Justin Trudeau - Sach Kahoon Punjabi
India-Canada Relation: ਭਾਰਤ-ਕੈਨੇਡਾ ਸੰਬੰਧਾਂ ’ਤੇ ਨਵੀਂ ਆਸ
Canada News: ਆਖਿਰਕਾਰ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਆਹੁਦੇ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਜਦ ਤੱਕ ਲਿਬਰਲ ਪਾਰਟੀ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਦੇ ਪਿੱਛੇ ਕਈ ਕਾਰਨ ਹਨ। 2015 ਤੋਂ 2025 ਤੱਕ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਦੌਰਾਨ ਦੇਸ਼ ਵਿੱਚ ਮਹਿੰਗਾਈ ਸਿਖ਼ਰ ’ਤੇ ਪਹੁੰਚ ਗਈ। ਘਰਾਂ ਦੀਆਂ ਕੀਮਤਾਂ ਵਧ ਗਈਆਂ। ਟਰੂਡੋ ਦੀਆਂ ਨੀਤੀਆਂ ਨਾਲ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਹੋਇਆ, ਉੱਥੇ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਸਹਿਣੀ ਪਈ। ਟਰੂਡੋ ਨੇ ਭਾਰਤ ਦੀਆਂ ਵੱਖਵਾਦੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ, ਜਿਸ ਨਾਲ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਏ। Canada News
ਇਹ ਖਬਰ ਵੀ ਪੜ੍ਹੋ : Heroin: 2.63 ਕਿਲੋ ਹੈਰੋਇਨ ਤੇ 181 ਕਿੱਲੋ ਪੋਸਤ ਬਰਾਮਦ, ਤਿੰਨ ਕਾਬੂ
ਕੈਨੇਡਾ ਦੀ ਬਹੁ-ਗਿਣਤੀ ਅਬਾਦੀ ਇਸ ਗੱਲ ਤੋਂ ਵੀ ਨਰਾਜ਼ ਸੀ ਕਿਉਂਕਿ ਕੈਨੇਡੀਅਨ ਲੋਕ ਨਹੀਂ ਚਾਹੁੰਦੇ ਕਿ ਭਾਰਤ-ਕੈਨੇਡਾ ਦੇ ਸੰਬੰਧ ਖਰਾਬ ਹੋਣ। ਦੂਜੇ ਪਾਸੇ, ਜਿਨ੍ਹਾਂ ਵੱਖਵਾਦੀਆਂ ਨੂੰ ਟਰੂਡੋ ਨੇ ਹੱਲਾਸ਼ੇਰੀ ਦਿੱਤੀ ਸੀ, ਉਹ ਵੀ ਹੁਣ ਟਰੂਡੋ ਦੀ ਆਲੋਚਨਾ ਕਰਨ ਲੱਗ ਪਏ ਹਨ। ਆਪਣੇ ਦੇਸ਼ ਵਿੱਚ ਹਰ ਪਾਸਿਓਂ ਘਿਰੇ ਹੋਣ ਦੇ ਨਾਲ-ਨਾਲ ਭਾਰਤ ਨਾਲ ਪੰਗਾ ਤੇ ਅਮਰੀਕਾ ਦੇ ਸਖ਼ਤ ਰਵੱਈਏ ਕਾਰਨ ਟਰੂਡੋ ਨੂੰ ਅਸਤੀਫਾ ਦੇਣਾ ਪਿਆ। ਟਰੂਡੋ ਦੇ ਅਸਤੀਫੇ ਤੋਂ ਬਾਅਦ ਭਾਰਤ-ਕੈਨੇਡਾ ਸੰਬੰਧ ਕਿਵੇਂ ਦੇ ਰਹਿਣਗੇ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਨੇਤਾ ਟਰੂਡੋ ਦੀਆਂ ਨਾਕਾਮੀਆਂ ਤੋਂ ਜ਼ਰੂਰ ਸਬਕ ਲਏਗਾ।
ਵਿਦੇਸ਼ ਨੀਤੀ ਵਿੱਚ ਟਰੂਡੋ ਵੱਲੋਂ ਕੀਤੇ ਗਏ ਬਦਲਾਅ, ਸਟੂਡੈਂਟ ਵੀਜ਼ਾ, ਫਾਸਟਟ੍ਰੈਕ ਵੀਜ਼ਾ ਆਦਿ ਦੇ ਸਖ਼ਤ ਨਿਯਮ ਅਤੇ ਵੱਖਵਾਦੀਆਂ ਨੂੰ ਹੱਲਾਸ਼ੇਰੀ ਦੇ ਕੇ ਭਾਰਤ ਨਾਲ ਸੰਬੰਧ ਖਰਾਬ ਕਰਨ ਵਾਲੀਆਂ ਗਲਤੀਆਂ ਨੂੰ ਉਹ ਦੁਹਰਾਏਗਾ ਨਹੀਂ। ਦੂਜਾ ਜੇ ਚੋਣਾਂ ਤੋਂ ਬਾਅਦ ਕੰਜਰਵੇਟਿਵ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ ਵੀ ਕੈਨੇਡਾ ਦੇ ਭਾਰਤ ਨਾਲ ਚੰਗੇ ਸੰਬੰਧਾਂ ਦੀ ਉਮੀਦ ਰਹੇਗੀ ਕਿਉਂਕਿ ਪਿਛਲੇ ਸਮੇਂ ਵਿੱਚ ਵੀ ਕੰਜਰਵੇਟਿਵ ਪਾਰਟੀ ਦਾ ਭਾਰਤ ਨਾਲ ਸਹਿਯੋਗਾਤਮਕ ਰਵੱਈਆ ਰਿਹਾ ਹੈ। ਕੁੱਲ ਮਿਲਾ ਕੇ, ਟਰੂਡੋ ਦੇ ਅਸਤੀਫੇ ਨਾਲ ਭਾਰਤ ਅਤੇ ਕੈਨੇਡੀਅਨ ਲੋਕਾਂ ਨੂੰ ਇੱਕ ਨਵੀਂ ਆਸ ਜਾਗੀ ਹੈ। Canada News
ਜਾਣੋ ਕੌਣ ਹਨ ਅਨੀਤਾ ਆਨੰਦ ਤੇ ਜਾਰਜ ਚਹਿਲ | Canada News
Canada News: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਨਵੇਂ ਦਾਅਵੇਦਾਰਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਕੈਨੇਡੀਅਨ ਮੂਲ ਦੇ ਨੇਤਾਵਾਂ ਦੇ ਨਾਲ-ਨਾਲ 2 ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਭਾਰਤੀ ਮੂਲ ਦੇ ਸੰਸਦ ਮੈਂਬਰਾਂ ’ਚ ਪਹਿਲਾ ਨਾਂਅ ਟਰੂਡੋ ਕੈਬਨਿਟ ’ਚ ਸਾਬਕਾ ਰੱਖਿਆ ਮੰਤਰੀ ਤੇ ਮੌਜੂਦਾ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਅਨੀਤਾ ਆਨੰਦ ਦਾ ਹੈ। ਜਦਕਿ ਦੂਜਾ ਨਾਂਅ ਭਾਰਤਵੰਸ਼ੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਜਾਰਜ ਚਹਿਲ ਦਾ ਹੈ। ਆਓ ਜਾਣਦੇ ਹਾਂ ਭਾਰਤੀ ਮੂਲ ਦੇ ਸੰਸਦ ਮੈਂਬਰ ਕੌਣ ਹਨ।
ਇਹ ਖਬਰ ਵੀ ਪੜ੍ਹੋ : Income Tax ਵਿਭਾਗ ਨੇ ਜਾਰੀ ਕੀਤੇ ਨਵੇਂ ਨਿਰਦੇਸ਼, ਇਸ ਪੈਨ ਕਾਰਡ ਵਾਲਿਆਂ ਨੂੰ ਲੱਗੇਗਾ 10 ਹਜ਼ਾਰ ਰੁਪਏ ਜ਼ੁਰਮਾਨਾ
ਭਾਰਤੀ ਅਨੀਤਾ ਆਨੰਦ ਦਾ ਨਾਂਅ ਚਰਚਾ ’ਚ | Canada News
ਕੈਨੇਡਾ ’ਚ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਭਾਰਤੀ ਮੂਲ ਦੀ ਸੰਸਦ ਮੈਂਬਰ ਅਨੀਤਾ ਆਨੰਦ ਵੀ ਸੁਰਖੀਆਂ ’ਚ ਹੈ। ਅਨੀਤਾ ਆਨੰਦ ਨੂੰ ਟਰੂਡੋ ਦੀ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਹੈ। ਉਹ ਕੈਨੇਡਾ ਦੀ ਰੱਖਿਆ ਮੰਤਰੀ ਰਹਿ ਚੁੱਕੀ ਹੈ। ਉਹ ਵਰਤਮਾਨ ’ਚ ਟਰਾਂਸਪੋਰਟ ਤੇ ਅੰਦਰੂਨੀ ਵਪਾਰ ਮੰਤਰੀ ਵੀ ਹਨ। ਅਨੀਤਾ ਦਾ ਜਨਮ 1967 ਵਿੱਚ ਨੋਵਾ ਸਕੋਸ਼ੀਆ ’ਚ ਭਾਰਤੀ ਮਾਪਿਆਂ ’ਚ ਹੋਇਆ ਸੀ, ਜੋ ਦੋਵੇਂ ਮੈਡੀਕਲ ਪੇਸ਼ੇਵਰ ਸਨ। ਉਸ ਦੀ ਮਾਤਾ ਸਰੋਜ ਪੰਜਾਬ ਤੋਂ ਹੈ ਤੇ ਪਿਤਾ ਐੱਸਵੀ ਆਨੰਦ ਤਾਮਿਲਨਾਡੂ ਦਾ ਰਹਿਣ ਵਾਲਾ ਸੀ। ਅਨੀਤਾ ਟੋਰਾਂਟੋ ਯੂਨੀਵਰਸਿਟੀ ’ਚ ਕਾਨੂੰਨ ਦੀ ਪ੍ਰੋਫੈਸਰ ਰਹਿ ਚੁੱਕੀ ਹੈ।
ਉਸਨੇ ਟੋਰਾਂਟੋ ਨੇੜੇ, ਓਕਵਿਲ ਤੋਂ 2019 ਦੀ ਸੰਸਦ ਦੀ ਚੋਣ ਲੜੀ ਤੇ ਜਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲੋਕ ਸੇਵਾਵਾਂ ਤੇ ਖਰੀਦ ਮੰਤਰੀ ਵਜੋਂ ਚੁਣਿਆ ਗਿਆ। ਉਸਨੇ ਕੋਵਿਡ ਮਹਾਂਮਾਰੀ ਦੌਰਾਨ ਟੀਕੇ ਖਰੀਦਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਰੱਖਿਆ ਮੰਤਰੀ ਹੁੰਦਿਆਂ ਉਨ੍ਹਾਂ ਨੇ ਯੂਕਰੇਨ ਦੀ ਵੀ ਮਦਦ ਕੀਤੀ ਸੀ। ਅਨੀਤਾ ਨੇ ਵਿਆਪਕ ਖੋਜ ’ਚ ਏਅਰ ਇੰਡੀਆ ਜਾਂਚ ਕਮਿਸ਼ਨ ਦੀ ਵੀ ਸਹਾਇਤਾ ਕੀਤੀ। ਕਮਿਸ਼ਨ ਨੇ 23 ਜੂਨ 1985 ਨੂੰ ਏਅਰ ਇੰਡੀਆ ਕਨਿਸ਼ਕ ਫਲਾਈਟ 182 ਦੇ ਬੰਬ ਧਮਾਕੇ ਦੀ ਜਾਂਚ ਕੀਤੀ, ਜਿਸ ’ਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਇਹ ਮਾਮਲਾ ਖਾਲਿਸਤਾਨੀਆਂ ਨਾਲ ਸਬੰਧਤ ਸੀ।
ਜਾਰਜ ਚਹਿਲ ਵੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ
ਕੈਨੇਡਾ ਦੇ ਪੀਐਮ ਦੇ ਅਹੁਦੇ ਦੀ ਦੌੜ ’ਚ ਦੂਜੇ ਭਾਰਤੀ ਵਜੋਂ ਲਿਬਰਲ ਐਮਪੀ ਜਾਰਜ ਚਾਹਲ ਦਾ ਨਾਂਅ ਵੀ ਸ਼ਾਮਲ ਹੈ। ਹਾਲਾਂਕਿ ਕਈ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਅੰਤਰਿਮ ਨੇਤਾ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਜੇਕਰ ਚਾਹਲ ਨੂੰ ਅੰਤਰਿਮ ਨੇਤਾ ਚੁਣਿਆ ਜਾਂਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਦੀ ਦੌੜ ਤੋਂ ਬਾਹਰ ਹੋ ਜਾਣਗੇ। ਕਿਉਂਕਿ ਕੈਨੇਡੀਅਨ ਨਿਯਮਾਂ ਅਨੁਸਾਰ ਅੰਤਰਿਮ ਆਗੂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਨਹੀਂ ਲੜ ਸਕਦੇ। ਜਾਰਜ ਚਹਿਲ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਅਹੁਦੇ ਲਈ ਕਾਕਸ ਦੇ ਸਹਿਯੋਗੀਆਂ ਨੂੰ ਇੱਕ ਪੱਤਰ ਲਿਖਿਆ ਸੀ। ਚਾਹਲ ਨੇ ਟਰੂਡੋ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਤੇ ਪਾਰਟੀ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ। ਚਾਹਲ, ਪੇਸ਼ੇ ਤੋਂ ਵਕੀਲ ਹਨ, ਕੈਲਗਰੀ ਸਿਟੀ ਕੌਂਸਲਰ ਦੇ ਤੌਰ ’ਤੇ ਵੱਖ-ਵੱਖ ਕਮੇਟੀਆਂ ’ਤੇ ਕੰਮ ਕਰ ਚੁੱਕੇ ਹਨ। ਚਾਹਲ ਕੁਦਰਤੀ ਸਰੋਤਾਂ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਤੇ ਸਿੱਖ ਕਾਕਸ ਦੇ ਚੇਅਰਮੈਨ ਵੀ ਹਨ।
ਟਰੂਡੋ ਨੇ ਦਿੱਤਾ ਅਸਤੀਫਾ | Canada News
ਜਸਟਿਸ ਟਰੂਡੋ 2015 ’ਚ ਪ੍ਰਧਾਨ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਨੇ ਦਸ ਸਾਲ ਰਾਜ ਕੀਤਾ ਸੀ। ਸ਼ੁਰੂ ’ਚ ਉਸ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਗਈ। ਪਰ ਭੋਜਨ ਤੇ ਰਿਹਾਇਸ਼ ਦੀਆਂ ਵਧਦੀਆਂ ਕੀਮਤਾਂ ਤੇ ਇਮੀਗ੍ਰੇਸ਼ਨ ਵਧਣ ਕਾਰਨ ਹਾਲ ਹੀ ਦੇ ਸਾਲਾਂ ’ਚ ਉਸਦੀ ਸਹਾਇਤਾ ’ਚ ਕਮੀ ਆਈ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਟਰੂਡੋ ਦੀ ਸਹਿਯੋਗੀ ਐਨਡੀਪੀ ਨੇ ਹਾਲ ਹੀ ’ਚ ਟਰੂਡੋ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।
ਇੱਕ ਤਾਜ਼ਾ ਸਰਵੇਖਣ ’ਚ ਦਾਅਵਾ ਕੀਤਾ ਗਿਆ ਹੈ ਕਿ 73 ਫੀਸਦੀ ਕੈਨੇਡੀਅਨ ਨਾਗਰਿਕ ਚਾਹੁੰਦੇ ਹਨ ਕਿ ਟਰੂਡੋ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇਣ। ਇਨ੍ਹਾਂ ’ਚ 43 ਫੀਸਦੀ ਉਦਾਰਵਾਦੀ ਵੋਟਰ ਵੀ ਸ਼ਾਮਲ ਹਨ। ਇਸ ਤੋਂ ਬਾਅਦ ਸੋਮਵਾਰ ਰਾਤ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਦਾ ਅਹੁਦਾ ਕਦੋਂ ਛੱਡਣਗੇ, ਹਾਲਾਂਕਿ ਉਨ੍ਹਾਂ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਉਹ ਅਗਲੇ ਫੁੱਲ-ਟਾਈਮ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ।
Canada News: ਡਿਪਟੀ ਪੀਐਮ ਦੇ ਅਸਤੀਫ਼ੇ ਕਾਰਨ ਸਿਆਸੀ ਸੰਕਟ ਡੂੰਘਾ, ਟਰੂਡੋ ਦੇ ਅਸਤੀਫ਼ੇ ਦੀ ਮੰਗ
ਦੇਸ਼ ਵਿੱਚ ਸਿਆਸੀ ਸੰਕਟ ਹੋਇਆ ਡੂੰਘਾ | Canada News
Canada News: ਟੋਰਾਂਟੋ, (ਏਜੰਸੀ)। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਦੇਸ਼ ਵਿੱਚ ਫਿਰ ਤੋਂ ਉੱਠਣ ਲੱਗੀ ਹੈ। ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਨੂੰ ਲੈ ਕੇ ਟਰੂਡੋ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਸੱਤਾਧਾਰੀ ਲਿਬਰਲ ਪਾਰਟੀ ਦੇ ਇੱਕ ਤਿਹਾਈ ਸੰਸਦ ਮੈਂਬਰਾਂ ਨੇ ਕੈਨੇਡਾ ਵਿੱਚ ਲੀਡਰਸ਼ਿਪ ਬਦਲਣ ਦੀ ਮੰਗ ਕੀਤੀ ਹੈ, ਜਿਸ ਨਾਲ ਦੇਸ਼ ਵਿੱਚ ਸਿਆਸੀ ਸੰਕਟ ਡੂੰਘਾ ਹੋ ਗਿਆ ਹੈ।
ਇਹ ਵੀ ਪੜ੍ਹੋ: Agriculture Minister Punjab: ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਲਿਆ ਵੱਡਾ ਫ਼ੈਸਲਾ, ਹੁਣ ਇਸ ਤਰ੍ਹਾਂ ਕੰਮ ਕਰੇਗੀ ਕਮੇਟ…
ਸੋਮਵਾਰ ਸ਼ਾਮ ਨੂੰ ਕੈਨੇਡੀਅਨ ਮੀਡੀਆ ਨੇ ਦੱਸਿਆ ਕਿ ਟਰੂਡੋ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਕਿ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਅਸਤੀਫਾ ਦੇਣਗੇ। ਹਾਊਸ ਆਫ ਕਾਮਨਜ਼ ਵਿੱਚ 153 ਮੈਂਬਰੀ ਕਾਕਸ ਵਿੱਚੋਂ ਉਨ੍ਹਾਂ ਦੇ ਅਹੁਦੇ ਤੋਂ ਹਟਣ ਦੀ ਮੰਗ ਕਰਨ ਵਾਲੇ ਬਾਗੀ ਸੰਸਦ ਮੈਂਬਰਾਂ ਦੀ ਗਿਣਤੀ 60 ਦੇ ਕਰੀਬ ਹੋ ਗਈ ਹੈ। ਟਰੂਡੋ, ਲਿਬਰਲ ਪਾਰਟੀ ਦੇ ਨੇਤਾ, ਸਰਵੇਖਣ ਵਿੱਚ ਆਪਣੇ ਮੁੱਖ ਵਿਰੋਧੀ, ਕੰਜ਼ਰਵੇਟਿਵ ਪੀਅਰੇ ਪੌਲੀਵਰ ਤੋਂ 20 ਅੰਕ ਪਿੱਛੇ ਹਨ, ਜਿਨ੍ਹਾਂ ਨੇ ਸਤੰਬਰ ਤੋਂ ਲੈ ਕੇ ਹੁਣ ਤੱਕ ਤਿੰਨ ਵਾਰ ਟਰੂਡੋ ਸਰਕਾਰ ਨੂੰ ਡੇਗਣ ਅਤੇ ਜਲਦੀ ਚੋਣਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਫ੍ਰੀਲੈਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੇ ਤਿਆਗ ਪੱਤਰ ’ਚ ਕਿ,ਹਾ “ਸਾਡਾ ਦੇਸ਼ ਅੱਜ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।” ਉਨ੍ਹਾਂ ਕੈਨੇਡਾ ਤੋਂ ਦਰਾਮਦ ਹੋਣ ਵਾਲੇ ਸਾਮਾਨ ‘ਤੇ 25 ਫੀਸਦੀ ਟੈਰਿਫ ਲਗਾਉਣ ਦੀ ਦੀ ਯੋਜਨਾ ਵੱਲ ਇਸ਼ਾਰਾ ਕੀਤਾ।
ਫਰੀਲੈਂਡ ਨੇ ਕੈਨੇਡਾ ਦੇ ਵਿੱਤ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਨਾਂ ਦੇ ਅਸਤੀਫੇ ਨਾਲ ਪ੍ਰਧਾਨ ਮੰਤਰੀ ਟਰੂਡੋ ਦੇ ਖਿਲਾਫ ਉਨਾਂ ਦੇ ਕੈਬਨਿਟ ਅੰਦਰ ਪਹਿਲੀ ਵਾਰੀ ਖੁੱਲੀ ਅਸਹਿਮਤੀ ਦੀ ਪੈਦਾ ਹੋਈ,ਜਿਸ ਨਾਲ ਸੱਤਾ ‘ਤੇ ਉਨਾਂ ਦੀ ਪਕੜ ਨੂੰ ਖ਼ਤਰਾ ਪੈਦਾ ਹੋਇਆ। ਉਨਾਂ ਨੇ ਆਪਣੇ ਤਿਆਗ ਪੱਤਰ ’ਚ ਲਿਖਿਆ , “ਪਿਛਲੇ ਕੁਝ ਹਫ਼ਤਿਆਂ ਤੋਂ ਤੁਸੀਂ ਅਤੇ ਮੈਂ ਕੈਨੇਡਾ ਲਈ ਸਭ ਤੋਂ ਵਧੀਆ ਮਾਰਗ ਨੂੰ ਲੈ ਕੇ ਅਸਹਿਮਤ ਹਾਂ।,” Canada News
Canada News: ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਲਈ ਕਿਉਂ ਬਣਦਾ ਜਾ ਰਿਹੈ ‘ਨਕਰ’? PM ਜਸਟਿਨ ਟਰੂਡੋ ਨੇ ਵੀ ਖੁੱਲਕੇ ਕੀਤਾ ਵਿਰੋਧ
Canada News: ਓਟਾਵਾ। ਕੈਨੇਡਾ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੁੱਦਾ ਹੁਣ ਜੋਰ ਫੜਦਾ ਜਾ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਸਥਾਨਕ ਨਿਵਾਸ ਤੇ ਨਾਗਰਿਕਤਾ ਲਈ ਪ੍ਰਣਾਲੀ ਦੀ ਦੁਰਵਰਤੋਂ ’ਤੇ ਚਿੰਤਾ ਜਾਹਰ ਕੀਤੀ ਹੈ। ਉਸਨੇ ਉਨ੍ਹਾਂ ਵਿਦਿਆਰਥੀਆਂ ਦਾ ਵਿਰੋਧ ਕਰਨ ਦੀ ਗੱਲ ਕੀਤੀ ਹੈ ਜੋ ਨਾਗਰਿਕਤਾ ਲੈਣ ਲਈ ਸ਼ਰਣ ਪ੍ਰਕਿਰਿਆ ਦੀ ਵਰਤੋਂ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਦੀ ਨੈਤਿਕ ਜਿੰਮੇਵਾਰੀ ਹੈ ਕਿ ਉਹ ਹਿੰਸਾ ਤੇ ਅਤਿਆਚਾਰ ਤੋਂ ਭੱਜ ਰਹੇ ਲੋਕਾਂ ਨੂੰ ਸ਼ਰਣ ਪ੍ਰਦਾਨ ਕਰੇ। Canada News
Read This : Punjab weather Alert: ਪੰਜਾਬ ’ਚ ਮੀਂਹ ਸਬੰਧੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪਰ ਇਹ ਯਕੀਨੀ ਬਣਾਉਣ ਦੀ ਵੀ ਲੋੜ ਹੈ ਕਿ ਸਿਸਟਮ ਦੀ ਦੁਰਵਰਤੋਂ ਨਾ ਹੋਵੇ। ਟਰੂਡੋ ਨੇ ਕਿਹਾ ਕਿ ‘ਇਹ ਕਰਨ ਦੀ ਸਾਡੀ ਯੋਗਤਾ (ਸ਼ਰਨ ਦੇਣ) ਦਾ ਮਤਲਬ ਹੈ ਕਿ ਸਾਨੂੰ ਸਹੀ ਢੰਗ ਨਾਲ ਪਛਾਣ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਕਿ ਕਿਸ ਨੂੰ ਸਭ ਤੋਂ ਵੱਧ ਮਦਦ ਦੀ ਲੋੜ ਹੈ। ‘ਸਾਨੂੰ ਅਸਲ ਵਿੱਚ ਇੱਕ ਸ਼ਰਨਾਰਥੀ ਕੌਣ ਹੈ ਤੇ ਕੀ ਦੂਸਰੇ ਕੈਨੇਡਾ ’ਚ ਸਥਾਈ ਨਿਵਾਸ ਜਾਂ ਨਾਗਰਿਕਤਾ ਪ੍ਰਾਪਤ ਕਰਨ ਲਈ ਸ਼ਰਨ ਦੇ ਰਸਤੇ ਨੂੰ ਇੱਕ ਸ਼ਾਰਟਕੱਟ ਵਜੋਂ ਵਰਤ ਰਹੇ ਹਨ, ਦੇ ਵਿਰੁੱਧ ਸਖਤ ਦਬਾਅ ਜਾਰੀ ਰੱਖਣ ਦੀ ਲੋੜ ਹੈ।’
ਕੈਨੇਡਾ ’ਚ ਸ਼ਰਣ ਲਈ ਅਰਜੀਆਂ ਵੱਧ ਰਹੀਆਂ | Canada News
ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ ਐਂਡ ਸਿਟੀਜਨਸ਼ਿਪ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪਹਿਲੇ 8 ਮਹੀਨਿਆਂ ਦੌਰਾਨ 13,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ’ਚ ਸਰਣ ਲਈ ਅਰਜੀ ਦਿੱਤੀ ਹੈ। 1 ਜਨਵਰੀ ਤੋਂ 31 ਅਗਸਤ ਦੇ ਵਿਚਕਾਰ, ਕੈਨੇਡਾ ’ਚ 119,835 ਸ਼ਰਣ ਅਰਜੀਆਂ ਦਿੱਤੀਆਂ ਗਈਆਂ ਸਨ। ਇਹਨਾਂ ’ਚੋਂ, 12,915 ਦਾਅਵੇਦਾਰ ਉਹ ਸਨ ਜੋ ਕੈਨੇਡਾ ’ਚ ਵਿਦਿਆਰਥੀ ਪਰਮਿਟ (11,605) ਜਾਂ ਸਟੱਡੀ ਪਰਮਿਟ (1310) ਦੇ ਵਿਸਥਾਰ ਅਧੀਨ ਰਹਿ ਰਹੇ ਹਨ।
ਅਰਜੀਆਂ ’ਚ 600 ਪ੍ਰਤੀਸਤ ਦਾ ਵਾਧਾ | Canada News
ਕੈਨੇਡੀਅਨ ਮੀਡੀਆ ਆਉਟਲੇਟ ਗਲੋਬ ਐਂਡ ਮੇਲ ਅਨੁਸਾਰ, 2018 ’ਚ ਸ਼ਰਣ ਲਈ ਅਰਜੀ ਦੇਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 1515 ਸੀ। ਇਸ ਦਾ ਮਤਲਬ ਹੈ ਕਿ ਛੇ ਸਾਲਾਂ ’ਚ ਅਰਜੀਆਂ ’ਚ 600 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਸਾਲ ਅਗਸਤ ਦੇ ਮਹੀਨੇ ਵਿਦੇਸ਼ੀ ਵਿਦਿਆਰਥੀਆਂ ਤੋਂ ਸਰਣ ਲਈ ਸਭ ਤੋਂ ਜ਼ਿਆਦਾ ਦਾਅਵੇ ਆਏ ਹਨ। ਵਿਦਿਆਰਥੀ ਵੀਜਾ ’ਤੇ ਰਹਿ ਰਹੇ 1785 ਵਿਦਿਆਰਥੀ ਜਾਂ ਸ਼ਰਨਾਰਥੀ ਸਥਿਤੀ ਲਈ ਸਟੱਡੀ ਪਰਮਿਟ ਐਕਸਟੈਂਸਨਾਂ ਲਈ ਅਰਜੀ ਦਿੱਤੀ ਗਈ ਹੈ। ਕੈਨੇਡਾ ’ਚ ਪ੍ਰਵਾਸੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਦੇਸ਼ ’ਚ ਵਧਦੀ ਮਹਿੰਗਾਈ ਤੇ ਰਿਹਾਇਸ਼ੀ ਸੰਕਟ ਲਈ ਇਮੀਗ੍ਰੇਸ਼ਨ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦੇਸ਼ ਦੇ ਵੱਡੀ ਗਿਣਤੀ ਲੋਕ ਜਸਟਿਨ ਟਰੂਡੋ ਦੀਆਂ ਪ੍ਰਵਾਸੀਆਂ ਸਬੰਧੀ ਉਦਾਰਵਾਦੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ। Canada News
ਕੈਨੇਡਾ ਸਵੀਡਨ, ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ: ਟਰੂਡੋ
ਕੈਨੇਡਾ ਸਵੀਡਨ, ਫਿਨਲੈਂਡ ਦੇ ਨਾਟੋ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ: ਟਰੂਡੋ
ਟੋਰਾਂਟੋ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕਿਹਾ ਕਿ ਓਟਾਵਾ ਸਵੀਡਨ ਅਤੇ ਫਿਨਲੈਂਡ ਦੇ ਨਾਟੋ ‘ਚ ਸ਼ਾਮਲ ਹੋਣ ਦੇ ਹੱਕ ‘ਚ ਹੈ। ਟਰੂਡੋ ਨੇ ਵੀਰਵਾਰ ਨੂੰ ਓਟਾਵਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਸਵੀਡਨ ਅਤੇ ਫਿਨਲੈਂਡ ਨਾਲ ਨਾਟੋ ਵਿੱਚ ਸ਼ਾਮਲ ਹੋਣ ਲਈ ਗੱਲਬਾਤ ਚੱਲ ਰਹੀ ਹੈ, ਅਤੇ ਕੈਨੇਡਾ ਯਕੀਨੀ ਤੌਰ ‘ਤੇ ਇਸਦਾ ਬਹੁਤ ਸਮਰਥਨ ਕਰਦਾ ਹੈ।” ਪਿਛਲੇ ਹਫ਼ਤੇ, ਯੂਐਸ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਫਿਨਲੈਂਡ ਨੇ ਸਵੀਡਨ ਨੂੰ ਨਾਟੋ ਵਿੱਚ ਮੈਂਬਰਸ਼ਿਪ ਲਈ ਸਾਂਝੇ ਤੌਰ ‘ਤੇ ਅਰਜ਼ੀ ਦਾਇਰ ਕਰਨ ਲਈ ਸੱਦਾ ਦਿੱਤਾ ਸੀ। ਇੱਕ ਸੰਸਦ ਮੈਂਬਰ ਨੇ ਵੀਰਵਾਰ ਨੂੰ ਕਿਹਾ ਕਿ ਹੇਲਸਿੰਕੀ ਆਉਣ ਵਾਲੇ ਹਫ਼ਤਿਆਂ ਵਿੱਚ ਮੈਂਬਰਸ਼ਿਪ ਲਈ ਅਰਜ਼ੀਆਂ ਦਾਇਰ ਕਰੇਗਾ। ਬੁੱਧਵਾਰ ਨੂੰ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਰੂਸ ਨੇ ਸਵੀਡਨ ਅਤੇ ਫਿਨਲੈਂਡ ਨੂੰ ਨਾਟੋ ਵਿੱਚ ਸ਼ਾਮਲ ਹੋਣ ਦੇ ਨਤੀਜਿਆਂ ਬਾਰੇ ਚੇਤਾਵਨੀ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ