Also - Sach Kahoon Punjabi
21-4 ਦੇ ਸਕੋਰ ਨਾਲ ਕੀਤਾ ਟੈਸਟ ਪਾਸ | Yo Yo Test
ਕੋਹਲੀ ਨੇ ਕੀਤਾ ਸੀ 19 ਨਾਲ | Yo Yo Test
ਨਵੀਂ ਦਿੱਲੀ (ਏਜੰਸੀ)। ਹਾਲ ਹੀ ‘ਚ ਸਰਦਾਰ ਸਿੰਘ ਨੇ ਯੋ-ਯੋ ਟੈਸਟ ਦਾ ਇਮਤਿਹਾਨ ਪਾਸ ਕੀਤਾ ਹੈ ਇਸ ਟੈਸਟ ‘ਚ ਸਰਦਾਰ ਸਿੰਘ ਨੇ ਆਪਣੀ ਚੁਸਤੀ-ਫੁਰਤੀ ਅਤੇ ਸਟੈਮਿਨਾ ਦਾ ਅਜਿਹਾ ਨਮੂਨਾ ਪੇਸ਼ ਕੀਤਾ ਹੈ, ਜਿਸਨੂੰ ਦੇਖ ਕੇ ਚੰਗੇ ਚੰਗੇ ਕ੍ਰਿਕਟਰਾਂ ਦੇ ਪਸੀਨੇ ਛੁੱਟ ਜਾਣ ਯੋ ਯੋ ਟੈਸਟ ‘ਚ ਸਰਦਾਰ ਸਿੰਘ ਨੇ ਸਕੋਰ ਦੇ ਮਾਮਲੇ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਛਾੜ ਦਿੱਤਾ ਹੈ ਦੱਸ ਦੇਈਏ ਕਿ ਸਰਦਾਰ ਸਿੰਘ ਨੇ ਇਹ ਟੈਸਟ 21.4 ਦੇ ਸਕੋਰ ਨਾਲ ਸਫ਼ਲਤਾਪੂਰਵਕ ਪਾਸ ਕਰ ਲਿਆ ਹੈ ਇਸ ਤੋਂ ਪਹਿਲਾਂ ਉਹਨਾਂ ਦਾ ਸਕੋਰ 21.3 ਸੀ ਜਦੋਂਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਯੋ-ਯੋ ਟੈਸਟ ‘ਚ ਸਕੋਰ ਸਿਰਫ਼ 19 ਹੈ, ਜੋ ਕਿ ਸਾਰੇ ਕ੍ਰਿਕਟਰਾਂ ਤੋਂ ਜ਼ਿਆਦਾ ਹੈ।
ਇਸ ਤੋਂ ਤੁਸੀਂ ਇੱਕ ਹਾੱਕੀ ਖਿਡਾਰੀ ਅਤੇ ਕ੍ਰਿਕਟਰ ਦੇ ਸਟੈਮਿਨਾ ਦੇ ਫ਼ਰਕ ਨੂੰ ਬਹੁਤ ਆਸਾਨੀ ਨਾਲ ਸਮਝ ਸਕਦੇ ਹੋ ਹਾਲ ਹੀ ਇਸ ਪ੍ਰੀਖਿਆ ‘ਚ ਕਈ ਕ੍ਰਿਕਟਰ ਫੇਲ੍ਹ ਵੀ ਹੋ ਗਏ ਸਨ ਇਹਨਾਂ ‘ਚ ਅੰਬਾਤੀ ਰਾਇਡੂ, ਸੰਜੂ ਸੈਮਸਨ ਅਤੇ ਵਾਸ਼ਿੰਗਟਨ ਸੁੰਦਰ ਜਿਹੇ ਨੌਜਵਾਨ ਖਿਡਾਰੀ ਸ਼ਾਮਲ ਸਨ ਯੋ ਯੋ ਟੈਸਟ ‘ਚ ਪਾਸ ਹੋਣ ਲਈ ਇੱਕ ਖਿਡਾਰੀ ਨੂੰ ਘੱਟ ਤੋਂ ਘੱਟ 16.1 ਦਾ ਸਕੋਰ ਕਰਨਾਂ ਪੈਂਦਾ ਹੈ।
ਕਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵੀ ਲੱਗੀ ਮਾਨਵਤਾ ਦੇ ਲੇਖੇ
ਦੇਹਾਂਤ ਤੋਂ ਬਾਅਦ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ
ਜਗਰਾਓਂ, (ਜਸਵੰਤ ਰਾਏ/ਸੱਚ ਕਹੂੰ ਨਿਊਜ਼)। ‘ਲੇ ਕੇ ਕਹਾਂ ਕੁਝ ਵਾਪਿਸ ਜਾਣਾ, ਯੇ ਸਰੀਰ ਵੀ ਦਾਨ ਹੈ’ ਮਾਨਵਤਾ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਜਿੱਥੇ ਸਮਾਜ ਵਿੱਚ ਫੈਲ ਚੁੱਕੀਆਂ ਭਿਆਨਕ ਬਿਮਾਰੀਆਂ ਅਤੇ ਬੁਰਾਈਆਂ ਦਾ ਖਾਤਮਾ ਕਰ ਕੇ ਸਮਾਜ ਨੂੰ ਨਵੀ ਸੇਧ ਦੇ ਰਿਹਾ ਹੈ ਉਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਵੱਲੋਂ ਦਰਸਾਏ ਜਾਂਦੇ ਮਾਰਗ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਬਲਾਕ ਜਗਰਾਓਂ ਦੇ ਪਿੰਡ ਕੋਠੇ ਪੋਨਾ ਵਿਖੇ ਇੱਕ ਡੇਰਾ ਸ਼ਰਧਾਲੂ ਕਰਨੈਲ ਸਿੰਘ ਇੰਸਾਂ (65) ਪੁੱਤਰ ਜੋਗਿੰਦਰ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ। ਦੇਹਾਂਤ ਤੋਂ ਬਾਅਦ ਉਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਕਰਨੈਲ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੱਵਿਤਰ ਸਿੱਖਿਆ ‘ਤੇ ਚਲਦਿਆ ਉਨਾਂ ਨੇ (ਦੇਹਾਂਤ ਉਪਰੰਤ) ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਉਸੇ ਤਹਿਤ ਉਨਾਂ ਦੇ ਪੁੱਤਰ ਪਲਦੀਪ ਸਿੰਘ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਲਈ ਲੁਧਿਆਣਾ ਦੇ ਡੀ ਐੱਸ ਐੱਮ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਾਨ ਕੀਤਾ। ਕਰਨੈਲ ਸਿੰਘ ਇੰਸਾਂ ਦੀ ਅਰਥੀ ਨੂੰ ਉਨਾਂ ਦੀ ਧੀ ਕਿਰਨਦੀਪ ਕੌਰ ਇੰਸਾਂ ਅਤੇ ਲਵਪ੍ਰੀਤ ਕੌਰ ਨੇ ਮੋਢਾ ਦੇ ਕੇ ਸੇਜਲ ਅੱਖਾਂ ਨਾਲ ਰਵਾਨਾ ਕੀਤਾ।
ਦੱਸਣਯੋਗ ਹੈ ਕਿ ਮੈਡੀਕਲ ਖੋਜਾਂ ਲਈ ਜਗਰਾਓਂ ਬਲਾਕ ਚੋਂ ਇਹ 20ਵਾਂ ਸਰੀਰਦਾਨ ਹੋਇਆ ਹੈ। ਇਸ ਮੋਕੇ ਪੰਚਾਇਤ ਮੈਂਬਰ ਲੱਛਮਣ ਸਿੰਘ, ਬਲਾਕ ਭੰਗੀਦਾਸ ਸੁਖਵਿੰਦਰ ਸਿੰਘ ਇੰਸਾਂ, ਭੰਗੀਦਾਸ ਦਰਸ਼ਨ ਸਿੰਘ ਇੰਸਾਂ, ਸਮੂਹ 15 ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਪਿੰਡਾਂ ਦੇ ਭੰਗੀਦਾਸ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸੇਜਲ ਅੱਖਾਂ ਨਾਲ ਸਰੀਰਦਾਨੀ ਕਰਨੈਲ ਸਿੰਘ ਇੰਸਾਂ ਅਮਰ ਰਹੇ ਦੇ ਨਾਰਿਆਂ ਰਾਹੀਂ ਪਿੰਡ ਦੀ ਪਰਿਕਰਮਾ ਕਰਦਿਆਂ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ।
ਭਾਰਤ ਨੂੰ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਦੀ ਕਮਾਈ ਤੋਂ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ
ਹਾਲ ਹੀ ‘ਚ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਕਿ ਦੁਨੀਆ ‘ਚ ਭਾਰਤ ਪਹਿਲਾ ਅਜਿਹਾ ਦੇਸ਼ ਹੈ, ਜਿਸ ਦੇ ਨਾਗਰਿਕ ਵਿਦੇਸ਼ਾਂ ‘ਚ ਕੰਮ ਕਰਕੇ ਸਭ ਤੋਂ ਜ਼ਿਆਦਾ ਪੈਸਾ ਆਪਣੇ ਦੇਸ਼ ‘ਚ ਭੇਜਦੇ ਹਨ। ਸੁਣਨ ‘ਚ ਇਹ ਬਹੁਤ ਚੰਗਾ ਲੱਗਦਾ ਹੈ, ਪਰ ਜੋ ਲੋਕ ਭਾਰਤ ਲਈ ਵਿਦੇਸ਼ਾਂ ‘ਚ ਦਿਨ-ਰਾਤ ਇੱਕ ਕਰਕੇ ਇਹ ਕਮਾਈ ਕਰ ਰਹੇ ਹਨ, ਉਨ੍ਹਾਂ ‘ਚ ਹਜ਼ਾਰਾਂ ਕੰਮ ਕਰਨ ਵਾਲੇ ਅਜਿਹੇ ਹਨ ਕਿ ਉਨ੍ਹਾਂ ਦਾ ਵਿਦੇਸ਼ੀ ਧਰਤੀ ‘ਤੇ ਸ਼ੋਸ਼ਣ ਵੀ ਹੋ ਰਿਹਾ ਹੈ, ਫਿਰ ਵੀ ਉਹ ਆਪਣੇ ਦੇਸ਼ ਲਈ ਸਭ ਕੁਝ ਸਹਿ ਕੇ ਕਮਾਈ ਕਰਦੇ ਹਨ। ਵਿਦੇਸ਼ਾਂ ਤੋਂ ਭਾਰਤ ਨੂੰ ਆਪਣੇ ਲੋਕਾਂ ਦੀ ਕਮਾਈ ਦਾ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ, ਇਹ ਪੈਸਾ ਭਾਰਤ ਦੇ ਕੁੱਲ ਰੱਖਿਆ ਬਜਟ ਦਾ ਡੇਢ ਗੁਣਾ ਹੈ ਅਤੇ ਇਹ ਸਭ ਭਾਰਤ ਦੇ ਪਿੰਡਾਂ ‘ਚ ਸਿੱਧਾ ਪਹੁੰਚਦਾ ਹੈ।
ਇਸ ਦੇ ਉਲਟ ਇੱਕ ਹੌਲਨਾਕ ਸੱਚ ਇਹ ਵੀ ਹੈ ਕਿ ਬਹੁਤੇ ਠੱਗ ਤੇ ਧੋਖੇਬਾਜ਼ ਕਿਸਮ ਦੇ ਲੋਕ ਦੇਸ਼ ‘ਚ ਭ੍ਰਿਸ਼ਟਾਚਾਰ ਕਰਕੇ, ਬੈਂਕ ਧੋਖਾਧੜੀ ਕਰਕੇ ਦੇਸ਼ ਦਾ ਧਨ ਵਿਦੇਸ਼ਾਂ ‘ਚ ਭੇਜ ਰਹੇ ਹਨ। ਉਹ ਵੀ ਸਿਰਫ ਇਸ ਲਈ ਕਿ ਉਨ੍ਹਾਂ ਦੀ ਕਾਲੀ ਕਮਾਈ ਲੁਕ ਜਾਵੇ ਸਿਆਸੀ ਲੋਕ, ਉਦਯੋਗਪਤੀ, ਅਪਰਾਧੀ, ਅਫ਼ਸਰ ਸਾਰੇ ਤਰ੍ਹਾਂ ਦੇ ਲੋਕਾਂ ਦੀ ਇੱਕ ਚੰਗੀ ਖਾਸੀ ਗਿਣਤੀ ਹੈ ਜੋ ਇਹ ਅਪਰਾਧ ਕਰ ਰਹੇ ਹਨ। ਇੱਥੇ ਦੁਖਦ ਗੱਲ ਇਹ ਵੀ ਹੈ ਕਿ ਭਾਰਤ ਸਰਕਾਰ ਅੱਜ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਹਵਾਲਾ, ਭ੍ਰਿਸ਼ਟਾਚਾਰ ਰਾਹੀਂ ਕੁੱਲ ਕਿੰਨਾ ਪੈਸਾ ਹੈ ਜੋ ਦੇਸ਼ ‘ਚੋਂ ਬਾਹਰ ਭੇਜਿਆ ਜਾ ਚੁੱਕਿਆ ਹੈ। ਅਜਿਹੇ ਹਾਲਾਤਾਂ ‘ਚ ਵਿਦੇਸ਼ਾਂ ‘ਚ ਕਮਾਈ ਕਰ ਰਹੇ ਭਾਰਤੀ ਵੀ ਭਾਰਤੀ ਫੌਜ ਵਾਂਗ ਮਾਣ ਦਾ ਅਹਿਸਾਸ ਕਰਵਾਉਂਦੇ ਹਨ।
ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ
ਇੱਥੇ ਦੋ ਪ੍ਰਸ਼ਨ ਵੀ ਉੱਠਦੇ ਹਨ ਕਿ ਭਾਰਤ ‘ਚ ਅਜਿਹਾ ਮਾਹੌਲ ਕਦੋਂ ਬਣੇਗਾ ਕਿ ਕਿਸੇ ਭਾਰਤੀ ਨੂੰ ਕਮਾਉਣ ਲਈ ਆਪਣਾ ਦੇਸ਼ ਨਾ ਛੱਡਣਾ ਪਵੇ? ਫਿਰ ਕਦੋਂ ਤੱਕ ਦੇਸ਼ ‘ਚ ਬੈਠੇ ਠੱਗ ਦੇਸ਼ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਨੂੰ ਭਰਦੇ ਰਹਿਣਗੇ? ਅੱਜ ਦੇਸ਼ ‘ਚ ਭ੍ਰਿਸ਼ਟ ਜੀਵਨ ਸ਼ੈਲੀ ਵਾਲੇ ਲੋਕ ਮੌਜ ਉੜਾ ਰਹੇ ਹਨ ਅਤੇ ਜੋ ਇਮਾਨਦਾਰੀ ਨਾਲ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਜਿਉਣਾ ਮਹਿੰਗਾਈ, ਕਰਜ਼, ਬੇਰੁਜ਼ਗਾਰੀ ਨੇ ਹਰਾਮ ਕਰ ਰੱਖਿਆ ਹੈ। ਭਾਰੀ ਗਿਣਤੀ ‘ਚ ਇਸ ਲੋਕ ਸਭਾ ‘ਚ ਬੈਠੀ ਭਾਜਪਾ ਜੋ ਸਰਕਾਰ ਚਲਾ ਰਹੀ ਹੈ।
ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਦਾ ਕਾਲਾ ਧਨ ਦੇਸ਼ ‘ਚ ਵਾਪਸ ਲਿਆਵੇਗੀ ਅਤੇ ਹਰ ਭਾਰਤੀ ਦੇ ਹਿੱਸੇ ਕਰੀਬ 15 ਲੱਖ ਰੁਪਏ ਆਉਣਗੇ ਪਰ ਭਾਜਪਾ ਅਸਫਲ ਹੋ ਗਈ ਬਾਹਰੋਂ ਕਾਲਾ ਧਨ ਤਾਂ ਕੀ ਵਾਪਸ ਲਿਆਉਣਾ ਸੀ। ਉਲਟਾ ਦੇਸ਼ ਦੇ ਕਈ ਬੈਂਕਾਂ ਦਾ ਇੱਕ ਨੰਬਰ ਦਾ ਪੈਸਾ ਵੀ ਬਾਹਰ ਚਲਿਆ ਗਿਆ। ਸਰਕਾਰ ਨੂੰ ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ, ਨਾਲ ਹੀ ਦੇਸ਼ ‘ਚ ਆਰਥਿਕ ਨੀਤੀਆਂ ਇਸ ਤਰ੍ਹਾਂ ਦੀਆਂ ਬਣਨ ਤਾਂਕਿ ਆਮ ਭਾਰਤੀ ਦੀ ਆਮਦਨ ਉਸ ਦੇ ਖਰਚ ਤੋਂ ਜ਼ਿਆਦਾ ਹੋਵੇ, ਉਦੋਂ ਵਿਦੇਸ਼ਾਂ ‘ਚ ਕੰਮ ਕਰ ਰਹੇ ਭਾਰਤੀਆਂ ਦੀ ਆਮਦਨ ਨਾਲ ਦੇਸ਼ ਤੇ ਦੇਸ਼ਵਾਸੀਆਂ ਦੋਵਾਂ ਦੀ ਖੁਸ਼ਹਾਲੀ ਵਧੇਗੀ, ਜੋ ਕਿ ਅਜੇ ਬਹੁਤ ਦੂਰ ਜਾਪਦਾ ਹੈ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਕੈਦੀਆਂ ਤੇ ਹਵਾਲਾਤੀਆਂ ਤੇ ਛਾਇਆ ਯੋਗ ਦਾ ਸਰੂਰ
ਹਜ਼ਾਰਾਂ ਕੈਦੀਆਂ ਤੇ ਹਾਵਾਲਾਤੀਆਂ ਨੇ ਇਕੱਠਿਆਂ ਕੀਤਾ ਯੋਗ
ਪਟਿਆਲਾ ਵਿਖੇ ਆਈਜੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਕੀਤਾ 1500 ਕੈਦੀਆਂ ਨੇ ਯੋਗਾ
ਮਹਿਲਾਂ ਕੈਦੀਆਂ ਵੀ ਰਹੀਆਂ ਯੋਗ ਵਿੱਚ ਮੋਹਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਅੰਤਰਰਾਸਟਰੀ ਯੋਗਾ ਦਿਵਸ ਮੌਕੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਤੇ ਵੀ ਯੋਗਾ ਦਿਵਸ ਛਾਇਆ ਰਿਹਾ। ਜੇਲ੍ਹਾਂ ਅੰਦਰ ਬੰਦ ਹਜਾਰਾਂ ਕੈਦੀਆਂ ਅਤੇ ਹਵਾਲਾਤੀਆਂ ਵੱਲੋਂ ਯੋਗ ਕਿਰਿਆਵਾਂ ਵਿੱਚ ਹਿੱਸਾ ਲੈ ਕੇ ਯੋਗਮਈ ਮਹੌਲ ਸਿਰਜ ਦਿੱਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਸਮੇਤ ਹੋਰਨਾਂ ਜੇਲ੍ਹਾਂ ਅੰਦਰ ਹਜਾਰਾਂ ਦੀ ਗਿਣਤੀ ਵਿੱਚ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਇਕੱਠਿਆ ਯੋਗਾ ਕੀਤਾ ਗਿਆ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਸੂਬੇ ਦੀਆਂ ਜੇਲ੍ਹਾਂ ਅੰਦਰ ਵੀ ਵੱਡੀ ਗਿਣਤੀ ਕੈਂਦੀਆਂ ਅਤੇ ਹਾਵਾਲਾਤੀਆਂ ਵੱਲੋਂ ਯੋਗ ਦਿਵਸ ਮੌਕੇ ਯੋਗ ਕ੍ਰਿਰਿਆਵਾਂ ਕੀਤੀਆਂ ਗਈਆਂ। ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸੂਬਾ ਪੱਧਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਮੁੱਖ ਮਹਿਮਾਨ ਤੇ ਤੌਰ ਤੇ ਪਟਿਆਲਾ ਰੇਂਜ ਦੇ ਆਈਜੀ ਏਐਸ ਰਾਏ ਵੱਲੋਂ ਪੁੱਜ ਕੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਯੋਗਾ ਕੀਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿਖੇ 1500 ਕੈਦੀਆਂ ਅਤੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਦੇ 60 ਟ੍ਰੇਨੀਆਂ ਵੱਲੋਂ ਸਵੇਰ ਵੇਲੇ ਵੱਖ-ਵੱਖ ਯੋਗ ਆਸਣ ਕੀਤੇ ਗਏ। ਜੇਲ੍ਹ ਅੰਦਰ ਬੰਦ ਮਹਿਲਾ ਕੈਦੀਆਂ ਵੱਲੋਂ ਵੀ ਯੋਗ ਦਿਵਸ ਵਿੱਚ ਭਾਗ ਲਿਆ ਗਿਆ।  ਇਸ ਤੋਂ ਇਲਾਵਾ ਕਈ ਕੈਂਦੀਆਂ ਵੱਲੋਂ ਆਪਣੀਆਂ ਬੈਰਕਾਂ ਵਿੱਚ ਵੀ ਯੋਗ ਕ੍ਰਿਰਿਆਵਾਂ ਕੀਤੀਆਂ ਗਈਆਂ।
ਇਸ ਮੌਕੇ ਆਈ.ਜੀ. ਏ.ਐਸ.ਰਾਏ. ਨੇ ਸੰਬਧਨ ਕਰਦਿਆ ਕਿਹਾ ਕਿ ਯੋਗ ਸਰੀਰ ਨੂੰ ਹਲਕਾ ਫੁਲਕਾ ਅਤੇ ਤਰੋਤਾਜਾ ਰੱਖਦਾ ਹੈ ਅਤੇ ਨਾਲ ਹੀ ਕਈ ਬਿਮਾਰੀਆਂ ਤੋਂ ਵੀ ਰਾਹਤ ਦਿੰਦਾ ਹੈ। ਉਨ੍ਹਾਂ ਕੈਦੀਆਂ ਤੇ ਹਾਵਾਲਾਤੀਆਂ ਨੂੰ ਰੋਜਾਨਾਂ ਯੋਗ ਆਸਣ ਕਰਨ ਲਈ ਵੀ ਪ੍ਰੇਰਿਤ ਕੀਤਾ। ਇੱਧਰ ਜੇਲ੍ਹ ਸੁਪਰਡੈਂਟ ਸ੍ਰੀ ਰਾਜਨ ਕਪੂਰ ਨੇ ਦੱਸਿਆ ਕਿ ਅੱਜ ਯੋਗ ਦਿਵਸ ਮੌਕੇ ਅੱਜ ਕੈਦੀਆਂ ਅਤੇ ਹਵਾਲਾਤੀਆਂ ਵਿੱਚ ਕਾਫੀ ਉਤਸਾਹ ਪਾਇਆ ਗਿਆ ਅਤੇ ਵੱਡੀ ਗਿਣਤੀ ਕੈਦੀ ਸਵੇਰ ਵੇਲੇ ਹੀ ਯੋਗ ਆਸਣ ਵਾਲੀ ਥਾਂ ਪੁੱਜ ਗਏ। ਉਨ੍ਹਾਂ ਦੱਸਿਆ ਕਿ ਯੋਗ ਕਿਰਿਆਵਾਂ ਨਾਲ ਕ੍ਰਿਮਿਨਲ ਬਿਰਤੀ ਨੂੰ ਵੀ ਬਦਲਿਆ ਜਾ ਸਕਦਾ ਹੈ ਅਤੇ ਸਮਾਜ ਅੰਦਰ ਚੰਗਾ ਅਕਸ ਬਣਾਇਆ ਜਾ ਸਕਦਾ ਹੈ।
ਨਵੀਂ ਦਿੱਲੀ, (ਏਜੰਸੀ)। ਹੁਣ ਜਿਨ੍ਹਾਂ ਯਾਤਰਾਂ ਕੋਲ ਰੇਲਵੇ ਦੀ ਈ-ਟਿਕਟ ਹੋਵੇਗੀ ਅਤੇ ਉਨ੍ਹਾਂ ਦਾ ਨਾਂਅ ਵੇਟਿੰਗ ਲਿਸਟ ‘ਚ ਹੋਣ ਦੇ ਬਾਵਜੂਦ ਉਹ ਯਾਤਰਾ ਕਰ ਸਕਣਗੇ। ਇੱਕ ਤਰ੍ਹਾਂ ਨਾਲ ਵੇਟਿੰਗ ਈ-ਟਿਕਟ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਰੇਲਵੇ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਅਹਿਮ ਫੈਸਲਾ ਦਿੱਤਾ ਹੈ, ਜਿਸ ਤਹਿਤ ਜੇਕਰ ਕਿਸੇ ਵੀ ਰੇਲ ਯਾਤਰੀ ਕੋਲ ਈ-ਟਿਕਟ ਅਤੇ ਉਸ ਦਾ ਨਾਂਅ ਵੇਟਿੰਗ ਲਿਸਟ ‘ਚ ਸ਼ਾਮਲ ਹੈ, ਤਾਂ ਉਨ੍ਹਾਂ ਨੂੰ ਵੀ ਟ੍ਰੇਨ ‘ਚ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ।
ਹਾਲਾਂਕਿ ਅਦਾਲਤ ਦੇ ਇਸ ਫੈਸਲੇ ‘ਤੇ ਰੇਲਵੇ ਦਾ ਕੋਈ ਬਿਆਨ ਨਹੀਂ ਆਇਆ ਹੈ। ਦਰਅਸਲ ਸਾਲ 2014 ‘ਚ ਦਾਇਰ ਇੱਕ ਪਟੀਸ਼ਨ ਦੇ ਜਵਾਬ ‘ਚ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਸੀ ਕਿ ਕਾਊਂਟਰ ਟਿਕਟ ਧਾਰਕਾਂ ਵਾਂਗ ਵੇਟਿੰਗ ਵਾਲੇ ਈ-ਟਿਕਟ ਵਾਲਿਆਂ ਦੀ ਵੀ ਟਿਕਟ ਕੈਂਸਲ ਨਹੀਂ ਹੋਣੀ ਚਾਹੀਦੀ। ਹਾਈ ਕੋਰਟ ਦੇ ਇਸ ਫੈਸਲੇ ਖਿਲਾਫ਼ ਰੇਲਵੇ ਨੇ ਸੁਪਰੀਮ ਕੋਰਟ ‘ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅਖਬਾਰ ‘ਨਵਭਾਰਤ ਟਾਈਮਜ਼’ ਅਨੁਸਾਰ ਹੁਣ ਸੁਪਰੀਮ ਕੋਰਟ ਨੇ ਇਹ ਖਾਰਜ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਫੈਸਲੇ ‘ਚ ਰੇਲਵੇ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹ ਜਲਦ ਤੋਂ ਜਲਦ ਇੱਕ ਅਜਿਹੀ ਸਕੀਮ ਲਾਗੂ ਕਰੇ, ਜਿਸ ਨਾਲ ਕਿ ਇਹ ਯਕੀਨੀ ਕੀਤਾ ਜਾ ਸਕਦੇ ਕਿ ਫਰਜ਼ੀ ਨਾਆਂ ਨਾਲ ਟਿਕਟ ਬੁੱਕ ਕਰਵਾਉਣ ਵਾਲੇ ਏਜੰਟਾਂ ‘ਤੇ ਰੋਕ ਲਾਈ ਜਾ ਸਕੇ, ਜਿਸ ਨਾਲ ਕਿ ਬਾਅਦ ‘ਚ ਇਹ ਈ-ਟਿਕਟ ਜ਼ਰੀਏ ਇਹ ਸੀਟਾਂ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਬਾਅਦ ‘ਚ ਜ਼ਿਆਦਾ ਪੈਸੇ ‘ਚ ਵੇਚੀ ਜਾ ਸਕੇ।
ਦੁਰਘਟਨਾ ਵੀ ਵਰਦਾਨ ਬਣ ਸਕਦੀ ਹੈ
ਡਾ. ਰਜਿੰਦਰ ਪਾਲ ਬਰਾੜ ਦੀ ਲੱਤ ਟੁੱਟ ਗਈ ਮੈਂ ਉਸਦਾ ਪਤਾ ਲੈਣ ਗਿਆ ਮੈਂ ਹੱਸਦੇ ਹੋਏ ਕਹਿਣ ਲੱਗਾ ਕਿ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਲੱਤ ਟੁੱਟਣ ਦਾ ਅਨੁਭਵ ਬੰਦੇ ਲਈ ਚੰਗਾ ਹੁੰਦਾ ਹੈ ਮੈਂ ਵੀ ਇਹ ਅਨੁਭਵ ਕਰ ਚੁੱਕਾ ਹਾਂ 1985 ‘ਚ ਮੈਂ ਪਟਿਆਲੇ ਤੋਂ ਅਹਿਮਦਗੜ੍ਹ ਜਾ ਰਿਹਾ ਸੀ ਨਾਭੇ ਦੇ ਰਾਹ ‘ਚ ਬੱਸ ਨਹਿਰ ‘ਚ ਡਿੱਗ ਪਈ ਮੈਂ ਡਰਾਇਵਰ ਦੀ ਸੀਟ ਦੇ ਪਿੱਛੇ ਬੈਠਾ ਸੀ ਤੇ ਕਾਫ਼ੀ ਲੋਕ ਮੇਰੇ ‘ਤੇ ਆ ਡਿੱਗੇ ਸਨ ਬਾਦ ‘ਚ ਰਜਿੰਦਰਾ ਹਸਪਤਾਲ ਵਾਲਿਆਂ ਨੇ ਲੱਤ ‘ਤੇ ਪਲੱਸਤਰ ਲਾ ਕੇ ਮੈਨੂੰ ਛੁੱਟੀ ਦੇ ਦਿੱਤੀ ਸੀ ਉਹ ਦੋ ਮਹੀਨੇ ਪੂਰੀ ਤਰ੍ਹਾਂ ਪੜ੍ਹਣ ਲਿਖਣ ਅਤੇ ਸਵੈ-ਪੜਚੋਲ ਦੇ ਸਨ।
ਅੱਜ ਕੱਲ੍ਹ ਜਦੋਂ ਵੀ ਕਿਸੇ ਮਿੱਤਰ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਬੀਮਾਰ ਪੁਰਸ਼ੀ ਲਈ ਜਾਂਦਾ ਹਾਂ ਤਾਂ ਆਪਣੀ ਲੱਤ ਟੁੱਟਣ ਵਾਲੀ ਦਾਸਤਾਨ ਸੁਣਾ ਕੇ ਮੈਂ ਮਰੀਜ ਨੂੰ ਹੌਂਸਲਾ ਅਤੇ ਪ੍ਰੇਰਨਾ ਦਿੰਦਾ ਹਾਂ ਕਿ ਉਹ ਇਸ ਮੌਕੇ ਦਾ ਫਾਇਦਾ ਉਠਾਵੇ ਕੁਦਰਤ ਨੇ ਇਹ ਮੌਕਾ ਉਸਨੂੰ ਕੁਝ ਨਵਾਂ ਕਰਨ ਦਾ ਦਿੱਤਾ ਹੈ ਮੇਰੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੀ ਬੀਵੀ ਮੈਨੂੰ ਕਹਿਣ ਲੱਗੀ,”ਐਵੇਂ ਨਾ ਛੱਡੀ ਜਾਇਆ ਕਰੋ, ਕੋਈ ਤਰਕ ਦੀ ਗੱਲ ਕਰੋ” ਫਿਰ ਮੈਂ ਉਸਨੂੰ ਵਿਸ਼ਵ ਦੇ ਪ੍ਰਸਿੱਧ ਲੇਖਕ ਐਚ. ਜੀ. ਵੈਲਜ਼ ਦੀ ਜੀਵਨ ਕਥਾ ਸੁਦਾਉਂਦਾ ਹਾਂ, ਤੁਸੀਂ ਵੀ ਸੁਣੋ।
ਇਹ ਵੀ ਪੜ੍ਹੋ : ਨੂੰਹ ਦੰਗਿਆਂ ਦੇ ਮੁਲਜ਼ਮ ਵਿਧਾਇਕ ਮੋਮਨ ਖਾਨ ਦੀ ਗਿ੍ਰਫ਼ਤਾਰੀ ਤੋਂ ਬਾਅਦ ਲੱਗੀ ਧਾਰਾ 144
ਟਾਈਮ ਮਸ਼ੀਨ ਅਤੇ ਇਨਵਿਜ਼ੀਵਲ ਮੈਨ ਵਰਗੇ 80 ਤੋਂ ਵੱਧ ਹਰਮਨਪਿਆਰੇ ਨਾਵਲਾਂ ਦਾ ਲੇਖਕ ਤੇ ਫਾਦਰ ਆੱਫ਼ ਸਾਇੰਸ ਫਿਕਸ਼ਨ 21 ਸਤੰਬਰ 1866 ‘ਚ ਬਰਤਾਨੀਆ ‘ਚ ਪੈਦਾ ਹੋਇਆ ਸੀ ਉਹ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਤੇ ਚੌਥੀ ਔਲ਼ਾਦ ਸੀ ਵੈਲਜ਼ ਦੇ ਪਿਤਾ ਕੋਲ ਇੱਕ ਦੁਕਾਨ ਸੀ ਤੇ ਨਾਲ ਹੀ ਉਹ ਪੇਸ਼ੇਵਰ ਕ੍ਰਿਕਟ ਖਿਡਾਰੀ ਸੀ ਪਰ ਇਸ ਦੇ ਬਾਵਜ਼ੂਦ ਪਰਿਵਾਰ ਦੀ ਆਮਦਨ ਬਹੁਤ ਘੱਟ ਸੀ ਗਰੀਬੀ ਕਾਰਨ ਐਚ ਜੀ ਵੈਲਜ਼ ਨੂੰ 13 ਵਰ੍ਹਿਆਂ ਦੀ ਉਮਰ ‘ਚ ਹੀ ਸਖ਼ਤ ਮਿਹਨਤ ਕਰਨੀ ਪਈ ਉਹ ਇੱਕ ਸਟੋਰ ‘ਚ ਨੌਕਰੀ ਕਰਨ ਲੱਗਾ ਉਹ ਸਵੇਰੇ ਪੰਜ ਵਜੇ ਉੱਠ ਕੇ ਸਟੋਰ ਦੀ ਸਫ਼ਾਈ ਕਰਦਾ ਤੇ ਫਿਰ 14 ਘੰਟੇ ਕੰਮ ਕਰਦਾ ਸੀ ਇਉਂ ਦੋ ਤਿੰਨ ਵਰ੍ਹੇ ਚੱਲਦਾ ਰਿਹਾ ਤੇ ਉਹ ਜੀਵਨ ਤੋਂ ਨਿਰਾਸ਼ ਹੋ ਗਿਆ।
ਇੱਕ ਦਿਨ ਉਹ ਬਾਗੀ ਹੋ ਗਿਆ ਤੇ ਦੁਕਾਨ ਤੋਂ ਭੱਜ ਗਿਆ 15 ਮੀਲ ਪੈਦਲ ਚੱਲ ਕੇ ਆਪਣੀ ਮਾਂ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਉਹ ਸਟੋਰ ਦੀ ਨੌਕਰੀ ਨਾਲੋਂ ਆਤਮਹੱਤਿਆ ਨੂੰ ਤਰਜ਼ੀਹ ਦੇਵੇਗਾ ਇੱਥੇ ਇੱਕ ਗੱਲ ਦੱਸਣੀ ਉਚਿਤ ਹੋਵੇਗੀ ਕਿ ਬਚਪਨ ‘ਚ ਐਚ ਜੀ ਵੈਲੇਜ਼ ਦਾ ਇੱਕ ਹਾਦਸੇ ‘ਚ ਪੈਰ ਟੁੱਟ ਗਿਆ ਤੇ ਉਸ ਨੇ ਵਕਤ ਲੰਘਾਉਣ ਲਈ ਢੇਰ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਜਿਉਂ-ਜਿਉਂ ਉਹ ਚੰਗਾ ਸਾਹਿਤ ਪੜ੍ਹਦਾ ਗਿਆ, ਉਸਦੀ ਸਾਹਿਤਕ ਰੁਚੀ ਹੋਰ ਵਿਸ਼ਾਲ ਹੁੰਦੀ ਗਈ ਇਸੇ ਰੁਚੀ ਕਾਰਨ ਉਹ ਵੱਡਾ ਲਿਖਾਰੀ ਬਣ ਸਕਿਆ ਸੀ ਉਸਨੇ ਆਪਣੇ ਟੁੱਟੇ ਹੋਏ ਪੈਰ ਵਾਲੇ ਸਮੇਂ ਨੂੰ ਸਹੀ ਦਿਸ਼ਾ ‘ਚ ਲਾ ਲਿਆ ਸੀ।
ਇਹ ਵੀ ਪੜ੍ਹੋ : ਆਦਿਤਿਆ-ਐਲ1 ਨੂੰ ਮਿਲੀ ਵੱਡੀ ਸਫਲਤਾ
ਐਚ ਜੀ ਵੈਲੇਜ ਨੇ ਸਫ਼ਲਤਾ ਪਾਉਣ ਲਈ ਤਕੜਾ ਸੰਘਰਸ਼ ਕੀਤਾ ਸਟੋਰ ਦੀ ਨੌਕਰੀ ਤੋਂ ਬਾਦ ਉਸਨੇ ਅਧਿਆਪਕ ਦੇ ਕਿੱਤੇ ਦਾ ਲੜ ਫੜਿਆ ਉਸਦੀ ਜਿੰਦਗੀ ਸੰਘਰਸ਼ ਭਰੀ ਸੀ ਇੱਕ ਦਿਨ ਉਹ ਫੁੱਟਬਾਲ ਖੇਡ ਰਿਹਾ ਸੀ ਖੇਡਦੇ ਸਮੇਂ ਉਹ ਡਿੱਗ ਪਿਆ ਤੇ ਉਸ ‘ਤੇ ਇੱਕ ਖਿਡਾਰੀ ਚੜ੍ਹ ਗਿਆ ਇਸ ਹਾਦਸੇ ਨਾਲ ਉਸਦੀ ਇੱਕ ਕਿਡਨੀ ਤੇ ਸੱਜਾ ਫੇਫੜਾ ਨਕਾਰਾ ਹੋ ਗਿਆ ਉਸਨੂੰ ਸੂਗਰ ਦੀ ਬੀਮਾਰੀ ਹੋ ਗਈ ਉਹ ਲੰਬੇ ਸਮੇਂ ਲਈ ਮਰੀਜ਼ ਬਣ ਗਿਆ ਇਸ ਸੰਕਟ ਨੂੰ ਵੀ ਉਸਨੇ ਵਰਦਾਨ ਬਣਾ ਲਿਆ।
ਇਸੇ ਦੌਰਾਨ ਉਸਨੇ ਆਪਣਾ ਪੂਰਾ ਵਕਤ ਲਿਖਣ ਲਈ ਸਮਰਪਿਤ ਕਰ ਦਿੱਤਾ ਉਸਨੇ ਖੂਬ ਲਿਖਿਆ ਦੀ ਰਾਈਟਸ ਆੱਫ਼ ਮੈਨ, ਫਸਟ ਐਂਡ ਲਾਸਟ ਥਿੰਮ ਦੀ ਫਸਟ ਮੈਨ ਇੰਨ ਦੀ ਮੂਨ, ਦੀ ਸਟੋਰੀ ਆੱਫ ਇਨਐਕਸਪੀਰੀਐਂਸਡ ਗੋਸਟ, ਦੀ ਵਾਰ ਆੱਫ਼ ਵਰਡਸ ਅਤੇ ਲਵ ਐਂਡ ਮਿਸਟਰ ਲਿਉਸਹਮ ਆਦਿ 80 ਪੁਸਤਕਾਂ ਦਾ ਲੇਖਕ ਬਣਿਆ ਟਾਈਮ ਮਸ਼ੀਨ ਤੇ ਇਨਵਿਜ਼ੀਵੈਲ ਮੈਨ ਨੇ ਤਾਂ ਉਸਨੂੰ ਪੂਰੇ ਵਿਸ਼ਵ ‘ਚ ਮਸ਼ਹੂਰ ਕਰ ਦਿੱਤਾ ਉਹ ਆਪਣੇ ਜੀਵਨ ਵਿੱਚ ਚਾਰ-ਚਾਰ ਸਾਹਿਤਕ ਨੌਬਲ ਸਨਮਾਨ ਲਈ ਚਰਚਾ ‘ਚ ਆਇਆ ਦੀ ਫਾਦਰ ਆੱਫ ਸਾਇੰਸ ਫਿਕਸ਼ਨ ਦੇ ਖਿਤਾਬ ਨਾਲ ਸਨਮਾਨਿਆ ਗਿਆ। (Blessing)
ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਿਆ ਜੇ ਉਸਨੇ ਆਪਣੀ ਹਿੰਮਤ ਨਾਲ ਦੁਰਘਟਨਾ ਨਾਲ ਹੋਏ ਸਰੀਰਕ ਨੁਕਸਾਨ ਨੂੰ ਵਰਦਾਨ ਬਣਾਉਣ ‘ਚ ਕਾਮਯਾਬੀ ਹਾਸਲ ਕੀਤੀ ਉਸ ਹਾਲਾਤ ‘ਚ ਰੋ ਰੋ ਕੇ ਵੀ ਵਕਤ ਟਪਾ ਸਕਦਾ ਸੀ, ਜਿਵੇਂ ਕਿ ਆਮ ਤੌਰ ‘ਤੇ ਲੋਕ ਕਰਦੇ ਹਨ ਪਰ ਉਸਨੇ ਆਪਣੇ ਸਮੇਂ ਦੀ ਸਹੀ ਵਰਤੋਂ ਕੀਤੀ ਅਤੇ ਦੁਨੀਆ ‘ਚ ਅਮਰ ਲੇਖਕ ਦੇ ਤੌਰ ‘ਤੇ ਜਾਣਿਆ ਜਾਣ ਲੱਗਾ ਸੂਤਰ ਸਪੱਸ਼ਟ ਹੈ ਜੇ ਕਿਤੇ ਕਿਸੇ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਉਸਦਾ ਦੂਜਾ ਪੱਖ ਜ਼ਰੂਰ ਵੇਖ ਲੈਣਾ ਚਾਹੀਦਾ ਹੈ ਸ਼ਾਇਦ ਕੁਦਰਤ ਤੁਹਾਨੂੰ ਕੁਝ ਵੱਡਾ ਕਰਨ ਦਾ ਮੌਕਾ ਦੇ ਰਹੀ ਹੋਵੇ ਮੇਰਾ ਤਰਕ ਸੁਣ ਕੇ ਹੀ ਮੇਰੀ ਬੀਵੀ ਮੇਰੇ ਨਾਲ ਸਹਿਮਤ ਹੋਈ ਸੀ। (Blessing)