Saint Dr MSG - Sach Kahoon Punjabi
Dera Sacha Sauda: ਪੂਜਨੀਕ ਗੁਰੂ ਜੀ ਦੇ ਇਨਸਾਨੀਅਤ ਨੂੰ ਸਮਰਪਿਤ 30 ਦਿਨ
ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਸੰਤਾਂ ਦੇ ਜੀਵਨ ਦਾ ਹਰ ਪਲ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰਹਿੰਦਾ ਹੈ ਉਹ ਹਮੇਸ਼ਾ ਹਰ ਜੀਵ-ਪ੍ਰਾਣੀ ਦੇ ਜੀਵਨ ਨੂੰ ਖੁਸ਼ੀਆਂ ਨਾਲ ਭਰਨ ’ਚ ਲੱਗੇ ਰਹਿੰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਰਸਾ ਨਿਵਾਸ ਦੌਰਾਨ ਆਪਣੇ 30 ਦਿਨਾਂ ਨੂੰ ਹਰ ਦਿਨ, ਹਰ ਘੰਟੇ, ਹਰ ਪਲ ਸ੍ਰਿਸ਼ਟੀ ਦੇ ਕਲਿਆਣ ਨੂੰ ਸਮਰਪਿਤ ਕੀਤਾ।
ਪੂਜਨੀਕ ਗੁਰੂ ਜੀ ਨੇ ਬਾਲ ਮਜ਼ਦੂਰੀ ਰੋਕ ਦਿਹਾੜੇ ਮੌਕੇ 176ਵੇਂ ਮਾਨਵਤਾ ਭਲਾਈ ਕਾਰਜ ਦਾ ਆਗਾਜ਼ ਕੀਤਾ, ਜਿਸ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪ੍ਰਣ ਲਿਆ ਕਿ ਉਹ ਬੱਚਿਆਂ ਤੋਂ ਮਜ਼ਦੂਰੀ ਨਹੀਂ ਕਰਵਾਉਣਗੇ ਤੇ ਜੇਕਰ ਕੋਈ ਬੱਚਾ ਮਜ਼ਦੂਰੀ ਕਰਦਾ ਮਿਲਦਾ ਹੈ ਤਾਂ ਉਸ ਦੀ ਸਿੱਖਿਆ ਦੀ ਵਿਵਸਥਾ ਕਰਨਗੇ ਵਿਸ਼ਵ ਖੂਨਦਾਨੀ ਦਿਵਸ ’ਤੇ ਪੂਜਨੀਕ ਗੁਰੂ ਜੀ ਨੇ ਦੇਸ਼ ਤੇ ਦੁਨੀਆ ’ਚ ਥੈਲੇਸੀਮੀਆ ਪੀੜਤ ਮਰੀਜ਼ਾਂ ਨੂੰ ਰੈਗੂਲਰ ਖੂਨ ਉਪਲੱਬਧ ਕਰਵਾਉਣ ਲਈ ਵਿਸ਼ੇਸ਼ ਅਭਿਆਨ ਦਾ ਆਗਾਜ਼ ਕੀਤਾ।
ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਲਿਖਤ ਤੌਰ ’ਤੇ ਫਾਰਮ ਭਰਕੇ ਇਸ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਲਿਆ। ਇਸ ਤਹਿਤ ਸਾਧ-ਸੰਗਤ ਅਜਿਹੇ ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਸਮੇਂ-ਸਮੇਂ ’ਤੇ ਖੂਨਦਾਨ ਕਰੇਗੀ, ਤਾਂ ਕਿ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਣਾ ਪਵੇ ਅਭਿਆਨ ਦੀ ਸ਼ੁਰੂਆਤ ਪੰਜਾਬ ਦੇ ਪਟਿਆਲਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸਥਾਪਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ’ਚ ਲਾਏ ਵਿਸ਼ੇਸ਼ ਖੂਨਦਾਨ ਕੈਂਪਾਂ ਤੋਂ ਹੋਈ। ਇਸ ਤਹਿਤ ਪਟਿਆਲਾ ’ਚ 304 ਯੂਨਿਟ ਖੂਨਦਾਨ ਹੋਇਆ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ 33 ਲੱਖ ਯੂਨਿਟ ਤੋਂ ਜ਼ਿਆਦਾ ਖੂਨਦਾਨ ਕਰਕੇ ਮਾਨਵਤਾ ਸੇਵਾ ਦੇ ਖੇਤਰ ’ਚ ਇੱਕ ਖਾਸ ਪਛਾਣ ਬਣਾ ਚੁੱਕੀ ਹੈ। ਪੂਜਨੀਕ ਗੁਰੂ ਜੀ ਨੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੰਮੋਮਾਜਰਾ ਕਲਾਂ ਦੀ 20 ਸਾਲਾ ਬੇਟੀ ਜਸਪ੍ਰੀਤ ਕੌਰ ਨੂੰ 48 ਘੰਟਿਆਂ ’ਚ ਕਮਰਾ, ਬਰਾਂਡਾ, ਰਸੋਈ ਸਮੇਤ ਪੂਰਾ ਮਕਾਨ ਬਣਾ ਕੇ ਦਿੱਤਾ।
ਦੱਸ ਦਈਏ ਕਿ ਇਸ ਬੇਟੀ ਦੇ ਪਿਤਾ ਦਾ 2021 ’ਚ ਦਿਹਾਂਤ ਹੋ ਗਿਆ ਸੀ ਤੇ ਉਸ ਦੀ ਮਾਂ ਦੂਜਿਆਂ ਦੇ ਘਰਾਂ ’ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਨੂੰ ਮਜ਼ਬੂਰ ਸੀ। ਇਨ੍ਹਾਂ ਦਾ ਘਰ ਇੰਨਾ ਮਾੜੀ ਹਾਲਤ ’ਚ ਸੀ ਕਿ ਮੀਂਹ ਦੇ ਦਿਨਾਂ ’ਚ ਉਨ੍ਹਾਂ ਨੂੰ ਧਰਮਸ਼ਾਲਾ ਜਾਂ ਦੂਜਿਆਂ ਦੇ ਘਰਾਂ ’ਚ ਰਹਿਣਾ ਪੈਂਦਾ ਸੀ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸ਼ਾਹ ਮਸਤਾਨਾ-ਸ਼ਾਹ ਸਤਿਨਾਮ ਜੀ ਧਾਮ ਦਾ ਨਵ-ਨਿਰਮਾਣ ਕਰਵਾ ਕੇ ਅਨਾਮੀ ਦਾ ਨਮੂਨਾ ਬਣਾਇਆ, ਜੋ ਆਮ ਜਨਤਾ ਦੀ ਖਿੱਚ ਦਾ ਕੇਂਦਰ ਬਣ ਗਿਆ।
ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਨੂੰ ਇਨ੍ਹਾਂ 30 ਦਿਨਾਂ ’ਚ ਇੰਨੀ ਰਫ਼ਤਾਰ ਦਿੱਤੀ ਕਿ ਵੱਡੀ ਗਿਣਤੀ ’ਚ ਲੋਕਾਂ ਨੇ ਨਸ਼ਾ ਛੱਡ ਦਿੱਤਾ। ਆਪ ਜੀ ਨੇ ਭਿਆਨਕ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਇਸ ਬੁਰਾਈ ਤੋਂ ਬਚਾ ਕੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰਕੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਘਰਾਂ ’ਚ ਮੁੜ ਖੁਸ਼ੀਆਂ ਦਿੱਤੀਆਂ। ਗ੍ਰਾਮ ਪੰਚਾਇਤਾਂ ਦੀ ਅਪੀਲ ’ਤੇ ਪੂਜਨੀਕ ਗੁਰੂ ਜੀ ਨੇ ਸਰਸਾ ਜ਼ਿਲ੍ਹੇ ਦੇ ਪਿੰਡ ਕੇਲਨੀਆਂ, ਅਲੀ ਮੁਹੰਮਦ ਤੇ ਸਹਾਰਨੀ ’ਚ ਸਫ਼ਾਈ ਅਭਿਆਨ ਚਲਾ ਕੇ ਸਵੱਛਤਾ ਦੀ ਸੌਗਾਤ ਦਿੱਤੀ।
Read Also : ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
Saint Dr MSG: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
Saint Dr MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਜੋ ਧਿਆਨ ਲਾਉਂਦੇ ਹਨ, ਉਹ ਸਾਰੇ ਛਲ ਕਪਟ, ਬੁਰਾਈਆਂ ਤੋਂ ਦੂਰ ਹੋ ਜਾਂਦੇ ਹਨ ਜੇਕਰ ਇਨਸਾਨ ਪਰਮਾਤਮਾ ਦਾ ਧਿਆਨ ਕਰਦਾ ਹੈ ਤਾਂ ਉਹ ਤੁਹਾਡਾ ਧਿਆਨ ਰੱਖਦਾ ਹੈ ਪਰ ਇਹ ਘੋਰ ਕਲਿਯੁਗ ਹੈ, ਇੱਥੇ ਲੋਕ ਬਹੁਤ ਚਲਾਕ ਹਨ, ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਜੋ ਪਰਮਾਤਮਾ ਨੂੰ ਖਿਡੌਣਾ ਸਮਝਦੇ ਹਨ ਇੱਕ ਦਿਨ ਉਹ ਖੁਦ ਖਿਡੌਣਾ ਬਣ ਜਾਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੂਲਾਂ ‘ਤੇ ਚੱਲਣਾ ਅਤੀ ਜ਼ਰੂਰੀ ਹੈ, ਜਦੋਂ ਤਕ ਇਨਸਾਨ ਅਸੂਲਾਂ ‘ਤੇ ਨਹੀਂ ਚਲਦਾ, ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦਾ ਦਿਖਾਵਾ ਕਰਨਾ ਅੱਜ ਦੇ ਇਨਸਾਨ ਦੀ ਫਿਤਰਤ (ਆਦਤ) ਬਣ ਗਈ ਹੈ  ਅੱਜ ਦੇ ਘੋਰ ਕਲਿਯੁਗ ‘ਚ ਲੋਕ ਦਿਖਾਵਾ ਜ਼ਿਆਦਾ ਕਰਦੇ ਹਨ, ਹਕੀਕਤ ‘ਚ ਮਾਲਕ ਦੇ ਨਾਮ ‘ਤੇ ਚਲਦੇ ਬਹੁਤ ਘੱਟ ਹਨ ਜਦੋਂ ਤੱਕ  ਦਿਖਾਵਾ ਖ਼ਤਮ ਨਹੀਂ ਹੋਵੇਗਾ, ਮਾਲਕ ਦੀਆਂ ਅੰਦਰੂਨੀ ਤੇ ਬਾਹਰੀ ਖੁਸ਼ੀਆਂ ਹਾਸਲ ਨਹੀਂ ਹੁੰਦੀਆਂ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਸੁਖ ਸ਼ਾਂਤੀ ਮਿਲੇ ਖਾਣ-ਪੀਣ ‘ਚ ਲੋਕ ਇੰਨੇ ਮਸਤ ਹਨ ਕਿ ਉਹ ਅੱਲ੍ਹਾ ਵਾਹਿਗੁਰੂ ਦੀ ਮਸਤੀ ਨੂੰ ਹਾਸਲ ਨਹੀਂ ਕਰ ਸਕਦੇ ਜੋ ਲੋਕ ਵਿਸ਼ੇ ਵਿਕਾਰ, ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ , ਮਨ ਤੇ ਮਾਇਆ ‘ਚ ਮਸਤ ਹਨ, ਉਨ੍ਹਾਂ ਦੇ ਅੰਦਰ ਪਰਮਾਤਮਾ ਦੇ ਪਿਆਰ ਮੁਹੱਬਤ ਦਾ ਅੰਮ੍ਰਿਤ ਨਹੀਂ ਆਉਂਦਾ ਕੁਝ ਲੋਕ ਗੰਦਗੀ ਦੇ ਕੀੜੇ ਵਾਂਗ ਗੰਦਗੀ ‘ਚ ਹੀ ਇੰਨਾ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ‘ਤੇ ਪੀਰ-ਫ਼ਕੀਰ ਦੇ ਬਚਨਾਂ ਦਾ ਕੋਈ ਅਸਰ ਨਹੀਂ ਹੁੰਦਾ ਸੰਤ ਸਮਝਾਉਂਦੇ ਰਹਿੰਦੇ ਹਨ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਹੀ ਸਹੀ ਹਨ।
ਇਹ ਵੀ ਪੜ੍ਹੋ: Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਆਪ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਆਦਮੀ ਇਨਸਾਨੀਅਤ ਤੋਂ ਗਿਰ ਜਾਂਦਾ  ਹੈ ਤਾਂ ਸਾਰੀਆਂ ਖੁਸ਼ੀਆਂ ਚਲੀਆਂ ਜਾਂਦੀਆਂ ਹਨ, ਇੱਕ ਦਿਨ ਉਹ ਆਪਣੇ ਲਈ ਦੁੱਖਾਂ ਦਾ ਕਾਰਨ ਬਣ ਜਾਦਾ ਹੈ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਇਸ਼ਾਰਾ ਦਿੰਦਾ ਹੈ ਕਿ ਇਨਸਾਨ ਸੁਧਰ ਜਾਵੇ ਹੁਣ ਤਾਂ ਅਜਿਹਾ ਘੋਰ ਕਲਿਯੁਗ ਆਇਆ ਹੈ ਕਿ ਜਦੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਸਭ ਕੁਝ ਸਿੱਧਾ ਅਖਵਾ ਦਿੰਦੇ ਹਨ ਤਦ ਵੀ ਇਨਸਾਨ ਸੁਧਰਨ ਦਾ ਨਾਂਅ ਨਹੀਂ ਲੈਂਦਾ
ਆਪ ਜੀ ਫ਼ਰਮਾਉਂਦੇ ਹਨ ਕਿ ਜਦੋਂ ਦੁੱਖ ਆਵੇਗਾ ਤਾਂ ਤੜਫ਼ੋਗੇ, ਅਜਿਹੇ-ਅਜਿਹੇ ਰੋਗ ਲੱਗਦੇ ਹਨ ਕਿ ਇਨਸਾਨ ਬੇਵੱਸ ਹੋ ਜਾਂਦਾ ਹੈ  ਉਹ ਰੋਗ ਪਰਮਾਤਮਾ ਨਹੀਂ ਲਗਾਉਂਦਾ ਸਗੋਂ ਇਨਸਾਨ ਆਪਣੇ ਕਰਮਾਂ ਨਾਲ ਖੁਦ ਲਗਵਾਉਂਦਾ ਹੈ ਇਸ ਲਈ ਕਦੇ ਬੁਰੇ ਕਰਮ ਨਾ ਕਰੋ, ਬੁਰੇ ਕਰਮ ਕਰ ਚੁੱਕੇ ਹੋ ਤਾਂ ਉਨ੍ਹਾਂ ਲਈ ਤੌਬਾ ਕਰੋ, ਬੁਰਾਈਆਂ ਨੂੰ ਛੱਡ ਦਿਓ, ਕਿਉਂਕਿ ਜਦੋਂ ਤੱਕ ਬੁਰਾਈਆਂ ਨਹੀਂ ਛੱਡਦੇ ਮਾਲਕ ਦੇ ਹਰਿਰਸ ਨੂੰ ਤੁਸੀਂ ਹਾਸਲ ਨਹੀਂ ਕਰ ਸਕਦੇ ਆਪਣੇ ਅੰਦਰ ਬਦਲਾਅ ਲਿਆਓ,
ਆਪਣੇ ਵਿਚਾਰਾਂ ‘ਚ, ਵਿਵਹਾਰ ‘ਚ ਬਦਲਾਅ ਲਿਆਓ, ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਰੋ ਯਕੀਨਨ ਜ਼ਿੰਦਗੀ ‘ਚ ਉਹ ਖੁਸ਼ੀਆਂ ਮਿਲਣਗੀਆਂ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਸੰਤ ਦਾ ਕੰਮ ਤਾਂ ਸਮਝਾਉਣਾ ਹੈ, ਜੋ ਲੋਕ ਬੁਰੇ ਕੰਮਾਂ ‘ਚ ਮਸਤ ਹਨ, ਉਨ੍ਹਾਂ ਬੁਰੇ ਕਰਮਾਂ ਨੂੰ ਛੱਡ ਕੇ ਅਸਲ ‘ਚ ਅੰਦਰ-ਬਾਹਰੋਂ ਇੱਕੋ ਜਿਹੇ ਨਹੀਂ ਹੋ ਜਾਂਦੇ, ਤਦ ਤੱਕ ਮਾਲਕ ਦੀਆਂ ਖੁਸ਼ੀਆਂ ਹਾਸਲ ਨਹੀਂ ਹੋਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਜੇਕਰ ਤੁਸੀਂ ਗੁਰੂ, ਪੀਰ-ਫ਼ਕੀਰ ਦੇ ਬਚਨਾਂ ‘ਤੇ ਯਕੀਨ ਨਹੀਂ ਕਰਦੇ, ਤਾਂ ਆਪਣੇ ਕਰਮਾਂ ਦਾ ਬੋਝ ਤੁਸੀਂ ਉਠਾਉਂਦੇ ਰਹੋਗੇ ਇਸ ਲਈ ਪੀਰ ਫ਼ਕੀਰ ਸਮਝਾਉਂਦੇ ਰਹਿੰਦੇ ਹਨ, ਜੇਕਰ ਤੁਸੀਂ ਬਚਨਾਂ ‘ਤੇ ਅਮਲ ਕਰ ਲੈਂਦੇ ਹੋ ਤਾਂ ਕੋਈ ਕਮੀ ਨਹੀਂ ਰਹਿੰਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਰੂਹਾਨੀਅਤ: ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ
ਰੂਹਾਨੀਅਤ : ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ: Saint Dr MSG
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਨਾਮ ਸ਼ਬਦ, ਕਲਮਾ, ਗੁਰੂਮੰਤਰ, ਮੈਥਡ ਆਫ਼ ਮੈਡੀਟੇਸ਼ਨ ਇੱਕ ਹੀ ਰਾਹ ਦੇ ਵੱਖ-ਵੱਖ ਨਾਂਅ ਜੋ ਇਨਸਾਨ ਇਸ ਰਾਹ ’ਤੇ ਚਲਦਾ ਹੈ, ਗੁਰੂਮੰਤਰ ਦਾ ਜਾਪ ਕਰਦਾ ਹੈ, ਯਕੀਨਨ ਉਸ ਦੇ ਭਿਆਨਕ ਤੋਂ ਭਿਆਨਕ ਕਰਮ ਪਲ ’ਚ ਕਟ ਜਾਂਦੇ ਹਨ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਿਸੇ ਹੋਰ ਲਈ ਨਹੀਂ ਆਪਣੇ ਲਈ ਹੀ ਸਿਮਰਨ ਕਰੋ ਤਾਂਕਿ ਆਉਣ ਵਾਲੀਆਂ ਬਿਮਾਰੀਆਂ ਤੋਂ ਬਚੇ ਰਹਿ ਸਕੋ, ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ ਆਤਮਿਕ ਤੌਰ ’ਤੇ ਜਦੋਂ ਇਨਸਾਨ ਮਜ਼ਬੂਤ ਹੁੰਦਾ ਹੈ ਤਾਂ ਸਰੀਰਕ ਤੌਰ ’ਤੇ ਵੀ ਆਪਣੇ ਆਪ ਮਜ਼ਬੂਤੀ ਆ ਜਾਂਦੀ ਹੈ ਆਤਮਬਲ ਜਿਨ੍ਹਾਂ ਦੇ ਅੰਦਰ ਹੁੰਦਾ ਹੈ, ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮਦੀ ਹੈ ਨੈਗਟਿਵ ਨਾ ਸੋਚੋ, ਹਮੇਸ਼ਾ ਪਾਜ਼ਟਿਵ ਰਹੋ ਖੁਸ਼ ਰਹੋ, ਸਿਮਰਨ ਕਰੋ, ਕੋਈ ਨੈਗਟਿਵ ਵਿਚਾਰ ਆਵੇ ਵੀ ਤਾਂ, ਪੰਜ-ਸੱਤ ਮਿੰਟ ਕੀਤਾ ਗਿਆ ਸਿਮਰਨ ਉਸੇ ਸਮੇਂ ਉਨ੍ਹਾਂ ਵਿਚਾਰਾਂ ਦੇ ਫ਼ਲ ਤੋਂ ਤੁਹਾਨੂੰ ਬਚਾ ਲਵੇਗਾ।
ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ
ਟੈਨਸ਼ਨ ਨਾ ਲਓ, ਲਗਾਤਾਰ ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਯਕੀਨਨ ਜਦੋਂ ਤੁਸੀਂ ਮਾਲਕ ਤੋਂ ਮਾਲਕ ਨੂੰ ਮੰਗੋਗੇ ਤਾਂ ਤੁਹਾਡੇ ਸਾਰੇ ਗ਼ਮ, ਦੁੱਖ, ਦਰਦ, ਚਿੰਤਾਵਾਂ ਮਿਟ ਜਾਣਗੀਆਂ ਆਪ ਜੀ ਨੇ ਫ਼ਰਮਾਇਆ ਕਿ ਤੰਦਰੁਸਤੀ ਇੱਕ ਨਿਆਮਤ ਹੈ ਜਦੋਂ ਇਨਸਾਨ ਤੰਦਰੁਸਤ ਹੁੰਦਾ ਹੈ, ਉਸ ਵਰਗੀ ਨਿਆਮਤ ਕੋਈ ਹੋਰ ਨਹੀਂ ਹੁੰਦੀ ਪਰ ਪਤਾ ਉਦੋਂ ਲਗਦਾ ਹੈ ਜਦੋਂ ਇਨਸਾਨ ਬਿਮਾਰ ਹੁੰਦਾ ਹੈ ਕਿਉਕਿ ਜਦੋਂ ਤੱਕ ਬਿਮਾਰੀ ਨਹੀਂ ਆਉਦੀ ਉਦੋਂ ਤੱਕ ਤਾਂ ਪਰਮਾਤਮਾ ਨੂੰ ਵੀ ਗਾਲ਼ਾਂ ਦਿੰਦਾ ਰਹਿੰਦਾ ਹੈ ਪਰ ਬਿਮਾਰੀ ਆ ਜਾਂਦੀ ਹੈ ਤਦ ਪਤਾ ਲਗਦਾ ਹੈ ਤੰਦਰੁਸਤੀ ਦਾ ਕੀ ਮੁੱਲ ਹੁੰਦਾ ਹੈ ਤਾਂ ਤੁਸੀਂ ਸਿਮਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ, ਸਖ਼ਤ ਮਿਹਨਤ ਕਰਦੇ ਰਹੋ ਤਾਂ ਯਕੀਨਨ ਮਾਲਕ ਦੀ ਕਿਰਪਾ ਦਿ੍ਰਸ਼ਟੀ ਹੋਵੇਗੀ ਤੇ ਉਸ ਦੀ ਦਇਆ ਮਿਹਰ ਰਹਿਮਤ ਦੇ ਲਾਇਕ ਤੁਸੀਂ ਬਣਦੇ ਜਾਵੋਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Control High Blood Pressure: ਕੀ ਇਹ ਪੱਤੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ? ਜਾਣੋ ਪੂਜਨੀਕ ਗੁਰੂ ਜੀ ਦੇ ਟਿਪਸ
Control High Blood Pressure: ਅੱਜ ਦੀ ਤੇਜ ਰਫਤਾਰ ਜ਼ਿੰਦਗੀ ’ਚ ਬਲੱਡ ਪ੍ਰੈਸ਼ਰ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਗਈ ਹੈ। ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਤਣਾਅ, ਨੀਂਦ ਦੀ ਘਾਟ ਤੇ ਸ਼ਰੀਰਕ ਗਤੀਵਿਧੀ ਦੀ ਘਾਟ ਮੁੱਖ ਕਾਰਨ ਹਨ। ਅਜਿਹੀ ਸਥਿਤੀ ’ਚ, ਅਧਿਆਤਮਿਕ ਮਾਰਗਦਰਸ਼ਨ ਦੇ ਨਾਲ-ਨਾਲ ਕੁਦਰਤੀ ਉਪਚਾਰਾਂ ਨੂੰ ਅਪਣਾਉਣਾ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਿਹਤਰ ਸਿਹਤ ਲਈ ਇੱਕ ਸਾਦਾ ਤੇ ਕੁਦਰਤੀ ਜੀਵਨ ਸ਼ੈਲੀ ਅਪਣਾਉਣ ਦੀ ਮਹੱਤਤਾ ’ਤੇ ਵਾਰ-ਵਾਰ ਜੋਰ ਦਿੱਤਾ ਹੈ। ਉਨ੍ਹਾਂ ਅਨੁਸਾਰ, ਇੱਕ ਸੰਤੁਲਿਤ ਰੋਜਾਨਾ ਰੁਟੀਨ, ਸਕਾਰਾਤਮਕ ਸੋਚ ਤੇ ਕੁਦਰਤ ਨਾਲ ਜੁੜਨਾ ਕਈ ਬਿਮਾਰੀਆਂ ਨੂੰ ਰੋਕਣ ਦੀ ਨੀਂਹ ਹੈ।
ਇਹ ਖਬਰ ਵੀ ਪੜ੍ਹੋ : Bhagwant Mann Health Update: ਸੀਐਮ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਅੱਜ ਲੁਧਿਆਣਾ ਜਾਣਗੇ
ਤੁਲਸੀ : ਕੁਦਰਤੀ ਦਵਾਈ ਦਾ ਵਰਦਾਨ
ਭਾਰਤੀ ਸੱਭਿਆਚਾਰ ’ਚ ਤੁਲਸੀ ਨੂੰ ਇੱਕ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ, ਪਰ ਇਸਦੇ ਔਸਧੀ ਗੁਣ ਵੀ ਬਰਾਬਰ ਪ੍ਰਭਾਵਸ਼ਾਲੀ ਹਨ।
ਕਿਉਂ ਲਾਭਦਾਇਕ ਹੈ ਤੁਲਸੀ? | Control High Blood Pressure
ਤੁਲਸੀ ਵਿਟਾਮਿਨ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ।
ਇਹ ਤੱਤ ਮਾਨਸਿਕ ਤਣਾਅ ਨੂੰ ਘਟਾਉਣ ’ਚ ਮਦਦ ਕਰਦੇ ਹਨ।
ਸਰੀਰ ’ਚ ਖੂਨ ਸੰਚਾਰ ਨੂੰ ਸੰਤੁਲਿਤ ਰੱਖੋ।
ਦਿਲ ਦੀ ਸਿਹਤ ’ਚ ਸੁਧਾਰ ਕਰੋ।
ਨਸਾਂ ਨੂੰ ਆਰਾਮ ਦੇ ਕੇ ਬਲੱਡ ਪ੍ਰੈਸ਼ਰ ਨੂੰ ਆਮ ਬਣਾਉਣ ’ਚ ਮਦਦ ਕਰੋ।
ਕਿਵੇਂ ਕਰੀਏ ਇਸ ਦੀ ਵਰਤੋਂ? | Control High Blood Pressure
ਸਵੇਰੇ ਖਾਲੀ ਪੇਟ 4-5 ਤਾਜੇ ਤੁਲਸੀ ਦੇ ਪੱਤੇ ਚਬਾਓ।
ਤੁਲਸੀ ਦੇ ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਹਰਬਲ ਚਾਹ ਦੇ ਰੂਪ ’ਚ ਪੀਓ।
ਤੁਲਸੀ ਦਾ ਰਸ ਸ਼ਹਿਦ ਨਾਲ ਵੀ ਲਿਆ ਜਾ ਸਕਦਾ ਹੈ।
ਤਣਾਅ-ਮੁਕਤ ਜੀਵਨ ਸ਼ੈਲੀ ਵੀ ਜ਼ਰੂਰੀ
ਨਾ ਸਿਰਫ ਘਰੇਲੂ ਉਪਚਾਰ, ਸਗੋਂ ਮਾਨਸਿਕ ਸ਼ਾਂਤੀ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਨਿਯਮਤ ਯੋਗਾ, ਪ੍ਰਾਣਾਯਾਮ, ਧਿਆਨ ਤੇ ਸਕਾਰਾਤਮਕ ਸੋਚ ਸਰੀਰ ਤੇ ਮਨ ਦੋਵਾਂ ਨੂੰ ਸੰਤੁਲਿਤ ਰੱਖਦੀ ਹੈ।
ਨਿਯਮਤ ਤੌਰ ’ਤੇ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ
ਕੁਦਰਤੀ ਉਪਚਾਰਾਂ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾ ਕੇ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਤੁਲਸੀ ਵਰਗੇ ਆਯੁਰਵੈਦਿਕ ਤੱਤ ਸਰੀਰ ਨੂੰ ਅੰਦਰੋਂ ਮਜਬੂਤ ਬਣਾਉਂਦੇ ਹਨ ਤੇ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੇ ਹਨ। ਹਾਲਾਂਕਿ, ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਲਗਾਤਾਰ ਅਸਧਾਰਨ ਰਹਿੰਦਾ ਹੈ, ਤਾਂ ਡਾਕਟਰ ਨਾਲ ਸਲਾਹ ਕਰੋ। ਕੁਦਰਤੀ ਉਪਚਾਰ ਮਦਦਗਾਰ ਹੋ ਸਕਦੇ ਹਨ, ਪਰ ਇਹ ਡਾਕਟਰੀ ਸਲਾਹ ਦਾ ਬਦਲ ਨਹੀਂ ਹਨ। ਇੱਕ ਸਿਹਤਮੰਦ ਜੀਵਨ ਲਈ, ਕੁਦਰਤ ਨਾਲ ਜੁੜੋ, ਇੱਕ ਸਕਾਰਾਤਮਕ ਮਾਨਸਿਕਤਾ ਅਪਣਾਓ, ਤੇ ਇੱਕ ਨਿਯਮਤ ਰੁਟੀਨ ਦੀ ਪਾਲਣਾ ਕਰੋ – ਇਹ ਬਿਹਤਰ ਸਿਹਤ ਦੀਆਂ ਕੁੰਜੀਆਂ ਹਨ।
ਰੂਹਾਨੀਅਤ: ਜਿਸ ਦਾ ਕੋਟ ਉਸੇ ਕੋਲ
Dera Sacha Sauda: ਇਹ ਘਟਨਾ ਸਾਲ 1957 ਦੇ ਅਕਤੂਬਰ ਮਹੀਨੇ ਦੀ ਹੈ ਉਨ੍ਹਾਂ ਦਿਨਾਂ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ, ਮੌਜਪੁਰ ਧਾਮ ਬੁੱਧਰ ਵਾਲੀ (ਰਾਜਸਥਾਨ) ’ਚ ਸਤਿਸੰਗ ਕਰਨ ਲਈ ਪਧਾਰੇ ਹੋਏ ਸਨ ਸਤਿਸੰਗ ’ਚ ਪੂਜਨੀਕ ਬੇਪਰਵਾਹ ਜੀ ਨੇ ਸ੍ਰੀ ਚੰਦ, (ਪਿੰਡ ਝੁੰਬਾ ਵਾਲੇ) ਨਾਂਅ ਦੇ ਇੱਕ ਵਿਅਕਤੀ ਨੂੰ ਇੱਕ ਭਜਨ ਸੁਣਾਉਣ ਲਈ ਕਿਹਾ ਉਹ ਬਹੁਤ ਚੰਗਾ ਗਾਇਕ ਸੀ ਉਸ ਨੇ ਬਹੁਤ ਹੀ ਪ੍ਰੇਮ ਨਾਲ ਇੱਕ ਭਜਨ ਗਾਇਆ, ਜਿਸ ਤੋਂ ਖੁਸ਼ ਹੋ ਕੇ ਪੂਜਨੀਕ ਸਤਿਗੁਰ ਜੀ ਨੇ ਆਪਣਾ ਪਹਨਿਆ ਹੋਇਆ ਕੋਟ ਦਾਤ ਵਜੋਂ ਉਤਾਰ ਕੇ ਦਿੰਦੇ ਹੋਏ ਬਚਨ ਫਰਮਾਇਆ,‘‘ ਲੈ ਭਾਈ ਤੁਹਾਨੂੰ ਕੋਟ ਦਿੰਦੇ ਹਾਂ ਜੋ ਕਿ ਅਸੀਂ ਖੁਦ ਪਹਨਿਆ ਹੋਇਆ ਹੈ। Dera Sacha Sauda
ਇਹ ਖਬਰ ਵੀ ਪੜ੍ਹੋ : Dera Sacha Sauda: ਸੇਵਾ ਦੇ ਮਹਾਂਕੁੰਭ ਦਾ 7ਵਾਂ ਦਿਨ- ਪੂਜਨੀਕ ਗੁਰੂ ਜੀ ਵੱਲੋਂ ਆਤਮ-ਨਿਰਭਰ, ਸੇਫ ਤੇ ਸਾਥੀ ਮੁਹਿੰਮ ਤਹਿਤ ਜ਼ਰੂਰਤਮੰਦਾਂ ਦੀ ਸਹਾਇਤਾ
ਉਸ ਗਾਇਕ ਨੂੰ ਪੂਜਨੀਕ ਸਤਿਗੁਰ ਜੀ ਵੱਲੋਂ ਦਾਤ ਵਜੋਂ ਦਿੱਤੀ ਗਈ ਪ੍ਰੇਮ ਨਿਸ਼ਾਨੀ ਦੇ ਮਹੱਤਵ ਦਾ ਪਤਾ ਨਹੀਂ ਸੀ ਉਸ ਨੇ ਕੋਟ ਨੂੰ ਪ੍ਰੇਮ ਨਿਸ਼ਾਨੀ ਨਾ ਸਮਝ ਕੇ ਸਿਰਫ਼ ਕੋਟ ਹੀ ਸਮਝਿਆ ਤੇ ਕਹਿਣ ਲੱਗਾ ਕਿ ਬਾਬਾ ਜੀ ਨੇ ਪੈਸੇ ਤਾਂ ਦਿੱਤੇ ਨਹੀਂ, ਇਹ ਕੋਟ ਦੇ ਦਿੱਤਾ ਹੈ ਮੇਰੇ ਲਈ ਕੋਟ ਦਾ ਕੀ ਮਹੱਤਵ ਹੈ? ਆਪਣੇ ਸਤਿਗੁਰ ਵੱਲੋਂ ਦਿੱਤੀ ਗਈ ਪ੍ਰੇਮ ਦੀ ਨਿਸ਼ਾਨੀ ਬਾਰੇ ਉਸ ਗਾਇਕ ਦੇ ਮੂੰਹੋਂ ਅਜਿਹੀ ਗੱਲ ਸੁਣ ਕੇ ਸਰਦਾਰ ਹਰਬੰਸ ਸਿੰਘ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਬਚਪਨ ਦਾ ਨਾਂਅ) ਨੂੰ ਜ਼ਿਆਦਾ ਦੁੱਖ ਹੋਇਆ ਆਪ ਜੀ ਨੇ ਉਸ ਗਾਇਕ ਤੋਂ ਆਪਣੇ ਸਤਿਗੁਰ ਜੀ ਵੱਲੋਂ ਦਿੱਤੀ ਗਈ ਬਹੁਮੁੱਲੀ ਪ੍ਰੇਮ ਨਿਸ਼ਾਨੀ ਨੂੰ ਵਾਪਸ ਲੈਣ ਦਾ ਇਰਾਦਾ ਕਰ ਲਿਆ ਤੇ ਨਾਲ ਹੀ ਇਹ ਵਿਚਾਰ ਕੀਤਾ ਕਿ ਜੇਕਰ ਇਹ ਕੋਟ ਇਸ ਵਿਅਕਤੀ ਕੋਲ ਰਹੇਗਾ।
ਤਾਂ ਇਹ ਇਸ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਇਸ ਦਾ ਨਿਰਾਦਰ ਹੀ ਕਰੇਗਾ ਇਸ ਲਈ ਆਪ ਜੀ ਨੇ ਇੱਕ ਪ੍ਰੇਮੀ ਨੂੰ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਜੇਕਰ ਸ੍ਰੀ ਚੰਦ ਕੋਟ ਵੇਚਣਾ ਚਾਹੇ ਤਾਂ ਉਸ ਨੂੰ ਅਸੀਂ ਖਰੀਦ ਲਵਾਂਗੇ, ਉਹ ਜਿੰਨੀ ਵੀ ਇਸ ਦੀ ਕੀਮਤ ਕਹੇਗਾ, ਅਸੀਂ ਦੇ ਦੇਵਾਂਗੇ ਸ੍ਰੀ ਚੰਦ ਤੋਂ ਕੋਟ ਬਾਰੇ ਜਦੋਂ ਪ੍ਰੇਮੀ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਇਹ ਕੋਟ ਪਸੰਦ ਨਹੀਂ ਹੈ ਤਾਂ ਦੱਸੋ ਇਸ ਦੇ ਕਿੰਨੇ ਪੈਸੇ ਲੈਣੇ ਹਨ, ਅਸੀਂ ਦੇ ਦੇਵਾਂਗੇ ਇਹ ਸੁਣਦੇ ਹੀ ਸ੍ਰੀ ਚੰਦ ਬਹੁਤ ਜਿਆਦਾ ਖੁਸ਼ ਹੋਇਆ ਤੇ ਉਸ ਨੇ ਕੋਟ ਦੇ ਬਦਲੇ 13 ਰੁਪਏ ਮੰਗੇ ਆਪ ਜੀ ਨੇ ਪਤਾ ਚੱਲਦੇ ਹੀ ਉਸੇ ਪਲ ਉਸ ਨੂੰ 13 ਰੁਪਏ ਦੇ ਕੇ ਪੂਜਨੀਕ ਸਤਿਗੁਰ ਜੀ ਵੱਲੋਂ ਦਿੱਤੀ ਗਈ। Dera Sacha Sauda
ਪਵਿੱਤਰ ਪ੍ਰੇਮ ਨਿਸ਼ਾਨੀ ਨੂੰ ਸ੍ਰੀ ਚੰਦ ਤੋਂ ਖਰੀਦ ਲਿਆ ਆਪਣੇ ਪਿਆਰੇ ਸਤਿਗੁਰ ਦੀ ਪਵਿੱਤਰ ਨਿਸ਼ਾਨੀ ਨੂੰ ਪ੍ਰਾਪਤ ਕਰਨ ਉਪਰੰਤ ਆਪ ਜੀ ਨੇ ਫਰਮਾਇਆ,‘‘ ਸ੍ਰੀ ਚੰਦ ਨੇ ਤਾਂ ਸਿਰਫ਼ 13 ਰੁਪਏ ਹੀ ਮੰਗੇ, ਜੇਕਰ ਉਹ ਇਸ ਦੇ 100 ਰੁਪਏ ਵੀ ਮੰਗਦਾ ਤਾਂ ਵੀ ਅਸੀਂ ਇਸ ਨੂੰ ਜ਼ਰੂਰ ਹੀ ਖਰੀਦ ਲੈਂਦੇ’’ ਆਪਣੇ ਪਿਆਰੇ ਰਹਿਬਰ ਵੱਲੋਂ ਦਿੱਤੀ ਗਈ ਉਸ ਬਹੁਮੁੱਲੀ ਪ੍ਰੇਮ-ਨਿਸ਼ਾਨੀ ਨੂੰ ਸ੍ਰੀ ਚੰਦ ਤੋਂ ਪ੍ਰਾਪਤ ਕਰਕੇ ਆਪ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਆਪ ਜੀ ਨੇ ਆਪਣੇ ਪਿਆਰੇ ਸਤਿਗੁਰ ਸਾਈਂ ਵੱਲੋਂ ਪਹਿਨੇ ਉਸ ਕੋਟ ਨੂੰ ਬਹੁਤ ਜਿਆਦਾ ਸ਼ਰਧਾ ਤੇ ਹਿਫ਼ਾਜ਼ਤ ਨਾਲ ਸੰਭਾਲ ਕੇ ਰੱਖਿਆ ਇਹ ਗੱਲ ਕਿਸੇ ਤਰ੍ਹਾਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਕੋਲ ਵੀ ਪਹੁੰਚ ਗਈ ਇਸ ’ਤੇ ਪੂਜਨੀਕ ਸਤਿਗੁਰ ਜੀ ਨੇ ਖੁਸ਼ ਹੁੰਦੇ ਹੋਏ ਫਰਮਾਇਆ, ‘‘ਵਾਹ ਭਾਈ! ਵਾਹ, ਬਹੁਤ ਚੰਗਾ ਕੀਤਾ, ਜਿਸ ਦਾ ਉਸ ਕੋਟ ’ਤੇ ਹੱਕ ਸੀ, ਉਹ ਉਸੇ ਕੋਲ ਹੀ ਪਹੁੰਚ ਗਿਆ’’।
ਪੇਸ਼ਕਸ਼ : ਸੱਚ ਕਹੂੰ
Welfare Work: ਪੂਜਨੀਕ ਗੁਰੂ ਜੀ ਵੱਲੋਂ ਦੋ ਹੋਰ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੀਤੀ ਸ਼ੁਰੂਆਤ, ਛੇਤੀ ਪੜ੍ਹੋ
Welfare Work: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ (13 ਜਨਵਰੀ, 2026) ਨੂੰ ਦੋ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਏ ਹਨ।
171. ਆਰਥਿਕ ਤੌਰ ‘ਤੇ ਕਮਜ਼ੋਰ, ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੇ ਅਧਿਕਾਰੀਆਂ, ਪੁਲਿਸ ਅਤੇ ਪੱਤਰਕਾਰਾਂ ਦੀ ਵੱਧ ਤੋਂ ਵੱਧ ਮੱਦਦ ਕਰਨਾ, ਜਿਵੇਂ ਕਿ ਲੋੜ ਪੈਣ ‘ਤੇ ਖੂਨਦਾਨ ਕਰਨਾ, ਪਰਿਵਾਰ ਵਿੱਚ ਕੋਈ ਬਿਮਾਰ ਹੋਣ ‘ਤੇ ਇਲਾਜ ਵਿੱਚ ਮੱਦਦ ਕਰਨਾ, ਬੇਟੀਆਂ ਦੇ ਵਿਆਹ ਵਿੱਚ ਮੱਦਦ ਕਰਨਾ ਆਦਿ।
172. ਗਊ ਮਾਤਾ ਦੀ ਝਾਕੀ: ਸਰਕਾਰ ਦੀ ਆਗਿਆ ਨਾਲ ਗੌਚਰ ਭੂਮੀ ਨੂੰ ਗਾਵਾਂ ਦੀ ਸੇਵਾ ਸੰਭਾਲ ਲਈ ਤਿਆਰ ਕਰਨਾ, ਉਸ ’ਚ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਨਾ, ਪੌਦੇ ਲਗਾਉਣਾ ਅਤੇ ਜੰਗਲ ਤਿਆਰ ਕਰਨਾ ਤਾਂ ਜੋ ਗਾਵਾਂ ਗਰਮੀਆਂ ਦੌਰਾਨ ਛਾਂ ਵਿੱਚ ਆਰਾਮ ਕਰ ਸਕਣ ਅਤੇ ਘੁੰਮ ਸਕਣ।
Saint Dr MSG: ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ | Saint Dr MSG
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸ੍ਰੀ ਜਲਾਲਆਣਾ ਸਾਹਿਬ ਵਿਖੇ ਆਪਣੇ ਖੇਤਾਂ ਦੀ ਸੰਭਾਲ ਤੇ ਨਿਗਰਾਨੀ ਖੁਦ ਕਰਦੇ ਸਨ। (Saint Dr MSG)
ਇੱਕ ਵਾਰ ਆਪ ਜੀ ਦੇ ਖੇਤ ‘ਚ ਛੋਲਿਆਂ ਦੀ ਫਸਲ ਦੀ ਚੋਰੀ ਹੋਣ ਲੱਗ ਪਈ। ਪਰਮ ਪਿਤਾ ਜੀ ਨੇ ਨਿਗਰਾਨੀ ਸ਼ੁਰੂ ਕੀਤੀ ਤੇ ਇੱਕ ਦਿਨ ਕਿਸੇ ਵਿਅਕਤੀ ਨੂੰ ਚੋਰੀ-ਚੋਰੀ ਫ਼ਸਲ ਚੁੱਕਦਿਆਂ ਵੇਖ ਲਿਆ। ਚੋਰ ਨੇ ਛੋਲਿਆਂ ਦੀ ਪੰਡ ਬੰਨ੍ਹ ਲਈ ਪਰ ਮੁਫਤ ਦੇ ਮਾਲ ਦੇ ਲੋਭ ‘ਚ ਉਹ ਏਨੀ ਜ਼ਿਆਦਾ ਫਸਲ ਵੱਢ ਬੈਠਾ ਕਿ ਮੁੜ ਕੇ ਪੰਡ ਨਾ ਚੁੱਕੀ ਜਾਵੇ।
Also Read : ਰੂਹਾਨੀਅਤ: ਸਿਮਰਨ ਕਰਦੇ ਹੋਏ ਬੁਰਾਈਆਂ ਦਾ ਤਿਆਗ ਕਰੋ
ਪੂਜਨੀਕ ਪਰਮ ਪਿਤਾ ਜੀ ਹੌਲੀ-ਹੌਲੀ ਉਸ ਕੋਲ ਪਹੁੰਚ ਗਏ। ਚੋਰ ਆਪ ਜੀ ਨੂੰ ਵੇਖ ਕੇ ਘਬਰਾ ਗਿਆ। ਆਪ ਜੀ ਨੇ ਉਸ ਨੂੰ ਹੌਂਸਲਾ ਦਿੱਤਾ ਤੇ ਨਾ ਡਰਨ ਲਈ ਕਿਹਾ। ਪੂਜਨੀਕ ਪਰਮ ਪਿਤਾ ਜੀ ਨੇ ਉਸ ਨੂੰ ਫ਼ਰਮਾਇਆ ਕਿ ਇਸ ਪੰਡ ਦੀਆਂ ਦੋ ਪੰਡਾਂ ਬਣਾ ਲਵੇ ਤੇ ਆਪਾਂ ਇੱਕ-ਇੱਕ ਚੁੱਕ ਲੈਂਦੇ ਹਾਂ। ਚੋਰ ਚਾਹੁੰਦਾ ਸੀ ਕਿ ਇਹ ਦੋਵੇਂ ਪੰਡਾਂ ਆਪ ਜੀ (ਪੂਜਨੀਕ ਪਰਮ ਪਿਤਾ ਜੀ) ਦੇ ਘਰ ਲਿਜਾਈਆਂ ਜਾਣ।
ਪਰ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ”ਨਹੀਂ ਇਹ ਤੇਰੇ ਹਿੱਸੇ ਦੀਆਂ ਹਨ ਤੇ ਤੇਰੇ ਘਰ ਹੀ ਲੈ ਕੇ ਚੱਲਾਂਗੇ”। ਪੂਜਨੀਕ ਪਰਮ ਪਿਤਾ ਜੀ ਆਪਣੇ ਪਵਿੱਤਰ ਕਰ ਕਮਲਾਂ ਨਾਲ ਪੰਡ ਉਸ ਦੇ ਘਰ ਛੱਡ ਕੇ ਆਏ। ਜਦੋਂ ਪਰਮ ਪਿਤਾ ਜੀ ਉਸ ਵਿਅਕਤੀ ਦੇ ਘਰੋਂ ਵਾਪਸ ਆਉਣ ਲੱਗੇ ਤਾਂ ਉਸ ਨੇ ਆਪ ਜੀ ਤੋਂ ਮਾਫ਼ੀ ਮੰਗੀ ਅਤੇ ਅੱਗੇ ਤੋਂ ਕਦੇ ਵੀ ਚੋਰੀ ਨਾ ਕਰਨ ਦਾ ਵਾਅਦਾ ਕੀਤਾ। ਪੂਜਨੀਕ ਪਰਮ ਪਿਤਾ ਜੀ ਦੀ ਮਹਾਨਤਾ ਵਰਣਨ ਤੋਂ ਪਰੇ ਹੈ। ਜਿਨ੍ਹਾਂ ਦਿਆਲਤਾ ਕਰਕੇ ਨਾ ਸਿਰਫ ਉਸ ਨੂੰ ਮੁਆਫ਼ ਕੀਤਾ ਸਗੋਂ ਉਸ ਨੂੰ ਚੋਰੀ ਦੀ ਬੁਰੀ ਆਦਤ ਛੱਡਣ ਦੇ ਵੀ ਕਾਬਲ ਬਣਾਇਆ। Saint Dr MSG
New Year ’ਤੇ Saint Dr. MSG ਦੇ ਪਵਿੱਤਰ ਬਚਨ
New Year ’ਤੇ Saint Dr. MSG ਦੇ ਪਵਿੱਤਰ ਬਚਨ | New Year
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਅਤੇ ਇਹ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ। ਜੋ ਗਲਤੀਆਂ ਤੁਸੀਂ ਇਸ ਸਾਲ ’ਚ ਕੀਤੀਆਂ ਹਨ ਉਹ ਅਗਲੇ ਸਾਲ ’ਚ ਨਾ ਕਰਨ ਦਾ ਪ੍ਰਣ ਕਰੋ। ਜੋ ਤੁਸੀਂ ਸਿਮਰਨ ਕੀਤਾ, ਸਤਿਸੰਗਾਂ ਸੁਣੀਆਂ ਉਹ ਤੁ਼ਹਾਡੇ ਨਾਲ ਰਹੇਗਾ, ਤੁਸੀਂ ਆਪਣੇ ਔਗੁਣਾਂ ਤੇ ਬੁਰੀ ਆਦਤਾਂ ਨੂੰ ਛੱਡ ਦਿਓ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਜਨਵਰੀ ਤੋਂ ਪਵਿੱਤਰ MSG ਅਵਤਾਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। (New Year)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਇਸ ਪਵਿੱਤਰ MSG ਅਵਤਾਰ ਮਹੀਨੇ ’ਚ ਰੋਜ਼ਾਨਾ ਸਤਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਗਾ ਕੇ ਆਪਣੇ ਅੰਦਰ ਦੀ ਇੱਕ ਬੁਰੀ ਆਦਤ ਜ਼ਰੂਰ ਛੱਡੋ ਤੇ ਪ੍ਰਣ ਕਰੋ ਕਿ ਜ਼ਿੰਦਗੀ ’ਚ ਇਹ ਗਲਤੀ ਮੁੜ ਨਹੀਂ ਕਰਾਂਗਾ। ਅਜਿਹਾ ਕਰਨ ਨਾਲ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾ-ਮਾਲ ਹੋ ਜਾਓਗੇ। ਆਪ ਜੀ ਨੇ ਫ਼ਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਜੋ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਉਸ ਨੂੰ ਛੱਡ ਦਿਓ, ਗੁਣਾਂ ਨੂੰ ਉਠਾ ਕੇ ਅਗਲੇ ਸਾਲ ’ਚ ਲੈ ਜਾਓ, ਇਰਾਦਾ ਮਜ਼ਬੂਤ ਬਣਾ ਕੇ ਚੱਲੋ ਤੇ ਗੁਣ ਗ੍ਰਹਿਣ ਕਰਨੇ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)
ਜਲਾਲਆਣੇ ‘ਚ ਆਇਆ ਨੂਰੇ ਜਲਾਲ | New Year
ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ, ਵੇਖਦਾ ਹੀ ਰਹਿ ਜਾਵੇ, ਨੂਰੀ ਮੁਖੜੇ ਤੋਂ ਨਜ਼ਰ ਹਟਾਉਣ ਦਾ ਦਿਲ ਹੀ ਨਾ ਕਰੇ ਇੱਕ ਝਿਉਰ ਦੀ ਮਿਸਾਲ ਵੀ ਇੱਥੇ ਪੇਸ਼ ਹੈ ਉਹ ਰੋਜ਼ਾਨਾ ਘਰ ‘ਚ ਪਾਣੀ ਭਰਨ ਆਉਂਦਾ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਬਾਲ ਸਰੂਪ ਨੂੰ ਪੰਘੂੜੇ ਨੇੜੇ ਕਈ ਘੰਟਿਆਂ ਤੱਕ ਖੜ੍ਹ ਕੇ ਦੀਦਾਰ ਕਰਦਾ ਇੱਕ ਦਿਨ ਪੂਜਨੀਕ ਮਾਤਾ ਜੀ ਨੇ ਟਿਕਟਕੀ ਲਾ ਕੇ ਖੜ੍ਹੇ ਉਸ ਭਾਈ ਨੂੰ ਟੋਕ ਵੀ ਦਿੱਤਾ ਕਿ ਤੁਸੀਂ ਰੋਜ਼ਾਨਾ ਇੰਨੀ-ਇੰਨੀ ਦੇਰ ਤੱਕ ਕੀ ਵੇਖਦੇ ਹੋ? ਉਸ ਭਾਈ ਨੇ ਨਿਮਰਤਾ ਨਾਲ ਜਵਾਬ ਦਿੱਤਾ ਮਾਤਾ ਜੀ, ਆਪ ਜੀ ਦੇ ਲਾਡਲੇ ‘ਚ ਮੈਨੂੰ ਈਸ਼ਟਦੇਵ (ਪਰਮੇਸ਼ਵਰ) ਦੇ ਦਰਸ਼-ਦੀਦਾਰ ਹੁੰਦੇ ਹਨ ਮੈਂ ਕਿਸੇ ਗਲਤ-ਭਾਵਨਾ ਨਾਲ ਨਹੀਂ ਸ਼ਰਧਾਪੂਰਵਕ ਦੀਦਾਰ ਕਰਦਾ ਹਾਂ।
ਅਜਿਹੀ ਹੀ ਇੱਕ ਹੋਰ ਵੀ ਘਟਨਾ ਜ਼ਿਕਰਯੋਗ ਹੈ, ਜਦੋਂ ਪੂਜਨੀਕ ਮਾਤਾ ਜੀ ਨੇ ਕਿਸੇ ਸਾਧੂ-ਸੁਭਾਅ ਸਖਸ਼ ਨੂੰ ਆਪਣੇ ਲਾਡਲੇ ਦੇ ਪਾਲਣੇ ਕੋਲ ਖੜ੍ਹਾ ਪਾਇਆ ਤਾਂ ਤੁਰੰਤ ਆ ਕੇ ਰੀਤੀ ਰਿਵਾਜ਼ ਅਨੁਸਾਰ ਤਵੇ ਤੋਂ ਕਾਲਾ ਟਿੱਕਾ ਆਪਣੇ ਲਾਡਲੇ ਨੂੰ ਲਾ ਦਿੱਤਾ ਤਾਂਕਿ ਕਿਸੇ ਦੀ ਬੁਰੀ ਨਜ਼ਰ ਲਾਡਲੇ ਨੂੰ ਨਾ ਲੱਗੇ ਤਾਂ ਇਹ ਵੇਖ ਕੇ ਉਸ ਸਾਧੂ ਨੇ ਆਦਰ ਸਨਮਾਨ ਦੇ ਨਾਲ ਮਾਤਾ ਜੀ ਨੂੰ ਕਿਹਾ, ਮਾਤਾ ਜੀ ਫਕੀਰਾਂ ਦੀ ਨਜ਼ਰ ਨਹੀਂ ਲੱਗਿਆ ਕਰਦੀ ਉਸ ਬਾਬੇ ਨੇ ਕਿਹਾ, ਮਾਤਾ ਜੀ, ਤੁਹਾਡੇ ਪੁੱਤਰ ਦੇ ਪੈਰ ‘ਚ ਪੂਰਾ ਪਦਮ ਚਿੰਨ੍ਹ ਹੈ ਤੁਹਾਡਾ ਬੇਟਾ ਕੋਈ ਮਹਾਨ ਸਖਸ਼ੀਅਤ ਹੈ ਇਨ੍ਹਾਂ ਦੇ ਦਰਸ਼-ਦੀਦਾਰ ਕਰਕੇ ਮੈਨੂੰ ਪਰਮ ਸੁੱਖ ਦਾ ਅਹਿਸਾਸ ਹੋਇਆ ਹੈ। ਆਪ ਜੀ ਨੇ ਫਰਮਾਇਆ ਕਿ ਇਸ ਸਾਲ ’ਚ ਜਾਣੇ-ਅਣਜਾਣੇ ’ਚ ਤੁਹਾਡੇ ਤੋਂ ਪਾਪ-ਗੁਨਾਹ ਹੋਏ, ਮਾਲਕ ਦੇ ਸਾਹਮਣੇ ਤੌਬਾ ਕਰਕੇ ਇਸ ਨੂੰ ਛੱਡ ਦਿਓ, ਗੁਣਾਂ ਨੂੰ ਚੁੱਕ ਕੇ ਅਗਲੇ ਸਾਲ ’ਚ ਲੈ ਚੱਲੋ, ਇਰਾਦਾ ਮਜ਼ਬੂਤ ਬਣਾ ਕੇ ਚੱਲੋ, ਅਤੇ ਗੁਣ ਹਾਸਲ ਕਰਨ ਹਨ ਅਤੇ ਮਾਲਕ ਦੀਆਂ ਖੁਸ਼ੀਆਂ ਨੂੰ ਪਾਉਣਾ ਹੈ। (New Year)
ਪੂਜਨੀਕ ਹਜ਼ੂਰ ਪਿਤਾ ਜੀ ਨੇ ਫਰਮਾਇਆ ਕਿ ਜਦੋਂ ਤੱਕ ਇਨਸਾਨ ਮਾਲਕ ਦੇ ਨਾਂਅ ਨਾਲ ਜੁੜਦਾ ਨਹੀਂ, ਉਦੋਂ ਤੱਕ ਆਪਣੇ ਗਮ, ਦੁੱਖ-ਦਰਦ, ਪਰੇਸ਼ਾਨੀਆਂ ਨਾਲ ਦੋ-ਚਾਰ ਵਾਰ ਹੁੰਦਾ ਰਹੇਗਾ। ਬੇਚੈਨੀ ਦਾ ਆਲਮ ਕਦੇ ਮਿਟ ਨਹੀਂ ਸਕੇਗਾ। ਅੰਦਰ ਦੇ ਬੁਰੇ ਵਿਚਾਰ ਕਦੇ ਚੈਨ ਨਾਲ ਜੀਣ ਨਹੀਂ ਦੇਣਗੇ ਅਤੇ ਇਨਸਾਨ ਬੇਚੈਨਿਆਂ ’ਚ, ਭੱਜ-ਦੌੜ ’ਚ ਸਾਰਾ ਸਮਾਂ ਗੁਜਾਰ ਕੇ ਬਰਬਾਦ ਕਰਕੇ ਇਸ ਸੰਸਾਰ ਨੂੰ ਛੱਡ ਜਾਂਦਾ ਹੈ, ਇੱਥੇ ਵੀ ਦੁਖੀ ਅਤੇ ਅੱਗੇ ਵੀ ਨਰਕ-ਦੋਜਕ ’ਚ ਸੜੇਗਾ।
ਜੇਕਰ ਇਨਸਾਨ ਗੁਰੂਮੰਤਰ ਲੈ ਲੈਂਦਾ ਹੈ ਤਾਂ ਇੱਥੇ ਵੀ ਸੁਖੀ ਅਤੇ ਅੱਗੇ ਵੀ ਮਾਲਕ ਦਾ ਰਹਿਮੋ-ਕਰਮ ਬਰਸਦਾ ਹੈ, ਉਹ ਆਵਾਗਮਨ ਤੋਂ ਮੁਕਤ ਹੋ ਕੇ ਮਾਲਕ ਦੀ ਗੋਦ ’ਚ ਜਾ ਵਿਰਾਜ਼ਦਾ ਹੈ। ਇਸ ਲਈ ਮਾਲਕ ਦਾ ਨਾਂਅ ਲੈਣਾ ਕਦੇ ਨਾ ਭੁੱਲੋ, ਉਸ ਦੇ ਨਾਂਅ ਨਾਲ ਜੁੜੋ, ਉਸ ਦੇ ਨਾਂਅ ਦਾ ਸਿਮਰਨ ਕਰੋ ਤਾਂ ਤੁਹਾਡੇ ਅੰਦਰ ਤਾਕਤ ਆਵੇਗੀ, ਸ਼ਕਤੀ ਆਵੇਗੀ, ਜਿਸ ਨੂੰ ਵਿਲ ਪਾਵਰ ਜਾਂ ਆਤਮਬਲ ਕਿਹਾ ਜਾਂਦਾ ਹੈ। (New Year)
ਸਾਰੀਆਂ ਮੁਸ਼ਕਲਾਂ ਹੱਲ ਕਰ ਦਿੰਦਾ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਇਸ ਵਿਲ ਪਾਵਰ ਦੇ ਆਉਣ ਨਾਲ ਤੁਹਾਡੇ ਗਮ, ਦੁੱਖ-ਦਰਦ, ਚਿੰਤਾਵਾਂ, ਪਰੇਸ਼ਾਨੀਆਂ ਦੂਰ ਹੋਣਗੀਆਂ ਅਤੇ ਮਾਲਕ ਦੀ ਦਿਆ ਮਿਹਰ, ਰਹਿਮਤ ਦੇ ਕਾਬਲ ਤੁਸੀਂ ਬਣਦੇ ਚਲੇ ਜਾਵੋਂਗੇ। ਸਿਮਰਨ ਦਾ ਪੱਲਾ ਕਦੇ ਨਾ ਛੱਡੋ। ਚੱਲਦੇ, ਬੈਠ ਕੇ, ਕੰਮ-ਧੰਧਾ ਕਰਦੇ ਹੋਏ ਸਿਮਰਨ ਕਰਦੇ ਰਹੋ ਤਾਂ ਜ਼ਰੂਰ ਮਾਲਕ ਦੀਆਂ ਖੁਸ਼ੀਆਂ ਮਿਲਣਗੀਆਂ ਅਤੇ ਉਸ ਦੇ ਰਹਿਮੋ-ਕਰਮ ਦੇ ਕਾਬਲ ਬਣੋਂਗੇ। ਆਪ ਜੀ ਨੇ ਫਰਮਾਇਆ ਕਿ ਵਿਚਾਰ ਜੀਰੋ ਕਦੇ ਨਹੀਂ ਰਹਿੰਦੇ, ਕੋਈ ਨਾ ਕੋਈ ਵਿਚਾਰ, ਕੋਈ ਨਾ ਕੋਈ ਖਿਆਲ, ਦਿਲੋ-ਦਿਮਾਗ ’ਚ ਚੱਲਦਾ ਰਹਿੰਦਾ ਹੈ। ਜੇਕਰ ਇਨਸਾਨ ਉਸ ਦੀ ਜਗ੍ਹਾ ਆਪਣੇ ਸਤਿਗੁਰੂ ਦੇ ਵਿਚਾਰ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ ਦੇ ਵਿਚਾਰ ਦਿਲੋ-ਦਿਮਾਗ ’ਚ ਲੈ ਆਵੇ ਤਾਂ ਜ਼ਰੂਰ ਬੁਰੇ ਵਿਚਾਰ ਖਤਮ ਹੋਣਗੇ, ਮਾਲਕ ਨਾਲ ਪਿਆਰ ਵਧੇਗਾ ਅਤੇ ਜਿੰਦਗੀ ’ਚ ਬਹਾਰ ਛਾ ਜਾਵੇਗੀ। (New Year)
”ਜੈਲਦਾਰਾਂ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’
ਪੂਜਨੀਕ ਮਾਤਾ-ਪਿਤਾ ਜੀ ਨੇ ਆਪਣੇ ਲਾਡਲੇ ਦਾ ਨਾਂਅ ਸਰਦਾਰ ਹਰਬੰਸ ਸਿੰਘ ਜੀ ਰੱਖਿਆ ਅਤੇ ਪਰਮ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (ਡੇਰਾ ਸੱਚਾ ਸੌਦਾ ਦੇ ਸੰਸਥਾਪਕ) ਨਾਲ ਮਿਲਾਪ ਤੋਂ ਬਾਅਦ ਸਰਦਾਰ ਹਰਬੰਸ ਸਿੰਘ ਜੀ ਤੋਂ ਬਦਲ ਕੇ ਆਪ ਜੀ ਦਾ ਨਾਂਅ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਰੱਖ ਦਿੱਤਾ। ਬਚਪਨ ਤੋਂ ਜਿਉਂ-ਜਿਉਂ ਆਪ ਜੀ ਵੱਡੇ ਹੁੰਦੇ ਗਏ, ਆਪ ਜੀ ਦੇ ਚਾਨਣ ਦਾ ਦਾਇਰਾ ਹੋਰ ਵੱਡਾ ਹੁੰਦਾ ਗਿਆ ਹਾਲੇ ਆਪ ਜੀ ਬਚਪਨ ਅਵਸਥਾ ‘ਚ ਹੀ ਸਨ ਕਿ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਪਰਮਾਤਮਾ ‘ਚ ਲੀਨ ਹੋ ਗਏ।
ਤਾਂ ਇਸ ‘ਤੇ ਆਪ ਜੀ ਦਾ ਬਚਪਨ ਪੂਜਨੀਕ ਮਾਤਾ ਜੀ ਅਤੇ ਆਪ ਜੀ ਦੇ ਪੂਜਨੀਕ ਮਾਮਾ ਜੀ ਸਰਦਾਰ ਵੀਰ ਸਿੰਘ (ਡੇਰਾ ਸੱਚਾ ਸੌਦਾ ‘ਚ ਬਤੌਰ ਸਤਿ ਬ੍ਰਹਮਚਾਰੀ ਸੇਵਾਦਾਰ ਰਹਿੰਦੇ ਹੋਏ ਓੜ ਨਿਭਾ ਗਏ ਹਨ) ਦੀ ਦੇਖ-ਰੇਖ ‘ਚ ਗੁਜਰਿਆ ਬਚਪਨ ‘ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਖੇਡ (ਬਚਪਨ ਦੇ ਚੋਜ) ਵੀ ਇਲਾਹੀ ਹੀ ਸਨ ਆਪ ਜੀ ਦੀ ਬੋਲਬਾਣੀ, ਹਾਵ-ਭਾਵ, ਚਾਲ ਢਾਲ, ਖੇਡ ਕੁੱਦ ਹਰ ਕਿਰਿਆ ਅਤੇ ਹਰ ਕਾਰਜ ‘ਚ ਇਲਾਹੀ ਨੂਰ ਝਲਕਦਾ ਸੀ ਤਦ ਵੀ ਸਨੇਹੀ ਸੱਜਣ ਇਹੀ ਕਹਿੰਦੇ ਕਿ ”ਜੈਲਦਾਰਾ ਦਾ ਮੁੰਡਾ (ਪੂਜਨੀਕ ਪਰਮ ਪਿਤਾ ਜੀ) ਕੋਈ ਖਾਸ ਹਸਤੀ ਹੈ’।
ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ
ਰੂਹਾਨੀਅਤ: ਦੀਨਤਾ ਨਿਮਰਤਾ ਧਾਰਨ ਨਾਲ ਮਿਲਣਗੀਆਂ ਮਾਲਕ ਦੀਆਂ ਖੁਸ਼ੀਆਂ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਦੋਂ ਪਰਮ ਪਿਤਾ ਪਰਮਾਤਮਾ ਨਜ਼ਰ ਦੇ ਦਿੰਦਾ ਹੈ, ਤਾਂ ਉਸਨੂੰ ਉਹ ਨਜ਼ਾਰੇ ਮਿਲਦੇ ਹਨ, ਉਹ ਲੱਜ਼ਤ ਮਿਲਦੀ ਹੈ, ਜਿਸਦੀ ਕਦੇ ਉਸਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਉਹ ਖੁਸ਼ੀਆਂ ਮਿਲਦੀਆਂ ਹਨ, ਜਿਨ੍ਹਾਂ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ।
ਪੂਜਨੀਕ ਗੁਰੂ ਜੀ  (MSG) ਫ਼ਰਮਾਉਦੇ ਹਨ ਕਿ ਨਜ਼ਰ ਤਾਂ ਸਭ ਦੀ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਮਾਲਕ ਨੇ ਨਹੀਂ ਦਿੱਤੀ ਪਰ ਇਸੇ ਨਿਗ੍ਹਾ ਨਾਲ ਜਦੋਂ ਉਸ ਪਰਮ ਪਿਤਾ ਪਰਮਾਤਮਾ, ਸਤਿਗੁਰੂ, ਮੌਲਾ ਦਾ ਦੀਦਾਰ ਹੁੰਦਾ ਹੈ ਤਾਂ ਇਹ ਨਜ਼ਰ ਉਸ ਨਿਗ੍ਹਾ ਵਰਗੀ ਹੋ ਜਾਂਦੀ, ਭਾਵ ਇਨਸਾਨ ਤੋਂ ਭਗਵਾਨ ਦਾ ਰੂਪ ਇਨਸਾਨ ਬਣਦਾ ਚਲਿਆ ਜਾਂਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਇਨਸਾਨ ਭਗਵਾਨ ਬਣ ਜਾਂਦਾ ਹੈ ਛੋਟੀਆਂ-ਛੋਟੀਆਂ ਨਦੀਆਂ-ਨਾਲੇ ਜੇਕਰ ਸਮੁੰਦਰ ਵਿੱਚ ਮਿਲ ਜਾਣ ਤਾਂ ਉਹ ਸਮੁੰਦਰ ਅਖਵਾਉਦੀਆਂ ਹਨ, ਉਸੇ ਤਰ੍ਹਾਂ ਜੋ ਆਤਮਾਵਾਂ ਪਰਮ ਪਿਤਾ ਪਰਮਾਤਮਾ ਦੇ ਨੂਰੀ ਸਰੂਪ ਨੂੰ ਸਿਮਰਨ-ਭਗਤੀ ਨਾਲ ਪਾ ਜਾਂਦੀਆਂ ਹਨ, ਉਹ ਮਾਲਕ, ਪਰਮਾਤਮਾ ਦਾ ਹੀ ਰੂਪ ਬਣ ਜਾਂਦੀਆਂ ਹਨ ਪਰ ਉਹ ਗਾ-ਗਾ ਕੇ ਨਹੀਂ ਸੁਣਾਉਦੀਆਂ,
ਸਗੋਂ ਉਨ੍ਹਾਂ ਦੇ ਅੰਦਰ ਹੋਰ ਦੀਨਤਾ-ਨਿਮਰਤਾ ਆ ਜਾਂਦੀ ਹੈ ਮਾਲਕ ਦੇ ਪਿਆਰੇ, ਪਰਮ ਪਿਤਾ ਪਰਮਾਤਮਾ ਦਾ ਸਰੂਪ ਹੁੰਦਿਆਂ ਵੀ ਉਨ੍ਹਾਂ ਦੇ ਅੰਦਰ ਦੀਨਤਾ-ਨਿਮਰਤਾ ਹੱਦ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਿੰਨੀ ਦੀਨਤਾ-ਨਿਮਰਤਾ ਹੰੁਦੀ ਹੈ, ਓਨੀਆਂ ਹੀ ਮਾਲਕ ਦੀਆਂ ਖੁਸ਼ੀਆਂ ਜਲਦੀ ਅਤੇ ਜ਼ਿਆਦਾ ਮਿਲਿਆ ਕਰਦੀਆਂ ਹਨ ਇਸ ਲਈ ਆਪਣੇ ਅੰਦਰ ਦੀਨਤਾ-ਨਿਮਰਤਾ ਧਾਰਨ ਕਰੋ, ਮਾਲਕ ਤੋਂ ਮਾਲਕ ਨੂੰ ਮੰਗੋ, ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ, ਕਦੇ ਵੀ ਕਿਸੇ ਦਾ ਮਾੜਾ ਨਾ ਸੋਚਿਆ ਕਰੋ, ਸਭ ਦਾ ਭਲਾ ਮੰਗਿਆ ਕਰੋ ਅਤੇ ਸਭ ਦਾ ਭਲਾ ਕਰਿਆ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
MSG Bhandara: ਸਰਸਾ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸ਼ਰਧਾਲੂਆਂ ਲਈ ਰੂਹਾਨੀ ਸੰਦੇਸ਼ ਭੇਜਿਆ ਹੈ। ਨਾਮ ਚਰਚਾ ਸਤਿਸੰਗ ’ਚ ਪ੍ਰੇਮੀ ਸੇਵਕ ਵੱਲੋਂ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦਾ ਪਵਿੱਤਰ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ’ਚ ਲਿਖਿਆ ਸੀ, ‘ਮਾਲਕ ਸਭ ਨੂੰ ਤੰਦਰੁਸਤੀ ਅਤੇ ਬਰਕਤਾਂ ਦੇਵੇ, ਸਭ ਨੂੰ ਆਸ਼ੀਰਵਾਦ’ ਜਿਵੇਂ ਹੀ ਪੂਜਨੀਕ ਗੁਰੂ ਦੇ ਇਹ ਇਲਾਹੀ ਬਚਨ ਸਾਧ-ਸੰਗਤ ਨੂੰ ਸੁਣਾਏ ਤਾਂ ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।
Sunam News: ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ-ਕੱਲ੍ਹ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਦੂਜੇ ਪਾਸੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਆਪਣੀ ਇਮਾਨਦਾਰੀ ਤੇ ਮਾਨਵਤਾ ਭਲਾਈ ਕਾਰਜਾਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਇਮਾਨਦਾਰੀ ਦਿਖਾਉਣ ਦਾ ਇੱਕ ਤਾਜ਼ਾ ਮਾਮਲਾ ਸੁਨਾਮ ਦੇ ਲਾਗਲੇ ਪਿੰਡ ਸੇਰੋ ਵਿਖੇ ਸਾਹਮਣੇ ਆਇਆ ਹੈ ਜਿੱਥੇ ਡੇਰਾ ਸਰਧਾਲੂ ਮੋਹਨ ਸਿੰਘ ਇੰਸਾਂ ਵੱਲੋਂ ਇੱਕ ਮਹਿੰਗੇ ਭਾਅ ਦਾ ਡਿੱਗਿਆ ਮੋਬਾਇਲ ਫੋਨ ਉਸਦੇ ਅਸਲ ਮਾਲਕ ਨੂੰ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ। Sunam News
ਇਸ ਸਬੰਧੀ ਮੋਹਣ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਪਿੰਡ ’ਚ ਹੀ ਮੋਟਰਸਾਈਕਲ ਤੇ ਇੱਕ ਹੋਰ ਲੜਕੇ ਕੁਲਵਿੰਦਰ ਸਿੰਘ ਨਾਲ ਜਾ ਰਿਹਾ ਸੀ ਤੇ ਉਸ ਨੂੰ ਰਾਹ ’ਚ ਇੱਕ ਡਿੱਗਿਆ ਮੋਬਾਇਲ ਫੋਨ ਮਿਲਿਆ ਜੋਂ ਮਹਿੰਗੇ ਭਾਅ ਦਾ ਸੀ ਅਤੇ ਉਸ ਨੇ ਉਸ ਮੋਬਾਇਲ ਦੇ ਅਸਲ ਮਾਲਕ ਨਾਲ ਸੰਪਰਕ ਕਰਕੇ ਉਸ ਦਾ ਮੋਬਾਇਲ ਫੋਨ ਉਸ ਨੂੰ ਸੌਂਪ ਦਿੱਤਾ ਹੈ। ਮੋਹਨ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਹੀ ਹੋਇਆਂ ਹੈ।
ਦੂਜੇ ਪਾਸੇ ਆਪਣਾ ਕੀਮਤੀ ਫ਼ੋਨ ਵਾਪਸ ਪਾ ਕੇ ਕਮਲ ਸਿੰਘ ਵਾਸੀ ਪਿੰਡ ਨੰਗਲ ਖੁਰਦ ਨੇ ਬਹੁਤ ਖੁਸ਼ੀ ਜ਼ਾਹਰ ਕੀਤੀ ਤੇ ਮੋਹਨ ਇੰਸਾਂ ਦਾ ਡੂੰਘੇ ਦਿਲੋਂ ਧੰਨਵਾਦ ਕੀਤਾ। ਕਮਲ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਵੀ ਇੰਨੇ ਇਮਾਨਦਾਰ ਤੇ ਨੇਕਦਿਲ ਲੋਕ ਮੌਜ਼ੂਦ ਹਨ, ਇਹ ਸਭ ਗੁਰੂ ਜੀ ਦੀਆਂ ਸਿਖਿਆਵਾਂ ਦਾ ਹੀ ਨਤੀਜਾ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮੇਰੇ ਲਈ ਇਹ ਬਹੁਤ ਵੱਡੀ ਰਾਹਤ ਦਾ ਕਾਰਨ ਬਣੇ ਹਨ। ਮੈਂ ਪੂਜਨੀਕ ਗੁਰੂ ਜੀ ਤੇ ਪੂਰੇ ਡੇਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ। Sunam News
ਇਹ ਖਬਰ ਵੀ ਪੜ੍ਹੋ : World Cup 2027: ਵਿਰਾਟ ਤੇ ਰੋਹਿਤ ਦੇ ਭਵਿੱਖ ’ਤੇ ਬੀਸੀਸੀਆਈ ਨੇ ਬੁਲਾਈ ਮੀਟਿੰਗ
Body Donation: ਸੱਚਖੰਡਵਾਸੀ ਰਣਧੀਰ ਸਿੰਘ ਇੰਸਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ
ਪਿੰਡ ਫੱਤਾਕੇਰਾ ਦੇ ਪਹਿਲੇ, ਬਲਾਕ ਲੰਬੀ ਦੇ ਬਣੇ 14ਵੇਂ ਸਰੀਰਦਾਨੀ
ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਪਰਿਵਾਰ ਦਾ ਸਲਾਘਾਯੋਗ ਕਦਮ : ਜਗਵਿੰਦਰ ਸਿੰਘ ਨੰਬਰਦਾਰ
Body Donation: ਲੰਬੀ (ਮੇਵਾ ਸਿੰਘ)। ਪੂਜ਼ਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਰਣਧੀਰ ਸਿੰਘ ਇੰਸਾਂ (72) ਪੁੱਤਰ ਲਾਲ ਸਿੰਘ ਵਾਸੀ ਫੱਤਾਕੇਰਾ, ਬਲਾਕ ਲੰਬੀ, ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਡਿਪਾਰਟਮੈਂਟ ਆਫ ਅਨਾਟੋਮੀ ਆਟੋਨੋਮਸ ਸਟੇਟ ਮੈਡੀਕਲ ਕਾਲਜ ਤਿਲੋਈਅਮੇਠੀ ਨੂੰ ਡਾਕਟਰੀ ਖੋਜਾ ਲਈ ਦਾਨ ਕਰਵਾਇਆ ਗਿਆ। ਸਰੀਰਦਾਨੀ ਰਣਧੀਰ ਸਿੰਘ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਬੀਤੀ ਕੱਲ੍ਹ ਕੁਲਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ।
ਇਹ ਖਬਰ ਵੀ ਪੜ੍ਹੋ : Road Accident: ਦਰਖੱਤ ਨਾਲ ਟਕਰਾਈ ਤੇਜ਼ ਰਫਤਾਰ ਕਾਰ, ਲਾੜੀ ਦੀ ਮੌਤ
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਨੇ ਆਪਣੇ ਜਿੳਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤੇ ਉਨਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ। ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਪਿੰਡ ਫੱਤਾਕੇਰਾ ਦੇ ਪਹਿਲੇ ਅਤੇ ਬਲਾਕ ਲੰਬੀ ਦੇ 14ਵੇਂ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਲੰਬੀ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। Body Donation
ਉਨਾਂ ਦੀ ਅੰਤਿਮ ਯਾਤਰਾ ਵੇਲੇ ਉਨਾਂ ਦੀ ਅਰਥੀ ਨੂੰ ਬੇਟੇ ਗੁਰਦਿੱਤ ਸਿੰਘ ਇੰਸਾਂ ਤੇ ਪ੍ਰਭਦੀਪ ਸਿੰਘ ਪੋਤਰੇ ਨੇ ਵੀ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋਕੇ ਪਿੰਡ ਦੀ ਮੁੱਖ ਗਲੀ ਤੋਂ ਹੁੰਦੀ ਹੋਈ ਬੱਸ ਅੱਡਾ ਫੱਤਾਕੇਰਾ ਕੋਲ ਆਕੇ ਸਮਾਪਿਤ ਹੋਈ। ਅੰਤਿਮ ਯਾਤਰਾ ਵਿੱਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸਤੇਦਾਰ ਸਾਕ ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧਸੰਗਤ ਨੇ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਰਣਧੀਰ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ ਗੁੂੰਜਣ ਲਾ ਦਿੱਤਾ। Body Donation
ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਂਬਰ ਬੇਟੇ ਗੁਰਦਿੱਤ ਸਿੰਘ ਇੰਸਾਂ, ਧਰਮ ਪਤਨੀ ਮਲਕੀਤ ਕੌਰ ਇੰਸਾਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿੱਚ ਜਗਦੇਵ ਸਿੰਘ ਇੰਸਾਂ, ਮਨਜੀਤ ਕੌਰ ਇੰਸਾਂ, ਗੁਰਮੇਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਫੱਤਾਕੇਰਾ, ਬੀਬਾ ਹਰਪ੍ਰੀਤ ਕੌਰ ਸਰਪੰਚ ਪਿੰਡ ਫੱਤਾਕੇਰਾ, ਜਗਵਿੰਦਰ ਸਿੰਘ ਨੰਬਰਦਾਰ ਪਿੰਡ ਫੱਤਾਕੇਰਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਸਮੂਹ ਸਾਧਸੰਗਤ ਤੇ ਸਮੂਹ ਜਿੰਮੇਵਾਰ ਸ਼ਾਮਲ ਸਨ। Body Donation
ਪਰਿਵਾਰ ਵਿੱਚੋਂ ਕਿਸੇ ਇੱਕ ਮੈਂਬਰ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਅਸਹਿ ਦੁੱਖ ਪਹੁੰਚਦਾ ਹੈ, ਤੇ ਇਸ ਦੁੱਖ ਦੀ ਘੜੀ ਵਿੱਚ ਅਗਰ ਪਰਿਵਾਰ ਸਦੀਵੀ ਵਿਛੋੜਾ ਦੇਣ ਵਾਲੇ ਪਰਿਵਾਰਕ ਮੈਂਬਰ ਦੀ ਅੰਤਿਮ ਇੱਛਾ ਅਨੁਸਾਰ ਮਾਨਵਤਾ ਦੀ ਸੇਵਾ ਕਰਨਾ ਨਾ ਭੁੱਲੇ ਤਾਂ ਇਹ ਪਰਿਵਾਰ ਵੱਲੋਂ ਚੁੱਕੇ ਕਦਮ ਨੂੰ ਬਹੁਤ ਸਲਾਘਾਯੋਗ ਕਦਮ ਆਖਿਆ ਜਾ ਸਕਦਾ ਹੈ, ਜਿਵੇਂ ਕਿ ਸਰੀਰਦਾਨੀ ਰਣਧੀਰ ਸਿੰਘ ਇੰਸਾਂ ਵਾਸੀ ਫੱਤਾਕੇਰਾ ਦੇ ਪਰਿਵਾਰ ਨੇ ਉਨਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਕੇ ਮਾਨਵਤਾ ਦੀ ਸੱਚੀ ਸੇਵਾ ਕੀਤੀ। ਵੱਲੋਂ ਜਗਵਿੰਦਰ ਸਿੰਘ ਨੰਬਰਦਾਰ ਵਾਸੀ ਪਿੰਡ ਫੱਤਾਕੇਰਾ, ਬਲਾਕ ਲੰਬੀ।