Cheese - Sach Kahoon Punjabi
ਸੀਲ ਕੀਤੇ ਚਿਲਿੰਗ ਸੈਂਟਰ ਦੇ ਮੁੜ ਪਨੀਰ ਵਾਲੇ ਸੈਂਪਲ ਫੇਲ੍ਹ
ਮੱਖਣ, ਦੁੱਧ, ਸਿਰਕਾ ਆਦਿ ਵੀ ਘਟੀਆ ਮਿਆਰ ਦਾ | Patiala News
ਇਸ ਚਿਲਿੰਗ ਸੈਂਟਰ ‘ਚ ਬਿਨਾ ਕਿਸੇ ਇਜਾਜ਼ਤ ਤੋਂ ਮੁੜ ਸ਼ੁਰੂ ਹੋ ਗਿਆ ਸੀ ਕਾਲਾ ਕਾਰੋਬਾਰ | Patiala News
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹੇ  ਦੇ ਇੱਕ ਚਿਲਿੰਗ ਮਿਲਕ ਪਲਾਂਟ ਦੇ ਪਨੀਰ ਵਾਲੇ ਭਰੇ ਗਏ ਸੈਂਪਲ ਫੇਲ੍ਹ ਪਾਏ ਗਏ ਹਨ। ਇਸ ਤੋਂ ਇਲਾਵਾ ਮੱਖਣ, ਦੱਧ, ਸਿਰਕਾ ਸਮੇਤ ਹੋਰ ਵਸਤਾਂ ਵੀ ਘਟੀਆ ਮਿਆਰ ਦੀਆਂ ਪਾਈਆਂ ਗਈਆਂ ਹਨ। ਉਕਤ ਚਿਲਿੰਗ ਸੈਂਟਰ ਲਗਭਗ ਇੱਕ ਸਾਲ ਪਹਿਲਾਂ ਸੀਲ ਕੀਤਾ ਗਿਆ ਸੀ ਤੇ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਿਉਹਾਰਾਂ ਨੂੰ ਦੇਖਦੇ ਹੋਏ ਇਹ ਸੈਂਟਰ ਮੁੜ ਬਿਨਾ ਕਿਸੇ ਦੀ ਇਜਾਜ਼ਤ ਤੋਂ ਚੁੱਪ-ਚਪੀਤੇ ਚਾਲੂ ਹੋ ਗਿਆ ਸੀ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਰਾਜਪੁਰਾ ਪੁਲਿਸ ਵੱਲੋਂ ਇੱਕ ਜੀਪ ‘ਚੋਂ ਵੱਡੀ ਮਾਤਰਾ ਵਿੱਚ ਪਨੀਰ, ਦੁੱਧ, ਘਿਓ ਆਦਿ ਪਦਾਰਥ ਜੋ ਕਿ ਅੱਗੇ ਸਲਪਾਈ ਹੋਣੇ ਸਨ, ਨੂੰ ਫੜਿਆ ਗਿਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਸਿੰਗਲਾ ਚਿਲਿੰਗ ਸੈਂਟਰ ਤੋਂ ਲਿਆਂਦੇ ਗਏ ਸਨ, ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਸੈਂਟਰ ‘ਚ ਮੁੜ ਕਾਲਾ ਕਾਰੋਬਾਰ ਸ਼ੁਰੂ ਹੋ ਗਿਆ ਹੈ, ਜਿਸ ਤੋਂ ਬਾਅਦ ਇੱਥੇ ਸੈਪਲਿੰਗ ਕੀਤੀ ਗਈ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਪਨੀਰ ਦੇ ਸੈਂਪਲ ਫੇਲ੍ਹ ਪਾਏ ਗਏ ਹਨ ਜਦਕਿ ਹੋਰ ਸਮਾਨ ਵੀ ਘਟੀਆ ਮਿਆਰ ਦਾ ਪਾਇਆ ਗਿਆ।
ਜ਼ਿਲ੍ਹਾ ਸਿਹਤ ਅਫਸਰ ਡਾ. ਸਤਿੰਦਰ ਸਿੰਘ ਵੱਲੋਂ ਇਸ ਪਲਾਂਟ ਵਿੱਚੋਂ ਦੁੱਧ, ਪਨੀਰ, ਮੱਖਣ, ਕਾਸਟਿਕ ਸੋਢਾ, ਸਿਰਕਾ, ਦੁੱਧ ਦੇ ਪਾਊਡਰ ਤੇ ਦੇਸੀ ਘਿਓ ਦੇ ਸੈਂਪਲ ਭਰੇ ਗਏ ਸਨ, ਜੋ ਕਿ ਜਾਂਚ ਲਈ ਖਰੜ ਵਿਖੇ ਸਰਕਾਰੀ ਲੈਬਾਰਟਰੀ ਵਿੱਚ ਭੇਜੇ ਗਏ ਸਨ। ਰਿਪੋਰਟ ਮੁਤਾਬਿਕ ਪਨੀਰ ਦਾ ਸੈਂਪਲ ਫੇਲ੍ਹ ਪਾਇਆ ਗਿਆ ਹੈ, ਜਿਸ ਵਿੱਚ ਦੁੱਧ ਤੋਂ ਬਣੀ ਫੈਟ ਨਹੀਂ ਸੀ, ਕੋਈ ਹੋਰ ਪਦਾਰਥ ਪਨੀਰ ਬਨਾਉਣ ਲਈ ਵਰਤਿਆ ਗਿਆ ਸੀ। (Patiala News)
ਇਹ ਵੀ ਪੜ੍ਹੋ : ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ
ਮੱਖਣ ਦਾ ਸੈਂਪਲ ਵੀ ਘਟੀਆ ਮਿਆਰ ਦਾ ਪਾਇਆ ਗਿਆ ਜਦਕਿ ਦੁੱਧ ਦਾ ਸੈਂਪਲ ਵੀ ਘਟੀਆ ਪਾਏ ਗਏ ਹਨ। ਸਿਹਤ ਵਿਭਾਗ ਮੁਤਾਬਿਕ ਦੁੱਧ ਵਿੱਚ 4.5 ਫੀਸਦੀ ਮਿਲਕ ਫੈਟ ਹੋਣੀ ਚਾਹੀਦੀ ਹੈ ਜਦੋਂਕਿ ਲੈਬ ਰਿਪੋਰਟ ਅਨੁਸਾਰ ਦੁੱਧ ਵਿੱਚ 2.5 ਫੀਸਦੀ ਮਿਲਕ ਫੈਟ ਪਾਈ ਗਈ। ਕਾਸਟਿਕ ਸੋਢੇ ਦੇ ਸੈਂਪਲ ਵਿੱਚ ਸੋਢੀਅਮ ਹਾਈਡਰੋਆਕਸਾਈਡ ਤੱਤ ਪਾਇਆ ਗਿਆ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ। ਸਿਰਕਾ ਜੋ ਕਿ ਦੁੱਧ ਤੋਂ ਪਨੀਰ ਤਿਆਰ ਕਰਨ ਲਈ ਵਰਤਿਆ ਜਾ ਰਿਹਾ ਸੀ ਉਹ ਕਿਸੇ ਤੇਜ਼ਾਬੀ ਤੇ ਬਾਹਰੀ ਤੇਲ ਨੂੰ ਮਿਕਸ ਕਰਕੇ ਬਣਾਇਆ ਗਿਆ ਸੀ ਤੇ ਇਸ ਵਿੱਚ ਅਸਲ ਤੱਤ ਐਸੀਟੇਟ ਦੀ ਮਾਤਰਾ ਨਹੀਂ ਪਾਈ ਗਈ।
ਉਂਜ ਦੁੱਧ ਦੇ ਪਾਊਡਰ ਦਾ ਸੈਂਪਲ ਠੀਕ ਪਾਇਆ ਗਿਆ ਹੈ ਤੇ ਦੇਸੀ ਘਿਓ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਸ ਸੈਂਟਰ ‘ਚੋਂ ਭਾਰੀ ਗਿਣਤੀ ਵਿੱਚ ਨਕਲੀ ਪਦਾਰਥ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਇਸ ਚਿਲਿੰਗ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਸੀ। ਉਕਤ ਮਾਲਕ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਮੁੜ ਇਸ ਵੱਲੋਂ ਅਣਅਧਿਕਾਰਤ ਤੌਰ ‘ਤੇ ਇਹ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ। (Patiala News)
ਫੂਡ ਸੇਫਟੀ ਐਕਟ ਤਹਿਤ ਹੋਵੇਗੀ ਕਾਰਵਾਈ : ਸਿਵਲ ਸਰਜਨ
ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦਾ ਕਹਿਣਾ ਹੈ ਕਿ ਰਿਪੋਰਟ ਦੇ ਮੁਤਾਬਿਕ ਚਿਲਿੰਗ ਪਲਾਂਟ ਦੇ ਮਾਲਕ ਵਿਰੁੱਧ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਕੇਸ਼ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜੋ ਸਮਾਨ ਘਟੀਆ ਮਿਆਰ ਦਾ ਪਾਇਆ ਗਿਆ ਹੈ, ਉਸ ਸਬੰਧੀ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਖੁਰਾਕੀ ਪਦਾਰਥਾਂ ਦੇ ਜਰੀਏ ਲੋਕਾਂ ਦੀ ਜਾਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।
ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਖੇਤਾਂ ‘ਚ ਲਿਜਾ ਕੇ ਕੀਤਾ ਡਿਫਿਊਜ਼
ਅਬੋਹਰ (ਸੁਧੀਰ ਅਰੋੜਾ ) | ਅਬੋਹਰ-ਸ੍ਰੀ ਗੰਗਾਨਗਰ ਰੋਡ ‘ਤੇ ਰਾਜਸਥਾਨ ਪਾਕਿਸਤਾਨ ਸਰਹੱਦ ਤੋਂ ਕਰੀਬ 15 ਕਿੱਲੋਮੀਟਰ ਦੀ ਦੂਰੀ ‘ਤੇ ਵੱਸੇ ਪਿੰਡ ਕਲਰਖੇੜਾ ‘ਚ ਪਿਛਲੀ ਰਾਤ ਹਰਦੇਵ ਸਿੰਘ ਦੇ ਘਰ ਦੇ ਇੱਕ ਕਮਰੇ ਦੀ ਛੱਤ ਨੂੰ ਚੀਰਦੀ ਹੋਈ ਬੰਬਨੁਮਾ ਚੀਜ਼ ਉਨ੍ਹਾਂ ਦੇ ਘਰ ਆ ਡਿੱਗੀ ਸੂਚਨਾ ਮਿਲਣ ‘ਤੇ ਪੁਲਿਸ ਤੇ ਪ੍ਰਬੰਧਕੀ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਅਤੇ ਉਕਤ ਸਥਾਨ ਨੂੰ ਸੀਲ ਕਰਦੇ ਹੋਏ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਜਦੋਂ ਉਹ ਪਰਿਵਾਰ ਸਹਿਤ ਵਿਹੜੇ ‘ਚ ਖਾਣਾ ਖਾ ਰਹੇ ਸਨ ਤਾਂ ਇਸ ਦੌਰਾਨ ਅਸਮਾਨ ਤੋਂ ਇੱਕ ਸ਼ੱਕੀ ਚੀਜ਼ ਘਰ ਦੇ ਇੱਕ ਕਮਰੇ ਦੀ ਛੱਤ ਨੂੰ ਤੋੜਦੀ ਹੋਈ ਸੰਦੂਕ ਤੇ ਸੂਟਕੇਸ ‘ਤੇ ਆ ਡਿੱਗੀ
ਇਸ ਤੋਂ ਬਾਅਦ ਅਚਾਨਕ ਕਮਰੇ ਤੋਂ ਅਜੀਬ ਜਿਹੀ ਅਵਾਜ਼ ਆਉਣ ਲੱਗੀ ਤੇ ਕਮਰੇ ‘ਚ ਧੁੰਆ ਫੈਲ ਗਿਆ, ਜਿਸ ਨਾਲ ਉਹ ਸਾਰੇ ਘਬਰਾ ਗਏ ਤੇ ਉਨ੍ਹਾਂ ਇਸ ਬਾਰੇ ਆਪਣੇ ਗੁਆਂਢੀਆਂ ਨੂੰ ਦੱਸਿਆ ਜਿਨ੍ਹਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਚੌਂਕੀ ਇੰਚਾਰਜ ਏਐੱਸਆਈ ਰਵਿੰਦਰ ਸਿੰਘ, ਖੁਈਆਂ ਸਰਵਰ ਥਾਣਾ ਇੰਚਾਰਜ਼ ਸੁਨੀਲ ਕੁਮਾਰ ਪਹੁੰਚੇ ਜਿਨ੍ਹਾਂ ਇਸ ਦੀ ਸੂਚਨਾ ਪੁਲਿਸ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਐੱਸਪੀ, ਐੱਸਡੀਐੱਮ ਪੂਨਮ ਸਿੰਘ ਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਜਾਂਚ ਸ਼ੁਰੂ ਕਰ ਦਿੱਤੀ ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਰਹੱਦ ‘ਤੇ ਜ਼ੋਰਦਾਰ ਧਮਾਕਿਆਂ ਤੇ ਗੋਲੀਬਾਰੀ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ ਤੇ ਲੰਘੀ ਰਾਤ ਡਿੱਗੀ ਇਸ ਸ਼ੱਕੀ ਵਸਤੂ ਨਾਲ ਉਨ੍ਹਾਂ ਨੂੰ ਲੱਗਿਆ ਜਿਵੇਂ ਇਸ ਵਿਸਫੋਟਕ ਨੂੰ ਪਾਕਿਸਤਾਨ ਵੱਲੋਂ ਸੁੱਟਿਆ ਗਿਆ ਹੈ
ਇੱਧਰ ਸੋਮਵਾਰ ਸਵੇਰੇ ਬੀਐੱਸਐੱਫ ਦੇ ਅਧਿਕਾਰੀ ਤੇ ਆਰਮੀ ਦੇ ਕਰਨਲ ਵਿਕਰਮਜੀਤ ਸਿੰਘ ਦੀ ਅਗਵਾਈ ‘ਚ ਬੰਬ ਨਿਰੋਧਕ ਦਸਤਾ ਹਰਦੇਵ ਸਿੰਘ ਦੇ ਘਰ ਪੁੱਜਾ ਤੇ ਬੰਬਨੁਮਾ ਚੀਜ਼ ਨੂੰ ਚੁੱਕ ਕੇ ਦੂਰ ਖੇਤਾਂ ‘ਚ ਲੈ ਗਏ, ਜਿੱਥੇ ਉਨ੍ਹਾਂ ਵਿਜੈ ਕੁਮਾਰ ਦੇ ਖੇਤ ‘ਚ ਉਕਤ ਬੰਬਨੁਮਾ ਚੀਜ਼ ਨੂੰ ਆਪਣੀ ਤਕਨੀਕ ਨਾਲ ਡਿਫਿਊਜ ਕਰ ਦਿੱਤਾ ਆਰਮੀ ਦੇ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਮੌਕੇ ‘ਤੇ ਮੌਜੂਦ ਐੱਸਡੀਐੱਮ ਪੂਨਮ ਸਿੰਘ ਨੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਲਾਇਆ ਨਾ ਜਾਵੇ ਕਿਉਂਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਮਾਮਲੇ ‘ਚ ਜੁਟਿਆ ਹੋਇਆ ਹੈ ਤੇ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ ਪ੍ਰਸ਼ਾਸਨ ਨੇ ਵੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਦੇ ਇਲਾਕੇ ‘ਚ ਕੋਈ ਵੀ ਸ਼ੱਕੀ ਚੀਜ਼ ਮਿਲੇ ਤਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰੋ ਇੱਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਬਿਲਕੁਲ ਡਰੇ ਨਹੀਂ ਹਨ ਤੇ ਉਹ ਦੇਸ਼ ਦੀ ਆਰਮੀ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਨੀਰ ਬਰਫ਼ੀ
ਸਮੱਗਰੀ:
ਪਨੀਰ ਤੇ 8 ਕੱਪ ਦੁੱਧ ਇਕੱਠੇ ਮਿਲੇ ਹੋਏ, 2 ਸਲਾਈਸ ਸਫੇਦ ਬ੍ਰੈਡ, 3/4 ਕੱਪ ਸ਼ੱਕਰ, 6 ਹਰੀਆਂ ਇਲਾਇਚੀਆਂ ਪੀਸੀਆਂ ਹੋਈਆਂ, 1/4 ਕੱਪ ਸਲਾਈਸ ਬਦਾਮ, 1/2 ਚਮਚ ਬਟਰ (ਪਲੇਟ ਨੂੰ ਗ੍ਰੀਸ ਕਰਨ ਲਈ)
ਤਰੀਕਾ:
ਪਨੀਰ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਓਵਨ ਨੂੰ 278 ਡਿਗਰੀ ‘ਤੇ ਪ੍ਰੀ-ਹੀਟ ਕਰ ਲਓ ਫਿਰ ਸਭ ਤੋਂ ਪਹਿਲਾਂ ਬ੍ਰੈਡ ਦੇ ਕਿਨਾਰਿਆਂ ਨੂੰ ਚਾਕੂ ਨਾਲ ਕੱਟ ਕੇ ਹਟਾ ਦਿਓ ਅਤੇ ਬ੍ਰੈਡ ਨੂੰ ਛੋਟੇ ਟੁਕੜਿਆਂ ‘ਚ ਤੋੜ ਲਓ ਹੁਣ ਮਿਕਸਰ ‘ਚ ਬ੍ਰੈਡ ਪਾ ਕੇ ਪੀਸ ਲਓ ਤੇ ਉਸ ਤੋਂ ਬਾਅਦ ਪਨੀਰ ਅਤੇ ਖੰਡ ਮਿਕਸ ਕਰਕੇ ਦੁਬਾਰਾ ਹਿਲਾਓ ਫਿਰ ਉਸ ‘ਚ ਅੱਧੇ ਕੱਟੇ ਹੋਏ ਬਦਾਮ ਅਤੇ ਪੀਸੀ ਇਲਾਇਚੀ ਪਾ ਕੇ ਇੱਕ ਵਾਰ ਫਿਰ ਮਿਕਸੀ ‘ਚ ਪੀਸੋ ਇਹ ਮਿਸ਼ਰਨ ਪੂਰੀ ਤਰ੍ਹਾਂ ਗਿੱਲਾ ਹੋ ਜਾਣਾ ਚਾਹੀਦਾ ਹੈ
ਜੇਕਰ ਸੁੱਕਾ ਹੈ ਤਾਂ ਇਸ ‘ਚ 2 ਚਮਚ ਦੁੱਧ ਮਿਲਾਓ ਹੁਣ ਓਵਨ ‘ਚ ਰੱਖਣ ਵਾਲੀ ਬੇਕਿੰਗ ਡਿਸ਼ ਲਓ ਤੇ ਉਸ ‘ਚ ਅੱਧਾ ਚਮਚ ਬਟਰ ਚੰਗੀ ਤਰ੍ਹਾਂ ਲਾ ਲਓ ਪਨੀਰ ਦੇ ਮਿਸ਼ਰਨ ਨੂੰ ਬੇਕਿੰਗ ਡਿਸ਼ ‘ਚ ਪਾ ਕੇ ਫੈਲਾਓ ਉੱਪਰੋਂ ਕੱਟੇ ਬਦਾਮ ਪਾਓ ਫਿਰ ਬੇਕਿੰਗ ਡਿਸ਼ ਨੂੰ ਹੋਮ ਫੌਈਲ ਨਾਲ ਢੱਕ ਦਿਓ ਫਿਰ ਡਿਸ਼ ਨੂੰ ਓਵਨ ‘ਚ ਰੱਖ ਕੇ 20 ਮਿੰਟ ਤੱਕ ਪਕਾਓ ਵਿਚਾਲੇ ਇਸਨੂੰ ਇੱਕ ਵਾਰ ਚੈੱਕ ਜ਼ਰੂਰ ਕਰ ਲਓ ਜਦੋਂ ਬਰਫੀ ਪੱਕ ਜਾਵੇ ਉਦੋਂ ਇਸ ਨੂੰ ਕੱਢ ਲਓ ਉਸ ਤੋਂ ਬਾਅਦ ਇਸਨੂੰ ਕੱਢ ਕੇ ਆਪਣੇ ਹਿਸਾਬ ਨਾਲ ਸ਼ੇਪ ਦਿਓ ਤੁਸੀਂ ਇਸਨੂੰ ਠੰਢਾ ਹੋਣ ਤੋਂ ਬਾਅਦ ਏਅਰਟਾਈਟ ਜਾਰ ‘ਚ ਵੀ ਭਰ ਕੇ ਰੱਖ ਸਕਦੇ ਹੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।