Administration - Sach Kahoon Punjabi
ਸ਼ਾਸਨ-ਪ੍ਰਸ਼ਾਸਨ ਯਕੀਨੀ ਨਤੀਜਿਆਂ ਪ੍ਰਤੀ ਬਣੇ ਜ਼ਿਆਦਾ ਜਵਾਬਦੇਹ
ਇਹ ਬਹੁਤ ਸੁਭਾਵਿਕ ਹੈ ਕਿ ਕਿਸੇ ਵੀ ਗੱਲ ਨੂੰ ਲੈ ਕੇ ਵੱਖ-ਵੱਖ ਲੋਕ ਵੱਖੋ-ਵੱਖਰੀ ਰਾਇ ਰੱਖਦੇ ਹੋਣ। ਜਿਸ ਦਾ ਜਿਵੇਂ ਦਾ ਨਜ਼ਰੀਆ ਹੁੰਦਾ ਹੈ, ਉਸ ਦੀ ਓਦਾਂ ਦੀ ਹੀ ਸੋਚ ਹੋਇਆ ਕਰਦੀ ਹੈ। ਇਸੇ ਤਰ੍ਹਾਂ ਕਿਸੇ ਵੀ ਵਿਸ਼ੇ ਵਿਸ਼ੇਸ਼ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਪਣੇ-ਆਪਣੇ ਅਨੁਮਾਨ ਹੁੰਦੇ ਹਨ, ਵੱਖੋ-ਵੱਖਰੇ ਤਰਕ ਦੇ ਅਧਾਰ ’ਤੇ ਮੱਤਭੇਦਾਂ ਦਾ ਪ੍ਰਗਟੀਕਰਨ ਹੋਣ ਲੱਗਦਾ ਹੈ। ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਵੀ ਰਾਜਨੀਤਿਕ ਨਜ਼ਰੀਏ ਨਾਲ ਆਮ ਸਹਿਮਤੀ ਨਹੀਂ ਬਣ ਪਾਉਂਦੀ। (Administration)
ਪ੍ਰਗਟਾਵੇ ਦੀ ਅਜ਼ਾਦੀ ਦਾ ਖੁੱਲ੍ਹੇ ਤੌਰ ’ਤੇ ਦੁਰਵਰਤੋਂ ਵੀ ਹੋਣ ਲੱਗਦੀ ਹੈ। ਜਿਸ ਦੇ ਚੱਲਦੇ ਆਮ ਲੋਕ ਕਿਸੇ ਵੀ ਵਿਸ਼ੇ ’ਤੇ ਇੱਕ ਨਿਸ਼ਚਿਤ ਬਿੰਦੂ ਤੱਕ ਨਹੀਂ ਪਹੁੰਚ ਪਾਉਂਦੇ। ਸ਼ਾਸਨ-ਪ੍ਰਸ਼ਾਸਨ ਪਹਿਲ ਦੇ ਅਧਾਰ ’ਤੇ ਉਲਟ ਹਾਲਾਤਾਂ ਨੂੰ ਕੰਟਰੋਲ ਕਰਨ ਦੀ ਦਿਸ਼ਾ ’ਚ ਵਿਸ਼ੇਸ ਰੂਪ ਨਾਲ ਸਰਗਰਮ ਹੋ ਜਾਂਦਾ ਹੈ। ਅਜਿਹੇ ’ਚ ਜਾਣੇ-ਅਣਜਾਣੇ ਕਈ ਜ਼ਰੂਰੀ ਮੁੱਦਿਆਂ ਦੀ ਅਣਦੇਖੀ ਵੀ ਹੋ ਜਾਂਦੀ ਹੈ। ਸਿੱਧੀ ਗੱਲ ਇਹ ਹੈ ਕਿ ਕਿਸੇ ਲਕੀਰ ਨੂੰ ਉਦੋਂ ਤੱਕ ਚਿੰਤਾ ਦਾ ਵਿਸ਼ਾ ਮੰਨਿਆ ਜਾਂਦਾ ਹੈ, ਜਦੋਂ ਤੱਕ ਕਿ ਹੋਰ ਕੋਈ ਵੱਡੀ ਲਕੀਰ ਨਾ ਖਿੱਚੀ ਗਈ ਹੋਵੇ। ਇਹ ਸਿਲਸਿਲਾ ਕਾਫ਼ੀ ਹੱਦ ਤੱਕ ਸੁਭਾਵਿਕ ਪ੍ਰਤੀਤ ਹੁੰਦਾ ਹੈ। (Administration)
ਸਮਾਜਿਕ ਕੁਰੀਤੀਆਂ | Administration
ਅਸਲ ’ਚ ਘਟਨਾ ਵਿਸ਼ੇਸ਼ ਦੇ ਵਾਪਰ ਜਾਣ ਉਪਰੰਤ ਉਸ ਘਟਨਾ ਦਾ ਦੁਹਰਾਓ ਨਾ ਹੋਵੇ, ਇਸ ਸੰਦਰਭ ’ਚ ਵਿਸ਼ੇਸ਼ ਯਤਨ ਕੀਤੇ ਜਾਣ ਦੀ ਬਹੁਤ ਜ਼ਰੂਰਤ ਹੈ। ਸਮੇਂ-ਸਮੇਂ ’ਤੇ ਸੁਰਖੀਆਂ ਬਣਦੀਆਂ ਤਮਾਮ ਘਟਨਾਵਾਂ ਦੇ ਪਰਿਪੱਖ ’ਚ ਉਸ ਦੇ ਦੁਹਰਾਓ ਨੂੰ ਕਾਰਗਰ ਤਰੀਕੇ ਨਾਲ ਰੋਕਣਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ’ਚ ਰਾਜਨੀਤਿਕ ਅਤੇ ਸਮਾਜਿਕ ਕੁਰੀਤੀਆਂ ਦਾ ਸੈਲਾਬ ਸਾਡੀ ਮਾਣਮੱਤੀ ਸੰਸਕ੍ਰਿਤੀ ਨੂੰ ਤਾਰ-ਤਾਰ ਕਰ ਸਕਦਾ ਹੈ। ਰਾਜਨੀਤਿਕ ਸਰਗਰਮੀ ਵੀ ਨਫ਼ੇ-ਨੁਕਸਾਨ ਦੇ ਗਣਿੱਤ ’ਤੇ ਨਿਰਭਰ ਹੋ ਜਾਣਾ ਨਿਸ਼ਚਿਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਯਕੀਨਨ ਅਸੀਂ ਵਿਕਸਿਤ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਲਈ ਆਪਣੇ-ਆਪਣੇ ਕਰਮ ਨੂੰ ਅਹਿਮੀਅਤ ਦਿੰਦੇ ਹਾਂ। ਪਰ ਸ਼ਾਸਨ-ਪ੍ਰਸ਼ਾਸਨ ਦੇ ਨਾਲ-ਨਾਲ ਸਾਡੀ ਵੀ ਇਹ ਜਿੰਮੇਵਾਰੀ ਹੈ ਕਿ ਸੁਸ਼ਾਸਨ ਦੀ ਸਥਾਪਨਾ ਲਈ ਅਸੀਂ ਵੀ ਆਪਣੇ ਪੱਧਰ ’ਤੇ ਆਪਣੀ ਜਿੰਮੇਵਾਰੀ ਦਾ ਨਿਬਾਹ ਕਰੀਏ।
ਇਸ ਦਿਸ਼ਾ ਵਿੱਚ ਰਾਜਨੀਤਿਕ ਇੱਛਾ-ਸ਼ਕਤੀ ਦਾ ਜਾਗਣਾ ਯਕੀਨਨ ਉਮੀਦ ਅਨੁਸਾਰ ਨਤੀਜੇ ਦੇ ਸਕਦਾ ਹੈ। ਸਰਕਾਰ-ਪ੍ਰਸ਼ਾਸਨ ਦੇ ਨਾਲ-ਨਾਲ ਨਾਗਰਿਕਾਂ ਦੇ ਸੰਵੇਦਨਸ਼ੀਲ ਰਵੱਈਏ ਨੂੰ ਹੋਰ ਵਿਕਸਿਤ ਕਰਨ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਜਦੋਂ ਅਜਿਹਾ ਹੁੰਦਾ ਹੈ ਤਾਂ ਹੀ ਆਮ ਨਾਗਰਿਕ ਸਕਾਰਾਤਮਕ ਢੰਗ ਨਾਲ ਮੁਸ਼ਕਲ ਸਥਿਤੀਆਂ ਤੋਂ ਬਚ ਸਕਦੇ ਹਨ। ਚੰਗਾ ਹੋਵੇ ਜੇਕਰ ਰਾਜਨੀਤਿਕ ਅਤੇ ਸਮਾਜਿਕ ਲੀਡਰਸ਼ਿਪ ਇਸ ਦਿਸ਼ਾ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਸਿਹਤਮੰਦ ਸਮਾਜ ਦੇ ਸੂਤਰਧਾਰ ਬਣ ਜਾਣ। ਅਸਲ ਵਿੱਚ, ਇੱਕ ਸਿਹਤਮੰਦ ਸਮਾਜ ਦੀ ਬਣਤਰ ਨੂੰ ਰਾਮਰਾਜ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਇੱਕ ਜ਼ਰੂਰੀ ਸ਼ਰਤ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਰਾਜਨੀਤਿਕ ਨਕਾਰਾਤਮਿਕਤਾ | Administration
ਇਹ ਅਕਸਰ ਦੇਖਿਆ ਜਾਂਦਾ ਹੈ ਕਿ ਉਲਟ ਹਾਲਾਤ ਪੈਦਾ ਹੋਣ ਤੋਂ ਬਾਅਦ, ਵੱਖ-ਵੱਖ ਰਾਜਨੀਤਿਕ ਪਾਰਟੀਆਂ ‘ਸਿਆਸੀ ਲਾਭ’ ਸਮਝ ਕੇ ਆਪਣੀ ਭੂਮਿਕਾ ਨੂੰ ਯਕੀਨੀ ਬਣਾਉਂਦੀਆਂ ਹਨ। ਅਜਿਹੀ ਸਥਿਤੀ ਵਿੱਚ ਵਿਗਾੜਾਂ ਦਾ ਕੋਈ ਹੱਲ ਨਹੀਂ ਹੁੰਦਾ ਸਗੋਂ ਕੋਈ ਵੀ ਅਣਮਨੁੱਖੀ ਮਾਮਲਾ ਵੀ ਤੁੱੱਛ ਰਾਜਨੀਤੀ ਦੀ ਭੇਟ ਚੜ੍ਹ ਜਾਂਦਾ ਹੈ। ਸਮਾਜਿਕ ਜੀਵਨ ਅਜਿਹੀ ਰਾਜਨੀਤਿਕ ਨਕਾਰਾਤਮਿਕਤਾ ਦੀ ਭਾਰੀ ਕੀਮਤ ਚੁਕਾਉਣ ਲਈ ਮਜ਼ਬੂਰ ਹੋ ਜਾਂਦਾ ਹੈ। ਇੱਕ ਤੋਂ ਬਾਅਦ ਇੱਕ ਸਮੱਸਿਆ, ਸਮੱਸਿਆਵਾਂ ਦਾ ਹੜ੍ਹ ਲਿਆਉਂਦੀ ਹੈ ਅਤੇ ਸਾਡੇ ਵਿਕਾਸ ਦੀ ਤੇਜ਼ ਰਫ਼ਤਾਰ ਨੂੰ ਹੌਲੀ ਕਰ ਦਿੰਦੀ ਹੈ। ਨਤੀਜੇ ਵਜੋਂ ਸਥਿਤੀ ਇਹ ਬਣ ਜਾਂਦੀ ਹੈ ਕਿ ਅਸੀਂ ਦੋ ਕਦਮ ਅੱਗੇ ਵਧਦੇ ਹਾਂ ਪਰ ਚਾਰ ਕਦਮ ਪਿੱਛੇ ਹਟ ਜਾਂਦੇ ਹਾਂ।
ਅਸਲ ਵਿੱਚ ਇਸ ਸਥਿਤੀ ਨੂੰ ਬਦਲਣ ਲਈ ਰਾਜਨੀਤਿਕ ਤੇ ਸਮਾਜਿਕ ਲੀਡਰਸ਼ਿਪ ਨੂੰ ਮਜ਼ਬੂਤ ਇੱਛਾ-ਸ਼ਕਤੀ ਦਿਖਾਉਣੀ ਚਾਹੀਦੀ ਹੈ। ਤੁਹਾਡੇ ਅਤੇ ਸਾਡੇ ਲਈ ਇਸ ਫਲਸਫੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਮਾਜ ਵਿਅਕਤੀਆਂ ਨਾਲ ਬਣਦਾ ਹੈ ਅਤੇ ਰਾਸ਼ਟਰ ਸਮਾਜ ਨਾਲ ਬਣਦਾ ਹੈ। ਇਸ ਲਈ ਮਨੁੱਖ ਨੂੰ ਆਪਣੇ ਵਿਹਾਰ ਵਿੱਚ ਸੁੱਚਤਾ ਲਿਆਉਣੀ ਚਾਹੀਦੀ ਹੈ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਕੇ ਰਾਸ਼ਟਰ ਨਿਰਮਾਣ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਇਹ ਸਮੇਂ ਦੀ ਲੋੜ ਹੈ। ਇਸ ਲਈ ਸਾਨੂੰ ਆਪਣੇ ਸ਼ਾਨਦਾਰ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨਾ ਹੋਵੇਗਾ। ਚੰਗਾ ਹੋਵੇਗਾ ਜੇਕਰ ਸਮਾਜਿਕ ਅਤੇ ਰਾਜਨੀਤਿਕ ਖੇਤਰ ਦੀਆਂ ਵਿਡੰਬਨਾਵਾਂ ਨੂੰ ਦੂਰ ਕਰਨ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣ।
ਅਪਰਾਧਾਂ ਦੀ ਬਹੁਤਾਤ
ਇਹ ਨਿਸ਼ਚਿਤ ਹੈ ਕਿ ਵਰਤਮਾਨ ਵਿੱਚ ਅਤੀਤ ਦੇ ਆਦਰਸ਼ਾਂ ਨੂੰ ਅਪਣਾ ਕੇ ਹੀ ਅਸੀਂ ਸੁਨਹਿਰੇ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਅਸਲ ਵਿੱਚ ਇਹ ਚਿੰਤਾ ਦਾ ਵਿਸ਼ਾ ਹੈ ਕਿ ਆਦਰਸ਼ ਇਤਿਹਾਸਕ ਬਣ ਕੇ ਭਵਿੱਖ ਦੇ ਇਤਿਹਾਸ ਵਿੱਚੋਂ ਅਲੋਪ ਹੋ ਜਾਂਦੇ ਹਨ। ਸਮਾਜਿਕ ਸਥਿਤੀਆਂ ਕਿਸੇ ਕੌਮ ਦੇ ਮੂਲ ਚਰਿੱਤਰ ਨੂੰ ਰੇਖਾਂਕਿਤ ਕਰਨ ਵਿੱਚ ਬਹੁਤ ਸਹਾਈ ਸਿੱਧ ਹੁੰਦੀਆਂ ਹਨ। ਇਸ ਦ੍ਰਿਸ਼ਟੀਕੋਣ ਨਾਲ ਅਪਰਾਧਾਂ ਦੀ ਬਹੁਤਾਤ, ਕਾਨੂੰਨ ਅਤੇ ਵਿਵਸਥਾ ਦੀ ਮਾੜੀ ਸਥਿਤੀ ਨੂੰ ਦਰਸਾਉਂਦੀ ਹੈ ਅਤੇ ਇੱਕ ਸੱਭਿਅਕ ਸਮਾਜ ਦੇ ਢਾਂਚੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਅਤੇ ਪੂਰੇ ਦੇਸ਼ ਨੂੰ ਪਤਨ ਵੱਲ ਲੈ ਜਾਂਦੀ ਹੈ। ਰਾਜਨੀਤਿਕ ਅਤੇ ਸਮਾਜਿਕ ਲੀਡਰਸ਼ਿਪ ਨੂੰ ਇਸ ਦਿਸ਼ਾ ਵੱਲ ਸਮੇਂ ਸਿਰ ਐਕਸ਼ਨ ਲੈਣਾ ਬਹੁਤ ਜ਼ਰੂਰੀ ਹੈ। (Administration)
ਅਸਲ ਵਿੱਚ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਵਿੱਚ ਸੁੱਚਤਾ ਅਤੇ ਪਵਿੱਤਰਤਾ ਦੀ ਸਥਾਪਨਾ ਪ੍ਰਤੀ ਤੁਹਾਡੀ ਅਤੇ ਸਾਡੀ ਜ਼ਿੰਮੇਵਾਰੀ ਵੀ ਘੱਟ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇੱਕ-ਦੂਜੇ ’ਤੇ ਦੋਸ਼ ਲਗਾਉਣ ਦੇ ਰਵੱਈਏ ਤੋਂ ਬਚੀਏ ਅਤੇ ਆਪੋ-ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੀਏ ਤੇ ਆਪਣੀਆਂ ਰਾਜਨੀਤਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਵੱਲ ਅੱਗੇ ਵਧੀਏ। ਲੋੜ ਇਸ ਗੱਲ ਦੀ ਹੈ ਕਿ ਸਭ ਤੋਂ ਪਹਿਲਾਂ ਰਾਜਨੀਤਿਕ ਇੱਛਾ-ਸ਼ਕਤੀ ਰਾਹੀਂ ਇਸ ਦਿਸ਼ਾ ਵਿੱਚ ਹਾਂ-ਪੱਖੀ ਕਦਮ ਚੁੱਕੇ ਜਾਣ। ਰਾਜਨੀਤੀ ਨੂੰ ਵਡੇਰੇ ਲੋਕ-ਹਿੱਤ ਵਿੱਚ ਪੂਰੀ ਤਰ੍ਹਾਂ ਨੀਤੀ ਅਤੇ ਸਿਧਾਂਤਾਂ ’ਤੇ ਅਧਾਰਿਤ ਹੋਣਾ ਚਾਹੀਦਾ ਹੈ। ਪ੍ਰਸ਼ਾਸਨਿਕ ਪ੍ਰਣਾਲੀ ਨੂੰ ਦਬਾਅ ਅਤੇ ਪ੍ਰਭਾਵ ਤੋਂ ਪਰੇ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਤ ਕਰਕੇ ਕੁਝ ਨਤੀਜਿਆਂ ਲਈ ਵਧੇਰੇ ਜਵਾਬਦੇਹ ਬਣਾਉਣਾ ਹੋਵੇਗਾ। ਜਦੋਂ ਅਜਿਹਾ ਹੋਵੇਗਾ ਤਾਂ ਹੀ ਰਾਮਰਾਜ ਦਾ ਸੰਕਲਪ ਆਪਣਾ ਅਸਲੀ ਰੂਪ ਧਾਰਨ ਕਰੇਗਾ
ਰਜਿੰਦਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅੱਕੇ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਦਿੱਤੀ ਚਿਤਾਵਨੀ
‘ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਹੁੰਦਾ, ਨਹੀਂ ਬੰਦ ਕਰਨ ਦਿਆਂਗੇ ਸੂਏ ਦਾ ਪਾੜ’
(ਸੁਖਜੀਤ ਮਾਨ) ਮਾਨਸਾ। ਜ਼ਿਲ੍ਹੇ ਦੇ ਪਿੰਡ ਤਾਮਕੋਟ ਅਤੇ ਰੱਲਾ ਦਰਮਿਆਨ ਬੀਤੀ ਰਾਤ ਟੁੱਟੇ ਸੂਏ ਦਾ ਬੰਨ੍ਹ ਹਾਲੇ ਨਹੀਂ ਪੂਰਿਆ ਗਿਆ ਕਿਸਾਨਾਂ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਆਵਜੇ ਲਈ ਸਮਾਂ ਤੈਅ ਨਾ ਹੋਣ ਤੱਕ ਪਾੜ ਨਹੀਂ ਭਰਨ ਦਿੱਤਾ ਜਾਵੇਗਾ। Farmers Warned
ਵੇਰਵਿਆਂ ਮੁਤਾਬਿਕ ਬੀਤੀ ਰਾਤ ਪਿੰਡ ਤਾਮਕੋਟ ਅਤੇ ਰੱਲਾ ਵਿਚਕਾਰ ਸੂਆ ਟੁੱਟਣ ਕਾਰਨ ਕਰੀਬ 500 ਏਕੜ ਜ਼ਮੀਨ ’ਚ ਪਾਣੀ ਭਰ ਗਿਆ ਇਸ ਪਾਣੀ ਨਾਲ ਕਿਸਾਨਾਂ ਦੀ ਕਣਕ ਅਤੇ ਆਲੂ ਆਦਿ ਦੀ ਫਸਲ ਤਬਾਹ ਹੋ ਗਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਪਾੜ ਪੂਰਿਆ ਜਾਣਾ ਸੀ ਪਰ ਕਿਸਾਨਾਂ ਨੇ ਪਾੜ ਨਾ ਭਰਨ ਦੀ ਇਹ ਕਹਿ ਕੇ ਚਿਤਾਵਨੀ ਦਿੱਤੀ ਹੈ ਕਿ ਜਿੰਨਾਂ ਸਮਾਂ ਮੁਆਵਜ਼ੇ ਲਈ ਸਮਾਂ ਤੈਅ ਨਹੀਂ ਕੀਤਾ ਜਾਂਦਾ ਓਨਾਂ ਸਮਾਂ ਪਾੜ ਨਹੀਂ ਭਰਨ ਦਿਆਂਗੇ । Farmers Warned
ਇਹ ਵੀ ਪਡ਼੍ਹੋ: ਮੁੱਦੇ ਮੂੰਹ ਡਿੱਗੇ ਆਲੂਆਂ ਦੇ ਭਾਅ ਦੇ ਸਤਾਏ ਕਿਸਾਨਾਂ ਵੱਲੋਂ ਆਲੂਆਂ ਦੀ ਪੁਟਾਈ ਬੰਦ
ਕਿਸਾਨ ਬਲਦੇਵ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ 500 ਏਕੜ ਦੇ ਕਰੀਬ ਕਣਕ ਅਤੇ ਆਲੂ ਦੀ ਫਸਲ ਪਾਣੀ ’ਚ ਡੁੱਬ ਗਈ। ਪ੍ਰਸ਼ਾਸ਼ਨ ਨੇ ਭਾਵੇਂ ਮੁਆਵਜੇ ਲਈ ਗਿਰਦਾਵਰੀ ਸ਼ੁਰੂ ਕਰਵਾ ਦਿੱਤੀ ਪਰ ਮੁਆਵਜ਼ੇ ਲਈ ਹਾਲੇ ਕੋਈ ਇਹ ਤੈਅ ਨਹੀਂ ਕੀਤਾ ਗਿਆ ਕਿ ਕਦੋਂ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਕਾਰਨ ਕਿਸਾਨਾਂ ’ਚ ਰੋਸ ਹੈ । ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਨੁਕਸਾਨ ਇਹ ਪਹਿਲੀ ਵਾਰ ਨਹੀਂ ਹੋਇਆ ਸਗੋਂ ਪਹਿਲਾਂ ਵੀ ਫਸਲਾਂ ਦੇ ਹੋਏ ਨੁਕਸਾਨ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਛੇਤੀ ਮੁਆਵਜ਼ਾ ਦੇਣ ਦਾ ਸਮਾਂ ਤੈਅ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।
ਬੱਸ ਹਾਦਸਾ : ਪ੍ਰਸ਼ਾਸ਼ਨ ਵੱਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸੂਚੀ ਜ਼ਾਰੀ
ਹੁਣ ਤੱਕ 8 ਮੌਤਾਂ, 11 ਜਖਮੀ, ਲਾਪਤਾ ਦੀ ਭਾਲ ਜ਼ਾਰੀ | Bus In Canal
ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਮੰਗਲਵਾਰ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਗ ਤੇ ਪਿੰਡ ਝਬੇਲਵਾਲੀ ਕੋਲ ਦੀਪ ਬੱਸ ’ਚ ਬੈਠੀਆਂ ਸਵਾਰੀਆਂ ’ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਬੱਸ ਸਮੇਤ ਸਵਾਰੀਆਂ ਨਹਿਰ ’ਚ ਡਿੱਗ ਪਈ। ਇਸ ਦਰਦਨਾਕ ਹਾਦਸੇ ’ਚੋਂ ਆਪਣੇ-ਆਪ ਨੂੰ ਬਚਾਉਣ ਲਈ ਭਾਵੇਂ ਸਵਾਰੀਆਂ ਨੇ ਕਿੰਨੇ ਹੀ ਯਤਨ ਕੀਤੇ ਹੋਣਗੇ ਪਰ ਇਸਦੇ ਬਾਵਜ਼ੂਦ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 11 ਜ਼ਖਮੀ ਹੋ ਗਏ ਅਤੇ ਕਈ ਜਣੇ ਲਾਪਤਾ ਹਨ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਤੇਜੀ ਨਾਲ ਰਾਹਤ ਕਾਰਜ ਕੀਤੇ ਜਾ ਰਹੇ ਹਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਨਹਿਰ ਵਿੱਚ ਰੁੜ੍ਹੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਫਰੀਦਕੋਟ ਨੂੰ ਜਾ ਰਹੀ ਸੀ ਤਾਂ ਰਸਤੇ ’ਚ ਇਹ ਘਟਨਾ ਵਾਪਰ ਗਈ। ਇਸ ਤੋਂ ਪਹਿਲਾਂ ਸਾਲ 1992 ’ਚ ਵੀ ਇਸੇ ਨਹਿਰ ’ਚ ਇੱਕ ਬੱਸ ਡਿੱਗੀ ਸੀ ਤਾਂ ਉਸ ਵੇਲੇ ਵੀ ਵੱਡੀ ਗਿਣਤੀ ਸਵਾਰੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : DIY Bleach : ਵਿਆਹ ਜਾਂ ਪਾਰਟੀ ’ਚ ਜਾਣ ਤੋਂ 30 ਮਿੰਟ ਪਹਿਲਾਂ ਲਾਓ, ਚਿਹਰੇ ’ਤੇ 10 ਫੇਸ਼ੀਅਲ ਜਿਨ੍ਹਾਂ ਗਲੋ
ਵੇਰਵਿਆਂ ਮੁਤਾਬਿਕ ਬੱਸ ਜਦੋਂ ਪਿੰਡ ਝਬੇਲਵਾਲੀ ਨੇੜੇ ਨਹਿਰਾਂ ਕੋਲ ਪੁੱਜੀ ਤਾਂ ਨਹਿਰ ਦੇ ਪੁਲ ਦੀ ਰੇÇਲੰਗ ਨੂੰ ਤੋੜਦਿਆਂ ਨਹਿਰ ’ਚ ਜਾ ਡਿੱਗੀ। ਬੱਸ ਦਾ ਅਗਲਾ ਹਿੱਸਾ ਬਿਲਕੁਲ ਹੇਠਾਂ ਚਲਿਆ ਅਤੇ ਪਿਛਲਾ ਹਿੱਸਾ ਪਿੱਛਿਓ ਉੱਚਾ ਚੁੱਕਾ ਗਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਕੋਲੋਂ ਲੰਘ ਰਹੇ ਰਾਹਗੀਰਾਂ ਨੇ ਵਰ੍ਹਦੇ ਮੀਂਹ ’ਚ ਵੀ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਿਸ ਸਦਕਾ ਕਈ ਸਵਾਰੀਆਂ ਨੂੰ ਸੁਰੱਖਿਅਤ ਕੱਢ ਕੇ ਬਚਾ ਵੀ ਲਿਆ। ਇਸ ਹਾਦਸੇ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਹੁਣ ਤੱਕ 8 ਮੌਤਾਂ ਦੀ ਦੁੱਖਦਾਈ ਖ਼ਬਰ ਹੈ ਜਦ ਕਿ 11 ਲੋਕ ਜਖਮੀ ਹੋਏ ਹਨ।ਜਖਮੀਆਂ ਵਿੱਚੋਂ 2 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। (Bus In Canal)
ਜਦ ਕਿ ਬਾਕੀ ਜਖਮੀ ਵੀ ਖਤਰੇ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚੋਂ 5 ਦੀ ਪਹਿਚਾਣ ਹੋ ਗਈ ਹੈ। ਕੁੱਲ 8 ਮ੍ਰਿਤਕਾਂ ਵਿਚੋਂ 5 ਔਰਤਾਂ ਹਨ ਮ੍ਰਿਤਕਾਂ ’ਚ ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ, ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜਿਲ੍ਹਾ ਫਾਜਿਲਕਾ, ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ ਪਿੰਡ ਪੱਕਾ ਫਰੀਦਕੋਟ, ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਪਿੰਡ ਨਵਾਂ ਕਿਲਾ ਫਰੀਦਕੋਟ ਇਸ ਤੋਂ ਇਲਾਵਾ ਦੋ ਔਰਤਾਂ ਅਤੇ ਇਕ ਪੁਰਸ਼ ਦੀ ਹੋਰ ਮੌਤ ਹੋਈ ਹੈ, ਜਿੰਨ੍ਹਾਂ ਦੀ ਪਹਿਚਾਣ ਨਹੀਂ ਹੋਈ ਹੈ।
ਮ੍ਰਿਤਕਾਂ ਦੀਆਂ ਦੇਹਾਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੱਖੀਆਂ ਗਈਆਂ ਹਨ। ਹਾਦਸੇ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633—262175 ਹੈ। ਜਖਮੀਆਂ ਦਾ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਚ ਇਲਾਜ ਕੀਤਾ ਜਾ ਰਿਹਾ ਹੈ। (Bus In Canal)
ਜਖਮੀਆਂ ਦੀ ਸੂਚੀ | Bus In Canal
ਜ਼ਖਮੀ ਸਵਾਰੀਆਂ ’ਚ ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ, ਤਾਰਾ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਕੱਟਿਆਂ ਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਵਕੀਲ ਸਿੰਘ ਪੁੱੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ, ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) , ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਘਰ ਗਏ) ਅਤੇ ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਹਾਦਸੇ ’ਤੇ ਪ੍ਰਗਟਾਇਆ ਅਫਸੋਸ | Bus In Canal
ਉੱਧਰ ਇਸ ਘਟਨਾ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸਲ ਮੀਡੀਆ ਰਾਹੀਂ ਇਸ ਘਟਨਾ ’ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਪੈਂਦੀ ਨਹਿਰ ’ਚ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪ੍ਰਸ਼ਾਸ਼ਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਚਾਅ ਕਾਰਜ਼ਾਂ ਦੀ ਪਲ-ਪਲ ਦੀ ਅਪਡੇਟ ਲੈ ਰਹੇ ਹਨ ਅਤੇ ਪ੍ਰਮਾਤਮਾ ਅੱਗੇ ਸਭ ਦੀ ਤੰਦਰੁਸਤੀ, ਸਲਾਮਤੀ ਦੀ ਕਾਮਨਾ ਕਰਦੇ ਹਨ।
ਤੰਗ ਪੁਲ ਅਤੇ ਮੀਂਹ ਦੇ ਚਿੱਕੜ ਕਾਰਨ ਵਾਪਰਿਆ ਹਾਦਸਾ : ਬੱਸ ਮਾਲਕ
ਦੀਪ ਬੱਸ ਸਰਵਿਸ ਦੇ ਮਾਲਕ ਅਤੇ ਅਕਾਲੀ ਆਗੂ ਡਿੰਪੀ ਢਿੱਲੋਂ ਨੇ ਇਸ ਹਾਦਸੇ ’ਤੇ ਅਫਸੋਸ ਜਾਹਿਰ ਕਰਦਿਆਂ ਆਖਿਆ ਕਿ ਤੰਗ ਪੁਲ ਅਤੇ ਮੀਂਹ ਕਾਰਨ ਬਣੇ ਚਿੱਕੜ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਹਾਦਸੇ ਲਈ ਆਪਣੀ ਜਿੰਮੇਵਾਰੀ ਮੰਨਦੇ ਹਨ ਕਿ ਉਨ੍ਹਾਂ ਦੇ ਸਟਾਫ ਤੋਂ ਇਹ ਭਾਰੀ ਗਲਤੀ ਹੋਈ ਹੈ । ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਇਸ ਨਾ ਮੁਆਫ ਕਰਨਯੋਗ ਗਲਤੀ ਲਈ ਉਹ ਆਪਣੀ ਕੰਪਨੀ ਵੱਲੋਂ ਮੁਆਫ਼ੀ ਮੰਗਦੇ ਹਨ।
ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਰਾਬਤੇ ਲਈ ਅਧਿਕਾਰੀਆਂ ਦੀ ਲਗਾਈ ਡਿਊਟੀ
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੱਸ ਹਾਦਸੇ ਵਿੱਚ ਜਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਅਤੇ ਹੋਰ ਲੋੜੀਦੀ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।ਜਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਜਿਹਨਾਂ ਦਾ ਮੋਬਾਇਲ ਨੰ. 94179-33324 ਹੈ ਅਤੇ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 95049-00003 ਹਾਦਸੇ ਦੌਰਾਨ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਤਾਲਮੇਲ ਤੇ ਹੋਰ ਲੋੜੀਦੀ ਕਾਰਵਾਈ ਕਰਨਗੇ। (Bus In Canal)
ਇਹ ਵੀ ਪੜ੍ਹੋ : ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਇਸੇ ਤਰ੍ਹਾਂ ਹੀ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ( ਸਥਾਨਕ) ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98768-00290 ਅਤੇ ਡਾ. ਰਾਹੁਲ ਜਿੰਦਲ ਐਸ.ਐਮ.ਓ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਮੋਬਾਇਲ ਨੰ. 98764-68866 ਹੈ ਨੂੰ ਮ੍ਰਿਤਕਾਂ ਦੇ ਪੋਸਟ ਮਾਰਟਮ ਸਬੰਧੀ ਓਵਰਆਲ ਇੰਚਾਰਜ ਲਗਾਏ ਗਏ ਹਨ। ਸੁਖਬੀਰ ਸਿੰਘ ਬਰਾੜ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਜਿਹਨਾਂ ਦਾ ਮੋਬਾਇਲ ਨੰ. 92219-00001 ਹੈ, ਨੂੰ ਹਾਦਸੇ ਦੌਰਾਨ ਮ੍ਰਿਤਕ ਜ਼ਖਮੀਆਂ ਅਤੇ ਲਾਪਤਾ ਵਿਅਕਤੀਆਂ ਦੀ ਸੂਚੀ ਸਮੇਤ ਘਰ ਦਾ ਪਤਾ ਅਤੇ ਮੋਬਾਇਲ ਨੰਬਰ ਪਤਾ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ।
ਮਾਂ ਨੇ ਪੁੱਤ ਦੀ ਮੌਤ ਲਈ ਜਿੰਮਵਾਰ ਵਿਅਕਤੀਆਂ ’ਤੇ ਐਫ਼ਆਈਆਰ ਕਰਵਾਉਣ ਲਈ ਵਿਛਾਈ ਪ੍ਰਸ਼ਾਸਨ ਦੇ ਵਿਹੜੇ ਦਰੀ
ਹੱਥਾਂ ’ਚ ਤਖ਼ਤੀਆਂ ਫ਼ੜ ਕੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਲਗਾਈ ਗੁਹਾਰ | Administration
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੇ ਅਧਿਕਾਰ ਖੇਤਰ ਦੀ ਵਸਨੀਕ ਇੱਕ ਮਾਂ ਨੇ ਆਪਣੇ ਪੁੱਤ ਦੀ ਮੌਤ ਦੇ ਜਿੰਮੇਵਾਰਾਂ ’ਤੇ ਕਾਰਵਾਈ ਕਰਵਾਉਣ ਲਈ ਪ੍ਰਸ਼ਾਸਨ (Administration) ਦੇ ਵਿਹੜੇ ’ਚ ਦਰੀ ਵਿਛਾ ਲਈ ਹੈ। ਇਸ ਦੌਰਾਨ ਉਸ ਨਾਲ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੇ ਹੱਥਾਂ ’ਚ ਤਖ਼ਤੀਆਂ ਫੜਕੇ ਜਿੱਥੇ ਪੰਜਾਬ ਪੁਲਿਸ ਪ੍ਰਤੀ ਗੁੱਸੇ ਦਾ ਇਜ਼ਹਾਰ ਕੀਤਾ ਉੱਥੇ ਹੀ ਇਨਸਾਫ ਦੀ ਗੁਹਾਰ ਵੀ ਲਗਾਈ।
ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨੇ ਤਿੰਨ ਕੁ ਮਹੀਨੇ ਪਹਿਲਾਂ ਪੇ੍ਰਮ ਵਿਆਹ ਕਰਵਾਇਆ ਸੀ ਜੋ ਉਸਦੇ ਪੁੱਤਰ ਨੂੰ ਮੰਨਜੂਰ ਨਹੀਂ ਸੀ। ਇੱਕ ਦਿਨ ਅਚਾਨਕ ਹੀ ਮਿਲੀ ਆਪਣੀ ਭੈਣ ਨੂੰ ਉਹ ਮੁੜ ਘਰ ਲੈ ਆਇਆ। ਦੂਜੇ ਪਾਸੇ ਲੜਕੀ ਦੇ ਸਹੁਰਾ ਪਰਿਵਾਰ ਵਾਲਿਆਂ ਨੇ ਉਨਾਂ ਦੇ ਸਮੁੱਚੇ ਪਰਿਵਾਰ ਦੇ ਖਿਲਾਫ਼ ਥਾਣਾ ਮੇਹਰਬਾਨ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ। ਜਿਸ ਤੋਂ ਬਾਅਦ ਪੁਲਿਸ ਉਨਾਂ ਦੇ ਸਮੁੱਚੇ ਪਰਿਵਾਰ ਨੂੰ 8 ਸਤੰਬਰ ਨੂੰ ਥਾਣੇ ਲੈ ਗਈ। ਜਿੱਥੇ ਪੁਲਿਸ ਨੇ ਉਨਾਂ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕੀਤੀ। ਪੁਲਿਸ ਵੱਲੋਂ ਸੂਚਿਤ ਕੀਤੇ ਜਾਣ ’ਤੇ ਉਹ ਆਪਣੇ ਲੜਕੇ ਨੂੰ ਥਾਣੇ ’ਚੋਂ ਸਿਵਲ ਹਸਪਤਾਲ ਲੈ ਗਏ। ਇਸ ਦੌਰਾਨ ਜਸ਼ਨਪ੍ਰੀਤ ਬੇਹੋਸ ਸੀ। ਜਿਸ ਨੂੰ ਕੋਈ ਵੀ ਸੁਰਤ ਨਹੀਂ ਸੀ।
ਕੁਲਵਿੰਦਰ ਕੌਰ ਦੱਸਿਆ ਕਿ ਸਿਵਲ ਹਸਪਤਾਲ ਨੇ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ। ਜਿੱਥੋਂ ਉਸਨੂੰੂ ਅੱਗੇ ਪੀਜੀਆਈ ਰੈਫ਼ਰ ਕਰ ਦਿੱਤਾ। ਜਿੱਥੇ 15 ਸਤੰਬਰ ਨੂੰ ਜਸ਼ਨਪ੍ਰੀਤ ਸਿੰਘ (17) ਦੀ ਮੌਤ ਹੋ ਗਈ। ਉਨਾਂ ਮੰਗ ਕੀਤੀ ਕਿ ਉਹ ਲੜਕੀ ਦੇ ਸਹੁਰਾ ਪਰਿਵਾਰ ਸਮੇਤ ਹੀ ਥਾਣਾ ਮੇਹਰਬਾਨ ਦੇ ਮੁਖੀ ’ਤੇ ਕਾਰਵਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੇ ਪੁੱਤਰ ਦੀ ਮੌਤ ਦੇ ਜਿੰਮੇਵਾਰ ਵਿਅਕਤੀਆਂ ਤੇ ਪੁਲਿਸ ਮੁਲਾਜ਼ਮਾਂ ਖਿਲਾਫ਼ ਐਫ਼ਆਈਆਰ ਦਰਜ਼ ਕਰਵਾਉਣ ਲਈ ਚੱਕਰ ਕੱਟ ਰਹੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ
ਦੱਸ ਦਈਏ ਕਿ ਮਿ੍ਰਤਕ ਲੜਕੇ ਦੀ ਮਾਂ ਤੇ ਦਾਦੀ ਸਮੇਤ ਪਰਿਵਾਰ ਦੇ ਸਨੇਹੀਆਂ ਵੱਲੋਂ ਹੱਥਾਂ ’ਚ ਤਖ਼ਤੀਆਂ ਫ਼ੜਕੇ ਜਸ਼ਨਪ੍ਰੀਤ ਸਿੰਘ ਦੀ ਮੌਤ ਦੇ ਜਿੰਮੇਵਾਰਾਂ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਖ਼ਬਰ ਲਿਖ਼ੇ ਜਾਣ ਤੱਕ ਪੀੜਤ ਪਰਿਵਾਰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰ ਰਿਹਾ ਸੀ।
ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਪ੍ਰਸ਼ਾਸਨ ਦੀ ਮੁਹਿੰਮ ਜਾਰੀ
ਜਲਾਲਾਬਾਦ ਸਿਟੀ ਪੁਲੀਸ ਵਲੋ ਹੈਰੋਇਨ ਸਮੇਤ 1 ਕਾਬੂ, ਮਾਮਲਾ ਦਰਜ | Administration
ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਪੁਲਿਸ ਫਾਜ਼ਿਲਕਾ ਵੱਲੋਂ ਐਸਐਸਪੀ ਅਵਨੀਤ ਕੌਰ ਸਿੱਧੂ ਦੀ ਅਗਵਾਈ ਵਿੱਚ (Administration) ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਲ੍ਹੇ ਦੇ ਵੱਖ ਵੱਖ ਥਾਣਿਆ ਵਿੱਚ ਨਸ਼ੀਲੇ ਪਦਾਰਥਾ ਦਾ ਕੰਮ ਕਰਨ ਵਾਲਿਆ ਨੂੰ ਨਸ਼ੀਲੇ ਪਦਾਰਥਾ ਸਮੇਤ ਕਾਬੂ ਕੀਤਾ ਗਿਆ ਹੈ । ਇਸ ਸੰਬਧੀ ਮਿਲੀ ਸੂਚਨਾ ਅਨੁਸਾਰ ਜਲਾਲਾਬਾਦ ਸਿਟੀ ਪੁਲੀਸ ਵਲੋ ਮੁਖਬਰ ਖਾਸ ਦੀ ਸੂਚਨਾ ਤੇ ਲਖਵਿੰਦਰ ਸਿੰਘ ਉਰਫ ਬਿੱਟੂ ਨੂੰ 05 ਗ੍ਰਾਮ ਹੈਰੋਇੰਨ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ ।
ਪੁਲੀਸ ਵਲੋ ਦਿੱਤੀ ਜਾਣਕਾਰੀ ਮੁਤਾਬਿਕ ਮੁਖਬਰ ਨੇ ਸੂਚਨਾ | Administration
ਦਿੱਤੀ ਕਿ ਲਖਵਿੰਦਰ ਸਿੰਘ ਉਰਫ ਬਿੱਟੂ ਉਕਤ ਜੋ ਹੈਰੋਇੰਨ ਵੇਚਨ ਦਾ ਆਦੀ ਹੈ ਜੋ ਹੁਣ ਵੀ ਪੁਰਾਣੀ ਕਚਿਹਰੀ ਰੋਡ ਜਲਾਲਾਬਾਦ ਆਪਣੀ ਮੋਟਰਸਾਈਕਲ ਤੇ ਸਵਾਰ ਹੋ ਕੇ ਗਾਹਕਾ ਦੀ ਉਡੀਕ ਕਰ ਰਿਹਾ ਹੈ ਜੇਕਰ ਹੁਣੇ ਉਸ ਪਰ ਰੇਡ ਕੀਤੀ ਜਾਵੇ ਤਾ ਰੰਗੇ ਹੱਥੀ ਕਾਬੂ ਆ ਸਕਦਾ ਹੈ । ਇਸ ਤੇ ਸਹਾਇਕ ਥਾਣੇਦਾਰ ਬਲਕਾਰ ਸਿੰਘ ਸਾਥੀ ਕਰਮਚਾਰੀਆ ਸਮੇਤ ਮੌਕੇ ‘ਤੇ ਰੇਡ ਕਰਕੇ ਲਖਵਿੰਦਰ ਸਿੰਘ ਉਕਤ ਨੂੰ ਕਾਬੂ ਕੀਤਾ ਗਿਆ ਜਿਸ ਪਾਸ ਕੋਈ ਨਸ਼ੀਲੀ ਵਸਤੂ ਦਾ ਸ਼ੱਕ ਹੋਣ ਤੇ ਯੋਗ ਕਾਰਵਾਈ ਕਰਨ ਸਬੰਧੀ ਯੋਗ ਤਫਤੀਸ਼ੀ ਭੇਜਣ ਲਈ ਥਾਣਾ ਇਤਲਾਹ ਦਿੱਤੀ ਗਈ।
ਜਿਸ ਤੇ ਸਹਾਇਕ ਥਾਣੇਦਾਰ ਹੁਸ਼ਿਆਰ ਚੰਦ ਨੇ ਮੋਕੇ ਪਰ ਆਕੇ ਤਲਾਸ਼ੀ ਕਰਨ ਤੇ ਉਕਤ ਦੌਸ਼ੀ ਪਾਸੋਂ 05 ਗ੍ਰਾਮ ਹੈਰੋਇਨ ਬਰਾਮਦ ਹੋਣ ਪਰ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ। ਇਸ ਸੰਬੰਧੀ ਤਫਤੀਸੀ ਅਫਸਰ ਹੁਸਿਆਰ ਚੰਦ ਨੇ ਦੱਸਿਆ ਕਿ ਉਕਤ ਦੋਸੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਡ ਪਰ ਪੁਛਗਿਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
ਪਿੰਡ ਜੰਡ ਵਾਲਾ ਫਿਰਨੀ ਤੇ ਸੜਕ ਦਾ ਕਬਜ਼ਾ ਦਿਵਾਉਣ ਗਿਆ ਪ੍ਰਸ਼ਾਸਨ ਬੇਰੰਗ ਪਰਤਿਆ
ਕੰਵਰ ਨਰੇਸ਼ ਸੋਢੀ ਤੇ ਕਾਨੂੰਗੋ ਤੇ ਪਟਵਾਰੀ ਨੂੰ ਪਿੰਡ ਵਾਲਿਆਂ 5 ਘੰਟੇ ਤੋਂ ਵੱਧ ਸਮਾਂ ਘੇਰਿਆ
(ਸਤਪਾਲ ਥਿੰਦ) ਫਿਰੋਜ਼ਪੁਰ/ਗੁਰੂਹਰਸਹਾਏ। ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਕੰਵਰ ਨਰੇਸ਼ ਸੋਢੀ ਨੂੰ ਉਸ ਦੇ ਹੱਕ ਵਿੱਚ ਗੁਰੂਹਰਸਹਾਏ ਤਹਿਸੀਲ ਤੋਂ ਦਖਲ ਦਵਾਉਣ ਗਈ ਪ੍ਰਸ਼ਾਸਨ ਦੀ ਟੀਮ, ਜਿਸ ਵਿੱਚ ਕਾਨੂੰਗੋ, ਪਟਵਾਰੀ ਅਤੇ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਪਿੰਡ ਜੰਡ ਦੇ ਵਾਸੀਆਂ ਦੇ ਵਿਰੋਧ ਕਾਰਨ ਬੇਰੰਗ ਪਤਰਣਾ ਪਿਆ । (Possession Road ) ਜਦ ਇਹ ਟੀਮ ਕਬਜ਼ਾ ਦਿਵਾਉਣ ਪਹੁੰਚੀ ਤਾਂ ਪਿੰਡ ਤੋਂ 2 ਕਿੱਲੇ ਵਾਟ ਪਹਿਲਾਂ ਹੀ ਪਿੰਡ ਵਾਸੀਆਂ ਨੇ ਗੁਰੂਹਰਸਹਾਏ-ਰੱਤੇਵਾਲਾ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਸੜਕ ’ਤੇ ਹੀ ਗੱਡੀਆਂ ਨੂੰ ਘੇਰ ਕੇ ਧਰਨਾ ਲਗਾ ਦਿੱਤਾ ਇਸ ਦੌਰਾਨ 5 ਘੰਟੇ ਤੋਂ ਬਾਅਦ ਮੌਕੇ ’ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਥਾਣਾ ਮੁਖੀ ਗੁਰੂਹਰਸਹਾਏ ਰਵੀ ਕੁਮਾਰ ਪਹੁੰਚੇ। ਪਿੰਡ ਵਾਸੀਆਂ ਨਾਲ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਨਾਇਬ ਤਹਿਸੀਲਦਾਰ ਦੇ ਵਿਸ਼ਵਾਸ ਦਿਵਾਏ ਜਾਣ ਤੋਂ ਬਾਅਦ ਕਿ ਅੱਗੇ ਤੋਂ ਕਬਜ਼ਾ ਦਿਵਾਉਣ ਨਹੀਂ ਆਵਾਂਗੇ ਤੇ ਦਫਤਰ ਤੋਂ ਹੀ ਕਾਰਵਾਈ ਅਮਲ ਵਿੱਚ ਲਿਆਵਾਂਗੇ, ਪਿੰਡ ਵਾਸੀ ਥੋੜ੍ਹਾ ਠੰਢਾ ਪਏ।
ਲੋਕਾਂ ਤੇ ਕਿਸਾਨ ਯੂਨੀਅਨਾਂ ਵਾਲਿਆਂ ਨੇ ਕਈ ਘੰਟੇ ਸਾਨੂੰ ਘੇਰੀ ਰੱਖਿਆ
ਇਸ ਮੌਕੇ ਕਬਜ਼ਾ ਲੈਣ ਵਾਲੀ ਧਿਰ ਕੰਵਰ ਨਰੇਸ਼ ਸੋਢੀ ਨੇ ਦੱਸਿਆ ਕਿ ਹੇਠਲੇ ਪੱਧਰ ਤੋਂ ਲੈ ਕੇ ਹਾਈਕੋਰਟ ਤੱਕ ਕੇਸ ਲੜਿਆ ਹਾਂ , ਇਹ ਜ਼ਮੀਨ ਮੇਰੀ ਮਾਲਕੀ ਹੈ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕੋਰਟ ਦੇ ਹੁਕਮਾਂ ’ਤੇ ਲੋਕਲ ਪ੍ਰਸ਼ਾਸਨ ਦਖਲ ਦਿਵਾਉਣ ਗਿਆ ਵੀ ਪਰ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨਾਂ ਵਾਲਿਆਂ ਨੇ ਕਈ ਘੰਟੇ ਸਾਨੂੰ ਘੇਰੀ ਰੱਖਿਆ ਜਦ ਕਿ ਪ੍ਰਸ਼ਾਸਨ ਨੇ ਆਪ ਕਿਹਾ ਕਿ ਕਬਜ਼ਾ ਲੈ ਕੇ ਦੇਵਾਂਗੇ। ਪਿੰਡ ਵਾਸੀ ਤੇ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਅਸੀਂ ਪਿੰਡ ’ਚੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਸੜਕ ਤੇ ਫਿਰਨੀ ਦੀ ਇੱਕ ਇੰਚ ਵੀ ਜਗ੍ਹਾ ਨਹੀਂ ਦਿਆਂਗੇ। ਇਸ ਮੌਕੇ ਨਾਇਬ ਤਹਿਸੀਲਦਾਰ ਦੇ ਵਿਸ਼ਵਾਸ਼ ਤੋਂ ਬਾਅਦ ਧਰਨਾ ਸਮਾਪਤ ਕਰਕੇ 7 ਮੈਂਬਰੀ ਕਮੇਟੀ ਬਣਾਈ ਗਈ। (Possession Road )
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਦਲਿਤ ਸਮਾਜ ਦੇ ਰੋਹ ਅੱਗੇ ਝੁਕਿਆ ਮੈਡੀਕਲ ਕਾਲਜ ਪ੍ਰਸ਼ਾਸਨ
ਸਰਕਾਰੀ ਮੈਡੀਕਲ ਕਾਲਜ ਖਿਲਾਫ ਰੋਸ ਪ੍ਰਦਰਸ਼ਨ ਮੁਲਤਵੀ: ਡਾ. ਜਤਿੰਦਰ ਸਿੰਘ ਮੱਟ
ਨਰਿੰਦਰ ਸਿੰਘ ਚੌਹਾਨ/ਪਟਿਆਲਾ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਇੱਕ ਪ੍ਰੋਫੈਸਰ ਕੋਲੋਂ ਕਾਲਜ ਪ੍ਰਸ਼ਾਸਨ ਵੱਲੋਂ ਬਿਨਾਂ ਅਧਿਆਪਕ ਦੀ ਸਹਿਮਤੀ ਦੇ ਅਧਿਆਪਨ ਦਾ ਕੰਮ ਵਾਪਸ ਲੈਣ ਦੇ ਮਾਮਲੇ ਦੇ ਗਰਮਾਉਣ ਤੋਂ ਬਾਅਦ ਵੀਰਵਾਰ ਕਾਲਜ ਪ੍ਰਸ਼ਾਸਨ ਨੇ ਪੀੜਿਤ ਪ੍ਰੋਫੈਸਰ ਨੂੰ ਮੁੜ ਅਧਿਆਪਨ ਦਾ ਕੰਮ ਦੇਣ ਦੇ ਹੁਕਮ ਕਰ ਦਿੱਤੇ ਹਨ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਪੰਜਾਬ, ਆਦਿ ਧਰਮ ਸਮਾਜ, ਆਧਸ, ਡਾ. ਅੰਬੇਡਕਰ ਵੈਲਫੇਅਰ ਸੁਸਾਇਟੀ ਪੰਜਾਬ ਆਦਿ ਦਲਿਤ ਜਥੇਬੰਦੀਆਂ ਵੱਲੋਂ ਕਾਲਜ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਾਲਜ ਪ੍ਰਸ਼ਾਸਨ ਨੂੰ ਇੱਕ ਹਫਤੇ ਦਾ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਇੱਕ ਹਫਤੇ ਅੰਦਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਪ੍ਰੋਫੈਸਰ ਨੂੰ ਉਸਦਾ ਟੀਚਿੰਗ ਵਿਸ਼ਾ ਵਾਪਸ ਨਾ ਦਿੱਤਾ ਗਿਆ ਤਾਂ ਦਲਿਤ ਸਮਾਜ ਵੱਲੋਂ ਮੈਡੀਕਲ ਕਾਲਜ ਪਟਿਆਲਾ ਦਾ ਘਿਰਾਓ ਕੀਤਾ ਜਾਵੇਗਾ। ਦਲਿਤ ਜਥੇਬੰਦੀਆਂ ਦੀ ਵਿਰੋਧਤਾ ਅੱਗੇ ਝੁਕਦਿਆਂ ਕਾਲਜ ਪ੍ਰਸ਼ਾਸਨ ਵੱਲੋਂ ਵੀਰਵਾਰ ਨੂੰ ਅਸਿਸਟੈਂਟ ਪ੍ਰੋਫੈਸਰ ਨੂੰ ਉਸ ਵੱਲੋਂ ਪਿਛਲੇ 13 ਸਾਲਾਂ ਤੋਂ ਪੜ੍ਹਾਇਆ ਜਾ ਰਿਹਾ ਵਿਸ਼ਾ ਵਾਪਸ ਪੜ੍ਹਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਇਸ ਮੌਕੇ ਕਾਲਜ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਮੈਡੀਕਲ ਕਾਲਜ ਪ੍ਰਸ਼ਾਸਨ ਖਿਲਾਫ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਜਾਤੀ ਵਿਤਕਰਾ ਕਰਨ ਵਾਲੇ ਅਧਿਕਾਰੀਆਂ ਨੂੰ ਬਾਜ ਆਉਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਵਿਭਾਗ ਵਿੱਚ ਜਾਤੀ ਭੇਦਭਾਵ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀਆਂ 1991 ਅਤੇ 2003 ਦੀਆਂ ਨੋਟੀਫਿਕੇਸ਼ਨਾਂ ਨੂੰ ਨਜ਼ਰਅੰਦਾਜ ਕਰਕੇ ਅਨੁਸੂਚਿਤ ਜਾਤੀ ਦੇ ਉਕਤ ਅਧਿਆਪਕ ਦੀ ਤਰੱਕੀ ਵਿਚ ਵੀ ਅੜਿੱਕਾ ਡਾਹਿਆ ਗਿਆ ਹੈ। ਉਨ੍ਹਾਂ ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਕੱਤਰ ਨੂੰ ਅਪੀਲ ਕੀਤੀ ਕਿ ਪੀੜਤ ਅਧਿਆਪਕ ਦੀ ਨਿਯਮਾਂ ਅਨੁਸਾਰ ਬਣਦੀ ਤਰੱਕੀ ਦਿੱਤੀ ਜਾਵੇ। ਐਸ.ਸੀ ਕੈਟਾਗਿਰੀ ਦੇ ਉਕਤ ਅਧਿਆਪਕ ਨੂੰ ਪੰਜਾਬ ਸਰਕਾਰ ਦੀਆਂ ਨੋਟੀਫਿਕੇਸ਼ਨ ਅਨੁਸਾਰ ਨਿਯੁਕਤੀ ਦੀ ਤਾਰੀਖ ਤੋਂ ਹੀ ਅਸਿਸਟੈਂਟ ਪ੍ਰੋਫੈਸਰ ਰੀਡੈਜ਼ੀਗਨੇਟ ਕੀਤਾ ਜਾਵੇ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਕਰਮਚਾਰੀ ਮਹਾਂਸੰਘ ਦੇ ਬਲਬੀਰ ਸਿੰਘ, ਕੁਲਵਿੰਦਰ ਸਿੰਘ ਅਤੇ ਪੀੜਿਤ ਪ੍ਰੋਫੈਸਰ ਡਾ. ਇਕਬਾਲ ਸਿੰਘ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5 ਦਸੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਣਗੇ ਕਬੱਡੀ ਕੱਪ ਦੇ ਤਿੰਨ ਮੈਚ | Kabaddi Cup
ਬਠਿੰਡਾ (ਸੁਖਜੀਤ ਮਾਨ)। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 10 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ 2019 ਦੇ ਮੱਦੇਨਜ਼ਰ ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ 5 ਦਸੰਬਰ ਨੂੰ 3 ਮੈਚ ਕਰਵਾਏ ਜਾਣਗੇ। ਖੇਡ ਵਿਭਾਗ ਦੁਆਰਾ ਕਰਵਾਏ ਜਾ ਰਹੇ ਇਨ੍ਹਾਂ ਮੈਚਾਂ ਵਿੱਚ ਪੁਰਸ਼ ਵਰਗ ਦੀਆਂ ਛੇ ਟੀਮਾਂ ਵੱਲੋਂ ਮੈਚ ਖੇਡੇ ਜਾਣਗੇ। ਇਸ ਮੌਕੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਾਵੇਗੀ। ਮੈਚਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ।  ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਖਪ੍ਰੀਤ ਸਿੰਘ ਸਿੱਧੂ ਨੇ ਮੈਚਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ  ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕੀਤੇ ਜਾਣ ਵਾਲੇ ਅਗਾਊਂ ਤੇ ਲੋੜੀਂਦੇ ਪ੍ਰਬੰਧਾਂ ਲਈ ਜੋ ਵੀ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। (Kabaddi Cup)
ਉਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕੌਮਾਂਤਰੀ ਕਬੱਡੀ ਕੱਪ ਦੇ ਮੈਚਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਨੂੰ ਚੈਅਰਮੇਨ, ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ ਨੂੰ ਕਨਵੀਨਰ, ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦੀਪ ਸਿੰਘ ਮਾਨ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਖੇਡ ਸਟੇਡੀਅਮ ਦੀ ਸਾਫ-ਸਫਾਈ, ਸਜਾਵਟ, ਪੀਣ ਲਈ ਸਾਫ ਪਾਣੀ, ਬੈਰੀਕੇਡਿੰਗ, ਟ੍ਰੈਫ਼ਿਕ ਅਤੇ ਪਾਰਕਿੰਗ ਦੇ ਸੁਚੱਜੇ ਇੰਤਜ਼ਾਮਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ।
ਇਹ ਵੀ ਪੜ੍ਹੋ : ਰਿਸ਼ਵਤ ਦੇ ਪੈਸੇ ਫੜ੍ਹਨ ਵਾਲੇ ਨੂੰ ਵਿਜੀਲੈਂਸ ਨੇ ਫੜ੍ਹਿਆ
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੇਡ ਅਫਸਰ ਵਿਜੇ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਖੇਡ ਸਟੇਡੀਅਮ ਦੇ ਮੈਦਾਨ ਨੂੰ ਸਵਾਰਨ, ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਮੈਚਾਂ ਮੌਕੇ ਸਟੇਡੀਅਮ ਵਿਖੇ ਮੈਡੀਕਲ ਟੀਮਾਂ ਦੇ ਲੋਂੜੀਦੇ ਪ੍ਰਬੰਧ ਕਰਨ, ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਟੇਡੀਅਮ ਵਿਖੇ ਸਥਿਤ ਪਖਾਨਿਆਂ ਅਤੇ ਸਟੇਡੀਅਮ ਦੀ ਲੋਂੜੀਦੀ ਮੁਰੰਮਤ ਕਰਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸਟੇਡੀਅਮ ਤੇ ਸ਼ਹਿਰ ਅੰਦਰ ਟ੍ਰੈਫਿਕ ਅਤੇ ਪਾਰਕਿੰਗ ਦੇ ਲੋਂੜੀਦੇ ਹੱਲ ਕਰਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ। (Kabaddi Cup)
ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦਿੱਤਾ ਦੋ ਦਿਨਾਂ ਦਾ ਅਲਟੀਮੇਟਮ
ਲੋਕ ਸੰਘਰਸ਼ ਦਾ ਸੇਕ ਸੇਕਣ ਲਈ ਤਿਆਰੀ ਦਾ ਦਿੱਤਾ ਸੱਦਾ
ਜਸਵੀਰ ਸਿੰਘ/ਬਰਨਾਲਾ। ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਲੋਕ ਘੋਲ ਦੇ ਮੋਢੀ ਲੋਕ ਆਗੂ ਮਨਜੀਤ ਧਨੇਰ ਦੇ ਜੇਲ੍ਹ ਜਾਣ ਦੇ ਪੰਦਰ੍ਹਵੇਂ ਦਿਨ ਅੱਜ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਚੇਤਾਵਨੀ ਦਿੱਤੀ ਕਿ ਸੰਘਰਸ਼ੀ ਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ। ਅੱਜ ਦੇ ਪੱਕੇ ਮੋਰਚੇ ‘ਚ ਲੇਖਕ, ਕਲਮਕਾਰ, ਬੁੱਧੀਜੀਵੀ, ਰੰਗਕਰਮੀਆਂ, ਪੱਤਰਕਾਰਾਂ, ਸਾਹਿਤਕਾਰਾਂ, ਜਮਹੂਰੀ ਕਾਰਕੁਨਾਂ, ਤਰਕਸ਼ੀਲਾਂ ਵੱਲੋਂ ਦਿੱਤਾ ਲੋਕ ਸੰਘਰਸ਼ ਨੂੰ ਸਮਰਥਨ ਹੀ ਨਹੀਂ ਸੈਂਕੜਿਆਂ ਦੀ ਗਿਣਤੀ ‘ਚ ਸ਼ਾਮਲ ਹੋ ਕੇ ਕਲਮ, ਕਲਾ, ਸੰਗਰਾਮਾਂ ਦੀ ਹਕੀਕੀ ਸਾਂਝ ਦਾ ਜ਼ੋਰਦਾਰ ਪ੍ਰਗਟਾਵਾ ਵੀ ਕੀਤਾ ਤੇ ਪ੍ਰਸ਼ਾਸਨ ਨੂੰ ਤਰੇਲੀਆਂ ਲਿਆਂਦੀਆਂ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਮਾਂਗਾ, ਬਲਵਿੰਦਰ ਕੌਰ ਭੈਣੀਬਾਘਾ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਜੋਧਪੁਰ, ਤਿਰਲੋਚਨ ਸਿੰਘ, ਰਮੇਸ਼ ਮਾਲੜੀ, ਦੀਦਾਰ ਮੁੱਦਕੀ, ਅਵਤਾਰ ਸਿੰਘ ਰਸੂਲਪੁਰ, ਗੁਰਬਿੰਦਰ ਸਿੰਘ ਕਲਾਲਾ ਨੇ ਹਾਕਮਾਂ ਨੂੰ ਚੁਣੌਤੀ ਦਿੱਤੀ ਕਿ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਮਨਜੀਤ ਧਨੇਰ ਨੂੰ ਨਹੀਂ ਸਗੋਂ ਲੋਕ ਹੱਕਾਂ ਲਈ ਜੂਝਣ, ਲਿਖਣ, ਬੋਲਣ, ਕਲਾ ਰਾਹੀਂ ਪ੍ਰਗਟਾਵਾ ਕਰਨ ਵਾਲੀ ਲੋਕ ਪੱਖੀ ਅਵਾਜ਼ ਨੂੰ ਸਜ਼ਾ ਸੁਣਾਈ ਹੈ। ਬੁਲਾਰਿਆਂ ਕਿਹਾ ਕਿ ਔਰਤਾਂ ਉੱਪਰ ਇੱਕ ਬੰਨੇ ਜ਼ਬਰ ਸਾਰੇ ਹੱਦਾਂ-ਬੰਨੇ ਪਾਰ ਕਰ ਰਿਹਾ ਹੈ, ਸੱਤਾ ਉੱਪਰ ਕਾਬਜ਼ ਸਿਆਸਤਦਾਨਾਂ ਵਿੱਚ ਅਪਰਾਧੀਆਂ ਖਾਸ ਕਰ ਔਰਤਾਂ ਉੱਪਰ ਜ਼ਬਰ-ਜਨਾਹ, ਦੁਰਾਚਾਰ, ਕਤਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਕੂਮਤ ਉਨ੍ਹਾਂ ਦੀ ਰਾਖੀ ਕਰ ਰਹੀ ਹੈ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ, ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਸੁਖਦੇਵ ਸਿੰਘ ਕੋਕਰੀਕਲਾਂ, ਬਲਵੰਤ ਉੱਪਲੀ, ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਵੱਲੋਂ ਧਾਰੀ ਸਾਜਿਸ਼ੀ ਚੁੱਪ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੰਘਰਸ਼ ਕਮੇਟੀ ਪੰਜਾਬ ਲੰਬੇ ਸਮੇਂ ਲਈ ਚੱਲਣ ਵਾਲੇ ਸੰਘਰਸ਼ ਲਈ ਇਰਾਦਾ ਧਾਰਕੇ ਆਈ ਹੈ।
ਪੂਰੀ ਸੋਚ ਵਿਚਾਰ ਕਰਨ ਤੋਂ ਲੰਬੇ ਦਾਅ ਦੀ ਯੋਜਨਾਬੰਦੀ ਕਰਕੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਕਦਮ ਚੁੱਕਿਆ ਹੈ। ਆਉਣ ਵਾਲੇ ‘ਚ ਲੋਕ ਆਗੂ ਮਨਜੀਤ ਦੀ ਸਜ਼ਾ ਰੱਦ ਕਰਨ ਦੇ ਰਾਹ ‘ਚ ਸਰਕਾਰ ਵੱਲੋਂ ਡਾਹੇ ਜਾਣ ਜਾਣ ਵਾਲੇ ਅੜਿੱਕੇ ਕਿਵੇਂ ਕੱਢਣੇ ਹਨ। ਇਸ ਦਾ ਵੀ ਹੱਲ ਕਰਕੇ ਤੁਰੇ ਹਾਂ, ਆਉਣ ਵਾਲੇ ਸਮੇਂ ਦਾ ਵਿਸ਼ਾਲ ਅਤੇ ਤਿੱਖਾ ਹੋਣ ਵਾਲਾ ਸੰਘਰਸ਼ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। ਸੰਘਰਸ਼ ਕਮੇਟੀ ਨੇ ਪ੍ਰਸ਼ਾਸ਼ਨ/ਪੰਜਾਬ ਸਰਕਾਰ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਠੋਸ ਪ੍ਰਗਤੀ ਜੋ 26 ਸਤੰਬਰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਅਨੁਸਾਰ ਅਮਲ ਵਿੱਚ ਲਿਆਵੇ ਤੇ ਸੰਘਰਸ਼ੀ ਅਤੇ ਜੁਝਾਰੂ ਲੋਕਾਂ ਦੇ ਸਬਰ ਦੀ ਪਰਖ ਕਰਨਾ ਬੰਦ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸੰਘਰਸ਼ ਦਾ ਸੇਕ ਸਹਿਣ ਲਈ ਤਿਆਰ ਰਹੇ।
ਮੋਰਚੇ ‘ਚ ਸ਼ਾਮਲ ਲੇਖਕਾਂ ਸਾਹਿਤਕਾਰਾਂ, ਰੰਗ ਕਰਮੀਆਂ ਨੇ ਐਲਾਨ ਕੀਤਾ ਕਿ ਪਿੰਡਾਂ, ਕਸਬਿਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਚਾਰ-ਗੋਸ਼ਟੀਆਂ, ਨਾਟਕਾਂ, ਗੀਤ-ਸੰਗੀਤ, ਜਾਗੋਆਂ ਅਤੇ ਪ੍ਰਭਾਤ-ਫੇਰੀਆਂ ਰਾਹੀਂ ਲੋਕਾਂ ਦੇ ਕਾਫ਼ਲਿਆਂ ਨੂੰ ਧਰਨੇ ‘ਚ ਲਿਆਉਣ ਲਈ ਹੋਰ ਵੀ ਵਿਆਪਕ ਮੁਹਿੰਮ ਛੇੜਨ ਜਾ ਰਹੇ ਹਨ। ਲੋਕ ਆਗੂ ਮਨਜੀਤ ਧਨੇਰ ਨੂੰ ਦੀ ਉਮਰ ਕੈਦ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਲੱਗੇ ਦਿਨ ਰਾਤ ਦੇ ਪੱਕੇ ਮੋਰਚੇ ਦੇ ਪੰਦਰਵੇਂ ਦਿਨ ਮਾਲਵਾ ਬੈਲਟ ਤੋਂ ਵੀ ਪਾਰ ਦੇ ਜਿਲ੍ਹਿਆਂ ਤੋਂ ਔਰਤਾਂ ਦੇ ਜੁਝਰੂ ਜਥੇ ਸ਼ਾਮਲ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੋਕਾਂ ਨੇ ਨਸ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਕੱਢੀ ਭੜਾਸ, ਮਿਲੀਭੁਗਤ ਦੇ ਲਾਏ ਦੋਸ਼
ਰਾਮਾਂ ਮੰਡੀ (ਸਤੀਸ਼ ਜੈਨ)। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਇਲਾਕੇ ਦੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਲਈ ਅੱਜ ਸ਼ਾਮ 5 ਵਜੇ ਖੂਹ ਵਾਲਾ ਚੌਂਕ ਰਾਮਾਂ ਮੰਡੀ ਵਿਖੇ ਕੀਤਾ ਇੱਕ ਸਮਾਗਮ ਕੀਤਾ ਗਿਆ ਇਸ ਵਿੱਚ ਪੁਲਿਸ ਰੇਂਜ ਦੇ ਆਈਜੀ ਐੱਮ. ਐੱਫ. ਫਰੂਕੀ, ਜ਼ਿਲ੍ਹਾ ਪੁਲਿਸ ਮੁਖੀ ਨਾਨਕ ਸਿੰਘ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਇਸ ਮੌਕੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੰਚ ਦੇ ਆਗੂ ਮੇਜਰ ਸਿੰਘ ਕਮਾਲੂ ਤੇ ਨੇ ਇਲਾਕੇ ਅੰਦਰ ਵਧ ਰਹੇ ਨਸ਼ਿਆਂ ਦੇ ਪ੍ਰਸਾਰ ਸਬੰਧੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਤੇ ਕਿਹਾ ਕਿ ਨਸ਼ਿਆਂ ਨਾਲ ਏਡਜ਼ ਦੀ ਬਿਮਾਰੀ ‘ਚ ਵੀ ਵਾਧਾ ਹੋ ਰਿਹਾ ਹੈ ਜੋ ਕਿ ਸੂਬੇ ਲਈ ਵੱਡੀ ਚਿੰਤਾ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਨਸ਼ੇ ਕਰਨ ‘ਚ ਨੌਜਵਾਨ ਲੜਕੀਆਂ ਵੀ ਪਿੱਛੇ ਨਹੀਂ ਹਨ। (Rama Mandi News)
ਇਹਨਾਂ ਤੋਂ ਇਲਾਵਾ ਆਈਜੀ ਐੱਮ. ਐੱਫ. ਫਰੂਕੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸਰਕਾਰ ਵੀ ਨਸ਼ਿਆਂ ਨੂੰ ਬੰਦ ਕਰਵਾਉਣ ਲਈ ਲਗਾਤਾਰ 24 ਘੰਟੇ ਕੋਸ਼ਿਸ਼ ਕਰਨ ‘ਚ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਪਲਾਇਰਾਂ ਦੀ ਅੱਜ ਚੇਨ ਤੋੜਨ ਦੀ ਲੋੜ ਹੈ ਉਹਨਾਂ ਕਿਹਾ ਕਿ ਲੋਕ ਡਰ ਕੇ ਘਰ ਬੈਠਣ ਦੀ ਬਜਾਏ ਡਟ ਕੇ ਪੁਲਿਸ ਦਾ ਸਾਥ ਦੇਣ ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਨਸ਼ਿਆਂ ਸਬੰਧੀ ਸ਼ਿਕਾਇਤਾਂ ਵੀ ਸੁਣੀਆਂ ਲੋਕਾਂ ਨੇ ਪ੍ਰਸ਼ਾਸਨ ਖਿਲਾਫ਼ ਡਟ ਕੇ ਆਪਣੀ ਭੜਾਸ ਕੱਢੀ ਤੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਬਿਨਾ ਨਸ਼ਿਆਂ ਦਾ ਕਾਰੋਬਾਰ ਸੰਭਵ ਨਹੀਂ ਹੈ, ਜਿਸ ਕਾਰਨ ਹੀ ਲੋਕ ਨਸ਼ੇ ਦੇ ਸੌਦਾਗਰਾਂ ਵਿਰੁੱਧ ਸ਼ਿਕਾਇਤ ਕਰਨ ਤੋਂ ਡਰਦੇ ਹਨ ਆਈਜੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ਤੋਂ ਬਾਅਦ ਤੁਰੰਤ ਹੀ ਥਾਣਾ ਮੁਖੀ ਮਨੋਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਤੇ ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਦੇ ਤਸਕਰਾਂ ਨਾਲ ਰਿਆਇਤ ਕਰਨ ਵਾਲੇ ਹੋਰ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
24 ਘੰਟੇ ਬਾਅਦ ਵੀ ਨਹੀਂ ਆਇਆ ਹੋਸ਼
ਡੋਪ ਟੈਸਟ ‘ਚ ਨਸ਼ੇ ਦੀ ਗੱਲ ਸਾਬਤ ਹੋਈ ਗਲਤ
ਅਸ਼ੋਕ ਵਰਮਾ, ਬਠਿੰਡਾ
ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਰੇਲਵੇ ਸਟੇਸ਼ਨ ਦੇ ਓਵਰਬਰਿੱਜ ‘ਤੇ ਸ਼ੱਕੀ ਹਾਲਾਤਾਂ ‘ਚ ਬੇਸੁੱਧ ਪਈ ਮਿਲੀ ਅਣਪਛਾਤੀ ਲੜਕੀ ਦੀ ਨਾ ਤਾਂ 24 ਘੰਟਿਆਂ ਬਾਅਦ ਕੋਈ ਪਛਾਣ ਹੋਈ ਹੈ ਤੇ ਨਾ ਹੀ ਇਲਾਜ ਦੇ ਬਾਵਜ਼ੂਦ ਉਸ ਨੂੰ ਹੋਸ਼ ਆਇਆ ਹੈ ਮਾਮਲਾ ਦਾ ਸੁਖਾਵਾਂ ਪਹਿਲੂ ਹੈ ਕਿ ਲੜਕੀ ਦਾ ਡੋਪ ਟੈਸਟ ਕਰਨ ਤੇ ਕੋਈ ਨਸ਼ਾ ਕਰਨ ਦੀ ਪੁਸ਼ਟੀ ਨਹੀਂ ਜਦੋਂਕਿ ਪਹਿਲਾਂ ਨਸ਼ੇ ਸਬੰਧੀ ਗੱਲ ਆਖੀ ਜਾ ਰਹੀ ਸੀ ਦੂਸਰਾ ਇਹ ਕਿ ਮਹਿਲਾ ਡਾਕਟਰ ਨੇ ਲੜਕੀ ਨਾਲ ਕੋਈ ਮੰਦਭਾਗੀ ਘਟਨਾ ਨਾ ਵਾਪਰਨ ਦੀ ਰਿਪੋਰਟ ਦੇ ਦਿੱਤੀ ਹੈ ਇਸ ਦੇ ਬਾਵਜ਼ੂਦ ਮਾਮਲਾ ਕਿਸੇ ਲੜਕੀ ਨਾਲ ਜੁੜਿਆ ਹੋਣ ਕਰਕੇ ਪ੍ਰਸ਼ਾਸ਼ਨ ਨੂੰ ਭਾਜੜਾਂ ਪਈਆਂ ਹੋਈਆਂ ਹਨ ਬਠਿੰਡਾ ‘ਚ ਪਿਛਲੇ ਦਿਨੀਂ ਚਿੱਟੇ ਕਾਰਨ ਹੋਈ ਡਾਂਸਰ ਲੜਕੀ ਦੀ ਮੌਤ ਦੇ ਮੱਦੇਨਜ਼ਰ ਚਿੰਤਤ ਹੋਏ ਪੁਲਿਸ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਨੂੰ ਲੜਕੀ ਦੇ ਹੋਸ਼ ‘ਚ ਆਉਣ ਦਾ ਬੇਸਬਰੀ ਨਾਲ ਇੰਤਜਾਰ ਹੈ ਤਾਂ ਜੋ ਲੜਕੀ ਨਾਲ ਵਾਪਰੀ ਕਿਸੇ ਘਟਨਾ ਵਗੈਰਾ ਬਾਰੇ ਖੁਲਾਸਾ ਹੋ ਸਕੇ ਲੜਕੀ ਕੋਲੋਂ ਮਿਲਿਆ ਇੱਕ ਦਸਤਾਵੇਜ਼ ਮਹਾਰਾਸ਼ਟਰ ਦਾ ਹੈ, ਜਿਸ ਨੂੰ ਦੇਖਦਿਆਂ ਜੀਆਰਪੀ ਨੇ ਮਹਾਂਰਾਸ਼ਟਰ ਪੁਲਿਸ ਨਾਲ ਰਾਬਤਾ ਬਣਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ
ਬੇਹੋਸ਼ ਲੜਕੀ ਨੂੰ ਸਹਾਰਾ ਦਾ ‘ਸਹਾਰਾ’
ਰੇਲਵੇ ਓਵਰਬਰਿੱਜ ‘ਤੇ ਲੜਕੀ ਦੇ ਬੇਹੋਸ਼ੀ ਦੀ ਹਾਲਤ ‘ਚ ਪਈ ਹੋਣ ਦੀ ਸੂਚਨਾ ਮਿਲਦਿਆਂ ਸਹਾਰਾ ਜਨ ਸੇਵਾ ਦੀ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਤੇ ਮਣੀਕਰਨ ਸ਼ਰਮਾ ਐਂਬੂਲੈਂਸ ਲੈਕੇ ਮੌਕੇ ‘ਤੇ ਪੁੱਜੇ ਅਤੇ ਲੜਕੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਭਰਤੀ ਕਰਵਾਇਆ ਲਗਾਤਾਰ ਇਲਾਜ ਹੋਣ ਦੇ ਬਾਵਜੂਦ ਲੜਕੀ ਬੋਲਣ ਦੇ ਸਮਰੱਥ ਨਹੀਂ ਹੋ ਸਕੀ ਹੈ ਸਹਾਰਾ ਟੀਮ ਨੇ ਲੜਕੀ ਨੂੰ ਨਵੇਂ ਕੱਪੜੇ ਪਹਿਨਾਏ ਤੇ ਸਹਾਰਾ ਹੀ ਲੜਕੀ ਦੀ ਦੇਖ ਭਾਲ ਕਰ ਰਹੀ ਹੈ
ਲੜਕੀ ਦੀ ਮੈਡੀਕਲ ਜਾਂਚ ‘ਚ ਜੁਟੀ ਟੀਮ
ਐਮਰਜੈਂਸੀ ਮੈਡੀਕਲ ਅਫਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਲਾਜ ਉਪਰੰਤ ਲੜਕੀ ਦਾ ਬਲੱਡ ਪ੍ਰੈਸ਼ਰ ਤੇ ਨਬਜ਼ ਨਾਰਮਲ ਹੋ ਗਏ ਹਨ ਨਸ਼ੇ ਦੀ ਜਾਂਚ ਲਈ ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦੀ ਸਲਾਹ ਤੇ ਲੜਕੀ ਦਾ ਡੋਪ ਟੈਸਟ ਵੀ ਕੀਤਾ ਗਿਆ, ਜਿਸ ‘ਚ ਨਸ਼ੇ ਦੀ ਗੱਲ ਗਲਤ ਪਾਈ ਗਈ ਹੈ ਗਾਇਨੀਕਾਲੋਜਿਸਟ ਡਾ. ਰੇਣੂੰਕਾ ਗੋਇਲ ਨੇ ਜਾਂਚ ਉਪਰੰਤ ਕੋਈ ਮੰਦਭਾਗੀ ਘਟਨਾ ਤੋਂ ਵੀ ਇਨਕਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਐੱਸਐੱਮਓ ਡਾ. ਸਤੀਸ਼ ਗੋਇਲ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨਪਾਲ, ਮਨੋਰੋਗ ਮਾਹਿਰ ਡਾ. ਅਰੁਣ ਬਾਂਸਲ ਤੇ ਐੱਮਡੀ ਮੈਡੀਸ਼ਨ ਡਾ. ਬਰੇਸ਼ਵਰ ਤੇ ਅਧਾਰਤ ਟੀਮ ਲੜਕੀ ਦੀ ਮੈਡੀਕਲ ਜਾਂਚ ਤੇ ਇਲਾਜ ‘ਚ ਜੁਟੀ ਹੋਈ ਹੈ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਰਾਤ ਤੋਂ ਬਾਅਦ ਲੜਕੀ ਦੀ ਸਿਹਤ ‘ਚ ਏਨਾ ਸੁਧਾਰ ਹੋਇਆ ਹੈ ਕਿ ਉਹ ਅੱਖਾਂ ਖੋਲ੍ਹ ਰਹੀ ਹੈ ਪਰ ਕੁਝ ਬੋਲ ਨਹੀਂ ਪਾ ਰਹੀ ਫਿਰ ਵੀ ਜਲਦੀ ਹੀ ਉਸ ਦੇ ਹੋਸ਼ ‘ਚ ਆਉਣ ਦੀ ਸੰਭਾਵਨਾ ਹੈ
ਜਦੋਂ ਬੋਲੇਗੀ ਉਦੋਂ ਹੀ ਖੁੱਲ੍ਹੇਗਾ ਰਾਜ : ਰੋਮਾਣਾ
ਡੀਐੱਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਘਟਨਾ ਵਾਲੀ ਥਾਂ ਜੀਆਰਪੀ ਥਾਣੇ ਅਧੀਨ ਹੈ ਪਰ ਬੇਹੋਸ਼ ਲੜਕੀ ਕੋਲੋਂ ਇੱਕ ਦਸਤਾਵੇਜ਼ ਮਿਲਿਆ ਹੈ ਜੋ ਮਹਾਂਰਾਸ਼ਟਰ ਦਾ ਹੈ, ਜਿਸ ਨੂੰ ਦੇਖਦਿਆਂ ਉੱਥੋਂ ਦੀ ਪੁਲਿਸ ਨਾਲ ਜੀਆਰਪੀ ਵੱਲੋਂ ਸੰਪਰਕ ਬਣਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਲੜਕੀ ਦੇ ਨਸ਼ੇੜੀ ਹੋਣ ਦੀ ਅਫਵਾਹ ਫੈਲਾਈ ਸੀ ਜੋ ਡੋਪ ਟੈਸਟ ‘ਚ ਝੂਠੀ ਸਾਬਤ ਹੋਈ ਹੈ ਉਨ੍ਹਾਂ ਦੱਸਿਆ ਕਿ ਲੜਕੀ ਦੇ ਕਿਸੇ ਗੱਡੀ ‘ਚੋਂ ਉੱਤਰਨ ਦੀ ਸੰਭਾਵਨਾ ਹੋ ਸਕਦੀ ਹੈ ਜਾਂ ਫਿਰ ਉਸ ਨੂੰ ਨਸ਼ੀਲੀ ਚੀਜ਼ ਸੁੰਘਾਉਣ ਦੀ ਆਸ਼ੰਕਾ ਹੈ ਉਨ੍ਹਾਂ ਕਿਹਾ ਕਿ ਜਦੋਂ ਤੱਕ ਲੜਕੀ ਹੋਸ਼ ‘ਚ ਆ ਕੇ ਖੁਦ ਕੁਝ ਨਹੀਂ ਦੱਸਦੀ ਤਦ ਤੱਕ ਕੋਈ ਵੀ ਕਿਆਸ ਸੱਚਾਈ ਦੇ ਨੇੜੇ ਨਹੀਂ ਹੋ ਸਕਦਾ ਹੈ ਪ੍ਰਸ਼ਾਸਨ ਨੂੰ ਉਸ ਦੇ ਹੋਸ਼ ‘ਚ ਆਉਣ ਦਾ ਇੰਤਜਾਰ ਹੈ ਤੇ ਜੋ ਵੀ ਲੜਕੀ ਦੱਸੇਗੀ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਸ਼ਾਸਨ ਦੇ ਭਰੋਸੇ ਮਗਰੋਂ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ
ਦੋ ਦਿਨਾਂ ਤੋਂ ਚੱਲੇ ਆ ਰਹੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਲਿਆ ਫੈਸਲਾ
ਵੱਡੀ ਗਿਣਤੀ ‘ਚ ਮੌਜ਼ੂਦ ਸੀ ਸਾਧ-ਸੰਗਤ
ਡੀਸੀ ਤੇ ਐੱਸਐੱਸਪੀ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਡੇਰਾ ਪ੍ਰੇਮੀਆਂ ਦਾ ਕੀਤਾ ਧੰਨਵਾਦ
ਕੋਟਕਪੂਰਾ, ਸੱਚ ਕਹੂੰ ਨਿਊਜ਼
ਨਾਭਾ ਜੇਲ ‘ਚ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਆਖ਼ਰਕਾਰ ਪ੍ਰਸ਼ਾਸਨ ਤੇ ਡੇਰਾ ਪ੍ਰੇਮੀਆਂ ‘ਚ ਸਹਿਮਤੀ ਬਣ ਗਈ ਹੈ ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਨਿਆਂਇਕ ਜਾਂਚ ਦੇ ਨਾਲ-ਨਾਲ ਫਾਸਟ ਟਰੈਕ ਕੋਰਟ ‘ਚ ਕੇਸ ਚਲਾਉਣ ਦੀ ਗੱਲ ਆਖੀ ਹੈ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੇ ਵਿਅਕਤੀਆਂ ਨੂੰ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ ਬੀਤੇ ਦਿਨ ਡੇਰਾ ਸ਼ਰਧਾਲੂਆਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ ।
ਸੋਮਵਾਰ ਸ਼ਾਮ ਤੱਕ ਪ੍ਰਸ਼ਾਸਨ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੀ 45 ਮੈਂਬਰ ਕਮੇਟੀ ਤੇ ਪਰਿਵਾਰ ਨਾਲ ਮੰਗਾਂ ‘ਤੇ ਵਿਚਾਰ ਕੀਤਾ ਮੀਟਿੰਗ ‘ਚ ਡਿਪਟੀ ਕਮਿਸ਼ਨਰ ਕੁਮਾਰ ਸੌਰਵ, ਐੱਸਐੱਸੀ ਰਾਜਬਚਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜ਼ੂਦ ਸਨ ।
ਇਸ ਮੌਕੇ ਡੇਰਾ ਸੱਚਾ ਸੌਦਾ ਤੋਂ 45 ਮੈਂਬਰ ਕਮੇਟੀ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ ਸਿੰਘ ਇੰਸਾਂ, ਹਰਚਰਨ ਸਿੰਘ, ਜਤਿੰਦਰ ਮਹਾਸ਼ਾ, ਗੁਰਜੀਤ ਸਿੰਘ ਇੰਸਾਂ, ਛਿੰਦਪਾਲ ਸਿੰਘ ਇੰਸਾਂ ਆਦਿ ਹਾਜ਼ਰ ਸਨ
ਪ੍ਰਸ਼ਾਸਨ ਵੱਲੋਂ ਮੰਗਾਂ ਮੰਨੇ ਜਾਣ ਦੇ ਭਰੋਸੇ ਤੋਂ ਬਾਅਦ ਸਾਧ-ਸੰਗਤ ਨੇ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਅੰਤਿਮ ਸਸਕਾਰ ਕਰਨ ਦਾ ਐਲਾਨ ਕੀਤਾ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਤੇ 45 ਮੈਂਬਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਵ ਤੇ ਐੱਸਐੱਸਪੀ ਫਰੀਦਕੋਟ ਰਾਜਬਚਨ ਸਿੰਘ ਨੇ ਨਾਮ ਚਰਚਾ ਘਰ ਕੋਟਕਪੂਰਾ ਵਿਖੇ ਪਹੁੰਚ ਕੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਇਸ ਸਬੰਧੀ 45 ਮੈਂਬਰ ਕਮੇਟੀ ਤੇ ਮਹਿੰਦਰਪਾਲ ਬਿੱਟੂ ਦੇ ਪੁੱਤਰ ਨੇ ਮੰਗ ਪੱਤਰ, ਇੱਕ ਚਿੱਠੀ ਅਤੇ ਮਹਿੰਦਰਪਾਲ ਬਿੱਟੂ ਵੱਲੋਂ ਜ਼ੇਲ੍ਹ ‘ਚ ਲਿਖੇ ਗਏ ਕੁਝ ਦਸਤਾਵੇਜ਼ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸੌਂਪੇ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਮੋਰੰਡਮ ਅੱਜ ਰਾਤ ਮੁੱਖ ਮੰਤਰੀ ਕੋਲ ਪਹੁੰਚਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਉੱਚ ਪੱਧਰੀ ਦੀ ਕਮੇਟੀ ਬਣਾਈ ਗਈ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਮਹਿੰਦਰਪਾਲ ਬਿੱਟੂ ਦੇ ਪਰਿਵਾਰ, ਜੇਲਾਂ ਵਿੱਚ ਬੰਦ ਅਤੇ ਜਮਾਨਤ ‘ਤੇ ਆਏ ਹੋਏ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀਆਈਜੀ ਨੂੰ ਸੁਚਿਤ ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਸੰਬੋਧਨ ਕਰਦਿਆਂ ਸ਼ਾਂਤੀ ਵਿਵਸਥਾ ਬਣਾਈ ਰੱਖਣ ਤੇ ਕਾਨੂੰਨ ਦਾ ਸਤਿਕਾਰ ਕਰਨ ਲਈ ਸਾਧ-ਸੰਗਤ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਬੀਤੇ ਦੋ ਦਿਨਾਂ ਤੋਂ ਵੱਡੀ ਗਿਣਤੀ ‘ਚ ਕੋਟਕਪੂਰਾ ਦੇ ਨਾਮ ਚਰਚਾ ਘਰ ਵਿਖੇ ਸਾਧ-ਸੰਗਤ ਮੰਗਾਂ ਨੂੰ ਲੈ ਕੇ ਬੈਠੀ ਹੋਈ ਸੀ ਬੀਤੇ ਦਿਨ ਸਾਧ-ਸੰਗਤ ਨੇ ਮਹਿੰਦਰਪਾਲ ਬਿੱਟੂ ‘ਤੇ ਦਰਜ਼ ਹੋਏ ਬੇਅਦਬੀ ਦੇ ਮੁਕੱਦਮਿਆਂ ਨੂੰ ਝੂਠੇ ਕਰਾਰ ਦਿੰਦਿਆਂ ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਰੱਖੀ ਸੀ ਤੇ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਸੱਚ ਦੇ ਰਾਹ ‘ਤੇ ਔਕੜਾਂ ਹੀ ਔਕੜਾਂ : ਪਰਮਜੀਤ ਨੰਗਲ
ਇਸ ਮੌਕੇ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਇੰਸਾਂ ਨੰਗਲ ਨੇ ਕਿਹਾ ਕਿ ਮਾਨਵਤਾ ਭਲਾਈ ਕਾਰਜ ਕਰਦਿਆਂ ਵੀ ਮਹਿੰਦਰਪਾਲ ਬਿੱਟੂ ‘ਤੇ ਤਸ਼ੱਦਦ ਢਾਹਿਆ ਗਿਆ ਇਹ ਇਨਸਾਨੀਅਤ ਦਾ ਸਭਾ ਤੋਂ ਵੱਡਾ ਘਾਣ ਹੈ ਸੱਚ ਦੇ ਰਾਹ ‘ਤੇ ਚੱਲਦਿਆਂ ਔਕੜਾਂ ਆਉਂਦੀਆਂ ਹਨ। ਜਿੰਨੀ ਮਰਜੀ ਅੱਤਿਆਚਾਰ ਦੀ ਹੱਦ ਤੇ ਬੇਇਨਸਾਫ਼ੀ ਹੋਵੇ ਫਿਰ ਵੀ ਸੱਚ ਦੇ ਪਹਿਰੇਦਾਰ ਕਦੇ ਡੋਲਦੇ ਨਹੀਂ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।