World Health Day - Sach Kahoon Punjabi
World Health Day: ਸਿਹਤ ਤੰਦਰੁਸਤੀ ਪ੍ਰਤੀ ਹੋਣਾ ਪਵੇਗਾ ਸੁਚੇਤ
World Health Day: ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪਰੈਲ ਨੂੰ ਜਨਤਕ ਸਿਹਤ ਵੱਲ ਧਿਆਨ ਕੇਂਦਰਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਥਾਪਨਾ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ ਹੈ। ਸਾਲ 2026 ਲਈ ਡਬਲਯੂਐੱਚਓ ਨੇ ਸਿਹਤ ਲਈ ਇੱਕਜੁਟ ਹੋਣ ਦਾ ਨਾਅਰਾ ਦਿੱਤਾ ਹੈ। ‘ਵਿਗਿਆਨ ਦੇ ਨਾਲ ਖੜ੍ਹੇ ਰਹੋ’ ਥੀਮ ਦਾ ਐਲਾਨ ਕੀਤਾ ਹੈ। ਇਸ ਸਾਲ ਦੀ ਮੁਹਿੰਮ ਦਾ ਮਕਸਦ ਲੋਕਾਂ, ਜਾਨਵਰਾਂ, ਪੌਦਿਆਂ ਤੇ ਗ੍ਰਹਿ ਦੀ ਸਿਹਤ ਦੀ ਰੱਖਿਆ ਕਰਨਾ ਹੈ। ਜੇਕਰ ਮਨੁੱਖਾਂ ਦੀ ਸਿਹਤ ਦੀ ਗੱਲ ਕਰੀਏ ਤਾਂ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਦੀ ਸਿਹਤ ਦਾ ਪੱਧਰ ਲਗਾਤਾਰ ਖ਼ਤਰੇ ਵਿੱਚ ਆ ਰਿਹਾ ਹੈ ਲਗਾਤਾਰ ਬਦਲ ਰਹੀ ਜੀਵਨ ਸ਼ੈਲੀ, ਸਿਹਤ ਦੇ ਬਿਗਾੜ ਦਾ ਇੱਕ ਵੱਡਾ ਕਾਰਨ ਬਣ ਰਹੀ ਹੈ ਸਾਡੀਆਂ ਗਲਤ ਆਦਤਾਂ ਹੀ ਸਾਡੀ ਸਿਹਤ ਦੀਆਂ ਦੁਸ਼ਮਣ ਬਣ ਕੇ ਸਾਡੇ ਜੀਵਨ ਵਿੱਚ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ।
Also Read : Punjab ਦੇ ਪੁਲਿਸਿੰਗ ਮਾਡਲ ਤੇ ਇੱਕ ਝਾਤ ਜਿਸ ਕਰਕੇ ਪੰਜਾਬ ਦੇਸ਼ ਭਰ ਦੇ 'ਚ ਨਸ਼ਿਆਂ ਸੰਬੰਧੀ ਗ੍ਰਿਫਤਾਰੀਆਂ ਹੈ 'ਚ ਮੋਹਰੀ
ਚੰਗੀ ਸਿਹਤ ਦਾ ਮੂਲ ਅਧਾਰ ਸਾਡੀ ਚੰਗੀ ਖੁਰਾਕ ਹੈ, ਅਸੀਂ ਸਾਰਿਆਂ ਨੇ ਸੰਤੁਲਿਤ ਭੋਜਨ ਬਾਰੇ ਪੜਿ੍ਹਆ ਜਰੂਰ ਹੈ ਪਰ ਬਹੁਤੇ ਲੋਕ ਚੰਗਾ, ਸਾਫ਼ ਤੇ ਸੰਤੁਲਿਤ ਭੋਜਨ ਲੈਂਦੇ ਹੀ ਨਹੀਂ ਅਸੀਂ ਪੰਜਾਬ ਦੇ ਖੁੱਲ੍ਹੀਆਂ ਖੁਰਾਕਾਂ ਖਾਣ ਵਾਲੇ ਪੰਜਾਬੀ, ਦੁੱਧ, ਦਹੀਂ, ਲੱਸੀ ਦੀ ਥਾਂ ਬਰਗਰ, ਪੀਜੇ ਖਾਣ ਲੱਗ ਪਏ ਹਾਂ ਫਾਸਟ ਫੂਡ ਜਦੋਂ ਦਾ ਸਾਡੀ ਪਹਿਲੀ ਪਸੰਦ ਬਣ ਗਿਆ ਹੈ ਤਦੋਂ ਦਾ ਬੱਚਿਆਂ ਵਿੱਚ ਸਹੀ ਵਾਧਾ ਤੇ ਵਿਕਾਸ ਰੁਕਿਆ ਹੈ ਮਾੜੀ ਸਿਹਤ ਦੇ ਵਾਧੇ ’ਚ ਜਿੱਥੇ ਮਾੜੀ ਖੁਰਾਕ ਕਾਰਨ ਹੈ, ਉੱਥੇ ਕੰਮ ਦਾ ਵਾਧੂ ਬੋਝ, ਹਰ ਸਮੇਂ ਮਾਨਸਿਕ ਤਣਾਓ ਤੇ ਬੇਲੋੜੀ ਭੱਜ-ਨੱਠ ਵੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਤੋਂ ਬਾਅਦ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਵੀ ਸਿਹਤ ਸਮੱਸਿਆ ਦਾ ਕਾਰਨ ਹੈ।
ਵਧ ਰਹੀ ਅਬਾਦੀ, ਆਵਾਜਾਈ ਦੇ ਸਾਧਨਾਂ ਦੀ ਭੀੜ, ਇੰਜਣਾਂ, ਫੈਕਟਰੀਆਂ ’ਚੋਂ ਨਿੱਕਲਦਾ ਧੂੰਆਂ ਜਲਵਾਯੂ ਸੰਕਟ ਨੂੰ ਵਧਾ ਰਿਹਾ ਹੈ ਤੇ ਸਾਫ਼ ਹਵਾ ਵਿੱਚ ਸਾਹ ਲੈਣ ਦੇ ਸਾਡੇ ਅਧਿਕਾਰ ਨੂੰ ਖੋਹ ਰਿਹਾ ਹੈ ਡਬਲਯੂਐੱਚਓ ਕੌਂਸਲ ਆਨ ਦਾ ਇਕਨਾਮਿਕਸ ਆਫ਼ ਹੈਲਥ ਫਾਰ ਆਲ ਨੇ ਪਾਇਆ ਹੈ ਕਿ ਘੱਟੋ-ਘੱਟ 140 ਦੇਸ਼ਾਂ ਨੇ ਆਪਣੇ ਸੰਵਿਧਾਨ ਵਿੱਚ ਸਿਹਤ ਨੂੰ ਮਨੁੱਖੀ ਅਧਿਕਾਰ ਵਜੋਂ ਮਾਨਤਾ ਦਿੱਤੀ ਹੈ। ਮਨੁੱਖੀ ਸਿਹਤ ਸਬੰਧੀ ਦਿਨੋਂ-ਦਿਨ ਖਰਾਬ ਹੋ ਰਹੇ ਹਾਲਾਤ ਭਾਵੇਂ ਸਾਡੇ ਹੱਥ ਵਿੱਚ ਨਹੀਂ ਹਨ ਪਰ ਸਾਡੀ ਆਪਣੀ ਸਿਹਤ ਸੰਭਾਲ ਸਾਡੇ ਹੱਥ ਵਿੱਚ ਹੈ ਅੱਜ ਵਿਸ਼ਵ ਸਿਹਤ ਦਿਵਸ ’ਤੇ ਅਸੀਂ ਆਪਣੀ ਸ਼ੈਲੀ ਵਿੱਚ ਥੋੜ੍ਹਾ ਜਿਹਾ ਬਦਲਾਅ ਕਰਕੇ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ ਸਵਾਲ ਇਹ ਵੀ ਹੈ ਕਿ ਆਖਰ ਕੌਣ ਕਰ ਰਿਹੈ ਸਾਡੀ ਸਿਹਤ ਨਾਲ ਖਿਲਵਾੜ? ਪਹਿਲਾਂ ਅਸੀਂ ਜੋ ਬਿਨਾਂ ਪਰਖੇ, ਬਿਨਾਂ ਸੋਚੇ ਖਾ-ਪੀ ਰਹੇ ਹਾਂ।
ਜਗ੍ਹਾ-ਜਗ੍ਹਾ ਕੂੜਾ-ਕਰਕਟ ਸਿੱਟ ਰਹੇ ਹਾਂ, ਬੇਲੋੜਾ ਪ੍ਰਦੂਸ਼ਣ ਫੈਲਾ ਰਹੇ ਹਾਂ, ਰੁੱਖ ਲਾ ਨਹੀਂ ਰਹੇ ਤੇ ਉਜਾੜ ਰਹੇ ਹਾਂ, ਮਿਲਾਵਟਖੋਰਾਂ ਖਿਲਾਫ਼ ਚੁੱਪ ਹਾਂ, ਦੂਸਰੇ ਉਹ ਲੋਕ ਜੋ ਮੁਨਾਫ਼ੇ ਦੇ ਲਾਲਚ ਵਿੱਚ ਨਕਲੀ ਦੁੱਧ, ਘਿਓ, ਮਿਲਾਵਟੀ ਰਾਸ਼ਨ ਤੇ ਸਿੰਥੈਟਿਕ ਖਾਣਾ ਪਰੋਸ ਰਹੇ ਹਨ, ਤੇ ਰੁੱਖਾਂ ਨੂੰ ਕੱਟਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਵਾਤਾਵਰਨ ਖਰਾਬ ਕਰ ਰਹੇ ਹਨ, ਸਾਨੂੰ ਆਪਣੇ-ਆਪ ਨੂੰ ਬਦਲਣਾ ਪੈਣਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਮੰਨਣਾ ਹੋਵੇਗਾ ਕੇ ਖਾਣਾ ਅਸੀਂ ਸਿਰਫ ਪੇਟ ਦੀ ਭੁੱਖ ਮਿਟਾਉਣ ਲਈ ਨਹੀਂ, ਸਗੋਂ ਸਰੀਰ ਦੀ ਤਾਕਤ ਤੇ ਜਰੂਰੀ ਤੱਤ ਲੈਣ ਲਈ ਵੀ ਖਾਣਾ ਹੈ ਸਾਡੀ ਪਹਿਲ ਸਾਫ਼, ਤਾਜ਼ਾ ਵਿਟਾਮਿਨ, ਕੈਲਰੀ ਭਰਭੂਰ ਖਾਣਾ, ਫ਼ਲ ਤੇ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ।
World Health Day: ਸਿਹਤ ਤੰਦਰੁਸਤੀ ਪ੍ਰਤੀ ਹੋਣਾ ਪਵੇਗਾ ਸੁਚੇਤ
ਦੂਸਰਾ ਸਾਨੂੰ ਦਿਨ ਭਰ ਵਿੱਚ ਆਪਣੇ ਲਈ ਸਮਾਂ ਕੱਢਣਾ ਪਵੇਗਾ, ਸਵੇਰ ਦੀ ਸੈਰ, ਕਸਰਤ, ਯੋਗ, ਸੰਗੀਤ, ਖੇਡਾਂ ਤੇ ਸਕੂਨ ਦੇਣ ਵਾਲੇ ਪਲ ਕੱਢਣੇ ਚਾਹੀਦੇ ਹਨ ਸਕ੍ਰੀਨ ਟਾਈਮ ਘਟਾ ਕੇ ਚੰਗੀਆਂ ਕਿਤਾਬਾਂ ਤੇ ਦੋਸਤਾਂ ਤੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਬੇਲੋੜਾ ਤਣਾਓ ਛੱਡ ਕੇ ਨਕਾਰਤਮਕ ਵਿਚਾਰਾਂ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਪਾਜ਼ਿਟਿਵ ਤੇ ਚੜ੍ਹਦੀ ਕਲਾ ਵਾਲੀ ਚਰਚਾ ਵੀ ਜਰੂਰੀ ਹੈ।  ਅੱਜ ਵਿਸ਼ਵ ਸਿਹਤ ਦਿਵਸ ਮੌਕੇ ਆਓ! ਸਫ਼ਾਈ ਰੱਖੀਏ, ਕੁਦਰਤ ਨਾਲ ਜੁੜੀਏ।
ਹਰਿਆਲੀ ਪੈਦਾ ਕਰੀਏ ਤੇ ਪੈਦਾ ਹੋਈ ਹਰਿਆਲੀ ਨੂੰ ਸੁਰੱਖਿਅਤ ਰੱਖੀਏ, ਰੁੱਖ ਲਾਈਏ ਤੇ ਬਚਾਈਏ, ਸਧਾਰਨ ਜੀਵਨ, ਸਾਦਾ ਜੀਵਨ ਜਿਉਣ ਵੱਲ ਮੁੜੀਏ, ਵਿਖਾਵੇ ਤੇ ਫੋਕੀ ਟੌਹਰ ਤੋਂ ਪਾਸਾ ਵੱਟੀਏ ਅਤੇ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਈਏ। ਇੱਕ ਕਦਮ ਇਹ ਵੀ ਵਧਾਉਣਾ ਚਾਹੀਦੈ ਕਿ ਮਿਲਾਵਟੀ ਤੇ ਨਕਲੀ ਪਰੋਸਣ ਵਾਲੇ ਸਿਹਤ ਦੇ ਦੁਸ਼ਮਣਾਂ ਖਿਲਾਫ਼ ਆਵਾਜ਼ ਉਠਾਉਣੀ ਤੇ ਵਿਭਾਗ ਦਾ ਸਹਿਯੋਗ ਕਰਨ ਲਈ ਅੱਗੇ ਆਈਏ । ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕੁਦਰਤੀ ਸਾਧਨਾਂ ਦੀ ਬੱਚਤ ਕਰਦੇ ਹੋਏ ਆਪਣੀ ਸਿਹਤ ਦਾ ਖੁਦ ਖ਼ਿਆਲ ਰੱਖੀਏ ਅਤੇ ਸਾਡੀ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਤੇ ਸਾਡੀਆਂ ਸਿਹਤ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਸਿਹਤ ਵਿਭਾਗ ਦਾ ਸਹਿਯੋਗ ਕਰੀਏ।
ਪੰਜਗਰਾਈਆਂ, ਮੋ. 94644-42300
ਰਾਜੇਸ਼ ਰਿਖੀ
World Health Day: ਵਿਸ਼ਵ ਸਿਹਤ ਦਿਵਸ ਮੌਕੇ ਕੀਤਾ ਲੋਕਾਂ ਨੂੰ ਜਾਗਰੂਕ
World Health Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਚੰਗੀ ਸਿਹਤ ਹੀ ਖੁਸ਼ਹਾਲ ਜੀਵਨ ਦਾ ਆਧਾਰ ਹੈ। ਲੋਕਾਂ ਨੂੰ ਆਪਣੀ ਤੇ ਆਪਣੀ ਸਿਹਤ ਨੂੰ ਚੰਗੇਰਾ ਬਨਾਉਣ ਲਈ ਉਤਸ਼ਾਹਿਤ ਕਰਨ ਲਈ ਡਾ ਰੇਖਾ ਭੱਟੀ ਸੀਨੀਅਰ ਮੈਡੀਕਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ , ਡਾ. ਅਭੈਜੀਤ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਫਿਰੋਜ਼ਸ਼ਾਹ ਵਿੱਚ ਵਿਸ਼ਵ ਸਿਹਤ ਦਿਵਸ ਮੌਕੇ ਤੇ ਜਾਗਰੂਕਤਾ ਸੈਮੀਨਾਰ ਲਗਾਏ ਗਏ।
Read Also : Tehsildar and Naib Tehsildar: ਤਹਿਸੀਲਾਂ ’ਚ ਮੁੜ ਹੋਵੇਗਾ ਕੰਮਕਾਜ ਸ਼ੁਰੂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ
ਇਸ ਦੌਰਾਨ ਤਲਵੰਡੀ ਭਾਈ ਵਿਖ਼ੇ ਲਗਾਏ ਗਏ ਜਾਗਰੂਕਤਾ ਸੈਮੀਨਾਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਹਰਦੀਪ ਸਿੰਘ ਸੰਧੂ ਬਲਾਕ ਐਜੁਕੇਟਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ।ਹੁਣ ਲੋਕਾਂ ਕੋਲ ਸਹੂਲਤਾਂ ਹੋਣ ਕਾਰਨ ਹੱਥੀ ਕਿਰਤ ਕਰਨ ਦਾ ਰੁਝਾਨ ਬਹੁਤ ਘੱਟ ਗਿਆ ਹੈ ।ਜਿਸਦਾ ਨੁਕਸਾਨ ਸਾਡੇ ਸਮਾਜ ਨੂੰ ਇਹ ਹੋਇਆ ਕਿ ਸ਼ਰੀਰਿਕ ਕਸਰਤ ਜਾਂ ਕੰਮ ਨਾ ਹੋਣ ਕਾਰਨ ਸਾਡੇ ਸਮਾਜ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗਣ ਲੱਗ ਗਈਆਂ ਹਨ ਜੋ ਕਿ ਸਾਡੀ ਮਾੜੀ ਜੀਵਨ ਸ਼ੈਲੀ ਦਾ ਨਤੀਜਾ ਹੈ।
World Health Day
ਇਸ ਮੌਕੇ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਮਾੜੀ ਜੀਵਨ ਸ਼ੈਲੀ ਕਰਕੇ ਬੀ ਪੀ, ਸ਼ੁਗਰ, ਦਿਲ ਦੂਆਂ ਬੀਮਾਰੀਆਂ ਤੇ ਹੋਰ ਅਜਿਹੇ ਬਹੁਤ ਸਾਰੇ ਰੋਗ ਹਨ ਜੋ ਲੋਕਾਂ ਨੂੰ ਹੋ ਰਹੇ ਹਨ ,ਇਨਾਂ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਰੋਜਾਨਾ ਦੀ ਜਿੰਦਗੀ ਵਿੱਚ ਬਦਲਾਅ ਕਰਨ ਜਿਵੇਂ ਕਿ ਸਰੀਰਿਕ ਕਸਰਤ,ਯੋਗਾ,ਨਸ਼ਿਆਂ ਨੂੰ ਤਿਆਗਣਾ ਆਦਿ ਚੀਜਾਂ ਕਰਨ ਦੀ ਲੋੜ ਹੈ।
ਇਸ ਵਾਰ ਸਿਹਤ ਦਿਵਸ ਦਾ ਥੀਮ ‘ “ਸਿਹਤਮੰਦ ਸ਼ੁਰੂਆਤ ਆਸਵੰਦ ਭਵਿੱਖ ” ਤਹਿਤ ਲੋਕਾਂ ਨੂੰ ਸਮਾਜ ਦੀ ਸਿਹਤ ਨੂੰ ਵਧੀਆਂ ਬਨਾਉਣ ਦਾ ਸੰਕਲਪ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਥੀਮ ਤਹਿਤ ਨਵਜਨਮੇ ਬੱਚੇ ਨੂੰ ਸ਼ੁਰੂਆਤ ਵਿੱਚ ਹੀ ਚੰਗਾ ਪੋਸ਼ਣ ਜੋ ਕਿ ਸਿਰਫ ਮਾਂ ਦਾ ਦੁੱਧ ਹੈ ਉਹ ਦੇਣਾ ਚਾਹੀਦਾ ਹੈ ਉਸ ਤੋਂ ਬਾਅਦ ਬੱਚੇ ਨੂੰ ਸੰਤੁਲਿਤ ਭੋਜਨ ਅਤੇ ਘਰ ਦੀਆਂ ਬਣੀਆਂ ਪੋਸ਼ਟਿਕ ਚੀਜ਼ਾਂ ਹੀ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਵੇ। ਉਹਨਾਂ ਨੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਲ਼ੋਕਾਂ ਨੂੰ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਸਮੇਂ ਸਮੇਂ ਤੇ ਆਪਣੀ ਸਰੀਰਿਕ ਜਾਂਚ ਕਰਵਾਉਂਦੇ ਰਹਿਣ ਤਾਂ ਕਿ ਕੋਈ ਵੀ ਬੀਮਾਰੀ ਦਾ ਜਲਦੀ ਪਤਾ ਲਾ ਕੇ ਉਸਦਾ ਇਲਾਜ ਕੀਤਾ ਜਾ ਸਕੇ। ਇਸ ਮੌਕੇ ਜਗਜੀਤ ਕੌਰ ਐਲਐਚਵੀ , ਕਿਰਨਪ੍ਰੀਤ ਕੌਰ ਏਐੱਨਐੱਮ , ਕਸ਼ਮੀਰ ਸਿੰਘ ਹੈਲਥ ਵਰਕਰ, ਚਿਮਨ ਬੇਰੀ ਫਾਰਮੇਸੀ ਅਫਸਰ, ਵਿਰਾਨਿਕਾ, ਆਸ਼ਾ ਵਰਕਰਾਂ ਅਤੇ ਆਯੂਸ਼ਮਾਨ ਅਰੋਗਿਆ ਕੇੰਦਰ ਦਾ ਸਾਰਾ ਸਟਾਫ ਹਾਜ਼ਰ ਸੀ ।
World Health Day: ਚੰਗੀ ਸੋਚ, ਡੂੰਘੀ ਨੀਂਦ, ਹੱਥੀਂ ਕੰਮ ਤੇ ਵਧੀਆ ਖੁਰਾਕ ਚੰਗੀ ਸਿਹਤ ਦੇ ਰਾਜ਼
ਵਿਸ਼ਵ ਸਿਹਤ ਦਿਵਸ ’ਤੇ ਵਿਸ਼ੇਸ਼ | World Health Day
ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਤੇ ਬਿਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਉਣ ਤੇ ਸਿਹਤ ਸਬੰਧੀ ਲੋਕਾਂ ’ਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਹਰ ਸਾਲ 7 ਅਪਰੈਲ ਨੂੰ ਵਿਸ਼ਵ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਦਿਵਸ ਮਨਾਉਣਾ 1950 ਤੋਂ ਸ਼ੁਰੂ ਹੋਇਆ। ਵਿਸ਼ਵ ਸਿਹਤ ਸੰਗਠਨ ਦੀ 76ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਤੇ ਸਿਹਤ ਸੰਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਸਿਹਤ ਦਿਵਸ 2024 ਦਾ ਥੀਮ ‘ਮੇਰੀ ਸਿਹਤ, ਮੇਰਾ ਹੱਕ’ ਹੈ। ਇਸ ਸਾਲ ਦਾ ਇਹ ਥੀਮ ਹਰ ਕਿਸੇ ਦੇ ਸਿਹਤ ਸਬੰਧੀ ਹੱਕ, ਹਰ ਜਗ੍ਹਾ ਮਿਆਰੀ ਸਿਹਤ ਸੇਵਾਵਾਂ, ਸਿੱਖਿਆ ਤੇ ਜਾਣਕਾਰੀ ਤੱਕ ਪਹੁੰਚ ਦੇ ਨਾਲ-ਨਾਲ ਸੁਰੱਖਿਅਤ ਪੀਣ ਵਾਲਾ ਪਾਣੀ, ਸਾਫ ਹਵਾ, ਚੰਗੀ ਪੋਸ਼ਣ ਵਾਲੀ ਖੁਰਾਕ, ਗੁਣਵੱਤਾ ਵਾਲੀ ਰਿਹਾਇਸ਼। (World Health Day)
Robbery: ਲੁੱਟਾਂ-ਖੋਹਾਂ ਕਰਨ ਵਾਲੇ ਚੜੇ ਪੁਲਿਸ ਅੜਿੱਕੇ
ਕੰਮ ਕਰਨ ਲਈ ਵਧੀਆ ਵਾਤਾਵਰਨ ਲਈ ਚੁਣਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦਾ ਮੁੱਖ ਦਫਤਰ ਸਵਿੱਟਜ਼ਰਲੈਂਡ ਦੇ ਜਨੇਵਾ ਸ਼ਹਿਰ ਵਿੱਚ ਸਥਿਤ ਹੈ। ਇਥੋਪੀਆ ਤੋਂ ਡਾ. ਟੈਡਰੋਸ ਐਡਰੇਨੋਮ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਹਨ। ਵਿਸ਼ਵ ਸਿਹਤ ਸੰਗਠਨ ਦੀ ਮੈਂਬਰਸ਼ਿਪ ਵਿੱਚ ਭਾਰਤ ਵੀ ਸ਼ਾਮਲ ਹੈ ਤੇ ਇਸ ਦਾ ਮੁੱਖ ਦਫਤਰ ਦਿੱਲੀ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲੀ ਖੁਸ਼ੀ ਤੰਦਰੁਸਤ ਸਰੀਰ ਹੈ, ਯਾਨੀ ਜੇਕਰ ਸਿਹਤ ਠੀਕ ਹੋਵੇ ਤਾਂ ਦੁਨੀਆ ਦੇ ਸਾਰੇ ਸੁੱਖ ਹੁੰਦੇ ਹਨ। ਅਸੀਂ ਚੰਗੀ ਸਿਹਤ ਖਰੀਦ ਤਾਂ ਨਹੀਂ ਸਕਦੇ ਪਰ ਅਸੀਂ ਇਸ ਨੂੰ ਕਸਰਤ, ਯੋਗਾ ਤੇ ਸੰਤੁਲਿਤ ਖੁਰਾਕ ਦੁਆਰਾ ਪ੍ਰਾਪਤ ਕਰ ਸਕਦੇ ਹਾਂ। (World Health Day)
ਸਵੈ-ਨਿਯੰਤਰਣ ਆਪਣੇ-ਆਪ ਨੂੰ ਸਿਹਤਮੰਦ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਪੁਰਾਣੇ ਸਮਿਆਂ ਵਿਚ ਅਸੀਂ ਬਾਜਰਾ, ਜਵੀ, ਜਵਾਰ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਮੱਕੀ ਦੇ ਦਾਣੇ ਆਦਿ ਖਾਂਦੇ ਸੀ ਪਰ ਅੱਜ ਆਧੁਨਿਕਤਾ ਦੀ ਦੌੜ ਵਿਚ ਸਾਡਾ ਖਾਣ-ਪਾਣ ਅਤੇ ਭੋਜਨ ਦੂਸ਼ਿਤ ਹੋ ਗਿਆ ਹੈ ਤੇ ਜੀਵਨਸ਼ੈਲੀ ਬਦਲ ਗਈ ਹੈ। ਅੱਜ-ਕੱਲ੍ਹ ਦੀ ਪੀੜ੍ਹੀ ਹਰ ਹਫਤੇ 3 ਤੋਂ 4 ਦਿਨ ਬਾਹਰਲੇ ਭੋਜਨ, ਜੰਕ ਫੂਡ, ਬਰਗਰ, ਨੂਡਲ, ਟਿੱਕੀ, ਮੋਮੋਜ, ਡੋਸਾ ਤੇ ਰੈਸਟੋਰੈਂਟ ਵਿੱਚ ਲੰਚ ਅਤੇ ਡਿਨਰ ਲਈ ਜਾਂਦੇ ਹਨ। ਜੇਕਰ ਸਰੀਰ ਤੰਦਰੁਸਤ ਹੋਵੇਗਾ ਤਾਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧੇਰੇ ਹੋਵੇਗੀ ਤੇ ਕੋਈ ਵੀ ਬਿਮਾਰੀ ਤੁਹਾਨੂੰ ਜਲਦੀ ਆਪਣੀ ਲਪੇਟ ਵਿੱਚ ਨਹੀਂ ਲੈ ਸਕੇਗੀ। ਅਜੋਕੇ ਸਮੇਂ ਵਿੱਚ ਆਧੁਨਿਕੀਕਰਨ ਵਧਣ ਨਾਲ ਬਿਮਾਰੀਆਂ ਵੀ ਵਧ ਰਹੀਆਂ ਹਨ। (World Health Day)
ਵਿਸ਼ਵ ਸਿਹਤ ਸੰਗਠਨ ਦਾ ਮੁੱਖ ਉਦੇਸ਼ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਮੱਦਦ ਨਾਲ ਵਿਸ਼ਵ ਵਿੱਚ ਪ੍ਰਚਲਿਤ ਮਲੇਰੀਆ, ਕੋਹੜ, ਪੋਲੀਓ ਵਰਗੀਆਂ ਬਿਮਾਰੀਆਂ ਦੀ ਗੰਭੀਰ ਸਮੱਸਿਆ ਨੂੰ ਦੂਰ ਕਰਨਾ ਹੈ ਇਸ ਦਿਨ ਸਰਕਾਰੀ, ਗੈਰ-ਸਰਕਾਰੀ ਸੈਕਟਰ, ਐਨ.ਜੀ.ਓਜ ਆਦਿ ਰਾਹੀਂ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਲੋਕਾਂ ਵਿੱਚ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਈ ਜਾਂਦੀ ਹੈ। ਕਈ ਮੁਹਿੰਮਾਂ ਅਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਜਿਵੇਂ ਰੈਲੀ, ਸਾਈਕਲ ਰੈਲੀ, ਨੁੱਕੜ ਨਾਟਕਾਂ ਰਾਹੀਂ ਲੋਕਾਂ ਦਾ ਧਿਆਨ ਇਸ ਦਿਨ ਵੱਲ ਖਿੱਚਿਆ ਜਾਂਦਾ ਹੈ। ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਵੱਖ-ਵੱਖ ਥਾਵਾਂ ’ਤੇ ਮੁਫਤ ਕੈਂਪ ਲਾਏ ਜਾਂਦੇ ਹਨ।
ਹਰ ਸਾਲ ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਇੱਕ ਨਵਾਂ ਥੀਮ ਤੈਅ ਕੀਤਾ ਜਾਂਦਾ ਹੈ। ਇਹ ਥੀਮ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਮੌਜੂਦਾ ਸਮੇਂ ’ਚ ਚੱਲ ਰਹੀ ਸਮੱਸਿਆ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਸ਼ਵ ਸਿਹਤ ਸੰਗਠਨ ਦੇ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਕਾਫੀ ਸੋਚ-ਵਿਚਾਰ ਤੋਂ ਬਾਅਦ ਥੀਮ ‘ਮੇਰੀ ਸਿਹਤ, ਮੇਰਾ ਹੱਕ’ ਦੀ ਚੋਣ ਕੀਤੀ ਗਈ ਹੈ। ਇਸ ਥੀਮ ਦੇ ਆਧਾਰ ’ਤੇ ਸਾਲ ਭਰ ਕਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਹਨ। ਜਿਸ ਨਾਲ ਪਿੰਡ ਅਤੇ ਸ਼ਹਿਰ ਨਾਲ ਜੁੜੇ ਕਈ ਲੋਕ ਨਵੀਆਂ ਬਿਮਾਰੀਆਂ ਬਾਰੇ ਜਾਣ ਲੈਂਦੇ ਹਨ ਇਨ੍ਹਾਂ ਬਿਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ ਇਹ ਵੀ ਜਾਣਿਆ ਜਾਵੇਗਾ। ਚੰਗੀ ਸਿਹਤ ਬਣਾਈ ਰੱਖਣ ਵੱਲ ਪਹਿਲਾ ਕਦਮ ਵੱਖ-ਵੱਖ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਣਾ ਹੈ। (World Health Day)
ਤੁਹਾਡੀ ਖੁਰਾਕ ਵਿੱਚ ਤਾਜੇ ਫਲ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਦਾਲਾਂ ਅਤੇ ਡੇਅਰੀ ਉਤਪਾਦ ਵੀ ਹਨ ਜੋ ਤੁਹਾਡੇ ਸਮੁੱਚੇ ਵਿਕਾਸ ਵਿੱਚ ਮੱਦਦ ਕਰਦੇ ਹਨ ਤੇ ਅਨਾਜ ਜੋ ਦਿਨ ਭਰ ਚੱਲਣ ਲਈ ਊਰਜਾ ਪ੍ਰਦਾਨ ਕਰਦੇ ਹਨ। ਤੁਹਾਡੇ ਸਰੀਰ ਨੂੰ ਕੰਮ ਕਰਨ ਤੇ ਸਿਹਤਮੰਦ ਰੱਖਣ ਲਈ ਲੋੜੀਂਦੀ ਊਰਜਾ ਬਣਾਈ ਰੱਖਣਾ ਜਰੂਰੀ ਹੈ। ਇਸ ਲਈ 8 ਘੰਟੇ ਸੌਣਾ ਜ਼ਰੂਰੀ ਹੈ। ਕਿਸੇ ਵੀ ਹਾਲਤ ਵਿੱਚ ਤੁਹਾਨੂੰ ਆਪਣੀ ਨੀਂਦ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਨੀਂਦ ਦੀ ਕਮੀ ਤੁਹਾਨੂੰ ਸੁਸਤ ਬਣਾ ਦਿੰਦੀ ਹੈ ਅਤੇ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀ ਹੈ। (World Health Day)
ਤੁਹਾਨੂੰ ਆਪਣੀ ਪਸੰਦ ਦੀ ਕਿਸੇ ਵੀ ਸਰੀਰਕ ਕਸਰਤ ਲਈ ਆਪਣੇ ਰੋਜ਼ਾਨਾ ਪ੍ਰੋਗਰਾਮ ਵਿੱਚੋਂ ਘੱਟੋ-ਘੱਟ ਅੱਧਾ ਘੰਟਾ ਕੱਢਣਾ ਚਾਹੀਦਾ ਹੈ। ਤੁਸੀਂ ਤੇਜ ਸੈਰ, ਜਾਗਿੰਗ, ਤੈਰਾਕੀ, ਸਾਈਕਲਿੰਗ, ਯੋਗਾ ਜਾਂ ਆਪਣੀ ਪਸੰਦ ਦੀ ਕੋਈ ਹੋਰ ਕਸਰਤ ਕਰ ਸਕਦੇ ਹੋ। ਇਹ ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਆਰਾਮ ਦੇਣ ਦਾ ਵਧੀਆ ਤਰੀਕਾ ਵੀ ਹੈ। ਮੈਡੀਟੇਸ਼ਨ ਕਰਨਾ ਤੁਹਾਡੇ ਮਨ ਨੂੰ ਸ਼ਾਂਤ ਕਰਨ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਵਧੀਆ ਤਰੀਕਾ ਹੈ। ਸਕਾਰਾਤਮਕ ਲੋਕਾਂ ਭਾਵ ਉਨ੍ਹਾਂ ਲੋਕਾਂ ਨਾਲ ਰਹੋ ਜਿਨ੍ਹਾਂ ਨਾਲ ਤੁਸੀਂ ਸਿਹਤਮੰਦ ਅਤੇ ਅਰਥਪੂਰਨ ਚਰਚਾਵਾਂ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਜੋ ਤੁਹਾਨੂੰ ਨਿਰਾਸ਼ ਕਰਨ ਦੀ ਬਜਾਏ ਬਿਹਤਰ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਨ। (World Health Day)
ਇਹ ਤੁਹਾਡੀ ਭਾਵਨਾਤਮਕ ਅਤੇ ਸਮਾਜਿਕ ਸਿਹਤ ਲਈ ਚੰਗਾ ਹੈ। ਸਾਲਾਨਾ ਸਿਹਤ ਜਾਂਚ ਕਰਵਾਉਣਾ ਇੱਕ ਚੰਗਾ ਵਿਚਾਰ ਹੈ। ਸਾਵਧਾਨੀ ਹਮੇਸ਼ਾ ਇਲਾਜ ਨਾਲੋਂ ਬਿਹਤਰ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਆਪਣੀ ਸਾਲਾਨਾ ਰਿਪੋਰਟ ਵਿੱਚ ਕੋਈ ਕਮੀ ਜਾਂ ਕਿਸੇ ਕਿਸਮ ਦੀ ਸਮੱਸਿਆ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਤੇ ਇਸ ਦੇ ਵਧਣ ਤੋਂ ਪਹਿਲਾਂ ਇਸ ਨੂੰ ਠੀਕ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਉਨ੍ਹਾਂ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਲਈ ਇੱਕ ਜਾਗਰੂਕਤਾ ਮੁਹਿੰਮ ਹੈ, ਜੋ ਬਿਮਾਰੀਆਂ ਆਪਣੇ ਖੰਭ ਫੈਲਾ ਕੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ ਯਾਨੀ ਵਿਸ਼ਵ ਸਿਹਤ ਦਿਵਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਦੀ ਮੁਹਿੰਮ ਹੈ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ ਤੇ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਜਿਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। (World Health Day)
‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਪਾਈ ਨਵੀਂ ਪੋਸਟ, ਦਿੱਤਾ ਵੱਡਾ ਮੈਸੇਜ਼
(ਸੱਚ ਕਹੂੰ ਨਿਊਜ਼) ਸਰਸਾ। ਅੱਜ ਵਿਸ਼ਵ ਸਿਹਤ ਦਿਵਸ ਹੈ ਇਹ ਹਰ ਸਾਲ 7 ਅਪ੍ਰੈਲ ਨੂੰ ਸਿਹਤ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਜੀਵਨ ਦੇ ਸਾਰੇ ਉਦੇਸ਼ਾਂ ਵਿੱਚੋਂ ਸਿਹਤਮੰਦ ਰਹਿਣਾ ਸਭ ਤੋਂ ਮਹੱਤਵਪੂਰਨ ਹੈ। (World Health Day) ਵਿਸ਼ਵ ਸਿਹਤ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਆਪਣੇ ਇਂਸਟਾਗ੍ਰਾਮ ’ਤੇ ਪੋਸਟ ਪਾ ਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗੂਰਕ ਹੋਣ ਦਾ ਸੰਦੇਸ਼ ਦਿੱਤਾ ਹੈ। ਆਓ ਵੇਖਦੇ ਹਾਂ ਇਹ ਪੋਸਟ..
View this post on Instagram
A post shared by Honeypreet Insan (@honeypreet_insan)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵਿਸ਼ਵ ਸਿਹਤ ਦਿਵਸ ‘ਤੇ ਚੰਗੀ ਸਿਹਤ ਲਈ ਸੁਚੇਤ ਰਹਿਣ ਦਾ ਪ੍ਰਣ ਲਓ: ਯੋਗੀ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਵਿਸ਼ਵ ਸਿਹਤ ਦਿਵਸ (World Health Day) ਦੇ ਮੌਕੇ ‘ਤੇ ਸੂਬੇ ਦੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਪ੍ਰਣ ਲੈਣ ਦਾ ਸੱਦਾ ਦਿੱਤਾ ਹੈ। ਯੋਗੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਚੰਗੀ ਸਿਹਤ ਜੀਵਨ ਲਈ ਸਭ ਤੋਂ ਵੱਡਾ ਵਰਦਾਨ ਅਤੇ ਅਨਮੋਲ ਖਜ਼ਾਨਾ ਹੈ। ਆਓ ਅੱਜ ‘ਵਿਸ਼ਵ ਸਿਹਤ ਦਿਵਸ’ ਦੇ ਮੌਕੇ ‘ਤੇ ਅਸੀਂ ਸਾਰੇ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੰਕਲਪ ਕਰੀਏ।
ਦੱਸਣਯੋਗ ਹੈ ਕਿ 7 ਅਪ੍ਰੈਲ ਦਾ ਦਿਨ ਪੂਰੀ ਦੁਨੀਆ ‘ਚ ਵਿਸ਼ਵ ਸਿਹਤ ਦਿਵਸ (World Health Day) ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਸੂਬੇ ਦੇ ਲੋਕਾਂ ਨੂੰ ਵਿਸ਼ਵ ਸਿਹਤ ਦਿਵਸ ਦੀ ਵਧਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਜਾਰੀ ਆਪਣੇ ਸੰਦੇਸ਼ ‘ਚ ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਸੂਬੇ ਦੇ ਸਾਰੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਆਓ ਰਲ ਕੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰੀਏ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਵਿੱਚ ਭਾਈਵਾਲ ਬਣੀਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ