Child labor - Sach Kahoon Punjabi
ਬਾਲ ਮਜ਼ਦੂਰੀ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਬੌਧਿਕ ਵਿਕਾਸ ’ਚ ਅੜਿੱਕਾ
ਅੰਤਰਰਾਸ਼ਟਰੀ ਬਾਲ ਮਜ਼ਦੂਰੀ ਰੋਕ ਦਿਵਸ | Child Labor
ਬੱਚਿਆਂ ਨੂੰ ਉਨ੍ਹਾਂ ਦੇ ਬਚਪਨ ਤੋਂ ਵਾਂਝਾ ਕਰਨਾ ਅਤੇ ਉਨ੍ਹਾਂ ਨੂੰ ਮਜ਼ਬੂਰੀ (Child Labor) ਵਿਚ ਕੰਮ ਕਰਨ ਲਈ ਮਜ਼ਬੂਰ ਕਰਨ ਨੂੰ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ। ਬਾਲ ਮਜ਼ਦੂਰੀ ਵਿੱਚ ਬੱਚੇ ਦੇ ਬਚਪਨ ਨੂੰ ਉਸ ਤੋਂ ਖੋਹ ਕੇ ਪੈਸੇ ਦੇ ਬਦਲੇ ਜਾਂ ਕਿਸੇ ਹੋਰ ਲਾਲਚ ਵਿੱਚ ਦੱਬ ਕੇ ਕੰਮ ਲਿਆ ਜਾਂਦਾ ਹੈ। ਬਾਲ ਮਜਦੂਰੀ ਵਿੱਚ ਸ਼ਾਮਲ ਬੱਚੇ ਅਕਸਰ 14 ਸਾਲ ਤੋਂ ਘੱਟ ਉਮਰ ਦੇ ਹਨ।
World Day Against Child Labour
ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ, ਖੇਡਾਂ, ਪੜ੍ਹਾਈ ਦਾ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਤੌਰ ’ਤੇ ਕੰਮ ਦਿਵਾਉਣਾ, ਘੱਟ ਪੈਸਿਆਂ ’ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨਾ, ਉਨ੍ਹਾਂ ਦੇ ਬਚਪਨ ਨੂੰ ਮਜ਼ਦੂਰੀ ਵਿਚ ਬਦਲ ਦੇਣਾ ਇਹ ਸਭ ਬਾਲ ਮਜ਼ਦੂਰੀ ਅਧੀਨ ਆਉਂਦਾ ਹੈ।
ਬਾਲ ਮਜ਼ਦੂਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਭਾਰਤੀ ਸੰਵਿਧਾਨ 1950 ਦੇ 24ਵੇਂ ਅਨੁਛੇਦ ਅਨੁਸਾਰ, 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਜਦੂਰਾਂ, ਫੈਕਟਰੀਆਂ, ਹੋਟਲਾਂ, ਢਾਬਿਆਂ, ਘਰੇਲੂ ਨੌਕਰਾਂ ਆਦਿ ਵਜੋਂ ਕੰਮ ਕਰਵਾਉਣਾ ਬਾਲ ਮਜਦੂਰੀ ਦੇ ਅਧੀਨ ਆਉਂਦਾ ਹੈ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਲਈ ਢੱੁਕਵੀਂ ਸਜ਼ਾ ਦਾ ਪ੍ਰਬੰਧ ਹੈ।
ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਸਖਤ ਮਿਹਨਤ | Child Labor
ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 35 ਮਿਲੀਅਨ ਤੋਂ ਵੱਧ ਬੱਚੇ ਬਾਲ ਮਜਦੂਰੀ ਵਿੱਚ ਲੱਗੇ ਹੋਏ ਹਨ। ਬਾਲ ਮਜ਼ਦੂਰੀ ਦਾ ਸਭ ਤੋਂ ਵੱਡਾ ਕਾਰਨ ਸਾਡੇ ਦੇਸ਼ ਵਿੱਚ ਗਰੀਬੀ ਹੈ। ਗਰੀਬ ਪਰਿਵਾਰਾਂ ਦੇ ਲੋਕ ਆਪਣਾ ਗੁਜ਼ਾਰਾ ਚਲਾਉਣ ਤੋਂ ਅਸਮਰੱਥ ਹਨ, ਇਸ ਲਈ ਉਹ ਆਪਣੇ ਬੱਚਿਆਂ ਨੂੰ ਬਾਲ ਮਜ਼ਦੂਰੀ ਲਈ ਭੇਜਦੇ ਹਨ। ਕੁਝ ਲੋਕ ਖੁਦ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਆਪਣੇ ਬੱਚਿਆਂ ਨੂੰ ਥੋੜ੍ਹੇ-ਥੋੜ੍ਹੇ ਪੈਸਿਆਂ ਲਈ ਸਖਤ ਮਿਹਨਤ ਕਰਨ ਲਈ ਭੇਜ ਦਿੰਦੇ ਹਨ।
World Day Against Child Labour
ਕਈ ਵਾਰ ਦੁਕਾਨ ਜਾਂ ਢਾਬਾ ਮਾਲਕ ਵੱਲੋਂ ਵੀ ਬਾਲ ਮਜਦੂਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਬੱਚਿਆਂ ਤੋਂ ਕੰਮ ਕਰਵਾਉਣ ਤੋਂ ਬਾਅਦ ਘੱਟ ਪੈਸੇ ਦਿੱਤੇ ਜਾਂਦੇ ਹਨ। ਜਿਸ ਕਾਰਨ ਲੋਕ ਛੋਟੇ ਬੱਚਿਆਂ ਨੂੰ ਜ਼ਿਆਦਾ ਕੰਮ ’ਤੇ ਰੱਖਣ ਨੂੰ ਤਰਜ਼ੀਹ ਦਿੰਦੇ ਹਨ। ਸਾਡੇ ਦੇਸ਼ ਵਿੱਚ ਲੱਖਾਂ ਬੱਚੇ ਅਨਾਥ ਹਨ, ਇਹ ਵੀ ਬਾਲ ਮਜਦੂਰੀ ਵਧਣ ਦਾ ਇੱਕ ਕਾਰਨ ਹੈ। ਕੁਝ ਮਾਫੀਆ ਲੋਕ ਉਨ੍ਹਾਂ ਬੱਚਿਆਂ ਨੂੰ ਡਰਾ-ਧਮਕਾ ਕੇ ਭੀਖ ਮੰਗਣ ਅਤੇ ਮਜ਼ਦੂਰੀ ਲਈ ਭੇਜਦੇ ਹਨ।
ਇਹੀ ਵੀ ਪੜ੍ਹੋ : ਮੋਟਰਸਾਈਕਲ ਖੰਭੇ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ
ਬਾਲ ਮਜਦੂਰੀ ਸੰਸਾਰ ਵਿੱਚ ਇੱਕ ਸਰਾਪ ਵਾਂਗ ਹੈ, ਮੂਲ ਰੂਪ ਵਿੱਚ ਬਾਲ ਮਜ਼ਦੂਰੀ ਵਰਗੇ ਕੰਮ ਪਛੜੇ, ਵਿਕਾਸਸ਼ੀਲ ਤੇ ਵਧੇਰੇ ਆਬਾਦੀ ਵਾਲੇ ਦੇਸ਼ਾਂ ਵਿੱਚ ਦੇਖੇ ਜਾਂਦੇ ਹਨ। ਜਿੱਥੇ ਛੋਟੇ ਬੱਚਿਆਂ ਨੂੰ ਵੀ ਵੱਡਿਆਂ ਵਾਂਗ ਆਪਣੇ ਮੋਢਿਆਂ ’ਤੇ ਜਿੰੰਮੇਵਾਰੀਆਂ ਚੁੱਕਣੀਆਂ ਪੈਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਬਚਪਨ ਨੂੰ ਭੁੱਲ ਕੇ ਖੇਡਣ-ਕੁੱਦਣ ਦੀ ਉਮਰ ’ਚ ਭਾਰੀ ਕੰਮ ਕਰਨੇ ਪੈਂਦੇ ਹਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਮਾਨਸਿਕ ਵਿਕਾਸ ’ਚ ਰੁਕਾਵਟ ਆਉਂਦੀ ਹੈ ਜਾਂ ਇਹ ਬੱਚੇ ਕੁਪੋਸ਼ਣ ਵਰਗੀਆਂ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਕਈ ਵਾਰ ਬੱਚਿਆਂ ਦੀਆਂ ਪਰਿਵਾਰਕ ਮਜਬੂਰੀਆਂ ਵੀ ਹੁੰਦੀਆਂ ਹਨ ਕਿਉਂਕਿ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੁੰਦਾ, ਇਸ ਲਈ ਉਨ੍ਹਾਂ ਨੂੰ ਬਚਪਨ ਵਿੱਚ ਹੀ ਹੋਟਲਾਂ, ਢਾਬਿਆਂ, ਚਾਹ ਦੀਆਂ ਦੁਕਾਨਾਂ, ਫੈਕਟਰੀਆਂ ਵਿੱਚ ਕੰਮ ਕਰਨ ਲਈ ਜਾਣਾ ਪੈਂਦਾ ਹੈ। ਅਬਾਦੀ ਵਿੱਚ ਵਾਧਾ ਬਾਲ ਮਜਦੂਰੀ ਨੂੰ ਉਤਸਾਹਿਤ ਕਰਨ ਦਾ ਇੱਕ ਕਾਰਨ ਹੈ।
ਬਾਲ ਮਜਦੂਰੀ ਇੱਕ ਅਜਿਹਾ ਅਪਰਾਧ ਹੈ ਜੋ ਬੱਚੇ ਦਾ ਬਚਪਨ ਖੋਹ ਲੈਂਦਾ ਹੈ
ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਆਈਐਲਓ) ਨੇ ਬਾਲ ਮਜ਼ਦੂਰੀ ਵਿੱਚ ਲੱਗੇ ਬੱਚਿਆਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਦੇ ਤਰੀਕੇ ਵਜੋਂ 2002 ਵਿੱਚ ਬਾਲ ਮਜਦੂਰੀ ਵਿਰੁੱਧ ਪਹਿਲਾ ਵਿਸ਼ਵ ਦਿਵਸ ਸ਼ੁਰੂ ਕੀਤਾ। 12 ਜੂਨ ਨੂੰ ਮਨਾਇਆ ਜਾਣ ਵਾਲਾ ਇਹ ਦਿਨ ਬਾਲ ਮਜਦੂਰੀ ਵਿਰੁੱਧ ਵਧ ਰਹੀ ਵਿਸ਼ਵਵਿਆਪੀ ਲਹਿਰ ਤੇ ਵਿਸ਼ਵ ਨੂੰ ਇੱਕ ਬਿਹਤਰ ਸੰਸਾਰ ਬਣਾਉਣ ਲਈ ਬਾਲ ਮਜ਼ਦੂਰੀ ਨੂੰ ਰੋਕਣ ਦੀ ਲੋੜ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਨ ਦਾ ਇਰਾਦਾ ਰੱਖਦਾ ਹੈ। ਬਾਲ ਮਜਦੂਰੀ ਇੱਕ ਅਜਿਹਾ ਅਪਰਾਧ ਹੈ ਜੋ ਬੱਚੇ ਦਾ ਬਚਪਨ ਖੋਹ ਲੈਂਦਾ ਹੈ। ਇਸ ਦਾ ਮਤਲਬ ਅਜਿਹੇ ਕੰਮ ਵਿੱਚ ਲੱਗੇ ਬੱਚੇ ਮਾਨਸਿਕ, ਸਰੀਰਕ, ਸਮਾਜਿਕ ਜਾਂ ਨੈਤਿਕ ਤੌਰ ’ਤੇ ਪਿੱਛੇ ਰਹਿ ਜਾਂਦੇ ਹਨ। ਇਸ ਲਈ ਛੋਟੀ ਉਮਰ ਵਿੱਚ ਕੀਤਾ ਕੰਮ ਖਤਰਨਾਕ ਤੇ ਬੱਚਿਆਂ ਲਈ ਨੁਕਸਾਨਦੇਹ ਹੈ।
ਇਹ ਵੀ ਪੜ੍ਹੋ : ਸਮਾਜ ਸੇਵੀ ਦੇ ਦੋ ਕਾਤਲਾਂ ਨੂੰ ਕੀਤਾ ਕਾਬੂ, ਪੁਲਿਸ ਖੁੱਲ੍ਹਵਾਏਗੀ ਸਾਰੇ ਰਾਜ
ਇਸ ਉਮਰ ਵਿੱਚ ਬੱਚਿਆਂ ਤੋਂ ਕਮਾਈ ਕਰਨ, ਪੱਥਰ ਤੋੜਨ, ਇਮਾਰਤਾਂ ਬਣਾਉਣ ਤੇ ਢਾਬਿਆਂ ਵਿੱਚ ਖਾਣਾ ਜਾਂ ਚਾਹ ਬਣਾਉਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਬਾਲ ਮਜਦੂਰੀ ਦੌਰਾਨ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ, ਉੱਥੇ ਲੋਕ ਬੱਚਿਆਂ ਪ੍ਰਤੀ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ। ਨਾਲ ਹੀ ਉਨ੍ਹਾਂ ਦੇ ਰਹਿਣ-ਸਹਿਣ ਦੇ ਹਾਲਾਤ ਵੀ ਠੀਕ ਨਹੀਂ ਹਨ।
ਜਿਸ ਕਾਰਨ ਬੱਚੇ ਵੀ ਉਨ੍ਹਾਂ ਦੀ ਭਾਸ਼ਾ ਸਿੱਖਦੇ ਹਨ ਤੇ ਉਨ੍ਹਾਂ ਦੇ ਨਾਲ ਰਹਿਣ ਕਾਰਨ ਉਨ੍ਹਾਂ ਵਾਂਗ ਜੀਵਨ ਬਤੀਤ ਕਰਦੇ ਹਨ ਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਚੰਗੇ ਸਮਾਜ ਦਾ ਵਿਕਾਸ ਨਹੀਂ ਹੁੰਦਾ। ਬੱਚਾ ਅਨਪੜ੍ਹ ਰਹਿੰਦਾ ਹੈ। ਦੇਸ਼ ਦਾ ਭਵਿੱਖ ਹਨ੍ਹੇਰੇ ਵੱਲ ਜਾ ਰਿਹਾ ਹੈ। ਇਸ ਨਾਲ ਬੇਰੁਜਗਾਰੀ ਦੇ ਨਾਲ-ਨਾਲ ਗਰੀਬੀ ਵੀ ਹੋਰ ਵਧਦੀ ਹੈ।
ਮਜ਼ਦੂਰੀ ਤੋਂ ਪੂਰੀ ਤਰ੍ਹਾਂ ਮੁਕਤ | Child Labor
ਅੰਕੜਿਆਂ ਅਨੁਸਾਰ, ਵਿਸ਼ਵ ਪੱਧਰ ’ਤੇ 5-17 ਸਾਲ ਦੀ ਉਮਰ ਦੇ ਵਿਚਕਾਰ ਕੰਮ ਕਰਨ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਲਗਭਗ 150 ਮਿਲੀਅਨ ਹੈ, ਜਿਨ੍ਹਾਂ ਵਿੱਚੋਂ ਲਗਭਗ 81 ਮਿਲੀਅਨ ਖਤਰਨਾਕ ਬਾਲ ਮਜ਼ਦੂਰੀ ਵਿੱਚ ਹਨ। ਸਮਾਜ ਨੂੰ ਬਾਲ ਮਜ਼ਦੂਰੀ ਮੁਕਤ ਬਣਾਉਣ ਲਈ, ਸਾਨੂੰ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸ਼ੋਸ਼ਣ ਨੂੰ ਰੋਕਣ ਲਈ ਸਾਡੇ ਸੰਵਿਧਾਨ ਵਿੱਚ ਦਰਜ ਉਪਬੰਧਾਂ ਨੂੰ ਜਾਣਨ ਦੀ ਲੋੜ ਹੈ। ਸਾਲ 2023 ਦਾ ਥੀਮ ‘ਸਭ ਲਈ ਸਮਾਜਿਕ ਨਿਆਂ, ਬਾਲ ਮਜਦੂਰੀ ਦਾ ਅੰਤ’ ਹੈ। ਦੇਸ਼ ਨੂੰ ਬਾਲ ਮਜ਼ਦੂਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਸਰਕਾਰ ਕਈ ਕਾਨੂੰਨ ਬਣਾ ਰਹੀ ਹੈ। ਪਰ ਜਦੋਂ ਤੱਕ ਅਸੀਂ ਅਤੇ ਤੁਸੀਂ ਇਨ੍ਹਾਂ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰਦੇ, ਉਦੋਂ ਤੱਕ ਦੇਸ਼ ਨੂੰ ਬਾਲ ਮਜਦੂਰੀ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਸੰਭਵ ਨਹੀਂ ਹੈ।
1986 ਵਿੱਚ ਬਾਲ ਮਜਦੂਰੀ ਐਕਟ ਬਣਾਇਆ ਗਿਆ | Child Labor
ਬਾਲ ਮਜਦੂਰੀ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਵੱਲੋਂ 1986 ਵਿੱਚ ਬਾਲ ਮਜਦੂਰੀ ਐਕਟ ਬਣਾਇਆ ਗਿਆ। ਜਿਸ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕੰਮ ’ਤੇ ਲਵਾਉਣਾ ਸਜ਼ਾਯੋਗ ਅਪਰਾਧ ਮੰਨਿਆ ਜਾਵੇਗਾ। ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2000 ਦੇ ਤਹਿਤ, ਕਿਸੇ ਵੀ ਵਿਅਕਤੀ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਬੱਚਿਆਂ ਨੂੰ ਕੰਮ ਕਰਵਾਉਂਦਾ ਹੈ ਜਾਂ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦਾ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਬਣਾਇਆ ਗਿਆ। ਇਹ ਕਾਨੂੰਨ ਸਾਲ 2009 ਵਿੱਚ ਬਣਾਇਆ ਗਿਆ ਸੀ, ਜਿਸ ਤਹਿਤ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਵੇਗੀ।
ਬਾਲ ਮਜਦੂਰੀ ਵਿਰੁੱਧ ਆਵਾਜ
ਬਾਲ ਮਜਦੂਰੀ ਸਾਡੇ ਦੇਸ਼ ਲਈ ਇੱਕ ਗੰਭੀਰ ਸਮੱਸਿਆ ਹੈ, ਜੇਕਰ ਇਸ ਨੂੰ ਜਲਦੀ ਖਤਮ ਨਾ ਕੀਤਾ ਗਿਆ ਤਾਂ ਇਹ ਸਾਡੇ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਸਾਬਤ ਹੋਵੇਗੀ। ਇਸ ਦੇ ਨਾਲ ਹੀ ਜਿਨ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਹੱਸਣਾ, ਖੇਡਣਾ ਤੇ ਪੜ੍ਹਾਈ ਕਰਨੀ ਚਾਹੀਦੀ ਹੈ, ਜੇ ਉਹ ਬੱਚੇ ਉਸ ਉਮਰ ਵਿਚ ਕੰਮ ਕਰਨਗੇ ਤਾਂ ਸਾਡੇ ਦੇਸ਼ ਦਾ ਭਵਿੱਖ ਖਰਾਬ ਹੋਵੇਗਾ। ਇਸ ਲਈ ਸਾਨੂੰ ਅੱਜ ਹੀ ਬਾਲ ਮਜਦੂਰੀ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ। ਜਿੱਥੇ ਸਰਕਾਰ ਕਾਨੂੰਨ ਬਣਾ ਕੇ ਕਦਮ ਚੁੱਕ ਰਹੀ ਹੈ, ਉੱਥੇ ਸਾਨੂੰ ਵੀ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਦਿਆਂ ਇੱਕ ਚੰਗੇ ਨਾਗਰਿਕ ਦਾ ਫਰਜ ਨਿਭਾਉਣਾ ਹੋਵੇਗਾ।
World Day Against Child Labour
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਬਾਲ ਮਜ਼ਦੂਰੀ ਵਰਗੀ ਭੈੜੀ ਪ੍ਰਥਾ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਤਰੱਕੀ ਕਰਨ ਦੀ ਗੱਲ ਕਰਦੇ ਹਾਂ ਤਾਂ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ। ਸਰਕਾਰ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਨਿਸ਼ਚਿਤ ਸੁਧਾਰ ਕਰਕੇ ਸਿੱਖਿਆ, ਗਰੀਬੀ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਹੋਵੇਗਾ। 2023 ਦੇ ਵਿਸ਼ਵ ਸਮਾਜਿਕ ਨਿਆਂ ਅਤੇ ਬਾਲ ਮਜਦੂਰੀ ਦਿਵਸ ’ਤੇ ‘ਸਭ ਲਈ ਸਮਾਜਿਕ ਨਿਆਂ’ ਅਤੇ ‘ਬਾਲ ਮਜਦੂਰੀ ਖਤਮ ਕਰੋ’ ਦੇ ਨਾਅਰੇ ਨੂੰ ਲਾਗੂ ਕਰਕੇ ਬਾਲ ਮਜਦੂਰੀ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਕਰਨ ਦੀ ਲੋੜ ਹੈ।
ਲੈਕਚਰਾਰ ਲਲਿਤ ਗੁਪਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੱਖੋਵਾਲ।
ਮੋ. 97815-90500
ਹਰ ਸਾਲ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ ਪੱਬਾਂ ਭਾਰ ਹੋ ਕੇ ਬਾਲ ਮਜ਼ਦੂਰੀ ਰੋਕਣ ਲਈ ਯਤਨ ਕਰਦੇ ਹਨ ਪਰ ਇਨ੍ਹਾਂ ਬਾਲ ਮਜ਼ਦੂਰਾਂ ਦੇ ਮਜ਼ਦੂਰੀ ਕਰਨ ਪਿੱਛੇ ਛੁਪੇ ਕਾਰਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਖੰਘਾਲਣ ਦਾ ਯਤਨ ਨਹੀਂ ਕੀਤਾ।
ਗੱਲ ਕੋਈ ਬਹੁਤੀ ਪੁਰਾਣੀ ਨਹੀਂ ਅੱਜ ਤੋਂ ਛੇ ਕੁ ਸਾਲ ਪਹਿਲਾਂ ਦੀ ਹੈ। ਉਦੋਂ ਮੈਂ ਪਿੰਡ ਰਹਿੰਦਾ ਸੀ। ਤੇ ਇੱਕ ਐਨ.ਜੀ.ਓ. ਨੇ ਪਿੰਡ ‘ਚ ਇੱਕ ਕਮੇਟੀ ਦਾ ਗਠਨ ਕੀਤਾ ਤੇ ਮੈਨੂੰ ਉਸ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਕਮੇਟੀ ਦੇ ਕੰਮ ਸਨ ਕਿ ਕਿਤੇ ਬਾਲ ਮਜ਼ਦੂਰੀ ਹੁੰਦੀ ਹੋਵੇ ਤਾਂ ਉਸਨੂੰ ਰੋਕਣਾ, ਬਾਲ ਵਿਆਹ ਰੋਕਣਾ ਅਤੇ  ਸਕੂਲੇ ਨਾ ਜਾਣ ਵਾਲੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨਾ ਆਦਿ। ਮੈਂ ਇਸ ਕੰਮ ਨੂੰ ਸਮਾਜ ਦੀ ਵੱਡੀ ਸੇਵਾ ਸਮਝ ਕੇ ਖੁਸ਼ੀ-ਖੁਸ਼ੀ ਪਰਵਾਨ ਕਰ ਲਿਆ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗਾ।
ਇੱਕ ਵਾਰ ਸਾਡੇ ਪਿੰਡ ਦੇ ਅੱਡੇ ‘ਤੇ ਹੀ ਬਣੇ ਇੱਕ ਢਾਬੇ  ‘ਤੇ ਮੈਂ ਇੱਕ ਬਾਲ ਮਜ਼ਦੂਰ ਨੂੰ ਕੰਮ ਕਰਦਿਆਂ ਦੇਖਿਆ। ਪਹਿਲਾਂ ਤਾਂ ਮੈਂ ਢਾਬੇ ਵਾਲੇ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬੱਚੇ ਨੂੰ ਕੰਮ ‘ਤੇ ਨਾ ਰੱਖੇ। ਬਾਲ ਮਜ਼ਦੂਰੀ ਕਰਵਾਉਣਾ ਚਾਈਲਡ ਲੇਬਰ ਐਕਟ ਦੇ ਅਧੀਨ ਕਾਨੂੰਨੀ ਅਪਰਾਧ ਹੈ। ਪਰ ਉਸਨੇ ਮੇਰੀ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਕਰਕੇ ਮੈਨੂੰ ਮਜ਼ਬੂਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨੀ  ਪਈ। ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਟੀਮ ਸਾਡੇ ਪਿੰਡ ਭੇਜ ਦਿੱਤੀ  ਗਈ ਅਤੇ ਉਸ ਬਾਲ ਮਜ਼ਦੂਰ ਨੂੰ ਕੰਮ ਤੋਂ ਛੁਡਵਾ ਕੇ ਘਰ ਭੇਜ ਦਿੱਤਾ।
ਟੀਮ ਨੇ ਢਾਬੇ ਦੇ ਮਾਲਕ ਨੂੰ ਜ਼ੁਰਮਾਨਾ ਕੀਤਾ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ। ਜ਼ੁਰਮਾਨਾ ਆਪਣੀ ਜੇਬ੍ਹ ਵਿੱਚ ਪਾ ਕੇ ਅਫ਼ਸਰ ਤੁਰਦੇ ਬਣੇ ਸ਼ਾਇਦ ਉਹਨਾਂ ਨੂੰ ਇਹ ਜ਼ੁਰਮਾਨਾ ਸਰਕਾਰੀ ਖ਼ਜਾਨੇ ਵਿੱਚ ਜਮ੍ਹਾ ਕਰਵਾਉਣ ਦੀ ਅਤੇ ਇੱਕ ਬਾਲ ਮਜ਼ਦੂਰ ਨੂੰ ਕੰਮ ਤੋਂ ਹਟਾ ਕੇ ਵੱਡੇ ਅਫ਼ਸਰਾਂ ਕੋਲੋਂ ਸ਼ਾਬਾਸ਼ੀ ਲੈਣ ਦੀ ਕਾਹਲੀ ਸੀ। ਪਰ ਉਸ ਸਮੇਂ ਮੈਨੂੰ ਬਹੁਤ ਪਛਤਾਵਾ ਹੋਇਆ ਜਦੋਂ ਮੈਨੂੰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਕੰਮ ਤੂੰ ਬਹੁਤ ਮਾੜਾ ਕੀਤਾ।
ਇਹ ਵੀ ਪੜ੍ਹੋ : ਮੀਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਲੈ ਕੇ ਆਇਆ
ਮੈਂ ਉਹਨਾਂ ਨੂੰ ਪੁੱਛਿਆ ਕਿ ਇਹਦੇ ਵਿੱਚ ਮਾੜੀ ਗੱਲ ਕੀ ਹੈ? ਤਾਂ ਉਹਨਾਂ ਮੈਨੂੰ ਦੱਸਿਆ ਕਿ ਇਹ ਬੱਚਾ ਨਾਲ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਤੇ ਇਸਦਾ ਪਿਤਾ ਇਸ ਦੁਨੀਆਂ ‘ਤੇ ਨਹੀਂ ਹੈ। ਉਸਦੀ ਮਾਂ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਉਹ ਲੋਕਾਂ ਘਰੇ ਕੰਮ-ਕਾਰ ਕਰਦੀ ਸੀ, ਜਿਸ ਨਾਲ ਉਸਦੀਆਂ ਦਵਾਈਆਂ ਦਾ ਖ਼ਰਚ ਹੀ ਮਸਾਂ ਨਿੱਕਲਦਾ ਸੀ। ਇਸ ਬੱਚੇ ਦੀ ਕਮਾਈ ਨਾਲ ਇਨ੍ਹਾਂ ਦੇ ਘਰ ਦੀਆਂ ਨਿੱਕੀਆਂ-ਮੋਟੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸਨ। ਇਹ ਬੱਚਾ ਕਈ ਥਾਈਂ ਕੰਮ ਲੱਭਦਾ ਫਿਰਦਾ ਸੀ ਪਰ ਇਸ ਨੂੰ ਕੋਈ ਵੀ ਕੰਮ ‘ਤੇ ਨਹੀਂ ਰੱਖਦਾ ਸੀ। ਪਰ ਪਿੰਡ ਦੇ ਕੁਝ ਮੋਹਤਬ ਬੰਦਿਆਂ ਦੇ ਕਹਿਣ ‘ਤੇ ਇਸ ਬੱਚੇ ਨੂੰ ਇਹ ਢਾਬੇ ਵਾਲਾ ਅੱਠ ਸੌ ਰੁਪਏ ਮਹੀਨੇ ਵਿੱਚ ਰੱਖਣ ਲਈ ਤਿਆਰ ਹੋ ਗਿਆ। ਪਰ ਤੂੰ ਆਹ ਬਹੁਤ ਮਾੜਾ ਕੰਮ ਕੀਤਾ।
ਹੁਣ ਇਹ ਬੱਚਾ ਕਿੱਥੇ ਜਾਵੇਗਾ? ਕੀ ਕਰੇਗਾ? ਇਹਨਾਂ ਦੇ ਘਰ ਦਾ ਖ਼ਰਚ ਕਿਵੇਂ  ਚੱਲੇਗਾ? ਇਸ ਨੂੰ ਕੌਣ ਕੰਮ ‘ਤੇ ਰੱਖੇਗਾ? ਆਦਿ ਸਵਾਲ ਮੇਰੇ ਜ਼ਿਹਨ ਵਿੱਚ ਵਾਰ-ਵਾਰ ਘੁੰਮ ਰਹੇ ਸਨ। ਫਿਰ ਮੈਂ ਇਸ ਐਨ.ਜੀ.ਓ. ਦੇ ਜ਼ਿਲ੍ਹਾ ਕੁਆਰਡੀਨੇਟਰ ਨਾਲ ਗੱਲ ਕੀਤੀ ਤੇ ਸਾਰੀ ਗੱਲ ਦੱਸ ਕੇ ਕਿਹਾ ਕਿ ਸਾਨੂੰ ਉਸ ਬੱਚੇ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਕਿਹਾ, ਅਸੀਂ ਸਿਰਫ਼ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਤੋਂ ਰੋਕ ਕੇ ਉਹਨਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰ ਸਕਦੇ ਹਾਂ ਇਸ ਤੋਂ ਵੱਧ ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਫ਼ਤ ਹੁੰਦੀ ਹੈ, ਵਰਦੀਆਂ ਮੁਫ਼ਤ ਮਿਲਦੀਆਂ ਹਨ, ਖਾਣਾ ਮੁਫ਼ਤ ਮਿਲਦਾ ਹੈ। ਹੋਰ ਤਾਂ ਹੋਰ ਇਹਨਾਂ ਲੋਕਾਂ ਨੂੰ ਆਟਾ-ਦਾਲ ਵੀ ਮੁਫ਼ਤ ਮਿਲਦਾ ਹੈ।
ਹੋਰ ਇਹਨਾਂ ਨੂੰ ਕੀ ਚਾਹੀਦਾ ਹੈ? ਏਨਾ ਕਹਿੰਦੇ ਹੀ ਉਹਨਾਂ ਫੋਨ ਕੱਟ ਦਿੱਤਾ। ਕੁਆਰਡੀਨੇਟਰ ਦੀ ਗੱਲ ਸੁਣ ਕੇ ਮੈਂ ਸੋਚੀਂ ਪੈ ਗਿਆ ਕਿ ਕੀ ਸਿਰਫ਼ ਆਟਾ-ਦਾਲ ਹੀ ਸਾਡੀਆਂ ਮੁੱਖ ਲੋੜਾਂ ਹਨ? ਇੱਕ ਜਿਊਂਦੇ ਇਨਸਾਨ ਦੀਆਂ ਹੋਰ ਕੀ ਮਜ਼ਬੂਰੀਆਂ ਅਤੇ ਲੋੜਾਂ ਹੋ ਸਕਦੀਆਂ ਹਨ! ਇਸ ਗੱਲ ਦਾ ਅੰਦਾਜ਼ਾ ਨਾ ਤਾਂ ਸਾਡੀਆਂ ਸਰਕਾਰਾਂ ਹੀ ਲਾਉਂਦੀਆਂ ਹਨ ਤੇ ਨਾ ਹੀ ਉਸ ਸਮਾਜ ਸੇਵੀ ਸੰਸਥਾ ਨੇ ਲਾਇਆ ਹੋਵੇਗਾ। ਪਰ ਮੈਂ ਬਹੁਤ ਪਛਤਾ ਰਿਹਾ ਸੀ ਅਤੇ ਵਾਰ-ਵਾਰ ਇਹ ਸੋਚ ਰਿਹਾ ਸੀ।
ਇਹ ਵੀ ਪੜ੍ਹੋ : Punjab Weather Today : ਪੰਜਾਬ ਭਰ ’ਚ ਇਸ ਦਿਨ ਤੇਜ਼ ਹਵਾਵਾਂ ਨਾਲ ਫਿਰ ਮੀਂਹ ਦਾ ਯੈਲੋ ਅਲਰਟ ਜਾਰੀ
ਕਿ ਹੋ ਸਕਦਾ ਸੀ ਕਿ ਇਹ ਬੱਚਾ ਢਾਬੇ ‘ਤੇ ਕੁਝ ਸਾਲ ਕੰਮ ਕਰਕੇ ਕੁਝ ਸਿੱਖ ਜਾਂਦਾ ਤੇ ਕਿਤੇ ਨਾ ਕਿਤੇ ਆਪਣਾ ਕੋਈ ਰੁਜ਼ਗਾਰ ਚਲਾਉਣ ਦੇ ਕਾਬਲ ਹੋ ਜਾਂਦਾ। ਹਰ ਪਾਸੇ ਤੋਂ ਦੁਰਕਾਰਿਆ ਇਹ ਬੱਚਾ ਹੁਣ ਕੀ ਕਰੇਗਾ? ਚੋਰੀਆਂ, ਨਸ਼ੇ ਜਾਂ ਫਿਰ ਇਸ ਤੋਂ ਵੀ ਵੱਧ ਕੁਝ ਹੋਰ…! ਮੇਰਾ ਦਿਮਾਗ ਪੂਰੀ ਤਰ੍ਹਾਂ ਘੁੰਮ ਗਿਆ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਸੀ। ਮੈਂ ਉਸੇ ਵੇਲੇ ਕੁਆਰਡੀਨੇਟਰ ਨੂੰ ਦੁਬਾਰਾ ਫੋਨ ਲਾਇਆ ਤੇ ਕਹਿ ਦਿੱਤਾ ਕਿ ਮੈਂ ਹੁਣ ਇਸ ਸੰਸਥਾ ਲਈ ਕੋਈ ਕੰਮ ਨਹੀਂ ਕਰਾਂਗਾ। ਅੱਜ ਵੀ ਜਦੋਂ ਬਾਲ ਮਜ਼ਦੂਰ ਦਿਵਸ ਆਉਂਦਾ ਹੈ ਤੇ ਮੈਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਬਾਰੇ ਅਖ਼ਬਾਰਾਂ ‘ਚ ਪੜ੍ਹਦਾ ਹਾਂ ਤਾਂ ਇਹ ਘਟਨਾ ਕਿਸੇ ਖੰਰੀਡ ਆਏ ਜ਼ਖ਼ਮ ਨੂੰ ਕੁਰੇਦਣ ਵਾਂਗ ਫਿਰ ਹਰੀ ਹੋ ਜਾਂਦੀ ਹੈ।
ਬਾਲ ਮਜ਼ਦੂਰੀ ਖਾਤਮਾ : ਵੱਖ-ਵੱਖ ਥਾਂਈ ਛਾਪੇਮਾਰੀ
ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ ‘ਤੇ ਗਠਿਤ ਕਮੇਟੀ, ਜਿਸ ਵਿੱਚ ਤਹਿਸੀਲਦਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬੀ. ਪੀ.ਈ.ਓ., ਬੀ.ਡੀ.ਪੀ.ਓ, ਸੀ.ਡੀ.ਪੀ.ਓ., ਲੇਬਰ ਇਨਫੋਰਸਮੇਂਟ ਅਫ਼ਸਰ ਅਤੇ ਪੁਲਿਸ ਅਧਿਕਾਰੀ ਸ਼ਾਮਿਲ ਸਨ
ਕਬਾੜ ਚੁੱਕਦੇ 10 ਸਾਲਾਂ ਬੱਚੇ ਦੇ ਮਾਪਿਆਂ ਨੂੰ ਭਵਿੱਖ ਵਿੱਚ ਅਜਿਹਾ ਨਾ ਕਰਵਾਉਣ ਦੀ ਚਿਤਾਵਨੀ
ਛਾਪੇਮਾਰੀ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਸਬ ਡਵੀਜਨ ਨਵਾਂ ਸ਼ਹਿਰ ਵਿੱਚ ਪੈਂਦੇ ਬਲਾਕ ਨਵਾਂ ਸ਼ਹਿਰ ਅਤੇ ਔੜ ਦੇ ਦੁਕਾਨਾਂ ਅਤੇ ਢਾਬਿਆਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਤਕਰੀਬਨ 35 ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ
ਚੈਕਿੰਗ ਦੌਰਾਨ ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਸਭ ਨੂੰ ਚਿਤਾਵਨੀ ਦਿੱਤੀ ਗਈ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਵਾਲੇ ਨੂੰ ਜੁਵੇਨਾਇਲ ਜਸਟਿਸ ਐਕਟ 2015 ਤਹਿਤ ਪੰਜ ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁੱਪਏ ਤੱਕ ਜੁਰਮਾਨਾ ਹੋ ਸਕਦਾ ਹੈ
ਚੈਕਿੰਗ ਦੌਰਾਨ ਕੇਵਲ ਇੱਕ ਹੀ ਬੱਚਾ (ਜਿਸਦੀ ਉਮਰ ਲਗਪਗ 10 ਸਾਲ ਸੀ) ਰੇਲਵੇ ਰੋਡ ਉੱਤੇ ਕਬਾੜ ਇੱਕਠਾ ਕਰਦਾ ਪਾਇਆ ਗਿਆ ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਆਦੇਸ਼ ਅਨਸਾਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੁਲਿਸ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਉਸਦੇ ਮਾਤਾ-ਪਿਤਾ ਦੀ ਭਾਲ ਕੀਤੀ ਗਈ ਇਸ ਉਪਰੰਤ ਉਸਦੇ ਮਾਤਾ ਪਿਤਾ ਦੀ ਕਾਊਂਸਲਿੰਗ ਕਰਵਾ ਕੇ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਤੇ ਅੱਗੇ ਤੋਂ ਬੱਚੇ ਤੋਂ ਕੰਮ ਨਾ ਕਰਵਾਉਣ ਦੀ ਚਿਤਾਵਨੀ ਦਿੱਤੀ
ਬਾਲ ਮਜਦੂਰੀ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਇੱਕ ਵੱਡੀ ਸਮੱਸਿਆ ਰਹੀ ਹੈ ਜਿੱਥੋਂ ਦੀ ਇੱਕ ਵੱਡੀ ਆਬਾਦੀ ਨੂੰ ਜੀਵਨ  ਦੀਆਂ  ਮੱਢਲੀਆਂ ਜਰੂਰਤਾਂ ਪੂਰੀਆਂ ਕਰਨ ਲਈ ਆਪਣਾ ਪੂਰਾ ਸਮਾਂ ਲਾਉਣਾ ਪੈਂਦਾ ਹੈ, ਇਸ  ਦੇ ਚਲਦਿਆਂ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਕੰਮ ਵਿੱਚ ਲਾਉਣਾ ਪੈਂਦਾ ਹੈ ਤਮਾਮ ਸਰਕਾਰੀ ਅਤੇ ਗੈਰ ਸਰਕਾਰੀ ਕੋਸ਼ਿਸ਼ਾਂ  ਦੇ ਬਾਵਜੂਦ ਸਾਡੇ ਦੇਸ਼ ‘ਚ ਬਾਲ ਮਜ਼ਦੂਰੀ ਦੀ ਚੁਣੌਤੀ ਬਣੀ ਹੋਈ ਹੈ। ਜਨਤਕ ਜੀਵਨ ਵਿੱਚ ਹੋਟਲਾਂ,  ਮੈਕੇਨਿਕ ਦੀਆਂ ਦੁਕਾਨਾਂ ਤੇ ਹੋਰ ਜਨਤਕ ਅਦਾਰਿਆਂ ‘ਚ ਬੱਚਿਆਂ ਨੂੰ ਕੰਮ ਕਰਦਿਆਂ ਵੇਖਣਾ ਆਮ ਜਿਹੀ ਗੱਲ ਹੈ। (Child Labor Law)
ਬਾਲ ਮਜ਼ਦੂਰੀ ਕਨੂੰਨ ‘ਚ ਬਦਲਾਅ ‘ਤੇ ਸਵਾਲ
ਸਮਾਜ ਵਿੱਚ ਕਨੂੰਨ ਦਾ ਕੋਈ ਡਰ ਵਿਖਾਈ ਨਹੀਂ ਦਿੰਦਾ ਹੈ ਤੇ ਸਰਕਾਰੀ ਮਸ਼ੀਨਰੀ ਵੀ ਇਸਨੂੰ ਨਜਰਅੰਦਾਜ਼ ਕਰਦੀ ਹੋਈ ਨਜ਼ਰ  ਆਉਂਦੀ ਹੈ 2011 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ 5 ਤੋਂ 14 ਸਾਲ  ਦੇ ਬੱਚਿਆਂ ਦੀ ਕੁਲ ਆਬਾਦੀ 25 . 96 ਕਰੋੜ ਹੈ  ਇਨ੍ਹਾਂ ਵਿੱਚੋਂ 1.01 ਕਰੋੜ ਬੱਚੇ ਮਜ਼ਦੂਰੀ ਕਰਦੇ ਹਨ ਰਾਜਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਬਾਲ ਮਜ਼ਦੂਰ ਉੱਤਰ ਪ੍ਰਦੇਸ਼  (21.76 ਲੱਖ )  ‘ਚ ਹਨ, ਜਦੋਂ ਕਿ ਦੂਜੇ ਨੰਬਰ ‘ਤੇ ਬਿਹਾਰ ਹੈ,  ਜਿੱਥੇ 10. 88 ਲੱਖ ਬਾਲ ਮਜ਼ਦੂਰ ਹੈ, ਰਾਜਸਥਾਨ ‘ਚ 8.48 ਲੱਖ,  ਮਹਾਂਰਾਸ਼ਟਰ ‘ਚ 7.28 ਲੱਖ ਤੇ,  ਮੱਧ ਪ੍ਰਦੇਸ਼ ‘ਚ 7 ਲੱਖ ਬਾਲ ਮਜ਼ਦੂਰ ਹੈ   ਵਿਸ਼ਵ ਪੱਧਰ ‘ਤੇ ਵੇਖੀਏ ਤਾਂ ਸਾਰੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ‘ਚ ਬਾਲ ਮਜ਼ਦੂਰੀ ਦੀ ਸਮੱਸਿਆ ਹੈ ਇਸ ਦੀ ਮੁੱਖ ਵਜ੍ਹਾ ਬੱਚਿਆਂ ਦਾ ਸਸਤੇ ਮਜ਼ਦੂਰ  ਦੇ ਰੂਪ ‘ਚ ਮੁਹੱਈਆ ਹੋਣਾ ਹੈ।
ੰਕੌਮਾਂਤਰੀ ਕਿਰਤ ਸੰਗਠਨ  ( ਆਈਐਲਓ )  ਨੇ ਪੂਰੇ ਸੰਸਾਰ  ਦੀਆਂ 130 ਅਜਿਹੀਆਂ ਚੀਜ਼ਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਨੂੰ ਬਣਾਉਣ ਲਈ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ, ਇਸ ਸੂਚੀ ਵਿੱਚ ਸਭ ਤੋਂ ਜ਼ਿਆਦਾ 20 ਉਤਪਾਦ ਭਾਰਤ ਵਿੱਚ ਬਣਾਏ ਜਾਂਦੇ ਹਨ  ਇਨ੍ਹਾਂ ਵਿੱਚ ਬੀੜੀ,  ਪਟਾਖੇ ,  ਮਾਚਿਸ ,  ਇੱਟਾਂ ,  ਜੁੱਤੇ ,  ਕੱਚ ਦੀਆਂ ਚੂੜੀਆਂ ,  ਤਾਲੇ ,  ਇਤਰ , ਕਾਲੀਨ ਕਢਾਈ ,  ਰੇਸ਼ਮ  ਦੇ ਕੱਪੜੇ ਅਤੇ ਫੁਟਬਾਲ ਬਣਾਉਣ ਵਰਗੇ ਕੰਮ ਸ਼ਾਮਲ ਹਨ   ਭਾਰਤ ਤੋਂ ਬਾਅਦ ਬੰਗਲਾਦੇਸ਼ ਦਾ ਨੰਬਰ ਹੈ ਜਿਸਦੇ 14 ਅਜਿਹੇ ਉਤਪਾਦਾਂ ਦਾ ਜਿਕਰ ਕੀਤਾ ਗਿਆ ਹੈ ਜਿਨ੍ਹਾਂ ‘ਚ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ ਹੈ।
ਬਾਲ ਮਜ਼ਦੂਰੀ ਕਨੂੰਨ ‘ਚ ਬਦਲਾਅ ‘ਤੇ ਸਵਾਲ (Child Labor Law)
ਇਧਰ ਰਾਜ ਸਭਾ ਤੋਂ ਬਾਅਦ ਲੋਕ ਸਭਾ ਦੁਆਰਾ ਵੀ ਬਾਲ ਮਜ਼ਦੂਰੀ ਕਨੂੰਨ ‘ਚ ਸੋਧ ਕਰਨ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਸੋਧ ਕਨੂੰਨ ਪੂਰੇ ਦੇਸ਼ ‘ਚ ਲਾਗੂ ਹੋ ਜਾਵੇਗਾ ਇਸ ਬਿੱਲ ਵਿੱਚ ਕਈ ਅਜਿਹੇ ਬਦਲਾਅ ਹਨ ਜਿਨ੍ਹਾਂ ਨੂੰ ਲੈ ਕੇ ਵਿਵਾਦ ਹੈ,  ਮਾਹਿਰ ਅਤੇ ਬਾਲ ਅਧਿਕਾਰ ਸੰਗਠਨ ਇਨ੍ਹਾਂ ਬਦਲਾਂ ਦਾ ਇਹ ਕਹਿੰਦੇ ਹੋਏ ਵਿਰੋਧ ਕਰ ਰਹੇ ਹਨ ਦੀ ਇਸ ਨਾਲ ਬਾਲ ਮਜ਼ਦੂਰੀ ਕਨੂੰਨ ਕਮਜ਼ੋਰ ਹੋਵੇਗਾ।
ਸਭ ਤੋਂ ਜ਼ਿਆਦਾ ਇਤਰਾਜ਼ ਪਰਿਵਾਰਕ ਕੰਮਕਾਜ ਵਾਲੀ ਤਜਵੀਜ਼ ‘ਤੇ ਹਨ ਜਿਸ ਵਿੱਚ ਪਰਿਵਾਰਕ ਕੰਮਕਾਜ ,  ਇੰਟਰਟੇਨਮੈਂਟ ਇੰਡਸਟਰੀ ਤੇ ਸਪੋਰਟਸ ਐਕਟੀਵਿਟੀ ‘ਚ ਸ਼ਾਮਲ 14 ਸਾਲ ਤੋਂ ਘੱਟ ਉਮਰ  ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਦੇ ਦਾਇਰੇ ‘ਚੋਂ ਬਾਹਰ ਰੱਖਿਆ ਗਿਆ ਹੈ
ਚਿੰਤਾ ਇਸ ਗੱਲ ਨੂੰ ਲੈ ਕੇ ਜਤਾਈ ਜਾ ਰਹੀ ਹੈ ਕਿ ਵਿਹਾਰਕ ਪੱਖੋਂ ਇਹ ਸਾਬਤ ਕਰਨਾ ਮੁਸ਼ਕਲ ਹੋਵੇਗਾ ਕਿ ਕਿਹੜਾ ਕਾਰੋਬਾਰ  ਪਰਿਵਾਰਕ ਹੈ ਅਤੇ ਕਿਹੜਾ ਨਹੀਂ, ਇਸਦੀ ਆੜ ‘ਚ ਘਰਾਂ ਦੀ ਚਾਰ ਦੀਵਾਰੀ ਅੰਦਰ ਚੱਲਣ ਵਾਲੇ ਕਾਰੋਬਾਰਾਂ ਵਿੱਚ 14 ਸਾਲ ਤੋਂ ਘੱਟ ਉਮਰ  ਦੇ ਬੱਚਿਆਂ ਨੂੰ ਬਾਲ ਮਜ਼ਦੂਰ  ਵਜੋਂ ਝੋਕੇ ਜਾਣ ਦੀ ਸੰਭਾਵਨਾ ਵਧ ਜਾਵੇਗੀ ਬੱਚਿਆਂ ਲਈ ਘਰੇਲੂ ਪੱਧਰ ‘ਤੇ ਕੰਮ ਨੂੰ ਸੁਰੱਖਿਅਤ ਮੰਨ  ਲੈਣਾ ਗਲਤ ਹੋਵੇਗਾ।
ਦਰਅਸਲ ਉਦਾਰੀਕਰਨ ਤੋਂ ਬਾਅਦ ਅਸੰਗਠਿਤ ਅਤੇ ਅਨੌਪਚਾਰਿਕ ਖੇਤਰ ਵਿੱਚ ਕਾਫ਼ੀ ਬਦਲਾਅ ਆਇਆ ਹੈ ਕੰਮ ਦਾ ਸਾਧਾਰਨੀਕਰਨ ਹੋਇਆ ਹੈ ਹੁਣ ਬਹੁਤ ਸਾਰੇ ਅਜਿਹੇ ਕੰਮ ਘਰੇਲੂ ਕੰਮਕਾਜ ਦੇ ਦਾਇਰੇ ‘ਚ ਆ ਗਏ ਹਨ ਜੋ ਅਸਲ ਵਿੱਚ ਇੰਡਸਟਰੀਅਲ ਹਨ ਅੱਜ ਸਾਡੇ ਦੇਸ਼ ਵਿੱਚ ਵੱਡੇ ਪੱਧਰ ‘ਤੇ ਛੋਟੇ ਘਰੇਲੂ ਧੰਦੇ ਅਤੇ ਉਤਪਾਦਕ ਉਦਯੋਗ ਅਸੰਗਠਿਤ ਖੇਤਰ ‘ਚ ਚੱਲ ਰਹੇ ਹਨ ਜੋ ਸੰਗਠਿਤ ਖੇਤਰ ਲਈ ਉਤਪਾਦਨ ਕਰ ਰਹੇ ਹਨ ਇਨ੍ਹਾਂ ਖੇਤਰਾਂ ‘ਚ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚੇ ਕੰਮ ਕਰ ਰਹੇ ਹਨ।
ਬਾਲ ਮਜ਼ਦੂਰੀ ਕਨੂੰਨ ‘ਚ ਬਦਲਾਅ ‘ਤੇ ਸਵਾਲ
ਚੂੜੀਆਂ ਦੇ ਨਿਰਮਾਣ ‘ਚ ਬਾਲ ਮਜਦੂਰਾਂ ਦਾ ਮੁੜ੍ਹਕਾ ਹੁੰਦਾ ਹੈ  ਜਿੱਥੇ 1000 ਤੋਂ 1800 ਡਿਗਰੀ ਸੈਲਸਿਅਸ  ਦੇ ਤਾਪਮਾਨ ਵਾਲੀਆਂ ਭੱਠੀਆਂ ਅੱਗੇ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਬੱਚੇ ਕੰਮ ਕਰਦੇ ਹਨ  ਦੇਸ਼  ਦੇ ਕਾਲੀਨ ਉਦਯੋਗ ‘ਚ ਵੀ ਲੱਖਾਂ ਬੱਚੇ ਕੰਮ ਕਰਦੇ ਹਨ  ਅੰਕੜੇ ਦਸਦੇ ਹਨ ਕਿ ਉੱਤਰ ਪ੍ਰਦੇਸ਼ ਅਤੇ ਜੰਮੂ- ਕਸ਼ਮੀਰ   ਦੇ ਕਾਲੀਨ ਉਦਯੋਗ ਵਿੱਚ ਜਿੰਨੇ ਮਜ਼ਦੂਰ ਕੰਮ ਕਰਦੇ ਹਨ ਉਨ੍ਹਾਂ ‘ਚ ਤਕਰੀਬਨ 40 ਫ਼ੀਸਦੀ ਬਾਲ ਮਜ਼ਦੂਰ ਹੁੰਦੇ ਹਨ  ਕੱਪੜਾ ਉਦਯੋਗ ਵਿੱਚ ਵੀ ਵੱਡੀ ਗਿਣਤੀ ‘ਚ ਬੱਚੇ ਖਪ ਰਹੇ ਹਨ ਕੁੱਝ ਬਰੀਕ ਕੰਮ ਜਿਵੇਂ ਰੇਸ਼ਮ  ਦੇ ਕੱਪੜੇ ਬੱਚਿਆਂ ਦੇ ਨੰਨ੍ਹੇ ਹੱਥਾਂ ਨਾਲ ਬਣਵਾਏ ਜਾਂਦੇ ਹਨ  ਕਨੂੰਨ ‘ਚ ਹੋਏ ਬਦਲਾਵਾਂ ਤੋਂ ਬਾਅਦ ਹੁਣ ਪਰਿਵਾਰਕ ਕੰਮਕਾਜ  ਦੇ ਨਾਂਅ ‘ਤੇ ਬੱਚਿਆਂ ਨੂੰ ਅਜਿਹੇ ਕੰਮਾਂ ਵਿੱਚ ਲਾਉਣਾ ਹੋਰ ਆਸਨ ਹੋ ਜਾਵੇਗਾ ਤੇ ਇਸਨੂੰ ਇੱਕ ਤਰ੍ਹਾਂ ਨਾਲ ਕਾਨੂੰਨੀ ਮਾਨਤਾ ਵੀ ਮਿਲ ਜਾਵੇਗੀ।
ਭੂਮੰਡਲੀਕਰਨ  ਦੇ ਇਸ ਦੌਰ ਵਿੱਚ ਮਾਲ ਉਤਪਾਦਨ ਦੀ ਪੂਰੀ ਪ੍ਰਕਿਰਿਆ ਬਦਲ ਗਈ ਹੈ ਜਿੱਥੇ ਸੰਸਾਰਕ ਪੂੰਜੀ ਪੱਛੜੇ ਅਤੇ ਵਿਕਾਸਸ਼ੀਲ ਦੇਸ਼ਾਂ ‘ਚ ਸਸਤੇ ਮਜ਼ਦੂਰਾਂ ਦੀ ਤਲਾਸ਼ ਵਿੱਚ ਵਿਚਰਦੀ ਹੈ ਹੁਣ ਨਿਰਮਾਣ ਛੋਟੇ -ਛੋਟੇ ਉਦਯੋਗ ਤੇ ਇੱਥੋਂ ਤੱਕ ਕਿ ਘਰੇਲੂ ਉਦਯੋਗਨੁਮਾ ਇਕਾਈਆਂ ਵਿੱਚ ਹੋਣ ਲੱਗਾ ਹੈ  ਜਿਆਦਾਤਰ ਕੰਮ ਠੇਕੇ ‘ਤੇ ਕਰਾਇਆ ਜਾਂਦਾ ਹੈ ਤੇ ਇਸ ਵਿੱਚ ਔਰਤਾਂ ਤੇ ਬੱਚੇ ਬੇਹੱਦ ਘੱਟ ਮਜ਼ਦੂਰੀ ‘ਤੇ ਜ਼ਿਆਦਾ ਸਮੇਂ ਤੱਕ ਕੰਮ ਕਰਦੇ ਹਨ। ਇਨ੍ਹਾਂ ਸਸਤੇ ਮਜ਼ਦੂਰਾਂ ਦੀ ਵਜ੍ਹਾ ਨਾਲ ਹੀ ਅੱਜ ਭਾਰਤ ਵਰਗੇ ਦੇਸ਼ ਦੁਨੀਆ ਭਰ  ਦੇ ਨਿਵੇਸ਼ਕਾਂ ਅਤੇ ਕਾਰਪੋਰੇਸ਼ਨਾਂ  ਦੇ ਚਹੇਤੇ ਬਣੇ ਹੋਏ ਹਨ। (Child Labor Law)
ਬਾਲ ਮਜ਼ਦੂਰੀ ਕਨੂੰਨ ‘ਚ ਬਦਲਾਅ ‘ਤੇ ਸਵਾਲ (Child Labor Law)
ਭਾਰਤ ਨੇ ਅਜੇ ਤੱਕ ਸੰਯੁਕਤ ਰਾਸ਼ਟਰ ਬਾਲ ਅਧਿਕਾਰ ਸਮਝੌਤੇ ਦੀ ਧਾਰਾ 32 ‘ਤੇ ਸਹਿਮਤੀ ਨਹੀਂ ਦਿੱਤੀ ਜਿਸ ‘ਚ ਬਾਲ ਮਜ਼ਦੂਰੀ ਨੂੰ ਜੜੋਂ ਖਤਮ ਕਰਨ ਦੀ ਸ਼ਰਤ ਹੈ  1992 ਵਿੱਚ ਭਾਰਤ ਨੇ ਸੰਯੁਕਤ ਰਾਸ਼ਟਰ ਸੰਘ ‘ਚ ਇਹ ਜਰੂਰ ਕਿਹਾ ਸੀ ਕਿ ਆਪਣੀ ਆਰਥਿਕ ਵਿਵਸਥਾ ਨੂੰ ਵੇਖਦੇ ਹੋਏ ਅਸੀਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਦਾ ਕੰਮ ਰੁਕ- ਰੁਕ ਕੇ ਕਰਾਂਗੇ ਕਿਉਂਕਿ ਇਸਨੂੰ ਇੱਕਦਮ ਨਹੀਂ ਰੋਕਿਆ ਜਾ ਸਕਦਾ ਅੱਜ 23 ਸਾਲ ਗੁਜ਼ਰ ਜਾਣ  ਤੋਂ ਬਾਅਦ ਅਸੀਂ ਬਾਲ ਮਜ਼ਦੂਰੀ ਤਾਂ ਖਤਮ ਨਹੀਂ ਕਰ ਸਕੇ ਹਾਂ ਉਲਟਾ ਬਾਲ ਮਜ਼ਦੂਰੀ ਕਨੂੰਨ ‘ਚ ਇਸ ਤਰ੍ਹਾਂ ਦਾ ਬਦਲਾਅ ਕਰ ਦਿੱਤਾ ਗਿਆ ਹੈ।
ਕਿਸੇ ਵੀ ਦੇਸ਼ ਵਿੱਚ ਬੱਚਿਆਂ ਦੀ ਹਾਲਤ ਤੋਂ ਉਸ ਦੇਸ਼ ਦੇ ਸਾਮਾਜਿਕ ,  ਆਰਥਿਕ ਅਤੇ ਸੰਸਕ੍ਰਿਤੀਕ ਵਿਕਾਸ ਪੱਧਰ ਦਾ ਪਤਾ ਲਗਦਾ ਹੈ  ਬਚਪਨ ਇੱਕ ਅਜਿਹੀ ਹਾਲਤ ਹੈ ਜਦੋਂ ਬੱਚੇ ਨੂੰ ਸਭ ਤੋਂ ਜਿਆਦਾ ਸਹਾਇਤਾ ,  ਪ੍ਰੇਮ ,  ਦੇਖਭਾਲ ਅਤੇ ਸੁਰੱਖਿਆ ਦੀ ਲੋੜ ਹੁੰਦੀ ਹੈ   ਅਜਿਹੇ ‘ਚ ਬਾਲ ਮਜ਼ਦੂਰੀ ਕਿਸੇ ਵੀ ਦੇਸ਼ ਅਤੇ ਸਮਾਜ ਲਈ ਘਾਤਕ ਤੇ ਸ਼ਰਮਨਾਕ ਗੱਲ ਹੈ   ਇਹ ਬੱਚਿਆਂ ਨੂੰ ਉਨ੍ਹਾਂ  ਦੇ ਬਚਪਨ  ਦੇ ਸੰਪੂਰਨ ਅਧਿਕਾਰਾਂ ਜਿਵੇਂ ਸਿੱਖਿਆ, ਸਿਹਤ ,  ਸੁਰੱਖਿਆ ਆਦੀ ਤੋਂ ਵਾਂਝੇ ਕਰਦੇ ਹਨ ਤੇ ਉਹ ਆਪਣੀ ਪੂਰੀ ਜਿੰਦਗੀ ਅਣਪੜ੍ਹ ਮਜ਼ਦੂਰ ਹੀ ਬਣੇ ਰਹਿਣ ਨੂੰ ਮਜ਼ਬੂਰ ਹੁੰਦੇ ਹਨ। ਜਾਹਿਰ ਹੈ ਕਿ ਅਜਿਹੀ ਹਾਲਤ ‘ਚ ਕੋਈ ਵੀ ਦੇਸ਼ ਸਮਾਜਿਕ ਅਤੇ ਆਰਥਿਕ ਪੱਖੋਂ ਵਿਕਾਸ ਕਰਨ ਦਾ ਦਾਅਵਾ ਨਹੀਂ ਕਰ ਸਕਦਾ  ਬਾਲ ਮਜ਼ਦੂਰੀ ਰੋਕ  ਤੇ ਨਿਅਮ ਕਨੂੰਨ ‘ਚ ਇਹ ਸੋਧ ਬਾਲ ਮਜ਼ਦੂਰੀ ਅਤੇ ਸ਼ੋਸ਼ਣ ਨੂੰ ਨੱਥ ਪਾਉਣ ਦੀ ਬਜਾਏ ਉਸ ਵਿੱਚ ਵਾਧਾ ਹੀ ਕਰੇਗਾ।
ਜਾਵੇਦ ਅਨੀਸ