Farewell - Sach Kahoon Punjabi
20ਵੀਂ ਸਦੀ ‘ਚ ਡੈਬਿਊ ਵਾਲਾ ਕੋਈ ਕ੍ਰਿਕਟਰ ਮੌਜ਼ੂਦਾ ਕ੍ਰਿਕਟ ‘ਚ ਨਹੀਂ
1999 ਤੋਂ ਪਹਿਲਾਂ ਟੈਸਟ ਡੈਬਿਊ ਕਰਨ ਵਾਲੇ ਸਾਰੇ ਕ੍ਰਿਕਟਰ ਲੈ ਚੁੱਕੇ ਹਨ ਸੰਨਿਆਸ
ਨਵੀਂ ਦਿੱਲੀ, 11 ਨਵੰਬਰ
ਸ਼੍ਰੀਲੰਕਾ ਦੇ ਸਪਿੱਨਰ ਰੰਗਨਾ ਹੇਰਾਥ ਨੇ ਗਾਲੇ ‘ਚ ਇੰਗਲੈਂਡ ਵਿਰੁੱਧ 10 ਨਵੰਬਰ ਨੂੰ ਖ਼ਤਮ ਹੋਏ ਪਹਿਲੇ ਟੈਸਟ  ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਉਹਨਾਂ ਦੇ ਸੰਨਿਆਸ ਨਾਲ ਹੁਣ 20ਵੀਂ ਸਦੀ ‘ਚ ਡੈਬਿਊ ਕਰਨ ਵਾਲਾ ਕੋਈ ਵੀ ਕ੍ਰਿਕਟਰ ਅੰਤਰਰਾਸ਼ਟਰੀ ਕ੍ਰਿਕਟ ‘ਚ ਮੌਜ਼ੂਦਾ ਨਹੀਂ ਰਹੇਗਾ
ਉਹ ਆਖ਼ਰੀ ਟੈਸਟ ਕ੍ਰਿਕਟਰ ਹਨ ਜਿਸ ਨੇ 1999 ਜਾਂ ਉਸ ਤੋਂ ਪਹਿਲਾਂ ਟੈਸਟ ਡੈਬਿਊ ਕੀਤਾ ਸੀ ਇਹ ਇੱਕ ਸੰਯੋਗ ਹੀ ਹੈ ਕਿ ਹੇਰਾਥ ਉਸ ਮੈਦਾਨ ‘ਤੇ ਹੀ ਆਪਣਾ ਆਖ਼ਰੀ ਟੈਸਟ ਖੇਡੇ, ਜਿੱਥੇ ਉਹਨਾਂ ਡੈਬਿਊ ਕੀਤਾ ਸੀ ਉਹਨਾਂ 1999 ‘ਚ ਆਸਟਰੇਲੀਆ ਵਿਰੁੱਧ ਇਸ ਮੈਦਾਨ ‘ਤੇ ਹੀ ਪਹਿਲਾ ਟੈਸਟ ਮੈਚ ਖੇਡਿਆ ਸੀ ਹੇਰਾਥ ਨੇ ਆਈਸੀਸੀ ਟੈਸਟ ਗੇਂਦਬਾਜ਼ਾਂ ‘ਚ ਅੱਠਵੇਂ ਨੰਬਰ ‘ਤੇ ਰਹਿੰਦੇ ਹੋਏ ਕਰੀਅਰ ਖ਼ਤਮ ਕੀਤਾ ਮੈਚ ਤੋਂ ਪਹਿਲਾਂ ਹੇਰਾਥ ਸੱਤਵੇਂ ਸਥਾਨ ‘ਤੇ ਸਨ
1999 ਤੋਂ ਪਹਿਲਾਂ ਡੈਬਿਊ ਕਰਨ ਵਾਲਿਆਂ ‘ਚ ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਪਾਕਿਸਤਾਨ ਦੇ ਸ਼ੋਇਬ ਮਲਿਕ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ ਪਰ ਉਹ ਟੈਸਟ ਮੈਚ ਨਹੀਂ ਖੇਡਦੇ ਭਾਰਤੀ ਕ੍ਰਿਕਟਰਾਂ ‘ਚ ਹਰਭਜਨ ਸਿੰਘ ਨੇ 1998 ‘ਚ ਡੈਬਿਊ ਕੀਤਾ ਸੀ ਪਰ 2015 ਤੋਂ ਬਾਅਦ ਉਹਨਾਂ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਹਾਲਾਤਾਂ ਮੁਤਾਬਕ ਉਹਨਾਂ ਦੀ ਟੈਸਟ ਟੀਮ ‘ਚ ਵਾਪਸੀ ਹੁਣ ਮੁਸ਼ਕਲ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਟਲ ਜੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਾਨ ‘ਤੇ ਹੋਇਆ ਅੰਤਿਮ ਸਸਕਾਰ, ਲੱਖਾਂ ਦੀ ਗਿਣਤੀ ‘ਚ ਪੁੱਜੇ ਲੋਕ | Atal Bihari Vajpayee
ਪ੍ਰਸਿੱਧ ਹਸਤੀਆਂ ਨੇ ਕੌਮੀ ਆਗੂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, (ਏਜੰਸੀ)। ਭਾਰਤੀ ਸਿਆਸਤ ਦੇ ਯੁਗ ਪੁਰਸ਼ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਪਾਰੰਪਰਿਕ ਵਿਧੀ ਵਿਧਾਨ ਤੇ ਮੰਤੋਕਚਾਰ ਤੇ ਆਸਮਾਨ ਗੁੰਜਾਊ ਨਾਅਰਿਆਂ ਦਰਮਿਆਨ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਦੇ ਨਾਲ ਹੀ ਉਨ੍ਹਾਂ ਦੀ ਮ੍ਰਿਤਕ ਦੇਹ ਪੰਜ ਤੱਤਾਂ ‘ਚ ਵਿਲੀਨ ਹੋ ਗਈ। ਰਾਜਧਾਨੀ ਦੇ ਸ਼ਾਂਤੀਵਨ ਦੇ ਨੇੜੇ ਕੌਮੀ ਯਾਦ ਸਥਾਨ ‘ਤੇ ਭਾਰਤ ਰਤਨ ਵਾਜਪਾਈ ਦੀ ਗੋਦ ਲਈ ਪੁੱਤਰੀ ਨਮਿਤਾ ਭੱਟਾਚਾਰੀਆ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ ਤੇ ਵਿਧੀ ਵਿਧਾਨ ਗਵਾਲੀਅਰ ਤੋਂ ਵਿਸ਼ੇਸ਼ ਤੌਰ ‘ਤੇ ਸੱਦੇ ਗਏ ਪੰਡਿਤਾਂ ਨੇ ਕਰਵਾਇਆ। ਹਥਿਆਰਾਂ ਨਾਲ ਵਾਜਪਾਈ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ. ਵੈਂਕੱਇਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ, ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ, ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਸਮੁੰਦਰੀ ਫੌਜ ਮੁਖੀ ਜਨਰਲ ਬਿਪਨ ਰਾਵਤ, ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਤੇ ਸਮੁੰਦਰੀ ਫੌਜ ਐਡਮਿਰਲ ਸੁਨੀਲ ਲਾਂਬਾ ਨੇ ਵਾਜਪਾਈ ਦੀ ਮ੍ਰਿਤਕ ਦੇਹ ‘ਤੇ ਪੁਸ਼ਪ ਚੱਕਰ ਭੇਂਟ ਕੀਤੇ।
ਅੰਤਿਮ ਯਾਤਰਾ ‘ਚ ਜਨ ਸੈਲਾਬ | Atal Bihari Vajpayee
ਭਾਰਤੀ ਸਿਆਸਤ ਦੇ ਯੁਗ ਪੁਰਸ਼ ਅਟਲ ਬਿਹਾਰੀ ਵਾਜਪਾਈ ਦੀ ਭਾਰਤੀ ਜਨਤਾ ਪਾਰਟੀ ਦਫ਼ਤਰ ਤੋਂ ਸ਼ੁਰੂ ਹੋਈ। ਅੰਤਿਮ ਯਾਤਰਾ ‘ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਦੇ ਨੇੜੇ ਕੌਮੀ ਯਾਦਗਾਰ ਸਥਾਨ ਤੱਕ ਦੀ ਯਾਤਰਾ ਪੈਦਲ ਹੀ ਪੂਰੀ ਕੀਤੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮੋਦੀ ਨੇ ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ ਹੁੰਮਸ ਤੇ ਤਿੱਖੀ ਧੁੱਪ ‘ਚ ਲਗਭਗ ਅੱਠ ਕਿਲੋਮੀਟਰ ਦੀ ਇਹ ਯਾਤਰਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਪੂਰੀ ਕੀਤੀ। (Atal Bihari Vajpayee)
ਇਸ ਦੌਰਾਨ ਪੂਰੇ ਰਸਤੇ ਭਰ ਵੱਡੀ ਗਿਣਤੀ ‘ਚ ਲੋਕ ਸੜਕ ਦੇ ਕਿਨਾਰੇ ਖੜ੍ਹੇ ਸਨ ਤੇ ਉਹ ਆਪਣੇ ਪਿਆਰੇ ਆਗੂ ਨੂੰ ਗਮਗੀਨ ਭਾਵ ਨਾਲ ਵਿਦਾਈ ਦੇ ਰਹੇ ਸਨ। ਸਫੈਦ ਕੁਰਤਾ ਤੇ ਪਜਾਮਾ ਪਹਿਨੇ ਮੋਦੀ ਪਸੀਨੇ ਨਾਲ ਤਰਬਤਰ ਹੋਣ ‘ਤੇ ਰੁਮਾਲ ਨਾਲ ਵਾਰ-ਵਾਰ ਆਪਣੇ ਚਿਹਰੇ ਨੂੰ ਸਾਫ਼ ਕਰ ਰਹੇ ਸਨ। ਇਸ ਅਸਾਧਾਰਨ ਦ੍ਰਿਸ਼ ਨੂੰ ਦੇਖ ਕੇ ਸੜਕਾਂ ਦੇ ਕਿਨਾਰੇ ਖੜੇ ਲੋਕ ਵਿਸਮਿਤ ਸਨ। ਮੋਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਵਾਜਪਾਈ ਉਨ੍ਹਾਂ ਲਈ ਪਿਤਾ ਸਨਮਾਨ ਸਨ। (Atal Bihari Vajpayee)
ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਅੰਤਿਮ ਯਾਤਰਾਂ ਦੇ ਸ਼ੁਰੂਆਤ ‘ਚ ਪੈਦਲ ਚਲੇ ਪਰ ਬਾਅਦ ‘ਚ ਉਹ ਮੋਦੀ ਦੇ ਨਾਲ ਨਹੀਂ ਦਿਸੇ। ਪੈਦਲ ਚੱਲਣ ਵਾਲਿਆਂ ‘ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਵਿਜੈ ਗੋਇਲ, ਸਾਂਸਦ ਅਨੁਰਾਗ ਠਾਕੁਰ ਤੇ ਮਨੋਜ ਤਿਵਾਰੀ ਵੀ ਸ਼ਾਮਲ ਸਨ। ਇਸ ਯਾਤਰਾ ਦੌਰਾਨ ਸੜਕ ਕਿਨਾਰੇ ਖੜੇ ਲੋਕ ਗੁਲਾਬ ਦੀ ਵਰਸਾ ਕਰ ਰਹੇ ਸਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਲੋਕਾਂ ਨੇ ਪੈਦਲ ਹੀ ਇਹ ਯਾਤਰਾ ਪੂਰੀ ਕੀਤੀ।
ਸ੍ਰੀਦੇਵੀ ਨੂੰ ਹਜ਼ਾਰਾਂ ਪ੍ਰਸੰਸਕਾਂ ਵੱਲੋਂ ਅੰਤਿਮ ਵਿਦਾਈ
ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
ਮੁੰਬਈ (ਏਜੰਸੀ)। ਸ੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ ‘ਚ ਵਿਲੀਨ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸਥਿੱਤ ਸ਼ਮਸ਼ਾਨ ਭੂਮੀ ‘ਚ ਹੋਇਆ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਿਸ਼ੇਸ਼ ਤੌਰ ‘ਤੇ ਤਾਮਿਲਨਾਡੂ ਤੋਂ ਪੰਡਿਤ ਸੱਦੇ ਗਏ ਸਨ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਦਿੱਤੀ ਇਸ ਦੌਰਾਨ ਪੂਰਾ ਪਰਿਵਾਰ ਸ਼ਮਸ਼ਾਨਘਾਟ ‘ਚ ਮੌਜ਼ੂਦ ਸੀ ਪਤੀ ਬੋਨੀ ਕਪੂਰ ਤੇ ਦੋਵੇਂ ਪੁੱਤਰੀਆਂ ਸ਼ਮਸ਼ਾਨਘਾਟ ‘ਚ ਮੌਜ਼ੂਦ ਸਨ ਇਸ ਦੌਰਾਨ ਅਰਜੁਨ ਕਪੂਰ, ਦਿਓਰ ਅਨਿਲ ਕਪੂਰ ਤੇ ਸੰਜੈ ਕਪੂਰ ਵੀ ਬੋਨੀ ਕਪੂਰ ਨਾਲ ਮੌਜ਼ੂਦ ਸਨ।
ਜ਼ਿਕਰਯੋਗ ਹੈ ਕਿ ਅੰਤਿਮ ਸਸਕਾਰ ਦੇ ਸਮੇਂ ਸ਼ਾਹਰੁਖ ਖਾਨ, ਪ੍ਰਸੂਨ ਜੋਸ਼ੀ ਤੇ ਸੁਨੀਲ ਸ਼ੈਟੀ ਵਰਗੇ ਕਈ ਨਾਮੀ ਸਿਤਾਰੇ ਵੀ ਮੌਜ਼ੂਦ ਸਨ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਨੁਪਮ ਖੇਰ, ਅਮਿਤਾਭ ਬੱਚਨ, ਜਾਵੇਦ ਅਖ਼ਤਰ, ਸ਼ਬਾਨਾ ਆਜਮੀ, ਫਰਦੀਨ ਖਾਨ ਤੇ ਕਰਣ ਜੌਹਰ ਵੀ ਅੰਤਿਮ ਸਸਕਾਰ ਸਮੇਂ ਮੌਜ਼ੂਦ ਸਨ ਸ਼ਮਸ਼ਾਨਘਾਟ ਦੇ ਅੰਦਰ ਸਭ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ ਸਿਰਫ਼ ਕੁਝ ਖਾਸ ਵਿਅਕਤੀਆਂ ਨੂੰ ਹੀ ਅੰਤਿਮ ਸਸਕਾਰ ਲਈ ਸਮਸ਼ਾਨ ਘਾਟ ਦੇ ਅੰਦਰ ਜਾਣ ਦਿੱਤਾ ਗਿਆ ਸੀ।
ਸਰਕਾਰੀ ਸਨਮਾਨ ਨਾਲ ਦਿੱਤੀ ਅੰਤਿਮ ਵਿਦਾਈ
ਸ੍ਰੀਦੇਵੀ ਦੀ ਅੰਤਿਮ ਵਿਦਾਈ ਸਰਕਾਰੀ ਸਨਮਾਨ ਭਾਵ ਗਾਰਡ ਆਫ਼ ਆਨਰ ਦੇ ਨਾਲ ਹੋਇਆ ਸ੍ਰੀਦੇਵੀ ਨੂੰ ਪਦਮਸ਼੍ਰੀ ਸਨਮਾਨ ਮਿਲਣ ਦੌਰਾਨ ਉਨ੍ਹਾਂ ਦੇ ਅੰਤਿਮ ਸਸਕਾਰ ਨੂੰ ਸਰਕਾਰੀ ਸਨਮਾਨ ਨਾਲ ਪੂਰਾ ਕੀਤਾ ਗਿਆ ਮੁੰਬਈ ਪੁਲਿਸ ਦੇ ਜਵਾਨਾਂ ਨੇ ਸ੍ਰੀਦੇਵੀ ਦੀ ਮ੍ਰਿਤਕ ਦੇਹ ਦੇ ਸਾਹਮਣੇ ਗਾਰਡ ਆਫ਼ ਆਨਰ ਦਿੱਤਾ।
ਸ੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਦੇਸ਼ ਭੇਜਣ ‘ਚ ਇੱਕ ਭਾਰਤੀ ਨੇ ਕੀਤੀ ਸੀ ਮੱਦਦ
ਅਜਮਾਨ (ਸੰਯੁਕਤ ਅਰਬ ਅਮੀਰਾਤ) ਕੈਮਰੇ ਦੀ ਚਕਾਚੌਂਧ ਤੇ ਭਾਰਤ ‘ਚ ਆਪਣੇ ਲੱਖਾਂ ਪ੍ਰਸੰਸਕਾਂ ਦੀ ਨਜ਼ਰਾਂ ਤੋਂ ਦੂਰ ਬਾਲੀਵੁੱਡ ਹੀਰੋਇਨ ਸ੍ਰੀਦੇਵੀ ਦੀ  ਮ੍ਰਿਤਕ ਦੇਹ ਜਦੋਂ ਸੰਯੁਕਤ ਅਰਬ ਅਮੀਰਾਤ ਦੇ ਇੱਕ ਸਾਧਾਰਨ ਜਿਹੇ ਮੁਰਦਾ ਘਰ ‘ਚ ਰੱਖੀ ਹੋਈ ਸੀ ਉਦੋਂ ਉਸ ਨੂੰ ਸਵਦੇਸ਼ ਭੇਜਣ ‘ਚ ਇੱਕ ਹਮਵਤਨ ਹੀ ਮੱਦਦਗਾਰ ਵਜੋਂ ਸਾਹਮਣੇ ਆਇਆ ਦੁਬਈ ‘ਚ ਮੌਜ਼ੂਦ ਅਸ਼ਰਫ ਸ਼ੇਰੀ ਥਾਮਾਰਾਸਰੀ ਭਾਰਤ ਦੇ ਕੇਰਲਾ ਦੇ ਰਹਿਣ ਵਾਲੇ ਹਨ ਜੋ ਇੱਥੇ ਅਮੀਰਾਤ ‘ਚ ਮਰਨ ਵਾਲੇ ਲੋਕਾਂ ਨੂੰ ਸਵਦੇਸ਼ ਭੇਜਣ ‘ਚ ਮੱਦਦ ਕਰਦੇ ਹਨ ਥਾਮਾਰਾਸਰੀ ਨੇ ਕਰਜ਼ ਹੇਠਾਂ ਡੁੱਬੇ ਮਜ਼ਦੂਰਾਂ ਤੋਂ ਲੈ ਕੇ ਅਮੀਰਾਂ ਤੱਕ 47,00 ਲਾਸ਼ਾਂ ਨੂੰ ਵਿਸ਼ਵ ਦੇ 38 ਦੇਸ਼ਾਂ ਤੱਕ ਭੇਜਣ ‘ਚ ਮੱਦਦ ਕੀਤੀ ਹੈ।
ਨਿਰਾਸ਼ਾਜਨਕ ਰਹੀ ਬੋਲਟ ਦੀ ਵਿਦਾਈ
ਲੰਦਨ: ਯੂਸੇਨ ਬੋਲਟ ਲਈ ਟ੍ਰੈਕ ਅਤੇ ਫੀਲਡ ਮੁਕਾਬਲੇ ਦੇ ਇਤਿਹਾਸ ‘ਚ ਆਪਣੇ ਦਹਾਕੇ ਭਰੇ ਦਬਦਬੇ ਦਾ ਅੰਤ ਚੰਗਾ ਨਹੀ ਰਿਹਾ ਕਿਉਂਕਿ ਉਹ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਇੱਥੇ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਚਾਰ ਗੁਣਾ 100 ਮੀਟਰ ਰੇਸ ਨੂੰ ਸਮਾਪਤ ਨਹੀਂ ਕਰ ਸਕੇ
ਇਹ ਉਨ੍ਹਾਂ ਦੀ ਆਖਰੀ ਵਿਸ਼ਵ ਚੈਂਪੀਅਨਸ਼ਿਪ ਦੀ ਆਖਰੀ ਰੇਸ ਸੀ ਅਤੇ ਉਸ ਨੇ ਸੁਨਹਿਰੀ ਵਿਦਾਈ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਮਾਸਪੇਸ਼ੀਆਂ ‘ਚ ਖਿਚਾਅ ਨੇ ਸਾਰਿਆਂ ਦੀ ਉਮੀਦਾਂ ‘ਤੇਆਪਣੀ ਫੇਰ ਦਿੱਤਾ ਆਪਣੇ ਕਰੀਅਰ ਦੀ ਆਖਰੀ ਰੇਸ ‘ਚ 30 ਸਾਲਾ ਬੋਲਟ ਨੇ ਜਮੈਕਾਈ ਸਾਥੀ ਯੋਹਾਨ ਬਲੈਕ ਤੋਂ ਬੇਟਨ ਲਈ ਪਰ ਉਦੋਂ ਹੀ ਉਨ੍ਹਾਂ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਗਿਆ ਕਿਉਂਕਿ ਉਹ ਰੇਸ ਦੀ ਆਖਰੀ ਲੈਪ ‘ਚ ਬ੍ਰਿਟਿਸ਼ ਅਤੇ ਅਮਰੀਕੀ ਵਿਰੋਧੀ ਦਾ ਪਿੱਛਾ ਨਹੀਂ ਕਰ ਸਕੇ
ਬੋਲਟ ਨੇ ਲੰਮੇ ਕਦਮ ਵਧਾਉਣੇ ਸ਼ੁਰੂ ਕੀਤੇ ਪਰ ਉਹ ਆਪਣੀ ਰਫਤਾਰ ਨਹੀਂ ਲਿਆ ਸਕੇ ਅਤੇ ਲੜਖੜਾਕੇ ਕੁਝ ਕਦਮ ਅੱਗੇ ਵਧਾਏ ਪਰ ਡਿੱਗ ਪਏ, ਉਹ ਦਰਦ ਨਾਲ !ਜੂਝ ਰਹੇ ਸਨ ਜਮੈਕਾ ਟੀਮ ਦੇ ਡਾਕਟਰ ਕੇਵਿਨ ਜੋਂਸ ਨੇ ਬਾਅਦ ‘ਚ ਕਿਹਾ ਕਿ ਉਨ੍ਹਾਂ ਦੀ ਖੱਬੀ ਹੈਮਸਟ੍ਰਿੰਗ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਹੈ ਪਰ ਉਨ੍ਹਾਂ ਨੂੰ ਸਭ ਤੋਂ ਜਿਆਦਾ ਦਰਦ ਰੇਸ ਹਾਰਨ ਦੀ ਨਿਰਾਸ਼ਾ ਹੈ
ਪਿਛਲੇ ਤਿੰਨ ਹਫਤੇ ਉਨ੍ਹਾਂ ਲਈ ਕਾਫੀ ਮੁਸ਼ਕਿਲ ਰਹੇ ਹਨ ਓਲੰਪਿਕ ਸਟੇਡੀਅਮ ‘ਚ ਇਹ ਦ੍ਰਿਸ਼ ਕਾਫੀ ਦੁਖਦ ਸੀ ਜਿੱਥੇ ਉਨ੍ਹਾਂ ਨੇ 2012 ਓਲੰਪਿਕ ਖੇਡਾਂ ‘ਚ ਤਿੰਨ ਸੋਨ ਤਮਗੇ ਆਪਣੇ ਨਾਂਅ ਕੀਤੇ ਸਨ  ਬੋਲਟ ਨਿਰਾਸ਼ਾ ‘ਚ ਗੋਡੇ ਟੇਕ ਕੇ ਬੈਠ ਗਏ ਅਤੇ ਆਪਣਾ ਸਿਰ ਉਨ੍ਹਾਂ ਨੇ ਆਪਣੇ ਹੱਥਾਂ ‘ਚ ਰੱਖ ਦਿੱਤਾ ਉਹ ਕਾਫੀ ਦੇਰ ਤੱਕ ਇਕੱਲੇ ਟ੍ਰੈਕ ‘ਤੇ ਉਂਜ ਹੀ ਬੈਠੇ ਰਹੇ ਅਤੇ ਬਲੇਕ ਅਤੇ ਟੀਮ ਦੇ ਹੋਰ ਸਾਥੀਆਂ ਜੂਲੀਅਨ ਫੋਰਟੇ ਅਤੇ ਓਮਰ ਮੈਕਲਿਓਡ ਨੇ ਉਨ੍ਹਾਂ ਨੂੰ ਘੇਰ ਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
13ਵੇਂ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਵਿਦਾਇਗੀ ਸਮਾਰੋਹ
ਨਵੀਂ ਦਿੱਲੀ: 13ਵੇਂ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅੱਜ ਰਾਸ਼ਟਰਪਤੀ ਭਵਨ ਦੇ ਸੈਂਟਰਲ ਹਾਲ ਵਿੱਚ ਉਨ੍ਹਾਂ ਦਾ ਵਿਦਾਇਗੀ ਸਮਾਰੋਹ ਹੋਵੇਗਾ। ਇਸ ਪ੍ਰੋਰਗਾਮ ਲਈ ਪਾਰਲੀਮੈਂਟ ਮੈਂਬਰਾਂ ਨੇ ਤਿਆਰੀ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਇਹ ਸ਼ਾਨਦਾਰ ਵਿਦਾਇਗੀ ਹੋਵੇਗੀ। ਪਰ, 55 ਸਾਲ ਪਹਿਲਾਂ ਜਿਸ ਤਰ੍ਹਾਂ ਨਾਲ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਵਿਦਾਇਗੀ ਦਿੱਤੀ ਗਈ, ਉਹੋ ਜਿਹੀ ਹੁਣ ਤੱਕ ਕਿਸੇ ਨੂੰ ਨਹੀਂ ਮਿਲੀ। ਸ਼ਾਮ 5:30 ਪ੍ਰਣਬ ਮੁਖ਼ਰਜੀ ਦਾ ਵਿਦਾਇਗੀ ਸਮਾਰੋਹ ਸ਼ੁਰੂ ਹੋਵੇਗਾ ਅਤੇ ਇਹ ਕਰੀਬ ਅੱਧੇ ਘੰਟੇ ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਮੌਜ਼ੂਦ ਰਹਿਣਗੇ। ਦੋਵੇਂ ਵਿਦਾਇਗੀ ਦੌਰਾਨ ਭਾਸ਼ਣ ਦੇਣਗੇ। ਨਰਿੰਦਰ ਮੋਦੀ ਵੀ ਇਸ ਪ੍ਰੋਗਰਾਮ ਵਿੱਚ ਮੌਜ਼ੂਦ ਰਹਿਣਗੇ।
13 ਰਾਸ਼ਟਰਪਤੀਆਂ ਨੂੰ ਨਹੀਂ ਮਿਲੀ ਰਾਜਿੰਦਰ ਪ੍ਰਸਾਦ ਵਰਗੀ ਵਿਦਾਇਗੀ
10 ਮਈ 1962 ਵਿੱਚ ਰਾਮਲੀ੍ਹਲਾ ਮੈਦਾਨ (ਦਿੱਲੀ) ਵਿੱਚ ਹਜ਼ਾਰਾਂ ਲੋਕ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰਵਿਦਾਇਗੀ ਦੇਣ ਲਈ ਪਹੁੰਚੇ।
ਪ੍ਰਣਬ ਸਮੇਤ 13 ਰਾਸ਼ਟਰਪਤੀਆਂ ਨੂੰ ਅਜਿਹੀ ਵਿਦਾਇਗੀ ਨਹੀਂ ਮਿਲੀ।
ਰਾਜਿੰਦਰ ਪ੍ਰਸਾਦ ਨੂੰ ਰਾਸ਼ਟਰਪਤੀ ਅਹੁਦੇ ਤੋਂ ਸੇਵਾ ਮੁਕਤ ਹੋਦ ‘ਤੇ 1100 ਰੁਪਏ ਦੀ ਪੈਨਸ਼ਨ ਮਿਲੀ।
ਭਾਰਤ-ਚੀਨ ਯੁੱਧ ਦੇ ਸਮੇਂ ਆਪਣੀ ਪਤਨੀ ਦੀ ਜਵੈਲਰੀ ਦਾਨ ਕਰ ਦਿੱਤੀ ਸੀ।
ਰਾਜਿੰਦਰ ਪ੍ਰਸਾਦ ਗਾਂਧੀ ਜੀ ਦੇ ਰਸਤੇ ‘ਤੇ ਚੱਲੇ ਅਤੇ ਉਨ੍ਹਾਂ ਨੇ ਹਮੇਸ਼ਾ ਸਾਦਾ ਜੀਵਨ ਗੁਜ਼ਾਰਿਆ।
28 ਫਰਵਰੀ 1963 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਰਾਸ਼ਟਰਪਤੀ ਬਣਨ ਤੋਂ ਪਹਿਲਾਂ ਪ੍ਰਣਬ ਦਾ 50 ਸਾਲ ਦਾ ਰਾਜਨੀਤਕ ਭਵਿੱਖ ਰਿਹਾ।
14 ਸਾਲ ਤੱਕ ਸੰਸਦ ਦੇ ਦੋਵੇਂ ਸਦਨਾਂ ਦੀ ਅਗਵਾਈ ਕੀਤੀ।
4 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ।
ਕੋਵਿੰਦ ਦੋ ਵਾਰ ਰਾਜ ਸਭਾ ਮੈਂਬਰ ਰਹੇ।
ਪ੍ਰਣਬ ਮੁਖਰਜ਼ੀ ਕਰੀਬ 43 ਸਾਲ ਤੱਕ ਪਾਰਲੀਮੈਂਟ ਮੈਂਬਰ ਰਹੇ ਅਤੇ 22 ਸਾਲ ਤੱਕ ਮੰਤਰੀ ਦੇ ਅਹੁਦੇ ‘ਤੇ ਰਹੇ।
28 ਸਾਲ ਤੱਕ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ।
ਆਪਣੇ ਕਾਰਜਕਾਲ ਦੌਰਾਨ ਪ੍ਰਣਬ ਮੁਖ਼ਰਜੀ ਨੇ 32 ਰਹਿਮ ਅਪੀਲਾਂ ਦਾ ਫੈਸਲਾ ਕੀਤਾ, ਇਨ੍ਹਾਂ ਵਿੱਚੋਂ ਕੁਝ 2000 ਤੋਂ ਲਟਕ ਰਹੀਆਂ ਸਨ।
ਕਸਾਬ ਨੂੰ 2012, ਅਫ਼ਜ਼ਲ ਗੁਰੂ ਨੂੰ 2013 ਅਤੇ ਯਾਕੂਬ ਮੈਮਨ ਨੂੰ 2015 ਵਿੱਚ ਫਾਂਸੀ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਕੀਤਾ ਨਵਾਂ ਆਦੇਸ਼ ਜਾਰੀ
ਹੁਣ ਸਕੂਲ ‘ਚ ਨਹੀਂ ਹੋਵੇਗੀ ਵਿਦਾਇਗੀ ਪਾਰਟੀ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਤੋਂ ਵਿਦਾਇਗੀ ਪਾਰਟੀ ਨਹੀਂ ਹੋਵੇਗੀ, ਕਿਉਂਕਿ ਨਾ ਸਿਰਫ਼ ਵਿਦਾਇਗੀ ਪਾਰਟੀ ਦੇਣ ‘ਤੇ ਸਿੱਖਿਆ ਵਿਭਾਗ ਨੇ ਪਾਬੰਦੀ ਲਗਾ ਦਿੱਤੀ ਹੈ, ਸਗੋਂ ਵਿਦਾਇਗੀ ਪਾਰਟੀ ਅਤੇ ਗਿਫ਼ਟ ਦੇਣ ਲਈ ਕੀਤੀ ਜਾਣ ਵਾਲੀ ਜਬਰੀ ਪੈਸੇ ਦੀ ਵਸੂਲੀ ‘ਤੇ ਵੀ ਰੋਕ ਲਗਾਈ ਗਈ ਹੈ। ਜੇਕਰ ਸਕੂਲ ਸਮੇਂ ਹੁਣ ਤੋਂ ਬਾਅਦ ਕੋਈ ਵਿਦਾਇਗੀ ਪਾਰਟੀ ਕੀਤੀ ਜਾਂ ਫਿਰ ਗਿਫ਼ਟ ਦੇਣ ਲਈ ਕੋਈ ਵਸੂਲੀ ਹੋਈ ਤਾਂ ਸਿੱਧੇ ਹੀ ਉਨਾਂ ਵਿਧਾਇਕਾਂ ਖ਼ਿਲਾਫ਼ ਕਾਰਵਾਈ ਸਿੱਖਿਆ ਵਿਭਾਗ ਵਲੋਂ ਕਰ ਦਿੱਤੀ ਜਾਵੇਗੀ।
ਤੋਹਫ਼ੇ ਲਈ ਜ਼ਬਰੀ ਵਸੂਲੀ ‘ਤੇ ਲਗਾਈ ਪਾਬੰਦੀ
ਸਿੱਖਿਆ ਵਿਭਾਗ ਵਲੋਂ ਜਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚੋਂ ਰਿਟਾਇਰ ਹੋਣ ਵਾਲਾ ਅਧਿਆਪਕ ਜਾਂ ਫਿਰ ਕਰਮਚਾਰੀ ਪਹਿਲਾਂ ਖ਼ੁਦ ਸਟਾਫ਼ ਨੂੰ ਪਾਰਟੀ ਕਰਦਾ ਹੈ ਅਤੇ ਅਗਲੇ ਦਿਨ ਸਮੂਹ ਸਟਾਫ਼ ਵਲੋਂ ਰਿਟਾਇਰ ਹੋਣ ਵਾਲੇ ਅਧਿਆਪਕ ਜਾਂ ਫਿਰ ਕਰਮਚਾਰੀ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ। ਇਸ ਵਿਦਾਇਗੀ ਪਾਰਟੀ ਲਈ ਸਟਾਫ਼ ਤੋਂ ਪੈਸੇ ਇਕੱਠੇ ਕਰਕੇ ਮਹਿੰਗੇ ਤੋਹਫ਼ੇ ਵੀ ਦਿੱਤੇ ਜਾਂਦੇ ਹਨ।
ਇਨਾਂ ਤੋਹਫ਼ਿਆਂ ਨੂੰ ਖਰੀਦਣ ਲਈ ਕਈ ਅਧਿਆਪਕਾ ਅਤੇ ਮੁਲਾਜਮਾ ਨੂੰ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਹੈ। ਇਥੇ ਹੀ ਵਿਦਾਇਗੀ ਪਾਰਟੀਆਂ ਦੇ ਨਾਲ ਵਿਦਿਆਰਥੀ ਦੀ ਪੜਾਈ ਦਾ ਵੱਖਰੇ ਤੌਰ ‘ਤੇ ਨੁਕਸਾਨ ਹੁੰਦਾ ਰਹਿੰਦਾ ਹੈ।
ਇਨਾਂ ਕਾਰਨਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਆਦੇਸ਼ ਚਾੜਦੇ ਹੋਏ ਸਕੂਲ ਮੁਖੀਆ ਨੂੰ ਕਹਿ ਦਿੱਤਾ ਹੈ ਕਿ ਅੱਜ ਤੋਂ ਬਾਅਦ ਨਾ ਹੀ ਸਕੂਲ ਦੇ ਸਮੇਂ ਕੋਈ ਵਿਦਾਇਗੀ ਪਾਰਟੀ ਹੋਵੇਗੀ ਅਤੇ ਨਾ ਹੀ ਕਿਸੇ ਵੀ ਅਧਿਆਪਕ ਜਾਂ ਫਿਰ ਕਰਮਚਾਰੀ ਨੂੰ ਪੈਸੇ ਦੇਣ ਲਈ ਮਜਬੂਰ ਕੀਤਾ ਜਾਵੇ। ਜੇਕਰ ਇਸ ਸਬੰਧੀ ਕੋਈ ਕੁਤਾਹੀ ਹੋਈ ਤਾਂ ਕਾਰਵਾਈ ਸਿੱਧਾ ਸਕੂਲ ਮੁੱਖੀ ਦੇ ਖ਼ਿਲਾਫ਼ ਹੀ ਹੋਵੇਗੀ।
ਹਾਲਾਂਕਿ ਇਥੇ ਹੀ ਸਿੱਖਿਆ ਵਿਭਾਗ ਨੇ ਸਾਫ਼ ਕੀਤਾ ਹੈ ਕਿ ਸਕੂਲ ਸਮੇਂ ਤੋਂ ਬਾਅਦ ਕਿਸੇ ਵੀ ਤਰਾਂ ਦੀ ਪਾਰਟੀ ਕਰਨ ਜਾਂ ਫਿਰ ਦੇਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ
ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਵਿੰਬਲਡਨ ‘ਚ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਜੋ ਉਨ੍ਹਾਂ ਦਾ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਵੀ ਹੈ ਪਰ ਕੁਝ ਹਫਤੇ ਬਾਅਦ 36 ਸਾਲ ਦੇ ਹੋਣ ਜਾ ਰਹੇ ਸਵਿੱਸ ਮਾਸਟਰ ਨੇ ਇਹ ਕਹਿ ਕੇ ਪ੍ਰਸੰਸਕਾਂ ਨੂੰ ਕੁਝ ਮੁਸ਼ਕਲ ‘ਚ ਪਾ ਦਿੱਤਾ ਹੈ ਕਿ ਉਹ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਅਗਲੇ ਸਾਲ ਫਿਰ ਤੋਂ ਆਲ ਇੰਗਲੈਂਡ ‘ਚ ਖੇਡਣ ਆਉਣਗੇ
ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰਾ ਕੇ ਕੁੱਲ 19ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਿਆ
14 ਸਾਲ ਪਹਿਲਾਂ ਫੈਡਰਰ ਆਲ ਇੰਗਲੈਂਡ ਕਲੱਬ ‘ਚ ਖੇਡਣ ਆਏ ਸਨ ਅਤੇ ਹੁਣ 35 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇੱਥੇ ਅੱਠਵੀਂ ਵਾਰ ਖਿਤਾਬ ਜਿੱਤਿਆ ਹੈ ਉਹ ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਵੀ ਪਹਿਲੇ ਟੈਨਿਸ ਖਿਡਾਰੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਫਾਈਨਲ ‘ਚ ਪਹੁੰਚੇ ਕ੍ਰੋਏਸ਼ਿਆਈ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ ਆਸਾਨੀ ਨਾਲ ਹਰਾਇਆ ਸੈਂਟਰ ਕੋਰਟ ‘ਤੇ ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਮਰ ਅਤੇ ਬੀਤੇ ਸਾਲ ਸੱਟ ਤੋਂ ਬਾਅਦ ਉਹ ਇਹ ਨਹੀਂ ਕਹਿ ਸਕਦੇ ਹਨ ਕਿ ਅਗਲੇ ਸਾਲ ਆਪਣੇ ਖਿਤਾਬ ਦਾ ਬਚਾਅ ਕਰਨ ਇੱਥੇ ਉੱਤਰਨਗੇ ਜਾਂ ਨਹੀਂ
35 ਸਾਲਾ ਟੇਨਿਸ ਖਿਡਾਰੀ ਨੇ ਕਿਹਾ ਕਿ ਉਮੀਦ ਕਰਾਂਗਾ ਕਿ ਵਾਪਸ ਆ ਸਕਾਂ ਪਰ ਕੋਈ ਗਾਰੰਟੀ ਨਹੀਂ ਦੇ ਸਕਦਾ ਬੀਤੇ ਸਾਲ ਫੈਡਰਰ ਨੂੰ ਵਿੰਬਲਡਨ ਤੋਂ ਬਾਹਰ ਹੋਣ ਤੋਂ ਬਾਅਦ ਅਗਲੇ ਛੇ ਮਹੀਨੇ ਸੱਟ ਕਾਰਨ ਟੈਨਿਸ ਤੋਂ ਦੂਰ ਰਹਿਣਾ ਪਿਆ ਸੀ ਉਨ੍ਹਾਂ ਨੇ 2012 ਤੋਂ ਬਾਅਦ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ ਜਿਸ ਨਾਲ ਸਾਬਕਾ ਨੰਬਰ ਇੱਕ ਖਿਡਾਰੀ ਦੇ ਕਰੀਅਰ ਦੇ ਅੰਤ ਦੇ ਤੌਰ ‘ਤੇ ਵੀ ਵੇਖਿਆ ਜਾਣ ਲੱਗਾ ਸੀ ਪਰ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਨ ਵਾਲੇ ਫੈਡਰਰ ਨੇ ਇਸ ਸਾਲ ਅਸਟਰੇਲੀਅਨ ਓਪਨ ‘ਚ ਖਿਤਾਬ ਜਿੱਤਿਆ ਅਤੇ ਕਲੇਅ ਕੋਰਟ ਸੈਸ਼ਨ ਤੋਂ ਦੂਰ ਰਹਿਣ ਤੋਂ ਬਾਅਦ ਆਪਣੇ ਪਸੰਦੀਦਾ ਗ੍ਰਾਸ ਕੋਰਟ ‘ਤੇ ਵਿੰਬਲਡਨ ਦੇ ਤੌਰ ‘ਤੇ ਆਪਣਾ 19ਵਾਂ ਸਲੇਮ ਜਿੱਤ ਲਿਆ
ਰਿਕਾਰਡ 11ਵੀਂ ਵਾਰ ਵਿੰਬਲਡਨ ਫਾਈਨਲ ਖੇਡਣ ਵਾਲੇ ਪਹਿਲੇ ਟੈਨਿਸ ਖਿਡਾਰੀ ਬਣੇ
ਫੈਡਰਰ ਨੇ ਕਿਹਾ ਕਿ ਤੁਹਾਨੂੰ ਕੁਝ ਸਮਾਂ ਪਹਿਲਾਂ ਇਹ ਸੋਚ ਕੇ ਹਾਸਾ ਆ ਜਾਂਦਾ ਕਿ ਮੈਂ ਇਸ ਸਾਲ ਦੋ ਗ੍ਰੈਂਡ ਸਲੇਮ ਜਿੱਤੂੰਗਾ ਖੁਦ ਮੈਨੂੰ ਵੀ ਇਸ ਵਾਰ ਦਾ ਵਿਸ਼ਵਾਸ ਨਹੀਂ ਹੈ ਕਿ ਮੈਂ ਦੋ ਸਲੇਮ ਜਿੱਤ ਲਵਾਂਗਾ ਪਰ ਇਹ ਜਿੱਤ ਕਮਾਲ ਦੀ ਹੈ ਮੈਂ ਨਹੀਂ ਜਾਣਦਾ ਕਿ  ਹੋਰ ਕਿੰਨੇ ਦਿਨਾਂ ਤੱਕ ਇਹ ਲੈਅ ਰਹੇਗੀ ਪਰ ਮੈਂ ਖੁਦ ਨੂੰ ਹਮੇਸ਼ਾ ਯਾਦ ਦਿਵਾਉਂਦਾ ਹਾਂ ਕਿ ਸਿਹਤਮੰਦੀ ਹੀ ਪਹਿਲ ਹੈ ਜੇਕਰ ਮੈਂ ਅਜਿਹਾ ਕਰਾਂਗਾ ਤਾਂ ਹੀ ਚੀਜ਼ਾਂ ਹੋ ਸਕਣਗੀਆਂ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਨੇ ਸਾਲ 2003 ‘ਚ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ ਸੀ ਉਸ ਸਮੇਂ ਉਹ ਪੋਨੀ ਬਣਾ ਕੇ ਖੇਡਿਆ ਕਰਦੇ ਸਨ ਜਦੋਂ ਕਿ ਮੌਜ਼ੂਦਾ ਸਮੇਂ ‘ਚ  ਫੈਡਰਰ ਦੇ ਹਾਵ-ਭਾਵ ‘ਚ ਉਨ੍ਹਾਂ ਦੀ ਖੇਡ ਜਿੰਨੀ ਪਰਿਪੱਕਤਾ ਦਿਖਾਈ ਦਿੰਦੀ ਹੈ ਅਤੇ ਉਹ ਇਹ ਖਿਤਾਬ ਜਿੱਤਣ ਵਾਲੇ ਸਭ ਤੋਂ ਉਮਰਦਰਾਜ ਖਿਡਾਰੀ ਵੀ ਬਣ ਗਏ ਹਨ
ਫੈਡਰਰ ਨੇ ਰਿਕਾਰਡ ਅੱਠਵੀਂ ਵਾਰ ਵਿੰਬਲਡਨ ਜਿੱਤਣ ਨਾਲ ਇਤਿਹਾਸ ‘ਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਇਸ ਮਾਮਲੇ ‘ਚ ਪੀਟ ਸੈਂਪ੍ਰਾਸ ਅਤੇ ਵਿਲੀਅਮ ਰੇਨਸ਼ਾ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ ਕਰੀਅਰ ‘ਚ ਸੱਤ-ਸੱਤ ਵਾਰ ਇੱਥੇ ਖਿਤਾਬ ਜਿੱਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।