Reduce - Sach Kahoon Punjabi
ਆਲਮੀ ਤਪਸ਼ ਘਟਾਓ, ਆਪਣਾ ਗਲੋਬ ਬਚਾਓ
ਦਰਬਾਰਾ ਸਿੰਘ ਕਾਹਲੋਂ
ਅੱਜ ਇਸ ਗਲੋਬ ‘ਤੇ ਵਪਦੀ ਸਮੁੱਚੀ ਮਾਨਵਤਾ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਵਾਤਾਵਰਨ ਅਤੇ ਇਸ ਦੇ ਮਿਜਾਜ਼ ਨੂੰ ਭਲੀ-ਭਾਂਤ ਸਮਝੇ। ਅੱਜ ‘ਵਾਤਾਵਰਨ ਤਬਦੀਲੀ’ ‘ਮਾਰੂ ਵਾਤਾਵਰਨ ਸੰਕਟ’ ਦਾ ਵਿਨਾਸ਼ਕਾਰੀ ਰੂਪ ਧਾਰਨ ਕਰੀ ਬੈਠੀ ਸਾਡੇ ਸਾਹਮਣੇ ਖੜ੍ਹੀ ਹੈ। ਆਲਮੀ ਤਪਸ਼ ਆਲਮੀ ਲੂਅ ਦਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਸਾਡਾ ਜੰਗਲੀ ਜੀਵਨ ਤੇਜ਼ੀ ਲਾਲ ਖ਼ਤਮ ਹੋ ਰਿਹਾ ਹੈ। ਕਰੀਬ 0.1 ਪ੍ਰਤੀਸ਼ਤ ਜੀਵ-ਜੰਤੂ ਅਤੇ ਪੌਦੇ ਭਾਵ ਇੱਕ ਲੱਖ ਜੀਵ-ਜੰਤੂ ਅਤੇ ਪੌਦੇ ਖ਼ਤਮ ਹੋ ਰਹੇ ਹਨ। ਹਰ ਪਲ ਕਾਰਬਨ ਡਾਈਆਕਸਾਈਡ ਨਿਕਾਸ ਵਧ ਰਿਹਾ ਹੈ। ਇਸ ਨਾਲ ਵਾਤਾਵਰਨ ਤੇਜ਼ੀ ਨਾਲ ਗੜਬੜਾ ਰਿਹਾ ਹੈ। ਵਾਤਾਵਰਨ ਗਰਮ ਨਹੀਂ ਸਗੋਂ ਵੱਧ ਗਰਮ ਹੋ ਰਿਹਾ ਹੈ। ਵਿਸ਼ਵ ਅੰਦਰ ਇਸ ਸਮੇਂ 50 ਪ੍ਰਤੀਸ਼ਤ ਅਬਾਦੀ ਸ਼ਹਿਰਾਂ ਵਿਚ ਵੱਸੀ ਹੋਈ ਹੈ। ਸੰਨ 2050 ਵਿਚ ਜਿੱਥੇ ਇਹ ਅਬਾਦੀ ਵਧ ਕੇ 12 ਬਿਲੀਅਨ ਹੋ ਜਾਵੇਗੀ, Àੁੱਥੇ ਸ਼ਹਿਰਾਂ ਵਿਚ ਵੱਸਣ ਵਾਲੀ ਅਬਾਦੀ ਵਧ ਕੇ 70 ਪ੍ਰਤੀਸ਼ਤ ਹੋ ਜਾਵੇਗੀ। ਉਸ ਸਮੇਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਵਿਚ ਇਹ ਵਧਦੀ ਅਬਾਦੀ ‘ਟਾਈਮ ਬੰਬ’ ਦਾ ਕੰਮ ਕਰੇਗੀ। ਵਾਤਾਵਰਨ ਵਿਗਿਆਨੀਆਂ ਅਨੁਸਾਰ ਅਜਿਹੀ ਸਥਿਤੀ ਵਿਚ ਵੱਡੇ-ਵੱਡੇ ਤੂਫ਼ਾਨ ਆਉਣਗੇ ਜੋ ਪਿੰਡਾਂ ਸ਼ਹਿਰਾਂ, ਨਦੀਆਂ- ਨਾਲਿਆਂ, ਜੰਗਲਾਂ ਅਤੇ ਖੇਤੀ ਨੂੰ ਬਰਬਾਦ ਕਰ ਦੇਣਾ ਸ਼ੁਰੂ ਕਰਨਗੇ।
ਪੀਣ ਵਾਲੇ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਕਮੀ ਪੈਦਾ ਹੋਣ ਕਰਕੇ ਵੱਡੀ ਪੱਧਰ ‘ਤੇ ਲੋਕ ਇਨ੍ਹਾਂ ਨੂੰ ਤਰਸਣਗੇ। ਅੱਜ ਜੇ ਵਾਤਾਵਰਨ ਸੰਭਾਲ ਲਈ ਸਰਕਾਰਾਂ ਟੈਕਸ ਲਾਉਂਦੀਆਂ ਹਨ ਤਾਂ ਲੋਕ ਵਿਰੋਧ ਕਰਦੇ ਹਨ। ਫਿਰ ਇਹੀ ਲੋਕ ਲੇਲ੍ਹੜੀਆਂ ਕੱਢਦੇ ਸਰਕਾਰਾਂ ਨੂੰ ਵਾਤਾਰਵਨ ਸੰਭਾਲ ਟੈਕਸ ਲਾਉਣ ਲਈ ਨਾਅਰੇ ਲਾਉਣਗੇ ਸੰਨ 1992 ਵਿਚ ਰੀਓ ਡੀ ਜਨੇਰੀਓ ਵਿਖੇ ਯੂ. ਐਨ. ਪੱਧਰ ‘ਤੇ ਇੱਕ ਜਲਵਾਯੂ ਸੰਧੀ ਹੋਂਦ ਵਿਚ ਆਈ ਸੀ। ਇਸ ਉਪਰੰਤ ਹਰ ਸੰਮੇਲਨ ਅੰਦਰ ਸਮੇਤ ਪੈਰਿਸ ਜਲਵਾਯੂ ਐਲਾਨਨਾਮੇ ਦੇ ਜਲਵਾਯੂ ਸੰਧੀ ‘ਤੇ ਵਚਨਬੱਧਤਾ ਨਾਲ ਅਮਲ ਕਰਨ ਦੀ ਉੱਚੀ ਸੁਰ ਵਿਚ ਗੱਲ ਕੀਤੀ ਪਰ ਜਿੱਥੇ ਅਮਰੀਕਾ ਦਾ ਪ੍ਰਧਾਨ ਬਣਨ ਬਾਅਦ ਡੋਨਾਡਲ ਟਰੰਪ ਨੇ ਆਪਣੇ ਦੇਸ਼ ਨੂੰ ਪੈਰਿਸ ਐਲਾਨਨਾਮੇ ਤੋਂ ਵੱਖ ਕਰ ਲਿਆ, Àੁੱਥੇ ਬਹੁਤ ਸਾਰੇ ਦੇਸ਼ ਅਜੇ ਤੱਕ ਗੱਲਾਂ ਤੱਕ ਸੀਮਤ ਰਹੇ ਹਨ। ਨਤੀਜੇ ਵਜੋਂ ਪਿਛਲੇ ਸਾਲ ਗਲੋਬਲ ਵਾਤਾਵਰਨ ਵਿਚ ਕਾਰਬਨ ਦਾ ਨਿਕਾਸ ਰਿਕਾਰਡ 37.1 ਬਿਲੀਅਨ ਟਨ ਤੱਕ ਪਹੁੰਚ ਗਿਆ। ਹਰ ਹਫ਼ਤੇ ਵਿਸ਼ਵ ਅੰਦਰ ਇੱਕ ਆਫਤ ਦਸਤਕ ਦੇ ਰਹੀ ਹੈ। ਇਨ੍ਹਾਂ ਨਾਲ ਨਜਿੱਠਣ ਲਈ ਸਾਲਾਨਾ 520 ਬਿਲੀਅਨ ਡਾਲਰ ਖਰਚਾ ਆ ਰਿਹਾ ਹੈ। ਅਕਤੂਬਰ, 2018 ਵਿਚ ਯੂ. ਐਨ. ਸੰਸਥਾ ਸਬੰਧੀ ਸਾਇੰਸਦਾਨਾਂ ਨੇ ਪੂਰੇ ਵਿਸ਼ਵ ਦੇ ਦੇਸ਼ਾਂ ਅਤੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ 12 ਸਾਲਾਂ ਵਿਚ ਜੇ ਇਹੀ ਹਾਲ ਰਿਹਾ ਤਾਂ 1.5 ਦਰਜੇ ਸੈਂਟੀਗ੍ਰੇਡ ਤਾਪਮਾਨ ਵਧ ਜਾਏਗਾ। ਇਸਦੇ ਨਤੀਜੇ ਵਜੋਂ ਪੂਰੇ ਗਲੋਬ ‘ਤੇ ਵੱਡੀ ਪੱਧਰ ‘ਤੇ ਅਫਰਾ-ਤਫਰੀ ਫੈਲ ਜਾਵੇਗੀ।
ਉੱਤਰੀ ਅਤੇ ਦੱਖਣੀ ਧਰੁਵਾਂ, ਹਿਮਾਲੀਆ, ਐਲਪਸ ਪਰਬਤਾਂ ਤੇ ਹੋਰ ਥਾਵਾਂ ਤੋਂ ਗਲੇਸ਼ੀਅਰ ਅਤੇ ਬਰਫ਼ਾਂ ਪਿਘਲਣ ਕਰਕੇ ਸਮੁੰਦਰਾਂ ਦਾ ਪਾਣੀ ਉੱਪਰ ਉੱਠਣ ਕਰਕੇ ਇੱਕ ਕਰੋੜ ਲੋਕਾਂ ਨੂੰ ਸਮੁੰਦਰੀ ਕੰਢੇ ਸ਼ਹਿਰਾਂ-ਪਿੰਡਾਂ ਵਿੱਚੋਂ ਉਠਾ ਕੇ ਉਨ੍ਹਾਂ ਦਾ ਨਵੇਂ ਸੁਰੱਖਿਅਤ ਥਾਵਾਂ ‘ਤੇ ਮੁੜ-ਵਸੇਬਾ ਕਰਨਾ ਪਵੇਗਾ। ਸੋਕੇ ਅਤੇ ਪਾਣੀ ਦੀ ਘਾਟ, ਅੱਗਾਂ ਲੱਗਣ ਦੀਆਂ ਘਟਨਾਵਾਂ ਵਧਣ ਕਰਕੇ ਵੱਡੀ ਪੱਧਰ ‘ਤੇ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਵਸਾਉਣੇ ਪੈਣਗੇ। ਕੀੜੇ, ਮਕੌੜੇ, ਜਾਨਵਰ ਅਤੇ ਇਨਸਾਨ ਵਾਤਾਵਰਨ ਦੇ ਮਾਰੂ ਪ੍ਰਭਾਵ ਦੇ ਸ਼ਿਕਾਰ ਬਣਨਗੇ। ਖੇਤੀ ਹੀ ਨਹੀਂ ਸਗੋਂ ਦੂਸਰੇ ਹੋਰ ਧੰਦਿਆਂ ‘ਤੇ ਮਾੜਾ ਅਸਰ ਪੈਣ ਕਰਕੇ ਤਬਦੀਲੀ ਵੇਖਣ ਨੂੰ ਮਿਲੇਗੀ। ਸੰਨ 2018 ਵਿਚ ਹੀ ਇੱਕ ਹੈਰਾਨਕੁੰਨ ਰਿਪੋਰਟ ਦਰਸਾਉਂਦੀ ਹੈ ਕਿ ਸੰਨ 2020 ਵਿਚ ਭਾਰਤ ਦੇ ਦਿੱਲੀ, ਬੈਂਗਲੁਰੂ, ਚੇਨੱਈ ਅਤੇ ਹੈਦਰਾਬਾਦ ਸਮੇਤ 21 ਸ਼ਹਿਰਾਂ ਹੇਠਲਾ ਪਾਣੀ ਖਤਮ ਹੋ ਜਾਵੇਗਾ। ਸੰਨ 2030 ਤੱਕ ਭਾਰਤ ਦੀ 40 ਪ੍ਰਤੀਸ਼ਤ ਅਬਾਦੀ ਪੀਣ ਵਾਲੇ ਪਾਣੀ ਤੋਂ ਮਹਿਰੂਮ ਹੋ ਜਾਵੇਗੀ। ਇਜ਼ਰਾਈਲ ਜਿਸ ਦੀ ਤਰੱਕੀ, ਵਿਕਸਿਤ ਤਕਨੀਕ , ਫ਼ੌਜੀ ਅਤੇ ਪਾਣੀ ਸੰਭਾਲ ਸਬੰਧੀ ਪ੍ਰਾਪਤੀਆਂ ਬਾਰੇ ਵੱਡੇ ਪੱਧਰ ‘ਤੇ ਪ੍ਰਚਾਰ ਹੁੰਦਾ ਹੈ, ਬਾਰੇ ਤਾਜ਼ਾ ਰਿਪੋਰਟ ਵਿਚ ਤੇਲ ਅਵੀਵ ਤੇ ਬੈਨ ਗੋਰੀਅਨ ਯੂਨੀਵਰਸਿਟੀਆਂ ਦੇ ਖੋਜੀ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਗਾਜ਼ਾ ਪੱਟੀ ਅੰਦਰ ਪਿਛਲੇ 20 ਸਾਲਾਂ ਤੋਂ ਕਰੀਬ 20 ਲੱਖ ਲੋਕ ਗੁਲਾਮਾਂ ਵਾਂਗ ਤੂੜੇ ਹੋਏ ਹਨ। ਉਨ੍ਹਾਂ ਲਈ ਕਿਧਰੇ ਵੀ ਵਧੀਆ ਰਹਿਣ ਵਾਲੇ ਕਮਰਿਆਂ, ਟਾਇਲਟਾਂ, ਸੀਵਰੇਜ਼, ਖਾਣ-ਪੀਣ, ਸਿਹਤ ਤੇ ਵਿੱਦਿਅਕ ਸੇਵਾਵਾਂ ਦਾ ਕੋਈ ਪ੍ਰਬੰਧ ਨਹੀਂ। ਇਸ ਵਿਵਸਥਾ ਕਰਕੇ ਸੰਨ 2020 ਤੱਕ ਇਹ ਸਮੁੱਚਾ ਇਲਾਕਾ ਮਨੁੱਖੀ ਬਸੇਰੇ ਦੇ ਕਾਬਲ ਹੀ ਨਹੀਂ ਰਹੇਗਾ। ਇਸ ਇਲਾਕੇ ਵਿਚ ਫੈਲੇ ਪ੍ਰਦੂਸ਼ਣ, ਗੰਦਗੀ ਤੇ ਕਾਰਬਨ ਸਮੇਤ ਮਾਰੂ ਗੈਸਾਂ ਨੇ ਇਜ਼ਰਾਈਲ ਦੀ ਆਬੋ-ਹਵਾ, ਧਰਤੀ ਹੇਠਲਾ ਪਾਣੀ, ਸਮੁੰਦਰੀ ਕੱਢਿਆਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਨੂੰ ਖਾਰੇਪਣ ਨਾਲ ਜ਼ਹਿਰੀਲਾ ਬਣਾ ਦਿੱਤਾ ਹੈ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਨੇ ਵੀ ਇਸੇ ਤਰ੍ਹਾਂ ਮਾਨਵ, ਜੀਵ-ਜੰਤੂ ਅਤੇ ਬਨਸਪਤੀ ਮਾਰੂ ਪ੍ਰਦੂਸ਼ਣ ਫੈਲਾ ਰੱਖਿਆ ਹੈ।
ਅਮਰੀਕਾ ਆਪਣੇ ਆਰਥਿਕ ਪੱਖੋਂ ਲਾਹੇਵੰਦ ਕੰਢੀ ਸ਼ਹਿਰਾਂ ਨੂੰ ਸਮੁੰਦਰ ਦਾ ਪਾਣੀ, ਜੋ ਸੰਨ 2100 ਤੱਕ ਦੋ ਮੀਟਰ ਉੱਚਾਈ ‘ਤੇ ਪਹੁੰਚ ਜਾਣ ਦਾ ਡਰ ਹੈ, ਤੋਂ ਬਚਾਉਣ ਲਈ ਸਮੁੰਦਰ ਦੇ ਕੰਢੇ ‘ਤੇ ਉੱਚੀਆਂ ਕੰਧਾਂ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਜਲਵਾਯੂ ਮਾਮਲਿਆਂ ਬਾਰੇ ਮਸ਼ਹੂਰ ਅਮਰੀਕੀ ਪੱਤਰਕਾਰ ਡੇਵਿਡ ਵੈਲਸ ਦਾ ਕਹਿਣਾ ਹੈ ਕਿ ਆਲਮੀ ਤਪਸ਼ ਬਾਰੇ ਮਾਨਵ ਜਾਤੀ ਦੇ ਲੋਕ ਪੂਰੇ ਗਲੋਬ ਵਿਚ ਤਿੰਨ ਭਰਮ ਪਾਲੀ ਬੈਠੇ ਹਨ। ਪਹਿਲਾ ਇਹ ਕਿ ਆਲਮੀ ਤਪਸ਼ ਹੌਲੀ-ਹੌਲੀ ਵਧੇਗੀ। ਇਸ ਸਮੇਂ ਦੌਰਾਨ ਇਸ ਨਾਲ ਨਜਿੱਠਣ ਵਾਲੇ ਉਪਾਅ ਇਜ਼ਾਦ ਕਰ ਲਏ ਜਾਣਗੇ। ਦੂਸਰਾ ਆਲਮੀ ਤਪਸ਼ ਸਾਡੀ ਧਰਤੀ ਦੇ ਕੁਝ ਇੱਕ ਹਿੱਸਿਆਂ ਨੂੰ ਪ੍ਰਭਾਵਿਤ ਕਰੇਗੀ, ਨਾ ਕਿ ਸਾਰੇ ਗਲੋਬ ਨੂੰ ਆਪਣੀ ਲਪੇਟ ‘ਚ ਲਵੇਗੀ। ਤੀਸਰਾ, ਇਹ ਆਲਮੀ ਤਪਸ਼ ਏਨੀ ਸ਼ਦੀਦ ਨਹੀਂ ਹੋਵੇਗੀ ਕਿ ਝੱਲੀ ਨਾ ਜਾ ਸਕੇ। ਪਰ ਮਾਨਵ ਜਾਤੀ ਨੂੰ ਇੰਨਾ ਭਰਮ-ਭੁਲੇਖਿਆਂ ਤੋਂ ਬਚਣ ਦੀ ਲੋੜ ਹੈ ਕਿਉਂਕਿ ਹੁਣ ਸਮਾਂ ਬਹੁਤ ਹੀ ਥੋੜ੍ਹਾ ਹੈ। ਬਹੁਤ ਸਾਰੇ ਜਲਵਾਯੂ ਵਿਗਿਆਨੀ ਇਸ ਆਲਮੀ ਲੂਅ ਭਰੀ ਤਪਸ਼ ਤੋਂ ਇਸ ਗਲੋਬ ਨੂੰ ਬਚਾਉਣ ਦਾ ਤੁਰੰਤ ਤੋੜ ਵੱਡੇ ਪੱਧਰ ‘ਤੇ ਵਚਨਬੱਧਤਾ ਤੇ ਜਿੰਮੇਵਾਰੀ ਨਾਲ ਦਰੱਖ਼ਤ ਲਾਉਣਾ ਮੰਨਦੇ ਹਨ। ਇਸ ਸਮੇਂ ਇਸ ਕਾਰਜ ਲਈ ਇੱਕ ਟ੍ਰਿਲੀਅਨ ਦਰੱਖ਼ਤ ਲਾਉਣ ਦੀ ਲੋੜ ਹੈ। ਜਿਸ ਨਾਲ ਪੂਰਾ ਚੀਨ ਤੇ ਅਮਰੀਕਾ ਕੱਜੇ ਜਾ ਸਕਦੇ ਹਨ। ਇਸ ਯੋਜਨਾ ‘ਤੇ 300 ਬਿਲੀਅਨ ਡਾਲਰ ਖ਼ਰਚਾ ਆਵੇਗਾ। ਪ੍ਰਾਚੀਨ ਭਾਰਤ ਵਿਚ ਇਹ ਯੋਜਨਾ ਸਾਡੇ ਸਮਾਜ ਅਤੇ ਸ਼ਾਸਨ ਦਾ ਅੰਗ ਹੁੰਦੀ ਸੀ। ਪੰਜਾਬ ਦਾ ਵਿਸ਼ਵ ਪ੍ਰਸਿੱਧ ਸਫ਼ਲ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇਸ ਯੋਜਨਾ ਸਬੰਧੀ ਵਿਆਪਕ ਦੂਰ ਅੰਦੇਸ਼ੀ ਰੱਖਦਾ ਸੀ। ਉਹ ਗਰਮੀਆਂ ਵਿਚ ਸ੍ਰੀਨਗਰ ਜਾਂ ਹੋਰ ਪਹਾੜੀ ਰਿਹਾਇਸ਼ਗਾਹਾਂ ਦੀ ਥਾਂ ਹਰ ਸਾਲ ਦੋ-ਤਿੰਨ ਮਹੀਨੇ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਠਹਿਰਦਾ ਸੀ। ਕਾਰਨ ਇੱਥੇ ਅੰਬਾਂ, ਸ਼ਹਿਤੂਤਾਂ ਤੇ ਜਾਮਨਾਂ ਦੇ ਸੈਂਕੜੇ ਬਾਗ-ਬਗੀਚੇ ਅਤੇ ਹੋਰ ਘਣੀ ਬਨਸਪਤੀ ਪਹਾੜੀ ਸਥਾਨਾਂ ਨਾਲੋਂ ਵੀ ਜ਼ਿਆਦਾ ਠੰਢਕ ਰੱਖਦੀ ਸੀ। ਪਰ ਅਸੀਂ ਅੱਜ ਇਸ ਯੋਜਨਾ ਤੋਂ ਦੂਰ ਹੋ ਚੁੱਕੇ ਹਾਂ ਅਤੇ ਨਾ ਹੀ ਇਸ ਪ੍ਰਤੀ ਸੰਜ਼ੀਦਾ ਹਾਂ।
ਮਿਸਾਲ ਵਜੋਂ ਦੁਨੀਆ ਦੇ ਵਿਕਸਿਤ ਦੇਸ਼ ਇੰਗਲੈਂਡ ਨੇ ਸੰਨ 2018-19 ਵਿਚ 3509 ਹੈਕਟੇਅਰ ਧਰਤੀ ‘ਤੇ ਦਰੱਖ਼ਤ ਲਾਉਣ ਦੀ ਯੋਜਨਾ ਬਣਾਈ ਸੀ ਪਰ ਮਾਰਚ, 2019 ਤੱਕ 1320 ਹੈਕਟੇਅਰ ਧਰਤੀ ‘ਤੇ ਦਰੱਖ਼ਤ ਲਾਏ ਜਾ ਸਕੇ ਭਾਵ ਨਿਸ਼ਾਨੇ ਤੋਂ 70 ਪ੍ਰਤੀਸ਼ਤ ਘੱਟ। ਵਿਸ਼ਵ ਦੀ ਸਭ ਤੋਂ ਜ਼ਰਖੇਜ਼ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਭਾਰਤ ਅੰਦਰਲਾ ਹਿੱਸਾ ਅੱਜ ਪਾਣੀ ਦੀ ਕਿੱਲਤ ਤੇ ਅੱਤ ਦੀ ਤਪਸ਼ ਭਰੀ ਅਸਹਿਣਸ਼ੀਲ ਗਰਮੀ ਦਾ ਸ਼ਿਕਾਰ ਬਣਿਆ ਪਿਆ ਹੈ। ਧਰਤੀ ਹੇਠਲਾ ਪਾਣੀ 100 ਤੋਂ 600 ਫੁੱਟ ਥੱਲੇ ਚਲਾ ਗਿਆ ਹੈ। ਇਹ ਪਾਣੀ ਪੀਣਯੋਗ ਵੀ ਨਹੀਂ ਰਿਹਾ। ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਡਾ. ਸਰਦਾਰਾ ਸਿੰਘ ਜੌਹਲ ਨੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਾਉਣ ਤੋਂ ਤੌਬਾ ਕਰਨ ਦੀ ਤੰਬੀਹ ਕੀਤੀ ਹੈ। ਜਦੋਂ ਕਿਸਾਨਾਂ ਦੇ ਇੱਕ ਗਰੁੱਪ ਨੇ ਉਨ੍ਹਾਂ ‘ਤੇ ਸਵਾਲ ਕੀਤਾ ਕਿ ਫਿਰ ਉਨ੍ਹਾਂ ਨੂੰ ਇਸ ਫ਼ਸਲ ਦਾ ਬਦਲ ਦੱਸਿਆ ਜਾਵੇ ਕਿ ਉਹ ਇਸ ਦੀ ਥਾਂ ਹੋਰ ਕਿਹੜੀ ਫ਼ਸਲ ਬੀਜਣ। ਡਾ. ਜੌਹਲ ਦਾ ਅਤਿ ਸੂਝ ਭਰਿਆ ਉੱਤਰ ਸੀ ਕਿ ਉਹ ਉਹੀ ਫਸਲ ਬੀਜਣ ਜੋ ਪਾਣੀ ਖ਼ਤਮ ਹੋਣ ਬਾਅਦ ਬੀਜਣਗੇ ਮੋਨਾਸ਼ ਯੂਨੀਵਰਸਿਟੀ, ਅਮਰੀਕਾ ਦੇ ਪ੍ਰੋ. ਯੂਸਿੰਗ ਦੀ ਖ਼ੋਜ ਦਰਸਾਉਂਦੀ ਹੈ ਕਿ ਜੇ ਮਨੁੱਖ ਨੇ ਵਾਤਾਵਰਨ ਸੰਭਾਲ ਲਈ ਸੰਜੀਦਾ ਉਪਰਾਲੇ ਨਾ ਕੀਤੇ ਤਾਂ ਭਵਿੱਖ ਵਿਚ ਗਰਮ ਹਵਾਵਾਂ ਦਾ ਪ੍ਰਕੋਪ 471 ਪ੍ਰਤੀਸ਼ਤ ਵਧ ਜਾਵੇਗਾ। ਭਾਰਤ, ਚੀਨ, ਅਮਰੀਕਾ (ਵੱਡੀ ਅਬਾਦੀ ਵਾਲੇ ਦੇਸ਼) ਯੂਨਾਨ, ਜਪਾਨ, ਅਸਟਰੇਲੀਆ, ਕੈਨੇਡਾ ਆਦਿ ਇਸ ਦੇ ਸ਼ਿਕਾਰ ਬਣਨਗੇ।
ਇਸ ਤੋਂ ਬਚਣ ਲਈ ਅਮਰੀਕਾ ਅਤੇ ਕੈਨੇਡਾ ਵਿਚ ਬਿਨਾਂ ਨਫਾ-ਨੁਕਸਾਨ ਵਾਲੀ ‘ਗਲੋਬਲ ਕੂਲ ਸਿਟੀ ਅਲਾਇੰਸ ਸੰਸਥਾ’ ਨੇ ਠੰਢੀ ਛੱਤ ਵਾਲੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਬ੍ਰਿਟਿਸ਼ ਸਰਕਾਰ ਨੇ ਸੰਨ 2050 ਤੱਕ ਦੇਸ਼ ਵਿਚ ਜ਼ੀਰੋ ਪ੍ਰਤੀਸ਼ਤ ਕਾਰਬਨ ਧੂੰਆਂ ਵਿਵਸਥਾ ਦਾ ਨਿਸ਼ਾਨਾ ਰੱਖਿਆ ਹੈ ਜਿਸ ਤਹਿਤ ਤਿੰਨ ਬਿਲੀਅਨ ਦਰੱਖ਼ਤ ਲਾਏ ਜਾਣਗੇ। ਖੱਬੇਪੱਖੀ ਡੈਮੋਕ੍ਰੇਟਾਂ ਨੇ ਅਮਰੀਕਾ ਵਿਚ ‘ਨਵੀਂ ਹਰੀ ਡੀਲ’ ਨੂੰ ਅਪਣਾਇਆ ਹੈ। ਆਰਥਿਕ ਮਾਹਿਰ ਜੋਸਿਫ ਸਟਿਗਲਿਟਜ਼ ਲਿਖਦੇ ਹਨ ਕਿ ਸਾਨੂੰ ਵਾਤਾਵਰਨ ਤਬਦੀਲੀ ਨੂੰ ਤੀਸਰੀ ਵਿਸ਼ਵ ਜੰਗ ਵਜੋਂ ਕਬੂਲ ਕਰਨਾ ਚਾਹੀਦਾ ਹੈ। ਮਾਨਵ ਸੱਭਿਅਤਾ ਖ਼ਤਰੇ ਵਿਚ ਹੈ। ਜਿਨ੍ਹਾਂ ਹਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਪਹਿਲਾਂ ਕਦੇ ਵੀ ਨਹੀਂ ਸਨ। ਥਨਬਰਗ ਨੇ ਵਾਤਾਵਰਨ ਸੰਕਟ ਨੂੰ ‘ਮਾਨਵ ਹੋਂਦ ਦਾ ਸੰਕਟ’ ਦਰਸਾਇਆ ਹੈ। ਯੂ. ਐਨ. ਵਿਗਿਆਨੀ ਇਮਲੀ ਜਹਨਸਨ ਸਮੁੰਦਰੀ ਹਲਚਲ ਤੇ ਪ੍ਰਦੂਸ਼ਣ ਤੋਂ ਦੁਖੀ ਹੈ। ਉਸ ਨੇ ਖੇਤੀ ਅਤੇ ਜੰਗਲ ਸੈਕਟਰਾਂ ਵਿਚ ਵੱਡੀਆਂ ਤਬਦੀਲੀਆਂ ‘ਤੇ ਜ਼ੋਰ ਦਿੱਤਾ ਹੈ। ਥਨਬਰਗ ਨੇ ਤਾਂ 20 ਸਤੰਬਰ, 2019 ਨੂੰ ਵਾਤਾਵਰਨ ਸੰਭਾਲ ਨੂੰ ਲੈ ਕੇ ਵਿਸ਼ਵ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਵੇਂ ਹੀ ਹੋਰ ਪੱਛਮੀ ਦੇਸ਼ਾਂ ਵਿਚ ਗਰੀਨ ਹਮਾਇਤੀ ਤਕੜੇ ਹੋ ਰਹੇ ਹਨ। ਭਾਰਤ ਦੀ ਲੇਖਕਾ ਅਰੁੰਧਤੀ ਰਾਏ ਦਾ ਮੱਤ ਹੈ ਕਿ ਹੁਣ ਕਿਆਫੇ ਲਾਉਣੇ ਬੰਦ ਕਰ ਦੇਣੇ ਚਾਹੀਦੇ ਹਨ ਤੇ ਵਾਤਾਵਰਨ ਸੰਭਾਲ ਦੇ ਪਵਿੱਤਰ ਕਾਰਜ ਲਈ ਜੁੱਟ ਜਾਣਾ ਚਾਹੀਦਾ ਹੈ। ਸੋ ਮਾਨਵ ਹੋਂਦ ਅਤੇ ਸੱਭਿਅਤਾ ਨੂੰ ਵਾਤਾਵਰਨ ਸੰਕਟ ਤੋਂ ਬਚਾਉਣ ਲਈ ਸਾਨੂੰ ਸਭ ਨੂੰ ਮਿਲ-ਜੁਲ ਕੇ ਹੁਣ ਤੋਂ ਹੀ ਜੁੱਟ ਜਾਣਾ ਚਾਹੀਦਾ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕਾਂ ਨੂੰ ਪੈ ਰਹੀ ਐ ਮਹਿੰਗਾਈ ਦੀ ਮਾਰ, ਬੱਸ ਕਿਰਾਇਆ ਘਟਾਵੇ ਪੰਜਾਬ ਸਰਕਾਰ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੀਤੀ ਸਰਕਾਰ ਤੋਂ ਮੰਗ
ਚੰਡੀਗੜ। ਮਹਿੰਗਾਈ ਦੀ ਮਾਰ ਝੱਲ ਰਹੇ ਸੂਬੇ ਦੇ ਲੋਕਾਂ ਦੀ ਆਵਾਜ਼ ਚੁੱਕਦਿਆਂ ਅੱਜ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਛੇਤੀ ਤੋਂ ਛੇਤੀ ਸੂਬੇ ਵਿਚ ਬੱਸ ਕਿਰਾਏ ਨੂੰ ਘਟਾਵੇ। ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ  ਪੰਜਾਬ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਬਹਾਨਾ ਬਣਾ ਕੇ ਅਨੇਕਾਂ ਵਾਰ 10 ਪੈਸੇ ਕਿੱਲੋਮੀਟਰ ਤੱਕ ਬੱਸ ਕਿਰਾਇਆ ਵਧਾਇਆ ਹੈ। ਉਨਾਂ ਕਿਹਾ ਕਿ ਅਜਿਹਾ ਕਰ ਕੇ ਸਰਕਾਰ ਨੇ ਹਰ ਰੋਜ਼ ਸਫ਼ਰ ਕਰ ਰਹੇ ਲੋਕਾਂ ਉੱਤੇ ਭਾਰ ਪਾਇਆ ਹੈ। ਉਨਾਂ ਕਿਹਾ ਕਿ ਹੁਣ ਜਦੋਂ ਕਿੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਦੇਸ਼ ਭਰ ਵਿਚ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੇਲ ਦੀਆਂ ਘਟੀਆਂ ਕੀਮਤਾਂ ਦੇ ਹਿਸਾਬ ਨਾਲ ਬੱਸ ਕਿਰਾਏ ਘਟਾਵੇ।
ਚੀਮਾ ਨੇ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਖ਼ਰਚੇ ਘਟਾ ਕੇ ਖ਼ਜ਼ਾਨੇ ਨੂੰ ਭਰੇਗੀ ਪਰੰਤੂ ਲੋਕਾਂ ਕੋਲੋਂ ਇਕੱਠੇ ਕੀਤੇ ਪੈਸੇ ਨਾਲ ਮੰਤਰੀਆਂ ਅਤੇ ਸਲਾਹਕਾਰਾਂ ਨੂੰ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰ ਰਹੀ ਹੈ। ਉਨਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰੇਗੀ।  Government
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕਾਂ ਦੀਆਂ ਤਨਖਾਹਾਂ ਘਟਾਉਣਾ ਪੰਜਾਬ ਸਰਕਾਰ ਦਾ ਨਾਦਰਸ਼ਾਹੀ ਫ਼ੈਸਲਾ : ਅਰਵਿੰਦ ਕੇਜਰੀਵਾਲ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਸਟਰਾਂ ਦੀਆਂ ਤਨਖਾਹਾਂ ਘਟਾਉਣ ਸਰਕਾਰ ਦਾ ਨਾਦਰਸ਼ਾਹੀ ਫੈਸਲਾ ਹੈ ਉਹ ਸੰਗਰੂਰ ਵਿਖੇ ਰੇਲ ਗੱਡੀ ਰਾਹੀਂ ਸੰਗਰੂਰ ਰੇਲਵੇ ਸਟੇਸ਼ਨ ‘ਤੇ ਪੁੱਜੇ ਤੇ ਅੱਗੇ ਹਲਕਾ ਬਠਿੰਡਾ ਦਿਹਾਤੀ ਤੋਂ ਪਾਰਟੀ ਦੀ ਵਿਧਾਇਕਾ ਰੁਪਿੰਦਰ ਰੂਬੀ ਦੇ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਜਾਣਾ ਸੀ ਉਨ੍ਹਾਂ ਕਿਹਾ ਕਿ ਜੇਕਰ ਇੱਕ ਅਧਿਆਪਕ ਨੂੰ ਗੁਜਾਰੇ ਜੋਗੀ ਤਨਖਾਹ ਨਹੀਂ ਮਿਲੇਗੀ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਸਹੀ ਨਹੀਂ ਹੋਵੇਗਾ ਤੇ ਸਰਕਾਰ ਦੇ ਇਸ ਫੈਸਲੇ ਦਾ ਸਿੱਖਿਆ ਪ੍ਰਣਾਲੀ ‘ਤੇ ਮਾਰੂ ਪ੍ਰਭਾਵ ਪਵੇਗਾ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੂੰ ਪੂਰੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।
ਪੰਜਾਬ ਤੇ ਹਰਿਆਣਾ ‘ਚ ਝੋਨੇ ਦੀ ਰਹਿੰਦ ਖੂੰਹਦ ਦੇ ਪ੍ਰਬੰਧ ਸਬੰਧੀ ਕੇਜਰੀਵਾਲ ਨੇ ਦੱਸਿਆ ਕਿ ਉਹ ਪਰਾਲੀ ਸਾੜਨ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਕੇਂਦਰੀ ਮੰਤਰੀ ਹਰਸ਼ਵਰਧਨ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲੇ ਸਨ। ਇਸ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਸੀ ਕਿ ਅਸੀਂ ਜੋ ਕਿਸਾਨ ਪਰਾਲੀ ਸਾੜ ਰਹੇ ਹਨ, ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਮੁਆਵਜ਼ਾ ਦੇਵਾਂਗੇ ਪਰ ਦੋਵਾਂ ਨੇ ਅਜੇ ਤੱਕ ਕੁਝ ਨਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ‘ਚ ਮੌਜ਼ੂਦ ਸਨ।
ਕੇਂਦਰ ‘ਤੇ ਲਾਇਆ ਚਤਰ-ਚਲਾਕੀ ਕਰਨ ਦਾ ਦੋਸ਼
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ‘ਚ ਕੀਤਾ ਵਿਰੋਧ, ਕਿਹਾ, ਹੋਵੇਗਾ ਇਸ ਨਾਲ ਪੰਜਾਬ ਨੂੰ ਨੁਕਸਾਨ
ਅਸ਼ਵਨੀ ਚਾਵਲਾ, ਚੰਡੀਗੜ੍ਹ
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਵਿੱਚ ਢਾਈ ਰੁਪਏ ਦੀ ਰਾਹਤ ਨਾਲ ਹੀ ਪੰਜਾਬ ਦੇ ਵਾਸੀਆਂ ਨੂੰ ਆਪਣਾ ਕੰਮ ਚਲਾਉਣਾ ਪੈਣਾ ਹੈ, ਕਿਉਂਕਿ ਪੰਜਾਬ ਸਰਕਾਰ ਅਤੇ ਮਨਪ੍ਰੀਤ ਬਾਦਲ ਕੇਂਦਰ ਦੀ ਉਹ ਬੇਨਤੀ ਸਵੀਕਾਰ ਕਰਨ ਨੂੰ ਤਿਆਰ ਨਹੀਂ , ਜਿਸ ਵਿੱਚ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਢਾਈ ਰੁਪਏ ਦੀ ਵੈਟ ਵਿੱਚ ਕਟੌਤੀ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇਸ ਸਬੰਧੀ ਵਿਚਾਰ ਕਰਨ ਲਈ ਮੀਟਿੰਗ ਤਾਂ ਅੱਜ ਜ਼ਰੂਰ ਹੋਈ ਸੀ ਪਰ ਇਸ ਸਬੰਧੀ ਮਨਪ੍ਰੀਤ ਬਾਦਲ ਅਤੇ ਹੋਰਨਾਂ ਦੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਹਾਲ ਦੀ ਘੜੀ ਸਵੀਕਾਰ ਕਰਕੇ ਸੋਮਵਾਰ ਨੂੰ ਮੁੜ ਤੋਂ ਮੀਟਿੰਗ ਰੱਖ ਲਈ ਗਈ ਹੈ।
ਅੱਜ ਹੋਈ ਮੀਟਿੰਗ ਵਿੱਚ ਮਨਪ੍ਰੀਤ ਬਾਦਲ ਨੇ ਹਾਂ-ਪੱਖੀ ਰਵੱਈਆ ਅਪਣਾਉਣ ਦੀ ਥਾਂ ‘ਤੇ ਕੇਂਦਰ ਸਰਕਾਰ ਨੂੰ ਚਲਾਕ ਕਰਾਰ ਦੇ ਦਿੱਤਾ ਹੈ ਉਨ੍ਹਾਂ ਕਿਹਾ ਕਿ ਕੇਂਦਰ ਨੇ ਆਪਣੀ ਜੇਬ ਵਿੱਚੋਂ ਜ਼ਿਆਦਾ ਪੈਸੇ ਕੱਢਣ ਦੀ ਥਾਂ ‘ਤੇ ਸੂਬਾ ਸਰਕਾਰ ‘ਤੇ ਹੀ ਰਾਹਤ ਦਿੱਤੇ ਹੋਏ ਢਾਈ ਰੁਪਏ ਵਿੱਚੋਂ ਜ਼ਿਆਦਾ ਬੋਝ ਪਾ ਦਿੱਤਾ ਹੈ, ਜਦੋਂ ਕਿ ਅਜੇ ਸੂਬਾ ਸਰਕਾਰਾਂ ਨੂੰ ਢਾਈ ਰੁਪਏ ਹੋਰ ਮੁਆਫ਼ ਕਰਨ ਲਈ ਕਿਹਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਐਕਸਾਈਜ਼ ਟੈਕਸ ਵਿੱਚ ਕਟੌਤੀ ਕਰਕੇ ਢਾਈ ਰੁਪਏ ਘਟਾਉਣ ਜਾ ਰਹੇ ਹਨ ਪਰ ਅਸਲ ਵਿੱਚ ਇਸ ਢਾਈ ਰੁਪਏ ਵਿੱਚ ਤੇਲ ਕੰਪਨੀਆਂ ਨੂੰ 1 ਰੁਪਏ ਘਟਾਉਣ ਲਈ ਕਿਹਾ ਗਿਆ ਹੈ ਤੇ ਡੇਢ ਰੁਪਏ ਵਿੱਚ ਪੰਜਾਬ ਦੇ ਵੈਟ ਕਟੌਤੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਜਿਸ ਨਾਲ ਸਿਰਫ਼ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਵੱਲੋਂ ਲਗਭਗ 2 ਰੁਪਏ ਘਟਾਏ ਗਏ ਹਨ, ਜਦੋਂ ਕਿ 50 ਪੈਸੇ ਵੈਟ ਕਟੌਤੀ ਦੇ ਪੰਜਾਬ ਦੇ ਹਿੱਸੇ ਵਿੱਚੋਂ ਗਏ ਹਨ।
ਇਸ ਨਾਲ ਹੀ ਐਕਸਾਈਜ ਟੈਕਸ ਵਿੱਚੋਂ ਪੰਜਾਬ ਨੂੰ ਮਿਲਣ ਵਾਲੇ 42 ਫੀਸਦੀ ਨਾਲ 63 ਪੈਸੇ ਵੀ ਪੰਜਾਬ ਦੀ ਜੇਬ ਵਿੱਚੋਂ ਹੀ ਜਾਣਗੇ। ਜਦੋਂ ਕਿ ਬੇਸ ਤੇਲ ਕੰਪਨੀਆਂ ਅਤੇ ਪੈਟਰੋਲ ਡੀਲਰਾਂ ਦੀ ਕਮਾਈ ਦੇ ਹਿੱਸੇ ਵਿੱਚੋਂ ਮਿਲਣ ਵਾਲਾ ਇਨਕਮ ਟੈਕਸ ਵੀ ਘੱਟ ਹੋਏਗਾ, ਉਸ ਵਿੱਚੋਂ ਵੀ ਪੰਜਾਬ ਦਾ ਹਿੱਸਾ ਜਾਏਗਾ। ਇਸ ਤਰਾਂ ਇਸ ਢਾਈ ਰੁਪਏ ਦੀ ਰਾਹਤ ਵਿੱਚ ਪੰਜਾਬ ਦੇ ਜੇਬ ਵਿੱਚੋਂ 1 ਰੁਪਏ 30 ਪੈਸੇ ਦੇ ਲਗਭਗ ਜਾ ਰਿਹਾ ਹੈ।
ਬਾਰਡਰ ਏਰੀਆ ਦੇ ਪੈਟਰੋਲ ਪੰਪ ਹੋ ਸਕਦੇ ਹਨ ਬੰਦ
ਪੰਜਾਬ ਦੇ ਬਾਰਡਰ ਏਰੀਆ ਦੇ ਨੇੜੇ ਪੈਂਦੇ ਸ਼ਹਿਰਾਂ ਵਿੱਚ ਪੈਂਦੇ ਪੈਟਰੋਲ ਪੰਪ ਬੰਦ ਹੋਣ ਕੰਢੇ ਪੁੱਜ ਸਕਦੇ ਹਨ, ਕਿਉਂਕਿ ਪੈਟਰੋਲ ਦੇ ਰੇਟ ਪਹਿਲਾਂ ਹੀ ਹਰਿਆਣਾ ਅਤੇ ਚੰਡੀਗੜ੍ਹ ਸਣੇ ਹਿਮਾਚਲ ਤੋਂ ਜ਼ਿਆਦਾ ਮਹਿੰਗੇ ਸਨ ਪਰ ਹੁਣ ਡੀਜ਼ਲ ਦੇ ਰੇਟ ਵਿੱਚ ਵੀ ਕਾਫ਼ੀ ਜ਼ਿਆਦਾ ਫਰਕ ਪੈ ਗਿਆ ਹੈ। ਇਸ ਲਈ ਜਿਹੜੇ ਬਾਰਡਰ ਏਰੀਆ ‘ਤੇ ਪੈਂਦੇ ਪੰਪ ਡੀਜ਼ਲ ਨੂੰ ਵੇਚ ਕੇ ਆਪਣਾ ਕੰਮ ਚਲਾ ਰਹੇ ਸਨ ਹੁਣ ਆਮ ਲੋਕ ਸੂਬੇ ਦੇ ਪੰਪਾਂ ਤੋਂ ਮਹਿੰਗਾ ਡੀਜ਼ਲ ਵੀ ਲੈਣ ਦੀ ਥਾਂ ਗੁਆਂਢੀ ਸੂਬਿਆਂ ਦੇ ਪੰਪਾਂ ‘ਤੇ ਜਾਣਗੇ, ਇਸ ਲਈ ਉਨ੍ਹਾਂ ਦੇ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ‘ਤੇ ਪੁੱਜ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਦੂਸ਼ਣ ਘਟਾਉਣਾ ਹੋਵੇਗਾ, ਹਰਿਆਲੀ ਵਧਾਉਣੀ ਹੋਵੇਗੀ
ਦਸੰਬਰ ਪੂਰਾ ਗੁਜ਼ਰ ਚੁੱਕਿਆ ਹੈ ਭਾਰਤ ‘ਚ ਪਹਾੜਾਂ ‘ਚ ਬਰਫਬਾਰੀ ਹੋ ਰਹੀ ਹੈ , ਪਰ ਮੈਦਾਨਾਂ ‘ਚ ਓਨੀ ਠੰਢ ਨਹੀਂ ਪੈ ਰਹੀ, ਜਿੰਨੀ ਇਸ ਮਹੀਨੇ ‘ਚ ਹੋਣੀ ਚਾਹੀਦੀ ਹੈ ਮੌਸਮ ਦੀ ਇਸ ਬੇਰੁਖੀ ਦਾ ਖੇਤੀ ‘ਤੇ ਕਾਫੀ ਬੁਰਾ ਅਸਰ ਪੈ ਰਿਹਾ ਹੈ ਖਾਸ ਕਰਕੇ ਕਣਕ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਜੇਕਰ ਦੋ ਹਫਤੇ ਹੋਰ ਅਜਿਹਾ ਹੀ ਮੌਸਮ ਰਹਿੰਦਾ ਹੈ, ਤਾਂ ਕਣਕ ਦਾ ਝਾੜ ਇੱਕ ਤਿਹਾਈ ਤੱਕ ਡਿੱਗ ਸਕਦਾ ਹੈ।
ਕਹਿਣ ਨੂੰ ਇਹ ਮਹਿਜ਼ ਇੱਕ ਤਿਹਾਈ ਹੈ, ਪਰ ਜਦੋਂ ਲੱਖਾਂ ਮੀਟ੍ਰਿਕ ਟਨ ਕਣਕ ਦੀ ਕਮੀ ਹੋ ਜਾਵੇਗੀ, ਉਦੋਂ ਅਸਲ ਤਸਵੀਰ ਸਾਹਮਣੇ ਆਵੇਗੀ ਮੌਸਮ ਵਿਗੜਨ ਦੀ ਸਭ ਤੋਂ ਮੁੱਖ ਵਜ੍ਹਾ ਪ੍ਰਦੂਸ਼ਣ ਫੈਲਣਾ ਅਤੇ ਹਰਿਆਲੀ ਦੀ ਕਮੀ ਹੋ ਜਾਣਾ ਹੈ ਪ੍ਰਦੂਸ਼ਣ ਦੇ ਮਾਮਲੇ ‘ਚ ਪੂਰਾ ਵਿਸ਼ਵ ਚਿੰਤਤ ਹੈ ਦੇਸ਼ ਦੀ ਰਾਜਧਾਨੀ ਦਿੱਲੀ ਅਕਤੂਬਰ-ਨਵੰਬਰ ‘ਚ ਪ੍ਰਦੂਸ਼ਣ ਸਬੰਧੀ ਬੇਹੱਦ ਐਕਟਿਵ ਰਹੇ ਹਨ ਪ੍ਰਦੂਸ਼ਣ ਇੱਕ ਅਜਿਹੀ ਸਮੱਸਿਆ ਹੈ, ਜਿਸ ਨੂੰ ਕੋਈ ਸਰਕਾਰ ਬਹੁਤ ਛੇਤੀ ਕੰਟਰੋਲ ਨਹੀਂ ਕਰ ਸਕਦੀ ਹੈ ਪਰ ਆਮ ਲੋਕ ਭੌਤਿਕ ਸੁੱਖ-ਸਹੂਲਤਾਂ ‘ਤੇ ਇੰਨੇ ਜਿਆਦਾ ਨਿਰਭਰ ਹੋ ਗਏ ਹਨ। (Pollution)
ਇਹ ਵੀ ਪੜ੍ਹੋ : ਇਨਸਾਨ ’ਚ ਜ਼ਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਮੰਜ਼ਿਲ ਦੂਰ ਨਹੀਂ
ਕਿ ਉਹ ਪ੍ਰਦੂਸ਼ਣ ‘ਚ ਰਹਿਣਾ ਮਨਜ਼ੂਰ ਕਰ ਰਹੇ ਹਨ। ਪਰ ਸਹੂਲਤਾਂ ਨਹੀਂ ਛੱਡਣਾ ਚਾਹੁੰਦੇ ਮੌਸਮ ‘ਚ ਬਦਲਾਅ ਦਾ ਦੂਜਾ ਵੱਡਾ ਕਾਰਨ ਹਰਿਆਲੀ ਦਾ ਗਾਇਬ ਹੋਣਾ ਹੈ ਹਰਿਆਲੀ ਗਾਇਬ ਹੋਣ ਦੀ ਮੁੱਖ ਵਜ੍ਹਾ ਹੈ ਸਕੜਾਂ ਤੇ ਨਗਰਾਂ ਦਾ ਫੈਲਾਅ ਅਜੇ ਦੇਸ਼ ਦੇ ਹਰ ਸੂਬੇ ‘ਚ ਸੜਕਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਇੱਕ ਹਾਈਵੇ ਬਣਾਉਣ ‘ਚ ਹੀ ਲੱਖਾਂ ਦਰੱਖਤ ਕੱਟੇ ਜਾ ਰਹੇ ਹਨ ਦਰੱਖਤਾਂ ਦੇ ਦੁਬਾਰਾ ਤਿਆਰ ਹੋਣ ‘ਚ ਕਰੀਬ 10 ਸਾਲ ਲੱਗਣਗੇ ਵਿਕਾਸ ਸਮੇਂ ਦੀ ਜ਼ਰੂਰਤ ਹੈ, ਪਰ ਹਰਿਆਲੀ ਦਾ ਵਿਨਾਸ਼ ਘਾਤਕ ਹੈ। ਭਾਰਤ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਕਿ ਉਹ ਆਪਣੇ ਵਿਕਾਸ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਕੱਟੇ ਜਾਣ ਵਾਲੇ ਦਰੱਖਤਾਂ ਦੀ ਥਾਂ ਸੁਰੱਖਿਅਤ ਖੇਤਰ ‘ਚ ਜਾਂ ਪ੍ਰੋਜੈਕਟ ਦੇ ਹਰਿਆਲੀ ਖੇਤਰ ‘ਚ ਬੂਟੇ ਲਗਵਾਉਣ ਜਦੋਂ ਅਜਿਹੇ ਦਰੱਖਤ ਥੋੜ੍ਹੇ ਵੱਡੇ ਹੋ ਜਾਣਗੇ, ਉਦੋਂ ਪ੍ਰੋਜੈਕਟ ਦਰਮਿਆਨ ਪੈ ਰਹੀ ਹਰਿਆਲੀ ਨੂੰ ਹਟਾਇਆ ਜਾਵੇ ਆਉਣ ਵਾਲੇ ਸਾਲਾਂ ‘ਚ ਜੇਕਰ ਭਾਰਤ ‘ਚ ਗਰਮੀ ਹੋਰ ਵਧਦੀ ਹੈ ਜਾਂ ਸੋਕਾ ਪੈਂਦਾ ਹੈ (Pollution)
ਉਦੋਂ ਉਹ ਸਿਰਫ਼ ਅਤੇ ਸਿਰਫ਼ ਸ਼ਹਿਰਾਂ-ਉਦਯੋਗਾਂ ਦੇ ਪ੍ਰਦੂਸ਼ਣ ਅਤੇ ਹਰਿਆਲੀ ਦੇ ਹਟਾ ਦੇਣ ਦੀ ਵਜ੍ਹਾ ਨਾਲ ਹੋਵੇਗਾ ਇਸ ਲਈ ਹਰੇਕ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਗਲੋਬਲ ਵਾਰਮਿੰਗ ਦੇ ਇਸ ਗੇੜ ‘ਚ ਮੌਸਮ ਨੂੰ ਚੰਗਾ ਬਣਾਉਣ ‘ਚ ਆਪਣਾ-ਆਪਣਾ ਯੋਗਦਾਨ ਦੇਣ, ਨਹੀਂ ਤਾਂ ਜਿਸ ਗਰਮੀ ਦੇ ਨਾਲ-ਨਾਲ ਸਾਲ ਗੁਜ਼ਰ ਰਿਹਾ ਹੈ, ਉਹ ਆਉਣ ਵਾਲੇ ਸਾਲਾਂ ‘ਚ ਹੋਰ ਵਧਦੀ ਜਾਣੀ ਹੈ।
ਇਹ ਵੀ ਪੜ੍ਹੋ : ਬਾਬਾ ਬਾਲਕ ਨਾਥ, ਵਸੁੰਦਰਾ ਰਾਜੇ ਜਾਂ ਦੀਆ ਕੁਮਾਰੀ? ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ?
ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ
ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸੀ, ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਤੰਦਰੁਸਤ ਵੀ ਰਹਿੰਦਾ ਸੀ ਅੱਜ-ਕੱਲ੍ਹ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ
ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਬਿਸਤਰ ‘ਤੇ ਜਾਣ ਤੱਕ ਪੂਰਾ ਦਿਨ ਅਸੀਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਦੇ ਹਾਂ ਦੰਦ ਸਾਫ ਕਰਨ ਵਾਲੇ ਪੇਸਟ ਵਿੱਚ ਸੋਡੀਅਮ ਫਲੋਰਾਈਡ ਨਾਂ ਦਾ ਰਸਾਇਣ ਹੁੰਦਾ ਹੈ ਇਹ ਰਸਾਇਣ ਇੰਨਾ ਘਾਤਕ ਹੁੰਦਾ ਹੈ ਕਿ ਨਿਗਲੇ ਜਾਣ ‘ਤੇ ਮਨੁੱਖੀ ਸਰੀਰ ਵਿੱਚ ਜਾਨਲੇਵਾ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ
ਪੁਰਾਣੇ ਸਮੇਂ ਵਿੱਚ ਤਾਂ ਨਿੰਮ ਜਾਂ ਕਿੱਕਰ ਦੀ ਦਾਤਣ ਨਾਲ ਹੀ ਸਰ ਜਾਂਦਾ ਸੀ ਤੇ ਦੰਦ ਵੀ ਚਮਕੀਲੇ ਰਹਿੰਦੇ ਸਨ ਫਿਰ ਵਾਰੀ ਆਉਂਦੀ ਹੈ ਨਹਾਉਣ ਦੀ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੂਆਂ ਤੇ ਰਸਾਇਣਾਂ ਨਾਲ ਭਰੇ ਰੰਗ-ਬਰੰਗੇ ਸਾਬਣ ਸਾਡੇ ਆਧੁਨਿਕ ਬਾਥਰੂਮਾਂ ਦਾ ਸ਼ਿੰਗਾਰ ਬਣ ਗਏ ਹਨ ਜੋ ਸਾਡੇ ਜਿਸਮ ਦੀ ਕੁਦਰਤੀ ਨਮੀ ਖ਼ਤਮ ਕਰ ਦਿੰਦੇ ਹਨ ਤੇ ਖੁਸ਼ਕੀ ਘਟਾਉਣ ਲਈ ਅਸੀਂ ਚਮੜੀ ‘ਤੇ ਬੌਡੀ ਲੋਸ਼ਨ ਲਾਉਂਦੇ ਹਾਂ ਪਸੀਨੇ ਦੀ ਬੁਦਬੂ ਤੋਂ ਛੁਟਕਾਰਾ ਪਾਉਣ ਲਈ ਅਸੀਂ ਟੈਲਕਮ ਪਾਊਡਰ, ਪਰਫਿਊਮ ਤੇ ਡਿਓਡਰੈਂਟ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਤੇ ਬਕਾਇਦਾ ਚਿਤਾਵਨੀ ਲਿਖੀ ਹੁੰਦੀ ਹੈ ਕਿ ਅੱਖਾਂ ਦੇ ਸੰਪਰਕ ਵਿੱਚ ਆਉਣ ‘ਤੇ ਨੁਕਸਾਨ ਹੋ ਸਕਦਾ ਹੈ ਟੈਲਕਮ ਪਾਊਡਰ ਵਿੱਚ ਇੱਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ ਜਿਸ ਨਾਲ ਸਾਡੀ ਚਮੜੀ ਦੇ ਪਸੀਨੇ ਵਾਲੇ ਮੁਸਾਮ ਬੰਦ ਹੋ ਜਾਂਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਦਾ ਖ਼ਤਰਾ 25% ਤੱਕ ਵਧ ਜਾਂਦਾ ਹੈ
ਵਾਲ ਧੋਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਬਜ਼ਾਰਾਂ ਵਿੱਚ ਆ ਗਏ ਹਨ ਸਿੱਕਰੀ ਲਈ ਵੱਖਰਾ, ਝੜਦੇ ਵਾਲਾਂ ਲਈ ਵੱਖਰਾ ਤੇ ਚਿੱਟੇ ਵਾਲਾਂ ਲਈ ਵੱਖਰਾ ਸ਼ੈਂਪੂ ਹੈ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵੀ ਜਰੂਰੀ ਲਾਇਆ ਜਾਂਦਾ ਹੈ ਕਿ ਵਾਲ ਉਲਝ ਨਾ ਜਾਣ ਤੇ ਸੌਖਿਆਂ ਕੰਘੀ ਹੋ ਸਕੇ ਪਰ ਇਹਨਾਂ ਵਿਚਲੇ ਰਸਾਇਣ ਵਾਲਾਂ ਤੇ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਔਰਤਾਂ ਵੀ ਚਿਹਰੇ ਦੀ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ ਗੋਰੀ ਚਮੜੀ ਲਈ ਵੱਖਰੀ ਕ੍ਰੀਮ, ਸਾਂਵਲੇ ਰੰਗ ਲਈ ਵੱਖਰੀ, ਅੱਖਾਂ ਲਈ ਵੱਖਰੀ ਕਰੀਮ ਵਰਤੀ ਜਾਂਦੀ ਹੈ ਜਦਕਿ ਸਾਡੀ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵੇਸਣ ਦੇ ਵਟਣੇ ਨਾਲ ਹੀ ਆਪਣੀ ਖੂਬਸੂਰਤੀ ਕਾਇਮ ਰੱਖਦੀਆਂ ਸਨ ਤੇ ਚਿਹਰੇ ਦੀ ਰੌਣਕ ਵੀ ਬਣੀ ਰਹਿੰਦੀ ਸੀ ਪਰ ਹੁਣ ਚਿਹਰੇ ਪੈਂਤੀਆਂ ਤੋਂ ਬਾਅਦ ਮੁਰਝਾ ਜਾਂਦੇ ਹਨ, ਕਿਉਂਕਿ ਸੁੰਦਰਤਾ ਉਤਪਾਦਾਂ ਵਿਚਲੇ ਘਾਤਕ ਰਸਾਇਣ ਚਿਹਰੇ ਦੀ ਚਮੜੀ ਨੂੰ ਢਿੱਲਾ ਬਣਾ ਕੇ ਉਸਦੀ ਕੁਦਰਤੀ ਚਮਕ ਨੂੰ ਖਤਮ ਕਰ ਦਿੰਦੇ ਹਨ
ਪਹਿਲਾਂ ਚਾਟੀ ਦੀ ਖੱਟੀ ਲੱਸੀ ਨੂੰ ਵਾਲ ਧੋਣ ਲਈ ਉੱਤਮ ਮੰਨਿਆ ਜਾਂਦਾ ਸੀ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਚੰਗੀ ਤਰ੍ਹਾਂ ਵਾਲਾਂ ਵਿੱਚ ਕੀਤੀ ਜਾਂਦੀ ਸੀ ਅੱਜ-ਕੱਲ੍ਹ ਦੇ ਬੱਚਿਆਂ ਦੇ ਦਸ-ਦਸ ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਰਹੇ ਹਨ ਇਹ ਸਭ ਘਾਤਕ ਰਸਾਇਣਾਂ ਦਾ ਹੀ ਚਮਤਕਾਰ ਹੈ
ਅੱਜ-ਕੱਲ੍ਹ ਦੇ ਨੌਜਵਾਨ ਕੁਦਰਤੀ ਖੁਰਾਕਾਂ ਦਾ ਖਹਿੜਾ ਛੱਡ ਤਾਕਤ ਵਧਾਉਣ ਵਾਲੇ ਅਨੇਕਾਂ ਉਤਪਾਦ ਬਿਨਾ ਡਾਕਟਰੀ ਸਲਾਹ ਦੇ ਧੜਾਧੜ ਵਰਤ ਰਹੇ ਹਨ ਨੌਜਵਾਨ ਇਹਨਾਂ ਉਤਪਾਦਾਂ ਦੇ ਸਰੀਰ ‘ਤੇ ਪੈਣ ਵਾਲੇ ਮੰਦਪ੍ਰਭਾਵਾਂ ਤੋਂ ਅੱਖਾਂ ਮੀਟੀ ਬੈਠੇ ਹਨ ਫਲਾਂ-ਸਬਜ਼ੀਆਂ ਉੱਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ ਮੁਨਾਫਾਖੋਰਾਂ ਵੱਲੋਂ ਬੇਮੌਸਮੇ ਫਲਾਂ ਤੇ ਸਬਜ਼ੀਆਂ ਨੂੰ ਘਾਤਕ ਰਸਾਇਣਾਂ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ ਜੋ ਸਰੀਰ ਅੰਦਰ ਜਾ ਕੇ ਨਾਮੁਰਾਦ ਬਿਮਾਰੀਆਂ ਉਪਜਾਉਂਦੇ ਹਨ
ਮੱਛਰ, ਮੱਖੀ ਤੇ ਹੋਰ ਕੀੜੇ-ਮਕੌੜੇ ਮਾਰਨ ਲਈ ਘਰਾਂ ਵਿੱਚ ਵੱਖਰੇ ਸਪਰੇਅ ਰੱਖੇ ਗਏ ਹਨ ਜਦੋਂ ਇਹਨਾਂ ਦੀ ਸਪਰੇਅ ਕਰਦੇ ਹਾਂ ਤਾਂ ਇਹ ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ ਤੇ ਫੇਫੜਿਆਂ ਨੂੰ ਜਾਣ ਵਾਲੀ ਆਕਸੀਜਨ ਵਿੱਚ ਰਲ ਕੇ ਸਾਹ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਬਾਥਰੂਮ ਦੀ ਦੁਰਗੰਧ ਭਜਾਉਣ ਲਈ ਖ੍ਹੁਬੋ ਵਾਲੀਆਂ ਟਿੱਕੀਆਂ ਕੰਧਾਂ ‘ਤੇ ਟੰਗੀਆਂ ਜਾਂਦੀਆਂ ਹਨ ਅਖੇ ਇਹਨਾਂ ਦੇ ਨੇੜੇ ਕਿਰਲੀਆਂ ਤੇ ਕੀੜੇ-ਮਕੌੜੇ ਨਹੀਂ ਆਉਂਦੇ ਹਾਲਾਂਕਿ ਕੀੜੇ-ਮਕੌੜੇ ਭਜਾਉਣ ਲਈ ਦੇਸੀ ਚੀਜਾਂ ਜਿਵੇਂ ਪਿਆਜ ਦੀਆਂ ਛਿੱਲਾਂ, ਚਾਹ ਪੱਤੀ ਆਦਿ ਵਰਤੀਆਂ ਜਾ ਸਕਦੀਆਂ ਹਨ ਜੋ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ
ਰਸੋਈ ਵਿੱਚ ਭਾਂਡੇ ਸਾਫ ਕਰਨ ਲਈ ਜੋ ਝੱਗ ਜਾਂ ਸਾਬਣ ਵਰਤੀ ਜਾਂਦੀ ਹੈ, ਉਸ ਵਿੱਚ ਵੀ ਘਾਤਕ ਰਸਾਇਣ ਘੱਟ ਨਹੀਂ ਹੁੰਦੇ ਭਾਂਡੇ ਵਿਚਲੀ ਝੱਗ ਨੂੰ ਸਾਫ ਕਰਨ ਲਈ ਖੁੱਲ੍ਹਾ ਪਾਣੀ ਲੋੜੀਂਦਾ ਹੁੰਦਾ ਹੈ ਇਸ ਲਈ ਪਾਣੀ ਦੀ ਦੁਰਵਰਤੋਂ ਵੀ ਵਧੀ ਹੈ
ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖੀ ਸਿਹਤ ਸਬੰਧੀ ਵਿਕਾਰਾਂ ਵਿੱਚ ਅਥਾਹ ਵਾਧਾ ਹੋਇਆ ਹੈ ਸਾਨੂੰ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਕੁਦਰਤੀ ਤੇ ਦੇਸੀ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬੇਲੋੜਾ ਖਰਚਾ ਵੀ ਘਟੇਗਾ
ਗੁਰਪ੍ਰੀਤ ਕੌਰ,
ਸਰਕਾਰੀ ਹਾਈ ਸਕੂਲ, ਟਾਂਡੀਆਂ (ਮਾਨਸਾ)
ਮੋ. 90565-26703
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।