Safe - Sach Kahoon Punjabi
ਰੋਟਾਵਾਇਰਸ : ਬੱਚਿਆਂ ਦਾ ਰੱਖੋ ਖਾਸ ਖਿਆਲ
ਰੋਟਾਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ ਸਹੀ ਇਲਾਜ਼ ਨਾ ਮਿਲਣ ਨਾਲ ਸਰੀਰ ਵਿੱਚ ਪਾਣੀ ਤੇ ਨਮਕ ਦੀ ਕਮੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਬੱਚੇ ਦੀ ਮੌਤ ਵੀ ਹੋ ਸਕਦੀ ਹੈ। ਰੋਟਾਵਾਇਰਸ ਇੱਕ ਛੂਤਕਾਰੀ ਵਾਇਰਸ ਹੈ ਇਹ ਬੱਚਿਆਂ ਨੂੰ ਦਸਤ ਲੱਗਣ ਦਾ ਸਭ ਤੋਂ ਵੱਡਾ ਕਾਰਣ ਹੈ ਜਿਸ ਕਰਕੇ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ ਅਤੇ ਇਸ ਨਾਲ ਬੱਚੇ ਦੀ ਮੌਤ ਵੀ ਹੋ ਸਕਦੀ ਹੈ ਰੋਟਾਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੀ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਸਹੀ ਇਲਾਜ਼ ਨਾ ਮਿਲਣ ਨਾਲ ਸਰੀਰ ਵਿੱਚ ਪਾਣੀ ਤੇ ਨਮਕ ਦੀ ਕਮੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਬੱਚੇ ਦੀ ਮੌਤ ਵੀ ਹੋ ਸਕਦੀ ਹੈ ਰੋਟਾਵਾਇਰਸ ਲਾਗ ਵਿੱਚ ਗੰਭੀਰ ਦਸਤ ਦੇ ਨਾਲ-ਨਾਲ ਬੁਖ਼ਾਰ ਤੇ ਉਲਟੀਆਂ ਵੀ ਹੁੰਦੀਆਂ ਹਨ ਤੇ ਕਦੇ ਕਦੇ ਢਿੱਡ ਵਿੱਚ ਦਰਦ ਵੀ ਹੁੰਦਾ ਹੈ। ਦਸਤ ਅਤੇ ਹੋਰ ਲੱਛਣ ਤਕਰੀਬਨ 3 ਤੋਂ 7 ਦਿਨਾਂ ਤੱਕ ਰਹਿੰਦੇ ਹਨ  ਭਾਰਤ ਵਿੱਚ ਜਿਹੜੇ ਬੱਚੇ ਦਸਤ ਕਾਰਨ ਹਸਪਤਾਲ ਵਿੱਚ ਭਰਤੀ ਹੁੰਦੇ ਹਨ ਉਹਨਾਂ ‘ਚੋਂ 40 ਫੀਸਦੀ ਰੋਟਾਵਾਇਰਸ ਲਾਗ ਨਾਲ ਪੀੜਤ ਹੁੰਦੇ ਹਨ ਰੋਟਾਵਾਇਰਸ ਦਸਤ ਭਾਰਤ ਵਿਚ ਤਕਰੀਬਨ 32.7 ਲੱਖ ਬੱਚਿਆਂ ਦੀ ਓ ਪੀ ਡੀ, ਤਕਰੀਬਨ 8.72 ਲੱਖ ਬੱਚਿਆਂ ਦੀ ਹਸਪਤਾਲ ਵਿੱਚ ਭਰਤੀ ਤੇ ਹਰ ਸਾਲ ਤਕਰੀਬਨ 78 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਬਣਦੇ ਹਨ।
ਜਿਸ ਵਿੱਚੋਂ 59 ਹਜ਼ਾਰ ਬੱਚਿਆਂ ਦੀ ਮੌਤ ਦੋ ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦੀ ਹੈ । ਰੋਟਾਵਾਇਰਸ ਦਸਤ ਦਾ ਖ਼ਤਰਾ ਪੂਰੀ ਦੁਨੀਆਂ ਦੇ ਬੱਚਿਆਂ ਨੂੰ ਹੁੰਦਾ ਹੈ ਰੋਟਾਵਾਇਰਸ ਦਸਤ ਨਾਲ ਹੋਣ ਵਾਲੀਆਂ ਮੌਤਾਂ ‘ਚੋਂ ਤਕਰੀਬਨ 50 ਫੀਸਦੀ ਮੌਤਾਂ ਦੋ ਸਾਲ ਦੀ ਉਮਰ ਤੱਕ ਹੋ ਜਾਂਦੀਆਂ ਹਨ ਆਮ ਤੌਰ ‘ਤੇ ਰੋਟਾਵਾਇਰਸ ਇੱਕ ਬੱਚੇ ਤੋਂ ਦੂਜੇ ਬੱਚਿਆਂ ਤੱਕ ਗੰਦੇ ਪਾਣੀ, ਗੰਦਾ ਖਾਣ ਤੇ ਗੰਦੇ ਹੱਥਾਂ ਦੇ ਸੰਪਰਕ ਵਿੱਚ ਆਉਣ ਕਾਰਨ ਫੈਲਦਾ ਹੈ ਤੇ ਇਹ ਵਾਇਰਸ ਬੱਚਿਆਂ ਦੇ ਹੱਥਾਂ ਤੇ ਸਖ਼ਤ ਜਗ੍ਹਾ ‘ਤੇ ਲੰਮੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੇਵਰਲਡ ਹੈਲਥ ਆਰਗੇਨਾਈਜੇਸ਼ਨ 2013 ਮੁਤਾਬਿਕ ਰੋਟਾਵਾਇਰਸ ਸਿੱਧਾ ਬੰਦੇ ਤੋਂ ਦੂਜੇ ਬੰਦੇ ਨੂੰ ਜਾਂ ਫ਼ਿਰ ਵਾਇਰਸ ਨਾਲ ਦੂਸ਼ਿਤ ਚੀਜ਼ਾਂ ਰਾਹੀਂ ਵੀ ਹੋ ਸਕਦਾ ਹੈ ਰੋਟਾਵਾਇਰਸ ਲਾਗ ਤੇ ਦਸਤ ਪੂਰੇ ਸਾਲ ਦੌਰਾਨ ਕਦੇ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ
ਪਰ ਸਰਦੀ ਦੇ ਮੌਸਮ ਵਿਚ ਇਸਦਾ ਅਸਰ ਸਭ ਤੋਂ ਜ਼ਿਆਦਾ ਵੇਖਿਆ ਜਾਂਦਾ ਹੈ ਰੋਟਾਵਾਇਰਸ ਕਾਰਨ ਹੋਣ ਵਾਲੇ ਦਸਤ ਤੇ ਦੂਜੇ ਕਾਰਨਾਂ ਤੋਂ ਹੋਏ ਦਸਤ ਦੇ ਲੱਛਣਾਂ ਵਿੱਚ ਕੋਈ ਖਾਸ ਫ਼ਰਕ ਨਹੀਂ ਹੁੰਦਾ ਬੱਚੇ ਦੇ ਮਲ ਦੀ ਜਾਂਚ ਲੈਬੋਰਟਰੀ ਵਿੱਚ ਕਰਵਾਉਣ ਤੋਂ ਬਾਅਦ ਹੀ ਰੋਟਾਵਾਇਰਸ ਦੇ ਕਾਰਨ ਦਸਤ ਹੋਣ ਬਾਰੇ ਪਤਾ ਲੱਗ ਸਕਦਾ ਹੈਰੋਟਾਵਾਇਰਸ ਕਾਰਨ ਹੋਣ ਵਾਲੇ ਦਸਤ ਦਾ ਕੋਈ ਬੱਝਵਾਂ ਇਲਾਜ਼ ਮੌਜੂਦ ਨਹੀਂ ਹੈ ਇਸਦਾ ਇਲਾਜ਼ ਵੀ ਦੂਜੇ ਦਸਤਾਂ ਵਾਂਗ ਹੀ ਹੁੰਦਾ ਹੈ ਇਸ ਦਾ ਇਲਾਜ਼ ਬੱਚੇ ਨੂੰ ਓ ਆਰ ਐਸ ਅਤੇ 14 ਦਿਨਾਂ ਤੱਕ ਜ਼ਿੰਕ ਦੀਆਂ ਗੋਲੀਆਂ ਦੇ ਕੇ ਕੀਤਾ ਜਾਣਾ ਚਾਹੀਦਾ ਹੈ।
ਗੰਭੀਤ ਦਸਤ ਹੋਣ ਦੀ ਸਥਿਤੀ ਵਿੱਚ ਬੱਚੇ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਉਣ ਦੀ ਲੋੜ ਹੁੰਦੀ ਹੈ। ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਬੱਚੇ ਨੂੰ ਰੋਟਾਵਾਇਰਸ ਲਾਗ ਵਾਰ-ਵਾਰ ਹੋ ਸਕਦੇ ਹਨ ਹਾਲਾਂਕਿ ਦੁਬਾਰਾ ਹੋਣ ਵਾਲੀ ਲਾਗ ਜਿਆਦਾਤਰ ਗੰਭੀਰ ਨਹੀਂ ਹੁੰਦੀ ਇੱਥੇ ਦੱਸਣਯੋਗ ਹੈ ਕਿ ਦਸਤ ਕਈ ਤਰ੍ਹਾਂ ਦੇ ਜੀਵਾਣੂਆਂ ਰਾਹੀਂ ਫੈਲਦਾ ਹੈ ਰੋਟਾਵਾਇਰਸ ਵੈਕਸੀਨ ਕੇਵਲ ਰੋਟਾਵਾਇਰਸ ਦੇ ਕਾਰਨ ਹੋਣ ਵਾਲੇ ਦਸਤ ਨੂੰ ਹੀ ਰੋਕ ਸਕਦਾ ਹੈ ਜਿਹੜਾ ਕਿ ਬੱਚਿਆਂ ਨੂੰ ਦਸਤ ਲੱਗਣ ਦਾ ਮੁੱਖ ਕਾਰਨ ਹੈ ਪਰ ਰੋਟਾਵਾਇਰਸ ਵੈਕਸੀਨ ਤੋਂ ਬਾਅਦ ਵੀ ਦੂਜੇ ਕਾਰਨਾਂ ਨਾਲ ਦਸਤ ਹੋ ਸਕਦੇ ਹਨ। (Rotavirus)
ਰੋਟਾਵਾਇਰਸ ਤੋਂ ਕਿਵੇਂ ਬਚਿਆ ਜਾ ਸਕਦੈ?
ਰੋਟਾਵਾਇਰਸ ਟੀਕਾਕਰਨ ਹੀ ਰੋਟਾਵਾਇਰਸ ਦਸਤ ਤੋਂ ਬਚਣ ਦਾ ਇੱਕੋ-ਇੱਕ ਹੱਲ ਹੈ, ਰੋਟਾਵਾਇਰਸ ਟੀਕਾਕਰਨ ਬੱਚਿਆਂ ਵਿੱਚ ਰੋਟਾਵਾਇਰਸ ਦਸਤ ਕਾਰਨ ਹਸਪਤਾਲ ਵਿੱਚ ਭਰਤੀ ਹੋਣ ਅਤੇ ਇਸ ਨਾਲ ਹੋਣ ਵਾਲੀ ਮੌਤ ਸਬੰਧੀ ਮਾਮਲਿਆਂ ਵਿੱਚ ਕਮੀ ਲਿਆਉਣ ਵਿੱਚ ਬੇਹੱਦ ਪ੍ਰਭਾਵੀ ਹੈ ਸਾਧਾਰਨ ਉਪਾਅ ਜਿਵੇਂ ਸਵੱਛਤਾ, ਵਾਰ-ਵਾਰ ਹੱਥ ਧੋਣੇ, ਸਾਫ਼ ਅਤੇ ਸੁਰੱਖਿਅਤ ਪਾਣੀ ਪੀਣਾ ਅਤੇ ਤਾਜ਼ਾ ਤੇ ਸੁਰੱਖਿਅਤ ਖਾਣ-ਪੀਣ, ਬੱਚੇ ਨੂੰ ਭਰਪੂਰ ਸਤਨਪਾਨ ਕਰਵਾਉਣ ਤੇ ਵਿਟਾਮਿਨ ਏ ਨਾਲ ਭਰਪੂਰ ਆਹਾਰ ਦੇਣ ਨਾਲ ਰੋਟਾਵਾਇਰਸ ਤੋਂ ਬਚਿਆ ਜਾ ਸਕਦਾ ਹੈ।
ਮੁਫ਼ਤ ਮਿਲੇਗੀ ਰੋਟਾਵਾਇਰਸ ਵੈਕਸੀਨ | Rotavirus
ਰੋਟਾਵਾਇਰਸ ਵੈਕਸੀਨ ਨੂੰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਅਧੀਨ ਸ਼ਾਮਿਲ ਕਰ ਲਿਆ ਗਿਆ ਹੈ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਟੀਕਾਕਰਨ ਸੈਸ਼ਨ ਸਮੇਂ ਹਸਪਤਾਲ, ਮੈਡੀਕਲ ਕਾਲਜਾਂ, ਕਮਿਊਨਿਟੀ ਹੈਲਥ ਸੈਂਟਰ ਤੇ ਸਬ ਸੈਂਟਰਾਂ ‘ਤੇ ਮੁਫ਼ਤ ਉਪਲੱਬਧ ਹੋਵੇਗਾ ਇਹ ਵੈਕਸੀਨ ਘਰ-ਘਰ ਜਾ ਕੇ ਨਹੀਂ ਪਿਲਾਈ ਜਾਵੇਗੀ  ਰੋਟਾਵਾਇਰਸ ਵੈਕਸੀਨ ਮੂੰਹ ਰਾਹੀਂ ਦੇਣ ਯੋਗ ਤਰਲ ਵੈਕਸੀਨ ਹੈ ਇਹ ਆਮ ਤੌਰ ‘ਤੇ ਗ਼ੁਲਾਬੀ ਰੰਗ ਦੀ ਹੁੰਦੀ ਹੈ ਜੋ ਕਦੇ-ਕਦੇ ਨਾਰੰਗੀ ਜਾਂ ਹਲਕੇ ਪੀਲੇ ਰੰਗ ਦੀ ਵੀ ਹੋ ਸਕਦੀ ਹੈ ਪਰ ਇਸ ਨਾਲ ਵੈਕਸੀਨ ਦੀ ਗੁਣਵੱਤਾ ਤੇ ਉਸਦੇ ਰੰਗ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ।
ਇਹ ਵੈਕਸੀਨ ਇੱਕ ਬੱਚੇ ਨੂੰ ਪੰਜ ਤੁਪਕੇ 0.5 ਮਿਲੀਲੀਟਰ ਮੂੰਹ ਰਾਹੀਂ ਦੇਣੀਆਂ ਹਨ ਇਹ ਵੈਕਸੀਨ ਸਾਰੇ ਨਵਜਾਤ ਸ਼ਿਸ਼ੂਆਂ ਨੂੰ 6, 10 ਤੇ 14 ਹਫ਼ਤੇ ‘ਤੇ ਦਿੱਤੀ ਜਾਵੇਗੀ ਇਸ ਵੈਕਸੀਨ ਦੀ ਬੂਸਟਰ ਖ਼ੁਰਾਕ ਦੀ ਜ਼ਰੂਰਤ ਨਹੀਂ ਹੁੰਦੀ ਹੈ ਸਿਰਫ਼ 6, 10 ਅਤੇ 14 ਹਫਤੇ ਦੀ ਖ਼ੁਰਾਕ ਹੀ ਕਾਫ਼ੀ ਹੁੰਦੀ ਹੈ। ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾਣ ਦੀ ਵੱਧ ਤੋਂ ਵੱਧ ਉਮਰ 12 ਮਹੀਨੇ ਹੈ ਇਸ ਸਮੇਂ ਵਿਚ ਅਗਲੀਆਂ ਦੋ ਖੁਰਾਕਾਂ ਚਾਰ-ਚਾਰ ਮਹੀਨੇ ਦੇ ਅੰਤਰਾਲ ‘ਤੇ ਦਿੱਤੀਆਂ ਜਾ ਸਕਦੀਆਂ ਹਨ ਇਹ ਵੀ ਧਿਆਨ ਰੱਖਿਆ ਜਾਵੇ ਕਿ ਵੈਕਸੀਨ ਦੇ ਸ਼ੁਰੂਆਤੀ ਦੌਰ ਵਿੱਚ ਕੇਵਲ ਉਹਨਾਂ ਬੱਚਿਆਂ ਨੂੰ ਦਿੱਤੀ ਜਾਵੇਗੀ।
ਜਿਹੜੇ ਓਰਲ ਪੋਲੀਓ ਵੈਕਸੀਨ ਤੇ ਪੈਂਟਾਵੇਲੈਂਟ ਦੀ ਪਹਿਲੀ ਖ਼ੁਰਾਕ ਲੈਣ ਆਏ ਹੋਣ, ਇਹਨਾਂ ਬੱਚਿਆਂ ਨੂੰ ਦੂਜੀ ਤੇ ਤੀਜੀ ਖ਼ੁਰਾਕ ਸਿਹਤ ਵਿਭਾਗ ਦੀ ਨੈਸ਼ਨਲ ਟੀਕਾਕਰਨ ਸਾਰਣੀ ਅਨੁਸਾਰ ਦਿੱਤੀ ਜਾਵੇਗੀ ਇੱਕ ਗੱਲ ਹੋਰ ਧਿਆਨਯੋਗ ਹੈ ਕਿ ਜੇਕਰ ਕੋਈ ਪ੍ਰਵਾਸੀ ਬੱਚਾ ਅਜਿਹੇ ਰਾਜ ਤੋਂ ਆਇਆ ਹੈ ਜਿੱਥੇ ਰੋਟਾਵਾਇਰਸ ਵੈਕਸੀਨ ਨਹੀਂ ਦਿੱਤੀ ਜਾ ਰਹੀ ਤਾਂ ਵੀ ਉਸ ਬੱਚੇ ਨੂੰ ਬਣਦੀ ਖ਼ੁਰਾਕ ਦਿੱਤੀ ਜਾਵੇਗੀ ਜੇਕਰ ਵੈਕਸੀਨ ਦੀ ਬਕਾਇਆ ਦੂਜੀ ਤੇ ਤੀਜੀ ਖੁਰਾਕ ਛੁੱਟ ਗਈ ਹੋਵੇ ਤਾਂ ਚਾਰ ਹਫਤੇ ਦੇ ਅੰਤਰਾਲ ‘ਤੇ ਖੁਰਾਕ ਦਿੱਤੀ ਜਾ ਸਕਦੀ ਹੈ ਕਿਸੇ ਹਾਲਾਤ ਵਿੱਚ ਜੇਕਰ ਬੱਚੇ ਨੂੰ ਓਰਲ ਪੋਲੀਓ ਵੈਕਸੀਨ ਤੋਂ ਪਹਿਲਾਂ ਹੀ ਰੋਟਾਵਾਇਰਸ ਵੈਕਸੀਨ ਦੀ ਖ਼ੁਰਾਕ ਦੇ ਦਿੱਤੀ ਗਈ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂ ਓਪੀਵੀ ਦੀ ਖ਼ੁਰਾਕ ਉਸਦੇ ਬਾਅਦ ਵੀ ਦਿੱਤੀ ਜਾ ਸਕਦੀ ਹੈ।
ਕੁੱਝ ਜ਼ਰੂਰੀ ਗੱਲਾਂ | Rotavirus
ਬਿਨਾਂ ਕਿਸੇ ਸੋਚ-ਵਿਚਾਰ ਦੇ ਬੱਚੇ ਨੂੰ ਵੈਕਸੀਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਸਤਨਪਾਨ ਕਰਾਇਆ ਜਾ ਸਕਦਾ ਹੈ ਜੇਕਰ ਬੱਚੇ ਨੂੰ ਕੋਈ ਮਾਮੂਲੀ ਬਿਮਾਰੀ ਹਲਕਾ ਬੁਖਾਰ ਨਜਲਾ ਖ਼ਾਂਸੀ ਹੋਵੇ ਤਾਂ ਬੱਚੇ ਨੂੰ ਵੈਕਸੀਨ ਦਿੱਤੀ ਜਾ ਸਕਦੀ ਹੈ ਪਰ ਕੁੱਝ ਹਲਾਤਾਂ ਵਿੱਚ ਬੱਚੇ ਨੂੰ ਵੈਕਸੀਨ ਨਹੀਂ ਦੇਣੀ ਚਾਹੀਦੀ ਹੈ ਜਿਵੇਂ ਕਿ ਬੱਚੇ ਨੂੰ ਪਹਿਲਾਂ ਵੈਕਸੀਨ ਤੋਂ ਗੰਭੀਰ ਐਲਰਜ਼ੀ ਹੋਈ ਹੋਵੇ, ਬੱਚੇ ਨੂੰ ਪਹਿਲਾਂ ਹੀ ਗੰਭੀਰ ਆਂਤ ਰੋਗ ਹੋਵੇ ਜਾਂ ਢਿੱਡ ਦਾ ਅਪਰੇਸ਼ਨ ਹੋਇਆ ਹੋਵੇ ਜਾਂ ਘੱਟ ਪ੍ਰਤੀਰੋਧਕ ਸ਼ਕਤੀ ਨਾਲ ਗ੍ਰਸਤ ਹੋਵੇ।
ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ | Rotavirus
ਰੋਟਾਵਾਇਰਸ ਵੈਕਸੀਨ ਇੱਕ ਸੁਰੱਖਿਅਤ ਵੈਕਸੀਨ ਹੈ ਪਰ ਵੈਕਸੀਨ ਦਿੱਤੇ ਜਾਣ ਤੋਂ ਬਾਅਦ ਹਲਕੇ ਅਤੇ ਅਸਥਾਈ ਲੱਛਣ ਜਿਵੇਂ ਉਲਟੀ, ਦਸਤ, ਖਾਂਸੀ, ਨਜ਼ਲਾ, ਚਿੜਚਿੜਾਪਣ ਤੇ ਦਾਣੇ ਹੋ ਸਕਦੇ ਹਨ ਵਿਸ਼ਵ ਸਿਹਤ ਸੰਗਠਨ ਅਨੁਸਾਰ, ਰੋਟਾਵਾਇਰਸ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਤੋਂ ਕੁੱਝ ਦੇਰ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਦੁਸ਼ਪ੍ਰਭਾਵ ਇੱਕ ਲੱਖ ਬੱਚਿਆਂ ‘ਚੋਂ 1-2 ਬੱਚਿਆਂ ਵਿੱਚ ਹੀ ਦਿਸਦੇ ਹਨ ਇਸ ਦੁਸ਼ਪ੍ਰਭਾਵ ਵਾਲੇ ਬੱਚੇ ਦੇ ਢਿੱਡ ਵਿਚ ਪੀੜ ਹੋਣਾ ਅਤੇ ਵਾਰ-ਵਾਰ ਉਲਟੀ ਦੇ ਨਾਲ ਪਖਾਨੇ ਵਿੱਚ ਖੂਨ ਦੀ ਸ਼ਿਕਾਇਤ ਹੋ ਸਕਦੀ ਹੈ ਇਸ ਲਈ ਇਹਨਾਂ ਕਾਰਨਾਂ ਨਾਲ ਪੀੜਤ ਬੱਚਿਆਂ ਨੂੰ ਸਹੀ ਇਲਾਜ਼ ਲਈ ਉਸੇ ਵੇਲੇ ਹਸਪਤਾਲ ਭਰਤੀ ਕਰਾਓ।
ਹੁਣ ਡਰੋਨ ਨਾਲ ਹੋਵੇਗੀ ਜੇਲ੍ਹਾਂ ਦੀ ਸੁਰੱਖਿਆ
ਮੁੱਖ ਮੰਤਰੀ ਵੱਲੋਂ ਸਾਰੀਆਂ ਜੇਲ੍ਹਾਂ ‘ਚ ਡਰੋਨ ਤੇ ਸੀਸੀਟੀਵੀ ਲਾਉਣ?ਦੇ ਹੁਕਮ
ਅਸ਼ਵਨੀ ਚਾਵਲਾ
ਚੰਡੀਗੜ੍ਹ, 4 ਜੁਲਾਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਾਸਤੇ ਵੀਰਵਾਰ ਨੂੰ ਸਖ਼ਤ ਕਦਮ ਚੁੱਕੇ ਜਾਣ ਦੇ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰੇ ਉਪਲੱਬਧ ਕਰਾਏ ਜਾਣਗੇ। ਜੇਲ੍ਹ ਸੁਰੱਖਿਆ ਪ੍ਰਣਾਲੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਨਾਲ ਸਬੰਧਿਤ ਮੁਲਾਜ਼ਮਾਂ ਨੂੰ ਜੇਲ੍ਹ ਵਿਭਾਗ ਵਿੱਚ ਡੈਪੂਟੇਸ਼ਨ ‘ਤੇ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਹ ਖੁਫੀਆ ਜਾਣਕਾਰੀ ਇੱਕਤਰ ਕਰਨ ਲਈ ਸਟਾਫ਼ ਦੀ ਮਦਦ ਕਰ ਸਕਣ ਜੋ ਕਿ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਬਹੁਤ ਅਹਿਮ ਹੈ।
ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੁਣਵਾਈ ਅਧੀਨ ਗੈਂਗਸਟਰਾਂ ਅਤੇ ਗਰਮ ਖਿਆਲੀਆਂ ਨੂੰ ਹੋਰਾਂ ਕੈਦੀਆਂ ਤੋਂ ਵੱਖਰਾ ਕਰਨ ਲਈ ਵਿਆਪਕ ਰਣਨੀਤੀ ਤਿਆਰ ਕਰਨ ਵਾਸਤੇ ਵੀ ਜੇਲ੍ਹ ਵਿਭਾਗ ਨੂੰ ਆਖਿਆ ਹੈ ਜੋ ਕਿ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਹੋਰਨਾਂ ਜੇਲ੍ਹਾਂ ਵਿੱਚ ਤਬਦੀਲ ਕਰਨ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਪ੍ਰਸਤਾਵ ਦਾ ਉਦੇਸ਼ ਜੇਲ੍ਹਾਂ ਵਿੱਚੋਂ ਗਰਮ ਖਿਆਲੀਆਂ ਅਤੇ ਅੱਤਵਾਦੀਆਂ/ਗੈਂਗਸਟਰਾਂ ਦੀਆਂ ਅਪਰਾਧਕ ਸਰਗਰਮੀਆਂ ਨੂੰ ਰੋਕਣਾ ਹੈ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਹੀਨੇ ‘ਚ ਇੱਕ ਵਾਰੀ ਆਪਣੇ-ਆਪਣੇ ਸਬੰਧਤ ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਨ੍ਹਾਂ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਭਲਾਈ ਕਦਮਾਂ ‘ਤੇ ਢੁੱਕਵੀਂ ਨਿਗਰਾਨੀ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ। ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਜੇਲ੍ਹਾਂ ਵਿਚਲੀਆਂ ਘਾਟਾਂ ਦੀ ਸ਼ਨਾਖਤ ਕਰਨ ਲਈ ਨਿੱਜੀ ਤੌਰ ‘ਤੇ ਪੜਤਾਲ ਕਰਨ ਲਈ ਕਿਹਾ ਹੈ ਅਤੇ ਸੁਰੱਖਿਆ ਉਪਕਰਨਾਂ ਵਿੱਚ ਦਿਸਦੀ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਬਿਨਾਂ ਕਿਸੇ ਦੇਰੀ ਤੋਂ ਪੂਰੀ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।
ਵਾਰਡਨਾਂ ਦੀਆਂ ਖਾਲੀ ਅਸਾਮੀਆਂ ਭਰਨ ਦੇ ਆਦੇਸ਼
ਨਾਭਾ ਜੇਲ੍ਹ ਵਿੱਚ ਹੋਈ ਹੱਤਿਆ ਅਤੇ ਲੁਧਿਆਣਾ ਜੇਲ੍ਹ ਵਿੱਚ ਹੋਏ ਦੰਗਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਨੇ ਵਾਰਡਨਾਂ ਦੀਆਂ ਖਾਲੀ ਪਈਆਂ 700 ਅਸਾਮੀਆਂ ਨੂੰ ਬਿਨਾਂ ਕਿਸੇ ਦੇਰੀ ਤੋਂ ਭਰਨ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਸਰਕਾਰ ਨੇ ਪਹਿਲਾਂ ਹੀ 400 ਵਾਰਡਨਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੇ ਵਾਸਤੇ ਵਿੱਤ ਵਿਭਾਗ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਬਾਕੀ ਰਹਿੰਦਿਆਂ 300 ਅਸਾਮੀਆਂ ਵੀ ਜਲਦ ਤੋਂ ਜਲਦ ਭਰਨ ਵਾਸਤੇ ਵਿਭਾਗ ਨੂੰ ਪ੍ਰਵਾਨਗੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਵਾਰਡਨਾਂ ਦੀ ਭਰਤੀ ਦੇ ਵਾਸਤੇ ਮੌਜੂਦਾ ਇਕੱਲੇ ਲਿਖਤੀ ਟੈਸਟ ਕਰਾਉਣ ਦੇ ਅਮਲ ਦੀ ਥਾਂ ਸਰੀਰਕ ਟੈਸਟ ਅਤੇ ਸਰੀਰਕ ਟੈਸਟ ਦੇ ਘੱਟੋ-ਘੱਟ ਮਾਪਦੰਡਾਂ ਨੂੰ ਲਾਜ਼ਮੀ ਤੌਰ ‘ਤੇ ਪੂਰੇ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਮੈਨੂਅਲ ਦਾ ਜਾਇਜ਼ਾ
ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਮੈਨੂਅਲ ਦਾ ਜਾਇਜ਼ਾ ਲੈਣ ਲਈ ਵੀ ਜੇਲ੍ਹ ਵਿਭਾਗ ਨੂੰ ਹਦਾਇਤ ਕੀਤੀ ਹੈ। ਉਨ੍ਹਾਂ ਕੈਦੀਆਂ ਵਾਸਤੇ ਪੈਰੋਲ ਨੂੰ ਮੁਸ਼ਕਿਲ ਬਣਾਉਣ ਲਈ ਢੁੱਕਵੀਆਂ ਸੋਧਾਂ ਕਰਨ ਲਈ ਆਖਿਆ ਹੈ ਕਿਉਂਕਿ ਇਨ੍ਹਾਂ ਨੂੰ ਜੇਲ੍ਹਾਂ ਤੋਂ ਬਾਹਰ ਆ ਕੇ ਸਮੱਸਿਆਵਾਂ ਪੈਦਾ ਕਰਦੇ ਹੋਏ ਦੇਖਿਆ ਗਿਆ ਹੈ। ਆਈ.ਆਰ.ਬੀ. ਦੇ ਬਦਲੇ ਸੀ.ਆਰ.ਪੀ.ਐਫ. ਦੀਆਂ ਚਾਰ ਕੰਪਨੀਆਂ ਤਾਇਨਾਤ ਕਰਨ ਲਈ ਹਾਲ ਹੀ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਪ੍ਰਵਾਨਗੀ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਲਦ ਤੋਂ ਜਲਦ ਇਸ ਸਬੰਧ ਵਿੱਚ ਵਿਧੀ-ਵਿਧਾਨ ਬਣਾਉਣ ਲਈ ਹੁਕਮ ਦਿੱਤੇ ਹਨ। ਉਨ੍ਹਾਂ ਹਦਾਇਤ ਕੀਤੀ ਹੈ ਕਿ ਸੀ.ਆਰ.ਪੀ.ਐਫ. ਦੀਆਂ ਕੰਪਨੀਆਂ ਜਿੰਨਾਂ ਜਲਦੀ ਹੋ ਸਕੇ ਜੇਲ੍ਹ ਡਿਊਟੀ ‘ਤੇ ਤਾਇਨਾਤ ਕੀਤੀਆਂ ਜਾਣ।
ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਆਦਿ ਦੀ ਤਸਕਰੀ ਵਿੱਚ ਪੈਸਕੋ ਮੁਲਾਜ਼ਮਾਂ ਦੀ ਸ਼ਮੂਲੀਅਤ ਸਬੰਧੀ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਜੇਲ੍ਹਾਂ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਅਜਿਹੇ ਸਾਰੇ ਮੁਲਾਜ਼ਮਾਂ ਦੀ ਪਰਖ-ਪੜਤਾਲ ਕਰਨ ਲਈ ਆਖਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੈਦੀਆਂ ਨੂੰ ਉਤਪਾਦਕਤਾ ਦੇ ਤੌਰ ‘ਤੇ ਰੁੱਝੇ ਹੋਏ ਰੱਖਣ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਐਨ.ਜੀ.ਓਜ਼ ਦੇ ਨਾਲ ਮਿਲ ਕੇ ਕੰਮ ਕਰਨ ਲਈ ਅਖਿਆ ਹੈ ਤਾਂ ਜੋ ਇਹ ਕੈਦੀ ਜੇਲ੍ਹਾਂ ਦੀਆਂ ਫੈਕਟਰੀਆਂ ਜਾਂ ਐਨ.ਜੀ.ਓਜ਼ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਦੇ ਹਿੱਸੇ ਵਜੋਂ ਕੰਮ ‘ਚ ਰੁੱਝੇ ਰਹਿਣ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਮੁਹਾਲੀ ਵਿਖੇ ਇੱਕ ਨਵੀਂ ਜੇਲ੍ਹ ਸਥਾਪਤ ਕਰਨ ਦੇ ਜੇਲ੍ਹ ਵਿਭਾਗ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਹੋਰਨਾਂ ਜੇਲ੍ਹਾਂ ‘ਤੇ ਦਬਾਅ ਅਤੇ ਕੈਦੀਆਂ ਦੀ ਜ਼ਿਆਦਾ ਗਿਣਤੀ ਨੂੰ ਘਟਾਇਆ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਤਸਵੀਰ  ਸੋਸ਼ਲ ਮੀਡਆ ‘ਤੇ ਵਾਇਰਲ ਹੋਈ
ਪਾਂਡੂਚੇਰੀ:ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਪਿਛਲੇ ਦਿਨੀਂ ਦੇਰ ਰਾਤ ਸਕੂਟਰ ‘ਤੇ ਮੂੰਹ ਢੱਕ ਕੇ ਨਿਕਲੀ ਉਨ੍ਹਾਂ ਦੀ ਇਹ ਤਸਵੀਰ ਹੁਣ ਸੋਸ਼ਲ ਮੀਡਆ ‘ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਕਿਰਨ ਬੇਦੀ ਨੇ ਖੁਦ ਇਹ ਫੋਟੋ ਟਵੀਟ ਕੀਤੀ ਹੈ ਖਬਰਾਂ ਅਨੁਸਾਰ ਬੇਦੀ ਨੇ ਪੁਰਾਣਾ ਤਰੀਕਾ ਅਪਣਾਉਂਦਿਆਂ ਦੇਰ ਰਾਤ ਸ਼ਹਿਰ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ ਉਹ ਜਿਸ ਸਕੂਟਰ ‘ਤੇ ਸਵਾਰ ਸੀ ਉਸ ਨੂੰ ਇੱਕ ਔਰਤ ਹੀ ਚਲਾ ਰਹੀ ਸੀ
ਆਪਣੀ ਸਕੂਟਰ ਰਾਈਡ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਰਕੇ ਇਹ ਜਾਣਕਾਰੀ ਦਿੱਤੀ ਉਨ੍ਹਾਂ ਨੇ ਲਿਖਿਆ ਹੈ ਕਿ ਪਾਂਡੂਚੇਰੀ ਨੂੰ ਰਾਤ ਨੂੰ ਸੁਰੱਖਿਅਤ ਪਾਇਆ ਗਿਆ ਪਰ ਇਸ ਨੂੰ ਹੋਰ ਸੁਧਾਰਿਆ ਜਾਵੇਗਾ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪੀਸੀਆਰ ਅਤੇ ਡਾਇਲ 100 ਨਾਲ ਜੁੜਨ ਦੱਸਿਆ ਜਾ ਰਿਹਾ ਹੈ ਕਿਰਨ ਬੇਦੀ ਵੇਖਣਾ ਚਾਹੁੰਦੀ ਸੀ ਦੇਰ ਰਾਤ ਇਕੱਲੇ ਸੜਕ ‘ਤੇ ਨਿਕਲਣ ਵਾਲੀਆਂ ਔਰਤਾਂ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਹੁੰਦਾ ਹੈ
ਜ਼ਿਕਰਯੋਗ ਹੈ ਕਿ ਕਿਰਨ ਬੇਦੀ ਖੁਦ ਇੱਕ ਮਹਿਲਾ ਆਈਪੀਐਸ ਹੈ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ ਕਈ ਵਾਰ ਆਵਾਜ਼ ਉਠਾ ਚੁੱਕੀ ਹੈ 35 ਸਾਲ ਤੱਕ ਸੇਵਾ ‘ਚ ਰਹਿਣ ਤੋਂ ਬਾਅਦ ਸੰਨ 2007 ‘ਚ ਉਨ੍ਹਾਂ ਨੇ ਸਵੈਇੱਛਾ ਨਾਲ ਸੇਵਾ ਮੁਕਤੀ ਲੈ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਹਿਮਦਾਬਾਦ: ਗੁਜਰਾਤ ਵਿੱਚ ਦੋ ਦਿਨ ਤੋਂ ਪੈ ਰਹੇ ਮੀਂਹ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਇਸ ਨਾਲ ਵਾਪਰੇ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਵਾਈ ਫੌਜੀ, ਆਰਮੀ ਅਤੇ ਐਨਡੀਆਰਐਫ਼ ਨੂੰ ਬਚਾਅ ਕਾਰਜਾਂ ਵਿੱਚ ਲਾਇਆ ਗਿਆ ਹੈ। ਹੁਣ ਤੱਕ 6235 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ। ਰਾਜ ਵਿੱਚ 24 ਘੰਟਿਆਂ ਦੌਰਾਨ ਸਾਰੇ 33 ਜਿਲ੍ਹਿਆਂ ਵਿੱਚ ਮੀਂਹ ਪਿਆ ਹੈ। ਸਭ ਤੋਂ ਜ਼ਿਆਦਾ 325 ਮਿਲੀਮੀਟਰ ਬਾਰਸ਼ ਸੁਰਿੰਦਰ ਨਗਰ ਦੇ ਚੋਟਿਲਾ ਵਿੱਚ ਹੋਈ ਹੈ। ਕੁਝ ਦਿਨ ਪਹਿਲਾਂ ਇੱਥੇ 600 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਤੋਂ ਅਗਲੇ 24 ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਸ ਸੀਜਨ ਵਿੱਚ 61 ਮੌਤਾਂ
ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ ਅਮਰੇਲੀ ਅਤੇ ਰਾਜਕੋਟ ਜ਼ਿਲ੍ਹਿਆਂ ਵਿੱਚ ਹੋਈ।
ਉੱਧਰ, ਹਿੰਮਤਨਗਰ ਦੇ ਗੰਭੋਈ ਵਿੱਚ ਇੱਕ ਪ੍ਰਾਈਵੇਟ ਬੱਸ ਓਵਰ ਬ੍ਰਿਜ ਤੋਂ ਡਿੱਗ ਗਈ।
ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ, ਅੱਠ ਲੋਕ ਜ਼ਖ਼ਮੀ ਹੋਏ ਹਨ।
ਇਸ ਸੀਜਨ ਵਿੱਚ ਮੀਂਹ ਨਾਲ ਰਾਜ ਵਿੱਚ ਹੁਣ ਤੱਕ 61 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਰਾਜ ਸਰਕਾਰ ਨੇ ਹਾਲਾਤ ਨਾਲ ਨਜਿੱਠਣ ਲਈ ਹਵਾਈ ਫੌਜ ਅਤੇ ਆਰਮੀ ਤੋਂ ਵੀ ਮੱਦਦ ਮੰਗੀ ਹੈ।
ਬਚਾਅ ਕਾਰਜਾਂ ਵਿੱਚ ਏਅਰਫੋਰਸ ਦੇ ਚਾਰ ਹੈਲੀਕਾਪਟਰ ਲਾਏ ਗਏ ਹਨ।
ਧ੍ਰਾਂਗਧਰਾ ਵਿੱਚ ਕੁੜਾ ਪਿੰਡ ਕੋਲ ਹੜ੍ਹ ਵਿੱਚ ਫਸੇ 35 ਜਣਿਆਂ ਨੂੰ ਫੌਜ ਨੇ ਬਾਹਰ ਕੱਢਿਆ।
ਇਨ੍ਹਾਂ ਵਿੱਚ 3 ਦਿਨ ਦੀ ਇੱਕ ਬੱਚੀ ਵੀ ਸ਼ਾਮਲ ਹੈ। ਕਰੀਬ 12 ਜਣਿਆਂ ਨੂੰ ਏਅਰਲਿਫ਼ਟ ਕੀਤਾ ਗਿਆ ਹੈ।
11 ਜਣੇ ਮੋਰਬੀ ਜ਼ਿਲ੍ਹੇ ਦੇ ਮਲੀਆ ਮਿਆਨਾ ਪਿੰਡ ਵਿੱਚ ਹੜ੍ਹ ਵਿਚਕਾਰ ਇੱਕ ਛੱਤ ‘ਤੇ ਬੈਠੇ ਸਨ।
ਲੰਬੜੀ, ਸਾਇਲਾ ਅਤੇ ਚੋਟਿਲਾ ਤਹਿਸੀਲ ਦੇ ਵੱਖ-ਵੱਖ ਪਿੰਡਾਂ ਵਿੱਚ ਫਸੇ ਤਿੰਨ ਜਣਿਆਂ ਨੂੰ ਬਚਾਉਣ ਲਈ ਹੈਲੀਕਾਪਟਰ ਬੁਲਾਏ ਗਏ ਸਨ।
ਅਹਿਮਦਾਬਾਦ ਵਿੱਚ ਵੀ 70 ਜਣਿਆਂ ਦੇ ਫਸੇ ਹੋਣ ਦੀ ਸੂਚਨਾ ਹੈ।
ਫੌਜ ਨੂੰ ਉਨ੍ਹਾਂ ਨੂੰ ਵੀ ਕੱਢਣ ਦੀ ਗੁਜ਼ਾਰਸ਼ ਕੀਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਦੀ ਵਿੱਚੋਂ ਭਰ ਰਹੇ ਸਨ ਰੇਤ
ਨਾਦੌਨ: ਹਿਮਾਚਲ ਦੇ ਨਾਦੌਨ ਗੁਰਦੁਆਰੇ ਦੇ ਨਜ਼ਦੀਕ ਬਿਆਸ ਨਦੀਂ ‘ਚੋਂ ਰੇਤ ਭਰ ਰਿਹਾ ਟਰੈਕਟਰ ਟਰਾਲੀ ਅਚਾਨਕ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹ ਗਿਆ। ਇਸ ਹਾਦਸੇ ਵਿੱਚ ਡਰਾਈਵਰ ਅਤੇ ਦੋ ਮਜ਼ਦੂਰ ਵੀ ਪਾਣੀ ਵਿੱਚ ਰੁੜ ਗਏ ਪਰੰਤੂ ਉਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਡਰਾਈਵਰ ਸਮੱਗਰੀ ਭਰਨ ਲਈ 2 ਮਜ਼ਦੂਰਾਂ ਨਾਲ ਪਹੁੰਚਿਆਂ। ਨਦੀਂ ਵਿਚ ਟਰੈਕਟਰ ਨੂੰ ਖੜ੍ਹਾ ਕਰਕੇ ਮਜ਼ਦੂਰ ਟਰਾਲੀ ‘ਚ ਸਮੱਗਰੀ ਭਰ ਰਹੇ ਸੀ। ਇਸ ਦੌਰਾਨ ਅਚਾਨਕ ਨਦੀਂ ਦਾ ਜਲ ਪੱਧਰ ਵਧਣ ‘ਤੇ ਮਾਈਨਿੰਗ ਸਮੱਗਰੀ ਭਰ ਰਹੇ ਮਜ਼ਦੂਰ ਅਤੇ ਚਾਲਕ ਪਾਣੀ ਦੇ ਵਹਾਅ ਤੇਜ਼ ਹੋਣ ਨਾਲ ਉਹ ਦੂਰ ਤੱਕ ਵਹਿ ਗਏ ਪਰੰਤੂ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਬਚਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।