Wheat crop - Sach Kahoon Punjabi

Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਬਹੁਗਿਣਤੀ ਲੋਕਾਂ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ। ਆਰਥਿਕਤਾ ਦਾ ਆਧਾਰ ਹੋਣ ਦੇ ਨਾਲ-ਨਾਲ ਖੇਤੀ ਇਨਸਾਨਾਂ, ਪਸ਼ੂਆਂ ਅਤੇ ਪੰਛੀਆਂ ਲਈ ਖੁਰਾਕ ਦਾ ਵੀ ਮੁੱਖ ਸ੍ਰੋਤ ਹੈ। ਪੰਜਾਬੀ ਕਿਸਾਨਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਫ਼ਸਲਾਂ ਝੋਨਾ ਅਤੇ ਕਣਕ ਵਿੱਚੋਂ ਕਣਕ ਦੀ ਫ਼ਸਲ ਦਾ ਬਹੁਤ ਵੱਡਾ ਮਹੱਤਵ ਹੈ। ਪੰਜਾਬੀਆਂ ਦੀ ਮੁੱਖ ਖੁਰਾਕ ਹੋਣ ਕਾਰਨ ਕਿਸਾਨਾਂ ਸਮੇਤ ਸਮਾਜ ਦੇ ਬਾਕੀ ਸਭ ਵਰਗਾਂ ਦੀਆਂ ਵੀ ਕਣਕ ਦੀ ਫ਼ਸਲ ਦੀ ਆਮਦ ’ਤੇ ਨਜ਼ਰਾਂ ਟਿਕੀਆਂ ਹੁੰਦੀਆਂ ਹਨ। ਕਣਕ ਦੀ ਆਮਦ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦੀ। ਵਿਸਾਖੀ ਦੇ ਤਿਉਹਾਰ ਦਾ ਧਾਰਮਿਕ ਪਿਛੋਕੜ ਹੋਣ ਦੇ ਨਾਲ-ਨਾਲ ਇਸ ਦਾ ਸੰਬੰਧ ਕਣਕ ਦੀਆਂ ਫਸਲ ਦੇ ਸੁੱਖੀਂ-ਸਾਂਦੀ ਘਰ ਆਉਣ ਨਾਲ ਵੀ ਜੁੜਿਆ ਹੋਇਆ ਹੈ। ਕਣਕ ਦੀ ਫ਼ਸਲ ਦਾ ਮਹੱਤਵ ਵੇਖੋ ਕਿ ਹੋਰਨਾਂ ਕਿੱਤਿਆਂ ’ਚ ਲੱਗੇ ਲੋਕ ਵੀ ਕਣਕ ਦੀ ਵਾਢੀ ਵਿਚ ਆ ਲੱਗਦੇ ਹਨ, ਤਾਂ ਕਿ ਸਾਲ ਭਰ ਲਈ ਅਨਾਜ ਇਕੱਠਾ ਕੀਤਾ ਜਾ ਸਕੇ।

Wheat Crop: ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ....

ਕਣਕ ਦੀ ਫ਼ਸਲ ਵੱਢ ਅਤੇ ਕੱਢ ਕੇ ਘਰ ਲਿਆਉਣ ਤੱਕ ਇਸ ’ਤੇ ਮੌਸਮੀ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ। ਕਣਕ ਦੀ ਫ਼ਸਲ ਦੇ ਪੱਕਣ ਦਾ ਸਮਾਂ ਸਰਦੀ ਤੋਂ ਗਰਮੀ ’ਚ ਪ੍ਰਵੇਸ਼ ਦਾ ਸਮਾਂ ਹੁੰਦਾ ਹੈ। ਕਣਕ ਦੀ ਫ਼ਸਲ ਨੂੰ ਜਿੱਥੇ ਵਧਣ-ਫੁੱਲਣ ਲਈ ਸਰਦ ਮੌਸਮ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹੀ ਪੱਕਣ ਲਈ ਗਰਮ ਮੌਸਮ ਦੀ ਜ਼ਰੂਰਤ ਹੁੰਦੀ ਹੈ। ਮੌਸਮ ਦੀ ਤਬਦੀਲੀ ਅਕਸਰ ਬੇਮੌਸਮੇ ਮੀਂਹਾਂ ਅਤੇ ਗੜੇਮਾਰੀ ਦਾ ਕਾਰਨ ਹੋ ਨਿੱਬੜਦੀ ਹੈ। ਕਣਕ ਦੀਆਂ ਬੱਲੀਆਂ ਦਾ ਰੰਗ ਹਰੇ ਤੋਂ ਸੁਨਹਿਰਾ ਹੁੰਦਾ ਵੇਖ ਕਿਸਾਨ ਦੇ ਪੈਰ ਖੁਸ਼ੀ ਨਾਲ ਥਿਰਕਣ ਲੱਗਦੇ ਹਨ ਪਰ ਅੰਬਰ ’ਤੇ ਚੜ੍ਹਦੇ ਬੱਦਲ ਉਸ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਕੇ ਰੱਖ ਦਿੰਦੇ ਹਨ।

Career Options After 12th: 12ਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰਾ ਕਰੀਅਰ ਬਦਲ

ਕਿਸਾਨ ਮਨ ਹੀ ਮਨ ਪੱਕੀ ਕਣਕ ਦੇ ਸੁੱਖੀਂ-ਸਾਂਦੀ ਘਰ ਪਹੁੰਚਣ ਦੀਆਂ ਪਰਮਾਤਮਾ ਅੱਗੇ ਅਰਜ਼ੋਈਆਂ ਕਰਦਾ ਹੈ।  ਇਸ ਵਾਰ ਬੇਮੌਸਮਾ ਮੀਂਹ ਕਿਸਾਨ ਦੀਆਂ ਅਰਜ਼ੋਈਆਂ ਅਤੇ ਚਾਵਾਂ ਸਮੇਤ ਪਤਾ ਨਹੀਂ ਕੀ-ਕੀ ਵਹਾ ਕੇ ਲੈ ਜਾਵੇਗਾ। ਮੀਂਹ ਅਤੇ ਗੜੇਮਾਰੀ ਕਿਸਾਨਾਂ ਲਈ ਕਹਿਰ ਬਣ ਗਈ। ਖੇਤਾਂ ਵਿੱਚ ਲਹਿਰਾਉਂਦੀਆਂ ਸੁਨਹਿਰੀ ਕਣਕਾਂ ਨੂੰ ਮੀਂਹ ਅਤੇ ਤੇਜ਼ ਹਵਾਵਾਂ ਨੇ ਅਜਿਹਾ ਮਧੋਲਿਆ ਕਿ ਕਿਸਾਨਾਂ ਦੇ ਹੱਥ ਆਪਣੇ-ਆਪ ਅੰਬਰ ਵੱਲ ਜੁੜ ਗਏ। ਹਾਲਤ ਇੰਨੇ ਮਾੜੇ ਹਨ ਕਿ ਤੇਜ਼ ਮੀਂਹ ਅਤੇ ਹਵਾਵਾਂ ਦੇ ਨਾਲ-ਨਾਲ ਗੜਿਆਂ ਦੀ ਮਾਰ ਨੇ ਕਣਕ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕਰਦਿਆਂ ਕਿਸਾਨਾਂ ਦੇ  ਸੁਪਨੇ ਚਕਨਾਚੂਰ ਕਰ ਦਿੱਤੇ। ਬੇਵੱਸ ਕਿਸਾਨ ਮੌਸਮ ਦੀ ਮਾਰ ਹੱਥੋਂ ਹਾਰਦੀ ਕਣਕ ਦੀ ਫ਼ਸਲ ਨੂੰ ਵੇਖਦਾ ਰਿਹਾ। ਸਰਕਾਰਾਂ ਜ਼ਰੂਰ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਦਾ ਦਾਅਵਾ ਕਰਦੀਆਂ ਹਨ ਪਰ ਸਰਕਾਰਾਂ ਵੱਲੋਂ ਫ਼ਸਲਾਂ ਦੇ ਨੁਕਸਾਨ ਦੀ ਕੀਤੀ ਜਾਣ ਵਾਲੀ ਭਰਪਾਈ ਦਾ ਆਲਮ ਕਿਸੇ ਤੋਂ ਲੁਕਿਆ ਨਹੀਂ।

ਗਰਦੌਰੀਆਂ  ਅਤੇ ਤਮਾਮ ਹੋਰ ਕਾਰਵਾਈਆਂ ਵਿੱਚੋਂ ਗੁਜ਼ਰਦੀ ਭਰਪਾਈ ਦੀ ਪ੍ਰਕਿਰਿਆ ਬਹੁਤੀ ਵਾਰ ਊਠ ਦੇ ਮੂੰਹ ਜੀਰਾ ਦੇਣ ਵਾਲੀ ਸਥਿਤੀ ’ਤੇ ਆਣ ਖੜ੍ਹਦੀ ਹੈ। ਆਪਣੀ ਕਮਾਈ ਨੂੰ ਖੁੱਲ੍ਹੇ ਅੰਬਰ ਹੇਠ ਸਿਰਫ਼ ਮੌਸਮ ਦੇ ਰਹਿਮੋ-ਕਰਮ ’ਤੇ ਛੱਡਣਾ ਸੌਖਾ ਨਹੀਂ ਹੁੰਦਾ। ਅੰਬਰ ’ਤੇ ਬੱਦਲਵਾਈ ਵੇਖ ਹਰ ਕਾਰੋਬਾਰੀ ਆਪਣੇ ਸਾਮਾਨ ਨੂੰ ਸੰਭਾਲ ਲੈਂਦਾ ਹੈ ਪਰ ਕਿਸਾਨ ਵਿਚਾਰਾ ਤਾਂ ‘ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕ, ਰੁੱਤ ਬੇਈਮਾਨ ਹੋ ਗਈ....’ ਕਹਿ ਕੇ ਸਬਰ ਦਾ ਘੁੱਟ ਭਰਦਾ ਹੈ। ਇਸ ਤੋਂ ਮਾੜੀ ਹਾਲਤ ਕੀ ਹੋ ਸਕਦੀ ਹੈ ਕਿ ਅਜ਼ਾਦੀ ਦੇ ਲੰਮੇ ਅਰਸੇ ਬਾਅਦ ਵੀ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਜਾ ਸਕੀ।  ਪਰਮਾਤਮਾ ਅੱਗੇ ਅਰਜ਼ੋਈ ਹੈ ਕਿ ਹੇ ਵਾਹਿਗੁਰੂ! ਸਰਦ ਰੁੱਤ ਦੀਆਂ ਰਾਤਾਂ ਝਾਕ ਕੇ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ’ਤੇ ਮਿਹਰ ਕਰ। ਕਣਕ ਦੀ ਫ਼ਸਲ ਦੀ ਤਬਾਹੀ ਸਿਰਫ਼ ਫ਼ਸਲ ਦੀ ਤਬਾਹੀ ਨਹੀਂ। ਇਹ ਤਾਂ ਸੁਫ਼ਨਿਆਂ ਦੀ ਤਬਾਹੀ ਹੈ।

ਖੁੱਡੀ ਕਲਾਂ
ਮੋ. 98786-05965

Punjab News: ਪੰਜਾਬ ’ਚ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ, ਅੱਗ ਲੱਗਣ ਦੀਆਂ ਘਟਨਾਵਾਂ ’ਤੇ ਲੱਗੇਗੀ ਰੋਕ
Punjab News: ਅੰਮ੍ਰਿਤਸਰ, (ਆਈ.ਏ.ਐਨ.ਐਸ.)। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੋ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਚੁੱਕਿਆ ਗਿਆ ਹੈ, ਤਾਂ ਜੋ ਨਾ ਸਿਰਫ਼ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਸਗੋਂ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਸਕੇ।

ਐਤਵਾਰ ਨੂੰ ਨਿਊਜ਼ ਏਜੰਸੀ ਆਈਏਐਨਐਸ ਨਾਲ ਗੱਲ ਕਰਦੇ ਹੋਏ, ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੀਐਸਪੀਸੀਐਲ ਨੇ ਦੋ ਹੈਲਪਲਾਈਨ ਨੰਬਰ, 9646106835 ਅਤੇ 9646106836 ਜਾਰੀ ਕੀਤੇ ਹਨ। ਕਿਸਾਨ ਢਿੱਲੀਆਂ ਜਾਂ ਲਟਕਦੀਆਂ ਬਿਜਲੀ ਦੀਆਂ ਤਾਰਾਂ, ਚੰਗਿਆੜੀਆਂ ਜਾਂ ਬਿਜਲੀ ਨਾਲ ਸਬੰਧਤ ਕਿਸੇ ਵੀ ਹੋਰ ਸਮੱਸਿਆ ਬਾਰੇ ਵਟਸਐਪ ਰਾਹੀਂ ਸੂਚਿਤ ਕਰ ਸਕਦੇ ਹਨ ਜਾਂ ਇਨ੍ਹਾਂ ਨੰਬਰਾਂ ‘ਤੇ ਕਾਲ ਕਰ ਸਕਦੇ ਹਨ। ਸਾਡੀ ਕੋਸ਼ਿਸ਼ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਣ ਦੀ ਹੈ।

ਇਹ ਵੀ ਪੜ੍ਹੋ: Wheat Procurement: ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ : ਵਿਧਾਇਕ ਦੇਵ ਮਾਨ

ਮੁਆਵਜ਼ਾ ਦੇਣਾ ਇੱਕ ਗੱਲ ਹੈ, ਪਰ ਇਹ ਬਿਹਤਰ ਹੋਵੇਗਾ ਜੇਕਰ ਅਸੀਂ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਨਾ ਦੇਈਏ। ਹਰਭਜਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਪਰਾਲੀ ਨੂੰ ਨਾ ਸਾੜਨ ਕਿਉਂਕਿ ਇਹ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ ਅਤੇ ਕਈ ਵਾਰ ਜਾਨ-ਮਾਲ ਦਾ ਨੁਕਸਾਨ ਵੀ ਕਰਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਸੂਬੇ ਵਿੱਚ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਦਾ ਵੀ ਜ਼ਿਕਰ ਕੀਤਾ।

ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ | Punjab News

ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਏ ਜਾਣਗੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਨਸ਼ਾ ਵੇਚਣ ਦੀ ਹਿੰਮਤ ਨਾ ਕਰ ਸਕੇ। ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਨਸ਼ਿਆਂ ਵਿਰੁੱਧ ਲਹਿਰ ਸ਼ੁਰੂ ਕੀਤੀ ਗਈ ਹੈ ਅਤੇ ਸਰਕਾਰ ਇਸ ਵਿੱਚ ਪੂਰੀ ਸਖ਼ਤੀ ਨਾਲ ਕੰਮ ਕਰ ਰਹੀ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ‘ਤੇ ਵੀ ਚੁੱਕੇ ਸਵਾਲ

ਹਰਭਜਨ ਸਿੰਘ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ‘ਤੇ ਵੀ ਸਵਾਲ ਉਠਾਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ 50 ਗ੍ਰਨੇਡ ਪੰਜਾਬ ਪਹੁੰਚ ਗਏ ਹਨ।

ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਅਜਿਹੀ ਕੋਈ ਠੋਸ ਜਾਣਕਾਰੀ ਸੀ ਤਾਂ ਉਨ੍ਹਾਂ ਨੂੰ ਤੁਰੰਤ ਪੰਜਾਬ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰਨਾ ਚਾਹੀਦਾ ਸੀ। ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ, ਕੋਈ ਮਜ਼ਾਕ ਨਹੀਂ। ਜੇਕਰ ਬਾਜਵਾ ਕੋਲ ਸੱਚਮੁੱਚ ਅਜਿਹੀ ਜਾਣਕਾਰੀ ਹੈ ਤਾਂ ਉਸਨੂੰ ਦੱਸਣਾ ਚਾਹੀਦਾ ਹੈ ਕਿ ਗ੍ਰਨੇਡ ਕਿੱਥੇ ਹਨ, ਕਿੱਥੋਂ ਆਏ ਹਨ ਅਤੇ ਕਿਸ ਕੋਲ ਹਨ। ਜੇਕਰ ਉਹ ਜਾਣਕਾਰੀ ਲੁਕਾ ਰਹੇ ਹਨ ਤਾਂ ਇਹ ਇੱਕ ਗੰਭੀਰ ਅਪਰਾਧ ਹੈ। ਇਸ ਨਾਲ ਨਾ ਸਿਰਫ਼ ਸੂਬੇ ਦਾ ਮਾਹੌਲ ਖਰਾਬ ਹੁੰਦਾ ਹੈ ਸਗੋਂ ਜਨਤਾ ਵਿੱਚ ਦਹਿਸ਼ਤ ਵੀ ਫੈਲਦੀ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਤੇ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਪੁਲਿਸ ਨਾਲ ਸਹਿਯੋਗ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। Punjab NewsPunjab News

Wheat Procurement Process: ਸ਼ੈੱਡਾਂ ਬਿਨਾਂ ਮੰਡੀਆਂ ਅਧੂਰੀਆਂ
Wheat Procurement Process: ਉੱਤਰੀ ਭਾਰਤ ਦੇ ਕਈ ਰਾਜਾਂ ’ਚ ਮੀਂਹ ਕਾਰਨ ਖੇਤਾਂ ’ਚ ਤੇ ਮੰਡੀਆਂ ’ਚ ਪੁੱਜੀ ਫਸਲ ਭਿੱਜਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੇਤਾਂ ’ਚ ਖੜ੍ਹੀ ਫਸਲ ਨੂੰ ਮੀਂਹ ਤੋਂ ਬਚਾਉਣਾ ਔਖਾ ਹੈ ਪਰ ਘੱਟੋ-ਘੱਟ ਮੰਡੀਆਂ ’ਚ ਪ੍ਰਬੰਧ ਵਧਾ ਕੇ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਇਸ ਸਮੱਸਿਆ ਦਾ ਵੱਡਾ ਕਾਰਨ ਮੰਡੀਆਂ ’ਚ ਲੋੜੀਂਦੇ ਸ਼ੈੱਡਾਂ ਦੀ ਕਮੀ ਹੈ ਆਉਂਦੇ ਪੰਜ-ਸੱਤ ਦਿਨਾਂ ’ਚ ਮੰਡੀਆਂ ’ਚ ਵੱਡੀ ਪੱਧਰ ’ਤੇ ਕਣਕ ਪਹੁੰਚਣ ਦੇ ਆਸਾਰ ਹਨ ਬਿਨਾਂ ਸ਼ੱਕ ਜ਼ਿਲ੍ਹੇ ਤੋਂ ਲੈ ਕੇ ਤਹਿਸੀਲ ਪੱਧਰ ਤੱਕ ਮੰਡੀਆਂ ਦਾ ਪ੍ਰਬੰਧ ਹੈ ਪਰ ਵੱਡੀਆਂ ਮੰਡੀਆਂ ’ਚ ਫਸਲ ਜ਼ਿਆਦਾ ਹੋਣ ਕਰਕੇ ਸਾਰੀ ਫਸਲ ਸ਼ੈੱਡਾਂ ਹੇਠ ਨਹੀਂ ਆਉਂਦੀ। Wheat Procurement Process

ਇਹ ਖਬਰ ਵੀ ਪੜ੍ਹੋ : Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ’ਚ ਕਈ ਅਹਿਮ ਫੈਸਲਿਆਂ ਨੂੰ ਮਿਲੀ ਮਨਜ਼ੂਰੀ

ਕੱਚੀਆਂ ਮੰਡੀਆਂ ’ਚ ਸਿਰਫ ਫਰਸ਼ ਹੀ ਹੁੰਦਾ ਹੈ। ਅਜਿਹੇ ਹਾਲਾਤਾਂ ’ਚ ਫਸਲ ਦੇ ਨੁਕਸਾਨ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ ਅਸਲ ’ਚ ਮੰਡੀਆਂ ’ਚ ਫਸਲ ਆਉਣ ਦਾ ਸਮਾਂ ਤੈਅ ਹੀ ਹੁੰਦਾ ਹੈ 30 ਦਿਨਾਂ ਦੇ ਕਰੀਬ ਫਸਲ ਮੰਡੀਆਂ ’ਚ ਆਉਂਦੀ ਹੈ ਇਸ ਲਈ ਜ਼ਰੂਰੀ ਹੈ ਕਿ ਮੰਡੀਆਂ ’ਚ ਸੁਚੱਜੇ ਪ੍ਰਬੰਧ ਹੋਣ ਤਾਂ ਕਿ ਅਨਾਜ ਦਾ ਇੱਕ ਦਾਣਾ ਵੀ ਖਰਾਬ ਨਾ ਹੋਵੇ ਇਹ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਅਨਾਜ ਦਾ ਬੰਪਰ ਉਤਪਾਦਨ ਹੋ ਰਿਹਾ ਹੈ ਕਿਸਾਨ ਮਿਹਨਤ ਕਰਕੇ ਫਸਲ ਮੰਡੀ ਤੱਕ ਲੈ ਆਉਂਦਾ ਹੈ ਪਰ ਕੁਦਰਤੀ ਕਾਰਨਾਂ ਕਰਕੇ ਅਨਾਜ ਖਰਾਬ ਹੁੰਦਾ ਹੈ ਅਨਾਜ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਖਰੀਦ ਤੇ ਲਿਫਟਿੰਗ ਦੇ ਪ੍ਰਬੰਧਾਂ ਅੰਦਰ ਵੀ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਅਨਾਜ ਸਹੀ ਤਰੀਕੇ ਨਾਲ ਸਟੋਰ ਕੀਤਾ ਜਾ ਸਕੇ। Wheat Procurement Process

Punjab Grain Market: ਪਹਿਲੇ ਦਿਨ ਖ਼ਾਲੀ ਰਹੀਆਂ ਦਾਣਾ ਮੰਡੀਆਂ, ਨਹੀਂ ਆਈ ਕਣਕ ਦੀ ਫਸਲ
ਪੰਜਾਬ ਸਰਕਾਰ ਵੱਲੋਂ 1 ਅਪਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਐ ਖ਼ਰੀਦ / Punjab Grain Market

ਕਈ ਦਾਣਾ ਮੰਡੀਆਂ ਵਿੱਚ ਇੰਤਜ਼ਾਮ ਮਾੜੇ, ਸਾਫ਼-ਸਫ਼ਾਈ ਕਰਨ ਲੱਗੇ ਹੋਏ ਹਨ ਕਰਮਚਾਰੀ

Punjab Grain Market: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਮੰਗਲਵਾਰ ਤੋਂ ਕਣਕ ਦੀ ਖ਼ਰੀਦ ਦੇ ਸੀਜ਼ਨ ਦਾ ਆਗਾਜ਼ ਹੋ ਗਿਆ ਹੈ ਪਰ ਪਹਿਲੇ ਹੀ ਦਿਨ ਇੱਕ ਵੀ ਦਾਣਾ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੇਚਣ ਲਈ ਨਹੀਂ ਲਿਆਂਦਾ ਗਿਆ ਹੈ। ਜਿਸ ਕਾਰਨ ਪਹਿਲੇ ਦਿਨ ਕੋਈ ਵੀ ਖਰੀਦ ਨਹੀਂ ਹੋਈ ਹੈ। ਇੱਥੇ ਹੀ ਮੰਡੀਆਂ ਵਿੱਚ ਕਿਸਾਨਾਂ ਤੋਂ ਬਿਨਾਂ ਦੇਰੀ ਤੋਂ ਖਰੀਦ ਕੀਤੀ ਜਾ ਸਕੇ, ਇਸ ਲਈ ਪੰਜਾਬ ਸਰਕਾਰ ਨੇ 28 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੇਡਿਟ ਲਿਮਿਟ ਜਾਰੀ ਕਰਨ ਦੇ ਨਾਲ ਹੀ 1864 ਮੰਡੀਆਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Punjab BJP: ਭਾਜਪਾ ਆਗੂ ਅਰਵਿੰਦ ਖੰਨਾ ਦਾ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਵੱਡਾ ਬਿਆਨ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕੁਝ ਮੰਡੀਆਂ ਵਿੱਚ ਇੰਤਜ਼ਾਮ ਕਾਫ਼ੀ ਜਿਆਦਾ ਮਾੜੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ ਅਤੇ ਉਨ੍ਹਾਂ ਮੰਡੀਆਂ ਦੇ ਅਧਿਕਾਰੀ ਸਾਫ਼-ਸਫ਼ਾਈ ਕਰਵਾਉਣ ਦੇ ਨਾਲ ਹੀ ਇੰਤਜ਼ਾਮ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ। ਇਸ ਸਾਲ ਕਣਕ ਦੀ ਖਰੀਦ ਲਈ 2475 ਰੁਪਏ ਭਾਅ ਤੈਅ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਅਜੇ ਕਣਕ ਦੀ ਫਸਲ ਨਾ ਪੱਕਣ ਕਰਕੇ ਅਗਲੇ ਹਫ਼ਤੇ ਤੋਂ ਹੀ ਮੰਡੀਆਂ ਵਿੱਚ ਫਸਲ ਆਏਗੀ। Punjab Grain Market

Abohar Canal: ਨਹਿਰ ’ਚ ਪਿਆ ਪਾੜ, ਕਈ ਏਕੜ ਕਣਕ ਦੀ ਫ਼ਸਲ ਡੁੱਬੀ
Abohar Canal: (ਮੇਵਾ ਸਿੰਘ) ਅਬੋਹਰ। ਸਬ ਡਵੀਜ਼ਨ ਦੇ ਪਿੰਡ ਧਰਾਂਗਵਾਲਾ ਨੇੜੇ ਬੀਤੀ ਰਾਤ ਨਹਿਰ ਵਿੱਚ ਪਾੜ ਪੈਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦਾ ਵਹਾਅ ਘੱਟ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ: Heroin: ਸਰਹੱਦੀ ਇਲਾਕੇ ‘ਚ ਡਰੋਨ ਨਾਲ ਸੁੱਟਿਆ ਗਿਆ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਬਰਾਮਦ

ਇਸ ਦੌਰਾਨ ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਵਰਿੰਦਰਾ ਸਿੰਘ ਅਤੇ ਤਰਸੇਮ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੇ ਖੇਤ ਦੇ ਨੇੜਿਓਂ ਲੰਘਦੀ ਧਰਾਂਗਵਾਲਾ ਮਾਈਨਰ ਵਿੱਚ 30 ਫੁੱਟ ਦੇ ਕਰੀਬ ਪਾੜ ਪੈ ਗਿਆ। ਉਨਾਂ ਤੋਂ ਇਲਾਵਾ ਸੁਭਾਸ਼ ਤੇ ਪੂਰਨ ਕਿਸਾਨਾਂ ਆਦਿ ਦੀ ਕਣਕ ਦੀ ਫ਼ਸਲ ਵੀ ਪਾਣੀ ਵਿੱਚ ਡੁੱਬ ਗਈ। ਉਨਾਂ ਦੱਸਿਆ ਕਿ ਰਾਤ 11 ਵਜੇ ਨਹਿਰ ਟੁੱਟਣ ਤੋਂ ਬਾਅਦ ਸਵੇਰ ਤੱਕ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ’ਤੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਇਸ ਪਾੜ ਨੂੰ ਪੂਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਸ਼ਾਮ ਵੇਲੇ ਮੌਕੇ ’ਤੇ ਪੁੱਜੇ ਅਧਿਕਾਰੀ ਨੇ ਕਿਹਾ ਕਿ ਪਾਣੀ ਦਾ ਵਹਾਅ ਘੱਟ ਹੁੰਦੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। Abohar Canal

Rain : ਪੋਹ ਦੀਆਂ ਕਣੀਆਂ ਕਣਕ ’ਤੇ ਘਿਓ ਬਣ ਵਰ੍ਹੀਆਂ, ਤੇਜ਼ ਹੋਵੇਗਾ ਫਸਲ ਦਾ ਫੁਟਾਰਾ
Rain : (ਸੁਖਜੀਤ ਮਾਨ) ਬਠਿੰਡਾ/ਮਾਨਸਾ। ਪੰਜਾਬ ਦੇ ਵੱਡੀ ਗਿਣਤੀ ੜਿਫਲ੍ਹਿਆਂ ਵਿੱਚ ਦੇਰ ਰਾਤ ਤੋਂ ਦੁਪਹਿਰ ਤੱਕ ਹਲਕੀ-ਹਲਕੀ ਕਿਣਮਿਣ ਹੁੰਦੀ ਰਹੀ ਮਾਝਾ ਖੇਤਰ ’ਚ ਹਲਕਾ ਮੀਂਹ ਪਿਆ। ਇਸ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੇਗੀ। ਕਣਕ ਦੀ ਫਸਲ ’ਤੇ ਕਣੀਆਂ ਘਿਓ ਬਣ ਕੇ ਵਰ੍ਹੀਆਂ, ਜਿਸ ਨਾਲ ਫਸਲ ਦਾ ਫੁਟਾਰਾ ਤੇਜ਼ ਹੋਵੇਗਾ। ਮੌਸਮ ’ਤੇ ਸਿਹਤ ਮਾਹਿਰਾਂ ਵੱਲੋਂ ਇਸ ਮੀਂਹ ਨੂੰ ਲਾਹੇਵੰਦ ਕਰਾਰ ਦਿੱਤਾ ਗਿਆ ਹੈ।

ਵੇਰਵਿਆਂ ਮੁਤਾਬਿਕ ਮੌਸਮ ਵਿਭਾਗ ਪੰਜਾਬ ਨੇ ਮੀਂਹ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ। ਉਸ ਮੁਤਾਬਿਕ ਲੰਘੀ ਰਾਤ ਤੋਂ ਪੰਜਾਬ ਭਰ ’ਚ ਰੁਕ-ਰੁਕ ਕੇ ਹਲਕੀ ਕਿਣਮਿਣ ਅੱਜ ਦੁਪਹਿਰ ਤੱਕ ਹੁੰਦੀ ਰਹੀ। ਮੀਂਹ ਤੋਂ ਪਹਿਲਾਂ ਛਾਏ ਬੱਦਲਾਂ ਕਰਕੇ ਠੰਢ ਘੱਟ ਸੀ ਪਰ ਹਲਕੇ ਮੀਂਹ ਨੇ ਤਾਪਮਾਨ ਫਿਰ ਘਟਾ ਦਿੱਤਾ ਹੈ। ਹੁਣ ਮੀਂਹ ਕਾਰਨ ਠੰਢ ਵਧਣ ਦੇ ਨਾਲ-ਨਾਲ ਧੁੰਦ ਵੀ ਪੈਣੀ ਸ਼ੁਰੂ ਹੋਵੇਗੀ। ਕਣਕ ਦੀ ਫਸਲ ਨੂੰ ਇਸ ਮੀਂਹ ਦੀ ਕਾਫੀ ਲੋੜ ਮਹਿਸੂਸ ਹੋ ਰਹੀ ਸੀ। ਸਵੇਰ-ਸ਼ਾਮ ਦੀ ਠੰਢ ਨੂੰ ਛੱਡਕੇ ਦਿਨ ਵੇਲੇ ਤਾਪਮਾਨ ’ਚ ਕੋਈ ਜ਼ਿਆਦਾ ਗਿਰਾਵਟ ਨਾ ਹੋਣ ਕਰਕੇ ਕਣਕ ਦੀ ਫਸਲ ਦਾ ਨਾ ਸਿਰਫ ਵਾਧਾ ਰੁਕਿਆ ਹੋਇਆ ਸੀ ਨਾਲ ਹੀ ਕਈ ਥਾਈਂ ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ ਨੂੰ ਮੁੜ ਕਣਕ ਬੀਜਣ ਲਈ ਮਜਬੂਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: Crime News: ਪਿਸਤੌਲ ਦੀ ਨੋਕ ’ਤੇ ਲੁੱਟਣ ਆਏ ਲੁਟੇਰੇ ਦੁਕਾਨਦਾਰ ਨੇ ਭਜਾਏ

ਮਾਨਸਾ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਦਾ ਕਹਿਣਾ ਹੈ ਕਿ ਜਿੱਥੇੇ ਖੇਤਾਂ ’ਚ ਕਣਕਾਂ ਨੂੰ ਪਾਣੀ ਨਹੀਂ ਲੱਗਿਆ ਸੀ, ਉੱਥੇ ਇਹ ਮੀਂਹ ਕਣਕ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਕਣਕ ’ਚ ਪਈ ਗੁਲਾਬੀ ਸੁੰਡੀ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ ਪਰ ਜੋ ਬਾਕੀ ਬਚਦੀ ਸੀ, ਉਹ ਹੁਣ ਮੀਂਹ ਮਗਰੋਂ ਠੰਢ ਵਧਣ ਨਾਲ ਖਤਮ ਹੋ ਜਾਵੇਗੀ

ਖਾਦ ਦਾ ਕੰਮ ਕਰੇਗਾ ਮੀਂਹ : ਖੇਤੀ ਮਾਹਿਰ

ਜ਼ਿਲ੍ਹਾ ਬਠਿੰਡਾ ਦੇ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ ਦਾ ਕਹਿਣਾ ਹੈ ਕਿ ਜੋ ਹਲਕਾ ਮੀਂਹ ਪਿਆ ਹੈ ਇਹ ਫਸਲਾਂ ਲਈ ਖਾਦ ਦਾ ਕੰਮ ਕਰੇਗਾ ਕਿਉਂਕਿ ਹਵਾ ਵਿਚਲੀ ਨਾਈਟਰੋਜਨ ਮੀਂਹ ਦੇ ਜ਼ਰੀਏ ਸਿੱਧੀ ਫਸਲ ਤੱਕ ਪੁੱਜੀ ਹੈ। ਮੀਂਹ ਦਾ ਪਾਣੀ ਧਰਤੀ ਹੇਠਲੇ ਪਾਣੀ ਨਾਲੋਂ ਜ਼ਿਆਦਾ ਬਿਹਤਰ ਹੋਣ ਕਰਕੇ ਜ਼ਮੀਨ ਸੁਧਾਰ ’ਚ ਵੀ ਮੱਦਦ ਕਰਦਾ ਹੈ ਆਲੂਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਉਹਨਾਂ ਸੁਝਾਅ ਦਿੱਤਾ ਕਿ ਅਜਿਹੇ ਮੌਸਮ ’ਚ ਆਲੂਆਂ ਨੂੰ ਚਿੱਟਾ ਝੁਲਸ ਰੋਗ ਪੈਣ ਦਾ ਖਤਰਾ ਵਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਉਹ ਬਾਗਬਾਨੀ ਵਿਭਾਗ ਦੇ ਮਾਹਿਰਾਂ ਦੇ ਸੰਪਰਕ ’ਚ ਰਹਿਣ।

ਸੰਘਣੀ ਧੁੰਦ ਪੈਣ ਦੀ ਸੰਭਾਵਨਾ | Rain

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਾਹਿਰਾਂ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਆਉਣ ਵਾਲੇ ਤਿੰਨ-ਚਾਰ ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੀਤ ਲਹਿਰ ਵੀ ਵਗੇਗੀ ਅੰਦਾਜ਼ਨ 5 ਤੋਂ 9 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। Rain

Pink Bollworm Attack: ਕਣਕ ਦੀ ਫਸਲ ’ਚ ਗੁਲਾਬੀ ਸੁੰਡੀ ਦਾ ਹਮਲੇ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੇ ਦਿੱਤੀ ਇਹ ਸਲਾਹ
ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀ ਫਸਲ ’ਚ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਸਰਵੇਖਣ ਜਾਰੀ

Pink Bollworm Attack: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਟੀਮ ਵਿੱਚ ਖੇਤੀਬਾੜੀ ਅਫਸਰ ਡਾ. ਕੁਲਵੀਰ ਸਿੰਘ, ਡਾ. ਕੁਲਦੀਪ ਕੌਰ ਏ.ਡੀ.ਓ, ਡਾ. ਰਾਕੇਸ਼ ਕੁਮਾਰ ਏ.ਡੀ.ਓ, ਮਿਸ ਇੰਦਰਦੀਪ ਕੌਰ ਅਤੇ ਸ੍ਰੀ ਹਰਿਮਿੰਦਰ ਸਿੰਘ ਖੇਤੀ ਉਪ-ਨਿਰੀਖਿਕ ਸ਼ਾਮਿਲ ਹਨ। ਟੀਮ ਦੁਆਰਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਲਾਬੀ ਸੁੰਡੀ ਦਾ ਹਮਲਾ ਅਗੇਤੀ ਬੀਜੀ ਫਸਲ ਵਿੱਚ ਵੱਧ ਦੇਖਣ ਨੂੰ ਮਿਲ ਰਿਹਾ ਹੈ ਅਤੇ ਖਾਸ ਤੌਰ ’ਤੇ ਜੇਕਰ ਆਸ-ਪਾਸ ਦੇ ਖੇਤਾਂ ਵਿੱਚ ਝੋਨੇ ਦੀ ਪਿੱਛੇਤੀ ਵਾਢੀ ਕੀਤੀ ਗਈ ਹੈ। ਇਹ ਸੁੰਡੀਆ ਕਣਕ ਦੇ ਛੋਟੇ ਬੂਟਿਆਂ ਵਿੱਚ ਤਣੇ ਅੰਦਰ ਮੋਰੀਆਂ ਕਰਕੇ ਅੰਦਰ ਜਾ ਕੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਮਰ ਜਾਂਦੇ ਹਨ।

ਇਸ ਸਮੇਂ ਉਹਨਾਂ ਕਿਸਾਨ ਭਰਾਵਾਂ ਨੂੰ ਆਪਣੀ ਫਸਲ ਦਾ ਲਗਾਤਾਰ ਨਿਰੀਖਣ ਕਰਨ ਅਤੇ ਕਣਕ ਦੀ ਫਸਲ ਨੂੰ ਪਾਣੀ ਦਿਨ ਸਮੇਂ ਹੀ ਲਾਉਣ ਦੀ ਸਲਾਹ ਦਿੱਤੀ ਤਾਂ ਜੋ ਵੱਧ ਤੋਂ ਵੱਧ ਦੁਸਮਣ ਕੀੜੇ ਪੰਛੀਆਂ ਦਾ ਸ਼ਿਕਾਰ ਬਣ ਸਕਣ ਅਤੇ ਜਾਣਕਾਰੀ ਦਿੱਤੀ ਕਿ ਜੇਕਰ ਫਸਲ ਵਿੱਚ ਇਸ ਕੀਟ ਦਾ ਹਮਲਾ ਵੇਖਣ ਨੂੰ ਮਿਲਦਾ ਹੈ ਤਾਂ ਪੀ.ਏ.ਯੂ ਦੁਆਰਾ ਸਿਫਾਰਸ ਕੀਟਨਾਸਕ ਜਿਵੇਂ ਕਿ 50 ਐਮ.ਐਲ ਕੋਰਾਜਨ 18.5% ਐਸ.ਸੀ (ਕਲੋਰਐਟਰਾਨੀਲੀਪਰੋਲ) ਜਾਂ 400 ਐਮ.ਐਲ ਏਕਾਲਕਸ 25% ਈ.ਸੀ (ਕੁਇਨਲਫੋਸ) 80-100 ਲੀਟਰ ਪਾਣੀ ਵਿੱਚ ਮਿਕਸ ਕਰਕੇ ਪਿੱਠੂ ਪੰਪ ਨਾਲ ਛਿੜਕਾ ਕੀਤਾ ਜਾ ਸਕਦਾ ਹੈ ਜਾਂ 7 ਕਿਲੋ ਫਿਪਰੋਨਿਲ ਜਾਂ 1 ਲੀਟਰ ਕਲੋਰਪੈਰੀਫੋਸ 20% ਈ.ਸੀ ਦਵਾਈ ਨੂੰ 20 ਕਿਲੋ ਸਿਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋਂ ਪਹਿਲਾਂ ਛਿੱਟਾ ਦਿੱਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਭਰਾ ਆਪਣੇ ਨਜਦੀਕੀ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ। Pink Bollworm Attack

ਬਿਜਲੀ ਦੇ ਸ਼ਾਰਟ ਸਰਕਟ ਨਾਲ ਢਾਈ ਏਕੜ ਕਣਕ ਦੀ ਫਸਲ ਨੂੰ ਲੱਗੀ ਅੱਗ
ਬਿਜਲੀ ਦੇ ਸ਼ਾਰਟ ਸਰਕਟ ਨਾਲ ਢਾਈ ਏਕੜ ਕਣਕ ਦੀ ਫਸਲ ਨੂੰ ਲੱਗੀ ਅੱਗ

(ਕਿ੍ਰਸ਼ਨ ਭੋਲਾ) ਬਰੇਟਾ। ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਵਿਖੇ ਕਣਕ ਦੀ ਫਸਲ ਦੇ (Wheat Caught Fire) ਸੜਨ ਦਾ ਸਮਾਚਾਰ ਹੈ । ਇਸ ਸਬੰਧੀ ਮੌਕੇ ’ਤੇ ਪੁੱਜੇ ਥਾਣਾ ਬਰੇਟਾ ਦੇ ਮੁੱਖੀ ਪਰਵੀਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤ ਦੇ ਨਜ਼ਦੀਕੀ ਲੱਗੇ ਹੋਏ ਟਰਾਂਸਫਾਰਮਰ ਤੋਂ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਹੋ ਜਾਣ ਕਾਰਨ ਪਿੰਡ ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਦੇ ਕਿਸਾਨ ਬਾਬੂ ਸਿੰਘ ਅਤੇ ਬਲਕਾਰ ਸਿੰਘ ਦੀ ਢਾਈ ਏਕੜ ਦੇ ਕਰੀਬ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ।

ਅੱਗ ਐਨੀ ਤੇਜੀ ਨਾਲ ਵਧੀ ਕਿ ਕਣਕ ਦੀ ਫਸਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ।ਪਿੰਡ ਵਿੱਚ ਸੂਚਨਾ ਮਿਲਦਿਆਂ ਤੁਰੰਤ ਹੀ ਮੌਕੇ ’ਤੇ ਪਹੁੰਚ ਕੇ ਪਿੰਡ ਦੇ ਲੋਕਾਂ ਨੇ ਅਤੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਦੀ ਫਾਇਰ ਬਿ੍ਰਗੇਡ ਰਾਹੀਂ ਅੱਗ ’ਤੇ ਕਾਬੂ ਪਾ ਲਿਆ ਗਿਆ । ਕੁਝ ਹੀ ਸਮੇਂ ਬਾਅਦ ਘਟਨਾ ਵਾਲੇ ਸਥਾਨ ’ਤੇ ਮਾਲ ਵਿਭਾਗ ਦੇ ਪਟਵਾਰੀ ਵੱਲੋਂ ਆਪਣੀ ਟੀਮ ਸਮੇਤ ਪੁੱਜ ਕੇ ਮੌਕੇ ਦਾ ਜਾਇਜਾ ਲਿਆ ਗਿਆ । ਕਿਸਾਨ ਵੀਰਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਵੇਂ ਪੀੜ੍ਹਤ ਕਿਸਾਨਾਂ ਨੂੰ ਉਨ੍ਹਾਂ ਦੀ ਸੜੀ ਕਣਕ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ