Exposure - Sach Kahoon Punjabi

ਖੇਤੀਬਾੜੀ ਬੋਰਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਪਲੀਤ ਕਰਨ ਵਾਲੀ ਫਰਮ ਦਾ ਪਰਦਾਫਾਸ਼
ਹੁਣ ਤੱਕ 17 ਹਜ਼ਾਰ ਬੋਰਾਂ ‘ਚ ਪਾ ਚੁੱਕਾ ਸੀ ਹਜ਼ਾਰਾਂ ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ

ਪਟਿਆਲਾ  (ਖੁਸ਼ਵੀਰ ਸਿੰਘ ਤੂਰ)। ਕਿਸਾਨਾਂ ਦੇ ਟਿਊਬਵੈੱਲਾਂ ਦਾ ਪਾਣੀ ਵਧਾਉਣ ਦੇ ਨਾਂਅ ‘ਤੇ ਧਰਤੀ ਵਿਚਲੇ ਪਾਣੀ ਨੂੰ ਤੇਜ਼ਾਬ ਅਤੇ ਕੈਮੀਕਲਾਂ ਜ਼ਰੀਏ ਪਲੀਤ ਕਰਨ ਵਾਲੀ ਇੱਕ ਫਰਮ ਦਾ ਪਰਦਾਫਾਸ਼ ਹੋਇਆ ਹੈ। ਹੁਣ ਤੱਕ ਇਹ ਫਰਮ 17 ਹਜ਼ਾਰ ਬੋਰਾਂ ਰਾਹੀਂ ਇਹ ਕੈਮੀਕਲ ਧਰਤੀ ਮਾਂ ਦੀ ਹਿੱਕ ਨੂੰ ਪਲੀਤ ਕਰ ਚੁੱਕੀ ਹੈ। ਇਹ ਵਰਤਾਰਾ ਪਿਛਲੇ 13 ਸਾਲਾਂ ਤੋਂ ਜਾਰੀ ਸੀ, ਜਿਸ ਰਾਹੀਂ ਧਰਤੀ ਹੇਠਲੇ ਪਾਣੀ ‘ਚ ਪ੍ਰਦੂਸ਼ਣ ਫੈਲਾ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਦਾਅ ‘ਤੇ ਲਗਾਇਆ ਜਾ ਰਿਹਾ ਸੀ। ਇਸ ਮਾਮਲੇ ਦਾ ਭੇਦ ਖੁੱਲ੍ਹਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਗੋਦਾਮ ਵਿੱਚ ਲੱਖਾਂ ਲਿਟਰ ਤੇਜ਼ਾਬ ਅਤੇ ਕੈਮੀਕਲ ਨੂੰ ਸੀਲ ਕਰ ਦਿੱਤਾ ਗਿਆ ਹੈ।  ਜਾਣਕਾਰੀ ਅਨੁਸਾਰ ਇਹ ਕਾਰਵਾਈ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ  ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ ਨੂੰ ਇਸ ਫ਼ਰਮ ਵੱਲੋਂ ਖੇਤੀਬਾੜੀ ਬੋਰਾਂ ਦਾ ਪਾਣੀ ਵਧਾਉਣ ਅਤੇ ਬੰਦ ਪਏ ਬੋਰਾਂ ਨੂੰ ਇਹ ਤੇਜ਼ਾਬੀ ਕੈਮੀਕਲ ਪਾ ਕੇ ਮੁੜ ਚਲਾਉਣ ਲਈ ਅਜਿਹੇ ਕੈਮੀਕਲ ਵੱਡੀ ਮਾਤਰਾ ‘ਚ ਵੇਚੇ ਜਾਣ ਦੀ ਅੰਦਰਖਾਤੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐਸ.ਐਸ. ਮਰਵਾਹਾ ਵੱਲੋਂ ਇੱਕ ਟੀਮ ਬਣਾਈ ਗਈ ਸੀ, ਜਿਸ ਨੇ ਇਸ ਫ਼ਰਮ ਦਾ ਪਰਦਾਫ਼ਾਸ਼ ਕਰਨ ਲਈ ਵਿਛਾਏ ਗਏ ਜਾਲ ਅਧੀਨ ਕੁਲਵਿੰਦਰ ਰਾਏਕੋਟ ਨਾਂਅ ਦੇ ਵਿਅਕਤੀ ਰਾਹੀਂ 1600 ਕਿਲੋ ਤੇਜ਼ਾਬ ਤੇ ਕੈਮੀਕਲ, ਜਿਸ ਨੂੰ ਇਹ ‘ਬੋਰ ਕੈਮੀਕਲ’ ਦੇ ਨਾਂਅ ਹੇਠ ਕੇਵਲ ਖੇਤੀਬਾੜੀ ਵਰਤੋਂ ਲਈ ਵੇਚਦਾ ਸੀ, 7552 ਰੁਪਏ ‘ਚ ਖਰੀਦ ਕਰਵਾਇਆ।

ਇਸ ਟੀਮ ਵੱਲੋਂ ਦਿੱਤੀ ਸੂਚਨਾ ਦੇ ਆਧਾਰ ‘ਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਇੱਕ ਹੋਰ ਟੀਮ ਨੇ ਘਲੋੜੀ ਗੇਟ ਵਿਖੇ ਛਾਪਾਮਾਰੀ ਕਰਕੇ ਲੱਖਾਂ ਲਿਟਰ ਤੇਜ਼ਾਬ ਤੇ ਹੋਰ ਕੈਮੀਕਲ ਬਰਾਮਦ ਕੀਤਾ। ਇੱਥੇ ਹੀ ਇਸ ਫ਼ਰਮ ਵੱਲੋਂ ਕੀਤਾ ਗਿਆ ਇੱਕ ਗ਼ੈਰਕਾਨੂੰਨੀ ਬੋਰ ਵੀ ਮਿਲਿਆ, ਜਿਸ ‘ਚ ਇਸ ਫ਼ਰਮ ਵੱਲੋਂ ਤੇਜ਼ਾਬ ਤੇ ਹੋਰ ਕੈਮੀਕਲ ਬਿਨ੍ਹਾਂ ਸੋਧੇ ਸਿੱਧੇ ਹੀ ਧਰਤੀ ‘ਚ ਇਸ ਬੋਰ ਰਾਹੀਂ ਪਾ ਕੇ ਧਰਤੀ ਹੇਠਲਾ ਜਲ ਪਲੀਤ ਕੀਤਾ ਜਾ ਰਿਹਾ ਸੀ। ਇਸ ਟੀਮ ‘ਚ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਰੋਹਿਤ ਕਾਲੜਾ ਤੇ ਅਮਨਮਦੀਪ ਵਰਮਾ, ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਮਿਸ ਨਵਜੋਤ ਕੌਰ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਇੰ. ਗਰਬਖ਼ਸੀਸ਼ ਸਿੰਘ ਗਿੱਲ ਤੇ ਪਟਿਆਲਾ ਖੇਤਰ ਦੇ ਇੰਜ. ਲਵਨੀਤ ਦੂਬੇ, ਵਿਗਿਆਨ ਅਫ਼ਸਰ ਡਾ. ਚਰਨਜੀਤ ਸਿੰਘ ਨਾਭਾ, ਏ.ਈ.ਈ. ਸ੍ਰੀ ਜਤਿੰਦਰ ਸੋਨੀ, ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਆਦਿ ਸ਼ਾਮਲ ਸਨ।

ਇਸ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਫ਼ਰਮ ਐਮ.ਆਰ. ਦੇ ਅਧਿਕਾਰਤ ਲਾਇਸੈਂਸੀ ਨਵਨੀਤ ਮਲਹੋਤਰਾ ਨੇ ਮੰਨਿਆ ਕਿ ਉਹ ਇਹ ਕੰਮ ਪਿਛਲੇ ਕਰੀਬ 13 ਸਾਲਾਂ ਤੋਂ ਕਰ ਰਿਹਾ ਹੈ। ਉਸ ਮੁਤਾਬਕ ਇਕ ਬੋਰ ‘ਚ ਕਰੀਬ 6 ਕੁਇੰਟਲ ਤੇਜ਼ਾਬ ਤੇ ਹੋਰ ਕੈਮੀਕਲ ਪਾਏ ਜਾਂਦੇ ਸਨ ਅਤੇ ਹੁਣ ਤੱਕ ਉਹ ਕਰੀਬ 17 ਹਜ਼ਾਰ ਟਿਊਬਵੈਲਾਂ ‘ਚ ਇਹ ਕੈਮੀਕਲ ਪੁਆ ਚੁੱਕਾ ਹੈ। ਉਸ ਮੁਤਾਬਕ ਇਹ ਕੈਮੀਕਲ ਉਹ ਕਿਸਾਨ ਲਿਜਾਂਦੇ ਸਨ, ਜਿਨ੍ਹਾਂ ਦੇ ਬੋਰਾਂ ਦਾ ਪਾਣੀ ਘਟ ਜਾਂਦਾ ਸੀ ਜਾਂ ਉਹ ਸੁੱਕ ਜਾਂਦੇ ਸਨ ਅਤੇ ਉਹ ਇਨ੍ਹਾਂ ਨੂੰ ਖੇਤੀਬਾੜੀ ਵਰਤੋਂ ਲਈ ਦਸਕੇ ਇਹ ਕੈਮੀਕਲ ਵੇਚਦਾ ਸੀ ਅਤੇ ਹੁਣ ਤੱਕ ਲੱਖਾਂ ਲਿਟਰ ਅਜਿਹਾ ਤੇਜਾਬੀ ਕੈਮੀਕਲ ਧਰਤੀ ਹੇਠ ਖਪਾ ਚੁੱਕਾ ਹੈ ਪਰੰਤੂ ਉਹ ਇਹ ਰਿਕਾਰਡ ਨਹੀਂ ਪੇਸ਼ ਕਰ ਸਕਿਆ ਕਿ ਇਹ ਹੁਣ ਤੱਕ ਕਿਸ ਕਿਸ ਨੂੰ ਇਹ ਵੇਚ ਚੁੱਕਾ ਹੈ।

ਇਸੇ ਦੌਰਾਨ ਇਹ ਕਾਰਵਾਈ ਕਰਨ ਵਾਲੀ ਟੀਮ ਦੇ ਮੈਂਬਰ ਜ਼ੋਨ ਲਾਇਸੈਂਸਿੰਗ ਅਥਾਰਟੀ ਡਰੱਗ ਪਟਿਆਲਾ ਨਵਜੋਤ ਕੌਰ ਨੇ ਦੱਸਿਆ ਕਿ ਇਸ ਫ਼ਰਮ ਦੇ ਘਲੋੜੀ ਗੇਟ ਗੋਦਾਮ ਵਿਖੇ 1000 ਦੇ ਲਗਪਗ ਕੇਨ ਪਏ ਹਨ, ਜਿਨ੍ਹਾਂ ‘ਚ ਪ੍ਰਤੀ ਕੇਨ 50 ਕਿਲੋ ਦੇ ਕਰੀਬ ਤੇਜ਼ਾਬ ਤੇ ਹੋਰ ਕੈਮੀਕਲ ਸਮੇਤ ਹੋਰ ਸਾਜ਼ੋ ਸਮਾਨ ਜਮਾਂ ਹੈ, ਜਿਸ ਨੂੰ ਉਨ੍ਹਾਂ ਦੀ ਟੀਮ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ
ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸੀ, ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਤੰਦਰੁਸਤ ਵੀ ਰਹਿੰਦਾ ਸੀ ਅੱਜ-ਕੱਲ੍ਹ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ

ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਬਿਸਤਰ ‘ਤੇ ਜਾਣ ਤੱਕ ਪੂਰਾ ਦਿਨ ਅਸੀਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਦੇ ਹਾਂ ਦੰਦ ਸਾਫ ਕਰਨ ਵਾਲੇ ਪੇਸਟ ਵਿੱਚ ਸੋਡੀਅਮ ਫਲੋਰਾਈਡ ਨਾਂ ਦਾ ਰਸਾਇਣ ਹੁੰਦਾ ਹੈ ਇਹ ਰਸਾਇਣ ਇੰਨਾ ਘਾਤਕ ਹੁੰਦਾ ਹੈ ਕਿ ਨਿਗਲੇ ਜਾਣ ‘ਤੇ ਮਨੁੱਖੀ ਸਰੀਰ ਵਿੱਚ ਜਾਨਲੇਵਾ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ

ਪੁਰਾਣੇ ਸਮੇਂ ਵਿੱਚ ਤਾਂ ਨਿੰਮ ਜਾਂ ਕਿੱਕਰ ਦੀ ਦਾਤਣ ਨਾਲ ਹੀ ਸਰ ਜਾਂਦਾ ਸੀ ਤੇ ਦੰਦ ਵੀ ਚਮਕੀਲੇ ਰਹਿੰਦੇ ਸਨ ਫਿਰ ਵਾਰੀ ਆਉਂਦੀ ਹੈ ਨਹਾਉਣ ਦੀ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੂਆਂ ਤੇ ਰਸਾਇਣਾਂ ਨਾਲ ਭਰੇ ਰੰਗ-ਬਰੰਗੇ ਸਾਬਣ ਸਾਡੇ ਆਧੁਨਿਕ ਬਾਥਰੂਮਾਂ ਦਾ ਸ਼ਿੰਗਾਰ ਬਣ ਗਏ ਹਨ ਜੋ ਸਾਡੇ ਜਿਸਮ ਦੀ ਕੁਦਰਤੀ ਨਮੀ ਖ਼ਤਮ ਕਰ ਦਿੰਦੇ ਹਨ ਤੇ ਖੁਸ਼ਕੀ ਘਟਾਉਣ ਲਈ ਅਸੀਂ ਚਮੜੀ ‘ਤੇ ਬੌਡੀ ਲੋਸ਼ਨ ਲਾਉਂਦੇ ਹਾਂ ਪਸੀਨੇ ਦੀ ਬੁਦਬੂ ਤੋਂ ਛੁਟਕਾਰਾ ਪਾਉਣ ਲਈ ਅਸੀਂ ਟੈਲਕਮ ਪਾਊਡਰ, ਪਰਫਿਊਮ ਤੇ ਡਿਓਡਰੈਂਟ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਤੇ ਬਕਾਇਦਾ ਚਿਤਾਵਨੀ ਲਿਖੀ ਹੁੰਦੀ ਹੈ ਕਿ ਅੱਖਾਂ ਦੇ ਸੰਪਰਕ ਵਿੱਚ ਆਉਣ ‘ਤੇ ਨੁਕਸਾਨ ਹੋ ਸਕਦਾ ਹੈ ਟੈਲਕਮ ਪਾਊਡਰ ਵਿੱਚ ਇੱਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ ਜਿਸ ਨਾਲ ਸਾਡੀ ਚਮੜੀ ਦੇ ਪਸੀਨੇ ਵਾਲੇ ਮੁਸਾਮ ਬੰਦ ਹੋ ਜਾਂਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਦਾ ਖ਼ਤਰਾ 25% ਤੱਕ ਵਧ ਜਾਂਦਾ ਹੈ

ਵਾਲ ਧੋਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਬਜ਼ਾਰਾਂ ਵਿੱਚ ਆ ਗਏ ਹਨ ਸਿੱਕਰੀ ਲਈ ਵੱਖਰਾ, ਝੜਦੇ ਵਾਲਾਂ ਲਈ ਵੱਖਰਾ ਤੇ ਚਿੱਟੇ ਵਾਲਾਂ ਲਈ ਵੱਖਰਾ ਸ਼ੈਂਪੂ ਹੈ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵੀ ਜਰੂਰੀ ਲਾਇਆ ਜਾਂਦਾ ਹੈ ਕਿ ਵਾਲ ਉਲਝ ਨਾ ਜਾਣ ਤੇ ਸੌਖਿਆਂ ਕੰਘੀ ਹੋ ਸਕੇ ਪਰ ਇਹਨਾਂ ਵਿਚਲੇ ਰਸਾਇਣ ਵਾਲਾਂ ਤੇ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਔਰਤਾਂ ਵੀ ਚਿਹਰੇ ਦੀ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ ਗੋਰੀ ਚਮੜੀ ਲਈ ਵੱਖਰੀ ਕ੍ਰੀਮ, ਸਾਂਵਲੇ ਰੰਗ ਲਈ ਵੱਖਰੀ, ਅੱਖਾਂ ਲਈ ਵੱਖਰੀ ਕਰੀਮ ਵਰਤੀ ਜਾਂਦੀ ਹੈ ਜਦਕਿ ਸਾਡੀ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵੇਸਣ ਦੇ ਵਟਣੇ ਨਾਲ ਹੀ ਆਪਣੀ ਖੂਬਸੂਰਤੀ ਕਾਇਮ ਰੱਖਦੀਆਂ ਸਨ ਤੇ ਚਿਹਰੇ ਦੀ ਰੌਣਕ ਵੀ ਬਣੀ ਰਹਿੰਦੀ ਸੀ ਪਰ ਹੁਣ ਚਿਹਰੇ ਪੈਂਤੀਆਂ ਤੋਂ ਬਾਅਦ ਮੁਰਝਾ ਜਾਂਦੇ ਹਨ, ਕਿਉਂਕਿ ਸੁੰਦਰਤਾ ਉਤਪਾਦਾਂ ਵਿਚਲੇ ਘਾਤਕ ਰਸਾਇਣ ਚਿਹਰੇ ਦੀ ਚਮੜੀ ਨੂੰ ਢਿੱਲਾ ਬਣਾ ਕੇ ਉਸਦੀ ਕੁਦਰਤੀ ਚਮਕ ਨੂੰ ਖਤਮ ਕਰ ਦਿੰਦੇ ਹਨ

ਪਹਿਲਾਂ ਚਾਟੀ ਦੀ ਖੱਟੀ ਲੱਸੀ ਨੂੰ ਵਾਲ ਧੋਣ ਲਈ ਉੱਤਮ ਮੰਨਿਆ ਜਾਂਦਾ ਸੀ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਚੰਗੀ ਤਰ੍ਹਾਂ ਵਾਲਾਂ ਵਿੱਚ ਕੀਤੀ ਜਾਂਦੀ ਸੀ ਅੱਜ-ਕੱਲ੍ਹ ਦੇ ਬੱਚਿਆਂ ਦੇ ਦਸ-ਦਸ ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਰਹੇ ਹਨ ਇਹ ਸਭ ਘਾਤਕ ਰਸਾਇਣਾਂ ਦਾ ਹੀ ਚਮਤਕਾਰ ਹੈ

ਅੱਜ-ਕੱਲ੍ਹ ਦੇ ਨੌਜਵਾਨ ਕੁਦਰਤੀ ਖੁਰਾਕਾਂ ਦਾ ਖਹਿੜਾ ਛੱਡ ਤਾਕਤ ਵਧਾਉਣ ਵਾਲੇ ਅਨੇਕਾਂ ਉਤਪਾਦ ਬਿਨਾ ਡਾਕਟਰੀ ਸਲਾਹ ਦੇ ਧੜਾਧੜ ਵਰਤ ਰਹੇ ਹਨ ਨੌਜਵਾਨ ਇਹਨਾਂ ਉਤਪਾਦਾਂ ਦੇ ਸਰੀਰ ‘ਤੇ ਪੈਣ ਵਾਲੇ ਮੰਦਪ੍ਰਭਾਵਾਂ ਤੋਂ ਅੱਖਾਂ ਮੀਟੀ ਬੈਠੇ ਹਨ ਫਲਾਂ-ਸਬਜ਼ੀਆਂ ਉੱਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ ਮੁਨਾਫਾਖੋਰਾਂ ਵੱਲੋਂ ਬੇਮੌਸਮੇ ਫਲਾਂ ਤੇ ਸਬਜ਼ੀਆਂ ਨੂੰ ਘਾਤਕ ਰਸਾਇਣਾਂ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ ਜੋ ਸਰੀਰ ਅੰਦਰ ਜਾ ਕੇ ਨਾਮੁਰਾਦ ਬਿਮਾਰੀਆਂ ਉਪਜਾਉਂਦੇ ਹਨ

ਮੱਛਰ, ਮੱਖੀ ਤੇ ਹੋਰ ਕੀੜੇ-ਮਕੌੜੇ ਮਾਰਨ ਲਈ ਘਰਾਂ ਵਿੱਚ ਵੱਖਰੇ ਸਪਰੇਅ ਰੱਖੇ ਗਏ ਹਨ ਜਦੋਂ ਇਹਨਾਂ ਦੀ ਸਪਰੇਅ ਕਰਦੇ ਹਾਂ ਤਾਂ ਇਹ ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ ਤੇ ਫੇਫੜਿਆਂ ਨੂੰ ਜਾਣ ਵਾਲੀ ਆਕਸੀਜਨ ਵਿੱਚ ਰਲ ਕੇ ਸਾਹ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਬਾਥਰੂਮ ਦੀ ਦੁਰਗੰਧ ਭਜਾਉਣ ਲਈ ਖ੍ਹੁਬੋ ਵਾਲੀਆਂ ਟਿੱਕੀਆਂ ਕੰਧਾਂ ‘ਤੇ ਟੰਗੀਆਂ ਜਾਂਦੀਆਂ ਹਨ ਅਖੇ ਇਹਨਾਂ ਦੇ ਨੇੜੇ ਕਿਰਲੀਆਂ ਤੇ ਕੀੜੇ-ਮਕੌੜੇ ਨਹੀਂ ਆਉਂਦੇ ਹਾਲਾਂਕਿ ਕੀੜੇ-ਮਕੌੜੇ ਭਜਾਉਣ ਲਈ ਦੇਸੀ ਚੀਜਾਂ ਜਿਵੇਂ ਪਿਆਜ ਦੀਆਂ ਛਿੱਲਾਂ, ਚਾਹ ਪੱਤੀ ਆਦਿ ਵਰਤੀਆਂ ਜਾ ਸਕਦੀਆਂ ਹਨ ਜੋ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ

ਰਸੋਈ ਵਿੱਚ ਭਾਂਡੇ ਸਾਫ ਕਰਨ ਲਈ ਜੋ ਝੱਗ ਜਾਂ ਸਾਬਣ ਵਰਤੀ ਜਾਂਦੀ ਹੈ, ਉਸ ਵਿੱਚ ਵੀ ਘਾਤਕ ਰਸਾਇਣ ਘੱਟ ਨਹੀਂ ਹੁੰਦੇ ਭਾਂਡੇ ਵਿਚਲੀ ਝੱਗ ਨੂੰ ਸਾਫ ਕਰਨ ਲਈ ਖੁੱਲ੍ਹਾ ਪਾਣੀ ਲੋੜੀਂਦਾ ਹੁੰਦਾ ਹੈ ਇਸ ਲਈ ਪਾਣੀ ਦੀ ਦੁਰਵਰਤੋਂ ਵੀ ਵਧੀ ਹੈ

ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖੀ ਸਿਹਤ ਸਬੰਧੀ ਵਿਕਾਰਾਂ ਵਿੱਚ ਅਥਾਹ ਵਾਧਾ ਹੋਇਆ ਹੈ ਸਾਨੂੰ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਕੁਦਰਤੀ ਤੇ ਦੇਸੀ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬੇਲੋੜਾ ਖਰਚਾ ਵੀ ਘਟੇਗਾ

ਗੁਰਪ੍ਰੀਤ ਕੌਰ,

ਸਰਕਾਰੀ ਹਾਈ ਸਕੂਲ, ਟਾਂਡੀਆਂ (ਮਾਨਸਾ)

ਮੋ. 90565-26703

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।