Risk - Sach Kahoon Punjabi
ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਵਾਲੇ ਮੁਲਾਜ਼ਮਾਂ ਵਿਰੁੱਧ ਕਰੇਗੀ ਅਨੁਸ਼ਾਸਨੀ ਕਾਰਵਾਈ ਕਰਨ ਦਾ ਐਲਾਨ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪਰਾਲੀ ਸਾੜਨ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਹੈ, ਕਿਉਂਕਿ ਹੁਣ ਪਰਾਲੀ ਸਾੜਨ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕੋਈ ਛੋਟਾ-ਮੋਟਾ ਜ਼ੁਰਮਾਨਾ ਨਹੀਂ ਸਗੋਂ ਉਨ੍ਹਾਂ ਦੀ ਨੌਕਰੀ ਖ਼ਤਰੇ ਵਿੱਚ ਪੈਣ ਵਾਲੀ ਹੈ। ਪੰਜਾਬ ਸਰਕਾਰ ਨੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਹੜੇ ਖ਼ੁਦ ਕਾਸ਼ਤਕਾਰ ਹਨ ਜਾਂ ਫਿਰ ਉਨ੍ਹਾਂ ਦੇ ਨਾਂਅ ‘ਤੇ ਚੱਲ ਰਹੀ ਖੇਤੀ ਦੀ ਜ਼ਮੀਨ ‘ਤੇ ਇਸ ਗੈਰ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੋਵੇਗਾ। (Employees )
ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਹਰ ਮੁਲਾਜ਼ਮ ਦੀ ਜਵਾਬਦੇਹੀ ਤੈਅ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਸਬੰਧੀ ਵਿਸਥਾਰ ਵਿੱਚ ਹਦਾਇਤਾਂ ਜਾਰੀ ਕਰਦਿਆਂ ਸਰਕਾਰ ਨੇ ਸਮੂਹ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਝੋਨੇ ਦੀ ਕਾਸ਼ਤ ਹੇਠ ਆਪਣੀ ਜ਼ਮੀਨ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਜੇਕਰ ਕੋਈ ਮੁਲਾਜ਼ਮ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਅਜਿਹੇ ਮੁਲਾਜ਼ਮਾਂ ਵਿਰੁੱਧ ਸੇਵਾ ਨਿਯਮਾਂ ਤਹਿਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। (Employees | )
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਪਰਾਲੀ ਸਾੜਨ ਦੇ ਖਤਰਨਾਕ ਰੁਝਾਨ ਨੂੰ ਠੱਲ੍ਹ ਪਾਉਣ ਲਈ ਬਾਕੀ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿਉਂ ਜੋ ਇਹ ਅਮਲ ਵਾਤਾਵਰਨ ਅਤੇ ਸਿਹਤ ਲਈ ਬਹੁਤ ਮਾਰੂ ਸਾਬਤ ਹੁੰਦਾ ਹੈ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਇਹ ਵੀ ਪਾਬੰਦ ਕੀਤਾ ਗਿਆ ਹੈ ਕਿ ਜੇਕਰ ਕਿਧਰੇ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਸਬੰਧਿਤ ਅਥਾਰਟੀ ਦੇ ਨੋਟਿਸ ਵਿੱਚ ਲਿਆਉਣਗੇ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਜਿੱਥੇ ਖੁਦ ਪਰਾਲੀ ਸਾੜਨ ਦੇ ਅਮਲ ਤੋਂ ਲਾਂਭੇ ਰਹਿਣਗੇ, ਉੱਥੇ ਹੀ ਪਰਾਲੀ ਸਾੜਨ ਨਾਲ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪੈਂਦੇ ਮਾਰੂ ਪ੍ਰਭਾਵ ਬਾਰੇ ਜਾਗਰੂਕਤਾ ਪੈਦਾ ਕਰਨਗੇ। Employees |
ਖੇਤੀਬਾੜੀ ਸਕੱਤਰ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰ ਪੁਲਿਸ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਜ਼ੋਰ ਦੇ ਕੇ ਆਖਣ। ਇਸੇ ਤਰ੍ਹਾਂ ਸਾਰੇ ਮਾਲ ਪਟਵਾਰੀਆਂ ਨੂੰ ਵੀ ਇਹ ਆਦੇਸ਼ ਦਿੱਤੇ ਗਏ ਹਨ ਕਿ ਜਿਸ ਖੇਤ ਵਿੱਚ ਵੀ ਪਰਾਲੀ ਸਾੜੀ ਜਾਂਦੀ ਹੈ, ਉਸ ਜ਼ਮੀਨ ਦੀ ਗਿਰਦਾਵਰੀ ਵਿੱਚ ‘ਰੈੱਡ ਐਂਟਰੀ’ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਖੇਤ ਸਬੰਧੀ ਵੀ ਕਰਮਚਾਰੀ ਆਪਣੀ ਅਥਾਰਟੀ ਨੂੰ ਤੁਰੰਤ ਸੂਚਿਤ ਕਰੇ। ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਨੰਬਰਦਾਰ ਪਰਾਲੀ ਸਾੜਣ ਦੀ ਗਤੀਵਿਧੀ ‘ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਲਈ ਸਬੰਧਤ ਅਥਾਰਟੀ ਵੱਲੋਂ ਨੋਟਿਸ ਜਾਰੀ ਕੀਤਾ ਜਾਵੇ।
ਪੰਨੂੰ ਨੇ ਅੱਗੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਸਟਾਫ਼ ਨੂੰ ਵੀ ਆਪੋ-ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨਾ ਸਾੜਣ ਦੀ ਹਦਾਇਤ ਕੀਤੀ ਗਈ ਹੈ। ਇਸੇ ਤਰ੍ਹਾਂ ਨਹਿਰੀ ਪਟਵਾਰੀਆਂ ਨੂੰ ਵੀ ਹੁਕਮ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਦੇ ਸਬੰਧਤ ਇਲਾਕੇ ਵਿੱਚ ਪਰਾਲੀ ਸਾੜਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਵਾਸਤੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
28 ਹਜ਼ਾਰ ਜਵਾਨਾਂ ਦੀ ਤਾਇਨਾਤੀ ਦਾ ਗ੍ਰਹਿ ਮੰਤਰਾਲੇ ਨੇ ਕੀਤਾ ਖੰਡਨ
ਲੋੜ ਦੇ ਹਿਸਾਬ ਨਾਲ ਹੋਵੇਗੀ ਜਵਾਨਾਂ ਦੀ ਤਾਇਨਾਤੀ
ਸ਼ਰਧਾਲੂਆਂ ਤੇ ਹੋਰ ਯਾਤਰੀਆਂ ਨੂੰ ਤੁਰੰਤ ਵਾਪਸ ਜਾਣ ਦੀ ਦਿੱਤੀ ਸਲਾਹ
ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ ‘ਚ ਅਮਰਨਾਥ ਯਾਤਰਾ ‘ਚ ਅੱਤਵਾਦੀ ਹਮਲੇ ਦਾ ਖਤਰਾ ਮੰਡਰਾਅ ਰਿਹਾ ਹੈ ਜੰਮੂ-ਕਸ਼ਮੀਰ ਸਰਕਾਰ ਨੇ ਐਡਵਾਈਜਰੀ ਜਾਰੀ ਕਰਕੇ ਯਾਤਰਾ ‘ਤੇ ਫਿਲਹਾਲ ਰੋਕ ਲਾ ਦਿੱਤੀ ਹੈ, ਯਾਤਰੀਆਂ ਨੂੰ ਵਾਪਸ ਜਾਣ ਦੀ ਹਦਾਇਤ ਦੇ ਦਿੱਤੀ ਗਈ ਹੈ ਦਰਅਸਲ ਸੁਰੱਖਿਆ ਬਲਾਂ ਨੂੰ ਅਮਰਨਾਥ ਯਾਤਰਾ ਦੇ ਰੂਟ ‘ਤੇ ਸਰਚ ਆਪ੍ਰੇਸ਼ਨ ਦੌਰਾਨ ਸਨਾਈਪਰ ਰਾਈਫਲ ਮਿਲੀ ਹੈ, ਜਿਸ ਤੋਂ ਬਾਅਦ ਯਾਤਰਾ ਰੋਕਣ ਦਾ ਫੈਸਲਾ ਕੀਤਾ ਗਿਆ ਜੰਮੂ-ਕਸ਼ਮੀਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਸੁਰੱਖਿਆ ਐਡਵਾਈਜਰੀ ‘ਚ ਕਿਹਾ ਗਿਆ ਹੈ ਕਿ ਅਮਰਨਾਥ ਯਾਤਰਾ ‘ਤੇ ਅੱਤਵਾਦੀ ਹਮਲਿਆਂ ਦੇ ਸੂਚਨਾ ਮਿਲਣ ‘ਤੇ ਕਸ਼ਮੀਰ ਦੀ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਦੇਖਦਿਆਂ ਘਾਟੀ ‘ਚ ਤੁਰੰਤ ਹੀ ਹਰ ਤਰ੍ਹਾਂ ਦੀ ਯਾਤਰਾ ‘ਤੇ ਰੋਕ ਲਾਈ ਜਾ ਰਹੀ ਹੈ ਅਮਰਨਾਥ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ।
ਕਿ ਉਹ ਆਪਣੀ ਯਾਤਰਾ ਨੂੰ ਤੁਰੰਤ ਖਤਮ ਕਰਨ ਤੇ ਜਿੰਨੀ ਛੇਤੀ ਹੋ ਸਕੇ ਘਾਟੀ ਨੂੰ ਛੱਡ ਦੇਣ ਓਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ‘ਚ ਸੀਆਰਪੀਐਫ ਦੇ 28 ਹਜ਼ਾਰ ਜਵਾਨਾਂ ਦੀ ਤਾਇਨਾਤੀ ਦੀ ਖਬਰ ਦਾ ਖੰਡਨ ਕੀਤਾ ਹੈ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ‘ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਉੱਥੋਂ ਦੀ ਸੁਰੱਖਿਆ ਦੀ ਸਥਿਤੀ ਤੇ ਫੇਰਬਦਲ ਦੀ ਲੋੜ ‘ਤੇ ਅਧਾਰਿਤ ਹੁੰਦੀ ਹੈ ਤੇ ਅਜਿਹੀਆਂ ਗੱਲਾਂ ‘ਤੇ ਜਨਤਕ ਤੌਰ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ ਓਧਰ ਸੂਤਰਾਂ ਅਨੁਸਾਰ ਅਜ਼ਾਦੀ ਦਿਵਸ ਤੋਂ ਬਾਅਦ ਸਰਕਾਰ ਜੰਮੂ-ਕਸ਼ਮੀਰ ‘ਤੇ ਵੱਡੇ ਫੈਸਲੇ ਲੈ ਸਕਦੀ ਹੈ ਇਨ੍ਹਾਂ ਫੈਸਲਿਆਂ ‘ਚ ਵਿਧਾਨ ਸਭਾ ਚੋਣਾਂ ਤੇ ਬਲਾਕ ਚੋਣਾਂ ਵੀ ਸ਼ਾਮਲ ਹਨ ਪਰ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ‘ਚ 35 ਏ ਦੀ ਸੁਣਵਾਈ ਦੇ ਮੱਦੇਨਜ਼ਰ ਵੀ ਸੁਰੱਖਿਆ ਬਲ ਭੇਜੇ ਜਾਣਗੇ।
ਉਮਰ ਨੇ ਟਵੀਟ ‘ਤੇ ਕੀਤਾ ਸ਼ੱਕ
ਜੰਮੂ ਕਸ਼ਮੀਰ ਦੀਆਂ ਹਾਲੀਆ ਸਥਿਤੀਆਂ ਦਰਮਿਆਨ ਅੱਜ ਸੂਬੇ ਦੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ ਸੀ ਉਮਰ ਨੇ ਆਪਣੇ ਟਵੀਟ ‘ਚ ਲਿਖਿਆ, ਕਸ਼ਮੀਰ ‘ਚ ਕਿਹੜੀ ‘ਵਰਤਮਾਨ ਪਰਸਥਿਤੀ’ ਹੈ, ਜਿਸ ‘ਚ ਫੌਜ ਤੇ ਏਅਰਫੋਰਸ ਨੂੰ ਅਲਰਟ ‘ਤੇ ਰੱਖਣ ਦੀ ਲੋੜ ਪੈ ਰਹੀ ਹੈ ਇਹ ਧਾਰਾ 35ਏ ਜਾਂ ਹਲਕਾਬੰਦੀ ਤੈਅ ਨਾਲ ਜੁੜਿਆ ਹੋਵੇ ਅਜਿਹਾ ਨਹੀਂ ਹੋ ਸਕਦਾ ਹੈ ਜੇਕਰ ਸੱਚ ‘ਚ ਕੋਈ ਅਜਿਹਾ ਅਲਰਟ ਜਾਰੀ ਹੋਇਆ ਹੈ ਤਾਂ ਇਹ ਜ਼ਰੂਰ ਕਿਸੇ ਬਿਲਕੁਲ ਵੱਖਰੀ ਚੀਜ਼ ਲਈ ਹੋਵੇਗਾ।
ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਘਾਟੀ ‘ਚ ਅੱਤਵਾਦੀ ਵੱਡੇ ਹਮਲੇ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ, ਇਸ ਲਈ ਅਸੀਂ ਗਰਾਊਂਡ ‘ਤੇ ਗਰਿੱਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ
ਡੀਜੀ ਦਿਲਬਾਗ ਸਿੰਘ
ਹਰਿਆਣਾ ਨੇ 241656 ਕਿਊਸਕ ਹੋਰ ਪਾਣੀ ਛੱਡਿਆ
ਨਵੀਂ ਦਿੱਲੀ (ਏਜੰਸੀ)। ਮੀਂਹ ਤੇ ਹਰਿਆਣਾ ਦੇ ਹਥਨੀਕੁੰਢ ਬਰਾਜ ਤੋਂ ਲਗਾਤਾਰ ਪਾਣੀ ਛੱਡੇ ਜਾਣ ਨਾਲ ਦਿੱਲੀ ‘ਚ ਹੜ੍ਹ ਦਾ ਖ਼ਤਰਾ ਹੋਰ ਵਧ ਗਿਆ ਹੈ। ਹਰਿਆਣਾ ‘ਚ ਜਮਨਾ ‘ਚ ਐਤਵਾਰ ਸਵੇਰੇ 9 ਵਜੇ ਦੋ ਲੱਖ 41 ਹਜ਼ਾਰ 656 ਕਿਊਸਕ ਪਾਣੀ ਹੋਰ ਛੱਡਿਆ ਜਿਸ ‘ਚ ਜਮਨਾ ਦਾ ਜਲ ਪੱਧਰ 205.40 ਤੋਂ ਵਧ ਕੇ 206.70 ਹੋ ਗਿਆ ਹੈ। ਸ਼ਨਿੱਚਰਵਾਰ ਨੂੰ ਹੀ ਯਮਨਾ ਨਦੀ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਸੀ। ਕੱਲ੍ਹ ਇਸ ਬੈਰਾਜ ‘ਚ ਪੰਜ ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੜ੍ਹ ਦੇ ਖ਼ਤਰੇ ਦੇ ਸ਼ੱਕ ਦੇ ਮੱਦੇਨਜ਼ਰ ਕੱਲ੍ਹ ਐਮਰਜੈਂਸੀ ਬੈਠਕ ਬੁਲਾਈ ਸੀ ਅਤੇ ਸਾਰੇ ਮੁੱਖ ਦਫ਼ਤਰਾਂ ਨੂੰ ਅਲਰਟ ਕੀਤਾ ਸੀ। ਦਿੱਲੀ ਦੇ ਹੜ੍ਹ ਕੰਟਰੋਲ ਵਿਭਾਗ ਦੇ ਅਨੁਸਾਰ ਲੋਹੇ ਦੇ ਪੁਲ ‘ਤੇ ਸ਼ਨਿੱਚਰਵਾਰ ਸ਼ਾਮ ਸੱਤ ਵਜੇ ਯਮੁਨਾ ਨਦੀ ਦਾ ਜਲ ਪੱਧਰ 205.30 ਮੀਟਰ ਹੋ ਗਿਆ ਜੋ ਖ਼ਤਰੇ ਦੇ ਨਿਸ਼ਾਨ 204.83 ਮੀਟਰ ਤੋਂ 0.47 ਮੀਟਰ ਜ਼ਿਆਦਾ ਹੈ। ਅੱਜ ਸਵੇਰੇ ਇਹ ਪੱਧਰ 206.70 ‘ਤੇ ਪਹੁੰਚ ਗਿਆ। ਵਿਭਾਗ ਅਨੁਸਾਰ ਹਥਨੀਕੁੰਢ ਬੈਰਾਜ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਵਿਭਾਗ ਦਾ ਕਹਿਣਾ ਹੈ ਕਿ ਪਾਣੀ ਦੀ ਮਾਤਰਾ ਨੂੰ ਦੇਖਦੇ ਹੋਏ ਯਮੁਨਾ ਪਾਣੀ ‘ਚ ਹੋਰ ਵਾਧਾ ਹੋ ਸਕਦਾ ਹੈ।
ਲੋਕ ਇਤਿਹਾਸਕ ਭੂਮਿਕਾ ਲਈ ਅੱਗੇ ਆਉਣ : ਵਰਵਰਾ ਰਾਓ | Arundhati Roy
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਅਪਰੇਸ਼ਨ ਗਰੀਨ ਹੰਟ ਵਿਰੋਧੀ ਜ਼ਮਹੂਰੀ ਫਰੰਟ ਪੰਜਾਬ ਵੱਲੋਂ ਅੱਜ ਸਥਾਨਕ ਮਹਾਂ-ਸ਼ਕਤੀ ਕਲਾ ਮੰਦਰ ਵਿਖੇ ਯਾਦਗਾਰੀ ਕਨਵੈਨਸ਼ਨ ਕਰਨ ਉਪਰੰਤ ਰੇਲਵੇ ਸਟੇਸ਼ਨ ਤੱਕ ਮਾਰਚ ਕੀਤਾ ਗਿਆ। ਕਨਵੈਨਸ਼ਨ ‘ਚ ਵਿਸ਼ਵ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਤੇ ਇਨਕਲਾਬੀ ਕਵੀ ਵਰਵਰਾ ਰਾਓ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸੰਬੋਧਨ ਕੀਤਾ। ਕਨਵੈਨਸ਼ਨ ‘ਚ ਕਿਰਤੀ, ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਔਰਤਾਂ, ਵਿਦਿਆਰਥੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਜਮਹੂਰੀ ਇਨਕਲਾਬੀ ਲਹਿਰ ਦੇ ਆਗੂਆਂ ਨੇ ਵੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। (Arundhati Roy)
ਇਸ ਸਮੇਂ ਅਰੁੰਧਤੀ ਰਾਏ ਨੇ ਕਿਹਾ ਕਿ ਹਕੂਮਤ ਨੂੰ ਮੁਲਕ ਦੇ ਸਮੂਹ ਦਲਿਤ, ਆਦਿਵਾਸੀ, ਕਸ਼ਮੀਰੀ, ਮੁਸਲਿਮ, ਜਮਹੂਰੀ ਕਾਮੇ, ਵਕੀਲ, ਕਸ਼ਮੀਰੀ, ਪੱਤਰਕਾਰ ਸਭ ਦਹਿਸ਼ਤਗਰਦ ਦਿਖਾਈ ਦੇਣ ਲੱਗ ਗਏ ਹਨ। ਹੁਣ ਇਨ੍ਹਾਂ ਸਭਨਾਂ ਦੀ ਜ਼ੁਬਾਨਬੰਦੀ ਕਰਨ ਲਈ ਮਾਈਕਰੋ ਫਾਸ਼ਿਜਮ ਦਾ ਬਹੁਤ ਹੀ ਸੂਖ਼ਮ ਤੇ ਮਾਰੂ ਹਥਿਆਰ ਵਰਤਿਆ ਜਾ ਰਿਹਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਲੋਕਾਂ ਕੋਲੋਂ ਮੀਡੀਆ ਰਾਹੀਂ ਤੇ ਹੋਰ ਹਾਸਲ ਸਰੋਤਾਂ ਰਾਹੀਂ ਜ਼ਮੀਨ ਨਾਲ ਜੁੜੀ ਹਕੀਕੀ ਜਾਣਕਾਰੀ ਤੋਂ ਵਿਰਵੇ ਰੱਖਕੇ, ਲੋਕਾਂ ਨੂੰ ਜਾਤ-ਪਾਤ, ਫਿਰਕੂ ਦਹਿਸ਼ਤਗਰਦੀ ਦੇ ਹੱਲੇ ਨਾਲ ਦਬਾਇਆ ਜਾ ਰਿਹਾ ਹੈ।  ਇਸ ਸਮੇਂ ਉਨ੍ਹਾਂ ਕਿਹਾ ਕਿ ਹੱਕਾਂ ਦੀ ਅਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਨੂੰ ਅੱਤਵਾਦੀ ਕਹਿ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ ਤੇ ਜਲ, ਜੰਗਲ, ਜ਼ਮੀਨਾਂ ਦਾ ਨਿੱਜੀਕਰਨ ਕਰਵਾ ਕੇ ਲੋਕਾਂ ਨੂੰ ਕੁੱਲੀ-ਗੁੱਲੀ ਤੋਂ ਵਿਰਵਾ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਹੀ ਜਾਰੀ ਹਨ।
ਕਿਹਾ, ਜਿਥੇ ਔਰਤਾਂ ਮਹਿਫੂਜ਼ ਨਹੀਂ ਹਨ ਪਰ ਸਰਕਾਰਾਂ ਮੰਨਣ ਤੋਂ ਇਨਕਾਰੀ ਹਨ
ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਇਕ ਸਰਵੇ ‘ਚ ਭਾਰਤ ਦੁਨੀਆਂ ‘ਚ ਮੋਹਰੀ ਮੁਲਕ ਹੈ ਜਿਥੇ ਔਰਤਾਂ ਮਹਿਫੂਜ਼ ਨਹੀਂ ਹਨ ਪਰ ਸਰਕਾਰਾਂ ਮੰਨਣ ਤੋਂ ਇਨਕਾਰੀ ਹਨ। ਅਲੋਚਕ ਤੇ ਕਵੀ ਵਰਵਰਾ ਰਾਓ ਨੇ ਕਿਹਾ ਕਿ ਮੁਲਕ ਅੰਦਰ ਜਿਹੜੀ ਵੀ ਤਾਕਤ ਜਾਗੀਰਦਾਰਾਂ, ਕਾਰਪੋਰੇਟ ਘਰਾਣਿਆਂ, ਪੂੰਜੀਪਤੀਆਂ, ਸੂਦਖੋਰਾਂ ਤੇ ਫਿਰਕੂ ਤਾਕਤਾਂ ਖਿਲਾਫ਼ ਆਵਾਜ਼ ਬੁਲੰਦ ਕਰਦੀ ਹੈ, ਉਸਨੂੰ ਝੂਠੇ ਕੇਸਾਂ ਤਹਿਤ ਸੀਖਾਂ ਪਿੱਛੇ ਡੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੁਕਤੀ ਲਈ ਉਨ੍ਹਾਂ ਅੱਗੇ ਜੋ ਸਹੀ ਮਾਰਗ ਦਿਖਾਈ ਦਿੰਦਾ ਹੈ ਉਸ ਮਾਰਗ ਵੱਲ ਜਾਣ ਤੋਂ ਰੋਕਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਇਨਕਲਾਬੀ ਸ਼ਕਤੀਆਂ ਨੂੰ ਅਪਰੇਸ਼ਨ ਗਰੀਨ ਹੰਟ ਵਰਗੇ ਫਾਸ਼ੀ ਹੱਲੇ ਤੱਕਣ ਲਈ ਇਤਿਹਾਸਕ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸ੍ਰੀ ਰਾਓ ਨੇ ਮੀਡੀਆ ਟਰਾਇਲ ਕਰਨ ਵੀ ਸਰਕਾਰ ਦੀ ਅਲੋਚਨਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਕਤ ਸਮੱਸਿਆਵਾਂ ਦਾ ਹੱਲ ਸਿਰਫ਼ ਜਨਵਾਦੀ ਮੁਹਿੰਮ ਹੀ ਹੈ। ਪ੍ਰੋ. ਜਗਮੋਹਨ ਸਿੰਘ ਨੇ ਆਪਣੇ ਸੰਬੋਧਨ ‘ਚ ਪੰਜਾਬ ਦੇ ਲੋਕਾਂ ਨੂੰ ਐਨੀ ਵੱਡੀ ਗਿਣਤੀ ‘ਚ ਆਉਣ ਤੇ ਆਪਣੇ ਸ਼ਾਨਦਾਰ ਇਨਕਲਾਬੀ ਇਤਿਹਾਸਕ ਵਿਰਸੇ ‘ਤੇ ਪਹਿਰਾ ਦਿੰਦਿਆਂ ਹਰ ਵੰਨਗੀ ਦੀਆਂ ਫਿਰਕੂ ਤੇ ਹਕੂਮਤੀ ਤਾਕਤਾਂ ਖਿਲਾਫ ਉੱਠਣ ‘ਤੇ ਮੁਬਾਰਕ ਦਿੱਤੀ। ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੇ ਕਨਵੀਨਰ ਡਾ. ਪਰਮਿੰਦਰ, ਪ੍ਰੋ. ਏ. ਕੇ. ਮਲੇਰੀ, ਯਸ਼ਪਾਲ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਪ੍ਰੋ. ਜਗਮੋਹਣ ਸਿੰਘ ਤੇ ਮਨਜੀਤ ਕੌਰ ਔਲਖ ਦੀ ਪ੍ਰਧਾਨਗੀ ‘ਚ ਹੋਈ ਕਨਵੈਨਸ਼ਨ ਦਾ ਮੰਚ ਸੰਚਾਲਨ ਯਸ਼ਪਾਲ ਅਤੇ ਡਾ. ਪਰਮਿੰਦਰ ਨੇ ਕੀਤਾ। ਮੰਚ ਸੰਚਾਲਕ ਡਾ. ਪਰਮਿੰਦਰ ਨੇ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਖਚਾ-ਖਚ ਭਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਪਾਸ ਕੀਤੀ। (Arundhati Roy)
ਖ਼ਤਰੇ ਦੀ ਘੰਟੀ ਹੈ ਵਧਦੀ ਬੇਰੁਜ਼ਗਾਰੀ
ਜਿਸ ਨੌਜਵਾਨ ਸ਼ਕਤੀ ਦੇ ਦਮ ‘ਤੇ ਅਸੀਂ ਸੰਸਾਰ ਭਰ ਵਿੱਚ ਧੌਣ ਅਕੜਾਈ ਫਿਰਦੇ ਹਾਂ, ਦੇਸ਼ ਦੀ ਉਹੀ ਨੌਜਵਾਨ ਸ਼ਕਤੀ ਇੱਕ ਨੌਕਰੀ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਹੈ। ਕੌੜੀ ਸੱਚਾਈ ਇਹ ਹੈ ਕਿ ਨਿੱਤ ਵਧਦੀ ਬੇਰੁਜ਼ਗਾਰੀ ਕਾਰਨ ਸਭ ਤੋਂ ਜਿਆਦਾ ਖੁਦਕੁਸ਼ੀਆਂ ਦਾ ਕਲੰਕ ਵੀ ਸਾਡੇ ਦੇਸ਼ ਦੇ ਮੱਥੇ ‘ਤੇ ਲੱਗਾ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ  ਦੇ ਤਾਜ਼ਾ ਅੰਕੜਿਆਂ ਮੁਤਾਬਕ ਨਿੱਤ 26 ਨੌਜਵਾਨ ਖੁਦ ਨੂੰ ਕਾਲ ਦੇ ਮੂੰਹ ਵਿੱਚ ਝੋਕ ਰਹੇ ਹਨ ਅਤੇ ਇਸ ਸੰਤਾਪ ਦੀ ਸਥਿਤੀ ਦਾ ਜਨਮ ਵਿਦਿਆਰਥੀ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਕਾਰਨ ਹੋਇਆ ਹੈ।
ਅੰਤਰਰਾਸ਼ਟਰੀ ਕਿਰਤ ਸੰਗਠਨ,  ਭਾਰਤ ਸਰਕਾਰ ਅਤੇ ਵੱਖ-ਵੱਖ ਏਜੰਸੀਆਂ ਦੇ ਤਾਜ਼ਾ ਸਰਵੇਖਣ ਅਤੇ ਰਿਪੋਰਟਸ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦਾ ਗਰਾਫ ਵਧਿਆ ਹੈ। ਜਿਨ੍ਹਾਂ ਨੌਜਵਾਨਾਂ ਦੇ ਦਮ ‘ਤੇ ਅਸੀਂ ਭਵਿੱਖ ਦੀ ਮਜ਼ਬੂਤ ਇਮਾਰਤ ਦੀ ਆਸ ਲਾਈ ਬੈਠੇ ਹਾਂ, ਉਸਦੀ ਨੀਂਹ ਦੀ ਹਾਲਤ ਨਿਰਾਸ਼ਾਜਨਕ ਹੈ ਤੇ ਸਾਡੀਆਂ ਨੀਤੀਆਂ ਦੇ ਖੋਖਲੇਪਣ ਨੂੰ ਰਾਸ਼ਟਰੀ ਪਟਲ ‘ਤੇ ਪ੍ਰਦਰਸ਼ਿਤ ਕਰ ਰਹੀ ਹੈ।
ਆਈਐਲਓ ਨੇ ਜੋ ਅਨੁਮਾਨ ਲਾਇਆ ਹੈ,  ਉਹ ਖਤਰੇ ਦੀ ਘੰਟੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਵਿੱਚ ਭਾਰਤ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ 1.86 ਕਰੋੜ ਰਹਿਣ ਦਾ ਅਨੁਮਾਨ ਹੈ। ਨਾਲ ਹੀ ਇਸ ਗਿਣਤੀ ਦੇ ਅਗਲੇ ਸਾਲ, ਭਾਵ 2019 ਵਿੱਚ 1.89 ਕਰੋੜ ਤੱਕ ਵਧ ਜਾਣ ਦਾ ਅਨੁਮਾਨ ਲਾਇਆ ਗਿਆ ਹੈ। ਅੰਕੜਿਆਂ ਅਨੁਸਾਰ, ਭਾਰਤ ਦੁਨੀਆ ਦੇ ਸਭ ਤੋਂ ਜ਼ਿਆਦਾ ਬੇਰੁਜ਼ਗਾਰਾਂ ਦਾ ਦੇਸ਼ ਬਣ ਗਿਆ ਹੈ । ਰਿਪੋਰਟ ਮੁਤਾਬਕ, ਇਸ ਸਮੇਂ ਦੇਸ਼ ਦੀ 11 ਫੀਸਦੀ ਆਬਾਦੀ ਬੇਰੁਜ਼ਗਾਰ ਹੈ।
ਇਹ ਉਹ ਲੋਕ ਹਨ ਜੋ ਕੰਮ ਕਰਨ ਲਾਇਕ ਹਨ, ਪਰ ਉਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ। ਇਸ ਫ਼ੀਸਦੀ ਨੂੰ ਜੇਕਰ ਗਿਣਤੀ ਵਿੱਚ ਵੇਖੀਏ,  ਤਾਂ ਪਤਾ ਲੱਗਦਾ ਹੈ ਕਿ ਦੇਸ਼ ਦੇ ਲਗਭਗ 12 ਕਰੋੜ ਲੋਕ ਬੇਰੁਜ਼ਗਾਰ ਹਨ । ਇਸ ਤੋਂ ਇਲਾਵਾ ਗੁਜ਼ਰੇ ਸਾਢੇ ਤਿੰਨ ਸਾਲਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਹ ਤਾਂ ਕਹਿਣਾ ਹੈ, ਅੰਤਰਰਾਸ਼ਟਰੀ ਕਿਰਤ ਸੰਗਠਨ ਯਾਨੀ ਆਈਐਲਓ ਦੀ ਰਿਪੋਰਟ ਦਾ। ਉੱਥੇ ਹੀ ਕਿਰਤ ਮੰਤਰਾਲੈ ਦੇ ਕਿਰਤ ਬਿਊਰੋ ਦੇ ਸਰਵੇ ਤੋਂ ਵੀ ਸਾਹਮਣੇ ਆਇਆ ਹੈ ਕਿ ਬੇਰੁਜ਼ਗਾਰੀ ਦਰ ਪਿਛਲੇ ਪੰਜ ਸਾਲ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।
ਕੇਂਦਰੀ ਕਿਰਤ ਮੰਤਰਾਲੇ ਦੇ ਅੰਕੜਿਆਂ  ਅਨੁਸਾਰ ਹਰ ਰੋਜ਼ 550 ਨੌਕਰੀਆਂ ਘੱਟ ਹੋਈਆਂ ਹਨ ਅਤੇ ਸਵੈ-ਰੁਜ਼ਗਾਰ ਦੇ ਮੌਕੇ ਘਟੇ ਹਨ। ਇਨ੍ਹਾਂ ਸਾਰੀਆਂ ਕਵਾਇਦਾਂ ਦਰਮਿਆਨ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਰੁਜ਼ਗਾਰ ਦੇ ਮੁੱਦੇ ‘ਤੇ ਦੇਸ਼ ਦੇ ਹਾਲਾਤ ਬਹੁਤ ਖ਼ਰਾਬ ਹਨ । ਹਾਲ ਹੀ ਵਿੱਚ ਆਈ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸਾਲ 2019 ਆਉਂਦਿਆਂ-ਆਉਂਦਿਆਂ ਦੇਸ਼ ਦੇ ਤਿੰਨ ਚੌਥਾਈ ਕਰਮਚਾਰੀਆਂ ਅਤੇ ਪ੍ਰੋਫੈਸ਼ਨਲਸ ‘ਤੇ ਨੌਕਰੀ ਦਾ ਖ਼ਤਰਾ ਮੰਡਰਾਉਣ ਲੱਗੇਗਾ ਜਾਂ ਫਿਰ ਉਨ੍ਹਾਂ ਨੂੰ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਕੰਮ ਨਹੀਂ ਮਿਲੇਗਾ।
ਰਿਪੋਰਟ ਮੁਤਾਬਕ ਵਰਤਮਾਨ ਵਿੱਚ ਭਾਰਤ ਵਿੱਚ ਜੋ ਕਰੀਬ 53.4 ਕਰੋੜ ਕੰਮ ਕਰਨ ਵਾਲੇ ਲੋਕ ਹਨ, ਉਨ੍ਹਾਂ ‘ਚੋਂ ਕਰੀਬ 39.8 ਕਰੋੜ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਹਿਸਾਬ ਨਾਲ ਨਾ ਤਾਂ ਕੰਮ ਮਿਲੇਗਾ, ਨਾ ਹੀ ਨੌਕਰੀ। ਇਸ ਤੋਂ  ਇਲਾਵਾ ਇਨ੍ਹਾਂ ‘ਤੇ ਨੌਕਰੀ ਖੁੱਸਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ । ਉਂਜ ਤਾਂ 2017-19  ਦੇ ਵਿੱਚ ਬੇਰੁਜ਼ਗਾਰੀ ਦੀ ਦਰ 3.5 ਫੀਸਦੀ  ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ, ਪਰ 15 ਤੋਂ 24 ਸਾਲ ਦੇ ਉਮਰ ਵਰਗ ਵਿੱਚ ਇਹ ਫ਼ੀਸਦੀ ਬਹੁਤ ਜ਼ਿਆਦਾ ਹੈ। ਅੰਕੜਿਆਂ  ਮੁਤਾਬਕ 2017 ਵਿੱਚ 15 ਤੋਂ 24 ਉਮਰ ਵਰਗ ਵਾਲੇ ਨੌਜਵਾਨਾਂ ਦੀ ਬੇਰੁਜ਼ਗਾਰੀ ਫ਼ੀਸਦੀ 10.5 ਫੀਸਦੀ ਸੀ, ਜੋ 2019 ਆਉਂਦੇ-ਆਉਂਦੇ 10.7 ਫੀਸਦੀ ‘ਤੇ ਪਹੁੰਚ ਸਕਦੀ ਹੈ । ਔਰਤਾਂ ਦੇ ਮੋਰਚੇ ‘ਤੇ ਤਾਂ ਹਾਲਤ ਹੋਰ ਖ਼ਰਾਬ ਹੈ। ਰਿਪੋਰਟ ਕਹਿੰਦੀ ਹੈ ਕਿ ਬੀਤੇ ਚਾਰ ਸਾਲਾਂ ਵਿੱਚ ਔਰਤਾਂ ਦੀ ਬੇਰੁਜ਼ਗਾਰੀ ਦਰ 8.7 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਤਿਰੰਗੇ ਦਾ ਅਪਮਾਨ ਕਰਨ ਵਾਲੇ Amritpal ਦੇ ਕਰੀਬੀ ਖਾਲਿਸਤਾਨੀ ਅਵਤਾਰ ਸਿੰਘ ਖੰਡਾ ਦੀ ਮੌਤ
ਇੱਕਵੀਂ ਸਦੀ ਦੀ ਗੱਲ ਕਰੀਏ,  ਤਾਂ  1,54,751 ਬੇਰੁਜ਼ਗਾਰ ਹੁਣ ਤੱਕ ਖੁਦਕੁਸ਼ੀ ਕਰ ਚੁੱਕੇ ਹਨ। ਇਸ ਤਰ੍ਹਾਂ ਨੌਜਵਾਨਾਂ ਦਾ ਬੇਦਮ ਹੋਣਾ ਕਿਸੇ ਰਾਸ਼ਟਰ ਦੇ ਬੇਦਮ ਹੋਣ ਦਾ ਸੰਕੇਤ ਹੀ ਹੈ । ਬੇਰੁਜ਼ਗਾਰੀ ਦੀ ਸਮੱਸਿਆ ਸਾਲ ਦਰ ਸਾਲ ਹੋਰ ਗੰਭੀਰ ਹੁੰਦੀ ਜਾ ਰਹੀ ਹੈ ਤਾਂ ਕੀ ਮੰਨ ਲਿਆ ਜਾਵੇ ਕਿ ਭਾਰਤ ਵਧਦੀਆਂ ਖੁਦਕੁਸ਼ੀਆਂ ਦੇ ਇੱਕ ਨਵੇਂ ਕੀਰਤੀਮਾਨ ਵੱਲ ਵਧ ਰਿਹਾ ਹੈ? ਸਰਕਾਰੀ ਖੇਤਰ ਵਿੱਚ ਰੁਜ਼ਗਾਰ ਹਾਸਲ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਜ ਕਿੰਨੀ ਮੁਸ਼ੱਕਤ ਕਰਣੀ ਪੈ ਰਹੀ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ । ਲੱਖਾਂ ਬੇਰੁਜ਼ਗਾਰ ਨੌਜਵਾਨਾ ਨੂੰ ਬਿਨੈ ਕਰਨ ਦੀ ਇਵਜ਼ ਵਿੱਚ ਲੋੜ ਤੋਂ ਜਿਆਦਾ ਬਿਨੈ ਫੀਸ ਦੇਣੀ ਪੈ ਰਹੀ ਹੈ। ਆਰਥਿਕ ਰੂਪ ਤੋਂ ਕਮਜੋਰ ਨੌਜਵਾਨਾਂ ਲਈ ਇਸ ਬੇਰੁਜ਼ਗਾਰ ਯੁੱਗ ਵਿੱਚ ਪੈਸਾ ਕਮਾਉਣਾ ਕੋਈ ਸੌਖਾ ਕੰਮ ਨਹੀਂ ਹੈ। ਸਰਕਾਰ ਦੁਆਰਾ ਕੀਤੀਆਂ ਜਾਣ ਵਾਲੀਆਂ ਭਰਤੀਆਂ ਵਿੱਚ ਅਸਾਮੀਆਂ ਦੀ ਗਿਣਤੀ ਬੇਰੁਜ਼ਗਾਰਾਂ ਦੀ ਭੀੜ ਨੂੰ ਵੇਖਦੇ ਹੋਏ ਊਠ ਦੇ ਮੂੰਹ ਵਿੱਚ ਜ਼ੀਰੇ ਵਾਂਗ ਹੁੰਦੀ ਹੈ।
ਇਹ ਵੀ ਪੜ੍ਹੋ : ਕਿਸਾਨ ਖੁਦਕੁਸ਼ੀਆਂ ਤੇ ਐੱਮਐੱਸਪੀ
ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਘੱਟ ਕੀਤੇ ਬਿਨਾਂ ਵਿਕਾਸ ਦਾ ਦਾਅਵਾ ਕਰਨਾ ਕਦੇ ਵੀ ਨਿਆਂ-ਸੰਗਤ ਨਹੀਂ ਕਿਹਾ ਜਾ ਸਕਦਾ । ਦੇਸ਼ ਦਾ ਪੜ੍ਹਿਆ-ਲਿਖਿਆ ਬੇਰੁਜ਼ਗਾਰ ਨੌਜਵਾਨ ਅੱਜ ਸਥਾਈ ਰੁਜ਼ਗਾਰ ਦੀ ਭਾਲ ਵਿੱਚ ਹੈ। ਅਜਿਹੇ ਵਿੱਚ ਬਾ-ਮੁਸ਼ਕਲ ਕਿਸੇ ਨਿੱਜੀ ਸੰਸਥਾਨ ਵਿੱਚ ਅਸਥਾਈ ਨੌਕਰੀ ਮਿਲਣਾ ਭਵਿੱਖ ਵਿੱਚ ਨੌਕਰੀ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੱਡਾ ਖ਼ਤਰਾ ਹੈ । ਸਰਕਾਰ ਦੁਆਰਾ ਸਰਕਾਰੀ ਮਹਿਕਮਿਆਂ ਨੂੰ ਪੀਪੀਪੀ ਸਵਰੂਪ ਵਿੱਚ ਤਬਦੀਲ ਕਰ ਦੇਣ ਅਤੇ ਖੁਦ ਆਪਣੀ ਜ਼ਿੰਮੇਦਾਰੀ ਨਿਭਾਉਣ ਤੋਂ ਪਿੱਛੇ ਹਟਣ ਨੂੰ ਲੈ ਕੇ ਸ਼ੱਕ ਵਧਦਾ ਹੈ ਕਿ ਸਰਕਾਰ ਕੀ ਕਰਨ ਵਾਲੀ ਹੈ? ਇਹ ਸਭ ਮਿਲ ਕੇ ਸੇਵਾ ਖੇਤਰ ਵਿੱਚ ਵਧਦੀ ਜੀਡੀਪੀ ‘ਤੇ ਨਕਾਰਾਤਮਕ ਅਸਰ ਪੈਣ ਦੀ ਸੰਭਾਵਨਾ ਨੂੰ ਦਰਸ਼ਾਉਂਦਾ ਹੈ।  ਸਰਕਾਰ ਨੂੰ ਦੇਸ਼  ਦੇ ਸੇਵਾ ਖੇਤਰ ਵਿੱਚ ਨਵੇਂ ਪ੍ਰਯੋਗ ਕਰਨ ਦੇ ਨਾਲ-ਨਾਲ ਉਸ ਵਿੱਚ ਵਿਸਥਾਰ ਕਰਨ ਦੀ ਲੋੜ ਹੈ, ਤਾਂ ਕਿ ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾ ਸਕਣ ।
ਨਵੀਆਂ ਸਰਕਾਰੀ ਅਸਾਮੀਆਂ ਪੈਦਾ ਹੋਣਗੀਆਂ,  ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਨਾਲ ਦੇਸ਼ ਦੀ ਵਿਕਾਸ ਦਰ ਰਫ਼ਤਾਰ ਫੜੇਗੀ ।  ਅੱਜ ਖੇਤੀਬਾੜੀ, ਪ੍ਰਸ਼ਾਸਨ, ਬੈਂਕ, ਬੀਮਾ, ਚਿਕਿਤਸਾ, ਸਿੱਖਿਆ, ਰੱਖਿਆ,  ਸਾਈਬਰ ਸੁਰੱਖਿਆ, ਤਕਨੀਕ ਅਤੇ ਖੋਜ ਖੇਤਰਾਂ ਵਿੱਚ ਨਵੀਆਂ ਅਸਾਮੀਆਂ ‘ਤੇ ਭਰਤੀਆਂ ਦੀ ਲੋੜ ਹੈ।ਬਹੁਕੌਮੀ ਕੰਪਨੀਆਂ ਨੂੰ ਇਹ ਸਮਝ ਬਾਖੂਬੀ ਹੈ ਅਤੇ ਇਸ ਦਾ ਫਾਇਦਾ ਚੁੱਕਦੇ ਹੋਏ ਉਹ ਕਰਮਚਾਰੀਆਂ ਦਾ ਸ਼ੋਸ਼ਣ ਕਰ ਰਹੀਆਂ ਹਨ। ਘੱਟ ਤਨਖ਼ਾਹ ਵਿੱਚ ਵਿਅਕਤੀ ਕੰਮ ਕਰਨ ਲਈ ਉਦੋਂ ਤਿਆਰ ਹੁੰਦਾ ਹੈ, ਜਦੋਂ ਉਹਨੂੰ ਕਿਤੇ ਹੋਰ ਕੰਮ ਮਿਲਣ ਵਿੱਚ ਮੁਸ਼ਕਿਲ ਹੋਵੇ। ਇਸ ਦਾ ਫਾਇਦਾ ਅੱਜ ਨਿੱਜੀ ਕੰਪਨੀਆਂ ਲੈ ਰਹੀਆਂ ਹਨ ਅਤੇ ਲੋਕਾਂ ਦੀ ਤਨਖ਼ਾਹ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਪਰਾਧਾਂ ਦੀ ਰੋਕਥਾਮ ਤੇ ਪ੍ਰਬੰਧ
ਮਾਹਿਰਾਂ ਅਨੁਸਾਰ, ਕੇਂਦਰ ਅਤੇ ਰਾਜ ਸਰਕਾਰਾਂ ਭਾਰੀ ਗਿਣਤੀ ਵਿੱਚ ਰੁਜ਼ਗਾਰ ਦੇਣ ਵਾਲੇ ਉਦਯੋਗ ਨਵੀਂਆਂ ਨੌਕਰੀਆਂ ਪੈਦਾ ਕਰਨ ਵਿੱਚ ਨਾਕਾਮ ਰਹੀਆਂ ਹਨ । ਇਸ ਸਮੱਸਿਆ  ਦੇ ਹੱਲ ਲਈ ਕੌਸ਼ਲ ਵਿਕਾਸ ਅਤੇ ਲਘੂ ਉਦਯੋਗ ਨੂੰ ਉਤਸ਼ਾਹ ਦੇਣਾ ਜਰੂਰੀ ਹੈ । ਉੱਥੇ ਹੀ ਨੌਜਵਾਨਾਂ ਨੂੰ ਨੌਕਰੀ  ਦੇ ਲਾਇਕ ਬਣਾਉਣ ਲਈ ਵੈਕੇਸ਼ਨਲ ਟ੍ਰੇਨਿੰਗ ਦੇ ਜਰੀਏ ਕੌਸ਼ਲ  ਵਿਕਾਸ ਵਧਾਉਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਉਦਯੋਗ ਅਤੇ ਤਕਨੀਕ ਸੰਸਥਾਨ ਵਿੱਚ ਬਿਹਤਰ ਤਾਲਮੇਲ ਜ਼ਰੂਰੀ ਹੈ ।
ਸਵਾਲ ਇਹ ਵੀ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਆਖ਼ਿਰ ਦੇਸ਼  ਦੇ ਨੌਜਵਾਨ ਕਿੱਥੇ ਜਾਣ, ਕੀ ਕਰਨ,  ਜਦੋਂ ਉਨ੍ਹਾਂ ਦੇ  ਕੋਲ ਰੁਜ਼ਗਾਰ ਲਈ ਮੌਕੇ ਨਹੀਂ ਹਨ, ਸਮੁੱਚੇ ਵਸੀਲੇ ਨਹੀਂ ਹਨ, ਯੋਜਨਾਵਾਂ ਸਿਰਫ ਕਾਗਜ਼ਾਂ ਵਿੱਚ ਸੀਮਤ ਹਨ।  ਪਹਿਲਾਂ ਹੀ ਨੌਕਰੀਆਂ ਵਿੱਚ ਖਾਲੀ ਅਸਾਮੀਆਂ ‘ਤੇ ਭਰਤੀ ‘ਤੇ ਲਗਭਗ ਰੋਕ ਲੱਗੀ ਹੋਈ ਹੈ,  ਉਸ ‘ਤੇ ਵੱਧਦੀ ਬੇਰੁਜ਼ਗਾਰੀ ਅੱਗ ਵਿੱਚ ਘਿਓ ਦਾ ਕੰਮ ਕਰ ਰਹੀ ਹੈ। ਪੜ੍ਹੇ-ਲਿਖੇ ਲੋਕਾਂ ਦੀਆਂ ਡਿਗਰੀਆਂ ਅੱਜ ਰੱਦੀ ਹੋ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ।
ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਘਿਰੇ ਭਰਤਇੰਦਰ ਚਾਹਲ ਵਿਜੀਲੈਂਸ ਦੇ ਦਫਤਰ ‘ਚ ਹੋਏ ਪੇਸ਼
ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਵੇਂ ਰੁਜ਼ਗਾਰ ਸਿਰਜਣਾ ਜਰੂਰੀ ਹੈ। ਨੌਜਵਾਨ ਦੇਸ਼ ਦਾ ਭਵਿੱਖ ਹਨ ਤਾਂ ਉਹ ਭਵਿੱਖ ਕਿਉਂ ਅੱਧ-ਵਿਚਾਲੇ ਲਟਕਿਆ ਰਹੇ? ਸਰਕਾਰ ਨੇ ਕੌਸ਼ਲ ਵਿਕਾਸ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਜਰੂਰ ਕੀਤੇ ਸਨ, ਪਰ ਹੁਣ ਤੱਕ ਉਸਦਾ ਕੋਈ ਠੋਸ ਨਤੀਜਾ ਸਾਹਮਣੇ ਨਹੀਂ ਆ ਸਕਿਆ ਹੈ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਰੋਜ਼ਾਨਾ 400 ਨਵੇਂ ਰੁਜ਼ਗਾਰਾਂ ਦਾ ਸਿਰਜਣ ਕੀਤਾ ਜਾਂਦਾ ਹੈ । ਇਸਦੇ ਮੱਦੇਨਜ਼ਰ ਸਾਡੀਆਂ ਯੋਜਨਾਵਾਂ ਦੀ ਪਹਿਲ ਵਿੱਚ ਬੇਰੁਜ਼ਗਾਰੀ ਖ਼ਾਤਮੇ ਨੂੰ ਸ਼ਾਮਲ ਕਰਕੇ ਠੋਸ ਕਦਮ   ਚੁੱਕੇ ਜਾਣ, ਤਾਂ ਕਿ ਭਵਿੱਖ ਦੀ ਇਮਾਰਤ ਨੂੰ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਜਾ ਸਕੇ।
ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ
ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸੀ, ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਤੰਦਰੁਸਤ ਵੀ ਰਹਿੰਦਾ ਸੀ ਅੱਜ-ਕੱਲ੍ਹ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ
ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਬਿਸਤਰ ‘ਤੇ ਜਾਣ ਤੱਕ ਪੂਰਾ ਦਿਨ ਅਸੀਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਦੇ ਹਾਂ ਦੰਦ ਸਾਫ ਕਰਨ ਵਾਲੇ ਪੇਸਟ ਵਿੱਚ ਸੋਡੀਅਮ ਫਲੋਰਾਈਡ ਨਾਂ ਦਾ ਰਸਾਇਣ ਹੁੰਦਾ ਹੈ ਇਹ ਰਸਾਇਣ ਇੰਨਾ ਘਾਤਕ ਹੁੰਦਾ ਹੈ ਕਿ ਨਿਗਲੇ ਜਾਣ ‘ਤੇ ਮਨੁੱਖੀ ਸਰੀਰ ਵਿੱਚ ਜਾਨਲੇਵਾ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ
ਪੁਰਾਣੇ ਸਮੇਂ ਵਿੱਚ ਤਾਂ ਨਿੰਮ ਜਾਂ ਕਿੱਕਰ ਦੀ ਦਾਤਣ ਨਾਲ ਹੀ ਸਰ ਜਾਂਦਾ ਸੀ ਤੇ ਦੰਦ ਵੀ ਚਮਕੀਲੇ ਰਹਿੰਦੇ ਸਨ ਫਿਰ ਵਾਰੀ ਆਉਂਦੀ ਹੈ ਨਹਾਉਣ ਦੀ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੂਆਂ ਤੇ ਰਸਾਇਣਾਂ ਨਾਲ ਭਰੇ ਰੰਗ-ਬਰੰਗੇ ਸਾਬਣ ਸਾਡੇ ਆਧੁਨਿਕ ਬਾਥਰੂਮਾਂ ਦਾ ਸ਼ਿੰਗਾਰ ਬਣ ਗਏ ਹਨ ਜੋ ਸਾਡੇ ਜਿਸਮ ਦੀ ਕੁਦਰਤੀ ਨਮੀ ਖ਼ਤਮ ਕਰ ਦਿੰਦੇ ਹਨ ਤੇ ਖੁਸ਼ਕੀ ਘਟਾਉਣ ਲਈ ਅਸੀਂ ਚਮੜੀ ‘ਤੇ ਬੌਡੀ ਲੋਸ਼ਨ ਲਾਉਂਦੇ ਹਾਂ ਪਸੀਨੇ ਦੀ ਬੁਦਬੂ ਤੋਂ ਛੁਟਕਾਰਾ ਪਾਉਣ ਲਈ ਅਸੀਂ ਟੈਲਕਮ ਪਾਊਡਰ, ਪਰਫਿਊਮ ਤੇ ਡਿਓਡਰੈਂਟ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਤੇ ਬਕਾਇਦਾ ਚਿਤਾਵਨੀ ਲਿਖੀ ਹੁੰਦੀ ਹੈ ਕਿ ਅੱਖਾਂ ਦੇ ਸੰਪਰਕ ਵਿੱਚ ਆਉਣ ‘ਤੇ ਨੁਕਸਾਨ ਹੋ ਸਕਦਾ ਹੈ ਟੈਲਕਮ ਪਾਊਡਰ ਵਿੱਚ ਇੱਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ ਜਿਸ ਨਾਲ ਸਾਡੀ ਚਮੜੀ ਦੇ ਪਸੀਨੇ ਵਾਲੇ ਮੁਸਾਮ ਬੰਦ ਹੋ ਜਾਂਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਦਾ ਖ਼ਤਰਾ 25% ਤੱਕ ਵਧ ਜਾਂਦਾ ਹੈ
ਵਾਲ ਧੋਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਬਜ਼ਾਰਾਂ ਵਿੱਚ ਆ ਗਏ ਹਨ ਸਿੱਕਰੀ ਲਈ ਵੱਖਰਾ, ਝੜਦੇ ਵਾਲਾਂ ਲਈ ਵੱਖਰਾ ਤੇ ਚਿੱਟੇ ਵਾਲਾਂ ਲਈ ਵੱਖਰਾ ਸ਼ੈਂਪੂ ਹੈ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵੀ ਜਰੂਰੀ ਲਾਇਆ ਜਾਂਦਾ ਹੈ ਕਿ ਵਾਲ ਉਲਝ ਨਾ ਜਾਣ ਤੇ ਸੌਖਿਆਂ ਕੰਘੀ ਹੋ ਸਕੇ ਪਰ ਇਹਨਾਂ ਵਿਚਲੇ ਰਸਾਇਣ ਵਾਲਾਂ ਤੇ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਔਰਤਾਂ ਵੀ ਚਿਹਰੇ ਦੀ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ ਗੋਰੀ ਚਮੜੀ ਲਈ ਵੱਖਰੀ ਕ੍ਰੀਮ, ਸਾਂਵਲੇ ਰੰਗ ਲਈ ਵੱਖਰੀ, ਅੱਖਾਂ ਲਈ ਵੱਖਰੀ ਕਰੀਮ ਵਰਤੀ ਜਾਂਦੀ ਹੈ ਜਦਕਿ ਸਾਡੀ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵੇਸਣ ਦੇ ਵਟਣੇ ਨਾਲ ਹੀ ਆਪਣੀ ਖੂਬਸੂਰਤੀ ਕਾਇਮ ਰੱਖਦੀਆਂ ਸਨ ਤੇ ਚਿਹਰੇ ਦੀ ਰੌਣਕ ਵੀ ਬਣੀ ਰਹਿੰਦੀ ਸੀ ਪਰ ਹੁਣ ਚਿਹਰੇ ਪੈਂਤੀਆਂ ਤੋਂ ਬਾਅਦ ਮੁਰਝਾ ਜਾਂਦੇ ਹਨ, ਕਿਉਂਕਿ ਸੁੰਦਰਤਾ ਉਤਪਾਦਾਂ ਵਿਚਲੇ ਘਾਤਕ ਰਸਾਇਣ ਚਿਹਰੇ ਦੀ ਚਮੜੀ ਨੂੰ ਢਿੱਲਾ ਬਣਾ ਕੇ ਉਸਦੀ ਕੁਦਰਤੀ ਚਮਕ ਨੂੰ ਖਤਮ ਕਰ ਦਿੰਦੇ ਹਨ
ਪਹਿਲਾਂ ਚਾਟੀ ਦੀ ਖੱਟੀ ਲੱਸੀ ਨੂੰ ਵਾਲ ਧੋਣ ਲਈ ਉੱਤਮ ਮੰਨਿਆ ਜਾਂਦਾ ਸੀ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਚੰਗੀ ਤਰ੍ਹਾਂ ਵਾਲਾਂ ਵਿੱਚ ਕੀਤੀ ਜਾਂਦੀ ਸੀ ਅੱਜ-ਕੱਲ੍ਹ ਦੇ ਬੱਚਿਆਂ ਦੇ ਦਸ-ਦਸ ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਰਹੇ ਹਨ ਇਹ ਸਭ ਘਾਤਕ ਰਸਾਇਣਾਂ ਦਾ ਹੀ ਚਮਤਕਾਰ ਹੈ
ਅੱਜ-ਕੱਲ੍ਹ ਦੇ ਨੌਜਵਾਨ ਕੁਦਰਤੀ ਖੁਰਾਕਾਂ ਦਾ ਖਹਿੜਾ ਛੱਡ ਤਾਕਤ ਵਧਾਉਣ ਵਾਲੇ ਅਨੇਕਾਂ ਉਤਪਾਦ ਬਿਨਾ ਡਾਕਟਰੀ ਸਲਾਹ ਦੇ ਧੜਾਧੜ ਵਰਤ ਰਹੇ ਹਨ ਨੌਜਵਾਨ ਇਹਨਾਂ ਉਤਪਾਦਾਂ ਦੇ ਸਰੀਰ ‘ਤੇ ਪੈਣ ਵਾਲੇ ਮੰਦਪ੍ਰਭਾਵਾਂ ਤੋਂ ਅੱਖਾਂ ਮੀਟੀ ਬੈਠੇ ਹਨ ਫਲਾਂ-ਸਬਜ਼ੀਆਂ ਉੱਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ ਮੁਨਾਫਾਖੋਰਾਂ ਵੱਲੋਂ ਬੇਮੌਸਮੇ ਫਲਾਂ ਤੇ ਸਬਜ਼ੀਆਂ ਨੂੰ ਘਾਤਕ ਰਸਾਇਣਾਂ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ ਜੋ ਸਰੀਰ ਅੰਦਰ ਜਾ ਕੇ ਨਾਮੁਰਾਦ ਬਿਮਾਰੀਆਂ ਉਪਜਾਉਂਦੇ ਹਨ
ਮੱਛਰ, ਮੱਖੀ ਤੇ ਹੋਰ ਕੀੜੇ-ਮਕੌੜੇ ਮਾਰਨ ਲਈ ਘਰਾਂ ਵਿੱਚ ਵੱਖਰੇ ਸਪਰੇਅ ਰੱਖੇ ਗਏ ਹਨ ਜਦੋਂ ਇਹਨਾਂ ਦੀ ਸਪਰੇਅ ਕਰਦੇ ਹਾਂ ਤਾਂ ਇਹ ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ ਤੇ ਫੇਫੜਿਆਂ ਨੂੰ ਜਾਣ ਵਾਲੀ ਆਕਸੀਜਨ ਵਿੱਚ ਰਲ ਕੇ ਸਾਹ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਬਾਥਰੂਮ ਦੀ ਦੁਰਗੰਧ ਭਜਾਉਣ ਲਈ ਖ੍ਹੁਬੋ ਵਾਲੀਆਂ ਟਿੱਕੀਆਂ ਕੰਧਾਂ ‘ਤੇ ਟੰਗੀਆਂ ਜਾਂਦੀਆਂ ਹਨ ਅਖੇ ਇਹਨਾਂ ਦੇ ਨੇੜੇ ਕਿਰਲੀਆਂ ਤੇ ਕੀੜੇ-ਮਕੌੜੇ ਨਹੀਂ ਆਉਂਦੇ ਹਾਲਾਂਕਿ ਕੀੜੇ-ਮਕੌੜੇ ਭਜਾਉਣ ਲਈ ਦੇਸੀ ਚੀਜਾਂ ਜਿਵੇਂ ਪਿਆਜ ਦੀਆਂ ਛਿੱਲਾਂ, ਚਾਹ ਪੱਤੀ ਆਦਿ ਵਰਤੀਆਂ ਜਾ ਸਕਦੀਆਂ ਹਨ ਜੋ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ
ਰਸੋਈ ਵਿੱਚ ਭਾਂਡੇ ਸਾਫ ਕਰਨ ਲਈ ਜੋ ਝੱਗ ਜਾਂ ਸਾਬਣ ਵਰਤੀ ਜਾਂਦੀ ਹੈ, ਉਸ ਵਿੱਚ ਵੀ ਘਾਤਕ ਰਸਾਇਣ ਘੱਟ ਨਹੀਂ ਹੁੰਦੇ ਭਾਂਡੇ ਵਿਚਲੀ ਝੱਗ ਨੂੰ ਸਾਫ ਕਰਨ ਲਈ ਖੁੱਲ੍ਹਾ ਪਾਣੀ ਲੋੜੀਂਦਾ ਹੁੰਦਾ ਹੈ ਇਸ ਲਈ ਪਾਣੀ ਦੀ ਦੁਰਵਰਤੋਂ ਵੀ ਵਧੀ ਹੈ
ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖੀ ਸਿਹਤ ਸਬੰਧੀ ਵਿਕਾਰਾਂ ਵਿੱਚ ਅਥਾਹ ਵਾਧਾ ਹੋਇਆ ਹੈ ਸਾਨੂੰ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਕੁਦਰਤੀ ਤੇ ਦੇਸੀ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬੇਲੋੜਾ ਖਰਚਾ ਵੀ ਘਟੇਗਾ
ਗੁਰਪ੍ਰੀਤ ਕੌਰ,
ਸਰਕਾਰੀ ਹਾਈ ਸਕੂਲ, ਟਾਂਡੀਆਂ (ਮਾਨਸਾ)
ਮੋ. 90565-26703
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।