World Water Day - Sach Kahoon Punjabi

World Water Day: ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ ਡੇਰਾ ਸੱਚਾ ਸੌਦਾ
World Water Day ’ਤੇ ਵਿਸ਼ੇਸ਼: ਪਾਣੀ ਪਰਮਾਤਮਾ ਦਾ ਅਨਮੋਲ ਤੋਹਫ਼ਾ, ਇਸ ਨੂੰ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ : ਪੂਜਨੀਕ ਗੁਰੂ ਜੀ

World Water Day: ਸਰਸਾ (ਸੱਚ ਕਹੂੰ ਨਿਊਜ਼)। ਦੁਨੀਆ ’ਚ ਅਧਿਆਤਮਿਕਤਾ ਦੇ ਨਾਲ-ਨਾਲ ਮਨੁੱਖੀ ਸੇਵਾ ’ਚ ਮੋਹਰੀ ਬਣ ਕੇ ਵਿਚਰ ਰਿਹਾ ਡੇਰਾ ਸੱਚਾ ਸੌਦਾ ਪਾਣੀ ਦੀ ਸੰਭਾਲ ਦਾ ਵੱਡਾ ਸੰਦੇਸ਼ ਦੇ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ’ਚ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਵਿੱਚੋਂ ਕਈ ਕਾਰਜ ਕੁਦਰਤ ਦਾ ਅਨਮੋਲ ਤੋਹਫ਼ਾ ਮੰਨੇ ਜਾਣ ਵਾਲੇ ਪਾਣੀ ਦੀ ਬੱਚਤ ਅਤੇ ਸਹੀ ਵਰਤੋਂ ਦਾ ਸੰਦੇਸ਼ ਦਿੰਦੇ ਹਨ। Dera Sacha Sauda

ਪੂਜਨੀਕ ਗੁਰੂ ਜੀ ਦੇ ਮਾਰਗ ਦਰਸ਼ਨ ਹੇਠ ਡੇਰਾ ਸੱਚਾ ਸੌਦਾ ’ਚ ਹੋਣ ਵਾਲੇ ਖੇਤੀਬਾੜੀ ਦੇ ਕਾਰਜਾਂ ਵਿੱਚ ਪਾਣੀ ਦੀ ਬੂੰਦ-ਬੂੰਦ ਦੀ ਵਰਤੋਂ ਕੀਤੀ ਜਾਂਦੀ ਹੈ। ਡੇਰੇ ਵਿੱਚ ਪਾਣੀ ਦੀ ਮੁੜ ਵਰਤੋਂ ’ਤੇ ਜ਼ੋਰ ਦਿੱਤਾ ਜਾਂਦਾ ਹੈ। ਪੂਜਨੀਕ ਗੁਰੂ ਜੀ ਦੇਸ਼ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਵੀ ਕਰਦੇ ਹਨ ਅਤੇ ਇਸ ਦੀ ਮੁੜ ਵਰਤੋਂ ਬਾਰੇ ਸੁਝਾਅ ਵੀ ਦਿੰਦੇ ਰਹਿੰਦੇ ਹਨ।

Read Also : Punjab Traffic Rules: ਟਰੈਫਿਕ ਪੁਲਿਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੱਟੇ ਚਲਾਨ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਥਿਤ ਡੇਰਾ ਸੱਚਾ ਸੌਦਾ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਦੇ ਵੱਡੇ ਹਿੱਸੇ ਵਿੱਚ ਖੇਤੀ ਅਤੇ ਬਾਗਬਾਨੀ ਕੀਤੀ ਜਾਂਦੀ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਉੱਥੇ ਲੰਮੇ ਸਮੇਂ ਤੋਂ ਵਾਟਰ ਹਾਰਵੇਸਟਿੰਗ ਦੇ ਕਈ ਤਰ੍ਹਾਂ ਦੇ ਆਧੁਨਿਕ ਸਿਸਟਮ ਪ੍ਰਯੋਗ ’ਚ ਲਿਆਂਦੇ ਜਾ ਰਹੇ ਹਨ, ਜਿਸ ਰਾਹੀਂ ਹਰ ਸਾਲ ਲੱਖਾਂ ਲੀਟਰ ਪਾਣੀ ਇਕੱਠਾ ਕੀਤਾ ਜਾਂਦਾ ਹੈ ਅਤੇ ਦੁਬਾਰਾ ਵਰਤਿਆ ਜਾ ਰਿਹਾ ਹੈ। World Water Day

ਡਰੇਨੇਜ਼ ਅਤੇ ਗੰਦੇ ਪਾਣੀ ਨੂੰ ਸੋਧਣ ਤੋਂ ਬਾਅਦ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਦੁਬਾਰਾ ਵਰਤਿਆ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਇੱਕ ਪਾਈਪ ’ਤੇ 100 ਤੋਂ ਵੱਧ ਫੁਹਾਰੇ ਚਲਾ ਕੇ ਕਿਸਾਨਾਂ ਨੂੰ ਸਪ੍ਰਿੰਕਲਰ (ਫੁਹਾਰਾ) ਪ੍ਰਣਾਲੀ ਦੀ ਸਭ ਤੋਂ ਵਧੀਆ ਤਕਨੀਕ ਬਾਰੇ ਦੱਸਿਆ। ਇਸ ਲਈ ਪੂਜਨੀਕ ਗੁਰੂ ਜੀ ਨੂੰ ਕੰਪਨੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

World Water Day

ਪੂਜਨੀਕ ਗੁਰੂ ਜੀ ਨੇ ਖਾਸ ਕਿਸਮ ਦਾ ਪਲੇਟਫਾਰਮ ਤਿਆਰ ਕਰਕੇ ਫਸਲਾਂ ਤੋਂ ਵਾਧੂ ਪਾਣੀ ਨੂੰ ਹੇਠਾਂ ਪਾਈਪਾਂ ਰਾਹੀਂ ਕੱਢਿਆ ਅਤੇ ਉਸ ਪਾਣੀ ਦੀ ਦੁਬਾਰਾ ਵਰਤੋਂ ਕੀਤੀ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪਾਣੀ ਬਚਾਉਣ ਲਈ ਕਈ ਸੁਝਾਅ ਵੀ ਦਿੱਤੇ ਹਨ, ਜਿਸ ਵਿੱਚ ਟੂਥ ਬੁਰਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਸਮੇਂ ਟੂਟੀ ਬੰਦ ਕਰਨਾ, ਨਹਾਉਣ ਜਾਂ ਕੱਪੜੇ ਧੋਣ ਤੋਂ ਬਾਅਦ ਖੇਤੀ ਜਾਂ ਹੋਰ ਉਦੇਸ਼ਾਂ ਲਈ ਪਾਣੀ ਦੀ ਵਰਤੋਂ ਕਰਨਾ ਆਦਿ ਸ਼ਾਮਲ ਹਨ।

ਮੀਂਹ ਦੇ ਪਾਣੀ ਦੀ ਵੀ ਹੁੰਦੀ ਹੈ ਸੁਵਰਤੋਂ | World Water Day

ਦੇਸ਼ ਅਤੇ ਦੁਨੀਆ ਭਰ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਿਅਰਥ ਵਹਿਣ ਦੇਣ ਦੀ ਬਜਾਏ ਇਸ ਦੀ ਵਰਤੋਂ ਕਰਨ ਅਤੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡੇਰਾ ਸੱਚਾ ਸੌਦਾ ਦੇ ਵਿੱਦਿਅਕ ਅਦਾਰਿਆਂ ਅਤੇ ਹੋਰ ਸਾਰੀਆਂ ਇਮਾਰਤਾਂ ਵਿੱਚ ਵਾਟਰ ਰੀਚਾਰਜ ਸਿਸਟਮ ਲਾਏ ਗਏ ਹਨ, ਜਿਨ੍ਹਾਂ ਰਾਹੀਂ ਮੀਂਹ ਦੇ ਪਾਣੀ ਨੂੰ ਜ਼ਮੀਨ ਵਿੱਚ ਉਤਾਰਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਖੇਤੀਬਾੜੀ ਅਤੇ ਹੋਰ ਉਦੇਸ਼ਾਂ ਲਈ ਵੀ ਵਰਤਿਆ ਜਾਂਦਾ ਹੈ।

ਕਿਚਨ ਗਾਰਡਨ: ਪੂਜਨੀਕ ਗੁਰੂ ਜੀ ਨੇ ਇੱਕ ਤਕਨੀਕ ਦੱਸੀ ਹੈ, ਜਿਸ ਰਾਹੀਂ ਤੁਸੀਂ ਆਪਣੇ ਘਰ ਦੇ ਗੰਦੇ ਪਾਣੀ ਦੀ ਵਰਤੋਂ ਕਰਕੇ ਆਮਦਨ ਕਮਾ ਸਕਦੇ ਹੋ ਅਤੇ ਘਰੇਲੂ ਵਰਤੋਂ ਲਈ ਸਬਜ਼ੀਆਂ ਵੀ ਉਗਾ ਸਕਦੇ ਹੋ। ਜੇਕਰ ਤੁਹਾਡੇ ਕੋਲ ਖੇਤ ਨਹੀਂ ਹੈ, ਤਾਂ ਆਪਣੇ ਘਰ ਵਿੱਚ ਪਾਣੀ ਦੀ ਬੋਤਲ ਜਾਂ ਇੱਕ ਛੋਟੀ ਪਾਣੀ ਦੀ ਟੈਂਕੀ ਕੱਟੋ ਅਤੇ ਉਸ ਵਿੱਚ ਬੀਜ ਬੀਜ ਦਿਓ ਫਿਰ ਤੁਹਾਨੂੰ ਸਾਰਾ ਸਾਲ ਸਬਜ਼ੀਆਂ ਨਹੀਂ ਖਰੀਦਣੀਆਂ ਪੈਣਗੀਆਂ। ਇਸ ਦੇ ਲਈ ਤੁਸੀਂ ਆਪਣੇ ਘਰ ਦੇ ਆਰਓ, ਵਰਤੇ ਹੋਏ ਪਾਣੀ ਦੀ ਵਰਤੋਂ ਕਰ ਸਕਦੇ ਹੋ।

ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਪਾਣੀ ਬਚਾਉਣ ਦੇ ਕਾਰਜ | World Water Day

ਜਲਜਾਂ: ਪਾਣੀ ਦੀ ਸੰਭਾਲ ਲਈ ਪ੍ਰੇਰਿਤ ਕਰਨਾ।

ਤਕਨੀਕੀ ਖੇਤੀ: (ਟੈਕਨੀਕਲ ਫਾਰਮਿੰਗ) ਕਿਸਾਨਾਂ ਨੂੰ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਅਤੇ ਘੱਟ ਪਾਣੀ ਨਾਲ ਵਧੇਰੇ ਉਪਜ ਪ੍ਰਾਪਤ ਕਰਨ ਲਈ ਨਵੀਆਂ ਤਕਨੀਕਾਂ ਸਿਖਾਉਣਾ।

ਪਿਆਊੁ: ਜਨਤਕ ਥਾਵਾਂ ’ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਰਨਾ।

ਡਰੌਪ: ਡ੍ਰਿੰਕਿੰਗ ਵਾਟਰ ਪ੍ਰੋਵਾਈਡ ਇਨ ਰੂਰਲ ਐਂਡ ਪੁਅਰ ਏਰੀਆ ਆਨ ਪਬਲਿਕ ਡ੍ਰਿੰਕਰਸ ਗਰੀਬ ਬਸਤੀਆਂ ’ਚ ਸਾਫ਼ ਪਾਣੀ ਪੀਣ ਲਈ ਵਾਟਰ ਫਿਲਟਰ ਲਵਾ ਕੇ ਦੇਣਾ।

World Water Day : ‘ਪਾਣੀ ਦੇ ਰਾਖਿਆਂ’ ਵਜੋਂ ਜਾਣੇ ਜਾਂਦੇ ਨੇ ਢੰਡੋਲੀ ਕਲਾਂ ਦੇ ਲੱਖਾ ਤੇ ਲਖਵਿੰਦਰ
ਦੋ ਦਹਾਕਿਆਂ ਤੋਂ ਪਾਣੀ ਦੀ ਬੱਚਤ ’ਚ ਪਾ ਰਹੇ ਆਪਣਾ ਵਡਮੁੱਲਾ ਯੋਗਦਾਨ | World Water Day

ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡੋਲੀ ਕਲਾਂ ਦੇ ਲੱਖਾ ਸਿੰਘ ਇੰਸਾਂ ਜਿਹੜੇ ਪਲੰਬਰ ਦਾ ਕੰਮ ਕਰਦੇ ਹਨ ਅਤੇ ਲਖਵਿੰਦਰ ਸਿੰਘ ਇੰਸਾਂ, ਜੋ ਡਰਾਇਵਰੀ ਕਰਦੇ ਹਨ, ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਜਦੋਂ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਹਾਸਲ ਕੀਤੀ ਹੋਈ ਹੈ, ਉਨ੍ਹਾਂ ਦਾ ਖਿਆਲ ਸ਼ਰਾਬ, ਮਾਸ ਵਾਲੇ ਪਾਸਿਓਂ ਹਟ ਕੇ ਵਾਤਾਵਰਨ ਦੀ ਰੱਖਿਆ ਵੱਲ ਲੱਗ ਗਿਆ ਹੈ। (World Water Day)

ਲੱਖਾ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ 2002 ਵਿੱਚ ਪੂਜਨੀਕ ਗੁਰੂ ਪਿਤਾ ਜੀ ਦੇ ਅਨਮੋਲ ਬਚਨ ਸਰਵਣ ਕੀਤੇ ਸਨ ਕਿ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੋਵਾਂ ਨੇ ਉਸ ਦਿਨ ਤੋਂ ਹੀ ਪ੍ਰਣ ਕੀਤਾ ਹੋਇਆ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਪਾਣੀ ਦੀ ਹਰ ਥਾਂ ਬੱਚਤ ਕਰਨੀ ਹੈ। (World Water Day)

Also Read : ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ

ਉਹ ਅਕਸਰ ਹੀ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਕਿਧਰੇ ਜਾਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਪਾਣੀ ਦੀ ਬੱਚਤ ਕਰਨ ’ਤੇ ਹੀ ਕੇਂਦਰਤ ਰਹਿੰਦਾ ਹੈ। ਲੱਖਾ ਸਿੰਘ ਉਸ ਕੋਲ ਝੋਲੇ ਵਿੱਚ ਪੁਰਾਣੀਆਂ ਟੂਟੀਆਂ, ਪਾਈਪਾਂ ਤੇ ਹੋਰ ਸਾਮਾਨ ਰੱਖਿਆ ਹੁੰਦਾ ਹੈ, ਜੇਕਰ ਕਿਧਰੇ ਕੋਈ ਟੂਟੀ ਖ਼ਰਾਬ ਹੁੰਦੀ ਹੈ ਤਾਂ ਉਸ ਨੂੰ ਠੀਕ ਕਰਨਾ ਉਨ੍ਹਾਂ ਦਾ ਪਹਿਲਾ ਕੰਮ ਹੁੰਦਾ ਹੈ। ਭਾਵੇਂ ਉਹ ਕਿੰਨਾ ਵੀ ਜ਼ਰੂਰੀ ਕੰਮ ਜਾਂਦੇ ਹੋਣ ਪਹਿਲਾਂ ਉਹ ਪਾਣੀ ਦਾ ਬੇਲੋੜਾ ਵਹਾਅ ਬੰਦ ਕਰਕੇ ਹੀ ਅੱਗੇ ਜਾਂਦੇ ਹਨ।

World Water Day

ਇੱਕ ਵਾਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਵਾਟਰ ਵਰਕਸ ਵਿੱਚ ਦੂਸ਼ਿਤ ਪਾਣੀ ਪੈ ਰਿਹਾ ਹੈ ਤਾਂ ਉਸ ਨੇ ਸਬੰਧਿਤ ਅਫ਼ਸਰ ਨੂੰ ਤੁਰੰਤ ਇਸ ਬਾਰੇ ਬੇਨਤੀ ਕੀਤੀ ਅਤੇ ਇਹ ਵੱਡਾ ਮਸਲਾ ਹੱਲ ਕਰਵਾਇਆ। ਲੱਖਾ ਸਿੰਘ ਇੰਸਾਂ ਦੇ ਘਰ ਵਿੱਚ ਜਿਹੜਾ ਆਰਓ ਲੱਗਿਆ ਹੋਇਆ ਹੈ, ਉਸ ਦੇ ਵਾਧੂ ਨਿੱਕਲਦੇ ਪਾਣੀ ਨੂੰ ਵੀ ਉਹ ਇਕੱਠਾ ਕਰਕੇ ਉਸ ਤੋਂ ਕੱਪੜੇ ਵਗੈਰਾ ਧੋਣ ਦਾ ਕੰਮ ਲੈਂਦੇ ਹਨ। ਬੇਸ਼ੱਕ ਉਸ ਨੇ ਆਪਣੀ ਕੋਈ ਜਥੇਬੰਦੀ ਨਹੀਂ ਬਣਾਈ ਪਰ ਫਿਰ ਵੀ ਉਹ ਆਪਣੇ ਜਿਉਂਦੇ ਜੀਅ ਪਾਣੀ ਨੂੰ ਵਿਅਰਥ ਨਹੀਂ ਗਵਾਉਣ ਦੇਣਗੇ। ਉਨ੍ਹਾਂ ਆਖਿਆ ਕਿ ਸਾਡੇ ਗੁਰੂਆਂ-ਪੀਰਾਂ ਨੇ ਪਾਣੀ ਨੂੰ ਅੰਮ੍ਰਿਤ ਕਹਿ ਕੇ ਸਤਿਕਾਰਿਆ ਹੈ।

World Water Day : ਪੂਰਾ ਪਰਿਵਾਰ ਸਾਰਾ ਸਾਲ ਪੀਂਦੈ ਮੀਂਹ ਦਾ ਪਾਣੀ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਘੱਗਰ ਦਰਿਆ ਕਰਕੇ ਸਰਦੂਲਗੜ੍ਹ ਇਲਾਕੇ ’ਚ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸਦੇ ਸਿੱਟੇ ਵਜੋਂ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਜੀਅੱੈਮ ਅਰੋੜਾ ਦੇ ਪਰਿਵਾਰ ਨੇ ਦੱਸਿਆ ਕਿ ਉਕਤ ਬਿਮਾਰੀਆਂ ਤੋਂ ਬਚਣ ਲਈ ਮੀਂਹ ਦੇ ਪਾਣੀ ਦੀ ਪੀਣ ਲਈ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ। (World Water Day)

ਸ੍ਰੀ ਅਰੋੜਾ ਮਾੜੇ ਪਾਣੀ ਕਾਰਨ ਉਹ ਖੁਦ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਸੀ ਪਰ ਜਦੋਂ ਤੋਂ ਕੁਦਰਤੀ ਪਾਣੀ ਦੀ ਵਰਤੋਂ ਸ਼ੁਰੂ ਕੀਤੀ ਤਾਂ ਉਸਦੇ ਗੋਡਿਆਂ ਦਾ ਦਰਦ ਖਤਮ ਹੋ ਗਿਆ ਤੇ ਹੁਣ ਉਹ ਸਰੀਰ ਭਾਰਾ ਹੋਣ ਦੇ ਬਾਵਜ਼ੂਦ ਪੌੜੀਆਂ ਆਦਿ ਸਮੇਤ ਹੋਰ ਉੱਚੀਆਂ ਥਾਵਾਂ ’ਤੇ ਆਸਾਨੀ ਨਾਲ ਚੜ੍ਹ-ਉੱਤਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਮੀਂਹ ਦੇ ਪਾਣੀ ਨੂੰ ਵਰਤੋਂ ’ਚ ਲਿਆਉਣ ਅਤੇ ਘਰਾਂ ’ਚ ਪਾਣੀ ਦੀ ਸੰਭਾਲ ਲਈ ਟੈਂਕ ਬਣਵਾਏ ਜਾਣ। (World Water Day)

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਉੱਥੇ ਹੀ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇਗਾ। ਦੱਸਣਯੋਗ ਹੈ ਕਿ ਘੱਗਰ ਦਰਿਆ ਕਾਰਨ ਇਸਦੇ ਨਾਲ ਲੱਗਦੇ ਪਿੰਡਾਂ ’ਚ ਕਾਫੀ ਭਿਆਨਕ ਬਿਮਾਰੀਆਂ ਨੇ ਘਰ ਕੀਤਾ ਹੋਇਆ ਹੈ। ਮਜ਼ਬੂਰੀਵੱਸ ਜੋ ਕਿਸਾਨ ਘੱਗਰ ’ਚੋਂ ਪਾਣੀ ਚੁੱਕ ਕੇ ਆਪਣੇ ਖੇਤਾਂ ’ਚ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ ਚਮੜੀ ਆਦਿ ਦੇ ਰੋਗ ਲੱਗ ਗਏ।

ਇਲਾਕੇ ਦੇ ਲੋਕਾਂ ਨੇ ਇਸ ਘੱਗਰ ਦਰਿਆ ’ਚ ਪੈਂਦੇ ਫੈਕਟਰੀਆਂ ਦੇ ਤੇਜ਼ਾਬੀ ਪਾਣੀ ਆਦਿ ਨੂੰ ਰੋਕਣ ਲਈ ਅਨੇਕਾਂ ਵਾਰ ਧਰਨੇ-ਮੁਜ਼ਾਹਰੇ ਕੀਤੇ ਪਰ ਸਰਕਾਰਾਂ ਤੋਂ ਇਸਦਾ ਕੋਈ ਠੋਸ ਹੱਲ ਨਹੀਂ ਹੋਇਆ। ਘੱਗਰ ’ਚ ਵਗਦੇ ਤੇਜ਼ਾਬੀ ਕਾਲੇ ਪਾਣੀ ਕਾਰਨ ਇਸ ਖਿੱਤੇ ਦੇ ਲੋਕ ਆਖਦੇ ਹਨ ਕਿ ‘ ਉਹ ਤਾਂ ਬਿਨਾਂ ਕਸੂਰੋਂ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਹਨ’।

ਸੱਤ ਸਾਲਾਂ ਤੋਂ ਵਰਤਿਆ ਜਾ ਰਿਹਾ ਮੀਂਹ ਦਾ ਪਾਣੀ

ਜੀਐੱਮ ਅਰੋੜਾ ਨੇ ਦੱਸਿਆ ਕਿ ਉਹ ਸਾਲ 2017 ਤੋਂ ਮੀਂਹ ਦੇ ਪਾਣੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਘਰ ’ਚ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਹੋ ਪਾਣੀ ਪੀਣ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕੁਦਰਤੀ ਪਾਣੀ ਦੀ ਕੀਤੀ ਜਾ ਰਹੀ ਇਸ ਵਰਤੋਂ ਤੋਂ ਪ੍ਰੇਰਿਤ ਹੁੰਦਿਆਂ ਕੁਝ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਵੱਲੋਂ ਵੀ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਦੇ ਟੈਂਕ ਬਣਵਾਏ ਗਏ ਹਨ। ਮੀਂਹ ਦੇ ਪਾਣੀ ਨੂੰ ਮਾਹਿਰਾਂ ਤੋਂ ਟੈਸਟ ਵੀ ਕਰਵਾਇਆ ਗਿਆ ਹੈ, ਜੋ ਪੀਣ ਲਈ ਪੂਰੀ ਤਰ੍ਹਾਂ ਸਹੀ ਪਾਇਆ ਗਿਆ ਹੈ

Also Read : ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ

ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ
ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ | World Water Day

ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਟਿਪਸ

ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਟੂਟੀ ਖੁੱਲ੍ਹੀ ਨਾ ਛੱਡੋ, ਸਗੋਂ ਗਿਲਾਸ ’ਚ ਪਾਣੀ ਦੀ ਵਰਤੋਂ ਕਰੋ

ਨਹਾਉਣ ਲਈ ਪਾਣੀ ਸੀਮਤ ਮਾਤਰਾ ’ਚ ਵਰਤੋ

ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਪਾਣੀ ਫਾਲਤੂ ਨਾ ਜਾਵੇ

ਸਰਸਾ (ਤਿਲਕ ਰਾਜ ਇੰਸਾਂ)। ਪੂਰੀ ਦੁਨੀਆਂ ’ਚ ਧਰਤੀ ਹੇਠਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਸਰਕਾਰਾਂ ਪਾਣੀ ਬਚਾਉਣ ਲਈ ਕੋਈ ਨਾ ਕੋਈ ਢੰਗ-ਤਰੀਕੇ ਲੱਭ ਰਹੀਆਂ ਹਨ ਡੇਰਾ ਸੱਚਾ?ਸੌਦਾ ਪਿਛਲੇ 75 ਸਾਲਾਂ ਤੋਂ ਪਾਣੀ ਦੀ ਘਰੇਲੂ ਵਰਤੋਂ ਦੇ ਖੇਤਰ ’ਚ ਵੱਖਰੀ ਮਿਸਾਲ ਹੈ ਡੇਰਾ ਸੱਚਾ ਸੌਦਾ ’ਚ ਲੰਗਰ ਦੀ ਪੁਰਾਤਨ ਤੇ ਸਾਦਗੀ ਵਾਲੀ ਵਿਧੀ ਨਾਲ ਹਰ ਸਾਲ ਕਰੋੜਾਂ ਲੀਟਰ ਪਾਣੀ ਬਚਾਇਆ ਜਾਂਦਾ ਹੈ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1948 ’ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸਥਾਪਨਾ ਸਮੇਂ ਤੋਂ ਡੇਰਾ ਸੱਚਾ ਸੌਦਾ ਵਿੱਚ ਲੰਗਰ ਦੀ ਪੁਰਾਤਨ ਪ੍ਰਥਾ ਚੱਲ ਰਹੀ ਹੈ। ਜਿਸ ਵਿੱਚ ਲੰਗਰ ਦਾ ਪ੍ਰਸ਼ਾਦ ਹੱਥ ’ਤੇ ਲਿਆ ਜਾਂਦਾ ਹੈ ਤੇ ਫੁਲਕੇ ਦੇ ਉੱਤੇ ਹੀ ਦਾਲਾ ਪਾਇਆ ਜਾਂਦਾ ਹੈ ਲੰਗਰ ਲਈ ਥਾਲੀ, ਕੌਲੀ ਤੇ ਗਲਾਸ ਵਰਗੇ ਭਾਂਡੇ ਨਹੀਂ ਵਰਤੇ ਜਾਂਦੇ। (World Water Day)

Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG

ਭਾਂਡਿਆਂ ਨੂੰ ਧੋਣ-ਮਾਂਜਣ ਲਈ ਵਰਤਿਆ ਜਾਣ ਵਾਲਾ ਪਾਣੀ ਬਚ ਜਾਂਦਾ ਹੈ। ਇੱਕ ਵਿਅਕਤੀ ਜੇਕਰ ਬਰਤਨਾਂ ’ਚ ਲੰਗਰ ਛਕੇ ਤਾਂ ਭਾਂਡੇ ਧੋਣ ਲਈ ਘੱਟੋ-ਘੱਟ ਇੱਕ ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਪਵਿੱਤਰ ਭੰਡਾਰੇ ਮੌਕੇ ਡੇਰਾ ਸੱਚਾ ਸੌਦਾ ’ਚ 2-3 ਕਰੋੜ ਸਾਧ-ਸੰਗਤ ਪਹੁੰਚਦੀ ਹੈ ਸਤਿਸੰਗਾਂ ’ਤੇ ਹੋਰ ਰੋਜ਼ਾਨਾ ਆਉਣ ਵਾਲੀ ਸਾਧ-ਸੰਗਤ ਦੀ ਗਿਣਤੀ ਵੱਖਰੀ ਹੈ। ਇਸ ਤਰ੍ਹਾਂ ਹਰ ਸਾਲ 15-20 ਕਰੋੜ ਸ਼ਰਧਾਲੂ ਡੇਰਾ ਸੱਚਾ ਸੌਦਾ ਵਿਖੇ ਪਹੁੰਚਦੇ ਹਨ ਜੇਕਰ ਇੱਕ ਵਿਅਕਤੀ ਇੱਕ ਲੀਟਰ ਪਾਣੀ ਭਾਂਡੇ ਧੌਣ ’ਚ ਵਰਤੇ ਤਾਂ ਸਾਲ ਵਿੱਚ 15-20 ਕਰੋੜ ਲੀਟਰ ਪਾਣੀ ਖਪਤ ਹੋਵੇਗਾ ਇਸ ਤਰ੍ਹਾਂ ਇੰਨੀ ਵੱਡੀ ਪੱਧਰ ’ਤੇ ਡੇਰਾ ਸੱਚਾ ਸੌਦਾ ਪਾਣੀ ਦੀ ਘਰੇਲੂ ਬੱਚਤ ਕਰ ਰਿਹਾ ਹੈ। (World Water Day)

ਵਾਟਰ ਰੀਯੂਜ ਸਿਸਟਮ | World Water Day

ਪੂਜਨੀਕ ਗੁਰੂ ਜੀ ਨੇ ਖੇਤੀ ’ਚ ਪਾਣੀ ਦੀ ਬੱਚਤ ਲਈ ਇੱਕ ਖਾਸ ਪ੍ਰਾਜੈਕਟ ਤਿਆਰ ਕੀਤਾ ਹੈ, ਜਿਸ ਨੂੰ ਵਾਟਰ ਰੀਯੂਜ ਸਿਸਟਮ ਕਿਹਾ ਜਾਂਦਾ ਹੈ। ਇਸ ਦੇ ਤਹਿਤ ਖੇਤ ’ਚ ਪਾਣੀ ਫਸਲ ਨੂੰ ਸਿੰਜ ਕੇ ਫਿਰ ਇੱਕ ਟੈਂਕ ’ਚ ਇਕੱਠਾ ਹੋ ਜਾਂਦਾ ਹੈ। ਇਸ ਤਕਨੀਕ ਨਾਲ ਫਲੱਡ ਇਰੀਗੇਸ਼ਨ ਦੇ ਮੁਕਾਬਲੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੁੰਦੀ ਹੈ।

ਮੀਂਹ ਦੇ ਪਾਣੀ ਦੀ ਵਰਤੋਂ | World Water Day

ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਅੰਦਰ ਕਈ ਡਿੱਗੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ’ਚ ਮੀਂਹ ਦਾ ਪਾਣੀ ਸਟੋਰ ਕੀਤਾ ਜਾਂਦਾ ਹੈ। ਇਹੀ ਪਾਣੀ ਫਿਰ ਖੇਤੀ ਲਈ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਫੁਹਾਰਾ ਤਕਨੀਕ ਰਾਹੀਂ ਪਾਣੀ ਦੀ ਬੱਚਤ ਕੀਤੀ ਜਾਂਦੀ ਹੈ ਸੀਵਰੇਜ਼ ਦੇ ਪਾਣੀ ਨੂੰ ਸੋਧ ਕੇ ਵੀ ਖੇਤੀ ਲਈ ਵਰਤਿਆ ਜਾਂਦਾ ਹੈ।

ਇੱਕ ਵਿਅਕਤੀ ਵੱਲੋਂ ਭੋਜਨ ਖਾਣ ਲਈ ਇੱਕ ਵੇਲੇ ਜੇਕਰ ਭਾਂਡੇ ਵਰਤੇ ਜਾਣ ਤਾਂ ਉਨ੍ਹਾਂ ਭਾਂਡਿਆਂ ਨੂੰ ਧੋਣ ਲਈ ਘੱਟੋ-ਘੱਟ ਇੱਕ ਲੀਟਰ ਪਾਣੀ ਲੱਗਦਾ ਹੈ, ਲੰਗਰ ਦੀ ਪੁਰਾਤਨ ਵਿਧੀ ਨਾਲ ਇੱਕ ਲੱਖ ਲੋਕਾਂ ਵੱਲੋਂ ਲੰਗਰ ਛਕਣ ਨਾਲ ਇੱਕ ਲੱਖ ਲੀਟਰ ਪਾਣੀ ਦੀ ਬਚਤ ਹੁੰਦੀ ਹੈ।

ਪ੍ਰਸ਼ਾਦੇ ਅਤੇ ਦਾਲ ਦਾ ਖਾਸ ਤਰੀਕਾ | World Water Day

ਪ੍ਰਸ਼ਾਦੇ ਤਿਆਰ ਕਰਨ ਲਈ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਪ੍ਰਸ਼ਾਦੇ ਦਾ ਅਕਾਰ ਵੱਡਾ ਹੋਵੇ ਤਾਂ ਕਿ ਪ੍ਰਸ਼ਾਦ ’ਤੇ ਪਾਣੀ ਵਾਲੀ ਸਬਜ਼ੀ ਨੂੰ ਅਸਾਨੀ ਨਾਲ ਸੰਭਾਲਿਆ ਜਾ ਸਕੇ ਇਸੇ ਤਰ੍ਹਾਂ ਦਾਲ ਤਿਆਰ ਕਰਨ ਵਾਲੇ ਲਾਂਗਰੀ ਦਾਲਾ ਨਾ ਤਾਂ ਪਤਲਾ ਰੱਖਦੇ ਹਨ ਨਾ ਜ਼ਿਆਦਾ ਸੰਘਣਾ ਇਸ ਦਾ ਫਾਇਦਾ ਇਹ ਹੈ ਕਿ ਦਾਲਾ ਡੁੱਲ੍ਹਦਾ ਨਹੀਂ। (World Water Day)

ਪਾਣੀ ਦੀ ਬੂੰਦ-ਬੂੰਦ ਬਚਾਈ ਜਾਵੇ : ਪੂਜਨੀਕ ਗੁਰੂ ਜੀ

ਸਰਸਾ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਦਾ ਸਮਾਂ ਅਜਿਹਾ ਹੈ ਕਿ ਇਨਸਾਨ ਕੁਦਰਤ ਦਾ ਨਾਸ਼ ਕਰ ਰਿਹਾ ਹੈ ਸਭਿਆਚਾਰ ਦਾ ਨਾਸ਼ ਕਰ ਰਿਹਾ ਹੈ ਇਨਸਾਨੀਅਤ ਨੂੰ ਰਸਾਤਲ ’ਚ ਲਿਜਾ ਰਿਹਾ ਹੈ ਕਿਸੇ ਵੀ ਦ੍ਰਿਸ਼ਟੀਕੋਣ ਤੋਂ ਦੇਖ ਲਓ ਇਨਸਾਨ ਦਿਨ-ਬ-ਦਿਨ ਆਪਣੇ ਵਿਨਾਸ਼ ਨੂੰ ਖੁਦ ਬੁਲਾਉਣ ਨੂੰ ਆਤੁਰ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਇੰਨਾ ਹੇਠਾਂ ਜਾ ਰਿਹਾ ਹੈ, ਖਾਸ ਕਰਕੇ ਵਿਗਿਆਨੀਆਂ ਨੂੰ ਬਹੁਤ ਫਿਕਰ ਹੈ ਅਤੇ ਜਿੱਥੋਂ ਤੱਕ ਉਨ੍ਹਾਂ ਨੇ ਸਾਡੇ ਕੋਲ ਕਿਹਾ, ਗੁਰੂ ਜੀ ਹੋ ਸਕਦਾ ਹੈ ਆਉਣ ਵਾਲਾ ਸਮੇਂ ’ਚ ਪਾਣੀ ਲਈ ਜੰਗ ਨਾ ਹੋ ਜਾਵੇ। (World Water Day)

ਕਿਉਂਕਿ ਪਾਣੀ ਦਿਨ-ਬ-ਦਿਨ ਘੱਟ ਹੁੰਦਾ ਜਾ ਰਿਹਾ ਹੈ ਡਾਕਟਰ ਸਾਹਿਬਾਨ ਜਾਣਦੇ ਹਨ, ਸਾਡੇ ਸਰੀਰ ’ਚ 70 ਤੋਂ 90 ਫੀਸਦੀ ਪਾਣੀ ਹੁੰਦਾ ਹੈ ਅਤੇ ਸਾਜੋ-ਸਾਮਾਨ ਦੇ ਬਿਨਾ ਕੰਮ ਚੱਲ ਜਾਵੇਗਾ, ਪਾਣੀ ਤੋਂ ਬਿਨਾ ਕਿਵੇਂ ਚੱਲੇਗਾ? ਪਾਣੀ ਤਾਂ ਜ਼ਰੂਰੀ ਹੈ ਤਾਂ ਕੀ ਪਾਣੀ ਨੂੰ ਬਚਾਉਣਾ ਨਹੀਂ ਚਾਹੀਦਾ? ਬਚਾਇਆ ਜਾ ਸਕਦਾ ਹੈ ਅਤੇ ਬਚਾਉਣਾ ਚਾਹੀਦਾ ਛੋਟੀਆਂ-ਛੋਟੀਆਂ ਗੱਲਾਂ ਜੇਕਰ ਤੁਸੀਂ ਨੋਟ ਕਰੋ ਤਾਂ ਤੁਸੀਂ ਕਾਫ਼ੀ ਪਾਣੀ ਬਚਾ ਸਕਦੇ ਹੋ ਤੁਸੀਂ ਕਹੋਂਗੇ ਕਿ ਜੀ, ਮੇਰੇ ਇੱਕ ’ਕੱਲੇ ਦੇ ਪਾਣੀ ਬਚਾਉਣ ਨਾਲ ਕੀ ਫਾਇਦਾ ਹੋਵੇਗਾ। (World Water Day)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਡੇ ਧਰਮਾਂ ਅਨੁਸਾਰ ਕਹਾਵਤ ਹੈ ਬੂੰਦ-ਬੂੰਦ ਨਾਲ ਤਾਲਾਬ ਭਰ ਜਾਂਦਾ ਹੈ ਕਦੇ ਲੀਕੇਜ਼ ਹੁੰਦੀ ਦੇਖੋ, ਬੂੰਦ-ਬੂੰਦ ਟਪਕ ਰਹੀ ਹੈ, ਬਾਲਟੀ ਰੱਖ ਦਿਓ ਹੇਠਾਂ ਕੁਝ ਦੇਰ ’ਚ ਭਰੀ ਨਜ਼ਰ ਆਵੇਗੀ ਇਸ ਲਈ ਤੁਸੀਂ ਸ਼ੁਰੂਆਤ ਤਾਂ ਕਰੋ ਤੁਸੀਂ ਬੁਰਸ਼ ਕਰਦੇ ਹੋ ਸਵੇਰੇ ਤਾਂ ਵਾਸ਼ਵੇਸ਼ਨ ’ਚ ਇੱਕ ਗਲਾਸ ਰੱਖ ਲਓ, ਉਸ ਨੂੰ ਪਾਣੀ ਨਾਲ ਭਰ ਲਓ ਟੂਟੀ ਖੁੱਲ੍ਹੀ ਛੱਡ ਕੇ ਬੁਰਸ਼ ਕਰਨਾ ਅਤੇ ਓਧਰੋਂ ਪਾਣੀ ਡੁੱਲੀ ਜਾ ਰਿਹਾ ਹੈ ਇਹ ਗਲਤ ਹੈ ਯੂਰਿਨ ਵਗੈਰਾ ਤੁਸੀਂ ਜਾਂਦੇ ਹੋ, ਟਾਇਲਟ ਜਾਂਦੇ ਹੋ ਤਾਂ ਫਲੱਸ਼ ’ਚ ਵੱਖ-ਵੱਖ ਫੰਕਸ਼ਨ ਹੁੰਦੇ ਹਨ ਕਿ ਇੱਕ ਥੋੜ੍ਹੇ ਪਾਣੀ ਲਈ ਅਤੇ ਇੱਕ ਜ਼ਿਆਦਾ ਪਾਣੀ ਲਈ ਹੈ, ਉਨ੍ਹਾਂ ਦੀ ਵਰਤੋਂ ਕਰਿਆ ਕਰੋ। (World Water Day)

World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ
ਭਾਰਤ ਸਮੇਤ ਪੂਰੀ ਦੁਨੀਆ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਪਾਣੀ ਲਈ ਦੋ ਗੁਆਂਢੀਆਂ ਤੋਂ ਲੈ ਕੇ ਦੋ-ਤਿੰਨ ਸੂਬਿਆਂ ਸਮੇਤ ਕਈ ਮੁਲਕਾਂ ਦਰਮਿਆਨ ਵੀ ਝਗੜਾ ਚੱਲ ਰਿਹਾ ਹੈ ਭਾਰਤ ’ਚ ਸਤਲੁਜ-ਯਮਨਾ Çਲੰਕ ਨਹਿਰ, ਕਾਵੇਰੀ ਜਲ ਵਿਵਾਦ ਸਮੇਤ ਕਈ ਝਗੜੇ ਸੁਪਰੀਮ ਕੋਰਟ ’ਚ ਚੱਲ ਰਹੇ ਹਨ ਪਾਣੀ ਲਈ ਪਿੰਡਾਂ ਦੇ ਪਿੰਡ ਧਰਨੇ ਲਾਉਂਦੇ ਵੇਖੇ ਜਾਂਦੇ ਹਨ ਪਰ ਇਸ ਸਾਰੇ ਦ੍ਰਿਸ਼ ’ਚ ਇੱਕ ਗੱਲ ਬੜੀ ਅਜੀਬੋ-ਗਰੀਬ ਹੈ ਕਿ ਪਾਣੀ ਦੀ ਕਮੀ ਦੇ ਬਾਵਜ਼ੂਦ ਪਾਣੀ ਦੀ ਬੇਕਦਰੀ ਦੀਆਂ ਮਿਸਾਲਾਂ ਵੀ ਬਹੁਤ ਹਨ ਇੱਕ ਸਾਈਕਲ ਨੂੰ ਧੋਣ ਲਈ ਮੋਟਰ ਨਾਲ ਪਾਈਪ ਜੋੜ ਕੇ ਇੰਨਾ ਪਾਣੀ ਡੋਲ੍ਹਿਆ ਜਾਂਦਾ ਹੈ। (World Water Day)

Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG

ਜਿਸ ਨਾਲ ਇੱਕ ਕਾਰ ਜਾਂ ਕੈਂਟਰ ਵੀ ਧੋਤਾ ਜਾ ਸਕਦਾ ਹੈ ਘਰਾਂ ’ਚ ਟੂਟੀਆਂ ਚੱਲਦੀਆਂ ਹਨ ਪਾਣੀ ਗਲੀ ’ਚ ਪਹੁੰਚ ਜਾਂਦਾ ਹੈ ਪਰ ਟੂਟੀ ਬੰਦ ਕਰਨ ਦੀ ਕਿਸੇ ਨੂੰ ਫਿਕਰ ਨਹੀਂ ਹੁੰਦੀ ਜਿਹੜੀਆਂ ਸੂਬਾ ਸਰਕਾਰਾਂ ਪਾਣੀ ਲਈ ਕਾਨੂੰਨੀ ਲੜਾਈ ਲੜ ਰਹੀਆਂ ਹਨ ਉਹਨਾਂ ਸਰਕਾਰਾਂ ਦੇ ਆਪਣੇ ਵਿਭਾਗ ਪਾਣੀ ਨੂੰ ਅਜਾਈਂ ਵਹਾਉਣ ਤੋਂ ਸੰਕੋਚ ਨਹੀਂ ਕਰਦੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਹਰ ਬੰਦਾ ਪਾਣੀ ਦੀ ਇੱਕ-ਇੱਕ ਬੂੰਦ ਦੀ ਕਦਰ ਕਰਨ ਲੱਗ ਜਾਵੇ ਤਾਂ ਪਾਣੀ ਲਈ ਬਹੁਤੇ ਝਗੜੇ ਖ਼ਤਮ ਹੋ ਸਕਦੇ ਹਨ ਕੁਦਰਤ ਦੇ ਇਸ ਅਨਮੋਲ ਤੋਹਫ਼ੇ ਦੀ ਕਦਰ ਕਰਨ ਲਈ ਸਰਕਾਰਾਂ ਨੂੰ ਪਹਿਲਾਂ ਖੁਦ ਪਹਿਲ ਕਰਨੀ ਚਾਹੀਦੀ ਹੈ ਪਾਣੀ ਦੀ ਬੇਕਦਰੀ ਰੁਕਣ ਨਾਲ ਹੀ ਪਾਣੀ ਦੀ ਬੱਚਤ ਦੀ ਸ਼ੁਰੂਆਤ ਹੋ ਜਾਏਗੀ। (World Water Day)

ਪਾਣੀ ਦੀ ਸੰਭਾਲ ਲਈ ਸਰਕਾਰ ਵੱਖ-ਵੱਖ ਉਪਾਅ ਕਰ ਰਹੀ ਹੈ: ਪੀਐਮ ਮੋਦੀ
ਪਾਣੀ ਦੀ ਸੰਭਾਲ ਲਈ ਸਰਕਾਰ ਵੱਖ-ਵੱਖ ਉਪਾਅ ਕਰ ਰਹੀ ਹੈ: ਪੀਐਮ ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜਲ ਦਿਵਸ ‘ਤੇ (World Water Day) ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦਾ ਆਪਣਾ ਸੰਕਲਪ ਦੁਹਰਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਪਾਣੀ ਦੀ ਸੰਭਾਲ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ। ਮੰਗਲਵਾਰ ਨੂੰ ਵਿਸ਼ਵ ਜਲ ਦਿਵਸ ‘ਤੇ ਟਵੀਟਾਂ ਦੀ ਲੜੀ ‘ਚ ਮੋਦੀ ਨੇ ਕਿਹਾ, ”ਵਿਸ਼ਵ ਜਲ ਦਿਵਸ ‘ਤੇ, ਆਓ ਅਸੀਂ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਈਏ। ਸਾਡਾ ਦੇਸ਼ ਪਾਣੀ ਦੀ ਸੰਭਾਲ ਅਤੇ ਨਾਗਰਿਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਵਰਗੇ ਕਈ ਉਪਾਅ ਕਰ ਰਿਹਾ ਹੈ।’’

ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਪਾਣੀ ਦੀ ਸੰਭਾਲ ਨੇ ਲੋਕ ਲਹਿਰ ਦਾ ਰੂਪ ਧਾਰ ਲਿਆ ਹੈ ਅਤੇ ਇਸ ਤਹਿਤ ਦੇਸ਼ ਭਰ ਵਿੱਚ ਨਵੇਂ ਤਰੀਕਿਆਂ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਇੱਕ ਹੋਰ ਟਵੀਟ ਵਿੱਚ, ਉਹਨਾਂ ਨੇ ਕਿਹਾ, “ਜਲ ਜੀਵਨ ਮਿਸ਼ਨ ਮਾਵਾਂ ਅਤੇ ਭੈਣਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ ਹੈ। ਲੋਕਾਂ ਦੀ ਸ਼ਮੂਲੀਅਤ ਨਾਲ ਘਰ-ਘਰ ਪਾਣੀ ਪਹੁੰਚਾਉਣ ਦਾ ਸੰਕਲਪ ਪੂਰਾ ਕੀਤਾ ਜਾਵੇਗਾ।’’

ਉਨ੍ਹਾਂ ਨੇ ਪਾਣੀ ਦੀ ਸੰਭਾਲ ਲਈ ਕੰਮ ਕਰਨ ਵਾਲੇ ਹਰੇਕ ਵਿਅਕਤੀ ਅਤੇ ਸੰਸਥਾ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਪਾਣੀ ਦੀ ਸੰਭਾਲ ਵਧਾ ਕੇ ਧਰਤੀ ‘ਤੇ ਜੀਵਨ ਨੂੰ ਟਿਕਾਊ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਦੀ ਹਰ ਬੂੰਦ ਸਾਡੇ ਲੋਕਾਂ ਦੀ ਮਦਦ ਕਰਦੀ ਹੈ ਅਤੇ ਤਰੱਕੀ ਨੂੰ ਤੇਜ਼ ਕਰਨ ਲਈ ਕੰਮ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ