Report - Sach Kahoon Punjabi
ਰਿਪੋਰਟ ’ਤੇ ਸ਼ੱਕ ਦਾ ਪਰਛਾਵਾਂ
ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਦੇਸ਼ ਅੰਦਰ ਚਰਚਾ ਦੇ ਨਾਲ-ਨਾਲ ਵਿਵਾਦਾਂ ਦਾ ਵਿਸ਼ਾ ਬਣੀ ਹੋਈ ਹੈ ਹੰਗਰ ਇੰਡੇਕਸ ’ਚ ਭੁੱਖਮਰੀ ’ਚ 125 ਦੇਸ਼ਾਂ ’ਚੋਂ ਭਾਰਤ ਦਾ ਸਥਾਨ 111ਵਾਂ ਦੱਸਿਆ ਜਾ ਰਿਹਾ ਹੈ ਜੋ ਕੌਮਾਂਤਰੀ ਦਰਜਾਬੰਦੀ ਦੇ ਮੁਤਾਬਿਕ ਬਹੁਤ ਮਾੜੀ ਸਥਿਤੀ ਹੈ ਤੇ ਦੂਜੇ ਪਾਸੇ ਭਾਰਤ ਸਰਕਾਰ ਦੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਿ੍ਰਤੀ ਇਰਾਨੀ ਨੇ ਇੱਕ ਸਮਾਗਮ ਦੌਰਾਨ ਇਸ ਰਿਪੋਰਟ ਨੂੰ ਬਕਵਾਸ ਕਰਾਰ ਦਿੱਤਾ ਹੈ ਦਰਅਸਲ ਇਸ ਰਿਪੋਰਟ ’ਤੇ ਸਵਾਲ ਉਸ ਵੇਲੇ ਉਠਦਾ ਹੈ ਜਦੋਂ ਪਾਕਿਸਤਾਨ ਨੂੰ ਇਸ ਦਰਜਾਬੰਦੀ ’ਚ ਭਾਰਤ ਨਾਲੋਂ ਬਿਹਤਰ ਦੱਸਿਆ ਜਾ ਰਿਹਾ ਹੈ ਅਰਥਸ਼ਾਸਤਰੀਆਂ, ਦੇ ਤੱਥ, ਅੰਕੜੇ ਅਤੇ ਦਲੀਲਾਂ (ਤਰਕ) ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਆਰਥਿਕਤਾ ਤੇ ਸਰਕਾਰ ਦੀਆਂ ਅਨਾਜ ਵੰਡ ਸਕੀਮਾਂ ਦੇ ਮਾਮਲੇ ’ਚ ਭਾਰਤ ਦੀ ਸਥਿਤੀ ਪਾਕਿਸਤਾਨ ਨਾਲੋਂ ਕਿਤੇ ਬਿਹਤਰ ਹੈ। (Report)
ਇਸ ਹਾਲਾਤ ’ਚ ਭਾਰਤ ਦੀ ਸਥਿਤੀ ਪਾਕਿਸਤਾਨ ਨਾਲੋਂ ਮਾੜੀ ਹੋਣ ਦਾ ਅਨੁਮਾਨ ਕਾਫ਼ੀ ਬੇਯਕੀਨੀ ਵਾਲਾ ਲੱਗਦਾ ਹੈ ਪਾਕਿਸਤਾਨ ਦੀ ਡਾਵਾਂਡੋਲ ਆਰਥਿਕਤਾ ਦੇ ਹਾਲਾਤ ਇਹ ਹਨ ਕਿ ਉਥੇ ਆਟੇ ਦੀ ਕੀਮਤ ਪ੍ਰਤੀ ਕਿਲੋ ਡੇਢ ਸੌ ਰੁਪਏ ਤੱਕ ਪਹੰੁਚ ਗਈ ਸੀ ਅਤੇ ਲੋਕ ਰਾਸ਼ਨ ਲਈ ਮਾਰਾਮਾਰੀ ਕਰਦੇ ਨਜ਼ਰ ਆ ਰਹੇ ਸਨ ਪਾਕਿਸਤਾਨ ਬੁਰੀ ਤਰ੍ਹਾਂ ਕਰਜ਼ਾਈ ਹੋ ਕੇ ਅਰਬ ਮੁਲਕਾਂ ਤੋਂ ਮੱਦਦ ਮੰਗ ਰਿਹਾ ਸੀ ਦੂਜੇ ਪਾਸੇ ਭਾਰਤ ਕੋਲ ਖੁਰਾਕ ਸੁਰੱਖਿਆ ਗਾਰੰਟੀ ਕੇਂਦਰੀ ਸਕੀਮਾਂ ਦੇ ਨਾਲ-ਨਾਲ ਸੂਬਿਆਂ ਦੀਆਂ ਆਪਣੀਆਂ ਵੱਖਰੀਆਂ ਸਕੀਮਾਂ ਹਨ ਤਾਮਿਲਨਾਡੂ, ਰਾਜਸਥਾਨ, ਹਰਿਆਣਾ ਵਰਗੇ ਰਾਜਾਂ ’ਚ ਸਰਕਾਰੀ ਰਸੋਈ ਦੀਆਂ ਸਕੀਮਾਂ ਹਨ। (Report)
ਇਹ ਵੀ ਪੜ੍ਹੋ : ਪੁਲਾੜ ਤੋਂ ਆਈ ਕਿਸਮਤ ਬਦਲਣ ਵਾਲੀ ਚੀਜ਼, ਕਰੋੜਪਤੀ ਬਣਿਆ ਸਖਸ਼!
ਜਿੱਥੇ 10 ਰੁਪਏ ਤੱਕ ਥਾਲੀ ਵੀ ਮੌਜੂਦ ਹੈ ਇਹਨਾਂ ਸਕੀਮਾਂ ਦੇ ਮੱਦੇਨਜ਼ਰ ਹੰਗਰ ਇੰਡੇਕਸ ਦੀ ਰਿਪੋਰਟ ਨਾਲ ਸਹਿਮਤ ਹੋਣਾ ਕਾਫ਼ੀ ਔਖਾ ਹੈ ਬਿਨਾਂ ਸ਼ੱਕ ਦੇਸ਼ ਅੰਦਰ ਭਿ੍ਰਸ਼ਟਾਚਾਰ ਅਜੇ ਮੁਕੰਮਲ ਤੌਰ ’ਤੇ ਖਤਮ ਨਹੀਂ ਹੋਇਆ ਅਤੇ ਸਰਕਾਰੀ ਸਕੀਮਾਂ ਦਾ 100 ਫੀਸਦੀ ਲਾਭ ਹੱਕਦਾਰਾਂ ਤੱਕ ਨਹੀਂ ਪਹੰੁਚਦਾ, ਫਿਰ ਵੀ ਆਬਾਦੀ ਦੇ ਵੱਡੇ ਹਿੱਸੇ ਤੱਕ ਅਨਾਜ ਦੀ ਕਿਸੇ ਨਾ ਕਿਸੇ ਤਰ੍ਹਾਂ ਪਹੰੁਚ ਹੋ ਰਹੀ ਹੈ ਭੁੱਖਮਰੀ ਦੀ ਸਮੱਸਿਆ ਕਿਸੇ ਹੱਦ ਤੱਕ ਹੋਣ ਦੀ ਸੰਭਾਵਨਾ ਹੁੰਦੀ ਹੈ ਪਰ ਭਾਰਤ ਦੀ ਪਾਕਿਸਤਾਨ ਨਾਲੋਂ ਮਾੜੀ ਹਾਲਤ ਦੱਸਣਾ ਇਸ ਗੱਲ ਵੱਲ ਸਪੱਸ਼ਟ ਸੰਕੇਤ ਕਰਦਾ ਹੈ। (Report)
ਕਿ ਗਲੋਬਲ ਹੰਗਰ ਇੰਡੈਕਸ ਵਰਗੀਆਂ ਏਜੰਸੀਆਂ ਦੇ ਮੁਕਾਬਲੇ ਭਾਰਤ ਸਰਕਾਰ ਨੂੰ ਆਪਣੀ ਏਜੰਸੀ ਜ਼ਰੂਰ ਬਣਾਉਣੀ ਚਾਹੀਦੀ ਹੈ ਜੋ ਖੁਰਾਕ ਸਬੰਧੀ ਸਹੀ ਅੰਕੜੇ ਦੇ ਸਕੇ ਇਹ ਗੱਲ ਵੀ ਹਕੀਕਤ ਹੈ ਕਿ ਇੱਕ ਬੰਦਾ ਭੁੱਖਾ ਨਹੀਂ ਰਹਿਣਾ ਚਾਹੀਦਾ ਤੇ ਅਨਾਜ ਹਰ ਹਾਲਾਤ ’ਚ ਕਤਾਰ ’ਚ ਖੜੇ ਆਖਰੀ ਵਿਅਕਤੀ ਤੱਕ ਪਹੰੁਚਣਾ ਚਾਹੀਦਾ ਹੈ ਭਾਰਤ ਕੋਲ ਅਨਾਜ ਦੇ ਅੰਬਾਰ ਹਨ ਅਨਾਜ ਨੂੰ ਸਭ ਤੱਕ ਪੁੱਜਦਾ ਕਰਨ ਦੇ ਨਾਲ-ਨਾਲ ਇਸ ਦੀ ਸਹੀ ਰਿਪੋਰਟ ਵੀ ਦੇਸ਼ ਨੂੰ ਖੁਦ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਗੁਮਰਾਹਕੁਨ ਪ੍ਰਚਾਰ ਤੋਂ ਬਚਿਆ ਜਾ ਸਕੇ ਤੇ ਸਰਕਾਰ ਭੁੱਖਮਰੀ ਖਤਮ ਕਰਨ ਸਬੰਧੀ ਚੁਣੌਤੀਆਂ ਨੂੰ ਦੂਰ ਕਰ ਸਕੇ। (Report)
ਵਾਸ਼ਿੰਗਟਨ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ ਅਤੇ ਜੈਸ਼-ਏ-ਮੁਹੰਮਦ ਭਾਰਤ ਅਤੇ ਅਫਗਾਨਿਸਤਾਨ ਵਿਚ ਹਮਲੇ ਦੀ ਸਾਜਿਸ਼ ਰਚ ਰਹੇ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਹਫ਼ਤੇ ਜਾਰੀ ਕੀਤੀ ਆਪਣੀ ਰਿਪੋਰਟ ਵਿੱਚ ਇਸਦਾ ਖੁਲਾਸਾ ਕੀਤਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਇਨ੍ਹਾਂ ਅੱਤਵਾਦੀ ਸੰਗਠਨਾਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ। ਇਨ੍ਹਾਂ ਸਮੂਹਾਂ ਦੇ ਅੱਤਵਾਦੀ ਫੰਡ, ਸਿਖਲਾਈ ਦੇ ਕੇ ਆਯੋਜਿਤ ਕੀਤੇ ਜਾ ਰਹੇ ਹਨ। Pakistan
ਇਹ ਸੰਗਠਨ ਭਾਰਤ ਵਿੱਚ ਅੱਤਵਾਦੀ ਹਮਲੇ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ, ਭਾਰਤ ਨੇ ਜੰਮੂ ਕਸ਼ਮੀਰ ਵਿੱਚ ਸਰਹੱਦ ਪਾਰ ਹਮਲਿਆਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ ਨੇ ਆਪਣੀ ਸਰਹੱਦ ਪਾਰ ਅੱਤਵਾਦੀ ਸੰਗਠਨਾਂ ਦੀਆਂ ਕਾਰਵਾਈਆਂ ਦਾ ਪਤਾ ਲਗਾਉਣ, ਖਤਮ ਕਰਨ ਅਤੇ ਕਾਰਵਾਈ ਕਰਨ ਲਈ ਪਾਕਿਸਤਾਨ ‘ਤੇ ਦਬਾਅ ਬਣਾਉਣਾ ਜਾਰੀ ਰੱਖਿਆ ਹੈ। ਰਿਪੋਰਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪਾਕਿਸਤਾਨ ਨੇ ਦੇਸ਼ ਵਿੱਚ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਵਰਗੀਆਂ ਸੰਸਥਾਵਾਂ ‘ਤੇ ਪਾਬੰਦੀ ਨਹੀਂ ਲਗਾਈ ਹੈ। Pakistan
2018 ਵਿੱਚ ਨਾਗਰਿਕਾਂ, ਪੱਤਰਕਾਰਾਂ, ਨੇਤਾਵਾਂ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ। ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਸਰਕਾਰ ਲਸ਼ਕਰ-ਏ-ਤੈਇਬਾ ਅਤੇ ਜੈਸ਼-ਏ-ਮੁਹੰਮਦ ਨੂੰ ਦੇਸ਼ ਵਿੱਚ ਫੰਡ ਇਕੱਠਾ ਕਰਨ, ਭਰਤੀ ਕਰਨ ਅਤੇ ਸਿਖਲਾਈ ਦੇਣ ਲਈ ਪੂਰੀ ਤਰ੍ਹਾਂ ਅਸਫਲ ਰਹੀ ਅਤੇ ਪਿਛਲੇ ਸਾਲ ਜੁਲਾਈ ਵਿੱਚ ਲਸ਼ਕਰ ਨਾਲ ਸਬੰਧਤ ਉਮੀਦਵਾਰਾਂ ਨੇ ਆਮ ਚੋਣਾਂ ਵਿੱਚ ਹਿੱਸਾ ਲਿਆ ਸੀ। ਇਸ ਸਮੇਂ ਦੌਰਾਨ ਅੱਤਵਾਦੀ ਸਮੂਹਾਂ ਨੇ ਆਮ ਨਾਗਰਿਕਾਂ, ਪੱਤਰਕਾਰਾਂ, ਸਥਾਨਕ ਨੇਤਾਵਾਂ, ਸੁਰੱਖਿਆ ਬਲਾਂ, ਪੁਲਿਸ ਅਤੇ ਸਕੂਲ ਨੂੰ ਨਿਸ਼ਾਨਾ ਬਣਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ। ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਅਤੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਮਤਦਾਨ, ਜੋ ਕਿ ਸੋਮਵਾਰ ਤੋਂ ਸ਼ੁਰੂ ਹੋਇਆ ਸੀ, ਸ਼ਾਮ 5 ਵਜੇ ਤੱਕ ਕ੍ਰਮਵਾਰ 45.93 ਫੀਸਦੀ ਅਤੇ 56.85 ਫੀਸਦੀ ਸੀ।
ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਸ਼ਾਂਤਮਈ ਢੰਗ ਨਾਲ ਵੋਟਿੰਗ ਜਾਰੀ ਹੈ। ਇਸ ਦੌਰਾਨ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਮਿਲੀ ਹੈ। ਹਰਿਆਣਾ ਵਿੱਚ, ਯਮੁਨਾਨਗਰ ਵਿਧਾਨ ਸਭਾ ਹਲਕੇ ਵਿੱਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ 57.01 ਅਤੇ ਗੁਰੂਗ੍ਰਾਮ ਵਿੱਚ ਸਭ ਤੋਂ ਘੱਟ 46.10 ਫੀਸਦੀ ਵੋਟਾਂ ਪਈਆਂ।
ਮਹਾਰਾਸ਼ਟਰ ਵਿੱਚ ਸ਼ਾਮ 5 ਵਜੇ ਤੱਕ ਸਭ ਤੋਂ ਵੱਧ ਮਤਦਾਨ ਹੰਗੋਲੀ ਵਿੱਚ 58.69 ਅਤੇ ਮੁੰਬਈ ਉਪਨਗਰੀ ਵਿੱਚ 37.41 ਫੀਸਦੀ ਰਿਹਾ। ਮਹਾਰਾਸ਼ਟਰ ਅਤੇ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ। ਵੋਟਿੰਗ ਸ਼ਾਮ ਛੇ ਵਜੇ ਤੱਕ ਚੱਲੇਗੀ। ਉਧਰ ਪੰਜਾਬ ਦੇ 4 ਹਲਕਿਆਂ ‘ਚ ਵੀ ਵੋਟਿੰਗ ਸਵੇਰੇ ਦੀ ਸ਼ੁਰੂ ਹੋਈ ਹੈ।
ਪੰਜਾਬ ਦੇ ਫਗਵਾੜਾ ਜ਼ਿਲ੍ਹੇ ‘ਚ ਸ਼ਾਮ 5 ਵਜੇ ਤੱਕ 49.96 ਫੀਸਦੀ ਵੋਟਿੰਗ ਹੋਈ। ਮੁਕੇਰੀਆਂ ‘ਚ 57.28 ਫੀਸਦੀ ਵੋਟਿੰਗ ਹੋਈ। ਇਸ ਤਰ੍ਹਾਂ ਹੀ ਮੁੱਲਾਪੁਰ ਦਾਖਾਂ ‘ਚ 64.35 ਤੇ ਜਲਾਲਾਬਾਦ ‘ਚ 70 ਫੀਸਦੀ ਵੋਟਿੰਗ ਹੋਈ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਥਾਣਾ ਨੰਦਗੜ੍ਹ ਦੀ ਪੁਲਿਸ ਵੱਲੋਂ ਕਿਸਾਨ ਨੂੰ ਥਾਣੇ ਲਿਆ ਕੇ ਰਿਪੋਰਟ ਭੇਜੀ ਮਾਈਨਿੰਗ ਵਿਭਾਗ ਨੂੰ
ਮਾਮਲਾ ਪਾਬੰਦੀ ਦੇ ਬਾਵਜ਼ੂਦ ਬਾਜਕ ਪਿੰਡ ‘ਚ ਸ਼ਰ੍ਹੇਆਮ ਚੱਲ ਰਹੀ ਮਾਈਨਿੰਗ ਦਾ
ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਾਜਕ ਤੋਂ ਝੁੰਬਾ ਨੂੰ ਜਾਂਦੀ ਲਿੰਕ ਸੜਕ ‘ਤੇ ਬਾਜਕ ਦੇ ਇੱਕ ਕਿਸਾਨ ਵੱਲੋਂ ਆਪਣੇ ਖ਼ੇਤ ‘ਚ ਸ਼ਰ੍ਹੇਆਮ ਮਾਈਨਿੰਗ ਕਰਕੇ ਮਿੱਟੀ ਨੂੰ ਵੇਚਣ ਦਾ ਮਾਮਲਾ ਅੱਜ ਸਾਰਾ ਦਿਨ ਲੋਕਾਂ ਦੀ ਚੁੰਝ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੁਲਿਸ ਵੱਲੋਂ ਦਿਨ ਚੜ੍ਹਦੇ ਹੀ ਉਕਤ ਕਿਸਾਨ ਨੂੰ ਥਾਣੇ ਲਿਆਂਦਾ ਜਿੱਥੇ ਕਿਸਾਨ ਦੇ ਰਿਸ਼ਤੇਦਾਰ ਸਾਰਾ ਦਿਨ ਪੁਲਿਸ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਸ ਪੂਰੇ ਮਾਮਲੇ ‘ਤੇ ਮਾਈਨਿੰਗ ਵਿਭਾਗ ਵੱਲੋਂ ਵੀ ਆਪਣੀ ਨਜ਼ਰ ਬਣਾਈ ਹੋਈ ਹੈ। ਸੱਚ ਕਹੂੰ ‘ਚ ਖ਼ਬਰ ਲੱਗਣ ਤੋਂ ਬਾਅਦ ਖੁਫੀਆ ਵਿਭਾਗ ਵੀ ਆਪਣੇ ਪੱਧਰ ‘ਤੇ ਜਾਣਕਾਰੀ ਇਕੱਠਾ ਕਰਦਾ ਨਜ਼ਰੀ ਆਇਆ। ਖ਼ਬਰ ਤੋਂ ਬਾਅਦ ਕਿਸਾਨ ਦੇ ਖ਼ੇਤ ‘ਚ ਅੱਜ ਸੁੰਨ ਪੱਸਰੀ ਰਹੀ।
ਸੂਤਰ ਤਾਂ ਇਹ ਵੀ ਦੱਸ ਰਹੇ ਹਨ ਕਿ ਉਕਤ ਕਿਸਾਨ ਨੇ ਵਿਭਾਗੀ ਕਾਰਵਾਈ ਤੋਂ ਡਰਦਿਆਂ ਰਾਤ ਨੂੰ ਖੱਡੇ ਪੂਰਨ ਦਾ ਵੀ ਕੰਮ ਸ਼ੁਰੂ ਕਰ ਰੱਖਿਆ ਸੀ ਪ੍ਰੰਤੂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਕਤ ਕਿਸਾਨ ਨੇ ਸਰਕਾਰੀ ਪਾਬੰਦੀ ਦੇ ਬਾਵਜੂਦ ਆਪਣੇ ਖ਼ੇਤ ‘ਚ 20 ਤੋਂ 25 ਫੁੱਟ ਤੱਕ ਡੂੰਘੇ ਖੱਡੇ ਪੁੱਟ ਕੇ ਮਾਈਨਿੰਗ ਕੀਤੀ ਜਾ ਰਹੀ ਸੀ ਪ੍ਰੰਤੂ ਮਾਈਨਿੰਗ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ‘ਤੇ ਕਿਸਾਨ ਉੱਪਰ ਕੋਈ ਕਾਰਵਾਈ ਕਰਨ ਦੇ ਨਾਂਅ ‘ਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਰਿਹਾ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਕਤ ਕਿਸਾਨ ਵੱਲੋਂ ਪਹਿਲਾਂ ਨੇੜਲੇ ਪਿੰਡਾਂ ‘ਚ ਖੱਡਿਆਂ ‘ਚੋਂ ਕੱਢ ਕੇ ਬਰੇਤੀ ਨੂੰ ਵੇਚ ਕੇ ਚੌਖੀ ਕਮਾਈ ਕੀਤੀ ਗਈ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸਖਤੀ ਨਾਲ ਕਾਨੂੰਨ ਲਾਗੂ ਕਰਦਿਆਂ ਮਾਈਨਿੰਗ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ ਪ੍ਰੰਤੂ ਇਸ ਦੇ ਬਾਵਜੂਦ ਕਿਸਾਨ ਵੱਲੋਂ ਮਾਈਨਿੰਗ ਕਰਨਾ ਪ੍ਰਸ਼ਾਸਨ ‘ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ ਹੈ।
ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਨੂੰ ਥਾਣੇ ਬੁਲਾ ਕੇ ਸਾਰੇ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ ਆਪਣੇ ਖ਼ੇਤ ‘ਚ ਕੀਤੀ ਮਾਈਨਿੰਗ ਸਬੰਧੀ ਰਿਪੋਰਟ ਤਿਆਰ ਕਰਕੇ ਮਾਈਨਿੰਗ ਵਿਭਾਗ ਨੂੰ ਭੇਜਦਿੱਤੀ ਹੈ।ਕੀ ਕਹਿੰਦੇ ਨੇ ਫਿਰੋਜ਼ਪੁਰ ਡਵੀਜਨ ਦੇ ਐਕਸੀਅਨਜਦ ਇਸ ਸਬੰਧੀ ਮਾਈਨਿੰਗ ਵਿਭਾਗ ਫਿਰੋਜ਼ਪੁਰ ਡਵੀਜਨ ਦੇ ਐਕਸੀਅਨ ਅਮਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਇਸ ਮਾਮਲੇ ਸਬੰਧੀ ਜਲਦੀ ਹੀ ਇੱਕ ਟੀਮ ਬਠਿੰਡਾ ਭੇਜੀ ਜਾ ਰਹੀ ਹੈ ਜੋ ਮੌਕੇ ‘ਤੇ ਜਾ ਕੇ ਸਾਰੇ ਮਾਮਲੇ ਨੂੰ ਵੇਖ ਕੇ ਕਾਰਵਾਈ ਕਰੇਗੀ।
ਮੁੱਖ ਮੰਤਰੀ ਦੇ ਆਦੇਸ਼ ਮੰਨਣ ਨੂੰ ਤਿਆਰ ਨਹੀਂ ਡੀਸੀ, ਇੱਕ ਵੀ ਨਹੀਂ ਆਈ ਰਿਪੋਰਟ
ਅਮਰਿੰਦਰ ਸਿੰਘ ਨੇ ਖੁੱਲ੍ਹੇ ਅਤੇ ਨਕਾਰਾ ਬੋਰਵੈੱਲਾਂ ਦੀ ਮੰਗੀ ਸੀ 24 ਘੰਟਿਆਂ ‘ਚ ਰਿਪੋਰਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਨੂੰ ਪੰਜਾਬ ਦਾ ਕੋਈ ਵੀ ਡਿਪਟੀ ਕਮਿਸ਼ਨਰ ਮੰਨਣ ਨੂੰ ਹੀ ਤਿਆਰ ਨਹੀਂ ਹੈ, ਜਿਸ ਕਾਰਨ ਖੁੱਲ੍ਹੇ ਅਤੇ ਨਕਾਰਾ ਬੋਰਵੈੱਲਾਂ ਦੇ ਮਾਮਲੇ ਵਿੱਚ 24 ਘੰਟੇ ਬੀਤਣ ਤੋਂ ਬਾਅਦ ਵੀ ਪੰਜਾਬ ਦੇ 22 ਡਿਪਟੀ ਕਮਿਸ਼ਨਰਾਂ ਵਿੱਚੋਂ ਇੱਕ ਵੀ ਡਿਪਟੀ ਕਮਿਸ਼ਨਰ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਨਹੀਂ ਭੇਜੀ।   ਡਿਪਟੀ ਕਮਿਸ਼ਨਰਾਂ ਦੀ ਇਸ ਲਾਪਰਵਾਹੀ ਅਤੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਕਾਰਵਾਈ ਨੂੰ ਦੇਖ ਕੇ ਖ਼ੁਦ ਮੁੱਖ ਮੰਤਰੀ ਦਫ਼ਤਰ ਵੀ ਹੈਰਾਨ ਸੀ ਹਾਲਾਂਕਿ ਮੁੱਖ ਮੰਤਰੀ ਦਫ਼ਤਰ ਅਜੇ 24 ਘੰਟੇ ਦਾ ਹੋਰ ਇੰਤਜ਼ਾਰ ਕਰੇਗਾ, ਉਸ ਤੋਂ ਬਾਅਦ ਹੀ ਡਿਪਟੀ ਕਮਿਸ਼ਨਰਾਂ ਤੋਂ ਜੁਆਬਤਲਬੀ ਤੱਕ ਕੀਤੀ ਜਾਏਗੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਨਕਾਰਾ ਬੋਰਵੈਲ ਵਿੱਚ ਮਾਸੂਮ ਫਤਹਿਵੀਰ ਦੇ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੋਮਵਾਰ ਇਹ ਆਦੇਸ਼ ਜਾਰੀ ਕਰ ਦਿੱਤੇ ਸਨ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਦੀ ਹੱਦ ਵਿੱਚ ਇਹ ਚੈਕਿੰਗ ਕਰਨਗੇ ਕਿ ਕਿੰਨੇ ਨਕਾਰਾ ਜਾਂ ਫਿਰ ਖੁੱਲ੍ਹੇ ਬੋਰਵੈੱਲ ਪਏ ਹਨ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਸਬੰਧੀ 24 ਘੰਟੇ ਦੀ ਸਮਾਂ ਹੱਦ ਵੀ ਤੈਅ ਕੀਤੀ ਸੀ ਤਾਂ ਕਿ ਜਲਦ ਹੀ ਪੰਜਾਬ ਦੇ ਸਾਰੇ ਨਕਾਰਾ ਤੇ ਖੁੱਲ੍ਹੇ ਬੋਰਵੈੱਲ ਬੰਦ ਕਰਵਾ ਦਿੱਤੇ ਜਾਣ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸੇ ਨੂੰ ਹੋਣ ਤੋਂ ਰੋਕਿਆ ਜਾ ਸਕੇ। ਅਮਰਿੰਦਰ ਸਿੰਘ ਦੇ ਇਨਾਂ ਆਦੇਸ਼ਾਂ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਹਰ ਡਿਪਟੀ ਕਮਿਸ਼ਨਰ ਨੂੰ ਸੂਚਿਤ ਤੱਕ ਕਰ ਦਿੱਤਾ ਗਿਆ ਸੀ ਪਰ ਪੰਜਾਬ ਦੇ ਕਿਸੇ ਵੀ ਡਿਪਟੀ ਕਮਿਸ਼ਨਰ ਨੇ ਇਸ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਂ ਫਿਰ ਮੁੱਖ ਮੰਤਰੀ ਦੇ ਦਫ਼ਤਰ ਨੂੰ ਨਹੀਂ ਭੇਜੀ ਹੈ।
ਮੰਗਲਵਾਰ ਨੂੰ 24 ਘੰਟੇ ਬੀਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਇਸ ਤਰਾਂ ਦੀ ਰਿਪੋਰਟ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਪਰ ਦੇਰ ਸ਼ਾਮ ਤੱਕ ਇਸ ਤਰਾਂ ਦੀ ਕੋਈ ਵੀ ਰਿਪੋਰਟ ਚੰਡੀਗੜ ਨਹੀਂ ਪੁੱਜੀ ਸੀ।
ਡਿਪਟੀ ਕਮਿਸ਼ਨਰਾਂ ਦੀ ਇਸ ਲੇਟ ਲਤੀਫ਼ੀ ਤੋਂ ਨਰਾਜ਼ ਮੁੱਖ ਮੰਤਰੀ ਦਫ਼ਤਰ ਕੋਈ ਕਾਰਵਾਈ ਕਰਨ ਦੀ ਥਾਂ ‘ਤੇ ਅਗਲੇ 24 ਘੰਟੇ ਦਾ ਹੋਰ ਇੰਤਜ਼ਾਰ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਗਾਂਧੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਲਗਾਏ ਗੈਰ-ਪੰਜਾਬੀ ਨਿਗਰਾਨ
ਚੰਡੀਗੜ (ਅਸ਼ਵਨੀ ਚਾਵਲਾ) | ਪੰਜਾਬੀਆਂ ‘ਤੇ ਖ਼ੁਦ ਰਾਹੁਲ ਗਾਂਧੀ ਨੂੰ ਹੀ ਵਿਸ਼ਵਾਸ ਨਹੀਂ ਹੈ, ਜਿਸ ਕਾਰਨ ਉਨਾਂ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਛੱਡ ਕੇ ਬਾਹਰੀ ਲੀਡਰਾਂ ਨੂੰ ਪੰਜਾਬ ਵਿਖੇ ਨਿਗਰਾਨ ਲਗਾ ਕੇ ਭੇਜ ਦਿੱਤਾ ਹੈ। ਇਹ ਨਿਗਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਬੈਠ ਕੇ ਰੋਜ਼ਾਨਾ ਨਾ ਸਿਰਫ਼ ਸੀਟ ‘ਤੇ ਜਿੱਤ-ਹਾਰ ਦੀ ਸਮੀਖਿਆ ਕਰਨਗੇ, ਸਗੋਂ ਰੋਜ਼ਾਨਾ ਇਸ ਦੀ ਰਿਪੋਰਟ ਰਾਹੁਲ ਗਾਂਧੀ ਅਤੇ ਦਿੱਲੀ ਹਾਈ ਕਮਾਨ ਦੇ ਦਫ਼ਤਰ ਨੂੰ ਵੀ ਭੇਜਣਗੇ। ਜਿਸ ਤੋਂ ਬਾਅਦ ਕਮਜ਼ੋਰ ਸੀਟਾਂ ਨੂੰ ਲੈ ਕੇ ਕਾਂਗਰਸ ਆਪਣੀ ਅਗਲੀ ਰਣਨੀਤੀ ਤਿਆਰ ਕਰੇਗੀ। ਹਾਲਾਂਕਿ ਇਹ ਨਿਗਰਾਨ ਪੰਜਾਬ ਵਿੱਚੋਂ ਵੀ ਲਗਾਏ ਜਾ ਸਕਦੇ ਹਨ, ਜਿਨਾਂ ਨੂੰ ਕਿ ਪੰਜਾਬ ਅਤੇ ਖ਼ਾਸ ਕਰਕੇ ਉਸ ਲੋਕ ਸਭਾ ਸੀਟ ਦੀ ਸਮਝ ਵੀ ਹੁੰਦੀ ਹੈ ਪਰ ਪੰਜਾਬ ਦੇ ਕਾਂਗਰਸੀ ਲੀਡਰਾਂ ‘ਤੇ ਵਿਸ਼ਵਾਸ ਨਹੀਂ ਕਰਕੇ ਰਾਹੁਲ ਗਾਂਧੀ ਵਲੋਂ ਪੰਜਾਬ ਤੋਂ ਬਾਹਰ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਲੀਡਰਾਂ ਨੂੰ ਬਤੌਰ ਨਿਗਰਾਨ ਪੰਜਾਬ ਭੇਜਿਆ ਜਾ ਰਿਹਾ ਹੈ। ਇਨਾਂ ਵਿੱਚ ਜ਼ਿਆਦਾਤਰ ਉਹ ਨਿਗਰਾਨ ਹਨ, ਜਿਹੜੇ ਕਿ ਵਿਧਾਇਕ ਦੀ ਚੋਣ ਵੀ ਹਾਰ ਗਏ ਸਨ ਜਾਂ ਫਿਰ ਇੱਕ ਵਾਰ ਵੀ ਉਹ ਚੋਣ ਮੈਦਾਨ ਵਿੱਚ ਨਹੀਂ ਉੱਤਰੇ ਹਨ। ਦਿੱਲੀ ਦਫ਼ਤਰ ਤੋਂ ਜਰਨਲ ਸਕੱਤਰ ਕੇ. ਸੀ. ਵੇਣੂਗੋਪਾਲ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਲੰਧਰ ਲੋਕ ਸਭਾ ਸੀਟ ਲਈ ਦਿੱਲੀ ਦੇ ਡਾ. ਨਰੇਸ਼ ਕੁਮਾਰ, ਪਟਿਆਲਾ ਲਈ ਦਿਲੀ ਧੀਰੇਂਦਰ ਤਿਆਗੀ, ਖਡੂਰ ਸਾਹਿਬ ਲਈ ਦਿਲੀ ਦੇ ਨਰੇਸ਼ ਸ਼ਰਮਾ, ਹੁਸ਼ਿਆਰਪੁਰ ਲਈ ਦਿਲੀ ਦੇ ਵਿਕਰਮ ਲੋਹੀਆ, ਬਠਿੰਡਾ ਲਈ ਰਾਜਸਥਾਨ ਦੇ ਸਾਬਕਾ ਵਿਧਾਇਕ ਨਰੇਂਦਰ ਬੁਧਾਨੀਆ, ਫਿਰੋਜ਼ਪੁਰ ਲਈੇ ਰਾਜਸਥਾਨ ਦੇ ਸਾਬਕਾ ਵਿਧਾਇਕ  ਗੰਗਾ ਸਹਾਏ, ਸੰਗਰੂਰ ਲਈ ਰਾਜਸਥਾਨ ਦੇ ਸੀਤੇਂਦਰ ਭਾਰਦਵਾਜ, ਗੁਰਦਾਸਪੁਰ ਲਈ ਵਿਖੇ ਜੰਮੂ ਕਸ਼ਮੀਰ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ, ਅੰਮ੍ਰਿਤਸ਼ਰ ਲਈ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਮਨਜ਼ੀਤ ਸਿੰਘ, ਆਨੰਦਪੁਰ ਸਾਹਿਬ ਲੋਕ ਸਭਾ ਸੀਟ ਵਿਖੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਯੋਗੇਸ਼ ਸ਼ਾਹਣੀ, ਫਤਿਹਗੜ ਸਾਹਿਬ ਲੋਕ ਸਭਾ ਸੀਟ ਵਿਖੇ ਉੱਤਰ ਪ੍ਰਦੇਸ਼ ਦੇ ਸਾਬਕਾ ਸੰਸਦ ਮੈਂਬਰ ਕਮਲ ਕਿਸ਼ੋਰ, ਲੁਧਿਆਣਾ ਲਈ ਵਿਖੇ ਉੱਤਰ ਪ੍ਰਦੇਸ਼ ਦੇ ਮੁਨਸ਼ੀ ਗੌਤਮ ਅਤੇ ਫਰੀਦਕੋਟ ਲੋਕ ਸਭਾ ਸੀਟ ਵਿਖੇ ਉੱਤਰ ਪ੍ਰਦੇਸ਼ ਦੇ ਰਾਜੇਂਦਰ ਸੋਲੰਕੀ ਨੂੰ ਲਗਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਮੁੜ ਤੋਂ ਉਮੀਦਵਾਰਾਂ ਬਾਰੇ ਦਿੱਲੀ ਵਿਖੇ ਹੋਏਗੀ ਚਰਚਾ, ਅਮਰਿੰਦਰ ਸਿੰਘ ਦਿੱਲੀ ਲਈ ਹੋਣਗੇ ਰਵਾਨਾ
ਚੰਡੀਗੜ (ਅਸ਼ਵਨੀ ਚਾਵਲਾ) । ਪੰਜਾਬ ਕਾਂਗਰਸ ਵੱਲੋਂ ਤਿਆਰ ਕੀਤਾ ਗਿਆ ਸੰਭਾਵੀ ਉਮੀਦਵਾਰਾਂ ਦਾ ਪੈਨਲ ਕਾਂਗਰਸ ਹਾਈ ਕਮਾਨ ਨੇ ‘ਰਿਜੈਕਟ’ ਕਰ ਦਿੱਤਾ ਹੈ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਕੋਈ ਵੀ ਉਮੀਦਵਾਰ ਸਟੀਕ ਹੀ ਨਹੀਂ ਬੈਠ ਰਿਹਾ ਸੀ। ਹਾਲਾਂਕਿ ਪਟਿਆਲਾ ਅਤੇ ਲੁਧਿਆਣਾ ਦੇ ਉਮੀਦਵਾਰਾਂ ਨੂੰ ਕਾਂਗਰਸ ਦੀ ਸਰਵੇ ਰਿਪੋਰਟ ਨੇ ਠੀਕ ਉਮੀਦਵਾਰ ਕਰਾਰ ਦਿੱਤਾ ਹੈ ਪਰ ਬਾਕੀ 11 ਸੀਟਾਂ ਨੂੰ ਲੈ ਕੇ ਸਥਿਤੀ ਕਾਫ਼ੀ ਜਿਆਦਾ ਗੰਭੀਰ ਬਣੀ ਹੋਈ ਹੈ।
ਇਸ ਪੈਨਲ ਨੂੰ ਲੈ ਕੇ ਮੁੜ ਤੋਂ ਚਰਚਾ ਕਰਨ ਲਈ ਸਕ੍ਰੀਨਿੰਗ ਕਮੇਟੀ ਦੀ ਵੀਰਵਾਰ ਨੂੰ ਦਿੱਲੀ ਵਿਖੇ ਮੀਟਿੰਗ ਹੋਏਗੀ, ਜਿੱਥੇ ਕਿ ਸਰਵੇ ਰਿਪੋਰਟ ਅਨੁਸਾਰ ਇੱਕ-ਇੱਕ ਸੀਟ ਸਬੰਧੀ ਮੁੜ ਤੋਂ ਚਰਚਾ ਕਰਦੇ ਹੋਏ ਪੈਨਲ ਤਿਆਰ ਕੀਤਾ ਜਾਏਗਾ। ਇਸ ਸਕ੍ਰੀਨਿੰਗ ਕਮੇਟੀ ਵਿੱਚ ਭਾਗ ਲੈਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦਿੱਲੀ ਵਿਖੇ ਰਵਾਨਾ ਹੋਣ ਜਾ ਰਹੇ ਹਨ, ਜਦੋਂ ਕਿ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਵੀ ਦਿੱਲੀ ਵਿਖੇ ਵੀਰਵਾਰ ਨੂੰ ਪੁੱਜਣਗੇ। ਇਸ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਲੈਂਦੇ ਹੋਏ ਪਾਰਟੀ ਜਰਨਲ ਸਕੱਤਰ ਵੇਣੂਗੋਪਾਲ ਹਰ ਪਹਿਲੂ ‘ਤੇ ਮੁੜ ਤੋਂ ਗੌਰ ਕਰਨਗੇ।
ਜਾਣਕਾਰੀ ਅਨੁਸਾਰ ਲਗਭਗ 10 ਦਿਨ ਪਹਿਲਾਂ ਦਿੱਲੀ ਵਿਖੇ ਹੋਈ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਵਿੱਚ ਸੂਬਾ ਕਾਂਗਰਸ ਵੱਲੋਂ ਤਿਆਰ ਕੀਤੇ ਗਏ ਪੈਨਲ ਬਾਰੇ ਚਰਚਾ ਕੀਤਾ ਗਈ ਸੀ, ਉਸ ਮੀਟਿੰਗ ਦੇ ਆਧਾਰ ‘ਤੇ ਕੁਝ ਨਾਵਾਂ ਨੂੰ ਇੱਕ ਪਾਸੇ ਵੀ ਕਰ ਦਿੱਤਾ ਗਿਆ ਸੀ। ਜਿੰਨ੍ਹਾਂ ਉਮੀਦਵਾਰਾਂ ਨੂੰ ਲਗਭਗ ਤੈਅ ਵੀ ਮੰਨਿਆ ਜਾ ਰਿਹਾ ਸੀ ਪਰ ਕਾਂਗਰਸ ਪਾਰਟੀ ਵੱਲੋਂ ਕਰਵਾਏ ਗਏ ਸਰਵੇ ਵਿੱਚ ਇੰਨ੍ਹਾਂ ਉਮੀਦਵਾਰਾਂ ਨੂੰ ਠੀਕ ਨਹੀਂ ਦੱਸਿਆ ਗਿਆ ਹੈ।
ਕਾਂਗਰਸ ਵੱਲੋਂ ਕਰਵਾਏ ਗਏ ਸਰਵੇ ਵਿੱਚ ਸੰਭਾਵੀ ਉਮੀਦਵਾਰਾਂ ਸਣੇ ਜੇਤੂ ਉਮੀਦਵਾਰਾਂ ਬਾਰੇ ਜਨਤਾ ਤੋਂ ਪੁੱਛਿਆ ਗਿਆ ਸੀ। ਇਹ ਸਰਵੇ ਰਿਪੋਰਟ ਕਾਂਗਰਸ ਪਾਰਟੀ ਦੇ ਪੈਨਲ ਨਾਲ ਮੇਲ ਹੀ ਨਹੀਂ ਖਾ ਪਾ ਰਹੀਂ ਹੈ। ਜਿੰਨ੍ਹਾਂ ਉਮੀਦਵਾਰਾਂ ਨੂੰ ਸੂਬਾ ਕਾਂਗਰਸ ਜੇਤੂ ਉਮੀਦਵਾਰ ਕਰਾਰ ਦੇ ਰਹੀ ਹੈ, ਉਨ੍ਹਾਂ ਉਮੀਦਵਾਰਾਂ ਨੂੰ ਹੀ ਸਰਵੇ ਰਿਪੋਰਟ ਵਿੱਚ ਕਮਜ਼ੋਰ ਉਮੀਦਵਾਰ ਕਰਾਰ ਦਿੱਤਾ ਹੋਇਆ ਹੈ।
ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸਰਵੇ ਰਿਪੋਰਟ ਨੂੰ ਵੀ ਆਧਾਰ ਬਣਾਉਂਦੇ ਹੋਏ ਚਰਚਾ ਕੀਤੀ ਜਾਏਗੀ। ਇਸ ਸਰਵੇ ਰਿਪੋਰਟ ਅਨੁਸਾਰ ਹਰ ਫੈਕਟਰ ਨੂੰ ਮੀਟਿੰਗ ਵਿੱਚ ਰੱਖਿਆ ਜਾਏਗਾ ਜਿਸ ਵਿੱਚ ਜਾਤੀ ਆਧਾਰਿਤ ਨੂੰ ਖ਼ਾਸ ਥਾਂ ਦਿੱਤੀ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਤਾਲੀ ਰਾਜ ਮਾਮਲਾ ਭਖਿ਼ਆ ; ਸੀਓਏ ਨੇ ਮੰਗੀ ਫਿਟਨੈੱਸ ਰਿਪੋਰਟ
ਚੋਣ ਕਮੇਟੀ ਦੀ ਬੈਠਕ ਦੀ ਜਾਣਕਾਰੀ ਮੀਡੀਆ ‘ਚ ਲੀਕ ਹਣ ‘ਤੇ ਵੀ ਚਿੰਤਾ
ਨਵੀਂ ਦਿੱਲੀ, 25 ਨਵੰਬਰ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ ਹਾਰ ਝੱਲ ਕੇ ਬਾਹਰ ਹੋ ਜਾਣ ਦੇ ਬਾਅਦ ਟੀਮ ‘ਚ ਵੰਡ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਅਤੇ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਆਖ਼ਰੀ ਇਕਾਦਸ਼ ਤੋਂ ਬਾਹਰ ਰੱਖਣ ਦਾ ਮਾਮਲਾ ਜੋੜ ਫੜ ਗਿਆ ਹੈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦਾ ਪ੍ਰਬੰਧ ਦੇਖ ਰਹੀ ਕਮੇਟੀ (ਸੀਓਏ) ਨੇ ਇਸ ਮਾਮਲੇ ‘ਚ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਮਿਤਾਲੀ ਦੀ ਟੂਰਨਾਮੈਂਟ ਦੌਰਾਨ ਫਿੱਟਨੈਸ ‘ਤੇ ਰਿਪੋਰਟ ਮੰਗੀ ਹੈ ਸੈਮੀਫਾਈਨਲ ਤੋਂ ਪਹਿਲਾਂ ਮਿਤਾਲੀ ਨੂੰ ਫਿੱਟ ਐਲਾਨ ਕੀਤਾ ਗਿਆ ਸੀ ਪਰ ਉਸਨੂੰ ਆਖ਼ਰੀ ਇਕਾਦਸ਼ ‘ਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਵਾਲ ਉੱਠ ਗਿਆ ਹੈ ਕਿ ਇਸ ਮਹੱਤਵਪੂਰਨ ਸੈਮੀਫਾਈਨਲ ‘ਚ ਮਿਤਾਲੀ ਜਿਹੀ ਤਜ਼ਰਬੇਕਾਰ ਬੱਲੇਬਾਜ਼ ਨੂੰ ਇਕਾਦਸ਼ ‘ਚ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਇਸ ਮਾਮਲੇ ‘ਚ ਰੌਲਾ ਵਧਦਾ ਦੇਖ ਸੀਓਏ ਨੂੰ ਆਖ਼ਰ ਦਖ਼ਲਅੰਦਾਜ਼ੀ ਕਰਨੀ ਪੈ ਗਈ ਹੈ ਅਤੇ ਮਿਤਾਲੀ ਦੀ ਫਿਟਨੈਸ ਨੂੰ ਲੈ ਕੇ ਰਿਪੋਰਟ ਮੰਗ ਲਈ ਹੈ
ਚੋਣ ਕਮੇਟੀ ਦੀ ਬੈਠਕ ਲੀਕ ‘ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਜੌਹਰੀ ਤੋਂ ਵੀ ਸਪੱਸ਼ਟੀਕਰਨ ਮੰਗਿਆ
ਸੀਓਏ ਨੇ ਫਿਟਨੈੱਸ ਰਿਪੋਰਟ ਮੰਗਣ ਦੇ ਨਾਲ ਨਾਲ ਸੈਮੀਫਾਈਨਲ ਮੈਚ ਤੋਂ ਪਹਿਲਾਂ ਹੋਈ ਚੋਣ ਕਮੇਟੀ ਦੀ ਬੈਠਕ ਦੀ ਜਾਣਕਾਰੀ ਮੀਡੀਆ ‘ਚ ਲੀਕ ਹਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਇਸ ਮਾਮਲੇ ‘ਚ ਬੀਸੀਸੀਆਈ ਦੇ ਸੀਨੀਅਰ ਅਧਿਕਾਰੀਆਂ ਸਮੇਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਾਹੁਲ ਜੌਹਰੀ ਤੋਂ ਵੀ ਸਪੱਸ਼ਟੀਕਰਨ ਮੰਗਿਆ ਹੈ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੁੱਖ ਕੋਚ ਰਮੇਸ਼ ਪੋਵਾਰ ਅਤੇ ਮੈਨੇਜਰ ਤ੍ਰਿਪਤੀ ਭੱਟਾਚਾਰਿਆ ਇਸ ਮਾਮਲੇ ‘ਚ ਸੋਮਵਾਰ ਨੂੰ ਸੀਓਏ ਅਤੇ ਜੌਹਰੀ ਨਾਲ ਮੁਲਾਕਾਤ ਕਰਕੇ ਟੀ20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੇ ਪ੍ਰਦਰਸ਼ਨ ਦੀ ਰਿਪੋਰਟ ਵੀ ਸੌਂਪਣਗੇ
ਟੂਰਨਾਮੈਂਟ ਦੇ ਗਰੁੱਪ ਮੈਚਾਂ ‘ਚ ਮਿਤਾਲੀ ਨੇ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਲਗਾਤਾਰ ਅਰਧ ਸੈਂਕੜੇ ਜੜੇ ਸਨ ਆਸਟਰੇਲੀਆ ਵਿਰੁੱੱਧ ਆਖ਼ਰੀ ਗਰੁੱਪ ਮੈਚ ‘ਚ ਗੋਡੇ ਦੀ ਸੱਟ ਕਾਰਨ ਮਿਤਾਲੀ ਨੂੰ?ਬਾਹਰ ਬੈਠਣਾ ਪਿਆ ਪਰ ਭਾਰਤੀ ਟੀਮ ਨੇ ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਆਸਟਰੇਲੀਆ ਵਿਰੁੱਧ ਜਿੱਤ ਹਾਸਲ ਕੀਤੀ ਉਸਤੋਂ ?ਬਾਅਦ    ਸੈਮੀਫਾਈਨਲ ਤੋਂ ਇੱਕ ਦਿਨ ਪਹਿਲਾ ਮਿਤਾਲੀ ਨੂੰ ਫਿੱਟ ਐਲਾਨ ਦਿੱਤਾ ਗਿਆ ਪਰ ਟੀਮ ਪ੍ਰਬੰਧਕਾਂ ਨੇ ਉਸਨੂੰ ਬਾਹਰ ਰੱਖ ਕੇ ਇੰਗਲੈਂਡ ਵਿਰੁੱਧ ਸੈਮੀਫਾਈਨਲ ‘ਚ ਆਸਟਰੇਲੀਆ ਵਿਰੁੱਧ ਜਿੱਤੀ ਟੀਮ ਨੂੰ ਹੀ ਬਰਕਰਾਰ ਰੱਖਿਆ ਪਰ ਭਾਰਤ ਇਹ ਮੈਚ ਬੁਰੀ ਤਰ੍ਹਾਂ ਹਾਰ ਗਿਆ ਜਿਸ ਤੋਂ ਬਾਅਦ ਇਹ ਵਿਵਾਦ ਭਖ਼ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਟ ਤਾਂ ਸਿਰਫ ਬਹਾਨਾ, ਰਿਪੋਰਟ ਤਾਂ ਅਮਰਿੰਦਰ ਨੇ ਕਰਨੀ ਐ ਤਿਆਰ
ਚੰਡੀਗੜ੍ਹ ਵਿਖੇ ਸਪੈਸ਼ਲ ਜਾਂਚ ਟੀਮ ਵੱਲੋਂ ਪੁੱਛ-ਗਿੱਛ ਤੋਂ ਬਾਅਦ ਬੋਲੇ ਪਰਕਾਸ਼ ਸਿੰਘ ਬਾਦਲ
ਕਿਹਾ, ਗਵਾਹ ਬਣਾ ਕੇ ਕੀਤਾ ਗਿਆ ਐ ਸ਼ਾਮਲ, ਅਸਲ ‘ਚ ਇਨ੍ਹਾਂ ਬਣਾਉਣਾ ਐ ਮੁਜ਼ਰਮ
ਜਿਹੜੀ ਸਿੱਟ ਅਸੀਂ ਬਣਾਈ ਸੀ, ਉਹ ਹੀ ਕੰਮ ਕਰ ਰਹੀ ਐ, ਜੇਕਰ ਅਸੀਂ ਹੁੰਦੇ ਗਲਤ ਤਾਂ ਬਦਲ ਦਿੱਤੀ ਜਾਂਦੀ ਜਾਂਚ ਟੀਮ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਪੈਸ਼ਲ ਜਾਂਚ ਟੀਮ ਵੱਲੋਂ ਬਤੌਰ ਗਵਾਹ ਪੁੱਛ-ਗਿੱਛ ਕਰਵਾਉਣਾ ਤਾਂ ਮਹਿਜ ਇੱਕ ਡਰਾਮਾ ਹੈ, ਜਦੋਂ ਕਿ ਰਿਪੋਰਟ ਤਾਂ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਹੀ ਤਿਆਰ ਕਰਨੀ ਹੈ, ਜਿਸ ਵਿੱਚ ਉਨ੍ਹਾਂ ਨੂੰ ਗਵਾਹ ਤੋਂ ਬਾਅਦ ਮੁਜ਼ਰਮ ਬਣਾਉਣਾ ਤੈਅ ਕੀਤਾ ਹੋਇਆ ਹੈ। ਇਹ ਤਾਂ ਹੋਣਾ ਹੀ ਸੀ ਕਿਉਂਕਿ ਅਮਰਿੰਦਰ ਸਿੰਘ ਨੇ ਸੱਤਾ ਵਿੱਚ ਆਉਂਦੇ ਸਾਰ ਹੀ ਕਿਹਾ ਸੀ ਕਿ ਉਹ ਬਾਦਲਾਂ ਨੂੰ ਜੇਲ੍ਹ ਵਿੱਚ ਭੇਜੇਗਾ, ਉਸੇ ਲੜੀ ਤਹਿਤ ਹੀ ਇਹ ਡਰਾਮੇਬਾਜ਼ੀ ਚਲ ਰਹੀ ਹੈ ਪਰ ਉਹ ਜੇਲ੍ਹ ਜਾਣ ਤੋਂ ਨਹੀਂ ਡਰਦੇ। ਇਹ ਪ੍ਰਗਟਾਵਾ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਸਪੈਸ਼ਲ ਜਾਂਚ ਟੀਮ ਦਾ ਸਾਹਮਣਾ ਕਰਨ ਤੋਂ ਬਾਅਦ ਕੀਤਾ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਿਹੜੇ ਸੁਆਲ ਜਾਂਚ ਟੀਮ ਪੁੱਛਣ ਲਈ ਆਈ ਸੀ, ਉਨ੍ਹਾਂ ਨੂੰ ਸੁਣ ਕੇ ਉਹ ਖ਼ੁਦ ਹੈਰਾਨ ਸਨ ਕਿ ਇਹ ਕਿਹੋ ਜਿਹੇ ਸੁਆਲ ਪੁੱਛੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ ਅਧਿਕਾਰੀ ਤਾਂ ਇੱਧਰ ਉੱਧਰ ਦੀਆਂ ਹੀ ਗੱਲਾਂ ਕਰ ਰਹੇ ਸਨ, ਜਦੋਂ ਕਿ ਜਿਹੜੇ ਮਾਮਲੇ ਵਿੱਚ ਸੰਮਨ ਕੀਤੇ ਗਏ ਸਨ ਉਸ ਮਾਮਲੇ ਵਿੱਚ ਕੋਈ ਜਿਆਦਾ ਸੁਆਲ ਉਨ੍ਹਾਂ ਨੇ ਕੀਤੇ ਹੀ ਨਹੀਂ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਾਂਚ ਟੀਮ ਵੱਲੋਂ ਜਿਹੜੇ ਸੁਆਲ ਕੀਤੇ ਗਏ, ਉਨ੍ਹਾਂ ਸੁਆਲਾਂ ਦਾ ਜੁਆਬ ਉਨ੍ਹਾਂ ਨੇ ਦਿੱਤਾ ਕਿ ਜਿਹੜਾ ਕੰਮ ਮੌਕੇ ਦੇ ਮੁੱਖ ਮੰਤਰੀ ਨੂੰ ਕਰਨਾ ਚਾਹੀਦਾ ਸੀ, ਉਹ ਉਨ੍ਹਾਂ ਨੇ ਕੀਤਾ ਹੈ।
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਗੋਲੀ ਚਲਾਉਣ ਦੇ ਸੁਆਲ ‘ਤੇ ਉਨ੍ਹਾਂ ਸਾਫ਼ ਕਿਹਾ ਕਿ ਉਨ੍ਹਾਂ ਕਦੇ ਵੀ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਗੋਲੀ ਚਲਾਉਣ ਦੇ ਆਦੇਸ਼ ਹੀ ਨਹੀਂ ਦਿੱਤੇ ਸਨ। ਇਸ ਸਬੰਧੀ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਇੰਨੀ ਹੀ ਜਿਆਦਾ ਪਿਛਲੀ ਸਰਕਾਰ ਦਾ ਕੰਮ ਮਾੜਾ ਲੱਗ ਰਿਹਾ ਹੈ ਤਾਂ ਉਨ੍ਹਾਂ ਨੇ ਪਿਛਲੇ 18 ਮਹੀਨੇ ਤੋਂ ਪਿਛਲੀ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੂੰ ਹੀ ਕਿਉਂ ਨਹੀਂ ਬਦਲਿਆ। ਉਨ੍ਹਾਂ ਕਿਹਾ ਅੱਜ ਵੀ ਉਹ ਹੀ ਜਾਂਚ ਟੀਮ ਕੰਮ ਕਰ ਰਹੀ ਹੈ ਜਿਹੜੀ ਕਿ ਉਨ੍ਹਾਂ ਦੀ ਸਰਕਾਰ ਸਮੇਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਪਿਛਲੀ ਸਰਕਾਰ ਸਮੇਂ ਵੀ ਉਨ੍ਹਾਂ ਨੂੰ ਜੇਲ੍ਹ ਭੇਜਿਆ ਸੀ ਅਤੇ ਹੁਣ ਵੀ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀਂ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਦੇ ਮਨਸੂਬੇ ਉਨ੍ਹਾਂ ਨੂੰ ਸਾਫ਼ ਨਜ਼ਰ ਆ ਰਹੇ ਹਨ।
ਚੰਡੀਗੜ ਵਿਖੇ ਜਾਂਚ ‘ਚ ਸ਼ਾਮਲ ਹੋਣਗੇ ਸੁਖਬੀਰ ਬਾਦਲ
ਸੁਖਬੀਰ ਬਾਦਲ ਭਲਕੇ ਜਾਂਚ ਵਿੱਚ ਸ਼ਾਮਲ ਹੋਣਗੇ ਪਰ ਉਹ ਵੀ ਅੰਮ੍ਰਿਤਸਰ ਨਹੀਂ ਜਾਣਗੇ ਅਤੇ ਚੰਡੀਗੜ ਵਿਖੇ ਹੀ ਉਹ ਸਿੱਟ ਅੱਗੇ ਪੇਸ਼ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਐਚ.ਐਸ. ਬੈਂਸ ਨੇ ਦੱਸਿਆ ਕਿ ਜਾਂਚ ਟੀਮ ਨਾਲ ਗੱਲਬਾਤ ਹੋਈ ਹੈ ਕਿ ਜਦੋਂ ਜਾਂਚ ਟੀਮ ਦੇ ਸਾਰੇ ਅਧਿਕਾਰੀ ਚੰਡੀਗੜ ਵਿਖੇ ਹੀ ਬੈਠਦੇ ਹਨ ਤਾਂ ਉਹ ਅੰਮ੍ਰਿਤਸਰ ਦੀ ਥਾਂ ‘ਤੇ ਚੰਡੀਗੜ ਵਿਖੇ ਹੀ ਜਾਂਚ ਦੀ ਕਾਰਵਾਈ ਕੀਤੀ ਜਾਵੇ ਜਿੱਥੇ ਕਿ ਪੁਲਿਸ ਅਧਿਕਾਰੀ ਨੇ ਹਾਮੀ ਭਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਧਿਕਾਰੀਆਂ ਨੇ ਦੱਸਣਾ ਹੈ ਕਿ ਉਹ ਸੁਖਬੀਰ ਬਾਦਲ ਤੋਂ ਪੁੱਛ-ਗਿੱਛ ਲਈ ਕਿਥੇ ਸੱਦਣਾ ਹੈ।
ਕੁੰਵਰ ਵਿਜੈ ਪ੍ਰਤਾਪ ਨੂੰ ਕੀਤਾ ਇਨਕਾਰ, 15 ਮਿੰਟ ਬਾਅਦ ਪੁੱਜੇ ਪ੍ਰਬੋਧ ਕੁਮਾਰ
ਪਰਕਾਸ਼ ਸਿੰਘ ਬਾਦਲ ਕੋਲੋਂ ਪੁੱਛ-ਗਿੱਛ ਕਰਨ ਲਈ ਕੁੰਵਰ ਵਿਜੈ ਪ੍ਰਤਾਪ ਲਗਭਗ 2:30 ‘ਤੇ ਉਨ੍ਹਾਂ ਦੇ ਸਰਕਾਰੀ ਫਲੈਟ ‘ਤੇ ਪੁੱਜ ਗਏ ਸਨ ਪਰ ਪਰਕਾਸ਼ ਸਿੰਘ ਬਾਦਲ ਨੇ ਕੁੰਵਰ ਵਿਜੈ ਪ੍ਰਤਾਪ ਨੂੰ ਸਾਫ਼ ਕਹਿ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਨੂੰ ਇਤਰਾਜ਼ ਹੈ, ਇਸ ਲਈ ਉਹ ਜਾਂਚ ਟੀਮ ਮੁਖੀ ਪ੍ਰਬੋਧ ਕੁਮਾਰ ਨਾਲ ਗੱਲ ਕਰਵਾਉਣ। ਜਿਸ ‘ਤੇ ਪਰਕਾਸ਼ ਸਿੰਘ ਬਾਦਲ ਨੇ ਏ.ਡੀ.ਜੀ.ਪੀ. ਪ੍ਰਬੋਧ ਕੁਮਾਰ ਨੂੰ ਖ਼ੁਦ ਜਾਂਚ ਲਈ ਆਉਣ ਨੂੰ ਕਿਹਾ। ਪਰਕਾਸ਼ ਸਿੰਘ ਬਾਦਲ ਦੇ ਕਹਿਣ ਦੇ ਬਾਅਦ ਖ਼ੁਦ ਏ.ਡੀ.ਜੀ.ਪੀ. ਪ੍ਰਬੋਧ ਕੁਮਾਰ ਮੌਕੇ ‘ਤੇ ਲਗਭਗ 2:45 ‘ਤੇ ਇੱਕ ਹੋਰ ਅਧਿਕਾਰੀ ਨਾਲ ਪੁੱਜੇ ਅਤੇ ਇਸ ਤੋਂ ਬਾਅਦ ਲਗਭਗ ਪੌਣਾ ਘੰਟਾ ਪੁੱਛ-ਗਿੱਛ ਹੋਈ। ਕੀ ਅਮਰਿੰਦਰ ਸਿੰਘ ਤੋਂ ਅੰਮ੍ਰਿਤਸਰ ਰੇਲ ਹਾਦਸੇ ਲਈ ਪੁੱਛ-ਗਿੱਛ ਹੋਵੇਗੀ
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਦੇ ਵੀ ਮੁੱਖ ਮੰਤਰੀ ਨੂੰ ਕਿਸੇ ਵੀ ਘਟਨਾ ਸਬੰਧੀ ਜਾਂਚ ਲਈ ਨਹੀਂ ਸੱਦਿਆ ਜਾਂਦਾ ਪਰ ਇਸ ਸਰਕਾਰ ਨੇ ਨਵਾਂ ਹੀ ਟ੍ਰੈਡ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੀ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਰੇਲ ਹਾਦਸੇ ਲਈ ਪੁੱਛ-ਗਿੱਛ ਲਈ ਸੱਦਿਆ ਜਾਵੇਗਾ। ਅੰਮ੍ਰਿਤਸਰ ਰੇਲ ਹਾਦਸੇ ਮੌਕੇ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਅਤੇ ਇਸ ਹਿਸਾਬ ਨਾਲ ਤਾਂ ਉਨ੍ਹਾਂ ਤੋਂ ਵੀ ਪੁੱਛ-ਗਿੱਛ ਹੋਣੀ ਚਾਹੀਦੀ ਹੈ।
ਗਾਂਧੀ ਪਰਿਵਾਰ ਅਤੇ ਅਮਰਿੰਦਰ ਸਿੰਘ ਦੇ ਰਹੇ ਹਨ ਅੱਤਵਾਦ ਨੂੰ ਹੁਲਾਰਾ
ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਅਤੇ ਅਮਰਿੰਦਰ ਸਿੰਘ ਪੰਜਾਬ ਵਿੱਚ ਅੱਤਵਾਦ ਨੂੰ ਹੁਲਾਰਾ ਦੇ ਰਹੇ ਹਨ, ਜਿਸ ਕਰਕੇ ਹੀ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਵਿੱਚ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬਾਦਲ ਪਰਿਵਾਰ ਪੰਜਾਬ ਤੋਂ ਦੂਰ ਹੋ ਜਾਵੇ ਅਤੇ ਉਹ ਪੰਜਾਬ ਵਿੱਚ ਮੁੜ ਤੋਂ ਅੱਤਵਾਦ ਨੂੰ ਲੈ ਕੇ ਆ ਸਕਣ। ਉਨ੍ਹਾਂ ਕਿਹਾ ਕਿ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਤਿਹਾਸ : ਕ੍ਰਿਸ਼ਨ ਦੀ ਰਿਪੋਰਟ ਬਣ ਸਕਦੀ ਐ, ਚੇਅਰਮੈਨ ਲਈ ਬਿਪਤਾ
ਇੱਕ ਹਫ਼ਤੇ ‘ਚ ਸਿੱਖਿਆ ਸਕੱਤਰ ਨੂੰ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਜਾਰੀ
ਰਾਜਸਥਾਨ ਨਾਲ ਸਬੰਧਤ ਹੋਣ ਕਾਰਨ ਵੱਡੀ ਗਲਤੀ ਕਰ ਗਏ ਬੋਰਡ ਦੇ ਚੇਅਰਮੈਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਛਿੜੀ 12ਵੀ ਦੀ ਇਤਿਹਾਸ ਦੀ ਕਿਤਾਬ ‘ਤੇ ਮਹਾਂਭਾਰਤ ਸਬੰਧੀ ਹੁਣ ਸਿੱਖਿਆ ਵਿਭਾਗ ਦੇ ਕ੍ਰਿਸ਼ਨ ਕੁਮਾਰ ਰਿਪੋਰਟ ਪੇਸ਼ ਕਰਨਗੇ। ਇਸ ਸੰਦੇਸ਼ ਵਿੱਚ ਕ੍ਰਿਸ਼ਨ ਕੁਮਾਰ ਕਈ ਸਿੱਖਿਆ ਬੋਰਡ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਬੋਰਡ ਦੇ ਚੇਅਰਮੈਨ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ। ਜਿਸ ਤੋਂ ਬਾਅਦ ਸਿੱਖਿਆ ਵਿਭਾਗ ਦੇ ਮੰਤਰੀ ਓ.ਪੀ. ਸੋਨੀ ਇਸ ਮਹਾਂਭਾਰਤ ਦੇ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਅਧਿਕਾਰੀ ਖ਼ਿਲਾਫ਼ ਸਜਾ ਸੁਣਾਉਣ ਦੀ ਕਾਰਵਾਈ ਕਰ  ਸਕਦੇ।  ਹਾਲਾਂਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇਸ ਵਾਰ ਜਾਂਚ ਕਰਨ ਲਈ ਕੋਈ ਜ਼ਿਆਦਾ ਸਮਾਂ ਨਹੀਂ ਸਗੋਂ ਸਿਰਫ਼ ਇੱਕ ਹਫ਼ਤਾ ਹੀ ਦਿੱਤਾ ਗਿਆ ਹੈ, ਜਿਸ ਵਿੱਚ ਉਹ ਸਾਰੇ ਮਾਮਲੇ ਦੀ ਜੜ੍ਹ ਤੱਕ ਜਾਂਦੇ ਹੋਏ ਆਪਣੀ ਰਿਪੋਰਟ ਤਿਆਰ ਕਰਨਗੇ।
ਇਸ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਬਲੀ ਤੱਕ ਚੜ੍ਹਨ ਦੇ ਅਸਾਰ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ 12ਵੀ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਹਾਂਭਾਰਤ ਛੇੜੀ ਹੋਈ ਹੈ। ਪੰਜਾਬ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਪੱਧਰ ‘ਤੇ ਸੰਘਰਸ਼ ਉਲੀਕਦੇ ਹੋਏ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਦੋਸ਼ੀ ਤੱਕ ਕਰਾਰ ਦਿੱਤਾ ਹੋਇਆ ਹੈ। ਇਸੇ ਮਹਾਂਭਾਰਤ ਵਿੱਚ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਧਰਨਾ ਦਿੱਤਾ, ਉਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਤੱਕ ਘੇਰੀ ਜਾ ਚੁੱਕੀ ਹੈ। ਇਸ ਵਧਦੇ ਦਬਾਅ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਓ.ਪੀ. ਸੋਨੀ ਤੋਂ ਜੁਆਬ ਮੰਗੀਆਂ ਹੋਇਆ ਹੈ ਤਾਂ ਓ.ਪੀ. ਸੋਨੀ ਨੇ ਇਸ ਮਾਮਲੇ ਵਿੱਚ ਮੁਕੰਮਲ ਜਾਂਚ ਕਰਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ। ਕ੍ਰਿਸ਼ਨ ਕੁਮਾਰ ਨੇ ਇੱਕ ਹਫ਼ਤੇ ਤੱਕ ਸਿੱਖ ਇਤਿਹਾਸ ਨੂੰ ਜਾਰੀ ਕਰਨ ਵਿੱਚ ਗਲਤੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਰਿਪੋਰਟ ਦੇਣੀ ਹੋਏਗੀ ਅਤੇ ਇਹ ਗਲਤੀ ਹੋਣ ਦਾ ਮੁੱਖ ਕਾਰਨ ਵੀ ਦੱਸਣਾ ਹੋਏਗੀ। ਜਿਸ ਤੋਂ ਬਾਅਦ ਕਾਰਵਾਈ ਹੋਣਾ ਲਗਭਗ ਤੈਅ ਹੈ।
ਇਸ ਨਾਲ ਹੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਰਾਜਸਥਾਨ ਬੈਕਗਰਾਉਂਡ ਹੋਣ ਦੇ ਕਾਰਨ ਇਸ ਗਲਤੀ ਨੂੰ ਸਮਾਂ ਰਹਿੰਦੇ ਫੜ ਨਹੀਂ ਸਕੇ ਅਤੇ ਜਿਹੜੀ ਗਲਤੀ ਹੁਣ ਮਹਾਂਭਾਰਤ ਦਾ ਰੂਪ ਧਾਰਨ ਕਰ ਚੁੱਕੀ ਹੈ। ਜੇਕਰ ਇਸ ਰਿਪੋਰਟ ਵਿੱਚ ਕਿਸੇ ਵੀ ਥਾਂ ‘ਤੇ ਚੇਅਰਮੈਨ ਦਾ ਰੋਲ ਆ ਗਿਆ ਤਾਂ ਉਨਾਂ ਦੀ ਬਲੀ ਚੜਨੀ ਪੱਕੀ ਹੈ, ਕਿਉਂਕਿ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਮੁੜ ਤੋਂ ਇਹੋ ਜਿਹੀ ਗਲਤੀ ਹੋਵੇ ਅਤੇ ਚੇਅਰਮੈਨ ਦੀ ਬੈਕਗਰਾਊਂਡ ਪੰਜਾਬ ਦੀ ਨਾ ਹੋਣ ਦੇ ਕਾਰਨ ਗਲਤੀ ਮੁੜ ਤੋਂ ਹੋਣ ਲਈ ਇਨਕਾਰੀ ਵੀ ਨਹੀਂ ਕੀਤੀ ਜਾ ਸਕਦੀ ਹੈ। ਹਫ਼ਤੇ ਬਾਅਦ ਨਹੀਂ ਬਖ਼ਸ਼ੇ ਜਾਣਗੇ ਦੋਸ਼ੀ : ਸਿੱਖਿਆ ਮੰਤਰੀ ਓ. ਪੀ. ਸੋਨੀ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਨੂੰ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਅਗਲੇ ਹਫ਼ਤੇ ਰਿਪੋਰਟ ਆਉਣ ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਗਲਤੀ ਕਿਥੇ ਅਤੇ ਕਿਵੇਂ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਟਿਸ ਨੂੰ ਹਟਾਉਣ ਦੀ ਰਿਪੋਰਟ ਸਹੀ ਨਹੀਂ: ਟਰੰਪ
ਨਵੀ ਦਿੱਲੀ, ਏਜੰਸੀ।
ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਅੱਜ ਹੋਣ ਵਾਲੀ ‘ਟੂ ਪਲੱਸ ਟੂ’ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਦੀ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਰੱਖਿਆ ਮੰਤਰੀ ਜੇਮਸ ਮੈਟਿਸ ਦੇ ਕੰਮ ਤੋਂ ਖੁਸ਼ ਹਾਂ ਉਨ੍ਹਾਂ ਨੂੰ ਹਟਾਉਣ ਦਾ ਮਨ ਨਹੀਂ ਬਣਾ ਰਹੇ ਹਾਂ।
‘ਦ ਹਿਲ ਟੀਵੀ’ ਨੇ ਸ੍ਰੀ ਟਰੰਪ ਵੱਲੋਂ ਇਹ ਖਬਰ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ, ਉਹ ਨਹੀਂ ਹਟਾਏ ਜਾਣਗੇ। ਅਸੀਂ ਉਸ ਤੋਂ ਬਹੁਤ ਖੁਸ਼ ਹਾਂ। ਅਸੀਂ ਇਕ ਨਾਲ ਜੀਤ ਦੇਖੀ ਹੈ। ਅਸੀਂ ਅਜਿਹੀਆਂ ਚੀਜਾਂ ‘ਤੇ ਸਫਲਤਾ ਪਾਈ ਹੈ ਜਿਸ ਬਾਰੇ ‘ਚ ਆਮ ਨਾਗਰਿਕਾਂ ਨੂੰ ਪਤਾ ਵੀ ਨਹੀਂ ਹੈ। ਮੈਟਿਸ ਨੂੰ ਵਿਸ਼ਵਭਰ ‘ਚ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਵਾਂਸਿੰਗਟਨ ਪੋਸਟ ਦੇ ਲੇਖਕ ਜੋਸ਼ ਰੋਗਿਨ ਨੇ ਇਕ ਲੇਖ ‘ਚ ਦਾਅਵਾ ਕੀਤਾ ਸੀ ਕਿ ਡੋਨਾਲਡ ਟਰੰਪ ਪ੍ਰਸਾਸ਼ਨ ਅਤੇ ਵਾਈਟ ਹਾਊਸ ਦੇ ਬਹੁਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਲੇ ਕੁਝ ਮਹੀਨਿਆਂ ਤੋਂ ਮੈਟਿਸ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਉਦੋ ਤੱਕ ਮੈਟਿਸ ਦਾ ਦੋ ਸਾਲ ਦਾ ਕਾਰਜ ਕਾਲ ਪੂਰਾ ਹੋ ਜਾਵੇਗਾ।
ਮੀਟਿੰਗ ‘ਚ ਸ਼ਾਮਲ ਹੋÎਣ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਰੱਖਿਆ ਮੰਤਰੀ ਮੈਟਿਸ ਕੱਲ ਸ਼ਾਮ ਨਵੀ ਦਿੱਲੀ ਪਹੁੰਚ ਗਏ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਲਮ ਹਵਾਈਸੈਨਾ ਅੱਡੇ ‘ਤੇ ਮੈਟਿਸ ਦਾ ਸੁਵਾਗਤ ਕੀਤਾ ਜਦੋਂ ਕਿ ਇਸ ਦੇ ਇਕ ਘੰਟੇ ਬਾਦਅ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਤੋਂ ਜਿੱਥੇ ਪਹੁੰਚੇ ਪੋਮਪਿਓ ਦਾ ਸਵਾਗਤ ਕੀਤਾ। ਅਮਰੀਕਾ ਸੈਨਿਕ ਪ੍ਰਮੁੱਖਾਂ ਦੀ ਸੰਯੁਕਤ ਕਮੇਟੀ ਦੇ ਪ੍ਰਧਾਨ ਜਨਰਲ ਜੋਏ ਡਨਫੋਰਡ ਵੀ ਆਏ ਹਨ।
ਮੀਟਿੰਗ ‘ਚ ਭਾਰਤ-ਅਮਰੀਕਾ ਵਿਚਕਾਰ ਰੱਖਿਆ ਖੇਤਰ ‘ਚ ਉੱਚ ਤਕਨਾਲੋਜੀ ਵਾਲੇ ਨਵੀਨਤਾ ਅਤੇ ਵਪਾਰ ਦਾ ਰਾਸਤਾ ਖੁਲਣ ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸਮਾਵੇਸ਼ੀ, ਸੁਰੱਖਿਅਤ, ਸ਼ਾਂਤੀਪੂਰਨ ਅਤੇ ਸਭ ਲਈ ਸਨਮਾਨ ਰੂਪ ਨਾਲ ਖੁੱਲਾ ਬਣਾਉਣ ਦੇ ਨਵੇਂ ਰੋਡਮੈਪ ‘ਤੇ ਚਰਚਾ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਨਾ ਸਿਰ-ਪੈਰ ਦੀਆਂ ਦਲੀਲਾਂ ਵਾਲੀ ਰਿਪੋਰਟ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹੋਰ ਝੂਠ ਸਾਹਮਣੇ ਆਉਂਦਾ ਹੈ, ਜਿਸ ਦਾ ਕੋਈ ਸਿਰ-ਪੈਰ ਹੀ ਨਹੀਂ। ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਚੋਰੀ ਹੋਣ, ਅੰਗ ਖਿਲਾਰਨ ਤੇ ਪੋਸਟਰ ਲਾਉਣ ਸਬੰਧੀ ਦਲੀਲ ਦਿੱਤੀ ਹੈ ਕਿ ਸੰਨ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ‘ਚ ਇੱਕ ਸਿੱਖ ਪ੍ਰਚਾਰਕ ਦੇ ਸਮਾਗਮ ਦੌਰਾਨ ਕੁਝ ਡੇਰਾ ਪ੍ਰੇਮੀਆਂ ਨੇ ਆਪਣੇ ਗਲ ‘ਚੋਂ ਡੇਰੇ ਦੇ ਲਾਕੇਟ ਉਤਾਰ ਕੇ ਡੇਰੇ ਨਾਲੋਂ ਨਾਤਾ ਤੋੜ ਲਿਆ ਸੀ, ਜਿਸ ਤੋਂ ਭੜਕ ਕੇ ਡੇਰਾ ਸ਼ਰਧਾਲੂਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਪਵਿੱਤਰ ਬੀੜ ਦੀ ਬੇਅਦਬੀ ਕੀਤੀ।
ਬਹੁਤ ਸਾਰੇ ਤੱਥ ਹਨ ਜੋ ਕਮਿਸ਼ਨ ਦੀ ਇਸ ਦਲੀਲ ਬੇਬੁਨਿਆਦ ਸਿੱਧ ਕਰਦੇ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸਿੱਖ ਪ੍ਰਚਾਰਕ ਨੇ ਇਹ ਐਲਾਨ ਕਰਕੇ ਸਮਾਗਮ ਨਹੀਂ ਰੱਖਿਆ ਸੀ ਕਿ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਡੇਰੇ ਨਾਲੋਂ ਤੋੜੇਗਾ ਦੂਜੀ ਗੱਲ ਕਿਸੇ ਵੀ ਸਿੱਖ ਪ੍ਰਚਾਰਕ ਨੇ ਦਾਅਵਾ ਨਹੀਂ ਕੀਤਾ ਸੀ ਕਿ ਉਸ ਨੇ ਕੁਝ ਡੇਰਾ ਸ਼ਰਧਾਲੂਆਂ ਨੂੰ ਡੇਰੇ ਜਾਣ ਤੋਂ ਹਟਾ ਦਿੱਤਾ ਹੈ। ਕਮਿਸ਼ਨ ਨੇ ਆਪਣੀ ਰਿਪੋਰਟ ‘ਚ ਉਸ ਪ੍ਰਚਾਰਕ ਦਾ ਬਿਆਨ ਦਰਜ ਨਹੀਂ ਕੀਤਾ।
ਇਹ ਵੀ ਪੜ੍ਹੋ : ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ
ਕਮਿਸ਼ਨ ਨੇ ਇਹ ਗੱਲ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐੱਸਆਈਟੀ ਦੀ ਰਿਪੋਰਟ ‘ਚੋਂ ਲਈ ਹੈ, ਜੋ ਪਹਿਲਾਂ ਹੀ ਵਿਵਾਦਾਂ ‘ਚ ਘਿਰੀ ਹੋਈ ਹੈ। ਖੱਟੜਾ ਮੀਡੀਆ ਸਾਹਮਣੇ ਮੰਨ ਚੁੱਕੇ ਹਨ ਕਿ ਤਲਾਸ਼ੀ ਦੌਰਾਨ ਡੇਰਾ ਪ੍ਰੇਮੀਆਂ ਦੇ ਘਰੋਂ ਕੁਝ ਵੀ ਨਹੀਂ ਮਿਲਿਆ। ਕਮਿਸ਼ਨ ਨੇ ਉਕਤ ਸਿੱਖ ਪ੍ਰਚਾਰਕ ਤੱਕ ਪਹੁੰਚ ਕਰਕੇ ਉਸ ਦੀ ਗਵਾਹੀ ਹੀ ਦਰਜ ਨਹੀਂ ਕੀਤੀ ਜਦੋਂ ਕਿ ਕਮਿਸ਼ਨ ਨੇ ਮਾਮਲੇ ਦੀ ਤਹਿ ਤੱਕ ਜਾਣਾ ਹੁੰਦਾ ਹੈ। ਖੱਟੜਾ ਦੀ ਰਿਪੋਰਟ ‘ਚ ਵੀ ਇਹ ਲਿਖਿਆ ਹੈ। ”ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਨੇ ਦੀਵਾਨ ਲਾਇਆ, ਜਿਸ ‘ਚ ਉਸ ਨੇ ਕਥਿਤ ਤੌਰ ‘ਤੇ (ਕਿਹਾ ਜਾਂਦਾ ਹੈ) ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾ ਜਾਣ ਬਾਰੇ ਕਿਹਾ” ਕਮਿਸ਼ਨ ਕੋਲ ਕੋਈ ਜਾਣਕਾਰੀ ਨਹੀਂ, ਬਸ ਰਿਪੋਰਟ ‘ਚ ਵਾਰ-ਵਾਰ ਲਿਖਿਆ ਹੈ। ਆਹ ਕਿਹਾ ਜਾ ਰਿਹਾ ਸੀ, ਔਹ ਕਿਹਾ ਜਾ ਰਿਹਾ ਸੀ। ਕਮਿਸ਼ਨ ਨੇ ਜਦੋਂ ਬਿਨਾ ਪ੍ਰਚਾਰਕ ਨੂੰ ਮਿਲੇ ਹੀ ਸੁਣੀਆਂ-ਸੁਣਾਈਆਂ ਅਫਵਾਹਾਂ ਨੂੰ ਜੋੜ-ਤੋੜ ਕੇ ਆਪਣੀ ਰਿਪੋਰਟ ਦਾ ਮਹਿਲ ਉਸਾਰਿਆ।
ਹੁਣ ਜੇਕਰ ਰਣਜੀਤ ਸਿੰਘ ਕਮਿਸ਼ਨ ਦੇ ਝੂਠ ਦੀ ਗੱਲ ਕਰੀਏ ਜੇਕਰ ਮੰਨ ਲਿਆ ਜਾਵੇ ਕਿ ਉੱਥੇ 5-7 ਡੇਰਾ ਸ਼ਰਧਾਲੂਆਂ ਨੇ ਲਾਕੇਟ ਉਤਾਰ ਦਿੱਤੇ ਤਾਂ ਇਹ ਗੱਲ ਡੇਰਾ ਸੱਚਾ ਸੌਦਾ ਲਈ ਕੋਈ ਆਫਤ ਨਹੀਂ ਸੀ, ਜਿਸ ਦੇ ਸਾਢੇ ਛੇ ਕਰੋੜ ਸ਼ਰਧਾਲੂ ਹਨ। ਇਕੱਲੇ ਮਾਲਵੇ ‘ਚ ਡੇਰੇ ਦੇ ਲੱਖਾਂ ਸ਼ਰਧਾਲੂ ਹਨ ਲੋਕਾਂ ਦੀ ਡੇਰੇ ‘ਚ ਪੂਰੀ ਸ਼ਰਧਾ ਹੈ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਾਂਗ ਜ਼ਿਲ੍ਹਾ ਫਰੀਦਕੋਟ ਦੇ ਕਈ ਸ਼ਹਿਰਾਂ ‘ਚ ਸਤਿਸੰਗਾਂ ਹੋਈਆਂ ਹਨ, ਜਿਨ੍ਹਾਂ ‘ਚ 70-80 ਹਜ਼ਾਰ ਵਿਅਕਤੀਆਂ ਨੇ ਨਾਮ-ਸ਼ਬਦ ਲਿਆ ਸੀ ਫਿਰ 5-7 ਸ਼ਰਧਾਲੂਆਂ ਦੇ ਬਦਲ ਜਾਣ ਨਾਲ ਕਰੋੜਾਂ ਦੀ ਸੰਗਤ ਨੂੰ ਕੀ ਫਰਕ ਪੈਂਦਾ ਸੀ।
ਦੂਜੇ ਪਾਸੇ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਡੇਰਾ ਸੱਚਾ ਸੌਦਾ ਤੋਂ ਨਾਮ ਲੈਣ ਵਾਲਾ ਵਿਅਕਤੀ ਸਿੱਖ ਧਰਮ ਤੋਂ ਟੁੱਟ ਨਹੀਂ ਜਾਂਦਾ ਜਾਂ ਉਹ ਸਿੱਖਾਂ ਦਾ ਦੁਸ਼ਮਣ ਨਹੀਂ ਬਣ ਜਾਂਦਾ। ਡੇਰੇ ਦਾ ਅਸੂਲ ਹੀ ਇਹੋ ਹੈ ਕਿ ਨਾਮ-ਸ਼ਬਦ ਲਓ ਤੇ ਆਪਣੇ-ਆਪਣੇ ਧਰਮ ‘ਚ ਰਹੋ, ਆਪਣਾ ਪਹਿਰਾਵਾ ਪਹਿਨੋ, ਬਸ ਨੇਕੀ ਕਰੋ ਡੇਰਾ ਸੱਚਾ ਸੌਦਾ ਦੇ ਲੱਖਾਂ ਸਿੱਖ ਸ਼ਰਧਾਲੂ ਡੇਰੇ ਦੀ ਸਿੱਖਿਆ ਨੂੰ ਵੀ ਮੰਨਦੇ ਹਨ ਤੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨਾਂ ‘ਤੇ ਵੀ ਜਾਂਦੇ ਹਨ।
ਇਹ ਵੀ ਪੜ੍ਹੋ : ਹਥਿਆਰਬੰਦ ਲੁਟੇਰੇ ਸੀਏ ਤੋਂ 23 ਲੱਖ ਰੁਪਏ ਲੁੱਟ ਕੇ ਫਰਾਰ
ਬਹੁਤਿਆਂ ਨੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਤੇ ਹੋਰ ਦੁੱਖ-ਸੁੱਖ ਦੇ ਕਾਰਜ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਤੇ ਕਮਿਸ਼ਨ ਨੇ ਬਦਲੇਖੋਰੀ ਵਾਲੀ ਸਿਆਸਤ ਦੇ ਨਿਸ਼ਾਨੇ ਅਨੁਸਾਰ ਡੇਰਾ ਸ਼ਰਧਾਲੂਆਂ ਨੂੰ ਵੀ ‘ਬਦਲੇਖੋਰ’ ਵਜੋਂ ਪੇਸ਼ ਕਰ ਦਿੱਤਾ ਪਰ ਕਮਿਸ਼ਨ ਨੇ ਇਹ ਨਹੀਂ ਵੇਖਿਆ ਕਿ ਡੇਰਾ ਸ਼ਰਧਾਲੂ ਕਿਸ ਤਰ੍ਹਾਂ ਆਪਣੇ-ਆਪਣੇ ਧਰਮ ‘ਚ ਤੇ ਪਹਿਰਾਵੇ ‘ਚ ਰਹਿੰਦੇ ਹਨ, ਇਸ ਦਾ ਸਬੂਤ ਨਾਮ ਚਰਚਾ ਤੇ ਸਤਿਸੰਗ ਮੌਕੇ ਵੇਖਿਆ ਜਾ ਸਕਦਾ ਹੈ, ਜਿੱਥੇ ਹਿੰਦੂ ਸਿੱਖ ਸਭ ਆਪਣੇ-ਆਪਣੇ ਸੱਭਿਆਚਾਰਕ ਪਹਿਰਾਵੇ ‘ਚ ਨਜ਼ਰ ਆਉਂਦੇ ਹਨ। ਅਜੇ ਤੱਕ ਪੰਜਾਬ ‘ਚ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਧਾਰਮਿਕ ਸੰਸਥਾ ਕੋਲ ਇੱਕ ਵੀ ਸ਼ਿਕਾਇਤ ਨਹੀਂ ਆਈ ਕਿ ਡੇਰੇ ਨੇ ਉਸ ਨੂੰ ਆਪਣੇ ਧਰਮ ਨੂੰ ਮੰਨਣ ਤੋਂ ਰੋਕਿਆ।
ਡੇਰਾ ਸ਼ਰਧਾਲੂ ਆਪਣੀ-ਆਪਣੀ ਸ਼ਰਧਾ ਅਨੁਸਾਰ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ‘ਚ ਸਹਿਯੋਗ ਕਰਦੇ ਹਨ, ਜਿਸ ਦਿਨ ਅਖਬਾਰਾਂ ‘ਚ ਬਰਗਾੜੀ ‘ਚ ਬੇਅਦਬੀ ਦੀਆਂ ਖਬਰਾਂ ਛਪੀਆਂ ਸੀ। ਉਸੇ ਦਿਨ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਸਫਾਈ ਕਰਨ ਦੀ ਤਸਵੀਰ ਵੀ ਛਪੀ ਹੋਈ ਸੀ ਇਹ ਤਸਵੀਰ ਸੱਚ ਕਹੂੰ ਕੋਲ ਮੌਜ਼ੂਦ ਹੈ। ਕਮਿਸ਼ਨ ਨੇ ਆਪਣੇ ਸਿਆਸੀ ਨਿਸ਼ਾਨੇ ਅਨੁਸਾਰ ਰਿਪੋਰਟ ਘੜਨ ਲਈ ਉਨ੍ਹਾਂ ਡੇਰਾ ਸ਼ਰਧਾਲੂਆਂ ‘ਤੇ ਸਿੱਖ ਵਿਰੋਧੀ ਹੋਣ ਦੀ ਤੋਹਮਤ ਲਾਈ, ਜਿਨ੍ਹਾਂ ਡੇਰਾ ਸ਼ਰਧਾਲੂਆਂ ਦੇ ਨਾਂਅ ਦੇ ਪਿੱਛੇ ਵੀ ਸਿੱਖ ਸੱਭਿਆਚਾਰ ਅਨੁਸਾਰ ‘ਸਿੰਘ’ ਸ਼ਬਦ ਲੱਗਦਾ ਹੈ।
ਜਿਨ੍ਹਾਂ ਦਾ ਬਚਪਨ, ਜਵਾਨੀ ਦਾ ਸਮਾਂ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਬੀਤਿਆ ਪਰ ਕਮਿਸ਼ਨ ਨੇ ਆਪਣੇ ਸਿਆਸੀ ਮਿਸ਼ਨ ਨੂੰ ਪੂਰਾ ਕਰਨਾ ਸੀ। ਜਸਟਿਸ ਰਣਜੀਤ ਸਿੰਘ ਨੇ ਡੇਰੇ ਨੂੰ ਸਮਝਣ ਦੀ ਬਜਾਇ ਡੇਰਾ ਵਿਰੋਧੀਆਂ ਤੇ ਅਫਵਾਹਾਂ ਨਾਲ ਆਪਣੀ ਕਚਘਰੜ ਰਿਪੋਰਟ ਤਿਆਰ ਕਰ ਲਈ ਕਮਿਸ਼ਨ ਲਈ ਇੰਨਾ ਹੀ ਕਾਫੀ ਸੀ ਕਿ ਉਹ ਫਰੀਦਕੋਟ ਤੇ ਹੋਰ ਜ਼ਿਲ੍ਹਿਆਂ ‘ਚ ਡੇਰਾ ਸ਼ਰਧਾਲੂਆਂ ਵੱਲੋਂ ਜ਼ਰੂਰਤਮੰਦਾਂ ਲਈ ਕੀਤੇ ਗਏ ਭਲਾਈ ਕਾਰਜਾਂ ਵੱਲ ਝਾਤੀ ਮਾਰ ਲੈਂਦਾ ਡੇਰਾ ਸ਼ਰਧਾਲੂ ਕਿਧਰੇ ਵੀ ਬਦਲਖੋਰ ਤੇ ਅਸਮਾਜਿਕ ਕੰਮਾਂ ‘ਚ ਸ਼ਾਮਲ ਨਹੀਂ ਹੋਏ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ
ਸੰਨ 2007 ਦੀ ਗੱਲ ਕਰੀਏ ਤਾਂ ਡੇਰਾ ਸਲਾਬਤਪੁਰਾ ‘ਤੇ ਹਮਲਾ ਕਰਨ ਲਈ ਕਈ ਗੱਡੀਆ ਦਾ ਕਾਫ਼ਲਾ ਡੇਰੇ ਵੱਲ ਵਧਿਆ, ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਸੁਨਾਮ ਤੇ ਮੌੜ ਮੰਡੀ ਦੇ ਨਾਮ ਚਰਚਾ ਘਰ ‘ਤੇ ਹਮਲੇ ਹੋਏ ਹਰਿਆਣਾ ਦੇ ਜ਼ਿਲ੍ਹਾ ਸਰਸਾ ‘ਚ ਪਿੰਡ ਘੁੱਕਿਆਂ ਵਾਲੀ ‘ਚ ਸ਼ਰਾਰਤੀ ਅਨਸਰਾਂ ਨੇ ਡੇਰਾ ਸੱਚਾ ਸੌਦਾ ਦੀ ਸ਼ਾਖਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਭੰਨ-ਤੋੜ ਤੇ ਸਾੜ-ਫੂਕ ਕੀਤੀ ਗਈ। ਦਰਜ਼ਨਾਂ ਥਾਈਂ ਨਾਮ ਚਰਚਾ ਘਰਾਂ ‘ਤੇ ਹਮਲੇ ਹੋਏ, ਜਿਨ੍ਹਾਂ ‘ਚ ਸੈਂਕੜੇ ਹਮਲਾਵਰਾਂ ਖਿਲਾਫ ਪਰਚੇ ਦਰਜ ਹੋਏ ਡੇਰਾ ਸੱਚਾ ਸੌਦਾ ਨੇ ਕਦੇ ਵੀ ਟਕਰਾਓ ਦਾ ਰੁਖ ਅਖਤਿਆਰ ਨਹੀਂ ਕੀਤਾ ਫਿਰ ਵੀ ਕਮਿਸ਼ਨ ਨੇ ਡੇਰਾ ਸ਼ਰਧਾਲੂਆਂ ਦੀ ਨਿਮਰਤਾ, ਸ਼ਰਾਫ਼ਤ, ਸਮਾਜ ਸੇਵਾ, ਭਾਈਚਾਰੇ ਤੇ ਧਾਰਮਿਕ ਸਦਭਾਵਨਾ ਨੂੰ ਖੂਹ-ਖਾਤੇ ਪਾ ਕੇ ਆਪਣੇ ਸਿਆਸੀ ਹੁਕਮਰਾਨਾਂ ਦੀ ਸੋਚ ਅਨੁਸਾਰ ਸੂਬੇ ਦੇ ਭਾਈਚਾਰੇ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਗਈ।