smart - Sach Kahoon Punjabi
ਪਿੰਡ ਸਰਾਭਾ ਵਿਖੇ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ
ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਖੁਰਾਕ ਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਯਤਨਸ਼ੀਲ ਹੈ। ਇਸੇ ਕੋਸ਼ਿਸ਼ ਤਹਿਤ ਪਿੰਡ ਦੇ ਸਾਰੇ ਸਰਕਾਰੀ ਸਕੂਲਾਂ ਨੂੰ ‘ਸਮਾਰਟ’ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਪਿੰਡ ਦੀ ਦਾਣਾ ਮੰਡੀ ਦਾ ਫੜ ਜਲਦ ਤੋਂ ਜਲਦ ਪੱਕਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਗਰਾਂਟ ਜਾਰੀ ਕਰਨ ਦਾ ਵੀ ਐਲਾਨ ਕੀਤਾ। ਉਹ ਅੱਜ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸੁਫਨਿਆਂ ਮੁਤਾਬਿਕ ਦੇਸ਼ ਅਤੇ ਸਮਾਜ ਸਿਰਜਣ ਵਾਲੇ ਪਾਸੇ ਲੱਗੀ ਹੋਈ ਹੈ, ਜਿਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪੂਰਨ ਵਚਨਬੱਧਤਾ ਹੈ।
ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾਵੇਗਾ। ਸਮਾਗਮ ਨੂੰ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ ਨੇ ਵੀ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਘਰਸ਼ਮਈ ਜੀਵਨ ਬਾਰੇ ਬਾਖੂਬੀ ਚਾਨਣਾ ਪਾਇਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਤੋਂ ਵੀ ਉੱਪਰ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ ਆਯੋਜਨ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਸ੍ਰੀ ਆਸ਼ੂ, ਕੈਪਟਨ ਸੰਧੂ ਸਮੇਤ ਸਾਰੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਉਨ੍ਹਾਂ ਖੇਡ ਮੇਲੇ ਦੌਰਾਨ ਫੁੱਟਬਾਲ ਫਾਈਨਲ ਮੁਕਾਬਲੇ ਦੀ ਜੇਤੂ ਰਹੀਆਂ ਟੀਮਾਂ ਇੰਡੀਅਨ ਏਅਰ ਫੋਰਸ ਅਤੇ ਉੱਪ ਜੇਤੂ ਸੀ. ਆਰ. ਪੀ. ਐੱਫ਼. ਜਲੰਧਰ ਦੀਆਂ ਟੀਮਾਂ ਨੂੰ ਇਨਾਮਾਂ ਦੀ ਵੀ ਵੰਡ ਕੀਤੀ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਮੈਂਬਰ ਸ੍ਰੀਮਤੀ ਸੁਖਦੇਵ ਕੌਰ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਰਨ ਵੜਿੰਗ ਉੱਪ ਚੇਅਰਮੈਨ ਪੇਡਾ, ਕਰਨਜੀਤ ਸਿੰਘ ਸੋਨੀ ਗਾਲਿਬ ਜ਼ਿਲ੍ਹਾ ਪ੍ਰਧਾਨ ਕਾਂਗਰਸ (ਦਿਹਾਤੀ), ਗੁਰਦੇਵ ਸਿੰਘ ਲਾਪਰਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮੇਜਰ ਸਿੰਘ ਭੈਣੀ ਸੀਨੀਅਰ ਕਾਂਗਰਸੀ ਆਗੂ, ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਮਰਿੰਦਰ ਸਿੰਘ ਮੱਲੀ, ਜਗਪਾਲ ਸਿੰਘ ਖੰਗੂੜਾ, ਮਨਪ੍ਰੀਤ ਸਿੰਘ ਸਰਾਭਾ, ਹਰਨੇਕ ਸਿੰਘ ਸਰਾਭਾ, ਭੁਪਿੰਦਰ ਸਿੰਘ ਕਲੱਬ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗੀ ਸਿੱਖਿਆ ਦਿੰਦਾ ਸੀ। ਉਸੇ ਪਿੰਡ ਵਿਚ ਇੱਕ ਕਿਸਾਨ ਰਹਿੰਦਾ ਸੀ ਉਸ ਦਾ ਨਾਂਅ ਰਾਮਗੁਲਾਮ ਸੀ ਉਸ ਕੋਲ ਜ਼ਮੀਨ ਤਾਂ ਬਹੁਤ ਸੀ, ਪਰ ਫਿਰ ਵੀ ਰਾਮਗੁਲਾਮ ਸਦਾ ਗਰੀਬ ਹੀ ਰਹਿੰਦਾ ਸੀ ਉਸ ਦੀ ਖੇਤੀ ਕਦੇ ਚੰਗੀ ਨਹੀਂ ਹੁੰਦੀ ਸੀ ਹੌਲੀ-ਹੌਲੀ ਰਾਮਗੁਲਾਮ ਸਿਰ ਬਹੁਤ ਕਰਜ਼ਾ ਚੜ੍ਹ ਗਿਆ ਰੋਜ਼ ਮਹਾਜਨ ਉਸ ਨੂੰ ਪੈਸਿਆਂ ਲਈ ਤੰਗ ਕਰਨ ਲੱਗਾ ਪਰ ਖੇਤਾਂ ਵਿਚ ਹੁਣ ਵੀ ਕੁਝ ਪੈਦਾ ਨਹੀਂ ਹੁੰਦਾ ਸੀ ਰਾਮਗੁਲਾਮ ਖੁਦ ਤਾਂ ਖੇਤਾਂ ਵਿਚ ਬਹੁਤ ਘੱਟ ਜਾਂਦਾ ਸੀ ਉਹ ਸਾਰਾ ਕੰਮ ਨੌਕਰਾਂ ਤੋਂ ਲੈਂਦਾ ਸੀ ਉਸਦੇ ਇੱਥੇ ਦੋ ਨੌਕਰ ਸਨ ਉਹ ਜਿਵੇਂ ਚਾਹੁੰਦੇ, ਉਵੇਂ ਕੰਮ ਕਰਦੇ ਸਨ।
ਆਖ਼ਰ ਮਹਾਜਨ ਤੋਂ ਤੰਗ ਆ ਕੇ ਰਾਮਗੁਲਾਮ ਨੇ ਆਪਣੀ ਅੱਧੀ ਜ਼ਮੀਨ ਵੇਚ ਦਿੱਤੀ ਹੁਣ ਅੱਧੀ ਜਮੀਨ ਹੀ ਉਸ ਕੋਲ ਰਹਿ ਗਈ | Sermon
ਜਿਨ੍ਹਾਂ ਖੇਤਾਂ ਵਿਚ ਬਹੁਤ ਘੱਟ ਪੈਦਾਵਾਰ ਹੁੰਦੀ ਸੀ ਉਹ ਰਾਮਗੁਲਾਮ ਨੇ ਵੇਚ ਦਿੱਤੇ ਸਨ ਜਿਸ ਕਿਸਾਨ ਨੇ ਉਸਦੀ ਜ਼ਮੀਨ ਲਈ ਸੀ ਉਹ ਬੜਾ ਮਿਹਨਤੀ ਸੀ ਉਹ ਆਪਣਾ ਸਾਰਾ ਕੰਮ ਆਪਣੇ ਹੱਥੀਂ ਕਰਨ ਦੀ ਹਿੰਮਤ ਰੱਖਦਾ ਸੀ ਜੋ ਕੰਮ ਉਸ ਤੋਂ ਨਾ ਹੁੰਦਾ ਉਹ ਮਜ਼ਦੂਰਾਂ ਤੋਂ ਕਰਵਾਉਂਦਾ, ਪਰ ਰਹਿੰਦਾ ਸਦਾ ਉਨ੍ਹਾਂ ਦੇ ਨਾਲ ਹੀ ਸੀ ਉਹ ਕਦੇ ਆਪਣਾ ਕੰਮ ’ਕੱਲੇ ਮਜ਼ਦੂਰਾਂ ਦੇ ਭਰੋਸੇ ਨਹੀਂ ਛੱਡਦਾ ਸੀ ਪਹਿਲੀ ਹੀ ਫ਼ਸਲ ਵਿਚ ਉਸ ਕਿਸਾਨ ਨੇ ਉਨ੍ਹਾਂ ਖੇਤਾਂ ਨੂੰ ਇੰਨਾ ਵਧੀਆ ਬਣਾ ਦਿੱਤਾ ਕਿ ਉਨ੍ਹਾਂ ਵਿਚ ਚੌਗੁਣੀ ਫ਼ਸਲ ਹੋਈ ਰਾਮਗੁਲਾਮ ਨੇ ਜਦੋਂ ਇਹ ਦੇਖਿਆ ਤਾਂ ਉਹ ਆਪਣੀ ਕਿਸਮਤ ਨੂੰ ਕੋਸਣ ਲੱਗਾ ਏਧਰ ਉਸ ’ਤੇ ਹੋਰ ਵੀ ਕਰਜ਼ਾ ਹੋ ਗਿਆ ਅਤੇ ਉਸਨੂੰ ਬੜੀ ਚਿੰਤਾ ਰਹਿਣ ਲੱਗੀ ਆਖ਼ਰ ਇੱਕ ਦਿਨ ਉਹ ਵੀ ਫ਼ਕੀਰ ਕੋਲ ਗਿਆ ਉਸਨੇ ਬੜੇ ਦੁੱਖ ਨਾਲ ਆਪਣੀ ਮਾੜੀ ਕਿਸਮਤ ਦੀ ਸਾਰੀ ਕਹਾਣੀ ਫ਼ਕੀਰ ਨੂੰ ਕਹਿ ਸੁਣਾਈ ਫ਼ਕੀਰ ਨੇ ਸੁਣ ਕੇ ਕਿਹਾ, ‘‘ਚੰਗੀ ਗੱਲ ਹੈ, ਕੱਲ੍ਹ ਅਸੀਂ ਤੈਨੂੰ ਇਸ ਦਾ ਹੱਲ ਦੱਸਾਂਗੇ’’।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ ਦੀ ਹੜਤਾਲ ‘ਤੇ ਨਵਾਂ ਅਪਡੇਟ, ਹੁਣੇ ਵੇਖੋ
ਰਾਮਗੁਲਾਮ ਵਾਪਸ ਆ ਗਿਆ ਉਸੇ ਸ਼ਾਮ ਨੂੰ ਫ਼ਕੀਰ ਨੇ ਪਿੰਡ ਵਿਚ ਜਾ ਕੇ ਰਾਮਗੁਲਾਮ ਦੀ ਹਾਲਤ ਦਾ ਸਭ ਪਤਾ ਲਾ ਲਿਆ ਦੂਜੇ ਦਿਨ ਉਸਨੇ ਰਾਮਗੁਲਾਮ ਦੇ ਪਹੁੰਚਣ ’ਤੇ ਕਿਹਾ, ‘‘ਤੇਰੀ ਕਿਸਮਤ ਦਾ ਭੇਤ ਸਿਰਫ਼ ‘ਜਾਓ ਅਤੇ ਆਓ’ ਵਿਚ ਹੈ ਉਹ ਕਿਸਾਨ ‘ਆਓ’ ਕਹਿੰਦਾ ਅਤੇ ਤੂੰ ‘ਜਾਓ’ ਕਹਿੰਦਾ ਹੈਂ ਇਸੇ ਕਾਰਨ ਉਸਦੀ ਖੂਬ ਪੈਦਾਵਾਰ ਹੁੰਦੀ ਹੈ, ਤੇ ਤੇਰੀ ਕੁਝ ਨਹੀਂ ਰਾਮਗੁਲਾਮ ਕੁਝ ਵੀ ਨਾ ਸਮਝਿਆ ਉਦੋਂ ਫ਼ਕੀਰ ਨੇ ਫ਼ਿਰ ਕਿਹਾ, ‘‘ਤੂੰ ਖੇਤੀ ਦਾ ਸਾਰਾ ਕੰਮ ਮਜ਼ਦੂਰਾਂ ਦੇ ਛੱਡ ਦੇਂਦਾ ਹੈਂ ਤੂੰ ਉਨ੍ਹਾਂ ਨੂੰ ਕਹਿੰਦਾ ਹੈਂ।
ਜਾਓ ਏਦਾਂ ਕਰੋ, ਜਾਓ ਓਦਾਂ ਕਰੋ ਪਰ ਖੁਦ ਨਾ ਉਨ੍ਹਾਂ ਨਾਲ ਜਾਨਾ ਏਂ ਨਾ ਕੰਮ ਕਰਦਾ ਏਂ ਪਰ ਉਹ ਕਿਸਾਨ ਮਜ਼ਦੂਰਾਂ ਨੂੰ ਕਹਿੰਦਾ ਹੈ, ਆਓ, ਖੇਤ ਚੱਲੀਏ ਉਨ੍ਹਾਂ ਦੇ ਨਾਲ ਜਾਂਦਾ ਹੈ ਅਤੇ ਨਾਲ ਮਿਹਨਤ ਕਰਦਾ ਹੈ ਮਜ਼ਦੂਰ ਵੀ ਉਸਦੇ ਡਰੋਂ ਖੂਬ ਮਿਹਨਤ ਕਰਦੇ ਹਨ ਤੇਰੇ ਮਜ਼ਦੂਰਾਂ ਵਾਂਗ ਉਹ ਮਨਮਰਜ਼ੀ ਨਹੀਂ ਕਰਦੇ ਇਸ ਲਈ ਜੇਕਰ ਤੂੰ ਚਾਹੁੰਦਾ ਹੈਂ ਕਿ ਤੇਰੇ ਖੇਤਾਂ ਵਿਚ ਖੂਬ ਪੈਦਾਵਾਰ ਹੋਵੇ ਤਾਂ ‘ਜਾਓ’ ਛੱਡ ਕੇ ‘ਆਓ’ ਦੇ ਅਨੁਸਾਰ ਚੱਲਣਾ ਸਿੱਖ’’ ਰਾਮਗੁਲਾਮ ਨੇ ਫ਼ਕੀਰ ਦੀ ਗੱਲ ਮੰਨ ਲਈ ਉਸ ਦਿਨ ਤੋਂ ਆਲਸ ਤਿਆਗ ਕੇ ਉਹ ਆਪਣੇ ਖੇਤਾਂ ਵਿਚ ਮਜ਼ਦੂਰਾਂ ਦੇ ਨਾਲ ਸਖ਼ਤ ਮਿਹਨਤ ਕਰਨ ਲੱਗਾ ਹੁਣ ਉਸਦੇ ਉਨ੍ਹਾਂ ਹੀ ਖੇਤਾਂ ਵਿਚ ਖੂਬ ਫ਼ਸਲ ਹੋਣ ਲੱਗੀ।
ਬਿਕਰਮ ਮਜੀਠੀਆ ਨੇ ਲਾਈ ਕੈਪਟਨ ਦੇ ਸਮਾਰਟ ਫੋਨਾਂ ਦੀ ਹੱਟੀ
ਪਟਿਆਲਾ । ਯੂਥ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸ਼ਹਿਰ ਤੋਂ ਮੁਹਿੰਮ ਦਾ ਅਗਾਜ਼ ਕੀਤਾ। ਜਿਸ ‘ਚ ਉਨ੍ਹਾਂ ਨੇ ਡੰਮੀ ਮੋਬਾਇਲਾਂ ਦੀ ਹੱਟੀ ਲਗਾਈ, ਜਿਸ ‘ਚ ਇਕ ਡੰਮੀ ਕੈਪਟਨ ਅਮਰਿੰਦਰ ਸਿੰਘ ਵੀ ਖੜ੍ਹੇ ਕੀਤੇ ਗਏ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ, ਕਿਸਾਨਾਂ ਅਤੇ ਸਮੁੱਚੇ ਵਰਗਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨਾਲ ਪਟਿਆਲਾ ਜ਼ਿਲਾ ਸ਼ਹਿਰ ਦੇ ਪ੍ਰਧਾਨ ਹਰਪਾਲ ਜੁਨੇਜਾ, ਯੂਥ ਅਕਾਲੀ ਦਲ ਮਾਲਵਾ ਯੋਨ ਦੇ ਪ੍ਰਧਾਨ ਸਤਵੀਰ ਸਿੰਘ ਖਟੜਾ, ਯੂਥ ਅਕਾਲੀ ਦਲ ਮਾਲਵਾ ਯੋਨ ਤਿੰਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਮੀਜੀਠਆ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਕੀਤੇ ਵਾਅਦੇ ਪੂਰੇ ਨਹਂੀਂ ਕਰੇਗੀ, ਉਦੋਂ ਤੱਕ ਉਹ ਸਰਕਾਰ ਨੂੰ ਜਗਾਉਣ ਦਾ ਕੰਮ ਕਰਦੇ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਰਟ ਸਕੂਲਾਂ ਦੀ ਚੜਤ ਕਾਇਮ ਕਰਨ ਲਈ ਸਿੱਖਿਆ ਵਿਭਾਗ ਪੱਬਾਂ ਭਾਰ
ਮਾਨਸਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਜੋ 259 ਸਰਕਾਰੀ ਹਾਈ ਤੇ ਸੈਕੰਡਰੀ ਸਕੂਲਾਂ ਨੂੰ ‘ਸਮਾਰਟ ਸਕੂਲ’ ਬਣਾਉਣ ਦਾ ਕਦਮ ਚੁੱਕਿਆ ਹੈ, ਉਸਨੂੰ ਨੇਪਰੇ ਚਾੜਨ ਲਈ ਵਿਭਾਗ ਦੇ ਅਧਿਕਾਰੀ ਪੱਬਾਂ ਭਾਰ ਹੋਏ ਫਿਰਦੇ ਹਨ।ਇਨਾਂ ਸਕੂਲਾਂ ਵਿਚਲੇ ਸਾਜੋ ਸਮਾਨ ਨੂੰ ਵੀ ਤਕਨੀਕੀ ਰੰਗਤ ਦਿੱਤੀ ਜਾਣੀ ਹੈ, ਜਿਸ ਲਈ ਪੇਂਡੂ ਖੇਤਰਾਂ ‘ਚ ਪੈਂਦੇ 199 ਸਮਾਰਟ ਸਕੂਲਾਂ ਲਈ ਪਹਿਲੇ ਗੇੜ ‘ਚ 1596.02 ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਗਈ ਹੈ। (Education Department)
ਹਾਸਲ ਹੋਏ ਵੇਰਵਿਆਂ ਮੁਤਾਬਿਕ ਇਸ ਮੁੱਢਲੀ ਗ੍ਰਾਂਟ ਨਾਲ ਕਲਾਸਾਂ ਲਗਾਉਣ ਵਾਲੇ ਕਮਰਿਆਂ ਦੀ ਮੁਰੰਮਤ, ਪਖਾਨਿਆਂ ਦੀ ਮੁਰੰਮਤ, ਸਕੂਲ ਨੂੰ ਪੱਧਰਾ ਕਰਨ ਤੇ ਰੰਗ ਰੋਗਨ ਲਈ ਵਰਤਿਆ ਜਾਵੇਗਾ। ਵਿਭਾਗ ਨੇ ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਸਕੂਲ ਦਾ ਜ਼ਮੀਨੀ ਪੱਧਰ ਵਿਭਾਗ ਵੱਲੋਂ ਜਾਰੀ ਡਰਾਇੰਗ ਅਨੁਸਾਰ ਕਰਕੇ ਸਕੂਲ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਜਿਹੜੇ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਤਬਦੀਲ ਕੀਤਾ ਗਿਆ ਹੈ ਹੁਣ ਉਨਾਂ ਸਕੂਲਾਂ ਦੇ ਨਾਂਅ ‘ਚ ਵੀ ਥੋੜਾ ਤਬਦੀਲੀ ਆਵੇਗੀ। ਤਬਦੀਲੀ ਤਹਿਤ ਸਕੂਲਾਂ ਦਾ ਨਾਂਅ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀਂ ਸਗੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੱਖਿਆ ਜਾਵੇਗਾ। (Education Department)
ਸਮਾਰਟ ਸਕੂਲਾਂ ਦੇ ਮੁਖੀਆਂ ਨੂੰ ਸਕੂਲਾਂ ਦੇ ਮੁੱਖ ਗੇਟ ਤੇ ਇਮਾਰਤਾਂ ਦੇ ਰੰਗ ਲਈ ਬਕਾਇਦਾ ਮਾਡਲ ਜਾਰੀ ਕੀਤੇ ਗਏ ਹਨ, ਜਿਸ ਤਹਿਤ ਸਾਰੇ ਸਕੂਲ ਇੱਕੋ ਜਿਹੇ ਰੰਗਾਂ ‘ਚ ਨਜ਼ਰ ਆਉਣਗੇ ਵਿਭਾਗ ਨੇ ਜਿਲਾ ਮਾਨਸਾ ਦੇ ਪੇਂਡੂ ਖਿੱਤਿਆਂ ‘ਚ ਪੈਂਦੇ ਪੰਜ ਸਕੂਲਾਂ ਨੂੰ 40. 40 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਕੀਤੀ ਗਈ ਹੈ। ਜਾਰੀ ਕੀਤੀ ਇਸ ਰਾਸ਼ੀ ‘ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਲਰੀਆਂ, ਸਰਕਾਰੀ  ਸੈਕ. ਸਕੂਲ ਝੁਨੀਰ, ਸਰਕਾਰੀ  ਸੈਕੰਡਰੀ ਸਕੂਲ ਫੱਤਾ ਮਾਲੋਕਾ, ਸਰਕਾਰੀ ਸੈਕੰਡਰੀ ਸਕੂਲ ਮੂਸਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ ਸਮੇਤ ਹਰੇਕ ਨੂੰ 8.08 ਲੱਖ ਰੁਪਏ ਰਾਸ਼ੀ ਆਈ ਹੈ।
ਪਾੜਿਆਂ ਨੂੰ ਅੰਗਰੇਜ਼ੀ ਮਾਧਿਅਮ ਲਈ ਉਤਸ਼ਾਹਿਤ ਕਰਨਗੇ ਅਧਿਆਪਕ | Education Department
ਵਿਭਾਗ ਵੱਲੋਂ ਜਾਰੀ ਇੱਕ ਪੱਤਰ ‘ਚ ਆਖਿਆ ਗਿਆ ਹੈ ਕਿ ਹਾਲੇ ਤੱਕ ਕਈ ਸਮਾਰਟ ਸਕੂਲਾਂ ‘ਚ ਅੰਗਰੇਜ਼ੀ ਮਾਧਿਅਮ ਸ਼ੁਰੂ ਨਹੀਂ ਕੀਤਾ ਗਿਆ ਤੇ ਨਾ ਹੀ ਸਕੂਲ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਉਪਰਾਲਾ ਕੀਤਾ ਗਿਆ ਹੈ। ਵਿਭਾਗ ਨੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਉਪਰਾਲੇ ਕੀਤੇ ਜਾਣ ਤੇ ਅੰਗੇਰਜ਼ੀ ਮਾਧਿਅਮ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਸਮਾਰਟ ਸਿਟੀ ਪ੍ਰੋਜੈਕਟ ਲਈ ਸਲਾਹਕਾਰ ਤੈਅ ਨਹੀਂ ਕਰ ਸਕੇ ਹਨ ਨਵਜੋਤ ਸਿੱਧੂ
ਅਸ਼ਵਨੀ ਚਾਵਲਾ, ਚੰਡੀਗੜ:ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੇ ਪ੍ਰੋਜੈਕਟ ਵਿੱਚ ਕੋਈ ਹੋਰ ਨਹੀਂ ਸਗੋਂ ਖ਼ੁਦ ਨਵਜੋਤ ਸਿੱਧ ਸਿੱਧੂ ਹੀ ਅੜਿੱਕਾ ਬਣੀ ਬੈਠੇ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਨਾਲ ਹੀ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਫਨਾ ਹੁਣ ਖਟਾਈ ਖੱਟੇ ‘ਚ ਪੈਂਦਾ ਨਜ਼ਰ ਆ ਰਿਹਾ ਹੈ
ਪਿਛਲੇ 7 ਮਹੀਨੇ ਵਿੱਚ ਪੰਜਾਬ ਸਰਕਾਰ ਇਨਾਂ ਦੋਵਂੇ ਸਹਿਰਾ ਨੂੰ ਸਮਾਰਟ ਸਿਟੀ ਬਣਾਉਣ ਲਈ ਸਲਾਹਕਾਰ ਤੱਕ ਨਹੀਂ ਲਾ ਸਕੀ, ਜਿਸ ਕਾਰਨ ਕੇਂਦਰ ਸਰਕਾਰ ਨੇ ਹੁਣ ਤੱਕ ਜਲੰਧਰ ਅਤੇ ਅੰਮ੍ਰਿਤਸਰ ਲਈ ਸਮਾਰਟ ਸਿਟੀ ਪ੍ਰੋਜੈਕਟ ਲਈ ਹੁਣ ਤੱਕ ਇੱਕ ਧੇਲਾ ਵੀ ਨਹੀਂ ਭੇਜਿਆ, ਜਦੋਂ ਕਿ ਇਨਾਂ ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ 2-2 ਹਜ਼ਾਰ ਕਰੋੜ ਰੁਪਏ ਦੇ ਕਰੀਬ ਖ਼ਰਚ ਕਰਨਾ ਹੈ।
ਸ਼ਹਿਰ ਨੂੰ ਸਮਾਰਟ ਬਣਾਉਣ ਲਈ ਸਲਾਹਕਾਰ ਲਗਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਨਵਜੋਤ ਸਿੱਧੂ ਵੱਲੋਂ ਸਲਾਹਕਾਰ ਲੱਗਣ ਲਈ ਆਈ ਕੰਪਨੀ ਨੂੰ ਰੱਦ ਕਰਕੇ ਫਾਈਲ ਨੂੰ ਧੂੜ ਫੱਕਣ ਲਈ ਇੱਕ ਪਾਸੇ ਰੱਖ ਦਿੱਤਾ ਹੈ।
ਖਟਾਈ ਵਿੱਚ ਪਿਆ ਪੰਜਾਬ ‘ਚ ਸਟਾਰਟ ਸਿਟੀ ਪ੍ਰੋਜੈਕਟ, ਅਧਰ ‘ਚ ਲਟਕੇ ਜਲੰਧਰ ਅਤੇ ਅੰਮ੍ਰਿਤਸਰ
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਦੀ ਮੋਦੀ ਵਲੋਂ ਸ਼ਹਿਰੀ ਵਿਕਾਸ ਵਿੱਚ ਤੇਜੀ ਲਿਆਉਣ ਲਈ ਦੇਸ਼ ਭਰ ਵਿੱਚ 100 ਤੋਂ ਜਿਆਦਾ ਸਹਿਰਾ ਨੂੰ ਸਮਾਰਟ ਬਣਾਉਣ ਲਈ ਚੋਣ ਕੀਤੀ ਸੀ। ਜਿਸ ਵਿੱਚ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਸਣੇ ਅੰਮ੍ਰਿਤਸਰ ਦੀ ਚੋਣ ਕਰਦੇ ਹੋਏ ਸ਼ਾਮਲ ਕੀਤਾ ਗਿਆ ਸੀ। ਸਮਾਰਟ ਸਿਟੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਤਿੰਨੇ ਸਹਿਰਾ ਲਈ ਪੰਜਾਬ ਸਰਕਾਰ ਨੂੰ ਸਲਾਹਕਾਰ ਲਗਾਉਣੇ ਹਨ ਤਾਂ ਕਿ ਪ੍ਰੋਜੈਕਟ ਕੇਂਦਰ ਸਰਕਾਰ ਦੀ ਮਨਜ਼ੂਰੀ ਅਨੁਸਾਰ ਤੈਅ ਨਿਯਮਾਂ ਅਧੀਨ ਹੀ ਚਲ ਸਕਣ। ਲੁਧਿਆਣਾ ਵਿਖੇ ਸਲਾਹਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਹੀ ਲਗਾ ਦਿੱਤਾ ਸੀ, ਜਿਸ ਨੇ ਕਿ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਲੁਧਿਆਣਾ ਲਈ ਕੇਂਦਰ ਸਰਕਾਰ ਤੋਂ 200 ਕਰੋੜ ਦੇ ਲਗਭਗ ਗ੍ਰਾਂਟ ਵੀ ਜਾਰੀ ਹੋ ਚੁੱਕੀ ਹੈ। ਜਦੋਂ ਕਿ ਅੰਮ੍ਰਿਤਸਰ ਅਤੇ ਜਲੰਧਰ ਲਈ ਸਲਾਹਕਾਰ ਲਗਾਉਣ ਸਬੰਧੀ ਜਿਹੜੀ ਕਾਰਵਾਈ ਪਿਛਲੀ ਸਰਕਾਰ ਨੇ ਉਲੀਕੀ ਸੀ, ਉਸ ਕਾਰਵਾਈ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਬ੍ਰੇਕਾਂ ਲਗਾ ਦਿੱਤੀਆਂ ਹਨ।
ਪਿਛਲੀ ਸਰਕਾਰ ਵਿੱਚ ਟੈਂਡਰ ਰਾਹੀਂ ਸਲਾਹਕਾਰ ਲਗਾਉਣ ਦੀ ਸਾਰੀ ਕਾਰਵਾਈ ਨੂੰ ਰੱਦ ਕਰਦੇ ਹੋਏ ਨਵਜੋਤ ਸਿੱਧੂ ਮੁੜ ਤੋਂ ਸਲਾਹਕਾਰ ਲਾਉਣ ਲਈ ਟੈਂਡਰ ਪ੍ਰਕ੍ਰਿਆ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸ ‘ਤੇ ਲਗਭਗ 3 ਮਹੀਨੇ ਦਾ ਸਮਾਂ ਹੋ ਲਗ ਸਕਦਾ ਹੈ। ਪਹਿਲਾਂ ਤੋਂ ਹੀ ਲਗਭਗ 7 ਮਹੀਨੇ ਲੇਟ ਚਲ ਰਹੇ ਪ੍ਰੋਜੈਕਟ ਨੂੰ ਹੁਣ ਜੇਕਰ 3 ਮਹੀਨੇ ਦੀ ਹੋਰ ਦੇਰੀ ਕੀਤੀ ਗਈ ਤਾਂ ਕੇਂਦਰ ਸਰਕਾਰ ਵਲੋਂ ਇਨਾਂ ਦੋਵਾਂ ਸ਼ਹਿਰਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਵਿੱਚੋਂ ਬਾਹਰ ਵੀ ਕੀਤਾ ਜਾ ਸਕਦਾ ਹੈ, ਜਿਸ ਦਾ ਖ਼ਮਿਆਜ਼ਾ ਇਨਾਂ ਦੋਹੇ ਸਹਿਰਾ ਨੂੰ ਚੁੱਕਣਾ ਪਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।