Protection - Sach Kahoon Punjabi
ਡਾਟਾ ਸੁਰੱਖਿਆ ਤੇ ਨਿੱਜਤਾ ਦੀ ਰੱਖਿਆ ਹੋਵੇ ਯਕੀਨੀ
ਸਾਈਬਰ ਦੌਰ ’ਚ ਡਾਟਾ ਸੁਰੱਖਿਆ ਜਾਂ ਨਿੱਜਤਾ ਦੀ ਰੱਖਿਆ ਕਰਨ ਵਾਲੇ ਇੱਕ ਕਾਨੂੰਨ ਦੀ ਲੋੜ ਬੀਤੇ ਦਹਾਕੇ ਤੋਂ ਹੀ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਖੁਸ਼ਖਬਰੀ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ’ਚ ਸਬੰਧਿਤ ਬਿੱਲ ਪੇਸ਼ ਕੀਤਾ ਜਾ ਸਕਦਾ ਹੈ ਕੇਂਦਰੀ ਮੰਤਰੀ ਮੰਡਲ ਨੇ ਇਸ ਬਿੱਲ ਨੂੰ ਅੰਤਿਮ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ ਇਹ ਡਿਜ਼ੀਟਲ ਡਾਟਾ ਸੁਰੱਖਿਆ ਬਿੱਲ ਨਿੱਜੀ ਅਤੇ ਸਰਕਾਰੀ, ਦੋਵਾਂ ਤਰ੍ਹਾਂ ਦੀਆਂ ਸੰਸਥਾਵਾਂ ’ਤੇ ਲਾਗੂ ਹੋਵੇਗਾ ਆਈਟੀ ਕੰਪਨੀਆਂ ਕੀ ਸੂਚਨਾਵਾਂ ਜਾਂ ਅੰਕੜੇ ਜੁਟਾ ਰਹੀਆਂ ਹਨ, ਕੀ ਆਪਣੇ ਸਰਵਰ ’ਚ ਰੱਖ ਰਹੀਆਂ ਹਨ ਅਤੇ ਉਸ ’ਚੋਂ ਕਿੰਨਾ ਕਿਸ ਨਾਲ ਸਾਂਝਾ ਕਰ ਰਹੀਆਂ ਹਨ।
ਅਜਿਹੀਆਂ ਤਮਾਮ ਜਾਣਕਾਰੀਆਂ ਹੁਣ ਕੰਪਨੀਆਂ ਨੂੰ ਦੇਣੀਆਂ ਪੈਣਗੀਆਂ ਜ਼ਿਕਰਯੋਗ ਹੈ ਕਿ ਪ੍ਰਸਤਾਵਿਤ ਕਾਨੂੰਨ ਨੂੰ ਲੈ ਕੇ ਕਈ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਹਨ ਦਰਅਸਲ, ਕੇਂਦਰ ਸਰਕਾਰ ਨੇ ਦਸੰਬਰ, 2019 ’ਚ ਨਿੱਜੀ ਡਾਟਾ ਸੁਰੱਖਿਆ ਬਿੱਲ ਲੋਕ ਸਭਾ ’ਚ ਪੇਸ਼ ਕੀਤਾ ਸੀ ਅਤੇ ਤੁਰੰਤ ਇੱਕ ਸਾਂਝੀ ਸੰਸਦੀ ਕਮੇਟੀ ਨੂੰ ਭੇਜ ਦਿੱਤਾ ਸੀ ਪੈਨਲ ਨੂੰ ਆਪਣੀ ਰਿਪੋਰਟ ਪੇਸ਼ ਕਰਨ ’ਚ ਕਰੀਬ ਦੋ ਸਾਲ ਲੱਗ ਗਏ ਜਿਸ ’ਚ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਕਿਸੇ ਵੀ ਤਜਵੀਜ਼ ਦੇ ਬਿਨੈ ਵਿਚ ਸਰਕਾਰੀ ਏਜੰਸੀ ਵੱਲੋਂ ਨਿੱਜੀ ਡਾਟੇ ਦੀ ਵਰਤੋਂ ਨਾਲ ਜੁੜੀ ਛੋਟ ਸਬੰਧੀ ਲੋੜੀਂਦੇ ਸੁਰੱਖਿਆ ਉਪਾਅ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ।
ਆਖ਼ਰ ਅਗਸਤ, 2022 ’ਚ ਪੁਰਾਣੇ ਬਿੱਲ ਨੂੰ ਵਾਪਸ ਲੈ ਲਿਆ ਗਿਆ ਅਤੇ ਤਿੰਨ ਮਹੀਨੇ ਬਾਅਦ ਸਰਕਾਰ ਨੇ ਡਿਜ਼ੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਦਾ ਖਰੜਾ ਜਾਰੀ ਕੀਤਾ ਹੁਣ ਆਈਟੀ ਕੰਪਨੀਆਂ ਨੂੰ ਇਹ ਜਾਣਕਾਰੀ ਸਾਂਝੀ ਕਰਨੀ ਹੋਵੇਗੀ ਕਿ ਉਹ ਨਾਗਰਿਕਾਂ ਦੀਆਂ ਕਿਹੜੀਆਂ ਸੂਚਨਾਵਾਂ ਅਤੇ ਅੰਕੜੇ ਜੁਟਾ ਰਹੀਆਂ ਹਨ ਅਤੇ ਕਿੰਨਾ ਸਟੋਰੇਜ਼ ਕਰ ਰਹੀਆਂ ਹਨ ਅਤੇ ਕਿੰਨਾ ਕਿਸੇ ਹੋਰ ਨਾਲ ਸਾਂਝਾ ਕਰ ਰਹੀਆਂ ਹਨ ਇਸ ਲਈ ਵੀ ਜ਼ਰੂਰੀ ਹੈ ਕਿ ਪਿਛਲੇ ਕੁਝ ਸਾਲਾਂ ’ਚ ਨਾਗਰਿਕਾਂ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਨਾਲ ਸਬੰਧਿਤ ਡਾਟਾ ਚੋਰੀ ਹੋਣ, ਸਾਂਝਾ ਕਰਨ ਅਤੇ ਲੀਕ ਕਰਨ ਦੇ ਮਾਮਲੇ ਲਗਾਤਾਰ ਚਰਚਾ ’ਚ ਆਉਂਦੇ ਰਹੇ ਹਨ।
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ਦੇ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ’ਚ ਰਹੇਗੀ ਛੁੱਟੀ
ਸਾਲ 2017 ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਕਿ ਸਰਕਾਰ ਦੀਆਂ ਹੀ 210 ਅਜਿਹੀਆਂ ਵੈਬਸਾਈਟਸ ਹਨ, ਜਿਨ੍ਹਾਂ ’ਤੇ ਲੋਕਾਂ ਦਾ ਆਧਾਰ ਨਾਲ ਜੁੜਿਆ ਡਾਟਾ ਮੁਹੱਈਆ ਹੈ ਗੱਲ ਉਜਾਗਰ ਹੋਣ ’ਤੇ ਇਹ ਸਾਰੀਆਂ ਵੈੱਬਸਾਈਟ ਪਹਿਲਾਂ ਬੰਦ ਕੀਤੀਆਂ ਗਈਆਂ ਅਤੇ ਫਿਰ ਉਨ੍ਹਾਂ ਤੋਂ ਆਧਾਰ ਦਾ ਡਾਟਾ ਹਟਾਇਆ ਗਿਆ ਡਾਟਾ ਲੀਕ ਹੋਣ ਦਾ ਮਾਮਲਾ ਮਹਿੰਦਰ ਸਿੰਘ ਧੋਨੀ ਦਾ ਸੀ, ਜਦੋਂ ਉਹ ਇੱਕ ਆਧਾਰ ਸੇਵਾ ਕੇਂਦਰ ’ਤੇ ਆਪਣਾ ਆਧਾਰ ਕਾਰਡ ਬਣਵਾਉਣ ਗਏ ਇਸ ਕੇਂਦਰ ਨੇ ਧੋਨੀ ਦੀ ਤਸਵੀਰ ਨਾਲ ਹੀ ਫਾਰਮ ’ਤੇ ਦਰਜ ਉਨ੍ਹਾਂ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਟਵੀਟ ਕਰ ਦਿੱਤਾ।
ਬਾਅਦ ’ਚ ਉਨ੍ਹਾਂ ਦੀ ਪਤਨੀ ਨੇ ਗੁੱਸੇ ’ਚ ਟਵੀਟ ਕੀਤਾ ਕਿ ਇਸ ਦੇਸ਼ ’ਚ ਕਿਸੇ ਦੀ ਨਿੱਜਤਾ ਬਚੀ ਵੀ ਹੈ ਜਾਂ ਨਹੀਂ, ਫਿਰ ਜਾ ਕੇ ਅਧਿਕਾਰੀਆਂ ਨੇ ਟਵੀਟ ਡਿਲੀਟ ਕੀਤਾ ਸਖ਼ਤ ਕਾਨੂੰਨ ਦੀ ਘਾਟ ’ਚ ਸਰਕਾਰ ਵੀ ਕਾਰਵਾਈ ਕਰਨ ’ਚ ਕਮਜ਼ੋਰ ਨਜ਼ਰ ਆਉਂਦੀ ਰਹੀ ਹੈ ਹਾਲਾਂਕਿ, ਸਰਕਾਰ ਨੂੰ ਵੀ ਆਪਣੇ ਕੰਮ ਕਰਨ ਦਾ ਢੰਗ ਸੁਧਾਰਨਾ ਹੋਵੇਗਾ ਇਸ ਲਈ ਜਦੋਂ ਕਾਨੂੰਨ ਬਣੇ, ਤਾਂ ਵਿਆਪਕ ਪਾਲਣਾ ਯਕੀਨੀ ਕਰਨੀ ਹੋਵੇਗੀ।
pulse polio : 33 ਲੱਖ ਨਿਆਇਆਂ ਨੂੰ ਬਿਮਾਰੀਆਂ ਤੋਂ ਮਿਲੇਗੀ ਸੁਰੱਖਿਆ ਢਾਲ
ਸਿਹਤ ਮੰਤਰੀ ਬਲਬੀਰ ਸਿੱਧ ਨੇ ਕੀਤੀ ਸ਼ੁਰੂਆਤ
ਟੀਕਾਕਰਨ ਪ੍ਰੋਗਰਾਮ ਵੀ ਨਵਜਨਮੇ ਤੇ ਬੱਚਿਆਂ ਦੀ ਮੌਤ ਦਰ ਵਿੱਚ ਭਾਰੀ ਕਟੌਤੀ ਕਰਨ ਵਿੱਚ ਮਦਦਗ਼ਾਰ ਸਾਬਿਤ ਹੋਇਆ
ਪੰਜਾਬ ਵਿੱਚ ਸਾਲ 2009 ਤੋਂ ਨਹੀਂ ਸਾਹਮਣੇ ਆਇਆ ਪੋਲੀਓ ਦਾ ਕੋਈ ਮਾਮਲਾ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚੋਂ ਪੋਲੀਓ ਦੀ ਨਾਮੁਰਾਦ ਬਿਮਾਰੀ ਦੇ ਖ਼ਾਤਮੇ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਮੁਹਾਲੀ ਦੇ ਪਿੰਡ ਜਗਤਪੁਰਾ ਵਿਖੇ ਤਿੰਨ ਰੋਜ਼ਾ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕੀਤੀ । ਸੂਬੇ ਵਿੱਚ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ ਤਹਿਤ 5 ਸਾਲ ਤੋਂ ਘੱਟ ਉਮਰ ਦੇ 33 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ।
ਬੱਚਿਆਂ ਨੂੰ ਓਰਲ ਪੋਲੀਓ ਵੈਕਸੀਨ (ਓ.ਪੀ.ਵੀ) ਦੀਆਂ ਬੂੰਦਾਂ ਪਿਲਾਉਣ ਤੋਂ ਬਾਅਦ, ਸਿਹਤ ਮੰਤਰੀ ਨੇ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਰੇ ਸੰਭਵ  ਉਪਰਾਲੇ ਕਰ ਰਹੀ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਟੀਕਾਕਰਨ ਪ੍ਰੋਗਰਾਮ ਅਧੀਨ ਸੂਬੇ ਦੇ ਹਰ ਬੱਚੇ ਨੂੰ ਸਿਹਤ ਸੁਰੱਖਿਆ ਤੇ ਨਿਰੋਗ ਜੀਵਨ ਜਿਉਣ ਯਕੀਨੀ ਬਣਾਇਆ ਜਾਵੇ।  ਉਨਾਂ ਦੱਸਿਆ ਕਿ ਮੌਜੂਦਾ ਮੁਹਿੰਮ ਦੌਰਾਨ 50,000 ਤੋਂ ਵੱਧ ਸਿਹਤ ਕਰਮਚਾਰੀ, ਆਂਗਨਵਾੜੀ ਵਰਕਰ, ਨਰਸਿੰਗ ਵਿਦਿਆਰਥੀ ਅਤੇ ਵਲੰਟੀਅਰ ਬੱਚਿਆਂ ਨੂੰ ਟੀਕੇ ਲਗਾਉਣ ਲਈ ਘਰਾਂ, ਝੁੱਗੀਆਂ, ਇੱਟਾਂ ਦੇ ਭੱਠਿਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹੋਰ ਥਾਵਾਂ ਦਾ ਦੌਰਾ ਕਰਨਗੇ। ਜਦੋਂਕਿ ਇਸ ਟੀਕਾਕਰਨ ਪ੍ਰੋਗਰਾਮ ਦੀ ਨਿਗਰਾਨੀ ਕਰਨ  ਅਤੇ ਹਰੇਕ ਬੱਚੇ ਦੇ ਟੀਕਾ ਲਾਏ ਜਾਣ ਨੂੰ ਯਕੀਨੀ ਬਣਾਉਣ ਲਈ ਕੁੱਲ 2668 ਸੁਪਰਵਾਈਜ਼ਰ  ਅਚਨਚੇਤ ਜਾਂਚ ਲਈ ਲਗਾਏ ਜਾਣਗੇ ।
ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ ਪਰ ਦੇਸ਼ ਵਿਚੋਂ ਪੋਲੀਓ ਦੇ ਸੰਪੂਰਨ ਖਾਤਮੇ ਲਈ ਟੀਕਾਕਰਨ ਲਾਜ਼ਮੀ ਹੈ
ਉਨਾਂ ਕਿਹਾ ਕਿ ਭਾਵੇਂ ਦੇਸ਼ ਪਹਿਲਾਂ ਹੀ ਪੋਲੀਓ ਮੁਕਤ ਹੈ ਪਰ ਦੇਸ਼ ਵਿਚੋਂ ਪੋਲੀਓ ਦੇ ਸੰਪੂਰਨ ਖਾਤਮੇ ਲਈ ਟੀਕਾਕਰਨ ਲਾਜ਼ਮੀ ਹੈ ਪੋਲੀਓ ਦਾ ਆਖਰੀ ਕੇਸ ਸਾਲ 2011 ਦੌਰਾਨ ਪੱਛਮੀ ਬੰਗਾਲ ਵਿੱਚ ਸਾਹਮਣੇ ਆਇਆ ਸੀ ਸਾਲ 2009 ਤੋਂ ਪੰਜਾਬ ਵਿੱਚ ਪੋਲੀਓ ਦਾ ਕੋਈ ਕੇਸ ਨਹੀਂ ਵੇਖਿਆ ਗਿਆ ਮੰਤਰੀ ਨੇ ਅੱਗੇ ਕਿਹਾ ਕਿ ਪੋਲੀਓ ਟੀਕਾਕਰਨ ਤੋਂ ਇਲਾਵਾ ਸਰਕਾਰ ਵਲੋਂ ਨਵਜੰਮੇ ਬੱਚਿਆਂ ਨੂੰ ਟੀ.ਬੀ, ਹੈਪੇਟਾਈਟਸ ਬੀ, ਡਿਫਥੀਰੀਆ, ਪਰਟੂਸਿਸ, ਟੈਟਨਸ, ਹੋਮੋਫਾਈਲਸ ਇਨਫਲੂਐਂਜ਼ਾ ਬੀ, ਖਸਰਾ, ਰੁਬੇਲਾ ਅਤੇ ਰੋਟਾਵਾਇਰਸ ਦਸਤ ਦੇ ਟੀਕੇ ਲਗਾਏ ਜਾ ਰਹੇ ਹਨ
ਉਨਾਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਨੇ ਬੱਚਿਆਂ ਦੀ ਮੌਤ ਦਰ ਨੂੰ ਵੱਡੇ ਪੱਧਰ ‘ਤੇ ਘਟਾਉਣ ਵਿੱਚ ਸਹਾਇਤਾ ਕੀਤੀ ਹੈ ਇਹ ਵੇਖਿਆ ਗਿਆ ਹੈ ਕਿ ਜਿਹਨਾਂ ਬੱਚਿਆਂ ਦਾ ਟੀਕਾਕਰਨ ਕੀਤਾ ਹੁੰਦਾ ਹੈ  ਉਨਾਂ ਨੇ ਰਾਜ ਨੂੰ ਪੋਲੀਓ ਮੁਕਤ ਰੱਖਣ ਲਈ ਅਣਥੱਕ ਕਾਰਜ ਕਰਨ ਲਈ ਹਜ਼ਾਰਾਂ ਵਲੰਟੀਅਰਾਂ, ਫਰੰਟਲਾਈਨ ਕਰਮਚਾਰੀਆਂ ਅਤੇ ਸਿਹਤ ਅਧਿਕਾਰੀਆਂ ਦੇ ਉੂਪਰਾਲੇ ਦੀ ਸ਼ਲਾਘਾ ਕੀਤੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਟੀਕਾਕਰਣ ਕਰਵਾਉਣ ਭਾਵੇਂ ਉਹ ਬੱਚਾ ਕੁਝ ਘੰਟੇ ਪਹਿਲਾਂ ਜੰਮਿਆ ਹੈ ਜਾਂ ਖੰਘ, ਜ਼ੁਕਾਮ, ਬੁਖਾਰ, ਦਸਤ ਜਾਂ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ ਕਿਉਂਕਿ ਪੋਲੀਓ ਬੂੰਦਾਂ ਦਾ ਇਨਾਂ ਬਿਮਾਰੀਆਂ ਵਿੱਚ ਕੋਈ ਨੁਕਸਾਨਦੇਹ ਪ੍ਰਭਾਵ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸਮਾਜਸੇਵੀ ਅੰਨਾ ਹਜ਼ਾਰੇ ਨੇ ਸੁਰੱਖਿਆ ਨਾ ਲੈਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਫਕੀਰ ਦੀ ਰਾਖੀ ਲਈ ਵੱਡੇ ਪੈਸਾ ਖਰਚ ਕੀਤਾ ਜਾ ਰਿਹਾ ਹੈ : Anna Hazare
ਮੁੰਬਈ। ਸਮਾਜ ਸੇਵੀ ਅੰਨਾ ਹਜ਼ਾਰੇ (Anna Hazare) ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਉਧਵ ਠਾਕਰੇ ਨੂੰ ਇੱਕ ਪੱਤਰ ਲਿਖਿਆ। ਇਸ ਵਿਚ ਅੰਨਾ ਨੇ ਲਿਖਿਆ ਕਿ ਉਨ੍ਹਾਂ ਨੂੰ ਕਿਸੇ ਤਰਾਂ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਜੇ ਉਨਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ। ਔਰਤਾਂ ਦੀ ਸੁਰੱਖਿਆ ਦੇ ਮੁੱਦੇ ‘ਤੇ ਅੰਨਾ 20 ਦਸੰਬਰ ਤੋਂ ਆਪਣੇ ਪਿੰਡ ਰਾਲੇਗਣ ਸਿੱਧੀ ‘ਚ ਮੌਨ ਵਰਤ ‘ਤੇ ਹਨ। ਹਾਲ ਹੀ ਵਿੱਚ, ਸੂਬਾ ਸਰਕਾਰ ਨੇ ਰਾਜ ਦੇ ਪ੍ਰਮੁੱਖ ਲੋਕਾਂ ਦੀ ਸੁਰੱਖਿਆ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ। ਅੰਨਾ ਦੀ ਵਾਈ ਸ਼੍ਰੇਣੀ ਨੂੰ ਜ਼ੈਡ ਸ਼੍ਰੇਣੀ ਵਿਚ ਵਧਾ ਦਿੱਤਾ ਗਿਆ ਸੀ।
ਅੰਨਾ ਨੇ ਪੱਤਰ ‘ਚ ਲਿਖਿਆ ”ਸਰਕਾਰ ਮੇਰੇ ਵਰਗੇ ਮੰਦਰ ਵਿਚ ਰਹਿੰਦੇ ਫਕੀਰਾਂ ਦੀ ਸੁਰੱਖਿਆ ‘ਤੇ ਭਾਰੀ ਰਕਮ ਖਰਚ ਕਰ ਰਹੀ ਹੈ। ਟੈਕਸ ਦੇ ਰੂਪ ‘ਚ ਲੋਕਾਂ ਤੋਂ ਪ੍ਰਾਪਤ ਹੋਏ ਪੈਸੇ ਦੀ ਅਜਿਹੀ ਦੁਰਵਰਤੋਂ ਵੇਖੀ ਨਹੀਂ ਜਾਂਦੀ। ਦੂਸਰੇ ਸੁਰੱਖਿਆ ਗਹਿਣਿਆਂ ਵਰਗੇ ਲੱਗ ਸਕਦੇ ਹਨ, ਪਰ ਮੇਰੇ ਲਈ ਇਹ ਬੁਰਾਈ ਹੈ। ਮੈਨੂੰ ਕੁਝ ਲੋਕਾਂ ਦੁਆਰਾ ਧਮਕਾਇਆ ਗਿਆ ਹੈ, ਪਰ ਮੈਂ ਮਰਨ ਤੋਂ ਨਹੀਂ ਡਰਦਾ। ਮੈਂ ਫੌਜ ਵਿਚ ਰਹਿੰਦੇ ਹੋਏ ਇਕ ਵਾਰ ਮੌਤ ਨੂੰ ਚਕਮਾ ਦਿੱਤਾ ਹੈ। ਸੁਰੱਖਿਆ ਦੇ ਬਾਵਜੂਦ, ਕੋਈ ਮਰ ਨਹੀਂ ਸਕਦਾ, ਇਸਦੀ ਗਰੰਟੀ ਨਹੀਂ ਹੋ ਸਕਦੀ। ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਸਖਤ ਸੁਰੱਖਿਆ ਹੇਠ ਕਤਲ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
DRDO ਨੇ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
DRDO | ਦੇਸ਼ ਨੂੰ ਮਜ਼ਬੂਤ ਕਰਨ ‘ਚ ਹੋਵੇਗਾ ਸਹਾਇਕ
ਓਡੀਸ਼ਾ। ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਅੱਜ ਡੀ.ਆਰ.ਡੀ.ਓ. ਨੇ ਇੱਕ ਸਫਲ ਪ੍ਰਯੋਜਨ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਓਡੀਸ਼ਾ ਦੇ ਚਾਂਦੀਪੁਰ ਤੋਂ ਬ੍ਰਹਮੋਸ ਸੁਪਰਸੋਨਿਕ ਕਰੂਜ ਮਿਜ਼ਾਈਲ ਦਾ ਮੰਗਲਵਾਰ ਸਵੇਰੇ ਸਫ਼ਲ ਪ੍ਰੀਖਣ ਕੀਤਾ ਗਿਆ। ਜਾਣਕਾਰੀ ਅਨੁਸਾਰ ਸੂਤਰਾਂ ਨੇ ਦੱਸਿਆ ਕਿ ਜ਼ਮੀਨ ‘ਤੇ ਮਾਰ ਕਰਨ ‘ਚ ਸਮਰੱਥ ਇਸ ਮਿਜ਼ਾਈਲ ਦਾ ਮੋਬਾਇਲ ਆਟੋਨਾਮਸ ਲਾਂਚਰ ਤੋਂ ਸਵੇਰੇ ਕਰੀਬ 8.30 ਵਜੇ ਚਾਂਦੀਪੁਰ ‘ਚ ਏਕੀਕ੍ਰਿਤ ਟੈਸਟ ਰੇਂਜ ਵਿਚ ਲਾਂਚ ਕੰਪਲੈਕਸ-3 ਤੋਂ ਪ੍ਰੀਖਣ ਕੀਤਾ ਗਿਆ।
ਡੀ.ਆਰ.ਡੀ.ਓ. ਨੇ ਜਾਣਕਾਰੀ ਦਿੱਤੀ ਕਿ ਸਤਿਹ ਤੋਂ ਸਤਿਹ ‘ਤੇ ਮਾਰ ਕਰਨ ‘ਚ ਸਮਰੱਥ ਮਿਜ਼ਾਈਲ ਦਾ ਪ੍ਰੀਖਣ ਸਫ਼ਲ ਰਿਹਾ। ਪ੍ਰੀਖਣ ਸਾਰੇ ਮਾਪਦੰਡਾਂ ‘ਤੇ ਖਰਾ ਉਤਰਿਆ। ਬ੍ਰਹਮੋਸ ਮਿਜ਼ਾਈਲ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਰਾਮਜੈੱਟ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ, ਜਿਸ ਨੂੰ ਪਣਡੁੱਬੀ, ਜਹਾਜ਼, ਲੜਾਕੂ ਜਹਾਜ਼ ਅਤੇ ਜ਼ਮੀਨ ਤੋਂ ਲਾਂਚ ਕੀਤਾ ਜਾ ਸਕਦਾ ਹੈ। DRDO
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Unnao ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ: ਪ੍ਰਿਯੰਕਾ
– Unnao ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ: ਪ੍ਰਿਯੰਕਾ
– ਦੁਰਾਚਾਰ ਪੀੜਤਾ ਦੀ ਮੌਤ ‘ਤੇ ਪ੍ਰਗਟਾਇਆ ਦੁੱਖ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਤਰ ਪ੍ਰਦੇਸ਼ ਦੇ ਉਨਾਵ ਦੁਰਾਚਾਰ ਪੀੜਤਾ ਦੀ ਮੌਤ ‘ਤੇ ਦੁੱਖ ਅਤੇ ਗੁੱਸਾ ਪ੍ਰਗਟ ਕਰਦੇ ਹੋਏ ਸਵਾਲ ਉਠਾਇਆ ਕਿ Unnao ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ? ਸ੍ਰੀਮਤੀ ਵਾਡਰਾ ਨੇ ਟਵੀਟ ‘ਤੇ ਕਿਹਾ ਕਿ ‘ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦੀ ਹਾਂ ਕਿ ਉਨਾਵ ਪੀੜਤਾ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਹਿੰਮਤ ਦੇਵੇ। ਇਹ ਸਾਡੀ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਉਸ ਨੂੰ ਨਿਆਂ ਨਹੀਂ ਦੇ ਸਕੇ। ਸਮਾਜਿਕ ਤੌਰ ‘ਤੇ ਅਸੀਂ ਸਭ ਦੋਸ਼ੀ ਹਾਂ ਪਰ ਇਹ ਉਤਰ ਪ੍ਰਦੇਸ਼ ‘ਚ ਖੋਖਲੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦਾ ਹੈ।’ ਉਹਨਾਂ ਕਿਹਾ ਕਿ ਉਨਾਵ ਦੀ ਪਿਛਲੀ ਘਟਨਾ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਵੱਲੋਂ ਪੀੜਤਾ ਨੂੰ ਤੁਰੰਤ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਨੇ ਲਗਾਏ 22,816 ਪੌਦੇ
ਬਠਿੰਡਾ (ਸੁਖਨਾਮ)। ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਕਿਸੇ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਚਾਹੇ ਉਹ ਢਿੱਡੋਂ ਭੁੱਖਾ ਹੋਵੇ, ਆਰਥਿਕ ਪੱਖੋਂ ਕਮਜ਼ੋਰ ਹੋਵੇ, ਇਲਾਜ ਕਰਵਾਉਣ ਤੋਂ ਲਾਚਾਰ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਉਡੀਕ ‘ਚ ਹੋਵੇ ਹਰ ਕਿਸੇ ਦੀ ਮਦਦ ਲਈ ਤਿਆਰ ਡੇਰਾ ਸ਼ਰਧਾਲੂ ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਪ੍ਰਤੀ ਵੀ ਪੂਰੀ ਤਰ੍ਹਾਂ ਗੰਭੀਰ ਹਨ ਤੇ ਇਸ ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਲਈ ਸਾਧ-ਸੰਗਤ ਨੇ ਕਮਰ ਕਸੀ ਹੋਈ ਹੈ।
ਚਾਹੇ ਕੋਈ ਵੀ ਖੁਸ਼ੀ ਜਾਂ ਗਮੀ ਦਾ ਮੌਕਾ ਹੋਵੇ ਤਾਂ ਡੇਰਾ ਸ਼ਰਧਾਲੂ ਇਸ ਮੌਕੇ ‘ਤੇ ਪੌਦੇ ਲਾ ਕੇ ਤੇ ਹੋਰ ਭਲਾਈ ਕਾਰਜ ਕਰਨੇ ਨਹੀਂ ਭੁੱਲਦੇ 15 ਅਗਸਤ ਨੂੰ ਵੀ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਵਸ ਮਨਾਇਆ, ਤਾਂ ਇਸ ਦਿਨ ਦੀ ਖੁਸ਼ੀ ‘ਚ ਪੌਦੇ ਲਾਉਣ ਵਾਲਿਆਂ ‘ਚ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਸ਼ਾਮਲ ਹੋਏ ਇਨ੍ਹਾਂ ਸ਼ਰਧਾਲੂਆਂ ਨੇ ਪੌਦੇ ਲਾਏ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਲਈ ਹੈ।
ਜ਼ਿਲ੍ਹੇ ਭਰ ‘ਚ ਸਾਧ-ਸੰਗਤ ਵੱਲੋਂ 22,816 ਪੌਦੇ ਲਾਏ ਗਏ ਬਠਿੰਡਾ ਸ਼ਹਿਰ ‘ਚ ਡਾ. ਅਸ਼ਵਨੀ ਮਿੱਤਲ ਤੇ ਸੇਵਾਮੁਕਤ ਐੱਸਡੀਓ ਈਸ਼ਵਰ ਇੰਸਾਂ ਵੱਲੋਂ ਪੌਦਾ ਲਾਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਜਿਨ੍ਹਾਂ ਨੇ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ ਤੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਤੋਂ ਵੀ ਵੱਧ ਜੋਰ ਸ਼ੋਰ ਨਾਲ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਰਣਜੀਤ ਸਿੰਘ ਇੰਸਾਂ, ਨੈਸ਼ਨਲ ਮੈਂਬਰ ਯੂਥ ਊਸ਼ਾ ਇੰਸਾਂ ਤੇ 45 ਮੈਂਬਰ ਅਮਰਜੀਤ ਕੌਰ ਇੰਸਾਂ ਤੋਂ ਇਲਾਵਾ ਯੂਥ ਦੇ ਜਿੰਮੇਵਾਰ ਸੇਵਾਦਾਰ ਵੀਰ ਤੇ ਭੈਣਾਂ, ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, ਬਲਾਕ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੇਵਾਦਾਰ ਵੀਰ ਤੇ ਭੈਣਾਂ, ਭੰਗੀਦਾਸ ਵੀਰ ਤੇ ਭੈਣਾਂ ਨੇ ਆਪਣੀ ਸੇਵਾ ਤਨਦੇਹੀ ਨਾਲ ਨਿਭਾਈ।
ਪੌਦਿਆਂ ਨੂੰ ਬੱਚਿਆਂ ਵਾਂਗ ਪਾਲਣਾ ਵੱਡੀ ਗੱਲ : ਮਿੱਤਲ
ਡੇਰਾ ਸੱਚਾ ਸੌਦਾ ਦੀ ਇਸ ਪੌਦੇ ਲਾਉਣ ਦੀ ਮੁਹਿੰਮ ਤੋਂ ਡਾ. ਅਸ਼ਵਨੀ ਮਿੱਤਲ ਕਾਫੀ ਪ੍ਰਭਾਵਿਤ ਵਿਖਾਈ ਦਿੱਤੇ ਉਨ੍ਹਾਂ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗਲੋਬਲ ਵਾਰਮਿੰਗ ਨੇ ਕੌਮਾਂਤਰੀ ਪੱਧਰ ‘ਤੇ ਬੜੇ ਮਾੜੇ ਹਾਲਾਤ ਪੈਦਾ ਕਰ ਦਿੱਤੇ ਹਨ, ਜਿਨ੍ਹਾਂ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ ਡਾ. ਮਿੱਤਲ ਨੇ ਆਖਿਆ ਕਿ ਸਾਧ-ਸੰਗਤ ਪੌਦੇ ਲਾਉਂਦੀ ਤਾਂ ਹੈ ਹੀ ਪਰ ਪੌਦਿਆਂ ਨੂੰ ਬੱਚਿਆਂ ਵਾਂਗ ਪਾਲਣਾ ਵੱਡੀ ਗੱਲ ਹੈ ਉਨ੍ਹਾਂ ਸਾਧ-ਸੰਗਤ ਵੱਲੋਂ ਚਲਾਏ ਜਾ ਰਹੇ ਮਾਨਵਾਤਾ ਭਲਾਈ ਦੇ ਹੋਰ ਕਾਰਜਾਂ ਦੀ ਵੀ ਸ਼ਲਾਘਾ ਕੀਤੀ।
ਸਾਉਣੀ ਰੁੱਤ ਦੀ ਮੱਕੀ ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ
ਵਧੇਰੇ ਝਾੜ ਲਈ ਸੁਚੱਜੀ ਪੌਦ ਸੁਰੱਖਿਆ
ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ।
ਮੱਕੀ ਪੰਜਾਬ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੀ ਹੈ ਪਰ ਮੱਕੀ ਦੀ ਫ਼ਸਲ ਦੀ ਕਾਸ਼ਤ ਨੂੰ ਲਾਹੇਵੰਦ ਬਣਾਉਣ ਵਿੱਚ ਉੱਨਤ ਕਿਸਮਾਂ ਤੇ ਉਤਪਾਦਨ ਤਕਨੀਕਾਂ ਦੇ ਨਾਲ ਕੀੜੇ-ਮਕੌੜਿਆਂ, ਨਦੀਨਾਂ ਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਵੀ ਜ਼ਰੂਰੀ ਹੈ ਇਨ੍ਹਾਂ ਦੀ ਰੋਕਥਾਮ ਲਈ ਮੁੱਢਲੀ ਜਾਣਕਾਰੀ ਇਸ ਤਰ੍ਹਾਂ ਹੈ:-
1. ਕੀੜੇ-ਮਕੌੜੇ:
ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੁੱਖ ਕੀੜਾ ਹੈ ਪੰਜਾਬ ਵਿੱਚ ਮੱਕੀ ਉੱਪਰ ਇਸਦਾ ਹਮਲਾ ਅਪਰੈਲ ਤੋਂ ਜੁਲਾਈ ਵਿੱਚ ਹੁੰੰਦਾ ਹੈ ਗੜੂੰਆ ਸਰਦੀ ਰੁੱਤ ਦੀ ਮੱਕੀ, ਜਵਾਰ ਜਾਂ ਬਾਜਰੇ ਆਦਿ ਦੇ ਮੁੱਢਾਂ, ਟਾਂਡਿਆਂ ਜਾਂ ਗੁੱਲਾਂ ਵਿੱਚ ਸੁੰਡੀ ਦੀ ਅਵਸਥਾ ਵਿੱਚ ਰਹਿੰਦਾ ਹੈ ਮਾਰਚ ਦੇ ਮਹੀਨੇ ਇਹਨਾਂ ਵਿੱਚੋਂ ਪਤੰਗੇ ਨਿੱਕਲ ਕੇ ਮੱਕੀ ਉੱਪਰ ਆਂਡੇ ਦਿੰਦੇ ਹਨ ਮਾਦਾ 10-15 ਦਿਨਾਂ  ਦੀ ਫ਼ਸਲ ‘ਤੇ ਆਂਡੇ ਦੇਣਾ ਪਸੰਦ ਕਰਦੀ ਹੈ ਆਪਣੇ ਜੀਵਨ ਕਾਲ ਦੌਰਾਨ ਇੱਕ ਮਾਦਾ ਪਤੰਗਾ ਤਕਰੀਬਨ 300 ਆਂਡੇ ਦੇ ਸਕਦੀ ਹੈ ਆਂਡਿਆਂ ‘ਚੋਂ ਨਿੱਕਲਦੇ ਸਾਰ ਹੀ ਸੁੰਡੀਆਂ ਪੱਤਿਆਂ ਨੂੰ ਖੁਰਚ ਕੇ ਖਾਂਦੀਆਂ ਤੇ ਵੱਡੀਆਂ ਹੋਣ ‘ਤੇ ਗੋਭ ਦੇ ਅੰਦਰ ਵੜ ਕੇ ਖਾਂਦੀਆਂ ਹਨ ਇਸ ਕੀੜੇ ਦਾ ਜੀਵਨ ਚੱਕਰ ਸਾਉਣੀ ਵਿੱਚ ਤਕਰੀਬਨ 30-42 ਦਿਨਾਂ ਦਾ ਹੁੰਦਾ ਹੈ ਹਮਲੇ ਵਾਲੀਆਂ ਗੋਭਾਂ ਵਿਚਲੇ ਪੱਤਿਆਂ Àੁੱਪਰ ਗੋਲ ਨਿੱਕੀਆਂ ਮੋਰੀਆਂ ਲਾਈਨਾਂ ਵਿੱਚ ਬਣਦੀਆਂ ਹਨ ਅਤੇ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ ।
ਰੋਕਥਾਮ: ਗੜੂੰਏਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਤਰ ਕੀੜੇ ਟਰੀਕੋਗ੍ਰਾਮਾ ਰਾਹੀ ਪਰਜੀਵੀ ਕਿਰਿਆ ਕੀਤੇ ਹੋਏ ਕ੍ਰੋਸਾਈਰਾ ਦੇ 40,000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ 10 ਅਤੇ ਦੁਬਾਰਾ ਇੱਕ ਹਫ਼ਤੇ ਬਾਅਦ 17 ਦਿਨਾਂ ਦੀ ਫ਼ਸਲ ਉੱਪਰ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ ਇਹਨਾਂ ਕਾਰਡਾਂ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ਤਕਰੀਬਨ 1000 ਆਂਡੇ ਹੋਣੇ ਚਾਹੀਦੇ ਹਨ ਕੱਟੇ ਹੋਏ ਕਾਰਡਾਂ ਨੂੰ ਗੋਭ ਦੇ ਪੱਤੇ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇੱਕਸਾਰ ਦੂਰੀ ‘ਤੇ ਪਿੰਨ ਨਾਲ ਨੱਥੀ ਕਰਨਾ ਚਾਹੀਦਾ ਹੈ ਗੜੂੰਏ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਬਿਜਾਈ ਤੋਂ 2-3 ਹਫ਼ਤੇ ਵਿੱਚ ਜ਼ਿਆਦਾ ਲਾਹੇਵੰਦ ਹੈ ਇਸ ਲਈ ਪੱਤਿਆਂ ਉੱਪਰ ਕੀੜੇ ਦਾ ਹਮਲਾ ਨਜ਼ਰ ਆਉਂਦੇ ਹੀ 30 ਮਿਲੀਲੀਟਰ ਕੋਰਾਜ਼ੀਨ 18.5 ਐਸ ਸੀ ਨੂੰ 60 ਲੀਟਰ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕਾਅ ਕਰਨਾ ਚਾਹੀਦਾ ਹੈ ।
2. ਨਦੀਨਾਂ ਦੀ ਰੋਕਥਾਮ:
ਸਾਉਣੀ ਦੀ ਰੁੱਤ ਵਿੱਚ ਬਾਰਿਸ਼ ਕਾਰਨ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸ਼ੁਰੂ ਵਿੱਚ ਮੱਕੀ ਦਾ ਵਾਧਾ ਘੱਟ ਹੋਣ ਕਾਰਨ ਜੇ ਨਦੀਨਾਂ ਦੀ ਸਹੀ ਰੋਕਥਾਮ ਨਾ ਕੀਤੀ ਜਾਵੇ ਤਾਂ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ ਜਾਂ ਮੱਕੀ ਦੀਆਂ ਕਤਾਰਾਂ ਵਿੱਚ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਮੱਕੀ ਦੇ ਨਾਲ ਹੀ ਬੀਜੋ ਰਵਾਂਹ ਨੂੰ ਬੀਜਣ ਤੋਂ 35-40 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ ਬਿਜਾਈ ਲਈ ਰਵਾਂਹ 88 ਕਿਸਮ ਦਾ 16 ਕਿਲੋ ਬੀਜ ਅਤੇ ਰਵਾਂਹ ਸੀ ਐਲ 367 ਕਿਸਮ ਦਾ 8 ਕਿਲੋ ਬੀਜ ਪ੍ਰਤੀ ਏਕੜ ਵਰਤੋ ਨਦੀਨਾਂ ਦੀ ਰਸਾਇਣਿਕ ਢੰਗਾਂ ਨਾਲ ਰੋਕਥਾਮ  ਜਿਆਦਾ ਕਾਰਗਰ ਅਤੇ ਸੌਖੀ ਹੈ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਅਤੇ 500 ਗ੍ਰਾਮ ਪ੍ਰਤੀ ਏਕੜ ਹਲਕੀਆਂ ਜ਼ਮੀਨਾਂ ਵਿੱਚ 200 ਲੀਟਰ ਪਾÎਣੀ ਵਿੱਚ ਘੋਲ ਕੇ ਛਿੜਕੋ ਇਹ ਨਦੀਨਨਾਸ਼ਕ ਦਵਾਈ ਚੌੜੇ ਪੱਤਿਆਂ ਵਾਲੇ ਨਦੀਨਾਂ, ਇਟਸਿਟ ਅਤੇ ਘਾਹ ਦੀ ਰੋਕਥਾਮ ਕਰ ਦਿੰਦੀ ਹੈ ਡੀਲੇ/ਮੋਥੇ ਦੀ ਰੋਕਥਾਮ ਲਈ 2, 4 -ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲੀ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜੇਕਰ ਬਿਜਾਈ ਸਮੇਂ ਨਦੀਨਨਾਸ਼ਕ ਦਵਾਈਆਂ ਨਾ ਵਰਤੀਆਂ ਜਾਂ ਸਕੀਆਂ ਹੋਣ ਤਾਂ ਨਦੀਨਾਂ ਦੀ ਰੋਕਥਾਮ ਲਈ 105 ਮਿ.ਲੀ. ਪ੍ਰਤੀ ਏਕੜ ਲੌਡਿਸ 420 ਐਸਸੀ (ਟੈਂਬੋਟਰਾਈਨ) ਦਾ ਛਿੜਕਾਅ 150 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ ।
3. ਬਿਮਾਰੀਆਂ:
ਪੱਤਿਆਂ ਅਤੇ ਟਾਂਡੇ ਦਾ ਝੁਲਸ ਰੋਗ: ਇਸ ਬਿਮਾਰੀ ਨਾਲ ਟਾਂਡੇ ਅਤੇ ਛੱਲੀਆਂ ਦੁਆਲੇ ਪੱਤਿਆਂ ਉੱਤੇ ਫਿੱਕੇ ਤੇ ਗੂੜ੍ਹੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ ਬਾਅਦ ਵਿੱਚ ਇਹ ਧੱਬੇ ਇੱਕ-ਦੂਜੇ ਨਾਲ ਮਿਲ ਕੇ ਕੌਡੀਆਂ ਵਰਗੇ ਨਜ਼ਰ ਆਉਂਦੇ ਹਨ ਅਖ਼ੀਰ ਵਿੱਚ ਕਾਲੇ ਰੰਗ ਦੇ ਬੀਜਾਣੂੰ ‘ਸਕਲਰੋਸ਼ੀਆਂ’ ਵੀ ਛੱਲੀਆਂ ਤੇ ਦਾਣਿਆਂ ‘ਤੇ ਦਿਖਾਈ ਦਿੰਦੇ ਹਨ ਇਸ ਦੀ ਰੋਕਥਾਮ ਲਈ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਐਮੀਸਟਾਰ ਟੋਪ 325 ਐਸ ਸੀ (ਅਜ਼ੋਕਸੀਸਟਰਬਿਨ+ਡਾਈਫਿਨੋਕੋਨਾਜ਼ੋਲ) 100 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਲੋੜ ਪੈਣ ‘ਤੇ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ‘ਤੇ ਕਰੋ ।
4. ਪੱਤਾ ਝੁਲਸ ਰੋਗ:
ਇਸ ਬਿਮਾਰੀ ਨਾਲ ਪੱਤਿਆਂ ਦੇ ਆਲੇ-ਦੁਆਲੇ ਪੀਲੇ ਭੂਰੇ ਰੰਗ ਦੇ ਘੇਰੇ ਬਣ ਜਾਂਦੇ ਹਨ ਤੇ ਪੱਤੇ ਸੁੱਕ ਜਾਂਦੇ ਹਨ ਇਹ ਨਿਸ਼ਾਨੀਆਂ ਛੱਲੀਆਂ ਦੇ ਪਰਦਿਆਂ ‘ਤੇ ਵੀ ਪੈ ਜਾਂਦੀਆਂ ਹਨ ਇਸ ਦੀ ਰੋਕਥਾਮ ਲਈ ਬਿਜਾਈ ਤੋਂ 15 ਦਿਨਾਂ ਬਾਅਦ 200 ਗ੍ਰਾਮ ਇੰਡੋਫਿਲ ਐਮ 45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 10-10 ਦਿਨਾਂ ਦੀ ਵਿੱਥ ‘ਤੇ ਤਿੰਨ ਛਿੜਕਾਅ ਕਰੋ ।
5. ਟਾਂਡੇ ਗਲਣਾ:
ਇਸ ਰੋਗ ਨਾਲ ਤਣੇ ਦੇ ਹੇਠਲੇ ਹਿੱਸੇ ਵਿੱਚ ਪਾਣੀ ਭਰੇ ਨਿਸ਼ਾਨ ਪੈ ਜਾਂਦੇ ਹਨ ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖਤਮ ਹੋਣਾ ਤੇ ਤਣੇ ਵਿੱਚ ਬਦਬੂ ਆਉਣਾ ਇਸ ਬਿਮਾਰੀ ਦੇ ਮੁੱਖ ਚਿੰਨ੍ਹ ਹਨ ਗਲਿਆ ਤਣਾਂ ਮੁੱਢ ਤੋਂ ਦੂਜੀ ਜਾਂ ਤੀਜੀ ਗੰਢ ਦੇ ਵਿਚਕਾਰੋਂ ਟੁੱਟ ਜਾਂਦਾ ਹੈ ਤੇ ਸੁੱਕ ਜਾਂਦਾ ਹੈ ਇਸ ਬਿਮਾਰੀ ਤੋਂ ਬਚਣ ਲਈ ਖੇਤ ਵਿੱਚ ਪਾਣੀ ਦਾ ਨਿਕਾਸ ਤੇ ਬੂਟਿਆਂ ਵਿਚਕਾਰ ਫਾਸਲਾ ਠੀਕ ਰੱਖੋ ਬਿਮਾਰੀ ਵਾਲੇ ਪੌਦਿਆਂ ਦੇ ਮੁੱਢਾਂ ਨੂੰ ਨਸ਼ਟ ਕਰ ਦਿਓ ਪੰਜਾਬ ਖੇਤੀਬਾੜੀ ‘ਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ ਮੱਕੀ ਦੀ ਬੈੱਡ ਜਾਂ ਵੱਟਾਂ ‘ਤੇ ਬਿਜਾਈ ਨਾਲ ਇਸ ਬਿਮਾਰੀ ਦਾ ਹਮਲਾ ਘਟ ਜਾਂਦਾ ਹੈ ।
6. ਪਛੇਤਾ ਮੁਰਝਾਉਣਾ:
ਇਹ ਬਿਮਾਰੀ ਨਾਲ ਬੂਟੇ ਬੂਰ ਆਉਣ ਤੋਂ ਬਾਅਦ ਕੁਮਲਾਉਣ ਲੱਗ ਪੈਂਦੇ ਹਨ ਟਾਂਡੇ ਦੀਆਂ ਹੇਠਲੀਆਂ ਪੋਰੀਆਂ ਦਾ ਰੰਗ ਬਦਲ ਜਾਂਦਾ ਹੈ ਟਾਂਡੇ ਨੂੰ ਪਾੜਨ ‘ਤੇ ਵਿਚਲੇ ਹਿੱਸੇ ਵਿੱਚ ਭੂਰੀਆਂ ਜਾਂ ਕਾਲੀਆਂ ਧਾਰੀਆਂ ਨਜ਼ਰ ਆਉਂਦੀਆਂ ਹਨ ਇਸ ਰੋਗ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕਿਸਮਾਂ ਬੀਜੋ ਅਤੇ ਖਾਦਾਂ ਦੀ ਸਹੀ ਮਾਤਰਾ ਰੱਖੋ ।
ਧੰਨਵਾਦ ਸਾਹਿਤ, ਚੰਗੀ ਖੇਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਸਾ (ਸੁਖਜੀਤ ਮਾਨ) |
ਸ੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਹਾਲੇ ਹਲਕਾ ਬਠਿੰਡਾ ਤੋਂ ਲੋਕ ਸਭਾ ਚੋਣ ਲਈ ਉਮੀਦਵਾਰ ਦਾ ਨਾਂਅ ਨਹੀਂ ਐਲਾਨਿਆ ਗਿਆ ਪਰ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜ਼ਿਲ੍ਹੇ ਦੇ ਤਿੰਨਾਂ ਹਲਕਿਆਂ ‘ਚ ਲੋਕਾਂ ਨੂੰ ਮਿਲੇ ਉਨ੍ਹਾਂ ਦੇ ਇਨ੍ਹਾਂ ਸਮਾਗਮਾਂ ‘ਚ ਮਹਿਲਾਵਾਂ ਦੀ ਗਿਣਤੀ ਜ਼ਿਆਦਾ ਰਹੀ ਇਨ੍ਹਾਂ ਸਮਾਗਮਾਂ ਦੌਰਾਨ ਉਨ੍ਹਾਂ ਦਾ ਭਾਸ਼ਣ ਵੀ ਮਹਿਲਾਵਾਂ ਦੀ ਸੁਰੱਖਿਆ ਸਮੇਤ ਹੋਰ ਮਾਮਲਿਆਂ ‘ਤੇ ਕੇਂਦਰਿਤ ਰਿਹਾ ਇਸ ਦੌਰਾਨ ਉਹ ਵੱਡੀ ਗਿਣਤੀ ਮਹਿਲਾਵਾਂ ਨੂੰ  ਗਲੇ ਲੱਗਕੇ ਵੀ ਮਿਲੇ ਮਹਿਲਾਵਾਂ ਦੇ ਸਨਮਾਨ ਦੀ ਰਾਖੀ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖਾਸ ਤੌਰ ‘ਤੇ ਨਿਸ਼ਾਨੇ ‘ਤੇ ਰੱਖਿਆ
ਕੇਂਦਰੀ ਮੰਤਰੀ ਨੇ ਵਿਧਾਨ ਸਭਾ ਹਲਕਾ ਬੁਢਲਾਡਾ, ਮਾਨਸਾ ਅਤੇ ਸਰਦੂਲਗੜ੍ਹ ‘ਚ ਹੋਈਆਂ ਮਹਿਲਾਵਾਂ ਦੀਆਂ ਮੀਟਿੰਗਾਂ ‘ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਜੁਆਬ ਦੇਣ ਕਿ ਉਹ ਔਰਤਾਂ ਦੇ ਸਨਮਾਨ ਦੀ ਰਾਖੀ ਕਿਉਂ ਨਹੀਂ ਕਰ ਸਕ ਹਨ? ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕਾਇਮ ਕੀਤੇ ਜੰਗਲ ਰਾਜ ਅਤੇ ਪ੍ਰਸਾਸ਼ਨ ਦੀ ਨਾਕਾਮੀ ਕਰਕੇ ਪੰਜਾਬ ਅੰਦਰ ਔਰਤਾਂ ਖ਼ਿਲਾਫ ਹਿੰਸਾ ਸਭ ਹੱਦਾਂ-ਬੰਨੇ ਟੱਪ ਚੁੱਕੀ ਹੈ  ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਔਰਤਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਿਆਸੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕਰਨ  ਕੇਂਦਰੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਕੁੱਝ ਨੌਜਵਾਨਾਂ ਨੇ ਬਟਾਲਾ ਵਿਖੇ ਇੱਕ ਔਰਤ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦਾ ਚਿਹਰਾ ਕਾਲਾ ਕਰਕੇ ਸੋਸ਼ਲ ਮੀਡੀਆ ਉਤੇ ਪੀੜਤਾ ਦੀਆਂ ਤਸਵੀਰਾਂ ਪਾ ਦਿੱਤੀਆਂ ਸਨ ਉਹਨਾਂ ਕਿਹਾ ਕਿ ਨੌਜਵਾਨਾਂ ਖ਼ਿਲਾਫ ਕੇਸ ਦਰਜ ਕਰਨ ਦੀ ਥਾਂ, ਬਟਾਲਾ ਪੁਲਿਸ ਨਾ ਸਿਰਫ ਪੀੜਤਾ ਉੱਤੇ ਸ਼ਿਕਾਇਤ ਵਾਪਸ ਲੈਣ ਵਾਸਤੇ ਜ਼ੋਰ ਪਾਉਂਦੀ ਰਹੀ , ਸਗੋਂ ਉਸ ਨੂੰ ਨਤੀਜੇ ਭੁਗਤਣ ਦੀ ਵੀ ਧਮਕੀ ਦਿੱਤੀ ਉਨ੍ਹਾਂ ਅੱਗੇ ਆਖਿਆ ਕਿ ਕਾਂਗਰਸੀ ਰਾਜ ਅਧੀਨ ਇਕ ਹੋਰ ਮਾਮਲੇ ਵਿਚ ਮੋਹਾਲੀ ਵਿਖੇ ਇੱਕ ਡਰੱਗ ਇੰਸਪੈਕਟਰ ਦਾ ਬੇਰਹਿਮੀ ਨਾਲ ਉਸ ਦੇ ਦਫਤਰ ਅੰਦਰ ਕਤਲ ਕਰ ਦਿੱਤਾ ਗਿਆ ਜਿਸਦੇ ਪੀੜ੍ਹਤ ਪਰਿਵਾਰ ਨੇ ਬਿਆਨ ਜਾਰੀ ਕੀਤਾ ਹੈ ਕਿ ਇਸ ਕਤਲ ਪਿੱਛੇ ਡਰੱਗ ਮਾਫੀਆ ਦਾ ਹੱਥ ਹੈ ਪਰ ਸਰਕਾਰ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੱਥੇ ਔਰਤਾਂ ਨੇ ਹੀ ਨਹੀਂ, ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਨੇ ਰੱਖਿਆ ਵਰਤ
ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਲਈ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਹਰ ਤਿਉਹਾਰ
ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ, ਕਰਨਾਲ
ਕਰਵਾ ਚੌਥ ਦੇ ਤਿਉਹਾਰ ‘ਤੇ ਜਿੱਥੇ ਦੇਸ਼ ਦੀਆਂ ਸੁਹਾਗਣ ਔਰਤਾਂ ਨੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ, ਉੱਥੇ ਜੇਕਰ ਗੱਲ ਵਿਸ਼ਵ ਪ੍ਰਸਿੱਧ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕਰੀਏ ਤਾਂ ਇੱਥੇ ਕਰਵਾ ਚੌਥ ‘ਤੇ ਅਨੋਖੀ ਰੀਤ ਦੇਖਣ ਨੂੰ ਮਿਲੀ | ਇਸ ਤਿਉਹਾਰ ‘ਤੇ ਮਹਿਲਾਵਾਂ ਨੇ ਹੀ ਨਹੀਂ ਪੁਰਸ਼ਾਂ ਦੇ ਨਾਲ-ਨਾਲ ਬਜ਼ੁਰਗਾਂ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਵਰਤ ਰੱਖਿਆ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਨੇ ਇਹ ਵਰਤ ਪਤੀਆਂ ਦੇ ਲਈ ਨਹੀਂ ਸਗੋਂ ਮਾਨਵਤਾ ਭਲਾਈ ਦੀ ਸੇਵਾ ਕਰਨ ਦਾ ਪ੍ਰਣ ਲੈਣ ਤੇ ਉਸ ਸੰਤ ਦੇ ਲਈ ਰੱਖਿਆ, ਜਿਨ੍ਹਾਂ ਨੇ ਨਸ਼ਿਆਂ ਦੀ ਦਲਦਲ ‘ਚ ਫਸੇ ਕਰੋੜਾਂ ਨੌਜਵਾਨਾਂ ਨੂੰ ਬਾਹਰ ਕੱਢਿਆ, ਵੇਸ਼ਵਾਵਾਂ ਨੂੰ ਹਵਸ ਦੀ ਦੁਨੀਆਂ ‘ਚੋਂ ਬਚਾ ਕੇ ਆਪਣੀ ਬੇਟੀ ਬਣਾਇਆ ਤੇ ਕੁੱਲ ਦਾ ਕਰਾਊਨ ਮੁਹਿੰਮ ਚਲਾ ਕੇ ਬੇਟੀਆਂ ਨੂੰ ਵੀ ਬੇਟਿਆਂ ਦੇ ਬਰਾਬਰ ਜਿਉਣ ਦਾ ਅਧਿਕਾਰ ਦਿਵਾਇਆ ਜੀ ਹਾਂ ਇਹ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕਰਵਾ ਚੌਥ ‘ਤੇ ਡੇਰਾ ਸੱਚਾ ਸੌਦਾ ਨਾਲ ਜੁੜੇ ਹਰ ਵਰਗ ਨੇ ਵਰਤ ਰੱਖ ਕੇ ਪਰਮਾਤਮਾ ਤੋਂ ਪੂਜਨੀਕ ਗੁਰੂ ਜੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਤਾਂ ਕਿ ਪੂਜਨੀਕ ਗੁਰੂ ਜੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦਿਆਂ ਲੋਕਾਂ ਨੂੰ ਜਿਉਣ ਦਾ ਸਹੀ ਮਕਸਦ ਸਮਝਾਉਂਦੇ ਰਹਿਣ
ਪੂਜਨੀਕ ਗੁਰੂ ਜੀ ਦੀ ਲੰਬੀ ਉਮਰ ਲਈ ਬਜ਼ੁਰਗ ਨੇ ਰੱਖਿਆ ਵਰਤ
ਜ਼ਿਲ੍ਹਾ ਕੈਥਲ ਦੇ ਰਹਿਣ ਵਾਲੇ ਬਜ਼ੁਰਗ ਰਾਜਕੁਮਾਰ ਬੂਰਾ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਨੇ ਕਰੋੜਾਂ ਲੋਕਾਂ ਦੇ ਜੀਵਨ ‘ਚ ਨਵਾਂ ਉਜਾਲਾ ਕੀਤਾ ਹੈ ਉਨ੍ਹਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਤੇ ਮਾਰਗਦਰਸ਼ਨ ‘ਤੇ ਚੱਲਦਿਆਂ ਮਾਨਵਤਾ ਭਲਾਈ ਦੀ ਸੇਵਾ ਦਾ ਪ੍ਰਣ ਲੈਂਦਿਆਂ ਪੂਜਨੀਕ ਗੁਰੂ ਜੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੈ ਸਮਾਜ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਦਿਆਂ ਮਾਨਵਤਾ ਤੇ ਭਲਾਈ ਦੇ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ
ਰਾਜਕੁਮਾਰ ਬੂਰਾ, ਕੈਥਲ
ਇਨਸਾਨੀਅਤ ਦੀ ਸਿੱਖਿਆ ਦੇਣ ਵਾਲੇ ਗੁਰੂ ਲਈ ਹਰ ਦਿਨ ਵੀ ਵਰਤ ਰੱਖਣਾ ਪਏ ਤਾਂ ਘੱਟ ਹੈ
ਜ਼ਿਲ੍ਹਾ ਸਰਸਾ ਨਿਵਾਸੀ ਲਵਪ੍ਰੀਤ ਪੁੱਤਰੀ ਸਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਜੀ ਮੇਰੇ ਲਈ ਮਾਂ-ਬਾਪ ਤੋਂ ਵੀ ਵਧ ਕੇ ਹਨ ਉਨ੍ਹਾਂ ਦੀ ਦਿੱਤੀ ਗਈ ਸਿੱਖਿਆ ਕਾਰਨ ਹੀ ਮੈਂ ਹੀ ਨਹੀਂ ਕਰੋੜਾਂ ਲੋਕ ਮਾਨਵਤਾ ਦੀ ਨਿਸਵਾਰਥ ਸੇਵਾ ਲਈ ਦਿਨ ਰਾਤ ਖੜ੍ਹੇ ਰਹਿੰਦੇ ਹਨ ਅਜਿਹੇ ਪੂਜਨੀਕ ਗੁਰੂ ਜੀ ਲਈ ਕਰਵਾ ਚੌਥ ਕੀ ਜੇਕਰ ਹਰ ਦਿਨ ਵਰਤ ਰੱਖਣਾ ਪਵੇ ਤਾਂ ਘੱਟ ਹੈ ਪਾਣੀਪਤ ਦੀ ਏਂਜਲ ਪੁੱਤਰੀ ਅਨਿਲ ਕੁਮਾਰ ਨੇ ਵੀ ਵਰਤ ਰੱਖਿਆ
ਲਵਪ੍ਰੀਤ, ਸਰਸਾ ਤੇ ਏਂਜਲ ਪਾਣੀਪਤ
ਮੀਡੀਆ ਨੂੰ ਹੱਕ ਨਹੀਂ ਬਿਨਾ ਸੱਚਾਈ ਜਾਣੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ
ਡਾ. ਐੱਮਐੱਸਜੀ ਦੇ ਪਵਿੱਤਰ ਮਾਰਗਦਰਸ਼ਨ ‘ਤੇ ਚੱਲਦਿਆਂ ਅੱਜ ਕੈਥਲ ਦੇ ਜ਼ਿਲ੍ਹਾ ਪ੍ਰੀਸ਼ਦ ਰਵੀ ਤਾਰਾਂਵਾਲੀ ਨੇ ਵੀ ਮਾਨਵਤਾ ਸੇਵਾ ਦੇ ਨਾਲ-ਨਾਲ ਆਪਣੇ ਅਹੁਦੇ ‘ਤੇ ਰਹਿੰਦਿਆਂ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਕੀਤਾ ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਪ੍ਰਤੀ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਬੀਤੇ ਸਾਲ ਮੀਡੀਆ ਨੇ ਜਿਸ ਤਰ੍ਹਾਂ ਟੀਆਰਪੀ ਦੇ ਚੱਕਰ ‘ਚ ਕਰਵਾ ਚੌਥ ਵਰਗੇ ਪਵਿੱਤਰ ਤਿਉਹਾਰ ਨੂੰ ਢਾਲ ਬਣਾ ਕੇ ਬਿਨਾ ਸੱਚਾਈ ਜਾਣੇ ਪੂਜਨੀਕ ਗੁਰੂ ਜੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਬੇਹੱਦ ਸ਼ਰਮਨਾਕ ਘਟਨਾ ਹੈ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਲੋਕ ਉਸ ‘ਤੇ ਵਿਸਵਾਸ਼ ਕਰਦੇ ਹਨ ਇਸ ਲਈ ਉਸ ਨੂੰ ਕੋਈ ਹੱਕ ਨਹੀਂ ਹੈ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਰੱਖਿਆ ਤੇ ਪ੍ਰਗਟਾਵੇ ਦੀ ਅਜ਼ਾਦੀ
ਵਿਚਾਰਾਂ ਦੀ ਅਜ਼ਾਦੀ ਭਾਰਤ ਦੀ ਸਿਆਸੀ ਕਲਚਰ ਦੀ ਵੱਡੀ ਵਿਸ਼ੇਸ਼ਤਾ ਹੈ ਜਿਸ ਨੂੰ ਕਾਇਮ ਰੱਖਣਾ ਜ਼ਰੂਰੀ
ਮਾਣਯੋਗ ਸੁਪਰੀਮ ਕੋਰਟ ਨੇ ਵਰਵਰਾ ਰਾਓ ਮਾਓਵਾਦੀ ਵਿਚਾਰਕਾਂ ਨੂੰ ਜੇਲ੍ਹ ‘ਚੋਂ ਰਿਹਾਅ ਕਰਨ ‘ਤੇ ਉਨ੍ਹਾਂ ਨੂੰ ਘਰਾਂ ‘ਚ ਨਜ਼ਰਬੰਦ ਕਰਨ ਦਾ ਹੁਕਮ ਦੇਣਾ ਮਹੱਤਵਪੂਰਨ ਫੈਸਲਾ ਹੈ। ਬਿਨਾ ਸ਼ੱਕ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਦੇ ਮੁੱਦੇ ‘ਤੇ ਕੋਈ ਰਿਆਇਤ ਨਹੀਂ ਦੇਣੀ ਚਾਹੀਦੀ। ਦੇਸ਼ ਵਿਰੋਧੀ ਕਾਰਵਾਈਆਂ ‘ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ ਪਰ ਇਸ ਦੇ ਨਾਲ ਵਿਚਾਰਾਂ ਦੀ ਅਜ਼ਾਦੀ ਤੇ ਵਿਰੋਧ ਪ੍ਰਗਟਾਵੇ ਦੇ ਢੰਗਾਂ ਨੂੰ ਗੈਰ-ਕਾਨੂੰਨੀ ਕਾਰਵਾਈਆਂ ਦੇ ਦਾਇਰੇ ‘ਚੋਂ ਬਾਹਰ ਰੱਖਣ ਲਈ ਸਰਕਾਰਾਂ, ਸੁਰੱਖਿਆ ਤੇ ਖੁਫੀਆ ਏਜੰਸੀਆਂ ਨੂੰ ਸੰਜਮ ਵਰਤਣ ਦੀ ਜ਼ਰੂਰਤ ਹੈ। ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਸਰਕਾਰੀ ਸਿਸਟਮ ਖਿਲਾਫ ਵਿਰੋਧ ਨੂੰ ਲੋਕਤੰਤਰ ‘ਚ ‘ਸੇਫ਼ਟੀ ਵਾਲਵ’ ਕਰਾਰ ਦਿੱਤਾ ਹੈ। (Security And Freedom)
ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ
ਨਕਸਲਵਾਦ ਦੇ ਖੂਨੀ ਅੰਦੋਲਨ ਦੀ ਕਿਸੇ ਵੀ ਤਰ੍ਹਾਂ ਹਮਾਇਤ ਨਹੀਂ ਕੀਤੀ ਜਾ ਸਕਦੀ ਪਰ ਜਿੱਥੋਂ ਤੱਕ ਮਾਓਵਾਦੀ ਵਿਚਾਰਕਾਂ ਦਾ ਸਬੰਧ ਹੈ। ਉਨ੍ਹਾਂ ਬਾਰੇ ਇਹ ਗੱਲ ਉੱਭਰ ਕੇ ਆਉਂਦੀ ਹੈ ਇਹ ਸਾਰੇ ਵਿਚਾਰਕ ਬੁੱਧੀਜੀਵੀ ਤੇ ਲੇਖਕ ਹਨ ਜੋ ਸਰਕਾਰ ਦੀਆਂ ਕੁਦਰਤੀ ਸਰੋਤਾਂ ਦੀ ਵਰਤੋਂ ਸਬੰਧੀ ਨੀਤੀਆਂ ਦੇ ਖਿਲਾਫ ਤੇ ਆਦਿਵਾਸੀਆਂ ਦੇ ਹੱਕਾਂ ‘ਚ ਬੋਲਦੇ ਹਨ। ਇਨ੍ਹਾਂ ਲੇਖਕਾਂ ਦੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ‘ਚ ਅਜਿਹਾ ਕੁਝ ਵੀ ਨਹੀਂ ਜੋ ਕਿਸੇ ਵੱਖਰੇ ਦੇਸ਼ ਦੀ ਮੰਗ ਕਰਦਾ ਹੋਵੇ ਵਿਚਾਰਾਂ ਦੀ ਅਜ਼ਾਦੀ ਭਾਰਤ ਦੀ ਸਿਆਸੀ ਕਲਚਰ ਦੀ ਵੱਡੀ ਵਿਸ਼ੇਸ਼ਤਾ ਹੈ, ਜਿਸ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਦੂਜੇ ਪਾਸੇ ਮਹਾਂਰਾਸ਼ਟਰ ਪੁਲਿਸ ਅਜੇ ਵੀ ਇਸ ਗੱਲ ‘ਤੇ ਕਾਇਮ ਹੈ ਕਿ ਉਕਤ ਵਿਚਾਰਕਾਂ ਦੇ ਵਿਦੇਸ਼ੀ ਤਾਕਤਾਂ ਨਾਲ ਸਬੰਧ ਹਨ ਤੇ ਇਹ ਦੇਸ਼ ‘ਚ ਕਿਸੇ ਬਗਾਵਤ ਲਈ ਡਟੇ ਹੋਏ ਹਨ।
ਜਿੱਥੋਂ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ ਦੀ ਪੁਲਿਸ ਦੀ ਕਾਰਜ ਸ਼ੈਲੀ ਦਾ ਸਬੰਧ ਹੈ। ਪੁਲਿਸ ਪ੍ਰਬੰਧ ਸੁਤੰਤਰ ਹੋਂਦ ਨਹੀਂ ਬਣਾ ਸਕਿਆ ਪੁਲਿਸ ‘ਚ ਸਿਆਸੀ ਦਖਲਅੰਦਾਜ਼ੀ ਤੇ ਸੂਬਾ ਸਰਕਾਰ ਦੇ ਸਿਆਸੀ ਮਕਸਦ ਭਾਰੀ ਰਹੇ ਹਨ। ਪਤਾ ਨਹੀਂ ਕਿੰਨੇ ਹੀ ਬੇਕਸੂਰ ਲੋਕ ਸਾਲਾਂਬੱਧੀ ਜੇਲ੍ਹਾਂ ਕੱਟ ਆਏ ਤੇ ਅਖੀਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਪੁਲਿਸ ਦੀ ਕਹਾਣੀ ਹੋਰ ਦੀ ਹੋਰ ਹੁੰਦੀ ਆਈਪੀਐੱਸ ਅਫਸਰਾਂ ਤੱਕ ਅਦਾਲਤਾਂ ਦੇ ਗੇੜੇ ਕੱਢਦੇ ਵੇਖੇ ਜਾਂਦੇ ਹਨ। ਸੰਨ 2007 ‘ਚ ਪੰਜਾਬ ਦੀਆਂ ਦੋ ਮਹਿਲਾਵਾਂ ਨੂੰ ਪੁਲਿਸ ਨੇ ਮਨੁੱਖੀ ਬੰਬ ਕਰਾਰ ਦੇ ਦਿੱਤਾ ਜੋ ਪੇਸ਼ੇ ਵਜੋਂ ਸਮਰਪਿਤ ਅਧਿਆਪਕ ਸਨ।
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੀ ਸਰੀਰਦਾਨ ਦੀ ਮੁਹਿੰਮ ਨੇ ਸਮਾਜ ’ਚ ਲਿਆਂਦੀ ਜਾਗਰੂਕਤਾ
ਪੁਲਿਸ ਦੀ ਕਹਾਣੀ ਦਾ ਪਰਦਾਫਾਸ਼ ਹੋਇਆ ਤਾਂ ਪੁਲਿਸ ਵਿਭਾਗ ਮੂੰਹ ਲੁਕੋਂਦਾ ਨਜ਼ਰ ਆਇਆ ਅਜਿਹੀਆਂ ਘਟਨਾਵਾਂ ਉਦੋਂ ਹੀ ਵਾਪਰਦੀਆਂ ਹਨ ਜਦੋਂ ਜਾਂ ਤਾਂ ਅਫਸਰਸ਼ਾਹੀ ਬੇਲਗਾਮ ਹੋ ਜਾਵੇ ਜਾਂ ਫਿਰ ਉਂਜ ਇਹ ਗੱਲ ਵੀ ਚਿੰਤਾ ਦਾ ਵਿਸ਼ਾ ਹੈ ਕਿ ਕਾਰਪੋਰੇਟ ਘਰਾਣੇ ਆਪਣੇ ਲੁੱਟ ਬਰਕਰਾਰ ਰੱਖਣ ਲਈ ਆਪਣੇ ਖਿਲਾਫ ਉੱਠ ਰਹੀਆਂ ਅਵਾਜ਼ਾਂ ਨੂੰ ਦਬਾਉਣ ਲਈ ਟੇਢੇ ਰਾਹ ਵੀ ਅਖਤਿਆਰ ਕਰ ਲੈਂਦੇ ਹਨ। ਵਿਚਾਰਕ ਜੇਕਰ ਇੱਕ ਕੜੀ ਦਾ ਕੰਮ ਕਰਨ ਤਾਂ ਉਹ ਹਿੰਸਕ ਅੰਦੋਲਨ ਨੂੰ ਖਤਮ ਕਰਵਾਉਣ ਲਈ ਅੱਗੇ ਆਉਣ ਸਰਕਾਰਾਂ ਨੂੰ ਵੀ ਇਹ ਮਸਲਾ ਕਰਨ ਲਈ ਕਿਸੇ ਕੜੀ ਨੂੰ ਲੱਭਣ ਤੇ ਉਸ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਸਮਾਜ ਸੇਵੀ ਸੰਸਥਾਵਾਂ : ਧਰਮਸੋਤ
ਵੱਧ ਤੋਂ ਵੱਧ ਬੂਟੇ ਲਾਉਣ ਲਈ ਵੱਖ-ਵੱਖ ਸੰਸਥਾਵਾਂ ਦਾ ਸਹਿਯੋਗ ਲੈਣ ‘ਤੇ ਜ਼ੋਰ | Dharmasot
‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਸਬੰਧੀ ਫਲੈਕਸ ਜਾਰੀ | Dharmasot
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬੇ ਭਰ ‘ਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬੂਟੇ ਲਾਉਣ ਤੇ ਬੂਟਿਆਂ ਦੀ ਸੰਭਾਲ ਕਰਨ ਕਰਨ ਲਈ ਸੂਬੇ ਦੀ ਹਰ ਚਾਹਵਾਨ ਸੰਸਥਾ ਦਾ ਸਹਿਯੋਗ ਲਿਆ ਜਾਵੇਗਾ। ਸ੍ਰ. ਧਰਮਸੋਤ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਉਸ ਸੰਸਥਾ ਦਾ ਸਵਾਗਤ ਹੈ ਜੋ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਦੀ ਇੱਛਾ ਰੱਖਦੀ ਹੈ। (Dharmasot)
ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਇੱਕ ਵਿਅਕਤੀ ਨੂੰ ਸਵੈ-ਇੱਛਾ ਨਾਲ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਸੂਬੇ ਭਰ ‘ਚ ਵੱਧ ਤੋਂ ਵੱਧ ਬੂਟੇ ਲਾਉਣ ‘ਤੇ ਜ਼ੋਰ ਦਿੰਦਿਆਂ ਸ੍ਰ. ਧਰਮਸੋਤ ਨੇ ਕਿਹਾ ਕਿ ਸੂਬੇ ਦੇ ਹਰ ਵਾਸੀ ਦੇ ਸਹਿਯੋਗ ਨਾਲ ਹੀ ਘਰ-ਘਰ ਹਰਿਆਲੀ ਲਿਆਂਦੀ ਜਾ ਸਕਦੀ ਹੈ।  ਉਨ੍ਹਾਂ ਜੰਗਲਾਤ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਿਲ੍ਹਾ ਪੱਧਰ ‘ਤੇ 29 ਜੁਲਾਈ ਨੂੰ ‘ਮੇਰਾ ਰੁੱਖ ਦਿਵਸ’ ਮਨਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਦਿਵਸ ਮੌਕੇ ਲੋਕਾਂ ਨੂੰ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਉਨ੍ਹਾਂ ਨੇ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਵੱਲੋਂ ਹਰ ਸਾਲ ਜੁਲਾਈ ਦੇ ਆਖ਼ਰੀ ਐਤਵਾਰ ਨੂੰ ਮਨਾਏ ਜਾਂਦੇ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਸਬੰਧੀ ਫਲੈਕਸ ਵੀ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਿਤ ਸ੍ਰੀ ਅਸ਼ਵਨੀ ਜੋਸ਼ੀ ਨੇ ‘ਗੋ ਗਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ’ ਨਾਂਅ ਦੀ ਜਥੇਬੰਦੀ ਬਣਾ ਕੇ ਸਾਲ 2010 ‘ਚ ਪਹਿਲੀ ਵਾਰ ‘ਅੰਤਰਰਾਸ਼ਟਰੀ ਮੇਰਾ ਰੁੱਖ ਦਿਵਸ’ ਮਨਾਉਣਾ ਸ਼ੁਰੂ ਕੀਤਾ ਸੀ।
ਵਾਤਾਵਰਨ ਸੁਰੱਖਿਆ ਦਾ ਜਰੀਆ ਬਣੀਆਂ ਮਨੁੱਖੀ ਅਸਥੀਆਂ
ਜਲ ਪ੍ਰਦੂਸ਼ਣ ‘ਤੇ ਰੋਕਥਾਮ ‘ਚ ਡੇਰਾ ਸੱਚਾ ਸੌਦਾ ਲਿਖ ਰਿਹਾ ਹੈ ਅਦਭੁੱਤ ਇਤਿਹਾਸਕ ਇਬਾਰਤ
30 ਏਕੜ ਤੋਂ ਵੱਧ ਭੂ-ਭਾਗ ‘ਤੇ ਲਹਿਰਾ ਰਹੇ ਹਜ਼ਾਰਾਂ ਪੌਦੇ
ਦਿਖਾਈ ਦੇ ਰਿਹਾ ਸੁੰਦਰਤਾ ਦਾ ਅਨੋਖਾ ਨਜ਼ਾਰਾ
ਸੰਦੀਪ ਕੰਬੋਜ਼, ਸਰਸਾ:ਇੱਕ ਪਾਸੇ ਜਿੱਥੇ ਮਨੁੱਖੀ ਅਸਥੀਆਂ ਨਦੀਆਂ, ਨਹਿਰਾਂ ‘ਚ ਜਲ ਪ੍ਰਦੂਸ਼ਣ ਦੀ ਵਜ੍ਹਾ ਬਣੀ ਹੈ, ਉੱਥੇ ਦੂਜੇ ਪਾਸੇ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਮਨੁੱਖੀ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦੀ ਅਨੋਖੀ ਇਤਿਹਾਸਕ ਇਬਾਰਤ ਲਿਖੀ ਜਾ ਰਹੀ ਹੈ ਇੱਥੇ ਅਸਥੀਆਂ ‘ਤੇ ਹਜ਼ਾਰਾਂ ਪੌਦੇ ਲਹਿਰਾ ਰਹੇ ਹਨ ਜੋ ਕਿ ਹਰੀ ਕ੍ਰਾਂਤੀ ਤੇ ਸੁੰਦਰਤਾ ਦਾ ਅਨੋਖਾ ਨਜ਼ਾਰਾ ਹੈ
ਯਕੀਨ ਨਹੀਂ ਆ ਰਿਹਾ ਹੋਵੇ ਤਾਂ ਚੱਲੇ ਆਓ ਹਰਿਆਣਾ ਦੇ ਸਰਸਾ ਸਥਿੱਤ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਇੱਥੇ ਤੁਹਾਨੂੰ ਵਾਤਾਵਰਨ ਸੁਰੱਖਿਆ ਦਾ ਅਜਿਹਾ ਅਨੋਖਾ ਦ੍ਰਿਸ਼ ਮਿਲੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਥੇ ਵਿਸ਼ਾਲ ਜ਼ਮੀਨ ‘ਤੇ ਮਨੁੱਖੀ ਅਸਥੀਆਂ ਨਾਲ ਨਾ ਸਿਰਫ਼ ਵਾਤਾਵਰਨ ਮਹਿਕ ਰਿਹਾ ਹੈ ਸਗੋਂ ਲਹਿਰਾਉਂਦੇ ਪੌਦਿਆਂ ਦਰਿਮਆਨ ਹਰਿਆਲੀ ਦੀ ਅਨੋਖੀ ਸੁੰਦਰਤਾ ਦੀ ਵੱਖ ਹੀ ਮਹਿਕ ਬਿਖੇਰ ਰਹੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦਾ ਕਦਮ ਚੁੱਕਿਆ ਹੈ ਕੁਦਰਤ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੇਹਾਂਤ ਉਪਰੰਤ ਦਾਅ-ਸਸਕਾਰ ਤੋਂ ਬਾਅਦ ਅਸਥੀਆਂ ‘ਤੇ ਪੌਦੇ ਲਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਤੱਕ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਖੇਤਾਂ ‘ਚ ਮੋਟਰ ਨੰ. 16 ਤੇ 18 ‘ਤੇ ਲਗਭਗ ਤੀਹ ਏਕੜ ਤੋਂ ਵੀ ਵੱਧ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਪੌਦੇ ਲਾਏ ਜਾ ਚੁੱਕੇ ਹਨ
ਦੇਹਾਂਤ ਉਪਰੰਤ ਵੀ ਮਾਨਵਤਾ ਸੇਵਾ ਦਾ ਗਜਬ ਸੰਦੇਸ਼
ਇਹ ਅਸਥੀਆਂ ਮਾਨਵਤਾ ਦੇ ਉਨ੍ਹਾਂ ਸੱਚੇ ਪਹਿਰੇਦਾਰਾਂ ਦੀ ਹੈ ਜਿਨ੍ਹਾਂ ਦਾ ਜਿਉਂਦੇ-ਜੀਅ ਹਰ ਕ੍ਰਮ, ਹਰ ਪਲ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ ਪੌਦਿਆਂ ਵਜੋਂ ਵਾਤਾਵਰਨ ਨੂੰ ਆਪਣੀ ਖ਼ੁਸ਼ਬੋਂ ਨਾਲ ਮਹਿਕਾ ਰਹੇ ਇਹ ਉਹ ਇਨਸਾਨੀਅਤ ਦੇ ਮਸੀਹਾ ਹਨ ਜਿਨ੍ਹਾਂ ਜਿਉਂਦੇ-ਜੀਅ ਹੀ ਆਪਣੇ ਖੂਨ ਨਾਲ ਬਿਮਾਰ ਲੋੜਵੰਦਾਂ ਦੀ ਇਬਾਦਤ ਲਿਖੀ ਕਿਸੇ ਨੇ ਅੱਖਾਂ ਤਾਂ ਕਿਸੇ ਨੇ ਲੋੜ ਪੈਣ ‘ਤੇ ਆਪਣਾ ਗੁਰਦਾ ਤੱਕ ਦਾਨ ਕਰ ਦਿੱਤਾ
23 ਮਾਰਚ 2014 ਨੂੰ ਹੋਈ ਸੀ ਸ਼ੁਰੂਆਤ
ਮਾਨਵਤਾ ਭਲਾਈ ਕਾਰਜਾਂ ‘ਚ ਇਹ ਨਵਾਂ ਇਤਿਹਾਸ ਬੀਤੀ 23 ਮਾਰਚ 2014 ਨੂੰ ਉਸ ਸਮੇਂ ਜੁੜਿਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਸਥੀਆਂ ਨਾਲ ਪੌਦੇ ਲਾਉਣ ਦੇ ਨਵੇਂ ਭਲਾਈ ਕਾਰਜਾਂ ਸਬੰਧੀ ਦੱਸਿਆ ਤਾਂ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਹਿਯੋਗ ਕਰਨ ਦਾ ਵਾਅਦਾ ਕੀਤਾ
ਇਨ੍ਹਾਂ ਪੌਦਿਆਂ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ
ਕਿੰਨੂੰ, ਮੌਸਮੀ, ਸੰਤਰਾ, ਅੰਬ, ਅਮਰੂਦ, ਅਨਾਰ ਸਮੇਤ ਵੱਖ-ਵੱਖ ਫਲ ਤੇ ਛਾਂਦਾਰ ਪੌਦੇ
ਅਸਥੀਆਂ ਨੂੰ ਗਮਲੇ ‘ਚ ਪਾ ਕੇ ਜਾਂ ਗਮਲੇ ਦੀ ਵੀ ਲੋੜ ਨਹੀਂ ਸਿੱਧਾ ਪੌਦੇ ਨੂੰ ਖੱਡੇ ‘ਚ ਹੀ ਪਾ ਦਿਓ, ਉਸ ‘ਤੇ ਫ਼ਲਦਾਰ ਜਾਂ ਛਾਇਆਦਾਰ ਜਾਂ ਹੋਰ ਉਪਯੋਗੀ ਪੌਦੇ ਲਾ ਦਿਓ ਤਾਂ ਜ਼ਿਆਦਾ ਬਿਹਤਰ ਹੈ ਇਸ ਤਰ੍ਹਾਂ ਅਸਥੀਆਂ ਵੀ ਬਰਬਾਦ ਨਹੀਂ ਹੋਣਗੀਆਂ ਤੇ ਦੇਹਾਂਤ ਤੋਂ ਬਾਅਦ ਵੀ ਇਨਸਾਨ ਸਵੱਛ ਵਾਤਾਵਰਨ ਬਣਾਉਣ ‘ਚ ਸਹਾਇਕ ਹੋਵੇਗਾ ਇਨ੍ਹਾਂ ਅਸਥੀਆਂ ‘ਤੇ ਪੁੰਗਰਨ ਵਾਲੇ ਬੀਜ ਦਾ ਵੀ ਭਲਾ ਹੋਵੇਗਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।