Work - Sach Kahoon Punjabi
ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr Msg) ਫਰਮਾਉਂਦੇ ਹਨ ਕਿ ਇਨਸਾਨ ਦੁਨਿਆਵੀ ਸਾਜੋ-ਸਮਾਨ ਪਿੱਛੇ ਤਾਂ ਜ਼ਰੂਰ ਪਾਗਲ ਹੋਇਆ ਫਿਰਦਾ ਹੈ ਪਰ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਸ ਨੂੰ ਭੁਲਾ ਬੈਠਾ ਹੈ ਲੋਕ ਮਾਲਕ ਤੋਂ ਬਹੁਤ ਸਾਜੋ-ਸਮਾਨ ਮੰਗਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣ ਵਾਲਾ ਕੋਈ-ਕੋਈ ਹੁੰਦਾ ਹੈ।
ਪੂਜਨੀਕ ਗੁਰੂ ਜੀ (Saint Dr Msg) ਫ਼ਰਮਾਉਂਦੇ ਹਨ ਕਿ ਮਾਲਕ ਤੋਂ ਮਾਲਕ ਨੂੰ ਮੰਗਣਾ ਹੀ ਸਹੀ ਮੰਗ ਹੈ, ਪਰ ਇਨਸਾਨ ਦੇ ਅੰਦਰ ਜਦੋਂ ਬੁਰਾਈਆਂ ਦੀ ਕਮੀ ਆਉਂਦੀ ਹੈ, ਔਗੁਣਾਂ ਦਾ ਨਾਸ਼ ਹੁੰਦਾ ਹੈ ਅਤੇ ਜਦੋਂ ਗੁਣ ਪੈਦਾ ਹੁੰਦੇ ਹਨ, ਉਦੋਂ ਮਾਲਕ ਦੀ ਪ੍ਰਾਪਤੀ ਅਤੇ ਦਰਸ਼-ਦੀਦਾਰ ਹੁੰਦੇ ਹਨ ਅਜਿਹਾ ਨਹੀਂ ਹੁੰਦਾ ਕਿ ਜਦੋਂ ਆਦਮੀ ਨੇ ਚਾਹਿਆ ਅਤੇ ਦਰਸ਼-ਦੀਦਾਰ ਹੋਣੇ ਸ਼ੁਰੂ ਹੋ ਗਏ ਇਸ ਲਈ ਇਨਸਾਨ ਨੂੰ ਪਹਿਲਾਂ ਸਰੀਰ ਰੂਪੀ ਸ਼ੀਸ਼ੇ ਨੂੰ ਸਾਫ਼ ਕਰਨਾ ਪੈਂਦਾ ਹੈ ਜਦੋਂ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ ਹੁੰਦਾ ਹੈ, ਮਾਲਕ ਦਾ ਪਾਕ-ਪਵਿੱਤਰ ਅਕਸ ਉੱਭਰਦਾ ਹੈ ਤਾਂ ਇਨਸਾਨ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅੱਜ ਘੋਰ ਕਲਿਯੁਗ ਦਾ ਸਮਾਂ ਹੈ ਇਸ ‘ਚ ਲੋਕ ਸਾਜੋ-ਸਮਾਨ ਨੂੰ ਤਾਂ ਯਾਦ ਰੱਖਦੇ ਹਨ ਪਰ ਜਿਸ ਨੇ ਸਮਾਨ ਦਿੱਤਾ ਹੈ ਉਸ ਨੂੰ ਭੁੱਲ ਜਾਂਦੇ ਹਨ ਕਿਸੇ ਘੜੇ ‘ਚ ਪਾਣੀ ਰੱਖਿਆ ਹੋਵੇ ਅਤੇ ਉਸ ‘ਚ ਰੱਖਿਆ ਪਾਣੀ ਠੰਢਾ ਹੋਵੇ ਤਾਂ ਸਾਰੇ ਲੋਕ ਉਸ ਘੜੇ ਦੀ ਤਾਰੀਫ਼ ਕਰਦੇ ਹਨ ਪਰ ਉਸ ਘੁਮਿਆਰ ਦੀ ਕੋਈ ਤਾਰੀਫ਼ ਨਹੀਂ ਕਰਦਾ ਜਿਸ ਨੇ ਉਹ ਘੜਾ ਬਣਾਇਆ ਹੈ ਉਸੇ ਤਰ੍ਹਾਂ ਅਜਿਹਾ ਘੋਰ ਕਲਿਯੁਗ ਹੈ ਇੱਥੇ ਸਾਰਿਆਂ ਨੂੰ ਦਾਤਾਂ ਪਿਆਰੀਆਂ ਹਨ ਪਰ ਦਾਤਾ ਨੂੰ  ਪਿਆਰ ਕਰਨ ਵਾਲਾ ਕੋਈ-ਕੋਈ ਹੈ।
ਇਨਸਾਨ ਦਾ ਅਸਲੀ ਕੰਮ ਪ੍ਰਭੂ ਨੂੰ ਯਾਦ ਕਰਨਾ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਅੱਜ ਸਵਾਰਥ ‘ਚ ਅੰਨ੍ਹੇ ਲੋਕ ਮਾਲਕ ਤੋਂ ਬਹੁਤ ਕੁਝ ਮੰਗਦੇ ਰਹਿੰਦੇ ਹਨ, ਪਰ ਮਾਲਕ ਤੋਂ ਮਾਲਕ ਨੂੰ ਮੰਗਣਾ ਸਭ ਤੋਂ ਵੱਡੀ ਮੰਗ ਹੈ ਇਹ ਗਾਰੰਟੀ ਨਹੀਂ ਹੈ ਕਿ ਮੰਗਦੇ ਹੀ ਉਹ ਮਾਲਕ ਮਿਲ ਜਾਵੇ ਅਤੇ ਇਹ ਵੀ ਭਰੋਸਾ ਨਹੀਂ ਹੈ ਕਿ ਮੰਗਦੇ ਹੀ ਮਿਲ ਵੀ ਸਕਦਾ ਹੈ ਪਰ ਇਨਸਾਨ ਨੂੰ ਸੇਵਾ-ਸਿਮਰਨ, ਭਗਤੀ-ਇਬਾਦਤ ਕਰਦੇ ਰਹਿਣਾ ਚਾਹੀਦਾ ਹੈ।
ਪੂਜਨੀਕ ਗੁਰੂ ਜੀ  ਫ਼ਰਮਾਉਂਦੇ ਹਨ ਕਿ ਇਨਸਾਨ ਦਾ ਕਰਨ ਵਾਲਾ ਕੰਮ ਹੈ ਉਸ ਦਾਤਾ ਨੂੰ ਯਾਦ ਰੱਖਣਾ, ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਉਸ ਮਾਲਕ ਦਾ ਨਾਮ ਜਪੋ ਜੋ ਨਾਮ ਜਪੇਗਾ, ਉਸ ਨੂੰ ਮਾਲਕ ਦੇ ਦਰਸ਼ਨ ਹੋਣਗੇ ਇਨਸਾਨ ਦਾ ਕਰਨ ਵਾਲਾ ਅਸਲੀ ਕੰਮ ਇਹੀ ਹੈ, ਬਾਕੀ ਕੰਮਾਂ ‘ਚ ਸਵਾਸ ਵਿਅਰਥ ਹੁੰਦੇ ਹਨ ਸਿਮਰਨ ‘ਚ ਲਾਇਆ ਗਿਆ ਸਵਾਸ ਦੋਵਾਂ ਜਹਾਨਾਂ ‘ਚ ਖੁਸ਼ੀਆਂ ਦਿੰਦਾ ਹੈ ਅਤੇ ਦਇਆ-ਮਿਹਰ, ਰਹਿਮਤ ਨਾਲ ਲਬਾਲਬ ਭਰ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ
ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ
ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ
ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਦਾ ਸਿੱਖਿਆ ਵਿਭਾਗ (Education Department) ਕਮਾਲ ਹੀ ਕਰਨ ਲੱਗਿਆ ਹੋਇਆ ਹੈ, ਪੰਜਾਬ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਦਾ ਕੰਮ ਬੰਦ ਹੋਏ ਨੂੰ ਮਹੀਨੇ ਬੀਤੇ ਗਏ ਹਨ ਪਰ ਸਿੱਖਿਆ ਵਿਭਾਗ ਹੀ ਇਹੋ ਜਿਹਾ ਹੈ, ਜਿਥੇ ਕਿ ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਹੈ। ਸਿੱਖਿਆ ਵਿਭਾਗ ਇਨਾਂ ਦਿਨਾਂ ਵਿੱਚ ਤਬਾਦਲੇ ਵੀ ਉਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕਰਨ ਵਿੱਚ ਲੱਗਿਆ ਹੋਇਆ ਹੈ, ਜਿਸ ਨਾਲ ਸਰਕਾਰੀ ਸਕੂਲ ‘ਚ ਪੜਾਈ ਕਰਦੇ ਵਿਦਿਆਰਥੀਆਂ ਦੀ ਪਰੀਖਿਆਵਾਂ ‘ਤੇ ਵੀ ਖ਼ਾਸਾ ਅਸਰ ਪੈ ਸਕਦਾ ਹੈ
ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਆਪਣੇ ਵੱਖ ਤਰੀਕੇ ਨਾਲ ਹੀ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ 16 ਸਕੂਲ ਪ੍ਰਿੰਸੀਪਲਾਂ ਦੇ ਤਬਾਦਲੇ ਕਰਕੇ ਨਵੀਂ ਤੈਨਾਤੀ ਦੇ ਆਦੇਸ਼ ਜਾਰੀ ਕੀਤੇ ਹਨ। ਇਨਾਂ ਸਾਰੇ ਪ੍ਰਿੰਸੀਪਲਾਂ ਦੇ ਤਬਾਦਲੇ ਦੇ ਆਦੇਸ਼ ਵੀ ਤੁਰੰਤ ਹੀ ਲਾਗੂ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਜਲਦ ਹੀ ਇਹ ਸਾਰੇ ਆਪਣੀ ਨਵੀਂ ਤੈਨਾਤੀ ਦਾ ਕਾਰਜਭਾਰ ਵੀ ਸੰਭਾਲ ਲੈਣ।
ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰਨ ਲਈ ਇੱਕ ਤੈਅ ਸੀਮਾ ਦਾ ਆਦੇਸ਼ ਪਿਛਲੇ ਸਾਲ ਮਈ ਮਹੀਨੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੌਰਾਨ ਕੁਝ ਦਿਨਾਂ ਦਾ ਵਾਧਾ ਕਰਦੇ ਹੋਏ ਵਿਭਾਗਾਂ ਨੂੰ ਹੋਰ ਤਬਾਦਲੇ ਕਰਨ ਲਈ ਵਾਧੂ ਸਮਾਂ ਵੀ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦੇ ਸਾਰੇ ਸਰਕਾਰੀ ਵਿਭਾਗਾਂ ਵਿੱਚ ਤਬਾਦਲੇ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ। ਇਥੇ ਹੀ ਕੋਈ ਜਰੂਰੀ ਤਬਾਦਲਾ ਕਰਨ ਦੀ ਜਰੂਰਤ ਸਮਝਣ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਉਸ ਦੀ ਪ੍ਰਵਾਨਗੀ ਲੈਣ ਲਈ ਕਿਹਾ ਸੀ।
ਇਨਾਂ ਆਦੇਸ਼ਾਂ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵੱਲੋਂ ਤਬਾਦਲੇ ਬੰਦ ਕਰਕੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਲ ਧਿਆਨ ਦੇਣ ਲਈ ਕਿਹਾ ਗਿਆ ਅਤੇ ਇਹ ਵੀ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਮਈ ਜੂਨ ਵਿੱਚ ਤਬਾਦਲੇ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਤਬਾਦਲੇ ਕਰ ਦਿੱਤੇ ਜਾਣਗੇ ਪਰ ਇਥੇ ਹੀ ਸਿੱਖਿਆ ਵਿਭਾਗ ਇਹੋ ਜਿਹਾ ਨਿਵੇਕਲਾ ਵਿਭਾਗ ਹੈ, ਜਿਥੇ ਪੂਰਾ ਸਾਲ ਬੀਤਣ ਤੋਂ ਬਾਅਦ ਵੀ ਤਬਾਦਲੇ ਦਾ ਕੰਮ ਰੁਕਣ ਦਾ ਨਾਅ ਹੀ ਨਹੀਂ ਰਿਹਾ।
Education Department | ਸਿੱਖਿਆ ਵਿਭਾਗ ਵੱਲੋਂ ਇਸੇ ਸਾਲ ਜਨਵਰੀ ਵਿੱਚ ਵੀ ਤਬਾਦਲੇ ਕੀਤੇ ਗਏ ਸਨ ਅਤੇ ਹੁਣ ਫਰਵਰੀ ਵਿੱਚ ਵੀ ਤਬਾਦਲੇ ਦਾ ਦੌਰ ਜਾਰੀ ਰੱਖਿਆ ਹੋਇਆ ਹੈ। ਬੀਤੇ ਦਿਨ 4 ਫਰਵਰੀ ਨੂੰ 13 ਪ੍ਰਿੰਸੀਪਲ ਅਤੇ 3 ਜਿਲ੍ਹਾ ਸਿੱਖਿਆ ਦਫ਼ਤਰ ਦੇ ਅਧਿਕਾਰੀਆਂ ਦੇ ਕੁਲ 16 ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਨਾਂ ਨੂੰ ਤੁਰੰਤ ਅਮਲ ਵਿੱਚ ਲਿਆਉਣ ਲਈ ਵੀ ਕਿਹਾ ਹੈ।
ਨਤੀਜੇ ਦੀ ਚਿੰਤਾ ਐ ਤਾਂ ਤਬਾਦਲੇ ਕਿਉਂ ਕਰ ਰਿਹਾ ਐ ਸਿੱਖਿਆ ਵਿਭਾਗ
Education Department ਸਿੱਖਿਆ ਵਿਭਾਗ ਵੱਲੋਂ ਤਬਾਦਲਾ ਕਰਨ ਦੇ ਆਦੇਸ਼ ਜਾਰੀ ਕਰਨ ਦੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਹਨ ਕਿ ਜਿਹੜੇ ਪ੍ਰਿੰਸੀਪਲਾਂ ਦੇ ਤਬਾਦਲੇ ਕੀਤੇ ਗਏ ਹਨ, ਉਹ ਆਪਣੇ ਨਵੇਂ ਅਤੇ ਪੁਰਾਣੇ ਸਕੂਲ ਦੇ ਸਲਾਨਾ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ। ਇਥੇ ਇਹ ਸਮਝ ਨਹੀਂ ਆ ਰਹੀਂ ਹੈ ਕਿ ਜੇਕਰ ਸਿੱਖਿਆ ਵਿਭਾਗ ਸਲਾਨਾ ਨਤੀਜਿਆਂ ਲਈ ਇੰਨਾ ਹੀ ਜਿਆਦਾ ਚਿੰਤਤ ਹੈ ਤਾਂ ਉਨਾਂ ਵਲੋਂ ਤਬਾਦਲੇ ਹੀ ਕਿਉਂ ਕੀਤੇ ਜਾ ਰਹੇ ਹਨ। ਇਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਲਾਨਾ ਪਰੀਖਿਆਵਾਂ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਹਨ
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਣੇ ਬੁਲਾਰੇ ਨਹੀਂ ਚੁੱਕਦੇ ਫੋਨ
ਸਿੱਖਿਆ ਵਿਭਾਗ ਇਸ ਸਮੇਂ ਕਿਉਂ ਤਬਾਦਲੇ ਕਰਨ ਵਿੱਚ ਲੱਗਿਆ ਹੋਇਆ ਹੈ, ਇਸ ਸਬੰਧੀ ਜਾਣਕਾਰੀ ਲੈਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ Àਨ੍ਹਾਂ ਫੋਨ ਨਹੀਂ ਚੁੱਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
638 ਅਸਾਮੀਆਂ ਦੇ ਇਵਜ਼ ਵਿੱਚ 38 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ, ਸਾਲਾਨਾ 24.90 ਕਰੋੜ ਰੁਪਏ ਦੀ ਹੋਵੇਗੀ ਬੱਚਤ
ਮਹੱਤਵਪੂਰਨ ਪ੍ਰਾਜੈਕਟਾਂ ਦੇ ਪ੍ਰਭਾਵੀ ਅਮਲ ਲਈ ਸਮੂਹ ਵਿਭਾਗ ਨੂੰ ਅਹਿਮ ਅਸਾਮੀਆਂ ਛੇਤੀ ਭਰਨ ਦੇ ਹੁਕਮ
ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਨੇ ਉਦਯੋਗ ਵਿਭਾਗ ਨਾਲ ਸਬੰਧਤ 645 ਨੌਕਰੀਆਂ ‘ਤੇ ਕੈਂਚੀ ਫੇਰ ਦਿੱਤੀ ਹੈ ਇਹ ਫੈਸਲਾ ਅੱਜ ਮੰਤਰੀ ਮੰਡਲ ਵੱਲੋਂ ਲਿਆ ਗਿਆ ਹੈ ਵਿਭਾਗ ਦੀਆਂ 683 ਅਸਾਮੀਆਂ ਦੇ ਇਵਜ ‘ਚ ਸਿਰਫ਼ 38 ਅਸਾਮੀਆਂ ਹੀ ਭਰੀਆਂ ਜਾਣਗੀਆਂ ਮੰਤਰੀ ਮੰਡਲ ਨੇ ਉੁਦਯੋਗ ਤੇ ਵਪਾਰ ਵਿਭਾਗ ਦੇ ਕੰਮਕਾਜ ਦੀ ਘੋਖ ਕਰਦਿਆਂ ਇਸ ਦੀਆਂ 683 ਅਸਾਮੀਆਂ ਨੂੰ ਗੈਰ-ਜਰੂਰੀ ਤੇ ਲੰਮੇ ਸਮੇਂ ਤੋਂ ਖਾਲੀ ਪਈਆਂ ਰਹਿਣ ਦੀ ਦਲੀਲ ਦਿੰਦਿਆਂ ਖਤਮ ਕਰਕੇ ਸਿਰਫ਼ 38 ਨਵੀਆਂ ਅਸਾਮੀਆਂ ਦੀ ਸਿਰਜਣਾ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਸਰਕਾਰ ਨੇ 24.90 ਕਰੋੜ ਦੀ ਸਾਲਾਨਾ ਬਚਤ ਦਾ ਦਾਅਵਾ ਕੀਤਾ ਹੈ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੰਤਰੀ ਮੰਡਲ ਨੇ ਸਮੂਹ ਵਿਭਾਗਾਂ ਨੂੰ ਸਾਰੀਆਂ ਮਹੱਤਵਪੂਰਨ ਖਾਲੀ ਅਸਾਮੀਆਂ ਭਰਨ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਤਾਂ ਕਿ ਅਹਿਮ ਪ੍ਰਾਜੈਕਟਾਂ ਦੇ ਸਮਾਂਬੱਧ ਅਤੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸੂਬੇ ਦੇ ਵੱਡੇ ਅਤੇ ਤੇਜ਼ ਵਿਕਾਸ ਲਈ ਇਸ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ।
ਉਦਯੋਗ ਤੇ ਵਪਾਰ ਵਿਭਾਗ ਵਿੱਚ 1644 ਪ੍ਰਵਾਨਿਤ ਅਸਾਮੀਆਂ ਹਨ ਜਿਨਾਂ ਵਿੱਚੋਂ 650 ਅਸਾਮੀਆਂ ਖਾਲੀ ਹਨ ਜਦਕਿ ਕੰਟਰੋਲਰ ਆਫ ਸਟੋਰਜ਼ ਦੇ ਦਫ਼ਤਰ ਦੀਆਂ 84 ਪ੍ਰਵਾਨਿਤ ਅਸਾਮੀਆਂ ਹਨ ਅਤੇ ਇਨਾਂ ਵਿੱਚੋਂ 33 ਅਸਾਮੀਆਂ ਲਮੇਂ ਸਮੇਂ ਖਾਲੀ ਪਈਆਂ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਦਮ ਵਪਾਰਕ ਮਾਹੌਲ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋਵੇਗਾ ਜਿਸ ਨਾਲ ਸੂਬੇ ਵਿੱਚ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਲਾਭ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਉਦਯੋਗਾਂ ਦੇ ਬਦਲਦੇ ਢਾਂਚੇ ਨਾਲ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ, ਦਾਇਰੇ ਅਤੇ ਭੂਮਿਕਾਵਾਂ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ ਹਲਾਤਾਂ ਦੇ ਮੱਦੇਨਜ਼ਰ ਵਿਭਾਗ ਦੇ ਪੁਨਰਗਠਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਜ਼ਿਕਰਯੋਗ ਹੈ ਕਿਪੰਜਾਬ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਦਬਦਬਾ ਹੈ। ਰਾਜ ਵਿੱਚ ਆਟੋ, ਸਾਈਕਲ ਪੁਰਜੇ, ਹੌਜਰੀ, ਖੇਡਾਂ ਦਾ ਸਮਾਨ, ਖੇਤੀਬਾੜੀ ਸੰਦ ਅਤੇ ਹੋਰ ਬਹੁਤ ਸਾਰੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਿਕ ਇਕਾਈਆਂ ਦਾ ਵਧੀਆ ਆਧਾਰ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਤਕਨੀਕੀ ਵਿੰਗ ਦੀ ਮੁੜ ਬਣਤਰ ਨੂੰ ਹਰੀ ਝੰਡੀ
ਮੰਤਰੀ ਮੰਡਲ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਇੰਜਨੀਅਰਿੰਗ  ਵਿੰਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਸੂਬਾ ਭਰ ਵਿੱਚ ਵਿਆਪਕ ਪੇਂਡੂ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ। ਵਿਭਾਗ ਦੀ ਪੁਨਰਗਠਨ ਯੋਜਨਾ ਤਹਿਤ ਮੰਤਰੀ ਮੰਡਲ ਨੇ ਸਿੱਧੀ ਭਰਤੀ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਮੁੜ ਬਣਤਰ ਦੇ ਨਤੀਜੇ ਵਜੋਂ ਖਾਲੀ ਹੋਣ ਵਾਲੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਕਾਂਗਰਸ ਕਮੇਟੀ ਭੰਗ, 11 ਮੈਂਬਰੀ ਕਰੇਗੀ ਸਰਕਾਰ ਨਾਲ ਮਿਲ ਕੇ ਕੰਮ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਣੇ ਰਹਿਣਗੇ, ਬਾਕੀ ਸਾਰੇ ਅਹੁਦੇਦਾਰੀਆਂ ਭੰਗ
ਸੋਨੀਆ ਗਾਂਧੀ ਨੇ ਜਾਰੀ ਕੀਤੇ ਆਦੇਸ਼, ਸਰਕਾਰ ਨਾਲ ਤਾਲਮੇਲ ਲਈ ਕੰਮ ਕਰੇਗੀ ਕਮੇਟੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਕਮੇਟੀ (Punjab Congress Committee) ਦੇ ਸਾਰੇ ਅਹੁਦੇਦਾਰਾਂ ਨੂੰ ਹਾਈ ਕਮਾਨ ਸੋਨੀਆ ਗਾਂਧੀ ਨੇ ਭੰਗ ਕਰਦੇ ਹੋਏ ਅਗਲੀ ਕਾਰਜਕਾਰਨੀ ਤੱਕ ਸਰਕਾਰ ਨਾਲ ਤਾਲਮੇਲ ਲਈ 11 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਸ 11 ਕਮੇਟੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੀਆਂ ਸਾਰੀਆਂ ਕਮੇਟੀਆਂ ਅਤੇ ਅਹੁਦੇਦਾਰ ਭੰਗ ਹੋਣ ਦੇ ਨਾਲ ਹੀ ਸਿਰਫ਼ ਸੁਨੀਲ ਜਾਖੜ ਪ੍ਰਧਾਨ ਦੀ ਕੁਰਸੀ ‘ਤੇ ਬਣੇ ਰਹਿਣਗੇ। ਇਸ ਤੋਂ ਇਲਾਵਾ ਕੋਈ ਵੀ ਅਹੁਦੇਦਾਰ ਕਾਂਗਰਸ ਪਾਰਟੀ ਵਿੱਚ ਨਹੀਂ ਹੋਏਗਾ।
ਪਾਰਟੀ ਅਤੇ ਸਰਕਾਰ ਵਿੱਚ ਤਾਲਮੇਲ ਬਿਠਾਉਂਦੇ ਹੋਏ ਕੰਮ ਕਰਨ ਲਈ 11 ਮੈਂਬਰੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੂੰ ਚੇਅਰਮੈਨ ਲਗਾਇਆ ਗਿਆ ਹੈ ਤਾਂ ਦੂਜੇ ਨੰਬਰ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਅ ਸ਼ਾਮਲ ਕੀਤਾ ਗਿਆ ਹੈ। ਇਥੇ ਹੀ ਇਸ ਕਮੇਟੀ ਵਿੱਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ 11 ਮੈਂਬਰੀ ਤਾਲਮੇਲ ਕਮੇਟੀ ਵਿੱਚ ਇਨਾਂ ਤੋਂ ਇਲਾਵਾ ਅੰਿਬਕਾ ਸੋਨੀ, ਚਰਨਜੀਤ ਸਿੰਘ ਚੰਨੀ, ਸ਼ਾਮ ਸੁੰਦਰ ਅਰੋੜਾ, ਸੁਖਜਿੰਦਰ ਸਿੰਘ ਸਰਕਾਰੀਆ, ਵਿਜੇਇੰਦਰ ਸਿੰਗਲਾ, ਕੈਪਟਨ ਸੰਦੀਪ ਸੰਧੂ ਅਤੇ ਕੁਲਜੀਤ ਸਿੰਘ ਨਾਗਰਾ ਤੋਂ ਇਲਾਵਾ ਗੁਰਕੀਰਤ ਕੋਟਲੀ ਨੂੰ ਸ਼ਾਮਲ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ
ਸੁਰਿੰਦਰ ਮਿੱਤਲ
ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ ਵਾਧੇ ਕਾਰਨ ਨੌਕਰੀਆਂ ਜਾਂ ਕੰਮ ਦਾ ਨਾ ਮਿਲਣਾ, ਸਰਕਾਰ ਦੀਆਂ ਵਪਾਰਕ ਅਤੇ ਟੈਕਸ ਨੀਤੀਆਂ, ਸਿਹਤ ਅਤੇ ਪੜ੍ਹਾਈ ਦੇ ਵਾਧੂ ਖਰਚੇ ਆਦਿ ਪਰ ਸਭ ਤੋਂ ਵੱਡਾ ਕਾਰਨ ਹੈ ਸਾਡੇ ਸਮਾਜ ਵਿੱਚ ਕੰਮ ਸੱਭਿਆਚਾਰ ਦਾ ਬਿਲਕੁਲ ਰਸਾਤਲ ਵੱਲ ਚਲੇ ਜਾਣਾ।
ਕੁਝ ਸਾਲ ਪਹਿਲਾਂ ਤੱਕ ਸਾਡੇ ਸਮਾਜ ਵਿੱਚ ਨੌਜਵਾਨ ਪਿਤਾਪੁਰਖੀ ਕੰਮਾਂ ਵਿੱਚ ਹੀ ਦਿਲਚਸਪੀ ਰੱਖਦੇ ਸਨ, ਕਿਸਾਨ ਦਾ ਪੁੱਤ ਕਿਸਾਨ, ਮਜ਼ਦੂਰ ਦਾ ਪੁੱਤ ਮਜ਼ਦੂਰ, ਦੁਕਾਨਦਾਰ ਦਾ ਪੁੱਤ ਦੁਕਾਨਦਾਰੀ ਦਾ ਕੰਮ ਹੀ ਕਰਦਾ ਸੀ। ਘਰ ਦੇ ਮੁਖੀ ‘ਤੇ ਸਾਰੇ ਘਰ ਪਰਿਵਾਰ ਦੀ ਜਿੰਮੇਵਾਰੀ ਹੁੰਦੀ ਸੀ। ਕਰੰਸੀ ਦਾ ਫੈਲਾਉ ਘੱਟ ਸੀ ਦਾਣੇ ਫਸਲ ਆਦਿ ਇੱਕ-ਦੂਜੇ ਤੋਂ ਲੈਣ-ਦੇਣ ਦਾ ਪ੍ਰਚਲਣ ਸੀ ਜਿਸ ਨਾਲ ਆਦਮੀ ਦਾ ਗੁਜ਼ਰ-ਬਸਰ ਚੱਲ ਰਿਹਾ ਸੀ। ਪਰ ਅੱਜ-ਕੱਲ੍ਹ ਨੌਜਵਾਨ ਪਿਤਾਪੁਰਖੀ ਕੰਮ ਛੱਡ ਕੇ ਜਾਂ ਪੜ੍ਹ-ਲਿਖ ਕੇ ਹੋਰ ਕੰਮ ਜਾਂ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਸਰਕਾਰਾਂ ਵੱਲੋਂ ਚੋਣਾਂ ਮੌਕੇ ਲੋਕਾਂ ਦੀਆਂ ਸਹੂਲਤਾਂ ਲਈ ਕੀਤੇ ਵਾਅਦਿਆਂ ਤੋਂ ਮੁੱਕਰਨਾ ਅਤੇ ਨੌਕਰੀਆਂ ਆਦਿ ਨਾ ਮਿਲਣ ਨਾਲ ਉਨ੍ਹਾਂ ਦਾ ਮਨ ਉਚਾਟ ਹੋ ਰਿਹਾ ਹੈ ਜਿਸ ਨਾਲ ਨੌਜਵਾਨ ਕਈ ਤਰ੍ਹਾਂ ਦੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ। ਵਿਦੇਸ਼ਾਂ ਦੀ ਕਮਾਈ, ਚਮਕ-ਦਮਕ ਦਾ ਛਲਾਵਾ ਉਨ੍ਹਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਹੈ। ਬਾਰ੍ਹਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਇੱਥੇ ਕੰਮ ਸੱਭਿਆਚਾਰ ਨਾ ਹੋਣ ਕਾਰਨ ਕੋਈ ਨਿੱਕਾ-ਮੋਟਾ ਕੰਮ ਕਰਨ ‘ਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਆਈਲੈਟਸ ਕਰਕੇ ਵਿਦੇਸ਼ੀਂ ਜਾ ਕੇ ਮਿਹਨਤ-ਮਜ਼ਦੂਰੀ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਹੁਣ ਮਾਪੇ ਵੀ ਦੋ-ਚਾਰ ਕਿੱਲੇ ਜਮੀਨ ਵੇਚ ਕੇ ਆਪਣੇ  ਬੱਚਿਆਂ ਦਾ ਭਵਿੱਖ ਸਵਾਰਨ ਦੇ ਚੱਕਰ ‘ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਭਾਵੇਂ ਕਈ ਨੌਜਵਾਨ ਅਤੇ ਮਾਪੇ ਏਜੰਟਾਂ ਦੀਆਂ ਠੱਗੀਆਂ ਦਾ ਸ਼ਿਕਾਰ ਵੀ ਹੋ ਰਹੇ ਹਨ। ਫੇਰ ਵੀ ਰੋਜ਼ਾਨਾ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਵਿਦੇਸ਼ ਜਾਣ ਲਈ ਜਹਾਜ਼ਾਂ ਦੀ ਉਡਾਣ ਭਰਦੇ ਹਨ। ਇਸ ਨਾਲ ਜਿੱਥੇ ਸਾਡੇ ਮੁਲਕ ਦਾ ਪੈਸਾ ਵਿਦੇਸ਼ ਜਾਣ ਨਾਲ ਸਾਡੀ ਪਹਿਲਾਂ ਤੋਂ ਮੰਦੀ ਦੀ ਮਾਰ ਝੱਲ ਰਹੀ ਆਰਥਿਕ ਹਾਲਤ ਹੋਰ ਮਾੜੀ ਹੋ ਰਹੀ ਹੈ, ਉੱਥੇ ਦੂਜੇ ਦੇਸ਼ ਇਸ ਪੈਸੇ ਨਾਲ ਹੋਰ ਖੁਸ਼ਹਾਲ ਹੋ ਰਹੇ ਹਨ। ਇਸ ਦੇ ਉਲਟ ਪੰਜਾਬ ਵਿੱਚ ਹਰ ਕੰਮ ‘ਤੇ ਨੇੜਲੇ ਰਾਜਾਂ ਦੇ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਹੈ ਚਾਹੇ ਉਹ ਖੇਤੀ, ਦੁਕਾਨਦਾਰੀ, ਮਜਦੂਰੀ, ਰੰਗ-ਰੋਗਨ ਕਰਨ, ਹਰ ਤਰ੍ਹਾਂ ਦੇ ਮਿਸਤਰੀ, ਫਲ-ਫਰੂਟ, ਸਬਜੀਆਂ, ਹਲਵਾਈ, ਦੋਧੀ, ਡਰਾਇਵਰੀ ਆਦਿ ਕੋਈ ਵੀ ਕੰਮ ਹੋਵੇ।
ਵਿਦੇਸ਼ਾਂ ਵੱਲ ਝੁਕਾਅ ਹੋਣ ਦੇ ਚੱਲਦਿਆਂ ਪਰ ਇਸ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਚੱਲਦਿਆਂ  ਇਹ ਨੌਜਵਾਨ ਆਈਲੈਟਸ ਕਰਵਾਉਣ ਵਾਲੇ, ਪਾਸਪੋਰਟ ਬਣਵਾਉਣ ਵਾਲੇ, ਵੀਜ਼ਾ ਲਗਵਾਉਣ ਵਾਲੇ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਮੋਟੀ ਲੁੱਟ ਦਾ ਵੀ ਸ਼ਿਕਾਰ ਵੀ ਹੋ ਰਹੇ ਹਨ। ਕਈ ਵਾਰ ਏਜੰਟ ਮੋਟੀ ਕਮਾਈ ਕਰਨ ਲਈ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗਲਤ ਤਰੀਕੇ ਨਾਲ ਵਿਦੇਸ਼ ਭੇਜ ਦਿੰਦੇ ਹਨ ਜਿਸ ਨਾਲ ਉੱਥੇ ਜਾ ਕੇ ਉਹ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ।  ਫੈਕਟਰੀਆਂ ਦੇ ਮਾਲਕ ਉਨ੍ਹਾਂ ਦੀ ਮਿਹਨਤ ਮਜ਼ਦੂਰੀ ਵੀ ਨਹੀਂ ਦਿੰਦੇ ਇਸੇ ਤਰ੍ਹਾਂ ਲੜਕੀਆਂ ਨਾਲ ਵੀ ਹੁੰਦਾ ਹੈ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਹਨ। ਇਸ ਤਰ੍ਹਾਂ ਭੇਜੇ ਮੁੰਡੇ-ਕੁੜੀਆਂ ਦਾ ਸਾਡੀ ਅੰਬੈਸੀ ਕੋਲ ਵੀ ਕੋਈ ਰਿਕਾਰਡ ਨਹੀਂ ਹੁੰਦਾ। ਕਈ ਪੀੜਤ ਨੌਜਵਾਨ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਚੁੰਗਲ ‘ਚੋਂ ਬਚ ਕੇ ਕਿਵੇਂ ਨਾ ਕਿਵੇਂ ਆਪਣਿਆਂ ਨਾਲ ਸੰਪਰਕ ਕਰ ਲੈਂਦੇ ਹਨ ਤਾਂ ਵਿਦੇਸ਼ ਮੰਤਰਾਲੇ, ਅੰਬੈਸੀ ਆਦਿ ਦੀ ਮੱਦਦ ਨਾਲ ਉਨ੍ਹਾਂ ਨੂੰ ਬੜੀ ਮਿਹਨਤ-ਮੁਸ਼ੱਕਤ ਤੋਂ ਬਾਅਦ ਛੁਡਾ ਲਿਆ ਜਾਂਦਾ ਹੈ ਪਰ ਉਹ ਵਿਦੇਸ਼ ਵਿੱਚੋਂ ਕਮਾਈ ਕਰਕੇ ਲਿਆਉਣ ਦੀ ਥਾਂ ਸ਼ੋਸ਼ਣ ਕਰਵਾ ਕੇ ਪਰਤਦੇ ਹਨ ਇੱਧਰ ਉਨ੍ਹਾਂ ਦੇ ਮਾਪੇ ਵਿਦੇਸ਼ ਭੇਜਣ ਲਈ ਗਹਿਣੇ ਕੀਤੀ ਜ਼ਮੀਨ-ਜਾਇਦਾਦ ਛੁਡਵਾਉਣ ਦੇ ਕਾਬਿਲ ਵੀ ਨਹੀਂ ਰਹਿੰਦੇ। ਇਸ ਤਰ੍ਹਾਂ ਉਹ ਨਾ ਘਰ ਦੇ ਨਾ ਘਾਟ ਦੇ ਰਹਿੰਦੇ ਹਨ। ਇਸ ਬਾਰੇ ਪੰਜਾਬੀ ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਸੀ. ਮਾਰਕੰਡਾ ਦੇ ਵਿਚਾਰ ਹਨ ਕਿ ਸਾਡੇ ਦੇਸ਼ ਵਿੱਚ ਹੁਣ ਕੋਈ ਸਿਸਟਮ ਨਾਂਅ ਦੀ ਚੀਜ਼ ਨਹੀਂ ਰਹੀ, ਕਾਨੂੰਨ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ, ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਨਵੀਂ ਸਰਕਾਰੀ ਨੌਕਰੀ ਕਰਨ ਵਾਲੇ ਨੂੰ ਤਿੰਨ-ਤਿੰਨ ਸਾਲ ਦਸ-ਗਿਆਰਾਂ ਹਜਾਰ ਰੁਪਈਆ ਹੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਅਪਣੇ ਪੁਰਾਣੇ ਸਾਥੀਆਂ ਸਾਹਮਣੇ ਹੀਣ ਭਾਵਨਾ ਮਹਿਸੂਸ ਕਰਦਾ ਹੈ। ਇਸਦੇ ਉਲਟ ਵਿਦੇਸ਼ ਵਿੱਚ ਮਿਹਨਤ ਦੇ ਬਦਲੇ ਸਾਡੇ ਦੇਸ਼ ਦੇ ਮੁਕਾਬਲੇ ਕਿਤੇ ਜਿਆਦਾ ਰਕਮ ਮਿਲਦੀ ਹੈ ਜਿਸਨੂੰ ਦੇਖਦਿਆਂ ਨੌਜਵਾਨ ਵਿਦੇਸ਼ਾਂ ਦਾ ਮੋਹ ਕਰਨ ਲੱਗੇ ਹਨ।    ਸਮਾਜਸੇਵੀ ਧਰਮ ਪਾਲ ਸ਼ਰਮਾ ਅਨੁਸਾਰ, ਜਵਾਨੀ ਦੇ ਵਿਦੇਸ਼ਾਂ ਨੂੰ ਰਵਾਨਾ ਹੋਣ ਦਾ ਕਾਰਨ ਸਰਕਾਰਾਂ ਦੀ ਨਾਕਾਮੀ ਹੈ। ਵਿਧਾਇਕ, ਸੰਸਦ ਮੈਂਬਰ, ਮੰਤਰੀ, ਸਾਬਕਾ ਵਿਧਾਇਕ ਅਤੇ ਮੰਤਰੀ  ਤਾਂ ਕਈ-ਕਈ ਪੈਨਸ਼ਨਾਂ ਲੈ ਰਹੇ ਹਨ ਪਰ ਜਵਾਨਾਂ ਨੂੰ ਨੌਕਰੀਆਂ ਤਾਂ ਮਿਲ  ਹੀ ਨਹੀਂ ਰਹੀਆਂ ਉਲਟਾ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ। ਜਦੋਂਕਿ ਵਿਦੇਸ਼ੀ  ਅੰਗਰੇਜ ਲੋਕ ਸਾਡੇ ਜਵਾਨਾਂ ਨੂੰ ਕੰਮ ਤਾਂ ਦੇ ਰਹੇ ਹਨ।
ਤਪਾ ਮੰਡੀ,
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਟ੍ਰੈਕਿੰਗ ਸਿਸਟਮ ਲਈ ਤਿਆਰ ਪੰਜਾਬ ਸਰਕਾਰ, ਜਲਦ ਹੋਈ ਜੀ.ਪੀ.ਐਸ. ਕਰੇਗਾ ਕੰਮ
ਟ੍ਰਾਂਸਪੋਰਟ ਮੰਤਰੀ ਵੱਲੋਂ ਜੀ.ਪੀ.ਐਸ. ਆਧਾਰਿਤ ਬੱਸ ਟਰੈਕਿੰਗ ਸਿਸਟਮ ਦੇ ਕੰਮ ਕਾਜ ਦੀ ਸਮੀਖਿਆ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਸੜਕਾਂ ‘ਤੇ ਦੌੜਨ ਵਾਲੀ ਸਰਕਾਰੀ ਬੱਸਾਂ ਦੀ ਟ੍ਰੈਕਿੰਗ ਲਈ ਸੂਬਾ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤਿਆਰ ਹੈ। ਜਲਦ ਹੀ ਪੰਜਾਬ ਦੀਆਂ ਬੱਸ ਟਰੈਕਿੰਗ ਸਿਸਟਮ ਰਾਹੀਂ ਨਾ ਸਿਰਫ਼ ਟ੍ਰੈਕ ਕੀਤੀ ਜਾ ਸਕਣਗੀਆ, ਸਗੋਂ ਉੱਚ ਅਧਿਕਾਰੀਆਂ ਦੇ ਰਡਾਰ ‘ਤੇ ਵੀ ਰਹਿਣਗੀਆ। ਜਿਸ ਨਾਲ ਜਿਹੜੀ ਵੀ ਬੱਸ ਕਿਸੇ ਵੀ ਤਰਾਂ ਦੀ ਲੇਟ ਲਤੀਫ਼ੀ ਦੇ ਨਾਲ ਗਲਤ ਤਰੀਕੇ ਨਾਲ ਚਲਾਈ ਜਏਗੀ, ਉਸ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਏਗੀ। ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਅਤੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ (ਪਨਬੱਸ) ਵੱਲੋਂ ਬੱਸਾਂ ਵਿੱਚ ਵਹੀਕਿਲ ਟਰੈਕਿੰਗ ਸਿਸਟਮ ਲਗਾਏ ਜਾ ਰਹੇ ਹਨ ਅਤੇ ਸਵਾਰੀਆਂ ਲਈ ਪਸੈਂਜਰ ਇੰਨਫੋਰਮੈਂਸ਼ਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ
ਇਹ ਸਿਸਟਮ 1800 ਬੱਸਾਂ ਵਿੱਚ ਲਾਗੂ ਕੀਤਾ ਜਾਣਾ ਹੈ ਅਤੇ ਇਸ ਨੂੰ ਲਾਗੂ ਕਰਨ ਵਿੱਚ 5.8 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸਿਸਟਮ 5 ਸਾਲ ਲਈ ਚਲਾਇਆ ਜਾਵੇਗਾ ਇਸ ਸਿਸਟਮ ਲਈ ਮੂਲ ਲਾਗਤ ਦਾ 50 ਫ਼ੀਸਦੀ ਹਿੱਸਾ ਭਾਰਤ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਨਾਂ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਮੁੱਖ ਦਫਤਰ ਵਿੱਚ ਕੇਂਦਰੀ ਨਿਗਰਾਨੀ ਅਤੇ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ ਜਿਥੇ ਬੱਸਾਂ ਦੀ ਲਾਈਵ ਟਰੈਕਿੰਗ ਕੀਤੀ ਜਾਵੇਗੀ
ਪੰਜਾਬ ਰੋਡਵੇਜ਼ ਅਤੇ ਪਨਬਸ ਦੇ 18 ਡਿੱਪੂਆਂ ਵਿੱਚ ਲਗਾਇਆ ਜਾਵੇਗਾ ਇਹ ਸਿਸਟਮ
ਉਨਾਂ ਕਿਹਾ ਕਿ ਨਵੀਂ ਟਰਾਂਸਪੋਰਟ ਨੀਤੀ ਤਹਿਤ ਪੰਜਾਬ ਦੇ ਟਰਾਂਸਪੋਰਟ ਵਾਹਨਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਲਗਾਉਣਾ ਪੰਜਾਬ ਸਰਕਾਰ ਦਾ ਪਹਿਲਾ ਕਦਮ ਹੈ ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਅਧੀਨ ਜਲੰਧਰ 1 ਅਤੇ ਜਲੰਧਰ 2 ਡਿਪੂਆਂ  ਦੀਆਂ 110 ਬੱਸਾਂ ਵਿੱਚ ਜੀ.ਪੀ.ਐਸ. ਉਪਕਰਨ ਲਗਾਏ ਗਏ ਹਨ ਇਹ ਸਿਸਟਮ ਹੁਣ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਸਾਰੇ 18 ਡਿਪੂਆਂ ਵਿੱਚ ਲਗਾਏ ਜਾਣਗੇ ਇਸ ਪ੍ਰਾਜੈਕਟ ਨੂੰ ਮਈ, 2020 ਤੱਕ ਪੂਰਾ ਕਰ ਲਿਆ ਜਾਵੇਗਾ ਇਹ ਸਿਸਟਮ ਆਉਣ ਵਾਲੇ ਨੇੜਲੇ ਭਵਿੱਖ ਵਿੱਚ ਪੀ.ਆਰ.ਟੀ.ਸੀ. ਅਤੇ ਪ੍ਰਾਈਵੇਟ ਬੱਸਾਂ ਵਿੱਚ ਵੀ ਲਗਾਇਆ ਜਾਵੇਗਾ ਇਸ ਪ੍ਰਾਜੈਕਟ ਦੇ ਫਾਇਦਿਆਂ ਬਾਰੇ ਦੱਸਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੀ ਤਰਾਂ ਲਾਗੂ ਹੋਣ ਉਪਰੰਤ ਯਾਤਰੀਆਂ ਵਿਸ਼ੇਸ਼ ਤੌਰ ‘ਤੇ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਰੀਆਂ ਬੱਸਾਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਇਸੇ ਤਰਾਂ ਬੱਸਾਂ ਦੀ ਮੋਨੀਟਰਿੰਗ ਅਤੇ ਕੰਟਰੋਲ ਲਈ ਚੰਡੀਗੜ ਵਿਖੇ ਸੈਂਟਰਲ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ
ਉਹਨਾਂ ਦੱਸਿਆ ਕਿ  ਸਮੂਹ ਬੱਸਾਂ ਦੀ ਓਵਰ ਸਪੀਡਿੰਗ, ਹਾਰਸ਼ ਬ੍ਰੇਕਿੰਗ, ਹਾਰਸ਼ ਐਕਲਰੇਸ਼ਨ, ਬੱਸਾਂ ਦੀ ਰਾਤ ਠਹਿਰਣ ਅਤੇ ਆਪਣੇ ਮਿੱਥੇ ਸਥਾਨ ਦੀ ਥਾਂ ‘ਤੇ ਕਿਸੇ ਹੋਰ ਸਥਾਨ ‘ਤੇ ਰੁਕਣਾ, ਬੱਸਾਂ ਦਾ 25 ਮਿੰਟ ਤੋਂ ਜਿਆਦਾ ਢਾਬਿਆਂ ‘ਤੇ ਰੁੱਕਣਾ, ਬਾਈਪਾਸ, ਫਲਾਈ ਓਵਰ, ਰੂਟ ਡਾਇਵਸ਼ਨ, ਸਟੋਪਜ ਮਿਸ ਕਰਨਾ, ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੱਲਣਾ, ਮਿੱਥੇ ਕਿਲੋਮੀਟਰ ਤਹਿ ਨਾ ਕਰਨਾ ਆਦਿ ਦੀ ਰੀਅਲ ਟਾਇਮ ਮੋਨੀਟਰਿੰਗ ਸੈਂਟਰਲ ਕੰਟਰੋਲ ਰੂਮ ਅਤੇ ਬੱਸਾਂ ਦੇ ਸਬੰਧਤ ਡਿਪੂਆਂ ਵੱਲੋਂ ਕੀਤੀ ਜਾਵੇਗੀ ਅਤੇ ਐਸ.ਐਮ.ਐਸ. ਰਾਹੀਂ ਅਲਰਟ ਵੀ ਭੇਜੇ ਜਾਣਗੇ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਮੈਨੇਜਮੈਂਟ ਇੰਨਫੋਰਮੇਸ਼ਨ ਸਿਸਟਮ ਜਿਵੇਂ ਕਿ ਡਰਾਇਵਰ ਬਿਹੇਵੀਅਰ, ਕੰਡਕਟਰ ਬਿਹੇਵੀਅਰ, ਬੱਸ ਦੀ ਵਰਤੋਂ, ਸਟਾਫ ਦੀ ਵਰਤੋਂ, ਮਿੱਥੇ ਸਮੇਂ ਤੇ ਦੇਰ ਅਤੇ ਜਲਦੀ ਚੱਲਣ ਵਾਲੀਆਂ ਬੱਸਾਂ, ਬੱਸਾਂ ਰਾਹੀਂ ਤਹਿ ਕੀਤੇ ਗਏ ਕਿਲੋਮੀਟਰ ਆਦਿ ਸਬੰਧੀ ਰਿਪੋਰਟਾਂ ਇਸ ਸਿਸਟਮ ਵੱਲੋਂ ਤਿਆਰ ਕੀਤੀਆਂ ਜਾਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਿਛਲੇ ਪੈਸੇ ਵੀ ਪਏ ਹਨ ਕੁਝ, ਜਿਨਾਂ ਨੂੰ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਰਤ ਰਿਹਾ ਐ ਚੋਣ ਕਮਿਸ਼ਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੋਣ ਜਾ ਰਹੀਆਂ 4 ਜਿਮਨੀ ਚੋਣਾਂ ‘ਚ ਖ਼ਰਚ ਕਰਨ ਲਈ ਪੈਸੇ ਨਾ ਹੋਣ ਕਾਰਨ ਵਿਧਾਨ ਸਭਾ ਹਲਕਿਆਂ ‘ਚ  ਚੋਣ ਕਮਿਸ਼ਨ ‘ਉਧਾਰ’ ਦੇ ਸਿਰ ‘ਤੇ ਕੰਮ ਚਲਾਉਣ ਲਈ ਮਜਬੂਰ ਹੋਇਆ ਬੈਠਾ ਹੈ। ਪੰਜਾਬ ਸਰਕਾਰ ਨੂੰ ਪਿਛਲੇ ਹਫ਼ਤੇ ਹੀ 4 ਜ਼ਿਮਨੀ ਚੋਣਾਂ ਲਈ 8 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਬਣਾ ਕੇ ਚੋਣ ਕਮਿਸ਼ਨ ਨੇ ਭੇਜ ਦਿੱਤਾ ਸੀ ਪਰ ਅਜੇ ਤੱਕ ਖਜਾਨਾ ਵਿਭਾਗ ਵਲੋਂ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜਿਸ ਕਾਰਨ ਚੋਣ ਕਮਿਸ਼ਨ ਨੂੰ ਹੁਣ ਤੱਕ ਖ਼ਰਚ ਕਰਨ ਲਈ ਇੱਕ ਵੀ ਪੈਸਾ ਜਾਰੀ ਨਹੀਂ ਹੋ ਪਾਇਆ ਹੈ।
ਇਸ ਸਮੇਂ ਚੋਣ ਕਮਿਸ਼ਨ ਦੀ ਹਾਲਤ ਇਹ ਹੋ ਗਈ ਹੈ ਕਿ ਹਰ ਛੋਟੇ ਮੋਟੇ ਖ਼ਰਚ ਲਈ ਸਿਰਫ਼ ਉਧਾਰ ਹੀ ਕੀਤਾ ਜਾ ਰਿਹਾ ਹੈ ਅਤੇ ਬਿਲ ਲੈ ਕੇ ਪੈਡਿੰਗ ਰੱਖੇ ਜਾ ਰਹੇ ਹਨ। ਹਾਲਾਂਕਿ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਇਸ ਮੁੱਦੇ ਨੂੰ ਜਿਆਦਾ ਵੱਡਾ ਨਹੀਂ ਦੱਸ ਰਹੇ ਹਨ ਪਰ ਇਨਾਂ ਜਿਮਨੀ ਚੋਣ ਵਿੱਚ ਹੋ ਰਹੇ ਖ਼ਰਚ ਨੂੰ ਲੈ ਕੇ ਦਫ਼ਤਰ ਦੀ ਹਾਲਤ ਸਭ ਕੁਝ ਬਿਆਨ ਕਰ ਰਹੀਂ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਦਾਖਾ, ਮੁਕੇਰੀਆ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਕਰਵਾਈ ਜਾ ਰਹੀਂ ਹੈ ਅਤੇ ਹਰ ਵਿਧਾਨ ਸਭਾ ਦੀ ਜਿਮਨੀ ਚੋਣ ‘ਤੇ 2 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਚੰਡੀਗੜ ਵਿਖੇ ਸਥਿਤ ਚੋਣ ਕਮਿਸ਼ਨ ਦੇ ਦਫ਼ਤਰ ਵਲੋਂ 8 ਕਰੋੜ ਰੁਪਏ ਦਾ ਬਜਟ ਬਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਸੀ। ਜਿਥੇ ਕਿ ਇਸ ਬਜਟ ਨੂੰ ਪਾਸ ਕਰਨ ਲਈ ਫਾਈਲ ਖਜ਼ਾਨਾ ਵਿਭਾਗ ਕੋਲ ਪੈਡਿੰਗ ਪਈ ਹੈ।
ਬਿਨਾਂ ਪੈਸੇ ਤੋਂ ਆਪਣਾ ਖ਼ਰਚ ਚਲਾਉਣ ਲਈ ਚੋਣ ਕਮਿਸ਼ਨ ਵਲੋਂ ਜਿਆਦਾ ਕੰਮ ਠੇਕੇਦਾਰੀ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਠੇਕੇਦਾਰਾਂ ਨੂੰ ਬਾਅਦ ਵਿੱਚ ਅਦਾਇਗੀ ਕੀਤੀ ਜਾ ਸਕੇ, ਇਸ ਨਾਲ ਹੀ ਡਿਪਟੀ ਕਮਿਸ਼ਨਰ ਵੀ ਆਪਣੇ ਪੱਧਰ ‘ਤੇ ਕੰਮ ਚਲਾਉਣ ਵਿੱਚ ਲਗੇ ਹੋਏ ਹਨ, ਜਿਸ ਕਾਰਨ ਹੀ ਔਖੇ ਸੌਖੇ ਚੋਣ ਕਮਿਸ਼ਨ ਇਨ੍ਹਾਂ ਜਿਮਨੀ ਚੋਣਾਂ ਨੂੰ ਕਰਵਾ ਰਿਹਾ ਹੈ।
ਜਿਹੜਾ ਖ਼ਰਚਾ ਸਿਰਫ਼ ਨਗਦੀ ਵਿੱਚ ਹੀ ਹੋ ਸਕਦਾ ਹੈ, ਉਸ ਖ਼ਰਚੇ ਨੂੰ ਚਲਾਉਣ ਲਈ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਪੈਸੇ ਦੀ ਵਰਤੋਂ ਕੀਤੀ ਜਾ ਰਹੀਂ ਹੈ, ਜਿਹੜਾ ਕਿ ਪਿਛਲੀਆਂ ਚੋਣਾਂ ਲਈ ਆਏ ਪੈਸੇ ਵਿੱਚੋਂ ਬਚ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਰਸਿਮਰਤ ਕੇਂਦਰੀ ਵਜ਼ੀਰ ਹੋਣ ਦੇ ਨਾਤੇ ਬਿਆਨਬਾਜ਼ੀ ਛੱਡ ਕੰਮ ਕਰਕੇ ਵਿਖਾਉਣ: ਸਿੰਗਲਾ
ਹਰਸਿਮਰਤ ਕੌਰ ਬਾਦਲ ਨੇ ਕਦੇ ਵੀ ਪੰਜਾਬ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ
ਸੰਗਰੂਰ (ਗੁਰਪ੍ਰੀਤ ਸਿੰਘ) | ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸਿਆਸੀ ਲਾਹਾ ਲਏ ਜਾਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਿੰਗਲਾ ਨੇ ਕਰੜੇ ਸ਼ਬਦਾਂ ਵਿੱਚ ਸ਼੍ਰੀਮਤੀ ਬਾਦਲ ਦੀ ਬਿਆਨਬਾਜ਼ੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ਵਜ਼ੀਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਪੰਜਾਬ ਵਾਸੀਆਂ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਜੇ ਉਹ ਚਾਹੁੰਦੇ ਤਾਂ ਸ਼ਤਾਬਦੀ ਐਕਸਪ੍ਰੈਸ ਨੂੰ ਬਿਨਾ ਬੰਦ ਕੀਤਿਆਂ ਵੀ ਸਰਬੱਤ ਦਾ ਭਲਾ ਨਾਂਅ ਹੇਠ ਇੱਕ ਨਵੀਂ ਰੇਲਗੱਡੀ ਪੰਜਾਬ ਵਾਸੀਆਂ ਦੀ ਸੁਵਿਧਾ ਲਈ ਸਮਾਨਾਂਤਰ ਚਲਵਾਈ ਜਾ ਸਕਦੀ ਸੀ।
ਕੈਬਨਿਟ ਮੰਤਰੀ ਨੇ ਆਖਿਆ ਕਿ ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਅਤੇ ਉਨਾਂ ਦੇ ਪਰਿਵਾਰ ਕੇਵਲ ਮੀਡੀਆ ਦੀਆਂ ਸੁਰਖੀਆਂ ਬਟੋਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜੋ ਕਿ ਸਹੀ ਨਹੀਂ ਹੈ ਕਿਉਂਕਿ ਸ਼੍ਰੀਮਤੀ ਬਾਦਲ ਕੇਂਦਰੀ ਵਜ਼ੀਰ ਹਨ ਅਤੇ ਜੇ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਨਾ ਹੋ ਕੇ ਐਕਸਪ੍ਰੈਸ ਦਾ ਨਾਮ ਅਸਲ ਵਿੱਚ ਤਬਦੀਲ ਕਰਵਾ ਸਕਦੇ ਸਨ।
ਸ਼੍ਰੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਜਦੋਂ ਦੇਸ਼ ਵਿੱਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਮੈਂਬਰ ਲੋਕ ਸਭਾ ਹੁੰਦਿਆਂ ਖੁਦ ਸੰਗਰੂਰ, ਮਾਨਸਾ, ਬਠਿੰਡਾ ਆਦਿ ਜ਼ਿਲ੍ਹਿਆਂ ਦੇ ਨਾਗਰਿਕਾਂ ਦੀ ਸੁਵਿਧਾ ਲਈ ਸ਼ਤਾਬਦੀ ਐਕਸਪ੍ਰੈਸ ਚਲਵਾਉਣ ਲਈ ਮਨਮੋਹਨ ਸਰਕਾਰ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਦੱਸਿਆ ਕਿ 4 ਨਵੰਬਰ 2011 ਨੂੰ ਦੋ ਦਿਨਾਂ ਲਈ ਅਤੇ 8 ਸਤੰਬਰ 2013 ਤੋਂ ਨਿਯਮਤ ਤੌਰ ‘ਤੇ ਉਦੋਂ ਦੀ ਕਾਂਗਰਸੀ ਕੇਂਦਰ ਸਰਕਾਰ ਨੇ ਸ਼ਤਾਬਦੀ ਐਕਸਪ੍ਰੈਸ ਚਲਾਈ ਸੀ।
ਕੈਬਨਿਟ ਮੰਤਰੀ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਵਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਸ਼ਤਾਬਦੀ ਨੂੰ ਬੰਦ ਕਰਕੇ ਚੰਗਾ ਕਦਮ ਨਹੀਂ ਉਠਾਇਆ ਜਦਕਿ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਐਮ.ਪੀਜ਼ ਵੱਲੋਂ ਸਮੇਂ-ਸਮੇਂ ‘ਤੇ ਕੇਂਦਰ ਸਰਕਾਰ ਨੂੰ ਵਾਰ ਵਾਰ ਇਸ ਸਬੰਧੀ ਪੱਤਰ ਲਿਖੇ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਨਾਲ ਭਾਜਪਾ ਸਰਕਾਰ ਦੀ ਮਾੜੀ ਮਾਨਸਿਕਤਾ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੀਆਂ ਸਿਰਫ਼ 2 ਸੀਟਾਂ ‘ਤੇ ਹੀ ਕੀਤਾ ਸੀ ਪ੍ਰਚਾਰ, ਨਹੀਂ ਮਿਲਿਆ ਕੋਈ ਫਾਇਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਲਗਾਤਾਰ 30 ਦਿਨ ਤੱਕ ਪ੍ਰਚਾਰ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਿੱਚ ਜਿਹੜੀ ਜਿਹੜੀ ਸੀਟ ‘ਤੇ ਪ੍ਰਚਾਰ ਕੀਤਾ, ਉਹ ਸੀਟ ਹੀ ਕਾਂਗਰਸ ਹਾਰ ਗਈ। ਕਾਂਗਰਸ ਪਾਰਟੀ ਨੇ ਜਿਹੜੀ ਸੀਟ ‘ਤੇ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਇਆ ਹੈ, ਉਹ ਸਾਰੀਆਂ ਸੀਟਾਂ ਕਾਂਗਰਸ ਨੇ ਵੱਡੀ ਲੀਡ ਨਾਲ ਜਿੱਤ ਕੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ। ਸਿੱਧੂ ਦਾ ਜਾਦੂ ਪੰਜਾਬ ਵਿੱਚ ਨਾ ਚੱਲਣ ਕਾਰਨ ਉਨ੍ਹਾਂ ਦੇ ਸਿਆਸੀ ਕੱਦ ‘ਤੇ ਵੀ ਕਾਫ਼ੀ ਜਿਆਦਾ ਅਸਰ ਪਾਏਗਾ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਨਵਜੋਤ ਸਿੱਧੂ ਦੀ ਪ੍ਰਚਾਰ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਕੱਤਰ ਪ੍ਰਿਅੰਕਾ ਗਾਂਧੀ ਖ਼ਾਸ ਤੌਰ ‘ਤੇ ਡਿਊਟੀ ਲਗਾਈ ਹੋਈ ਸੀ ਅਤੇ ਬਕਾਇਦਾ ਪ੍ਰਾਈਵੇਟ ਜੈੱਟ ਵੀ ਦਿੱਤਾ ਹੋਇਆ ਸੀ ਤਾਂ ਕਿ ਪ੍ਰਚਾਰ ਵਿੱਚ ਕੋਈ ਦਿੱਕਤ ਨਾ ਆਏ।
ਪੰਜਾਬ ਵਿੱਚ ਕਾਂਗਰਸ ਪਾਰਟੀ ਨਵਜੋਤ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਪ੍ਰਚਾਰ ਕਰ ਰਹੇ ਸਿੱਧੂ ਨੇ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਵਜੂਦ ਇਸ ਦੇ ਪੰਜਾਬ ਵਿੱਚ 2 ਸੀਟਾਂ ‘ਤੇ ਪ੍ਰਚਾਰ ਕਰਵਾਉਣ ਲਈ ਖ਼ੁਦ ਉਮੀਦਵਾਰਾਂ ਨੇ ਖ਼ਾਸ ਜੋਰ ਪਾਇਆ ਤੇ ਨਵਜੋਤ ਸਿੱਧੂ ਨੇ ਉਨ੍ਹਾਂ ਦੋਵਾਂ ਲੋਕ ਸਭਾ ਸੀਟਾਂ ਬਠਿੰਡਾ ਤੇ ਗੁਰਦਾਸਪੁਰ ਵਿਖੇ ਪ੍ਰਚਾਰ ਵੀ ਕੀਤਾ।
ਨਵਜੋਤ ਸਿੱਧੂ ਨੇ ਇਨ੍ਹਾਂ ਦੋਵਾਂ ਸੀਟਾਂ ‘ਤੇ ਪ੍ਰਚਾਰ ਕਰਦੇ ਹੋਏ ਪੂਰਾ ਜੋਰ ਲਗਾਇਆ ਪਰ ਇਨ੍ਹਾਂ ਦੋਵਂੇ ਸੀਟਾਂ ‘ਤੇ ਹੀ ਕਾਂਗਰਸ ਪਾਰਟੀ ਨੂੰ ਸਫ਼ਲਤਾ ਹਾਸਲ ਨਹੀਂ ਹੋਈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 22 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਗੁਰਦਾਸਪੁਰ ਵਿਖੇ ਸੰਨੀ ਦਿਓਲ ਨੇ ਆਪਣੇ ਵਿਰੋਧੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਂ ਕੰਮ ਕਰਨ ਆਇਆ ਹਾਂ ਡਾਇਲਾਗ ਬੋਲਣ ਨਹੀਂ : ਸੰਨ੍ਹੀ ਦਿਓਲ
ਪਠਾਨਕੋਟ। ਫਿਲਮ ਸਟਾਰ ਤੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਅੱਜ ਦੂਜੇ ਦਿਨ ਪਠਾਨਕੋਟ ‘ਚ ਦੂਜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਪਹੁੰਚੇ ਹੋਏ ਹਨ। ਇਸ ਦੌਰਾਨ ਸੰਨੀ ਦਿਓਲ ਕੂਲ ਅੰਦਾਜ਼ ‘ਚ ਦਿਖਾਈ ਦਿੱਤੇ। ਰੋਡ ਸ਼ੋਅ ਦੌਰਾਨ ਜਦੋਂ ਲੋਕਾਂ ਨੇ ਸੰਨੀ ਦਿਓਲ ਨੂੰ ਫਿਲਮੀ ਡਾਇਲਾਗ ਬੋਲਣ ਲਈ ਕਿਹਾ ਤਾਂ ਉਨ੍ਹਾਂ ਕਿਹਾ ਕਿ ਉਹ ਇਥੇ ਕੰਮ ਕਰਨ ਲਈ ਆਏ ਹਨ, ਡਾਇਲਾਗ ਬੋਲਣ ਲਈ ਨਹੀਂ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਮੇਰੇ ‘ਤੇ ਵਿਸ਼ਵਾਸ ਤੇ ਉਹ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੇ ਨਾਲ ਰਹਾਂ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਨੂੰ ਮੈਂ ਸਮਝਾਂਗਾ ਤੇ ਹੱਲ ਕਰਾਂਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਬ ਭਰ ਦੇ ਬਾਬੂਆਂ ਦੀ ਹੜਤਾਲ ਨੇ ਕੀਤੇ ਦਫਤਰ ਠੱਪ, ਨਹੀਂ ਹੋਇਆ ਕੋਈ ਕੰਮ
ਚੰਡੀਗੜ੍ਹ ਵਿਖੇ ਸਥਿਤ ਸਕੱਤਰੇਤ ਤੇ ਮਿਨੀ ਸਕੱਤਰੇਤ ਸਣੇ ਸਾਰੇ ਸਰਕਾਰੀ ਵਿਭਾਗਾਂ ‘ਚ ਨਹੀਂ ਹੋਇਆ ਕੰਮ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਭਰ ਦੇ ਸਰਕਾਰੀ ਬਾਬੂਆਂ ਨੇ ਵੀਰਵਾਰ ਨੂੰ ਕਲਮ ਛੋੜ ਹੜਤਾਲ ਕਰਦੇ ਹੋਏ ਸਰਕਾਰੀ ਤੰਤਰ ਨੂੰ ਪੂਰੀ ਤਰ੍ਹਾਂ ਜਾਮ ਕਰਕੇ ਰੱਖ ਦਿੱਤਾ। ਇਸ ਕਾਰਨ ਵੀਰਵਾਰ ਨੂੰ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ ਦਫ਼ਤਰਾਂ ਵਿੱਚ ਕੋਈ ਕੰਮਕਾਜ ਹੀ ਨਹੀਂ ਹੋਇਆ। ਚੰਡੀਗੜ੍ਹ ਦੇ ਮੁੱਖ ਸਕੱਤਰੇਤ ਤੇ ਮਿਨੀ ਸਕੱਤਰੇਤ ਵਿਖੇ ਤਾਂ ਕਿਸੇ ਕਰਮਚਾਰੀ ਨੂੰ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਅਧਿਕਾਰੀਆਂ ਨੂੰ ਚਾਹ-ਪਾਣੀ ਦੇਣ ਵਾਲਾ ਵੀ ਕੋਈ ਕਰਮਚਾਰੀ ਹਾਜ਼ਰ ਨਹੀਂ ਸੀ, ਜਿਸ ਕਾਰਨ ਅਧਿਕਾਰੀ ਵੀ ਸਕੱਤਰੇਤ ਵਿਖੇ ਜ਼ਿਆਦਾ ਸਮਾਂ ਬੈਠਣ ਤੋਂ ਹੀ ਗੁਰੇਜ਼ ਕਰਦੇ ਨਜ਼ਰ ਆਏ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਐਨ. ਪੀ. ਸਿੰਘ ਤੇ ਜਨਰਲ ਸਕੱਤਰ ਸੁਖਚੈਨ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਰਕਾਰੀ ਕਰਮਚਾਰੀਆਂ ਨਾਲ ਧੋਖਾ ਕਰਦੇ ਹੋਏ ਹਰ ਵਾਅਦੇ ਤੋਂ ਮੁੱੱਕਰ ਰਹੀਂ ਹੈ। ਜਿਸ ਕਾਰਨ ਹੀ ਡੀ. ਏ. ਦਾ ਨੋਟੀਫਿਕੇਸ਼ਨ ਕਰਮਚਾਰੀਆਂ ਨਾਲ ਮੀਟਿੰਗ ਕਰਦੇ ਹੋਏ ਦੁਬਾਰਾ ਜਾਰੀ ਤਾਂ ਕੀਤਾ ਗਿਆ ਪਰ ਉਸ ਵਿੱਚ ਵੀ ਤਾਰੀਖ਼ ਨਾ ਪਾਉਂਦੇ ਹੋਏ ਵੱਡਾ ਭੰਬਲਭੂਸਾ ਪੈਦਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਡੀ.ਏ. ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਹ ਨਹੀਂ ਦੱਸਿਆ ਕਿ ਇਹ ਕਿਹੜੇ ਸਾਲ ਦੀ ਛਿਮਾਹੀ ਦੀ ਕਿਸ਼ਤ ਹੈ, ਇਸ ਨਾਲ ਹੀ ਜਿਹੜਾ ਏਰੀਅਰ ਰਹਿੰਦਾ ਹੈ, ਉਹ ਕਦੋਂ ਤੇ ਕਿਸੇ ਤਰੀਕੇ ਨਾਲ ਦਿੱਤਾ ਜਾਏਗਾ। ਉਨ੍ਹਾਂ ਜੁਆਇੰਟ ਐਕਸ਼ਨ ਕਮੇਟੀ ਨੇ ਐਲਾਨ ਕਰ ਦਿੱਤਾ ਹੈ ਕਿ ਵੀਰਵਾਰ ਵਾਂਗ ਸ਼ੁੱਕਰਵਾਰ ਨੂੰ ਵੀ ਇਸੇ ਤਰ੍ਹਾਂ ਕਲਮ ਛੋੜ ਹੜਤਾਲ ਜਾਰੀ ਰਹੇਗੀ ਤੇ ਸਰਕਾਰ ਦਾ ਕੋਈ ਕੰਮਕਾਜ ਨਹੀਂ ਹੋਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਹੰਗਾਮਾ, ਅਕਾਲੀਆਂ ਨੇ ਮੰਗੀ ਕਰਮਚਾਰੀ ਦੀ ਬਰਖ਼ਾਸਤਗੀ
ਕਿਸਾਨੀ ਖ਼ੁਦਕੁਸੀਆ ‘ਤੇ ਅਕਾਲੀ ਚਾਹੁੰਦੇ ਸਨ ਕੰਮ ਰੋਕੋ ਪ੍ਰਸਤਾਵ ‘ਤੇ ਬਹਿਸ
ਚੰਡੀਗੜ (ਅਸ਼ਵਨੀ ਚਾਵਲਾ) । ਵਿਧਾਨ ਸਭਾ ਦੇ ਸਦਨ ਅੰਦਰ ਵੀਰਵਾਰ ਨੂੰ ਕੰਮ ਰੋਕੋ ਪ੍ਰਸਤਾਵ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ ਕੇ ਹੰਗਾਮਾ ਕੀਤਾ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਰੋਕੋ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਬਹਿਸ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਦਾ ਕਾਰਨ ਪ੍ਰਸਤਾਵ ਠੀਕ ਸਮੇਂ ਸਿਰ ਨਾ ਪੁੱਜਣ ਬਾਰੇ ਦੱਸਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪ੍ਰਸਤਾਵ ਲੈਣ ਵਾਲੇ ਕਰਮਚਾਰੀ ਦੀ ਬਰਖ਼ਾਸਤਗੀ ਤੱਕ ਮੰਗ ਲਈ। ਜਿਸ ਤੋਂ ਬਾਅਦ ਕਾਫ਼ੀ ਦੇਰ ਹੰਗਾਮਾ ਕਰਨ ਪਿੱਛੋਂ ਅਕਾਲੀ ਵਿਧਾਇਕ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਢੀਂਡਸਾ ਅਤੇ ਬਿਕਰਮ ਮਜੀਠੀਆ ਨੇ ਜ਼ੀਰੋ ਕਾਲ ਦੌਰਾਨ ਖੜੇ ਹੁੰਦੇ ਹੋਏ ਕਿਹਾ ਉਨਾਂ ਵਲੋਂ ਇੱਕ ਕੰਮ ਰੋਕੋ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ‘ਤੇ ਬਹਿਸ ਹੋਣੀ ਚਾਹੀਦੀ ਹੈ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਨਾਂ ਦਾ ਪ੍ਰਸਤਾਵ ਸਵੇਰੇ 9:30 ‘ਤੇ ਪੁੱਜਾ ਹੈ, ਜਦੋਂ ਕਿ ਨਿਯਮਾਂ ਅਨੁਸਾਰ 2 ਘੰਟੇ ਪਹਿਲਾਂ ਪਹੁੰਚਣਾ ਚਾਹੀਦਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ਵੱਲੋਂ ਬੀਤੀ ਰਾਤ ਹੀ ਤਿਰਲੋਕ ਨਾਥ ਦੇ ਨਾਂਅ ਕਰਮਚਾਰੀ ਨੂੰ ਇਹ ਪ੍ਰਸਤਾਵ ਰਿਸੀਵ ਕਰਵਾ ਦਿੱਤਾ ਸੀ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਉਹ ਅਧਿਕਾਰਤ ਅਧਿਕਾਰੀ ਨਹੀਂ ਹੈ ਅਤੇ ਇਹ ਪ੍ਰਸਤਾਵ ਖ਼ੁਦ ਵਿਧਾਨ ਸਭਾ ਦੀ ਸਕੱਤਰ ਨੂੰ ਦੇਣਾ ਚਾਹੀਦਾ ਸੀ, ਜਿਸ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਕਰਮਚਾਰੀ ਨੇ ਪ੍ਰਸਤਾਵ ਰਸੀਵ ਕਰਦੇ ਹੋਏ ਉਨਾਂ ਨੂੰ ਗੁਮਰਾਹ ਕੀਤਾ ਹੈ, ਇਸ ਲਈ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਮੁਅੱਤਲ ਕਰਨ ਦੇ ਨਾਲ ਹੀ ਨੌਕਰੀ ਤੋਂ ਵੀ ਬਰਖ਼ਾਸਤ ਕੀਤਾ ਜਾਏ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਹ ਗਲਤ ਹੈ, ਇੰਜ ਨਹੀਂ ਹੋ ਸਕਦਾ ਹੈ। ਜਿਸ ‘ਤੇ ਕਾਫ਼ੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੰਗਾਮਾ ਕਰਦੇ ਰਹੇ ਅਤੇ ਬਾਅਦ ਵਿੱਚ ਆਪਣੇ ਬੈਂਚ ‘ਤੇ ਜਾ ਕੇ ਬੈਠ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।