ਰਿਹਾ ਹੈ ਸਾਲ 2021 ’ਚ 18ਵੇਂ ਸਥਾਨ ’ਤੇ ਹਿੰਦੀ ਮੀਡੀਅਮ ਦਾ ਹੋਣਾ ਇਸ ਦੇ ਸੌੜੇਪਣ ਨੂੰ ਵਿਆਪਕ ਕਰਦਾ ਹੈ ਅਤੇ ਇਸ ਵਾਰ ਪਹਿਲੇ 100 ਨਤੀਜਿਆਂ ’ਚ 3 ਦਾ ਹਿੰਦੀ ਮੀਡੀਅਮ ’ਚ ਹੋਣਾ ਕਿਤੇ ਜ਼ਿਆਦਾ ਸਕਾਰਾਤਮਿਕਤਾ ਦਾ ਸੰਕੇਤ ਹੈ ਨਾਲ ਹੀ 54 ਨਤੀਜੇ ਹਿੰਦੀ ਮੀਡੀਅਮ ਦੇ ਹਿੱਸੇ ’ਚ ਤੁਲਨਾਤਮਕ ਬਿਹਤਰੀ ਦਾ ਸੰਕੇਤ ਵੀ ਹੈ।
IAS Topper
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਲਗਾਤਾਰ ਔਰਤਾਂ ਦਾ ਟੌਪਰ ਹੋਣਾ ਇੱਕ ਬੇਮਿਸਾਲ ਪ੍ਰਾਪਤੀ ਹੈ ਅਤੇ ਅਜਿਹਾ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਸੰਭਵ ਹੋ ਰਿਹਾ ਹੈ ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼ ਤਾਂ ਕਦੇ ਤਾਮਿਲਨਾਡੂ, ਰਾਜਸਥਾਨ ਟੌਪਰ ਦੇ ਹਿੱਸੇ ’ਚ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਵੀ ਕਈ ਸੂਬਿਆਂ ਦਾ ਨਾਂਅ ਲਿਆ ਜਾ ਸਕਦਾ ਹੈ ਖਾਸ ਇਹ ਹੈ ਕਿ ਜੰਮੂ ਕਸ਼ਮੀਰ ਤੋਂ ਵੀ 16 ਅਭਿਆਰਥੀਆਂ ਦੀ ਚੋਣ ਦੀ ਸੂਚਨਾ ਹੈ ਜਿਸ ਵਿਚ 11ਵਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਪ੍ਰਸੰਨਜੀਤ ਕੌਰ ਪੁਣਛ ਜਿਲ੍ਹੇ ਦੀ ਹੈ ਉਮੀਦਾਂ ਦੀ ਧਰਤੀ ’ਤੇ ਇਹ ਜਾਦੂਗਰੀ ਕਿਤੇ ਜ਼ਿਆਦਾ ਰੋਮਾਂਚਕਾਰੀ ਵੀ ਹੈ ਜਿਸ ਤਰ੍ਹਾਂ ਟੌਪ ਤੋਂ ਲੈ ਕੇ ਹੋਣਹਾਰਾਂ ਦੀ ਸੂਚੀ ਤੱਕ ਦੀ ਯਾਤਰਾ ’ਚ ਲੜਕੀਆਂ ਸ਼ੁਮਾਰ ਹੋਈਆਂ ਹਨ।
ਉਸ ਨੂੰ ਦੇਖਦੇ ਹੋਏ ਉਨ੍ਹਾਂ ਪ੍ਰਤੀ ਸਨਮਾਨ ਦਾ ਇੱਕ ਭਾਵ ਖੁਦ ਹੀ ਪੈਦਾ ਹੋ ਜਾਂਦਾ ਹੈ ਇਸ ਭਰੋਸੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਵੀ ਔਰਤ ਦੀ ਸ਼ਕਤੀ ਦਾ ਬਲ ਪ੍ਰਾਪਤ ਹੋਵੇਗਾ ਔਰਤ ਸ਼ਕਤੀਕਰਨ ਦੀ ਦਿਸ਼ਾ ’ਚ ਸਰਕਾਰਾਂ ਨਿੱਤ ਨਵੀਆਂ ਯੋਜਨਾਬੰਦੀਆਂ ’ਚੋਂ ਲੰਘਦੀਆਂ ਰਹੀਆਂ ਹਨ ਸਿਵਲ ਸੇਵਾ ’ਚ ਇਨ੍ਹਾਂ ਦੀ ਹਾਜ਼ਰੀ ਨਾ ਸਿਰਫ਼ ਔਰਤ ਸ਼ਕਤੀਕਰਨ ਦਾ ਪ੍ਰਤੀਕ ਹੈ ਸਗੋਂ ਇਸ ਸੰਵੇਦਨਸ਼ੀਲਤਾ ਦਾ ਵੀ ਸੰਕੇਤ ਹੈ ਕਿ ਲੜਕੀਆਂ ਦੀ ਸਿੱਖਿਆ ’ਤੇ ਮਾਤਾ-ਪਿਤਾ ਦਾ ਭਰੋਸਾ ਕਿਤੇ ਜ਼ਿਆਦਾ ਵਧਿਆ ਹੈ ਪ੍ਰਸ਼ਾਸਨਿਕ ਸੇਵਾਵਾਂ ’ਚ ਔਰਤਾਂ ਦੀ ਹਾਜ਼ਰੀ ਵਧਣ ਨਾਲ ਅਜਿਹੀਆਂ ਸੇਵਾਵਾਂ ਨਾ ਸਿਰਫ਼ ਕਾਰਜਬਲ ਦੀ ਦਿ੍ਰਸ਼ਟੀ ਨਾਲ ਮਜ਼ਬੂਤ ਹੋਣਗੀਆਂ ਸਗੋਂ ਸੰਵੇਦਨਸ਼ੀਲਤਾ ਦਾ ਵੀ ਪ੍ਰਤੀਕ ਹੋ ਸਕਦੀਆਂ ਹਨ।
IAS Topper
ਵਿਕਾਸ ਦੀ ਸਮਰੱਥਾ ਪੈਦਾ ਕਰਨਾ, ਭਿ੍ਰਸ਼ਟਾਚਾਰ ’ਤੇ ਲਗਾਮ ਲਾਉਣਾ ਅਤੇ ਜਨਤਾ ਦਾ ਬਕਾਇਆ ਵਿਕਾਸ ਉਨ੍ਹਾਂ ਤੱਕ ਪਹੁੰਚਾਉਣ ਵਰਗੀਆਂ ਤਮਾਮ ਗੱਲਾਂ ਨਾਲ ਔਰਤਾਂ ਦੀ ਪ੍ਰਸ਼ਾਸਨਿਕ ਸੇਵਾਵਾਂ ’ਚ ਵਧਦੀ ਭਾਗੀਦਾਰੀ ਸੰਤੁਲਨ ਦੇ ਕੰਮ ਆ ਸਕਦੀ ਹੈ ਪੜਤਾਲ ਦੱਸਦੀ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ’ਚ ਸਾਲ 1951 ’ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਾਲ ਇਸ ਸੇਵਾ ਲਈ ਸਿਰਫ਼ ਇੱਕ ਔਰਤ ਅੰਨਾ ਰਾਜਮ ਦੀ ਚੋਣ ਆਈਏਐਸ ਲਈ ਹੋਇਆ ਸੀ ਸੱਤ ਦਹਾਕਿਆਂ ਦਾ ਲੰਮਾ ਰਸਤਾ ਤੈਅ ਕਰਨ ਤੋਂ ਬਾਅਦ ਇਸ ਵਾਰ ਦੇ ਨਤੀਜਿਆਂ ’ਚ ਇੱਕ ਤਿਹਾਈ ਤੋਂ ਜ਼ਿਆਦਾ ਔਰਤਾਂ ਦੀ ਚੋਣ ਹੋਈ ਹੈ ਫ਼ਿਲਹਾਲ ਤਾਂ ਇਹੀ ਕਿਹਾ ਜਾਵੇਗਾ ਕਿ ਆਈਏਐਸ ਦੇ ਅੰਬਰ ’ਚ ਲੜਕੀਆਂ ਆਪਣੀ ਚਮਕ ਨੂੰ ਵਧਾਉਂਦੀਆਂ ਜਾ ਰਹੀਆਂ ਹਨ।
ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ
ਹੁਣ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ
(ਸੱਚ ਕਹੂੰ ਨਿਊਜ਼) ਗੁਰੂਗ੍ਰਾਮ। ਹਰਿਆਣਾ ਸਰਕਾਰ ਨੇ ਨਿਯਮਾਂ ’ਚ ਬਦਲਾਅ ਕਰਕੇ ਕੰਮਕਾਜ਼ੀ ਔਰਤਾਂ ਨੂੰ ਸਹੂਤਲ ਦੇਣ ਦਾ ਅਹਿਮ ਕਦਮ ਚੁੱਕਿਆ ਹੈ। ਹੁਣ ਹਰਿਆਣਾ ’ਚ ਕੰਮਕਾਜੀ ਔਰਤਾਂ ਨੂੰ ਦੂਜਾ ਬੱਚਾ ਲੜਕਾ ਹੋਣ ’ਤੇ ਵੀ ਸੂਬਾ ਸਰਕਾਰ ਦੀ ਯੋਜਨਾ ਦੇ ਤਹਿਤ 5 ਹਜ਼ਾਰ ਰੁਪਏ ਮਿਲਣਗੇ।
ਮਹਿਲਾ ਤੇ ਬਾਲ ਵਿਕਾਸ ਸੂਬਾ ਮੰਤਰੀ ਕਮਲੇਸ਼ ਢਾਂਡਾ ਦੀ ਅਗਵਾਈ ’ਚ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਗਰਭ ਅਵਸਥਾ ਦੌਰਾਨ ਹੋਏ ਮਜ਼ਦੂਰੀ ਦੇ ਨੁਕਸਾਨ ਦੀ ਭਰਪਾਈ ਕਰਵਾਉਣ ਵਾਲੀਆਂ ਔਰਤਾਂ ’ਚ ਪੋਸ਼ਣ ਤੈਅ ਕਰਨ ਲਈ ਮੁੱਖ ਮੰਤਰੀ ਮਾਤ੍ਰਤਵ ਮੱਦਦ ਯੋਜਨਾ ਸ਼ੁਰੂ ਕੀਤੀ ਹੇੈ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਪਿਛਲੇ ਸਾਲ 8 ਮਾਰਚ ਤੋਂ ਬਾਅਦ ਦੂਜੇ ਬੱਚੇ ਦੇ ਰੂਪ ’ਚ ਲੜਕੇ ਨੂੰ ਜਨਮ ਦੇਣ ਵਾਲੀ ਅਨੁਸੂਚਿਤ ਜਾਤੀ ਤੇ ਜਨਜਾਤੀ ਦੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਣਗੀਆਂ।
ਯੋਜਨਾ ਦਾ ਲਾਭ ਲੈਣ ਸਾਲਾਨਾ ਆਮਦਨ 8 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ
ਇਸ ਸਬੰਧੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ 40 ਪ੍ਰਤੀਸ਼ਤ ਤੋਂ ਜ਼ਿਆਦਾ ਦਿਵਆਂਗ ਔਰਤਾਂ ਸਮੇਤ ਮਨਰੇਗਾ ਜਾਬ ਕਾਰਡ, ਈ-ਸ਼ਰਮ ਕਾਰਡ, ਬੀਪੀਐੱਲ ਰਾਸ਼ਨ ਕਾਰਡ, ਪ੍ਰਧਾਨ ਮੰਤਰੀ ਜਨ ਆਰੋਗ ਯੋਜਨਾ ਤੇ ਕਿਸਾਨ ਸਨਮਾਨ ਵਿਧੀ ਦੀ ਨੀਤੀ ਦਾ ਲਾਭਕਾਰੀ ਮਹਿਲਾਵਾਂ ਯੋਜਨਾ ਦਾ ਲਾਭ ਲੈਣ ਲਈ ਯੋਗ ਹੋਣਗੀਆਂ। ਯੋਜਨਾ ਦਾ ਲਾਭ ਲੈਣ ਲਈ ਸਬੰਧਿਤ ਮਹਿਲਾ ਦੇ ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਯੋਜਨਾ ਲਈ ਆਧਾਰ ਕਾਰਡ ਜ਼ਰੂਰੀ ਹੈ ਕੇਂਦਰ ਜਾਂ ਸੂਬਾ ਸਰਕਾਰ ਦੀਆਂ ਨੌਕਰੀਆਂ ਤੇ ਜਨਤਕ ਉੱਪਕ੍ਰਮਾਂ ’ਚ ਤੈਨਾਤ ਮਹਿਲਾ ਕਰਮਚਾਰੀ ਯੋਜਨਾ ਦਾ ਲਾਭ ਲੈਣ ਲਈ ਯੋਗ ਨਹੀਂ ਹੋਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਰੂ ਕੀਤੀ ਗਈ ਕੰਮਗਾਰ ਮਹਿਲਾਵਾਂ ਲਈ ਪਹਿਲਾਂ ਤੋਂ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਪੰਜ ਹਜ਼ਾਰ ਰੁਪਏ ਦੀ ਮੱਦਦ ਰਕਮ ਤਿੰਨ ਕਿਸ਼ਤਾਂ ’ਚ ਦਿੱਤੀ ਜਾਂਦੀ ਸੀ। ਪਹਿਲੀ ਕਿਸਤ ’ਚ ਇੱਕ ਹਜ਼ਾਰ ਰੁਪਏ, ਦੂਜੀ ਕਿਸ਼ਤ ’ਚ ਦੋ ਹਜ਼ਾਰ ਰੁਪਏ ਤੇ ਬੱਚੇ ਦੇ ਜਨਮ ਦਾ ਰਜਿਸਟੀਕਰਨ ਹੋਣ ’ਤੇ ਪਹਿਲੇ ਸੈਸ਼ਨ ਦਾ ਟੀਕਾਕਰਣ ਪੂਰਾ ਹੋਣ ’ਤੇ ਤੀਜੀ ਕਿਸ਼ਤ ’ਚ ਦੋ ਹਜ਼ਾਰ ਰੁਪਏ ਮਿਲਦੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਧੁਨਿਕ ਭਾਰਤ ’ਚ ਨਾਰੀ ਦੀ ਸਿੱਖਿਆਦਾਇਕ ਦੁਨੀਆ
ਭਾਰਤੀ ਰਾਸ਼ਟਰੀ ਸਿੱਖਿਆ ਜਾਂ ਸੋਧ ਉਦੋਂ ਤੱਕ ਪੂਰਨ ਨਹੀਂ ਹੋ ਸਕਦੀ ਜਦੋਂ ਤੱਕ ਭਾਈਚਾਰਕ ਸੇਵਾ ਅਤੇ ਭਾਈਚਾਰਕ ਜਿੰਮੇਵਾਰੀ ਨਾਲ ਸਿੱਖਿਆ ਨਾ ਹੋਵੇ। ਠੀਕ ਉਸ ਤਰ੍ਹਾਂ ਵਿੱਦਿਅਕ ਦੁਨੀਆ ਉਦੋਂ ਤੱਕ ਪੂਰੀ ਨਹੀਂ ਕਹੀ ਜਾ ਸਕਦੀ ਜਦੋਂ ਤੱਕ ਇਸਤਰੀ ਸਿੱਖਿਆ ਦੀ ਭੂਮਿਕਾ ਪੁਰਸ਼ ਵਾਂਗ ਦਿ੍ਰੜ ਨਹੀਂ ਹੋ ਜਾਂਦੀ। ਅੱਜ ਇਹ ਸਿੱਧ ਹੋ ਗਿਆ ਹੈ ਕਿ ਹਾਸਲ ਕੀਤੇ ਗਿਆਨ ਦਾ ਲਾਭ ਬਹੁਤ ਜਿਆਦਾ ਮੁੱਲਵਾਨ ਹੈ। ਸਮਾਜ ਦੇ ਦੋਵੇਂ ਹਿੱਸੇ ਜੇਕਰ ਇਸ ’ਚ ਬਰਾਬਰੀ ਦੀ ਸ਼ਿਰਕਤ ਕਰਦੇ ਹਨ ਤਾਂ ਲਾਭ ਵੀ ਚੌਗੁਣਾ ਹੋ ਸਕਦਾ ਹੈ।
ਦੇਖਿਆ ਜਾਵੇ ਤਾਂ 19ਵੀਂ ਸਦੀ ਦੀਆਂ ਕੋਸ਼ਿਸ਼ਾਂ ਨੇ ਨਾਰੀ ਸਿੱਖਿਆ ਨੂੰ ਹੁਲਾਰਾ ਦਿੱਤਾ ਹੈ। ਇਸ ਸਦੀ ਦੇ ਆਖ਼ਰ ਤੱਕ ਦੇਸ਼ ’ਚ ਕੱੁਲ 12 ਕਾਲਜ, 467 ਸਕੂਲ ਅਤੇ 5628 ਪ੍ਰਾਇਮਰੀ ਸਕੂਲ ਲੜਕੀਆਂ ਲਈ ਸਨ। ਜਦੋਂ ਕਿ ਵਿਦਿਆਰਥੀਆਂ ਦੀ ਗਿਣਤੀ ਸਾਢੇ ਚਾਰ ਲੱਖ ਦੇ ਆਸ-ਪਾਸ ਸੀ ਬਸਤੀਵਾਦ ਕਾਲ ਦੇ ਉਨ੍ਹਾਂ ਦਿਨਾਂ ’ਚ ਬਾਲ-ਵਿਆਹ ਅਤੇ ਸਤੀ ਪ੍ਰਥਾ ਵਰਗੀਆਂ ਬੁਰਾਈਆਂ ਭਰਪੂਰ ਸਨ ਅਤੇ ਸਮਾਜ ਵੀ ਰੂੜ੍ਹੀਵਾਦੀ ਪਰੰਪਰਾਵਾਂ ਨਾਲ ਜਕੜਿਆ ਸੀ।
ਇਸ ਦੇ ਬਾਵਜ਼ੂਦ ਰਾਜਾ ਰਾਮਮੋਹਨ ਰਾਇ ਅਤੇ ਈਸ਼ਵਰਚੰਦਰ ਵਿੱਦਿਆਸਾਗਰ ਵਰਗੇ ਇਤਿਹਾਸਕ ਪੁਰਸ਼ਾਂ ਨੇ ਨਾਰੀ ਉਥਾਨ ਸਬੰਧੀ ਸਮਾਜ ਅਤੇ ਸਿੱਖਿਆ ਦੋਵਾਂ ਖੇਤਰਾਂ ’ਚ ਕੰਮ ਕੀਤਾ ਨਤੀਜੇ ਵਜੋਂ ਨਾਰੀਆਂ ੳੱੁਚ ਸਿੱਖਿਆ ਵੱਲ ਨਾ ਕੇਵਲ ਮੋਹਰੀ ਹੋਈਆਂ। ਸਗੋਂ ਦੇਸ਼ ’ਚ ਵਿੱਦਿਅਕ ਲਿੰਗਭੇਦ ਅਤੇ ਅਸਮਾਨਤਾ ਵੀ ਘੱਟ ਹੋਈ ਹਾਲਾਂਕਿ ਮੁਸਲਿਮ ਵਿਦਿਆਰਥਣਾਂ ਦੀ ਘਾਟ ਉਨ੍ਹੀ ਦਿਨੀਂ ਬਾਖੂਬੀ ਬਰਕਰਾਰ ਸੀ। ਵਿਸ਼ਵ ਪੱਧਰ ’ਤੇ 19ਵੀਂ ਸਦੀ ਦੇ ਉਸ ਦੌਰ ’ਚ ਇੰਗਲੈਂਡ, ਫਰਾਂਸ ਅਤੇ ਜਰਮਨੀ ’ਚ ਲੜਕੀਆਂ ਲਈ ਕਈ ਕਾਲਜ ਖੁੱਲ੍ਹ ਚੁੱਕੇ ਸਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾਰੀ ਸਿੱਖਿਆ ਵੀ ਸਮੂਹ ਸਾਖਾਵਾਂ ’ਚ ਦਿੱਤੀ ਜਾਵੇ।
ਯੂਨੀਵਰਸਿਟੀ ਦੀ ਸਥਾਪਨਾ ਬਿਹਤਰੀਨ ਕਦਮ
20ਵੀਂ ਸਦੀ ਦੇ ਪਹਿਲੇ ਅੱਧ ’ਚ ਇਹ ਆਧਾਰ ਬਿੰਦੂ ਤੈਅ ਹੋ ਗਿਆ ਸੀ ਕਿ ਪਿਛੋਕੜਲੀ ਵਿੱਦਿਅਕ ਪ੍ਰਣਾਲੀਆਂ ਦੇ ਚੱਲਦਿਆਂ ਇਹ ਸਦੀ ਨਾਰੀ ਸਿੱਖਿਆ ਦੇ ਖੇਤਰ ’ਚ ਬਹੁਤ ਜਿਆਦਾ ਵਜਨਦਾਰ ਸਿੱਧ ਹੋਵੇਗੀ। ਸਮਾਜਿਕ ਜੀਵਨ ਲਈ ਜੇਕਰ ਰੋਟੀ, ਕੱਪੜਾ, ਮਕਾਨ ਤੋਂ ਬਾਅਦ ਚੌਥੀ ਚੀਜ ਉਪਯੋਗੀ ਹੈ ਤਾਂ ਉਹ ਸਿੱਖਿਆ ਹੀ ਹੋ ਸਕਦੀ ਸੀ।
ਸਦੀ ਦੇ ਦੂਜੇ ਦਹਾਕੇ ’ਚ ਇਸਤਰੀ ੳੱੁਚ ਸਿੱਖਿਆ ਦੇ ਖੇਤਰ ’ਚ ਲੇਡੀ ਹਾੱਰਡਿੰਗ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਦੀ ਸਥਾਪਨਾ ਇਸ ਦਿਸ਼ਾ ’ਚ ਉਠਾਇਆ ਗਿਆ ਬਿਹਤਰੀਨ ਕਦਮ ਸੀ। ਅਜ਼ਾਦੀ ਦੇ ਦਿਨ ਆਉਂਦੇ-ਆਉਂਦੇ ਪ੍ਰਾਇਮਰੀ ਜਮਾਤਾਂ ਤੋਂ ਲੈ ਕੇ ਯੂਨੀਵਰਸਿਟੀ ਆਦਿ ’ਚ ਸਰਵੇ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ 42 ਲੱਖ ਦੇ ਆਸ-ਪਾਸ ਹੋ ਗਈ ਅਤੇ ਐਨਾ ਹੀ ਨਹੀਂ ਇਸ ’ਚ ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਦਾ ਵੀ ਮਾਰਗ ਪੱਕਾ ਹੋਇਆ।
ਆਦਰਸ਼ਾਂ ਅਨੁਸਾਰ ਸਿੱਖਿਆ ’ਤੇ ਵਿਚਾਰ ਦੀ ਲੋੜ
ਇਸ ਦੌਰ ’ਚ ਸੰਗੀਤ ਅਤੇ ਨਾਚ ਦੀ ਵਿਸ਼ੇਸ਼ ਤਰੱਕੀ ਵੀ ਹੋ ਗਈ ਸੀ 1948-49 ਦੇ ਯੂਨੀਵਰਸਿਟੀ ਸਿੱਖਿਆ ਕਮਿਸ਼ਨ ਨੇ ਨਾਰੀ ਸਿੱਖਿਆ ਸਬੰਧੀ ਕਿਹਾ ਸੀ ਕਿ ਨਾਰੀ ਵਿਚਾਰ ਅਤੇ ਕਾਰਜਖੇਤਰ ’ਚ ਸਮਾਨਤਾ ਪ੍ਰਦਸ਼ਿਤ ਕਰ ਚੁੱਕੀ ਹੈ, ਹੁਣ ਉਸ ਨੂੰ ਨਾਰੀ ਆਦਰਸ਼ਾਂ ਅਨੁਸਾਰ ਵੱਖਰੇ ਰੂਪ ਨਾਲ ਸਿੱਖਿਆ ’ਤੇ ਵਿਚਾਰ ਕਰਨਾ ਚਾਹੀਦਾ ਹੈ ਅਜ਼ਾਦੀ ਦੇ ਦਸ ਵਰ੍ਹਿਆਂ ਬਾਅਦ ਵਿਦਿਆਰਥਣਾਂ ਦੀ ਗਿਣਤੀ ਕੁੱਲ 88 ਲੱਖ ਦੇ ਆਸ-ਪਾਸ ਹੋ ਗਈ ਅਤੇ ਇਨ੍ਹਾਂ ਦਾ ਪ੍ਰਭਾਵ ਹਰੇਕ ਖੇਤਰ ’ਚ ਦਿਖਣ ਲੱਗਿਆ ਵਰਤਮਾਨ ’ਚ ਇਸਤਰੀ ਸਿੱਖਿਆ ਸਰਕਾਰ, ਸਮਾਜ ਅਤੇ ਸੰਵਿਧਾਨ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਕਿਤੇ ਜਿਆਦਾ ਉਥਾਨ ਵੱਲ ਹੈ
ਨੱਬੇ ਦੇ ਦਹਾਕੇ ਤੋਂ ਬਾਅਦ ਉਦਾਰੀਕਰਨ ਦੇ ਚੱਲਦਿਆਂ ਸਿੱਖਿਆ ’ਚ ਵੀ ਜੋ ਇਨਕਲਾਬੀ ਤਬਦੀਲੀ ਹੋਈ। ਇਸ ’ਚ ਇੱਕ ਵੱਡਾ ਹਿੱਸਾ ਨਾਰੀ ਖੇਤਰ ਨੂੰ ਵੀ ਜਾਂਦਾ ਹੈ। ਮਾਮਲੇ ਦੀ ਸਥਿਤੀ ਇਹ ਵੀ ਹੈ ਕਿ ਪੁਰਸ਼-ਇਸਤਰੀ ਸਮਰੂਪ ਸਿੱਖਿਆ ਤਹਿਤ ਕਈ ਆਯਾਮਾਂ ਦਾ ਜਿੱਥੇ ਰਸਤਾ ਖੁੱਲ੍ਹਿਆ ਹੈ। ਉਥੇ ਇਸ ਡਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਆਪਸੀ ਮੁਕਾਬਲਾ ਵੀ ਵਧਿਆ ਹੈ।
ਪਰੰਪਰਾਗਤ ਸਿੱਖਿਆ ਪੱਛੜੀ
ਅੱਜ ਆਰਥਿਕ ਉਦਾਰਵਾਦ, ਗਿਆਨ ਦੇ ਪ੍ਰਸਾਰ ਅਤੇ ਤਕਨੀਕੀ ਵਿਕਾਸ ਦੇ ਨਾਲ ਸੰਚਾਰ ਜ਼ਰੀਏ ਮਤਲਬ ਅਤੇ ਟੀਚੇ ਦੋਵੇਂ ਬਦਲ ਗਏ ਹਨ। ਇਸ ਦੀ ਅਨੁਪਾਲਣਾ ’ਚ ਸਿੱਖਿਆ ਅਤੇ ਕੁਸ਼ਲਤਾ ਦਾ ਵਿਕਾਸ ਵੀ ਬਦਲਾਅ ਲੈ ਰਿਹਾ ਹੈ। ਇਸ ’ਚ ਵੀ ਕੋਈ ਦੋ ਰਾਇ ਨਹੀਂ ਕਿ ਤਕਨੀਕੀ ਵਿਕਾਸ ਨੇੇ ਪਰੰਪਰਾਗਤ ਸਿੱਖਿਆ ਨੂੰ ਪਛਾੜ ਦਿੱਤਾ ਹੈ ਅਤੇ ਇਸ ਸੱਚ ਤੋਂ ਵੀ ਕਿਸੇ ਨੂੰ ਗੁਰੇਜ਼ ਨਹੀਂ ਹੋਵੇਗਾ ਕਿ ਪਰੰਪਰਾਗਤ ਸਿੱਖਿਆ ’ਚ ਇਸਤਰੀ ਦੀ ਭੂਮਿਕਾ ਜਿਆਦਾ ਰਹੀ ਹੈ ਹੁਣ ਭਿਆਨਕ ਸਥਿਤੀ ਇਹ ਹੈ ਕਿ ਨਾਰੀ ਨਾਲ ਭਰੀ ਅੱਧੀ ਦੁਨੀਆ ਮੁੱਖ ਤੌਰ ’ਤੇ ਭਾਰਤ ਨੂੰ ਵਿੱਦਿਅਕ ਮੁੱਖ ਧਾਰਾ ’ਚ ਪੂਰੀ ਹਿੰਮਤ ਨਾਲ ਕਿਵੇਂ ਜੋੜਿਆ ਜਾਵੇ ਬਦਲਦੀਆਂ ਹੋਈਆਂ ਸਥਿਤੀਆਂ ਇਹ ਅਪੀਲ ਕਰ ਰਹੀਆਂ ਹਨ ਕਿ ਪੁਰਾਣੇ ਢਾਂਚੇ ਅਰਥਹੀਣ ਅਤੇ ਗੈਰ-ਸਬੰਧਿਤ ਹੋ ਰਹੇ ਹਨ ਅਤੇ ਇਸ ਦੀ ਸਭ ਤੋਂ ਜਿਆਦਾ ਮਾਰ ਇਸਤਰੀ ਸਿੱਖਿਆ ’ਤੇ ਹੋਵੇਗੀ।
ਸਿੱਖਿਆ ਦੇ ਖੇਤਰ ’ਚ ਔਰਤਾਂ (Women) ਅੱਗੇ ਵਧੀਆਂ!
ਵਿਗਿਆਨ ਦੇ ਉਥਾਨ ਅਤੇ ਵਾਧੇ ਦੇ ਚੱਲਦਿਆਂ ਕੁਝ ਚਮਤਕਾਰੀ ਉੱਨਤੀ ਵੀ ਹੋਈ ਹੈ। ਅਜ਼ਾਦੀ ਤੋਂ ਬਾਅਦ ਔਰਤਾਂ ਦੀ ਸਾਖਰਤਾ ਦਰ ਮਹਿਜ਼ 8.6 ਫੀਸਦੀ ਸੀ 2011 ਦੀ ਜਨਗਣਨਾ ਅਨੁਸਾਰ 65 ਫੀਸਦੀ ਤੋਂ ਜਿਆਦਾ ਔਰਤਾਂ ਪੜ੍ਹੀਆਂ ਲਿਖੀਆਂ ਹਨ ਪਰ ਸ਼ਕਤੀਕਰਨ ਸਬੰਧੀ ਸ਼ੱਕ ਹਾਲੇ ਬਰਕਰਾਰ ਹੈ। ਇਸ ਦੇ ਪਿੱਛੇ ਇੱਕ ਵੱਡੀ ਵਜ੍ਹਾ ਨਾਰੀ ਸਿੱਖਿਆ ਹੀ ਹੈ ਪਰ ਜਿਸ ਤਰ੍ਹਾਂ ਨਾਰੀ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਬਹੁ-ਵਿਕਲਪੀ ਦਿ੍ਰਸ਼ਟੀਕੋਣ ਦਾ ਵਿਕਾਸ ਹੋ ਰਿਹਾ ਹੈ।
ਬੀਤੇ ਕੁਝ ਸਾਲਾਂ ਦੇ ਅੰਕੜੇ ਦੇਖੀਏ ਤਾਂ ਉੱਚ ਸਿੱਖਿਆ ’ਚ ਕੁੱਲ ਨਾਮਜ਼ਦਗੀ ਦਾ ਲਗਭਗ 47 ਫੀਸਦੀ ਮਹਿਲਾਵਾਂ ਹਨ ਜਦੋਂ ਕਿ ਕੰਮਕਾਜ ਦੀ ਦਿ੍ਰਸ਼ਟੀ ਨਾਲ ਇਹ ਮਹਿਜ਼ ਇੱਕ ਚੌਥਾਈ ਤੋਂ ਜਿਆਦਾ ਜਿਆਦਾ ਹੈ 2011 ਦੀ ਜਨਗਣਨਾ ’ਚ ਸ਼ਾਮਲ ਧਾਰਮਿਕ ਅੰਕੜਿਆਂ ਦਾ ਖੁਲਾਸਾ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਲਿੰਗ ਅਨੁਪਾਤ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ।
ਇਸਤਰੀਆਂ ਦੀ ਸੁਰੱਖਿਆ ਅਹਿਮ ਮੁੱਦਾ (Women)
ਸਭ ਤੋਂ ਜ਼ਿਆਦਾ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ, ਹਿੰਦੂ ਅਤੇ ਮੁਸਲਿਮ ਭਾਈਚਾਰੇ ਨੂੰ ਇਸ ਪੱਧਰ ’ਤੇ ਬੇਹੱਦ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ’ਚ ਵੀ ਸਥਿਤੀ ਸਭ ਤੋਂ ਖਰਾਬ ਸਿੱਖਾਂ ਦੀ ਹੈ ਜਿੱਥੇ 47.44 ਫੀਸਦੀ ਮਹਿਲਾਵਾਂ ਹਨ ਜਦੋਂ ਕਿ ਹਿੰਦੂ ਮਹਿਲਾਵਾਂ ਦੀ ਗਿਣਤੀ 48. 42 ਉਥੇ ਮੁਸਲਿਮ ਮਹਿਲਾਵਾਂ 48. 75 ਫੀਸਦੀ ਹਨ ਕੇਵਲ ਇਸਾਈ ਮਹਿਲਾਵਾਂ ’ਚ ਸਥਿਤੀ ਠੀਕ-ਠਾਕ ਅਤੇ ਪੱਖ ’ਚ ਕਿਤੇ ਜਾ ਸਕਦੀ ਹੈ
ਦੇਖਿਆ ਜਾਵੇ ਤਾਂ ਇਸਤਰੀਆਂ ਨਾਲ ਜੁੜੀਆਂ ਦੋ ਸਮੱਸਿਆਵਾਂ ’ਚ ਇੱਕ ਉਨ੍ਹਾਂ ਦੀ ਪੈਦਾਇਸ਼ ਦੇ ਨਾਲ ਸੁਰੱਖਿਆ ਦਾ ਹੈ, ਦੂਜਾ ਸਿੱਖਿਆ ਨਾਲ ਕੈਰੀਅਰ ਅਤੇ ਸਸ਼ਕਤੀਕਰਨ ਦੀ ਹੈ ਪਰ ਰੋਚਕ ਤੱਥ ਇਹ ਹੈ ਕਿ ਇਹ ਦੋਵੇਂ ਫ਼ਿਰ ਹੀ ਹੱਲ ਹੋ ਸਕਦੇ ਹਨ ਜਦੋਂ ਪੁਰਸ਼ ਮਾਨਸਿਕਤਾ ਕਿਤੇ ਜਿਆਦਾ ਉਦਾਰਤਾ ਨਾਲ ਉਨ੍ਹਾਂ ਨੂੰ ਅੱਗੇ ਵਧਾਉਣ ਦੀ ਹੋਵੇ। ਮਨੁੱਖੀ ਵਿਕਾਸ ਸੂਚਕ ਅੰਕ ਨੂੰ ਤਿਆਰ ਕਰਨ ਦਾ ਕੰਮ 1990 ਤੋਂ ਕੀਤਾ ਜਾ ਰਿਹਾ ਹੈ ਠੀਕ ਪੰਜ ਸਾਲ ਬਾਅਦ 1995 ’ਚ ਜੈਂਡਰ ਸਬੰਧੀ ਸੂਚਕ ਅੰਕ ਦਾ ਵੀ ਵਿਕਾਸ ਦੇਖਿਆ ਜਾ ਸਕਦਾ ਹੈ।
ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਬਿਹਤਰ ਬਦਲ
ਜੀਵਨ ਉਮੀਦ, ਆਮਦਨ ਅਤੇ ਸਕੂਲੀ ਨਾਮਜ਼ਦਗੀ ਅਤੇ ਕਾਰੋਬਾਰ ਸਾਖਰਤਾ ਦੇ ਆਧਾਰ ’ਤੇ ਪੁਰਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਅੰਕੜੇ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਨਾਰੀਆਂ ਦੀ ਸਥਿਤੀ ਸਬੰਧੀ ਹਾਲੇ ਵੀ ਬਹੁਤ ਕੰਮ ਕਰਨਾ ਬਾਕੀ ਹੈ ਵਿਕਾਸ ਦੀ ਰਾਜਨੀਤੀ ਕਿੰਨੀ ਵੀ ਪਰਵਾਨ ਕਿਉਂ ਨਾ ਚੜ੍ਹ ਜਾਵੇ ਪਰ ਇਸਤਰੀ ਸਿੱਖਿਆ ਅਤੇ ਸੁਰੱਖਿਆ ਅੱਜ ਵੀ ਮਹਿਕਮਿਆਂ ਲਈ ਜਿਓਂ-ਤਿਓਂ ਦੇ ਸਵਾਲ ਬਣੇ ਹੋਏ ਹਨ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਲਿੰਗ ਅਨੁਪਾਤ ਕਾਫ਼ੀ ਹੱਦ ਤੱਕ ਨਿਰਾਸ਼ਾਜਨਕ ਹੀ ਰਿਹਾ ਹੈ ਹਾਲਾਂਕਿ ਸਾਖਰਤਾ ਦੇ ਮਾਮਲੇ ’ਚ ਵਾਧਾ ਹੋ ਰਿਹਾ ਹੈ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਬੰਧੀ ਕਈ ਅਜਿਹੇ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਦਾ ਯਤਨ ਕੀਤਾ ਹੈ, ਜਿਸ ਨਾਲ ਇਸ ਦਿਸ਼ਾ ’ਚ ਹੋਰ ਵਾਧਾ ਮਿਲ ਸਕੇ ਫ਼ਿਰ ਵੀ ਕਈ ਅਸਰਦਾਰ ਪੋ੍ਰਗਰਾਮਾਂ ਅਤੇ ਯੋਜਨਾਵਾਂ ਨੂੰ ਨਵੀਨਤਾ ਨਾਲ ਲਿਆਉਣ ਦੀ ਥਾਂ ਅੱਗੇ ਵੀ ਬਣੀ ਰਹੇਗੀ, ਜਿਸ ਨਾਲ ਕਿ ਵਿੱਦਿਅਕ ਦੁਨੀਆ ’ਚ ਨਾਰੀ ਨੂੰ ਹੋਰ ਜਿਆਦਾ ਮੌਕਾ ਮਿਲ ਸਕੇ।
ਡਾ. ਸੁਸ਼ੀਲ ਕੁਮਾਰ ਸਿੰਘ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਔਰਤਾਂ ਦਾ ਮਾਣ ਸਤਿਕਾਰ
ਔਰਤਾਂ ਦਾ ਮਾਣ ਸਤਿਕਾਰ
ਪ੍ਰਾਚੀਨ ਸਮੇਂ ਤੋਂ ਹੀ ਸੰਤ ਗੁਰੂਆਂ, ਪੀਰ ਪੈਗੰਬਰਾਂ ਨੇ ਔਰਤ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਔਰਤ ਹੀ ਜੱਗ ਜਣਨੀ ਹੈ। ਅੱਜ ਔਰਤਾਂ ਮਰਦਾਂ ਦੀ ਬਰਾਬਰੀ ਕਰ ਰਹੀਆਂ ਹਨ। 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਕੀ ਇਹ ਸਨਮਾਨ ਸਿਰਫ ਇੱਕ ਦਿਨ ਲਈ ਹੀ ਹੈ? ਇਹ ਬਹੁਤ ਸੋਚਣ ਵਾਲੀ ਗੱਲ ਹੈ। ਜਦੋਂ ਕੋਈ ਵੀ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਹੁੰਦਾ ਹੈ, ਤਾਂ ਟਾਪ ਪੁਜੀਸ਼ਨਾਂ ’ਤੇ ਕੁੜੀਆਂ ਹੀ ਬਾਜ਼ੀ ਮਾਰਦੀਆਂ ਹਨ। ਕਲਪਨਾ ਚਾਵਲਾ ਨੇ ਪੁਲਾੜ ’ਚ ਜਾ ਕੇ ਇਤਿਹਾਸ ਰਚਿਆ। ਧਰਤੀ ਤੋਂ ਲੈ ਕੇ ਚੰਨ ਤੱਕ ਔਰਤਾਂ ਨੇ ਬਾਜੀ ਮਾਰ ਲਈ ਹੈ। ਚਾਹੇ ਉਹ ਰਾਜਨੀਤੀ, ਪੁਲਾੜ, ਹਵਾਈ ਸੈਨਾ, ਪ੍ਰਸ਼ਾਸਨਿਕ ਸੇਵਾਵਾਂ ਜਾਂ ਹੋਰ ਕੋਈ ਖੇਤਰ। ਆਏ ਦਿਨ ਅਖਬਾਰਾਂ ’ਚ ਜਬਰ ਜਨਾਹ ਦੀਆਂ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਮੁੰਡਿਆਂ ਦੀ ਲਾਲਸਾ ਕਰਕੇ ਕਈ ਪਰਿਵਾਰ ਕੁੜੀਆਂ ਨੂੰ ਪੇਟ ’ਚ ਹੀ ਮਾਰ ਦਿੰਦੇ ਹਨ। ਪਰਿਵਾਰਾਂ ਦੇ ਦਿਮਾਗ ’ਚ ਇਹ ਹੁੰਦਾ ਹੈ ਕਿ ਕੁੜੀਆਂ ਬੇਗਾਨਾ ਧਨ ਹੁੰਦੀਆਂ ਹਨ। ਕਿਸੇ ਨੇ ਸਹੀ ਕਿਹਾ ਹੈ, ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁਖ ਵੰਡਾਉਂਦੀਆਂ ਹਨ।
ਅੱਜ ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ। ਤੇਲੰਗਾਨਾ ’ਚ ਜਾਨਵਰਾਂ ਦੀ ਡਾਕਟਰ ਨਾਲ ਜਬਰ ਜਨਾਹ ਕੀਤਾ ਗਿਆ। ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਇਸ ਕਾਂਡ ਨਾਲ ਸਬੰਧਿਤ ਦੋਸ਼ੀ ਐਨਕਾਊਂਟਰ ’ਚ ਮਾਰੇ ਗਏ। ਉੱਥੋਂ ਦੇ ਪੁਲਿਸ ਕਮਿਸ਼ਨਰ ਦਾ ਸ਼ਲਾਘਾਯੋਗ ਕਦਮ ਸੀ। ਕੀ ਇਹ ਮਹਿਲਾਵਾਂ ਦਾ ਸਨਮਾਨ ਹੈ? ਚਾਹੇ ਅਸੀਂ 21ਵੀਂ ਸਦੀ ’ਚੋਂ ਗੁਜ਼ਰ ਰਹੇ ਹਨ। ਫਿਰ ਅੱਜ ਮਹਿਲਾਵਾਂ ਸੁਰੱਖਿਅਤ ਕਿਉਂ ਨਹੀਂ ਹਨ ਨਿਰਭਿਆ ਕੇਸ ਨੂੰ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਨ। ਸੱਤ ਸਾਲ, ਤਿੰਨ ਮਹੀਨੇ, 8 ਦਿਨ ਬਾਅਦ ਆਖਿਰ ਨਿਰਭਿਆ ਦੇ ਮਾਤਾ-ਪਿਤਾ ਨੂੰ ਇਨਸਾਫ ਮਿਲਿਆ ਸੀ। ਤੜਕੇ ਸਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ। ਤਿਹਾੜ ਜੇਲ੍ਹ ਦੇ ਬਾਹਰ ਜਸ਼ਨ ਦਾ ਮਾਹੌਲ ਸੀ। ਲੋਕਾਂ ਨੇ ਇੱਕ ਦੂਜੇ ਨੂੰ ਮਠਿਆਈ ਵੰਡ ਕੇ ਖੁਸ਼ੀ ਮਨਾਈ।
ਦੋਸ਼ੀਆਂ ਰਾਹੀਂ ਵਾਰ-ਵਾਰ ਰਹਿਮ ਦੀ ਅਪੀਲ ਵੀ ਪਾਈ ਗਈ। ਜਰਾ ਵਿਚਾਰਨ ਵਾਲੀ ਗੱਲ ਹੈ ਆਖਿਰ ਸੱਤ ਸਾਲ ਕਿਉਂ ਲੱਗ ਗਏ? ਜਦੋਂ ਇੱਕ ਵਾਰ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਸੀ ਕਿ ਫਾਂਸੀ ਹੋ ਜਾਏਗੀ। ਕਿਉਂ ਵਾਰ ਵਾਰ ਰਹਿਮ ਦੀ ਅਪੀਲ ਪਾ ਕੇ ਸੁਪਰੀਮ ਕੋਰਟ ਦਾ ਵੀ ਸਮਾਂ ਬਰਬਾਦ ਕੀਤਾ ਗਿਆ। ਜਬਰ ਜਨਾਹ, ਛੇੜਛਾੜ, ਤੇਜ਼ਾਬੀ ਹਮਲਾ ਵਰਗੇ ਘੋਰ ਅਪਰਾਧ ਜਿਹੇ ਕੇਸ ਵਕੀਲਾਂ ਨੂੰ ਨਹੀਂ ਫੜਨੇ ਚਾਹੀਦੇ। ਜੋ ਵੀ ਕੋਈ ਵਕੀਲ ਅਜਿਹਾ ਕੇਸ ਫੜਦਾ ਹੈ ਤਾਂ ਬਾਰ ਕੌਂਸਲ ਉਸ ਦੀ ਰਜਿਸਟ੍ਰੇਸ਼ਨ ਤੁਰੰਤ ਕੈਂਸਲ ਕਰੇ। ਜਦੋਂ ਵੀ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ, ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਔਰਤ ਦੀ ਸੁਣਨੀ ਚਾਹੀਦੀ ਹੈ। ਹਾਲਾਂਕਿ ਨਿਰਭਿਆ ਗੈਂਗਰੇਪ ਮਾਮਲੇ ਤੋਂ ਬਾਅਦ ਕਾਨੂੰਨਾਂ ’ਚ ਤਬਦੀਲੀ ਆਈ ਹੈ। ਨਵੇਂ ਕਾਨੂੰਨ ਬਣੇ ਹਨ। ਜੇਕਰ ਜੁਡੀਸ਼ੀਅਲ ਸਿਸਟਮ ’ਚ ਤਬਦੀਲੀਆਂ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਦੋਸ਼ੀਆਂ ਨੂੰ ਜ਼ਿਆਦਾ ਸਮਾਂ ਬਖਸ਼ਿਆ ਨਹੀਂ ਜਾ ਸਕੇਗਾ।
ਇਤਿਹਾਸ ਗਵਾਹ ਹੈ ਕਿ ਫੂਲਨ ਦੇਵੀ ਨੇ 22 ਬਲਾਤਕਾਰੀਆਂ ਨੂੰ ਕਤਾਰ ’ਚ ਖੜ੍ਹੇ ਕਰਕੇ ਆਪ ਹੀ ਗੋਲੀ ਮਾਰੀ ਸੀ। ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਦਲਿਤ ਕੁੜੀ ਨਾਲ ਜੋ ਘਟਨਾ ਵਾਪਰੀ, ਉਹ ਦੇਸ਼ ਦੀ ਕਾਨੂੰਨ ਵਿਵਸਥਾ ’ਤੇ ਸਵਾਲੀਆ ਚਿੰਨ੍ਹ ਲਾਉਂਦੀ ਹੈ। ਚਾਰ ਵਿਅਕਤੀਆਂ ਨੇ ਸਮੂਹਿਕ ਜਬਰ ਜਨਾਹ ਕੀਤਾ। ਇਹ ਵਹਿਸ਼ੀ ਕਾਰਾ ਕਰਨ ਤੋਂ ਬਾਅਦ ਉਸ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਪੀੜਤਾਂ ਦੀ ਦਿੱਲੀ ਦੇ ਹਸਪਤਾਲ ’ਚ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਰਾਤ ਨੂੰ ਹੀ ਕੁੜੀ ਦਾ ਸਸਕਾਰ ਕਰ ਦਿੱਤਾ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ। ਪਰਿਵਾਰ ਦੇ ਫੋਨ ਤੱਕ ਖੋਹ ਲਏ ਸਨ। ਕਾਬਿਲੇਗੌਰ ਹੈ ਕਿ ਸਾਰੇ ਮੁਲਕ ਖਾਸ ਤੌਰ ’ਤੇ ਯੂਪੀ ’ਚ ਤਾਂ ਔਰਤਾਂ ਤੇ ਲਗਾਤਾਰ ਅੱਤਿਆਚਾਰ ਹੋ ਰਹੇ ਹਨ। ਮਹਿਲਾਵਾਂ ਜਬਰ ਜਨਾਹ ਤੇ ਹੋਰ ਹਿੰਸਾ ਦੀਆਂ ਸ਼ਿਕਾਰ ਹੋ ਰਹੀਆਂ ਹਨ ।
ਹਾਲਾਂਕਿ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਉੱਤਰ ਪ੍ਰਦੇਸ਼ ਦੇ ਬਾਰਡਰ ’ਤੇ ਹੀ ਰੋਕ ਦਿੱਤਾ ਗਿਆ ਸੀ। ਉਂਜ ਤਾਂ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਰਾਗ ਅਲਾਪਦੀ ਰਹਿੰਦੀ ਹੈ, ਉਸ ਨੂੰ ਦੇਸ਼ ’ਚ ਮਹਿਲਾ ਸੁਰੱਖਿਆ ਦੇ ਮੁਹਾਜ ’ਤੇ ਵੀ ਬੇਹੱਦ ਚੌਕਸੀ ਵਰਤਣੀ ਚਾਹੀਦੀ ਹੈ। ਦਰਿੰਦਿਆਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ, ਤਾਂ ਕਿ ਉਹ ਔਰਤਾਂ ’ਤੇ ਜੁਲਮ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ। ਅੱਜ ਨੌਜਵਾਨ ਪੀੜ੍ਹੀ ਨੂੰ ਔਰਤਾਂ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਅਦਾਰੇ ’ਚ ਅਫਸਰ ਹੋਈਏ, ਕਿਤੇ ਵੀ ਅਸੀਂ ਕੰਮ ਕਰੀਏ, ਮਹਿਲਾਵਾਂ ਨੂੰ ਹਰ ਦਿਨ ਸਨਮਾਨ ਦਈਏ।
ਸੰਜੀਵ ਸਿੰਘ ਸੈਣੀ
ਮੋਹਾਲੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੱਕ ਹਜਾਰ ਮਹਿਲਾਵਾਂ ਨੇ ਪਾਸ ਕੀਤੀ ਐਨਡੀਏ ਦੀ ਪ੍ਰੀਖਿਆ
ਇੱਕ ਹਜਾਰ ਮਹਿਲਾਵਾਂ ਨੇ ਪਾਸ ਕੀਤੀ ਐਨਡੀਏ ਦੀ ਪ੍ਰੀਖਿਆ
ਨਵੀਂ ਦਿੱਲੀ। ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੇ ਦਰਵਾਜ਼ੇ ਔਰਤਾਂ ਲਈ ਖੁੱਲ੍ਹਣ ਤੋਂ ਬਾਅਦ ਹੋਈ ਪਹਿਲੀ ਪ੍ਰੀਖਿਆ ‘ਚ 1002 ਮਹਿਲਾ ਉਮੀਦਵਾਰਾਂ ਨੇ ਸਫਲਤਾਪੂਰਵਕ ਇਸ ਨੂੰ ਪਾਸ ਕੀਤਾ ਹੈ। ਰੱਖਿਆ ਮੰਤਰੀ ਦੇ ਦਫਤਰ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ਐਨਡੀਏ ਦੀ ਪ੍ਰੀਖਿਆ ਪਾਸ ਕਰਨ ਵਾਲੇ 8000 ਉਮੀਦਵਾਰਾਂ ਵਿੱਚੋਂ 1002 ਮਹਿਲਾ ਉਮੀਦਵਾਰ ਪਹਿਲੀ ਵਾਰ ਬੈਠ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਰਕਾਰ ਨੇ ਮਹਿਲਾ ਉਮੀਦਵਾਰਾਂ ਲਈ ਐਨਡੀਏ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਉਸ ਤੋਂ ਬਾਅਦ ਹੋਈ ਪ੍ਰੀਖਿਆ ਵਿੱਚ 1000 ਤੋਂ ਵੱਧ ਮਹਿਲਾ ਉਮੀਦਵਾਰਾਂ ਨੇ ਪਾਸ ਕੀਤੀ ਹੈ।
ਇਨ੍ਹਾਂ ਮਹਿਲਾ ਉਮੀਦਵਾਰਾਂ ਨੂੰ ਹੁਣ ਅਗਲੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਸਰਵਿਸ ਸਿਲੈਕਸ਼ਨ ਬੋਰਡ (ਐਸਐਸਬੀ) ਦੇ ਮਾਪਦੰਡਾਂ ਅਤੇ ਮੈਡੀਕਲ ਫਿਟਨੈਸ ਨੂੰ ਪੂਰਾ ਕਰਨਾ ਹੋਵੇਗਾ। ਪ੍ਰੀਖਿਆ ਪਾਸ ਕਰਨ ਵਾਲੀਆਂ 1002 ਮਹਿਲਾ ਉਮੀਦਵਾਰਾਂ ਵਿੱਚੋਂ ਸਿਰਫ਼ 19 ਨੂੰ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸਿਖਲਾਈ ਲਈ ਚੁਣਿਆ ਜਾਵੇਗਾ।
ਸਾਰੀ ਚੋਣ ਪ੍ਰਕਿਰਿਆ ਦੇ ਆਧਾਰ ‘ਤੇ ਅਗਲੇ ਕੋਰਸ ਲਈ 400 ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ, ਜਿਸ ਵਿੱਚ 19 ਸੀਟਾਂ ਔਰਤਾਂ ਲਈ ਰਾਖਵੀਆਂ ਹਨ। ਇਨ੍ਹਾਂ ਵਿੱਚੋਂ 10 ਫੌਜ ਵਿੱਚ, ਛੇ ਹਵਾਈ ਸੈਨਾ ਵਿੱਚ ਅਤੇ ਤਿੰਨ ਜਲ ਸੈਨਾ ਵਿੱਚ ਨਿਯੁਕਤ ਕੀਤੇ ਜਾਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਮਹਿਲਾ ਕੈਡੇਟਸ ਐਨਡੀਏ ਕੋਰਸ ਵਿੱਚ ਪੁਰਸ਼ਾਂ ਦੇ ਨਾਲ ਸਿਖਲਾਈ ਲੈਣਗੀਆਂ। ਇਸ ਦੇ ਲਈ ਪੁਣੇ ਦੇ ਖੜਕਵਾਸਲਾ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫੌਜ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਦੇਵੇ ਸਰਕਾਰ: ਸੁਪਰੀਮ ਕੋਰਟ
ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਦੀ ਕੇਂਦਰ ਦੀ ਦਲੀਲ ਨੂੰ ਦੱਸਿਆ ਨਿਰਾਸ਼ਾਜਨਕ
ਨਵੀਂ ਦਿੱਲੀ, ਏਜੰਸੀ। ਸੋਮਵਾਰ ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਹਨਾਂ ਸਾਰੀਆਂ ਮਹਿਲਾ ਅਫਸਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਆਰਮੀ ‘ਚ ਸਥਾਈ ਕਮਿਸ਼ਨ ਦਿੱਤਾ ਜਾਵੇ ਜੋ ਇਸ ਬਦਲ ਨੂੰ ਚੁਣਨਾ ਚਾਹੁੰਦੀਆਂ ਹਨ। ਅਦਾਲਤ ਨੇ ਕੇਂਦਰ ਦੀ ਉਸ ਦਲੀਲ ਨੂੰ ਨਿਰਾਸ਼ਾਜਨਕ ਦੱਸਿਆ, ਜਿਸ ‘ਚ ਮਹਿਲਾਵਾਂ ਨੂੰ ਕਮਾਂਡ ਪੋਸਟ ਨਾ ਦੇਣ ਪਿੱਛੇ ਸਰੀਰਕ ਸਮਰੱਥਾਵਾਂ ਅਤੇ ਸਮਾਜਿਕ ਮਾਨਦੰਡਾਂ ਦਾ ਹਵਾਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਆਰਮੀ ‘ਚ ਮਹਿਲਾਵਾਂ ਨੂੰ ਪੁਰਸ਼ ਅਫਸਰਾਂ ਤੋਂ ਬਰਾਬਰੀ ਦਾ ਅਧਿਕਾਰ ਮਿਲ ਗਿਆ ਹੈ। ਅਜੇ ਤੱਕ ਆਰਮੀ ‘ਚ 14 ਸਾਲ ਤੱਕ ਸ਼ਾਰਟ ਸਰਵਿਸ ਕਮਿਸ਼ਨ (ਐਸਐਸਸੀ) ‘ਚ ਸੇਵਾ ਦੇ ਚੁੱਕੇ ਪੁਰਸ਼ ਸੈਨਿਕਾਂ ਨੂੰ ਹੀ ਸਥਾਈ ਕਮਿਸ਼ਨ ਦਾ ਬਦਲ ਮਿਲ ਰਿਹਾ ਸੀ, ਪਰ ਮਹਿਲਾਵਾਂ ਨੂੰ ਇਹ ਹੱਕ ਨਹੀਂ ਸੀ। ਹਵਾਈ ਫੌਜ ਅਤੇ ਜਲ ਸੈਨਾ ‘ਚ ਮਹਿਲਾ ਅਫਸਰਾਂ ਨੂੰ ਸਥਾਈ ਕਮਿਸ਼ਨ ਮਿਲ ਰਿਹਾ ਹੈ। ਫੈਸਲਾ ਜਸਟਿਸ ਡੀਵਾਈ ਚੰਦਰਚੂੜ ਦੀ ਬੇਂਚ ਨੇ ਸੁਣਾਇਆ। Permanent Commission
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ(Punjab) ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਪੰਜ ਸ਼ਹਿਰਾਂ ‘ਚ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੀਆਂ?ਡਰਾਈਵਰ ਵੀ ਔਰਤਾਂ ਹੋਣਗੀਆਂ ਪੰਜਾਬ ਸਰਕਾਰ ਨੇ ਤਾਜ਼ਾ ਫੈਸਲੇ ‘ਚ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਸ਼ਹਿਰ ‘ਚ ਮੁਸੀਬਤਾਂ ‘ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਕੰਮ-ਕਾਜ ਵਾਲੀ ਥਾਂ ਜਾਂ ਘਰ ਪਹੁੰਚਾਉਣ ਲਈ ਪੀਸੀਆਰ ਵੈਨਾਂ ਚਲਾਉਣ ਦਾ ਫੈਸਲਾ ਲਿਆ ਹੈ। Punjab
ਭਾਵੇਂ ਇਹ ਸੇਵਾ ਰਾਤ 9 ਵਜੇ ਤੋਂ ਲੈ ਕੇ 6 ਵਜੇ ਤੱਕ ਹੈ ਪਰ ਦਿਨ ਵੇਲੇ ਵੀ ਕਿਸੇ ਵੀ ਮੁਸੀਬਤ ‘ਚ ਇਹ ਸੇਵਾ ਮੁਹੱਈਆ ਹੋਵੇਗੀ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 3 ਤੋਂ 18 ਦਸੰਬਰ 2019 ਤੱਕ ਪੁਲਿਸ ਦੇ ਹੈਲਪ ਲਾਈਨ ਨੰਬਰ ‘ਤੇ ਕੁੱਲ 40 ਕਾਲਾਂ ਆਈਆਂ ਸਨ ਜ਼ਿਕਰਯੋਗ ਹੈ?ਕਿ ਹੈਦਰਾਬਾਦ ‘ਚ ਵਾਪਰੇ ਜਬਰ ਜਨਾਹ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ ਪੀਸੀਆਰ ਵੈਨਾਂ ਸ਼ੁਰੂ ਕੀਤੀਆਂ ਹਨ।Punjab
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident | ਦੋ ਗੰਭੀਰ ਰੂਪ ਨਾਲ ਜ਼ਖਮੀ
ਨਵਾਂ ਸ਼ਹਿਰ। ਨਵਾਂ ਸ਼ਹਿਰ ਦੇ ਬਲਾਚੌਰ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।  ਇਯ ਹਾਦਸੇ ‘ਚ ਦੋ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਹੋਇਆ ਜਦੋਂ ਮੋਹਾਲੀ ਜ਼ਿਲੇ ਦੇ ਬਲੌਂਗੀ ਤੋਂ ਇਕ ਕਾਰ ‘ਤੇ ਸਵਾਰ ਹੋ ਕੇ ਪਿੰਡ ਪੰਡੋਰੀ ਜਾ ਰਹੇ ਸਨ। ਅਚਾਨਕ, ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਟਕਰਾ ਗਈ। ਕਾਰ ਚਾਲਕ ਨੂੰ ਬਲਾਚੌਰ ਤੋਂ ਨਵਾਂ ਸ਼ਹਿਰ ਰੈਫ਼ਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਸਵੇਰੇ 9 ਵਜੇ ਵਾਪਰਿਆ।  accident
ਹਾਦਸੇ ‘ਚ ਮ੍ਰਿਤਕ ਦੀ ਪਛਾਣ 55 ਸਾਲਾ ਨਿਰਮਲਾ ਦੇਵੀ ਪਤਨੀ ਹਰੀਰਾਮ ਵਾਸੀ ਬਲੌਂਗੀ, 58 ਸਾਲਾ ਜਸਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਵਿੱਚ 47 ਸਾਲਾ ਹਜ਼ਾਰਾ ਰਾਮ ਪੁੱਤਰ ਪੁਰਸ਼ੋਤਮ ਲਾਲ ਵਾਸੀ ਬਲੌਂਗੀ 25 ਸਾਲਾ ਰੂਬੀ ਧੀ ਰਵਿੰਦਰ ਕੁਮਾਰ ਸ਼ਾਮਲ ਹਨ। ਇਸ ਸਬੰਧ ਵਿੱਚ ਏਐਸਆਈ ਥਾਣਾ ਬਲਾਚੌਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਨੂੰ ਬਲਾਚੌਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਜਖਮੀਆਂ ਨੂੰ ਨਵਾਂ ਸ਼ਹਿਰ ਰੈਫਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Mohali ‘ਚ ਮਹਿਲਾ ਅਧਿਆਪਕ ਦੀ ਗੋਲੀ ਮਾਰ ਕੇ ਹੱਤਿਆ
-ਸਕੂਲ ਦੇ ਬਾਹਰ ਹੀ ਮਾਰੀ ਗੋਲੀ
ਮੋਹਾਲੀ, ਕੁਲਵੰਤ। ਮੋਹਾਲੀ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਮਹਿਲਾ ਅਧਿਆਪਕ ਦੀ ਸਕੂਲ ਦੇ ਬਾਹਰ ਹੀ ਗੋਲੀ ਮਾਰਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਸਨੀ ਇਨਕਲੇਵ ਵਿੱਚ ਇੱਕ ਪ੍ਰਾਈਵੇਟ ਨੋਲਜ ਸਕੂਲ ਵਿੱਚ ਸਰਬਜੀਤ ਕੌਰ ਅਧਿਆਪਕ ਵਜੋਂ ਕੰਮ ਕਰ ਰਹੀ ਸੀ। ਜਦ ਉਹ ਅੱਜ ਸਵੇਰੇ ਸਕੂਲ ਆਈ ਤਾਂ ਸਕੂਲ ਦੇ ਬਾਹਰ ਹੀ ਕਿਸੇ ਅਣਪਛਾਤੇ ਵਿਅਕਤੀ ਨੇ ਉਸ ‘ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਮਹਿਲਾ ਅਧਿਆਪਕ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਸਕੂਲ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ। Mohali
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਔਰਤਾਂ ਖੁਦ ਲਿਖ ਸਕਦੀਆਂ ਨੇ ਆਪਣੇ ਸੰਘਰਸ਼ ਦੀ ਕਹਾਣੀ
ਡਾ. ਰਮੇਸ਼ ਠਾਕੁਰ
‘ਕੌਨ ਕਹਿਤਾ ਹੈ?ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ’ ਇਸ ਨੂੰ ਪੇਂਡੂ ਪੱਧਰ ਦੀ ਔਰਤ ਨੇ ਖੇਤੀ ਖੇਤਰ ‘ਚ ਵਿਲੱਖਣ ਕ੍ਰਾਂਤੀ ਲਿਆ ਕੇ ਸੱਚ ਸਾਬਤ ਕੀਤਾ ਹੈ ਮਹਿਲਾ ਦਾ ਨਾਂਅ ‘ਰਾਜਕੁਮਾਰੀ ਦੇਵੀ’ ਹੈ ਜੋ ਬਿਹਾਰ ਨਾਲ ਤਾਲੁਕ ਰੱਖਦੀ ਹੈ ਜਿਸ ਨੂੰ ਦੇਸ਼ ਦੁਨੀਆ  ‘ਕਿਸਾਨ ਚਾਚੀ’ ਦੇ ਨਾਂਅ ਨਾਲ ਜਾਣਦੀ ਹੈ ਕੇਂਦਰ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ‘ਪਦਮਸ਼੍ਰੀ ‘ ਨਾਲ ਨਿਵਾਜਿਆ ਹੈ ਗਰੀਬੀ ਦਾ ਡੰਗ ਝੱਲਣ ਵਾਲੀਆਂ ਪਿੰਡਾਂ ਦੀਆਂ ਔਰਤਾਂ ‘ਚ ਖੇਤੀ ਕਰਨ ਪ੍ਰਤੀ ਅਲਖ਼ ਜਗਾ ਕੇ ਪੁਰਸ਼ਾਂ ਦੇ ਬਰਾਬਰ ਆਪਣੀ ਹਾਜ਼ਰੀ ਦਰਜ ਕਰਵਾ ਕੇ ਪੂਰੇ ਭਾਰਤ ‘ਚ ਸਨਸਨੀ ਫੈਲਾ ਦਿੱਤੀ ਉਨ੍ਹਾਂ ਦੀ ਕਾਮਯਾਬੀ ਅਤੇ ਸੰਘਰਸ਼ ਯਾਤਰਾ ‘ਤੇ ਡਾ. ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-
ਖੇਤੀ ਕਰਨ ਦਾ ਆਈਡੀਆ ਤੁਹਾਡੇ ਦਿਮਾਗ ‘ਚ ਕਿਵੇਂ ਆਇਆ?
-ਗਰੀਬੀ ਅਤੇ ਮਜ਼ਬੂਰੀ ਕੁਝ ਵੀ ਕਰਾਉਣ ਦਾ ਮਾਦਾ ਰੱਖਦੀ ਹੈ ਮੇਰੇ ਵਿਆਹ ਤੋਂ ਕੁਝ ਹੀ ਸਾਲਾਂ ਬਾਦ ਸਹੁਰੇ ਨੇ ਸਾਨੂੰ ਵੱਖ ਕਰ ਦਿੱਤਾ ਸੀ ਪਤੀ ਦੇ ਹਿੱਸੇ ਦੋ-ਢਾਈ ਏਕੜ ਜ਼ਮੀਨ ਆਈ ਪਰ ਉਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਸੀ ਜਦੋਂ ਕੋਈ ਉਪਾਅ ਨਾ ਸਮਝ ਆਇਆ ਤਾਂ ਰਾਜਿੰਦਰ ਖੇਤੀ ਯੂਨੀਵਰਸਿਟੀ ‘ਚ ਮੈਂ ਉੱਨਤ ਖੇਤੀ ਕਰਨ ਦੀ ਜਾਣਕਾਰੀ ਪ੍ਰਾਪਤ ਕੀਤੀ ਖੁਦ ਹਲ ਅਤੇ ਕਹੀ ਚਲਾਈ ਉਸ ਸਮੇਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਮਜ਼ਾਕ ਉਡਾਉਂਦੇ ਸਨ ਮੇਰਾ ਪਰ ਮੈਂ ਕਿਸੇ ਦੀ ਪਰਵਾਹ ਕੀਤੇ ਬਿਨਾ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਮੇਰਾ ਸੰਘਰਸ਼ ਹੋਰਾਂ ਲਈ ਮਿਸਾਲ ਬਣ ਗਿਆ ਹੈ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਬਿਹਾਰ ਸਰਕਾਰ ਨੇ ਮੈਨੂੰ ‘ਕਿਸਾਨ ਸ਼੍ਰੀ’ ਨਾਲ ਸਨਮਾਨਿਤ ਕੀਤਾ ਹੈ ਉਸ ਤੋਂ ਬਾਅਦ ਸਰਕਾਰ ਨੇ ਮੈਨੂੰ ਰਾਸ਼ਟਰੀ ਖੁਰਾਕ ਮਿਸ਼ਨ ਦਾ ਮੈਂਬਰ ਬਣਾਇਆ ਅਮਿਤਾਭ ਬੱਚਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰਾ ਸਨਮਾਨ ਕੀਤਾ ਹੈ।
ਤੁਹਾਨੂੰ ਪਿਛਲੇ ਸਾਲ ‘ਪਦਮਸ਼੍ਰੀ’ ਦਿੱਤਾ ਗਿਆ, ਇਸਦੀ ਅਹਿਮੀਅਤ ਸਮਝਦੇ ਹੋ?
-ਜ਼ਿਆਦਾ ਤਾਂ ਨਹੀਂ, ਪਰ ਹਾਂ, ਏਨਾ ਜ਼ਰੂਰ ਪਤਾ ਸੀ ਕਿ ਅਜਿਹੇ ਪੁਰਸਕਾਰ ਵੱਡੇ-ਵੱਡੇ ਲੋਕਾਂ ਨੂੰ ਮਿਲਦੇ ਹਨ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਵੀ ਸਰਕਾਰ ਨੇ ਇਸ ਲਾਇਕ ਸਮਝਿਆ ਇਸ ਤੋਂ ਬਾਅਦ ਉਨ੍ਹਾਂ ਔਰਤਾਂ ‘ਚ ਚੰਗਾ ਸੰਦੇਸ਼ ਜਾਵੇਗਾ ਜੋ ਮੇਰੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ ਅੱਗੇ ਵਧਣ ਲਈ ਇਹ ਸਨਮਾਨ ਦੂਜੀਆਂ ਔਰਤਾਂ ‘ਚ ਹਿੰਮਤ ਪੈਦਾ ਕਰੇਗਾ ਜਦੋਂ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ ਤਾਂ ਮੇਰਾ ਪਰਿਵਾਰ ਬਹੁਤ ਖੁਸ਼ ਹੋਇਆ ਮੇਰੀਆਂ ਦੋ ਬੇਟੀਆਂ ਦੋਵਾਂ ਦਾ ਵਿਆਹ ਹੋ ਚੁੱਕਾ ਹੈ ਇੱਕ ਬੇਟਾ ਹੈ ਅਤੇ ਇੱਕ ਪੋਤੀ ਹੈ ਉਹ ਸਾਰੇ ਬਹੁਤ ਖੁਸ਼ ਹਨ ਪੁਰਸਕਾਰ ਮਿਲਣ ਤੋਂ ਬਾਅਦ ਸਮਾਜ ‘ਚ ਮੇਰਾ ਮਾਣ-ਸਨਮਾਨ ਹੋਰ ਵਧਿਆ ਹੈ।
ਤੁਹਾਡੇ ਕੰਮ ਕਰਨ ਦੇ ਤਰੀਕੇ ਸਬੰਧੀ ਕੁਝ ਦੱਸੋ?
-ਦੇਖੋ, ਇਸ ਸਮੇਂ ਮੇਰੀ ਉਮਰ 62 ਸਾਲ ਦੇ ਨੇੜੇ-ਤੇੜੇ ਹੈ ਪਰ ਅੱਜ ਵੀ ਰੋਜ਼ਾਨਾ 30 ਤੋਂ 40 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਵਿਚਕਾਰ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੁੰਦਾ ਹੈ ਘਰ ‘ਚ ਛੋਟਾ ਜਿਹਾ ਕੂਟੀਰ ਉਦਯੋਗ ਲਾਇਆ ਹੋਇਆ ਹੈ, ਜਿਸ ‘ਚ 20 ਔਰਤਾਂ ਅਚਾਰ-ਮੁਰੱਬਾ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਭੇਜਿਆ ਜਾਂਦਾ ਹੈ ਮੈਂ ਨੱਬੇ ਦੇ ਦਹਾਕੇ ਤੋਂ ਸੰਘਰਸ਼ ਕਰ ਰਹੀ ਹਾਂ ਮੈਂ ਆਪਣੀ ਮੁਹਿੰਮ ਨਾਲ ਹੁਣ ਤੱਕ ਸੈਂਕੜੇ ਔਰਤਾਂ ਨੂੰ ਖੇਤੀ ਲਈ ਖੇਤਾਂ ‘ਚ ਲੈ ਕੇ ਆਈ ਹਾਂ ਖੇਤੀ ਕਰਨ ਤੋਂ ਬਾਅਦ ਅਣਗਿਣਤ ਔਰਤਾਂ ਗਰੀਬ ਦੇ ਬੋਝ ਤੋਂ ਮੁਕਤ ਹੋਈਆਂ ਹਨ ਖੇਤੀ ਨੂੰ ਲਾਭਕਾਰੀ ਕਿਵੇਂ ਬਣਾਇਆ ਜਾਵੇ ਇਸਦਾ ਅੰਦਾਜਾ ਹੁਣ ਔਰਤਾਂ ਨੂੰ ਵੀ ਹੋ ਗਿਆ ਹੈ।
ਖੇਤਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਤੁਹਾਨੂੰ ਆਪਣਾ ਆਦਰਸ਼ ਮੰਨਦੀਆਂ ਹਨ ਹੁਣ ਤੁਸੀਂ ਫੇਮਸ ਹੋ ਗਏ ਹੋ, ਕੀ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ?
-ਮੈਂ ਸਾਰੀ ਉਮਰ ਖੇਤੀ ਖੇਤਰ ‘ਚ ਬਿਹਤਰ ਕਰਨ ਦਾ ਕੰਮ ਕਰਦੀ ਰਹਾਂਗੀ ਮੇਰੇ ਨਾਲ-ਨਾਲ ਉਨ੍ਹਾਂ ਔਰਤਾਂ ਦਾ ਵੀ ਆਤਮ-ਵਿਸ਼ਵਾਸ ਵਧੇਗਾ ਜੋ ਕੱਲ੍ਹ ਤੱਕ ਘਰ ਦੀ ਚੌਖਟ ਤੋਂ ਬਾਹਰ ਨਹੀਂ ਨਿੱਕਲਦੀਆਂ ਸਨ ਅੱਜ ਉਨ੍ਹਾਂ ਨੂੰ ਹਿੰਮਤ ਮਿਲ ਰਹੀ ਹੈ ਮੈਂ ਉਨ੍ਹਾਂ ਦੀ ਹਿੰਮਤ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੀ ਛੋਟੇ ਪਿੰਡ ਤੋਂ ਸ਼ੁਰੂ ਹੋਈ ਮੇਰੀ ਮੁਹਿੰਮ ਅੱਜ ਪੂਰੇ ਭਾਰਤ ‘ਚ ਮਿਸਾਲ ਬਣ ਗਈ ਹੈ ਇਨਸਾਨ ਦੀ ਸਖ਼ਤ ਮਿਹਨਤ ਅਤੇ ਲਗਨ ਉਸਨੂੰ ਕੁਝ ਵੀ ਹਾਸਲ ਕਰਵਾ ਸਕਦੀ ਹੈ ਹੁਣ ਤੱਕ ਔਰਤਾਂ ਦੇ ਕਰੀਬ ਚਾਲੀ ਸਵੈ-ਸਹਾਇਤਾ ਸਮੂਹਾਂ ਦਾ ਗਠਨ ਕਰ ਚੁੱਕੀ ਹਾਂ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਰਾਜਨੀਤੀ ਪਸੰਦ ਹੈ ਤੁਹਾਨੂੰ?
-ਮੇਰੇ ਵੀਰ! ਇਹ ਕੰਮ ਮੇਰੇ ਵੱਸ ਦਾ ਨਹੀਂ ਉਂਜ ਕਈ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਸੰਪਰਕ ਕੀਤਾ ਸੀ ਮੇਰੇ ਨਾਲ ਕਈਆਂ ਨੇ ਆਪਣੀ ਪਾਰਟੀ ‘ਚ ਆਉਣ ਦਾ ਸੱਦਾ ਦਿੱਤਾ ਪਰ ਮੇਰਾ ਮਕਸਦ ਰਾਜਨੀਤੀ ਕਰਨਾ ਨਹੀਂ, ਅਤੇ ਉਸਦਾ ਹਿੱਸਾ ਬਣਨ ਦਾ ਤਾਂ ਸਵਾਲ ਹੀ ਨਹੀਂ ਬਿਨਾਂ ਰਾਜਨੀਤੀ ਦੇ ਵੀ ਮੈਂ ਆਪਣੇ ਮਿਸ਼ਨ ‘ਚ ਕਾਮਯਾਬ ਹੋ ਰਹੀ ਹਾਂ, ਤਾਂ ਭਲਾ ਮੈਨੂੰ ਕਿਸੇ ਦੀ ਕੀ ਲੋੜ ਹੈ? ਰਾਜਨੀਤੀ ਨਾਲ ਮੇਰਾ ਦੂਰ-ਦੂਰ ਦਾ ਕੋਈ ਸਬੰਧ ਨਹੀਂ।
ਸਰਕਾਰ ਤੋਂ ਪਦਮਸ਼੍ਰੀ ਪੁਰਸਕਾਰ ਦੀ ਸੂਚਨਾ ਕਿਵੇਂ ਪ੍ਰਾਪਤ ਹੋਈ ਤੁਹਾਨੂੰ?
-ਪਿਛਲੇ ਸਾਲ 25 ਜਨਵਰੀ ਨੂੰ ਸ਼ਾਮ ਕਰੀਬ ਪੰਜ ਵਜੇ ਦਿੱਲੀ ਤੋਂ ਫੋਨ ਆਇਆ ਫੋਨ ਕਰਨ ਵਾਲੇ ਨੇ ਆਪਣਾ ਨਾਂਅ ਦੀਪਕ ਦੱਸਿਆ ਤੇ ਬੋਲੇ ਕਿ ਮੈਂ ਗ੍ਰਹਿ ਮੰਤਰਾਲੇ ਦਿੱਲੀ ਤੋਂ ਬੋਲ ਰਿਹਾ ਹਾਂ, ਤੁਹਾਨੂੰ ਜੇਕਰ ਪਦਮਸ਼੍ਰੀ ਦਿੱਤਾ ਜਾਵੇ ਤਾਂ ਕਿਵੇਂ ਰਹੇਗਾ? ਮੈਂ ਕਿਹਾ, ਇਹ ਪਦਮਸ਼੍ਰੀ ਕੀ ਹੁੰਦਾ ਹੈ? ਤਾਂ ਉਹ ਹੱਸਣ ਲੱਗਾ ਤੇ ਉਸ ਤੋਂ ਬਾਅਦ ਸਾਡੇ ਘਰ ਦਾ ਪਤਾ ਲਿਆ ਅਤੇ ਫੋਨ ਕੱਟ ਦਿੱਤਾ ਉਸੇ ਰਾਤ ਕਰੀਬ 11 ਵਜੇ ਫਿਰ ਫੋਨ ਦੀ ਘੰਟੀ ਵੱਜੀ ਉਸ ਸਮੇਂ ਅਸੀਂ ਸਾਰੇ ਸੌਂ ਗਏ ਸੀ ਫੋਨ ਕਾਫ਼ੀ ਦੇਰ ਵੱਜਦਾ ਰਿਹਾ, ਮੈਂ ਉੱਠ ਕੇ ਫੋਨ ਚੁੱਕ ਲਿਆ, ਤਾਂ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਚਾਚੀ ਮੈਂ ਪੱਤਰਕਾਰ ਹਾਂ ਅਤੇ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਤੁਹਾਨੂੰ ਪਦਮਸ਼੍ਰੀ ਦੇਣ ਦਾ ਐਲਾਨ ਹੋ ਗਿਆ ਹੈ ਤੁਸੀਂ ਟੀ. ਵੀ. ਚਲਾ ਕੇ ਦੇਖੋ, ਤੁਹਾਡੀ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਬੇਟਾ ਅਮਰੇਂਦਰ ਅਤੇ ਮੇਰੇ ਪਤੀ ਉੱਠੇ ਟੀ. ਵੀ. ਚਲਾਇਆ, ਟੀ. ਵੀ. ‘ਤੇ ਮੇਰੀ ਤਸਵੀਰ ਦਿਖਾਈ ਜਾ ਰਹੀ ਸੀ, ਫਿਰ ਪੂਰੀ ਰਾਤ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ ਸਵੇਰੇ ਘਰ ‘ਚ ਲੋਕ ਇਕੱਠੇ ਹੋਣ ਲੱਗੇ ਮੈਂ ਇਸ ਸਭ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਦਾ ਧੰਨਵਾਦ ਕਰਦੀ ਹਾਂ।
ਇਸ ਸਨਮਾਨ ਤੋਂ ਬਾਅਦ ਤੁਹਾਡੀ ਮੁਹਿੰਮ ਨੂੰ ਹੋਰ ਕਿੰਨੀ ਤਾਕਤ ਮਿਲੇਗਾ?
-ਮੈਂ ਹਮੇਸ਼ਾ ਇੱਕ ਗੱਲ ਕਰਦੀ ਹਾਂ ਕਿ ਫ਼ਲ ਦੀ ਇੱਛਾ ਨਾ ਰੱਖੋ, ਆਪਣਾ ਕੰਮ ਕਰਦੇ ਰਹੋ ਫ਼ਲ ਇੱਕ ਦਿਨ ਜ਼ਰੂਰ ਮਿਲੇਗਾ ਮਾਣ-ਸਨਮਾਨ ਕਿਸੇ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਮੈਂ ਏਨਾ ਕਹਿਣਾ ਚਾਹੁੰਦੀ ਹਾਂ ਕਿ ਪਦਮਸ਼੍ਰੀ ਮੈਨੂੰ ਇਕੱਲੀ ਨੂੰ ਨਹੀਂ, ਸਗੋਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਮਿਲਿਆ ਹੈ ਜੋ ਮੇਰੀ ਮੁਹਿੰਮ ਦੀ ਤਾਕਤ ਬਣੀਆਂ ਹਨ ਇਹ ਸਨਮਾਨ ਨਿਸ਼ਚਿਤ ਤੌਰ ‘ਤੇ ਗਰੀਬ ਔਰਤਾਂ ਨੂੰ ਆਰਥਿਕ ਆਤਮ-ਨਿਰਭਰਤਾ ਵਧਾਉਣ ਦੀ ਮੁਹਿੰਮ ਨੂੰ ਤਾਕਤ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।