Hindered - Sach Kahoon Punjabi
ਸਥਾਨਕ ਸਰਕਾਰਾਂ ਵਿਭਾਗ ਤੋਂ ਨਵਜੋਤ ਸਿੱਧੂ ਦੀ ਛੁੱਟੀ, ਮਨਿਸਟਰੀ ਤੋਂ ਛੁੱਟੀ ਲਈ ਮੰਤਰੀ ਅੜੇ
ਸਿੱਧੂ ਖਿਲਾਫ਼ ਮੁੱਖ ਮੰਤਰੀ ਨਾਲ ਦਿੱਲੀ ਦਰਬਾਰ ਜਾਣਗੇ ਪੰਜਾਬ ਦੇ ਸਾਰੇ ਮੰਤਰੀ
ਚੰਡੀਗੜ੍ਹ (ਅਸ਼ਵਨੀ ਚਾਵਲਾ) ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਪੰਜ ਹਲਕਿਆਂ ‘ਚ ਕਾਂਗਰਸ ਦੀ ਹਾਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਕੀਤੇ ਗਏ ਪ੍ਰਚਾਰ ਦਾ ਖਮਿਆਜ਼ਾ ਅੱਜ ਭੁਗਤਣਾ ਪੈ ਗਿਆ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਥਾਂ ‘ਤੇ ਅਮਰਿੰਦਰ ਸਿੰਘ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਨ ਵਾਲੇ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਂਹਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੱਡਾ ਝਟਕਾ ਦੇ ਦਿੱਤਾ ਹੈ।
ਇਥੇ ਹੀ ਬਸ ਨਹੀਂ ਹੈ ਅਗਲੇ ਹਫ਼ਤੇ ਤੱਕ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਤੋਂ ਹਟਾਉਣ ਲਈ ਵੀ ਫੈਸਲਾ ਹੋ ਜਾਵੇਗਾ। ਮੰਤਰੀ ਮੰਡਲ ਵਿੱਚ ਹੁਣ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਬਾਕੀ ਰਹਿੰਦੇ 16 ਮੰਤਰੀ ਵੀ ਨਵਜੋਤ ਸਿੱਧੂ ਨੂੰ ਨਹੀਂ ਦੇਖਣਾ ਚਾਹੁੰਦੇ ਹਨ, ਇਸ ਲਈ ਸਾਰੇ ਮੰਤਰੀਆਂ ਨੇ ਮੁੱਖ ਮੰਤਰੀ ‘ਤੇ ਜ਼ੋਰ ਪਾਇਆ ਹੈ ਕਿ ਉਹ ਨਵਜੋਤ ਸਿੱਧੂ ਨੂੰ ਬਰਖ਼ਾਸਤ ਕਰਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਇਸ ਸਬੰਧੀ ਕਾਂਗਰਸ ਹਾਈ ਕਮਾਨ ਤੋਂ ਜੇਕਰ ਇਜਾਜ਼ਤ ਲੈਣ ਦੀ ਜ਼ਰੂਰਤ ਹੈ ਤਾਂ ਸਾਰੀ ਕੈਬਨਿਟ ਉਨ੍ਹਾਂ ਨਾਲ ਦਿੱਲੀ ਜਾਣ ਲਈ ਵੀ ਤਿਆਰ ਹੈ।
ਅਮਰਿੰਦਰ ਸਿੰਘ ਸਣੇ ਸਾਰੇ ਕੈਬਨਿਟ ਮੰਤਰੀ ਇਸ ਗੱਲ ਸਬੰਧੀ ਨਵਜੋਤ ਸਿੱਧੂ ਤੋਂ ਖਫ਼ਾ ਹੋ ਗਏ ਹਨ ਕਿ ਕੈਬਨਿਟ ਮੀਟਿੰਗ ਵਿੱਚ ਭਾਗ ਲੈਣ ਦੀ ਥਾਂ ‘ਤੇ ਨਵਜੋਤ ਸਿੱਧੂ ਆਪਣੇ ਘਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹਮਲੇ ਕਰ ਰਹੇ ਸਨ। ਕੈਬਨਿਟ ਮੀਟਿੰਗ ਵਿੱਚ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਸਣੇ ਸਾਧੂ ਸਿੰਘ ਧਰਮਸੋਤ ਨੇ ਤਾਂ ਸਿੱਧੂ ਨੂੰ ਤੁਰੰਤ ਹੀ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਦਿੱਤੀ ਜਦੋਂ ਕਿ ਬਾਕੀ ਮੰਤਰੀਆਂ ਨੇ ਵੀ ਹਾਮੀ ਭਰਦੇ ਹੋਏ ਕਿਹਾ ਕਿ ਸਿੱਧੂ ਦੀ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਤੁਰੰਤ ਹੀ ਕਾਰਵਾਈ ਕਰਨਾ ਲਾਜ਼ਮੀ ਹੈ। ਜਿਥੇ ਕਿ ਫੈਸਲਾ ਹੋਇਆ ਕਿ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਵਾਪਸ ਲੈ ਲਿਆ ਜਾਵੇ ਅਤੇ ਸਿਰਫ਼ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਦਾ ਵਿਭਾਗ ਹੀ ਰਹਿਣ ਦਿੱਤਾ ਜਾਵੇ। ਅਮਰਿੰਦਰ ਸਿੰਘ ਜਲਦ ਹੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲੇ ਕੇ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਤੋਂ ਹਟਾਉਣ ਸਬੰਧੀ ਇਜਾਜ਼ਤ ਲੈਣ ਅਤੇ ਇਸ ਸਬੰਧੀ ਜੇਕਰ ਜਰੂਰਤ ਪਈ ਤਾਂ ਸਾਰੇ ਮੰਤਰੀ ਇੱਕ ਜੁੱਟ ਹੋ ਕੇ ਦਿੱਲੀ ਜਾਣ ਲਈ ਵੀ ਤਿਆਰ ਹਨ। ਸਾਰੀ ਕੈਬਨਿਟ ਨੇ ਅਮਰਿੰਦਰ ਸਿੰਘ ਨੂੰ ਇਹ ਅਧਿਕਾਰ ਦੇ ਦਿੱਤੇ ਹਨ ਕਿ ਉਨਾਂ ਵਲੋਂ ਹਾਈ ਕਮਾਨ ਕੋਲ ਇਹ ਸੁਨੇਹਾ ਭੇਜਿਆ ਜਾਵੇ ਕਿ ਸਿੱਧੂ ਨੂੰ ਹੁਣ ਮੰਤਰੀ ਮੰਡਲ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਾਰਟ ਸਿਟੀ ਪ੍ਰੋਜੈਕਟ ਲਈ ਸਲਾਹਕਾਰ ਤੈਅ ਨਹੀਂ ਕਰ ਸਕੇ ਹਨ ਨਵਜੋਤ ਸਿੱਧੂ
ਅਸ਼ਵਨੀ ਚਾਵਲਾ, ਚੰਡੀਗੜ:ਪੰਜਾਬ ਦੇ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਉਣ ਦੇ ਪ੍ਰੋਜੈਕਟ ਵਿੱਚ ਕੋਈ ਹੋਰ ਨਹੀਂ ਸਗੋਂ ਖ਼ੁਦ ਨਵਜੋਤ ਸਿੱਧ ਸਿੱਧੂ ਹੀ ਅੜਿੱਕਾ ਬਣੀ ਬੈਠੇ ਹਨ, ਜਿਸ ਕਾਰਨ ਅੰਮ੍ਰਿਤਸਰ ਦੇ ਨਾਲ ਹੀ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦਾ ਸੁਫਨਾ ਹੁਣ ਖਟਾਈ ਖੱਟੇ ‘ਚ ਪੈਂਦਾ ਨਜ਼ਰ ਆ ਰਿਹਾ ਹੈ
ਪਿਛਲੇ 7 ਮਹੀਨੇ ਵਿੱਚ ਪੰਜਾਬ ਸਰਕਾਰ ਇਨਾਂ ਦੋਵਂੇ ਸਹਿਰਾ ਨੂੰ ਸਮਾਰਟ ਸਿਟੀ ਬਣਾਉਣ ਲਈ ਸਲਾਹਕਾਰ ਤੱਕ ਨਹੀਂ ਲਾ ਸਕੀ, ਜਿਸ ਕਾਰਨ ਕੇਂਦਰ ਸਰਕਾਰ ਨੇ ਹੁਣ ਤੱਕ ਜਲੰਧਰ ਅਤੇ ਅੰਮ੍ਰਿਤਸਰ ਲਈ ਸਮਾਰਟ ਸਿਟੀ ਪ੍ਰੋਜੈਕਟ ਲਈ ਹੁਣ ਤੱਕ ਇੱਕ ਧੇਲਾ ਵੀ ਨਹੀਂ ਭੇਜਿਆ, ਜਦੋਂ ਕਿ ਇਨਾਂ ਸ਼ਹਿਰਾਂ ਨੂੰ ਸਮਾਰਟ ਬਣਾਉਣ ਲਈ 2-2 ਹਜ਼ਾਰ ਕਰੋੜ ਰੁਪਏ ਦੇ ਕਰੀਬ ਖ਼ਰਚ ਕਰਨਾ ਹੈ।
ਸ਼ਹਿਰ ਨੂੰ ਸਮਾਰਟ ਬਣਾਉਣ ਲਈ ਸਲਾਹਕਾਰ ਲਗਾਉਣ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਨਵਜੋਤ ਸਿੱਧੂ ਵੱਲੋਂ ਸਲਾਹਕਾਰ ਲੱਗਣ ਲਈ ਆਈ ਕੰਪਨੀ ਨੂੰ ਰੱਦ ਕਰਕੇ ਫਾਈਲ ਨੂੰ ਧੂੜ ਫੱਕਣ ਲਈ ਇੱਕ ਪਾਸੇ ਰੱਖ ਦਿੱਤਾ ਹੈ।
ਖਟਾਈ ਵਿੱਚ ਪਿਆ ਪੰਜਾਬ ‘ਚ ਸਟਾਰਟ ਸਿਟੀ ਪ੍ਰੋਜੈਕਟ, ਅਧਰ ‘ਚ ਲਟਕੇ ਜਲੰਧਰ ਅਤੇ ਅੰਮ੍ਰਿਤਸਰ
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਦੀ ਮੋਦੀ ਵਲੋਂ ਸ਼ਹਿਰੀ ਵਿਕਾਸ ਵਿੱਚ ਤੇਜੀ ਲਿਆਉਣ ਲਈ ਦੇਸ਼ ਭਰ ਵਿੱਚ 100 ਤੋਂ ਜਿਆਦਾ ਸਹਿਰਾ ਨੂੰ ਸਮਾਰਟ ਬਣਾਉਣ ਲਈ ਚੋਣ ਕੀਤੀ ਸੀ। ਜਿਸ ਵਿੱਚ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਸਣੇ ਅੰਮ੍ਰਿਤਸਰ ਦੀ ਚੋਣ ਕਰਦੇ ਹੋਏ ਸ਼ਾਮਲ ਕੀਤਾ ਗਿਆ ਸੀ। ਸਮਾਰਟ ਸਿਟੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਤਿੰਨੇ ਸਹਿਰਾ ਲਈ ਪੰਜਾਬ ਸਰਕਾਰ ਨੂੰ ਸਲਾਹਕਾਰ ਲਗਾਉਣੇ ਹਨ ਤਾਂ ਕਿ ਪ੍ਰੋਜੈਕਟ ਕੇਂਦਰ ਸਰਕਾਰ ਦੀ ਮਨਜ਼ੂਰੀ ਅਨੁਸਾਰ ਤੈਅ ਨਿਯਮਾਂ ਅਧੀਨ ਹੀ ਚਲ ਸਕਣ। ਲੁਧਿਆਣਾ ਵਿਖੇ ਸਲਾਹਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਹੀ ਲਗਾ ਦਿੱਤਾ ਸੀ, ਜਿਸ ਨੇ ਕਿ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਲੁਧਿਆਣਾ ਲਈ ਕੇਂਦਰ ਸਰਕਾਰ ਤੋਂ 200 ਕਰੋੜ ਦੇ ਲਗਭਗ ਗ੍ਰਾਂਟ ਵੀ ਜਾਰੀ ਹੋ ਚੁੱਕੀ ਹੈ। ਜਦੋਂ ਕਿ ਅੰਮ੍ਰਿਤਸਰ ਅਤੇ ਜਲੰਧਰ ਲਈ ਸਲਾਹਕਾਰ ਲਗਾਉਣ ਸਬੰਧੀ ਜਿਹੜੀ ਕਾਰਵਾਈ ਪਿਛਲੀ ਸਰਕਾਰ ਨੇ ਉਲੀਕੀ ਸੀ, ਉਸ ਕਾਰਵਾਈ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਬ੍ਰੇਕਾਂ ਲਗਾ ਦਿੱਤੀਆਂ ਹਨ।
ਪਿਛਲੀ ਸਰਕਾਰ ਵਿੱਚ ਟੈਂਡਰ ਰਾਹੀਂ ਸਲਾਹਕਾਰ ਲਗਾਉਣ ਦੀ ਸਾਰੀ ਕਾਰਵਾਈ ਨੂੰ ਰੱਦ ਕਰਦੇ ਹੋਏ ਨਵਜੋਤ ਸਿੱਧੂ ਮੁੜ ਤੋਂ ਸਲਾਹਕਾਰ ਲਾਉਣ ਲਈ ਟੈਂਡਰ ਪ੍ਰਕ੍ਰਿਆ ਸ਼ੁਰੂ ਕਰਨਾ ਚਾਹੁੰਦੇ ਹਨ, ਜਿਸ ‘ਤੇ ਲਗਭਗ 3 ਮਹੀਨੇ ਦਾ ਸਮਾਂ ਹੋ ਲਗ ਸਕਦਾ ਹੈ। ਪਹਿਲਾਂ ਤੋਂ ਹੀ ਲਗਭਗ 7 ਮਹੀਨੇ ਲੇਟ ਚਲ ਰਹੇ ਪ੍ਰੋਜੈਕਟ ਨੂੰ ਹੁਣ ਜੇਕਰ 3 ਮਹੀਨੇ ਦੀ ਹੋਰ ਦੇਰੀ ਕੀਤੀ ਗਈ ਤਾਂ ਕੇਂਦਰ ਸਰਕਾਰ ਵਲੋਂ ਇਨਾਂ ਦੋਵਾਂ ਸ਼ਹਿਰਾਂ ਨੂੰ ਸਮਾਰਟ ਸਿਟੀ ਪ੍ਰੋਜੈਕਟ ਵਿੱਚੋਂ ਬਾਹਰ ਵੀ ਕੀਤਾ ਜਾ ਸਕਦਾ ਹੈ, ਜਿਸ ਦਾ ਖ਼ਮਿਆਜ਼ਾ ਇਨਾਂ ਦੋਹੇ ਸਹਿਰਾ ਨੂੰ ਚੁੱਕਣਾ ਪਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।