Haryana Roadways - Sach Kahoon Punjabi

Haryana Roadways: ਹਰਿਆਣਾ ਰੋਡਵੇਜ਼ ’ਚ ਮੁਫ਼ਤ ਯਾਤਰਾ ਕਰ ਸਕਣਗੇ ਇਹ ਲੋਕ, ਲੜਕੀਆਂ ਨੂੰ ਵੀ ਮਿਲੇਗੀ ਮੁਫ਼ਤ ਸਫਰ ਦੀ ਸਹੂਲਤ
Haryana Roadways: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਲਗਭਗ 73 ਲੱਖ ਗਰੀਬ ਲੋਕਾਂ ਨੂੰ ਹਰਿਆਣਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਪਰਿਵਹਨ ਯੋਜਨਾ ਤਹਿਤ ਮੁਫਤ ਯਾਤਰਾ ਕਰਨ ਦਾ ਮੌਕਾ ਮਿਲੇਗਾ, ਇਸ ਯੋਜਨਾ ਦੇ ਤਹਿਤ ਸਾਰੇ ਯੋਗ ਲੋਕਾਂ ਨੂੰ ਸਮਾਰਟ ਫੋਨ ਮਿਲਣਗੇ ਗਰੀਬ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਕਾਰਡ ਬਣਾਏ ਜਾਣਗੇ, ਜਿਸ ਨੂੰ ਵੇਖ ਕੇ ਉਹ ਰੋਡਵੇਜ਼ ਦੀਆਂ ਬੱਸਾਂ ’ਚ ਮੁਫਤ ਸਫਰ ਕਰ ਸਕਣਗੇ।

ਇਹ ਖਬਰ ਵੀ ਪੜ੍ਹੋ : IMD Weather Update: ਹਿਮਾਚਲ ’ਚ ਬਰਫੀਲਾ ਤੂਫਾਨ, ਅਟਲ ਸੁਰੰਗ ਬੰਦ, ਉਡਾਣਾਂ ਵੀ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ…

3 ਤੋਂ ਜ਼ਿਆਦਾ ਮੈਂਬਰਾਂ ਵਾਲੇ ਪਰਿਵਾਰ ਨੂੰ ਮਿਲੇਗਾ ਇਹ ਲਾਭ | Haryana Roadways

ਪਰਿਵਾਰਕ ਸ਼ਨਾਖਤੀ ਕਾਰਡ ’ਚ ਦਰਜ ਸੂਚਨਾ ਦੇ ਆਧਾਰ ’ਤੇ ਇਹ ਸ਼ਨਾਖਤ ਕੀਤੀ ਗਈ ਹੈ ਕਿ ਸੂਬੇ ਦੇ ਜ਼ਿਆਦਾਤਰ ਗਰੀਬਾਂ ਨੂੰ ਇਸ ਯੋਜਨਾ ਦੇ ਦਾਇਰੇ ’ਚ ਸ਼ਾਮਲ ਕੀਤਾ ਜਾਵੇਗਾ, 3 ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰਾਂ ’ਚ ਹਰੇਕ ਮੈਂਬਰ ਨੂੰ ਸਮਾਰਟ ਕਾਰਡ ਦਿੱਤਾ ਜਾਵੇਗਾ। ਮੁਫ਼ਤ ਬੱਸ ਸਫ਼ਰ ਲਈ ਸਮਾਰਟ ਕਾਰਡ ਬਣਾਏ ਜਾਣਗੇ, ਜਿਨ੍ਹਾਂ ਗਰੀਬ ਪਰਿਵਾਰਾਂ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਹੈ, ਇਸ ਕਾਰਡ ਰਾਹੀਂ ਪਰਿਵਾਰ ਦਾ ਹਰ ਮੈਂਬਰ ਰੋਡਵੇਜ਼ ਦੀਆਂ ਬੱਸਾਂ ’ਚ ਸਾਲਾਨਾ 1000 ਕਿਲੋਮੀਟਰ ਤੱਕ ਮੁਫ਼ਤ ਸਫ਼ਰ ਕਰ ਸਕੇਗਾ।

ਮੌਜੂਦਾ ਸਮੇਂ ’ਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ’ਚ 50 ਫੀਸਦੀ ਕਿਰਾਇਆ ਮੁਆਫ ਹੈ। 50 ਫੀਸਦੀ ਕਿਰਾਏ ’ਤੇ ਕਿਲੋਮੀਟਰਾਂ ਦੀ ਕੋਈ ਸੀਮਾ ਨਹੀਂ ਹੈ ਕਿ ਉਹ ਕਿੰਨੇ ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹਨ। ‘ਮੁਖਮੰਤਰੀ ਅੰਤੋਦਿਆ ਪਰਿਵਾਰ ਪਰਿਵਾਹਨ ਯੋਜਨਾ’ ’ਚ ਸ਼ਾਮਲ ਹੋਣ ਤੋਂ ਬਾਅਦ, ਬਜ਼ੁਰਗ ਪਹਿਲੇ 1000 ਕਿਲੋਮੀਟਰ ਦੀ ਮੁਫਤ ਯਾਤਰਾ ਦਾ ਲਾਭ ਲੈ ਸਕਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਧੇ 50 ਫੀਸਦੀ ਕਿਰਾਏ ਨਾਲ ਬੱਸਾਂ ’ਚ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸੇ ਤਰ੍ਹਾਂ ਛੋਟੇ ਬੱਚੇ ਵੀ ਇਸ ਸਕੀਮ ’ਚ ਸ਼ਾਮਲ ਹੋਣ ਤੋਂ ਬਾਅਦ 1000 ਕਿਲੋਮੀਟਰ ਤੱਕ ਦਾ ਸਫਰ ਮੁਫਤ ਕਰ ਸਕਣਗੇ।

ਜਿਨ੍ਹਾਂ ਲੋਕਾਂ ਨੂੰ ਸਰਕਾਰ ਨੇ ਇਹ ਸਹੂਲਤ ਦਿੱਤੀ ਹੈ ਰੋਡਵੇਜ਼ ਦੀਆਂ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ ਦਿੱਤੀ ਹੈ। ਸਮਾਰਟ ਕਾਰਡ ਦਿਖਾ ਕੇ ਇਸ ਵਰਗ ਦੇ ਲੋਕ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ’ਚ ਮੁਫ਼ਤ ਸਫ਼ਰ ਕਰ ਸਕਣਗੇ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਸ ’ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ, ਇਸ ਯੋਜਨਾ ਦਾ ਲਾਭ ਸੂਬੇ ਦੇ ਸਾਰੇ ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਮਿਲੇਗਾ। ਸਰਕਾਰ ਨੇ ਪਰਿਵਾਰਕ ਮੈਂਬਰਾਂ ਨੂੰ ਸਾਲਾਨਾ ਇੱਕ ਹਜ਼ਾਰ ਕਿਲੋਮੀਟਰ ਤੱਕ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਹੈ। ਇਸ ਯੋਜਨਾ ਨੂੰ ਅਗਲੇ ਕੁਝ ਦਿਨਾਂ ’ਚ ਜ਼ਮੀਨ ’ਤੇ ਲਾਗੂ ਕਰ ਦਿੱਤਾ ਜਾਵੇਗਾ। ਹੁਣ ਤੱਕ ਦੇ ਅੰਦਾਜ਼ੇ ਮੁਤਾਬਕ 73 ਲੱਖ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ।

ਧੀਆਂ ਲਈ ਮੁਫਤ ਯਾਤਰਾ | Haryana Roadways

ਸਰਕਾਰ ਨੇ ਧੀਆਂ ਲਈ ਮੁਫਤ ਬੱਸ ਸਫਰ ਵੀ ਸ਼ੁਰੂ ਕੀਤਾ ਹੈ, ਸਰਕਾਰ ਨੇ ਵਿਦਿਅਕ ਅਦਾਰਿਆਂ ’ਚ ਪੜ੍ਹਦੀਆਂ ਧੀਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਹਨ। ਅਜਿਹੇ ’ਚ ਹੁਣ ਸਾਰੀਆਂ ਵਿਦਿਆਰਥਣਾਂ ਨੂੰ ਬੱਸ ਪਾਸਾਂ ਦੇ ਰੂਪ ’ਚ ਸਮਾਰਟ ਕਾਰਡ ਉਪਲਬਧ ਕਰਵਾਏ ਗਏ ਹਨ। ਟਰਾਂਸਪੋਰਟ ਵਿਭਾਗ ’ਚ ਈ-ਟਿਕਟਿੰਗ ਦੀ ਸਹੂਲਤ ਲਾਗੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਸਮਾਰਟ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਵੱਖ-ਵੱਖ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਹੈ, ਜਲਦ ਹੀ ਸਮਾਰਟ ਕਾਰਡਾਂ ਦੇ ਆਰਡਰ ਜਾਰੀ ਕਰ ਦਿੱਤੇ ਜਾਣਗੇ।

Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ
ਰੱਖੜੀ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਬੱਸ ਯਾਤਰਾ | Haryana Roadways

36 ਘੰਟਿਆਂ ਲਈ ਮਿਲੇਗਾ ਸਹੂਲਤ

ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Free Travel Facility: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਸਰਕਾਰ ਦੇ ਆਦੇਸ਼ਾਂ ਤਹਿਤ, ਹਰਿਆਣਾ ਰੋਡਵੇਜ ਰੱਖੜੀ ਦੇ ਤਿਉਹਾਰ ’ਤੇ 15 ਸਾਲ ਤੱਕ ਦੇ ਬੱਚੇ ਤੇ ਔਰਤਾਂ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਦੇ ਲਈ ਰੋਡਵੇਜ ਵਿਭਾਗ ਦੇ ਮੁੱਖ ਦਫਤਰ ਨੇ 12 ਦਿਨ ਪਹਿਲਾਂ ਪੱਤਰ ਜਾਰੀ ਕਰ ਦਿੱਤਾ ਹੈ। ਔਰਤਾਂ ਨੂੰ 18 ਅਗਸਤ ਨੂੰ ਦੁਪਹਿਰ 12 ਵਜੇ ਤੋਂ 19 ਅਗਸਤ ਦੀ ਦਰਮਿਆਨੀ ਰਾਤ 12 ਵਜੇ ਤੱਕ ਰੋਡਵੇਜ ’ਤੇ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। Haryana Roadways

Read This : Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ

ਮੁਫਤ ਯਾਤਰਾ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਲਈ ਯੋਗ ਹੋਵੇਗੀ। ਇਸ ਦੇ ਨਾਲ ਹੀ ਸੂਬੇ ਭਰ ਦੇ ਡਿਪੂਆਂ ’ਚ ਰੋਡਵੇਜ ਅਧਿਕਾਰੀਆਂ ਨੂੰ ਰੱਖੜੀ ਦੇ ਤਿਉਹਾਰ ਲਈ ਮੁਫਤ ਬੱਸ ਸੇਵਾ ਦੀ ਸਹੂਲਤ ਮੁਹੱਈਆ ਕਰਾਉਣ ਦੀ ਤਿਆਰੀ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰੱਖੜੀ ਦੇ ਤਿਉਹਾਰ ’ਤੇ ਔਰਤਾਂ ਨਾਲ 15 ਸਾਲ ਤੱਕ ਦੇ ਬੱਚੇ ਮੁਫਤ ਯਾਤਰਾ ਕਰ ਸਕਣਗੇ। ਇਨ੍ਹਾਂ ਤਿਆਰੀਆਂ ਦੇ ਨਾਲ-ਨਾਲ ਹਰ ਬੂਥ ’ਤੇ ਮੁਲਾਜਮਾਂ ਦੀ ਡਿਊਟੀ ਲਾਈ ਗਈ ਹੈ। Haryana Roadways

ਇਹਨਾਂ ਰਾਜਾਂ ਲਈ ਨਹੀਂ ਹੈ ਵੈਧ | Haryana Roadways

ਜੇਕਰ ਔਰਤਾਂ ਦਿੱਲੀ, ਚੰਡੀਗੜ੍ਹ ਤੇ ਹਰਿਆਣਾ ’ਚ ਕਿਤੇ ਵੀ ਜਾਣਾ ਚਾਹੁੰਦੀਆਂ ਹਨ ਤਾਂ ਰੋਡਵੇਜ ਉਨ੍ਹਾਂ ਤੋਂ ਕਿਰਾਇਆ ਨਹੀਂ ਲਵੇਗਾ। ਜੇਕਰ ਤੁਸੀਂ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਹੋਰ ਸੂਬਿਆਂ ’ਚ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਿਰਾਇਆ ਦੇਣਾ ਪਵੇਗਾ। ਇਹ ਯਕੀਨੀ ਬਣਾਉਣ ਲਈ ਕਿ ਰੱਖੜੀ ਦੇ ਤਿਉਹਾਰ ’ਤੇ ਕਿਸੇ ਵੀ ਤਰ੍ਹਾਂ ਦੇ ਪ੍ਰਬੰਧਾਂ ’ਚ ਵਿਘਨ ਨਾ ਪਵੇ, ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ’ਚ ਬੱਸ ਸਟੈਂਡ ਅੰਦਰ ਤੇ ਬਾਹਰ ਕਰਮਚਾਰੀ ਮੌਜ਼ੂਦ ਰਹਿਣਗੇ। Free Travel Facility

ਜੇਕਰ ਰਕਸ਼ਾ ਬੰਧਨ ਦੇ ਤਿਉਹਾਰ ਵਾਲੇ ਦਿਨ ਜ਼ਿਆਦਾ ਭੀੜ ਹੋਵੇਗੀ। ਉਥੇ ਹੀ ਬੱਸਾਂ ਚਲਾਈਆਂ ਜਾਣਗੀਆਂ। ਹਾਲਾਂਕਿ ਇਸ ਵਾਰ ਕੈਥਲ ਡਿਪੂ ਵਿਖੇ ਲੋੜੀਂਦੀ ਗਿਣਤੀ ’ਚ ਬੱਸਾਂ ਚਲਾਈਆਂ ਜਾ ਰਹੀਆਂ ਹਨ। ਰੋਡਵੇਜ ਦੀਆਂ ਕਰੀਬ 200 ਬੱਸਾਂ ਹਨ। ਇਸ ਸਾਲ ਵੀ ਰਕਸ਼ਾ ਬੰਧਨ ਦੇ ਤਿਉਹਾਰ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਨੂੰ 36 ਘੰਟੇ ਮੁਫਤ ਯਾਤਰਾ ਦੀ ਸਹੂਲਤ ਮਿਲੇਗੀ। ਇਸ ਦੇ ਲਈ ਰੋਡਵੇਜ ਹੈੱਡਕੁਆਰਟਰ ਤੋਂ ਪੱਤਰ ਆ ਗਿਆ ਹੈ। ਪੱਤਰ ’ਚ ਡਿਪੂਆਂ ਨੂੰ ਆਪਣੇ ਪੱਧਰ ’ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। Haryana Roadways

ਕਮਲਜੀਤ ਚਾਹਲ, ਜਨਰਲ ਮੈਨੇਜਰ, ਕੈਥਲ ਡਿਪੂ

Haryana Roadways: ਹਰਿਆਣਾ ’ਚ ਰਹਿਣ ਵਾਲੇ 109 ਰੁਪਏ ’ਚ ਬਣਵਾ ਲੋ ਹੈਪੀ ਕਾਰਡ, ਇੱਕ ਸਾਲ ਤੱਕ ਕਰੋ ਮੁਫ਼ਤ ਯਾਤਰਾ!
Happy Card : ਰੋਡਵੇਜ ਦੀਆਂ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਹਰਿਆਣਾ ਸਰਕਾਰ ਇੱਕ ਖੁਸ਼ਖਬਰੀ ਲੈ ਕੇ ਆਈ ਹੈ, ਦਰਅਸਲ ਉਨ੍ਹਾਂ ਲੋਕਾਂ ਲਈ ਹੈਪੀ ਕਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੈ। ਸਰਕਾਰ ਨੇ 22.89 ਲੱਖ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਹਰ ਰੋਜ ਵੱਡੀ ਗਿਣਤੀ ਲੋਕ ਇਹ ਕਾਰਡ ਲੈਣ ਲਈ ਅਪਲਾਈ ਕਰ ਰਹੇ ਹਨ। ਕਾਰਡ ਦੀ ਕੀਮਤ 109 ਰੁਪਏ ਰੱਖੀ ਗਈ ਹੈ। (Haryana Roadways)

ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਕੀਤਾ ਇਹ ਵੱਡਾ ਦਾਅਵਾ

7 ਲੱਖ ਤੋਂ ਜ਼ਿਆਦਾ ਲੋਕ ਹੈਪੀ ਕਾਰਡ ਲਈ ਅਪਲਾਈ ਕਰ ਚੁੱਕੇ | Haryana Roadways

ਇਹ ਹੈਪੀ ਕਾਰਡ ਸੂਬੇ ਦੇ ਸਾਰੇ 24 ਡਿਪੂਆਂ ਤੇ 13 ਸਬ ਡਿਪੂਆਂ ਨੂੰ ਭੇਜੇ ਗਏ ਹਨ। ਅਪਲਾਈ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ 1 ਅਪਰੈਲ ਤੱਕ ਸੂਬੇ ’ਚ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਹੈਪੀ ਕਾਰਡਾਂ ਲਈ ਅਪਲਾਈ ਕੀਤਾ ਹੈ, ਜਿਨ੍ਹਾਂ ’ਚ ਵੱਡੀ ਗਿਣਤੀ ਯੋਗ ਲੋਕ ਅਪਲਾਈ ਕਰ ਚੁੱਕੇ ਹਨ। ਆਨਲਾਈਨ ਅਪਲਾਈ ਕਰਕੇ 1 ਅਪਰੈਲ ਤੱਕ ਸੂਬੇ ਭਰ ’ਚ 2 ਲੱਖ ਤੋਂ ਜ਼ਿਆਦਾ ਹੈਪੀ ਕਾਰਡ ਬਣਾਏ ਗਏ ਹਨ। ਇਹ ਕਾਰਡ ਸੂਬੇ ਦੇ ਸਾਰੇ 24 ਡਿਪੂਆਂ ਤੇ 13 ਸਬ ਡਿਪੂਆਂ ਨੂੰ ਭੇਜ ਦਿੱਤੇ ਗਏ ਹਨ। ਅਪਲਾਈ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ 1 ਅਪਰੈਲ ਤੱਕ ਸੂਬੇ ’ਚ 7 ਲੱਖ ਤੋਂ ਜ਼ਿਆਦਾ ਲੋਕਾਂ ਨੇ ਹੈਪੀ ਕਾਰਡ ਲਈ ਅਪਲਾਈ ਕੀਤਾ ਹੈ, ਹਰ ਰੋਜ ਵੱਡੀ ਗਿਣਤੀ ’ਚ ਯੋਗ ਲੋਕ ਆਨਲਾਈਨ ਅਰਜੀਆਂ ਦੇ ਰਹੇ ਹਨ। (Haryana Roadways)

1000 ਕਿਲੋਮੀਟਰ ਦੀ ਯਾਤਰਾ ਕਰ ਸਕਦੇ ਹੋ ਮੁਫਤ ’ਚ

ਜੇਕਰ ਤੁਸੀਂ ਹੈਪੀ ਕਾਰਡ ਬਣਵਾਇਆ ਹੈ, ਤਾਂ ਇਸ ਕਾਰਡ ਨਾਲ ਤੁਸੀਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਤੇ ਹਰਿਆਣਾ ਰੋਡਵੇਜ ਨਾਲ ਸਬੰਧਤ ਬੱਸਾਂ ’ਚ ਇੱਕ ਸਾਲ ’ਚ 1000 ਕਿਲੋਮੀਟਰ ਤੱਕ ਮੁਫਤ ਸਫਰ ਕਰ ਸਕਦੇ ਹੋ। ਡਿਪੂ ’ਤੇ ਆਉਣ ਤੋਂ ਬਾਅਦ, ਤੁਸੀਂ 50 ਰੁਪਏ ਦੀ ਫੀਸ ਦੇ ਕੇ ਆਪਣਾ ਕਾਰਡ ਪ੍ਰਾਪਤ ਕਰ ਸਕਦੇ ਹੋ। (Haryana Roadways)

ਇਹ ਹੈ ਹੈਪੀ ਕਾਰਡ | Haryana Roadways

ਹਰਿਆਣਾ ਅੰਤੋਦਿਆ ਫੈਮਿਲੀ ਟਰਾਂਸਪੋਰਟ ਯੋਜਨਾ ਜਰੀਏ 1 ਲੱਖ ਰੁਪਏ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਕਾਰਡ ਦਿੱਤਾ ਜਾ ਰਿਹਾ ਹੈ, ਇਹ ਕਾਰਡ ਯਾਤਰੀ ਨੂੰ ਮੁਫਤ ਯਾਤਰਾ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਨੂੰ ਹਰਿਆਣਾ ਰੋਡਵੇਜ ਦੀਆਂ ਬੱਸਾਂ ’ਚ ਮੁਫਤ ਯਾਤਰਾ ਲਈ ਈ-ਟਿਕਟਿੰਗ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਸਮਾਰਟ ਕਾਰਡ ਹੈ, ਹੈਪੀ ਕਾਰਡ ਲਈ ਲਾਭਪਾਤਰੀ ਨੂੰ 50 ਰੁਪਏ ਫੀਸ ਦੇਣੀ ਪਵੇਗੀ, ਕਾਰਡ ਦੀ ਕੀਮਤ 109 ਰੁਪਏ ਰੱਖੀ ਗਈ ਹੈ, ਇਸ ਤੋਂ ਇਲਾਵਾ 79 ਰੁਪਏ ਸਾਲਾਨਾ ਮੇਨਟੇਨੈਂਸ ਫੀਸ ਹੈ। (Haryana Roadways)

ਕੌਣ ਬਣਵਾ ਸਕਦਾ ਹੈ ਹੈਪੀ ਕਾਰਡ

ਇਸ ਯੋਜਨਾ ਦਾ ਲਾਭ ਸਿਰਫ ਹਰਿਆਣਾ ਦੇ ਮੂਲ ਨਿਵਾਸੀ ਹੀ ਲੈ ਸਕਦੇ ਹਨ।

ਇਸ ਕਾਰਡ ਦਾ ਲਾਭ ਲੈਣ ਵਾਲੇ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੋਣੀ ਚਾਹੀਦੀ ਹੈ।

ਸਿਫਰ ਅੰਤਯੋਦਨ ਸ਼੍ਰੇਣੀ ’ਚ ਆਉਣ ਵਾਲੇ ਪਰਿਵਾਰ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹਨ।

ਪਰਿਵਾਰ ਦੇ ਸਨਾਖਤੀ ਕਾਰਡ ’ਚ ਆਮਦਨ ਤਸਦੀਕ ਹੋਣਾ ਜ਼ਰੂਰੀ ਹੈ।

ਹਰਿਆਣਾ ਰੋਡਵੇਜ ਦਾ ਚੱਕਾ ਜਾਮ ਸਬੰਧੀ ਤਾਜ਼ੀ ਅਪਡੇਟ
ਤਿੰਨ ਦੌਰ ਦੀਆਂ ਮੀਟਿੰਗਾਂ ਬਾਅਦ ਹੜਤਾਲ ਖਤਮ, ਸਰਕਾਰ ਤੇ ਯੂਨੀਅਨ ਵਿਚਕਾਰ ਹੋਇਆ ਸਮਝੌਤਾ | Haryana Roadways

ਅੰਬਾਲਾ/ਹਿਸਾਰ/ਕਰੂਕਸੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਬੱਸ ਡਰਾਈਵਰ ਦੇ ਕਤਲ ’ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਨੂੰ ਲੈ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ। ਹਰਿਆਣਾ ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਅੱਧੀ ਰਾਤ ਤੋਂ ਮੁਲਾਜ਼ਮ ਹੜਤਾਲ ’ਤੇ ਹਨ। ਹੜਤਾਲ ਕਾਰਨ ਸੂਬੇ ਦੇ ਵੱਖ-ਵੱਖ ਬੱਸ ਅੱਡਿਆਂ ’ਤੇ ਸਵਾਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। (Haryana Roadways)

ਯਾਤਰੀ ਰੋਡਵੇਜ਼ ਦੀਆਂ ਬੱਸਾਂ ਦਾ ਇੰਤਜਾਰ ਕਰਦੇ ਰਹੇ। ਰੋਡਵੇਜ ਕਰਮਚਾਰੀਆਂ ਨੇ ਯਮੁਨਾਨਗਰ, ਚਰਖੀ ਦਾਦਰੀ, ਕਰਨਾਲ, ਸੋਨੀਪਤ, ਸਰਸਾ, ਹਿਸਾਰ ਅਤੇ ਨਾਰਨੌਲ ਸਮੇਤ ਕਈ ਬੱਸ ਸਟੈਂਡਾਂ ’ਤੇ ਪ੍ਰਦਰਸ਼ਨ ਕੀਤਾ। ਹਰਿਆਣਾ ਰੋਡਵੇਜ਼ ਦੇ ਬੱਸ ਡਰਾਈਵਰ ਰਾਜਵੀਰ (51) ਦੀ ਅੰਬਾਲਾ ’ਚ 12 ਅਤੇ 13 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤੇ ਹਮਲੇ ’ਚ ਮੌਤ ਹੋ ਗਈ ਸੀ।

ਯਾਤਰੀਆਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ | Haryana Roadways

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸੜਕਾਂ ’ਤੇ ਨਾ ਚੱਲਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਥਾਵਾਂ ’ਤੇ ਬੱਸਾਂ ਦੀ ਉਡੀਕ ਕਰਦੇ ਦੇਖੇ ਗਏ। ਚੰਡੀਗੜ੍ਹ ’ਚ ਕੰਮ ਕਰਨ ਵਾਲੇ ਅੰਬਾਲਾ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਡਵੇਜ਼ ਦੀ ਬੱਸ ਦਾ ਇੰਤਜਾਰ ਕਰਦਾ ਰਿਹਾ ਪਰ ਉਸ ਨੂੰ ਕੋਈ ਬੱਸ ਨਹੀਂ ਮਿਲੀ। ਹਰਿਆਣਾ ਰੋਡਵੇਜ਼ ਯੂਨੀਅਨ ਦੇ ਸੀਨੀਅਰ ਪ੍ਰਧਾਨ ਰਮਨ ਸੈਣੀ ਨੇ ਦਾਅਵਾ ਕੀਤਾ ਕਿ ਸੂਬੇ ਦੇ ਸਾਰੇ ਰੋਡਵੇਜ ਬੱਸਾਂ ਠਹਿਰੀਆਂ ਰਹੀਆਂ। ਭਾਈ ਦੂਜ ਦੇ ਤਿਊਹਾਰ ’ਤੇ ਹੜਤਾਨ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ। (Haryana Roadways)

15 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ ਸਰਕਾਰ

ਖਬਰਾਂ ਮੁਤਾਬਕ ਹਰਿਆਣਾ ਦੇ ਅੰਬਾਲਾ ’ਚ ਰੋਡਵੇਜ ਡਰਾਈਵਰ ਦੇ ਕਤਲ ਦੇ ਵਿਰੋਧ ’ਚ ਚੱਲ ਰਹੀ ਇੱਕ ਦਿਨ ਦੀ ਹੜਤਾਲ ਖਤਮ ਹੋ ਗਈ ਹੈ। ਹੜਤਾਲੀ ਰੋਡਵੇਜ਼ ਯੂਨੀਅਨ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹਟ ਗਈ। ਦੇਰ ਸ਼ਾਮ ਤੱਕ ਰੋਡਵੇਜ਼ ਯੂਨੀਅਨ ਦੇ ਅਧਿਕਾਰੀਆਂ ਨੇ ਟਰਾਂਸਪੋਰਟ ਮੰਤਰੀ ਮੂਲਚੰਦ ਸਰਮਾ ਨਾਲ ਤਿੰਨ ਦੌਰ ਦੀ ਮੀਟਿੰਗ ਕੀਤੀ, ਜਿਸ ਤੋਂ ਬਾਅਦ ਸਹਿਮਤੀ ਬਣ ਗਈ।

ਇਹ ਵੀ ਪੜ੍ਹੋ : ਤੂਫਾਨਾਂ ਦੇ ਸ਼ਾਹ ਅਸਵਾਰ ਸ੍ਰ. ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ

ਰੋਡਵੇਜ ਯੂਨੀਅਨ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਜਦਕਿ ਸਰਕਾਰ 15 ਲੱਖ ਰੁਪਏ ਦੇਣ ਦੀ ਗੱਲ ਕਰ ਰਹੀ ਸੀ। ਹੁਣ ਤੀਜੇ ਦੌਰ ਦੀ ਮੀਟਿੰਗ ’ਚ ਸਹਿਮਤੀ ਬਣ ਗਈ ਹੈ। ਜੇਕਰ ਮੀਟਿੰਗ ਤੋਂ ਬਾਅਦ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਡਵੇਜ਼ ਯੂਨੀਅਨ ਵੱਲੋਂ ਹੋਰ ਦਿਨ ਹੜਤਾਲ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਹਰਿਆਣਾ ਰੋਡਵੇਜ ਮੁਲਾਜ਼ਮ ਸਾਂਝ ਮੋਰਚਾ ਦੇ ਸੱਦੇ ’ਤੇ ਇੱਕ ਰੋਜਾ ਹੜਤਾਲ ਦਾ ਐਲਾਨ ਕੀਤਾ ਗਿਆ। (Haryana Roadways)

ਬੱਸ ਨਹੀਂ ਮਿਲੀ ਤਾਂ ਲੈਣੀ ਪਈ ਛੁੱਟੀ | Haryana Roadways

ਸਰਕਾਰੀ ਮੁਲਾਜ਼ਮ ਅਤੇ ਪੰਚਕੂਲਾ ’ਚ ਰੋਜਾਨਾ ਸਫਰ ਕਰਨ ਵਾਲੀ ਪ੍ਰਤਿਭਾ ਰਾਣੀ ਨੇ ਦੱਸਿਆ ਕਿ ਪੰਚਕੂਲਾ ਲਈ ਬੱਸ ਨਾ ਮਿਲਣ ਕਾਰਨ ਉਸ ਨੂੰ ਛੁੱਟੀ ਲੈਣੀ ਪਈ। ਕਰਨਾਲ ਦੇ ਬੱਸ ਸਟੈਂਡ ’ਤੇ ਇਕ ਯਾਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਯਮੁਨਾਨਗਰ ਜਾਣ ਲਈ ਰੋਡਵੇਜ ਦੀ ਕੋਈ ਬੱਸ ਨਹੀਂ ਮਿਲ ਰਹੀ, ਜਦੋਂਕਿ ਇੱਕ ਬਜੁਰਗ ਯਾਤਰੀ ਨੇ ਦੱਸਿਆ ਕਿ ਹੜਤਾਲ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕੁਰੂਕਸ਼ੇਤਰ ’ਚ ਧਰਨਾ ਦਿੱਤਾ ਅਤੇ ਬੱਸ ਡਰਾਈਵਰ ਦੇ ਕਤਲ ’ਚ ਸ਼ਾਮਲ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਹਿਸਾਰ ’ਚ ਹਰਿਆਣਾ ਰੋਡਵੇਜ ਕਰਮਚਾਰੀ ਯੂਨੀਅਨ ਦੇ ਆਗੂ ਸੁਭਾਸ ਢਿੱਲੋਂ ਨੇ ਦਾਅਵਾ ਕੀਤਾ ਕਿ ਹੜਤਾਲ ਕਾਰਨ ਹਿਸਾਰ ਬੱਸ ਡਿਪੂ ’ਚੋਂ ਕੋਈ ਵੀ ਬੱਸ ਨਹੀਂ ਚੱਲੀ। (Haryana Roadways)

ਹਰਿਆਣਾ ਰੋਡਵੇਜ਼ ’ਚ ਸਫਰ ਕਰਨ ਵਾਲਿਆਂ ਸਬੰਧੀ ਵੱਡੀ ਅਪਡੇਟ, ਵੇਖੋ
ਰੋਡਵੇਜ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ | Haryana Roadways

ਦੀਵਾਲੀ ਦੀ ਰਾਤ ਅੰਬਾਲਾ ’ਚ ਹੋਏ ਡਰਾਈਵਰ ਦੇ ਕਤਲ ਸਬੰਧੀ ਰੋਡਵੇਜ ਕਰਮਚਾਰੀਆਂ ’ਚ ਰੋਸ

ਅੰਬਾਲਾ (ਸੱਚ ਕਹੂੰ ਨਿਊਜ਼)। ਦੀਵਾਲੀ ਦੀ ਰਾਤ ਹਰਿਆਣਾ ਦੇ ਅੰਬਾਲਾ ’ਚ ਰੋਡਵੇਜ਼ ਦੇ ਬੱਸ ਡਰਾਈਵਰ ਰਾਜਵੀਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਰੋਡਵੇਜ ਮੁਲਾਜ਼ਮਾਂ ’ਚ ਗੁੱਸਾ ਹੈ। ਇਸ ਦੇ ਮੱਦੇਨਜਰ ਅੱਜ ਸਾਂਝਾ ਮੋਰਚਾ ਦੀ ਮੀਟਿੰਗ ਹੋਈ ਜਿਸ ’ਚ ਸੂਬੇ ਭਰ ’ਚ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਹਿਤ ਡਰਾਈਵਰ ਰਾਜਵੀਰ ਦੇ ਕਤਲ ਦੇ ਵਿਰੋਧ ’ਚ ਰੋਡਵੇਜ਼ ਮੁਲਾਜ਼ਮਾਂ ਨੇ ਝੱਜਰ ’ਚ ਵੀ ਚੱਕਾ ਜਾਮ ਕਰ ਦਿੱਤਾ ਹੈ। ਇਸ ਜਾਮ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਰਾਈਵਰ ਦੇ ਕਤਲ ਦਾ ਵਿਰੋਧ, ਯਾਤਰੀ ਪਰੇਸ਼ਾਨ, ਪੁਲਿਸ ਅਲਰਟ

ਇਸ ਸਬੰਧੀ ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੀ ਹੜਤਾਲ ਸਬੰਧੀ ਜਾਣਕਾਰੀ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾ ਚੁੱਕੀ ਸੀ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਮ੍ਰਿਤਕ ਡਰਾਈਵਰ ਰਾਜ਼ਵੀਰ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਹ ਜਾਮ ਨਹੀਂ ਖੋਲ੍ਹਣਗੇ। ਰੋਡਵੇਜ਼ ’ਤੇ ਜਾਮ ਲੱਗਣ ਕਾਰਨ ਵੱਖ-ਵੱਖ ਬੱਸ ਸਟੈਂਡਾਂ ’ਤੇ ਆਉਣ-ਜਾਣ ਵਾਲੇ ਯਾਤਰੀ ਹੈਰਾਨ ਅਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। (Haryana Roadways)

ਇਹ ਵੀ ਪੜ੍ਹੋ : World Cup 2023 ਦਾ ਪਹਿਲਾ ਸੈਮੀਫਾਈਨਲ ਅੱਜ, 4 ਸਾਲ ਪੁਰਾਣੇ ਜ਼ਖਮ ਭਰਨ ਲਈ ਉਤਰੇਗੀ ਟੀਮ ਇੰਡੀਆ

ਅੱਜ 15 ਨਵੰਬਰ ਨੂੰ ਜਿੱਥੇ ਸੂਬੇ ਭਰ ’ਚ ਭਾਈ ਦੂਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਭੈਣਾਂ ਨੂੰ ਆਪਣੇ ਭਰਾਵਾਂ ਦੇ ਘਰ ਜਾਣਾ ਪੈ ਰਿਹਾ ਹੈ, ਉੱਥੇ ਹੀ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਵੱਖ-ਵੱਖ ਮੁਲਾਜ਼ਮਾਂ ਨੂੰ ਆਪਣੀ ਡਿਊਟੀ ’ਤੇ ਜਾਣਾ ਹੈ। ਪਰ ਇਸ ਜਾਮ ਕਾਰਨ ਹੁਣ ਉਨ੍ਹਾਂ ਨੂੰ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਇਸ ਸਮੱਸਿਆ ਕਾਰਨ ਕਈਆਂ ਨੂੰ ਆਪਣੇ ਘਰਾਂ ਨੂੰ ਪਰਤਣਾ ਪੈਂਦਾ ਹੈ। ਰੋਡਵੇਜ਼ ਮੁਲਾਜ਼ਮਾਂ ਦੇ ਇਸ ਚੱਕਾ ਜਾਮ ਨੂੰ ਵੇਖ ਕੇ ਝੱਜਰ ਬੱਸ ਸਟੈਂਡ ’ਤੇ ਪੁਲਿਸ ਅਲਰਟ ਮੋਡ ’ਚ ਨਜਰ ਆਈ। ਪੁਲਿਸ ਹਰ ਘਟਨਾ ’ਤੇ ਨਜਰ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ, ਗੁਰੂਗ੍ਰਾਮ, ਫਰੀਦਾਬਾਦ, ਅਤੇ ਦਿੱਲੀ ਸਮੇਤ ਪੰਜ ਰੂਟਾਂ ਲਈ ਝੱਜਰ ਬੱਸ ਸਟੈਂਡ ਤੋਂ ਸਵੇਰੇ 5:00 ਵਜੇ ਬੱਸ ਨਿਕਲਦੀ ਹੈ। ਪਰ ਅੱਜ ਇਸ ਚੱਕਾ ਜਾਮ ਕਾਰਨ ਬੱਸਾਂ ਨਾ ਚੱਲਣ ਕਰਕੇ ਯਾਤਰੀ ਪਰੇਸ਼ਾਨੀ ’ਚ ਦਿਖਾਈ ਦਿੱਤੇ ਹਨ। (Haryana Roadways)

ਕੀ ਹੈ ਮਾਮਲਾ | Haryana Roadways

ਦੀਵਾਲੀ ਵਾਲੀ ਰਾਤ ਹਰਿਆਣਾ ਰੋਡਵੇਜ਼ ਦਾ ਡਰਾਈਵਰ ਰਾਜਵੀਰ ਵਾਸੀ ਸੋਨੀਪਤ ਦੀ ਡਿਊਟੀ ਅੰਬਾਲਾ ਬੱਸ ਸਟੈਂਡ ਦੀ ਪਾਰਕਿੰਗ ’ਚ ਲੱਗੀ ਸੀ। ਰਾਤ ਕਰੀਬ 2 ਵਜੇ ਇੱਕ ਡਸਟਰ ਕਾਰ ਉਥੇ ਆਈ, ਜਿਸ ’ਚ 4-5 ਲੋਕ ਸਵਾਰ ਸਨ। ਪਾਰਕਿੰਗ ਨੂੰ ਲੈ ਕੇ ਉਸ ਦਾ ਰਾਜ਼ਵੀਰ ਨਾਲ ਝਗੜਾ ਹੋ ਗਿਆ, ਬਾਅਦ ’ਚ ਉਸ ਨੇ ਰਾਜਵੀਰ ’ਤੇ ਹਮਲਾ ਕਰਕੇ ਰਾਜ਼ਵੀਰ ਨੂੰ ਗੰਭੀਰ ਜਖਮੀ ਕਰ ਦਿੱਤਾ ਅਤੇ ਬਦਮਾਸ਼ ਰਾਜਵੀਰ ਨੂੰ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਰਾਜ਼ਵੀਰ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਨੂੰ ਵੇਖਦਿਆਂ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਗੁੱਸੇ ’ਚ ਆ ਗਏ, ਜਿਸ ਕਾਰਨ ਉਨ੍ਹਾਂ ਨੇ ਹਰਿਆਣਾ ਰੋਡਵੇਜ਼ ਦਾ ਚੱਕਾ ਜਾਮ ਕਰ ਦਿੱਤਾ ਹੈ। (Haryana Roadways)

ਬੁਰੀ ਖਬਰ : ਬਿਨ੍ਹਾਂ ਦੱਸੇ ਆਈ ਮੌਤ
ਰੋੜਵੇਜ ਬੱਸ ਹੇਠਾਂ ਆਇਆ ਨੌਜਵਾਨ

ਹਿਸਾਰ, (ਸੱਚ ਕਹੂੰ ਨਿਊਜ਼)। ਹਿਸਾਰ ’ਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਸਾਹਮਣੇ ਰੋੜਵੇਜ ਬੱਸ ਹੇਠਾਂ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਰੋੜਵੇਜ ਬੱਸ ਨੂੰ ਲੋਕਾਂ ਨੇ ਮੌਕੇ ’ਤੇ ਹੀ ਰੋਕ ਲਿਆ। ਪੁਲਿਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਯੂਨੀਵਰਸਿਟੀ ’ਚ ਕਿਸੇ ਕੰਮ ਕਰਕੇ ਆਇਆ ਸੀ।

ਗੁਰੂਗ੍ਰਾਮ ਤੋਂ ਹਿਸਾਰ ਆਇਆ ਸੀ ਮ੍ਰਿਤਕ

ਮ੍ਰਿਤਕ ਦੀ ਪਛਾਣ ਗੁਰੂਗ੍ਰਾਮ ਦੇ ਰਹਿਣ ਵਾਲੇ ਰਾਹੁਲ ਦੇ ਰੂਪ ’ਚ ਹੋਈ ਹੈ। ਮੰਗਲਵਾਰ ਸਵੇਰੇ ਉਹ ਗੁਰੂਗ੍ਰਾਮ ਤੋਂ ਰੋੜਵੇਜ ਬੱਸ ਰਾਹੀਂ ਹਿਸਾਰ ਪਹੁੰਚਿਆ ਸੀ। ਜਦੋਂ ਉਹ ਯੂਨੀਵਰਸਿਟੀ ਕੋਲ ਪਹੁੰਚਿਆ ਤਾਂ ਬਿਨ੍ਹਾਂ ਦੱਸੇ ਹੀ ਅਚਾਨਕ ਬੱਸ ਤੋਂ ਉਤਰਨ ਲੱਗਿਆ ਅਤੇ ਉਤਰਦੇ ਸਮੇਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਰੋੜਵੇਜ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮਨ ਮੰਗੇ ਹਰਦਮ ਮਿੱਠਾ, ਤਾਂ ਲੱਗ ਸਕਦਾ ਹੈ ਸਿਹਤ ਨੂੰ ਪਲੀਤਾ, ਜਾਣੋਂ ਕਿਹੜੀ ਬਿਮਾਰੀ ਵੱਧ-ਫੁੱਲ ਰਹੀ ਹੈ!

ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ
ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਲਈ ਸ਼ੁਰੂ ਹੋਵੇਗੀ ਰੋਡਵੇਜ਼ ਬੱਸ ਸੇਵਾ | Sirsa News

ਸਰਸਾ (ਸੱਚ ਕਹੂੰ ਨਿਊਜ਼)। ਰੋਡਵੇਜ਼ ਬੱਸ ਨੇ ਸਰਸਾ ਵਾਸੀਆਂ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ। ਸਰਸਾ (Sirsa News) ਤੋਂ ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਰੋਡਵੇਜ਼ ਇਨ੍ਹਾਂ ਨਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕਰੇਗੀ। ((Sirsa News)) ਇਸ ਨਾਲ ਇਨ੍ਹਾਂ ਥਾਵਾਂ ‘ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਰੋਡਵੇਜ਼ ਨੇ ਇਨ੍ਹਾਂ ਰਾਜਾਂ ਲਈ ਪਰਮਿਟ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਹੈ ਅਤੇ ਫੀਸਾਂ ਦਾ ਭੁਗਤਾਨ ਵੀ ਕੀਤਾ ਹੈ। ਜਲਦੀ ਹੀ ਇਨ੍ਹਾਂ ਥਾਵਾਂ ‘ਤੇ ਜਾਣ ਵਾਲੇ ਯਾਤਰੀਆਂ ਨੂੰ ਸਰਸਾ ਤੋਂ ਬੱਸਾਂ ਮਿਲ ਜਾਣਗੀਆਂ। ਰੋਡਵੇਜ਼ ਵਿੱਚ ਬੱਸਾਂ ਅਤੇ ਡਰਾਈਵਰ ਅਪਰੇਟਰਾਂ ਦੀ ਕਮੀ ਨੂੰ ਦੂਰ ਕਰਨ ਤੋਂ ਬਾਅਦ ਰੋਡਵੇਜ਼ ਨੇ ਨਵੇਂ ਰੂਟਾਂ ’ਤੇ ਬੱਸਾਂ ਚਲਾਉਣ ਦੀ ਯੋਜਨਾ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ

ਫਿਲਹਾਲ ਰੋਡਵੇਜ਼ ਵੱਲੋਂ ਸਰਸਾ ਤੋਂ ਜੰਮੂ ਕਟੜਾ, ਸਿਰਸਾ ਤੋਂ ਰਾਵਤਸਰ, ਸਰਸਾ ਤੋਂ ਜੋਧਪੁਰ ਅਤੇ ਹੋਰ ਸੈਰ-ਸਪਾਟਾ ਸਥਾਨਾਂ ਲਈ ਬੱਸਾਂ ਚਲਾਉਣ ਲਈ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਸ ਤਹਿਤ ਰੋਡਵੇਜ਼ ਨੇ ਸਬੰਧਤ ਰਾਜ ਦੇ ਡਿਪੂਆਂ ਲਈ ਪਰਮਿਟ ਦੀ ਫੀਸ ਵੀ ਅਦਾ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਸਾ ਅਤੇ ਡੱਬਵਾਲੀ ਨੂੰ ਸਾਲਾਸਰ ਅਤੇ ਹੋਰ ਧਾਰਮਿਕ ਸਥਾਨਾਂ ਨਾਲ ਜੋੜਨ ਦੀ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ। ਇਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ।

ਲੋਕਾਂ ਨੂੰ ਹੋਵਗਾ ਕਾਫੀ ਫਾਇਦਾ (Sirsa News)

ਦੱਸ ਦੇਈਏ ਕਿ ਰੇਲਵੇ ਪਹਿਲੇ ਹਫ਼ਤੇ ਵਿੱਚ ਇੱਕ ਦਿਨ ਸਰਸਾ ਤੋਂ ਜੰਮੂ ਕਟੜਾ ਤੱਕ ਚਲਦਾ ਹੈ। ਅਜਿਹੇ ‘ਚ ਜੇਕਰ ਕਿਸੇ ਯਾਤਰੀ ਨੂੰ ਕਿਸੇ ਹੋਰ ਦਿਨ ਜੰਮੂ-ਕਟੜਾ ਜਾਣਾ ਪੈਂਦਾ ਹੈ ਤਾਂ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਮਿਟ ਮਿਲਣ ਤੋਂ ਬਾਅਦ ਰੋਡਵੇਜ਼ ਵੱਲੋਂ ਰੋਜ਼ਾਨਾ ਬੱਸਾਂ ਚਲਾਉਣ ਦੀ ਤਿਆਰੀ ਕਰ ਲਈ ਗਈ ਹੈ। (Sirsa News)

ਸਰਸਾ ਤੋਂ ਜੰਮੂ ਕਟੜਾ, ਜੋਧਪੁਰ, ਰਾਵਤਸਰ ਅਤੇ ਹੋਰ ਕਈ ਧਾਰਮਿਕ ਸਥਾਨਾਂ ਲਈ ਬੱਸਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਲਈ ਪਰਮਿਟ ਸਬੰਧੀ ਦਸਤਾਵੇਜ਼ ਵੀ ਦਿੱਤੇ ਗਏ ਹਨ। ਬੱਸਾਂ ਦੇ ਜਲਦੀ ਹੀ ਚੱਲਣ ਦੀ ਉਮੀਦ ਹੈ। ਸੈਰ-ਸਪਾਟਾ ਸਥਾਨਾਂ ‘ਤੇ ਜਾਣ ਵਾਲੇ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ।

ਸੰਤਲਾਲ, ਡੀ.ਆਈ., ਸਰਸਾ ਡਿੱਪੂ

ਵੱਡੀ ਖਬਰ! ਹੁਣ ਇਨ੍ਹਾਂ ਨੂੰ ਰੋਡਵੇਜ ਦੀਆਂ ਬੱਸਾਂ ਦੇ ਕਿਰਾਏ ਵਿੱਚ ਮਿਲੇਗੀ ਛੋਟ
ਚੰਡੀਗੜ੍ਹ। ਦੇਸ਼ ਦੀਆਂ ਔਰਤਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਅਜਿਹੇ ਵਿੱਚ ਹਰਿਆਣਾ ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ, ਰਾਜ ਸਰਕਾਰ ਨੇ ਟਿਕਟਾਂ ਦੀਆਂ ਕੀਮਤਾਂ ਵਿੱਚ ਕਾਫੀ ਕਟੌਤੀ ਕੀਤੀ ਹੈ। ਹੁਣ ਤੋਂ ਔਰਤਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਯਾਤਰਾ ਦੌਰਾਨ (Roadway Bus) ਬੇਸ ਕਿਰਾਇਆ ਦੇਣਾ ਹੋਵੇਗਾ। ਅਜਿਹੇ ’ਚ ਦੱਸਿਆ ਗਿਆ ਹੈ ਕਿ ਕਿਸ ਰਾਜ ਦੇ ਯਾਤਰੀਆਂ ਤੋਂ ਅੱਧਾ ਕਿਰਾਇਆ ਵਸੂਲਿਆ ਜਾਵੇਗਾ।

ਇਹ ਸਹੂਲਤ ਸੂਬਾ ਸਰਕਾਰ ਨੇ ਸ਼ੁਰੂ ਕੀਤੀ | Roadway Bus

ਤੁਹਾਨੂੰ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਸੇਵਾ ਮਹਾਰਾਸ਼ਟਰ ਅਤੇ ਹਰਿਆਣਾ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਲਈ ਬੱਸ ਦੀਆਂ ਟਿਕਟਾਂ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਗਈ ਹੈ।

ਵੱਡੀ ਖਬਰ ਇਹ ਹੈ ਕਿ ਬਜੁਰਗਾਂ ਲਈ ਵੀ ਇਹ ਸਹੂਲਤ ਦਿੱਤੀ ਜਾ ਰਹੀ ਹੈ। ਇਸ ਵਿੱਚ 65 ਤੋਂ 75 ਸਾਲ ਦੇ ਬਜ਼ੁਰਗਾਂ ਨੂੰ ਲਾਭ ਮਿਲ ਰਿਹਾ ਹੈ। ਇਸ ਦੇ ਨਾਲ ਹੀ 75 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਬੱਸ ਸੇਵਾ ਮੁਫ਼ਤ ਹੈ।

ਬੱਸ ਕਿਰਾਏ ’ਤੇ ਭਾਰੀ ਛੋਟ | Roadway Bus

ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਇਹ ਛੋਟ ਬੱਸ ਕਿਰਾਏ ’ਤੇ ਮਿਲੇਗੀ। ਇਹ ਸਹੂਲਤ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਦਿੱਤੀ ਜਾ ਰਹੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਬਜ਼ਟ ਸੈਸ਼ਨ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਟਿਕਟਾਂ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਕੀਤੀ ਹੈ।

ਇਹ ਸੇਵਾ ਅਪ੍ਰੈਲ ਤੋਂ ਲਾਗੂ ਹੋ ਗਈ ਹੈ

ਤੁਹਾਨੂੰ ਦੱਸ ਦੇਈਏ ਕਿ ਸੀਨੀਅਰ ਸਿਟੀਜਨਾਂ ਲਈ ਕਿਰਾਏ ਵਿੱਚ 50 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਇਹ ਲਾਭ ਸਿਰਫ਼ ਹਰਿਆਣਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਮਿਲੇਗਾ। ਇਸ ਸੇਵਾ ਦਾ ਲਾਭ ਲੈਣ ਲਈ ਤੁਹਾਨੂੰ ਬੱਸ ’ਚ ਸਫਰ ਕਰਦੇ ਸਮੇਂ ਟਿਕਟ ਬੁੱਕ ਕਰਦੇ ਸਮੇਂ ਹਰਿਆਣਾ ਦੇ ਨਿਵਾਸ ਦਾ ਸਬੂਤ ਦੇਣਾ ਹੋਵੇਗਾ। ਇਹ ਸਹੂਲਤ ਅਪ੍ਰੈਲ ਤੋਂ ਲਾਗੂ ਹੋ ਗਈ ਹੈ।

ਇਨ੍ਹਾਂ ਰਾਜਾਂ ਵਿੱਚ ਮੁਫਤ ਸਹੂਲਤ ਵੀ ਉਪਲਬੱਧ ਹੈ

ਦੱਸ ਦੇਈਏ ਕਿ ਹਰਿਆਣਾ ਤੋਂ ਇਲਾਵਾ ਦੇਸ਼ ਦੇ ਹੋਰ ਵੀ ਕਈ ਰਾਜ ਹਨ ਜਿੱਥੇ ਬੱਸ ਰਾਹੀਂ ਸਫਰ ਕਰਨ ਦੀ ਸਹੂਲਤ ਮੁਫ਼ਤ ਹੈ। ਉਦਾਹਰਣ ਵਜੋਂ, ਦਿੱਲੀ ਅਤੇ ਪੰਜਾਬ ਵਿੱਚ ਔਰਤਾਂ ਲਈ ਬੱਸ ਯਾਤਰਾ ਬਿਲਕੁਲ ਮੁਫ਼ਤ ਹੈ। ਇਸ ਤੋਂ ਇਲਾਵਾ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਬਜੁਰਗਾਂ ਨੂੰ ਬੱਸ ਕਿਰਾਏ ਵਿੱਚ ਵੀ ਰਿਆਇਤ ਦਿੱਤੀ ਜਾਂਦੀ ਹੈ।

ਹਰਿਆਣਾ ਰੋਡਵੇਜ਼ ਵਿੱਚ ਕਿਲੋਮੀਟਰ ਸਕੀਮ ਤਹਿਤ 1000 ਹੋਰ ਬੱਸਾਂ ਚੱਲਣਗੀਆਂ
150 ਲਗਜ਼ਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ

(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਰੋਡਵੇਜ਼ (Haryana Roadways) ਵਿੱਚ ਕਿਲੋਮੀਟਰ ਸਕੀਮ ਤਹਿਤ ਇੱਕ ਹਜ਼ਾਰ ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਰੋਡਵੇਜ਼ ਮੁਲਾਜ਼ਮਾਂ ਦੇ ਰੋਸ ਨੂੰ ਬਾਈਪਾਸ ਕਰਦਿਆਂ ਪਹਿਲਾਂ ਹੀ 690 ਬੱਸਾਂ ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਹਨ। ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ 1690 ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਲਦੀ ਹੀ ਟੈਂਡਰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 150 ਲਗਜ਼ਰੀ ਬੱਸਾਂ ਅਤੇ 250 ਮਿੰਨੀ ਬੱਸਾਂ ਵੀ ਖਰੀਦੀਆਂ ਜਾਣਗੀਆਂ।

ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰੋਡਵੇਜ਼ ਦੇ ਬੇੜੇ ਵਿੱਚ ਕਿਲੋਮੀਟਰ ਸਕੀਮ ਤਹਿਤ ਇੱਕ ਹਜ਼ਾਰ ਹੋਰ ਬੱਸਾਂ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਕਿਲੋਮੀਟਰ ਸਕੀਮ ਵਿੱਚ ਬੱਸਾਂ ਪ੍ਰਾਈਵੇਟ ਕੰਪਨੀਆਂ ਅਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਹਨ। ਡਰਾਈਵਰ ਬੱਸ ਮਾਲਕ ਦਾ ਹੈ ਅਤੇ ਕੰਡਕਟਰ ਸਰਕਾਰ ਦਾ ਹੈ। ਬੱਸਾਂ ਦਾ ਆਕਾਰ ਅਤੇ ਰੰਗ ਰੋਡਵੇਜ਼ ਦੀਆਂ ਬੱਸਾਂ ਵਾਂਗ ਹੀ ਹਨ। ਸਰਕਾਰ ਨੇ ਪਹਿਲਾਂ ਦੀ ਯੋਜਨਾ ਦੇ ਸਫਲ ਹੋਣ ਤੋਂ ਬਾਅਦ ਹੀ ਇਸ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ।

ਇਸ ਵੇਲੇ ਕਿਲੋਮੀਟਰ ਸਕੀਮ ਦੀਆਂ ਬੱਸਾਂ 28 ਰੁਪਏ 97 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚੱਲ ਰਹੀਆਂ ਹਨ। ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਵਿਭਾਗ ਵਿੱਚ 1000 ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਬੱਸਾਂ ਦੀ ਖਰੀਦ ਲਈ ਹਾਈ ਪਾਵਰ ਪਰਚੇਜ਼ ਕਮੇਟੀ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਹੁਣ ਤੱਕ ਸਰਕਾਰ ਚੈਸੀ ਖਰੀਦਦੀ ਸੀ ਅਤੇ ਬਾਅਦ ਵਿੱਚ ਬੱਸ ਦੀ ਬਾਡੀ ਤਿਆਰ ਕੀਤੀ ਜਾਂਦੀ ਹੈ।

150 ਲਗਜ਼ਰੀ ਬੱਸਾਂ ਦੀ ਖਰੀਦ ਕਰਨ ਦਾ ਵੀ ਲਿਆ ਫੈਸਲਾ

ਟਰਾਂਸਪੋਰਟ ਦੇ ਬੇੜੇ ਵਿੱਚ 150 ਲਗਜ਼ਰੀ ਬੱਸਾਂ ਦੀ ਖਰੀਦ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਏਅਰ ਕੰਡੀਸ਼ਨਡ ਬੱਸਾਂ ਵੱਖ-ਵੱਖ ਰੂਟਾਂ ‘ਤੇ ਚਲਾਈਆਂ ਜਾਣਗੀਆਂ। ਹੁਣ ਤੱਕ ਚੰਡੀਗੜ੍ਹ-ਨਵੀਂ ਦਿੱਲੀ-ਗੁਰੂਗ੍ਰਾਮ ਰੂਟ ‘ਤੇ ਟਰਾਂਸਪੋਰਟ ਬੇੜੇ ‘ਚ ਸਿਰਫ 29 ਵੋਲਵੋ ਬੱਸਾਂ ਹੀ ਚੱਲ ਰਹੀਆਂ ਹਨ। ਨਵੀਂ ਦਿੱਲੀ ਤੋਂ ਹਿਸਾਰ, ਕਰਨਾਲ, ਚੰਡੀਗੜ੍ਹ ਤੋਂ ਸੋਨੀਪਤ, ਰੋਹਤਕ, ਰੇਵਾੜੀ, ਮਹਿੰਦਰਗੜ੍ਹ, ਹਿਸਾਰ ਤੋਂ ਇਲਾਵਾ ਹੋਰ ਰਾਜਾਂ ਲਈ 150 ਨਵੀਆਂ ਲਗਜ਼ਰੀ ਬੱਸਾਂ ਚਲਾਈਆਂ ਜਾਣਗੀਆਂ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ