Laborer - Sach Kahoon Punjabi
ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਗਾਤਾਰ ਵਾਪਰ ਰਹੀਆਂ ਮਾੜੀਆਂ ਘਟਨਾਵਾਂ
ਹੁਣ ਸੱਪ ਦੇ ਡੰਗਣ ਨਾਲ ਮਜ਼ਦੂਰ ਦੀ ਮੌਤ
(ਸੱਚ ਕਹੂੰ ਨਿਊਜ਼) ਮਾਨਸਾ। ਮਾਨਸਾ ਦੇ ਪਿੰਡ ਮੂਸਾ ਵਿੱਚ ਬੀਤੇ ਦਿਨੀ ਮੀਂਹ ਨਾਲ ਛੱਤ ਡਿੱਗਣ ਕਰਕੇ ਇੱਕ ਮਹਿਲਾ ਦੀ ਮੌਤ ਤੋਂ ਦੋ ਦਿਨ ਬਾਅਦ ਹੁਣ ਇੱਕ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। (Village Sidhu Moose Wala) ਜਾਣਕਾਰੀ  ਅਨੁਸਾਰ ਭੋਲਾ ਸਿੰਘ ਪਿੰਡ ਮੂਸਾ ਦੇ ਕਿਸਾਨ ਕਾਲਾ ਸਿੰਘ ਦੇ ਖੇਤ ਵਿੱਚ ਕੰਮ ਕਰਦਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਸੱਪ ਨੇ ਡੰਗ ਲਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਨਗਰ ਨਿਗਮ ਦੇ ਦਫ਼ਤਰ ‘ਚ ਦੁਕਾਨਦਾਰ ਨੇ ਜ਼ਹਿਰੀਲੀ ਦਵਾਈ ਨਿਗਲੀ
ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਜ਼ਦੂਰ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਭੋਲਾ ਸਿੰਘ ਦੀ ਆਰਥਿਕ ਸਥਿਤੀ ਕਾਫੀ ਕਮਜ਼ੋਰ ਸੀ, ਜਿਸ ਦੇ ਤਿੰਨ ਲੜਕੇ ਅਤੇ ਤਿੰਨ ਧੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ।
ਮਜ਼ਦੂਰ ਦੇ ਮਕਾਨ ਨੂੰ ਲੱਗੀ ਅੱਗ, ਸਮਾਨ ਸੜ ਕੇ ਸੁਆਹ
ਦੋਦਾ (ਰਵੀਪਾਲ) | ਪਿੰਡ ਛੱਤੇਆਣਾ ਦੇ ਮਜ਼ਦੂਰੀ ਕਰਨ ਗਏ ਪਰਿਵਾਰ ਦੇ ਮਕਾਨ ਨੂੰ ਅੱਗ ਲੱਗਣ ਕਾਰਨ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛੱਤੇਆਣਾ ਦੇ ਜੱਗਾ ਸਿੰਘ ਪੁੱਤਰ ਸਵ. ਆਤਮਾ ਸਿੰਘ ਅਤੇ ਉਸ ਦੀ ਪਤਨੀ ਘਰ ਨੂੰ ਤਾਲਾ ਲਗਾ ਕੇ ਕੰਮ ਤੇ ਗਏ ਹੋਏ ਸਨ ਕਿ ਦਪਿਹਰ ਸਮੇਂ ਗੁਆਂਢੀਆਂ ਨੇ ਘਰ ਚੋਂ ਧੂੰਆਂ ਨਿਕਲਦਾ ਵੇਖ ਜਿੰਦਰਾਂ ਤੋੜ ਕੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਅਤੇ ਘਰ ਵਾਲਿਆਂ ਨੂੰ ਇਤਲਾਹ ਕੀਤੀ।
ਜਦ ਤੱਕ ਘਰ ਵਾਲੇ ਘਰ ਪੁੱਜੇ ਤਾਂ ਘਰ ਦੇ ਅੰਦਰ ਪਏ ਡਬਲ-ਬੈਡ ਅਤੇ ਉਸ ਵਿਚ ਕੱਪੜੇ,ਫਰਿੱਜ ਅਤੇ ਟੀ.ਵੀ.ਸਮੇਤ ਹੋ ਜ਼ਰੂਰ ਸਮਾਨ ਸੜ ਚੁੱਕਾ ਸੀ। ਘਰ ਵਾਲਿਆਂ ਦੱਸਿਆ ਕਿ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਿਹਨਤ, ਮਜ਼ਦੂਰੀ ਕਰਕੇ ਉਨ੍ਹਾਂ ਮੁਸ਼ਕਿਲ ਨਾਲ ਘਰ ਦਾ ਸਮਾਨ ਬਣਾਇਆ ਸੀ।
ਉਨ੍ਹਾਂ ਕਿਹਾ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ ਲੱਗੀ ਹੋਣ ਦਾ ਖ਼ਦਸ਼ਾ ਹੈ। Àੁੱਥੇ ਹੀ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰ ਸਾਲ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ ਪੱਬਾਂ ਭਾਰ ਹੋ ਕੇ ਬਾਲ ਮਜ਼ਦੂਰੀ ਰੋਕਣ ਲਈ ਯਤਨ ਕਰਦੇ ਹਨ ਪਰ ਇਨ੍ਹਾਂ ਬਾਲ ਮਜ਼ਦੂਰਾਂ ਦੇ ਮਜ਼ਦੂਰੀ ਕਰਨ ਪਿੱਛੇ ਛੁਪੇ ਕਾਰਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਖੰਘਾਲਣ ਦਾ ਯਤਨ ਨਹੀਂ ਕੀਤਾ।
ਗੱਲ ਕੋਈ ਬਹੁਤੀ ਪੁਰਾਣੀ ਨਹੀਂ ਅੱਜ ਤੋਂ ਛੇ ਕੁ ਸਾਲ ਪਹਿਲਾਂ ਦੀ ਹੈ। ਉਦੋਂ ਮੈਂ ਪਿੰਡ ਰਹਿੰਦਾ ਸੀ। ਤੇ ਇੱਕ ਐਨ.ਜੀ.ਓ. ਨੇ ਪਿੰਡ ‘ਚ ਇੱਕ ਕਮੇਟੀ ਦਾ ਗਠਨ ਕੀਤਾ ਤੇ ਮੈਨੂੰ ਉਸ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਕਮੇਟੀ ਦੇ ਕੰਮ ਸਨ ਕਿ ਕਿਤੇ ਬਾਲ ਮਜ਼ਦੂਰੀ ਹੁੰਦੀ ਹੋਵੇ ਤਾਂ ਉਸਨੂੰ ਰੋਕਣਾ, ਬਾਲ ਵਿਆਹ ਰੋਕਣਾ ਅਤੇ  ਸਕੂਲੇ ਨਾ ਜਾਣ ਵਾਲੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨਾ ਆਦਿ। ਮੈਂ ਇਸ ਕੰਮ ਨੂੰ ਸਮਾਜ ਦੀ ਵੱਡੀ ਸੇਵਾ ਸਮਝ ਕੇ ਖੁਸ਼ੀ-ਖੁਸ਼ੀ ਪਰਵਾਨ ਕਰ ਲਿਆ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗਾ।
ਇੱਕ ਵਾਰ ਸਾਡੇ ਪਿੰਡ ਦੇ ਅੱਡੇ ‘ਤੇ ਹੀ ਬਣੇ ਇੱਕ ਢਾਬੇ  ‘ਤੇ ਮੈਂ ਇੱਕ ਬਾਲ ਮਜ਼ਦੂਰ ਨੂੰ ਕੰਮ ਕਰਦਿਆਂ ਦੇਖਿਆ। ਪਹਿਲਾਂ ਤਾਂ ਮੈਂ ਢਾਬੇ ਵਾਲੇ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬੱਚੇ ਨੂੰ ਕੰਮ ‘ਤੇ ਨਾ ਰੱਖੇ। ਬਾਲ ਮਜ਼ਦੂਰੀ ਕਰਵਾਉਣਾ ਚਾਈਲਡ ਲੇਬਰ ਐਕਟ ਦੇ ਅਧੀਨ ਕਾਨੂੰਨੀ ਅਪਰਾਧ ਹੈ। ਪਰ ਉਸਨੇ ਮੇਰੀ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਕਰਕੇ ਮੈਨੂੰ ਮਜ਼ਬੂਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨੀ  ਪਈ। ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਟੀਮ ਸਾਡੇ ਪਿੰਡ ਭੇਜ ਦਿੱਤੀ  ਗਈ ਅਤੇ ਉਸ ਬਾਲ ਮਜ਼ਦੂਰ ਨੂੰ ਕੰਮ ਤੋਂ ਛੁਡਵਾ ਕੇ ਘਰ ਭੇਜ ਦਿੱਤਾ।
ਟੀਮ ਨੇ ਢਾਬੇ ਦੇ ਮਾਲਕ ਨੂੰ ਜ਼ੁਰਮਾਨਾ ਕੀਤਾ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ। ਜ਼ੁਰਮਾਨਾ ਆਪਣੀ ਜੇਬ੍ਹ ਵਿੱਚ ਪਾ ਕੇ ਅਫ਼ਸਰ ਤੁਰਦੇ ਬਣੇ ਸ਼ਾਇਦ ਉਹਨਾਂ ਨੂੰ ਇਹ ਜ਼ੁਰਮਾਨਾ ਸਰਕਾਰੀ ਖ਼ਜਾਨੇ ਵਿੱਚ ਜਮ੍ਹਾ ਕਰਵਾਉਣ ਦੀ ਅਤੇ ਇੱਕ ਬਾਲ ਮਜ਼ਦੂਰ ਨੂੰ ਕੰਮ ਤੋਂ ਹਟਾ ਕੇ ਵੱਡੇ ਅਫ਼ਸਰਾਂ ਕੋਲੋਂ ਸ਼ਾਬਾਸ਼ੀ ਲੈਣ ਦੀ ਕਾਹਲੀ ਸੀ। ਪਰ ਉਸ ਸਮੇਂ ਮੈਨੂੰ ਬਹੁਤ ਪਛਤਾਵਾ ਹੋਇਆ ਜਦੋਂ ਮੈਨੂੰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਕੰਮ ਤੂੰ ਬਹੁਤ ਮਾੜਾ ਕੀਤਾ।
ਇਹ ਵੀ ਪੜ੍ਹੋ : ਮੀਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਲੈ ਕੇ ਆਇਆ
ਮੈਂ ਉਹਨਾਂ ਨੂੰ ਪੁੱਛਿਆ ਕਿ ਇਹਦੇ ਵਿੱਚ ਮਾੜੀ ਗੱਲ ਕੀ ਹੈ? ਤਾਂ ਉਹਨਾਂ ਮੈਨੂੰ ਦੱਸਿਆ ਕਿ ਇਹ ਬੱਚਾ ਨਾਲ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਤੇ ਇਸਦਾ ਪਿਤਾ ਇਸ ਦੁਨੀਆਂ ‘ਤੇ ਨਹੀਂ ਹੈ। ਉਸਦੀ ਮਾਂ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਉਹ ਲੋਕਾਂ ਘਰੇ ਕੰਮ-ਕਾਰ ਕਰਦੀ ਸੀ, ਜਿਸ ਨਾਲ ਉਸਦੀਆਂ ਦਵਾਈਆਂ ਦਾ ਖ਼ਰਚ ਹੀ ਮਸਾਂ ਨਿੱਕਲਦਾ ਸੀ। ਇਸ ਬੱਚੇ ਦੀ ਕਮਾਈ ਨਾਲ ਇਨ੍ਹਾਂ ਦੇ ਘਰ ਦੀਆਂ ਨਿੱਕੀਆਂ-ਮੋਟੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸਨ। ਇਹ ਬੱਚਾ ਕਈ ਥਾਈਂ ਕੰਮ ਲੱਭਦਾ ਫਿਰਦਾ ਸੀ ਪਰ ਇਸ ਨੂੰ ਕੋਈ ਵੀ ਕੰਮ ‘ਤੇ ਨਹੀਂ ਰੱਖਦਾ ਸੀ। ਪਰ ਪਿੰਡ ਦੇ ਕੁਝ ਮੋਹਤਬ ਬੰਦਿਆਂ ਦੇ ਕਹਿਣ ‘ਤੇ ਇਸ ਬੱਚੇ ਨੂੰ ਇਹ ਢਾਬੇ ਵਾਲਾ ਅੱਠ ਸੌ ਰੁਪਏ ਮਹੀਨੇ ਵਿੱਚ ਰੱਖਣ ਲਈ ਤਿਆਰ ਹੋ ਗਿਆ। ਪਰ ਤੂੰ ਆਹ ਬਹੁਤ ਮਾੜਾ ਕੰਮ ਕੀਤਾ।
ਹੁਣ ਇਹ ਬੱਚਾ ਕਿੱਥੇ ਜਾਵੇਗਾ? ਕੀ ਕਰੇਗਾ? ਇਹਨਾਂ ਦੇ ਘਰ ਦਾ ਖ਼ਰਚ ਕਿਵੇਂ  ਚੱਲੇਗਾ? ਇਸ ਨੂੰ ਕੌਣ ਕੰਮ ‘ਤੇ ਰੱਖੇਗਾ? ਆਦਿ ਸਵਾਲ ਮੇਰੇ ਜ਼ਿਹਨ ਵਿੱਚ ਵਾਰ-ਵਾਰ ਘੁੰਮ ਰਹੇ ਸਨ। ਫਿਰ ਮੈਂ ਇਸ ਐਨ.ਜੀ.ਓ. ਦੇ ਜ਼ਿਲ੍ਹਾ ਕੁਆਰਡੀਨੇਟਰ ਨਾਲ ਗੱਲ ਕੀਤੀ ਤੇ ਸਾਰੀ ਗੱਲ ਦੱਸ ਕੇ ਕਿਹਾ ਕਿ ਸਾਨੂੰ ਉਸ ਬੱਚੇ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਕਿਹਾ, ਅਸੀਂ ਸਿਰਫ਼ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਤੋਂ ਰੋਕ ਕੇ ਉਹਨਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰ ਸਕਦੇ ਹਾਂ ਇਸ ਤੋਂ ਵੱਧ ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਫ਼ਤ ਹੁੰਦੀ ਹੈ, ਵਰਦੀਆਂ ਮੁਫ਼ਤ ਮਿਲਦੀਆਂ ਹਨ, ਖਾਣਾ ਮੁਫ਼ਤ ਮਿਲਦਾ ਹੈ। ਹੋਰ ਤਾਂ ਹੋਰ ਇਹਨਾਂ ਲੋਕਾਂ ਨੂੰ ਆਟਾ-ਦਾਲ ਵੀ ਮੁਫ਼ਤ ਮਿਲਦਾ ਹੈ।
ਹੋਰ ਇਹਨਾਂ ਨੂੰ ਕੀ ਚਾਹੀਦਾ ਹੈ? ਏਨਾ ਕਹਿੰਦੇ ਹੀ ਉਹਨਾਂ ਫੋਨ ਕੱਟ ਦਿੱਤਾ। ਕੁਆਰਡੀਨੇਟਰ ਦੀ ਗੱਲ ਸੁਣ ਕੇ ਮੈਂ ਸੋਚੀਂ ਪੈ ਗਿਆ ਕਿ ਕੀ ਸਿਰਫ਼ ਆਟਾ-ਦਾਲ ਹੀ ਸਾਡੀਆਂ ਮੁੱਖ ਲੋੜਾਂ ਹਨ? ਇੱਕ ਜਿਊਂਦੇ ਇਨਸਾਨ ਦੀਆਂ ਹੋਰ ਕੀ ਮਜ਼ਬੂਰੀਆਂ ਅਤੇ ਲੋੜਾਂ ਹੋ ਸਕਦੀਆਂ ਹਨ! ਇਸ ਗੱਲ ਦਾ ਅੰਦਾਜ਼ਾ ਨਾ ਤਾਂ ਸਾਡੀਆਂ ਸਰਕਾਰਾਂ ਹੀ ਲਾਉਂਦੀਆਂ ਹਨ ਤੇ ਨਾ ਹੀ ਉਸ ਸਮਾਜ ਸੇਵੀ ਸੰਸਥਾ ਨੇ ਲਾਇਆ ਹੋਵੇਗਾ। ਪਰ ਮੈਂ ਬਹੁਤ ਪਛਤਾ ਰਿਹਾ ਸੀ ਅਤੇ ਵਾਰ-ਵਾਰ ਇਹ ਸੋਚ ਰਿਹਾ ਸੀ।
ਇਹ ਵੀ ਪੜ੍ਹੋ : Punjab Weather Today : ਪੰਜਾਬ ਭਰ ’ਚ ਇਸ ਦਿਨ ਤੇਜ਼ ਹਵਾਵਾਂ ਨਾਲ ਫਿਰ ਮੀਂਹ ਦਾ ਯੈਲੋ ਅਲਰਟ ਜਾਰੀ
ਕਿ ਹੋ ਸਕਦਾ ਸੀ ਕਿ ਇਹ ਬੱਚਾ ਢਾਬੇ ‘ਤੇ ਕੁਝ ਸਾਲ ਕੰਮ ਕਰਕੇ ਕੁਝ ਸਿੱਖ ਜਾਂਦਾ ਤੇ ਕਿਤੇ ਨਾ ਕਿਤੇ ਆਪਣਾ ਕੋਈ ਰੁਜ਼ਗਾਰ ਚਲਾਉਣ ਦੇ ਕਾਬਲ ਹੋ ਜਾਂਦਾ। ਹਰ ਪਾਸੇ ਤੋਂ ਦੁਰਕਾਰਿਆ ਇਹ ਬੱਚਾ ਹੁਣ ਕੀ ਕਰੇਗਾ? ਚੋਰੀਆਂ, ਨਸ਼ੇ ਜਾਂ ਫਿਰ ਇਸ ਤੋਂ ਵੀ ਵੱਧ ਕੁਝ ਹੋਰ…! ਮੇਰਾ ਦਿਮਾਗ ਪੂਰੀ ਤਰ੍ਹਾਂ ਘੁੰਮ ਗਿਆ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਸੀ। ਮੈਂ ਉਸੇ ਵੇਲੇ ਕੁਆਰਡੀਨੇਟਰ ਨੂੰ ਦੁਬਾਰਾ ਫੋਨ ਲਾਇਆ ਤੇ ਕਹਿ ਦਿੱਤਾ ਕਿ ਮੈਂ ਹੁਣ ਇਸ ਸੰਸਥਾ ਲਈ ਕੋਈ ਕੰਮ ਨਹੀਂ ਕਰਾਂਗਾ। ਅੱਜ ਵੀ ਜਦੋਂ ਬਾਲ ਮਜ਼ਦੂਰ ਦਿਵਸ ਆਉਂਦਾ ਹੈ ਤੇ ਮੈਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਬਾਰੇ ਅਖ਼ਬਾਰਾਂ ‘ਚ ਪੜ੍ਹਦਾ ਹਾਂ ਤਾਂ ਇਹ ਘਟਨਾ ਕਿਸੇ ਖੰਰੀਡ ਆਏ ਜ਼ਖ਼ਮ ਨੂੰ ਕੁਰੇਦਣ ਵਾਂਗ ਫਿਰ ਹਰੀ ਹੋ ਜਾਂਦੀ ਹੈ।
ਸੰਗਤ ਮੰਡੀ (ਮਨਜੀਤ ਨਰੂਆਣਾ)। ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ਦੇ ਵਿਰੋਧ ‘ਚ ਦਰਜ਼ਨਾਂ ਮਜ਼ਦੂਰ ਔਰਤਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਨਗਰ ਕੌਂਸਲ ਸੰਗਤ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਸਥਾਨਕ ਮੰਡੀ ‘ਚ ਰਹਿੰਦੇ ਸੂਬਾ ਸਰਕਾਰ ਵੱਲੋਂ ਕੁੱਝ ਸ਼ਰਤਾਂ ਲਗਾ ਕੇ ਜਾਣ ਬੁੱਝ ਕੇ ਦਰਜ਼ਨਾਂ ਮਜ਼ਦੂਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ, ਜਦਕਿ ਕਿ ਰੱਜੇ-ਪੁੱਜੇ ਘਰਾਂ ਦੇ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਇਹ ਕਾਰਡ ਕੱਟੇ ਗਏ ਹਨ ਉਹ ਨਗਰ ਕੌਂਸਲ ਦੇ ਲਾਲ ਲਕੀਰ ਅੰਦਰ ਰਹਿੰਦੇ ਹਨ ਅਤੇ ਲੰਮੇਂ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ, ਮਹੀਨੇ ‘ਚ ਇਨ੍ਹਾਂ ਮਜ਼ਦੂਰਾਂ ਨੂੰ ਸਿਰਫ ਦਸ ਦਿਨ ਹੀ ਕੰਮ ਮਿਲਦਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਇਨ੍ਹਾਂ ਮਜ਼ਦੂਰਾਂ ਦੇ ਨੀਲੇ ਕਾਰਡ ਬਹਾਲ ਕਰਕੇ ਉਨ੍ਹਾਂ ਨੂੰ ਸਸਤੀ ਕਣਕ ਦੀ ਵੰਡ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਕੌਂਸਲਰ ਰਣਜੀਤ ਨਿੱਕਾ, ਸੁਖਪਾਲ ਸਿੰਘ, ਲਖਵਿੰਦਰ ਸਿੰਘ, ਜੱਗਾ ਸਿੰਘ, ਗੁਰਦਾਸ ਸਿੰਘ, ਸੁਖਦੇਵ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਅਮਰਜੀਤ ਕੌਰ, ਜਸਪਾਲ ਕੌਰ, ਰਾਣੀ ਕੌਰ, ਬਿੰਦਰ ਕੌਰ, ਜੰਗੀਰ ਸਿੰਘ, ਦਲੀਪ ਸਿੰਘ, ਕੁਲਵੰਤ ਕੌਰ, ਮੰਦਰ ਸਿੰਘ ਧਰਨੇ ‘ਚ ਸ਼ਾਮਲ ਸਨ
ਮਜ਼ਦੂਰਾਂ ਨਾਲ ਧੱਕਾ ਹੋਇਆ: ਜਵਾਲਾ ਸਿੰਘ
ਨਗਰ ਕੌਂਸਲ ਸੰਗਤ ਦੇ ਪ੍ਰਧਾਨ ਜਵਾਲਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਕੱਟ ਕੇ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਉਪਰ ਅਰੋਪ ਲਗਾਉਂਦਿਆਂ ਕਿਹਾ ਕਿ ਕਈ ਅਜਿਹੇ ਲੋਕ ਵੀ ਹਨ ਜਿਹੜੇ ਗਰੀਬਾਂ ਰੇਖਾਂ ਤੋਂ ਉਪਰ ਹਨ ਪ੍ਰੰਤੂ ਇਸ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੀਲੇ ਕਾਰਡ ਕੱਟਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਮਜ਼ਦੂਰਾਂ ਦੇ ਤੁਰੰਤ ਨੀਲੇ ਕਾਰਡ ਬਹਾਲ ਕੀਤੇ ਜਾਣ।
ਲੋਕ ਆਪਣੇ ਥਾਂ ‘ਤੇ ਸਹੀ ਨਹੀਂ
ਜਦ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਕਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਦੀ ਤਿੰਨ ਮੈਂਬਰੀ ਟੀਮ ਵੱਲੋਂ ਪ੍ਰਸਾਸ਼ਨ ਦੇ ਹੁਕਮਾਂ ਅਨੁਸਾਰ ਸਰਵੇ ਕੀਤਾ ਗਿਆ ਸੀ ਜਿਸ ‘ਚ ਨੀਲੇ ਕਾਰਡ ਧਾਰਕ ਕੋਲ ਮੰਡੀ ‘ਚ ਰਹਿੰਦੇ ਵਿਅਕਤੀ ਕੋਲ ਸੌ ਗਜ਼ ਤੋਂ ਘਰ ਦਾ ਸਾਇਜ਼ ਜਿਆਦਾ ਨਹੀਂ ਹੋਣਾ ਚਾਹੀਦਾ, ਦੋ ਕਿੱਲੋ ਤੋਂ ਜਿਆਦਾ ਨਹਿਰੀ ਜ਼ਮੀਨ ਨਹੀਂ ਹੋਣੀ ਚਾਹੀਦੀ ਤੇ 60 ਹਜ਼ਾਰ ਤੋਂ ਸਲਾਨਾ ਉਕਤ ਵਿਅਕਤੀ ਦੀ ਆਮਦਨ ਨਹੀਂ ਹੋਣੀ ਚਾਹੀਦੀ, ਜਿਸ ਕਾਰਨ ਮੰਡੀ ‘ਚ ਘਰਾਂ ਦਾ ਸਾਇਜ ਜਿਆਦਾ ਹੋਣ ਕਾਰਨ 200 ਤੋਂ ਜਿਆਦਾ ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟੇ ਗਏ। ਉਨ੍ਹਾਂ ਕਿਹਾ ਕਿ ਲੋਕ ਆਪਣੇ ਥਾਂ ‘ਤੇ ਸਹੀ ਹਨ।
ਨਦੀ ਵਿੱਚੋਂ ਭਰ ਰਹੇ ਸਨ ਰੇਤ
ਨਾਦੌਨ: ਹਿਮਾਚਲ ਦੇ ਨਾਦੌਨ ਗੁਰਦੁਆਰੇ ਦੇ ਨਜ਼ਦੀਕ ਬਿਆਸ ਨਦੀਂ ‘ਚੋਂ ਰੇਤ ਭਰ ਰਿਹਾ ਟਰੈਕਟਰ ਟਰਾਲੀ ਅਚਾਨਕ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹ ਗਿਆ। ਇਸ ਹਾਦਸੇ ਵਿੱਚ ਡਰਾਈਵਰ ਅਤੇ ਦੋ ਮਜ਼ਦੂਰ ਵੀ ਪਾਣੀ ਵਿੱਚ ਰੁੜ ਗਏ ਪਰੰਤੂ ਉਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ।
ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਡਰਾਈਵਰ ਸਮੱਗਰੀ ਭਰਨ ਲਈ 2 ਮਜ਼ਦੂਰਾਂ ਨਾਲ ਪਹੁੰਚਿਆਂ। ਨਦੀਂ ਵਿਚ ਟਰੈਕਟਰ ਨੂੰ ਖੜ੍ਹਾ ਕਰਕੇ ਮਜ਼ਦੂਰ ਟਰਾਲੀ ‘ਚ ਸਮੱਗਰੀ ਭਰ ਰਹੇ ਸੀ। ਇਸ ਦੌਰਾਨ ਅਚਾਨਕ ਨਦੀਂ ਦਾ ਜਲ ਪੱਧਰ ਵਧਣ ‘ਤੇ ਮਾਈਨਿੰਗ ਸਮੱਗਰੀ ਭਰ ਰਹੇ ਮਜ਼ਦੂਰ ਅਤੇ ਚਾਲਕ ਪਾਣੀ ਦੇ ਵਹਾਅ ਤੇਜ਼ ਹੋਣ ਨਾਲ ਉਹ ਦੂਰ ਤੱਕ ਵਹਿ ਗਏ ਪਰੰਤੂ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਬਚਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।