Occasion - Sach Kahoon Punjabi
ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆ
ਭੈਣੀ ਸਾਹਿਬ (ਰਾਮ ਗੋਪਾਲ ਰਾਏਕੋਟੀ) | ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਦੀ ਮਹੱਤਵਪੂਰਨ ਕੜੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਉਨ੍ਹਾਂ ਦੀ ਸੋਚ ਨੂੰ ਸਮਾਜ ਸੁਧਾਰ ਦਾ ਆਧਾਰ ਬਣਾਇਆ ਜਾਵੇ। ਉਹ ਅੱਜ ਸਥਾਨਕ ਭੈਣੀ ਸਾਹਿਬ ਦਰਬਾਰ ਵਿਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮਨਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰੱਖੇ ਗਏ ਵਿਸ਼ਾਲ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂ ਰਾਮ ਸਿੰਘ ਜੀ ਸਿੱਖੀ ਸਵੈਮਾਣ ਦੇ ਪੁਨਰ ਸੰਸਥਾਪਕ ਅਤੇ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜ ਨਾਲ ਨਾ-ਮਿਲਵਰਤਣ ਅਤੇ ਬਾਈਕਾਟ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਵਿਸ਼ਵ ਦੇ ਪਹਿਲੇ ਨੀਤੀ-ਵੇਤਾ ਸਨ। ਦੇਸ਼ ਨੂੰ ਅੰਗਰੇਜ਼ਾਂ ਦੇ ਲੋਟੂ ਰਾਜ ਤੋਂ ਆਜ਼ਾਦ ਕਰਾਉਣ ਲਈ ਭਾਵੇਂ ਵੱਖ-ਵੱਖ ਧਰਮਾਂ, ਮਜ਼ਹਬਾਂ, ਵਰਗਾਂ ਅਤੇ ਪਾਰਟੀਆਂ ਨੇ ਆਪਣੇ-ਆਪਣੇ ਤੌਰ ‘ਤੇ ਉਪਰਾਲੇ ਕੀਤੇ ਪਰ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਨਾਮਧਾਰੀ ਭਾਈਚਾਰੇ ਵੱਲੋਂ ਪਾਇਆ ਗਿਆ ਯੋਗਦਾਨ ਅਤੇ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾ-ਮਿਸਾਲ ਹਨ।
ਉਨ੍ਹਾਂ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨ੍ਹਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ ‘ਤੇ ਚਲਦਿਆਂ ਅੰਗਰੇਜ਼ਾਂ ਦਾ ਅਤੇ ਉਨ੍ਹਾਂ ਵੱਲੋਂ ਦਿੱਤੀਆਂ ਜਾਂਦੀਆਂ ਸੁਖ-ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ-ਮਿਲਵਰਤਣ ਅੰਦੋਲਨ ਅਤੇ ਨਾ-ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਾ ਸੀ।
ਉਨ੍ਹਾਂ ਨਾਮਧਾਰੀ ਭਾਈਚਾਰੇ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਭਾਈਚਾਰੇ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ ‘ਤੇ ਚਲਦੇ ਹੋਏ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਉਹ ਪਹੁੰਚ ਨਹੀਂ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜੋ ਹੁਕਮ ਜਾਂ ਸੇਵਾ ਲਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਇਸ ਮੌਕੇ 1.25 ਲੱਖ ਸ੍ਰੀ ਆਖੰਡ ਪਾਠਾਂ ਦੇ ਭੋਗ ਵੀ ਪਾਏ ਗਏ। ਦੱਸਣਯੋਗ ਹੈ ਕਿ ਇਹ ਪਾਠਾਂ ਦੀ ਆਰੰਭਤਾ ਸਾਲ 1997 ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਵੱਲੋਂ ਕਰਵਾਈ ਗਈ ਸੀ। ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸ੍ਰ. ਸਵਰਨ ਸਿੰਘ ਵਿਰਕ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ।  ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਰਕੇਸ਼ ਪਾਂਡੇ, ਨਵਤੇਜ ਸਿੰਘ ਚੀਮਾ, ਦਰਸ਼ਨ ਸਿੰਘ ਬਰਾੜ (ਤਿੰਨੇ ਵਿਧਾਇਕ), ਸੁਖਦੇਵ ਸਿੰਘ ਸਿਰਸਾ ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਚਰਨਜੀਤ ਸਿੰਘ ਅਟਵਾਲ, ਐੱਸ. ਡੀ. ਐੱਮ. ਅਮਰਜੀਤ ਸਿੰਘ ਬੈਂਸ, ਨਾਮਧਾਰੀ ਸੁਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਠਿੰਡਾ ਪੁਲਿਸ ਦੀ ਸਖਤੀ ਦੇ ਬਾਵਜੂਦ ਹੋਲੀ ਮੌਕੇ ਹੁੱਲੜਬਾਜੀ
ਬਠਿੰਡਾ (ਅਸ਼ੋਕ ਵਰਮਾ)। ਜਿਲ੍ਹਾ ਪੁਲਿਸ ਦੀ ਸਖਤੀ ਦੇ ਬਾਵਜੂਦ ਬਠਿੰਡਾ ਸ਼ਹਿਰ ‘ਚ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਹੁਲੜਬਾਜ ਹੁੜਦੰਗ ਮਚਾਉਣ ਤੋਂ ਬਾਜ ਨਾ ਆਏ ਉਾਜ ਬਠਿੰਡਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਰੰਗਾਂ ਦਾ ਤਿਉਹਾਰ ਹੋਲੀ ਉਤਸ਼ਾਹ ਤੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਸ਼ਹਿਰੀ ਹਲਕੇ ਤੋਂ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਪਾਰਟੀ ਵਰਕਰਾਂ ਤੇ ਆਮ ਲੋਕਾਂ ਨਾਲ ਹੋਲੀ ਮਨਾਈ ਖਜਾਨਾ ਮੰਤਰੀ ਸ਼ਹਿਰ ‘ਚ ਅੱਧੀ ਦਰਜਨ ਤੋਂ ਵੀ ਵੱਧ ਥਾਵਾਂ ਤੇ ਗਏ ਜਿੱਥੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਓਧਰ ਹੋਲੀ ਵਾਲੇ ਦਿਨ ਸ਼ਹਿਰ ‘ਚ ਨੌਜਵਾਨਾਂ ਦੀਆਂ ਟੋਲੀਆਂ ਪੂਰਾ ਦਿਨ ਸੜਕਾਂ ਤੇ ਘੁੰਮਦੀਆਂ ਨਜ਼ਰ ਆਈਆਂ।
ਇਸ ਮਾਮਲੇ ‘ਚ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਰਹੀਆਂ ਜਿੰਨ੍ਹਾਂ ਨੇ ਇੱਕ ਦੂਸਰੇ ਦੇ ਗੁਲਾਲ ਮਲਕੇ ਆਪਣੇ ਚਾਅ ਪੂਰੇ ਕੀਤੇ ਸ਼ਹਿਰ ‘ਚ ਪ੍ਰਵਾਸੀ ਮਜਦੂਰਾਂ, ਅਤੇ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹੋਲੀ ਦੀ ਖੁਸ਼ੀ ਢੋਲ ਵਜਾ ਕੇ ਮਨਾਈ ਸਵੇਰ ਵਕਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਗੁਰੂ ਘਰਾਂ ‘ਚ ਨਤਮਸਤਕ ਹੋਏ ਤੇ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਛੋਟੇ ਬੱਚਿਆਂ ਨੇ ਪਿਚਕਾਰੀਆਂ ਅਤੇ ਗੁਲਾਲ ਦੀ ਵਰਤੋਂ ਨਾਲ ਇੱਕ ਦੂਜੇ ਨੂੰ ਹੋਲੀ ਦੇ ਰੰਗ ਵਿਚ ਰੰਗਿਆ ਅਤੇ ਡਾਂਸ ਕਰਦਿਆਂ ਖੂਬ ਮਸਤੀ ਕੀਤੀ ਬਠਿੰਡਾ ਵਾਸੀਆਂ ਨੇ ਹੋਲੀ ਤੋਂ ਇੱਕ ਦਿਨ ਪਹਿਲਾਂ ਹੀ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।
ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼
ਹੋਲੀ ਵਾਲੇ ਦਿਨ ਤਾਂ ਰੰਗਾਂ ਦਾ ਮੇਲਾ ਪੂਰੇ ਜੋਬਨ ਤੇ ਦਿਖਾਈ ਦਿੱਤਾ ਵੇਰਵਿਆਂ ਮੁਤਾਬਕ ਪੁਲਿਸ ਕੰਟਰੋਲ ਰੂਮ ਤੇ ਹੁੱਲੜਬਾਜੀ ਦੀਆਂ ਸਭ ਤੋਂ ਜਿਆਦਾ ਸ਼ਕਾਇਤਾਂ ਅਜੀਤ ਰੋਡ ਅਤੇ ਸੌ ਫੁੱਟੀ ਸੜਕ ਤੋਂ ਆਈਆਂ ਜਿਆਦਾਤਰ ਲੋਕਾਂ ਨੂੰ ਸ਼ਕਾਇਤ ਸੀ ਕਿ ਮੁੰਡੇ ਕਾਰਾਂ ਦੇ ਸਪੀਕਰ ਉੱਚੀ ਅਵਾਜ ‘ਚ ਵਜਾ ਕੇ ਮਹੌਲ ਖਰਾਬ ਕਰ ਰਹੇ ਹਨ ਪੁਲਿਸ ਤੋਂ ੳਹਲੇ ‘ਚ ਕੁਝ ਥਾਵਾਂ ਤੇ ਮੁੰਡਿਆਂ ਨੇ ਹੋਲੀ ਖੇਡਣ ਦੇ ਬਹਾਨੇ ਆਵਾਜਾਈ ਦੇ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਵੀ ਕੀਤੀ ਅਮਰੀਕ ਸਿੰਘ ਰੋਡ ਤੇ ਹੱਲਾ ਗੱਲਾ ਕਰ ਰਹੇ ਮੁੰਡਿਆਂ ਦੀ ਪੁਲਿਸ ਨੇ ਭੁਗਤ ਸਵਾਰ ਦਿੱਤੀ।
ਪੁਲਿਸ ਵੱਲੋਂ ਸ਼ਹਿਰ ਦੀਆਂ ਦੋ ਤਿੰਨ ਸੜਕਾਂ ਤੇ ਚੀਕਾਂ ਮਾਰਨ ਤੇ ਬੁਲੇਟ ਦੇ ਪਟਾਕੇ ਵਜਾਉਣ ਵਾਲੇ ਮੁੰਡਿਆਂ ਨੂੰ ‘ਸਿੱਧੇ ਰਾਹ ‘ ਪਾਏ ਜਾਣ ਦੀਆਂ ਖਬਰਾਂ ਵੀ ਹਨ ਧੋਬੀਆਣਾ ਬਸਤੀ ‘ਚ ਰੰਗ ਪਾਉਣ ਤੋਂ ਸ਼ੁਰੂ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਇਸ ਮੌਕੇ ਇੱਕ ਗਰੁੱਪ ਨੇ ਦੂਸਰੇ ਧੜੇ ਦੇ ਬੰਦਿਆਂ ਤੇ ਹੱਲਾ ਬੋਲ ਦਿੱਤਾ ਜਿਸ ਦੇ ਸਿੱਟੇ ਵਜੋਂ ਦੋ ਜਣਿਆਂ ਦੇ ਸੱਟਾਂ ਲੱਗੀਆਂ ਸ਼ਹਿਰ ‘ਚ ਮਾੜੇ ਮੋਟੇ ਸ਼ਬਦੀ ਬੋਲ ਬੁਲਾਰੇ ਨੂੰ ਛੱਡ ਕੇ ਕੁੜੀਆਂ ਨਾਲ ਬਦਤਮੀਜੀ ਕਰਨ ਦਾ ਕੋਈ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ
ਜਾਣਕਾਰੀ ਮੁਤਾਬਕ ਜਿਲ੍ਹਾ ਪੁਲਿਸ ਨੇ ਸ਼ਹਿਰ ਦੇ ਥਾਣਿਆਂ ਨੂੰ ਆਪੋ ਆਪਣੇ ਇਲਾਕੇ ‘ਚ ਮੁਸਤੈਦ ਰਹਿਣ ਲਈ ਕਿਹਾ ਹੋਇਆ ਸੀ ਕਿਸੇ ਕਿਸਮ ਦੇ ਖਰੂਦ ਜਾਂ ਝਗੜੇ ਨੂੰ ਰੋਕਣ ਲਈ ਸ਼ਹਿਰ ਦੀਆਂ ਕਾਫੀ ਥਾਵਾਂ ਤੇ ਤਿੰਨ ਤਿੰਨ ਜਾਂ ਚਾਰ ਚਾਰ ਦੀਆਂ ਟੋਲੀਆਂ ‘ਚ ਪੁਲਿਸ ਮੁਲਾਜਮ ਤਾਇਨਾਤੀ ਕੀਤੇ ਗਏ ਸਨ ਜਦੋਂ ਕਿ ਪੀ ਸੀ ਆਰ ਟੀਮਾਂ ਆਪਣੇ ਮੋਟਰਸਾਈਕਲਾਂ ਤੇ ਪੂਰਾ ਦਿਨ ਗੇੜੇ ਲਾਉਾਦੀਆਂ ਰਹੀਆਂ ਪੁਲਿਸ ਵੱਲੋਂ ਅਜੀਤ ਰੋਡ, ਸੌ ਫੁੱਟੀ ਰੋਡ ਤੇ ਪੀ ਜੀ ਹਾਊਸਿਜ਼ ਦੀ ਬਹੁਤਾਤ ਵਾਲੇ ਮੁਹੱਲਿਆਂ ‘ਚ ਸਭ ਤੋਂ ਵੱਧ ਚੌਕਸੀ ਦਿਖਾਈ।
ਅਮਰੀਕ ਸਿੰਘ ਰੋਡ ਦੇ ਨਜ਼ਦੀਕ ਸ਼ਹਿਰ ਦੀ ਇੱਕ ਪਾਸ਼ ਕਲੋਨੀ ‘ਚ ਕੁੜੀਆਂ ਨੇ ਮੁੰਡਿਆਂ ਦੀ ਉਸ ਵਕਤ ਛਿੱਤਰ ਪਰੇਡ ਕਰ ਦਿੱਤੀ ਜਦੋਂ ਉਹ ਉਨ੍ਹਾਂ ਤੇ ਜਬਰਦਸਤੀ ਰੰਗ ਪਾਉਣ ਦਾ ਯਤਨ ਕਰ ਰਹੇ ਸਨ ਟੀਚਰ ਕਲੋਨੀ ਦੇ ਨਜ਼ਦੀਕ ਰਾਜਸਥਾਨੀ ਮਜਦੂਰਾਂ ਵੱਲੋਂ ਉੱਚੀ ਅਵਾਜ਼ ‘ਚ ਡੀਜੇ ਵਜਾਉਣ ਸਮੇਤ ਅੱਧੀ ਦਰਜਨ ਮੁਹੱਲਿਆਂ ‘ਚ ਇਸ ਮਾਮਲੇ ਨੂੰ ਲੈਕੇ ਰੌਲਾ ਰੱਪਾ ਪਿਆ ਐਸ ਪੀ ਸਿਟੀ ਸ੍ਰੀ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਕਿਸੇ ਵੀ ਪਾਸਿਉਂ ਕੋਈ ਵੱਡੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਤੇ ਸਮੁੱਚੇ ਤੌਰ ਤੇ ਤਿਉਹਾਰ ਵਾਲਾ ਦਿਨ ਅਮਨ ਅਮਾਨ ਵਾਲਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਅਤੇ ਹੁੱਲੜ੍ਹਬਾਜੀ ਰੋਕਣ ਲਈ ਪੁਲਿਸ ਮੁਲਾਜਮ ਤਾਇਨਾਤ ਕੀਤੇ ਗਏ ਸਨ।
ਮੌੜ ਮੰਡੀ ‘ਚ ਪੁਲਿਸ ਕੇਸ ਦਰਜ
ਥਾਣਾ ਮੌੜ ਪੁਲਿਸ ਨੇ ਮੌਡ ਮੰਡੀ ‘ਚ ਹੋਲੀ ਵਾਲੇ ਦਿਨ ਰੰਗ ਪਾਉਣ ਤੋਂ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਕਰੀਬ ਅੱਧੀ ਦਰਜਨ ਵਿਅਕਤੀਆਂ ਵੱਲੋਂ ਕੁੱਟ ਮਾਰ ਦੇ ਮਾਮਲੇ ‘ਚ ਧਾਰਾ 324,323,148 ਤੇ 149 ਤਹਿਤ ਕੇਸ ਦਰਜ ਕੀਤਾ ਹੈ ਜਗਦੀਸ਼ ਕੁਮਾਰ ਪੁੱਤਰ ਮਵਾਸੀ ਨੇ ਪੁਲਿਸ ਨੂੰ ਦੱਸਿਆ ਹੈ ਕਿ ਹੋਲੀ ਵਾਲੇ ਦਿਨ ਕੇਲਾਂ ਪਤਨੀ ਵਿਜੇ, ਦੀਪੂ,ਜਸਪਾਲ ਸਿੰਘ,ਭੀਮ ਅਤੇ ਨੀਰਜ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਹਨ ਤਫਤੀਸ਼ੀ ਅਧਿਕਾਰੀ ਏਐਸ ਆਈ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਫਿਲਹਾਲ ਕੋਈ ਗਿ੍ਫਤਾਰੀ ਨਹੀਂ ਹੋਈ ਹੈ।
ਮਾਨਵਤਾ ਭਲਾਈ ਦਾ 131ਵਾਂ ਕਾਰਜ ਸ਼ੁਰੂ।COW MILK PARTY
ਸਰਸਾ: ਗਊ ਮਾਤਾ ਦੀ ਰੱਖਿਆ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿੱਚ ਰੂਹਾਨੀ ਸਤਿਸੰਗ ਦੌਰਾਨ ਸੱਦਾ ਦਿੱਤਾ ਕਿ ਪਰਿਵਾਰ ਵਿੱਚਖੁਸ਼ੀ ਦੇ ਮੌਕੇ ‘ਤੇ ਵਿਆਹ, ਸ਼ਾਦੀ, ਜਨਮ ਦਿਨ, ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ।
ਇਸ ‘ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਪ੍ਰਣ ਲਿਆ। ਡੇਰਾ ਸੱਚਾ ਸੌਦਾ ਨੇ ਇਸ ਕਾਰਜ ਨੂੰ 131ਵੇਂ ਮਾਨਵਤਾ ਭਲਾਈ ਕਾਰਜ ਦੇ ਰੂਪ ਵਿੱਚ ਅਪਨਾਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾਸੌਦਾ ਵੱਲੋਂ ਮਾਨਵਤਾ ਭਲਾਈ ਲਈ ਇਸ ਤੋਂ ਪਹਿਲਾਂ
130 ਕਾਰਜ ਜ਼ੋਰ-ਸ਼ੋਰ ਨਾਲ ਚਲਾਏ ਜਾ ਰਹੇ ਹਨ
ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫ਼ਰਮਾਇਆ ਕਿ ਪਰਿਵਾਰ ਵਿੱਚ ਬੱਚੇ ਦੇ ਜਨਮ ਦਿਨ ‘ਤੇ, ਵਿਆਹ ਦੌਰਾਨ ਅਤੇ ਅਜਿਹੇ ਹੋਰ ਉਤਸਵਾਂ ਵਿੱਚ ਕਾਓ ਮਿਲਕ ਪਾਰਟੀ ਕੀਤੀ ਜਾਵੇ ਤਾਂ ਇਸ ਨਾਲ ਗਊ ਮਾਤਾ ਦਾ ਹੋਰ ਸਨਮਾਨ ਵਧੇਗਾ। ਗਾਂ ਦੇ ਦੁੱਧ ਨੂੰ ਅਜਿਹੇ ਮੌਕਿਆਂ ‘ਤੇ ਆਈਸਕ੍ਰੀਮ, ਮਲਾਈ, ਮੱਖਣ ਜਾਂ ਹੋਰ ਪਕਵਾਨ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।