Children's Story - Sach Kahoon Punjabi

Bal Story: ਖਰਗੋਸ਼ ਦੀ ਤਰਕੀਬ (ਬਾਲ ਕਹਾਣੀ)
Bal Story : ਖਰਗੋਸ਼ ਦੀ ਤਰਕੀਬ

Bal Story: ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਤੇ ਕੁਝ ਨੂੰ ਮਾਰ ਕੇ ਸੁੱਟ ਦਿੰਦਾ ਹੌਲੀ-ਹੌਲੀ ਜੰਗਲ ਵਿਚ ਜਾਨਵਰਾਂ ਦੀ ਗਿਣਤੀ ਘੱਟ ਹੋਣ ਲੱਗੀ ਸਾਰੇ ਜਾਨਵਰ ਡਰੇ-ਸਹਿਮੇ ਆਪਣੇ-ਆਪਣੇ ਘਰ ਵਿਚ ਵੜੇ ਰਹਿੰਦੇ ਇੱਕ ਦਿਨ ਜਦੋਂ ਸ਼ੇਰ ਗੁਫ਼ਾ ਦੇ ਵਿਚ ਸੌਂ ਰਿਹਾ ਸੀ, ਉਦੋਂ ਸਾਰੇ ਜਾਨਵਰਾਂ ਨੇ ਬੈਠਕ ਕੀਤੀ ਕਿ ਸ਼ੇਰ ਤੋਂ ਕਿਵੇਂ ਬਚਿਆ ਜਾਵੇ?

ਰੁੱਖ ’ਤੇ ਇੱਕ ਬਜ਼ੁਰਗ ਕਾਂ ਵੀ ਬੈਠਾ ਸੀ, ਉਸਨੇ ਕਿਹਾ, ‘‘ਬਹੁਤ ਪਹਿਲਾਂ ਦੀ ਗੱਲ ਹੈ ਇੱਕ ਵਾਰ ਇਸੇ ਤਰ੍ਹਾਂ ਦਾ ਸੰਕਟ ਸਾਡੇ ਪਸ਼ੂ-ਪੰਛੀਆਂ ’ਤੇ ਆਇਆ ਸੀ, ਉਦੋਂ ਇੱਕ ਖਰਗੋਸ਼ ਨੇ ਸਾਨੂੰ ਸਭ ਨੂੰ ਬਚਾਇਆ ਸੀ’’ ਉੱਥੇ ਹਾਜ਼ਰ ਹੋਰ ਵੀ ਬਹੁਤ ਸਾਰੇ ਜਾਨਵਰਾਂ ਨੇ ਸ਼ੇਰ ਤੋਂ ਖਰਗੋਸ਼ ਦੇ ਬਚਾਉਣ ਵਾਲੀ ਕਹਾਣੀ ਸੁਣੀ ਸੀ ਉਨ੍ਹਾਂ ਵੀ ਕਾਂ ਦੀ ਹਾਂ ਵਿਚ ਹਾਂ ਮਿਲਾਈ। Bal Story

Read Also : Story in Punjabi: ਬੱਚਿਆਂ ਲਈ ਉਹ ਟੀ.ਵੀ. ਚੈਨਲ ਜੋ ਮਾਤਾ-ਪਿਤਾ ਨੂੰ ਪਤਾ ਹੋਣੇ ਚਾਹੀਦੇ ਹਨ

ਹੁਣ ਸਾਰੇ ਜਾਨਵਰਾਂ ਦੀ ਨਜ਼ਰ ਅਕਲਮੰਦ ਸਫੈਦੂ ਖਰਗੋਸ਼ ’ਤੇ ਸੀ ਉਹ ਸਭ ਉਹਦੇ ਅੱਗੇ ਹੱਥ ਜੋੜਨ ਲੱਗੇ ਅਤੇ ਬੇਨਤੀ ਕਰਨ ਲੱਗੇ ਕਿ ਇਸ ਵਾਰ ਵੀ ਸਾਨੂੰ ਬਚਾਉਣ ਲਈ ਕੋਈ ਤਰਕੀਬ ਲਾਓ ਅਸੀਂ ਸਾਰੇ ਤੁਹਾਡਾ ਉਪਕਾਰ ਕਦੇ ਨਹੀਂ ਭੁੱਲਾਂਗੇ ਜਾਨਵਰਾਂ ਦਾ ਇਸ ਤਰ੍ਹਾਂ ਖਰਗੋਸ਼ ਜਾਤੀ ’ਤੇ ਵਿਸ਼ਵਾਸ ਦੇਖਦਿਆਂ ਹੋਇਆਂ ਅਤੇ ਉਨ੍ਹਾਂ ਨੂੰ ਹੱਥ ਜੋੜਦਿਆਂ ਦੇਖ ਕੇ ਸਫੈਦੂ ਦੀਆਂ ਅੱਖਾਂ ’ਚ ਹੰਝੂ ਆ ਗਏ ਉਸਨੂੰ ਨਹੀਂ ਪਤਾ ਸੀ ਕਿ ਉਹ ਸ਼ੇਰ ਤੋਂ ਉਨ੍ਹਾਂ ਨੂੰ ਕਿਵੇਂ ਬਚਾਏਗਾ ਪਰ ਫਿਰ ਉਸਨੇ ਸਭ ਨਾਲ ਵਾਅਦਾ ਕੀਤਾ ਕਿ ਉਹ ਕੋਈ ਨਾ ਕੋਈ ਉਪਾਅ ਜ਼ਰੂਰ ਸੋਚੇਗਾ ਬੈਠਕ ਖ਼ਤਮ ਹੋ ਗਈ।

Bal Story

ਜੰਗਲ ਦੀ ਸੁਖ-ਸ਼ਾਂਤੀ ਫਿਰ ਕਿਵੇਂ ਵਾਪਸ ਲਿਆਂਦੀ ਜਾਵੇ ਤੇ ਸ਼ੇਰ ਤੋਂ ਕਿਵੇਂ ਛੁਟਕਾਰਾ ਪਾਈਏ, ਇਹ ਸੋਚ ਕੇ ਸਫੈਦੂ ਖਰਗੋਸ਼ ਨੂੰ ਸਾਰੀ ਰਾਤ ਨੀਂਦ ਨਾ ਆਈ ਉਸਨੇ ਪੁਰਾਣੀ ਯੁਕਤ ਲਾਉਣੀ ਚਾਹੀ ਅਤੇ ਕਿਸੇ ਬਹਾਨੇ ਸ਼ੇਰ ਨੂੰ ਖੂਹ ’ਤੇ ਬੁਲਾ ਕੇ ਉਸਨੂੰ ਖੂਹ ਵਿਚ ਇੱਕ ਹੋਰ ਸ਼ੇਰ ਹੋਣ ਦੀ ਗੱਲ ਦੱਸੀ ਪਰ ਸ਼ੇਰ ਨੇ ਆਪਣੇ ਬਜ਼ੁਰਗਾਂ ਦੇ ਬੇਵਕੂਫ਼ ਬਣ ਜਾਣ ਦੀ ਗੱਲ ਸੁਣੀ ਹੋਈ ਸੀ ਉਹ ਇਸ ਤਰ੍ਹਾਂ ਦੇ ਬਹਿਕਾਵੇ ਵਿਚ ਨਾ ਆਇਆ। Bal Story

ਇੱਕ ਦਿਨ ਦੁਪਹਿਰੇ ਖਰਗੋਸ਼ ਰੁੱਖ ਦੇ ਥੱਲੇ ਆਪਣੀ ਖੁੱਡ ਵਿਚ ਬੈਠਾ ਸੀ, ਉਦੋਂ ਉਸਨੂੰ ਰੁੱਖ ’ਤੇ ਕੁਝ ਘੁਸਰ-ਮੁਸਰ ਸੁਣੀ ਖਰਗੋਸ਼ ਨੇ ਕੰਨ ਲਾ ਕੇ ਸੁਣਿਆ ਕਿ ਰੁੱਖ ’ਤੇ ਬੈਠੇ ਦੋ ਵਿਅਕਤੀ ਆਪਸ ਵਿਚ ਗੱਲਾਂ ਕਰ ਰਹੇ ਸਨ ਇੱਕ ਬੋਲਿਆ, ‘‘ਮੈਂ ਜੰਗਲ ਵਿਚ ਪਹਿਲਾਂ ਕਈ ਵਾਰ ਸ਼ੇਰ ਦੇ ਸ਼ਿਕਾਰ ਲਈ ਆਇਆ ਹਾਂ ਪਰ ਇੱਥੇ ਕਦੇ ਵੀ ਸ਼ੇਰ ਦਿਖਾਈ ਨਹੀਂ ਦਿੱਤਾ।’’

ਫਿਰ ਦੂਜਾ ਵਿਅਕਤੀ ਬੋਲਿਆ, ‘‘ਹਾਂ ਬਹੁਤ ਸਮਾਂ ਹੋ ਗਿਆ, ਮੈਨੂੰ ਵੀ ਇਹ ਲੱਗਦਾ ਹੈ ਕਿ ਇਸ ਜੰਗਲ ਵਿਚ ਸ਼ੇਰ ਨਹੀਂ ਹੈ, ਚੱਲੋ ਵਾਪਸ ਚਲਦੇ ਹਾਂ’’ ਦੋਵਾਂ ਵਿਅਕਤੀਆਂ ਦੀ ਗੱਲ ਸੁਣ ਕੇ ਖਰਗੋਸ਼ ਸਮਝ ਗਿਆ ਕਿ ਉਹ ਸ਼ਿਕਾਰੀ ਹਨ ਅਤੇ ਜੰਗਲ ਵਿਚ ਸ਼ੇਰ ਦੇ ਸ਼ਿਕਾਰ ਲਈ ਆਏ ਹਨ।

ਖਰਗੋਸ਼ ਦੀ ਤਰਕੀਬ

ਖਰਗੋਸ਼ ਨੂੰ ਪਤਾ ਸੀ ਕਿ ਸ਼ੇਰ ਦੀ ਗੁਫ਼ਾ ਇੱਥੋਂ ਦੂਰ ਹੈ ਅਤੇ ਇਸ ਸਮੇਂ ਉਹ ਆਪਣੀ ਗੁਫ਼ਾ ਵਿਚ ਸੁੱਤਾ ਹੁੰਦਾ ਹੈ ਖਰਗੋਸ਼ ਸੋਚ ਰਿਹਾ ਸੀ ਕਿ ਸ਼ੇਰ ਨੂੰ ਨੀਂਦ ’ਚੋਂ ਜਗਾ ਕੇ ਇਨ੍ਹਾਂ ਸ਼ਿਕਾਰੀਆਂ ਦੇ ਸਾਹਮਣੇ ਕਿਵੇਂ ਲਿਆਂਦਾ ਜਾਵੇ ਉਦੋਂ ਉਸਨੂੰ ਕੋਲ ਹੀ ਇੱੱਕ ਚੂਹਾ ਦਿਖਾਈ ਦਿੱਤਾ ਚੂਹੇ ਨੂੰ ਦੇਖ ਕੇ ਜਲਦੀ ਹੀ ਖਰਗੋਸ਼ ਦੇ ਦਿਮਾਗ ਵਿਚ ਯੁਕਤ ਆਈ ਉਸਨੇ ਚੂਹੇ ਦੇ ਕੰਨ ਵਿਚ ਕੁਝ ਕਿਹਾ ਤੇ ਚੂਹੇ ਨੂੰ ਨਾਲ ਲੈ ਕੇ ਸ਼ੇਰ ਦੀ ਗੁਫ਼ਾ ਕੋਲ ਪਹੁੰਚਿਆ ਖਰਗੋਸ਼ ਨੇ ਕੁਝ ਸਮਝਾਉਦਿਆਂ ਹੋਇਆਂ ਚੂਹੇ ਨੂੰ ਸ਼ੇਰ ਦੀ ਗੁਫ਼ਾ ਦੇ ਅੰਦਰ ਭੇਜ ਦਿੱਤਾ।

ਚੂਹਾ ਗੁਫ਼ਾ ਦੇ ਅੰਦਰ ਪਹੰੁਚਿਆ ਅਤੇ ਸੁੱਤੇ ਹੋਏ ਸ਼ੇਰ ਨੂੰ ਤੰਗ ਕਰਨ ਲੱਗਾ ਉਹ ਕਦੇ ਸ਼ੇਰ ਦੀ ਮੁੱਛ ਦੇ ਵਾਲ ਖਿੱਚਦਾ ਤਾਂ ਕਦੇ ਉਸਨੂੰ ਕੁਤਕੁਤਾਰੀ ਕੱਢਦਾ ਚੂਹੇ ਦੀਆਂ ਹਰਕਤਾਂ ਨਾਲ ਸ਼ੇਰ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਜ਼ੋਰ ਦੀ ਦਹਾੜਿਆ, ‘‘ਕਿਸਦੀ ਹਿੰਮਤ ਹੋਈ ਮੇਰੀ ਨੀਂਦ ਵਿਚ ਵਿਘਨ ਪਾਉਣ ਦੀ?’’ ਸ਼ੇਰ ਦੀ ਨੀਂਦ ਖੁੱਲ੍ਹਦਿਆਂ ਹੀ ਚੂਹਾ ਚੁੱਪ-ਚਾਪ ਗੁਫ਼ਾ ’ਚੋਂ ਬਾਹਰ ਆ ਗਿਆ ਉੱਧਰ ਸ਼ੇਰ ਦੀ ਦਹਾੜ ਜਦੋਂ ਜੰਗਲ ਵਿਚ ਗੂੰਜੀ ਤਾਂ ਸ਼ਿਕਾਰੀ ਚੁਕੰਨੇ ਹੋ ਗਏ ਸ਼ੇਰ ਗੁੱਸੇ ’ਚ ਆਪਣੀ ਗੁਫ਼ਾ ’ਚੋਂ ਬਾਹਰ ਆ ਗਿਆ।

ਗੁਫ਼ਾ ਦੇ ਬਾਹਰ ਖਰਗੋਸ਼ ਨੂੰ ਦੇਖ ਕੇ ਸ਼ੇਰ ਨੇ ਸਮਝਿਆ ਕਿ ਇਸ ਖਰਗੋਸ਼ ਨੇ ਹੀ ਮੇਰੀ ਨੀਂਦ ਵਿਚ ਵਿਘਨ ਪਾਇਆ ਹੈ ਸ਼ੇਰ ਖਰਗੋਸ਼ ਦੇ ਪਿੱਛੇ ਭੱਜਿਆ ਖਰਗੋਸ਼ ਤੇਜ਼ ਰਫ਼ਤਾਰ ਨਾਲ ਭੱਜਦਾ ਹੋਇਆ ਸ਼ੇਰ ਨੂੰ ਉੱਥੋਂ ਤੱਕ ਲੈ ਗਿਆ ਜਿੱਥੇ ਉਹ ਸ਼ਿਕਾਰੀ ਲੁਕ ਕੇ ਬੈਠੇ ਹੋਏ ਸਨ ਸ਼ੇਰ ਨੂੰ ਦੇਖਦਿਆਂ ਹੀ ਦੋਵਾਂ ਸ਼ਿਕਾਰੀਆਂ ਨੇ ਆਪਣੀਆਂ ਬੰਦੂਕਾਂ ਚੱੁਕ ਲਈਆਂ ਤੇ ਨਿਸ਼ਾਨਾ ਮਾਰ ਕੇ ਸ਼ੇਰ ਨੂੰ ਬੇਹੋਸ਼ ਕਰਕੇ ਪਿੰਜਰੇ ’ਚ ਬੰਦ ਕਰਕੇ ਸ਼ਹਿਰ ਵੱਲ ਲੈ ਗਏ ਸ਼ੇਰ ਦੇ ਜੰਗਲ ’ਚੋਂ ਜਾਂਦਿਆਂ ਹੀ ਜੰਗਲ ਵਿਚ ਜਿਵੇਂ ਮੰਗਲ ਹੋ ਗਿਆ ਸਾਰੇ ਜਾਨਵਰ ਇੱਕ ਵਾਰ ਫ਼ਿਰ ਖਰਗੋਸ਼ ਦੀ ਹੁਸ਼ਿਆਰੀ ਅਤੇ ਸਮਝਦਾਰੀ ਦਾ ਲੋਹਾ ਮੰਨ ਗਏ।

ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)
Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ ਨੂੰ ਦੋ ਟੁੱਟੇ-ਪੁਰਾਣੇ ਛਿੱਤਰ ਲੱਭੇ, ਜਿਨ੍ਹਾਂ ਦੇ ਤਲੇ ਅੱਡੀਆਂ ਤੋਂ ਘਸੇ ਪਏ ਸਨ। ਗਿੱਦੜ ਨੂੰ ਇੱਕ ਚਾਲ ਸੁਝੀ ਤੇ ਉਸ ਨੇ ਉਨ੍ਹਾਂ ਛਿੱਤਰਾਂ ਨੂੰ ਆਪਣੇ ਕੰਨਾਂ ’ਚ ਲਟਕਾ ਲਿਆ, ਜਿਸ ਤਰ੍ਹਾਂ ਕਿਸੇ ਜੋਗੀ ਦੇ ਕੰਨਾਂ ’ਚ ਮੁੰਦਰਾਂ ਪਾਈਆਂ ਹੋਈਆਂ ਹੁੰਦੀਆਂ ਹਨ।

ਫਿਰ ਉਸ ਨੇ ਕੁੱਝ ਹੱਡੀਆਂ ਇਕੱਠੀਆਂ ਕੀਤੀਆਂ ਤੇ ਉਨ੍ਹਾਂ ਨੂੰ ਇੱਕ ਵੱਡੇ ਸਾਰੇ ਛੱਪੜ ਕੇ ਕੰਢੇ ਜੋੜ ਕੇ ਉੱਪਰ ਗੋਹੇ ਦਾ ਲੇਪ ਕਰਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਿਆ ਜਿਸ ਤਰ੍ਹਾਂ ਕੋਈ ਵੱਡਾ ਮਹਾਨ ਤਪੱਸਵੀ ਤਪੱਸਿਆ ਕਰ ਰਿਹਾ ਹੁੰਦਾ ਹੈ। ਸਵੇਰ ਹੋਈ ਸੂਰਜ ਨੇ ਸਾਰੀ ਧਰਤੀ ਨੂੰ ਆਪਣੇ ਨਿੱਘੇ ਕਲਾਵੇ ’ਚ ਲੈ ਲਿਆ। ਪਸ਼ੂ, ਪੰਛੀ ਆਪਣੇ ਘੁਰਨਿਆਂ ਤੇ ਆਲ੍ਹਣਿਆਂ ’ਚੋਂ ਨਿੱਕਲ ਕੇ ਛੱਪੜ ਦੇ ਕੰਢੇ ਪਾਣੀ ਪੀਣ ਆਉਣ ਲੱਗੇ । ਗਿੱਦੜ ਨੇ ਝੱਟ ਉਨ੍ਹਾਂ ਨੂੰ ਆਪਣੀ ਗਰਜਵੀਂ ਆਵਾਜ਼ ’ਚ ਲਲਕਾਰ ਕੇ ਆਪਣੇ ਕੋਲ ਸੱਦ ਲਿਆ ਤੇ ਕਿਹਾ ਕਿ ਜੇਕਰ ਤੁਸੀਂ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਪਹਿਲਾਂ ਮੇਰੀ ਉਸਤਤ ’ਚ ਇਹ ਦੋਹਰਾ ਪੜ੍ਹੋ: Punjabi Story

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਜਾਨਵਰ ਮਖੌਲ ’ਚ ਇਹ ਦੋਹਰਾ ਪੜ੍ਹਦੇ ਤੇ ਪਾਣੀ ਪੀ ਕੇ ਚਲੇ ਜਾਂਦੇ। ਦੁਪਹਿਰ ਨੂੰ ਜੰਗਲ ਦਾ ਰਾਜਾ ਸ਼ੇਰ ਵੀ ਉੱਥੇ ਪਾਣੀ ਪੀਣ ਲਈ ਆਇਆ, ਗਿੱਦੜ ਨੇ ਉਸ ਨੂੰ ਵੀ ਇਹ ਦੋਹਰਾ ਪੜ੍ਹ ਕੇ ਪਾਣੀ ਪੀਣ ਲਈ ਕਿਆ, ਸ਼ੇਰ ਨੇ ਵੀ ਹੱਸਦਿਆਂ ਇਹ ਦੋਹਰਾ ਪੜ੍ਹ ਦਿੱਤਾ ਤੇ ਪਾਣੀ ਪੀ ਕੇ ਚਲਾ ਗਿਆ। ਗਿੱਦੜ ਖੁਸ਼ੀ ’ਚ ਫੁੱਲਿਆ ਨਾ ਸਮਾਇਆ ਤੇ ਸੋਚਣ ਲੱਗਿਆ, ‘‘ਮੈਂ ਕਿੰਨਾ ਖੁਸ਼ਕਿਸਮਤ ਹਾਂ ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੈਨੂੰ ਸ਼ਹਿਜ਼ਾਦਾ ਆਖ ਕੇ ਸਤਿਕਾਰ ਦੇ ਗਿਆ ਹੈ ਜੇਕਰ ਇਸੇ ਤਰ੍ਹਾਂ ਹੀ ਮੈਨੂੂੰ ਆਦਰ-ਮਾਣ ਮਿਲਦਾ ਰਿਹਾ ਤਾਂ ਛੇਤੀ ਹੀ ਮੈਂ ਇਸ ਜੰਗਲ ਦਾ ਬਾਦਸ਼ਾਹ ਬਣ ਜਾਵਾਂਗਾ। ਫਿਰ ਮੈਨੂੰ ਭੁੱਖਾ ਰਹਿਣ ਦੀ ਲੋੜ ਨਹੀਂ ਪਵੇਗੀ’’ ਹੌਲੀ-ਹੌਲੀ ਸਾਰੇ ਪਸ਼ੂ-ਪੰਛੀਆਂ ’ਚ ਇਹ ਗੱਲ ਫੈਲ ਗਈ ਜਾਨਵਰਾਂ ’ਚ ਗਿੱਦੜ ਦਾ ਚੰਗਾ ਸਤਿਕਾਰ ਬਣ ਗਿਆ। Punjabi Story

ਜਿਹੜਾ ਵੀ ਜਾਨਵਰ ਛੱਪੜ ’ਤੇ ਪਾਣੀ ਪੀਣ ਆਉਂਦਾ, ਉਹ ਆਪਣੇ-ਆਪ ਹੀ ਮਸ਼ਕਰੀ ਜਿਹੀ ’ਚ ਦੋਹਰਾ ਪੜ੍ਹਦਾ ਤੇ ਪਾਣੀ ਕੇ ਚਲਾ ਜਾਂਦਾ ਹੈ। ਜਦੋਂ ਸੂਰਜ ਆਪਣਾ ਸਫਰ ਮੁਕਾ ਕੇ ਛਿਪਦੇ ਵੱਲ ਡੁੱਬਣ ਲੱਗਿਆ ਤਾਂ 1 ਖਰਗੋਸ਼ ਛੱਪੜ ’ਤੇ ਪਾਣੀ ਪੀਣ ਆਇਆ ਉਹ ਗਿੱਦੜ ਨੂੰ ਸ਼ਰਧਾਂਜਲੀ ਦਿੱਤੇ ਬਿਨਾਂ ਹੀ ਪਾਣੀ ਪੀਣ ਲੱਗਾ। ਗਿੱਦੜ ਨੇ ਉਸ ਨੂੰ ਤਾੜਦਿਆਂ ਆਖਿਆ, ‘‘ਜੰਗਲ ਦਾ ਬਾਦਸ਼ਾਹ ਸ਼ੇਰ ਵੀ ਮੇਰੀ ਤਪੱਸਿਆ ’ਤੇ ਖੁਸ਼ ਹੋ ਕੇ ਮੈਨੂੰ ਸ਼ਰਧਾਂਜਲੀ ਦੇ ਗਿਆ ਹੈ। ਪਰ ਤੂੰ ਇੱਕ ਨਿੱਕੜਾ ਜਿਹਾ ਖਰਗੋਸ਼ ਇੰਨਾ ਬੇ੍ਰਪਵਾਹ ਹੋ ਕੇ ਮੈਨੂੰ ਕੋਈ ਸਤਿਕਾਰ ਨਹੀਂ ਦੇ ਰਿਹਾ। ਜੇਕਰ ਤੂੰ ਇਸ ਛੱਪੜ ’ਚੋਂ ਪਾਣੀ ਪੀਣਾ ਚਾਹੁੰਦਾ ਏਂ ਤਾਂ ਪਹਿਲਾਂ ਇਹ ਦੋਹਰਾ ਪੜ੍ਹ Punjabi Story

Read This : ਰਾਣੋ ਦੀ ਗੁੱਡੀ

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਬੜਾ ਚਲਾਕ ਤੇ ਫੁਰਤੀਲਾ ਸੀ, ਉਸ ਨੂੰ ਗਿੱਦੜ ਦੀ ਫੋਕੀ ਖੁਸ਼ਾਮਦ ਕਰਨੀ ਚੰਗੀ ਨਾ ਲੱਗੀ। ਉਸ ਨੂੰ ਇਹ ਵੀ ਡਰ ਸੀ ਕਿ ਜੇਕਰ ਉਸ ਨੇ ਗਿੱਦੜ ਦੀ ਗੱਲ ਨਾ ਮੰਨੀ ਤਾਂ ਗਿੱਦੜ ਉਸ ਨੂੰ ਮਾਰ ਕੇ ਕਿਧਰੇ ਖਾ ਹੀ ਨਾ ਜਾਵੇ। ਉਸ ਨੇ ਚਲਾਕੀ ਤੋਂ ਕੰਮ ਲੈਣਾ ਹੀ ਠੀਕ ਸਮਝਿਆ ਤੇ ਤੁਤਲਾ ਕੇ ਕਹਿਣ ਲੱਗਾ, ‘‘ਪਿਆਸ ਨਾਲ ਮੇਰੀ ਤਾਂ ਜੀਭ ਸੁੱਕੀ ਪਈ ਹੈ… ਮੈਥੋਂ ਤਾਂ ਬੋਲਿਆ ਵੀ ਨਹੀਂ ਜਾਂਦਾ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਦੋ ਕੁ ਘੁੱਟ ਪਾਣੀ ਪੀ ਕੇ ਫਿਰ ਤੁਹਾਡੀ ਸਿਫ਼ਤ ’ਚ ਇਹ ਦੋਹਰਾ ਪੜ੍ਹਾਂ?’’।

ਗਿੱਦੜ ਨੇ ਉਸ ਦੀ ਗੱਲ ਮੰਨ ਲਈ ਤੇ ਕਹਿਣ ਲੱਗਾ, ‘‘ਤੂੰ ਠੀਕ ਕਹਿੰਦਾ ਏਂ… ਪਾਣੀ ਪੀ ਕੇ ਤੇਰਾ ਗਲਾ ਸਾਫ ਹੋ ਜਾਵੇਗਾ ਤੇਰੀ ਆਵਾਜ਼ ਹੋਰ ਵੀ ਸੁਰੀਲੀ ਨਿੱਕਲੇਗੀ’’ ਖਰਗੋਸ਼ ਨੇ ਰੱਜ ਕੇ ਪਾਣੀ ਪੀਤਾ ਤੇ ਫਿਰ ਉੱਥੋਂ ਤੁਰ ਪਿਆ। ਗਿੱਦੜ ਇਹ ਵੇਖ ਕੇ ਬੜਾ ਹੈਰਾਨ ਹੋਇਆ ਉਸ ਨੇ ਖਰਗੋਸ਼ ਨੂੰ ਆਵਾਜ਼ ਮਾਰੀ ਖਰਗੋਸ਼ ਨੇ ਖਹਿੜਾ ਨਾ ਛੁੱਟਦਾ ਵੇਖ ਕੇ ਕਿਹਾ, ‘‘ਕਿਹੜਾ ਦੋਹਰਾ ਪੜ੍ਹਨਾ ਏ?’’

ਗਿੱਦੜ ਨੇ ਕਿਹਾ,

‘‘ਚਾਂਦੀ ਦਾ ਤੇਰਾ ਚੌਂਤਰਾ

ਉੱਤੇ ਸੋਨਾ ਲਿੱਪਿਆ ਹੈ

ਕੰਨਾਂ ’ਚ ਤੇਰੇ ਮੁੰਦਰਾਂ

ਕੋਈ ਸ਼ਹਿਜ਼ਾਦਾ ਬੈਠਾ ਹੈ’’

ਖਰਗੋਸ਼ ਨੇ ਕੁੱਝ ਪਲ ਸੋਚਿਆ ਤੇ ਫਿਰ ਉੱਚੇ ਸੁਰ ’ਚ ਕਹਿਣਾ ਸ਼ੁਰੂ ਕੀਤਾ,

‘‘ਹੱਡੀਆਂ ਦਾ ਤੇਰਾ ਚੌਂਤਰਾ,

ਉੱਤੇ ਗੋਹਾ ਲਿੱਪਿਆ ਹੈ

ਕੰਨਾਂ ’ਚ ਤੇਰੇ ਜੁੱਤੀਆਂ,

ਕੋਈ ਗਿੱਦੜ ਬੈਠਾ ਹੈ’’

ਤੇ ਫਿਰ ਉਹ ਇੰਨੀ ਤੇਜ਼ੀ ਨਾਲ ਆਪਣੀ ਖੁੱਡ ਵੱਲ ਦੌੜਿਆ ਜਿਵੇਂ ਤੀਰ ਕਮਾਨ ’ਚੋਂ ਛੁੱਟਦਾ ਹੈ। ਗਿੱਦੜ ਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ ਤੇ ਉਹ ਖਰਗੋਸ਼ ਵੱਲ ਦੌੜਿਆ। ਖਰਗੋਸ਼ ਬੜਾ ਫੁਰਤੀਲਾ ਸੀ, ਭੱਜ ਕੇ ਆਪਣੀ ਖੁੱਡ ’ਚ ਵੜ ਗਿਆ, ਗਿੱਦੜ ਬੇਸ਼ਰਮ ਜਿਹਾ ਹੋ ਕੇ ਖੁੱਡ ਦੇ ਬਾਹਰ ਹੀ ਬੈਠ ਗਿਆ ਕਿ ਹੁਣੇ ਖਰਗੋਸ਼ ਬਾਹਰ ਨਿੱਕਲੇਗਾ ਤੇ ਉਹ ਉਸ ਨੂੰ ਫੜ੍ਹ ਕੇ ਮਾਰ ਸੁੱਟੇਗਾ, ਪਰ ਖਰਗੋਸ਼ ਬਾਹਰ ਨਾ ਨਿੱਕਲਿਆ ਤੇ ਖੁੱਡ ’ਚ ਬੈਠ ਕੇ ਹੀ ਬੜੀ ਮਿੱਠੀ ਸੁਰ ’ਚ ਗਾਉਣ ਲੱਗਾ- Punjabi Story

ਹੱਡੀਆਂ ਦਾ ਤੇਰਾ ਚੌਂਤਰਾ,

ਉੱਤੇ ਗੋਹਾ ਲਿੱਪਿਆ ਹੈ

ਕੰਨਾਂ ’ਚ ਤੇਰੇ ਜੁੱਤੀਆਂ,

ਕੋਈ ਗਿੱਦੜ ਬੈਠਾ ਹੈ

ਗਿੱਦੜ ਆਪਣੀ ਹੋਰ ਬੇਇੱਜ਼ਤੀ ਨਾ ਸਹਾਰ ਸਕਿਆ ਤੇ ਚੁੱਪ-ਚਾਪ ਕੰਨ ਵਲੇਟ ਕੇ ਉਥੋਂ ਖਿਸਕ ਗਿਆ। Punjabi Story

ਬਾਲ ਕਹਾਣੀ : ਲਾਲਚ ਦਾ ਨਤੀਜਾ
ਲਾਲਚ ਦਾ ਨਤੀਜਾ (Children’s Story)

ਸ਼ੇਰ ਸਿੰਘ ਇੱਕ ਕੰਪਨੀ ’ਚ ਕੰਮ ਕਰਦਾ ਸੀ ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ ’ਚ ਤਿਆਰੀਆਂ ਚੱਲ ਰਹੀਆਂ ਸਨ ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋਹਫਾ ਦੇਣ ਲਈ ਇੱਕ ਤੋਂ ਵਧ ਕੇ ਇੱਕ ਚੀਜ਼ਾਂ ਲਿਆ ਰਹੇ ਸਨ। ((Children’s Story))

ਕੰਪਨੀ ਦਾ ਮੈਨੇਜ਼ਰ ਮਸਤਰਾਮ ਹਾਥੀ ਸ਼ੇਰ ਸਿੰਘ ਦੇ ਪ੍ਰੋਵੀਡੈਂਟ ਫੰਡ ਦਾ ਚੈੱਕ ਤਿਆਰ ਕਰ ਰਿਹਾ ਸੀ ਇੱਕ ਸਮਾਰੋਹ ’ਚ ਸ਼ੇਰ ਸਿੰਘ ਨੂੰ ਭਰੇ ਦਿਲ ਨਾਲ ਵਿਦਾਈ ਦਿੰਦਿਆਂ ਮੈਨੇਜ਼ਰ ਮਸਤਰਾਮ ਹਾਥੀ ਨੇ ਚੈੱਕ ਦੇ ਕੇ ਕਿਹਾ, ‘‘ਇਸ ਪੈਸੇ ਨੂੰ ਕਿਤੇ ਇਨਵੈਸਟ ਕਰ ਦਿਓ ਇਹ ਤੁਹਾਡੇ ਜੀਵਨ ਭਰ ਦੀ ਕਮਾਈ ਹੈ’’ ਸ਼ੇਰ ਸਿੰਘ ਚੈੱਕ ਪਾ ਕੇ ਬਹੁਤ ਖੁਸ਼ ਹੋਇਆ ਘਰ ਆ ਕੇ ਸ਼ੇਰ ਸਿੰਘ ਨੇ ਆਪਣੀ ਪਤਨੀ ਨੂੰ ਚੈੱਕ ਵਿਖਾਉਂਦੇ ਹੋਏ ਕਿਹਾ, ‘‘ਅੱਜ-ਕੱਲ੍ਹ ਸਾਰੇ ਲੋਕ ਆਪਣੀ ਬੱਚਤ ਨੂੰ ਸ਼ੇਅਰ ਬਜ਼ਾਰ ’ਚ ਲਾ ਕੇ ਰਾਤੋ-ਰਾਤ ਮਾਲਾਮਾਲ ਹੋ ਰਹੇ ਹਨ ਮੈਂ ਵੀ ਆਪਣੀ ਬੱਚਤ ਦੇ ਪੈਸਿਆਂ ਨੂੰ ਸ਼ੇਅਰ ਬਜ਼ਾਰ ’ਚ ਲਾਵਾਂਗਾ।’’

‘‘ਸ਼ੇਅਰ ’ਚ ਪੈਸੇ ਲਾਉਣ ਤੋਂ ਪਹਿਲਾਂ ਕਿਸੇ ਜਾਣਕਾਰ ਤੋਂ ਸਲਾਹ ਜ਼ਰੂਰ ਲੈ ਲੈਣਾ, ਅਜਿਹਾ ਨਾ ਹੋਵੇ ਕਿ ਆਪਣਾ ਪੈਸਾ ਡੁੱਬ ਜਾਵੇ’’ ਪਤਨੀ ਨੇ ਸਮਝਾਉਂਦਿਆਂ ਕਿਹਾ।:

‘‘ਮੇਰਾ ਇੱਕ ਦੋਸਤ ਲੰਬੂ ਜਿਰਾਫ ਮੇਰੇ ਤੋਂ ਕੁਝ ਦਿਨ ਪਹਿਲਾਂ ਰਿਟਾਇਰ ਹੋਇਆ ਸੀ ਉਸ ਨੇ ਆਪਣੇ ਸਾਰੇ ਪੈਸੇ ਸ਼ੇਅਰ ਬਜ਼ਾਰ ’ਚ ਲਾ ਦਿੱਤੇ ਸਨ ਉਸ ਨੂੰ ਬਹੁਤ ਮੁਨਾਫਾ ਹੋਇਆ, ਮੈਂ ਜਾਣਦਾ ਹਾਂ ਮੈਂ ਕੱਲ੍ਹ ਹੀ ਉਸ ਕੋਲ ਜਾਵਾਂਗਾ ਅਤੇ ਸ਼ੇਅਰ ਬਜ਼ਾਰ ਬਾਰੇ ਪੁੱਛਗਿੱਛ ਕਰਾਂਗਾ’’ ਸ਼ੇਰ ਸਿੰਘ ਨੇ ਕਿਹਾ ਅਗਲੇ ਦਿਨ ਸ਼ੇਰ ਸਿੰਘ ਲੰਬੂ ਜਿਰਾਫ ਦੇ ਘਰ ਗਿਆ।

ਲਾਲਚ ਦਾ ਨਤੀਜਾ (Children’s Story)

‘‘ਆਓ ਦੋਸਤ! ਮੇਰੇ ਵਾਂਗ ਹੁਣ ਤੁਸੀਂ ਵੀ ਰਿਟਾਇਰ ਹੋ ਗਏ’’ ਲੰਬੂ ਜਿਰਾਫ ਸ਼ੇਰ ਸਿੰਘ ਨੂੰ ਵੇਖ ਕੇ ਖੁਸ਼ ਹੁੰਦਾ ਹੋਇਆ ਬੋਲਿਆ

ਸ਼ੇਰ ਸਿੰਘ ਨੇ ਸੋਫੇ ’ਤੇ ਬੈਠਦੇ ਹੋਏ ਕਿਹਾ, ‘‘ਹਾਂ, ਯਾਰ, ਰਿਟਾਇਰ ਤਾਂ ਹੋ ਗਿਆ ਹਾਂ ਪਰ ਹੁਣ ਮੈਂ ਵੀ ਤੁਹਾਡੇ ਵਾਂਗ ਪੈਸਾ ਸ਼ੇਅਰ ਬਜ਼ਾਰ ’ਚ ਲਾਉਣਾ ਚਾਹੁੰਦਾ ਹਾਂ ਮੈਂ ਇਸ ਬਾਰੇ ਤੇਰੇ ਤੋਂ ਸਲਾਹ ਲੈਣ ਆਇਆ ਹਾਂ’’ ਲੰਬੂ ਜਿਰਾਫ ਕੁਝ ਸੋਚਦਾ ਹੋਇਆ ਬੋਲਿਆ, ‘‘ਸਲਾਹ ਲੈਣ ਆਏ ਹੋ ਤਾਂ ਮੇਰੀ ਸਲਾਹ ਇਹੀ ਹੈ ਕਿ ਤੁਸੀਂ ਸ਼ੇਅਰ-ਵੇਅਰ ਦੇ ਚੱਕਰ ’ਚ ਨਾ ਪਓ ਮੈਂ ਇੱਕ ਬੋ੍ਰਕਰ ਦੇ ਚੱਕਰ ’ਚ ਆਪਣੀ ਸਾਰੀ ਕਮਾਈ ਸ਼ੇਅਰ ’ਚ ਲਾ ਦਿੱਤੀ ਮੇਰੀ ਮੱਤ ਮਾਰੀ ਗਈ ਸੀ ਮੇਰੀ ਸਾਰੀ ਕਮਾਈ ਡੁੱਬ ਗਈ ਤੁਸੀਂ ਆਪਣਾ ਪੈਸਾ ਬੈਂਕ ’ਚ ਫਿਕਸਡ ਡਿਪੋਜ਼ਿਟ ਕਰ ਦਿਓ, ਚੰਗਾ ਵਿਆਜ਼ ਮਿਲੇਗਾ’’ ਉਸ ਨੇ ਸਲਾਹ ਦਿੱਤੀ। (Children’s Story)

‘‘ਲੱਗਦਾ ਹੈ ਕਿ ਮੈਨੂੰ ਸ਼ੇਅਰ ਬਜ਼ਾਰ ਬਾਰੇ ਇਹ ਕੁਝ ਦੱਸਣਾ ਨਹੀਂ ਚਾਹੁੰਦਾ, ਮੈਨੂੰ ਕਿਸੇ ਬ੍ਰੋਕਰ ਕੋਲ ਜਾਣਾ ਚਾਹੀਦਾ ਹੈ’’ ਸ਼ੇਰ ਸਿੰਘ ਨੇ ਸੋਚਿਆ ਇਹ ਸੋਚ ਕੇ ਸ਼ੇਰ ਸਿੰਘ ਉੱਥੋਂ ਉੱਠ ਕੇ ਤੁਰ ਪਿਆ

ਬਜ਼ਾਰ ’ਚ ਸ਼ੇਅਰ ਬ੍ਰੋਕਰ ਦਾ ਇੱਕ ਥਾਂ ਬੋਰਡ ਲੱਗਾ ਹੋਇਆ ਸੀ ਬੋਰਡ ਵੇਖ ਕੇ ਉਹ ਆਫਿਸ ਦੇ ਅੰਦਰ ਗਿਆ ਆਫਿਸ ’ਚ ਇੱਕ ਭੇੜੀਆ ਬੈਠਾ ਹੋਇਆ ਸੀ।

ਸ਼ੇਰ ਸਿੰਘ ਨੇ ਉਸ ਨੂੰ ਪੈਸੇ ਇਨਵੈਸਟ ਕਰਨ ਦੀ ਗੱਲ ਆਖੀ ਅਤੇ ਸ਼ੇਅਰ ਬਜ਼ਾਰ ਬਾਰੇ ਪੁੱਛਿਆ

‘‘ਭਾਈ ਸ਼ੇਅਰ, ਬਜ਼ਾਰ ਬਾਰੇ ਕੀ ਪੁੱਛਦੇ ਹੋ’’ ਭੇੜੀਏ ਦੀਆਂ ਅੱਖਾਂ ’ਚ ਚਮਕ ਆ ਗਈ, ‘‘ਅਰੇ, ਇਸ ’ਚ ਪੈਸ ਲਾਓਗੇ ਤਾਂ ਕੁਝ ਹੀ ਦਿਨਾਂ ’ਚ ਮਾਲਾਮਾਲ ਹੋ ਜਾਓਗੇ’’ ‘‘ਕਿੰਨਾ ਪੈਸਾ ਲਾਉਣਾ ਪਵੇਗਾ?’’ ਸ਼ੇਰ ਸਿੰਘ ਨੇ ਕਾਹਲੀ ਨਾਲ ਪੁੱਛਿਆ ‘‘ਜਿੰਨਾ ਲਾਓਗੇ, ਓਨਾ ਮੁਨਾਫਾ ਕਮਾਓਗੇ’’ ਭੇੜੀਏ ਨੇ ਉਸ ਨੂੰ ਲਾਲਚ ਦਿੰਦਿਆਂ ਕਿਹਾ

‘‘ਮੇਰੇ ਕੋਲ 2 ਲੱਖ ਰੁਪਏ ਹਨ।’’

ਲਾਲਚ ਦਾ ਨਤੀਜਾ (Children’s Story)

‘‘ਸਭ ਦੇ ਸ਼ੇਅਰ ਖਰੀਦ ਲਓ!’’ ਭੇੜੀਏ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ, ‘‘ਹੁਣ ਬਜ਼ਾਰ ’ਚ ਬਹੁਤ ਚੰਗਾ ਸ਼ੇਅਰ ਆਇਆ ਹੋਇਆ ਹੈ’’ ਇਹ ਕਹਿ ਕੇ ਉਸ ਨੇ ਕੁਝ ਫਾਰਮ ਕੱਢੇ ਅਤੇ ਉਨ੍ਹਾਂ ਨੂੰ ਭਰਨ ਲੱਗਾ ਫਾਰਮ ਭਰਨ ਤੋਂ ਬਾਅਦ ਉਸ ਨੇ ਸ਼ੇਰ ਸਿੰਘ ਨੂੰ ਕਿਹਾ, ‘‘ਤੁਸੀਂ ਕੱਲ੍ਹ ਪੈਸੇ ਲੈ ਕੇ ਆ ਜਾਣਾ ਤੁਹਾਨੂੰ ਸ਼ੇਅਰ ਮਿਲ ਜਾਣਗੇ’’

ਸ਼ੇਰ ਸਿੰਘ ਨੇ ਜਦੋਂ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਤੁਣਕ ਕੇ ਬੋਲੀ, ‘‘ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਸਾਰੇ ਪੈਸੇ ਸ਼ੇਅਰ ’ਚ ਲਾਓਗੇ ਜੇਕਰ ਲਾਉਣੇ ਹੀ ਹਨ ਤਾਂ 25-50 ਹਜ਼ਾਰ ਰੁਪਏ ਲਾਓ।’’

ਲਾਲਚ ਦਾ ਨਤੀਜਾ

‘‘ਤੂੰ ਸਮਝਦੀ ਨਹੀਂ ਹੈ!’’ ਸ਼ੇਰ ਸਿੰਘ ਨੇ ਕਿਹਾ, ‘‘ਘੱਟ ਪੈਸੇ ਲਾਉਣ ਨਾਲ ਘੱਟ ਮੁਨਾਫਾ ਹੋਵੇਗਾ ਇਸ ਲਈ ਮੈਂ ਪੂਰਾ ਪੈਸਾ ਲਾਉਣਾ ਚਾਹੁੰਦਾ ਹਾਂ ਤੂੰ ਵੇਖੀਂ ਕੁਝ ਹੀ ਦਿਨਾਂ ’ਚ ਸਾਨੂੰ ਲੱਖਾਂ ਦਾ ਮੁਨਾਫਾ ਹੋਵੇਗਾ’’ ਸ਼ੇਰ ਸਿੰਘ ਨੇ ਸ਼ੇਅਰ ਖਰੀਦਣ ’ਚ ਸਾਰੇ ਰੁਪਏ ਲਾ ਦਿੱਤੇ

ਹੁਣ ਉਹ ਰੋਜ਼ਾਨਾ ਲੱਖਾਂ ਰੁਪਏ ਮੁਨਾਫਾ ਕਮਾਉਣ ਦੇ ਸੁਫਨੇ ਵੇਖਣ ਲੱਗਾ ਸ਼ੇਰ ਸਿੰਘ ਭੇੜੀਏ ਦੇ ਆਫਿਸ ’ਚ ਰੋਜ਼ਾਨਾ ਘੰਟਿਆਂ ਜਾ ਕੇ ਬੈਠਦਾ ਇੱਕ ਦਿਨ ਭੇੜੀਆ ਇੰਟਰਨੈਟ ’ਤੇ ਕੁਝ ਕੰਮ ਕਰ ਰਿਹਾ ਸੀ ਉਦੋਂ ਉਸ ਨੇ ਸ਼ੇਰ ਸਿੰਘ ਨੂੰ ਦੱਸਿਆ, ‘‘ਸ਼ੇਅਰਾਂ ਦਾ ਭਾਅ ਬਹੁਤ ਡਿੱਗ ਗਿਆ ਹੈ ਤੁਹਾਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਲਈ ਤੁਸੀਂ ਆਪਣੇ ਸ਼ੇਅਰ ਵੇਚ ਦਿਓ’’

ਸ਼ੇਰ ਸਿੰਘ ਕੁਝ ਸਮਝ ਨਹੀਂ ਸਕਿਆ ਉਸ ਨੇ ਸ਼ੇਅਰ ਵੇਚਣ ਲਈ ਹਾਂ ਕਹਿ ਦਿੱਤੀ 2 ਲੱਖ ਰੁਪਏ ਦੇ ਸ਼ੇਅਰ ਵੇਚ ਕੇ ਉਸ ਨੂੰ ਸਿਰਫ 50 ਹਜ਼ਾਰ ਰੁਪਏ ਹੀ ਮਿਲੇ ਸ਼ੇਰ ਸਿੰਘ ਆਪਣਾ ਸਿਰ ਫੜ ਕੇ ਬੈਠ ਗਿਆ। ‘‘ਸ਼ੇਅਰ ਬਜ਼ਾਰ ’ਚ ਨਫਾ-ਨੁਕਸਾਨ ਤਾਂ ਹੁੰਦਾ ਹੀ ਰਹਿੰਦ ਹੈ’’ ਭੇੜੀਏ ਨੇ ਸਮਝਾਇਆ ਤੇ ਆਪਣੇ ਕੰਮ ’ਚ ਲੱਗ ਗਿਆ ਸ਼ੇਰ ਸਿੰਘ ਹੁਣ ਕਰ ਵੀ ਕੀ ਸਕਦਾ ਸੀ ਜ਼ਿਆਦਾ ਮੁਨਾਫੇ ਦੇ ਲਾਲਚ ’ਚ ਉਸ ਨੂੰ ਆਪਣੀ ਕਮਾਈ ਦੇ ਪੈਸਿਆਂ ਤੋਂ ਹੱਥ ਧੋਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ